ਤਾਜਾ ਖ਼ਬਰਾਂ


ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  37 minutes ago
ਅਹਿਮਦਾਬਾਦ, 29 ਮਾਰਚ- ਗੁਜਰਾਤ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਅਹਿਮਦਾਬਾਦ 'ਚ 3 ਹੋਰ ਲੋਕ ਕੋਰੋਨਾ ਵਾਇਰਸ ਦੇ ਪਾਜ਼ੀਟਿਵ...
ਕੋਰੋਨਾ ਨੂੰ ਹਰਾਉਣ ਵਾਲਿਆਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਪ੍ਰਧਾਨ ਮੰਤਰੀ ਮੋਦੀ
. . .  55 minutes ago
ਕੁੱਝ ਲੋਕ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ : ਪ੍ਰਧਾਨ ਮੰਤਰੀ ਮੋਦੀ
. . .  56 minutes ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ :ਵਾਇਰਸ ਇਨਸਾਨਾਂ ਨੂੰ ਮਾਰਨ ਦੀ ਜ਼ਿੱਦ ਲਈ ਬੈਠਾ ਹੈ
. . .  59 minutes ago
'ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਅਸੀਂ ਜਿੱਤਾਂਗੇ ਲੜਾਈ
. . .  about 1 hour ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ
. . .  1 minute ago
ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਦੇ ਜਰੀਏ ਲੋਕਾਂ ਨੂੰ ਕਰ ਰਹੇ ਹਨ ਸੰਬੋਧਨ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ 'ਤੇ 'ਮਨ ਕੀ ਬਾਤ'
. . .  about 1 hour ago
ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ
. . .  about 1 hour ago
ਨਵੀਂ ਦਿੱਲੀ, 29 ਮਾਰਚ- ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੈਰੇਸਾ ਦੀ ਮੌਤ ਹੋ ਗਈ...
ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ
. . .  about 1 hour ago
ਬਰਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਦੇ...
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਮੁੰਬਈ, 29 ਮਾਰਚ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 7 ਹੋਰ ਮਾਮਲੇ ਸਾਹਮਣੇ ਆਏ ਹ...
ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਸੰਨ ਲਗਾਉਣ ਦੇ ਨਾਲ-ਨਾਲ ਚੋਰਾਂ ਨੇ ਦੋ ਦੁਕਾਨਾਂ 'ਤੇ ਕੀਤੇ ਹੱਥ ਸਾਫ਼
. . .  about 1 hour ago
ਧਾਰੀਵਾਲ, 29 ਮਾਰਚ (ਜੇਮਸ ਨਾਹਰ)- ਕੋਰੋਨਾ ਵਾਇਰਸ ਮਹਾਂਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਪਿਛਲੀ 22 ਮਾਰਚ ਤੋਂ ਦੇਸ਼ ...
ਡੇਰਾ ਸਾਹਿਬ ਵਿਖੇ ਲੰਗਰ ਪਹੁੰਚਾਉਣ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਸੇਵਾਦਾਰਾਂ ਨਾਲ ਕੁੱਟਮਾਰ, ਮਾਮਲਾ ਦਰਜ
. . .  about 1 hour ago
9 ਮਾਰਚ- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਕਰਫ਼ਿਊ ਦੌਰਾਨ ਡੇਰਾ ਸਾਹਿਬ ਵਿਖੇ ਲੰਗਰ ਪਹੁੰਚਾਉਣ ਜਾ ਰਹੇ ਵਿਅਕਤੀਆਂ ....
ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ
. . .  about 1 hour ago
ਸ੍ਰੀਨਗਰ, 29 ਮਾਰਚ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਕੱਤਰ ਰੋਹਿਤ ਕੰਸਲ ਨੇ ਦੱਸਿਆ ਕਿ ਅੱਜ ਸਵੇਰੇ ਸ੍ਰੀਨਗਰ 'ਚ ਕੋਰੋਨਾ ਵਾਇਰਸ ਕਾਰਨ ਇਕ ਹੋਰ....
8000 ਬੰਦੇ ਲਈ ਤਿਆਰ ਰਾਸ਼ਨ 'ਤੇ ਪ੍ਰਸ਼ਾਸਨ ਦਾ ਡੰਡਾ
. . .  about 2 hours ago
ਮਾਹਿਲਪੁਰ 29 ਮਾਰਚ (ਦੀਪਕ ਅਗਨੀਹੋਤਰੀ)- ਸਮਾਜ ਸੇਵਾ ਚ ਮੋਹਰੀ ਭੂਮਿਕਾ ਨਿਭਾ ਰਹੇ ਅਤੇ ਰੋਜ਼ਾਨਾ ਹੀ 150 ਪਿੰਡ 'ਚ ਰਹਿੰਦੇ 8 ਤੋਂ 10 ਹਜਾਰ ਬੰਦੇ ਦਾ ਰਾਸ਼ਨ ...
ਐਕਸਪ੍ਰੈੱਸ ਵੇਅ 'ਤੇ ਜਾ ਰਹੇ ਲੋਕਾਂ ਨੂੰ ਵਾਹਨ ਨੇ ਮਾਰੀ ਟੱਕਰ, 4 ਮੌਤਾਂ
. . .  about 2 hours ago
ਗੜ੍ਹਸ਼ੰਕਰ ਦੇ ਪਿੰਡਾਂ 'ਚ ਤਿਆਰ ਲੰਗਰ ਵਰਤਾਉਣ 'ਤੇ ਪਾਬੰਦੀ
. . .  about 2 hours ago
ਈਰਾਨ ਵਿਚ ਫਸੇ 250 ਭਾਰਤੀਆਂ ਨੂੰ ਲੈ ਕੇ ਜਹਾਜ਼ ਜੋਧਪੁਰ ਪਹੁੰਚਿਆਂ
. . .  about 2 hours ago
ਘਨੌਰ ਦੇ ਪਿੰਡ ਰਾਮਨਗਰ 'ਚ ਮਿਲਿਆ ਪਾਜ਼ੀਟਿਵ ਮਰੀਜ਼, ਪਿੰਡ ਕੀਤਾ ਸੀਲ
. . .  about 2 hours ago
ਪੁਲਿਸ ਦੀ ਸਖ਼ਤੀ ਸਦਕਾ ਫਲ ਸਬਜ਼ੀਆਂ ਦੇ ਰੇਟ ਮੁੜ ਆਏ ਟਿਕਾਣੇ
. . .  about 3 hours ago
ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੇ ਪਿੰਡ 'ਚ ਦਾਖਲ ਹੋਣ 'ਤੇ 10 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
. . .  about 3 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 621 ਹੋਈ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਐੱਸ.ਈ.ਪੀ.ਓ. ਵਿਰੁੱਧ ਕੇਸ ਦਰਜ
. . .  1 day ago
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਸੰਕਟ : ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ 64 ਕੈਦੀ,ਹਵਾਲਾਤੀ ਕੀਤੇ ਰਿਹਾਅ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ 25 ਲੱਖ ਰੁਪਏ ਜਾਰੀ
. . .  1 day ago
ਕੋਵਿਡ 19 : ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮਨਜ਼ੂਰ - ਮਨਪ੍ਰੀਤ ਸਿੰਘ ਬਾਦਲ
. . .  1 day ago
ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਆਪ ਹੀ ਪਿੰਡ ਕੀਤਾ ਸੀਲ
. . .  1 day ago
ਬਲਾਕਾਂ ਸ਼ਾਹਕੋਟ ਤੇ ਲੋਹੀਆਂ 'ਚ ਸਿਹਤ ਵਿਭਾਗ ਨੇ 438 ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਅਮਰ ਸਿੰਘ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਮ.ਪੀ ਲੈਡ ਫੰਡ ਵਰਤਣ ਲਈ ਦਿੱਤੇ ਅਧਿਕਾਰ
. . .  1 day ago
ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫਿਊ 'ਚ ਫਸੇ
. . .  1 day ago
ਕੋਰੋਨਾ ਵਾਈਸ ਦੇ ਚੱਲਦੇ ਕੈਬਨਿਟ ਮੰਤਰੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਬੈਠਕ
. . .  1 day ago
ਪਿੰਡ ਫ਼ਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
. . .  1 day ago
ਹਲਕਾ ਮਹਿਲ ਕਲਾਂ 'ਚ ਦਵਾਈਆਂ ਦੀ ਹੋਮ ਡਲਿਵਰੀ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਨੂੰ ਮਿਲਿਆ ਅਕਸ਼ੈ ਕੁਮਾਰ ਦਾ ਸਾਥ, ਦਾਨ ਕੀਤੇ 25 ਕਰੋੜ ਰੁਪਏ
. . .  1 day ago
ਫ਼ਾਜ਼ਿਲਕਾ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
. . .  1 day ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ
. . .  1 day ago
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ
. . .  1 day ago
ਡੀ.ਐੱਸ.ਪੀ ਥਿੰਦ ਨੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਰਾਸ਼ਨ
. . .  1 day ago
ਬਲਜੀਤ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲਵੇ ਸਟੇਸ਼ਨਾਂ 'ਤੇ ਖੜੀਆਂ ਰੇਲਗੱਡੀਆਂ ਨੂੰ ਹੀ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਗਿਆ ਤਬਦੀਲ
. . .  1 day ago
ਅਫ਼ਗਾਨੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਫ਼ਗ਼ਾਨ ਸਰਕਾਰ - ਭਾਈ ਲੌਂਗੋਵਾਲ
. . .  1 day ago
ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਸ਼ੁਰੂ
. . .  1 day ago
ਸੂਬੇ 'ਚ ਕੋਰੋਨਾ ਵਾਇਰਸ ਦੇ 195 ਸ਼ੱਕੀ ਮਰੀਜ਼ ਨੈਗੇਟਿਵ ਪਾਏ ਗਏ : ਬਲਵੀਰ ਸਿੰਘ ਸਿੱਧੂ
. . .  1 day ago
ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  1 day ago
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  1 day ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  1 day ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  1 day ago
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551

ਸੰਪਾਦਕੀ

ਦਿਹਾਤੀ ਖੇਤਰਾਂ ਵਿਚ ਸਾਫ਼ ਜਲ ਸਪਲਾਈ : ਲੋੜ, ਸਮੱਸਿਆਵਾਂ ਅਤੇ ਹੱਲ

ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਪਾਣੀ ਬਗੈਰ ਜੀਵਨ ਸੰਭਵ ਨਹੀਂ ਹੈ। ਜਲ ਦਾ ਪੱਧਰ ਨਿਰੰਤਰ ਘਟਦਾ ਜਾ ਰਿਹਾ ਹੈ ਅਤੇ ਇਸ ਦੀ ਕਮੀ ਆਉਣ ਵਾਲੀਆਂ ਪੀੜ੍ਹੀਆਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੇਕਰ ਅਸੀਂ ਪੰਜਾਬ ਰਾਜ ਵਿਚ ਸਾਫ਼ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਅੰਕੜੇ ਹੈਰਾਨ ਕਰਨ ਵਾਲੇ ਹਨ। ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜਾਰੀ ਕੀਤੇ ਪਾਣੀ ਦੀ ਗੁਣਵੱਤਾ ਦੀ ਮੌਜੂਦਾ ਹਾਲਤ ਨਾਲ ਸਬੰਧਿਤ ਅੰਕੜਿਆਂ ਅਨੁਸਾਰ 6500 ਅਜਿਹੇ ਪਿੰਡ ਹਨ, ਜਿਨ੍ਹਾਂ ਦੀ ਉਪਰਲੀ ਪਰਤ ਦਾ ਪਾਣੀ ਖਰਾਬ ਹੈ ਅਤੇ 3550 ਪਿੰਡਾਂ ਦੇ ਪਾਣੀ ਵਿਚ ਘੁਲੇ ਰਸਾਇਣਕ ਪਦਾਰਥ ਇਕ ਨਿਰਧਾਰਤ ਸੀਮਾ ਤੋਂ ਜ਼ਿਆਦਾ ਹਨ। ਉਹ ਜ਼ਿਲ੍ਹੇ ਜਿਨ੍ਹਾਂ ਵਿਚ ਪੀਣ ਵਾਲੇ ਪਾਣੀ ਦਾ ਮਾੜਾ ਹਾਲ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਅੰਮ੍ਰਿਤਸਰ, ਸੰਗਰੂਰ, ਤਰਨ ਤਾਰਨ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਮਾਨਸਾ ਅਤੇ ਲੁਧਿਆਣਾ। ਫ਼ਿਰੋਜ਼ਪੁਰ, ਫ਼ਰੀਦਕੋਟ, ਤਰਨ ਤਾਰਨ, ਪਟਿਆਲਾ ਦੇ ਕਾਫੀ ਇਲਾਕੇ ਅਜਿਹੇ ਹਨ, ਜਿਨ੍ਹਾਂ ਵਿਚ ਕੁੱਲ ਘੁਲੇ ਠੋਸ ਪਦਾਰਥਾਂ ਦੀ ਮਾਤਰਾ ਲੋੜ ਤੋਂ ਵੱਧ ਵੇਖਣ ਵਿਚ ਆਈ ਹੈ। ਜਿਹੜੇ ਜ਼ਿਲ੍ਹਿਆਂ ਦੇ ਪਾਣੀ ਵਿਚ ਲੋਹਾ ਲੋੜੀਂਦੀ ਮਾਤਰਾ ਤੋਂ ਜ਼ਿਆਦਾ ਹੈ, ਉਹ ਹਨ ਅੰਮ੍ਰਿਤਸਰ, ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਟਿਆਲਾ। ਉਹ ਜ਼ਿਲ੍ਹੇ ਜਿਨ੍ਹਾਂ ਵਿਚ ਘੱਟ ਡੂੰਘੇ ਪਾਣੀ ਵਿਚ ਨਾਈਟ੍ਰੇਟ ਦੀ ਵੱਧ ਮਾਤਰਾ ਦਾ ਪਤਾ ਲਗਾਇਆ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ। ਦੂਸ਼ਤ ਜਾਂ ਗੰਦੇ ਪਾਣੀ ਦੀ ਵਰਤੋਂ ਕਰਨ ਨਾਲ ਕਈ ਪ੍ਰਕਾਰ ਦੇ ਰੋਗ, ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਪੇਚਸ਼, ਪਖਾਨੇ 'ਚ ਖੂਨ ਆਉਣਾ, ਮਿਆਦੀ ਬੁਖਾਰ, ਗਿੰਨੀ ਕੀੜੇ ਦੀ ਬਿਮਾਰੀ, ਹੈਜ਼ਾ, ਹੈਪੇਟਾਈਟਸ, ਦੰਦਾਂ ਦਾ ਪੀਲਾਪਣ, ਪੀਲੀਆ, ਹੱਡੀਆਂ ਦਾ ਟੇਢਾਪਣ, ਪੋਲੀਓ, ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਭੁਰਨਾ, ਸਰੀਰ ਦਾ ਨੀਲਾ ਪੈਣਾ ਆਦਿ। ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸੁਰੱਖਿਅਤ ਜਲ ਉਪਲਬਧ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਅਤੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਵਿਸ਼ਵ ਬੈਂਕ ਵਲੋਂ ਦਿੱਤੀ ਮਾਲੀ ਸਹਾਇਤਾ ਨਾਲ ਕੇਂਦਰ ਸਰਕਾਰ ਦੀ ਵਿੱਤੀ ਮਦਦ ਨਾਲ, ਰਾਜ ਸਰਕਾਰ ਦੁਆਰਾ ਪੰਜਾਬ ਦਿਹਾਤੀ ਜਲ ਅਤੇ ਸਫ਼ਾਈ ਸੁਧਾਰ ਯੋਜਨਾ ਸਾਲ 2015 ਤੋਂ ਧੂਮਧਾਮ ਅਤੇ ਲਗਨ ਨਾਲ ਚਲਾਈ ਜਾ ਰਹੀ ਹੈ। ਇਸ ਯੋਜਨਾ ਅਧੀਨ ਕੁੱਲ 2200 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ, ਜਿਸ ਵਿਚ ਵਿਸ਼ਵ ਬੈਂਕ ਦਾ ਯੋਗਦਾਨ 1540 ਕਰੋੜ ਰੁਪਏ ਦਾ ਹੈ। ਭਾਰਤ ਸਰਕਾਰ ਵਲੋਂ 321.95 ਕਰੋੜ ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਬਾਕੀ 338.04 ਕਰੋੜ ਰੁਪਏ ਪੰਜਾਬ ਸਰਕਾਰ ਦੇ ਹਿੱਸੇ ਵਜੋਂ ਰੱਖੇ ਗਏ ਹਨ। ਇਸ ਪ੍ਰਯੋਜਨਾ ਦੇ ਮੁੱਖ ਉਦੇਸ਼ ਹਨ : ਜਲ ਪੂਰਤੀ ਅਤੇ ਸਫ਼ਾਈ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣਾ, ਚੁਨਿੰਦਾ ਪਿੰਡਾਂ ਵਿਚ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਅਤੇ ਖੁੱਲ੍ਹੇ ਵਿਚ ਪਖਾਨਾ ਜਾਣ ਦੀ ਲੋਕਾਂ ਦੀ ਪ੍ਰਵਿਰਤੀ ਨੂੰ ਘਟਾਉਣਾ। ਇਸ ਯੋਜਨਾ ਅਧੀਨ 570 ਪਿੰਡਾਂ ਨੂੰ 70 ਲੀਟਰ ਪਾਣੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮੁਹੱਈਆ ਕਰਵਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਛੁੱਟ ਬਾਕੀ ਪਿੰਡਾਂ ਵਿਚ ਘੱਟੋ-ਘੱਟ 10 ਘੰਟੇ ਨਿਰਵਿਘਨ ਪਾਣੀ ਦੀ ਪੂਰਤੀ ਨੂੰ ਯਕੀਨੀ ਬਣਾਉਣਾ ਅਤੇ 24×7 ਜਲ ਸਪਲਾਈ ਨੂੰ ਅਪਣਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਜਲ ਸਪਲਾਈ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਹਿਕਮੇ ਵਲੋਂ ਸਾਰੇ ਕਰਮਚਾਰੀਆਂ ਲਈ ਅਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਭਾਵ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਪੰਚਾਇਤ ਸੰਮਤੀਆਂ ਦੇ ਮੈਂਬਰਾਂ ਅਤੇ ਪਿੰਡ ਪੱਧਰ 'ਤੇ ਕੰਮ ਕਰ ਰਹੀਆਂ ਸੰਮਤੀਆਂ ਦੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਬਾਕੀ ਵਿਭਾਗਾਂ ਦੇ ਅਧਿਕਾਰੀਆਂ, ਜਿਨ੍ਹਾਂ ਦਾ ਸਬੰਧ ਦਿਹਾਤੀ ਵਿਕਾਸ ਨਾਲ ਹੈ, ਨੂੰ ਵੀ ਸਿਖਲਾਈ ਵਿਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਜੋ ਏਕੀਕਰਤ ਢੰਗ ਨਾਲ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਹਰੇਕ ਸਬੰਧਿਤ ਪਿੰਡ ਵਿਚ ਸਕੀਮਾਂ ਨੂੰ ਅਪਣਾਉਣ ਅਤੇ ਚਲਾਉਣ ਲਈ ਗ੍ਰਾਮ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਕਮੇਟੀ ਦੀ ਮੈਂਬਰ ਗਿਣਤੀ ਉਸ ਪਿੰਡ ਦੀ ਕੁੱਲ ਆਬਾਦੀ 'ਤੇ ਆਧਾਰਿਤ ਹੁੰਦੀ ਹੈ। ਜਿਹੜੇ ਪਿੰਡ ਦੀ ਆਬਾਦੀ 1500 ਤੱਕ ਹੁੰਦੀ ਹੈ, ਉਥੇ ਕਮੇਟੀ ਦੇ 11 ਮੈਂਬਰ, ਜਿਥੋਂ ਦੀ ਆਬਾਦੀ 1500 ਤੋਂ 3000 ਤੱਕ ਹੋਵੇ, ਉਥੇ 15 ਮੈਂਬਰ ਅਤੇ 3000 ਤੋਂ ਵੱਧ ਆਬਾਦੀ ਵਾਲੇ ਪਿੰਡ ਦੀ ਕਮੇਟੀ ਦੇ ਕੁੱਲ 21 ਮੈਂਬਰ ਹੋਣਗੇ। ਗ੍ਰਾਮ ਪੰਚਾਇਤ ਦਾ ਸਰਪੰਚ ਇਸ ਕਮੇਟੀ ਦਾ ਪ੍ਰਧਾਨ ਹੁੰਦਾ ਹੈ। ਕੋਈ ਵੀ ਸਕੀਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਜਨਤਾ ਪੂਰਨ ਸਹਿਯੋਗ ਨਹੀਂ ਦਿੰਦੀ। ਜਲ ਪੂਰਤੀ ਅਤੇ ਸਫ਼ਾਈ ਸਕੀਮਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਲੋਕਾਂ ਦਾ ਇਕਜੁੱਟ ਹੋਣਾ ਲਾਜ਼ਮੀ ਹੈ ਪਰ ਅਜਿਹਾ ਨਹੀਂ ਹੋ ਰਿਹਾ, ਕਿਉਂਕਿ ਬਹੁਤ ਸਾਰੇ ਪਿੰਡ ਵਾਸੀਆਂ ਵਲੋਂ ਸ਼ੁੱਧ ਪਾਣੀ ਦੀ ਜ਼ਰੂਰਤ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ ਅਤੇ ਜ਼ਿਆਦਾਤਰ ਇਸ ਦਾ ਦੁਰਉਪਯੋਗ ਕਰਦੇ ਹਨ। ਜਿਨ੍ਹਾਂ ਪਿੰਡਾਂ ਵਿਚ ਜਲ ਸਪਲਾਈ ਉਪਲਬੱਧ ਕਰਵਾਈ ਗਈ, ਉਥੇ ਕਈ ਘਰਾਂ ਨੇ ਟੂਟੀਆਂ ਨਹੀਂ ਲਗਵਾਈਆਂ ਹਨ, ਜਿਸ ਕਰਕੇ ਪਾਣੀ ਫਾਲਤੂ ਵਗਣ ਦਿੱਤਾ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਪਾਣੀ ਦੀ ਬਰਬਾਦੀ ਹੁੰਦੀ ਹੈ।
ਹੱਲ : ਸਮੱਸਿਆਵਾਂ ਨੂੰ ਦੂਰ ਕਰਨ ਲਈ ਹੇਠ ਲਿਖੇ ਹੱਲ ਸੁਝਾਏ ਗਏ ਹਨ : * ਜਲ ਬਚਾਉਣ ਅਤੇ ਸਫ਼ਾਈ ਵਧਾਉਣ ਲਈ ਗ਼ੈਰ-ਸਰਕਾਰੀ ਸੰਗਠਨਾਂ, ਸਿਵਲ ਸੁਸਾਇਟੀਆਂ, ਨੌਜਵਾਨ ਸੰਗਠਨਾਂ ਸਵੈ-ਸਹਾਇਤਾ ਸਮੂਹਾਂ, ਜੀ.ਓ.ਜੀ. ਦੇ ਮੈਂਬਰਾਂ, ਐਨ.ਐਸ.ਐਸ. ਦੇ ਕਾਰਜਕਰਤਾਵਾਂ, ਲੋਕ ਭਲਾਈ 'ਚ ਲੱਗੀਆਂ ਸਭਾਵਾਂ ਤੇ ਸਮਾਜਿਕ ਸੰਗਠਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਜਾਗਰੂਕ ਬਣਾਇਆ ਜਾ ਸਕੇ। * ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇਣ ਦੇ ਬਾਵਜੂਦ ਸਵੈ-ਸ਼ਾਸਨ ਮਜ਼ਬੂਤ ਨਹੀਂ ਹੋ ਸਕਿਆ। ਗਰਾਮ ਸਭਾਵਾਂ ਦੀਆਂ ਬੈਠਕਾਂ ਕਈ ਪਿੰਡਾਂ ਵਿਚ ਨਹੀਂ ਹੋ ਰਹੀਆਂ ਹਨ। ਇਹੋ ਜਿਹੀ ਸਥਿਤੀ ਵਿਚ ਗ੍ਰਾਮ ਜਲ ਸਪਲਾਈ ਅਤੇ ਸਫ਼ਾਈ ਸਮਿਤੀ ਦੀ ਚੋਣ ਕਿੰਝ ਹੁੰਦੀ ਹੋਵੇਗੀ? ਸਰਪੰਚਾਂ ਦੀ ਮਨਮਾਨੀ ਰੋਕਣ ਅਤੇ ਸਮਾਜਿਕ ਲੇਖਾ ਪ੍ਰੀਖਣ ਕਰਾਉਣ ਲਈ ਗਰਾਮ ਸਭਾਵਾਂ ਨੂੰ ਹੋਂਦ ਵਿਚ ਲਿਆਉਣ ਲਈ ਸਰਕਾਰ ਨੂੰ ਸਖ਼ਤ ਕਾਰਵਾਈ ਕਰਵਾਉਣੀ ਚਾਹੀਦੀ ਹੈ। * ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇ, ਤਾਂ ਜੋ ਬਾਕੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ। * ਕਮੇਟੀ ਦੇ ਮੈਂਬਰ ਇਮਾਨਦਾਰ, ਘਟੀਆ ਰਾਜਨੀਤੀ ਤੋਂ ਉੱਪਰ, ਵਫ਼ਾਦਾਰ ਭਾਈ-ਭਤੀਜਾਵਾਦ ਤੋਂ ਪਰ੍ਹੇ, ਮਿਹਨਤੀ, ਕੁਸ਼ਲ ਅਤੇ ਪੱਕੇ ਇਰਾਦੇ ਵਾਲੇ ਹੋਣੇ ਚਾਹੀਦੇ ਹਨ। ਇਹ ਸਾਰੇ ਗੁਣ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਵੀ ਪੈਦਾ ਕਰਨੇ ਚਾਹੀਦੇ ਹਨ। * ਪਿੰਡ ਵਾਸੀਆਂ ਨਾਲ ਨਿਰੰਤਰ ਸਭਾਵਾਂ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਨੂੰ ਸਹੀ ਮਾਰਗ ਵਿਖਾਇਆ ਜਾ ਸਕੇ ਅਤੇ ਜ਼ਰੂਰੀ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਵੱਧ ਤੋਂ ਵੱਧ ਸੰਪਰਕ ਪੈਦਾ ਕਰਨ। * ਕਈ ਪਿੰਡ ਵਾਸੀ ਮੀਟਰ ਆਧਾਰਿਤ ਬਿੱਲਾਂ ਦੀ ਪ੍ਰਕਿਰਿਆ ਨੂੰ ਨਹੀਂ ਅਪਣਾਉਣਾ ਚਾਹੁੰਦੇ, ਜਦ ਕਿ ਵਿਸ਼ਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਅਜਿਹਾ ਜ਼ਰੂਰੀ ਹੈ।
ਉਪਰੋਕਤ ਦਰਸਾਏ ਗਏ ਹੱਲਾਂ 'ਤੇ ਅਮਲ ਕਰਕੇ ਦਿਹਾਤੀ ਖੇਤਰ ਵਿਚ ਸੁਚੱਜੇ ਢੰਗ ਨਾਲ ਪੀਣਯੋਗ ਪਾਣੀ ਪਹੁੰਚਾਇਆ ਜਾ ਸਕਦਾ ਹੈ।


-ਪ੍ਰੋਫੈਸਰ ਅਤੇ ਪ੍ਰਿੰਸੀਪਲ (ਸੇਵਾ-ਮੁਕਤ), ਯੂਨੀਵਰਸਿਟੀ ਕਾਲਜ, ਚੂੰਨੀ ਕਲਾਂ।
ਮੋ: 98962-54155

ਸਹਿਜਤਾ ਨੂੰ ਤਰਜੀਹ ਦਿੰਦੀ ਹੈ ਕੁਦਰਤ

ਜ਼ਿੰਦਗੀ ਦੇ ਸਫ਼ਰ ਵਿਚ ਇਨਸਾਨ ਇਕ-ਦੋ ਮੌਕਿਆਂ 'ਤੇ ਪਿੱਛੇ ਮੁੜ ਕੇ ਵੇਖਦਾ ਜ਼ਰੂਰ ਹੈ। ਉਨ੍ਹਾਂ ਮੌਕਿਆਂ 'ਤੇ, ਜਿਨ੍ਹਾਂ ਨੇ ਜ਼ਿੰਦਗੀ ਦੀ ਤਸਵੀਰ ਵਿਚ ਕਿਸੇ ਕਿਸਮ ਦੀ ਤਬਦੀਲੀ ਲਿਆਂਦੀ ਹੋਵੇ। ਫਿਰ ਹੀ ਨਜ਼ਰ ਮਾਰਨ ਦੀ ਵਿਹਲ ਲਗਦੀ ਹੈ ਪਿਛਲੇ ਵਰਕਿਆਂ 'ਤੇ ਕਿ ਕਿੰਨੀ ਕੁ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੀ ਉਲਝਣ ਵਿਚੋਂ ਬਾਹਰ ਆਵੇ ਪਾਕਿਸਤਾਨ

5 ਅਗਸਤ ਨੂੰ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਬਹੁਤ ਜ਼ਿਆਦਾ ਟਕਰਾਅ ਅਤੇ ਤਣਾਅ ਪੈਦਾ ਹੋਇਆ ਹੈ। ਪਾਕਿਸਤਾਨ ਨੇ ਭਾਰਤ ਨਾਲ ਸੜਕ ਅਤੇ ਰੇਲ ਆਵਾਜਾਈ ਦੇ ਸਾਰੇ ਸਬੰਧ ਤੋੜ ਲਏ ਹਨ। ਦੋਵਾਂ ਦੇਸ਼ਾਂ ਦਰਮਿਆਨ ਸਿੱਧੀ ...

ਪੂਰੀ ਖ਼ਬਰ »

ਸਖ਼ਤ ਸੰਦੇਸ਼ ਦੀ ਜ਼ਰੂਰਤ

ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਚਾਰ ਦਰਜਨ ਤੋਂ ਵੀ ਵਧੇਰੇ ਸ਼ਖ਼ਸੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹਾ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਦੇਸ਼ ਵਿਚ ਇਕੱਠੇ ਹੋਏ ਹਜੂਮਾਂ ਵਲੋਂ ਕਿਸੇ ਇਕ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX