ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 16 ਨਵੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 16 ਨਵੰਬਰ- 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ...
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਜੇ. ਐੱਨ. ਯੂ. 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਵਸੰਤ ਕੁੰਜ ਥਾਣੇ 'ਚ ਕੇਸ ਦਰਜ
. . .  1 day ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਦਿੱਲੀ 'ਚ ਹੋਣ ਵਾਲੀ ਐੱਨ. ਡੀ. ਏ. ਦੀ ਬੈਠਕ 'ਚ ਨਹੀਂ ਸ਼ਾਮਲ ਹੋਵੇਗੀ ਸ਼ਿਵ ਸੈਨਾ
. . .  1 day ago
ਡਿਗਦੀ ਅਰਥਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਕਰੇਗੀ ਰੈਲੀ
. . .  1 day ago
ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਅਤੇ ਨਸ਼ਾ ਤਸਕਰ ਪੁਲਿਸ ਵਲੋਂ ਕਾਬੂ
. . .  1 day ago
ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਦਿੱਲੀ 'ਚ 'ਆਪ' ਦੇ ਦਫ਼ਤਰ ਦੇ ਬਾਹਰ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਮੁੰਬਈ 'ਚ ਭਾਜਪਾ ਨੇਤਾਵਾਂ ਦੀ ਬੈਠਕ, ਫੜਨਵੀਸ ਵੀ ਹਨ ਮੌਜੂਦ
. . .  1 day ago
ਗੋਆ : ਪੰਛੀ ਦੇ ਟਕਰਾਉਣ ਕਾਰਨ ਮਿਗ-29ਕੇ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  1 day ago
ਨਿਹੰਗ ਸਿੰਘਾਂ ਦੀਆਂ ਗਾਵਾਂ ਨੂੰ ਰੋਕਣ ਲਈ ਮੰਡੀ ਮੋੜ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  1 day ago
ਬਠਿੰਡਾ ਵਿਖੇ ਘਰ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਬਠਿੰਡਾ ਸੈਂਟਰਲ ਜੇਲ੍ਹ 'ਚ ਹਵਾਲਾਤੀ ਕੋਲੋਂ ਮਿਲਿਆ ਮੋਬਾਇਲ
. . .  1 day ago
ਗੋਆ ਦੇ ਡੀ. ਜੀ. ਪੀ. ਪ੍ਰਣਬ ਨੰਦਾ ਦਾ ਦੇਹਾਂਤ
. . .  1 day ago
ਸ੍ਰੀਲੰਕਾ ਰਾਸ਼ਟਰਪਤੀ ਚੋਣਾਂ : ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ 'ਤੇ ਹਮਲਾ
. . .  1 day ago
ਖੰਨਾ ਵਿਚ ਸਵੇਰੇ ਇਕ ਔਰਤ ਕਤਲ , ਇਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਫੱਟੜ
. . .  1 day ago
ਬੁਆਇਲਰ 'ਚ ਧਮਾਕਾ ਹੋਣ ਕਾਰਨ 4 ਮੌਤਾਂ, ਕਈ ਜ਼ਖਮੀ
. . .  1 day ago
ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  2 days ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  2 days ago
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  2 days ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  2 days ago
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  2 days ago
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  2 days ago
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ

ਅਜੀਤ ਮੈਗਜ਼ੀਨ

ਕੁਦਰਤ ਦੇ ਸਫ਼ਾਈ ਕਰਮਚਾਰੀ

ਮੈਂ, ਜਦ ਬਚਪਨ ਵਿਚ ਜਲੰਧਰ ਤੋਂ ਫਗਵਾੜਾ ਜਾਂਦਿਆਂ ਚਹੇੜੂ ਦਾ ਪੁਲ ਟੱਪਦਿਆਂ ਹੀ ਹੱਡਾ ਰੋੜੀ ਪਾਰ ਕਰਦੀ ਸੀ, ਤਾਂ ਬੱਸ ਦੀ ਖਿੜਕੀ ਵਿਚੋਂ ਹਜ਼ਾਰਾਂ ਹੀ ਗਿੱਧਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਸਾਂ | ਪਹਿਲਾਂ, ਗਿੱਧਾਂ ਦੇ ਵਿਸ਼ਾਲ ਝੁੰਡ ਸੜਕਾਂ ਦੇ ਕਿਨਾਰਿਆਂ 'ਤੇ, ਰੇਲਵੇ ਲਾਈਨਾਂ ਦੇ ਕੋਲ, ਖੇਤਾਂ ਵਿਚ ਜਾਂ ਆਸਮਾਨ ਵਿਚ ਸ਼ਾਨ ਨਾਲ ਉਡਦੇ ਨਜ਼ਰ ਆਉਂਦੇ ਸਨ ਪਰ ਇਹ ਕੁਝ ਹੀ ਸਾਲਾਂ ਵਿਚ ਅਲੋਪ ਹੋ ਗਏ |
'ਗਿੱਧ' ਇਹ ਨਾਂਅ ਸੁਣਦਿਆਂ ਹੀ ਕਚਿਆਣ ਜਿਹੀ ਆਉਂਦੀ ਹੈ | ਮਨ ਵਿਚ ਬੋਅ, ਮਰੇ, ਸੜੇ-ਗਲੇ ਹੋਏ ਜਾਨਵਰਾਂ ਦਾ ਖਿਆਲ ਆ ਜਾਂਦਾ ਹੈ ਪਰ ਅਸਲ ਵਿਚ ਗਿੱਧ ਨੂੰ ਕੁਦਰਤ ਦੇ ਸਾਫ਼-ਸਫ਼ਾਈ ਕਰਮਚਾਰੀ ਕਿਹਾ ਜਾ ਸਕਦਾ ਹੈ | ਇਹ ਸਾਡੇ 'ਈਕੋ ਸਿਸਟਮ' ਵਿਚ ਵਾਤਾਵਰਨ ਨੂੰ ਸਾਫ਼ ਅਤੇ ਬਿਮਾਰੀ ਰਹਿਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਫਿਰ ਵੀ ਇਹ ਨਾ-ਪਸੰਦ ਕੀਤੇ ਜਾਣ ਵਾਲੇ ਅਤੇ ਧਰਤੀ ਦੇ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਘਟਣ ਵਾਲੇ ਜੀਵ ਹਨ | ਕਰੀਬ ਦੋ-ਤਿੰਨ ਦਹਾਕੇ ਪਹਿਲਾਂ ਭਾਰਤ ਵਿਚ 4 ਕਰੋੜ ਦੇ ਲਗਪਗ ਗਿੱਧਾਂ ਸਨ ਜੋ ਕਿ ਹੁਣ ਕੁਝ ਹਜ਼ਾਰਾਂ ਵਿਚ ਹੀ ਰਹਿ ਗਈਆਂ ਹਨ | ਅੱਜ ਇਹ ਆਪਣੇ ਬਚਾਓ ਦੀ ਹਾਰੀ ਹੋਈ ਲੜਾਈ ਜਿੱਤਣ ਦੀ ਤਤਪਰਤਾ ਨਾਲ ਕੋਸ਼ਿਸ਼ ਕਰ ਰਹੇ ਹਨ |
ਅੱਸੀ ਦੇ ਦਹਾਕੇ ਵਿਚ ਭਾਰਤ ਵਿਚ ਗਿੱਧਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਸੀ | ਇਥੇ ਗਿੱਧਾਂ ਦੀਆਂ 9 ਪ੍ਰਜਾਤੀਆਂ ਪਾਈਆਂ ਜਾਂਦੀਆਂ ਸਨ ਪ੍ਰੰਤੂ ਕੇਵਲ ਦੋ ਦਹਾਕਿਆਂ ਦੇ ਅੰਦਰ ਹੀ ਗਿੱਧਾਂ ਦੀ 99% ਗਿਣਤੀ ਘਟ ਗਈ, ਜਿਸ ਨਾਲ ਇਕ ਬਹੁਤ ਹੀ ਗੰਭੀਰ ਵਾਤਾਵਰਨ ਅਸੰਤੁਲਨ ਪੈਦਾ ਹੋ ਗਿਆ | ਗਿੱਧ ਸਾਡੀ ਧਰਤੀ ਦੇ 'ਕੁਸ਼ਲ ਮੁਰਦਾਖੋਰ' ਹਨ ਅਤੇ ਧਰਤੀ ਦੀ 'ਫੂਡ ਚੇਨ' ਦੀ ਇਕ ਅਹਿਮ ਕੜੀ ਹਨ | ਇਨ੍ਹਾਂ ਕਾਰਨ ਜਲ ਪ੍ਰਦੂਸ਼ਣ, ਭੌਾ ਪ੍ਰਦੂਸ਼ਣ ਅਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਗੈਂਗਰੀਨ, ਟੈੱਟਨਸ, ਸੈਪਟਿਕ, ਬਲੱਡ ਕਲੋਟਿੰਗ, ਐਪਸੈਂਸ ਐਾਥਰੈਕਸ, ਬੋਟੂਲਿਜ਼ਮ ਅਤੇ ਕਈ ਮੂੰਹ ਦੀਆਂ ਬਿਮਾਰੀਆਂ ਦੇ ਫੈਲਣ 'ਤੇ ਰੋਕ ਰਹਿੰਦੀ ਹੈ |
ਮਨੁੱਖ ਜਾਤੀ ਅਤੇ ਧਰਤੀ ਦੇ ਬਾਕੀ ਜੀਵ-ਜੰਤੂਆਂ ਨੂੰ ਕਈ ਜ਼ਹਿਰੀਲੇ ਅਤੇ ਖ਼ਤਰਨਾਕ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੀਆਂ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਰਹਿੰਦਾ ਹੈ |
ਗਿੱਧਾਂ ਦਾ ਇਕ ਛੋਟਾ ਜਿਹਾ ਝੁੰਡ 300-400 ਕਿਲੋ ਦੇ ਜਾਨਵਰ ਦੇ ਮਾਸ ਨੂੰ ਕੁਝ ਇਕ ਘੰਟੇ ਦੇ ਵਿਚ ਹੀ ਖਾ ਜਾਂਦਾ ਹੈ ਅਤੇ ਕੇਵਲ ਜਾਨਵਰਾਂ ਦੀਆਂ ਹੱਡੀਆਂ ਹੀ ਬਚਦੀਆਂ ਹਨ | ਇਨ੍ਹਾਂ ਦੇ ਅਲੋਪ ਹੋਣ ਨਾਲ ਗਲੇ-ਸੜੇ ਮਾਸ ਕਈ-ਕਈ ਦਿਨਾਂ ਤੱਕ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖਿਲਰੇ ਨਜ਼ਰ ਆਉਂਦੇ ਹਨ | ਨੱਕ ਨੂੰ ਸਾੜ ਦੇਣ ਵਾਲੀ ਬੋਅ ਤੋਂ ਇਲਾਵਾ ਜ਼ਹਿਰੀਲੇ ਅਤੇ ਖ਼ਤਰਨਾਕ ਵਾਇਰਸ ਅਤੇ ਬੈਕਟੀਰੀਆ ਇਨ੍ਹਾਂ ਵਿਚ ਪਲਦੇ ਹਨ | ਕਾਵਾਂ ਅਤੇ ਅਵਾਰਾ ਕੱੁਤਿਆਂ ਦੀ ਗਿਣਤੀ ਹੋਰ ਵੀ ਵਧਦੀ ਹੈ | ਫਿਰ ਇਨ੍ਹਾਂ ਕੁੱਤਿਆਂ ਦੇ ਮੂੰਹ ਨੂੰ ਕੱਚਾ ਮਾਸ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਇਹ ਇਸ ਦੇ ਨਾ ਮਿਲਣ 'ਤੇ ਖੂੰਖਾਰ ਹੋ ਜਾਂਦੇ ਹਨ ਅਤੇ ਇਨਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਨਾ ਕੇਵਲ ਵੱਡਿਆਂ ਨੂੰ ਸਗੋਂ ਬੱਚਿਆਂ ਨੂੰ ਵੀ ਸਰੀਰਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ, ਉਥੇ ਇਨ੍ਹਾਂ ਕਾਰਨ ਕਈ ਖ਼ਤਰਨਾਕ ਬਿਮਾਰੀਆਂ ਜਿਵੇਂ ਰੈਬੀਜ਼ ਆਦਿ ਵੀ ਫੈਲ ਜਾਂਦੀਆਂ ਹਨ |
1990 ਦੇ ਅਖ਼ੀਰ ਵਿਚ ਬੰਬੇ ਨੈਚੂਰਲ ਹਿਸਟਰੀ ਸੁਸਾਇਟੀ (ਬੀ. ਐਨ. ਐਚ. ਐਸ.) ਨੇ ਗਿੱਧਾਂ ਦੀ ਗਿਣਤੀ ਵਿਚ ਇਕਦਮ ਗਿਰਾਵਟ ਦਾ ਸਖ਼ਤ ਨੋਟਿਸ ਲਿਆ ਸੀ ਜਿਸ ਦੇ ਫ਼ਲਸਰੂਪ ਦੁਨੀਆ ਦੇ ਜੰਗਲੀ ਜੀਵ ਮਾਹਿਰਾਂ, ਵਿਗਿਆਨੀਆਂ, ਪੰਛੀਆਂ ਦੇ ਮਾਹਿਰਾਂ ਲਈ ਇਨ੍ਹਾਂ ਦੀ ਰਹੱਸਮਈ ਮੌਤ ਦਾ ਭੇਦ ਲੱਭਣਾ ਇਕ ਚੁਣੌਤੀ ਬਣ ਗਈ | ਫਿਰ ਪਾਕਿਸਤਾਨ ਵਿਚ ਮਰੀਆਂ ਕੁਝ ਗਿੱਧਾਂ ਤੇ ਅਮਰੀਕੀ ਵਿਗਿਆਨਕਾਂ ਨੇ ਖੋਜ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਰਕੇ ਹੋਈ ਸੀ | ਉੱਚ ਪੱਧਰੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਗਿੱਧਾਂ ਦੀ ਕਿਡਨੀ ਫੇਲ੍ਹ ਹੋਣ ਦਾ ਕਾਰਨ 'ਡਾਈਕਲੋਫਿਨੈਕ' ਨਾਮਕ ਦਵਾਈ ਸੀ | 'ਡਾਈਕਲੋਫਿਨੈਕ' ਟੀਕੇ ਰਾਹੀਂ ਜਾਂ ਗੋਲੀਆਂ ਰਾਹੀਂ ਇਨਸਾਨਾਂ ਅਤੇ ਖ਼ਾਸ ਕਰਕੇ ਪਸ਼ੂਆਂ ਨੂੰ ਦਰਦ ਆਦਿ ਤੋਂ ਰਾਹਤ ਦੇਣ ਲਈ ਵਰਤੀ ਜਾਣ ਵਾਲੀ ਪ੍ਰਮੁੱਖ ਦਵਾਈ ਸੀ | 99% ਹਿੰਦੁਸਤਾਨ, ਪਾਕਿਸਤਾਨ ਅਤੇ ਨੇਪਾਲ ਦੀਆਂ ਗਿੱਧਾਂ ਇਸੇ ਕਰਕੇ ਨਹੀਂ ਸਨ ਬਚੀਆਂ | ਇਸ ਤੋਂ ਚਿੰਤਿਤ ਹੋ ਕੇ ਸੰਨ 2000 ਵਿਚ ਵਰਲਡ ਕੰਜਰਵੇਸ਼ਨ ਯੂਨੀਅਨ ਨੇ ਗਿੱਧਾਂ ਨੂੰ 'ਕਰੀਟੀਕਲੀ ਇਨਡੇਜਰਡ' ਪ੍ਰਜਾਤੀਆਂ ਵਿਚ ਸ਼ਾਮਿਲ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਇਹ ਦੁਨੀਆ ਵਿਚ ਸਭ ਤੋਂ ਜਲਦੀ ਅਤੇ ਤੇਜ਼ੀ ਨਾਲ ਖ਼ਤਮ ਹੋ ਰਹੀ ਪ੍ਰਜਾਤੀ ਹੈ | ਫਿਰ 2002 ਵਿਚ ਭਾਰਤ ਨੇ ਇਨ੍ਹਾਂ ਨੂੰ 'ਇੰਡੀਅਨ ਵਾਈਲਡ ਲਾਈਫ਼ ਪ੍ਰੋਟੈਕਸ਼ਨ' ਐਕਟ ਦੇ 'ਸ਼ਡਿਊਲ-1' ਵਿਚ ਸ਼ਾਮਿਲ ਕਰ ਦਿੱਤਾ |
ਮਾਰਚ 2005 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਪਸ਼ੂਆਂ ਲਈ ਇਸਤੇਮਾਲ ਕੀਤੀ ਜਾਣ ਵਾਲੀ 'ਡਾਈਕਲੋਫਿਨੈਕ' ਦਾ ਛੇ ਮਹੀਨਿਆਂ ਦੇ ਅੰਦਰ ਉਤਪਾਦਨ ਅਤੇ ਇਸ ਨੂੰ ਬਾਜ਼ਾਰ ਵਿਚੋਂ ਖ਼ਤਮ ਕਰਨ ਦਾ ਹੁਕਮ ਦਿੱਤਾ | ਇਸ ਦੌਰਾਨ ਡਾਕਟਰੀ ਮਾਹਿਰਾਂ ਅਤੇ ਵਿਗਿਆਨਕਾਂ ਨੇ ਇਸ ਦਵਾਈ ਦਾ ਬਦਲ 'ਮਾਈਲੌਕਸਿਨ' ਲੱਭ ਲਿਆ | ਇਸ ਦਵਾਈ ਦੀ ਪਸ਼ੂਆਂ ਅਤੇ ਗਿੱਧਾਂ 'ਤੇ ਜਾਂਚ ਕੀਤੀ ਗਈ ਅਤੇ ਇਸ ਨੂੰ ਸੁਰੱਖਿਅਤ ਪਾਇਆ ਗਿਆ |
ਪਰ ਇਹ ਤਾਂ ਗਿੱਧਾਂ ਦੀ ਪ੍ਰਜਾਤੀ ਨੂੰ ਬਚਾਉਣ ਦੇ ਸੰਘਰਸ਼ ਦੀ ਅਜੇ ਸ਼ੁਰੂਆਤ ਹੀ ਹੈ ਲੇਕਿਨ ਇਨ੍ਹਾਂ ਦੇ ਪੁਨਰ ਉਥਾਨ ਲਈ ਕੇਵਲ ਵਿਗਿਆਨਕਾਂ ਜਾਂ ਜੰਗਲੀ ਜੀਵ ਮਾਹਿਰਾਂ ਦਾ ਹੀ ਨਹੀਂ ਬਲਕਿ ਹਰ ਇਨਸਾਨ, ਹਰ ਕਿਸਾਨ, ਹਰ ਪਸ਼ੂ ਪਾਲਕ ਦਾ ਯੋਗਦਾਨ ਪਾਉਣਾ ਕੇਵਲ ਅਹਿਮ ਹੀ ਨਹੀਂ ਸਗੋਂ ਜ਼ਰੂਰੀ ਵੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਦੀਵਾ ਲਟ ਲਟ ਬਲਿਆ...

ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਤੇ ਰਸਤਾ ਵਿਖਾਉਣ ਵਿਚ ਦੀਵੇ ਦੀ ਮੁਢਲੀ ਤੇ ਮਹੱਤਵਪੂਰਨ ਭੂਮਿਕਾ ਰਹੀ ਹੈ | ਦੀਵੇ ਦੀ ਰੌਸ਼ਨੀ ਉਸ ਨੂੰ ਗਿਆਨ ਪ੍ਰਦਾਨ ਕਰਦੀ ਆਈ ਹੈ, ਤਾਕਤ ਬਖ਼ਸ਼ਦੀ ਆਈ ਹੈ | ਹਨੇਰੇ ਨੂੰ ਮਿਟਾਉਣਾ ਤੇ ਚਾਨਣ ਫੈਲਾਉਣਾ ਦੀਵੇ ਦਾ ਧਰਮ ਹੈ | ਦੀਵਾ ...

ਪੂਰੀ ਖ਼ਬਰ »

ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ-ਜੈਗੜ੍ਹ

ਰਾਜਸਥਾਨ ਦੀ ਰਾਜਧਾਨੀ ਜੈਪੁਰ ਆਪਣੇ ਪਹਾੜੀ ਕਿਲਿ੍ਹਆਂ ਅਤੇ ਦੂਸਰੇ ਵਿਰਾਸਤੀ ਸਥਾਨਾਂ ਕਰਕੇ ਵਿਸ਼ਵ ਪ੍ਰਸਿੱਧ ਹੈ | ਜੈਪੁਰ ਦੇ ਕਿਲਿ੍ਹਆਂ ਵਿਚੋਂ ਇਕ ਪ੍ਰਮੁੱਖ ਕਿਲ੍ਹਾ 'ਜੈਗੜ੍ਹ' ਹੈ | ਇਹ ਕਿਲ੍ਹਾ ਆਮੇਰ ਦੇ ਕਿਲ੍ਹੇ ਦੇ ਨਜ਼ਦੀਕ ਅਰਾਵਲੀ ਪਰਬਤ ਸ਼੍ਰੇਣੀ ਦੇ ...

ਪੂਰੀ ਖ਼ਬਰ »

ਸਾਹਿਤ ਦੇ ਦੋ ਨੋਬਲ ਪੁਰਸਕਾਰ ਜੇਤੂ : ਓਲਗਾ ਤੋਕਾਚੁਰਕ ਅਤੇ ਪੀਟਰ ਹੈਾਡਕੇ

ਪਿਛਲੇ ਕਈ ਦਿਨਾਂ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਕਿਸ ਦੇ ਹਿੱਸੇ ਆਵੇਗਾ? ਸਭ ਦੇ ਆਪਣੇ-ਆਪਣੇ ਅੰਦਾਜ਼ੇ ਸਨ | ਮਜ਼ਾਕ ਦੇ ਤੌਰ 'ਤੇ ਇਹ ਵੀ ਪੁੱਛਿਆ ਜਾ ਰਿਹਾ ਸੀ ਕਿ ਕੀ ਹਿੰਦੀ ਵਿਚ ਭਵਿੱਖ ਵਿਚ ਕੋਈ ਇਸ ਤਰ੍ਹਾਂ ਦਾ ਲੇਖਕ ...

ਪੂਰੀ ਖ਼ਬਰ »

ਕਾਸ਼, ਇਹ ਇੰਜ ਨਾ ਹੁੰਦਾ!

ਜਦੋਂ ਮੈਂ ਲੋਕਾਂ ਦੇ ਤਿੜਕਦੇ ਰਿਸ਼ਤਿਆਂ ਬਾਰੇ ਸੋਚਦਾ ਹਾਂ, ਉਜੜੇ ਘਰਾਂ ਬਾਰੇ ਸੋਚਦਾ ਹਾਂ, ਲੋਕਾਂ ਨੂੰ ਆਪਣੇ ਕੀਤੇ 'ਤੇ ਪਛਤਾਉਂਦੇ ਵੇਖਦਾ ਹਾਂ, ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਨਾਲ ਗ੍ਰਸੇ ਵੇਖਦਾ ਹਾਂ ਤਾਂ ਮੈਨੂੰ ਬੰਦੇ ਦੇ ਉਹ ਔਗੁਣ ਯਾਦ ਆ ਜਾਂਦੇ ਹਨ, ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1975 'ਚ ਸ੍ਰੀਨਗਰ (ਕਸ਼ਮੀਰ) ਵਿਖੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਸਮੇਂ ਕੁਝ ਪੰਜਾਬ ਦੇ ਸਾਹਿਤਕਾਰ ਤੇ ਕੁਝ ਜੰਮੂ-ਕਸ਼ਮੀਰ ਦੇ ਸਾਹਿਤਕਾਰ ਇਕੱਠੇ ਗੱਲਾਂਬਾਤਾਂ ਕਰ ਰਹੇ ਸਨ | ਡਾ: ਕੁਲਬੀਰ ਸਿੰਘ ਕਾਂਗ ਦੇ ਕਹਿਣ 'ਤੇ ਇਨ੍ਹਾਂ ਸਾਰਿਆਂ ਦੀ ਇਹ ਯਾਦਗਾਰੀ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ: ਬੀਨੂੰ ਢਿੱਲੋਂ

ਪਿਛਲੇ ਕੁਝ ਸਮੇਂ ਤੋਂ ਇਕ ਚਿਹਰੇ ਹੀ ਵੱਖ-ਵੱਖ ਤਰ੍ਹਾਂ ਦੀ ਅਦਾਕਾਰੀ ਪੇਸ਼ ਕਰ ਕੇ ਪੰਜਾਬੀ ਸਿਨੇਮਾ 'ਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ | ਇਹ ਚਿਹਰਾ ਹੈ ਬੀਨੂੰ ਢਿੱਲੋਂ | ਕਾਮੇਡੀ ਤੋਂ ਲੈ ਕੇ ਨਾਇਕੀ ਤੱਕ ਦੀਆਂ ਭੂਮਿਕਾਵਾਂ ਬੜੀ ਖੂਬੀ ਨਾਲ ਇਸ ਅਦਾਕਾਰ ਨੇ ...

ਪੂਰੀ ਖ਼ਬਰ »

ਸਰਕਾਰ-ਏ-ਖ਼ਾਲਸਾ ਸਮੇਂ ਕਸ਼ਮੀਰ ਵਿਚ ਸੁਧਾਰ ਤੇ ਵਿਕਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹੁਕਮ ਮਿਲਣ ਦੀ ਦੇਰ ਸੀ ਕਿ ਖ਼ਾਲਸਾ ਫ਼ੌਜਾਂ ਨੇ ਸਭ ਤੋਂ ਪਹਿਲਾਂ ਬਾਰਾਮੂਲਾ ਦੇ ਰਈਸਾਂ ਨੂੰ ਜਾ ਘੇਰਿਆ | ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ | ਹੁਣ ਖ਼ਾਲਸਾ ਫ਼ੌਜਾਂ ਨੇ ਬਿਨਾਂ ...

ਪੂਰੀ ਖ਼ਬਰ »

ਛੋਟੀ ਕਹਾਣੀ: ਝੂਠ ਬੋਲਦਾ ਹੋਊ

ਪਿੰਡ ਜਾਣ ਵਾਲੀ ਬੱਸ ਵਿਚ ਹਾਲੇ ਬੈਠਾ ਹੀ ਸੀ ਕਿ ਇਕ ਫਟੇ-ਪੁਰਾਣੇ ਕੱਪੜੇ ਪਾਈ ਬਾਰਾਂ ਕੁ ਸਾਲਾਂ ਦਾ ਮੰੁਡਾ ਬੱਸ 'ਚ ਚੜ੍ਹ ਆਇਆ | ਉਸ ਦੇ ਹੱਥ 'ਚ ਇਸ਼ਤਿਹਾਰਨੁਮਾ ਪਰਚੀਆਂ ਦਾ ਥੱਬਾ ਸੀ | ਉਸ ਨੇ ਸਾਰੀਆਂ ਸਵਾਰੀਆਂ ਨੂੰ ਪਰਚੀਆਂ ਵੰਡ ਦਿੱਤੀਆਂ | ਜਦੋਂ ਮੈਂ ਪੜ੍ਹ ਕੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX