ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  4 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  36 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  45 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 1 hour ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 1 hour ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 2 hours ago
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅੱਜ ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ। ਪਟੇਲ ਇਹ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਬੈਂਕਾਕ, 21 ਨਵੰਬਰ- ਥਾਈਲੈਂਡ ਦੀ ਉੱਤਰੀ-ਪੱਛਮੀ ਸੀਮਾ ਅਤੇ ਇਸ ਦੇ ਨੇੜੇ ਲਾਓਸ ਦੇ ਉੱਤਰੀ-ਪੱਛਮੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ...
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਬੀ. ਐੱਸ. ਐੱਫ. ਵਲੋਂ ਲੰਘੇ ਦਿਨ ਕੀਤੀ ਗਈ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ...
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  about 3 hours ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂ)- ਖਾਸਾ ਵਿਖੇ ਮੌਸਮ ਦੀ ਪਹਿਲੀ ਧੁੰਦ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ...
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  about 4 hours ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ...
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  about 4 hours ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  about 4 hours ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  about 4 hours ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  about 4 hours ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  about 5 hours ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  about 5 hours ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  about 6 hours ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 1 hour ago
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 1 hour ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  1 minute ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  25 minutes ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  38 minutes ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 1 hour ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  about 1 hour ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 1 hour ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪਰਮਲ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਡੇਰਾ ਰੋਡ ਕੀਤਾ ਜਾਮ

ਬਟਾਲਾ, 17 ਅਕਤੂਬਰ (ਕਾਹਲੋਂ)-ਸਥਾਨਕ ਦਾਣਾ ਮੰਡੀ 'ਚ ਪਰਮਲ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਡੇਰਾ ਰੋਡ 'ਤੇ ਧਰਨਾ ਲਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ | ਧਰਨੇ 'ਤੇ ਬੈਠੇ ਕਿਸਾਨਾਂ ਨੇ ਪਰਮਲ ਦੀ ਸੁਚਾਰੂ ਖ਼ਰੀਦ ਲਈ ਯੋਗ ਪ੍ਰਬੰਧ ਨਾ ਹੋਣ 'ਤੇ ਸਰਕਾਰ ਤੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ 'ਤੇ ਬੈਠੇ ਕਿਸਾਨ ਜਸਵਿੰਦਰ ਸਿੰਘ ਰਾਊਵਾਲ, ਲਾਭ ਸਿੰਘ ਘੋਗਾ, ਨਿਸ਼ਾਨ ਸਿੰਘ ਦੁਨੀਆਂਸੰਧੂ, ਗੁਰਮੇਜ ਸਿੰਘ ਕੁਹਾਲੀ, ਬਲਰਾਜ ਸਿੰਘ ਖਹਿਰਾ ਸੁਲਤਾਨ, ਕਮਲਪ੍ਰੀਤ ਸਿੰਘ ਅੰਮੋਨੰਗਲ, ਸੁਮਿਤ ਸਿੰਘ ਅੰਮੋਨੰਗਲ, ਗੁਰਭਾਗ ਸਿੰਘ ਲੰਬੜਦਾਰ ਮਰੜ, ਮਨਜੀਤ ਸਿੰਘ ਚਾਚੋਵਾਲੀ, ਅਜੀਤ ਸਿੰਘ ਅਬਦਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡੇ ਜ਼ਿਲ੍ਹੇ 'ਚ ਨਮੀ ਦੀ ਮਾਤਰਾ ਜ਼ਿਆਦਾ ਆ ਰਹੀ ਹੈ, ਜਿਸ ਕਾਰਨ ਖ਼ਰੀਦ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਉਹ ਤਿੰਨ ਦਿਨ ਤੋਂ ਮੰਡੀ 'ਚ ਬੈਠੇ ਹਨ ਤੇ ਅੱਜ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ | ਧਰਨੇ 'ਤੇ ਬੈਠੇ ਕਿਸਾਨਾਂ ਨੇ ਮੰਗ ਕੀਤੀ ਕਿ ਨਮੀ ਦੀ ਮਾਤਰਾ ਨੂੰ ਮੁੱਖ ਰੱਖ ਕੇ ਉਸ ਦਾ ਬਦਲਵਾਂ ਹੱਲ ਕੱਢਿਆ ਜਾਵੇ | ਡੀ.ਸੀ. ਗੁਰਦਾਸਪੁਰ, ਐੱਸ.ਐੱਸ.ਪੀ. ਬਟਾਲਾ, ਡੀ.ਐੱਫ.ਐੱਸ.ਸੀ. ਗੁਰਦਾਸਪੁਰ ਮੌਕੇ 'ਤੇ ਪੁੱਜੇ | ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐੱਸ.ਐੱਸ.ਪੀ. ਬਟਾਲਾ ਤੇ ਡੀ.ਐੱਫ.ਐੱਸ.ਸੀ. ਸਤਵੀਰ ਸਿੰਘ ਨੇ ਦਾਣਾ ਮੰਡੀ ਪਹੰੁਚ ਕੇ ਮਾਰਕੀਟ ਕਮੇਟੀ ਦਫ਼ਤਰ 'ਚ ਖ਼ਰੀਦ ਅਧਿਕਾਰੀਆਂ, ਆੜ੍ਹਤੀਆਂ ਤੇ ਖ਼ਰੀਦਦਾਰਾਂ ਨਾਲ ਮੀਟਿੰਗ ਕਰਕੇ ਮਸਲੇ ਲਈ ਗੱਲਬਾਤ ਕੀਤੀ | ਉਨ੍ਹਾਂ ਨੇ ਆੜ੍ਹਤੀਆਂ, ਕਿਸਾਨਾਂ ਨਾਲ ਗੱਲ ਕਰਕੇ ਖ਼ਰੀਦ ਦਾ ਮਸਲਾ ਹੱਲ ਕਰਵਾਇਆ ਅਤੇ ਕਿਹਾ ਕਿ ਸਰਕਾਰੀ ਸ਼ਰਤਾਂ 'ਚ ਇਕ-ਅੱਧੇ ਫ਼ੀਸਦੀ ਜ਼ਿਆਦਾ ਨਮੀ ਵਾਲੀ ਵੀ ਫ਼ਸਲ ਖ਼ਰੀਦ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਜ਼ਿਲ੍ਹਾ ਮੰਡੀ ਅਫ਼ਸਰ ਤੇ ਸਕੱਤਰ ਮਾਰਕੀਟ ਕਮੇਟੀ ਨੇ ਵੀ ਡੀ.ਸੀ. ਗੁਰਦਾਸਪੁਰ ਨਾਲ ਮੀਟਿੰਗ ਕਰਕੇ ਹਾਲਾਤ ਤੋਂ ਜਾਣੂ ਕਰਵਾਇਆ | ਜ਼ਿਲ੍ਹਾ ਮੰਡੀ ਅਫ਼ਸਰ ਨਿਰਮਲ ਸਿੰਘ ਪੁਹਾਲ,ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਮੰਡੀ 'ਚ ਫ਼ਸਲ ਲੈ ਕੇ ਆਏ ਕਿਸਾਨਾਂ ਦੀ ਫ਼ਸਲ ਦੀ ਨਮੀ ਦੀ ਜਾਂਚ ਕੀਤੀ ਗਈ ਹੈ ਅਤੇ ਜ਼ਿਆਦਾਤਰ ਢੇਰੀਆਂ 'ਚ ਨਮੀ ਜ਼ਿਆਦਾ ਪਾਈ ਗਈ ਹੈ | ਇਸ ਮੌਕੇ ਡੀ.ਐੱਫ਼.ਐੱਸ.ਸੀ. ਸਤਵੀਰ ਸਿੰਘ, ਜਗਰੂਪ ਸਿੰਘ ਸੁਪਰਡੈਂਟ, ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਜੌਲੀ, ਮਾ: ਬਲਜੀਤ ਸਿੰਘ ਕਾਲਾਨੰਗਲ, ਗੁਰਪਾਲ ਸਿੰਘ ਰੰਧਾਵਾ, ਅਮਰੀਕ ਸਿੰਘ ਬਾਲੇਵਾਲ, ਗੁਰਿੰਦਰ ਸਿੰਘ ਕਾਲਾਨੰਗਲ, ਕਵਲਜੀਤ ਸਿੰਘ ਸ਼ਾਹ, ਪਰਮਜੀਤ ਸਿੰਘ ਵੜੈਚ, ਲੇਖਾਕਾਰ ਹਰਬਿੰਦਰ ਸਿੰਘ, ਸੁਖਦੇਵ ਸਿੰਘ ਇੰਸਪੈਕਟਰ, ਵਰਿੰਦਰ ਠਾਕੁਰ, ਜਗਜੀਵਨ ਸਿੰਘ, ਮੈਨੇਜਰ ਮੇਜਰ ਸਿੰਘ, ਵੇਅਰ ਹਾਊਸ ਬਲਵੇਸ਼ਵਰ ਕੁਮਾਰ, ਪਰਮਜੀਤ ਸਿੰਘ, ਜਸਵੰਤ ਸਿੰਘ ਢਿੱਲੋਂ ਮੰਡੀ ਸੁਪਰਵਾਈਜ਼ਰ ਆਦਿ ਸਮੇਤ ਹਾਜ਼ਰ ਸਨ |

ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਜ਼ਿਮਨੀ ਚੋਣ ਸ਼ਾਨ ਨਾਲ ਜਿੱਤਣਗੇ-ਵਾਹਲਾ

ਬਟਾਲਾ, 17 ਅਕਤੂਬਰ (ਕਾਹਲੋਂ)-ਜ਼ਿਮਨੀ ਚੋਣਾਂ 'ਚ ਹਲਕਾ ਦਾਖਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸ: ਮਨਪ੍ਰੀਤ ਸਿੰਘ ਇਯਾਲੀ ਸ਼ਾਨ ਨਾਲ ਜਿੱਤ ਹਾਸਲ ਕਰਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਸ: ਸੁਖਬੀਰ ਸਿੰਘ ਵਾਹਲਾ ਨੇ ਪਾਰਟੀ ਵਲੋਂ ਹਲਕਾ ...

ਪੂਰੀ ਖ਼ਬਰ »

ਬੇਰਿੰਗ ਕਾਲਜ 'ਚ ਮਹਿੰਦੀ ਮੁਕਾਬਲੇ ਕਰਵਾਏ

ਬਟਾਲਾ, 17 ਅਕਤੂਬਰ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਵਿਖੇ ਪਿ੍ੰ. ਪ੍ਰੋ: ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਧੀਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਸੁਖਜਿੰਦਰ ਸਿੰਘ ਬਾਠ ਹੁਰਾਂ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਲੋਂ ਮਹਿੰਦੀ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਪਟਾਕੇ ਵੇਚਣ/ਸਟੋਰ ਕਰਨ ਤੇ ਚਲਾਉਣ ਸਬੰਧੀ ਲਾਇਸੈਂਸ ਲਈ ਦਰਖ਼ਾਸਤਾਂ 21 ਤੱਕ

ਗੁਰਦਾਸਪੁਰ, 17 ਅਕਤੂਬਰ (ਆਰਿਫ਼)- ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ਼ 2017 ਦੇ ਸਬੰਧ ਵਿਚ ਜਾਰੀ ਕੀਤੇ ਗਏ ਹੁਕਮ ਮਿਤੀ 13-10-2017 ਅਤੇ ਡਾਇਰੈਕਟਰ ਉਦਯੋਗ ਅਤੇ ...

ਪੂਰੀ ਖ਼ਬਰ »

ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਤਜਿੰਦਰਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ (1973 1974) ਦਾ ਐਕਟ-2 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਦਾਸਪੁਰ ਜ਼ਿਲੇ੍ਹ ਦੀ ਹਦੂਦ ਅੰਦਰ, ਕਸਬਿਆਂ ਅਤੇ ਪਿੰਡਾਂ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਦਾ ਵਫ਼ਦ ਵਧੀਕ ਨਿਗਰਾਨ ਇੰਜੀ: ਨੂੰ ਮਿਲਿਆ

ਬਟਾਲਾ, 17 ਅਕਤੂਬਰ (ਕਾਹਲੋਂ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ/ਟਰਾਂਸਕੋ ਮੰਡਲ ਧਾਰੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਧਾਰੀਵਾਲ ਮੰਡਲ ਦੇ ਨਵੇਂ ਆਏ ਵਧੀਕ ਨਿਗਰਾਨ ਇੰਜੀ: ਸ੍ਰੀ ਸੁਰੇਸ਼ ਕੁਮਾਰ ਨੂੰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਜ਼ਿਲ੍ਹੇ 'ਚ 1,06,513 ਮੀਟਿ੍ਕ ਟਨ ਝੋਨੇ ਦੀ ਹੋਈ ਖ਼ਰੀਦ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ 16 ਅਕਤੂਬਰ ਤੱਕ 1,14,936 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 1,06,513 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਪਨਗਰੇਨ ਨੇ 50,882, ਮਾਰਕਫੈੱਡ ਨੇ 25,287, ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ

ਗੁਰਦਾਸਪੁਰ, 17 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਚੌਕੀ ਬਰਿਆਰ ਅਧੀਨ ਆਉਂਦੇ ਪਿੰਡ ਰਾਵਲ ਗਾਦੜੀਆਂ ਵਿਖੇ ਇਕ ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਵਿਆਹੁਤਾ ਦੀ ਮੌਤ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਵਾਲੇ ਆਪਣੇ ਰਿਸ਼ਤੇਦਾਰਾਂ ਸਮੇਤ ...

ਪੂਰੀ ਖ਼ਬਰ »

ਖੇਡੋ ਪੰਜਾਬ ਤਹਿਤ ਪ੍ਰਾਇਮਰੀ ਵਿੰਗ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਸਮਾਪਤ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸਕੂਲ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਈ ਰਾਜ ਦੇ ਸਰਕਾਰੀ ਸਕੂਲਾਂ ਵਿਚ 'ਪੜ•ੋ ਪੰਜਾਬ ਪੜ•ਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ | ਇਸ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ...

ਪੂਰੀ ਖ਼ਬਰ »

-ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ- ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਦੌੜਾਕਾਂ ਨੇ ਜਿੱਤੇ ਤਗਮੇ

ਕਾਦੀਆਂ, 17 ਅਕਤੂਬਰ (ਕੁਲਵਿੰਦਰ ਸਿੰਘ)- ਜ਼ਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵਲੋਂ ਜ਼ਿਲ੍ਹਾ ਪੱਧਰੀ ਦੋ ਦਿਨਾਂ ਅਥਲੈਟਿਕ ਮੁਕਾਬਲੇ, ਜੋ ਗੁਰਦਾਸਪੁਰ ਵਿਖੇ ਹੋਏ, 'ਚ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਦੌੜਾਕਾਂ ਨੇ ਹਿੱਸਾ ਲੈਂਦਿਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ 'ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਫਤਹਿਗੜ੍ਹ ਚੂੜੀਆਂ, 17 ਅਕਤੂਬਰ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਪ੍ਰਕਾਸ਼ ਪੁਰਬ ਸਮਾਗਮ ਵਿਚ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ, ਗੁਰੂ ...

ਪੂਰੀ ਖ਼ਬਰ »

ਪਲਾਸਟਿਕ ਲਿਫ਼ਾਫ਼ਿਆਂ ਸਬੰਧੀ ਯੂਥ ਵਰਗ ਘਰ-ਘਰ ਕਰੇਗਾ ਜਾਗਰੂਕ-ਹੰਸ

ਧਾਰੀਵਾਲ, 17 ਅਕਤੂਬਰ (ਜੇਮਸ ਨਾਹਰ)-ਲੁਧਿਆਣਾ ਮੁਹੱਲਾ ਵਾਰਡ ਨੰਬਰ-13 ਦੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਇੰਦਰਆਸ ਹੰਸ ਨੇ ਦੱਸਿਆ ਕਿ ਉਨ੍ਹਾਂ ਸਮੇਤ ਲੁਧਿਆਣਾ ਮੁਹੱਲਾ ਦੇ ਨੌਜਵਾਨ ਘਰ-ਘਰ ਪਹੁੰਚ ਕਰਕੇ ਪਲਾਸਟਿਕ ਦੇ ਮਨੁੱਖੀ ਜੀਵਨ ਲਈ ਹਾਨੀਕਾਰਕ ਕਾਰਨਾਂ ...

ਪੂਰੀ ਖ਼ਬਰ »

ਜ਼ਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ

20 ਨੂੰ ਕਰਵਾਇਆ ਜਾਵੇਗਾ ਸੈਮੀਨਾਰ-ਠੱਠਾ, ਰਵਾਲ ਫਤਹਿਗੜ੍ਹ ਚੂੜੀਆਂ, 17 ਅਕਤੂਬਰ (ਧਰਮਿੰਦਰ ਸਿੰਘ ਬਾਠ)-ਜ਼ਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਫਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀ ਮੀਟਿੰਗ ਫਤਹਿਗੜ੍ਹ ਚੂੜੀਆਂ ਵਿਖੇ ...

ਪੂਰੀ ਖ਼ਬਰ »

ਠੇਕੇ 'ਤੇ ਕੰਮ ਕਰਦੇ ਲਾਈਨਮੈਨ ਤੇ ਸਹਾਇਕ ਲਾਈਨਮੈਨ ਪੱਕੇ ਕੀਤੇ ਜਾਣ-ਪੱਪੂ

ਗੁਰਦਾਸਪੁਰ, 17 ਅਕਤੂਬਰ (ਆਰਿਫ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਸਤੰਬਰ ਨੰੂ ਜਦ ਜਾਇੰਟ ਫੋਰਮ ਅਧੀਨ ਆਉਂਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ...

ਪੂਰੀ ਖ਼ਬਰ »

ਕੇਂਦਰ ਵਲੋਂ 2 ਫ਼ੀਸਦੀ ਟੀ.ਡੀ.ਐਸ. ਵਾਪਸ ਲੈਣ 'ਤੇ ਮਨੀ ਚੇਂਜਰ ਕੰਪਨੀਆਂ ਨੂੰ ਮਿਲੀ ਰਾਹਤ-ਮਿੱਤਲ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਗੁਰਦਾਸਪੁਰ ਤੋਂ ਸਾਂਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਸਦਕਾ ਮਨੀ ਚੇਂਜਰ ਐਸੋਸੀਏਸ਼ਨ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਆਰ.ਬੀ.ਆਈ. ਰਜਿਸਟਰਡ ਐਫ. ਐਫ. ਐਮ. ਸੀ. ...

ਪੂਰੀ ਖ਼ਬਰ »

ਜ਼ਿਮਨੀ ਚੋਣਾਂ 'ਚ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ-ਘੁਮਾਣ

ਬਟਾਲਾ, 17 ਅਕਤੂਬਰ (ਕਾਹਲੋਂ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ਨੇ ਜ਼ਿਮਨੀ ਚੋਣਾਂ 'ਚ ਪਾਰਟੀ ਵਲੋਂ ਲਗਾਈ ਜ਼ਿੰਮੇਵਾਰੀ ਤਹਿਤ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਨੂੰ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਕਾਂਗਰਸ ਸੋਸ਼ਲ ਮੀਡੀਆ ਸੈੱਲ ਬਲਾਕ ਧਾਰੀਵਾਲ ਦੇ ਕੋਆਰਡੀਨੇਟਰ ਨਿਯੁਕਤ

ਧਾਰੀਵਾਲ, 17 ਅਕਤੂਬਰ (ਸਵਰਨ ਸਿੰਘ)-ਸਥਾਨਕ ਬੇਦੀ ਕਾਲੋਨੀ ਵਾਸੀ ਗੁਰਪ੍ਰੀਤ ਸਿੰਘ ਨੂੰ ਪਾਰਟੀ ਅੰਦਰ ਚੰਗੀਆਂ ਸੇਵਾਵਾਂ ਦੇਣ ਨੂੰ ਲੈ ਕੇ ਕਾਂਗਰਸ ਸ਼ੋਸ਼ਲ ਮੀਡੀਆ ਸੈੱਲ ਬਲਾਕ ਧਾਰੀਵਾਲ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧ ਵਿਚ ਹਲਕਾ ਕਾਦੀਆਂ ...

ਪੂਰੀ ਖ਼ਬਰ »

ਗਗਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ 'ਚ ਲਿਆ ਹਿੱਸਾ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸਿੱਖ ਹੈਲਪਸ ਸਿੱਖ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੂ ਸਮਰਪਿਤ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ...

ਪੂਰੀ ਖ਼ਬਰ »

ਅਨੰਦ ਮਾਡਰਨ ਸਕੂਲ ਵਿਖੇ ਮਹਿੰਦੀ ਮੁਕਾਬਲੇ ਕਰਵਾਏ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਅਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰ. ਨਰਗਿਸ ਅਨੰਦ ਦੀ ਪ੍ਰਧਾਨਗੀ ਹੇਠ ਕਰਵਾ ਚੌਥ ਦੇ ਤਿਉਹਾਰ ਮੌਕੇ ਮਹਿੰਦੀ ਮੁਕਾਬਲੇ ਕਰਵਾਏ ਜਿਸ ਵਿਚ ਸਮੂਹ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਮਹਿੰਦੀ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ ਵਿਖੇ ਸਪੋਰਟਸ ਕੈਂਪ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਰਾਕ ਸਪੋਰਟਸ ਸਾਹਸ ਕੈਂਪ ਲਗਾਇਆ ਗਿਆ ਜਿਸ ਵਿਚ ਸਕੂਲ ਦੇ ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਜਿਸ ਵਿਚ ਵਿਦਿਆਰਥੀਆਂ ਦੀਆਂ ਜਿਪ ਲਾਈਨ, ਰੋਪ ਬਿ੍ਜ, ਮਾਈਨ ...

ਪੂਰੀ ਖ਼ਬਰ »

ਸ਼ਿਵਾਲਿਕ ਡਿਗਰੀ ਕਾਲਜ 'ਚ ਮਹਿੰਦੀ ਮੁਕਾਬਲੇ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸ਼ਿਵਾਲਿਕ ਡਿਗਰੀ ਕਾਲਜ ਵਿਖੇ ਕਰਵਾ ਚੌਥ ਦੇ ਤਿਉਹਾਰ ਮੌਕੇ ਮਹਿੰਦੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਮਹਿੰਦੀ ਦੇ ਡਿਜ਼ਾਈਨ ਬਣਾਏ ਜਿਸ 'ਚੋਂ ਕਿਰਨਦੀਪ ਕੌਰ ਨੇ ਪਹਿਲਾ, ...

ਪੂਰੀ ਖ਼ਬਰ »

ਟੈਗੋਰ ਕਾਲਜ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਟੈਗੋਰ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਚੇਅਰਮੈਨ ਰਵਿੰਦਰ ਸ਼ਰਮਾ ਨੇ ਕੀਤੀ | ਇਸ ਮੌਕੇ ਕਾਲਜ ਦੀਆਂ ਬੀ.ਐੱਡ ਦੀਆਂ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ, ਮੇਕਅਪ ਸਟੂਡੀਓ ਅਤੇ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ 'ਚ ਕਰਵਾ ਚੌਥ ਸਬੰਧੀ ਮੁਕਾਬਲੇ

ਘੁਮਾਣ, 17 ਅਕਤੂਬਰ (ਬੰਮਰਾਹ)-ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ ਵਿਚ ਕਰਵਾਚੌਥ ਦੇ ਤਿਉਹਾਰ ਪ੍ਰਤੀ ਮਹਿੰਦੀ, ਨੇਲ ਆਰਟ (ਨਹੁੰਆਂ ਦੀ ਕਲਾ), ਚੂੜੀ ਸਜਾਵਟ, ਬਿੰਦੀ ਸਜਾਵਟ ਅਤੇ ਕਰਵਾ ਥਾਲੀ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਕਾਲਜ ਦੇ ਚੇਅਰਮੈਨ ਅਮਰਿੰਦਰ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮਾਂ ਵਲੋਂ ਕਿਰਤ ਕਮਿਸ਼ਨਰ ਬਟਾਲੇ ਨੂੰ ਮੰਗ-ਪੱਤਰ

ਬਟਾਲਾ, 17 ਅਕਤੂਬਰ (ਬੁੱਟਰ)-ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮਜ਼ਦੂਰ ਯੂਨੀਅਨ (ਰਜਿ:) ਸਾਖ਼ਾ ਬਟਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ 'ਚ ਕਿਰਤ ਕਮਿਸ਼ਨਰ ਬਟਾਲਾ ਨੂੰ ਮੰਗ-ਪੱਤਰ ਦੇ ਕੇ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ | ਯੂਨੀਅਨ ...

ਪੂਰੀ ਖ਼ਬਰ »

ਸਹਿਕਾਰੀ ਖੰਡ ਮਿੱਲ ਬਟਾਲਾ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਗੰਨੇ ਦੀ ਬਿਜਾਈ ਤੇ ਸਪਲਾਈ ਸਬੰਧੀ ਵਿਚਾਰ ਸਾਂਝੇ

ਬਟਾਲਾ, 17 ਅਕਤੂਬਰ (ਕਾਹਲੋਂ)-ਸਹਿਕਾਰੀ ਖੰਡ ਮਿੱਲ ਦੇ ਡਾਇਰੈਕਟਰਾਂ, ਜਨਰਲ ਮੈਨੇਜਰ ਡਾ. ਐਸ.ਪੀ. ਸਿੰਘ, ਸੀ.ਸੀ.ਡੀ.ਓ. ਸ੍ਰੀ ਅਰਵਿੰਦਰਪਾਲ ਸਿੰਘ ਕੈਰੋਂ ਅਤੇ ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ ਡਾ. ਗੁਰਇਕਬਾਲ ਕਾਹਲੋਂ ਵਲੋਂ ਗੰਨੇ ਦੀ ਬਿਜਾਈ ਸਬੰਧੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਬਿਊਰੋ ਬਟਾਲਾ ਵਲੋਂ ਕਮਿਸ਼ਨਰ ਕਿਰਤ ਵਿਭਾਗ ਨੂੰ ਮੰਗ ਪੱਤਰ

ਬਟਾਲਾ, 17 ਅਕਤੂਬਰ (ਹਰਦੇਵ ਸਿੰਘ ਸੰਧੂ)-ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਬਿਊਰੋ ਜ਼ਿਲ੍ਹਾ ਗੁਰਦਾਸਪੁਰ ਇਕਾਈ ਬਟਾਲਾ ਦੇ ਆਗੂਆਂ ਨੇ ਸਹਾਇਕ ਕਿਰਤੀ ਕਮਿਸ਼ਨਰ ਕਿਰਤ ਵਿਭਾਗ ਬਟਾਲਾ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਕੁਝ ਗਲਤ ਵਿਅਕਤੀਆਂ ਦੁਆਰਾ ...

ਪੂਰੀ ਖ਼ਬਰ »

ਘੁੰਮਣਾਂ ਵਿਖੇ ਬਰਸੀ ਮੌਕੇ ਆਰ.ਐੱਮ.ਪੀ. ਡਾਕਟਰਾਂ ਵਲੋਂ ਮੁਫ਼ਤ ਮੈਡੀਕਲ ਕੈਂਪ

ਬਟਾਲਾ, 17 ਅਕਤੂਬਰ (ਕਾਹਲੋਂ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਨਿੱਕੇ ਘੁੰਮਣਾਂ ਵਿਖੇ ਪੂਰਨ ਸ਼ਰਧਾ ਭਾਵਨਾ ਅਤੇ ਭਾਰੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਸੰਗਤਾਂ ਨੂੰ ਮੁਢਲੀ ਸਿਹਤ ਸਹੂਲਤ ਦੇਣ ਲਈ ਡਾ. ...

ਪੂਰੀ ਖ਼ਬਰ »

ਸ਼ੈਮਫਰਡ ਸਕੂਲ 'ਚ ਮਹਿੰਦੀ ਮੁਕਾਬਲੇ

ਗੁਰਦਾਸਪੁਰ, 17 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸ਼ੈਮਫਰਡ ਲਿਟਲ ਸਟਾਰ ਪਲੇਅਵੇਅ ਸਕੂਲ ਵਿਖੇ ਕਰਵਾ ਚੌਥ ਦੇ ਤਿਉਹਾਰ ਨੰੂ ਸਮਰਪਿਤ ਮਹਿੰਦੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਿ੍ੰਸੀਪਲ ਰਾਣੋ ਬਖ਼ਸ਼ੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਿ੍ੰਸੀਪਲ ਨੇ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਚਲਾਨ

ਗੁਰਦਾਸਪੁਰ, 17 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਟਰੈਫ਼ਿਕ ਪੁਲਿਸ ਵਲੋਂ ਸ਼ਹਿਰ ਦੇ ਸਾਰੇ ਹੀ ਚੌਕਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫ਼ਿਕ ਪੁਲਿਸ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਪੰਜਾਬ ਪੁਲਿਸ ਦੇ ਸ਼ਹੀਦਾਂ ਦੀ ਯਾਦ 'ਚ ਬੂਟੇ ਲਗਾਏ

ਬਟਾਲਾ, 17 ਅਕਤੂਬਰ (ਕਾਹਲੋਂ)-ਗੁਰੂ ਨਾਨਕ ਦੇਵ ਪਬਲਿਕ ਸਕੂਲ, ਹਰਚੋਵਾਲ ਰੋਡ, ਕਾਦੀਆਂ ਵਿਖੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੀ ਯਾਦ ਵਿਚ ਰੁੱਖ ਲਗਾਏ ਗਏ | ਵਾਤਾਵਰਣ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਮੁੱਦੇ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਵਿਚ ਬੂਟੇ ਲਗਾਏ ਗਏ | ਇਸ ...

ਪੂਰੀ ਖ਼ਬਰ »

ਪੁਲਿਸ ਵਲੋਂ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ

ਗੁਰਦਾਸਪੁਰ, 17 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਥਾਣਾ ਤਿੱਬੜ ਦੀ ਪੁਲਿਸ ਵਲੋਂ ਅੱਜ ਸ਼ਹੀਦਾਂ ਦੀ ਯਾਦ ਨੰੂ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਥਾਣਾ ਤਿੱਬੜ ਦੇ ਐੱਸ.ਐੱਚ.ਓ.ਜਬਰਜੀਤ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹਾ ਰੋਡ ਸੇਫ਼ਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਜ਼ਿਲ੍ਹਾ ਰੋਡ ਸੇਫ਼ਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਟਰੈਫ਼ਿਕ ਪੁਲਿਸ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਆਦੇਸ਼ ਦਿੱਤੇ ਕਿ ਓਵਰਲੋਡ ਵਾਹਨ ਅਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਟੀਮਾਂ ਵਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਸਬੰਧੀ ਜਾਂਚ

ਬਟਾਲਾ, 17 ਅਕਤੂਬਰ (ਹਰਦੇਵ ਸਿੰਘ ਸੰਧੂ)-ਜ਼ਿਲ੍ਹਾ ਸਿਹਤ ਵਿਭਾਗ ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਕੁਮਾਰ ਡਾ. ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਐਪੀਡੀਮੋਜਲ ਦੇ ਹੁਕਮਾਂ ਤਹਿਤ ਡਾ. ਸੰਜੀਵ ਭੱਲਾ ਐਸ.ਐਮ.ਓ. ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੀ ਯੋਗ ...

ਪੂਰੀ ਖ਼ਬਰ »

ਡੇਰਾ ਸੱਚਖੰਡ ਬਾਬਾ ਸ੍ਰੀਚੰਦ ਨਿਜ਼ਾਮਪੁਰ ਵਿਖੇ ਤਿੰਨ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ

ਸੁਭਾਨਪੁਰ, 17 ਅਕਤੂਬਰ (ਜੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦੇ 525ਵੇਂ ਆਗਮਨ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਡੇਰਾ ਬਾਬਾ ਸ੍ਰੀਚੰਦ ਜੀ ਨਿਜ਼ਾਮਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਬਟਾਲਾ, 17 ਅਕਤੂਬਰ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸਥਾਪਿਤ ਸੇਂਟ ਸੋਲਜਰ ਮਾਡਰਨ ਸਕੂਲ 'ਚ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਐਲਾਨ

ਸੇਖਵਾਂ, 17 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੀ ਵਿਸ਼ੇਸ਼ ਮੀਟਿੰਗ ਪਿੰਡ ਸੇਖਵਾਂ 'ਚ ਜ਼ਿਲ੍ਹਾ ਪ੍ਰਧਾਨ ਜਥੇ: ਚੈਂਚਲ ਸਿੰਘ ਬਾਗੜੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ...

ਪੂਰੀ ਖ਼ਬਰ »

ਰਵੀ ਮੋਹਨ ਵਲੋਂ ਮੁਕੇਰੀਆਂ ਹਲਕੇ 'ਚ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ

ਦੀਨਾਨਗਰ, 17 ਅਕਤੂਬਰ (ਸੰਧੂ/ ਸੋਢੀ/ਸ਼ਰਮਾ)- ਭਾਜਪਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਰਵੀ ਮੋਹਨ ਵਲੋਂ ਭਾਜਪਾ ਵਰਕਰਾਂ ਨਾਲ ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਅਜ਼ਾਦਪੁਰ ਜੱਟਾਂ, ਪੁਰੀਕਾ, ਸ਼ਾਂਤਾ ਬਸਤੀ ਬਾਗ਼ ਤੇ ਹੋਰ ਖੇਤਰਾਂ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ...

ਪੂਰੀ ਖ਼ਬਰ »

ਐਸ.ਐਸ.ਐਮ. ਕਾਲਜ 'ਚ ਨਸ਼ਾਖੋਰੀ ਦੀ ਰੋਕਥਾਮ ਲਈ ਸਮਰੱਥਾ ਵਧਾਉਣ ਸਿਖਲਾਈ ਪ੍ਰੋਗਰਾਮ

ਦੀਨਾਨਗਰ, 17 ਅਕਤੂਬਰ (ਸੰਧੂ/ਸੋਢੀ/ਸ਼ਰਮਾ)- ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਵਲੋਂ ਨਸ਼ਾਖੋਰੀ ਦੀ ਰੋਕਥਾਮ ਲਈ ਸਮਰੱਥਾ ਵਧਾਉਣ ਸਿਖਲਾਈ ਪ੍ਰੋਗਰਾਮ ਕਾਲਜ ਪਿ੍ੰਸੀਪਲ ਡਾ: ਆਰ.ਕੇ. ਤੁਲੀ ...

ਪੂਰੀ ਖ਼ਬਰ »

ਭੰਗੜਾ ਸਿਖਲਾਈ ਵਰਕਸ਼ਾਪ ਦੀਆਂ ਤਿਆਰੀਆਂ ਮੁਕੰਮਲ-ਜੈਕਬ ਤੇਜਾ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਭੰਗੜਾ ਟਰੇਨਿੰਗ ਵਰਕਸ਼ਾਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੰਗੜਾ ਕੋਚ ਤੇ ਪ੍ਰਧਾਨ ਲੋਕ ਸੱਭਿਆਚਾਰਕ ਪਿੜ ਜੈਕਬ ਤੇਜਾ ਨੇ ਦੱਸਿਆ ਕਿ ਇਹ ਕੈਂਪ ...

ਪੂਰੀ ਖ਼ਬਰ »

ਖ਼ਸਤਾ ਹਾਲਤ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਲਈ ਸਰਹੱਦੀ ਲੋਕ ਮਜਬੂਰ

ਨਰੋਟ ਜੈਮਲ ਸਿੰਘ, 17 ਅਕਤੂਬਰ (ਗੁਰਮੀਤ ਸਿੰਘ)- ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਅਤੇ ਕੀੜੀ ਵਿਚਕਾਰ ਵਗਦੇ ਦਰਿਆ ਰਾਵੀ ਵਿਚ ਲੋਕਾਂ ਦੀ ਆਵਾਜਾਈ ਲਈ ਚਲਾਈ ਜਾ ਰਹੀ ਖ਼ਸਤਾ ਹਾਲਤ ਕਿਸ਼ਤੀ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਰਤਨ ਸਮਾਗਮ

ਪਠਾਨਕੋਟ, 17 ਅਕਤੂਬਰ (ਆਰ. ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੱਤਕ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿਚ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਰਣਜੀਤ ਸਿੰਘ ਮਾਡਲ ਟਾਊਨ ਵਾਲੇ ...

ਪੂਰੀ ਖ਼ਬਰ »

ਮਹਾਂਰਾਸ਼ਟਰ 'ਚ ਬਣੇਗੀ ਸ਼ਿਵ ਸੈਨਾ ਭਾਜਪਾ ਸਰਕਾਰ-ਯੋਗਰਾਜ ਸ਼ਰਮਾ

ਪਠਾਨਕੋਟ, 17 ਅਕਤੂਬਰ (ਚੌਹਾਨ)-ਮਹਾਂਰਾਸ਼ਟਰ ਵਿਚ ਇਕ ਵਾਰ ਫਿਰ ਤੋਂ ਸ਼ਿਵ ਸੈਨਾ ਭਾਜਪਾ ਦੀ ਸਰਕਾਰ ਬਣੇਗੀ | ਇਹ ਗੱਲ ਸ਼ਿਵ ਸੈਨਾ ਦੇ ਪ੍ਰਦੇਸ਼ ਪ੍ਰਧਾਨ ਯੋਗ ਰਾਜ ਸ਼ਰਮਾ ਨੇ ਮਹਾਂਰਾਸ਼ਟਰ ਵਿਚ ਪਾਰਟੀ ਦੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਪਰਤ ਕੇ ਇੱਥੇ ਪੱਤਰਕਾਰਾਂ ...

ਪੂਰੀ ਖ਼ਬਰ »

ਜਥੇ: ਦੀਵਾਨ ਸਿੰਘ ਤੇ ਮਾਤਾ ਅਜੀਤ ਕੌਰ ਦੀ ਬਰਸੀ ਮੌਕੇ ਗੁਰਮਤਿ ਸਮਾਗਮ 20 ਨੂੰ

ਪਠਾਨਕੋਟ , 17 ਅਕਤੂਬਰ (ਆਰ. ਸਿੰਘ)-ਗੁਰਦੁਆਰਾ ਸਿੰਘ ਸਭਾ ਪਿੰਡ ਅਬਾਦਗੜ੍ਹ ਪਠਾਨਕੋਟ ਵਿਖੇ ਜਥੇਦਾਰ ਦੀਵਾਨ ਸਿੰਘ ਅਤੇ ਮਾਤਾ ਅਜੀਤ ਕੌਰ ਦੀ ਬਰਸੀ ਮੌਕੇ 20 ਅਕਤੂਬਰ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੁੱਖ ...

ਪੂਰੀ ਖ਼ਬਰ »

ਸ੍ਰੀਮਤੀ ਰਮਾ ਚੋਪੜਾ ਕਾਲਜ 'ਚ ਮਹਿੰਦੀ ਲਗਾਓ ਮੁਕਾਬਲੇ

ਪਠਾਨਕੋਟ , 17 ਅਕਤੂਬਰ ( ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਪਿ੍ੰ. ਡਾ: ਸਤਿੰਦਰ ਕੌਰ ਕਾਹਲੋਂ ਦੀ ਪ੍ਰਧਾਨਗੀ ਹੇਠ ਕਰਵਾ ਚੌਥ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿਦਿਆਰਥਣਾਂ ਦੇ ਮਹਿੰਦੀ ਲਗਾਓ ਮੁਕਾਬਲੇ ਕਰਵਾਏ ਗਏ ਜਿਸ ...

ਪੂਰੀ ਖ਼ਬਰ »

ਮਾਸਟਰ ਕਾਡਰ ਯੂਨੀਅਨ ਦੇ ਪਵਨ ਸ਼ਰਮਾ ਬਣੇ ਬਲਾਕ ਪ੍ਰਧਾਨ

ਪਠਾਨਕੋਟ, 17 ਅਕਤੂਬਰ (ਚੌਹਾਨ)-ਮਾਸਟਰ ਕਾਡਰ ਯੂਨੀਅਨ ਦੀ ਮੀਟਿੰਗ ਪਠਾਨਕੋਟ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਇਕਾਈ ਤੋਂ ਰਮਨ ਕੁਮਾਰ, ਰਾਕੇਸ਼ ਮਹਾਜਨ, ਰਾਕੇਸ਼ ਪਠਾਨੀਆ, ਰਾਕੇਸ਼ ਸ਼ਰਮਾ, ਅਜੇ ਭੋਗਲ, ਪਰਵਿੰਦਰ ਸੈਣੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ...

ਪੂਰੀ ਖ਼ਬਰ »

ਬਮਿਆਲ ਦਾਣਾ ਮੰਡੀ ਮੁਢਲੀਆਂ ਸਹੂਲਤਾਂ ਤੋਂ ਸੱਖਣੀ

ਬਮਿਆਲ 17 ਅਕਤੂਬਰ (ਰਾਕੇਸ਼ ਸ਼ਰਮਾ)- ਸਰਹੱਦੀ ਕਸਬਾ ਬਮਿਆਲ ਵਿਖੇ ਸਥਿਤ ਕਿਸਾਨਾਂ ਅਤੇ ਲੇਬਰ ਲਈ ਪੀਣ ਯੋਗ ਪਾਣੀ ਅਤੇ ਪਖ਼ਾਨਿਆਂ ਦਾ ਇੰਤਜ਼ਾਮ ਨਾ ਹੋਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦੇ ਅੱਜ ਕਿਸਾਨਾਂ ਨੇ ...

ਪੂਰੀ ਖ਼ਬਰ »

ਪਿੰਡ ਬੱਸੀ ਪ੍ਰਲਾਹਦਪੁਰ ਤੋਂ 19 ਬੋਤਲਾਂ ਨਾਜਾਇਜ਼ ਸ਼ਰਾਬ ਫੜੀ

ਨਰੋਟ ਮਹਿਰਾ, 17 ਅਕਤੂਬਰ (ਰਾਜ ਕੁਮਾਰੀ)-ਪਿੰਡ ਬੱਸੀ ਪ੍ਰਲਾਹਦਪੁਰ ਤੋਂ ਥਾਣਾ ਕਾਨਵਾਂ ਪੁਲਿਸ ਨੇ 19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਨੌਜਵਾਨ ਨੰੂ ਕਾਬੂ ਕੀਤਾ ਹੈ, ਜਿਸ ਪਹਿਚਾਣ ਬਿ੍ਜ ਮੋਹਨ ਉਰਫ਼ ਭੁਟੋ ਪੁੱਤਰ ਕਸਤੂਰੀ ਲਾਲ ਨਿਵਾਸੀ ਬੱਸੀ ਪ੍ਰਲਾਹਦਪੁਰ ਦੇ ...

ਪੂਰੀ ਖ਼ਬਰ »

ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਵਲੋਂ ਕਲਮ ਛੋੜ ਹੜਤਾਲ ਸ਼ੁਰੂ

ਪਠਾਨਕੋਟ, 17 ਅਕਤੂਬਰ (ਚੌਹਾਨ)-ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਦੇ ਚੱਲਦਿਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਕਰਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਜ਼ਿਲ੍ਹਾ ਯੂਨਿਟ ਪਠਾਨਕੋਟ ਵਲੋਂ 17 ਅਕਤੂਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ, ...

ਪੂਰੀ ਖ਼ਬਰ »

ਡੀ.ਪੀ.ਆਈ. (ਸ) ਵਲੋਂ ਜਲਦ ਤਰੱਕੀ ਕਰਨ ਦਾ ਭਰੋਸਾ

ਪਠਾਨਕੋਟ, 17 ਅਕਤੂਬਰ (ਚੌਹਾਨ)-ਦਰਜਾ ਚਾਰ ਯੂਨੀਅਨ (ਸਿੱਖਿਆ ਵਿਭਾਗ) ਆਈ. (ਸ) ਮੋਹਾਲੀ ਦੇ ਦਫ਼ਤਰ ਅੱਗੇ ਵਿਸ਼ਾਲ ਰੈਲੀ ਪ੍ਰਦੇਸ਼ ਪ੍ਰਧਾਨ ਅਜੈਬ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਰੈਲੀ ਤੋਂ ਬਾਅਦ ਡੀ.ਪੀ.ਆਈ. (ਸ) ਨਾਲ ਯੂਨੀਅਨ ਦੀ ਹੋਈ ...

ਪੂਰੀ ਖ਼ਬਰ »

295 ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਡਮਟਾਲ, 17 ਅਕਤੂਬਰ (ਰਾਕੇਸ਼ ਕੁਮਾਰ)- ਨੰਗਲ ਪੁਲਿਸ ਨੇ ਇਕ ਵਿਅਕਤੀ ਨੰੂ 295 ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਅੱਜ ਨੰਗਲ ਥਾਣਾ ਦੇ ਮੁਖੀ ਦੀਪਕ ਕੁਮਾਰ ਨੇ ਕਿਸੇ ਮੁਖ਼ਬਰ ਦੀ ਇਤਲਾਹ 'ਤੇ ਸਮੇਤ ਪੁਲਿਸ ਪਾਰਟੀ ਭੂਰ ਦੇ ਕੋਲ ਨਾਕਾ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ 'ਚ ਮਹਿੰਦੀ ਲਗਾਓ ਵਰਕਸ਼ਾਪ

ਪਠਾਨਕੋਟ , 17 ਅਕਤੂਬਰ ( ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਸ਼ਿੰਗਾਰ ਵਿਭਾਗ ਵਲੋਂ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਮਹਿੰਦੀ ਲਗਾਓ ਵਰਕਸ਼ਾਪ ਲਗਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਪਿ੍ੰਸੀਪਲ ...

ਪੂਰੀ ਖ਼ਬਰ »

ਜ਼ੋਨਲ ਯੁਵਕ ਮੇਲੇ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੇ ਪਾਈ ਧਮਾਲ

ਪਠਾਨਕੋਟ, 17 ਅਕਤੂਬਰ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ 'ਚ ਚੱਲ ਰਹੇ ਜ਼ੋਨਲ ਯੁਵਕ ਮੇਲੇ ਦੇ ਆਖ਼ਰੀ ਦਿਨ ਸਮੂਹ ਨਾਚ, ਗਿੱਧਾ, ਵੈਸਟਰ ਬੋਕਲ, ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਕਰਵਾਉਣ ਦੇ ਨਾਂਅ 'ਤੇ 6 ਲੱਖ 20 ਹਜ਼ਾਰ ਠੱਗਣ ਦਾ ਦੋਸ਼-ਮਾਮਲਾ ਦਰਜ

ਪਠਾਨਕੋਟ, 17 ਅਕਤੂਬਰ (ਆਰ. ਸਿੰਘ)-ਪੁਲਿਸ ਥਾਣਾ ਡਵੀਜ਼ਨ-2 ਦੀ ਪੁਲਿਸ ਨੇ ਫ਼ੌਜ ਵਿਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ 6 ਲੱਖ 20 ਹਜ਼ਾਰ ਰੁਪਏ ਠੱਗਣ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ਸ਼ਿਕਾਇਤਕਰਤਾ ਮੋਹਨ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਏ. ਐਾਡ. ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੋਜੀ 'ਚ ਪਲੇਸਮੈਂਟ ਡਰਾਈਵ ਕੈਂਪ

ਪਠਾਨਕੋਟ, 17 ਅਕਤੂਬਰ (ਆਰ. ਸਿੰਘ)-ਏ.ਐਾਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੋਜੀ ਪਠਾਨਕੋਟ ਵਿਖੇ ਉਪ ਪ੍ਰਧਾਨ ਅਕਸ਼ੈ ਮਹਾਜਨ ਅਤੇ ਜਨਰਲ ਸਕੱਤਰ ਸੋਨੰੂ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਅਜੈ ਪਠਾਨੀਆ ਦੀ ਅਗਵਾਈ ਹੇਠ ਪਲੇਸਮੈਂਟ ਡਰਾਈਵ ...

ਪੂਰੀ ਖ਼ਬਰ »

ਡੇਰਾ ਸਵਾਮੀ ਜਗਤ ਗਿਰੀ ਆਸ਼ਰਮ 'ਚ ਦੀਪ ਪ੍ਰਕਾਸ਼ ਮੁਕਾਬਲੇ

ਪਠਾਨਕੋਟ 17 ਅਕਤੂਬਰ (ਸੰਧੂ/ਚੌਹਾਨ)-ਡੇਰਾ ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਦੇਖਰੇਖ ਹੇਠ ਸੰਗਰਾਂਦ ਦੇ ਦਿਹਾੜੇ ਤੇ ਸਤਿਸੰਗ ਸਮਾਗਮ ਹੋਇਆ | ਡੇਰੇ ਵਿਚ ਸਮਾਗਮ ਭਗਵਾਨ ਬਾਲਮੀਕੀ ਪ੍ਰਗਟ ਦਿਵਸ ਨੂੰ ਸਮਰਪਿਤ ਕੀਤਾ ਗਿਆ | ਇਸ ਦੇ ਨਾਲ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਜ਼ਰੂਰਤਮੰਦ ਬੀਬੀਆਂ ਨੂੰ ਰਾਸ਼ਨ ਵੰਡਿਆ

ਮਾਧੋਪੁਰ, 17 ਅਕਤੂਬਰ (ਨਰੇਸ਼ ਮਹਿਰਾ)- ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਜ਼ਰੂਰਤਮੰਦ ਬੀਬੀਆਾ ਨੰੂ ਰਾਸ਼ਨ ਦਿੱਤਾ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਅਰੂੜ੍ਹ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਮਹੀਨੇ ...

ਪੂਰੀ ਖ਼ਬਰ »

ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ 'ਚ ਮਹਿੰਦੀ ਤੇ ਕਰਵਾ ਮੇਕਿੰਗ ਵਰਕਸ਼ਾਪ

ਪਠਾਨਕੋਟ, 17 ਅਕਤੂਬਰ (ਚੌਹਾਨ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਨੀ ਪਠਾਨਕੋਟ ਵਿਖੇ ਕਰਵਾ ਚੌਥ ਦੇ ਸਬੰਧ 'ਚ ਮਹਿੰਦੀ ਅਤੇ ਕਰਵਾ ਮੇਕਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਗਰੁੱਪ ਦੇ ਐਮ.ਡੀ. ਤਿ੍ਪਤਾ ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ | ਇਸ ...

ਪੂਰੀ ਖ਼ਬਰ »

ਸਾਂਝ ਕੇਂਦਰ ਥਾਣਾ ਡਵੀਜ਼ਨ ਨੰਬਰ-2 ਵਲੋਂ ਮੀਟਿੰਗ

ਪਠਾਨਕੋਟ, 17 ਅਕਤੂਬਰ (ਸੰਧੂ/ਆਰ. ਸਿੰਘ)-ਸਾਂਝ ਕੇਂਦਰ ਥਾਣਾ ਡਵੀਜ਼ਨ ਨੰਬਰ-2 ਵਲੋਂ ਇੰਚਾਰਜ ਏ.ਐੱਸ.ਆਈ ਜਨਕ ਰਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਐੱਸ.ਐੱਚ.ਓ ਜਸਬੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਿੰਨਾ ਦਾ ਗੁਲਦਸਤਾ ਭੇਟ ਕਰਕੇ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਮਾਡਰਨ ਸੰਦੀਪਨੀ ਸਕੂਲ 'ਚ ਸਨਮਾਨ ਸਮਾਗਮ

ਪਠਾਨਕੋਟ, 17 ਅਕਤੂਬਰ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਵਿਖੇ ਪਿ੍ੰ. ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਚੇਅਰਮੈਨ ਪਵਨ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਤੇ ਸੀ.ਬੀ.ਐੱਸ.ਈ. ਨਾਰਥ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX