ਤਾਜਾ ਖ਼ਬਰਾਂ


ਸਪਿਨਰ ਪ੍ਰਗਿਆਨ ਓਝਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ
. . .  4 minutes ago
ਨਵੀਂ ਦਿੱਲੀ, 21 ਫਰਵਰੀ- ਖੱਬੇ ਹੱਥ ਦੇ ਸਪਿਨਰ ਪ੍ਰਗਿਆਨ ਓਝਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ...
ਮੁੱਖ ਮੰਤਰੀ ਦੇ ਸ਼ਹਿਰ ਵਿਚ ਧੜੱਲੇ ਨਾਲ ਚੱਲ ਰਿਹਾ ਜੂਆ ਦਾ ਕਾਰੋਬਾਰ
. . .  16 minutes ago
ਪਟਿਆਲਾ, 21 ਫਰਵਰੀ (ਅਮਨਦੀਪ ਸਿੰਘ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਧੜੱਲੇ ਨਾਲ ਜੂਏ ਦਾ ਕੰਮ ਚੱਲ ਰਿਹਾ ਹੈ ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਸਿਵਲ ਲਾਈਨ ਥਾਣੇ ਦੇ ਬਾਹਰ ਹੀ,,
ਓਵੈਸੀ ਦਾ ਰੈਲੀ 'ਚ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲੀ ਲੜਕੀ ਖ਼ਿਲਾਫ਼ ਮਾਮਲਾ ਦਰਜ
. . .  22 minutes ago
ਨਵੀਂ ਦਿੱਲੀ, 21 ਫਰਵਰੀ- ਏ.ਆਈ.ਐਮ.ਆਈ.ਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਅਗਵਾਈ ਹੇਠ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਇਕ ਰੈਲੀ ਕੱਢੀ ...
ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗਿਆ ਗੁਰਮਤਿ ਸਮਾਗਮ
. . .  40 minutes ago
ਅੰਮ੍ਰਿਤਸਰ, 21 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਸ੍ਰੀ...
ਕਈ ਪਿੰਡਾਂ 'ਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਣਕ ਦਾ ਨੁਕਸਾਨ
. . .  52 minutes ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰੇ ਤੇਜ ਗਰਜ਼ ਚਮਕ ਅਤੇ ਝੱਖੜ ਮਗਰੋਂ ਭਾਰੀ ਬਾਰਸ਼ ਹੋਈ। ਇਸ ਤੋਂ ਇਲਾਵਾ ਕਈ ਪਿੰਡ...
ਭਾਰਤ ਦੌਰੇ 'ਤੇ ਆ ਰਹੇ ਟਰੰਪ ਦਾ ਦਾਅਵਾ, ਮੋਟੇਰਾ ਸਟੇਡੀਅਮ ਜਾਂਦੇ ਸਮੇਂ 1 ਕਰੋੜ ਲੋਕ ਉਨ੍ਹਾਂ ਦਾ ਕਰਨਗੇ ਸਵਾਗਤ
. . .  about 1 hour ago
ਨਵੀਂ ਦਿੱਲੀ, 21 ਫਰਵਰੀ- ਅਗਲੇ ਹਫ਼ਤੇ ਭਾਰਤ ਦੌਰੇ 'ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦਾਅਵਾ...
ਮੋਟੇਰਾ ਸਟੇਡੀਅਮ 'ਚ ਜ਼ੋਰਾਂ 'ਤੇ ਚੱਲ ਰਹੀਆਂ ਹਨ 'ਨਮਸਤੇ ਟਰੰਪ' ਪ੍ਰੋਗਰਾਮ ਦੀਆਂ ਤਿਆਰੀਆਂ
. . .  about 1 hour ago
ਗੁਜਰਾਤ, 21 ਫਰਵਰੀ- 'ਨਮਸਤੇ ਟਰੰਪ' ਪ੍ਰੋਗਰਾਮ ਦੇ ਲਈ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਤਿਆਰੀਆਂ ਜ਼ੋਰਾਂ 'ਤੇ...
ਟਰੰਪ ਦੀ ਕੌਮੀ ਸੁਰੱਖਿਆ ਸਲਾਹਕਾਰ ਵਿਕਟੋਰੀਆ ਕੋਟਸ ਦੇਣਗੇ ਅਸਤੀਫ਼ਾ
. . .  about 1 hour ago
ਵਾਸ਼ਿੰਗਟਨ, 21 ਫਰਵਰੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੱਛਮੀ ਏਸ਼ੀਆ ਅਤੇ ਉੱਤਰ ਅਫ਼ਰੀਕਾ ਦੇ ਲਈ ਸੀਨੀਅਰ ਕੌਮੀ ...
ਅਧਿਆਪਕ ਦਲ ਦੀ ਸੂਬਾ ਪੱਧਰੀ ਬੈਠਕ ਅੱਜ ਲੁਧਿਆਣਾ 'ਚ
. . .  about 1 hour ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਅਧਿਆਪਕ ਦਲ ਪੰਜਾਬ ਦੀ ਅੱਜ ਸੂਬਾ ਪੱਧਰੀ ਬੈਠਕ ਜਵਾਹਰ ਨਗਰ ਲੁਧਿਆਣਾ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2236
. . .  about 2 hours ago
ਬੀਜਿੰਗ, 21 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 2236 ਹੋ ਗਈ ਹੈ, ਜਦਕਿ 75400 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਕਾਰ ਦੇ ਝੀਲ 'ਚ ਡਿੱਗਣ ਕਾਰਨ 3 ਮੌਤਾਂ
. . .  about 2 hours ago
ਭੋਪਾਲ, 21 ਫਰਵਰੀ ਮੱਧ ਪ੍ਰਦੇਸ਼ ਦੇ ਭਿੰਡ 'ਚ ਇੱਕ ਕਾਰ ਦੇ ਬੇਕਾਬੂ ਹੋਣ ਤੋਂ ਬਾਅਦ ਝੀਲ ਵਚਿ ਡਿੱਗਣ ਕਰ ਕੇ ਕਾਰ ਸਵਾਰ 3 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਤਿੰਨੋ ਲਾਸ਼ਾਂ ਬਰਾਮਦ ਕਰ ਲਈਆਂ...
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਚਾਹ ਤੱਕ ਭਾਰਤ 122/5
. . .  about 2 hours ago
ਸ੍ਰੀ ਮੁਕਤਸਰ ਸਾਹਿਬ ਵਿਚ ਤੇਜ਼ ਝੱਖੜ ਅਤੇ ਗੜੇਮਾਰੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 21 ਫਰਵਰੀ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਬਾਰਸ਼ ਦੇ ਨਾਲ ਤੇਜ਼ ਝੱਖੜ ਅਤੇ ਗੜੇਮਾਰੀ ਹੋਣ ਦੀ ਖ਼ਬਰ ਹੈ।ਸਵੇਰੇ ਕਰੀਬ 4 ਵਜੇ ਤੇਜ ਹਨੇਰੀ ਦੇ ਨਾਲ ਬਾਰਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮਗਰੋਂ ਗੜੇਮਾਰੀ ਵੀ ਹੋਈ। ਮੌਸਮ ਦੇ ਬਦਲੇ ਮਿਜ਼ਾਜ...
ਅੱਜ ਮਨਾਇਆ ਜਾ ਰਿਹਾ ਹੈ ਮਹਾਂਸ਼ਿਵਰਤਾਰੀ ਦਾ ਪਾਵਨ ਦਿਹਾੜਾ
. . .  about 3 hours ago
ਜਲੰਧਰ, 21 ਫਰਵਰੀ - ਦੇਸ਼ ਭਰ ਵਿਚ ਮਹਾਂਸ਼ਿਵਰਾਤਰੀ ਦਾ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਲੱਗੀ ਹੋਈ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 52 ਹੋਰ ਕੇਸਾਂ ਦੀ ਪੁਸ਼ਟੀ
. . .  about 3 hours ago
ਸਿਓਲ, 21 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 52 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 156 ਹੋ ਚੁੱਕੀ...
ਸ਼ਿਮਲਾ ਦੇ ਮੰਢੋਲ 'ਚ ਹੋਈ ਤਾਜ਼ਾ ਬਰਫਬਾਰੀ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ 111/5
. . .  about 3 hours ago
ਐੱਫ.ਏ.ਟੀ.ਐੱਫ) ਦਾ ਪੂਰਾ ਸੈਸ਼ਨ ਅੱਜ ਪੈਰਿਸ 'ਚ
. . .  about 3 hours ago
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਅਦਾਰਾ ਅਜੀਤ ਵੱਲੋਂ ਸ਼ੁੱਭਕਾਮਨਾਵਾਂ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  1 day ago
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  1 day ago
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  1 day ago
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  1 day ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  1 day ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  1 day ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  1 day ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  1 day ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  1 day ago
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  about 1 hour ago
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  about 1 hour ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  about 1 hour ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  about 1 hour ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਅੱਸੂ ਸੰਮਤ 551

ਪੰਜਾਬ / ਜਨਰਲ

ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ 'ਚ ਹਾਈ ਅਲਰਟ

ਡਾ: ਕਮਲ ਕਾਹਲੋਂ
ਬਟਾਲਾ, 12 ਅਕਤੁੂਬਰ- ਡਰੋਨ ਮਾਮਲੇ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵਲੋਂ ਅੱਤਵਾਦੀ ਹਮਲੇ ਦੀ ਸੂਚਨਾ ਤੋਂ ਬਾਅਦ ਜਿਥੇ ਪਠਾਨਕੋਟ ਖੇਤਰ 'ਚ ਭਾਰੀ ਸੁਰੱਖਿਆ ਕਰ ਦਿੱਤੀ ਗਈ ਸੀ | ਉਸ ਤੋਂ ਬਾਅਦ ਹੁਣ ਭਾਰਤ-ਪਾਕਿ ਸਰਹੱਦ ਨੇੜੇ ਕਲਾਨੌਰ, ਡੇਰਾ ਬਾਬਾ ਨਾਨਕ, ਬਟਾਲਾ ਤੇ ਧਾਰੀਵਾਲ ਦੇ ਪਿੰਡਾਂ ਤੇ ਕਸਬਿਆਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਵਲੋਂ ਕਸਬਿਆਂ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਪਿੰਡਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ | ਜ਼ਿਕਰਯੋਗ ਹੈ ਕਿ 8 ਜ਼ਿਲਿ੍ਹਆਂ ਦੇ ਐਸ.ਐਸ.ਪੀ., ਐਸ.ਪੀ. ਤੇ ਡੀ.ਐਸ.ਪੀ. ਤੋਂ ਇਲਾਵਾ 2 ਹਜ਼ਾਰ ਤੋਂ ਉਪਰ ਕਰਮਚਾਰੀਆਂ ਨੂੰ ਬੁਲਾਇਆ ਗਿਆ ਹੈ | ਸੰਵੇਦਨਸ਼ੀਲ ਖੇਤਰਾਂ 'ਚ ਪੁਲਿਸ ਨੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਹਨ | ਪੁਲਿਸ ਦੀ ਇਸ ਤਰ੍ਹਾਂ ਦੀ ਪੈਰਵਾਈ ਨੂੰ ਵੇਖਦਿਆਂ ਪਿੰਡਾਂ ਦੇ ਲੋਕਾਂ 'ਚ ਇਕਦਮ ਸਹਿਮ ਪੈ ਗਿਆ, ਪ੍ਰੰਤੂ ਪੁਲਿਸ ਵਲੋਂ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਸਹਿਯੋਗ ਵੀ ਲਿਆ ਗਿਆ | ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਦੇ ਮੁਸਤੈਦ ਜਵਾਨਾਂ ਵਲੋਂ ਸਰਹੱਦ ਨਜ਼ਦੀਕ ਗੁੱਜਰਾਂ ਦੇ ਡੇਰੇ, ਬਹਿਕਾਂ, ਮੋਟਰਾਂ ਵਾਲੇ ਕੱਚੇ ਕੋਠਿਆਂ ਤੋਂ ਇਲਾਵਾ ਇਸ ਖੇਤਰ ਦੀ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ | ਜਾਣਕਾਰੀ ਅਨੁਸਾਰ ਤਲਾਸ਼ੀ ਅਭਿਆਨ ਦੌਰਾਨ ਭਾਵੇਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ, ਪਰ ਪੰਜਾਬ ਪੁਲਿਸ ਦੇ ਜਵਾਨ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਵਿਖਾਈ ਦਿੱਤੇ | ਗੁਰਦਾਸਪੁਰ ਤੇ ਬਟਾਲਾ ਪੁਲਿਸ ਜ਼ਿਲਿ੍ਹਆਂ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਤੇ ਉਪਿੰਦਰਜੀਤ ਸਿੰਘ ਘੁੰਮਣ ਵਲੋਂ ਵੀ ਤਲਾਸ਼ੀ ਮੁਹਿੰਮ ਦੀ ਸਮੀਖਿਆ ਕੀਤੀ ਗਈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਭਿਆਨ ਆਮ ਤੌਰ 'ਤੇ ਹੀ ਕੀਤਾ ਜਾ ਰਿਹਾ ਹੈ ਤੇ ਇਹ ਅਭਿਆਨ ਐਤਵਾਰ ਵੀ ਚੱਲੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਹੀ ਚਲਾਇਆ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਦਾ ਸਾਥ ਜ਼ਰੂਰੀ ਹੈ | ਸਰਹੱਦੀ ਇਲਾਕਿਆਂ ਅੰਦਰ ਫਲੈਗ ਮਾਰਚ ਵੀ ਕੱਢੇ ਗਏ | ਹੋਟਲ, ਢਾਬੇ, ਰੈਸਟੋਰੈਂਟਾਂ ਤੋਂ ਇਲਾਵਾ ਮੰਦਿਰ,ਚਰਚ ਤੇ ਗੁਰਦੁਆਰੇ ਆਦਿ ਵਿਖੇ ਵੀ ਛਾਣਬੀਣ ਕੀਤੀ ਗਈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਵੀ ਸ਼ੱਕੀ ਚੀਜ਼ ਬਰਾਮਦ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ |
ਸਰਹੱਦੀ ਖੇਤਰਾਂ 'ਚ ਪੁੱਜ ਰਿਹੈ ਭਾਰੀ ਪੁਲਿਸ ਬਲ
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ) -ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਦੇਰ ਰਾਤ ਡਰੋਨ ਰਾਹੀਂ ਹਥਿਆਰ ਭੇਜੇ ਜਾਣ 'ਤੇ ਸਖ਼ਤ ਰਵੱਈਆ ਅਪਣਾਉਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ 'ਤੇ ਪੰਜਾਬ ਭਰ ਦੇ ਪੁਲਿਸ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਹੱਦੀ ਜ਼ਿਲਿ੍ਹਆਂ 'ਚ ਭੇਜਿਆ ਜਾ ਰਿਹਾ ਹੈ¢ ਅੱਜ ਪੁਲਿਸ ਜ਼ਿਲ੍ਹਾ ਖੰਨਾ 'ਚੋਂ ਵੀ ਦੋ ਐਸ.ਪੀ., 3 ਡੀ.ਐਸ.ਪੀ. ਤੇ 100 ਹੋਰ ਪੁਲਿਸ ਕਰਮਚਾਰੀ ਰਵਾਨਾ ਕੀਤੇ ਗਏ ਹਨ, ਜੋ ਅਗਲੇ ਹੁਕਮਾਂ ਤੱਕ ਇਨ੍ਹਾਂ ਸਰਹੱਦੀ ਜ਼ਿਲਿ੍ਹਆਂ 'ਚ ਹੀ ਰਹਿਣਗੇ | ਇਸ ਗੱਲ ਦੀ ਪੁਸ਼ਟੀ ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਵੀ ਕੀਤੀ ਹੈ | ਜਾਣਕਾਰੀ ਅਨੁਸਾਰ ਖੰਨਾ ਦੇ ਐਸ.ਪੀ.ਐਚ. ਐਸ.ਪੀ. ਸੁਰਿੰਦਰਜੀਤ ਕੌਰ, ਡੀ.ਐਸ.ਪੀ. ਮਨਜੀਤ ਸਿੰਘ, ਡੀ.ਐਸ.ਪੀ. ਸ਼ਮਸ਼ੇਰ ਸਿੰਘ ਤੇ ਡੀ.ਐਸ.ਪੀ. ਤਰਲੋਚਨ ਸਿੰਘ ਤੋਂ ਇਲਾਵਾ ਸੀ.ਆਈ.ਏ. ਇੰਚਾਰਜ ਇੰਸ. ਗੁਰਮੇਲ ਸਿੰਘ ਵੀ ਇਸ ਮੁਹਿੰਮ 'ਚ ਭਾਗ ਲੈਣ ਜਾਣ ਵਾਲਿਆਂ 'ਚ ਸ਼ਾਮਿਲ ਹਨ |
ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ
ਚੰਡੀਗੜ੍ਹ, 12 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਮੁਖੀ ਵਲੋਂ ਸੁਰੱਖਿਆ ਪ੍ਰਬੰਧ ਨੂੰ ਸਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਡੀ.ਜੀ.ਪੀ. ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਭੀੜ ਵਾਲੇ ਇਲਾਕਿਆਂ ਤੇ ਬਾਜ਼ਾਰਾਂ 'ਚ ਸੁਰੱਖਿਆ ਵਿਵਸਥਾ ਪੁਖ਼ਤਾ ਕਰਨ ਤੇ ਪੂਰੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ¢ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਵਲੋਂ ਇਕ ਆਦੇਸ਼ ਜਾਰੀ ਕਰਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ¢ ਸੂਤਰਾਂ ਅਨੁਸਾਰ ਭੀੜ ਵਾਲੇ ਇਲਾਕਿਆਂ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਖੀ ਵਲੋਂ ਜਾਰੀ ਕੀਤੇ ਹੁਕਮਾਂ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਤੋਂ ਡਰੋਨ ਜ਼ਰੀਏ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਫੜ੍ਹੇ ਗਏ ਖਾੜਕੂਆਂ ਤੋਂ ਪੁੱਛਗਿੱਛ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੀਵਾਲੀ ਮੌਕੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਹਨ, ਜਿਸ ਕਾਰਨ ਸਰਹੱਦੀ ਜ਼ਿਲਿ੍ਹਆਂ 'ਚ ਸੁਰੱਖਿਆ ਪ੍ਰਬੰਧ ਕੜੇ ਕਰਦੇ ਹੋਏ ਇਨ੍ਹਾਂ ਜ਼ਿਲਿ੍ਹਆਂ ਨੂੰ ਸੰਵੇਦਨਸ਼ੀਲ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖ਼ੁਫ਼ੀਆ ਤੰਤਰ ਵੀ ਸਰਗਰਮ ਹੋ ਗਿਆ ਹੈ¢ ਰਾਜ ਦੇ ਹੋਰ ਜ਼ਿਲਿ੍ਹਆਂ 'ਚ ਵੀ ਪਾਕਿਸਤਾਨੀ ਸਾਜ਼ਿਸ਼ ਦੇ ਸ਼ੱਕ ਨੂੰ ਵੇਖਦੇ ਹੋਏ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ¢ ਡੀ.ਜੀ.ਪੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਆਪੋ ਆਪਣੇ ਖੇਤਰਾਂ ਵਿਚ ਕਾਨੂੰਨ-ਵਿਵਸਥਾ ਦੀ ਲਗਾਤਾਰ ਸਮੀਖਿਆ ਕਰਨ ਤੇ ਉਸ ਦੀ ਰਿਪੋਰਟ ਹੈੱਡਕੁਆਟਰ ਭੇਜਣ ਦੇ ਹੁਕਮ ਵੀ ਦਿੱਤੇ ਹਨ | ਰਾਜ ਸਰਕਾਰ ਦੇ ਖ਼ੁਫ਼ੀਆ ਤੰਤਰ ਵਲੋਂ ਇੰਨੀ ਦਿਨੀਂ ਜੇਲ੍ਹਾਂ 'ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ |
ਪੁਲਿਸ ਘਰ-ਘਰ ਜਾ ਕੇ ਕਰ ਰਹੀ ਹੈ ਲੋਕਾਂ ਨੂੰ ਸੁਚੇਤ
ਗੁਰਦਾਸਪੁਰ, 12 ਅਕਤੂਬਰ (ਆਰਿਫ਼/ ਗੋਰਾਇਆ)-ਸਰਹੱਦੀ ਇਲਾਕਿਆਂ 'ਚ ਸੁਰੱਖਿਆ ਏਜੰਸੀਆਂ ਵਲੋਂ ਦਿੱਤੀ ਚਿਤਾਵਨੀ ਤੋਂ ਬਾਅਦ ਭਾਰੀ ਪੁਲਿਸ ਤਾਇਨਾਤ ਕੀਤੀ ਜਾ ਰਹੀ ਹੈ, ਜਿਸ 'ਚ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ ਨੰੂ ਜ਼ਿਆਦਾ ਸੰਵੇਦਨਸ਼ੀਲ ਸਮਝਿਆ ਜਾ ਰਿਹਾ ਹੈ | ਇਸੇ ਦੇ ਚੱਲਦਿਆਂ ਬੀਤੇ ਦਿਨੀਂ ਪਠਾਨਕੋਟ ਤੇ ਗੁਰਦਾਸਪੁਰ 'ਚ ਹੋਰ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ 'ਚ ਪੁਲਿਸ ਬੁਲਾਈ ਗਈ ਸੀ | ਇਸ ਸਬੰਧੀ ਅੱਜ ਐਸ.ਐਚ.ਓ. ਸਿਟੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੰੂ ਸੁਚੇਤ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਲੋਕਾਂ ਦੇ ਘਰ ਕਿਰਾਏਦਾਰ ਰਹਿ ਰਹੇ ਹਨ, ਉਨ੍ਹਾਂ ਨੰੂ ਕਿਰਾਏਦਾਰਾਂ ਦੀ ਸ਼ਨਾਖਤ ਕਰਨ ਦੀ ਹਦਾਇਤ ਕੀਤੀ ਹੈ ਤੇ ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਕਿਰਾਏਦਾਰਾਂ ਦੀ ਜਾਣਕਾਰੀ ਪੁਲਿਸ ਨੰੂ ਨਹੀਂ ਦਿੱਤੀ ਉਹ ਇਸ ਦੀ ਜਾਣਕਾਰੀ ਸਬੰਧਿਤ ਥਾਣੇ 'ਚ ਦੇਣ | ਇਸ ਸਬੰਧੀ ਟਰੈਫ਼ਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਜਗੀਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੇ ਜਾਣ ਵਾਲੇ ਵਾਹਨਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ |
ਬਮਿਆਲ ਸੈਕਟਰ ਬਦਲਿਆ ਛਾਉਣੀ 'ਚ
ਬਮਿਆਲ, 12 ਅਕਤੂਬਰ (ਰਾਕੇਸ਼ ਸ਼ਰਮਾ)- ਸੁਰੱਖਿਆ ਏਜੰਸੀਆਂ ਵਲੋਂ ਦਿੱਤੀ ਜਾਣਕਾਰੀ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਸਭ ਤੋਂ ਵੱਡਾ ਹਾਈ ਅਲਰਟ ਜਾਰੀ ਕਰਨ ਤੋਂ ਬਾਅਦ ਜਿਥੇ ਗੁਰਦਾਸਪੁਰ ਤੇ ਪਠਾਨਕੋਟ 'ਚ ਤਿੰਨ ਹਜ਼ਾਰ ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ ਉਥੇ ਸਰਹੱਦੀ ਖੇਤਰ ਬਮਿਆਲ ਵੀ ਛਾਉਣੀ 'ਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਪੂਰਾ ਦਿਨ ਬਮਿਆਲ ਖੇਤਰ 'ਚ ਪੰਜਾਬ ਪੁਲਿਸ ਦੇ ਉੱਚ-ਅਧਿਕਾਰੀਆਂ ਵਲੋਂ ਟੀਮਾਂ ਸਮੇਤ ਕੱੁਲ 50 ਦੇ ਕਰੀਬ ਪਿੰਡਾਂ 'ਚ ਤਲਾਸ਼ੀ ਅਭਿਆਨ ਚਲਾਏ ਗਏ | ਸੁਰੱਖਿਆ ਏਜੰਸੀਆਂ ਵਲੋਂ ਭਾਰਤ-ਪਾਕਿ ਸਰਹੱਦ ਨੇੜੇ ਪੈਂਦੀਆਂ ਸੰੁਨਸਾਨ ਇਮਾਰਤਾਂ ਤੇ ਸੰੁਨਸਾਨ ਨਾਲਿਆਂ ਦੀ ਸ਼ਨਾਖਤ ਕੀਤੀ | ਜਾਣਕਾਰੀ ਅਨੁਸਾਰ ਐਸ.ਪੀ. ਓਪਰੇਸ਼ਨ ਹੇਮਪੁਸ਼ਪ ਨੂੰ ਬਮਿਆਲ, ਐਸ.ਪੀ. ਹੈੱਡਕੁਆਰਟਰ ਪੀ.ਐਸ. ਵਿਰਕ ਨੂੰ ਧਾਰ ਬਲਾਕ ਤੇ ਐਸ.ਪੀ. ਮਨੋਜ ਕੁਮਾਰ ਨੂੰ ਭੋਆ ਸੈਕਟਰ 'ਚ ਤਲਾਸ਼ੀ ਅਭਿਆਨ ਦੀ ਵਾਗ਼ਡੋਰ ਸੌਾਪੀ ਗਈ ਹੈ |

ਗਿ੍ਫ਼ਤਾਰ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਸਰਹੱਦ ਨੇੜਿਓ ਾ ਬਰਾਮਦ ਕੀਤੀ 3 ਕਿੱਲੋ ਹੈਰੋਇਨ

ਜਲੰਧਰ, 12 ਅਕਤੂਬਰ- (ਐੱਮ. ਐੱਸ. ਲੋਹੀਆ) ਕਮਿਸ਼ਨਰੇਟ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਪਾਕਿਸਤਾਨ ਦੀ ਸਰਹੱਦ ਨੇੜਿਉਂ 3 ਕਿਲੋ ਹੈਰੋਇਨ ਤੇ 2 ਲੱਖ ਰੁਪਏ ਦੀ ਰਾਸ਼ੀ, ਜੋ ਕਿ ਉਸ ਨੇ ਨਸ਼ੀਲੇ ਪਦਾਰਥ ਵੇਚ ਕੇ ਕਮਾਈ ਹੈ, ਬਰਾਮਦ ਕੀਤੀ ਗਈ ਹੈ ...

ਪੂਰੀ ਖ਼ਬਰ »

ਤਰੁਨ ਭੰਡਾਰੀ ਵੀ ਭਾਜਪਾ 'ਚ ਸ਼ਾਮਿਲ

ਚੰਡੀਗੜ੍ਹ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਦੇ ਦੌਰ 'ਚ ਕਾਂਗਰਸ ਦੇ ਖ਼ਜ਼ਾਨਚੀ ਰਹੇ ਤਰੁਨ ਭੰਡਾਰੀ ਵੀ ਅੱਜ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਬਾਰੇ ਉਨ੍ਹਾਂ ਆਪਣੀ ਇਸ ...

ਪੂਰੀ ਖ਼ਬਰ »

ਜ਼ੀਰੋ ਲਾਈਨ ਤੱਕ ਉਸਾਰੀ ਜਾਣ ਵਾਲੀ ਸੜਕ ਦਾ 90 ਫ਼ੀਸਦੀ ਕੰਮ ਮੁਕੰਮਲ ਹੋਣ ਦਾ ਦਾਅਵਾ

ਡੇਰਾ ਬਾਬਾ ਨਾਨਕ, 12 ਅਕਤੂਬਰ (ਸ਼ਰਮਾ, ਮਾਂਗਟ)- ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਿੰਡ ਮਾਨ ਤੋਂ ਜ਼ੀਰੋ ਲਾਈਨ ਤੱਕ ਉਸਾਰੀ ਜਾਣ ਵਾਲੀ 3.60 ਕਿ.ਮੀ. ਚਾਰ ਮਾਰਗੀ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੌਮੀ ਸੜਕ ਮੰਤਰਾਲਾ ਦੇ ਚੇਅਰਮੈਨ ਨਿਤਯ ਨੰਦ ਸਿਨ੍ਹਾ ...

ਪੂਰੀ ਖ਼ਬਰ »

ਹੁਣ 20 ਤੱਕ ਕਿਸਾਨ ਖ਼ਰੀਦ ਸਕਦੇ ਨੇ ਸਬਸਿਡੀ ਵਾਲੀ ਮਸ਼ੀਨਰੀ

ਵਰਸੋਲਾ, 12 ਅਕਤੂਬਰ (ਵਰਿੰਦਰ ਸਹੋਤਾ)-ਪਰਾਲੀ, ਨਾੜ ਤੇ ਫ਼ਸਲਾਂ ਦੀ ਹੋਰ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਹੀ ਦਬਾ ਦੇਣ ਲਈ ਕਿਸਾਨਾਂ ਨੂੰ 50 ਤੇ 80 ਫ਼ੀਸਦੀ ਸਬਸਿਡੀ 'ਤੇ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ ਦੇ ਸਮੇਂ 'ਚ ਕੇਂਦਰ ਸਰਕਾਰ ਨੇ ...

ਪੂਰੀ ਖ਼ਬਰ »

ਪ੍ਰੇਮੀ ਨਾਲ ਮਿਲ ਕੇ ਧੀ ਨੂੰ ਕੁੱਟ ਕੁੱਟ ਮਾਰ ਮੁਕਾਇਆ

ਮਲੇਰਕੋਟਲਾ, 12 ਅਕਤੂਬਰ (ਕੁਠਾਲਾ) - ਮਲੇਰਕੋਟਲਾ ਵਿਖੇ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਡੇਢ ਸਾਲਾ ਧੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ | ਮਿ੍ਤਕ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ ਜ਼ਿਲ੍ਹਾ ਲੁਧਿਆਣਾ ਵਲੋਂ ਪੁਲਿਸ ਥਾਣਾ ਸਿਟੀ-2 ...

ਪੂਰੀ ਖ਼ਬਰ »

ਵਾਧੇ 'ਤੇ ਚੱਲ ਰਹੇ ਸੇਵਾਮੁਕਤ ਅਧਿਆਪਕ ਬੇਰੁਜ਼ਗਾਰ ਅਧਿਆਪਕਾਂ ਤੇ ਤਰੱਕੀਆਂ ਦੇ ਰਾਹ 'ਚ ਰੋੜਾ

ਸੰਗਰੂਰ, 12 ਅਕਤੂਬਰ (ਧੀਰਜ ਪਸ਼ੌਰੀਆ) -ਪੰਜਾਬ 'ਚ ਇਸ ਸਮੇਂ 50 ਹਜ਼ਾਰ ਦੇ ਕਰੀਬ ਟੈਟ ਪਾਸ ਈ.ਟੀ.ਟੀ. ਤੇ ਬੀ.ਐਡ ਅਧਿਆਪਕ ਰੁਜ਼ਗਾਰ ਪ੍ਰਾਪਤੀ ਲਈ ਸੜਕਾਂ 'ਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ, ਪਰ ਇਸ ਦੇ ਬਾਵਜੂਦ ਸਰਕਾਰੀ ਸਕੂਲਾਂ 'ਚ 25 ਹਜ਼ਾਰ ਦੇ ਕਰੀਬ ਅਧਿਆਪਕ ...

ਪੂਰੀ ਖ਼ਬਰ »

ਹਲਕਾ ਦਾਖਾ 'ਚ ਕਾਂਗਰਸ ਦੇ ਦੋ ਧੜੇ ਆਪਸ 'ਚ ਭਿੜੇ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਜ਼ਿਮਨੀ ਚੋਣ ਦੌਰਾਨ ਅੱਜ ਕਾਂਗਰਸੀ ਸਮਰਥਕ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਹਾਜ਼ਰੀ 'ਚ ਆਪਸ 'ਚ ਭਿੜ ਗਏ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਦਖ਼ਲ ਦੇਣਾ ਪਿਆ | ...

ਪੂਰੀ ਖ਼ਬਰ »

ਰਾਹੁਲ ਗਾਂਧੀ ਕੱਲ੍ਹ ਨੂੰਹ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ

ਚੰਡੀਗੜ੍ਹ, 12 ਅਕਤੂਬਰ (ਐਨ.ਐਸ.ਪਰਵਾਨਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ 14 ਅਕਤੂਬਰ ਨੂੰ ਦੱਖਣੀ ਹਰਿਆਣਾ ਦੀ ਮੇਵਾਤ ਬੈਲਟ ਵਾਲੀ ਨੂੰਹ 'ਚ ...

ਪੂਰੀ ਖ਼ਬਰ »

ਇਯਾਲੀ ਨੂੰ ਜਿਤਾ ਕੇ ਕਾਂਗਰਸ ਦੀ ਨਫ਼ਰਤ ਦਾ ਜਵਾਬ ਦੇਣਗੇ ਵੋਟਰ- ਹਰਸਿਮਰਤ

ਮੁੱਲਾਂਪੁਰ/ਸਰਾਭਾ/ਸੁਧਾਰ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ/ ਕਿਰਨਜੀਤ ਕੌਰ ਗਰੇਵਾਲ/ਜਸਵਿੰਦਰ ਸਿੰਘ ਗਰੇਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਸਰਾਭਾ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਕੇਂਦਰੀ ...

ਪੂਰੀ ਖ਼ਬਰ »

ਪੁਲਿਸ ਖ਼ਬਰੀ ਹੋਣ ਕਾਰਨ ਨਕਸਲੀਆਂ ਵਲੋਂ ਵਿਅਕਤੀ ਦੀ ਹੱਤਿਆ

ਬੀਜਾਪੁਰ, 12 ਅਕਤੂਬਰ (ਏਜੰਸੀ)-ਨਕਸਲੀਆਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਇਕ 32 ਸਾਲਾ ਵਿਅਕਤੀ ਦੀ ਪੁਲਿਸ ਦਾ ਖ਼ਬਰੀ ਹੋਣ ਦੇ ਸ਼ੱਕ ਕਾਰਨ ਹੱਤਿਆ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਮਾਰੇ ਗਏ ਪਾਰਕੇ ਕਿਸਟਾਇਆ ਨਾਂਅ ਦੇ ਇਸ ਵਿਅਕਤੀ ਦੀ ਲਾਸ਼ ਪਿੰਡ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੇਸੀ ਘਿਉ ਦੇ ਇਕ ਲੱਖ ਦੀਵਿਆਂ ਨਾਲ ਹੋਵੇਗੀ ਅਲੌਕਿਕ ਦੀਪਮਾਲਾ

ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 15 ਅਕਤੂਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਬਿਜਲਈ ਦੀਪਮਾਲਾ ਦੇ ਨਾਲ-ਨਾਲ ਇਕ ਲੱਖ ਦੇਸੀ ਘਿਉ ਦੇ ਦੀਵਿਆਂ ਦੀ ਰਵਾਇਤੀ ਦੀਪਮਾਲਾ ਵੀ ਦਿਲਕਸ਼ ਨਜ਼ਾਰਾ ਪੇਸ਼ ਕਰੇਗੀ, ...

ਪੂਰੀ ਖ਼ਬਰ »

ਦਿਓਬੰਦ 'ਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਦਿਓਬੰਦ (ਉੱਤਰ ਪ੍ਰਦੇਸ਼), 12 ਅਕਤੂਬਰ (ਏਜੰਸੀ)-ਅੱਜ ਸਵੇਰੇ ਸਹਾਰਨਪੁਰ ਜ਼ਿਲ੍ਹੇ ਦੇ ਦਿਓਬੰਦ ਸ਼ਹਿਰ ਵਿਚ ਭਾਜਪਾ ਕੌਾਸਲਰ ਅਤੇ ਪਿਛੜੇ ਵਰਗ ਵਿੰਗ ਦੇ ਜ਼ਿਲ੍ਹਾ ਉਪ ਪ੍ਰਧਾਨ ਚੌਧਰੀ ਧਾਰਾ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਭਾਜਪਾ ...

ਪੂਰੀ ਖ਼ਬਰ »

ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਮੁਕੇਰੀਆਂ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪ੍ਰਦਰਸ਼ਨ

ਮੁਕੇਰੀਆਂ, 12 ਅਕਤੂਬਰ (ਐਨ. ਐਸ. ਰਾਮਗੜ੍ਹੀਆ)- ਆਂਗਣਵਾੜੀ ਵਰਕਰ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਸੂਬਾ ਪੱਧਰੀ ਪਹਿਲਾ ਰੋਸ ਧਰਨਾ ਮੁਕੇਰੀਆਂ ਦੀ ਧਰਤੀ ਤੋਂ ਸ਼ੁਰੂ ਕੀਤਾ ਗਿਆ | ਇਸ ਸਮੇਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸੂਬਾ ...

ਪੂਰੀ ਖ਼ਬਰ »

ਪਟਿਆਲਾ ਨੇੜੇ ਏ.ਟੀ.ਐਮ. 'ਚੋਂ ਲੁੱ ਟੇ ਸਾਢੇ 12 ਲੱਖ

ਘਨੌਰ, 12 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)-ਪਟਿਆਲਾ ਜ਼ਿਲੇ੍ਹ ਦੇ ਪਿੰਡ ਚਪੜ ਵਿਖੇ ਸਥਿਤ ਓਰੀਐਾਟਲ ਬੈਂਕ ਆਫ਼ ਕਾਮਰਸ 'ਚ ਏ.ਟੀ.ਐੱਮ. ਦੀ ਲੁੱਟ ਹੋਈ ਹੈ | ਇਹ ਘਟਨਾ ਰਾਤ ਪੌਣੇ ਇਕ ਵਜੇ ਹੋਈ, ਜਿਸ ਦੌਰਾਨ ਇਕ ਨਕਾਬਪੋਸ਼ ਵਿਅਕਤੀ ਏ.ਟੀ.ਐੱਮ. ਦਾ ਬਾਹਰਲਾ ਜਿੰਦਾ ਤੋੜ ...

ਪੂਰੀ ਖ਼ਬਰ »

ਆਸਟ੍ਰੇਲੀਆ ਅਤੇ ਕੈਨੇਡਾ ਪੀ.ਆਰ. ਸਟੱਡੀ ਵੀਜ਼ਾ ਵਿਸ਼ੇਸ਼ ਸੈਮੀਨਾਰ

ਜਲੰਧਰ, 12 ਅਕਤੂਬਰ (ਅ. ਬ.)-ਆਸਟ੍ਰੇਲੀਆ ਅਤੇ ਕੈਨੇਡਾ ਜਾਣਾ ਹੁਣ ਹੋਰ ਵੀ ਸੌਖਾ ਹੋ ਗਿਆ ਹੈ | ਹੁਣ ਪਰਿਵਾਰ ਸਹਿਤ ਆਸਟ੍ਰੇਲੀਆ/ਕੈਨੇਡਾ ਜਾ ਕੇ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਉਪਲਬਧ ਹਨ, ਜਿਨ੍ਹਾਂ ਵਿਚ ਨਿਊਟ੍ਰੀਸ਼ਨਿਸਟ, ਕਸਟਮਰ ਸਰਵਿਸ ਮੈਨੇਜਰ, ਫਾਈਨੈਂਸ ਮੈਨੇਜਰ, ...

ਪੂਰੀ ਖ਼ਬਰ »

ਕੈਪਟਨ ਵਲੋਂ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਵਧਾਈ

ਚੰਡੀਗੜ੍ਹ, 12 ਅਕਤੂਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦਿ ਕਵੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ | ਆਪਣੇ ਸੰਦੇਸ਼ 'ਚ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਦੀ ਅਮਰ ਰਚਨਾ ਰਾਮਾਇਣ ਦੀਆਂ ਮਹਾਨ ...

ਪੂਰੀ ਖ਼ਬਰ »

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 21 ਨੂੰ-ਭਾਈ ਮਨਜੀਤ ਸਿੰਘ

ਖੇਮਕਰਨ, 12 ਅਕਤੂਬਰ (ਰਾਕੇਸ਼ ਬਿੱਲਾ)-ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 21 ਅਕਤੂਬਰ ਸੋਮਵਾਰ ਨੂੰ ਖ਼ਾਲਸਾ ਦਰਬਾਰ ਪਿੰਡ ਭੂਰਾ ਕੋਹਨਾ ਨਜ਼ਦੀਕ ਖੇਮਕਰਨ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਭਾਈ ਮਨਜੀਤ ...

ਪੂਰੀ ਖ਼ਬਰ »

ਕੈਨੇਡਾ 'ਚ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਜਨਵਰੀ/ਮਈ 2020 ਇੰਟੇਕ ਲਈ ਆਖਰੀ ਮੌਕਾ

ਜਲੰਧਰ, 12 ਅਕਤੂਬਰ (ਅਜੀਤ ਬਿਊਰੋ)-ਲੈਂਡਮਾਰਕ ਇਮੀਗ੍ਰੇਸ਼ਨ ਉੱਤਰੀ ਭਾਰਤ ਦੀ ਇਕ ਮਾਤਰ ਕੰਪਨੀ ਹੈ, ਜਿਸ ਨੇ 2018-19 'ਚ ਸਭ ਤੋਂ ਜ਼ਿਆਦਾ ਸਟੱਡੀ ਵੀਜ਼ੇ ਲਗਵਾਏ ਅਤੇ ਜਨਵਰੀ-ਮਈ 2020 ਇੰਟੇਕ 'ਚ ਵੀ ਵਿਦਿਆਰਥੀਆਂ ਦੁਆਰਾ ਵੱਡੀ ਤਦਾਦ 'ਚ ਫਾਈਲਾਂ ਲੱਗ ਰਹੀਆਂ ਹਨ | ਕੈਨੇਡਾ ਜਾਣ ...

ਪੂਰੀ ਖ਼ਬਰ »

ਅੜ੍ਹਬ ਮੁਟਿਆਰਾਂ ਫ਼ਿਲਮ ਦੀ ਚਰਚਾ ਜ਼ੋਰਾਂ 'ਤੇ-18 ਨੂੰ ਰਿਲੀਜ਼ ਹੋਵੇਗੀ

ਜਲੰਧਰ, 12 ਅਕਤੂਬਰ (ਅਜੀਤ ਬਿਊਰੋ)- 18 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਅੜ੍ਹਬ ਮੁਟਿਆਰਾਂ' ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ | ਇਹ ਫਿਲਮ ਵ੍ਹਾਈਟ ਹਿੱਲ ਸਟੂਡੀਓ ਦੇ ਬੈਨਰ ਹੇਠ ਆ ਰਹੀ ਹੈ ਤੇ ਇਸ 'ਚ ਆਧੁਨਿਕ ਔਰਤ ਦੀ ਤਾਕਤ ਪੇਸ਼ ਕੀਤੀ ਗਈ ...

ਪੂਰੀ ਖ਼ਬਰ »

ਪੰਜਾਬ ਦੇ ਸਕੂਲੀ ਖਿਡਾਰੀਆਂ ਨੂੰ ਖੇਡ ਸਹੂਲਤਾਂ ਦੇਣ ਲਈ ਵਿਸ਼ੇਸ਼ ਨੀਤੀ ਜਲਦੀ ਤਿਆਰ ਕੀਤੀ ਜਾਵੇਗੀ- ਸਿੰਗਲਾ

ਜਲੰਧਰ, 12 ਅਕਤੂਬਰ (ਜਤਿੰਦਰ ਸਾਬੀ)-ਪੰਜਾਬ ਦੇ ਸਕੂਲੀ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਨੀਤੀ ਜਲਦੀ ਤਿਆਰ ਕੀਤੀ ਜਾਵੇਗੀ ਤਾਂ ਜੋ ਸਕੂਲਾਂ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਹਿੱਸਾ ਲੈ ਸਕਣ | ਇਹ ਵਿਚਾਰ ਪੰਜਾਬ ਦੇ ਸਿੱਖਿਆ ...

ਪੂਰੀ ਖ਼ਬਰ »

ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਰ.ਐਨ.ਟੀ.ਸੀ.ਪੀ. ਦਾ ਆਯੋਜਨ

ਜਲੰਧਰ, 12 ਅਕਤੂਬਰ (ਅ. ਬ.)-ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ: ਰੋਜ਼ੀ ਅਗਰਵਾਲ ਦੀ ਰਹਿਨੁਮਾਈ ਹੇਠ ਮੈਡੀਕਲ ਕਾਲਜ ਅਤੇ ਹਸਪਤਾਲ ਬਠਿੰਡਾ ਵਿਖੇ 11.10.2019 ਆਰ. ਐਨ. ਟੀ. ਪੀ. ਸੀ. ਦੇ ਆਦੇਸ਼ ਦਿੱਤੇ, ਦਾ ਸੰਵੇਦਨਸ਼ੀਲ ...

ਪੂਰੀ ਖ਼ਬਰ »

ਭਾਈ ਮਨਵੀਰ ਸਿੰਘ ਕੁੰਡਲ ਬਠਿੰਡਾ ਜਿਲ੍ਹੇ ਦੇ ਕਾਲਜਾਂ ਦੇ ਪ੍ਰਧਾਨ ਬਣਾਏ ਗਏ

ਤਲਵੰਡੀ ਸਾਬੋ 12 ਅਕਤੂਬਰ (ਰਣਜੀਤ ਸਿੰਘ ਰਾਜੂ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੁਰੂੁ ਕਾਸ਼ੀ ਕਾਲਜ ਵਿਖੇ ਇਕੱਤਰਤਾ ਦੌਰਾਨ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਦੱਸਣ ਸਬੰਧੀ ਦਿੱਤੇ ਵਿਵਾਦਤ ਬਿਆਨ ਦਾ ਸਖ਼ਤ ਨੋਟਿਸ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 30ਵੀਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਲੁਧਿਆਣਾ, 12 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕ ਧਰਮ ਸਮਾਜ ਭਾਵਾਧਸ ਭਾਰਤ ਵਲੋਂ ਭਗਵਾਨ ਵਾਲਮੀਕ ਦੇ ਪਰਗਟ ਦਿਵਸ 'ਤੇ 30ਵੀਂ’ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ 'ਚੋਂ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ, ਰਾਸ਼ਟਰੀ ...

ਪੂਰੀ ਖ਼ਬਰ »

ਮਾਈਾਡ ਮੇਕਰ ਦੇ ਕੈਨੇਡਾ ਜਨਵਰੀ 2020 ਲਈ ਵੀਜ਼ਾ ਆਉਣੇ ਜਾਰੀ

ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ) -ਮਾਈਾਡ ਮੇਕਰ ਦੇ ਜਨਵਰੀ ਸੈਸ਼ਨ 2020 ਲਈ ਲਗਾਤਾਰ ਕੈਨੇਡਾ ਸਟੂਡੈਂਟ ਵੀਜ਼ੇ ਹਾਸਲ ਹੋ ਰਹੇ ਹਨ | ਮਾਈਾਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਅਰਸ਼ਪ੍ਰੀਤ ਕੌਰ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹੇ ਆਟੋ ਦੇ ਟਾਇਰ ਚੋਰੀ

ਚੁਗਿੱਟੀ/ਜੰਡੂਸਿੰਘਾ, 12 ਅਕਤੂਬਰ (ਨਰਿੰਦਰ ਲਾਗੂ)-ਚੋਰਾਂ ਵਲੋਂ ਸ਼ੁੱਕਰਵਾਰ ਨੂੰ ਦਿਨੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਇਕ ਘਰ ਦੇ ਬਾਹਰ ਖੜ੍ਹੇ ਆਟੋ ਦੇ ਟਾਇਰ ਚੋਰੀ ਕਰ ਲਏ ਗਏ | ਚੋਰੀ ਦੀ ਇਸ ਵਾਰਦਾਤ ਬਾਰੇ ਬਲਵਿੰਦਰ ਕੌਰ ਵਾਸੀ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਨੇ ਮੋਟਰਸਾਈਕਲ ਚੋਰ ਕਾਬੂ ਕੀਤਾ

ਲਾਂਬੜਾ, 12 ਅਕਤੂਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਇਕ ਮੋਟਰਸਾਈਕਲ ਚੋਰ ਗਰੋਹ ਦੇ ਇਕ ਮੈਂਬਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਹੋਰ 4 ਦੋਪਹੀਆ ਚੋਰੀ ਕੀਤੇ ਵਾਹਨ ਵੀ ਬਰਾਮਦ ਕੀਤੇ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਡਾ: ਰਾਣਾ ਪ੍ਰੀਤ ਗਿੱਲ ਦੀ ਪੁਸਤਕ 'ਦ ਮਿਸਏਡਵੈਂਚਰਜ਼ ਆਫ ਏ ਵੇਟ' ਲੋਕ ਅਰਪਣ

ਜਲੰਧਰ, 12 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸਾਹਿਤਕਾਰ ਤੇ ਲੇਖਕ ਡਾ: ਰਾਣਾ ਪ੍ਰੀਤ ਗਿੱਲ ਦੀ ਤੀਜੀ ਪੁਸਤਕ 'ਦ ਮਿਲਏਡਵੈਂਚਰਜ਼ ਆਫ ਏ ਵੇਟ' ਨੂੰ ਸਾਥਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ, ਵਿਜੇ ਧਾਮੀ, ਮੋਹਨ ...

ਪੂਰੀ ਖ਼ਬਰ »

ਰੈਡੀਮੇਡ ਦੀ ਦੁਕਾਨ 'ਚੋਂ ਲੱਖਾਂ ਦੇ ਕੱਪੜੇ ਚੋਰੀ

ਜਲੰਧਰ ਛਾਉਣੀ, 12 ਅਕਤੂਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ 'ਚ ਇਕ ਰੈਡੀਮੈਡ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾਂ ਬਣਾਉਂਦੇ ਹੋਏ ਉਸ ਅੰਦਰੋਂ ਲੱਖਾਂ ਰੁਪਏ ਦੇ ਕੀਮਤੀ ਕੱਪੜੇ ਚੋਰੀ ਕਰ ਲਏ | ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਐਸ. ਐਸ. ਨਾਂਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਕੇ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਹਨ | ਇਸ ਸਬੰਧੀ ਡਾ: ਨਾਂਗਲ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਬਰਗਾੜੀ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 14 ਨੂੰ ਬਰਗਾੜੀ ਸਮਾਗਮਾਂ 'ਚ ਪੁੱਜਣ ਸੰਗਤਾਂ-ਜਥੇਦਾਰ ਦਾਦੂਵਾਲ

ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਰਗਾੜੀ ਬਹਿਬਲ ਵਿਖੇ ਬੇਦੋਸ਼ਿਆਂ 'ਤੇ ਹੋਏ ਗੋਲੀਕਾਂਡ ਸਬੰਧੀ ਦੋਸ਼ੀਆਂ 'ਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਕੈਪਟਨ ਸਰਕਾਰ ਜੇਲ੍ਹ 'ਚ ਡੱਕੇ | ਇਹ ਪ੍ਰਗਟਾਵਾ ਅੱਜ ਬਠਿੰਡਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਤੋਂ ਸ਼ਖਸੀਅਤਾਂ ਹੋਈਆਂ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਪਿਤਾ ਰਜਿੰਦਰ ਸਿੰਘ ਮੱਤਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਨਮਿਤ ਅੱਜ ਗੁਰਦੁਆਰਾ ਸਾਹਿਬ ਗੁਰੂ ਕੀ ...

ਪੂਰੀ ਖ਼ਬਰ »

ਜਥੇਦਾਰ ਰਾਜਿੰਦਰ ਸਿੰਘ ਮੱਤਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਕੋਟਕਪੂਰਾ, 12 ਅਕਤੂਬਰ (ਮੇਘਰਾਜ, ਮੋਹਰ ਗਿੱਲ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਜਥੇਦਾਰ ਰਾਜਿੰਦਰ ਸਿੰਘ ਮੱਤਾ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ...

ਪੂਰੀ ਖ਼ਬਰ »

ਗੁਜਰਾਤ 'ਚ ਬੀ.ਐਸ.ਐਫ. ਨੇ ਪਾਕਿਸਤਾਨ ਦੀਆਂ ਪੰਜ ਕਿਸ਼ਤੀਆਂ ਫੜੀਆਂ

ਭੁਜ, 12 ਅਕਤੂਬਰ (ਏਜੰਸੀ)-ਗੁਜਰਾਤ ਦੇ ਹਰਾਮੀ ਨਾਲਾ ਖੇਤਰ 'ਚ ਭਾਰਤ-ਪਾਕਿ ਸਰਹੱਦ ਨੇੜਿਓ ਪਾਕਿਸਤਾਨ ਦੀਆਂ ਪੰਜ ਕਿਸ਼ਤੀਆਂ ਨੂੰ ਕਾਬੂ ਕੀਤਾ ਹੈ | ਬੀ. ਐਸ. ਐਫ. ਦੇ ਬੁਲਾਰੇ ਨੇ ਦੱਸਿਆ ਕਿ ਮਛੇਰਿਆਂ ਦੀਆਂ ਇਕ ਇੰਜਣ ਵਾਲੀਆਂ ਪੰਜ ਕਿਸ਼ਤੀਆਂ ਸ਼ੁੱਕਰਵਾਰ ਰਾਤ 10:45 ਵਜੇ ...

ਪੂਰੀ ਖ਼ਬਰ »

ਦੇਸ਼ ਦੀ ਅਰਥ ਵਿਵਸਥਾ ਸੰਕਟ 'ਚ- ਕਾਂਗਰਸ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਕਾਂਗਰਸ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਅਰਥ ਵਿਵਸਥਾ ਡੂੰਘੇ ਸੰਕਟ 'ਚ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਰਮਨ ਇਸ ਦਿਸ਼ਾ 'ਚ ਕੋਈ ਕਦਮ ਨਹੀਂ ਚੁੱਕ ਰਹੇ ਹਨ | ਕਾਂਗਰਸ ਦੇ ਬੁਲਾਰੇ ਅਨੰਦ ਸ਼ਰਮਾ ਨੇ ...

ਪੂਰੀ ਖ਼ਬਰ »

ਈ.ਡੀ. ਵਲੋਂ ਧੋਖਾਧੜੀ ਮਾਮਲੇ 'ਚ ਭੂਸ਼ਨ ਸਟੀਲ ਦੀ 4,025 ਕਰੋੜ ਦੀ ਸੰਪਤੀ ਜ਼ਬਤ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕਥਿਤ ਕਰਜ਼ ਧੋਖਾਧੜੀ ਤੇ ਹਵਾਲਾ ਮਾਮਲੇ ਦੇ ਸਬੰਧ 'ਚ ਭੂਸ਼ਨ ਪਾਵਰ ਐਾਡ ਸਟੀਲ ਲਿ: (ਬੀ.ਪੀ.ਐਸ.ਐਲ.) ਦੀਆਂ 4,025 ਕਰੋੜ ਰੁਪਏ ਦੀਆਂ ...

ਪੂਰੀ ਖ਼ਬਰ »

ਸ਼ਹੀਦ ਦਰਸ਼ਨ ਸਿੰਘ ਕੇ.ਪੀ. ਦੀ 27ਵੀਂ ਬਰਸੀ ਅੱਜ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ., ਸਤਨਾਮ ਸਿੰਘ ਕੇ. ਪੀ. (ਯੂ.ਕੇ.), ਪਰਮਜੀਤ ਸਿੰਘ ਕੇ.ਪੀ. (ਯੂ.ਕੇ.) ਤੇ ਅਮਰਜੀਤ ਸਿੰਘ ਕੇ.ਪੀ. ਡਿਪਟੀ ਜਨਰਲ ਮੈਨੇਜਰ ਐਫ.ਸੀ.ਆਈ. ਦੇ ਪਿਤਾ ...

ਪੂਰੀ ਖ਼ਬਰ »

ਵਾਲਮੀਕਿ ਸਮਾਜ ਜ਼ਿਮਨੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਫਿਰ ਪੱਬਾਂ ਭਾਰ

ਚੰਡੀਗੜ੍ਹ, 12 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਵਾਲਮੀਕਿ ਮਜ਼੍ਹਬੀ ਸਮਾਜ ਦੇ ਆਗੂ ਸੂਬੇ 'ਚ ਜ਼ਿਮਨੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਫਿਰ ਪੱਬਾਂ ਭਾਰ ਹੋਏ ਨਜ਼ਰ ਆ ਰਹੇ ਹਨ | ਸਰਗਰਮ ਆਗੂ ਤੇ ਸੈਂਟਰਲ ਵਾਲਮੀਕਿ ਸਭਾ ਇੰਟਰਨੈਸ਼ਨਲ ਯੂ.ਕੇ. ਦੇ ...

ਪੂਰੀ ਖ਼ਬਰ »

ਯੂ.ਪੀ. 'ਚ ਸਰਕਾਰੀ ਅਧਿਕਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਔਰਤ ਨਾਲ ਕੀਤਾ ਵਿਆਹ

ਗੋਰਖਪੁਰ, 12 ਅਕਤੂਬਰ (ਏਜੰਸੀ)- ਉੱਤਰ ਪ੍ਰਦੇਸ਼ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਉਸ 'ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਔਰਤ ਨਾਲ ਇਕ ਮੰਦਿਰ 'ਚ ਵਿਆਹ ਕਰਵਾ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਆਂਢੀ ਜ਼ਿਲ੍ਹੇ ਕੁਸ਼ੀਨਗਰ ਦੀ ਵਧੀਕ ਜ਼ਿਲ੍ਹਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਹਰਜੀਤ ਸਿੰਘ ਬਰਾੜ ਭੋਲੂਵਾਲਾ

ਫ਼ਰੀਦਕੋਟ-ਹਰਜੀਤ ਸਿੰਘ ਭੋਲੂਵਾਲਾ ਦਾ ਜਨਮ ਪ੍ਰਸਿੱਧ ਕਾਰੋਬਾਰੀ ਪਰਿਵਾਰ ਅਵਤਾਰ ਸਿੰਘ ਭੋਲੂਵਾਲਾ ਦੇ ਗ੍ਰਹਿ ਵਿਖੇ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ 1952 ਨੂੰ ਹੋਇਆ | ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸ.ਸੀ. ਐਗਰੀਕਲਚਰ ਕੀਤੀ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX