ਤਾਜਾ ਖ਼ਬਰਾਂ


ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  about 2 hours ago
ਘਨੌਰ,19 ਅਕਤੂਬਰ(ਬਲਜਿੰਦਰ ਸਿੰਘ ਗਿੱਲ)- ਤਿਉਹਾਰਾਂ ਦੇ ਦਿਨਾਂ 'ਚ ਸ਼ਰਾਬ ਦੀ ਬਲੈਕ ਵਿਕਰੀ 'ਤੇ ਨੱਥ ਪਾਉਣ ਲਈ ਵਿੱਡੀ ਮੁਹਿੰਮ ਤਹਿਤ ਘਨੌਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇੰਸਪੈਕਟਰ ਗੁਰਮੀਤ ਸਿੰਘ...
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  about 2 hours ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ) - ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਅਤੇ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ...
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 19 ਅਕਤੂਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਵਿਆਹੁਤਾ ਕਿਰਨਪ੍ਰੀਤ ਕੌਰ ਉਰਫ਼ ਰਾਣੀ (26) ਨੇ ਆਪਣੇ...
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  about 2 hours ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 2 hours ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 2 hours ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  about 3 hours ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 4 hours ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 5 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  1 minute ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 6 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 6 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 6 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 6 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 6 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 7 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 7 hours ago
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 8 hours ago
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 8 hours ago
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 8 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 9 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 9 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 10 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 10 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 11 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 12 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 12 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  about 1 hour ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  about 1 hour ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  about 1 hour ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  about 1 hour ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 minute ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  about 1 hour ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

ਪਹਿਲਾ ਸਫ਼ਾ

ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਿਆ ਜਾਵੇਗਾ-ਅਮਿਤ ਸ਼ਾਹ

ਹਰਿਆਣਾ 'ਚ ਚੋਣ ਰੈਲੀਆਂ ਦੌਰਾਨ ਕਿਹਾ, 'ਇਸ ਵਾਰ 75 ਕੇ ਪਾਰ'
ਕੈਥਲ/ਭਿਵਾਨੀ/ਮੋਹਮ, 9 ਅਕਤੂਬਰ (ਵਰਮਾ, ਗੋਇਲ, ਇੰਦਰਵੇਸ਼, ਕੁਲਦੀਪ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ 'ਚ ਰਹਿ ਰਹੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਗਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾਵੇਗਾ | ਉਹ ਕੈਥਲ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ | ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਉਹ ਦੁਬਾਰਾ 2024 'ਚ ਵੋਟਾਂ ਮੰਗਣ ਆਉਣਗੇ, ਉਸ ਤੋਂ ਪਹਿਲਾਂ ਦੇਸ਼ 'ਚ ਹਰ ਇਕ ਘੁਸਪੈਠੀਏ ਨੂੰ ਬਾਹਰ ਕੱਢ ਦਿੱਤਾ ਹੋਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ 370 ਹਟਾਉਣ ਿਖ਼ਲਾਫ਼ ਵੋਟ ਪਾ ਕੇ ਦੇਸ਼ ਵਿਰੋਧੀ ਵਿਰੋਧੀ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ | ਰਾਹੁਲ ਗਾਂਧੀ ਦੱਸਣ ਕਿ ਉਹ ਧਾਰਾ 370 ਹਟਾਉਣ ਦੇ ਹੱਕ 'ਚ ਹਨ ਜਾਂ ਵਿਰੁੱਧ | ਇਸ ਦੇ ਬਾਅਦ ਉਨ੍ਹਾਂ ਨੇ ਭਿਵਾਨੀ, ਬਹਲ, ਤੋਸ਼ਾਮ ਅਤੇ ਲੋਹਾਰੂ ਵਿਧਾਨ ਸਭਾ ਹਲਕਿਆਂ ਦੀ ਸਾਂਝੀ ਰੈਲੀ ਨੂੰ ਵੀ ਸੰਬੋਧਨ ਕੀਤਾ | ਆਪਣੇ ਸੰਬੋਧਨ 'ਚ ਸ਼ਾਹ ਨੇ ਕੈਥਲ 'ਚ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਕੰਮ 70 ਸਾਲਾਂ 'ਚ ਨਹੀਂ ਕੀਤਾ ਮੋਦੀ ਸਰਕਾਰ ਨੇ ਸੰਸਦ ਦੇ ਪਹਿਲੇ ਇਜਲਾਸ 'ਚ ਹੀ ਕਰ ਦਿਖਾਇਆ | ਏਨਾ ਹੀ ਨਹੀਂ ਕਸ਼ਮੀਰ 'ਚ ਧਾਰਾ 370 ਹਟਾਉਣ ਦੀ ਗੱਲ ਹੋਵੇ, ਜਾਂ 35ਏ ਹਟਾਉਣ ਦੀ, 3 ਤਲਾਕ ਦਾ ਬਿੱਲ ਹੋਵੇ ਜਾਂ ਫਿਰ ਰਾਫੇਲ ਖਰੀਦ ਦੀ ਗੱਲ ਹੋਵੇ ਇਨ੍ਹਾਂ ਸਾਰੇ ਵਿਸ਼ਿਆਂ 'ਤੇ ਕਾਂਗਰਸ ਦੇ ਢਿੱਡ 'ਚ ਪਤਾ ਨਹੀਂ ਕਿਉਂ ਦਰਦ ਸ਼ੁਰੂ ਹੋ ਜਾਂਦਾ ਹੈ, ਜਦਕਿ ਅਸੀਂ ਆਪਣੇ ਚੋਣ ਵਾਅਦੇ ਇਕ ਦੇਸ਼, ਇਕ ਝੰਡਾ ਅਤੇ ਇਕ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਿਰੋਧ ਦੀ ਰਾਜਨੀਤੀ ਤੋਂ ਉਪਰ ਉਠ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਦੇਸ਼ ਹਿਤ ਲਈ ਚੁੱਕੇ ਜਾਣ ਵਾਲੇ ਫ਼ੈਸਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਹਰਿਆਣਾ 'ਚ ਪ੍ਰਤੀ ਵਿਅਕਤੀ ਆਮਦਨ ਇਕ ਲੱਖ 35 ਹਜ਼ਾਰ
ਤੋਂ ਵਧ ਕੇ 2 ਲੱਖ 26 ਹਜ਼ਾਰ 'ਤੇ ਪੁੱਜ ਗਈ ਹੈ ਅਤੇ 2 ਮਹਿਲਾ ਥਾਣਿਆਂ ਦੇ ਸਥਾਨ 'ਤੇ 31 ਮਹਿਲਾ ਥਾਣੇ ਸਥਾਪਤ ਕੀਤੇ ਗਏ ਹਨ | ਬਹਲ 'ਚ ਕੀਤੀ ਇਸ ਦੂਜੀ ਰੈਲੀ 'ਚ ਉਨ੍ਹਾਂ ਕਿਹਾ ਕਿ ਹਰਿਆਣਾ ਉਸ ਸਥਾਨ ਹੈ ਜਿਥੇ ਭਰਪੂਰ ਅਨਾਜ ਪੈਦਾ ਹੁੰਦਾ ਹੈ | ਇਥੋਂ ਦੇ ਸੈਨਿਕ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਇਥੋਂ ਦੇ ਿਖ਼ਡਾਰੀ ਦੇਸ਼ ਦਾ ਨਾਂਅ ਰੌਸ਼ਨ ਕਰਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸੂਬਾ ਸਰਕਾਰ ਨੇ ਹਰਿਆਣਾ 'ਚ ਪਰਿਵਾਰਵਾਦ, ਭਿ੍ਸ਼ਟਾਚਾਰ ਤੇ ਜਾਤੀਵਾਦ ਨੂੰ ਖਤਮ ਕਰਨ ਦਾ ਕੰਮ ਕੀਤਾ | ਉਨ੍ਹਾਂ ਕਿਹਾ ਕਿ ਮਨੋਹਰ ਲਾਲ ਖੱਟਰ ਦੀ ਅਗਵਾਈ 'ਚ ਸੂਬੇ 'ਚ 70 ਹਜ਼ਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਮਿਲੀਆਂ ਹਨ | ਉਨ੍ਹਾਂ ਨੇ ਕੈਥਲ ਵਿਧਾਨ ਸਭਾ ਦੇ ਚਾਰੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਸ ਵਾਰ 75 ਪਾਰ ਦੇ ਨਾਅਰੇ ਨੂੰ ਸਫ਼ਲ ਬਣਾ ਦਿਓ, ਸੂਬੇ 'ਚ ਵਿਕਾਸ ਦੀ ਗੰਗਾ ਵਹਾ ਦਿੱਤੀ ਜਾਵੇਗੀ |

ਭਾਰਤ ਹਿੰਦੂ ਰਾਸ਼ਟਰ ਨਹੀਂ ਹੈ

ਬਰਜਿੰਦਰ ਸਿੰਘ ਹਮਦਰਦ
ਦੁਸਹਿਰੇ ਦੇ ਮੌਕੇ 'ਤੇ ਨਾਗਪੁਰ ਵਿਚ ਜਿਥੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਹੈ, ਵਿਖੇ ਆਯੋਜਿਤ ਇਕ ਸਮਾਗਮ ਵਿਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸ ਗੱਲ 'ਤੇ ਵਧੇਰੇ ਜ਼ੋਰ ਦਿੱਤਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ | ਕੇਂਦਰ ਦੀ ਤਤਕਾਲੀ ਸਰਕਾਰ ਭਾਰਤ ਦੇ ਸੰਵਿਧਾਨ ਅਨੁਸਾਰ ਬਣੀ ਹੈ | ਭਾਰਤੀ ਸੰਵਿਧਾਨ ਦੀ ਸ਼ੁਰੂਆਤ ਹੀ ਇਸ ਵਾਕ ਨਾਲ ਹੁੰਦੀ ਹੈ ਕਿ ''ਇਹ ਦੇਸ਼ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਜਮਹੂਰੀ ਗਣਰਾਜ ਹੈ |'' ਇਸ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ-ਭੇਦ ਤੋਂ ਉੱਪਰ ਉੱਠ ਕੇ ਇਕੋ ਜਿਹੇ ਅਧਿਕਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵਿਚਰਨ ਲਈ ਸਮਾਨ ਮੌਕੇ ਪ੍ਰਦਾਨ ਕੀਤੇ ਗਏ ਹਨ | ਭਾਰਤ ਦਾ ਸੰਵਿਧਾਨ ਦੇਸ਼ ਵਿਚ ਦੋ ਸੌ ਸਾਲਾਂ ਦੀ ਅੰਗਰੇਜ਼ ਹਕੂਮਤ ਦੀ ਖਲਾਸੀ ਤੋਂ ਬਾਅਦ ਉਸ ਸਮੇਂ ਦੀਆਂ ਬਿਹਤਰੀਨ ਸ਼ਖ਼ਸੀਅਤਾਂ ਵਲੋਂ ਕਈ ਸਾਲਾਂ ਦੀ ਕਠਿਨ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਸੀ |
ਇਸ ਤੋਂ ਪਹਿਲਾਂ ਬਰਤਾਨੀਆ ਤੋਂ ਆਜ਼ਾਦੀ ਲੈਣ ਲਈ ਇਕ ਬਹੁਤ ਲੰਮਾ, ਸਖ਼ਤ ਅਤੇ ਖੂਨ-ਡੋਲ੍ਹਵਾਂ ਸੰਘਰਸ਼ ਲੜਿਆ ਗਿਆ ਸੀ | ਇਸ ਘੋਲ ਵਿਚ ਦੇਸ਼ ਦੀ ਹਰ ਜਾਤੀ, ਧਰਮ ਅਤੇ ਵੱਖ-ਵੱਖ ਖਿੱਤਿਆਂ ਵਿਚ ਵਸਦੇ ਲੋਕਾਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਵੱਡਾ ਯੋਗਦਾਨ ਪਾਇਆ ਸੀ | ਇਹ ਸਾਡੀ ਬਦਕਿਸਮਤੀ ਸੀ ਕਿ ਅੰਗਰੇਜ਼ਾਂ ਦੀਆਂ ਚਿਰਾਂ ਤੋਂ ਮੱਕਾਰੀ ਭਰੀਆਂ ਅਤੇ ਚਤਰ ਚਾਲਾਂ ਕਰਕੇ ਇਸ ਧਰਤੀ ਨੂੰ ਉਸ ਸਮੇਂ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ | ਇਸ ਦੇ ਬਾਵਜੂਦ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਅਜਿਹੇ ਦੇਸ਼ ਦੇ ਰੂਪ ਵਿਚ ਕਲਪਿਆ ਸੀ, ਜਿਥੇ ਹਰ ਇਕ ਨੂੰ ਆਪਣੇ ਰੰਗ-ਢੰਗ ਨਾਲ ਜਿਊਣ ਦਾ ਅਧਿਕਾਰ ਹੋਵੇ | ਨਵੇਂ ਭਾਰਤੀ ਸੰਵਿਧਾਨ ਨੇ ਲੋਕਾਂ ਨੂੰ ਦੇਸ਼ ਦੀ ਸਾਂਝੀ ਆਜ਼ਾਦ ਹੋਂਦ ਦਾ ਅਹਿਸਾਸ ਕਰਾਇਆ ਸੀ | ਅੱਜ ਅਨੇਕਾਂ ਵਿਸ਼ਵਾਸਾਂ ਵਾਲੇ, ਜੀਵਨ ਦੀਆਂ ਅਨੇਕਾਂ ਤਰਬਾਂ ਵਿਚ ਵਿਚਰਦੇ, ਵੱਖ-ਵੱਖ ਸੱਭਿਆਚਾਰਾਂ ਨੂੰ ਸਮੋਈ ਬੈਠੇ ਲੋਕਾਂ ਨੂੰ ਕਿਸੇ ਇਕ ਧਰਮ ਨਾਲ ਜੋੜਨਾ ਬਿਨਾਂ ਸ਼ੱਕ ਸਾਡੇ ਸੰਵਿਧਾਨ (ਬਾਕੀ ਸਫ਼ਾ 2 'ਤੇ)
ਦੀ ਤੌਹੀਨ ਦੇ ਬਰਾਬਰ ਹੈ | ਜਿਥੋਂ ਤੱਕ ਸੰਘ ਮੁਖੀ ਵਲੋਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਰਾਰ ਦੇਣ ਦੀ ਗੱਲ ਹੈ, ਉਨ੍ਹਾਂ ਦੇ ਮਨ ਵਿਚ ''ਹਿੰਦੂ'' ਦੀ ਪਰਿਭਾਸ਼ਾ ਕੀ ਹੈ, ਇਸ ਬਾਰੇ ਉਹ ਕਦੇ ਵੀ ਕੋਈ ਸੰਤੁਸ਼ਟੀਜਨਕ ਵਿਆਖਿਆ ਨਹੀਂ ਕਰ ਸਕੇ | ਇਸ ਮਹਾਨ ਧਰਤੀ ਨੂੰ ਸਿਰਫ ਇਕ ਧਰਮ ਨਾਲ ਜੋੜਨਾ ਇਕ ਵੱਡੀ ਜ਼ਿਆਦਤੀ ਹੈ | ਰਾਸ਼ਟਰੀ ਸੋਇਮ ਸੇਵਕ ਸੰਘ ਵਰਗੀ ਸੰਸਥਾ ਦੇ ਮੁਖੀ ਤੋਂ ਵਧੇਰੇ ਸੂਝਵਾਨ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਕਿਸੇ ਸੀਮਤ ਘੇਰੇ ਦੇ ਪਾਬੰਦ ਰਹਿਣ ਦੀ ਨਹੀਂ |
ਭਾਰਤ ਦੁਨੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ | ਸਿੰਧ ਘਾਟੀ ਦੀ ਸੱਭਿਅਤਾ ਕਿਸੇ ਸਮੇਂ ਇਸ ਧਰਤੀ ਦੀ ਸ਼ਾਨ ਰਹੀ ਸੀ | ਹੁਣ ਤੱਕ ਦੇ ਲਗਾਏ ਗਏ ਅੰਦਾਜ਼ਿਆਂ ਅਨੁਸਾਰ ਇਹ ਸੱਭਿਅਤਾ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਇਥੇ ਪ੍ਰਫੁੱਲਿਤ ਹੋਈ, ਜਿਸ ਵਿਚ ਅੱਜ ਦਾ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਸ਼ਾਮਿਲ ਸਨ | ਇਸ ਅਦਭੁੱਤ ਸੱਭਿਅਤਾ ਨੂੰ ਮਿਸਰ ਅਤੇ ਮੈਸੋਪੋਟਾਮੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਦੇ ਕਾਲਕ੍ਰਮ ਨਾਲ ਜੋੜਿਆ ਜਾਂਦਾ ਹੈ | 19ਵੀਂ ਸਦੀ ਵਿਚ ਕੀਤੀਆਂ ਗਈਆਂ ਖੋਜਾਂ ਦੇ ਆਧਾਰ 'ਤੇ ਇਹ ਸਪੱਸ਼ਟ ਹੋਇਆ ਹੈ ਕਿ ਇਹ ਉਸ ਸਮੇਂ ਇਕ ਭਰਪੂਰ ਅਤੇ ਪ੍ਰਫੁੱਲਿਤ ਸੱਭਿਅਤਾ ਸੀ | ਸਾਡੀ ਜਾਣਕਾਰੀ ਅਨੁਸਾਰ ਇਸ ਸੱਭਿਅਤਾ ਤੋਂ ਬਾਅਦ ਅੱਜ ਤੋਂ ਲਗਪਗ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਉੱਤਰੀ ਭਾਰਤ ਦੇ ਗੰਗਾ-ਯਮੁਨਾ ਦੇ ਮੈਦਾਨਾਂ ਵਿਚ ਆ ਵਸੇ | ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਆਰੀਅਨ ਲੋਕਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਤੋਂ ਇਥੇ ਵਸੇ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸੇ ਵੱਲ ਧੱਕ ਦਿੱਤਾ ਸੀ | ਆਰੀਅਨ ਵਿਦਵਾਨਾਂ ਨੇ ਇਥੇ ਸਥਾਪਿਤ ਹੋਣ ਤੋਂ ਬਾਅਦ ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਵਰਗੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਹਿੰਦੂ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ | ਇਸ ਧਰਮ ਵਿਚ ਬੁੱਤ ਪੂਜਾ ਦੇ ਨਾਲ-ਨਾਲ ਹਜ਼ਾਰਾਂ ਦੇਵੀ-ਦੇਵਤੇ ਵੀ ਵਿਦਮਾਨ ਹਨ | ਪਰ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਨੇਕਾਂ ਹੀ ਵੱਖ-ਵੱਖ ਸੱਭਿਆਚਾਰ ਵੀ ਪਣਪਦੇ ਰਹੇ ਹਨ | ਅਨੇਕ ਤਰਜ਼ਾਂ ਵਿਚ ਲੋਕ ਆਪਣਾ ਜੀਵਨ ਜਿਊਾਦੇ ਰਹੇ ਹਨ | ਇਥੇ ਵਿਭਿੰਨ ਤਰ੍ਹਾਂ ਦੇ ਸਮਾਜ ਵਿਕਸਿਤ ਹੋਏ | ਇਸ ਤੋਂ ਬਾਅਦ ਸਦੀਆਂ ਦੇ ਵਰਤਾਰੇ ਨੇ ਇਸ ਦੇਸ਼ ਨੂੰ ਵੱਖ-ਵੱਖ ਕੌਮੀਅਤਾਂ, ਨਸਲਾਂ ਅਤੇ ਫ਼ਿਰਕਿਆਂ ਨਾਲ ਭਰਪੂਰ ਬਣਾ ਦਿੱਤਾ | ਇਸ ਵਿਚ ਹਜ਼ਾਰਾਂ ਸਾਲਾਂ ਤੱਕ ਬਾਹਰੋਂ ਆਏ ਹਮਲਾਵਰਾਂ ਦਾ ਵੀ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪੋ-ਆਪਣੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਇਸ ਦੇਸ਼ ਦੇ ਲੋਕਾਂ 'ਤੇ ਛੱਡੇ | ਅੱਜ ਇਹ ਦੇਸ਼ ਅਨੇਕਾਂ-ਅਨੇਕ ਵਿਸ਼ਵਾਸਾਂ, ਬੋਲੀਆਂ, ਭਿੰਨ-ਭਿੰਨ ਸੱਭਿਆਚਾਰਾਂ ਅਤੇ ਵੱਖੋ-ਵੱਖਰੀਆਂ ਨਸਲਾਂ ਅਤੇ ਰੰਗਾਂ-ਢੰਗਾਂ ਵਾਲੇ ਨਾਗਰਿਕਾਂ ਦੀ ਇਕ ਫੁਲਵਾੜੀ ਹੈ | ਸਾਡੇ ਸੰਵਿਧਾਨ ਘਾੜਿਆਂ ਨੇ ਇਸ ਬਣਤਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ | ਉਨ੍ਹਾਂ ਇਹ ਗੱਲ ਵੀ ਸਮਝ ਲਈ ਸੀ ਕਿ ਸਦੀਆਂ ਤੋਂ ਇਹ ਦੇਸ਼ ਫ਼ਿਰਕਿਆਂ ਅਤੇ ਜਾਤਾਂ ਦੇ ਸ਼ਿਕੰਜਿਆਂ ਵਿਚ ਜਕੜਿਆ ਹੋਇਆ ਹੈ | ਇਥੇ ਕੁਝ ਇਕ ਨੂੰ ਉੱਚੀਆਂ ਅਤੇ ਬਾਕੀਆਂ ਨੂੰ ਨੀਵੀਆਂ ਜਾਤਾਂ ਦੇ ਲੋਕ ਸਮਝਿਆ ਜਾਂਦਾ ਰਿਹਾ ਹੈ | ਸਦੀਆਂ ਤੋਂ ਉਨ੍ਹਾਂ ਨਾਲ ਅਜਿਹਾ ਮਾੜਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਇਸ ਵਿਸ਼ਾਲ ਧਰਤੀ 'ਤੇ ਸਮਿਆਂ ਦੇ ਨਾਲ ਅਨੇਕਾਂ-ਅਨੇਕ ਬਗ਼ਾਵਤਾਂ ਵੀ ਹੋਈਆਂ | ਲੋਕਾਂ ਨੇ ਆਪਣੇ ਹੱਕਾਂ-ਹਿਤਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ |
ਹਰ ਖਿੱਤੇ ਨੇ ਆਪੋ-ਆਪਣੀ ਸੱਭਿਆਚਾਰਕ ਅਤੇ ਜ਼ਬਾਨ 'ਤੇ ਆਧਾਰਿਤ ਪਛਾਣ ਕਾਇਮ ਰੱਖਣ ਲਈ ਵੀ ਯਤਨ ਕੀਤੇ | ਕਹੀਆਂ ਜਾਂਦੀਆਂ ਛੋਟੀਆਂ ਜਾਤਾਂ ਦੇ ਸਮਾਜਾਂ ਨੇ ਇਕ ਤਰ੍ਹਾਂ ਨਾਲ ਸਵਰਨ ਜਾਤਾਂ ਤੋਂ ਆਪਣਾ ਤੋੜ-ਵਿਛੋੜਾ ਕਰ ਲਿਆ | ਇਹ ਵੀ ਇਕ ਵੱਡਾ ਕਾਰਨ ਸੀ ਕਿ ਇਸ ਦੇਸ਼ ਦੇ ਲੋਕ ਇਸ ਧਰਤੀ ਵਿਚ ਹੀ ਪੈਦਾ ਹੋਏ ਹੋਰ ਕਈ ਧਰਮਾਂ ਦੇ ਨਾਲ-ਨਾਲ ਬਾਹਰੋਂ ਆਏ ਧਰਮਾਂ ਵੱਲ ਵੀ ਜ਼ਿਆਦਾ ਆਕਰਸ਼ਿਤ ਹੋਏ | ਇਸੇ ਭਾਵਨਾ ਵਿਚੋਂ ਹੀ ਡਾ: ਬੀ.ਆਰ. ਅੰਬੇਡਕਰ ਵਲੋਂ ਲੰਮੀ ਸੋਚ-ਵਿਚਾਰ ਤੋਂ ਬਾਅਦ ਖੁੱਲ੍ਹੇ ਰੂਪ ਵਿਚ ਬੁੱਧ ਧਰਮ ਨੂੰ ਅਪਣਾਉਣ ਦਾ ਐਲਾਨ ਕੀਤਾ ਗਿਆ ਸੀ | ਇਸ ਦੇਸ਼ ਦੇ ਮਹਾਨ ਸਮਰਾਟ ਅਸ਼ੋਕ ਅਤੇ ਕਨਿਸ਼ਕ ਨੇ ਵੀ ਬੁੱਧ ਧਰਮ ਨੂੰ ਅਪਣਾਇਆ ਸੀ | ਮੁਗ਼ਲ ਸਮਰਾਟ ਅਕਬਰ ਨੇ 16ਵੀਂ ਸਦੀ ਵਿਚ ਵੱਖ-ਵੱਖ ਅਕੀਦਿਆਂ ਅਤੇ ਧਰਮਾਂ ਨੂੰ ਮੰਨਣ ਵਾਲੇ ਇਸ ਵਿਸ਼ਾਲ ਧਰਤੀ ਦੇ ਲੋਕਾਂ ਨੂੰ ਆਪੋ-ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖਣ ਦੀ ਖੁੱਲ੍ਹ ਦਿੱਤੀ ਸੀ | ਆਪਣੇ 40 ਸਾਲਾਂ ਦੇ ਰਾਜ ਵਿਚ ਅਕਬਰ ਨੇ ਅਜਿਹੀ ਪ੍ਰੇਰਨਾ ਹੀ ਬਣਾਈ ਰੱਖੀ ਸੀ | ਅਠਾਰ੍ਹਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਚਾਰ ਦਹਾਕਿਆਂ ਦੀ ਹਕੂਮਤ ਵਿਚ ਆਪਣੀ ਪਰਜਾ ਨੂੰ ਆਪਣੇ ਅਕੀਦਿਆਂ ਅਨੁਸਾਰ ਜਿਊਣ ਦੀ ਖੁੱਲ੍ਹ ਹੀ ਨਹੀਂ ਸੀ ਦਿੱਤੀ, ਸਗੋਂ ਉਨ੍ਹਾਂ ਨੇ ਸਾਰੇ ਧਰਮਾਂ ਨੂੰ ਪੂਰਾ-ਪੂਰਾ ਪਿਆਰ ਅਤੇ ਸਤਿਕਾਰ ਵੀ ਦਿੱਤਾ ਸੀ | ਅੱਜ ਵੀ ਮਹਾਰਾਜਾ ਦੀ ਮਹਾਨਤਾ ਉਨ੍ਹਾਂ ਦੀ ਇਸੇ ਹੀ ਸੋਚ ਦੀ ਲਖਾਇਕ ਬਣੀ ਹੋਈ ਹੈ |
ਅੱਜ ਜੇਕਰ ਅਸੀਂ ਇਸ ਮਹਾਨ ਦੇਸ਼ ਅਤੇ ਮਹਾਨ ਧਰਤੀ ਨੂੰ ਕਿਸੇ ਇਕ ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਹਾਂ ਤਾਂ ਇਹ ਇਸ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਦੇ ਸਮਾਨ ਹੋਵੇਗਾ | ਇਸ ਦੇਸ਼ ਨੂੰ ਵੱਖ-ਵੱਖ ਮਣਕਿਆਂ ਰਾਹੀਂ ਇਕ ਲੜੀ ਵਿਚ ਤਾਂ ਪਰੋਇਆ ਜਾ ਸਕਦਾ ਹੈ ਪਰ ਇਸ ਦੇ ਵਿਭਿੰਨਤਾ ਵਾਲੇ ਸੱਭਿਆਚਾਰਾਂ ਅਤੇ ਲੋਕਾਂ ਨੂੰ ਇਕੋ ਰੱਸੇ ਵਿਚ ਨੂੜਨ ਦਾ ਯਤਨ ਕਰਨਾ ਬਿਨਾਂ ਸ਼ੱਕ ਇਸ ਨੂੰ ਪਿਛਲੀਆਂ ਸਦੀਆਂ ਵੱਲ ਧੱਕਣ ਦਾ ਯਤਨ ਹੋਵੇਗਾ | ਇਸ ਨਾਲ ਵੱਡੇ ਵਿਵਾਦ ਵੀ ਛਿੜਨਗੇ | ਇਸ ਧਰਤੀ ਦੀ ਆਨ ਅਤੇ ਸ਼ਾਨ ਨੂੰ ਵੀ ਵੱਟਾ ਲੱਗੇਗਾ | ਇਸ ਦੀਆਂ ਪਰੰਪਰਾਵਾਂ 'ਤੇ ਵੀ ਉਂਗਲਾਂ ਉੱਠਣਗੀਆਂ ਅਤੇ ਇਸ ਦੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੈ ਜਾਣਗੀਆਂ | ਇਸ ਲਈ ਇਸ ਨਾਂ-ਪੱਖੀ ਸੋਚ ਪ੍ਰਤੀ ਸੁਚੇਤ ਹੋਣ ਦਾ ਸਾਡਾ ਸਭ ਦਾ ਵੱਡਾ ਫਰਜ਼ ਬਣ ਜਾਂਦਾ ਹੈ |

ਮਕਬੂਜ਼ਾ ਕਸ਼ਮੀਰ ਤੋਂ ਆਏ 5300 ਪਰਿਵਾਰਾਂ ਨੂੰ ਮਿਲੇਗੀ 5.5 ਲੱਖ ਰੁ: ਦੀ ਮਾਲੀ ਮਦਦ

• ਕੈਬਨਿਟ ਵਲੋਂ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਮਹਿੰਗਾਈ ਭੱਤਾ 5 ਫ਼ੀਸਦੀ ਵਧਾਇਆ
• ਆਸ਼ਾ ਵਰਕਰਾਂ ਦੇ ਭੱਤੇ 'ਚ ਇਕ ਹਜ਼ਾਰ ਰੁਪਏ ਦਾ ਵਾਧਾ

ਨਵੀਂ ਦਿੱਲੀ, 9 ਅਕਤੂਬਰ (ਉਪਮਾ ਡਾਗਾ ਪਾਰਥ)-ਤਿਉਹਾਰਾਂ ਦੀ ਆਮਦ ਦੇ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਉਨ੍ਹਾਂ ਦਾ ਮਹਿੰਗਾਈ ਭੱਤਾ 5 ਫ਼ੀਸਦੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ | ਸਰਕਾਰ ਦੇ ਇਸ ਕਦਮ ਨਾਲ ਤਕਰੀਬਨ 50 ਲੱਖ ਸਰਕਾਰੀ ਮੁਲਾਜ਼ਮਾਂ ਅਤੇ 62 ਲੱਖ ਪੈਨਸ਼ਨਰਾਂ ਨੂੰ ਫਾਇਦਾ ਮਿਲੇਗਾ | ਮਹਿੰਗਾਈ ਭੱਤੇ ਦੀ ਮੌਜੂਦਾ ਦਰ 12 ਫ਼ੀਸਦੀ ਤੋਂ ਵਧਾ ਕੇ 17 ਫ਼ੀਸਦੀ ਕਰਨ ਨਾਲ ਸਰਕਾਰੀ ਖ਼ਜ਼ਾਨੇ 'ਤੇ ਤਕਰੀਬਨ 16 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ | ਇਹ ਜਾਣਕਾਰੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਤੀ | ਸਰਕਾਰ ਵਲੋਂ ਮਹਿੰਗਾਈ ਭੱਤੇ ਦਾ ਐਲਾਨ 7ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੀਤਾ ਗਿਆ | ਵਧਿਆ ਹੋਇਆ ਮਹਿੰਗਾਈ ਭੱਤਾ ਜੁਲਾਈ ਤੋਂ ਲਾਗੂ ਹੋਵੇਗਾ | ਮੁਲਾਜ਼ਮ ਦੀ ਬੇਸਿਕ ਤਨਖ਼ਾਹ 'ਚ ਸ਼ਾਮਿਲ ਮਹਿੰਗਾਈ ਭੱਤਾ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਦਿੱਤਾ ਗਿਆ ਹੈ | ਇਹ ਵਾਧਾ 1 ਜੁਲਾਈ 2019 ਤੋਂ ਲਾਗੂ ਹੋਵੇਗਾ | ਕੇਂਦਰ ਵਲੋਂ ਮਹਿੰਗਾਈ ਭੱਤੇ ਇਕ ਵਾਰ 'ਚ ਕੀਤਾ ਗਿਆ ਸਭ ਤੋਂ ਵੱਡਾ ਵਾਧਾ ਹੈ |
ਦਿੱਤਾ ਜਾਵੇਗਾ ਮੁਆਵਜ਼ਾ
ਮੰਤਰੀ ਮੰਡਲ ਵਲੋਂ ਲਏ ਇਕ ਹੋਰ ਫ਼ੈਸਲੇ ਤਹਿਤ ਜੰਮੂ-ਕਸ਼ਮੀਰ ਦੇ ਵਿਸਥਾਪਿਤ ਭਾਵ ਬੇਘਰ ਹੋਏ ਪਰਿਵਾਰਾਂ ਲਈ ਵੀ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ 5300 ਪਰਿਵਾਰ ਜੋ ਕਸ਼ਮੀਰ ਤੋਂ ਬਾਹਰ ਵਸ ਗਏ ਸਨ, ਉਨ੍ਹਾਂ ਨੂੰ ਮੁੜ ਵਸੇਬੇ ਲਈ ਸਾਢੇ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਮਿਲਣਗੇ | ਜਾਵੜੇਕਰ ਨੇ ਸਰਕਾਰ ਦੇ ਇਸ ਕਦਮ ਨੂੰ ਇਤਿਹਾਸਕ ਭੁੱਲ 'ਚ ਸੁਧਾਰ ਦਾ ਮੌਕਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਤੋਂ ਬੇਘਰ ਹੋਏ 5300 ਪਰਿਵਾਰ ਜੋ ਦੇਸ਼ ਦੇ ਦੂਜੇ ਹਿੱਸਿਆਂ 'ਚ ਵਸ ਗਏ ਸਨ ਅਤੇ ਫਿਰ ਜੰਮੂ-ਕਸ਼ਮੀਰ 'ਚ ਹੀ ਵਾਪਸ ਆ ਗਏ ਸਨ, ਉਨ੍ਹਾਂ ਨੂੰ ਸਾਢੇ ਪੰਜ ਲੱਖ ਰੁਪਏ ਦੀ ਆਰਥਿਕ ਮਦਦ ਮੁਹੱਈਆ ਕੀਤੀ ਜਾਵੇਗੀ | ਮਾਮਲੇ ਦੇ ਪਿਛੋਕੜ 'ਚ ਮਕਬੂਜ਼ਾ ਕਸ਼ਮੀਰ ਦੇ ਉਹ 31,619 ਪਰਿਵਾਰ ਹਨ ਜੋ 1947 ਤੋਂ ਬਾਅਦ ਜੰਮੂ-ਕਸ਼ਮੀਰ ਆ ਵਸੇ ਸਨ, ਉਨ੍ਹਾਂ 'ਚੋਂ 26,319 ਪਰਿਵਾਰ ਤਾਂ ਜੰਮੂ-ਕਸ਼ਮੀਰ 'ਚ ਹੀ ਵਸੇ ਸਨ ਪਰ 5300 ਪਰਿਵਾਰ ਪਹਿਲਾਂ ਦੇਸ਼ ਦੇ ਦੂਜੇ ਹਿੱਸਿਆਂ 'ਚ ਜਾ ਵਸੇ | ਪ੍ਰਧਾਨ ਮੰਤਰੀ ਨੇ 2016 'ਚ ਬੇਘਰ ਕਸ਼ਮੀਰੀ ਪਰਿਵਾਰਾਂ ਲਈ ਜੋ ਮੁੜ ਵਸੇਬੇ ਲਈ ਪੈਕੇਜ ਦਾ ਐਲਾਨ ਕੀਤਾ ਸੀ, ਹੁਣ ਉਕਤ 5300 ਪਰਿਵਾਰ ਵੀ ਉਸ ਪੈਕੇਜ ਦੇ ਘੇਰੇ ਹੇਠ ਆਉਣਗੇ |
ਸਮਾਂ ਹੱਦ ਵਧਾਈ
ਕੈਬਨਿਟ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਦਿੱਤੀ ਜਾਣ ਵਾਲੀ 6000 ਰੁਪਏ ਦੀ ਰਕਮ ਲੈਣ ਦੇ ਲਾਭਪਾਤਰੀਆਂ ਲਈ ਆਧਾਰ ਨੰਬਰ ਲਿੰਕ ਕਰਨ ਦੀ ਸਮਾਂ ਹੱਦ ਵਧਾ ਕੇ 30 ਨਵੰਬਰ ਕਰਨ ਦਾ ਫ਼ੈਸਲਾ ਲਿਆ ਹੈ |
ਆਸ਼ਾ ਵਰਕਰਾਂ
ਆਸ਼ਾ ਵਰਕਰਾਂ ਦਾ ਭੱਤਾ 1000 ਤੋਂ ਵਧਾ ਕੇ 2000 ਰੁਪਏ ਕਰਨ ਦੀ ਮਨਜ਼ੂਰੀ ਵੀ ਮੰਤਲੀ ਮੰਡਲ ਵਲੋਂ ਦਿੱਤੀ ਗਈ |
ਆਯੁੁਸ਼ਮਾਨ ਭਾਰਤ
ਕੇਂਦਰੀ ਮੰਤਰੀ ਮੰਡਲ ਨੇ ਆਯੁਸ਼ਮਾਨ ਭਾਰਤ ਸਕੀਮ ਦਾ ਜਾਇਜ਼ਾ ਲੈਂਦਿਆਂ ਇਸ 'ਚ ਹੋਰ ਤੇਜ਼ੀ ਲਿਆਉਣ ਦਾ ਸੰਕਲਪ ਲਿਆ | ਹਾਲੇ ਤੱਕ ਸਿਰਫ਼ ਪੱਛਮੀ ਬੰਗਾਲ ਅਤੇ ਦਿੱਲੀ ਹੀ ਅਜਿਹੇ ਦੋ ਰਾਜ ਹਨ ਜਿਨ੍ਹਾਂ ਨੇ ਇਹ ਯੋਜਨਾ ਸ਼ੁਰੂ ਨਹੀਂ ਕੀਤੀ |

ਪਾਕਿ ਵਲੋਂ ਬਾਲਾਕੋਟ, ਕਿ੍ਸ਼ਨਾਘਾਟੀ ਸੈਕਟਰਾਂ 'ਚ ਗੋਲਾਬਾਰੀ

ਜੰਮੂ, 9 ਅਕਤੂਬਰ (ਏਜੰਸੀ)-ਪਾਕਿਸਤਾਨੀ ਸੈਨਾ ਵਲੋਂ ਪਿਛਲੀ ਰਾਤ ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲੱਗਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਤੇ ਕਿ੍ਸ਼ਨਾਘਾਟੀ ਸੈਕਟਰਾਂ ਦੇ ਸਰਹੱਦੀ ਪਿੰਡਾਂ 'ਚ ਕੀਤੀ ਗੋਲਾਬਾਰੀ ਦੇ ਚੱਲਦਿਆਂ ਇਲਾਕੇ 'ਚ ਦਹਿਸ਼ਤ ਪੈਦਾ ਹੋ ਗਈ | ਅਧਿਕਾਰੀਆਂ ਵਲੋਂ ਅੱਜ ਦੱਸਿਆ ਗਿਆ ਹੈ ਕਿ ਭਾਰਤੀ ਸੈਨਾ ਵਲੋਂ ਵੀ ਇਸ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਇਸ ਸਾਲ 'ਚ ਹੁਣ ਤੱਕ ਪਾਕਿ ਸੈਨਾ ਵਲੋਂ 2,050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਕਾਰਨ 21 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ |

ਰਾਫੇਲ ਦਾ ਇੰਜਣ ਤਿਆਰ ਕਰਨ ਵਾਲੀ ਕੰਪਨੀ ਦੀ ਭਾਰਤ 'ਚ ਨਿਵੇਸ਼ ਦੀ ਯੋਜਨਾ

ਪੈਰਿਸ, 9 ਅਕਤੂਬਰ (ਏਜੰਸੀ)-ਰਾਫੇਲ ਦਾ ਇੰਜਣ ਤਿਆਰ ਕਰਨ ਵਾਲੀ ਫਰਾਂਸੀਸੀ ਕੰਪਨੀ ਭਾਰਤ 'ਚ ਕਰੀਬ 15 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ | ਇਸ ਸਬੰਧੀ ਐਲਾਨ ਕੰਪਨੀ ਦੇ ਸੀ. ਈ. ਓ. ਨੇ ਕੀਤਾ | ਇਸ ਦੌਰਾਨ ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਕਿ ਟੈਕਸ 'ਤੇ ਸਾਨੂੰ ਡਰਾਓ ਨਾ, ਭਾਰਤ ਨੂੰ ਆਪਣੇ ਟੈਕਸ ਅਤੇ ਸੀਮਾ ਕਰ ਸਬੰਧੀ ਨਿਯਮਾਂ ਦੇ ਨਾਲ ਇਕ ਆਕਰਸ਼ਕ ਕਾਰੋਬਾਰੀ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ | ਫਰਾਂਸੀਸੀ ਬਹੁਰਾਸ਼ਟਰੀ ਕੰਪਨੀ ਸਫਰਨ ਨੇ ਭਾਰਤ ਵਲੋਂ ਖ਼ਰੀਦੇ ਜਾ ਰਹੇ ਰਾਫੇਲ ਜਹਾਜ਼ਾਂ 'ਚ ਫਿਟ ਕੀਤੇ ਇੰਜਣਾਂ ਐਮ 88 ਦੀ ਜਾਣਕਾਰੀ ਦਿੰਦੇ ਹੋਏ ਇਕ ਪੇਸ਼ਕਾਰੀ ਦਿੱਤੀ | ਰਾਜਨਾਥ ਸਿੰਘ ਨੇ ਪੈਰਿਸ ਨੇੜੇ ਕੰਪਨੀ ਦੀ ਅਸੈਂਬਲੀ ਲਾਈਨ ਦਾ ਦੌਰਾ ਵੀ ਕੀਤਾ | ਪੇਸ਼ਕਾਰੀ ਦੌਰਾਨ ਸਫਰਨ ਏਅਰਕ੍ਰਾਫਟ ਇੰਜਣ ਓਲੀਵੀਅਰ ਇੰਡਸਟ੍ਰੀਜ਼ ਦੇ ਸੀ. ਈ. ਓ. ਨੇ ਸਿਖਲਾਈ ਅਤੇ ਰੱਖ ਰਖਾਅ ਲਈ ਭਾਰਤ 'ਚ ਕਰੀਬ 15 ਕਰੋੜ ਅਮਰੀਕੀ ਡਾਲਰ ਦੇ ਨਿਵੇਸ਼ ਦੀ ਯੋਜਨਾ ਸਬੰਧੀ ਖ਼ੁਲਾਸਾ ਕੀਤਾ | ਹਾਲਾਂਕਿ ਉਨ੍ਹਾਂ ਭਾਰਤ ਨੂੰ ਆਪਣੇ ਢਾਂਚੇ 'ਤੇ ਜ਼ਿਆਦਾ ਸਮਰਥਨ ਲਈ ਕਿਹਾ | ਉਨ੍ਹਾਂ ਕਿਹਾ ਕਿ ਭਾਰਤ ਹਵਾਈ ਕੰਪਨੀ ਲਈ ਤੀਸਰਾ ਸਭ ਤੋਂ ਵੱਡਾ ਵਣਜਕ ਬਾਜ਼ਾਰ ਬਣਨ ਲਈ ਤਿਆਰ ਹੈ ਅਤੇ ਅਸੀਂ ਗਾਹਕਾਂ ਦੀ ਸੇਵਾ ਲਈ ਭਾਰਤ 'ਚ ਇਕ ਮਜ਼ਬੂਤ ਰੱਖ ਰਖਾਅ ਅਤੇ ਮੁਰੰਮਤ ਆਧਾਰ ਬਣਾਉਣ ਦੇ ਇੱਛੁਕ ਹਾਂ | ਪਰ ਭਾਰਤੀ ਟੈਕਸ ਅਤੇ ਸੀਮਾ ਕਰ ਪ੍ਰਣਾਲੀ ਨੂੰ ਡਰਾਵੇ ਨਾ | ਇਸ ਮੌਕੇ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ 'ਮੇਕ ਇਨ ਇੰਡੀਆ' ਪਹਿਲ ਤਹਿਤ ਨਿਵੇਸ਼ ਲਈ ਸਹੀ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ |

ਕੱਲ੍ਹ ਭਾਰਤ ਆਉਣਗੇ ਜਿਨਪਿੰਗ

• ਸਰਹੱਦੀ ਵਿਵਾਦ ਅਤੇ ਅੱਤਵਾਦ ਦੇ ਮੁੱਦੇ 'ਤੇ ਚਰਚਾ ਹੋਣ ਦੀ ਸੰਭਾਵਨਾ • ਕਸ਼ਮੀਰ ਮੁੱਦੇ 'ਤੇ ਨਹੀਂ ਹੋਵੇਗੀ ਗੱਲਬਾਤ
ਨਵੀਂ ਦਿੱਲੀ, 9 ਅਕਤੂਬਰ (ਉਪਮਾ ਡਾਗਾ ਪਾਰਥ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ੁੱਕਰਵਾਰ ਨੂੰ ਚੇਨਈ ਵਿਖੇ ਮੁਲਾਕਾਤ ਕਰਨਗੇ | ਦੋਹਾਂ ਆਗੂਆਂ ਦੀ ਗੈਰ ਰਸਮੀ ਮੁਲਾਕਾਤ ਦਾ ਰਸਮੀ ਐਲਾਨ ਅੱਜ ਸਵੇਰੇ ਉਸ ਵੇਲੇ ਕੀਤਾ ਗਿਆ, ਜਦੋਂ ਸ਼ੀ ਜਿਨਪਿੰਗ ਦੇ ਦੌਰੇ ਨੂੰ ਜਨਤਕ ਨਾ ਕਰਨ ਕਾਰਨ ਦੌਰੇ ਦੀ ਅਨਿਸ਼ਚਿਤਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ | ਸਰਕਾਰ ਨੇ ਇਨ੍ਹਾਂ ਸਵਾਲਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਕੋਲ ਦੌਰੇ ਸਬੰਧੀ ਪੁਸ਼ਟੀ ਕਾਫ਼ੀ ਦੇਰ ਤੋਂ ਹੈ | ਭਾਰਤ ਵਲੋਂ ਅਗਸਤ 'ਚ ਜੰਮੂ ਕਸ਼ਮੀਰ 'ਚੋਂ ਧਾਰਾ 370 ਅਤੇ 35ਏ ਹਟਾਉਣ ਤੋਂ ਬਾਅਦ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ | ਇਹ ਅਹਿਮੀਅਤ ਭਾਰਤ ਪੱਖੋਂ ਇਸ ਲਈ ਹੋਰ ਜ਼ਿਆਦਾ ਅਹਿਮ ਹੈ, ਕਿਉਂਕਿ ਦੌਰੇ ਤੋਂ ਐੱਨ ਪਹਿਲਾਂ ਚੀਨ ਵਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਕਸ਼ਮੀਰ ਮੁੱਦੇ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਦੁਵੱਲੇ ਤਰੀਕੇ ਨਾਲ ਸੁਲਝਾਉਣਾ ਚਾਹੀਦਾ ਹੈ | ਹਾਲਾਂਕਿ ਚੀਨ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਚੀਨ ਪਾਕਿਸਤਾਨ ਦੇ ਬੁਨਿਆਦੀ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਉਸ ਦੀ ਹਮਾਇਤ ਕਰਦਾ ਰਹੇਗਾ | ਚੀਨ ਦੇ ਰਾਸ਼ਟਰਪਤੀ ਨੇ ਉਕਤ ਬਿਆਨ ਚੀਨ ਦੌਰੇ 'ਤੇ ਆਏ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਹੋਈ ਬੈਠਕ ਦੌਰਾਨ ਦਿੱਤਾ |
11-12 ਅਕਤੂਬਰ ਨੂੰ ਚੇਨਈ ਵਿਖੇ ਹੋਵੇਗੀ ਮੋਦੀ-ਜਿਨਪਿੰਗ ਦੀ ਮੁਲਾਕਾਤ
ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੌਰਾ ਸ਼ੁਰੂ ਹੋਣ ਤੋਂ ਤਕਰੀਬਨ 50 ਘੰਟੇ ਪਹਿਲਾਂ ਇਕੱਠਿਆਂ ਦੌਰੇ ਦਾ ਐਲਾਨ ਕੀਤਾ | ਐਲਾਨ ਮੁਤਾਬਿਕ ਤਾਮਿਲਨਾਡੂ ਦੇ ਮਹਾਂਬਲੀਪੁਰਮ 'ਚ 11 ਅਤੇ 12 ਅਕਤੂਬਰ ਨੂੰ ਦੋਹਾਂ ਆਗੂਆਂ ਦੀ ਮੁਲਾਕਾਤ ਹੋਵੇਗੀ | ਇਸ ਦੌਰਾਨ ਕਿਸੇ ਸਮਝੌਤੇ ਜਾਂ ਸਹਿਮਤੀ ਪੱਤਰ 'ਤੇ ਦਸਤਖ਼ਤ ਨਹੀਂ ਕੀਤੇ ਜਾਣਗੇ ਪਰ ਮੋਦੀ-ਜਿਨਪਿੰਗ ਵਲੋਂ ਸਾਂਝਾ ਬਿਆਨ ਜਾਰੀ ਕੀਤਾ ਜਾ ਸਕਦਾ ਹੈ | ਜਿਨਪਿੰਗ ਦੇ ਨਾਲ ਚੀਨ ਦੇ ਵਿਦੇਸ਼ ਮੰਤਰੀ ਅਤੇ ਪੋਲਿਤ ਬਿਊਰੋ ਦੇ ਮੈਂਬਰ ਵੀ ਭਾਰਤ ਆਉਣਗੇ |
ਕਿਸੇ ਦੂਜੇ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲੇ 'ਚ ਦਖ਼ਲ ਦੇਣ ਦਾ ਹੱਕ ਨਹੀਂ-ਭਾਰਤ
ਨਵੀਂ ਦਿੱਲੀ, (ਏਜੰਸੀ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਰਮਿਆਨ ਕਸ਼ਮੀਰ ਮਾਮਲੇ 'ਤੇ ਹੋਈ ਵਿਚਾਰ-ਚਰਚਾ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਭਾਰਤ ਨੇ ਕਿਹਾ ਕਿ ਬੀਜਿੰਗ ਨਵੀਂ ਦਿੱਲੀ ਦੀ ਸਥਿਤੀ ਬਾਰੇ ਭਲੀ ਭਾਂਤ ਜਾਣੂ ਹੈ ਅਤੇ ਭਾਰਤ ਦੇ ਅੰਦਰੂਨੀ ਮਾਮਲੇ 'ਤੇ ਕਿਸੇ ਦੂਜੇ ਦੇਸ਼ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ | ਭਾਰਤ ਦਾ ਇਹ ਪ੍ਰਤੀਕਰਮ ਮੀਡੀਆ 'ਚ ਸ਼ੀ ਵਲੋਂ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਸਬੰਧੀ ਕੀਤੀ ਟਿੱਪਣੀ ਕਿ ਚੀਨ ਕਸ਼ਮੀਰ ਦੀ ਸਥਿਤੀ 'ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ, ਦੇ ਬਾਅਦ ਆਇਆ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਦੀ ਸਥਿਤੀ ਸਾਫ਼ ਅਤੇ ਸਪਸ਼ਟ ਹੈ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ | ਉਨ੍ਹਾਂ ਕਿਹਾ ਕਿ ਚੀਨ ਸਾਡੀ ਸਥਿਤੀ ਬਾਰੇ ਭਲੀ ਭਾਂਤ ਜਾਣੂ ਹੈ | ਕਿਸੇ ਦੂਜੇ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲੇ 'ਚ ਦਖ਼ਲ ਦੇਣ ਦਾ ਹੱਕ ਨਹੀਂ ਹੈ |

ਪਾਕਿ-ਚੀਨ ਦੀ ਦੋਸਤੀ ਅਟੁੱਟ, ਪਹਾੜ ਵਰਗੀ ਮਜ਼ਬੂਤ-ਜਿਨਪਿੰਗ

ਕੱਲ੍ਹ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ
ਬੀਜਿੰਗ, 9 ਅਕਤੂਬਰ (ਏਜੰਸੀ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਇਮਰਾਨ ਖ਼ਾਨ ਨੂੰ ਵਿਸ਼ਵਾਸ ਦਿਵਾਇਆ ਕਿ ਅੰਤਰਰਾਸ਼ਟਰੀ ਅਤੇ ਖੇਤਰੀ ਹਾਲਾਤ ਵਿਚ ਬਦਲਾਅ ਆਉਣ ਦੇ ਬਾਵਜੂਦ ਚੀਨ ਅਤੇ ਪਾਕਿਸਤਾਨ ਦੀ ਦੋਸਤੀ ਅਟੁੱਟ ਅਤੇ ਪਹਾੜ ਵਰਗੀ ਮਜ਼ਬੂਤ ਹੈ | ਸ਼ੀ ਨੇ ਇਹ ਟਿੱਪਣੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕੀਤੀ | ਦੱਸਣਯੋਗ ਹੈ ਕਿ ਦੋ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਸਰੀ ਗ਼ੈਰ-ਰਸਮੀ ਗੱਲਬਾਤ ਲਈ ਜਿਨਪਿੰਗ ਭਾਰਤ ਦੌਰੇ 'ਤੇ ਆ ਰਹੇ ਹਨ ਅਤੇ ਇਸ ਦੌਰਾਨ ਇਸ ਬਿਆਨ ਦੀ ਅਹਿਮੀਅਤ ਕਾਫੀ ਵਧ ਜਾਂਦੀ ਹੈ | ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਦੌਰ ਵਿਚ ਸਾਂਝਾ ਭਵਿੱਖ ਵਾਲਾ ਚੀਨ-ਪਾਕਿਸਤਾਨ ਭਾਈਚਾਰਾ ਸਥਾਪਿਤ ਕਰਨ ਲਈ ਉਹ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ | ਜਿਨਪਿੰਗ ਨੇ ਚੀਨ ਅਤੇ ਪਾਕਿਸਤਾਨ ਨੂੰ ਹਮੇਸ਼ਾ ਲਈ ਇਕ ਰਾਜਨੀਤਕ ਸਹਿਯੋਗ ਵਾਲੇ ਸਾਥੀ ਦੱਸਿਆ ਅਤੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੰਤਰਰਾਸ਼ਟਰੀ ਅਤੇ ਖੇਤਰੀ ਹਲਾਤ ਵਿਚ ਕੀ ਬਦਲਾਅ ਆ ਰਹੇ ਹਨ, ਚੀਨ ਅਤੇ ਪਾਕਿਸਤਾਨ ਵਿਚਕਾਰ ਮਿਤੱਰਤਾ ਹਮੇਸ਼ਾ ਅਟੁੱਟ ਅਤੇ ਪਹਾੜ ਦੀ ਤਰ੍ਹਾਂ ਮਜ਼ਬੂਤ ਹੈ | ਇਮਰਾਨ ਖ਼ਾਨ ਪਿਛਲੇ ਸਾਲ ਅਗਸਤ ਵਿਚ ਪ੍ਰਧਾਨ ਮੰਤਰੀ ਬਣੇ ਸਨ, ਉਸ ਤੋਂ ਬਾਅਦ ਇਹ ਉਨ੍ਹਾਂ ਦਾ ਤੀਸਰਾ ਚੀਨ ਦੌਰਾ ਹੈ | ਇਮਰਾਨ ਦਾ ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਰਾਸ਼ਟਰਪਤੀ ਸ਼ੀ ਪ੍ਰਧਾਨ ਮੰਤਰੀ ਮੋਦੀ ਨਾਲ ਗ਼ੈਰ-ਰਸਮੀ ਗੱਲਬਾਤ ਲਈ 11-12 ਅਕਤਬੂਰ ਨੂੰ ਭਾਰਤ ਆ ਰਹੇ ਹਨ | ਇਸ ਮੌਕੇ ਇਮਰਾਨ ਖ਼ਾਨ ਨੇ ਚੀਨ ਦੇ ਰਾਸ਼ਟਰਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਵੀ ਜਿਨਪਿੰਗ ਵਾਂਗ ਮੰਤਰੀ ਪੱਧਰ ਦੇ 500 ਦੇ ਲਗਪਗ ਭਿ੍ਸ਼ਟਾਚਾਰ ਦੇ ਦੋਸ਼ੀਆਂ ਨੂੰ ਜੇਲ੍ਹ ਵਿਚ ਸੁੱਟ ਸਕਣ | ਇਮਰਾਨ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਜਿਨਪਿੰਗ ਨੇ ਪਿਛਲੇ 5 ਸਾਲਾਂ ਵਿਚ 400 ਦੇ ਕਰੀਬ ਮੰਤਰੀ ਪੱਧਰ ਦੇ ਭਿ੍ਸ਼ਟਾਚਾਰੀਆਂ ਨੂੰ ਜੇਲ੍ਹ ਵਿਚ ਬੰਦ ਕੀਤਾ ਹੈ | ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਅਤੇ ਸ਼ੀ ਵਿਚਕਾਰ ਵਿਕਾਸ ਦੇ ਮੁੱਦੇ 'ਤੇ ਗੱਲਬਾਤ ਹੋਵੇਗੀ ਪਰ ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਨਹੀਂ ਹੋਵੇਗੀ | ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮੁਲਾਕਾਤ ਦੌਰਾਨ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾਵੇਗੀ ਪਰ ਜੇਕਰ ਇਸ ਸਬੰਧ ਵਿਚ ਕੋਈ ਸਵਾਲ ਕੀਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਜਾਣਕਾਰੀ ਦੇਣਗੇ | ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ-ਚੀਨ ਵਪਾਰ ਘਾਟੇ ਦਾ ਮੁੱਦਾ ਚੁੱਕੇਗਾ | ਦੋਵਾਂ ਨੇਤਾਵਾਂ ਵਿਚਕਾਰ ਵਪਾਰ ਅਤੇ ਕਾਰੋਬਾਰ ਸਬੰਧਾਂ ਦੇ ਵਿਸਥਾਰ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਹੋ ਸਕਦਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਰਾਜਨੀਤਕ ਰਿਸ਼ਤਿਆਂ, ਵਪਾਰ ਅਤੇ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਵਰਗੇ ਮੁੱਦਿਆਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ |
ਕਸ਼ਮੀਰ ਦੀ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਾਂ-ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਨੇ ਇਮਰਾਨ ਨੂੰ ਦੱਸਿਆ
ਇਸ ਦੌਰਾਨ ਸ਼ੀ ਜਿਨਪਿੰਗ ਨੇ ਇਮਰਾਨ ਖ਼ਾਨ ਨੂੰ ਕਿਹਾ ਕਿ ਚੀਨ ਵਲੋਂ ਲਗਾਤਾਰ ਕਸ਼ਮੀਰ ਦੀ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਸ ਮੁੱਦੇ ਨੂੰ ਸਬੰਧਿਤ ਧਿਰਾਂ ਆਪਸੀ ਸ਼ਾਂਤੀਪੂਰਨ ਗੱਲਬਾਤ ਨਾਲ ਹੱਲ ਕਰ ਲੈਣਗੀਆਂ | ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਵਲੋਂ ਦਿੱਤੀ ਗਈ | ਚੈਨਲ ਅਨੁਸਾਰ ਸ਼ੀ ਨੇ ਖ਼ਾਨ ਨੰੂ ਕਿਹਾ ਕਿ ਚੀਨ ਪਾਕਿਸਤਾਨ ਦੇ ਜਾਇਜ਼ ਹਿਤਾਂ ਦੀ ਰੱਖਿਆ ਲਈ ਉਸ ਦਾ ਸਮਰਥਨ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਸਬੰਧਿਤ ਪੱਖ ਸ਼ਾਂਤੀਪੂਰਨ ਗੱਲਬਾਤ ਜ਼ਰੀਏ ਵਿਵਾਦ ਹੱਲ ਕਰ ਸਕਦੇ ਹਨ |

ਅੱਤਵਾਦ ਿਖ਼ਲਾਫ਼ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨਗੇ ਭਾਰਤ ਤੇ ਫਰਾਂਸ

ਰਾਜਨਾਥ ਵਲੋਂ ਫ਼ਰਾਂਸੀਸੀ ਹਮਰੁਤਬਾ ਨਾਲ ਸਾਲਾਨਾ ਰੱਖਿਆ ਗੱਲਬਾਤ ਪੈਰਿਸ, 9 ਅਕਤੂਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਦਰਮਿਆਨ ਸਾਲਾਨਾ ਭਾਰਤ-ਫਰਾਂਸ ਰੱਖਿਆ ਗੱਲਬਾਤ ਹੋਈ | ਰੱਖਿਆ ਮੰਤਰੀ ਨੇ ਰਾਜਨਾਥ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX