ਤਾਜਾ ਖ਼ਬਰਾਂ


ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  8 minutes ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  18 minutes ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  22 minutes ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  27 minutes ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  33 minutes ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  44 minutes ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ...
ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 1 hour ago
ਜਲੰਧਰ, 29 ਮਈ (ਐਮ.ਐੱਸ ਲੋਹੀਆ) - ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ 'ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ 31 ਸਾਲ ਦੀ ਔਰਤ...
ਰਜਵਾਹੇ ਦੇ ਓਵਰ ਫਲੋ ਹੋਣ ਕਾਰਨ ਬਠਿੰਡਾ-ਫਿਰੋਜ਼ਪੁਰ ਰੇਲਵੇ ਟਰੈਕ 'ਤੇ ਚੜਿਆ ਪਾਣੀ
. . .  about 1 hour ago
ਬਠਿੰਡਾ, 29 ਮਈ(ਨਾਇਬ ਸਿੱਧੂ)- ਬਠਿੰਡਾ ਦੇ ਐਨ.ਐਫ.ਐਲ ਫ਼ੈਕਟਰੀ ਕੋਲ ਰਜਵਾਹੇ ਦੇ ਪੁਲ 'ਚ ਝੱਖੜ ਕਾਰਨ ਦਰਖਤ ਟੁੱਟ ...
ਸੀ.ਪੀ.ਆਈ ਐਮ ਐਲ ਨਿਊ ਡੈਮੋਕਰੇਸੀ ਵੱਲੋਂ ਅਰਥੀ ਫੂਕ ਮੁਜ਼ਾਹਰਾ
. . .  about 1 hour ago
ਬਲਾਚੌਰ, 29 ਮਈ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ...
ਦੋਰਾਹਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸ਼ਹਿਰ 'ਚ ਸਹਿਮ ਦਾ ਮਾਹੌਲ
. . .  about 1 hour ago
ਦੋਰਾਹਾ, 29 ਮਈ (ਜਸਵੀਰ ਝੱਜ)- ਡੀ.ਐੱਸ.ਪੀ. ਪਾਇਲ ਹਰਦੀਪ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਤੇਜ ਹਨੇਰੀ ਨਾਲ ਬਨੇਰਾ ਟੁੱਟ ਕੇ ਡਿੱਗਣ ਕਾਰਨ ਗਲੀ 'ਚ ਸਾਈਕਲ ਚਲਾ ਰਹੇ ਲੜਕੇ ਦੀ ਮੌਤ
. . .  about 1 hour ago
ਬਰਨਾਲਾ, 29 ਮਈ (ਧਰਮਪਾਲ ਸਿੰਘ)- ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਵਿਖੇ ਲੰਘੀ ਰਾਤ ਹੋਈ ਬਰਸਾਤ ਤੇ...
ਸਹੁਰੇ ਨੇ ਨੂੰਹ ਨੂੰ ਮਾਲੀ ਗੋਲੀ, ਮੌਕੇ 'ਤੇ ਹੋਈ ਮੌਤ
. . .  1 minute ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਪਠਾਣਾਂ ਵਾਲੇ ਝੁੱਗੇ ਵਿਖੇ ਅੱਜ ਇਕ ਸਹੁਰੇ ਵੱਲੋਂ ਆਪਣੀ ਨੂੰਹ...
ਬਠਿੰਡਾ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਬਠਿੰਡਾ, 29 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੈੱਸ ਨੋਟ ਜਾਰੀ
. . .  about 2 hours ago
ਅੰਮ੍ਰਿਤਸਰ, 29 ਮਈ (ਰਾਜੇਸ਼ ਸੰਧੂ)- ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈੱਸ ਨੋਟ ...
ਟਿੱਡੀ ਦਲ 'ਤੇ ਮਾਤ ਪਾਉਣ ਲਈ ਸਰਹੱਦੀ ਪਿੰਡਾਂ 'ਚ ਪ੍ਰਸ਼ਾਸਨ ਵੱਲੋਂ ਡੇਮੋਨਸਟ੍ਰੇਸ਼ਨ ਡਰਿਲਿੰਗ ਸ਼ੁਰੂ
. . .  about 2 hours ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਰਾਜਸਥਾਨੀ ਟਿੱਡੀ ਦਲ ਨੂੰ ਸੰਭਾਵੀ ਆਮਦ ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ...
ਪੁਲਵਾਮਾ 'ਚ ਬਾਰੂਦੀ ਕਾਰ ਦੇ ਮਾਲਕ ਦੀ ਹੋਈ ਪਹਿਚਾਣ
. . .  about 2 hours ago
ਸ੍ਰੀਨਗਰ, 29 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ'ਚ ਜਿਸ ਕਾਰ 'ਚ ਬਾਰੂਦ ਪਿਆ ਗਿਆ ਸੀ ਉਸ ਦੇ ਮਾਲਕ ...
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੰਜਾਬ ਗ੍ਰਾਮੀਣ ਬੈਂਕ ਨੂੰ ਲੱਗੀ ਅੱਗ
. . .  about 2 hours ago
ਝਬਾਲ, 29 ਮਈ (ਸੁਖਦੇਵ ਸਿੰਘ)- ਝਬਾਲ ਵਿਖੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਬਰਾਂਚ 'ਚ ਬਿਜਲੀ ਦੇ ਸ਼ਾਰਟ ਸਰਕਟ ...
ਖੇਤੀਬਾੜੀ ਮੋਟਰਾਂ ਦੇ ਬਿਜਲੀ ਦੇ ਬਿੱਲਾਂ ਨੂੰ ਲਾਗੂ ਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ
. . .  about 3 hours ago
ਨੂਰਪੁਰ ਬੇਦੀ, 29 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਕੈਬਨਿਟ ਵੱਲੋਂ ਪੰਜਾਬ 'ਚ ਅਗਲੇ ਬਿਜਲੀ ਵਰ੍ਹੇ ਤੋਂ ਖੇਤੀਬਾੜੀ ਮੋਟਰਾਂ ...
ਗੋਆ ਨੇ ਕੇਂਦਰ ਸਰਕਾਰ ਤੋਂ 15 ਦਿਨ ਹੋਰ ਲਾਕਡਾਊਨ ਵਧਾਉਣ ਦੀ ਕੀਤੀ ਮੰਗ
. . .  about 3 hours ago
ਪਣਜੀ, 29 ਮਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਫ਼ੋਨ 'ਤੇ ਗੱਲ ਹੋਈ...
ਵਿਸ਼ੇਸ਼ ਪੈਕੇਜ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
. . .  about 3 hours ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਲਗਾਏ ਗਏ...
ਮੇਅਰ ਦੀ ਪਹਿਲਕਦਮੀ ਤੋਂ ਬਾਅਦ ਮੁਲਾਜ਼ਮ ਵੀ ਸਾਈਕਲਾਂ 'ਤੇ ਦਫ਼ਤਰ ਆਉਣਾ ਸ਼ੁਰੂ
. . .  about 3 hours ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਦੋ ਦਿਨ ਪਹਿਲਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ....
ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਵੱਲੋਂ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ
. . .  about 3 hours ago
ਹੰਡਿਆਇਆ/ਬਰਨਾਲਾ, 29 ਮਈ(ਗੁਰਜੀਤ ਸਿੰਘ ਖੁੱਡੀ)- ਬਰਨਾਲਾ ਦੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਨੇ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ...
ਭਰਾ ਵੱਲੋਂ ਡੰਡੇ ਮਾਰ ਕੇ ਸਕੇ ਭਰਾ ਦਾ ਕਤਲ
. . .  about 3 hours ago
ਸਲਾਣਾ, 29 ਮਈ (ਗੁਰਚਰਨ ਸਿੰਘ ਜੰਜੂਆ)- ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਭਰਾ ਵੱਲੋਂ ਸਕੇ ਭਰਾ...
ਸਰਹੱਦੀ ਪਿੰਡ ਰਣੀਕੇ ਵਿਖੇ ਇਕ ਨੌਜਵਾਨ ਦਾ ਕਤਲ
. . .  about 4 hours ago
ਅਟਾਰੀ, 29 ਮਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਪਿੰਡ ਰਣੀਕੇ ਵਿਖੇ ਲਗਾਈ ਗਈ ਛਬੀਲ ਨੇੜੇ ਤੇਜ਼ ਮੋਟਰਸਾਈਕਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡਿਪਟੀ ਕਮਿਸ਼ਨਰ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਹਸਤਾਖ਼ਰ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਆਰੰਭੀ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਵੀ ਮੌਜੂਦ ਸਨ | ਉਨ੍ਹਾਂ ਇਸ ਸਬੰਧੀ ਫ਼ਲੈਕਸ 'ਤੇ ਲਿਖੇ ਹੋਏ ਪ੍ਰਣ, 'ਮੈਂ ਪ੍ਰਣ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਸਫਲ ਕਰਨ ਵਿਚ ਹਰ ਸੰਭਵ ਯਤਨ ਕਰਾਂਗਾ/ਕਰਾਂਗੀ | ਮੈਂ ਪ੍ਰਤਿੱਗਿਆ ਲੈਂਦਾ/ਲੈਂਦੀ ਹਾਂ ਕਿ ਮੈਂ ਆਪਣੇ ਵਿਆਹ ਤੋਂ ਬਾਅਦ ਹੋਣ ਵਾਲੀ ਸੰਤਾਨ ਦੇ ਲਈ ਲਿੰਗ ਨਿਰਧਾਰਨ ਟੈੱਸਟ ਨਹੀਂ ਕਰਾਵਾਂਗਾ/ਕਰਾਵਾਂਗੀ | ਮੈਂ ਇਹ ਵੀ ਪ੍ਰਣ ਲੈਂਦਾ ਹਾਂ ਕਿ ਜੇਕਰ ਮੇਰੇ ਘਰ ਵਿਚ ਧੀ ਜਨਮ ਲੈਂਦੀ ਹੈ ਤਾਂ ਮੈਂ ਧੀ ਅਤੇ ਪੁੱਤਰ ਦੇ ਭੇਦ-ਭਾਵ ਨੂੰ ਖ਼ਤਮ ਕਰਦਿਆਂ ਉਸ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਾਂਗਾ/ਕਰਾਂਗੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਮਾਜ 'ਚ ਚੇਤਨਾ ਤਾਂ ਆਈ ਹੈ ਪਰ ਇਸ ਚੇਤਨਾ ਦਾ ਪੱਧਰ ਹਾਲਾਂ ਵੀ ਉਸ ਉਚਾਈ ਤੱਕ ਨਹੀਂ ਪੁੱਜ ਸਕਿਆ ਜਿੱਥੇ ਤੱਕ ਪੁੱਜਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਧੀਆਂ ਵੀ ਪੁੱਤਰਾਂ ਦੇ ਬਰਾਬਰ ਹੱਕ ਰੱਖਦੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਹਸਤਾਖ਼ਰ ਮੁਹਿੰਮ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਧੀਆਂ ਨੂੰ ਬਣਦਾ ਸਥਾਨ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਦਾ ਅਪੀਲ ਦਾ ਬੋਰਡ ਵੀ ਵਿਸ਼ੇਸ਼ ਤੌਰ 'ਤੇ ਲਗਾਇਆ ਗਿਆ ਹੈ | ਡਿਪਟੀ ਕਮਿਸ਼ਨਰ ਅਨੁਸਾਰ ਆਉਣ ਵਾਲੇ ਦਿਨਾਂ 'ਚ ਜ਼ਿਲ੍ਹੇ 'ਚ ਇਸ ਮੁਹਿੰਮ ਤਹਿਤ ਵੱਡੀ ਪੱਧਰ 'ਤੇ ਯਤਨ ਆਰੰਭੇ ਜਾ ਰਹੇ ਹਨ, ਜਿਸ ਤਹਿਤ ਸਬ ਡਵੀਜ਼ਨ/ਬਲਾਕ ਪੱਧਰ 'ਤੇ ਸਮਾਗਮ ਕਰਕੇ ਨਵਜੰਮੀਆਂ ਧੀਆਂ ਨੂੰ ਬੜੇ ਹੀ ਸਨਮਾਨਜਨਕ ਤਰੀਕੇ ਨਾਲ ਜੀ ਆਇਆਂ ਆਖਿਆ ਜਾਵੇਗਾ | ਉਨ੍ਹਾਂ ਨੂੰ ਜਨਮ ਦਿਨ ਦੇ ਤੋਹਫ਼ੇ ਦੇਣ ਤੋਂ ਇਲਾਵਾ ਜ਼ਿਲ੍ਹੇ ਦੇ ਘੱਟ ਲਿੰਗ ਅਨੁਪਾਤ ਵਾਲੇ ਪਿੰਡਾਂ 'ਚ ਨੁੱਕੜ ਨਾਟਕਾਂ ਰਾਹੀਂ ਜਾਗਰੂਕਤਾ ਫੈਲਾਈ ਜਾਵੇਗੀ | ਸ੍ਰੀ ਬਬਲਾਨੀ ਅਨੁਸਾਰ ਧੀਆਂ ਪ੍ਰਤੀ ਉਕਤ ਪ੍ਰਣ ਵਾਲੀ ਹਸਤਾਖ਼ਰ ਮੁਹਿੰਮ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਸ਼ੁਰੂ ਕਰਕੇ ਸਬ-ਡਵੀਜ਼ਨ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੱਕ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕ ਸਹੁੰ ਪੜ੍ਹ ਕੇ ਉਸ 'ਤੇ ਹਸਤਾਖ਼ਰ ਕਰਾਂਗੇ ਤਾਂ ਸਾਡੇ ਮਨ 'ਚ ਇਹ ਸੋਚ ਜ਼ਰੂਰ ਘਰ ਕਰੇਗੀ ਕਿ ਅਸੀਂ ਕੋਈ ਗ਼ਲਤ ਕੰਮ ਨਹੀਂ ਕਰਨਾ | ਇਸ ਮੌਕੇ ਡੀ ਡੀ ਪੀ ਓ ਦਵਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਵੀ ਮੌਜੂਦ ਸਨ |

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਭਰਨਾ ਪਵੇਗਾ-ਡੀ. ਸੀ.

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਝੋਨੇ ਦੇ ਕਟਾਈ ਸੀਜ਼ਨ ਨੂੰ ਮੁੱਖ ਰੱਖਦਿਆਂ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਦੇ ਮੱਦੇਨਜ਼ਰ 10 ਨਿਗਰਾਨ ਟੀਮਾਂ ਅਤੇ ਪਿੰਡ ਪੱਧਰ 'ਤੇ 436 ਨੋਡਲ ...

ਪੂਰੀ ਖ਼ਬਰ »

ਕੰਢੀ ਦੀਆਂ ਮੰਗਾਂ ਸਬੰਧੀ ਸੀਟੂ ਨਾਲ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ-ਹੁਸਨ ਮਝੋਟ

ਭੱਦੀ, 9 ਅਕਤੂਬਰ (ਧੌਲ)- ਸੀਟੂ ਵਲੋਂ 14-15-16 ਨੂੰ ਨਵਾਂਸ਼ਹਿਰ ਵਿਖੇ ਕੀਤੇ ਜਾ ਰਹੇ ਸੂਬਾਈ ਇਜਲਾਸ ਦੌਰਾਨ ਚੁਣੇ ਹੋਏ 250 ਡੈਲੀਗੇਟਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਇਲਾਕੇ ਦੀਆਂ ਮੁੱਖ ਮੰਗਾਂ ਸਬੰਧੀ ਸਾਂਝੇ ਤੌਰ 'ਤੇ ਸੰਘਰਸ਼ ਵਿੱਢਿਆ ਜਾਵੇਗਾ | ਇਹ ਜਾਣਕਾਰੀ ਕੰਢੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਈ ਔਰਤ ਦੀ ਮੌਤ

ਸਮੁੰਦੜਾ, 9 ਅਕਤੂਬਰ (ਤੀਰਥ ਸਿੰਘ ਰੱਕੜ)- ਬੀਤੇ ਦਿਨੀਂ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਮੋਟਰ ਸਾਈਕਲ ਅਤੇ ਛੋਟੇ ਹਾਥੀ ਦਰਮਿਆਨ ਹੋਈ ਟੱਕਰ 'ਚ ਜ਼ਖਮੀ ਹੋਈ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਜੁਗਿੰਦਰੋ ਪਤਨੀ ਰੌਸ਼ਨ ਵਾਸੀ ਚੱਕ ...

ਪੂਰੀ ਖ਼ਬਰ »

ਪਸ਼ੂਆਂ ਨੂੰ ਬੇਸਹਾਰਾ ਛੱਡਣ ਸਬੰਧੀ ਮਨਾਹੀ ਦੇ ਹੁਕਮ ਲਾਗੂ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਪਸ਼ੂਆਂ ਨੂੰ ਬੇਸਹਾਰਾ ਛੱਡਣ ...

ਪੂਰੀ ਖ਼ਬਰ »

ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਨੱਕੋਂ ਨੱਕ ਬੋਰੀਆਂ ਨਾਲ ਭਰੀਆਂ

ਮਜਾਰੀ/ਸਾਹਿਬਾ, 9 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਕਿਸਾਨਾਂ ਲਈ ਹਰ ਰੋਜ਼ ਨਵੀਂ ਮੁਸੀਬਤ ਲੈ ਕੇ ਆਉਂਦੀ ਹੈ | ਪਹਿਲਾਂ ਖ਼ਰੀਦ ਏਜੰਸੀਆਂ ਮੰਡੀਆਂ ਵਿਚ ਮਿਥੇ ਸਮੇਂ ਤੋਂ ਬਾਅਦ ਆਈਆਂ, ਫਿਰ ...

ਪੂਰੀ ਖ਼ਬਰ »

ਗੌਤਮ ਜੈਨ ਨੇ ਬੰਗਾ ਦੇ ਐਸ. ਡੀ. ਐਮ. ਵਜੋਂ ਅਹੁਦਾ ਸੰਭਾਲਿਆ

ਬੰਗਾ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਗੌਤਮ ਜੈਨ ਨੇ ਸਬ ਡਵੀਜਨ ਬੰਗਾ ਦੇ ਐਸ. ਡੀ. ਐਮ. ਵਜੋਂ ਅਹੁਦਾ ਸੰਭਾਲ ਲਿਆ ਹੈ | ਬੰਗਾ ਦੇ ਉਪ ਮੰਡਲ ਮੈਜਿਸਟਰੇਟ ਵਜੋਂ ਉਹਨਾਂ ਦੀ ਪਹਿਲੀ ਤਾਇਨਾਤੀ ਹੈ | ਇਸ ਤੋਂ ਪਹਿਲਾਂ ਉਹਨਾਂ ਨੇ ਸਾਲ 2014 ਵਿਚ ਆਈ. ਆਰ. ਐਸ., 2014 ਵਿਚ ...

ਪੂਰੀ ਖ਼ਬਰ »

ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋਂ ਹਲਵਾਈਆਂ ਨੂੰ ਜਾਗਰੂਕ ਕਰਨ ਲਈ ਮੀਟਿੰਗ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਆਰ.ਪੀ. ਭਾਟੀਆ ਅਤੇ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਵਲੋਂ ਫੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ ਵਲੋਂ ਜ਼ਿਲ੍ਹੇ ਭਰ ਦੇ ਹਲਵਾਈਆਂ ਨਾਲ ਤਿਉਹਾਰਾਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੈਮੀਨਾਰ ਕਰਵਾਇਆ

ਸਮੁੰਦੜਾ, 9 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਸਿੰਬਲੀ ਵਿਖੇ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਸਕੱਤਰ ਕਮ ਸੀ.ਜੇ.ਐਮ. ਸੁਚੇਤਾ ਅਸੀਸ ਦੀਆਂ ਹਦਾਇਤਾਂ ਅਨੁਸਾਰ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿੱਲ ਮਾਲਕਾਂ ਦੇ ਪੱਖ ਵਿਚ ਹੈ-ਆਸ਼ੂ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਝੋਨਾ ਮਿੱਲ ਮਾਲਕਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਕੁਝ ਲੋਕ ਆਪਣੇ ਨਿੱਜੀ ...

ਪੂਰੀ ਖ਼ਬਰ »

ਨਵੋਦਿਆਂ ਵਾਸਤੇ ਚੁਣੀ ਗਈ ਵਿਦਿਆਰਥਣ ਸਨਮਾਨਿਤ

ਮੁਕੰਦਪੁਰ, 9 ਅਕਤੂਬਰ (ਬੰਗਾ)- ਸਰਕਾਰੀ ਪ੍ਰਾਇਮਰੀ ਸਕੂਲ ਸੋਡੀਆਂ ਦੀ ਵਿਦਿਆਰਥਣ ਨੂਰ ਸ਼ਰਮਾ ਪੁੱਤਰੀ ਸੰਜੀਵ ਕੁਮਾਰ ਨੇ ਜਵਾਹਰ ਨਵੋਦਿਆ ਵਿਚ ਦਾਖਲਾ ਲੈਣ ਦੀ ਪ੍ਰੀਖਿਆ ਚੰਗੇ ਨੰਬਰ ਲੈ ਕੇ ਪਾਸ ਕੀਤੀ ਹੈ | ਇਸ ਪ੍ਰਾਪਤੀ ਅਤੇ ਸਕੂੁਲ ਦਾ ਨਾਮ ਰੌਸ਼ਨ ਕਰਨ ਲਈ ਸਕੂਲ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਬਲਾਕ ਸੰਮਤੀ ਚੇਅਰਪਰਸਨ ਕਮਲਾ ਚੌਧਰੀ ਦਾ ਸਨਮਾਨ

ਔੜ/ਝਿੰਗੜਾਂ, 9 ਅਕਤੂਬਰ (ਕੁਲਦੀਪ ਸਿੰਘ)-ਪਿੰਡ ਝਿੰਗੜਾਂ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਬਲਾਕ ਸੰਮਤੀ ਔੜ ਦੇ ਨਵਨਿਯੁਕਤ ਚੇਅਰਪਰਸਨ ਕਮਲਾ ਚੌਧਰੀ ਗੁਣਾਚੌਰ ਪਤਨੀ ਡਾ: ਅੰਮਿ੍ਤ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਜਾਗਰੂਕਤਾ ਕੈਪ ਲਗਾਇਆ

ਪੋਜੇਵਾਲ ਸਰਾਂ, 9 ਅਕਤੂਬਰ (ਰਮਨ ਭਾਟੀਆ)- ਐੱਸ.ਐਮ.ਓ ਸੜੋਆ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਾਲੇਵਾਲ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਵਲੋਂ ਐਲ.ਐਚ.ਵੀ. ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਬੰਗਾ, 9 ਅਕਤੂਬਰ (ਲਾਲੀ ਬੰਗਾ)-ਮਾਨਵਤਾ ਦੀ ਸੇਵਾ ਹਿੱਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵਲੋਂ ਪ੍ਰਧਾਨ ਡਾ. ਉਂਕਾਰ ਸਿੰਘ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਪਿੰਡ ਰਸੂਲਪੁਰ ਵਿਖੇ ਲਗਾਇਆ ਗਿਆ | ਇਸ ਮੌਕੇ ਡਾ. ਉਂਕਾਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਟ੍ਰੈਫਿਕ ਸੁਪਰਵਾਈਜ਼ਰ ਸਟਾਫ਼ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 9 ਅਕਤੂਬਰ (ਹਰਵਿੰਦਰ ਸਿੰਘ, ਹਰਮਿੰਦਰ ਸਿੰਘ ਪਿੰਟੂ)- ਅੱਜ ਪੰਜਾਬ ਰੋਡਵੇਜ਼ ਟ੍ਰੈਫਿਕ ਸੁਪਰਵਾਈਜ਼ਰ ਸਟਾਫ਼ ਯੂਨੀਅਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਇੰਸਪੈਕਟਰ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡਿਪੂ ਦੇ ਸਬ ਇੰਸਪੈਕਟਰ ਅਤੇ ...

ਪੂਰੀ ਖ਼ਬਰ »

ਫੂਡ ਗਰੇਨ ਏਜੰਸੀਆਂ ਨੇ ਝੋਨੇ ਦੀ ਖ਼ਰੀਦ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਅੱਜ ਪੰਜਾਬ ਫੂਡ ਗਰੇਨ ਏਜੰਸੀਸ ਕੋਆਰਡੀਨੇਸ਼ਨ ਕਮੇਟੀ ਵਲੋਂ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਪੈਡੀ ਸੀਜ਼ਨ ਦੌਰਾਨ ਖ਼ਰੀਦ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੰੂ ...

ਪੂਰੀ ਖ਼ਬਰ »

ਸਾਇੰਸ ਮੇਲੇ ਲਗਾੳੇੁਣ ਨਾਲ ਬੱਚਿਆਂ ਦੇ ਗਿਆਨ 'ਚ ਵਾਧਾ ਹੋ ਰਿਹਾ ਹੈ- ਕਮਲਜੀਤ ਬੰਗਾ

ਬਹਿਰਾਮ, 9 ਅਕਤੂਬਰ (ਸਰਬਜੀਤ ਸਿੰਘ ਚੱਕਰਾਮੰੂ)- ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਚੱਕ ਗੁਰੂ ਵਿਖੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਸਾਇੰਸ ਮੇਲਾ ਲਗਾਇਆ ਗਿਆ ਜਿਸ ਵਿਚ ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ...

ਪੂਰੀ ਖ਼ਬਰ »

ਬਲਾਕ ਸੜੋਆ ਅੰਦਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਡੀਪੂ ਦੇ ਸਿਰਫ਼ ਤਿੰਨ ਰੂਟ ਹੀ ਚਾਲੂ

ਪੋਜੇਵਾਲ ਸਰਾਂ, 9 ਅਕਤੂਬਰ (ਨਵਾਂਗਰਾਈਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਬਲਾਕ ਸੜੋਆ ਦੇ ਕੰਢੀ ਇਲਾਕੇ ਦੇ ਪਿੰਡਾਂ ਨੂੰ ਜਾਣ ਵਾਲੀਆਂ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡੀਪੂ ਦੀਆਂ ਬੱਸਾਂ ਦੇ ਚਲਦੇ ਸਾਰੇ ਰੂਟ ਬੰਦ ਹੋਣ ਨਾਲ ਇਸ ਇਲਾਕੇ ਦੇ ਲੋਕਾਂ ...

ਪੂਰੀ ਖ਼ਬਰ »

ਡੀ. ਸੀ. ਐਮ. ਫ਼ੈਕਟਰੀ ਮੈਨੇਜਮੈਂਟ ਨੇ 30 ਕਿਰਤੀਆਂ ਨੂੰ ਨੌਕਰੀ ਤੋਂ ਹਟਾਇਆ

ਰੈਲਮਾਜਰਾ, 9 ਅਕਤੂਬਰ (ਰਾਕੇਸ਼ ਰੋਮੀ)-ਡੀ.ਸੀ.ਐਮ. ਫ਼ੈਕਟਰੀ ਦੀ ਮੈਨੇਜਮੈਂਟ ਵਲੋਂ ਦੋ ਸਾਲਾਂ ਤੋਂ ਮੁਅੱਤਲ ਕੀਤੇ 30 ਕਿਰਤੀਆਂ ਨੂੰ ਅੱਜ ਨੌਕਰੀ ਤੋਂ ਹਟਾ ਦਿੱਤਾ ਗਿਆ | ਡੀ.ਸੀ.ਐਮ. ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਤਕਰੀਬਨ ਦੋ ਸਾਲਾਂ ਤੋਂ ਕਿਰਤੀਆਂ ਨੂੰ ...

ਪੂਰੀ ਖ਼ਬਰ »

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਮੀਟਿੰਗ

ਬੰਗਾ, 9 ਅਕਤੂਬਰ (ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਇਸ ਵਾਰੀ ਆਪਣਾ ਸਲਾਨਾ ਸਹਾਇਤਾ ਵੰਡ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਕੇ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਵਿਅਕਤ ਕਰੇਗੀ | ਇਸੇ ਤਰ੍ਹਾਂ ਜੋ ਇਸ ਵਾਰੀ ...

ਪੂਰੀ ਖ਼ਬਰ »

ਪ੍ਰਤਿਭਾ ਖੋਜ ਮੁਕਾਬਲੇ 'ਚ ਭੂਰੀਵਾਲੇ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਰਿਹਾ ਅੱਵਲ

ਟੱਪਰੀਆਂ ਖ਼ੁਰਦ, 9 ਅਕਤੂਬਰ (ਸ਼ਾਮ ਸੁੰਦਰ ਮੀਲੂ)- ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ, ਟੱਪਰੀਆਂ ਖ਼ੁਰਦ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਗਾਇਕ ਰੇਸ਼ਮ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ ਮਾਲੀ ਮਦਦ

ਬੰਗਾ , 9 ਅਕਤੂਬਰ (ਵਿ. ਪ੍ਰ.)- ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਨੇ ਪਿੰਡ ਜੰਡਿਆਲਾ ਦੇ ਵਸਨੀਕ ਜਸਵੰਤ ਲਾਲ ਦੀ ਲੜਕੀ ਦੇ ਵਿਆਹ 'ਤੇ ਅਮਰੀਕਾ ਤੋਂ ਮਾਇਕ ਮਦਦ ਭੇਜੀ ਹੈ | ਇਹ ਸਹਾਇਤਾ ਉਨ੍ਹਾਂ ਦੇ ਸਮਾਜ ਸੇਵੀ ਮਿੱਤਰ ਲੈਕ: ਸ਼ੰਕਰ ਦਾਸ ਨੇ ਲੋੜਵੰਦ ਲੜਕੀ ਦੇ ...

ਪੂਰੀ ਖ਼ਬਰ »

ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਬਲਾਚੌਰ, 9 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਰਾਮ ਲੀਲ੍ਹਾ ਕਮੇਟੀ ਵਲੋਂ ਸ੍ਰੀ ਸੀਤਾ ਰਾਮ ਮੰਦਰ ਬਲਾਚੌਰ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ | ਨਗਰ ਕੌਾਸਲ ਬਲਾਚੌਰ ਦੇ ਪ੍ਰਧਾਨ ਅਤੇ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਮੁੱਖ ਨਰਿੰਦਰ ਕੁਮਾਰ ਟਿੰਕੂ ਘਈ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ 'ਚ ਝਿੱਕਾ ਸਕੂਲ ਦੀ ਝੰਡੀ

ਬੰਗਾ, 9 ਅਕਤੂਬਰ (ਕਰਮ ਲਧਾਣਾ) - ਪ੍ਰਾਇਮਰੀ ਸਕੂਲਾਂ ਦੇ ਸਿੱਖਿਆ ਬਲਾਕ ਮੁਕੰਦਪੁਰ ਦੀਆਂ ਬਲਾਕ ਪੱਧਰੀ ਖੇਡਾਂ ਵਿਚ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਦੇ ਬੱਚਿਆਂ ਦੀ ਝੰਡੀ ਰਹੀ | ਨੈਸ਼ਨਲ ਕਬੱਡੀ ਵਿਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਵਿਗਿਆਨਕ ਸੋਚ ਵਾਲੇ ਵਿਦਿਆਰਥੀ ਹੀ ਤਰੱਕੀ ਕਰਦੇ ਹਨ-ਹਰਚਰਨ ਸਿੰਘ ਡੀ.ਈ.ਓ.

ਪੋਜੇਵਾਲ ਸਰਾਂ, 9 ਅਕਤੂਬਰ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵਲੋਂ ਵਿਗਿਆਨ ਵਿਸ਼ੇ ਦੇ ਗੁਣਾਤਮਿਕ ਸੁਧਾਰ ਲੜੀ ਤਹਿਤ ਅੱਜ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਵਿਖੇ ਸਾਇੰਸ ਮੇਲਾ ਪਿ੍ੰਸੀਪਲ ਵਿਜੇ ਕੁਮਾਰ ਦੀ ...

ਪੂਰੀ ਖ਼ਬਰ »

ਟੈਂਪੂ ਯੂਨੀਅਨ ਨੇ ਬੰਗਾ-ਗੜ੍ਹਸ਼ੰਕਰ ਸੜਕ 'ਤੇ ਪਏ ਟੋਏ ਭਰੇ

ਪੱਲੀ ਝਿੱਕੀ, 9 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਬੰਗਾ ਤੋਂ ਗੜ੍ਹਸ਼ੰਕਰ ਸੜਕ 'ਤੇ ਪਏ ਡੂੰਘੇ ਟੋਇਆਂ ਨੂੰ ਇੱਟਾਂ ਦੇ ਰੋੜਿਆਂ ਨਾਲ ਟੈਂਪੂ ਯੂਨੀਅਨ ਵਲੋਂ ਭਰਿਆ ਗਿਆ | ਇਸ ਮੌਕੇ ਟੈਂਪੂ ਯੂਨੀਅਨ ਦੇ ਪ੍ਰਧਾਨ ਸ. ਤਰਲੋਚਨ ਸਿੰਘ ਨੇ ਕਿਹਾ ਕਿ ਇਸ ਬੰਗਾ-ਗੜ੍ਹਸ਼ੰਕਰ ਸੜਕ ...

ਪੂਰੀ ਖ਼ਬਰ »

ਨਵਾਂਸ਼ਹਿਰ ਦੀ ਦਸਹਿਰਾ ਗਰਾਊਾਡ ਵਿਖੇ ਸਵੱਛ ਭਾਰਤ ਮੁਹਿੰਮ ਦੀਆਂ ਉੱਡੀਆਂ ਧੱਜੀਆਂ

ਨਵਾਂਸ਼ਹਿਰ, 9 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਦਸਹਿਰਾ ਗਰਾਊਾਡ ਵਿਖੇ ਦਸਹਿਰੇ ਮੇਲੇ ਦੀ ਸਮਾਪਤੀ ਉਪਰੰਤ ਕੋਈ ਸਫ਼ਾਈ ਦਾ ਪ੍ਰਬੰਧ ਨਾ ਹੋਣ ਕਾਰਨ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗਿਆ ਜਾਪ ਰਿਹਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਝਿੱਕਾ ਪੰਚਾਇਤ ਨੇ ਘਰ-ਘਰ ਜਾ ਕੇ ਦਿੱਤਾ ਪਲਾਸਟਿਕ ਨਾ ਵਰਤਣ ਦਾ ਸੱਦਾ

ਬੰਗਾ, 9 ਅਕਤੂਬਰ (ਕਰਮ ਲਧਾਣਾ) - ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਪਲਾਸਟਿਕ ਦੀ ਵਰਤੋਂ ਵਿਰੁੱਧ ਆਰੰਭੀ ਗਈ ਮੁਹਿੰਮ ਵਿਚ ਸਾਰਥਿਕ ਅਤੇ ਭਰਵਾਂ ਯੋਗਦਾਨ ਪਾਉਂਦੇ ਹੋਏ ਗ੍ਰਾਮ ਪੰਚਾਇਤ ਲਧਾਣਾ ਝਿੱਕਾ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪਲਾਸਟਿਕ ਦੀਆਂ ਵਸਤੂਆਂ ਦੀ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਪਹਿਲੀ ਵਾਰ ਮਨਾਇਆ ਗਿਆ ਧੰਮ ਪਰਿਵਰਤਨ ਦਿਵਸ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਬੀਤੀ ਰਾਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਡਾ: ਅੰਬੇਡਕਰ ਧੰਮ ਪਰਿਵਰਤਨ ਦਿਵਸ ਮਨਾਇਆ ਗਿਆ | ਆਗੂਆਂ ਅਨੁਸਾਰ ਇਹ ਦਿਵਸ ਮਨਾਉਣ ਦੀ ਇੱਥੋਂ ਦੇ ਵਰਕਰਾਂ ਵਲੋਂ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ...

ਪੂਰੀ ਖ਼ਬਰ »

ਫੂਡ ਗਰੇਨ ਏਜੰਸੀਆਂ ਦੀ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲ ਅਫ਼ਸਰ ਨਾਲ ਮੀਟਿੰਗ ਰਹੀ ਬੇਸਿੱਟਾ

ਨਵਾਂਸ਼ਹਿਰ, 9 ਅਕਤੂਬਰ (ਹਰਵਿੰਦਰ ਸਿੰਘ)- ਪੰਜਾਬ ਫੂਡ ਗਰੇਨ ਏਜੰਸੀ ਕੋਆਰਡੀਨੇਸ਼ਨ ਕਮੇਟੀ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲ ਅਫ਼ਸਰ ਸ਼੍ਰੀਮਤੀ ਰਜਨੀਸ਼ ਕੌਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਮੇਹਲੀ, 9 ਅਕਤੂਬਰ (ਸੰਦੀਪ ਸਿੰਘ) - ਪਿੰਡ ਖੋਥੜਾਂ ਵਿਖੇ ਬਾਬੂ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ਬਸਪਾ ਜੋਨ ਇੰਚਾਰਜ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਡਾ. ਬੀ. ਆਰ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਆਦਮ ਕੱਦ ਬੁੱਤਾਂ 'ਤੇ ਫੁੱਲਾਂ ਦੇ ...

ਪੂਰੀ ਖ਼ਬਰ »

ਸ਼ਗਨ ਸਕੀਮ ਤਹਿਤ ਲੜਕੀ ਦੇ ਵਿਆਹ 'ਤੇ ਵਿੱਤੀ ਮਦਦ

ਬੰਗਾ, 9 ਅਕਤੂਬਰ (ਕਰਮ ਲਧਾਣਾ) - ਤਹਿਸੀਲ ਦੇ ਪਿੰਡ ਪਠਲਾਵਾ ਦੇ ਵਸਨੀਕ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਪੀਜ਼ਾ ਹੌਟ ਵਲੋਂ ਚਲਾਏ ਜਾ ਰਹੇ ਅਨੋਖੇ ਪ੍ਰੋਗਰਾਮ ਸ਼ਗਨ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ 'ਤੇ ਜੋ ਮਾਇਕ ਮਦਦ ਦੇਣ ਦਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 13 ਨੂੰ

ਮੁਕੰਦਪੁਰ, 9 ਅਕਤੂਬਰ (ਬੰਗਾ) - ਪਹਿਲੀ ਪਾਤਸ਼ਾਹੀ ਸ੍ਰੀ ਗੁਰੂੁ ਨਾਨਕ ਦੇਵ ਜੀ, ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂੁ ਹਰਿ-ਰਾਏ ਸਾਹਿਬ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਨਾਨਕਸਰ ਹਕੀਮਪੁਰ ਵਿਖੇ ਸ੍ਰੀ ...

ਪੂਰੀ ਖ਼ਬਰ »

ਸਪੈਸ਼ਲ ਸਕੂਲ ਦੇ ਬੱਚਿਆਂ ਨਾਲ ਮਨਾਇਆ ਆਪਣੇ ਪੁੱਤਰਾਂ ਦਾ ਜਨਮ ਦਿਨ

ਨਵਾਂਸ਼ਹਿਰ, 9 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਯੂਥ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਜੀਤ ਸਿੰਘ ਲੱਕੀ ਨੇ ਆਪਣੀ ਪਤਨੀ ਗੁਰਲੀਨ ਸੈਣੀ ਸਮੇਤ ਆਪਣੇ ਸਪੁੱਤਰਾਂ ਅਨਹਦਜੀਤ ਸਿੰਘ ਅਤੇ ਰਿਤਵਨਜੀਤ ਸਿੰਘ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ...

ਪੂਰੀ ਖ਼ਬਰ »

ਮੌਸਮੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

ਔੜ, 9 ਅਕਤੂਬਰ (ਜਰਨੈਲ ਸਿੰਘ ਖ਼ੁਰਦ)- ਅੱਜ ਪੀ.ਐੱਚ.ਸੀ ਔੜ ਵਿਖੇ ਸਰਕਾਰੀ ਸੀ.ਸੈ.ਸਕੂਲ ਔੜ ਦੇ ਬੱਚਿਆਂ ਦਾ ਡੇਂਗੂ ਤੇ ਮਲੇਰੀਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ: ਬਲਵਿੰਦਰ ਸਿੰਘ ਮੈਡੀਕਲ ਅਫ਼ਸਰ ਨੇ ਡੇਂਗੂ ਬੁਖ਼ਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ...

ਪੂਰੀ ਖ਼ਬਰ »

ਬੱਚਿਆਂ ਨੂੰ ਬੂਟ ਤੇ ਸਟੇਸ਼ਨਰੀ ਵੰਡੀ

ਨਵਾਂਸ਼ਹਿਰ, 9 ਅਕਤੂਬਰ (ਹਰਵਿੰਦਰ ਸਿੰਘ)-ਅੱਜ ਪੇ ਬੇਕ ਟੂ ਸੁਸਾਇਟੀ ਵੈੱਲਫੇਅਰ ਟਰੱਸਟ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਕਿਲ੍ਹਾ ਮੁਹੱਲਾ ਵਿਖੇ ਬੱਚਿਆਂ ਨੂੰ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਕਾਰਨ ਬੂਟ, ਜੁਰਾਬਾਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ | ਇਸ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀ ਟੂਰ ਲਈ ਰਵਾਨਾ

ਸੰਧਵਾਂ, 9 ਅਕਤੂਬਰ (ਪ੍ਰੇਮੀ ਸੰਧਵਾਂ) - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਊਟੀ ਐਾਡ ਵੈੱਲਨੈੱਸ ਤੇ ਸਿਹਤ ਸੰਭਾਲ ਵਿਸ਼ੇ ਵਿਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਅਤੇ ਗੁਣਾਤਮਕ ਸੁਧਾਰ ਲਿਆਉਣ ਲਈ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਦੁਸਹਿਰਾ ਕਬੱਡੀ ਫਾਈਨਲ ਗਿੱਲ ਕਲੱਬ ਨੇ ਜਿੱਤਿਆ

ਰਾਹੋਂ, 9 ਅਕਤੂਬਰ (ਬਲਬੀਰ ਸਿੰਘ ਰੂਬੀ, ਭਾਗੜਾ)- ਬਦੀ 'ਤੇ ਨੇਕੀ ਦੀ ਜਿੱਤ ਦੇ ਤਿਉਹਾਰ ਮੌਕੇ ਕਰਵਾਏ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਗਿੱਲ ਕਲੱਬ ਨੇ ਜਿੱਤਿਆ ਅਤੇ ਇਸੇ ਤਰ੍ਹਾਂ ਵਾਲੀਬਾਲ ਫਾਈਨਲ ਨਵਾਂਸ਼ਹਿਰ ਦੀ ਟੀਮ ਨੇ ਜਿੱਤ ਕੇ ਆਪਣੇ ਨਾਮ ਕੀਤਾ | ਚਾਰ ਦਿਨ ...

ਪੂਰੀ ਖ਼ਬਰ »

ਕਿਸਾਨ ਭਰਾ ਝੋਨਾ ਮੰਡੀ 'ਚ ਸੁਕਾ ਕੇ ਹੀ ਲਿਆਉਣ-ਆੜ੍ਹਤੀਆਂ ਨੇ ਕੀਤੀ ਅਪੀਲ

ਔੜ, 9 ਅਕਤੂਬਰ (ਜਰਨੈਲ ਸਿੰਘ ਖ਼ੁਰਦ)- ਜਿਵੇਂ ਜਿਵੇਂ ਅਕਤੂਬਰ ਮਹੀਨਾ ਅੱਗੇ ਵੱਧ ਰਿਹਾ ਹੈ ਉਸ ਨੂੰ ਵੇਖ ਕੇ ਕਿਸਾਨ ਵੀਰ ਕਣਕ ਦੀ ਫ਼ਸਲ ਸਮੇਂ ਸਿਰ ਬੀਜਣ ਲਈ ਆਪਣੇ ਝੋਨੇ ਦੀ ਫ਼ਸਲ ਨੂੰ ਛੇਤੀ ਤੋਂ ਛੇਤੀ ਕੱਟ ਕੇ ਵੇਚਣ ਲਈ ਮੰਡੀ ਵਿਚ ਲਿਆ ਰਹੇ ਹਨ | ਝੋਨੇ ਦੀ ਖ਼ਰੀਦ ...

ਪੂਰੀ ਖ਼ਬਰ »

ਸਾਲਾਨਾ ਛਿੰਝ ਮੇਲੇ ਸਬੰਧੀ ਮੀਟਿੰਗ ਹੋਈ

ਸੰਧਵਾਂ, 9 ਅਕਤੂਬਰ (ਪ੍ਰੇਮੀ ਸੰਧਵਾਂ) - ਬਾਬਾ ਲਾਲਾ ਦੇ ਦਰਬਾਰ 'ਤੇ ਸਾਲਾਨਾ ਸੱਭਿਆਚਾਰਕ ਤੇ ਨਗਰ ਦੀ ਸੁੱਖ ਸ਼ਾਂਤੀ ਲਈ ਛਿੰਝ ਮੇਲਾ ਕਰਵਾਉਣ ਸਬੰਧੀ ਪਿੰਡ ਬਲਾਕੀਪੁਰ ਵਿਖੇ ਸਬ ਇੰਸਪੈਕਟਰ ਸ. ਜਿੰਦਰ ਸਿੰਘ ਬਲਾਕੀਪੁਰ ਦੀ ਅਗਵਾਈ 'ਚ ਪਿੰਡ ਵਾਸੀਆਂ ਦੀ ਹੋਈ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਰਾਸ਼ਨ ਭੇਟ

ਬੰਗਾ, 9 ਅਕਤੂਬਰ (ਲਾਲੀ ਬੰਗਾ) - ਉੱਘੇ ਸਮਾਜ ਸੇਵੀ ਅਤੇ ਕੌਾਸਲਰ ਜੀਤ ਸਿੰਘ ਭਾਟੀਆ ਦੀ ਰਹਿਨੁਮਾਈ ਹੇਠ ਮੈਡਮ ਕੁਲਵਿੰਦਰ ਕੌਰ, ਰਮੇਸ਼ ਕੁਮਾਰੀ ਭਾਟੀਆ, ਰਾਜਵਿੰਦਰ ਕੌਰ, ਸੁਰਿੰਦਰ ਕੌਰ, ਮੀਤਾ ਪਾਸੀ, ਕਮਲੇਸ਼ ਰਾਣੀ ਅਤੇ ਜੀਤਾ ਦੇ ਸਹਿਯੋਗ ਨਾਲ ਹਰ ਮਹੀਨੇ ਵੰਡੇ ...

ਪੂਰੀ ਖ਼ਬਰ »

ਸਮੁੰਦੜਾ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

ਸਮੁੰਦੜਾ, 9 ਅਕਤੂਬਰ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਵਿਖੇ ਗੁੱਗਾ ਜਾਹਰ ਪੀਰ ਛਿੰਝ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਸਹਿਰਾ ਉਤਸਵ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ 200 ਦੇ ਕਰੀਬ ਵੱਖ-ਵੱਖ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਕਬੱਡੀ ਦਾ ਮਹਾਂ ਕੁੰਭ 13 ਨੂੰ - ਬਾਬਾ ਲੱਕੀ

ਬੰਗਾ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬਾਬਾ ਜਵਾਹਰ ਸਿੰਘ ਝੰਡਾ ਜੀ ਖਟਕੜ ਕਲਾਂ ਵਿਖੇ ਕਬੱਡੀ ਦਾ ਮਹਾਂ ਕੁੰਭ 13 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਚੋਟੀ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ | ਇਹ ਜਾਣਕਾਰੀ ਮੁੱਖ ਪ੍ਰਬੰਧਕ ਬਾਬਾ ਹਰਮਿੰਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX