ਤਾਜਾ ਖ਼ਬਰਾਂ


ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  32 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  41 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  56 minutes ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 1 hour ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 1 hour ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 2 hours ago
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅੱਜ ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ। ਪਟੇਲ ਇਹ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਬੈਂਕਾਕ, 21 ਨਵੰਬਰ- ਥਾਈਲੈਂਡ ਦੀ ਉੱਤਰੀ-ਪੱਛਮੀ ਸੀਮਾ ਅਤੇ ਇਸ ਦੇ ਨੇੜੇ ਲਾਓਸ ਦੇ ਉੱਤਰੀ-ਪੱਛਮੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ...
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਬੀ. ਐੱਸ. ਐੱਫ. ਵਲੋਂ ਲੰਘੇ ਦਿਨ ਕੀਤੀ ਗਈ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ...
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  about 3 hours ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂ)- ਖਾਸਾ ਵਿਖੇ ਮੌਸਮ ਦੀ ਪਹਿਲੀ ਧੁੰਦ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ...
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  about 3 hours ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ...
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  about 4 hours ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  about 4 hours ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  about 4 hours ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  about 4 hours ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  about 5 hours ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  about 5 hours ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  about 6 hours ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 1 hour ago
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 1 hour ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  about 1 hour ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  21 minutes ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  34 minutes ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 1 hour ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  about 1 hour ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 1 hour ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਤਾਜ਼ਾ ਖ਼ਬਰਾਂ

ਜਲੰਧਰ 'ਚ ਪੱਤਰਕਾਰ 'ਤੇ ਹਮਲਾ

ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।

ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ

ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ਤਹਿਸੀਲਦਾਰ ਤਲਵੰਡੀ ਸਾਬੋ ਜਗਤਾਰ ਸਿੰਘ ਨੇ ਕਾਗ਼ਜ਼ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ

ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਵਿਆਹ ਸਮਾਗਮ ਤੋਂ ਵਾਪਸ ਆ ਰਹੇ ...

ਪੂਰੀ ਖ਼ਬਰ »

ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼

ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ਤਹਿਸੀਲਦਾਰ ਤਲਵੰਡੀ ਸਾਬੋ ਦੀ ਅਦਾਲਤ ਚ ਪੇਸ਼ ਕੀਤਾ ...

ਪੂਰੀ ਖ਼ਬਰ »

ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਪੁੱਛਗਿੱਛ ਕੀਤੀ ਜਾ ਰਹੀ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ

ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ਇੱਕ ਦੁਕਾਨਦਾਰ ਨਾਲ ਇੱਕ ਬੋਰਡ ਨੂੰ ਲੈ ਕੇ ਉਲਝ ਗਏ, ਜਿਸ ਉਪਰੰਤ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਮਲੋਟ ਦੀ ਪੁਰਾਣੀ ਸਬਜ਼ੀ ਮੰਡੀ ਸੁਪਰ ਬਾਜ਼ਾਰ ਵਿਖੇ ਬਜਾਜ ਐਂਡ ...

ਪੂਰੀ ਖ਼ਬਰ »

ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ

ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ ਕੀਤੇ ਯਤਨਾਂ ਦੀ ਜਿੱਥੇ ਸ਼ਲਾਘਾ ਕੀਤੀ ਹੈ, ਉੱਥੇ ਹੀ ਪਾਕਿਸਤਾਨ ...

ਪੂਰੀ ਖ਼ਬਰ »

ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ

ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ 'ਚ ਸ਼ਰਧਾਲੂਆਂ 'ਤੇ ...

ਪੂਰੀ ਖ਼ਬਰ »

ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ

ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ...

ਪੂਰੀ ਖ਼ਬਰ »

ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ

ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ ਦੀ ਪੁਲਿਸ ਵੱਲੋਂ ਵੱਖ-ਵੱਖ ਸਮਾਗਮਾਂ ਰਾਹੀਂ ਪੰਜਾਬ ਸੂਬੇ 'ਚ ...

ਪੂਰੀ ਖ਼ਬਰ »

ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ

ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ ਦੇ ਦਫ਼ਤਰ 'ਚ ਗੋਲੀ ਮਾਰੀ ਗਈ। ਇਸ ਮਗਰੋਂ ਤਿਵਾੜੀ ਨੂੰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ...

ਪੂਰੀ ਖ਼ਬਰ »

ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ

ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ ਨੂੰ ਟੈਸਟ ਅਤੇ ਟੀ-20 ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅਜ਼ਹਰ ਅਲੀ ਟੈਸਟ ਅਤੇ ਬਾਬਰ ਆਜ਼ਮ ਟੀ-20 ਟੀਮ ਦੇ ...

ਪੂਰੀ ਖ਼ਬਰ »

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਤੋਂ 7 ਮੋਟਰਸਾਈਕਲ, 2 ਦਾਤਰ, ਇੱਕ ਕਿਰਚ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ...

ਪੂਰੀ ਖ਼ਬਰ »

ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ

ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹੀਂ ਦਿਨੀਂ ਇਸ ਖੇਤਰ 'ਚ ਝੋਨੇ ਦੀ ਵਾਢੀ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ...

ਪੂਰੀ ਖ਼ਬਰ »

ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ

ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਉਸਾਰੇ ਗਏ ਪ੍ਰਬੰਧਕੀ ਕੰਪਲੈਕਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ

ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਔਰਤਾਂ ਪ੍ਰਤੀ ਗ਼ਲਤ ਸ਼ਬਦਾਵਲੀ ਬੋਲਣ ਵਾਲੇ ਕਾਂਗਰਸੀ ਆਗੂ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੰਤਰੀ ਦੀ ਪਤਨੀ ਦੀ ਅਗਵਾਈ 'ਚ ਭਾਜਪਾ ਮਹਿਲਾ ...

ਪੂਰੀ ਖ਼ਬਰ »

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ

ਅਬੋਹਰ/ਫ਼ਾਜ਼ਿਲਕਾ, 18 ਅਕਤੂਬਰ (ਪ੍ਰਦੀਪ ਕੁਮਾਰ)- ਬੀਤੀ 16 ਅਕਤੂਬਰ ਨੂੰ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦਾ ਅੱਜ ਫ਼ਾਜ਼ਿਲਕਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਅੰਤਿਮ ...

ਪੂਰੀ ਖ਼ਬਰ »

ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ

ਨਵੀਂ ਦਿੱਲੀ, 18 ਅਕਤੂਬਰ- ਐੱਫ. ਏ. ਟੀ. ਐੱਫ. ਦੀ ਅੱਜ ਹੋਈ ਇੱਕ ਅਹਿਮ ਬੈਠਕ 'ਚ ਇੱਕ ਵਾਰ ਫਿਰ ਪਾਕਿਸਤਾਨ ਬਲੈਕ ਲਿਸਟ ਹੋਣੋਂ ਬਚ ਗਿਆ ਹੈ। ਐੱਫ. ਏ. ਟੀ. ਐੱਫ. ਨੇ ਪਾਕਿਸਤਾਨ ਨੂੰ ਝਾੜ ਪਾਉਂਦਿਆਂ ਫਰਵਰੀ 2020 ਤੱਕ ਦਾ ਸਮਾਂ ਦਿੱਤਾ ਹੈ। ਐੱਫ. ਏ. ਟੀ. ਐੱਫ. ਵਲੋਂ ਪਾਕਿਸਤਾਨ ...

ਪੂਰੀ ਖ਼ਬਰ »

ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਮਾਲਵਾ ਖੇਤਰ 'ਚ ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸਵੇਰ ਵੇਲੇ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਵਗੀਆਂ ਅਤੇ ਬਾਅਦ ਦੁਪਹਿਰ 1 ਵਜੇ ...

ਪੂਰੀ ਖ਼ਬਰ »

ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ, 18 ਅਕਤੂਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਿੱਲੀ ਦੀ ਇੱਕ ਅਦਾਲਤ 'ਚ ਅੱਜ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀ. ਬੀ. ਆਈ. ਨੇ ਇਸ ਚਾਰਜਸ਼ੀਟ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਣੇ 14 ਲੋਕਾਂ ਨੂੰ ਦੋਸ਼ੀ ਬਣਾਇਆ ਹੈ। ...

ਪੂਰੀ ਖ਼ਬਰ »

ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ

ਜਲੰਧਰ, 18 ਅਕਤੂਬਰ (ਸ਼ਿਵ ਸ਼ਰਮਾ)- ਫਗਵਾੜਾ 'ਚ ਚੋਣ ਪ੍ਰਚਾਰ ਲਈ ਅੱਜ ਜਲੰਧਰ ਤੋਂ ਭਾਜਪਾ ਦੀ ਇੱਕ ਬਾਈਕ ਰੈਲੀ ਰਵਾਨਾ ਹੋ ਗਈ। ਇਸ ਰੈਲੀ ਨੂੰ ਪੰਜਾਬ ਭਾਜਪਾ ਇੰਚਾਰਜ ਪ੍ਰਭਾਤ ਝਾਅ ਨੇ ਰਵਾਨਾ ...

ਪੂਰੀ ਖ਼ਬਰ »

ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ

ਜਲੰਧਰ, 18 ਅਕਤੂਬਰ (ਮੁਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫਗਵਾੜਾ ਵਿਖੇ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਦੌਰਾਨ ਜਲੰਧਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ

ਗੁਰੂਹਰਸਹਾਏ, 18 ਅਕਤੂਬਰ (ਕਪਿਲ ਕੰਧਾਰੀ)- ਅੱਜ ਸਿਵਲ ਹਸਪਤਾਲ ਗੁਰੂਹਰਸਹਾਏ 'ਚ ਬਣੇ ਮੇਨ ਸਟੋਰ ਅਤੇ ਐੱਨ. ਐੱਚ. ਐੱਮ. ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਹੁਸਨ ਪਾਲ ਨੇ ਦੱਸਿਆ ਕਿ ਸਵੇਰੇ 8.50 ਵਜੇ ਮੇਨ ...

ਪੂਰੀ ਖ਼ਬਰ »

ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ

ਬਠਿੰਡਾ, 18 ਅਕਤੂਬਰ (ਨਾਇਬ ਸਿੱਧੂ)- ਬਠਿੰਡਾ ਦੇ ਕਸਬਾ ਮੌੜ ਮੰਡੀ 'ਚੋਂ ਲੰਘਦੀ ਕੋਟਲਾ ਬਰਾਂਚ ਨਹਿਰ 'ਚੋਂ ਅੱਜ ਵੱਡੀ ਮਾਤਰਾ ਕਾਰਤੂਸ ਬਰਾਮਦ ਹੋਏ ਹਨ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ

ਨਵੀਂ ਦਿੱਲੀ, 18 ਅਕਤੂਬਰ- ਦਿੱਲੀ ਦੇ ਤੁਲਗਕਾਬਾਦ ਇਲਾਕੇ 'ਚ ਡੀ. ਡੀ. ਏ. ਵਲੋਂ ਢਾਹਿਆ ਗਿਆ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਮੁੜੇ ਉਸੇ ਥਾਂ 'ਤੇ ਬਣੇਗਾ। ਕੇਂਦਰ ਸਰਕਾਰ ਠੀਕ ਇਸੇ ਥਾਂ 'ਤੇ ਮੰਦਰ ਦੇ ਨਿਰਮਾਣ ਲਈ 200 ਵਰਗ ਮੀਟਰ ਜ਼ਮੀਨ ਦੇਵੇਗੀ। ਅੱਜ ਇਸ ਮਾਮਲੇ ਦੀ ...

ਪੂਰੀ ਖ਼ਬਰ »

ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ

ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਰੁੱਧ ਪਿਛਲੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਉਹ ਹਰਿਆਣਾ ਅਤੇ ਉੱਤਰ ...

ਪੂਰੀ ਖ਼ਬਰ »

ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅੱਜ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ

ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਕੈਪਟਨ ਦੇ ...

ਪੂਰੀ ਖ਼ਬਰ »

ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ

ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਜਾਣਾ ਸੀ। ਹੁਣ ਸੋਨੀਆ ਗਾਂਧੀ ਦੀ ਥਾਂ ਉਨ੍ਹਾਂ ਦੇ ਬੇਟੇ ਅਤੇ ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ

ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੀ ਰਾਤ ਵਿਸ਼ਰਾਮ ਉਪਰੰਤ ਅੱਜ ...

ਪੂਰੀ ਖ਼ਬਰ »

ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਦੀ ...

ਪੂਰੀ ਖ਼ਬਰ »

ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ

ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ ਕਰਨ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਬੋਬੜੇ ਅਤੇ ਜਸਟਿਸ ਨਰੀਮਨ ਦੇ ਬੈਂਚ ...

ਪੂਰੀ ਖ਼ਬਰ »

ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ

ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ...

ਪੂਰੀ ਖ਼ਬਰ »

ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼

ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼ ਕੀਤੀ ਹੈ। ਪ੍ਰਕਿਰਿਆ ਮੁਤਾਬਕ ਵਰਤਮਾਨ ਚੀਫ਼ ਜਸਟਿਸ ਹੀ ਅਗਲੇ ਸੀ. ਜੇ. ਆਈ. ਦੀ ਸਿਫ਼ਾਰਿਸ਼ ...

ਪੂਰੀ ਖ਼ਬਰ »

ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਜਲਾਲਾਬਾਦ ਹਲਕੇ ਦੇ ਪਿੰਡ ਮੁਰਾਦਵਾਲਾ ਦਲ ਸਿੰਘ ਦਾ ਨਿਵਾਸੀ ਸੀ ...

ਪੂਰੀ ਖ਼ਬਰ »

ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ

ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ...

ਪੂਰੀ ਖ਼ਬਰ »

ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ

ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪੇਸ਼ ਹੋਣ ਲਈ ਕਿਹਾ ...

ਪੂਰੀ ਖ਼ਬਰ »

ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ

ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ 'ਚ ਵੱਖ ਵੱਖ ਥਾਵਾਂ 'ਤੇ ਚੋਣ ਪ੍ਰਚਾਰ ...

ਪੂਰੀ ਖ਼ਬਰ »

ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ

ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ ...

ਪੂਰੀ ਖ਼ਬਰ »

ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ

ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਤੋਂ ਪਹਿਲਾ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਵਿਅਕਤੀ ਗ਼ੈਰਕਾਨੂੰਨੀ ...

ਪੂਰੀ ਖ਼ਬਰ »

ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ

ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਚੋਣ ਰੈਲੀ ਕੀਤੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ

ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਮੋਹਾਨਾ ਅਤੇ ਹਿਸਾਰ 'ਚ ਚੋਣ ਰੈਲੀਆਂ ...

ਪੂਰੀ ਖ਼ਬਰ »

ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ

ਨਵੀਂ ਦਿੱਲੀ, 18 ਅਕਤੂਬਰ - ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ...

ਪੂਰੀ ਖ਼ਬਰ »

ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ

ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ) - ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਬੀਤੀ ਦੇਰ ਰਾਤ 1 ਵਜੇ ਦੇ ਕਰੀਬ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX