ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅੱਜ ਸ਼ਾਮ ਤੱਕ 2 ਲੱਖ 48 ਹਜ਼ਾਰ 660 ਕੁਇੰਟਲ ਝੋਨੇ ਦੀ ਆਮਦ ਹੋਈ | ਜਿਸ 'ਚੋਂ 2 ਲੱਖ 43 ਹਜ਼ਾਰ 650 ਕੁਇੰਟਲ ਝੋਨਾ ਵਿੱਕ ਗਿਆ | ਸ਼ਾਮ ਵੇਲੇ ਮੰਡੀ ਵਿਚ ਅਣਵਿਕਿਆ ਝੋਨਾ ਸਿਰਫ਼ 5020 ਕੁਇੰਟਲ ਹੀ ਬਚਿਆ ਸੀ | ਅੱਜ ਝੋਨੇ ਦੀ ਸਰਕਾਰੀ ਖ਼ਰੀਦ ਦੇ 14 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸਾਨਾਂ ਨੂੰ ਸਰਕਾਰੀ ਏਜੰਸੀਆਂ ਵਲੋਂ ਝੋਨੇ ਦੀ ਫਸਲ ਦੀ ਇਕ ਪੈਸਾ ਵੀ ਅਦਾਇਗੀ ਨਹੀਂ ਹੋਈ | ਹਾਲਾਂਕਿ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਗੁਰਦੀਪ ਸਿੰਘ ਰਸੂਲੜਾ ਨੇ ਕਿਹਾ ਕਿ ਕੱਲ੍ਹ 15 ਅਕਤੂਬਰ ਤੋਂ ਝੋਨੇ ਦੀ ਅਦਾਇਗੀ ਸ਼ੁਰੂ ਹੋ ਜਾਵੇਗੀ | ਮੰਡੀ ਵਿਚ ਇਸ ਵੇਲੇ ਅਣ ਚੁੱਕੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ | ਹੁਣ ਤੱਕ ਸਿਰਫ਼ 16.20 ਪ੍ਰਤੀਸ਼ਤ ਝੋਨਾ ਹੀ ਚੁੱਕਿਆ ਗਿਆ ਹੈ | ਜਦੋਂ ਕਿ ਵਿਕੇ ਝੋਨੇ ਵਿਚੋਂ 2 ਲੱਖ 4 ਹਜ਼ਾਰ 160 ਕੁਇੰਟਲ ਝੋਨਾ ਅਜੇ ਵੀ ਵਿਕਣ ਦੇ ਬਾਵਜੂਦ ਵੀ ਮੰਡੀ ਵਿਚ ਪਿਆ ਹੈ | ਇਸ ਦਾ ਮੁੱਖ ਕਾਰਨ ਸ਼ੈਲਰ ਮਾਲਕਾਂ ਵਲੋਂ ਕੀਤੀ ਹੜਤਾਲ ਸੀ | ਇਸ ਦਰਮਿਆਨ ਅੱਜ ਖੰਨਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿਚ ਇਹ ਫ਼ੈਸਲਾ ਕਰ ਲਿਆ ਗਿਆ ਕਿ ਹੜਤਾਲ ਖ਼ਤਮ ਕਰ ਦਿੱਤੀ ਜਾਵੇ, ਜਿਸ ਕਾਰਨ ਝੋਨੇ ਦੀ ਚੁਕਾਈ ਤੇਜ਼ੀ ਨਾਲ ਸ਼ੁਰੂ ਹੋ ਗਈ | ਇਸ ਹੜਤਾਲ ਦੇ ਖ਼ਾਤਮੇ ਵਿਚ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਅਤੇ ਰਾਜਦੀਪ ਸਿੰਘ ਨਾਗਰਾ ਦੀਆਂ ਕੋਸ਼ਿਸ਼ਾਂ ਨੇ ਵਿਸ਼ੇਸ਼ ਰੋਲ ਨਿਭਾਇਆ | ਖ਼ੁਰਾਕ ਸਪਲਾਈ ਵਿਭਾਗ ਦੇ ਡੀ. ਐਫ. ਐਸ. ਓ .ਹਰਬੰਸ ਸਿੰਘ, ਏ.ਐਫ.ਐਸ.ਓ ਮਨੀਸ਼ ਪਜ਼ਨੀ ਅਤੇ ਇੰਸ: ਹਰਭਜਨ ਸਿੰਘ ਨੇ ਦੱਸਿਆ ਕਿ ਖੰਨਾ ਦੇ ਕਰੀਬ 64 ਦੇ 64 ਸ਼ੈਲਰ ਹੀ ਚਾਲੂ ਹੋ ਚੁੱਕੇ ਹਨ, ਤੇ ਅੱਜ ਇਕ ਦਿਨ ਦੇ ਵਿਚ ਹੀ 70 ਹਜ਼ਾਰ ਕੁਇੰਟਲ ਝੋਨੇ ਦੀ ਚੁਕਾਈ ਹੋਈ ਹੈ |
ਖੰਨਾ ਮੰਡੀ ਤੇ ਸਬ ਕੇਂਦਰਾਂ ਰੌਣੀ ਤੇ ਈਸੜੂ 'ਚ ਖ਼ਰੀਦ ਸ਼ੁਰੂ
ਇਸ ਦਰਮਿਆਨ ਐਸ. ਡੀ. ਐਮ. ਸੰਦੀਪ ਸਿੰਘ, ਕਾਂਗਰਸੀ ਨੇਤਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਅਤੇ ਸਕੱਤਰ ਮਾਰਕੀਟ ਕਮੇਟੀ ਦਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੀ ਵਿੱਕਰੀ ਵਿਚ ਕੋਈ ਮੁਸ਼ਕਿਲ ਨਹੀਂ ਆ ਰਹੀ, ਜਿਹੜਾ ਕਿਸਾਨ ਸੁੱਕਾ ਝੋਨਾ ਲੈ ਕੇ ਆਉਂਦਾ ਹੈ, ਉਸ ਦਾ ਝੋਨਾ ਉਸੇ ਦਿਨ ਹੀ ਵਿਕ ਜਾਂਦਾ ਹੈ | ਅੱਜ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ 'ਚ ਯਾਦਵਿੰਦਰ ਸਿੰਘ ਜੰਡਾਲੀ, ਸੰਜੀਵ ਕੁਮਾਰ, ਡਾ: ਅਸ਼ਵਨੀ ਅਗਰਵਾਲ, ਰਮਨਦੀਪ ਸਿੰਘ, ਭਰਪੂਰ ਚੰਦ ਬੈਕਟਰ, ਰਾਜਿੰਦਰ ਸਿੰਘ ਜੀਤ, ਰਾਜਵਿੰਦਰ ਸਿੰਘ ਲਿਬੜਾ ਆਦਿ ਹਾਜ਼ਰ ਸਨ | ਇਸ ਦਰਮਿਆਨ ਪਨਗਰੇਨ ਨੇ 1 ਲੱਖ 8 ਹਜ਼ਾਰ 800 ਕੁਇੰਟਲ, ਮਾਰਕਫੈੱਡ ਨੇ 36 ਹਜ਼ਾਰ 580 ਕੁਇੰਟਲ, ਪਨਸਪ ਨੇ 39 ਹਜ਼ਾਰ 620, ਵੇਅਰ ਹਾਊਸ ਨੇ 24 ਹਜ਼ਾਰ 670, ਨਿੱਜੀ ਵਪਾਰੀਆਂ ਨੇ 31 ਹਜ਼ਾਰ 210 ਕੁਇੰਟਲ ਝੋਨੇ ਦੀ ਖ਼ਰੀਦ ਖੰਨਾ ਮੰਡੀ ਵਿਚੋਂ ਕੀਤੀ | ਜਦੋਂ ਕਿ ਪਨਗਰੇਨ ਨੇ ਖੰਨਾ ਮੰਡੀ ਦੇ ਸਬ ਕੇਂਦਰਾਂ ਰੌਣੀ ਅਤੇ ਈਸੜੂ ਵਿਚੋਂ 2 ਹਜ਼ਾਰ 760 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਹੈ |
ਖੰਨਾ, 14 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਸ਼ਾਮ ਇੱਥੋਂ ਦੇ ਨੇੜਲੇ ਪਿੰਡ ਨਿਊਆਂ ਮਾਜਰੀ ਵਿਖੇ ਕਾਰ ਮੋਟਰਸਾਈਕਲ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਕਾਰ ਚਾਲਕ ਨੇ ਪਾ ਕੇ ਕਾਰ ਵਿਚ ਉਸ ਨੂੰ ਖੰਨਾ ...
ਖੰਨਾ, 14 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੇ ਦਿਨੀਂ ਸੜਕ ਹਾਦਸੇ ਵਿਚ ਮੋਟਰਸਾਈਕਲ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਬਰਮਾਲੀਪੁਰ ਵਜੋਂ ਹੋਈ | ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਮਿ੍ਤਕ ...
ਦੋਰਾਹਾ, 14 ਅਕਤੂਬਰ (ਜੋਗਿੰਦਰ ਸਿੰਘ ਓਬਰਾਏ)-ਰੇਡਿਓ ਚੜ੍ਹਦੀ ਕਲਾ ਅਮਰੀਕਾ ਵਲੋਂ ਪੰਜਾਬ ਦੇ ਪੇਂਡੂ ਖੇਤਰ ਦੀ ਸਭ ਤੋਂ ਪੁਰਾਣੀ ਸਾਹਿਤ ਸਭਾ 'ਪੰਜਾਬੀ ਲਿਖਾਰੀ ਸਭਾ ਰਾਮਪੁਰ' ਦੀ ਲਾਇਬ੍ਰੇਰੀ ਵਿਖੇ ਸਭਾ ਦੇ ਮੌਜੂਦਾ ਪ੍ਰਧਾਨ ਜਸਵੀਰ ਝੱਜ ਦੇ ਸਹਿਯੋਗ ਨਾਲ਼ ਇਕ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਸਥਾਨਕ ਜੀ. ਟੀ. ਰੋਡ ਮਿਲਟਰੀ ਗਰਾਊਾਡ ਨੇੜੇ ਸ਼ਰਾਬ ਦੇ ਠੇਕੇ 'ਤੇ ਬਣੇ ਅਹਾਤੇ ਵਿਚ ਕੰਮ ਕਰਨ ਦੇ ਬਦਲੇ ਮਾਲਕ ਵਲੋਂ ਮਿਹਨਤ ਦੇ ਪੈਸੇ ਨਾ ਦੇਣ ਦਾ ਇਲਜ਼ਾਮ ਲਾ ਕੇ ਇਕ ਵਿਅਕਤੀ ਨੇ ਬਿਜਲੀ ਦੇ ਖੰਭੇ 'ਤੇ ...
ਰਾੜਾ ਸਾਹਿਬ 14 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਲਾਪਰਾਂ ਵਿਖੇ ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਕੂਲ 'ਚ ਅਣਪਛਾਤੇ ਚੋਰਾਂ ਵਲੋਂ ਸਕੂਲ 'ਚੋਂ ਕੰਪਿਊਟਰ ਚੋਰੀ ਕਰ ਲਈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸਕੂਲ ਦੀ ਮੁੱਖ ਅਧਿਆਪਕਾ ਹਰਪ੍ਰੀਤ ...
ਸਮਰਾਲਾ, 14 ਅਕਤੂਬਰ (ਬਲਜੀਤ ਸਿੰਘ ਬਘੌਰ)-ਪਿੰਡ ਪਪੜੌਦੀ ਵਿਖੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਾਲਮੀਕਿ ਜੇਅੰਤੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ | ਪ੍ਰਬੰਧਕ ਅਮਰਨਾਥ ਕੋਕੀ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਪਿੰਡ ਦੇ ਵਾਲਮੀਕਿ ...
ਖੰਨਾ, 14 ਅਕਤੂਬਰ (ਅਜੀਤ ਬਿਊਰੋ)- ਨੌਸਰਬਾਜ਼ ਵਲੋਂ ਚਲਾਕੀ ਨਾਲ ਦੁਕਾਨ ਦੇ ਗੱਲੇ 'ਚੋਂ 10 ਹਜਾਰ ਰੁਪਏ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਦੁਕਾਨਦਾਰ ਨੇ ਇਸ ਸਬੰਧੀ ਸਿਟੀ 2 ਥਾਣਾ ਵਿਚ ਸ਼ਿਕਾਇਤ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਰਜੁਨ ਟਰੇਡਿੰਗ ਮੇਨ ...
ਖੰਨਾ, 14 ਅਕਤੂਬਰ (ਅਜੀਤ ਬਿਊਰੋ)-ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ, ਜਿਸ ਦੇ ਚੱਲਦੇ ਇਕ ਡਾਕਟਰ ਸਮੇਤ 2 ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਹਸਪਤਾਲ ਵਿਚ ਇਲਾਜ ਅਧੀਨ ਪਹਿਲੀ ਧਿਰ ...
ਮਾਛੀਵਾੜਾ ਸਾਹਿਬ, 14 ਅਕਤੂਬਰ (ਸੁਖਵੰਤ ਸਿੰਘ ਗਿੱਲ)-ਕਿਸਾਨਾਂ ਦੀ ਫ਼ਸਲ ਨੂੰ ਸਮੇਂ ਸਿਰ ਸਾਂਭਣ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਵਲੋਂ ਇਸ ਵਾਰ ਸਾਉਣੀ ਦੇ ਸੀਜ਼ਨ ਨੂੰ ਲੈ ਕੇ ਅਪਣਾਈ ਜਾ ਰਹੀ ਬੇਰੁਖ਼ੀ ਆੜ੍ਹਤੀ ਅਤੇ ਕਿਸਾਨਾਂ 'ਤੇ ਭਾਰੀ ਪੈਂਦੀ ਦਿਖਾਈ ਦੇ ਰਹੀ ...
ਪਾਇਲ, 14 ਅਕਤੂਬਰ (ਰਜਿੰਦਰ ਸਿੰਘ)-ਸੂਬੇ ਦੀਆਂ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਜਵਾਬ ਦੇਣ ਲਈ ਹਲਕਾ ਦਾਖਾ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲ਼ੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ ਤੇ ...
ਬੀਜਾ, 14 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਅੱਜ ਹਲਕਾ ਖੰਨਾ ਦੇ ਕਾਂਗਰਸ ਬਲਾਕ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਦੀ ਅਗਵਾਈ ਵਿਚ ਹਲਕਾ ਮੁੱਲਾਂਪੁਰ ਦਾਖਾ ਦੇ ਪਿੰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਲਈ ਪ੍ਰਚਾਰ ਜ਼ੋਰ ਸ਼ੋਰ ਨਾਲ ...
ਸਮਰਾਲਾ, 14 ਅਕਤੂਬਰ (ਸੁਰਜੀਤ ਸਿੰਘ)-ਸਮਰਾਲਾ ਬਾਈਪਾਸ 'ਤੇ ਬਣ ਰਹੀ 6 ਮਾਰਗੀ ਸੜਕ 'ਤੇ ਬਹਿਲੋਲਪੁਰ ਰੋਡ 'ਤੇ ਲਾਂਘੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੀ ਚਲ ਰਹੀ ਲੜੀਵਾਰ ਭੁੱਖ ਹੜਤਾਲ ਤੇ ਧਰਨਾ ਅੱਜ 42ਵੇਂ ਦਿਨ ਵਿਚ ਦਾਖ਼ਲ ਕਰ ਗਿਆ ਹੈ¢ ਅੱਜ ਭਾਰਤੀ ਕਿਸਾਨ ਯੂਨੀਅਨ ...
ਸਮਰਾਲਾ, 14 ਅਕਤੂਬਰ (ਬਲਜੀਤ ਸਿੰਘ ਬਘੌਰ)-ਅੱਜ ਮਾਲਵਾ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ, ਜਿਸ 'ਚ ਕਾਲਜ ਦੇ 100 ਵਿਦਿਆਰਥੀਆਂ ਨੇ ...
ਮਾਛੀਵਾੜਾ ਸਾਹਿਬ, 14 ਅਕਤੂਬਰ (ਸੁਖਵੰਤ ਸਿੰਘ ਗਿੱਲ)-ਗੁਰਦੁਆਰਾ ਸ੍ਰੀ ਰਵਿਦਾਸ ਮੇਨ ਬਾਜ਼ਾਰ ਵਿਖੇ ਪ੍ਰਬੰਧਕ ਕਮੇਟੀ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ...
ਸਮਰਾਲਾ, 14 ਅਕਤੂਬਰ (ਸੁਰਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਚਾਲੂ ਕੀਤੀ ਗਈ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਨੀਲੇ ਕਾਰਡ ਧਾਰਕਾਂ ਦੇ ਸਿਹਤ ਕਾਰਡ ਤਿਆਰ ਕਰਾ ਕੇ ਲੋਕਾਂ ਨੂੰ ਤਕਸੀਮ ਕੀਤੇ ਗਏ¢ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ...
ਅਹਿਮਦਗੜ੍ਹ, 14 ਅਕਤੂਬਰ (ਪੁਰੀ)-ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਖ਼ੁਰਦ ਦੇ ਵਿਦਿਆਰਥੀਆ ਵਲੋਂ ਪਲਾਸਟਿਕ ਵਿਰੁੱਧ ਰੈਲੀ ਕੱਢੀ ਗਈ | ਇਹ ਰੈਲੀ ਲਾਗਲੇ ਕਈ ਪਿੰਡਾਂ 'ਚ ਹੁੰਦੀ ਹੋਈ ਮੁੜ ਸਕੂਲ ਆ ਕੇ ਸਮਾਪਤ ਹੋਈ | ਜਿਸ 'ਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਵਧ ...
ਸਾਹਨੇਵਾਲ, 14 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਸਾਹਨੇਵਾਲ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਪੰੁਨਿਆਂ ਦੇ ਪਵਿੱਤਰ ਦਿਹਾੜੇ 'ਤੇ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ¢ ...
ਸਾਹਨੇਵਾਲ, 14 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਸਾਹਨੇਵਾਲ ਦੇ ਵੱਖ-ਵੱਖ ਸਕੂਲਾਂ ਵਿਚ ਜ਼ੋਨ ਪੱਧਰ ਦੇ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਮੁਕਾਬਲਿਆਂ ਵਿਚ ਕਲਗ਼ੀਧਰ ਅਕੈਡਮੀ ਦੇ ਵਿਦਿਆਰਥੀਆਂ ਵਲੋਂ 19 ਪੁਜ਼ੀਸ਼ਨਾਂ ਹਾਸਿਲ ਕੀਤੀਆਂ ਗਈਆਂ¢ ...
ਈਸੜੂ, 14 ਅਕਤੂਬਰ (ਬਲਵਿੰਦਰ ਸਿੰਘ)-ਪਿੰਡ ਨਸਰਾਲੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਾਬਾ ਰਣਧੀਰ ਸਿੰਘ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਕਰਵਾਏ ਗਏ¢ ਨਗਰ ...
ਮਲੌਦ, 14 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਿਧਾਨ ਸਭਾ ਹਲਕਾ ਦਾਖਾ ਦੀ ਹੋ ਰਹੀ ਜ਼ਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ | ਇਨ੍ਹਾਂ ...
ਦੋਰਾਹਾ, 14 ਅਕਤੂਬਰ (ਜਸਵੀਰ ਝੱਜ)-ਇਸ ਵਰ੍ਹੇ ਸਮੂਹ ਸਿੱਖ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾ ਰਿਹਾ ਹੈ | ਇਸ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਨਨਕਾਣਾ ਸਾਹਿਬ ਪਬਲਿਕ ਸੀ. ਸੈਕੰ. ਸਕੂਲ ਰਾਮਪੁਰ ਦੀ ਪ੍ਰਬੰਧਕੀ ਕਮੇਟੀ ਤੇ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡ ਮੁਕਾਬਲੇ ਜੋ ਪਟਿਆਲਾ ਵਿਚ ਹੋਏ ਸਨ, ਵਿਚ ਖੰਨਾ ਦੇ ਪ੍ਰਸਿੱਧ ਸਕੂਲ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਭੱਟੀ ...
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਦੋਰਾਹਾ ਵਿਖੇ ਦਫ਼ਤਰ ਦੀ ਨਵੀਂ ਬਣਨ ਜਾ ਰਹੀ ਇਮਾਰਤ ਦੀ ਨੀਂਹ ਰੱਖੀ ਗਈ | ਜਿਸ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ, ਉਪਰੰਤ ਬਲਾਕ ਸੰਮਤੀ ਦੋਰਾਹਾ ਦੀ ਚੇਅਰਪਰਸਨ ...
ਮਲੌਦ, 14 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸਕਾਈਮੇਟ ਵੈਦਰ ਕੰਪਨੀ ਵਲੋਂ ਪਿੰਡ ਪਿੰਡ ਕੀਤੀਆਂ ਜਾ ਰਹੀਆਂ ਕਿਸਾਨ ਗੋਸ਼ਟੀਆਂ ਦੀ ਲੜੀ ਤਹਿਤ ਪਿੰਡ ਜੀਰਖ ਵਿਖੇ ਸਰਪੰਚ ਬਲਜੀਤ ਸਿੰਘ ਦੀ ਅਗਵਾਈ 'ਚ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਮੌਕੇ ਜ਼ਿਲ੍ਹਾ ਇੰਚਾਰਜ ਪਰਦੀਪ ...
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਾ ਕੇ ਨਾ ਸਾੜਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਨੂੰ ਪ੍ਰਚੰਡ ਕਰਨ ਲਈ ਤਹਿਸੀਲ ਪਾਇਲ ਦੀਆਂ ਕੋ-ਉਪਰੇਟਿਵ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਪਰਾਲੀ ...
ਪਾਇਲ, 14 ਅਕਤੂਬਰ (ਨਿਜ਼ਾਮਪੁਰ)-ਵਿਧਾਨ ਸਭਾ ਹਲਕਾ ਦਾਖਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਨੌਜਵਾਨ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਸਮੇਤ ਉਸ ਦੀ ਸਮੁੱਚੀ ਟੀਮ ਹਲਕੇ ਦੇ ਵੱਖ-ਵੱਖ ...
ਅਹਿਮਦਗੜ੍ਹ, 14 ਅਕਤੂਬਰ (ਰਣਧੀਰ ਸਿੰਘ ਮਹੋਲੀ)-ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਲਈ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਵੱਖ-ਵੱਖ ਪਿੰਡਾਂ ਵਿਚ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਸੰਦੀਪ ਸੰਧੂ ...
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਪਾਇਲ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਦੋਰਾਹਾ ਇਲਾਕੇ ਦੇ ਚਰਚਿਤ ਪਿੰਡ ਚਣਕੋਈਆਂ ਖੁਰਦ ਦੀ ਪੰਚਾਇਤ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ | ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ...
ਸਮਰਾਲਾ, 14 ਅਕਤੂਬਰ (ਬਲਜੀਤ ਸਿੰਘ ਬਘੌਰ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਹਲਕਾ ਸਮਰਾਲਾ ਦੇ ਇੰਚਾਰਜ ਜਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਟੀਮ ਵਲ਼ੋਂ ਜ਼ਿਮਨੀ ਚੋਣ ਦਾਖਾ ਤੋਂ ਪਾਰਟੀ ਵਲ਼ੋਂ ਉਤਾਰੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲ਼ੀ ਦੀ ਜਿੱਤ ਯਕੀਨੀ ਬਣਾਉਣ ਲਈ ...
ਅਹਿਮਦਗੜ੍ਹ, 14 ਅਕਤੂਬਰ (ਸੋਢੀ)-21 ਅਕਤੂਬਰ ਨੂੰ ਹਲਕਾ ਦਾਖਾ ਵਿਚ ਵਿਚ ਹੋਣ ਜਾ ਰਹੀ ਉਪ ਚੋਣ 'ਚ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਲਈ ਲਿਪ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਮਿੰਨੀ ਛਪਾਰ ਵਿਖੇ ਚੋਣ ਜਲਸਾ ਕੀਤਾ ਗਿਆ¢ ਚੋਣ ਜਲਸੇ ਨੂੰ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਤੰਦਰੁਸਤ ਪੰਜਾਬ ਅਧੀਨ ਹੋਈ ਜਿਮਨਾਸਟਿਕ ਦੀਆਂ ਸੂਬਾ ਪੱਧਰੀ ਖੇਡਾਂ 'ਚ ਖੰਨਾ ਦੇ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਦੀਆਂ ਵਿਦਿਆਰਥਣਾਂ ਅੰਜਲੀ ਅਤੇ ਨੀਰੂ ਨੇ ਅੰਡਰ 14 'ਚ ਭਾਗ ਲਿਆ ਤੇ ਤੀਜਾ ਸਥਾਨ ਹਾਸਲ ਕੀਤਾ | ਇਹ ਖੇਡਾਂ ...
ਦੋਰਾਹਾ, 14 ਅਕਤੂਬਰ (ਜੋਗਿੰਦਰ ਸਿੰਘ ਓਬਰਾਏ/ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਅੱਜ ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਨੈਤਿਕ ਸਿੱਖਿਆ ਦਾ ਇਮਤਿਹਾਨ ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਅਗਵਾਈ ...
ਮਲੌਦ, 14 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਤੇ ਆਸਟੇ੍ਰਲੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਏਮ ਇੰਟਰਨੈਸ਼ਨਲਜ਼ ਸੰਸਥਾ ਮਲੌਦ ਦੇ ਡਾਇਰੈਕਟਰ ਦਲਜੀਤ ਸਿੰਘ ਸਰੌਦ ਨੇ ਦੱਸਿਆ ਕਿ ਸੰਸਥਾ ਵਲੋਂ ਬਿਨ੍ਹਾਂ ਆਈਲੈਟਸ ਤੋਂ ਆਸਟੇ੍ਰਲੀਆ ਦੇ ਸਟੱਡੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX