ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  13 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  45 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  54 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 1 hour ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 2 hours ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  1 minute ago
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅੱਜ ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ। ਪਟੇਲ ਇਹ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਬੈਂਕਾਕ, 21 ਨਵੰਬਰ- ਥਾਈਲੈਂਡ ਦੀ ਉੱਤਰੀ-ਪੱਛਮੀ ਸੀਮਾ ਅਤੇ ਇਸ ਦੇ ਨੇੜੇ ਲਾਓਸ ਦੇ ਉੱਤਰੀ-ਪੱਛਮੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ...
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਬੀ. ਐੱਸ. ਐੱਫ. ਵਲੋਂ ਲੰਘੇ ਦਿਨ ਕੀਤੀ ਗਈ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ...
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  about 3 hours ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂ)- ਖਾਸਾ ਵਿਖੇ ਮੌਸਮ ਦੀ ਪਹਿਲੀ ਧੁੰਦ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ...
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  about 4 hours ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ...
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  about 4 hours ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  about 4 hours ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  about 4 hours ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  about 4 hours ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  about 5 hours ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  about 5 hours ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  about 6 hours ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 1 hour ago
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 1 hour ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  10 minutes ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  34 minutes ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  47 minutes ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 1 hour ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  about 1 hour ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 1 hour ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਸੰਪਾਦਕੀ

ਕਾਨੂੰਨ ਦੀ ਭਰੋਸੇਯੋਗਤਾ

ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਪਿਛਲੇ ਢਾਈ-ਤਿੰਨ ਦਹਾਕੇ ਤੋਂ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਅਤੇ ਮੁੱਖ ਮੰਤਰੀ ਸ: ਬੇਅੰਤ ਸਿੰਘ ਬੰਬ ਕਾਂਡ ਵਿਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਤੋਂ ਕੁਝ ਦਿਨ ਬਾਅਦ ਪੰਜਾਬ ਸਰਕਾਰ ਦੀ ਸਿਫ਼ਾਰਿਸ਼ 'ਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਵਲੋਂ ਮਨੁੱਖਤਾਵਾਦੀ ਅਤੇ ਹਮਦਰਦੀ ਦੇ ਆਧਾਰ 'ਤੇ 5 ਪੁਲਿਸ ਕਰਮਚਾਰੀਆਂ ਨੂੰ ਮੁਆਫ਼ੀ ਦੇਣ ਦੀ ਪੰਜਾਬ ਸਰਕਾਰ ਦੀ ਅਪੀਲ ਨੂੰ ਕੇਂਦਰ ਸਰਕਾਰ ਨੇ ਮੰਨ ਲਿਆ ਹੈ।
ਇਸ ਦੇ ਨਾਲ ਹੀ ਇਹ ਖ਼ਬਰਾਂ ਵੀ ਮਿਲੀਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਦਰਜਨਾਂ ਹੀ ਹੋਰ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਮੁਆਫ਼ੀ ਦੇਣ ਲਈ ਵੀ ਲਿਖਿਆ ਹੈ, ਜਿਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਅਨੇਕਾਂ ਹੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਮਾਰ ਦਿੱਤਾ ਸੀ। ਉਸ ਸਮੇਂ ਅਨੇਕਾਂ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਫਿਰੌਤੀਆਂ ਲੈਣ ਲਈ ਨੌਜਵਾਨਾਂ ਨੂੰ ਚੁੱਕ ਲਿਆ ਸੀ, ਜਿਨ੍ਹਾਂ ਦਾ ਬਾਅਦ ਵਿਚ ਕੋਈ ਥਹੁ-ਪਤਾ ਨਹੀਂ ਸੀ ਲੱਗਾ। ਉਸ ਸਮੇਂ ਪੁਲਿਸ ਵਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਜ਼ਿਆਦਤੀਆਂ ਵਿਰੁੱਧ ਜੇਕਰ ਕੋਈ ਆਵਾਜ਼ ਵੀ ਉਠਾਉਂਦਾ ਸੀ ਤਾਂ ਉਸ ਨੂੰ ਵੀ ਨੂੜ ਲਿਆ ਜਾਂਦਾ ਸੀ। ਅਜਿਹਾ ਕੁਝ ਹੀ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨਾਲ ਹੋਇਆ ਸੀ, ਜਿਸ ਨੇ ਪੁਲਿਸ ਵਲੋਂ ਹਜ਼ਾਰਾਂ ਹੀ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਉਨ੍ਹਾਂ ਨੂੰ ਸਾੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਖਾਲੜਾ ਲਗਾਤਾਰ ਅਜਿਹੇ ਤੱਥ ਖੰਗਾਲ ਰਹੇ ਸਨ। ਉਸ ਦੌਰ ਵਿਚ ਅਜਿਹਾ ਕੁਝ ਕਰਨਾ ਖ਼ਤਰੇ ਵਾਲਾ ਕੰਮ ਸੀ, ਜਿਸ ਦੀ ਖਾਲੜਾ ਨੇ ਪਰਵਾਹ ਨਹੀਂ ਸੀ ਕੀਤੀ। ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿਚ ਉਸ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲੀ। ਉਸ ਲੰਮੇ ਚੱਲੇ ਕਾਲੇ ਦੌਰ ਵਿਚ ਜਿਨ੍ਹਾਂ ਮਾਪਿਆਂ ਦੇ ਬੱਚੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤੇ ਗਏ ਸਨ, ਉਨ੍ਹਾਂ ਤੱਥਾਂ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਵਿਚ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਪ੍ਰਭਾਵਿਤ ਨੌਜਵਾਨਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵਲੋਂ ਇਨਸਾਫ਼ ਲੈਣ ਲਈ ਕਾਨੂੰਨ ਦਾ ਸਹਾਰਾ ਲਿਆ ਗਿਆ ਸੀ। ਇਹ ਵਿਅਕਤੀ ਅਤੇ ਸੰਸਥਾਵਾਂ ਦਹਾਕਿਆਂ ਤੋਂ ਭਾਰਤੀ ਸੰਵਿਧਾਨ ਅਨੁਸਾਰ ਨਿਆਂ ਲੈਣ ਲਈ ਸੰਘਰਸ਼ਸ਼ੀਲ ਰਹੀਆਂ ਸਨ। ਲੰਮੀ ਅਤੇ ਕਠਿਨ ਪ੍ਰਕਿਰਿਆ ਤੋਂ ਬਾਅਦ ਦੇਸ਼ ਦੀਆਂ ਅਦਾਲਤਾਂ ਨੇ ਤੱਥਾਂ ਦੇ ਵਿਸਥਾਰ ਨੂੰ ਵਿਚਾਰਦਿਆਂ ਕੁਝ ਦਰਜਨ ਪੁਲਿਸ ਕਰਮੀਆਂ ਅਤੇ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ। ਬਹੁਤ ਸਾਰੇ ਮਾਮਲਿਆਂ ਵਿਚ ਦੇਸ਼ ਦੀ ਸਰਬਉੱਚ ਅਦਾਲਤ ਨੇ ਇਨ੍ਹਾਂ ਕਰਮੀਆਂ ਨੂੰ ਮਿਲੀ ਸਜ਼ਾ 'ਤੇ ਮੋਹਰ ਲਗਾਈ ਸੀ। ਜਿਹੜੇ ਪੰਜ ਪੁਲਿਸ ਕਰਮੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂਅ ਵੀ ਹੁਣ ਤੱਕ ਛੁਪਾ ਕੇ ਰੱਖੇ ਗਏ ਹਨ ਪਰ ਉੱਚ ਅਦਾਲਤਾਂ ਵਲੋਂ ਹੋਰ ਜਿਨ੍ਹਾਂ ਪੁਲਿਸ ਕਰਮੀਆਂ ਨੂੰ ਸਜ਼ਾਵਾਂ ਦੇ ਭਾਗੀ ਬਣਾਇਆ ਗਿਆ ਹੈ, ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਉਨ੍ਹਾਂ ਦੇ ਰਿਹਾਅ ਹੋਣ ਦੀ ਸੰਭਾਵਨਾ ਨੇ ਦੇਸ਼ ਦੀ ਸਮੁੱਚੀ ਅਦਾਲਤੀ ਪ੍ਰਕਿਰਿਆ ਨੂੰ ਹੀ ਹੌਲਾ ਕਰਕੇ ਰੱਖ ਦਿੱਤਾ ਹੈ। ਬਿਨਾਂ ਸ਼ੱਕ ਅਜਿਹੀ ਕਾਰਵਾਈ ਕਾਨੂੰਨ ਦਾ ਮਖੌਲ ਉਡਾਉਣ ਦੇ ਬਰਾਬਰ ਹੋਵੇਗੀ।
ਜਿਨ੍ਹਾਂ ਵਿਅਕਤੀਆਂ ਨਾਲ ਘੋਰ ਬੇਇਨਸਾਫ਼ੀ ਹੁੰਦੀ ਹੈ ਅਤੇ ਜਿਸ ਲਈ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਆਧਾਰ 'ਤੇ ਰਿਹਾਅ ਕਰਨ ਨੂੰ ਭਾਰਤੀ ਸੰਵਿਧਾਨ ਦੀ ਹੇਠੀ ਕਰਨ ਤੁਲ ਹੀ ਕਿਹਾ ਜਾ ਸਕਦਾ ਹੈ। ਇਸ ਨਾਲ ਲੋਕ ਮਨਾਂ ਵਿਚ ਸਮੁੱਚੀ ਕਾਨੂੰਨੀ ਪ੍ਰਕਿਰਿਆ ਪ੍ਰਤੀ ਬੇਵਿਸ਼ਵਾਸੀ ਪੈਦਾ ਹੋਵੇਗੀ। ਇਸ ਦੇ ਨਾਲ ਹੀ ਆਪਣੇ ਢੰਗ-ਤਰੀਕਿਆਂ ਨਾਲ ਅਦਾਲਤਾਂ ਦੀਆਂ ਧੱਜੀਆਂ ਉਡਾਉਣ ਲਈ ਪੰਜਾਬ ਸਰਕਾਰ ਵੀ ਲੋਕ ਕਟਹਿਰੇ ਵਿਚ ਆ ਖੜ੍ਹੀ ਹੋਈ ਹੈ, ਜਿਸ ਦੀ ਇਹ ਕਾਰਵਾਈ ਸਮੁੱਚੇ ਤੰਤਰ ਦੀ ਭਰੋਸੇਯੋਗਤਾ ਲਈ ਬੇਹੱਦ ਨੁਕਸਾਨਦੇਹ ਸਾਬਤ ਹੋਵੇਗੀ।


-ਬਰਜਿੰਦਰ ਸਿੰਘ ਹਮਦਰਦ

ਉਪ ਚੋਣਾਂ ਵਿਚ ਅਕਾਲੀ-ਭਾਜਪਾ ਆਗੂ ਇਕ-ਦੂਜੇ ਦੀ ਮਦਦ ਲਈ ਸਰਗਰਮ

ਹਰਿਆਣੇ ਵਿਚ ਭਾਜਪਾ ਲਈ ਸਹੀ ਹੈ ਅਕਾਲੀ ਦਲ ਦਾ ਵੱਖ ਚੋਣ ਲੜਨਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਜ਼ਾ ਬਿਆਨ ਹੈ ਕਿ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਏਕਤਾ ਪੂਰੀ ਤਰ੍ਹਾਂ ਮਜ਼ਬੂਤ ਹੈ। ਇਨ੍ਹਾਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ। ਜਿਥੋਂ ਤੱਕ ਸਾਡੀ ਜਾਣਕਾਰੀ ਹੈ ਅਕਾਲੀ ਦਲ ਫਗਵਾੜਾ ਅਤੇ ਮੁਕੇਰੀਆਂ ਦੋਵੇਂ ਸੀਟਾਂ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸ਼ਾਮਿਲ ਹੁੰਦੇ ਰਹੇ ਹਨ ਅਹਿਮ ਸ਼ਤਾਬਦੀ ਸਮਾਰੋਹਾਂ ਵਿਚ

ਸਿੱਖ ਆਪਣੇ ਗੁਰੂ ਸਾਹਿਬਾਨ ਨਾਲ ਸਬੰਧਿਤ ਦਿਨ ਦਿਹਾੜੇ ਬੜੇ ਹੀ ਸਤਿਕਾਰ, ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਰਹੇ ਹਨ, ਖ਼ਾਸ ਕਰ ਸ਼ਤਾਬਦੀਆਂ ਤਾਂ ਬਹੁਤ ਹੀ ਜੋਸ਼ ਨਾਲ ਮਨਾਈਆਂ ਜਾਂਦੀਆਂ ਰਹੀਆਂ ਹਨ। ਆਮ ਤੌਰ 'ਤੇ ਸਾਰੀਆਂ ਸਿੱਖ ਸ਼ਤਾਬਦੀਆਂ ਦੇ ਪ੍ਰੋਗਰਾਮ ਪੰਥ ਦੀ ...

ਪੂਰੀ ਖ਼ਬਰ »

ਲੋਕ-ਪੱਖੀ ਨਹੀਂ ਹੈ ਅਜੋਕਾ ਵਿਕਾਸ ਮਾਡਲ

ਕੋਈ ਦੇਸ਼ ਵਿਕਾਸ ਦੇ ਕਿਹੜੇ ਪੱਧਰ 'ਤੇ ਹੈ ਤੇ ਕਿਹੜੀਆਂ ਸਿਖ਼ਰਾਂ ਛੂਹ ਰਿਹਾ ਹੈ, ਇਸ ਦਾ ਪਤਾ ਉਥੋਂ ਦੇ ਰਹਿਣ ਵਾਲੇ ਆਮ ਲੋਕਾਂ ਦੇ ਜੀਵਨ ਪੱਧਰ ਤੋਂ ਲਗਦਾ ਹੈ। ਜੇਕਰ ਕਿਸੇ ਦੇਸ਼ ਦੇ ਲੋਕ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਹਾਲੇ ਜੂਝਦੇ ਹੋਣ ਤਾਂ ਉਸ ਦੇਸ਼ ਦੀ ਮਜ਼ਬੂਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX