ਤਾਜਾ ਖ਼ਬਰਾਂ


ਗੌਤਮ ਗੰਭੀਰ ਦੇ ਲੱਗੇ ਲਾਪਤਾ ਹੋਣ ਦੇ ਪੋਸਟਰ
. . .  5 minutes ago
ਨਵੀਂ ਦਿੱਲੀ, 17 ਨਵੰਬਰ - ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਲਾਪਤਾ ਹੋਣ ਦੇ ਆਈ.ਟੀ.ਓ. ਖੇਤਰ ਵਿਚ ਪੋਸਟਰ ਚਿਪਕਾ ਦਿੱਤੇ ਗਏ ਹਨ। 15 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਸ਼ਹਿਰੀ ਵਿਕਾਸ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ...
ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  47 minutes ago
ਰਾਂਚੀ, 17 ਨਵੰਬਰ - ਝਾਰਖੰਡ ਵਿਧਾਨ ਸਭਾ ਵਿਚ ਮੁੱਖ ਮੰਤਰੀ ਰਘੁਵਰ ਦਾਸ ਨੂੰ ਜਮਸ਼ੇਦਪੁਰ ਪੁਰਬੀ ਸੀਟ ਤੋਂ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਉਨ੍ਹਾਂ ਨੂੰ ਟੱਕਰ ਦੇਣਗੇ। ਕਾਂਗਰਸ ਨੇ ਸਨਿੱਚਰਵਾਰ ਰਾਤ ਇਸ ਦਾ ਐਲਾਨ ਕੀਤਾ ਹੈ। ਗੌਰਵ ਵੱਲਭ ਜਮਸ਼ੇਦਪੁਰ ਦੇ ਐਕਸ.ਐਲ.ਆਰ.ਆਈ. ਵਿਚ ਪ੍ਰੋਫੈਸਰ...
ਅੱਜ ਦਾ ਵਿਚਾਰ
. . .  about 1 hour ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਜੇ. ਐੱਨ. ਯੂ. 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਵਸੰਤ ਕੁੰਜ ਥਾਣੇ 'ਚ ਕੇਸ ਦਰਜ
. . .  1 day ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਦਿੱਲੀ 'ਚ ਹੋਣ ਵਾਲੀ ਐੱਨ. ਡੀ. ਏ. ਦੀ ਬੈਠਕ 'ਚ ਨਹੀਂ ਸ਼ਾਮਲ ਹੋਵੇਗੀ ਸ਼ਿਵ ਸੈਨਾ
. . .  1 day ago
ਡਿਗਦੀ ਅਰਥਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਕਰੇਗੀ ਰੈਲੀ
. . .  1 day ago
ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਅਤੇ ਨਸ਼ਾ ਤਸਕਰ ਪੁਲਿਸ ਵਲੋਂ ਕਾਬੂ
. . .  1 day ago
ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਦਿੱਲੀ 'ਚ 'ਆਪ' ਦੇ ਦਫ਼ਤਰ ਦੇ ਬਾਹਰ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਮੁੰਬਈ 'ਚ ਭਾਜਪਾ ਨੇਤਾਵਾਂ ਦੀ ਬੈਠਕ, ਫੜਨਵੀਸ ਵੀ ਹਨ ਮੌਜੂਦ
. . .  1 day ago
ਗੋਆ : ਪੰਛੀ ਦੇ ਟਕਰਾਉਣ ਕਾਰਨ ਮਿਗ-29ਕੇ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  1 day ago
ਨਿਹੰਗ ਸਿੰਘਾਂ ਦੀਆਂ ਗਾਵਾਂ ਨੂੰ ਰੋਕਣ ਲਈ ਮੰਡੀ ਮੋੜ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  1 day ago
ਬਠਿੰਡਾ ਵਿਖੇ ਘਰ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਬਠਿੰਡਾ ਸੈਂਟਰਲ ਜੇਲ੍ਹ 'ਚ ਹਵਾਲਾਤੀ ਕੋਲੋਂ ਮਿਲਿਆ ਮੋਬਾਇਲ
. . .  1 day ago
ਗੋਆ ਦੇ ਡੀ. ਜੀ. ਪੀ. ਪ੍ਰਣਬ ਨੰਦਾ ਦਾ ਦੇਹਾਂਤ
. . .  1 day ago
ਸ੍ਰੀਲੰਕਾ ਰਾਸ਼ਟਰਪਤੀ ਚੋਣਾਂ : ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ 'ਤੇ ਹਮਲਾ
. . .  1 day ago
ਖੰਨਾ ਵਿਚ ਸਵੇਰੇ ਇਕ ਔਰਤ ਕਤਲ , ਇਕ ਨੌਜਵਾਨ ਜ਼ਖਮੀ
. . .  about 1 hour ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਫੱਟੜ
. . .  about 1 hour ago
ਬੁਆਇਲਰ 'ਚ ਧਮਾਕਾ ਹੋਣ ਕਾਰਨ 4 ਮੌਤਾਂ, ਕਈ ਜ਼ਖਮੀ
. . .  about 1 hour ago
ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  43 minutes ago
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  50 minutes ago
ਅੱਜ ਦਾ ਵਿਚਾਰ
. . .  1 minute ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  2 days ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  2 days ago
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  2 days ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਅੱਸੂ ਸੰਮਤ 551
ਿਵਚਾਰ ਪ੍ਰਵਾਹ: Titleਮਜ਼ਬੂਤ ਖੇਤੀਬਾੜੀ ਦਾ ਭਾਵ ਠੋਸ ਅਰਥ ਵਿਵਸਥਾ ਹੁੰਦੀ ਹੈ। -ਜਾਨ ਫਿਸ਼ਰ

ਜਲੰਧਰ

ਯੂਰੀਆ ਤੋਂ ਵਧੀਆ ਨਿਕਲੀ ਨਿਗਮ ਵਲੋਂ ਗਿੱਲੇ ਕੂੜੇ ਤੋਂ ਤਿਆਰ ਕਰਵਾਈ ਖਾਦ

ਸ਼ਿਵ ਸ਼ਰਮਾ
ਜਲੰਧਰ, 14 ਅਕਤੂਬਰ-ਨਗਰ ਨਿਗਮ ਵਲੋਂ ਸ਼ਹਿਰ ਦੀ ਸਮੱਸਿਆ ਨੂੰ ਖ਼ਤਮ ਕਰਵਾਉਣ ਲਈ ਹੁਣ ਸ਼ਹਿਰ 'ਚ ਹੌਦੀਆਂ ਵਿਚ ਗਿੱਲੇ ਕੂੜੇ ਨੂੰ ਪਾ ਕੇ ਖਾਦ ਬਣਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਮੁਹਿੰਮ ਦੇ ਹੁਣ ਚੰਗੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ | ਨਿਗਮ ਨੇ ਨੰਗਲ ਸ਼ਾਮਾਂ ਦੇ ਡਾਗ ਪੌਾਡ 'ਚ ਹੌਦੀਆਂ (ਪਿੱਟ ਕੰਪੋਸਟਿੰਗ ਖਾਦ) ਬਣਾ ਕੇ ਗਿੱਲੇ ਕੂੜੇ ਨੂੰ ਖਾਦ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ | ਉਸ ਤੋਂ ਬਣੀ ਖਾਦ ਨੂੰ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਭੇਜਿਆ ਸੀ | ਉਕਤ ਯੂਨੀਵਰਸਿਟੀ ਨੇ ਇਸ ਖਾਦ ਦੀ ਜਾਂਚ ਤੋਂ ਬਾਅਦ ਇਸ 'ਚ ਜਿਹੜੇ ਤੱਤ ਪਾਏ ਹਨ, ਉਹ ਯੂਰੀਆ ਖਾਦ ਤੋਂ ਬਿਹਤਰ ਪਾਏ ਗਏ ਹਨ | ਮੇਅਰ ਜਗਦੀਸ਼ ਰਾਜਾ ਨੇ ਕਮਿਸ਼ਨਰ ਦੀਪਰਵਾ ਲਾਕੜਾ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖਾਦ ਸਿਰਫ਼ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਹੈ | ਯੂਨੀਵਰਸਿਟੀ ਨੂੰ ਸਿਰਫ਼ 5 ਕਿੱਲੋ ਦੇ ਬੋਰੇ 'ਚ ਖਾਦ ਜਾਂਚ ਲਈ ਭੇਜੀ ਗਈ ਸੀ | ਜਦੋਂ ਇਸ ਖਾਦ ਦੀ ਜਾਂਚ ਕੀਤੀ ਗਈ ਸੀ ਤਾਂ ਪਹਿਲੀ ਵਾਰ ਇਸ ਦੇ ਨਤੀਜੇ ਕਾਫ਼ੀ ਹੈਰਾਨ ਕਰਨ ਵਾਲੇ ਸਨ | ਯੂਨੀਵਰਸਿਟੀ ਨੇ ਦੁਬਾਰਾ ਇਸ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਕਾਰਬਨ, ਨਾਈਟਰੋਜਨ ਦੇ ਮਾਮਲੇ 'ਚ ਇਹ ਕੁਦਰਤੀ ਖਾਦ ਵਧੀਆ ਹੈ | ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਅਜੇ ਥੋੜੀ ਮਾਤਰਾ ਨੰਗਲ ਸ਼ਾਮਾਂ 'ਚ ਹੀ ਦੋ ਟਰਾਲੀਆਂ ਖਾਦ ਤਿਆਰ ਹੋਈ ਹੈ | ਇਹ ਖਾਦ ਪਾਰਕਾਂ ਤੇ ਫ਼ਸਲਾਂ ਲਈ ਵੀ ਲਾਹੇਵੰਦ ਹੈ | ਜਲੰਧਰ 'ਚ ਨਿਕਲਣ ਵਾਲੇ ਗਿੱਲੇ ਕੂੜੇ ਨੂੰ ਖਾਦ ਵਿਚ ਬਦਲਣ ਲਈ ਸ਼ਹਿਰ 'ਚ 1000 ਦੇ ਕਰੀਬ ਹੌਦੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਕਰੀਬ 40 ਤੋਂ 50 ਟਨ ਰੋਜ਼ਾਨਾ ਖਾਦ ਬਣੇਗੀ | ਇਹ ਖਾਦ ਪਹਿਲਾਂ ਨਿਗਮ ਵਲੋਂ ਆਪਣੇ ਪਾਰਕਾਂ 'ਚ ਵਰਤੋਂ ਵਿਚ ਲਿਆਂਦੀ ਜਾਵੇਗੀ ਤੇ ਇਸ ਤੋਂ ਬਾਅਦ ਇਸ ਨੂੰ 8 ਤੋਂ 10 ਰੁਪਏ ਕਿੱਲੋ ਨਾਲ ਵੇਚਿਆ ਵੀ ਜਾਵੇਗਾ | ਨਿਗਮ ਨੇ ਨੰਗਲ ਸ਼ਾਮਾਂ ਦੀ ਹੌਦੀ ਦੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਵਾਈ ਹੈ ਪਰ ਉਸ ਜਗ੍ਹਾ 'ਤੇ ਹੁਣ ਹੌਦੀਆਂ ਬਣਾਉਣ ਦੀ ਨਵੀਂ ਉਸਾਰੀ 'ਤੇ ਰੋਕ ਲੱਗੀ ਗਈ ਸੀ | ਨਿਗਮ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਸ ਵਿਧੀ ਨਾਲ ਹੀ ਸ਼ਹਿਰ 'ਚ ਕੂੜੇ ਦੀ ਸਮੱਸਿਆ ਖ਼ਤਮ ਹੋ ਸਕੇਗੀ | ਕਮਿਸ਼ਨਰ ਨੇ ਕਿਹਾ ਕਿ ਹੋਟਲ ਵਾਲਿਆਂ ਨੂੰ ਗਿੱਲੇ ਕੂੜੇ ਦੀ ਖਾਦ ਲਈ ਆਪ ਹੀ ਮਸ਼ੀਨਰੀ ਲਗਾਉਣੀ ਪਏਗੀ | ਇਸ ਮੌਕੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ, ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੇ ਉਨਾਂ ਚਾਰ ਵਾਰਡਾਂ 12, 21, 42 ਤੇ 64 ਵਿਚ ਨਵੇਂ ਬਣੇ ਰੇਹੜੇ ਵੰਡਣ ਦਾ ਕੰਮ ਸ਼ੁਰੂ ਕਰਵਾਇਆ ਜਿਨ੍ਹਾਂ ਵਾਰਡਾਂ 'ਚ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਲਿਆ ਜਾ ਰਿਹਾ ਹੈ |

ਪਿੱਟ ਕੰਪੋਸਟਿੰਗ ਖਾਦ ਦੇ ਕੰਮ ਲਈ ਬੇਰੀ ਦੀ ਸ਼ਲਾਘਾ

ਨਿਗਮ ਦੀ ਖਾਦ ਦੇ ਪਾਸ ਹੋਣ ਬਾਰੇ ਜਾਣਕਾਰੀ ਦੇਣ ਵੇਲੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਵਿਸ਼ੇਸ਼ ਤੌਰ 'ਤੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਆਪਣੇ ਹਲਕੇ 'ਚ ਹੌਦੀਆਂ ...

ਪੂਰੀ ਖ਼ਬਰ »

ਕੀਰਤਨ ਸਮਾਗਮ ਅੱਜ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰ ਸ਼ਬਦ ਪ੍ਰਚਾਰ ਸਭਾ ਸੋਹਾਣਾ ਬ੍ਰਾਂਚ ਜਲੰਧਰ ਵਲੋਂ 15 ਅਕਤੂਬਰ ਮੰਗਲਵਾਰ ਸ਼ਾਮ 7.30 ਵਜੇ ਤੋਂ 9.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗਲੀ ਨੰਬਰ 7, ਸੈਂਟਰਲ ਟਾਊਨ ਵਿਖੇ ਕੀਰਤਨ ਸਮਾਗਮ ਹੋਣਗੇ | ਇਹ ...

ਪੂਰੀ ਖ਼ਬਰ »

ਸਾਹਿਤਕ ਤੇ ਵਿੱਦਿਅਕ ਸੰਸਥਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਘਰ-ਘਰ ਪਹੁੰਚਾਉਣ-ਡਾ: ਸੁਰਜੀਤ ਪਾਤਰ

ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਜਲੰਧਰ ਵਿਖੇ ਪੋਸਟ ਗਰੈਜੂਏਟ, ਪੰਜਾਬੀ ਵਿਭਾਗ ਵਲੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਸ਼ੀਸ਼ੀਆਂ ਸਮੇਤ 1 ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਵਸਤਾਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

4 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਸਥਾਨਕ ਚੁਗਿੱਟੀ ਚੌਕ ਲਾਗੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 4 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸ਼ਹਿਰ 'ਚ ਇਕ ਵਾਰ ਫਿਰ ਵੱਡਾ ਜੂਆ ਲੁੱਟੇ ਜਾਣ ਦੀ ਚਰਚਾ

ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ)-ਜਲੰਧਰ ਸ਼ਹਿਰ 'ਚ ਇਕ ਵਾਰ ਫਿਰ ਵੱਡਾ ਜੂਆ ਲੁੱਟੇ ਜਾਣ ਦੀ ਚਰਚਾ ਹੋ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਜੂਆ ਖੇਡ ਦੀ ਇਕ ਧਿਰ 'ਤੇ ਦੂਸਰੀ ਧਿਰ ਨੇ ਹਮਲਾ ਕਰ ਕੇ ਜੂਏ ਦੀ ਰਾਸ਼ੀ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਏ ਸਾਈਕਲ ਸਵਾਰ 2 ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਹੋਏ ਇਕ ਸੜਕ ਹਾਦਸੇ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ | ਰਾਹਗੀਰਾਂ ਵਲੋਂ ਉਨ੍ਹਾਂ ਨੂੰ ਡਾਕਟਰੀ ਮਦਦ ਲਈ ਲਿਜਾਇਆ ਗਿਆ | ਰਾਹਗੀਰਾਂ ਵਲੋਂ ਹਾਦਸੇ ਦਾ ...

ਪੂਰੀ ਖ਼ਬਰ »

ਸੂਰੀਆ ਐਨਕਲੇਵ ਐਕਸ. 'ਚ ਆਪ ਢਾਹਿਆ ਕਬਜ਼ਾ

ਜਲੰਧਰ, 14 ਅਕਤੂਬਰ (ਸ਼ਿਵ)-ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਸਖ਼ਤ ਹਦਾਇਤ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੇ ਸੂਰੀਆ ਐਨਕਲੇਵ ਐਕਸ. ਵਿਚ 3 ਪਲਾਟਾਂ ਦਾ ਕਬਜ਼ਾ ਲੈ ਲਿਆ ਹੈ | ਇਸ ਕਾਲੋਨੀ ਦੇ ਡੀ-ਬਲਾਕ 'ਚ 279 ਨੰਬਰ ਪਲਾਟ ਦੇ ਕਾਬਜ਼ਕਾਰ ਨੂੰ ਟਰੱਸਟ ਦੇ ਜੇ. ਈ. ...

ਪੂਰੀ ਖ਼ਬਰ »

ਦੁਬਈ ਤੋਂ ਪਰਤੇ ਵਿਅਕਤੀ ਦੀ ਮੋਟਰਸਾਈਕਲ ਚਲਾਉਂਦੇ ਹਾਲਤ ਵਿਗੜੀ, ਮੌਤ

ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਉੱਪ ਪੁਲਿਸ ਚੌਕੀ ਪਰਾਗਪੁਰ ਦੇ ਬਿਲਕੁਲ ਬਾਹਰ ਮੁੱਖ ਮਾਰਗ 'ਤੇ ਅੱਜ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਤਬੀਅਤ ਵਿਗੜਣ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ, ਜਿਸ ਦੌਰਾਨ ਡਿੱਗਣ ਤੋਂ ਕੁਝ ਦੇਰ ਬਾਅਦ ...

ਪੂਰੀ ਖ਼ਬਰ »

'ਬਿਰਸਾ ਮੁੰਡਾ ਦਾ ਪੁਨਰ ਜਨਮ' ਕੈਲੀਫੋਰਨੀਆਂ 'ਚ ਹੋਵੇਗੀ ਰਿਲੀਜ਼

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਸਾਹਿਤਕਾਰ ਮੱਖਣ ਮਾਨ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਬਿਰਸਾ ਮੁੰਡਾ ਦਾ ਪੁਨਰ ਜਨਮ' ਕੈਲੀਫੋਰਨੀਆ 'ਚ 20 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਸਮਾਗਮ ਕੈਲੀਫੋਰਨੀਆ ਦੀ ਵਿਸ਼ਵ ਪੰਜਾਬੀ ਸਾਹਿਤ ...

ਪੂਰੀ ਖ਼ਬਰ »

ਸਾਨੂੰ ਭਗਵਾਨ ਵਾਲਮੀਕਿ ਵਲੋਂ ਦਿੱਤੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦੈ-ਮੁਲਤਾਨੀ

ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)-ਸਾਨੂੰ ਭਗਵਾਨ ਵਾਲਮੀਕਿ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਲੋੜਵੰਦ ਵਿਅਕਤੀਆਂ ਦੀ ਸੇਵਾ ਕਰਦੇ ਹੋਏ ਸਮਾਜ 'ਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਹੁਸ਼ਿਆਰਪੁਰ ਰੋਡ ਨੇੜੇ ਸਥਿਤ ਸ਼ਾਲੀਮਾਰ ਗਾਰਡਨ ਦੇ ਬਾਹਰ ਬਣੇ ਹੋਏ ਇਕ ਖੋਖੇ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਲਾਸ਼ ਪੁਲਿਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ ਅੱਜ ਤੋਂ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ 15 ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਡਿਜੀਟਲ ਮਿਊਜੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ ਲਈ ਸਾਰੀਆਂ ਤਿਆਰੀਆਂ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 14 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਈਸ਼ੂ ਦੁੱਗਲ ਪੁੱਤਰ ਜੋਗਿੰਦਰ ਪਾਲ ਵਾਸੀ ਨਿਊ ਬਲਦੇਵ ਨਗਰ, ਜਲੰਧਰ ਨੂੰ 3 ਮਹੀਨੇ ਦੀ ਕੈਦ ਤੇ ਇਕ ਹਜ਼ਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ 15 ਅਕਤੂਬਰ ਸ਼ਾਮ 6 ਵਜੇ ਤੋਂ ਰਾਤ 10 ਵਜੇ ...

ਪੂਰੀ ਖ਼ਬਰ »

ਮੈਕਇਵਾਨ ਯੂਨੀਵਰਸਿਟੀ ਦੇ ਕਾਰਜਕਾਰੀ ਨਿਰਦੇਸ਼ਕ ਵਲੋਂ ਪਿਰਾਮਿਡ ਕਾਲਜ ਦਾ ਦੌਰਾ

ਜਲੰਧਰ, 14 ਅਕਤੂਬਰ (ਅ. ਬ.)-ਸ੍ਰੀਮਤੀ ਕਿਮਬਰਲੇ ਹਾਵਰਡ ਜੋ ਮੈਕਇਵਾਨ ਯੂਨੀਵਰਸਿਟੀ ਦੀ ਕਾਰਜਕਾਰੀ ਨਿਰਦੇਸ਼ਕ ਹੈ, ਨੇ ਬੀਤੇ ਦਿਨ ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਾਡ ਟੈਕਨਾਲੋਜੀ, ਫਗਵਾੜਾ (ਪੀ. ਸੀ. ਬੀ. ਟੀ.) ਦਾ ਦੌਰਾ ਕੀਤਾ | ਦੌਰੇ ਦਾ ਉਦੇਸ਼ ਪਿਰਾਮਿਡ ਦੇ 2+2 ...

ਪੂਰੀ ਖ਼ਬਰ »

ਰਾਣਾ ਕੁਕਿੰਗ ਸਕੂਲ ਨੇ ਕਰਵਾਏ ਅੰਤਰ ਬ੍ਰਾਂਚ ਮੁਕਾਬਲੇ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਰਾਣਾ ਕੁਕਿੰਗ ਸਕੂਲ ਜਿਸ ਨੂੰ ਆਰ. ਸੀ. ਐਸ. ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਵਲੋਂ ਅੰਤਰ ਬ੍ਰਾਂਚ ਮੁਕਾਬਲੇ ਕਰਵਾਏ ਗਏ | ਜਿਸ 'ਚ ਲੁਧਿਆਣਾ ਬ੍ਰਾਂਚ ਪਹਿਲੇ, ਅੰਮਿ੍ਤਸਰ ਦੂਜੇ ਤੇ ਹੁਸ਼ਿਆਰਪੁਰ ਬ੍ਰਾਂਚ ਤੀਜੇ ਸਥਾਨ 'ਤੇ ...

ਪੂਰੀ ਖ਼ਬਰ »

ਐਬਸਲੂਟ ਡੈਂਟਲ ਕਲੀਨਿਕ 'ਚ 90 ਸਾਲ ਦੇ ਵਿਅਕਤੀ ਦੇ ਲਗਾਏ ਪੱਕੇ ਦੰਦ

ਜਲੰ ਧਰ, 14 ਅਕਤੂਬਰ (ਐੱਮ. ਐੱਸ. ਲੋਹੀਆ)-ਰਣਜੀਤ ਨਗਰ, ਲਾਡੋਵਾਲੀ ਰੋਡ ਵਿਖੇ ਚੱਲ ਰਹੇ ਐਬਸਲੂਟ ਡੈਂਟਲ ਕਲੀਨਿਕ 'ਚ 90 ਸਾਲ ਦੇ ਵਿਅਕਤੀ ਦੇ ਪੱਕੇ ਦੰਦ ਲਗਾਏ ਗਏ | ਇਸ ਬਾਰੇ ਚੀਫ਼ ਡੈਂਟਲ ਸਰਜਨ ਡਾ: ਪੀ. ਐਸ. ਸੋਢੀ ਨੇ ਦੱਸਿਆ ਕਿ ਕਪੂਰਥਲਾ ਰੋਡ ਨੇੜੇ ਰਹਿਣ ਵਾਲੇ ਰਘੁਬੀਰ ...

ਪੂਰੀ ਖ਼ਬਰ »

ਛੱਠ ਪੂਜਾ ਪ੍ਰਬੰਧਕ ਕਮੇਟੀ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਛੱਠ ਪੂਜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਰਾਜ ਕਿਸ਼ੋਰ ਦਾਸ ਦੀ ਅਗਵਾਈ 'ਚ ਇਕ ਪ੍ਰਤੀਨਿਧ ਮੰਡਲ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕਰ ਕੇ ਇਕ ਮੰਗ-ਪੱਤਰ ਦਿੱਤਾ | ਜਿਸ 'ਚ ਮੰਗ ਕੀਤੀ ਗਈ 2 ...

ਪੂਰੀ ਖ਼ਬਰ »

-36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ- ਇੰਡੀਅਨ ਆਇਲ ਮੁੰਬਈ ਨੇ ਭਾਰਤੀ ਨੇਵੀ ਮੁੰਬਈ ਨੂੰ 3-2 ਨਾਲ ਹਰਾਇਆ

ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)-ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਨੇ ਚੌਥੇ ਕੁਆਰਟਰ 'ਚ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਨੇਵੀ ਨੂੰ ਸਖ਼ਤ ਮੁਕਾਬਲੇ ਮਗਰੋਂ 3-2 ਨਾਲ ਮਾਤ ਦੇ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ...

ਪੂਰੀ ਖ਼ਬਰ »

ਕੈਨੇਡਾ 'ਚ ਹਾਦਸੇ ਦੌਰਾਨ ਮਾਰੇ ਗਏ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਜਲੰਧਰ ਪਹੁੰਚੀਆਂ

ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮਾਰੇ ਗਏ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਅੱਜ ਜਲੰਧਰ 'ਚ ਪਹੁੰਚਣ 'ਤੇ ਨਗਰ ਵਾਸੀਆਂ ਨੇ ਦੁਖੀ ਹਿਰਦੇ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਤਨਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਹਾਈਵੇ 'ਤੇ ਖੜੇ੍ਹ ਟਰੱਕ 'ਚ ਕਾਰ ਵੱਜਣ ਨਾਲ 3 ਜ਼ਖ਼ਮੀ

ਗੁਰਾਇਆ, 14 ਅਕਤੂਬਰ (ਬਲਵਿੰਦਰ ਸਿੰਘ)-ਦੇਰ ਸ਼ਾਮ ਇਥੇ ਹਾਈਵੇ 'ਤੇ ਵਾਪਰੇ ਇਕ ਹਾਦਸੇ 'ਚ 3 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਮੁਤਾਬਿਕ ਇਕ ਟਰੱਕ ਨੰਬਰ ਆਰ. ਜੇ. 10ਜੀ ਏ 8723 ਹਾਈਵੇ 'ਤੇ ਖੜ੍ਹਾ ਸੀ ਕਿ ਪਿਛਾਂਹ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੰਬਰ ਡੀ ਐਲ ਆਈ ਜੈਡ ਸੀ 4048 ...

ਪੂਰੀ ਖ਼ਬਰ »

ਨਕੋਦਰ ਦਾਣਾ ਮੰਡੀ 'ਚ ਦੁਕਾਨਾਂ ਦੀ ਵੰਡ 'ਤੇ ਸਹਿਮਤੀ ਨਾ ਹੋਣ ਕਰਕੇ ਦੋ ਦਿਨਾਂ ਖ਼ਰੀਦ 'ਚ ਰੁਕਾਵਟ

ਨਕੋਦਰ, 14 ਅਕਤੂਬਰ (ਗੁਰਵਿੰਦਰ ਸਿੰਘ)-ਨਵੀਂ ਦਾਣਾ ਮੰਡੀ ਨਕੋਦਰ 'ਚ ਝੋਨੇ ਦੀ ਫ਼ਸਲ ਨੂੰ ਖ਼ਰੀਦ ਏਜੰਸੀ ਪਨਗਰੇਨ ਆੜ੍ਹਤੀਆਂ ਦੀ ਸਹਿਮਤੀ ਨਾਲ ਦੁਕਾਨਾਂ ਦੀ ਵੰਡ ਨਾ ਹੋਣ ਕਰਕੇ ਪਿਛਲੇ ਦੋ ਦਿਨ ਤੋਂ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਅਤੇ ਚੁਕਾਈ 'ਚ ਰੁਕਾਵਟ ਹੋਣ ਨਾਲ ...

ਪੂਰੀ ਖ਼ਬਰ »

15 ਸਾਲਾ ਦੀ ਧੀ ਨੇ ਆਪਣੇ ਪਿਤਾ ਦੀ ਮਿ੍ਤਕ ਦੇਹ ਨੂੰ ਭੇਟ ਕੀਤੀ ਅਗਨੀ

ਸ਼ਾਹਕੋਟ, 14 ਅਕਤੂਬਰ (ਸੁਖਦੀਪ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਅੰਬੀਆਂ (ਸ਼ਾਹਕੋਟ) ਦੇ ਜੂਨੀਅਰ ਸਹਾਇਕ ਕੰਵਲਪ੍ਰੀਤ ਸਿੰਘ ਸੰਧੂ (38) ਵਾਸੀ ਪਿੰਡ ਨੰਗਲ ਅੰਬੀਆਂ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਪਤਨੀ ਤੇ 2 ਧੀਆਂ ਛੱਡ ...

ਪੂਰੀ ਖ਼ਬਰ »

ਨਿਪਾਲੀ ਔਰਤ ਬੱਚੇ ਸਮੇਤ ਪ੍ਰੇਮੀ ਨਾਲ ਫਰਾਰ

ਕਿਸ਼ਨਗੜ੍ਹ, 14 ਅਕਤੂਬਰ (ਲਖਵਿੰਦਰ ਸਿੰਘ ਲੱਕੀ)-ਕਿਸ਼ਨਗੜ੍ਹ ਰਹਿੰਦੇ ਪ੍ਰਵਾਸੀ ਨਿਪਾਲੀ ਵਿਅਕਤੀ ਦੀ ਪਤਨੀ (40) ਪੰਜ ਸਾਲ ਦੇ ਲੜਕੇ ਸਮੇਤ ਪ੍ਰੇਮੀ ਨਾਲ ਫਰਾਰ ਹੋ ਜਾਣ ਦਾ ਸਮਾਚਾਰ ਹੈ | ਫਰਾਰ ਔਰਤ ਪਵਿੱਤਰਾ ਦੇ ਪਤੀ ਧਰੁਵ ਵਾਸੀ ਨਿਪਾਲ ਹਾਲ ਨਿਵਾਸੀ ਕਿਸ਼ਨਗੜ੍ਹ ਨੇ ...

ਪੂਰੀ ਖ਼ਬਰ »

'550 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ' ਸਾਈਕਲ ਚੇਤਨਾ ਰੈਲੀ 20 ਨੂੰ

ਜਲੰਧਰ, 14 ਅਕਤੂਬਰ (ਅ. ਬ.)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਚੇਤਨਾ ਰੈਲੀ ਦਾ ਆਯੋਜਨ 20 ਅਕਤੂਬਰ ਸਵੇਰੇ 7 ਵਜੇ ਗੁਰੂ ਨਾਨਕ ਮਿਸ਼ਨ ਹਸਪਤਾਲ ਗੁਰਦੁਆਰਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਤੱਕ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਗ ...

ਪੂਰੀ ਖ਼ਬਰ »

ਦਾਣਾ ਮੰਡੀਆਂ 'ਚ ਝੋਨੇ ਦੀ ਖ਼ਰੀਦ ਜ਼ੋਰਾਂ 'ਤੇ

ਗੁਰਾਇਆ, 14 ਅਕਤੂਬਰ (ਬਲਵਿੰਦਰ ਸਿੰਘ)-ਦਾਣਾ ਮੰਡੀ ਵਿਖੇ ਝੋਨੇ ਦੀ ਆਮਦ ਜ਼ੋਰਾਂ 'ਤੇ ਹੈ | ਮੰਡੀ 'ਚ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ | ਗੁਰਾਇਆ ਮਾਰਕੀਟ ਕਮੇਟੀ ਅਧੀਨ ਪੈਂਦੇ ਗੁਰਾਇਆ ਵਿਖੇ 19102, ਦੁਸਾਂਝ ਕਲਾਂ 2350, ਰੁੜਕਾ ਕਲਾਂ 2650, ਮਨਸੂਰਪੁਰ ਵਿਖੇ 1950 ਕੁਇੰਟਲ ...

ਪੂਰੀ ਖ਼ਬਰ »

ਮਾਤਾ ਹਰਭਜਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਨੂਰਮਹਿਲ 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਵਸਨੀਕ ਅਕਾਲੀ ਆਗੂ ਸੋਹਣ ਸਿੰਘ ਭੋਗਲ ਦੀ ਮਾਤਾ ਹਰਭਜਨ ਕੌਰ ਦੀ ਪਹਿਲੀ ਬਰਸੀ ਕੰਦੋਲਾ ਕਲਾਂ 'ਚ ਸਥਿਤ ਬਾਬਾ ਨੱਥਾਂ ਸਿੰਘ ਦੇ ਅਸਥਾਨ 'ਤੇ ਮਨਾਈ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਆਰੀਆ ਸੀਨੀਅਰ ਸੈਕੰਡਰੀ ਸਕੂਲ ਨੇ 28 ਸਾਲ ਬਾਅਦ ਜਿੱਤੀ ਟਰਾਫ਼ੀ

ਨੂਰਮਹਿਲ, 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ 'ਚ ਖੇਡਾ ਵਿਚ ਪ੍ਰਾਪਤੀਆ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾਵਾ ਦੇ ਪ੍ਰਧਾਨ ਓਮ ਪ੍ਰਕਾਸ਼ ਕੁੰਦੀ ਤੇ ਮੈਨੈਜਮੈਂਟ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ...

ਪੂਰੀ ਖ਼ਬਰ »

ਅਕਬਰ ਪੁਰ ਕਲਾਂ ਵਿਖੇ ਢਾਡੀ ਦਰਬਾਰ ਕਰਵਾਇਆ

ਮਹਿਤਪੁਰ, 14 ਅਕਤੂਬਰ (ਮਿਹਰ ਸਿੰਘ ਰੰਧਾਵਾ)-ਜਸਵੀਰ ਸਿੰਘ ਬਾਜਵਾ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਸਿੱਧ ਸਾਹਿਬ ਦੇ ਅਸਥਾਨ 'ਤੇ ਢਾਡੀ ਦਰਬਾਰ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਸਿਹਤ ਵਿਭਾਗ ਪਿੰਡ ਪੱਧਰ 'ਤੇ ਬਣਾਏਗਾ 'ਫੁਟ ਸੋਲਜ਼ਰ'

ਸ਼ਾਹਕੋਟ, 14 ਅਕਤੂਬਰ (ਸੁਖਦੀਪ ਸਿੰਘ)-ਟੀ. ਬੀ. ਰੋਗੀਆਂ, ਬੱਚਿਆਂ ਦੇ ਅਧੂਰੇ ਟੀਕਾਕਰਨ, ਘਰ ਵਿਖੇ ਹੋਣ ਵਾਲੀਆਂ ਡਿਲੀਵਰੀਆਂ ਵਰਗੀਆਂ ਸੂਚਨਾਵਾਂ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਹੁਣ ਵਲੰਟੀਅਰ ਅਧਾਰ 'ਤੇ ਨੌਜਵਾਨਾਂ ਦੀ ਮਦਦ ਲਵੇਗਾ | ਵਿਭਾਗ ਤੱਕ ਇਹ ਜਾਣਕਾਰੀਆਂ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ

ਮਹਿਤਪੁਰ, 14 ਅਕਤੂਬਰ (ਮਿਹਰ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੁਰਮਪੁਰ-ਸ਼ਾਹਪੁਰ ਦੀਆਂ ਨਾਨਕ ਨਾਮਲੇਵਾ ਸੰਗਤਾਂ ਵਲੋਂ ਗੁਰਦੁਆਰਾ ਬੇਰ ਸਾਹਿਬ ਸ਼ਾਹ ਪੁਰ ਵਿਖੇ ਪੁੰਨਿਆ ਦੇ ਦਿਹਾੜੇ 'ਤੇ ਵਿਸ਼ੇਸ਼ ਧਾਰਮਿਕ ...

ਪੂਰੀ ਖ਼ਬਰ »

41ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼

ਡਰੋਲੀ ਕਲਾਂ, 14 ਅਕਤੂਬਰ (ਸੰਤੋਖ ਸਿੰਘ)-ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਦੇ ਖੇਡ ਸਟੇਡੀਅਮ ਵਿਖੇ 3 ਰੋਜ਼ਾ ਜ਼ਿਲਾਂ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅਗਾਜ਼ ਸ਼ਾਨੋ-ਸ਼ੌਕਤ ਨਾਲ ਹੋਇਆ | ਜਿਨ੍ਹਾਂ ਦਾ ਉਦਘਾਟਨ ਬਾਬਾ ਦਿਲਾਬਰ ਸਿੰਘ ਬ੍ਰਹਮਜੀ ਤੇ ...

ਪੂਰੀ ਖ਼ਬਰ »

2 ਨੌਜਵਾਨਾਂ ਪਾਸੋਂ ਡੋਡੇ ਚੂਰਾ ਪੋਸਤ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਆਦਮਪੁਰ, 14 ਅਕਤੂਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਆਦਮਪੁਰ ਪੁਲਿਸ ਨੇ ਵੱਖ-ਵੱਖ ਥਾਂਵਾਂ ਤੋਂ 2 ਨੌਜਵਾਨਾਂ ਪਾਸੋਂ ਡੋਡੇ ਚੂਰਾ ਪੋਸਤ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਥਾਣਾ ਮੁਖੀ ਜਰਨੈਲ ਸਿੰਘ ਆਦਮਪੁਰ ਨੇ ...

ਪੂਰੀ ਖ਼ਬਰ »

ਰਾਏਪੁਰ-ਬੱਲਾਂ ਲਿੰਕ ਸੜਕ ਦੀ ਰਿਪੇਅਰ ਦਾ ਕੰਮ ਚੌਧਰੀ ਸੁਰਿੰਦਰ ਸਿੰਘ ਨੇ ਸ਼ੁਰੂ ਕਰਵਾਇਆ

ਕਿਸ਼ਨਗੜ੍ਹ, 14 ਅਕਤੂਬਰ (ਹਰਬੰਸ ਸਿੰਘ ਹੋਠੀ)-ਪਿੰਡ ਰਾਏਪੁਰ ਰਸੂਲਪੁਰ ਤੋਂ ਬੱਲਾਂ ਗੁ: ਬਾਬਾ ਭਾਗੋ ਜੀ ਤੇ ਰਾਸ਼ਟਰੀ ਰਾਜ ਮਾਰਗ ਨੂੰ ਜੋੜਦੀ ਲਿੰਕ ਸੜਕ ਦੀ ਰਿਪੇਅਰ 'ਤੇ ਲੁੱਕ ਪਵਾਉਣ ਦੇ ਕੰਮ ਦੀ ਸ਼ੁਰੂਆਤ ਚੌਧਰੀ ਸੁਰਿੰਦਰ ਸਿੰਘ ਹਲਕਾ ਵਿਧਾਇਕ ਵਲੋਂ ਸਮਾਜ ਸੇਵੀ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀਆਂ ਦਾ 'ਜੰਗ-ਏ-ਆਜ਼ਾਦੀ' ਤੇ 'ਰੰਗਲਾ ਪੰਜਾਬ' ਦਾ ਟੂਰ ਪ੍ਰੋਗਰਾਮ

ਮਲਸੀਆਂ, 14 ਅਕਤੂਬਰ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ ਤੇ ਪਿ੍ੰਸੀਪਲ ਵੰਦਨਾ ਧਵਨ, ਜਨਰਲ ਮੈਨੇਜਰ ਇਜੈ ਦੱਤ ਤੇ ਐਡਮਿਨ ਅਫ਼ਸਰ ਤੇਜਪਾਲ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਪੰਜਾਬੀ ...

ਪੂਰੀ ਖ਼ਬਰ »

ਅਸ਼ਵਨ ਭੱਲਾ ਵਲੋਂ ਸਾਥੀਆਂ ਸਮੇਤ ਦਾਖਾ ਹਲਕੇ 'ਚ ਚੋਣ ਪ੍ਰਚਾਰ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਵਲੋਂ ਪਿਛਲੇ ਕਈਆਂ ਦਿਨਾਂ ਤੋਂ ਲਗਾਤਾਰ ਦਾਖਾ ਵਿਧਾਨ ਸਭਾ ਹਲਕੇ 'ਚ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX