ਤਾਜਾ ਖ਼ਬਰਾਂ


ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  0 minutes ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  3 minutes ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  2 minutes ago
ਚੰਡੀਗੜ੍ਹ, 28 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੁਲਿਸ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਅਕਾਲੀ ਵਿਧਾਇਕਾਂ...
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  11 minutes ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  12 minutes ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  15 minutes ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  15 minutes ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  24 minutes ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  24 minutes ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  25 minutes ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  26 minutes ago
ਬਜਟ ਇਜਲਾਸ : ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ- ਬਾਦਲ
. . .  27 minutes ago
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼- ਬਾਦਲ
. . .  28 minutes ago
ਬਜਟ ਇਜਲਾਸ : ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ- ਬਾਦਲ
. . .  28 minutes ago
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ- ਬਾਦਲ
. . .  30 minutes ago
ਬਜਟ ਇਜਲਾਸ : 54.50 ਕਿ.ਮੀ ਲੰਬਾ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ -ਬਾਦਲ
. . .  30 minutes ago
ਘਾਟੇ 'ਚੋਂ ਉੱਭਰ ਕੇ ਮੁਨਾਫ਼ੇ 'ਚ ਆਇਆ ਪੰਜਾਬ ਦਾ ਬਿਜਲੀ ਬੋਰਡ, ਸਾਲ 2018-19 'ਚ ਦਰਜ ਕੀਤਾ ਗਿਆ 80 ਕਰੋੜ ਰੁਪਏ ਦਾ ਮੁਨਾਫ਼ਾ-ਬਾਦਲ
. . .  31 minutes ago
ਬੁੱਢਾ ਨਾਲੇ ਦੀ ਸਫ਼ਾਈ ਲਈ 650 ਕਰੋੜ ਰਾਖਵੇਂ- ਮਨਪ੍ਰੀਤ ਬਾਦਲ
. . .  33 minutes ago
ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਰਾਖਵੇਂ- ਬਾਦਲ
. . .  33 minutes ago
2020-21 'ਚ 5 ਨਵੇਂ ਡਿਗਰੀ ਕਾਲਜ ਖੋਲ੍ਹਣ ਦੇ ਉਦੇਸ਼ ਲਈ 25 ਕਰੋੜ ਰਾਖਵੇਂ- ਬਾਦਲ
. . .  35 minutes ago
ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਲੁਧਿਆਣਾ ਸ਼ਹਿਰ ਲਈ 104 ਅਤੇ ਅੰਮ੍ਰਿਤਸਰ ਲਈ 76 ਕਰੋੜ ਰੁਪਏ ਰਾਖਵੇਂ- ਮਨਪ੍ਰੀਤ ਬਾਦਲ
. . .  36 minutes ago
ਬਜਟ ਇਜਲਾਸ : ਇਤਿਹਾਸਿਕ ਸਰਕਾਰ ਕਾਲਜ ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਮਲੇਰਕੋਟਲਾ ਤੇ ਅੰਮ੍ਰਿਤਸਰ 'ਚ ਬੁਨਿਆਦੀ ਢਾਂਚੇ ਲਈ 5 ਕਰੋੜ ਰਾਖਵੇਂ- ਬਾਦਲ
. . .  37 minutes ago
ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਰਾਖਵੇਂ- ਬਾਦਲ
. . .  37 minutes ago
19 ਸਰਕਾਰੀ ਅਤੇ 1 ਗ਼ੈਰ ਸਰਕਾਰੀ ਆਈ. ਟੀ. ਆਈ. ਨੂੰ ਕੀਤਾ ਜਾਵੇਗਾ ਅਪਗ੍ਰੇਡ- ਬਾਦਲ
. . .  39 minutes ago
ਬਜਟ ਇਜਲਾਸ : 35 ਕਰੋੜ ਆਈ.ਟੀ.ਆਈ ਸੈਂਟਰ ਲਈ ਰਾਖਵੇਂ- ਬਾਦਲ
. . .  40 minutes ago
ਵਿਦਿਆਰਥੀਆਂ ਨੂੰ ਸਕੂਲਾਂ ਤੱਕ ਮੁਫ਼ਤ ਪਹੁੰਚਾਉਣ ਲਈ 10 ਕਰੋੜ ਰੁਪਏ ਰਾਖਵੇਂ- ਮਨਪ੍ਰੀਤ ਬਾਦਲ
. . .  41 minutes ago
ਬਜਟ ਇਜਲਾਸ : 19 ਨਵੇਂ ਆਈ.ਟੀ.ਆਈ ਸੈਂਟਰ ਬਣਾਏ ਜਾਣਗੇ- ਬਾਦਲ
. . .  41 minutes ago
ਪੰਜਾਬ ਸਰਕਾਰ ਨੇ 12ਵੀਂ ਤੱਕ ਸਾਰੇ ਬੱਚਿਆਂ ਦੀ ਸਿੱਖਿਆ ਮੁਫ਼ਤ ਕਰਨ ਦਾ ਕੀਤਾ ਐਲਾਨ
. . .  45 minutes ago
ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਤੱਕ ਪਹੁੰਚਣ ਲਈ ਸੜਕ ਅਤੇ ਆਲੇ-ਦੁਆਲੇ ਦੇ ਨਵੀਨੀਕਰਨ ਲਈ 5 ਕਰੋੜ ਰੁਪਏ ਰਾਖਵੇਂ- ਵਿੱਤ ਮੰਤਰੀ ਬਾਦਲ
. . .  48 minutes ago
ਸਮਾਰਟ ਵਿਲੇਜ ਸਕੀਮ ਲਈ ਪਹਿਲਾਂ ਤੋਂ ਚੱਲ ਰਹੇ ਅਤੇ ਇਸ ਸਾਲ ਕੀਤੇ ਜਾਣ ਵਾਲੇ 20,440 ਕੰਮ ਲਈ 600 ਕਰੋੜ ਰੁਪਏ ਦੀ ਲੋੜ ਪਈ ਤਾਂ ਵਧਾਇਆ ਵੀ ਜਾ ਸਕਦਾ ਹੈ- ਬਾਦਲ
. . .  49 minutes ago
ਬਜਟ ਇਜਲਾਸ : ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਲਈ 8275 ਕਰੋੜ ਰੁਪਏ ਰਾਖਵੇਂ- ਬਾਦਲ
. . .  50 minutes ago
ਗ੍ਰਾਮੀਣ ਵਿਕਾਸ ਅਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ ਰੱਖੇ ਗਏ- ਵਿੱਤ ਮੰਤਰੀ ਬਾਦਲ
. . .  53 minutes ago
ਇੰਡਸਟਰੀ ਨੂੰ ਸਬਸਿਡੀ 'ਤੇ ਬਿਜਲੀ ਦੇਣ ਨੂੰ ਲੈ ਕੇ 2,267 ਕਰੋੜ ਰੁਪਏ ਖ਼ਰਚ ਹੋਣਗੇ- ਬਾਦਲ
. . .  55 minutes ago
ਬਜਟ ਇਜਲਾਸ : 12 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੇ ਸਰੀ ਗੁਰੂ ਤੇਗ਼ ਬਹਾਦਰ ਦੀ ਦੇ 400 ਸਾਲਾ ਪ੍ਰਕਾਸ਼ ਪੂਰਬ ਦੇ ਸੰਬੱਧ 'ਚ 35 ਕਰੋੜ ਰਾਖਵੇਂ- ਬਾਦਲ
. . .  55 minutes ago
ਪੰਜਾਬ ਦੇ ਸਟੇਡੀਅਮ ਅਤੇ ਖੇਡ ਢਾਂਚੇ ਨੂੰ ਅੱਗੇ ਵਧਾਉਣ ਅਤੇ ਇਸ ਦੇ ਲਈ 35 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ- ਵਿੱਤ ਮੰਤਰੀ ਬਾਦਲ
. . .  56 minutes ago
ਪੰਜਾਬ ਤੋਂ ਨਸ਼ੇ ਦਾ ਖ਼ਾਤਮਾ ਸਾਡੀ ਵਚਨਬੱਧਤਾ- ਬਾਦਲ
. . .  about 1 hour ago
ਬਜਟ ਇਜਲਾਸ : ਫੋਕਲ ਪੁਆਇੰਟ 131 ਕਰੋੜ ਰਾਖਵੇਂ- ਬਾਦਲ
. . .  1 minute ago
ਡੰਗਰਾਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਦਾ 32 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਜਾਵੇਗਾ- ਬਾਦਲ
. . .  about 1 hour ago
ਹੁਸ਼ਿਆਰਪੁਰ 'ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਰਾਖਵੇਂ ਰੱਖੇ ਗਏ- ਬਾਦਲ
. . .  about 1 hour ago
ਸੂਬੇ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ 25 ਕਰੋੜ ਰੁਪਏ ਰਾਖਵੇਂ ਰੱਖੇ ਗਏ- ਬਾਦਲ
. . .  about 1 hour ago
ਬਜਟ ਇਜਲਾਸ : ਪੇਂਡੂ ਵਿਕਾਸ ਲਈ 526 ਕਰੋੜ ਰੁਪਏ ਰੱਖੇ- ਬਾਦਲ
. . .  about 1 hour ago
ਅਪ੍ਰੈਲ ਮਹੀਨੇ ਤੋਂ ਦਿੱਤੇ ਜਾਣਗੇ ਨੌਜਵਾਨਾਂ ਨੂੰ ਸਮਾਰਟ ਫ਼ੋਨ- ਵਿੱਤ ਮੰਤਰੀ ਬਾਦਲ
. . .  about 1 hour ago
ਬਜਟ ਇਜਲਾਸ : 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਲਈ ਦਿੱਤੇ ਜਾਣਗੇ- ਬਾਦਲ
. . .  about 1 hour ago
ਬਜਟ ਇਜਲਾਸ : 20 ਕਰੋੜ ਪਰਾਲੀ ਦੀ ਸੰਭਾਲ ਲਈ ਰੱਖੇ- ਬਾਦਲ
. . .  about 1 hour ago
ਪੀ.ਏ.ਯੂ. ਅਧੀਨ ਮੋਹਾਲੀ 'ਚ ਸਥਾਪਿਤ ਹੋਵੇਗਾ ਐਗਰੀਕਲਚਰ ਮਾਰਕੀਟਿੰਗ ਇਨੋਵੇਸ਼ਨ ਅਤੇ ਇੰਟੈਲੀਜੈਂਸ ਸੈਂਟਰ, ਇਸ ਦੇ 10 ਕਰੋੜ ਰੁਪਏ ਰਾਖਵੇਂ ਰੱਖੇ ਗਏ- ਬਾਦਲ
. . .  about 1 hour ago
ਬਜਟ ਇਜਲਾਸ : ਨਹਿਰੀ ਵਿਕਾਸ 2510 ਕਰੋੜ ਰੁਪਏ ਰੱਖੇ- ਬਾਦਲ
. . .  about 1 hour ago
ਗੁਰਦਾਸਪੁਰ ਅਤੇ ਬਟਾਲਾ 'ਚ ਗੰਨਾ ਮਿੱਲਾਂ ਲਈ 50 ਕਰੋੜ ਰੁਪਏ ਰਾਖਵੇਂ- ਵਿੱਤ ਮੰਤਰੀ ਬਾਦਲ
. . .  about 1 hour ago
ਸਿਹਤ ਲਈ 4675 ਕਰੋੜ ਰੁਪਏ ਰਾਖਵੇਂ- ਵਿੱਤ ਮੰਤਰੀ ਬਾਦਲ
. . .  about 1 hour ago
ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਰਕਾਰ ਨੇ ਸਾਲ 2020-21 ਲਈ 8275 ਕਰੋੜ ਰੁਪਏ ਰੱਖੇ- ਬਾਦਲ
. . .  about 1 hour ago
ਬਜਟ ਇਜਲਾਸ : ਦੋਹਾਂ ਸਰਕਾਰੀ ਖੇਤੀਬਾੜੀ ਕਾਲਜਾਂ ਦਾ ਬਜਟ 14 ਕਰੋੜ ਰੁਪਏ ਰੱਖਿਆ ਗਿਆ- ਬਾਦਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਖੇਡ ਸੰਸਾਰ

ਭਾਰਤ ਨੇ ਘਰ 'ਚ ਜਿੱਤੀ ਲਗਾਤਾਰ 11ਵੀਂ ਟੈਸਟ ਲੜੀ

ਪੁਣੇ, 13 ਅਕਤੂਬਰ (ਏਜੰਸੀ)- ਭਾਰਤੀ ਟੀਮ ਨੇ ਪੁਣੇ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਟੈਸਟ 'ਚ ਦੱਖਣੀ ਅਫ਼ਰੀਕਾ ਨੂੰ ਪਾਰੀ ਤੇੇ 137 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 2-0 ਨਾਲ ਅਜੇਤੂ ਬੜਤ ਦੇ ਨਾਲ ਹੀ ਲੜੀ ਵੀ ਆਪਣੇ ਨਾਂਅ ਕਰ ਲਈ ਹੈ | ਇਸ ਤੋਂ ਇਲਾਵਾ ਭਾਰਤੀ ਟੀਮ ਨੇ ਆਪਣੇ ਘਰ 'ਚ ਲਗਾਤਾਰ 11ਵੀਂ ਟੈਸਟ ਲੜੀ 'ਚ ਜਿੱਤ ਦਰਜ ਕੀਤੀ ਹੈ, ਜੋ ਕਿ ਇਕ ਵਿਸ਼ਵ ਰਿਕਾਰਡ ਹੈ | ਭਾਰਤ ਨੂੰ 2012 /13 ਤੋਂ ਹੁਣ ਤੱਕ ਕੋਈ ਟੀਮ ਘਰ 'ਚ ਟੈਸਟ ਲੜੀ ਨਹੀਂ ਹਰਾ ਸਕੀ ਹੈ | ਇਸ ਤੋਂ ਪਹਿਲਾਂ ਘਰ 'ਚ ਲਗਾਤਾਰ ਸਭ ਤੋਂ ਵੱਧ ਟੈਸਟ ਲੜੀ ਜਿੱਤਣ ਦਾ ਰਿਕਾਰਡ ਆਸਟ੍ਰੇਲੀਆ ਦੇ ਨਾਂਅ ਸੀ | ਭਾਰਤ ਨੇ ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਦੀਆਂ ਅਜੇਤੂ 254 ਦੌੜਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੂਜਾ ਟੈਸਟ ਮੈਚ ਚੌਥੇ ਦਿਨ ਹੀ ਆਪਣੇ ਨਾਂਅ ਕਰ ਲਿਆ | ਆਪਣੀ ਪਹਿਲੀ ਪਾਰੀ 'ਚ 275 ਦੌੜਾਂ 'ਤੇ ਸਿਮਟਣ ਵਾਲੀ ਅਫ਼ਰੀਕੀ ਟੀਮ ਨੂੰ ਕਪਤਾਨ ਕੋਹਲੀ ਨੇ ਇਥੇ ਫਾਲੋਆਨ ਖੇਡਣ ਲਈ ਕਿਹਾ, ਤੇ ਦੂਸਰੀ ਪਾਰੀ 'ਚ ਅਫ਼ਰੀਕੀ ਬੱਲੇਬਾਜ਼ ਇਕ ਵਾਰ ਫਿਰ ਬੇਵੱਸ ਨਜ਼ਰ ਆਏ | ਅਫ਼ਰੀਕੀ ਟੀਮ ਦੀ ਦੂਜੀ ਪਾਰੀ ਚੌਥੇ ਦਿਨ ਦੇ ਅੰਤਿਮ ਸੈਸ਼ਨ 'ਚ ਚਾਹਕਾਲ ਤੋਂ ਕੁਝ ਦੇਰ ਬਾਅਦ ਹੀ ਸਿਮਟ ਗਈ | ਦੋਹਰਾ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੂੰ 'ਮੈਨ ਆਫ ਦੀ ਮੈਚ' ਐਲਾਨਿਆ ਗਿਆ | ਭਾਰਤੀ ਟੀਮ ਨੇ ਇਸ ਟੈਸਟ ਮੈਚ 'ਚ ਵਿਰਾਟ ਦੇ ਦੋਹਰੇ ਸੈਂਕੜੇ ਤੇ ਮਯੰਕ ਅਗਰਵਾਲ (108) ਦੇ ਸੈਂਕੜੇ ਦੀ ਬਦੌਲਤ 601/5 ਦੇ ਸਕੋਰ 'ਤੇ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਸੀ | ਮਹਿਮਾਨ ਦੱਖਣੀ ਅਫ਼ਰੀਕਾ ਟੀਮ ਆਪਣੀ ਦੋ ਪਾਰੀਆਂ (275 ਅਤੇ 189) 'ਚ ਭਾਰਤੀ ਟੀਮ ਦੇ ਪਹਿਲੀ ਪਾਰੀ ਦੇ ਸਕੋਰ ਦੀ ਬਰਾਬਰੀ ਨਹੀਂ ਕਰ ਸਕੀ | ਭਾਰਤੀ ਟੀਮ ਦੇ ਪੂਰੇ ਗੇਂਦਬਾਜ਼ੀ ਵਿਭਾਗ ਨੇ ਸ਼ਾਨਦਾਰ ਖੇਡ ਦਿਖਾਇਆ, ਤੇ ਦੋਹਾਂ ਪਾਰੀਆਂ 'ਚ ਅਫ਼ਰੀਕੀ ਬੱਲੇਬਾਜ਼ਾਂ ਦੀ ਇਕ ਨਹੀਂ ਚੱਲਣ ਦਿੱਤੀ | ਜਿਸ ਪਿਚ 'ਤੇ ਦੱਖਣੀ ਅਫ਼ਰੀਕਾ ਦੇ ਤੇਜ਼ ਤੇ ਸਪਿਨ ਗੇਂਦਬਾਜ਼ ਬੇਅਸਰ ਦਿਖ ਰਹੇ ਸਨ, ਉਸ ਪਿਚ 'ਤੇ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਇਆ | ਦੂਸਰੀ ਪਾਰੀ 'ਚ ਉਮੇਸ਼ ਯਾਦਵ ਨੇ 3, ਰਵੀਚੰਦਰਨ ਅਸ਼ਵਿਨ ਨੇ 2 ਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਪਹਿਲੀ ਪਾਰੀ 'ਚ ਉਮੇਸ਼ ਯਾਦਵ ਨੇ 3 ਅਤੇ ਰਵੀਚੰਦਰਨ ਅਸ਼ਵਿਨ ਨੇ 4 ਵਿਕਟਾਂ ਆਪਣੇ ਨਾਂਅ ਕੀਤੀਆਂ ਸਨ | ਸਨਿਚਰਵਾਰ ਨੂੰ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ ਨੂੰ 275 ਦੌੜਾਂ 'ਤੇ ਸਮੇਟ ਦਿੱਤਾ ਸੀ |
ਸਟੀਵ ਵਾ ਤੇ ਰਿਕੀ ਪੌਾਟਿੰਗ ਦੇ ਕਲੱਬ 'ਚ ਸ਼ਾਮਿਲ ਹੋਏ ਵਿਰਾਟ ਕੋਹਲੀ
ਇਸ ਟੈਸਟ ਮੈਚ 'ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਦੇ ਦੋ ਮਹਾਨ ਕਪਤਾਨਾਂ ਦੇ ਖਾਸ ਕਲੱਬ 'ਚ ਸ਼ਾਮਿਲ ਹੋ ਗਏ ਹਨ | ਬਤੌਰ ਕਪਤਾਨ ਵਿਰਾਟ ਕੋਹਲੀ ਦਾ ਇਹ 50ਵਾਂ ਟੈਸਟ ਮੈਚ ਸੀ, ਤੇ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਨੇ 30ਵੀਂ ਟੈਸਟ ਜਿੱਤ ਆਪਣੇ ਨਾਂਅ ਕੀਤੀ ਹੈ | 50 ਟੈਸਟ 'ਚ ਕਪਤਾਨੀ ਕਰ ਕੇ 30 ਜਾਂ ਇਸ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੇ ਕਪਤਾਨਾਂ ਦੀ ਗੱਲ ਕਰੀਏ ਤਾਂ ਵਿਰਾਟ ਦੁਨੀਆ ਦੇ ਅਜਿਹੇ ਤੀਸਰੇ ਕਪਤਾਨ ਹਨ | ਇਸ ਕਲੱਬ 'ਚ ਉਨ੍ਹਾਂ ਤੋਂ ਅੱਗੇ ਦੋ ਕਪਤਾਨ ਹਨ, ਤੇ ਇਹ ਦੋਵੇਂ ਕਪਤਾਨ ਆਸਟ੍ਰੇਲੀਆਈ ਹਨ, ਜਿਨ੍ਹਾਂ 'ਚ ਸਟੀਵ ਵਾ ਤੇ ਰਿਕੀ ਪੌਾਟਿੰਗ ਦੇ ਨਾਂਅ ਸ਼ਾਮਿਲ ਹਨ | 50 ਟੈਸਟ 'ਚ ਕਪਤਾਨੀ ਕਰ ਕੇ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਦੇ ਨਾਂਅ ਹੈ | ਬਤੌਰ ਕਪਤਾਨ ਸਟੀਵ ਵਾ ਨੇ ਆਪਣੇ ਪਹਿਲੇ 50 ਟੈਸਟ 'ਚ ਸਭ ਤੋਂ ਵੱਧ 37 ਜਿੱਤਾਂ ਆਪਣੇ ਨਾਂਅ ਕੀਤੀਆਂ ਸਨ | ਉਨ੍ਹਾਂ ਤੋਂ ਬਾਅਦ ਕੰਗਾਰੂ ਟੀਮ ਦੀ ਕਮਾਨ ਸੰਭਾਲਣ ਵਾਲੇ ਰਿਕੀ ਪੌਾਟਿੰਗ ਵੀ ਉਨ੍ਹਾਂ ਤੋਂ ਸਿਰਫ 2 ਕਦਮ ਪਿੱਛੇ ਹਨ, ਤੇ ਉਨ੍ਹਾਂ ਨੇ 35 ਮੈਚਾਂ 'ਚ ਜਿੱਤ ਦਰਜ ਕੀਤੀ ਹੈ | ਇਸ ਤੋਂ ਬਾਅਦ 30 ਜਿੱਤ ਦਰਜ ਕਰਨ ਵਾਲੇ ਵਿਰਾਟ ਕੋਹਲੀ ਤੀਸਰੇ ਸਥਾਨ 'ਤੇ ਹਨ | ਚੌਥੇ ਨੰਬਰ 'ਤੇ ਨਾਂਅ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਸ ਦਾ ਆਉਂਦਾ ਹੈ, ਉਨ੍ਹਾਂ ਨੇ 27 ਜਿੱਤਾਂ ਆਪਣੇ ਨਾਂਅ ਕੀਤੀਆਂ ਹਨ |
ਦੇਸ਼ ਤੋਂ ਬਾਹਰ ਦੱਖਣੀ ਅਫ਼ਰੀਕਾ ਦੀ ਲਗਾਤਾਰ 6ਵੀਂ ਟੈਸਟ ਹਾਰ
ਦੱਖਣੀ ਅਫ਼ਰੀਕਾ ਦੀ ਇਹ ਦੇਸ਼ ਤੋਂ ਬਾਹਰ ਲਗਾਤਾਰ 6ਵੀਂ ਟੈਸਟ ਹਾਰ ਹੈ | 2017 ਤੋਂ ਇਹ ਦੇਸ਼ ਤੋਂ ਬਾਹਰ ਟੈਸਟ ਮੈਚ ਨਹੀਂ ਜਿੱਤ ਸਕੀ ਹੈ | ਦੇਖਿਆ ਜਾਵੇ ਤਾਂ ਇਹ ਇਸ ਦਾ ਸ਼ਰਮਨਾਕ ਰਿਕਾਰਡ ਹੈ | ਇਸ ਤੋਂ ਪਹਿਲਾਂ ਫਰਵਰੀ 1911 ਤੋਂ 1924 ਦੇ ਵਿਚਕਾਰ ਉਸ ਨੇ ਲਗਾਤਾਰ 10 ਟੈਸਟ ਮੈਚ ਹਾਰੇ ਸਨ |

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ

ਮੰਜੂ ਰਾਣੀ ਨੂੰ ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸਬਰ

ਉਲਾਨ-ਉਦੇ (ਰੂਸ), 13 ਅਕਤੂਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੰਜੂ ਰਾਣੀ (19 ਸਾਲ) ਨੂੰ ਖ਼ੁਦ ਦੀ ਪਹਿਚਾਣ ਬਣਾਉਣ ਦੀ ਚਾਹਤ ਨੇ ਮੁੱਕੇਬਾਜ਼ੀ ਦਸਤਾਨੇ ਪਹਿਨਣ ਲਈ ਪ੍ਰੇਰਿਤ ਕੀਤਾ, ਤੇ ਰਿੰਗ 'ਚ ਉਤਰਨ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ | ਪਹਿਲੀ ਵਾਰ ਵਿਸ਼ਵ ...

ਪੂਰੀ ਖ਼ਬਰ »

ਕੌਮੀ ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ

ਦੁਤੀ ਚੰਦ ਨੇ 200 ਮੀਟਰ ਦੌੜ 'ਚ ਵੀ ਜਿੱਤਿਆ ਸੋਨ ਤਗਮਾ

ਰਾਂਚੀ, 13 ਅਕਤੂਬਰ (ਏਜੰਸੀ)- ਫਰਾਟਾ ਦੌੜਾਕ ਦੁਤੀ ਚੰਦ ਨੇ 59ਵੀਂ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ 'ਚ 200 ਮੀਟਰ ਦੌੜ 'ਚ ਸੋਨ ਤਗਮੇ ਨਾਲ ਆਪਣੇ ਸੀਜ਼ਨ ਦੀ ਸਮਾਪਤੀ ਕੀਤੀ | ਮੌਜੂਦਾ ਚੈਂਪੀਅਨਸ਼ਿਪ 'ਚ 100 ਮੀਟਰ ਫਰਾਟਾ ਦੌੜ 'ਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀ ਦੁਤੀ ...

ਪੂਰੀ ਖ਼ਬਰ »

ਲਕਸ਼ੇ ਸੇਨ ਨੇ ਜਿੱਤਿਆ ਪਹਿਲਾ ਸੁਪਰ 100 ਦਾ ਿਖ਼ਤਾਬ

ਅਲਮੇਰੇ (ਦ ਨੀਦਰਲੈਂਡਜ਼), 13 ਅਕਤੂਬਰ (ਏਜੰਸੀ)- ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ (18 ਸਾਲ) ਨੇ ਡਚ ਓਪਨ ਦਾ ਿਖ਼ਤਾਬ ਆਪਣੇ ਨਾਂਅ ਕੀਤਾ ਹੈ | ਲਕਸ਼ੇ ਸੇਨ ਨੇ ਆਪਣੇ ਕੈਰੀਅਰ ਦਾ ਪਹਿਲਾ ਬੀ. ਡਬਲਯੂ. ਐਫ. ਵਰਲਡ ਟੂਰ ਸੁਪਰ 100 ਟੂਰਨਾਮੈਂਟ ਦਾ ਿਖ਼ਤਾਬ ਜਾਪਾਨ ...

ਪੂਰੀ ਖ਼ਬਰ »

ਕੋਕੋ ਗਾਫ ਨੇ ਕੀਤਾ ਪਹਿਲਾ ਡਬਲਿਊ.ਟੀ.ਏ. ਿਖ਼ਤਾਬ ਆਪਣੇ ਨਾਂਅ

ਲਿੰਜ (ਆਸਟਰੀਆ), 13 ਅਕਤੂਬਰ (ਏਜੰਸੀ)- ਅਮਰੀਕਾ ਦੀ ਕੋਕੋ ਗਾਫ (15 ਸਾਲ) ਨੇ ਐਤਵਾਰ ਨੂੰ ਇਥੇ ਆਸਟਰੀਆ ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਲਤਾਵੀਆ ਦੀ ਯੇਲੇਨਾ ਓਸਟਾਪੇਂਕੋ (22 ਸਾਲ) ਨੂੰ ਹਰਾ ਕੇ ਆਪਣਾ ਪਹਿਲਾ ਡਬਲਿਊ. ਟੀ.ਏ. ਿਖ਼ਤਾਬ ਆਪਣੇ ਨਾਂਅ ਕੀਤਾ | ਵਿੰਬਲਡਨ ...

ਪੂਰੀ ਖ਼ਬਰ »

ਡੈਨੀਅਲ ਮੇਦਵੇਦੇੇਵ ਬਣੇ ਸ਼ੰਘਾਈ ਮਾਸਟਰਜ਼ ਦੇ ਜੇਤੂ

ਸ਼ੰਘਾਈ, 13 ਅਕਤੂਬਰ (ਏਜੰਸੀ)- ਸ਼ਾਨਦਾਰ ਲੈਅ 'ਚ ਚਲ ਰਹੇ ਰੂਸ ਦੇ ਡੈਨੀਅਲ ਮੇਦਵੇਦੇਵ (23 ਸਾਲ) ਨੇ ਸ਼ੰਘਾਈ ਮਾਸਟਰਜ਼ ਦੇ ਫਾਈਨਲ 'ਚ ਐਤਵਾਰ ਨੂੰ ਜਰਮਨੀ ਦੇ ਐਲਗਜ਼ੈਡਰ ਜ਼ਵੇਰੇਵ (22 ਸਾਲ) ਨੂੰ ਹਰਾ ਕੇ ਸਾਲ ਦੇ ਚੌਥੇ ਿਖ਼ਤਾਬ 'ਤੇ ਕਬਜ਼ਾ ਕੀਤਾ | ਲਗਾਤਾਰ 6ਵੇਂ ...

ਪੂਰੀ ਖ਼ਬਰ »

ਸਰਜੀਓ ਰਾਮੋਸ ਬਣੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਯੂਰਪੀਅਨ ਖਿਡਾਰੀ

ਓਸਲੋ, 13 ਅਕਤੂਬਰ (ਏਜੰਸੀ)- ਸਪੇਨ ਦੇ ਡਿਫੈਂਡਰ ਸਰਜੀਓ ਰਾਮੋਸ (33 ਸਾਲ) ਸਭ ਤੋਂ ਵੱਧ ਮੈਚ ਖੇਡਣ ਵਾਲੇ ਯੂਰਪੀਅਨ ਖਿਡਾਰੀ ਬਣ ਗਏ ਹਨ | ਰਾਮੋਸ ਨੇ 2020 ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇਰ 'ਚ ਨਾਰਵੇ ਦੇ ਿਖ਼ਲਾਫ਼ ਮੈਦਾਨ 'ਤੇ ਉਤਰ ਕੇ ਇਹ ਰਿਕਾਰਡ ਬਣਾਇਆ | ਰਾਮੋਸ ਨੇ ...

ਪੂਰੀ ਖ਼ਬਰ »

ਸਿਮੋਨ ਬਾਈਲਸ ਬਣੀ 25 ਤਗਮੇ ਜਿੱਤਣ ਵਾਲੀ ਪਹਿਲੀ ਜਿਮਨਾਸਟ

ਸਟੁਟਗਾਰਟ (ਜਰਮਨੀ), 13 ਅਕਤੂਬਰ (ਏਜੰਸੀ)- ਜਿਮਨਾਸਟਿਕ ਦੀ ਰਾਣੀ ਅਮਰੀਕਾ ਦੀ ਸਿਮੋਨ ਬਾਈਲਸ ਨੇ ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ, ਉਹ ਓਵਰਆਲ ਸਭ ਤੋਂ ਵੱਧ ਤਗਮੇ ਜਿੱਤਣ ਵਾਲੀ ਜਿਮਨਾਸਟ ਬਣ ਗਈ ਹੈ | ਉਸ ਨੇ ਐਤਵਾਰ ਨੂੰ 'ਬੈਲੇਂਸ ...

ਪੂਰੀ ਖ਼ਬਰ »

ਸਾਈ ਪਟਿਆਲਾ ਹਾਕੀ 'ਚ ਬਣਿਆ ਚੈਂਪੀਅਨ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)- 65ਵੀਆਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਲੜਕੀਆਂ ਦੇ ਵਰਗ ਦੇ ਮੁਕਾਬਲੇ ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਜਲੰਧਰ ਦੀ ਦੇਖ-ਰੇਖ ਹੇੇਠ ਜਲੰਧਰ ਵਿਖੇ ਕਰਵਾਏ ਗਏ, ਜਿਨ੍ਹਾਂ 'ਚ ਸਾਈ ਟਰੇਨਿੰਗ ਸੈਂਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX