ਤਾਜਾ ਖ਼ਬਰਾਂ


ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  about 2 hours ago
ਘਨੌਰ,19 ਅਕਤੂਬਰ(ਬਲਜਿੰਦਰ ਸਿੰਘ ਗਿੱਲ)- ਤਿਉਹਾਰਾਂ ਦੇ ਦਿਨਾਂ 'ਚ ਸ਼ਰਾਬ ਦੀ ਬਲੈਕ ਵਿਕਰੀ 'ਤੇ ਨੱਥ ਪਾਉਣ ਲਈ ਵਿੱਡੀ ਮੁਹਿੰਮ ਤਹਿਤ ਘਨੌਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇੰਸਪੈਕਟਰ ਗੁਰਮੀਤ ਸਿੰਘ...
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  about 2 hours ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ) - ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਅਤੇ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ...
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 19 ਅਕਤੂਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਵਿਆਹੁਤਾ ਕਿਰਨਪ੍ਰੀਤ ਕੌਰ ਉਰਫ਼ ਰਾਣੀ (26) ਨੇ ਆਪਣੇ...
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  about 3 hours ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 3 hours ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 3 hours ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  about 3 hours ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 4 hours ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 5 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 6 hours ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 6 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 6 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 6 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 7 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 7 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 7 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 8 hours ago
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 8 hours ago
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 8 hours ago
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 9 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 9 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 10 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 10 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 10 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 11 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 12 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 12 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  about 1 hour ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  about 1 hour ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  about 1 hour ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਕਪੂਰਥਲਾ / ਫਗਵਾੜਾ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਵੱਖ-ਵੱਖ ਥਾਈਾ ਧੂਮਧਾਮ ਨਾਲ ਮਨਾਇਆ

ਕਪੂਰਥਲਾ, 8 ਅਕਤੂਬਰ (ਅਮਰਜੀਤ ਸਿੰਘ ਸਡਾਨਾ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦੇਵੀ ਤਲਾਬ, ਮਸਜਿਦ ਚੌਾਕ ਤੇ ਸ਼ੇਖੂਪੁਰ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਸ ਸਬੰਧੀ ਦੁਸਹਿਰਾ ਕਮੇਟੀ ਸ਼ੇਖੂਪੁਰ ਵਲੋਂ ਮਾਤਾ ਭੱਦਰਕਾਲੀ ਮੰਦਿਰ ਦੇ ਸਾਹਮਣੇ ਖੁੱਲੇ ਮੈਦਾਨ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਰਾਮ ਲੀਲਾ ਦੇ ਕਲਾਕਾਰਾਂ ਨੇ ਰਾਵਣ ਵਧ ਦਿ੍ਸ਼ ਦਾ ਬਹੁਤ ਹੀ ਸੁੰਦਰ ਮੰਚਨ ਕੀਤਾ | ਪ੍ਰਬੰਧਕਾਂ ਵਲੋਂ ਦੁਸਹਿਰੇ ਦੌਰਾਨ ਆਤਿਸ਼ਬਾਜ਼ੀ ਵੀ ਚਲਾਈ ਗਈ | ਇਸ ਮੌਕੇ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਵੀਰਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨੇ ਰਸਮੀ ਤੌਰ 'ਤੇ ਰੀਬਨ ਕੱਟ ਕੇ ਦੁਸਹਿਰੇ ਦੇ ਸਮਾਗਮ ਦਾ ਉਦਘਾਟਨ ਕੀਤਾ | ਉਪਰੰਤ ਪ੍ਰਬੰਧਕਾਂ ਨੇ ਰਾਣਾ ਵੀਰਪ੍ਰਤਾਪ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਕਾਂਗਰਸੀ ਆਗੂ ਅਨੂਪ ਕਲਹਣ ਤੇ ਨਰਿੰਦਰ ਮਨਸੂ ਕੌਾਸਲਰ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਧੇ ਸ਼ਿਆਮ ਸ਼ਰਮਾ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਸੁਭਾਸ਼ ਭਾਰਗਵ ਨੇ ਦੁਸਹਿਰੇ ਮੌਕੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ | ਸਮਾਗਮ ਦੇ ਅੰਤ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੂਪ ਕਲਹਣ, ਨਰਿੰਦਰ ਮਨਸੂ ਕੌਾਸਲਰ, ਦਿਹਾਤੀ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਪੱਪੂ ਧਿੰਜਣ, ਦਵਿੰਦਰਪਾਲ ਸਿੰਘ ਹੰਸਪਾਲ ਕੌਾਸਲਰ, ਤਰਸੇਮ ਲਾਲ, ਗੁਰਦੀਪ ਸਿੰਘ ਬਿਸ਼ਨਪੁਰ, ਰਾਜੇਸ਼ ਰਾਜਾ, ਮਾਸਟਰ ਅਸ਼ੋਕ ਕੁਮਾਰ, ਰਮਨ ਕਾਲੀਆ, ਦਲਬੀਰ ਭੋਲਾ, ਅਸ਼ੋਕ ਕੁਮਾਰ, ਮੁਕੇਸ਼ ਆਨੰਦ, ਬਿੱਟੂ, ਰੋਹਿਤ ਕਾਲੀਆ, ਰਣਜੀਤ ਸੈਦੋਵਾਲ, ਅਸ਼ਵਨੀ ਰਾਜਪੂਤ, ਮਿੱਕੀ ਵਾਲੀਆ, ਸੁਨੀਲ ਸ਼ਰਮਾ, ਕਿੱਕੀ ਵਾਲੀਆ, ਵਿਜੇ ਛਾਬੜਾ, ਹਰਜੀਤ ਸਿੰਘ ਬੱਬਾ ਵਾਲੀਆ, ਸੂਰਜ ਅਗਰਵਾਲ, ਹਰਭਜਨ ਸਿੰਘ, ਅਵਤਾਰ ਸਿੰਘ ਵਾਲੀਆ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਰਾਮ ਲੀਲਾ ਕਮੇਟੀ ਮਸਜਿਦ ਚੌਾਕ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਰਾਮ ਲੀਲਾ ਕਮੇਟੀ ਮਸਜਿਦ ਚੌਕ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦੌਰਾਨ ਸਾਬਕਾ ਕਾਂਗਰਸੀ ਵਿਧਾਇਕਾ ਰਾਜਬੰਸ ਕੌਰ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਦੁਸਹਿਰੇ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਕੌੜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬਲਬੀਰ ਸਿੰਘ ਬੀਰਾ ਕੌਾਸਲਰ, ਦੀਪਕ ਸਲਵਾਨ, ਮੋਨਿਕਾ ਗੋਇਲ, ਵਿਜੇ ਅਗਰਵਾਲ, ਮਨਜੀਤ ਕੁਮਾਰ, ਸ਼ਾਮ ਸੁੰਦਰ ਮੱਲਹਣ, ਲਵਲੀ ਤਲਵਾੜ, ਅਸ਼ੋਕ ਗੁਪਤਾ, ਨਰੇਸ਼ ਗੁਪਤਾ, ਪਰਮਿੰਦਰ ਗੁਪਤਾ, ਨਰੇਸ਼ ਮੱਲਣ ਤੇ ਹੋਰ ਹਾਜ਼ਰ ਸਨ |
ਦੇਵੀ ਤਲਾਬ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੇਵੀ ਤਲਾਬ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਹਲਕੇ ਦੀ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਨਾਲ ਰਾਣਾ ਵੀਰ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਸਾਬਕਾ ਚੇਅਰਮੈਨ ਅਮਰਬੀਰ ਸਿੰਘ ਲਾਲੀ, ਨਾਮਦੇਵ ਅਰੋੜਾ, ਸਤਪਾਲ ਮਹਿਰਾ, ਕਮਲਜੀਤ ਸਿੰਘ, ਦੇਸ਼ ਬੇਰੀ, ਕ੍ਰਿਸ਼ਨ ਲਾਲ ਸਰਾਫ, ਅਮਿਤ ਬੇਰੀ, ਅਮਰਜੀਤ ਸਿੰਘ ਸੈਦੋਵਾਲ ਦਿਹਾਤੀ ਪ੍ਰਧਾਨ ਕਾਂਗਰਸ, ਬਲਬੀਰ ਸਿੰਘ ਬੀਰਾ ਕੌਾਸਲਰ, ਦੀਪਕ ਸਲਵਾਨ, ਤਜਿੰਦਰ ਭੰਡਾਰੀ, ਵਿਕਾਸ ਸ਼ਰਮਾ, ਸਰਬਜੀਤ ਕਾਲਾ, ਮਾਸਟਰ ਸੂਦ, ਰੌਸ਼ੀ ਸਭਰਵਾਲ, ਮੰਗਲ ਸਿੰਘ, ਹਰਜੀਤ ਸਿੰਘ ਬੱਬਾ ਵਾਲੀਆ, ਅਕਾਲੀ ਆਗੂ ਅਜੇ ਬਬਲਾ, ਕ੍ਰਿਸ਼ਨ ਕੁਮਾਰ ਟੰਡਨ, ਜਸਬੀਰ ਪੱਡਾ, ਅਵੀ ਰਾਜਪੂਤ, ਇੰਦਰਜੀਤ ਸਿੰਘ ਜੁਗਨੂੰ ਤੇ ਹੋਰ ਹਾਜ਼ਰ ਸਨ |
ਹਨੂਮਾਨਗੜੀ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ
ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੱਜ ਫਗਵਾੜਾ ਦੇ ਵੱਖ ਵੱਖ ਥਾਵਾਂ ਜਿਨ੍ਹਾਂ ਵਿਚ ਹਨੂੰਮਾਨਗੜੀ, ਆਰੀਆ ਸਕੂਲ ਹੁਸ਼ਿਆਰਪੁਰ ਰੋਡ, ਬਾਬਾ ਗਧੀਆ, ਅਰੋੜਿਆਂ ਤਲਾਅ, ਹਦੀਆਬਾਦ ਅਤੇ ਜੇ.ਸੀ.ਟੀ. ਮਿੱਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਹਨੂੰਮਾਨਗੜੀ ਮੰਦਰ ਵਿਖੇ ਕੌਮੀ ਸੇਵਕ ਰਾਮ-ਲੀਲ੍ਹਾ ਤਿਉਹਾਰ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | | ਇਸ ਮੌਕੇ ਤੇ ਅਕਾਲੀ ਭਾਜਪਾ ਉਮੀਦਵਾਰ ਰਾਜੇਸ਼ ਬਾਘਾ, ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ, ਐਡਵੋਕੇਟ ਜਰਨੈਲ ਸਿੰਘ ਵਾਹਦ, ਜਥੇਦਾਰ ਸਰਵਣ ਸਿੰਘ
ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਡਮ ਅਨੀਤਾ ਸੋਮ ਪ੍ਰਕਾਸ਼, ਅਰੁਣ ਖੋਸਲਾ ਮੇਅਰ, ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ, ਸਤਨਾਮ ਸਿੰਘ ਅਰਸ਼ੀ ਸ਼ਹਿਰੀ ਪ੍ਰਧਾਨ, ਪਰਮਜੀਤ ਸਿੰਘ ਖੁਰਾਣਾ ਕੌਾਸਲਰ, ਸਾਮ ਲਾਲ ਗੁਪਤਾ ਸਰਪ੍ਰਸਤ, ਚੇਅਰਮੈਨ ਬਲਦੇਵ ਰਾਜ ਸ਼ਰਮਾ, ਰਵਿੰਦਰ ਸ਼ਰਮਾ, ਪਰਮਜੀਤ ਸਿੰਘ ਪੰਮਾ, ਬਲਜਿੰਦਰ ਸਿੰਘ ਠੇਕੇਦਾਰ ਕੌਾਸਲਰ, ਪਿ੍ਤਪਾਲ ਸਿੰਘ ਮੰਗਾ, ਵਰਿੰਦਰ ਸਿੰਘ ਕੰਬੋਜ, ਰਾਕੇਸ਼ ਬਾਂਸਲ, ਵਿਨੋਦ ਸੂਦ, ਕੀਮਤੀ ਲਾਲ ਸ਼ਰਮਾ, ਅਵਤਾਰ ਪੰਮਾ, ਰਾਜੇਸ਼ ਸ਼ਰਮਾ, ਰਮੇਸ਼ ਧੀਮਾਨ, ਬਲਵੰਤ ਬਿੱਲੂ, ਵਿਕਰਮ ਸ਼ਰਮਾ, ਪ੍ਰਦੀਪ ਸ਼ਰਮਾ, ਓਮ ਪ੍ਰਕਾਸ਼ ਹੀਰ, ਅਸ਼ਵਨੀ ਬਾਵਾ, ਵਿਸ਼ਵ ਬੰਧੂ ਸੁਧੀਰ, ਮੁਕੇਸ਼ ਸ਼ਰਮਾ, ਰੋਹਿਤ ਪਾਠਕ ਕੌਾਸਲਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |
ਅਰੋੜਿਆਂ ਦੇ ਤਲਾਅ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਮਨਾਇਆ ਦੁਸਹਿਰੇ ਦਾ ਤਿਉਹਾਰ
ਸਥਾਨਕ ਅਰੋੜਿਆਂ ਦੇ ਤਲਾਅ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਮ ਮਨਾਇਆ ਗਿਆ ਇਸ ਮੌਕੇ ਤੇ ਰਾਵਣ ਦੇ ਪੁਤਲੇ ਸਾੜੇ ਗਏ | ਇਸ ਮੌਕੇ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਵੋਕੇਟ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਅਨੀਤਾ ਸੋਮ ਪ੍ਰਕਾਸ਼, ਬਲਵਿੰਦਰ ਸਿੰਘ ਧਾਲੀਵਾਲ, ਰਾਜੇਸ਼ ਬਾਘਾ, ਦਵਿੰਦਰ ਸਪਰਾ ਕੌਾਸਲਰ, ਸਤਵੀਰ ਸਿੰਘ ਵਾਲੀਆ, ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ ਕੌਾਸਲਰ, ਸੰਜੀਵ ਅਰੋੜਾ, ਗੁਰਜੀਤ ਵਿਰਦੀ, ਬੱਲੂ ਵਾਲੀਆ, ਸੰਜੂ ਚੈਲ, ਪ੍ਰਦੀਪ ਅਹੂਜਾ, ਬੌਬੀ ਅਰੋੜਾ, ਭਾਰਤੀ ਸ਼ਰਮਾ, ਸਰਿਤਾ ਅਹੂਜਾ, ਗੋਲਡੀ ਅਰੋੜਾ, ਸੰਜੇ ਬੇਦੀ, ਗੋਪਾਲ ਚੋਪੜਾ, ਵਿਪਨ ਗੁਲਾਨੀ, ਕੀਮਤੀ ਸ਼ਰਮਾ ਤੋ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਬਾਬਾ ਗਧੀਆ ਵਿਖੇ ਰਾਵਣ , ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੁਕੇ
ਇਸੇ ਤਰ੍ਹਾਂ ਬਾਬਾ ਗਧੀਆ ਵੈੱਲਫੇਅਰ ਸੁਸਾਇਟੀ ਬਾਬਾ ਗਧੀਆ ਵਿਖੇ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਐਡਵੋਕੇਟ ਜਰਨੈਲ ਸਿੰਘ ਵਾਹਦ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਧਾਲੀਵਾਲ, ਰਾਜੇਸ਼ ਬਾਘਾ, ਅਨੀਤਾ ਸੋਮ ਪ੍ਰਕਾਸ਼, ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ, ਪਰਮਜੀਤ ਸਿੰਘ ਖੁਰਾਣਾ ਕੌਾਸਲਰ, ਸਤਨਾਮ ਸਿੰਘ ਅਰਸ਼ੀ, ਰੋਹਿਤ ਪਾਠਕ ਕੌਾਸਲਰ, ਸੰਜੀਵ ਬੁੱਗਾ ਕੌਾਸਲਰ, ਮੋਹਣ ਸਿੰਘ ਸਾਈਾ, ਗੁਰਜੀਤਪਾਲ ਵਾਲੀਆ, ਗੋਪੀ ਬੇਦੀ, ਬੰਟੂ ਵਾਲੀਆ, ਪ੍ਰਦੀਪ ਅਹੂਜਾ, ਸਤਵੀਰ ਸਿੰਘ ਵਾਲੀਆ, ਦਲਜੀਤ ਰਾਜੂ ਦਰਵੇਸ਼ ਪਿੰਡ, ਕੁਲਵਿੰਦਰ ਸਿੰਘ ਕਿੰਦਾ ਕੌਾਸਲਰ ਆਦਿ ਹਾਜ਼ਰ ਸਨ |
ਹਦੀਆਬਾਦ ਵਿਖੇ ਦੁਸਿਹਰੇ ਦਾ ਤਿਉਹਾਰ ਮਨਾਇਆ
ਇਸੇ ਤਰ੍ਹਾਂ ਸਥਾਨਕ ਹਦੀਆਬਾਦ ਤਲਾਅ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ ਇਸ ਮੌਕੇ ਤੇ ਅਨੀਤਾ ਸੋਮ ਪ੍ਰਕਾਸ਼, ਐਡਵੋਕੇਟ ਜਰਨੈਲ ਸਿੰਘ ਵਾਹਦ, ਜਥੇਦਾਰ ਸਰਵਣ ਸਿੰਘ ਕੁਲਾਰ, ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ, ਪਰਮਜੀਤ ਸਿੰਘ ਖੁਰਾਣਾ ਕੌਾਸਲਰ, ਅਸ਼ੋਕ ਉੱਪਲ, ਪੀ.ਐਸ ਪਾਸੀ, ਪੀ.ਐਲ. ਬੇਦੀ, ਬਿ੍ਜ ਕੁਮਾਰ, ਵਿਕਾਸ ਜੈਨ, ਗੀਤੇਸ਼ ਪਾਸੀ, ਵਿਕਾਸ ਉੱਪਲ, ਸੁਦੇਸ਼ ਕਲੁਚਾ, ਸੁਨੀਲ ਉੱਪਲ, ਧੀਰਜ ਸ਼ਰਮਾ ਆਦਿ ਹਾਜ਼ਰ ਸਨ |
ਏਕਤਾ ਕਲਾ ਮੰਚ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਸਥਾਨਕ ਆਰੀਆ ਸਕੂਲ ਵਿਖੇ ਏਕਤਾ ਕਲਾ ਮੰਚ ਵਲੋਂ ਦੁਸਹਿਰਾ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਰਾਵਣ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਐਡਵੋਕੇਟ ਜਰਨੈਲ ਸਿੰਘ ਵਾਹਦ, ਜਥੇਦਾਰ ਸਰਵਣ ਸਿੰਘ ਕੁਲਾਰ, ਅਨੀਤਾ ਸੋਮ ਪ੍ਰਕਾਸ਼, ਬਲਵਿੰਦਰ ਸਿੰਘ ਧਾਲੀਵਾਲ, ਰਾਜੇਸ਼ ਬਾਘਾ, ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ, ਪਰਮਜੀਤ ਸਿੰਘ ਖੁਰਾਣਾ ਕੌਾਸਲਰ, ਜਤਿੰਦਰ ਵਰਮਾਨੀ ਕੌਾਸਲਰ, ਅਮਿਤ ਕੱਕੜ, ਸੁਨੀਲ ਖੁਰਾਣਾ, ਅਵਤਾਰ ਸਿੰਘ ਵਾਲੀਆ,ਪਰਮਜੀਤ ਸਿੰਘ, ਪੰਕਜ ਗੁਲਾਟੀ, ਗੁਰਮੀਤ ਸਿੰਘ, ਰਾਕੇਸ਼ ਮੈਦਾਨ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |
ਦਰਸ਼ਕਾਂ ਦੇ ਠਾਠਾ ਮਾਰਦੇ ਇਕੱਠ ਚ ਨੇਪਰੇ ਚੜਿ੍ਹਆ ਦੁਸਿਹਰੇ
ਨਡਾਲਾ, (ਮਾਨ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਕਸਬਾ ਨਡਾਲਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਦੀ ਭੂਮਿਕਾ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਨਿਭਾਉਂਦਿਆਂ ਰਾਮ ਲੀਲਾ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਮਾਸਟਰ ਬਲਦੇਵ ਰਾਜ, ਯੂਥ ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ, ਸਟੀਫਨ ਕਾਲਾ ਵੀ ਹਾਜ਼ਰ ਸਨ | ਇਸ ਦੌਰਾਨ ਗਾਇਕ ਨੀਲਮ ਦੱਤ ਨੀਲਮ ਅਤੇ ਟਿੰਕੂ ਸਨੋਤਰਾ ਨੇ ਦਰਸ਼ਕਾਂ ਨੂੰ ਰਾਮ ਸੀਤਾ ਦੇ ਭਜਨ ਸੁਣਾਏ | ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਨਿੰਦਰਜੀਤ ਸਿੰਘ ਮਨੀ ਔਜਲਾ ਅਤੇ ਦਲਜੀਤ ਸਿੰਘ ਨਡਾਲਾ ਨੇ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤੀ | ਰਾਮ ਲੀਲਾ ਕਲੱਬ ਦੇ ਪ੍ਰਧਾਨ ਪ੍ਰਧਾਨ ਲੱਕੀ ਭਾਰਦਵਾਜ ਅਤੇ ਮੀਤ ਪ੍ਰਧਾਨ ਦੀਪਾ ਜਰਮਨੀ ਨੇ ਅੱਜ ਦੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਏ ਪਤਵੰਤੇ ਅਤੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਹੋਰਨਾਂ ਤੋ ਇਲਾਵਾ ਅਵਤਾਰ ਸਿੰਘ ਵਾਲੀਆ, ਸੁਰਿੰਦਰ ਪਾਲ ਛਿੰਦਾ ਯੂ.ਐਸ.ਏ., ਦਰਸ਼ਨ ਸਿੰਘ ਖੱਖ, ਮਨਪ੍ਰੀਤ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਪੱਡਾ, ਇੰਦਰਜੀਤ ਸਿੰਘ ਖੱਖ, ਦਲਜੀਤ ਸਿੰਘ ਖੱਖ, ਕੌਾਸਲਰ ਸੰਜੀਵ ਕੁਮਾਰ ਜੋਸ਼ੀ, ਬਲਵਿੰਦਰ ਸਿੰਘ ਬਿੱਟੂ ਖੱਖ ਜੈ ਜਗਤ ਜੋਸ਼ੀ ਆਦਿ ਹਾਜ਼ਰ ਸਨ |
ਮਹਾਂਵੀਰ ਡਰਾਮਾਟਿਕ ਕਲੱਬ ਅਤੇ ਦੁਸਿਹਰੇ ਕਮੇਟੀ ਢਿਲਵਾਂ ਵਲੋਂ ਦੁਸਹਿਰਾ ਮਨਾਇਆ
ਢਿਲਵਾਂ, (ਸੁਖੀਜਾ, ਪ੍ਰਵੀਨ, ਪਲਵਿੰਦਰ)-ਮਹਾਂਵੀਰ ਡਰਾਮਾਟਿਕ ਕਲੱਬ ਅਤੇ ਦੁਸਿਹਰਾ ਕਮੇਟੀ ਢਿਲਵਾਂ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਬਾਬਾ ਬ੍ਰਹਮ ਦਾਸ ਦੀ ਖੁੱਲ੍ਹੀ ਗਰਾੳਾੂਡ ਵਿਚ ਪ੍ਰਧਾਨ ਬਿਕਰਮਜੀਤ ਸੋਂਧੀ ਅਤੇ ਮਨੋਹਰ ਲਾਲ ਦੀ ਅਗਵਾਈ ਹੇਠ ਧੂਮ ਧੂਮ ਨਾਲ ਮਨਾਇਆ ਗਿਆ | ਇਸ ਦੇ ਮੁੱਖ ਮਹਿਮਾਨ ਹਲਕਾ ਭੁਲੱਥ ਦੇ ਇੰਚਾਰਜ ਰਣਜੀਤ ਸਿੰਘ ਰਾਣਾ ਸਨ | ਇਸ ਮੌਕੇ ਪ੍ਰਧਾਨ ਬਿਕਰਮਜੀਤ ਸੋਂਧੀ, ਮਨੋਹਰ ਲਾਲ, ਅਸ਼ੋਕ ਕੁਮਾਰ, ਬਲਜੀਤ ਸਿੰਘ ਨੇ ਇਲਾਕੇ ਦੀਆਂ ਮਾਨਯੋਗ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਨ ਪਾਲ ਢਿੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ, ਰਾਜਨਪਾਲ, ਹਰਨੇਕ ਸਿੰਘ ਚੱਕੀ ਵਾਲੇ, ਮਲਕੀਤ ਸਿੰਘ ਅਟਵਾਲ ਕੌਾਸਲਰ, ਭੁਪਿੰਦਰ ਸਿੰਘ ਭਿੰਦਾ ਕੌਾਸਲਰ, ਜਥੇਦਾਰ ਜੀਤ ਸਿੰਘ ਰਾਮਗੜ੍ਹ, ਵਿਲੀਅਮ ਸਭਰਵਾਲ, ਕਿਸ਼ਨ ਲਾਲ ਸੁਖੀਜਾ ਪ੍ਰਧਾਨ ਮੰਦਿਰ ਸੁਧਾਰ ਸਭਾ, ਸੁਨੀਲ ਚੌਹਾਨ, ਐਕਟਰ ਗੁਰਦੀਪ ਸੰਧੂ, ਬਲਜੀਤ ਸਿੰਘ ਢਿੱਲੋਂ, ਰਾਕੇਸ਼ ਬਜਾਜ, ਸ਼ੀਲੂ, ਸਾਹਿਲ ਸੁਖੀਜਾ, ਰਣਜੀਤ ਸਿੰਘ ਬ੍ਰਹਮ, ਸਵਿੰਦਰ ਪਾਲ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਮੌਕੇ ਢਿਲਵਾਂ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ |
ਭੁਲੱਥ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ
ਭੁਲੱਥ, (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਮਹਾਂਵੀਰ ਅਤੇ ਰਾਮਾ ਕਿ੍ਸ਼ਨਾ ਡ੍ਰਾਮਾਟਿਕ ਕਲੱਬ ਵਲੋਂ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦਾ ਉਦਘਾਟਨ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵਲੋਂ ਆਪਣੇ ਸਾਥੀਆਂ ਸਮੇਤ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਤੇ ਸ਼ਾਮ ਲਾਲ ਸ਼ਰਮਾ, ਸੁਖਵਿੰਦਰ ਵਧਾਵਨ, ਨਰੇਸ਼ ਚੌਧਰੀ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਬਾਬਾ ਦੀਪੂ, ਅਸ਼ੋਕ ਕੁਮਾਰ ਘਈ, ਕਿ੍ਸ਼ਨਾ ਵਧਾਵਨ, ਡਾ. ਸ਼ੁੱਭ ਕੁਮਾਰ ਸ਼ਰਮਾ, ਠਾਕੁਰ ਨਰਾਇਣ, ਜੀਤ ਸਿੰਘ ਰਾਮਗੜ੍ਹ, ਦਲਵਿੰਦਰ ਸਿੰਘ ਕੰਗ, ਗੁਰਦੇਵ ਸਿੰਘ, ਬਲਰਾਮ ਸਿੰਘ ਰੰਧਾਵਾ, ਅਮਨਦੀਪ ਸਿੰਘ, ਕੁਲਵੰਤ ਸਿੰਘ, ਰਸ਼ਪਾਲ ਸ਼ਰਮਾ, ਕੁਲਦੀਪ ਸਿੰਘ ਸਿਧਵਾਂ, ਗੁਰਪ੍ਰੀਤ ਸਿੰਘ ਸਿਧਵਾਂ, ਅਮਨਦੀਪ ਸਿੰਘ, ਜਸਪਾਲ ਸਿੰਘ ਨਡਾਲਾ, ਵਿਲੀਅਮ ਬਿੱਲਾ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਬੇਗੋਵਾਲ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਬੇਗੋਵਾਲ, (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਿਰ ਰਾਮ ਲੀਲਾ ਕਮੇਟੀ ਬੇਗੋਵਾਲ ਵਲੋਂ ਪ੍ਰਧਾਨ ਵਿੱਦਿਆ ਸਾਗਰ ਦੀ ਅਗਵਾਈ ਹੇਠ ਨਡਾਲਾ ਰੋਡ ਬੇਗੋਵਾਲ ਵਿਚ ਬੇਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸੂਰਜ ਛਿਪਦੇ ਹੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ | ਇਸ ਮੌਕੇ ਪੰਜਾਬ ਕਾਂਗਰਸ ਸਕੱਤਰ ਰਛਪਾਲ ਸਿੰਘ ਬੱਚਾਜੀਵੀ, ਡੀ.ਐਸ.ਪੀ. ਸਤਨਾਮ ਸਿੰਘ, ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ, ਕੁਲਵਿੰਦਰ ਸਿੰਘ ਬੱਬਲ, ਬਲਵਿੰਦਰ ਸਿੰਘ ਬਿੱਟੂ, ਸਤਪਾਲ ਸਿੰਘ ਮੁਲਤਾਨੀ, ਪ੍ਰੀਤਮ ਸੀਕਰੀ, ਕਰਨੈਲ ਸਿੰਘ, ਜਸਵੀਰ ਸਿੰਘ ਸੈਕਟਰੀ, ਸੰਗਤ ਸਿੰਘ ਸੁਦਾਮਾ, ਸੁਰਿੰਦਰ ਸਿੰਘ ਪਟਵਾਰੀ, ਪ੍ਰਦੀਪ ਕੁਮਾਰ ਬਿੱਲੂ, ਗੌਰਵ ਸ਼ਕਤੀ, ਸ਼ਾਇਰ ਰਤਨ ਟਾਹਲੀ , ਕਮਲਜੀਤ ਸਿੰਘ, ਵਿੱਦਿਆ ਸਾਗਰ, ਰਕੇਸ਼ ਕੁਮਾਰ ਸਡਾਨਾ, ਸੁਖਦੇਵ ਰਾਜ ਜੰਗੀ, ਇੰਦਰ ਕੁਮਾਰ ਪ੍ਰਭਾਕਰ, ਰੂਪ ਲਾਲ ਭਾਰਦਵਾਜ, ਕੌਾਸਲਰ ਸ੍ਰੀ ਨਿਵਾਸ ਕੁੱਕੂ, ਸੰਦੀਪ ਕੁਮਾਰ, ਰਜੇਸ਼ ਕੁਮਾਰ ਬੱਬਲਾ, ਪ੍ਰਣ ਨਾਥ ਜੁਲਕਾ, ਸਰਦਾਰੀ ਲਾਲ, ਧਰਮਪਾਲ ਸਰਾਫ, ਸੁਖਦੇਵ ਹਮਰਾਹੀ, ਬਲਕਾਰ ਸਿੰਘ ਮੰਡਕੁਲਾ, ਹਰਵਿੰਦਰ ਸਿੰਘ ਜੈਦ, ਮੇਘਰਾਜ, ਸਤਵੰਤਪ੍ਰੀਤ ਸਿੰਘ, ਅਮਰਜੀਤ ਸਿੰਘ ਨਾਰੰਗਪੁਰ ਆਦਿ ਹਾਜ਼ਰ ਸਨ |
ਕਾਲਾ ਸੰਘਿਆਂ 'ਚ ਦੁਸਹਿਰਾ ਉਤਸ਼ਾਹ ਮਨਾਇਆ
ਕਾਲਾ ਸੰਘਿਆਂ, (ਸੰਘਾ)– ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸਥਾਨਕ ਕਸਬੇ ਦੇ ਸਟੇਡੀਅਮ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਰਾਵਣ, ਕੰੁਭਕਰਨ, ਮੇਘਨਾਥ ਅਤੇ ਰਾਮ ਲਛਮਣ ਸੈਨਾ ਵਿਚਕਾਰ ਯੁੱਧ ਅਤੇ ਗਤਕੇ ਦੇ ਜੌਹਰ ਵਿਸ਼ੇਸ਼ ਆਕਰਸ਼ਨ ਰਹੇ | ਵੱਖ ਵੱਖ ਪਾਤਰਾ ਦੇ ਰੋਲ 'ਚ ਨੌਜਵਾਨਾਂ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ | ਉਪਰੰਤ ਵੱਖ ਵੱਖ ਝਾਕੀਆਂ ਦੇ ਨਾਲ ਰਾਮ ਲਛਮਣ ਵੱਲੋਂ ਜਿੱਤ ਦੇ ਜਸ਼ਨ ਨਾਲ ਪਿੰਡ ਦੁਆਲੇ ਗੇੜਾ ਲਾਇਆ ਗਿਆ | ਸਟੇਜ ਦੇ ਸੇਵਾ ਮਾਸਟਰ ਦਰਸ਼ਨ ਲਾਲ, ਮਾਸਟਰ ਵੇਦ ਪ੍ਰਕਾਸ਼, ਜਗਤਾਰ ਸਿੰਘ ਜੈਲਦਾਰ ਵੱਲੋਂ ਨਿਭਾਈ ਗਈ |
ਪਾਂਸ਼ਟਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਪਾਂਸ਼ਟਾ, (ਸਤਵੰਤ ਸਿੰਘ)-ਪਾਂਸ਼ਟਾ ਵਿਚ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ਵਿਚ, ਸਦੀਆਂ ਤੋਂ ਹਿੰਦੁਸਤਾਨੀ ਸਾਹਿਤ ਵਿਚ ਇੱਕ ਸ਼ਾਹਕਾਰ ਵਜੋਂ ਸਥਾਪਿਤ 'ਰਾਮਾਇਣ' ਦਾ ਨਾਟਕੀ-ਰੁਪਾਂਤਰਣ 'ਰਾਮ ਲੀਲ੍ਹਾ' ਰਾਮ-ਬਨਵਾਸ, ਸੀਤਾ-ਹਰਣ, ਹਨੂਮਾਨ ਵਲੋਂ ਲੰਕਾ ਜਲਾਉਣ, ਰਾਵਣ ਵਲੋਂ ਵਿਭੀਸ਼ਣ ਨੂੰ ਦਰਬਾਰ ਵਿਚੋਂ ਕੱਢਣ, ਲਛਮਣ-ਮੇਘਨਾਥ ਯੁੱਧ ਤੋਂ ਅੱਗੇ ਵਧਦੇ ਹੋਏ ਦੁਸਹਿਰਾ ਗਰਾਊਾਡ ਪਾਂਸ਼ਟਾ ਵਿਚ ਭਰਵੇਂ ਮੇਲੇ ਦੌਰਾਨ 'ਰਾਵਣ-ਵਧ' ਉਪਰੰਤ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਨਾਲ਼, ਆਪਣੇ ਸਿਖਰ 'ਤੇ ਪਹੁੰਚ ਕੇ ਖ਼ਤਮ ਹੋ ਗਿਆ | ਅਮਰਜੀਤ ਸਿੰਘ, ਪ੍ਰਧਾਨ ਅਤੇ ਹਰਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਦੁਸਹਿਰਾ ਵੈੱਲਫੇਅਰ ਕਮੇਟੀ (ਰਜਿ.) ਦੀ ਅਗਵਾਈ ਹੇਠ ਇਸ ਤਿਉਹਾਰ ਨੂੰ ਵਧੇਰੇ ਅਰਥ-ਭਰਪੂਰ ਅਤੇ ਸੁਚੱਜੇ ਢੰਗ ਨਾਲ਼ ਮਨਾਉਣ ਸਬੰਧੀ ਬਹੁਤ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਡਾਇਰੈਕਟਰ ਸੰਜੀਵ ਕੁਮਾਰ ਦੇ ਨਿਰਦੇਸ਼ਨ ਹੇਠ ਰਾਮ-ਲੀਲ੍ਹਾ ਦੇ ਦਿ੍ਸ਼ਾਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਯਥਾਰਥਿਕ ਢੰਗ ਨਾਲ਼ ਪੇਸ਼ ਕਰਨ ਲਈ ਪ੍ਰਬੰਧਕਾਂ ਵਲੋਂ ਲੋੜੀਂਦੇ ਬੁੱਤ, ਫਲੈਕਸ ਅਤੇ ਕਟ-ਆਊਟ ਬਣਵਾਏ ਗਏ ਸਨ | ਇਸ ਮੌਕੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਾਬਕਾ ਹਲਕਾ ਵਿਧਾਇਕ ਸ. ਜੋਗਿੰਦਰ ਸਿੰਘ ਮਾਨ ਉਚੇਚੇ ਤੌਰ 'ਤੇ ਲੋਕਾਂ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ | ਮੇਲੇ ਨੂੰ ਸ਼ਾਂਤਮਈ ਢੰਗ ਨਾਲ਼ ਨੇਪਰੇ ਚਾੜ੍ਹਨ ਵਿਚ ਐਸ.ਆਈ. ਸੁਮਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਪਾਂਸ਼ਟਾ ਦੀ ਅਗਵਾਈ ਹੇਠ ਸਥਾਨ ਪੁਲਿਸ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਇਸ ਮੌਕੇ ਦੁਸਹਿਰਾ ਵੈੱਲਫੇਅਰ ਕਮੇਟੀ (ਰਜਿ.) ਦੇ ਮੀਤ ਪ੍ਰਧਾਨ ਤਰਸੇਮ ਸਿੰਘ, ਖ਼ਜ਼ਾਨਚੀ ਰਾਮ ਕੁਮਾਰ, ਨਵ ਕੁਮਾਰ, ਸ਼ਾਮ ਲਾਲ, ਇੰਦਰਪਾਲ ਸਿੰਘ, ਰਾਜ ਕੁਮਾਰ ਰਾਜੂ, ਸ਼ਾਮ ਸੁੰਦਰ, ਇਕਬਾਲ ਸਿੰਘ, ਰਾਮ ਸਰੂਪ ਅਤੇ ਦਿਨੇਸ਼ ਕੁਮਾਰ ਸਮੇਤ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਲਖਵੀਰ ਲਾਲ 'ਬੱਬੂ', ਜਥੇਦਾਰ ਗੁਰਵਿੰਦਰ ਸਿੰਘ ਵਿੱਕੀ, ਹਰਜੀਤ ਸਿੰਘ ਗ੍ਰਾਮ ਸਰਪੰਚ ਪਾਂਸ਼ਟਾ, ਸਾਬਕਾ ਸਰਪੰਚ ਸੁਰਿੰਦਰ ਕੌਰ, ਸ਼ਿਵਨੰਦਨ ਕੁਮਾਰ, ਪਵਨ ਕੁਮਾਰ, ਸੁਮਨ ਕੁਮਾਰ, ਅਸ਼ੋਕ ਕੁਮਾਰ, ਸ਼ਾਮ ਸੁੰਦਰ, ਸੰਜੀਵ ਕੁਮਾਰ, ਕੁਲਦੀਪ ਸਿੰਘ, ਜਸਪ੍ਰੀਤ, ਲਖਵੀਰ ਸਿੰਘ ਲੱਕੀ, ਮਲਕੀਅਤ ਸਿੰਘ ਸਾਬਕਾ ਸਰਪੰਚ, ਚੰਦਰ ਕੁਮਾਰ ਅਤੇ ਪੁਨੀਤ ਕੁਮਾਰ ਆਦਿ ਸਮੇਤ ਹੋਰ ਬਹੁਤ ਸਾਰੇ ਸੱਜਣ ਹਾਜ਼ਰ ਸਨ |

ਵਿਆਹੁਤਾ ਦੀ ਕੁੱਟਮਾਰ ਦੇ ਦੋਸ਼ ਵਿਚ ਪਤੀ, ਜੇਠ ਤੇ ਸੱਸ ਵਿਰੁੱਧ ਕੇਸ ਦਰਜ

ਫਗਵਾੜਾ, 8 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਤਨਾਮਪੁਰਾ ਪੁਲਿਸ ਨੇ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪਤੀ ਸਮੇਤ ਤਿੰਨ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨੀਰੂ ਪਤਨੀ ਜੋਗਿੰਦਰਪਾਲ ਵਾਸੀ ਮਹੇੜੂ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

ਕਪੂਰਥਲਾ, 8 ਅਕਤੂਬਰ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜ਼ਾਣ 'ਤੇ ਉਸ ਨਾਲ ਜਬਰ ਜਨਾਹ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕਪੂਰਥਲਾ, 8 ਅਕਤੂਬਰ (ਸਡਾਨਾ)-ਅੱਜ ਸਵੇਰੇ ਇਕ ਪ੍ਰਵਾਸੀ ਮਜ਼ਦੂਰ ਨੇ ਭੇਦਭਰੀ ਹਾਲਤ ਵਿਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਥਾਣਾ ਸਿਟੀ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ | ਇਸ ਸਬੰਧੀ ਥਾਣਾ ਸਿਟੀ ਦੇ ...

ਪੂਰੀ ਖ਼ਬਰ »

ਪਿੰਡ ਲੱਖਣ ਕੇ ਪੱਡਾ ਦੀ ਸਰਪੰਚ ਸ਼ੀਲਾ ਦੇਵੀ ਨੂੰ ਕੀਤਾ ਬਹਾਲ

ਨਡਾਲਾ, 8 ਅਕਤੂਬਰ (ਮਾਨ)-ਮਾਨਯੋਗ ਹਾਈਕੋਰਟ ਨੇ ਪਿੰਡ ਲੱਖਣ ਕੇ ਪੱਡਾ ਦੀ ਸਰਪੰਚ ਸ਼ੀਲਾ ਦੇਵੀ ਨੂੰ ਉਸ ਦੀਆਂ ਤਾਕਤਾਂ ਬਹਾਲ ਕਰਦਿਆਂ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਲਈ ਲਗਾਏ ਪ੍ਰਬੰਧਕ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ | ਇਸ ਸਬੰਧੀ ਪਿੰਡ ਦੇ 5 ਪੰਚਾਇਤ ...

ਪੂਰੀ ਖ਼ਬਰ »

ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਢਿਲਵਾਂ ਵਲੋਂ ਦੁਸਹਿਰਾ ਮਨਾਇਆ

ਢਿਲਵਾਂ, 8 ਅਕਤੂਬਰ (ਪ੍ਰਵੀਨ, ਸੁਖੀਜਾ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਢਿਲਵਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ ਵਿਖੇ ਪ੍ਰਧਾਨ ਰਮੇਸ਼ ਕੁਮਾਰ ਬੱਗਾ ...

ਪੂਰੀ ਖ਼ਬਰ »

ਸਿੱਧਵਾਂ ਦੋਨਾ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਸਿੱਧਵਾਂ ਦੋਨਾ, 8 ਅਕਤੂਬਰ (ਅਵਿਨਾਸ਼ ਸ਼ਰਮਾ)-ਦੁਸਹਿਰਾ ਕਮੇਟੀ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਅੱਜ ਸਥਾਨਕ ਦੁਸਹਿਰਾ ਗਰਾਉਂਡ ਵਿਖੇ ਸਮਾਪਤ ਹੋਇਆ | ਜਿਸ ਵਿਚ ਅਮਰੀਕ ਸਿੰਘ ਹੇਅਰ, ਦਲਵਿੰਦਰ ਸਿੰਘ ਸਿੱਧੂ ਸਕੱਤਰ ਜਨਰਲ ...

ਪੂਰੀ ਖ਼ਬਰ »

ਹੁਣ 5 ਤੋਂ 6 ਲੱਖ ਦੇ ਖ਼ਰਚੇ 'ਚ ਪੜ੍ਹਾਈ ਕਰਨ ਲਈ ਇੰਗਲੈਂਡ ਜਾ ਸਕਦੇ ਹਨ ਪੰਜਾਬ ਦੇ ਵਿਦਿਆਰਥੀ-ਰਾਇਲ ਟਰੈਵਲਜ਼

ਸੁਲਤਾਨਪੁਰ ਲੋਧੀ, 8 ਅਕਤੂਬਰ (ਥਿੰਦ)-ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਪਿਛਲੇ 20 ਸਾਲਾ ਤੋਂ ਵੀਜ਼ਾ ਖੇਤਰ ਵਿਚ ਤਜਰਬਾ ਰੱਖਣ ਵਾਲੇ ਰਾਇਲ ਟਰੈਵਲਜ਼ ਵਲੋਂ ਤਿਉਹਾਰਾਂ ਮੌਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ਪੇਸ਼ ਕੀਤੀ ਹੈ | ...

ਪੂਰੀ ਖ਼ਬਰ »

ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਵਿਚ ਐਲ.ਈ.ਡੀ. ਲਾਇਟਾਂ ਲਗਾਉਣ ਦੀ ਕਰਵਾਈ ਸ਼ੁਰੂਆਤ

ਕਪੂਰਥਲਾ, 8 ਅਕਤੂਬਰ (ਸਡਾਨਾ)-ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਵਿਚ ਨਵੀਆਂ ਐਲ.ਈ.ਡੀ. ਲਾਈਟਾਂ ਲਗਾਉਣ ਦਾ ਕੰਮ ਅੱਜ ਇਕ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ | ਜਿਸ ਦਾ ਰਸਮੀ ਉਦਘਾਟਨ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਜਲੰਧਰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਿਖ਼ਲਾਫ਼ ਕੇਸ ਦਰਜ

ਫਗਵਾੜਾ, 8 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਭੁੱਲਾਰਾਈ ਨੇੜੇ ਰਹਿੰਦੀ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਕੇਸ਼ ਪੁੱਤਰ ਗੰਗਾ ਰਾਮ ਵਾਸੀ ਪਿੰਡ ਭੁੱਲਾਰਾਈ ...

ਪੂਰੀ ਖ਼ਬਰ »

ਮੀਰੀ ਪੀਰੀ ਸੇਵਕ ਸਭਾ ਨਡਾਲਾ ਦੀ ਮੀਟਿੰਗ 5ਵਾਂ ਮਹਾਨ ਗੁਰਮਤਿ ਸਮਾਗਮ 12 ਨੂੰ

ਨਡਾਲਾ, 8 ਅਕਤੂਬਰ (ਮਾਨ)-ਮੀਰੀ ਪੀਰੀ ਸੇਵਕ ਸਭਾ ਨਡਾਲਾ ਦੀ ਮੀਟਿੰਗ ਪ੍ਰਧਾਨ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਵਿਖੇ ਦੁਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸੁਲਤਾਨਪੁਰ ਲੋਧੀ, 8 ਅਕਤੂਬਰ (ਥਿੰਦ, ਹੈਪੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਸੁਲਤਾਨਪੁਰ ਲੋਧੀ ਵਿਖੇ ਐਸ.ਡੀ. ਸਭਾ ਤੇ ਦੁਸਹਿਰਾ ਕਮੇਟੀ ਵਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਗਰਾਉਂਡ ਵਿਚ ਧੂਮਧਾਮ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ

ਪਾਂਸ਼ਟਾ, 8 ਅਕਤੂਬਰ (ਸਤਵੰਤ ਸਿੰਘ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਮਿਥੇ ਗਏ ਵਿਧਾਨ ਪਾਲਿਕਾ, ਨਿਆਂ ਪਾਲਿਕਾ ਅਤੇ ਕਾਰਜ ਪਾਲਿਕਾ ਨੂੰ ਭਿ੍ਸ਼ਟ ਸਿਆਸੀ ਜਾਲ਼ ਤੋਂ ਮੁਕਤ ਕਰਵਾ ਕੇ ਭਿ੍ਸ਼ਟਾਚਾਰ ਅਤੇ ਮਾਫ਼ੀਆ ਰਹਿਤ ਲੋਕਤੰਤਰ ਕਾਇਮ ...

ਪੂਰੀ ਖ਼ਬਰ »

ਸੁਖਜਿੰਦਰ ਰੰਧਾਵਾ ਅੱਜ ਫਗਵਾੜਾ 'ਚ-ਦਲਜੀਤ ਰਾਜੂ

ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ 21 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਫਗਵਾੜਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਪੂਰਥਲਾ, 8 ਅਕਤੂਬਰ (ਸਡਾਨਾ)-ਐਸ.ਟੀ.ਐਫ. ਟੀਮ ਦੇ ਏ.ਐਸ.ਆਈ. ਸਲਵੈਸਟਰ ਮਸੀਹ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਮੁਹੱਲਾ ਸ਼ੇਰਗੜ੍ਹ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਬੂਟਾ ਵਾਸੀ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿਚ ਜਗਤਪੁਰ ਜੱਟਾ ਤੇ ਹੋਰ ਪਿੰਡਾਂ ਵਿਚ ਚੋਣ ਮੀਟਿੰਗਾਂ

ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ 21 ਅਕਤੂਬਰ ਨੂੰ ੂ ਹੋ ਰਹੀ ਜ਼ਿਮਨੀ ਚੋਣ ਲਈ ਅਕਾਲੀ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿਚ ਵੀ ਚੋਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਫਗਵਾੜਾ ਹਲਕੇ ਦੇ ਪਿੰਡ ਜਗਤਪੁਰ ਜੱਟਾ ਵਿਖੇ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਫਗਵਾੜਾ, 8 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਮਹੇੜੂ ਪੁਲਿਸ ਚੌਾਕੀ ਦੀ ਟੀਮ ਨੇ ਇਕ ਨੌਜਵਾਨ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਹੇੜੂ ਪੁਲਿਸ ਚੌਾਕੀ ਦੀ ਟੀਮ ਨੇ ਗਸ਼ਤ ਦੌਰਾਨ ਚਹੇੜੂ ਦੇ ਨੇੜੇ ਇਕ ਨੌਜਵਾਨ ਨੂੰ ਕਾਬੂ ...

ਪੂਰੀ ਖ਼ਬਰ »

ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਅਤੇ ਮਜੀਠੀਆ ਅੱਜ ਫਗਵਾੜਾ ਵਿਚ-ਜਥੇਦਾਰ ਕੁਲਾਰ

ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ 21 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ ਲੲਾੀ ਅਕਾਲੀ ਭਾਜਪਾ ਉਮੀਦਵਾਰ ਰਜੇਸ ਬਾਘਾ ਦੇ ਹੱਕ ਵਿਚ ਇੱਕ ਭਰਵੀਂ ਚੋਣ ਮੀਟਿੰਗ 9 ਅਕਤੂਬਰ ਨੂੰ ਸਵੇਰੇ 11 ਵਜੇ ਮਾਰਬਲ ਰਿਜ਼ੋਰਟ ਵਿਖੇ ਕੀਤੀ ਜਾ ਰਹੀ ਹੈ ਇਸ ਸਬੰਧੀ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਧਾਲੀਵਾਲ ਨੇ ਹਲਕੇ ਦੇ ਪਿੰਡ ਬਲਾਲੋਂ, ਪੰਡੋਰੀ, ਅਕਾਲਗੜ੍ਹ ਤੇ ਖਲਵਾੜਾ ਕਾਲੋਨੀ ਵਿਖੇ ਕੀਤਾ ਪ੍ਰਚਾਰ

ਖਲਵਾੜਾ, 8 ਅਕਤੂਬਰ (ਮਨਦੀਪ ਸਿੰਘ ਸੰਧੂ)-ਫਗਵਾੜਾ ਵਿਧਾਨਸਭਾ ਹਲਕੇ ਵਿਚ 21 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਨੇ ਅੱਜ ਹਲਕੇ ਦੇ ਪਿੰਡ ਬਲਾਲੋਂ, ਪੰਡੋਰੀ, ਅਕਾਲਗੜ੍ਹ ਤੇ ਖਲਵਾੜਾ ਕਲੋਨੀ ...

ਪੂਰੀ ਖ਼ਬਰ »

ਡਿਪਟੀ ਸ਼ੈਰਿਫ ਪੰਜਾਬੀ ਨੌਜਵਾਨ ਸੰਦੀਪ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ

ਢਿਲਵਾਂ, 8 ਅਕਤੂਬਰ (ਸੁਖੀਜਾ, ਪ੍ਰਵੀਨ, ਪਲਵਿੰਦਰ)-ਪਿੰਡ ਧਾਲੀਵਾਲ ਬੇਟ ਦੇ ਜੰਮਪਲ ਅਮਰੀਕਾ ਵਿਖੇ ਪਹਿਲੇ ਦਸਤਾਰਧਾਰੀ 43 ਸਾਲਾ ਡਿਪਟੀ ਸ਼ੈਰਿਫ ਪੰਜਾਬੀ ਨੌਜਵਾਨ ਸੰਦੀਪ ਸਿੰਘ ਧਾਲੀਵਾਲ, ਜਿਨ੍ਹਾਂ ਤੇ ਬੀਤੇ ਦਿਨੀਂ ਇਕ ਵਿਅਕਤੀ ਵਲੋਂ ਗੋਲੀਆਂ ਚਲਾ ਦਿੱਤੀਆਂ ਸਨ, ...

ਪੂਰੀ ਖ਼ਬਰ »

ਬਸਪਾ-ਪੀ.ਡੀ.ਏ. ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੀ ਚੋਣ ਮੁਹਿਮ ਪਹੁੰਚੀ ਸਿਖ਼ਰਾਂ 'ਤੇ

ਫਗਵਾੜਾ, 8 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਵਿਧਾਨਸਭਾ ਸੀਟ ਤੋਂ ਬਸਪਾ ਅਤੇ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਨੇ ਅੱਜ ਸ਼ਹਿਰ ਦੇ ਮੁਹੱਲਾ ਰਾਮਪੁਰਾ, ਸ਼ਹੀਦ ਊਧਮ ਸਿੰਘ ਨਗਰ, ਪ੍ਰੀਤ ਨਗਰ, ਗੋਬਿੰਦਪੁਰਾ, ਕੋਟਰਾਣੀ, ਗੁਰੂ ਰਵਿਦਾਸ ...

ਪੂਰੀ ਖ਼ਬਰ »

ਅਲੋਪ ਹੋ ਰਹੀ ਪਸ਼ੂ ਪ੍ਰਜਾਤੀ ਦੀ ਰੱਖਿਆ ਕਰਨੀ ਚਾਹੀਦੀ ਹੈ–ਮਹਿੰਦਰ ਸਿੰਘ

ਕਾਲਾ ਸੰਘਿਆਂ, 8 ਅਕਤੂਬਰ (ਸੰਘਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਦੇ ਵਿਹੜੇ ਵਿਚ ਵਿਸ਼ਵ ਪਸ਼ੂ ਦਿਵਸ ਮਨਾਇਆ ਗਿਆ | ਜਿਸ ਵਿਚ ਪ੍ਰੀ ਵਿੰਗ ਦੇ ਵਿਦਿਆਰਥੀਆਂ ਨੇ ਜੰਗਲ ਬੁੱਕ ਦੇ ਇੱਕ ਗੀਤ ਜੰਗਲ ਜੰਗਲ ਬਾਤ ਚਲੀ ਹੈ ਪਤਾ ਚਲਾ ਹੈ ਤੇ ਮਨਮੋਹਕ ਝਾਕੀ ਪੇਸ਼ ਕੀਤੀ ਜਿਸ ਨੂੰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ

ਬੇਗੋਵਾਲ, 8 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਵਿਰਸਾ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਕਲੱਬ ਵਲੋਂ ਮਹੀਨਾ ਭਰ ਕੀਤੇ ਸਮਾਜ ਸੇਵੀ ਕੰਮਾਂ ਦ ਲੇਖਾ ਜੋਖਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਤੇਜ ਸਿੰਘ ਚੀਮਾ ਨੇ ਆਰੰਭ ਕਰਵਾਇਆ ਅਖੰਡ ਪਾਠ

ਸੁਲਤਾਨਪੁਰ ਲੋਧੀ, 8 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਘਰ ਪਰਿਵਾਰ ਤੇ ਇਲਾਕੇ ਦੀ ਸੁਖ ਸ਼ਾਂਤੀ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਆਪਣੇ ਗ੍ਰਹਿ ਵਿਖੇ ਆਰੰਭ ਕਰਵਾਏ ਅਖੰਡ ਪਾਠ ਦੇ ਅੱਜ ...

ਪੂਰੀ ਖ਼ਬਰ »

550 ਰਾਗੀ ਤੇ ਰਬਾਬੀ ਗੁਰਬਾਣੀ ਦਾ ਤੰਤੀ ਸਾਜ਼ਾਂ ਨਾਲ ਰਾਗਾਂ 'ਤੇ ਆਧਾਰਿਤ ਕੀਰਤਨ ਕਰਨਗੇ-ਭਾਈ ਪਰਮਪਾਲ ਸਿੰਘ

ਸੁਲਤਾਨਪੁਰ ਲੋਧੀ , 8 ਅਕਤੂਬਰ (ਹੈਪੀ, ਥਿੰਦ)-550 ਸਾਲਾ ਪ੍ਰਕਾਸ਼ ਪੁਰਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਤਾਂ ਮਹਾਂਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 1 ਨਵੰਬਰ ਤੋਂ ਆਰੰਭ ਹੋ ਰਹੇ ਮਹਾਨ ...

ਪੂਰੀ ਖ਼ਬਰ »

ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਤਰਲੋਚਨ ਸਿੰਘ ਦੀ ਸਾਲਾਨਾ ਬਰਸੀ ਸਬੰਧੀ ਸਮਾਗਮ 17 ਨੂੰ -ਸੰਤ ਗੁਰਚਰਨ ਸਿੰਘ

ਸੁਲਤਾਨਪੁਰ ਲੋਧੀ, 8 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਤੇ ਸੰਤ ਬਾਬਾ ਤਰਲੋਚਨ ਸਿੰਘ ਦੀ ਸਾਲਾਨਾ ਬਰਸੀ ਸੰਤ ਬਾਬਾ ਗੁਰਚਰਨ ਸਿੰਘ ਦੀ ਸਰਪ੍ਰਸਤੀ ਹੇਠ 17 ਅਕਤੂਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਹੀ ਸ਼ਰਧਾ ...

ਪੂਰੀ ਖ਼ਬਰ »

ਕੋਚਿੰਗ ਕਲਾਸਾਂ ਦੇ 32ਵੇਂ ਬੈਚ ਦੀ ਸਮਾਪਤੀ 'ਤੇ ਸਿਖਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ

ਫਗਵਾੜਾ, 8 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਵਿਖੇ ਸਭਾ ਦੇ ਪ੍ਰਧਾਨ ਸੋਹਨ ਸਹਿਜਲ ਦੀ ਅਗਵਾਈ ਹੇਠ ਸਰਕਾਰੀ ਨੌਕਰੀਆਂ ਲਈ ਹੋਣ ਵਾਲੇ ਮੁਕਾਬਲੇ ਦੀ ਤਿਆਰੀ ਸਬੰਧੀ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁਲ ਭੇਟ

ਕਪੂਰਥਲਾ, 8 ਅਕਤੂਬਰ (ਸਡਾਨਾ)-ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਸਥਾਨਕ ਏਕਤਾ ਭਵਨ ਵਿਖੇ ਕਾਂਗਰਸੀ ਆਗੂਆਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਕੌੜਾ ਤੇ ਦਿਹਾਤੀ ਕਾਂਗਰਸ ਦੇ ਪ੍ਰਧਾਨ ...

ਪੂਰੀ ਖ਼ਬਰ »

ਜਸਜੋਤ ਸਿੰਘ ਨੇ ਕੈਨੇਡਾ ਵਿਚ ਭੰਗੜਾ ਫ਼ੈਸਟੀਵਲ ਦੌਰਾਨ ਸੁਲਤਾਨਪੁਰ ਲੋਧੀ ਦਾ ਨਾਂਅ ਉੱਚਾ ਕੀਤਾ

ਸੁਲਤਾਨਪੁਰ ਲੋਧੀ, 8 ਅਕਤੂਬਰ (ਥਿੰਦ, ਹੈਪੀ)-ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਬੀਤੇ ਦਿਨ ਹੋਏ ਵਰਲਡ ਭੰਗੜਾ ਫ਼ੈਸਟੀਵਲ ਦੌਰਾਨ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨੌਜਵਾਨ ਜਸਜੋਤ ਸਿੰਘ ਪੁੱਤਰ ਮਨਮੋਹਨ ਸਿੰਘ ਕੁੰਦਨ ਟੀ. ਵੀ. ਵਾਲੇ ਨੇ ਭਾਰਤੀ ਟੀਮ ਦੀ ਪ੍ਰਤੀ ...

ਪੂਰੀ ਖ਼ਬਰ »

25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਡਡਵਿੰਡੀ, 8 ਅਕਤੂਬਰ (ਬਲਬੀਰ ਸੰਧਾ)-ਨਸ਼ਿਆਂ ਿਖ਼ਲਾਫ਼ ਚਲਾਈ ਮੁਹਿਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ 25 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਸੁਲਤਾਨਪੁਰ ਲੋਧੀ ਥਾਣਾ ਮੁਖੀ ਐਸ.ਐਚ.ਓ. ਸਰਬਜੀਤ ...

ਪੂਰੀ ਖ਼ਬਰ »

ਸ਼ਹੀਦ ਬਲਵੀਰ ਸਿੰਘ ਖੈੜਾ ਦੀ 29ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

ਹੁਸੈਨਪੁਰ, 8 ਅਕਤੂਬਰ (ਸੋਢੀ)-ਅੱਤਵਾਦ ਦੇ ਸਮੇਂ ਦੌਰਾਨ ਸ਼ਹੀਦ ਹੋਏ ਹੌਲਦਾਰ ਬਲਵੀਰ ਸਿੰਘ ਖੈੜਾ ਦੀ 29ਵੀਂ ਬਰਸੀ ਮੌਕੇ ਪੰਜਾਬ ਪੁਲਿਸ ਬਟਾਲੀਅਨ ਅੰਮਿ੍ਤਸਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਫੋਕੀ ਬਿਆਨਬਾਜ਼ੀ ਨਹੀਂ ਸਗੋਂ ਸੁਲਤਾਨਪੁਰ ਲੋਧੀ ਹਲਕੇ ਨੂੰ ਕੋਈ ਸਦੀਵੀ ਸੰਸਥਾ ਦਿੱਤੀ ਜਾਵੇ-ਜਥੇ: ਪਰਮਜੀਤ ਸਿੰਘ ਖ਼ਾਲਸਾ

ਸੁਲਤਾਨਪੁਰ ਲੋਧੀ, 8 ਅਕਤੂਬਰ (ਪ੍ਰ.ਪ੍ਰ.)-ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਹੋ ਰਹੇ ਹਨ | ਇਨ੍ਹਾਂ ਸਮਾਗਮਾਂ ਵਿਚ ਦੁਨੀਆ ਭਰ ਤੋਂ ਲੱਖ ਦੀ ਗਿਣਤੀ ਵਿਚ ਸੰਗਤਾਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ, ਦੁਮਾਲਾ ਤੇ ਗਤਕਾ ਸਿਖਲਾਈ ਕੈਂਪ 13 ਤੋਂ

ਨਡਾਲਾ, 8 ਅਕਤੂਬਰ (ਮਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ 13 ਅਕਤੂਬਰ ਤੋਂ 5 ਨਵੰਬਰ ਤੱਕ ਰੋਜ਼ਾਨਾ 3 ਤੋਂ ਸ਼ਾਮ 5 ਵਜੇ ਤੱਕ 24 ਦਿਨਾਂ ਮੁਫ਼ਤ ਦਸਤਾਰ ਅਤੇ ਗਤਕਾ ਸਿਖਲਾਈ ਕੈਂਪ ਲਗਾਇਆ ਜਾ ...

ਪੂਰੀ ਖ਼ਬਰ »

ਫਗਵਾੜਾ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਦੂਲੋਵਾਲ

ਸੁਲਤਾਨਪੁਰ ਲੋਧੀ, 8 ਅਕਤੂਬਰ (ਪ.ਪ੍ਰ.)-ਫਗਵਾੜਾ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦਾ ਝੰਡਾ ਬੁਲੰਦ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ...

ਪੂਰੀ ਖ਼ਬਰ »

ਫਗਵਾੜਾ ਵਿਚ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਸੱਜਣ ਸਿੰਘ ਚੀਮਾ

ਸੁਲਤਾਨਪੁਰ ਲੋਧੀ, 8 ਅਕਤੂਬਰ (ਪ.ਪ੍ਰ.)-ਫਗਵਾੜਾ ਵਿਧਾਨ ਸਭਾ ਸੀਟ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਜੇਸ਼ ਬਾਘਾ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਹਲਕੇ ਅੰਦਰ ਵੋਟਰਾਂ ਵਲੋਂ ਰਜੇਸ਼ ਬਾਘਾ ਦੇ ਹੱਕ ਵਿਚ ਭਰਪੂਰ ਸਮਰਥਨ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX