ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  1 day ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  1 day ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  1 day ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  1 day ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀਆਂ 105 ਦੌੜਾਂ 'ਤੇ 9ਵੀਂ ਵਿਕਟ ਡਿੱਗੀ
. . .  1 day ago
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀ ਪਾਰੀ ਲੜਖੜਾਈ, ਸਕੋਰ 98/8
. . .  1 day ago
ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਏ : ਸਿੱਖ ਸਦਭਾਵਨਾ ਦਲ
. . .  1 day ago
ਅਸਲਾ ਬਰਾਮਦਗੀ ਦੇ ਮਾਮਲੇ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
. . .  1 day ago
ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਨੇ ਸਹਾਇਕ ਥਾਣੇਦਾਰ ਤੇ ਸਿਪਾਹੀ ਨੂੰ ਕੀਤਾ ਬਰਖ਼ਾਸਤ
. . .  1 day ago
31 ਸਾਲਾ ਅਦਾਕਾਰਾ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
. . .  1 day ago
ਪਿੰਕ ਬਾਲ ਟੈੱਸਟ ਮੈਚ : ਲੰਚ ਤੱਕ ਬੰਗਲਾਦੇਸ਼ 6 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਕੇ ਖੇਡ ਰਿਹੈ
. . .  1 day ago
ਪਿੰਕ ਬਾਲ ਟੈੱਸਟ ਮੈਚ : ਭਾਰਤੀ ਗੇਂਦਬਾਜ਼ਾਂ ਨੇ ਢਾਹਿਆ ਕਹਿਰ, 60 ਦੇ ਸਕੋਰ 'ਤੇ ਬੰਗਲਾਦੇਸ਼ ਦੇ 6 ਖਿਡਾਰੀ ਆਊਟ
. . .  1 day ago
35 ਦਿਨਾਂ ਤੋਂ ਲਾਪਤਾ ਬੱਚੇ ਦੀ ਮਿਲੀ ਲਾਸ਼
. . .  1 day ago
ਕੋਲਕਾਤਾ ਪਿੰਕ ਟੈੱਸਟ ਮੈਚ : ਬੰਗਲਾਦੇਸ਼ ਨੂੰ ਗੁਲਾਬੀ ਗੇਂਦ ਪਈ ਭਾਰੀ, ਅੱਧੀ ਟੀਮ ਪਰਤੀ ਪੈਵਲੀਅਨ
. . .  1 day ago
ਕੋਲਕਾਤਾ ਪਿੰਕ ਟੈਸਟ ਮੈਚ : ਬੰਗਲਾਦੇਸ਼ ਦੇ 4 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 38
. . .  1 day ago
ਗੁਆਂਢੀ ਵੱਲੋਂ ਜਬਰ ਜਨਾਹ ਕਰਨ ਮਗਰੋਂ ਨਾਬਾਲਗ ਨੂੰ ਲਗਾਈ ਅੱਗ
. . .  1 day ago
ਪਿੰਕ ਟੈੱਸਟ ਮੈਚ : ਬੰਗਲਾਦੇਸ਼ ਦੀ ਬੇਹੱਦ ਖ਼ਰਾਬ ਸ਼ੁਰੂਆਤ, 17 ਦੌੜਾਂ 'ਤੇ 3 ਖਿਡਾਰੀ ਆਊਟ
. . .  1 day ago
ਪਿੰਕ ਬਾਲ ਟੈਸਟ ਮੈਚ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, ਸਕੋਰ 17/1
. . .  1 day ago
ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕੀਤਾ ਵੱਡਾ ਐਲਾਨ
. . .  1 day ago
ਰੱਦ ਹੋਇਆ ਓ.ਸੀ.ਆਈ. ਕਾਰਡ ਵਾਪਸ ਲੈਣ ਲਈ ਸੁਪਰੀਮ ਕੋਰਟ ਪੁੱਜਾ ਮੋਦੀ ਦੀ ਆਲੋਚਨਾ ਕਰਨ ਵਾਲਾ ਲੇਖਕ
. . .  1 day ago
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿਨ ਰਾਤ ਟੈੱਸਟ ਮੈਚ : ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਕਾਰ ਥੋੜ੍ਹੀ ਦੇਰ ਵਿਚ ਹੋਵੇਗਾ ਟਾਸ
. . .  1 day ago
ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦਾ ਦੇਹਾਂਤ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ. ਜਵਾਨ ਜ਼ਖਮੀ
. . .  1 day ago
ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  1 day ago
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  1 day ago
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  1 day ago
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  1 day ago
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  1 day ago
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  1 day ago
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  1 day ago
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  1 day ago
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  1 day ago
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  1 day ago
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  1 day ago
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  1 day ago
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  1 day ago
ਅੱਜ ਦਾ ਵਿਚਾਰ
. . .  1 day ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। -ਜਾਹਨ ਐਫ. ਕੈਨੇਡੀ

ਪਹਿਲਾ ਸਫ਼ਾ

ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਦੂਰਬੀਨ ਨਾਲ ਨਹੀਂ, ਸਿੱਧੇ ਹੋਣਗੇ-ਮੋਦੀ

ਕਪੂਰਥਲਾ ਤੋਂ ਵਾਇਆ ਤਰਨ ਤਾਰਨ-ਗੋਇੰਦਵਾਲ ਸਾਹਿਬ ਮਾਰਗ ਦਾ ਨਾਂਅ 'ਗੁਰੂ ਨਾਨਕ ਦੇਵ ਜੀ ਮਾਰਗ' ਰੱਖਣ ਦਾ ਐਲਾਨ
ਸਿਰਸਾ/ਏਲਨਾਬਾਦ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ/ਜਗਤਾਰ ਸਮਾਲਸਰ)-ਕਰਤਾਰਪੁਰ ਲਾਂਘਾ ਲਗਪਗ ਤਿਆਰ ਹੋ ਚੁੱਕਾ ਹੈ ਅਤੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਰਾਹੀਂ ਨਹੀਂ ਸਗੋਂ ਸਿੱਧੇ ਕੀਤੇ ਜਾ ਸਕਣਗੇ | ਇਹ ਗੱਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਲ੍ਹਾ ਸਿਰਸਾ ਦੇ ਪਿੰਡ ਮੱਲੇਕਾ 'ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਨ ਪੰਜਾਬੀ 'ਚ ਸ਼ੁਰੂ ਕੀਤਾ ਪਰ ਬਾਅਦ 'ਚ ਉਨ੍ਹਾਂ ਪੂਰਾ ਭਾਸ਼ਨ ਹਿੰਦੀ ਵਿਚ ਦਿੱਤਾ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਹਿੱਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸੁਭਾਗ ਆਇਆ ਹੈ | ਕੇਂਦਰ ਸਰਕਾਰ ਵਲੋਂ ਵੱਡੇ ਪੱਧਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਪੂਰਥਲਾ ਤੋਂ ਵਾਇਆ ਤਰਨ ਤਾਰਨ-ਗੋਇੰਦਵਾਲ ਸਾਹਿਬ ਤੱਕ ਦੇ ਮਾਰਗ ਦਾ ਨਾਂਅ 'ਗੁਰੂ ਨਾਨਕ ਦੇਵ ਜੀ ਮਾਰਗ' ਰੱਖਿਆ ਗਿਆ ਹੈ | ਕਾਂਗਰਸ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੜੀ ਬਦਕਿਸਮਤੀ ਦੀ ਗੱਲ ਹੈ ਕਿ 1947 'ਚ ਹੱਦ ਤੋਂ 4 ਕਿੱਲੋਮੀਟਰ ਦੂਰ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ 'ਚ ਜਾਣ ਦਿੱਤਾ ਗਿਆ ਤੇ ਸਿੱਖ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਾ ਕਰ ਦਿੱਤਾ, ਪਰ ਕਾਂਗਰਸ ਨੇ 7 ਦਹਾਕਿਆਂ ਤੱਕ ਕਰਤਾਰਪੁਰ ਸਾਹਿਬ ਦੇ ਸਿੱਧੇ ਦਰਸ਼ਨ ਕਰਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ, ਪਰ ਹੁਣ ਸਾਡੀ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਬਣਾ ਕੇ ਕਰਤਾਰਪੁਰ ਸਾਹਿਬ ਦੀ ਚਾਰ ਕਿੱਲੋਮੀਟਰ ਦੀ ਦੂਰੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਨਾਲ ਨਹੀਂ ਸਗੋਂ ਸਿੱਧੇ ਹੋ ਸਕਣਗੇ |ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਸਾਰੇ ਦੇਸ਼ ਦੇ ਲੋਕਾਂ ਦੇ ਹਿਤ 'ਚ ਕੰਮ ਕੀਤਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ ਪਰ ਸਾਡੀਆਂ ਨਦੀਆਂ ਦਾ ਪਾਕਿਸਤਾਨ ਨੂੰ ਜਾ ਰਿਹਾ ਹੈ ਜਿਸ ਵੱਲ ਕਾਂਗਰਸ ਨੇ ਧਿਆਨ ਨਹੀਂ ਦਿੱਤਾ ਪਰ ਅਸੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਕੇ ਹਰਿਆਣਾ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਕਰਾਂਗੇ | ਉਨ੍ਹਾਂ ਕਿਹਾ ਕਿ ਹਰਿਆਣਾ 'ਚ ਸਿੰਚਾਈ ਪ੍ਰਬੰਧਾਂ 'ਚ ਵੱਡੇ ਸੁਧਾਰ ਕੀਤੇ ਜਾਣਗੇ ਅਤੇ ਸੋਕਾ ਮੁਕਤ ਤੇ ਜਲ ਯੁਕਤ ਹਰਿਆਣਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਲਈ ਪਾਣੀ ਬਹੁਤ ਮਹੱਤਵਪੂਰਨ ਹੈ ਇਸ ਲਈ ਸਾਡੀ ਸਰਕਾਰ ਵਲੋਂ ਪਾਣੀ ਦੇ ਪ੍ਰਬੰਧਾਂ ਲਈ ਪਾਣੀ ਮੰਤਰਾਲਾ ਵੱਖ਼ਰਾ ਹੀ ਬਣਾ ਦਿੱਤਾ ਗਿਆ ਹੈ | ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਕਿਸਾਨ ਨੂੰ ਸਿੰਚਾਈ ਲਈ ਪਾਣੀ ਮਿਲੇ | ਉਨ੍ਹਾਂ ਹਰਿਆਣਾ 'ਚ ਨਸ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ੇ ਦੀਆਂ ਖੇਪਾਂ ਆ ਰਹੀਆਂ, ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਪਰ ਅਸੀਂ ਉਹ ਨਸ਼ਾ ਹੁਣ ਸਾਡੇ ਦੇਸ਼ 'ਚ ਆਉਣ ਤੋਂ ਰੋਕਣਾ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਨਾਲ ਬਰਬਾਦ ਨਾ ਹੋ ਕੇ ਦੇਸ਼ ਦੇ ਕੰਮ ਆਵੇ | ਉਨ੍ਹਾਂ ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ 'ਚ ਹੀ ਸਾਡੇ ਦੇਸ਼ ਦਾ ਹਿੱਸਾ ਖੋਹ ਲਿਆ ਪਰ ਕਾਂਗਰਸ ਨੇ ਕੁਝ ਨਹੀਂ ਕੀਤਾ | ਇਸ ਤੋਂ ਬਾਅਦ ਕਾਂਗਰਸ ਨੇ ਬੜੀ ਚਲਾਕੀ ਨਾਲ ਜੰਮੂ-ਕਸ਼ਮੀਰ 'ਚੋਂ ਸਰਬ ਸਾਂਝੀ ਵਿਰਾਸਤ ਸੂਫ਼ੀ ਪਰੰਪਰਾ ਦਾ ਖ਼ਾਤਮਾ ਕੀਤਾ | ਸੂਫ਼ੀ ਪਰੰਪਰਾ ਨੂੰ ਦਫ਼ਨ ਕਰਨ ਦੇ ਨਾਲ-ਨਾਲ ਜੰਮੂ-ਕਸ਼ਮੀਰ ਦਾ ਅੱਧਾ ਹਿੱਸਾ ਅਸੀਂ ਗੁਆ ਲਿਆ ਪਰ ਦਿੱਲੀ ਬੈਠੇ ਲੋਕਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ | ਉਨ੍ਹਾਂ ਲੋਕਾਂ ਨੇ ਜੰਮੂ-ਕਸ਼ਮੀਰ ਨੂੰ ਲੁੱਟਣ ਲਈ ਦੋ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ | ਜੰਮੂ-ਕਸ਼ਮੀਰ 'ਚ ਹਾਲਾਤ ਇਹ ਬਣ ਗਏ ਸਨ ਕਿ ਇੱਥੋਂ ਦਾ ਕੈਲੰਡਰ ਗੁਆਂਢੀ ਮੁਲਕ 'ਚ ਬੈਠੇ ਅੱਤਵਾਦੀ ਤੈਅ ਕਰਦੇ ਸਨ | ਜੰਮੂ ਅਤੇ ਲਦਾਖ਼ ਨਾਲ ਭੇਦਭਾਵ ਹੋ ਰਿਹਾ ਸੀ | ਅੱਤਵਾਦ ਦੌਰਾਨ 4 ਲੱਖ ਕਸ਼ਮੀਰੀ ਪੰਡਿਤਾਂ ਦਾ ਕਤਲ ਕੀਤਾ ਗਿਆ ਤੇ ਉਨ੍ਹਾਂ ਨੂੰ ਇਸ ਧਰਤੀ ਨੂੰ ਛੱਡਣ ਲਈ ਮਜ਼ਬੂਰ ਕੀਤਾ ਗਿਆ | ਤਿਰੰਗੇ ਝੰਡੇ ਨੂੰ ਪੈਰਾਂ ਹੇਠ ਕੁਚਲ ਦਿੱਤਾ ਜਾਂਦਾ ਸੀ ਤੇ ਅੱਗ ਲਗਾ ਦਿੱਤੀ ਜਾਂਦੀ ਸੀ ਪਰ ਅੱਜ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਨਹੀਂ ਸਗੋਂ ਸਾਡਾ ਰਾਜ ਹੈ | ਸਾਰਾ ਦੇਸ਼ ਸਾਡੀ ਸਰਕਾਰ ਦੇ ਫ਼ੈਸਲੇ ਨਾਲ ਖੜ੍ਹਾ ਹੈ | ਉਨ੍ਹਾਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹਰਿਆਣਾ 'ਚ ਭਾਜਪਾ ਸਰਕਾਰ ਵਲੋਂ ਕਿਸਾਨਾਂ ਦੇ ਖਾਤਿਆਂ 'ਚ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਹੁਣ ਤੱਕ ਕਈ ਸੌ ਕਰੋੜ ਰੁਪਏ ਪਾਏ ਗਏ ਹਨ ਜੋ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਰਾਸ਼ੀ ਹੈ | ਛੋਟੇ ਕਿਸਾਨਾਂ ਤੇ ਮਜ਼ਦੂਰਾਂ ਲਈ ਸਾਡੀ ਸਰਕਾਰ ਵਲੋਂ ਤਿੰਨ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਸ਼ੁਰੂ ਕੀਤੀ ਜਾ ਰਹੀ ਹੈ | ਹਰਿਆਣਾ ਵਿਚ ਨੌਕਰੀਆਂ ਵੀ ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਹਨ ਤੇ ਹੁਣ ਨੌਕਰੀਆਂ ਲਈ ਨੌਜਵਾਨਾਂ ਨੂੰ ਰਾਜਨੀਤਕ ਲੋਕਾਂ ਕੋਲ ਗੇੜੇ ਨਹੀਂ ਮਾਰਨੇ ਪੈਂਦੇ | ਹਰਿਆਣਾ 'ਚ 'ਸ਼ਕਸ਼ਮ ਯੋਜਨਾ' ਤਹਿਤ ਵੀ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ | 'ਫਿੱਟ ਇੰਡੀਆ' ਮਿਸ਼ਨ ਵਿਚ ਵੀ ਹਰਿਆਣਾ ਦੇ ਨੌਜਵਾਨਾਂ ਵਲੋਂ ਵੱਡੇ ਸਹਿਯੋਗ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਪਿਛਲੇ ਪੰਜ ਸਾਲ ਦੌਰਾਨ ਬਿਨਾਂ ਭੇਦਭਾਵ ਹਰ ਹਲਕੇ 'ਚ ਬਰਾਬਰ ਵਿਕਾਸ ਕੰਮ ਕਰਵਾਏ ਹਨ, ਜਿਸ ਦੀ ਮਿਸਾਲ ਸਿਰਸਾ ਜ਼ਿਲ੍ਹਾ ਹੈ | ਉਨ੍ਹਾਂ ਚੌਟਾਲਾ ਪਰਿਵਾਰ ਬਾਰੇ ਕਿਹਾ ਕਿ ਉਹ ਮਲਾਈ ਵੰਡਣ ਲਈ ਲੜ ਰਹੇ ਹਨ ਜੋ ਉਨ੍ਹਾਂ ਸੂਬੇ ਦੀ ਜਨਤਾ ਦੇ ਪੈਸੇ ਨੂੰ ਲੁੱਟ ਕੇ ਇਕੱਠੀ ਕੀਤੀ ਪਰ ਹੁਣ ਤੁਸੀਂ ਨਵੀਂ ਲੁੱਟ ਨਾ ਕਰਨ ਦਿਓ ਤੇ ਇਸ ਪਰਿਵਾਰ ਦੀ ਰਾਜਨੀਤੀ 'ਚੋਂ ਛੁੱਟੀ ਕਰ ਦਿਓ | ਇਸ ਮੌਕੇ ਸਿਰਸਾ ਦੀ ਐਮ. ਪੀ. ਸੁਨੀਤਾ ਦੁੱਗਲ, ਹਰਿਆਣਾ ਭਾਜਪਾ ਦੇ ਇੰਚਾਰਜ ਵਿਸ਼ਵਾਸ ਸਾਰਨ, ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਬੈਨੀਵਾਲ, ਆਦਿੱਤਿਆ ਚੌਟਾਲਾ, ਬਲਕੌਰ ਸਿੰਘ ਕਾਲਾਂਵਾਲੀ, ਪ੍ਰਦੀਪ ਰਾਤੂਸਰੀਆ, ਰਾਮ ਚੰਦਰ ਕੰਬੋਜ, ਗੁਰਦੇਵ ਸਿੰਘ ਰਾਹੀ, ਦੇਵ ਕੁਮਾਰ ਸ਼ਰਮਾ, ਸ਼੍ਰੀਮਤੀ ਰੇਣੂ ਸ਼ਰਮਾ, ਦੂੜਾ ਰਾਮ ਸਮੇਤ ਅਨੇਕ ਪਾਰਟੀ ਆਗੂ ਮੌਜੂਦ ਸਨ |
ਕਾਂਗਰਸ 1964 'ਚ ਵਾਅਦਾ ਕਰਨ ਦੇ ਬਾਵਜੂਦ ਧਾਰਾ 370 ਖ਼ਤਮ ਕਰਨ 'ਚ ਅਸਫ਼ਲ ਰਹੀ-ਮੋਦੀ
ਰੇਵਾੜੀ (ਹਰਿਆਣਾ), 19 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਇਸ ਦੇ ਆਗੂ ਧਾਰਾ 370 ਨੂੰ ਖ਼ਤਮ ਕਰਨ ਵਿਚ ਅਸਫ਼ਲ ਰਹੇ ਜਦੋਂ ਕਿ 1964 ਵਿਚ ਸੰਸਦ 'ਚ ਪਾਰਟੀ ਨੇ ਇਸ ਦਾ ਵਾਅਦਾ ਕੀਤਾ ਸੀ | ਮੋਦੀ ਨੇ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 1964 ਵਿਚ ਸੰਸਦ ਵਿਚ ਇਕ ਚਰਚਾ ਦੌਰਾਨ ਦੇਸ਼ ਦੇ ਪ੍ਰਸਿੱਧ ਆਗੂ ਪ੍ਰੇਸ਼ਾਨ ਹੋ ਗਏ | ਕਾਂਗਰਸ ਵੰਡੀ ਗਈ ਸੀ | ਇਹ ਮੰਗ ਸੀ ਕਿ ਧਾਰਾ 370 ਨੂੰ ਖ਼ਤਮ ਕੀਤਾ ਜਾਵੇ ਤੇ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਹੋਵੇ | ਉਸ ਸਮੇਂ ਕਾਂਗਰਸੀ ਆਗੂਆਂ ਨੇ ਹੱਥ ਜੋੜ ਕੇ ਕਿਹਾ ਸੀ ਕਿ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ ਤੇ ਧਾਰਾ 370 ਇਕ ਸਾਲ ਵਿਚ ਖ਼ਤਮ ਕਰ ਦਿੱਤੀ ਜਾਵੇਗੀ ਪਰ ਇਸ ਮਸਲੇ ਨੂੰ ਫਿਰ ਤੋਂ ਠੰਢੇ ਬਸਤੇ 'ਚ ਪਾ ਦਿੱਤਾ ਗਿਆ | ਉਨ੍ਹਾਂ ਪੁੱਛਿਆ ਕਿ ਕੀ ਮਜਬੂਰੀ ਸੀ ਅਤੇ ਕੀ ਖੇਡ ਖੇਡੀ ਜਾ ਰਹੀ ਸੀ | ਮੋਦੀ ਨੇ ਕਿਹਾ ਕਿ ਇਕ ਰੈਂਕ ਇਕ ਪੈਨਸ਼ਨ ਯੋਜਨਾ ਤਹਿਤ ਸਿਰਫ਼ ਹਰਿਆਣਾ ਵਿਚ ਹੀ ਦੋ ਲੱਖ ਸਾਬਕਾ ਸੈਨਿਕਾਂ ਨੂੰ 900 ਕਰੋੜ ਰੁਪਏ ਦਿੱਤੇ ਗਏ | ਉਨ੍ਹਾਂ ਕਿਹਾ ਕਿ ਭਾਜਪਾ ਨੇ ਫ਼ੌਜੀਆਂ ਲਈ ਅਤਿ-ਆਧੁਨਿਕ ਹਥਿਆਰ, ਰਾਫੇਲ ਲੜਾਕੂ ਜਹਾਜ਼ ਅਤੇ ਬੁਲਟਪਰੂਫ ਜੈਕੇਟ ਲਿਆ ਕੇ ਆਪਣੀ ਹਥਿਆਰਬੰਦ ਫ਼ੌਜ ਨੂੰ ਮਜ਼ਬੂਤ ਕੀਤਾ | ਅੱਜ ਅੱਤਵਾਦੀਆਂ ਨੰੂ ਉਨ੍ਹਾਂ ਦੀਆਂ ਲੁਕਣ ਗਾਹਾਂ 'ਚ ਜਾ ਕੇ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਦੁਨੀਆ ਭਰ ਵਿਚ ਜਾ-ਜਾ ਕੇ ਰੋ ਰਹੇ ਹਨ |

ਕਸ਼ਮੀਰ 'ਚ ਟਰੱਕਾਂ ਦੀ ਘਾਟ ਕਾਰਨ ਵਪਾਰੀ ਪ੍ਰੇਸ਼ਾਨ

ਅੱਤਵਾਦੀ ਹਮਲਿਆਂ ਤੋਂ ਬਾਅਦ ਵਪਾਰੀਆਂ ਤੇ ਟਰੱਕ ਡਰਾਈਵਰਾਂ 'ਚ ਦਹਿਸ਼ਤ

ਮਨਜੀਤ ਸਿੰਘ
ਸ੍ਰੀਨਗਰ, 19 ਅਕਤੂਬਰ-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਮੇਵਾ ਵਪਾਰੀ, ਟਰੱਕ ਡਰਾਈਵਰ ਅਤੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਬਾਅਦ ਮੇਵਾ ਵਪਾਰੀਆਂ ਨੂੰ ਦੇਸ਼ ਦੀਆਂ ਮੰਡੀਆਂ 'ਚ ਸੇਬ ਲਿਜਾਣ ਲਈ ਟਰੱਕਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਰੱਕ ਡਰਾਈਵਰ ਹੁਣ ਸੇਬ ਬਾਹਰ ਲਿਜਾਣ ਲਈ ਵੱਧ ਕਿਰਾਇਆ ਮੰਗ ਰਹੇ ਹਨ | ਇਸ ਦਾ ਖੁਲਾਸਾ ਮੇਵਾ ਵਪਾਰੀਆਂ ਵਲੋਂ ਕੀਤਾ ਜਾ ਰਿਹਾ ਹੈ | ਪਿਛਲੇ ਸਾਲ ਦੇ ਅੰਕੜਿਆਂ ਮੁਤਾਬਿਕ ਜਿਥੇ ਇਸ ਵੇਲੇ ਤੱਕ 10 ਲੱਖ ਮੀਟਿ੍ਕ ਟਨ ਸੇਬ ਬਾਹਰ ਦੀਆਂ ਮੰਡੀਆਂ 'ਚ ਪਹੁੰਚ ਚੁੱਕਾ ਸੀ, ਉਥੇ ਹੁਣ ਤੱਕ 7 ਲੱਖ ਮੀਟਿ੍ਕ ਟਨ ਸੇਬ ਹੀ ਬਾਹਰ ਪਹੁੰਚਿਆ ਹੈ | ਟਰੱਕ ਡਰਾਈਵਰ ਮੁਹੰਮਦ ਸ਼ਰੀਫ ਰਾਜਸਥਾਨ, ਮੇਵਾ ਵਪਾਰੀ ਚਰਨਜੀਤ ਸਿੰਘ ਪੰਜਾਬ ਅਤੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਬਾਅਦ ਦੱਖਣੀ ਕਸ਼ਮੀਰ 'ਚ ਡਰ ਦੀ ਲਹਿਰ ਦੇ ਚਲਦੇ ਪੁਲਿਸ ਨੇ ਟਰੱਕ ਡਰਾਈਵਰਾਂ ਨੂੰ ਸ਼ੌਪੀਆ ਦੇ ਅੰਦਰੂਨੀ ਇਲਾਕਿਆਂ ਦੇ ਮੇਵਾ ਬਾਗਾਂ 'ਚ ਸੇਬ ਲੱਦਣ ਲਈ ਨਾ ਜਾਣ ਦੀ ਸਲਾਹ ਜਾਰੀ ਕੀਤੀ ਹੈ | ਸੇਬ ਟਰੱਕਾਂ 'ਚ ਲੱਦਣ ਲਈ ਸ਼ੌਪੀਆਂ ਤੇ ਹੋਰ ਕਈ ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੇਵਾ ਲੱਦਣ ਦੇ ਪੋਟ ਸਥਾਪਿਤ ਕੀਤੇ ਹਨ | ਸ੍ਰੀਨਗਰ-ਜੰਮੂ ਹਾਈਵੇ ਦੀ ਸਰਦੀਆਂ ਦੇ ਮੱਦਨਜ਼ਰ ਚੱਲ ਰਹੀ ਮੁਰੰਮਤ ਅਤੇ ਕਸ਼ਮੀਰ ਵਾਦੀ 'ਚ ਜਾਰੀ ਅਣ-ਐਲਾਨੀ ਹੜਤਾਲ ਕਾਰਨ ਵੀ ਬਾਹਰੀ ਰਾਜਾਂ ਤੋਂ ਸੀਜ਼ਨ ਦੌਰਾਨ ਆਉਂਦੇ ਟਰੱਕਾਂ ਦੀ ਗਿਣਤੀ 'ਚ ਭਾਰੀ ਘਾਟ ਦਰਜ ਕੀਤੀ ਜਾ ਰਹੀ ਹੈ | ਮੰਡੀ ਸੋਪੋਰ ਦਾ ਹਾਲ ਵੀ ਸ਼ੌਪੀਆ ਨਾਲੋਂ ਵੱਖ ਨਹੀਂ, ਮੰਡੀ ਦੇ ਇਕ ਵਪਾਰੀ ਨੇ ਦੱਸਿਆ ਕਿ ਪਹਿਲਾਂ ਲਗਾਤਾਰ ਹੜਤਾਲਾਂ ਅਤੇ ਇੰਟਰਨੈੱਟ, ਮੋਬਾਈਲ ਸੇਵਾ ਦੇ ਬੰਦ ਹੋਣ ਕਾਰਨ ਵਪਾਰੀਆਂ ਅਤੇ ਮੇਵਾ ਉਤਪਾਦਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਜਦ ਦੀਵਾਲੀ ਦੇ ਨੇੜੇ ਆਉਣ ਕਾਰਨ ਸੇਬ ਦੀ ਮੰਗ ਨਾਲ ਕੀਮਤਾਂ 'ਚ ਵਾਧਾ ਹੋਣ ਲੱਗਾ ਤੇ ਟਰੱਕ ਡਰਾਈਵਰ ਅਤੇ ਮੇਵਾ ਵਪਾਰੀ ਦੀ ਹੱਤਿਆ ਨਾਲ ਟਰੱਕਾਂ ਦੀ ਗਿਣਤੀ ਘਟ ਗਈ ਹੈ | ਉਨ੍ਹਾਂ ਨੂੰ ਇਸ ਵੇਲੇ ਪਿਛਲੇ ਸਾਲ ਦੇ ਮੁਕਾਬਲੇ ਬਾਹਰ ਦੇਸ਼ ਦੀਆਂ ਮੰਡੀਆਂ ਤੱਕ ਸੇਬ ਪਹੁੰਚਾਉਣ ਲਈ 80 ਫੀਸਦੀ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ | ਇਧਰ ਪੁਲਿਸ ਨੇ ਮੇਵਾ ਵਪਾਰੀ, ਟਰੱਕ ਡਰਾਈਵਰ ਦੀ ਹੱਤਿਆ ਲਈ ਜ਼ਿੰਮੇਵਾਰ 3 ਅੱਤਵਾਦੀਆਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ | ਇਨ੍ਹਾਂ 'ਚੋਂ ਪੁਲਿਸ 2017 ਦੌਰਾਨ 4 ਰਾਈਫਲਾਂ ਅਤੇ ਭਾਰੀ ਅਸਲੇ ਸਮੇਤ ਭਗੌੜਾ ਹੋਇਆ ਸਈਦ ਮੁਸ਼ਤਾਕ ਉਰਫ ਨਵੀਦ ਬਾਬੂ ਨਾਜਨੀਨਪੋਰਾ ਸ਼ੌਪੀਆ ਲਈ ਜ਼ਿਲ੍ਹਾ ਕਮਾਂਡਰ ਹੈ ਅਤੇ ਰਾਹਿਲ ਮਾਗਰੇ ਗਨਵਪੋਰਾ ਦੇ ਪੋਸਟਰ ਇਲਾਕੇ 'ਚ ਲਗਾਏ ਗਏ ਹਨ, ਤੀਜਾ ਵਿਦੇਸ਼ੀ ਅੱਤਵਾਦੀ ਦੱਸਿਆ ਜਾਂਦਾ ਹੈ | ਇਹ ਸਾਰੇ ਹਿਜ਼ਬੁਲ ਮੁਜਾਹਦੀਨ ਨਾਲ ਸਬੰਧਿਤ ਹਨ |
ਪਾਕਿ ਵਲੋਂ ਹੀਰਾ ਨਗਰ ਸੈਕਟਰ 'ਚ ਮੁੜ ਗੋਲੀਬਾਰੀ
ਸ੍ਰੀਨਗਰ, 19 ਅਕਤੂਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸਰਹੱਦ ਤੇ ਪਾਕਿ ਰੇਂਜਰਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਮੁੜ ਕੌਮਾਂਤਰੀ ਜੰਗਬੰਦੀ ਦੀ ਉਲੰਘਣਾ ਕੀਤੀ ਜਿਹੜੀ ਸਵੇਰ ਸਨਿਚਰਵਾਰ ਤੱਕ ਜਾਰੀ ਰਹੀ | ਰੱਖਿਆ ਸੂਤਰਾਂ ਅਨੁਸਾਰ ਜ਼ਿਲ੍ਹਾ ਕਠੂਆ ਦੇ ਹੀਰਾਨਗਰ ਸੈਕਟਰ ਦੇ ਮਨਿਆਰੀ-ਚੋਰਗਲੀ ਇਲਾਕੇ 'ਚ ਪਾਕਿ ਰੇਂਜਰਾਂ ਨੇ ਸ਼ੁੱਕਰਵਾਰ ਦੇਰ ਸ਼ਾਮ 7.30 ਵਜੇ ਜੰਗਬੰਦੀ ਦੀ ਇਕ ਹੋਰ ਉਲੰਘਣਾ ਕਰਦੇ ਬੀ.ਐੱਸ.ਐੱਫ਼. ਦੀਆਂ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਭਾਰੀ ਮੋਰਟਾਰ ਦਾਗਣ ਦੇ ਨਾਲ ਭਾਰੀ ਗੋਲੀਬਾਰੀ ਕੀਤੀ ਜਿਸ ਦਾ ਬੀ.ਐੱਸ.ਐੱਫ਼. ਨੇ ਢੁੱਕਵਾਂ ਜਵਾਬ ਦਿੱਤਾ ਤੇ ਦੁਸ਼ਮਣ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ | ਭਾਰਤੀ ਇਲਾਕੇ ਪਾਸੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਰੋਜ਼ਾਨਾ ਦੀ ਗੋਲੀਬਾਰੀ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਪੁਣਛ ਜ਼ਿਲ੍ਹੇ ਦੇ ਬਾਲਕੋਟ ਸੈਕਟਰ ਨੇੜੇ ਰਹਿਣ ਵਾਲੇ ਇਕ ਨਾਗਰਿਕ ਨੇ ਦੱਸਿਆ ਕਿ ਪਾਕਿ ਸੈਨਾ ਵਲੋਂ ਦਾਗੇ ਜਾ ਰਹੇ ਮੋਰਟਾਰ ਗੋਲੇ ਰਿਹਾਇਸ਼ੀ ਇਲਾਕਿਆਂ 'ਚ ਡਿੱਗ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਬਣਿਆ ਰਹਿੰਦਾ ਹੈ |

ਪੰਜਾਬ ਦੇ ਚਾਰ ਹਲਕਿਆਂ 'ਚ ਚੋਣ ਪ੍ਰਚਾਰ ਖ਼ਤਮ

ਵੋਟਾਂ ਕੱਲ੍ਹ-33 ਉਮੀਦਵਾਰ ਚੋਣ ਮੈਦਾਨ 'ਚ
ਚੰਡੀਗੜ੍ਹ, 19 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ 21 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਗਿਆ | ਚਾਰੇ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਲਈ 11 ਉਮੀਦਵਾਰ ਮੈਦਾਨ 'ਚ ਹਨ ਜਦਕਿ ਜਲਾਲਾਬਾਦ ਲਈ 7 ਉਮੀਦਵਾਰ, ਫਗਵਾੜਾ ਲਈ 9 ਉਮੀਦਵਾਰ ਤੇ ਮੁਕੇਰੀਆਂ ਲਈ 6 ਉਮੀਦਵਾਰ ਚੋਣ ਮੈਦਾਨ  'ਚ ਹਨ¢ ਇਨ੍ਹਾਂ ਹਲਕਿਆਂ 'ਚ ਕੁੱਲ 920 ਚੋਣ ਬੂਥਾਂ ਬਣਾਏ ਗਏ ਹਨ ਅਤੇ ਕੁੱਲ 776007 ਲੱਖ ਵੋਟਰ ਹਨ ਜਿਨ੍ਹਾਂ 'ਚੋਂ ਮਹਿਲਾ ਵੋਟਰਾਂ ਦੀ ਗਿਣਤੀ 367849 ਹੈ | ਜਾਣਕਾਰੀ ਅਨੁਸਾਰ ਫਗਵਾੜਾ 'ਚ 220 ਬੂਥ, ਮੁਕੇਰੀਆਂ 'ਚ 241, ਦਾਖਾ 'ਚ 220 ਤੇ ਜਲਾਲਾਬਾਦ 'ਚ 239 ਚੋਣ ਬੂਥ ਬਣਾਏ ਗਏ ਹਨ | ਇਨ੍ਹਾਂ ਜ਼ਿਮਨੀ ਚੋਣਾਂ 'ਚ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੈ ਜਦਕਿ ਆਮ ਆਦਮੀ ਪਾਰਟੀ ਲਈ ਆਪਣੀ ਪੁਰਾਣੀ ਸੀਟ ਦਾਖਾ ਬਚਾਉਣੀ ਵੀ ਔਖੀ ਨਜ਼ਰ ਆ ਰਹੀ ਹੈ | ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਖ਼ਤਮ ਹੁੰਦਿਆਂ ਹੀ ਪ੍ਰਚਾਰ ਕਰਨ ਲਈ ਆਏ ਰਾਜਨੀਤਕ ਆਗੂਆਂ, ਪਾਰਟੀ ਵਰਕਰਾਂ, ਕੰਪੇਨ ਵਰਕਰਾਂ ਨੂੰ ਹਲਕੇ 'ਚੋਂ ਬਾਹਰ ਜਾਣਾ ਪਵੇਗਾ ਤੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਏੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ 'ਚ ਸਿਰਫ਼ ਰਜਿਸਟਰ ਵੋਟਰ ਹੀ ਹੋਣ ਉਸ ਤੋਂ ਇਲਾਵਾ ਬਾਹਰੀ ਵਿਅਕਤੀ ਨਾ ਹੋਵੇ ਪ੍ਰੰਤੂ ਜਿਸ ਹਲਕੇ ਲੋਕ ਸਭਾ ਤੇ ਵਿਧਾਨ ਸਭਾ ਹਲਕੇ 'ਚ ਵੋਟਾਂ ਪੈ ਰਹੀਆਂ ਹਨ ਉਸ ਹਲਕੇ ਦੇ ਚੁਣੇ ਹੋਏ ਸੰਸਦ ਮੈਂਬਰ ਜਾਂ ਵਿਧਾਇਕ ਜੇਕਰ ਉਸ ਹਲਕੇ ਦਾ ਵੋਟਰ ਨਾ ਵੀ ਹੋਵੇ ਤਾਂ ਵੀ ਉਸ ਨੂੰ ਹਲਕੇ 'ਚੋਂ ਬਾਹਰ ਜਾਣ ਲਈ ਨਹੀਂ ਕਿਹਾ ਜਾ ਸਕਦਾ |
ਹਲਕੇ ਤੋਂ ਬਾਹਰ ਜਾਣ ਦੇ ਹੁਕਮਾਂ ਤੋਂ ਛੋਟ ਮੰਗ ਰਹੇ ਆਗੂਆਂ ਦੀ ਹੋਵੇਗੀ ਸਿਹਤ ਜਾਂਚ
ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਪ੍ਰਚਾਰ ਦਾ ਸਮਾਂ ਸਮਾਪਤੀ ਉਪਰੰਤ ਜੇਕਰ ਕੋਈ ਪ੍ਰਮੁੱਖ ਆਗੂ ਸਿਹਤ ਖ਼ਰਾਬ ਹੋਣ ਕਾਰਨ ਹਲਕੇ 'ਚੋਂ ਬਾਹਰ ਨਹੀਂ ਜਾਂਦਾ ਤਾਂ ਇਸ ਤਰ੍ਹਾਂ ਦੇ ਕੇਸ 'ਚ ਸਬੰਧਿਤ ਜ਼ਿਲ੍ਹਾ ਚੋਣ ਅਫ਼ਸਰ ਰਾਜ ਦੇ ਮੁੱਖ ਚੋਣ ਅਫ਼ਸਰ ਦੀ ਸਲਾਹ ਨਾਲ ਉਸ ਆਗੂ ਦੀ ਸਿਹਤ ਜਾਂਚ ਕਰਵਾਉਣ ਲਈ ਮੈਡੀਕਲ ਬੋਰਡ ਦੀ ਸਥਾਪਨਾ ਕਰੇਗਾ ਜੋ ਕਿ ਹਲਕੇ ਤੋਂ ਬਾਹਰ ਜਾਣ ਦੇ ਹੁਕਮਾਂ ਤੋਂ ਛੋਟ ਮੰਗ ਰਹੇ ਆਗੂ ਦੀ ਸਿਹਤ ਜਾਂਚ ਕਰੇਗਾ¢ ਇਸ ਦੌਰਾਨ ਬੋਰਡ ਵਲੋਂ ਮਰੀਜ਼ ਦੀ ਜਾਂਚ ਅਤੇ ਉਸ ਦੀ ਸਿਹਤ ਸਬੰਧੀ ਮੈਡੀਕਲ ਹਿਸਟਰੀ ਦੇ ਆਧਾਰ 'ਤੇ ਰਿਪੋਰਟ ਦਿੱਤੀ ਜਾਵੇਗੀ ਕਿ ਛੋਟ ਮੰਗ ਰਹੇ ਰਾਜਨੀਤਿਕ ਆਗੂ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਉਸ ਨੂੰ ਹਲਕੇ 'ਚੋਂ ਮੈਡੀਕਲ ਅਟੈਂਡੈਂਟ ਦੀ ਨਿਗਰਾਨੀ ਵਿਚ ਐਾਬੂਲੈਂਸ ਜਾਂ ਵਾਹਨ ਰਾਹੀਂ ਹਲਕੇ 'ਚੋਂ ਬਾਹਰ ਭੇਜਿਆ ਜਾ ਸਕਦਾ ਹੈ ਜਾਂ ਨਹੀਂ |

ਅਮਰੀਕਾ ਜਾਣ ਦੇ ਸੁਨਹਿਰੀ ਸੁਪਨੇ ਦੇ ਅੱਧਵਾਟੇ ਟੁੱਟਣ ਤੋਂ ਨੌਜਵਾਨ ਨਿਰਾਸ਼

ਲੱਖਾਂ ਖ਼ਰਚ ਕੇ ਜੰਗਲਾਂ 'ਚ ਭਟਕਣ ਉਪਰੰਤ ਮੈਕਸੀਕੋ ਤੋਂ ਬੇਰੰਗ ਮੋੜੇ ਭਾਰਤੀ
ਨਵੀਂ ਦਿੱਲੀ, 19 ਅਕਤੂਬਰ (ਅਜੀਤ ਬਿਊਰੋ)-ਮੈਕਸੀਕੋ ਵਲੋਂ ਬੀਤੇ ਦਿਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 311 ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ | ਅਮਰੀਕਾ ਜਾਣ ਦੇ ਸੁਨਹਿਰੀ ਸੁਪਨੇ ਦੇ ਅਧਵਾਟੇ ਟੁੱਟਣ 'ਤੇ ਨਾਰਾਜ਼ ਤੇ ਨਿਰਾਸ਼ 18 ਤੋਂ 35 ਕੁ ਸਾਲ ਉਮਰ ਦੇ ਨੌਜਵਾਨ ਜਿਨ੍ਹਾਂ 'ਚੋਂ ਬਹੁਤੇ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਹਨ, ਨੇ ਅਮਰੀਕਾ ਜਾਣ ਲਈ ਮੈਕਸੀਕੋ ਪੁੱਜਣ ਤੋਂ ਪਹਿਲਾਂ ਇਕਵਾਡੋਰ ਤੋਂ ਹੋ ਕੇ ਕੋਲੰਬੀਆ, ਪਨਾਮਾ, ਕੋਸਟਾ ਰਿਕਾ, ਨਿਕਾਰੋਗੋਆ, ਹੌਾਡੂਰਸ ਤੇ ਗੁਆਟਮਾਲਾ ਦੇਸ਼ਾਂ 'ਚ ਭਟਕਦੇ ਰਹੇ ਹਨ | ਇਨ੍ਹਾਂ ਆਪੋ-ਆਪਣੀ ਵਿੱਥਿਆ ਸਾਂਝੀ ਕਰਦਿਆਂ ਦੱਸਿਆ ਕਿ ਉਹ ਬਿਹਤਰ ਜੀਵਨ ਲਈ ਹਰ ਹਾਲਤ 'ਚ ਅਮਰੀਕਾ ਪੁੱਜ ਕੇ ਕੋਈ ਵੀ ਕੰਮ ਕਰਨ ਲਈ ਤਿਆਰ ਸਨ, ਪਰ ਮੈਕਸੀਕੋ ਉਨ੍ਹਾਂ ਦੇ ਰਸਤੇ 'ਚ ਵੱਡਾ ਅੜਿੱਕਾ ਬਣ ਗਿਆ |
ਇਕੋ ਟੀ-ਸ਼ਰਟ ਤੇ ਨਿੱਕਰਾਂ ਨਾਲ ਗੁਜ਼ਾਰੇ 3 ਮਹੀਨੇ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਮਨੀਸ਼ ਕੁਮਾਰ (22) ਅਤੇ ਕੁਰੂਕੇਸ਼ਤਰ ਦੇ ਅਜੈ ਸੈਣੀ (22) ਨੇ ਵੀ ਕੁਝ ਅਜਿਹੀ ਹੀ ਵਿੱਥਿਆ ਸੁਣਾਉਂਦਿਆ ਦੱਸਿਆ ਕਿ ਉਨ੍ਹਾਂ ਪਨਾਮਾ ਦੇ ਜੰਗਲਾਂ 'ਚ ਕਈ ਲਾਸ਼ਾਂ ਵੇਖੀਆਂ ਹਨ | ਉਸ ਨੇ ਪਨਾਮਾ ਪੁੱਜਣ ਤੋਂ ਪਹਿਲਾਂ ਕਈ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ 'ਚ 15 ਤੋਂ 20 ਦਿਨ ਤੱਕ ਗੁਜ਼ਾਰੇ | ਸਾਨੂੰ ਇਨ੍ਹਾਂ ਕੈਂਪਾਂ 'ਚ ਜਾਨਵਰਾਂ ਵਾਂਗ ਰੱਖਿਆ ਜਾਂਦਾ ਸੀ ਤੇ ਸਰੀਰ ਢੱਕਣ ਲਈ ਕੰਬਲ ਤੱਕ ਨਹੀਂ ਸੀ ਦਿੱਤੇ ਜਾਂਦੇ ਅਤੇ ਅਸੀਂ ਆਪਣੇ ਆਖਰੀ 3 ਮਹੀਨੇ ਇਕੋ ਟੀ-ਸ਼ਰਟ ਤੇ ਨਿੱਕਰਾਂ 'ਚ ਗੁਜ਼ਾਰੇ ਹਨ | ਇਸੇ ਤਰ੍ਹਾਂ ਕਰਨਾਲ ਦਾ ਬਜਿੰਦਰ ਸਿੰਘ (35) ਤਿੰਨ ਮਹੀਨੇ ਪਹਿਲਾਂ ਆਪਣੀ ਪਤਨੀ ਤੇ ਮਾਤਾ ਨੂੰ ਪਿੱਛੇ ਛੱਡ ਕੇ ਗਿਆ ਸੀ, ਉਸ ਦਾ ਉਨ੍ਹਾਂ ਨਾਲ ਬੀਤੇ 2 ਮਹੀਨਿਆਂ ਤੋਂ ਕੋਈ ਸੰਪਰਕ ਨਹੀਂ ਹੋ ਸਕਿਆ ਸੀ | ਉਸ ਦਾ ਕਹਿਣਾ ਹੈ ਕਿ ਉਸ ਦਾ ਕੈਲੀਫੋਰਨੀਆ ਰਹਿੰਦਾ ਦੋਸਤ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ ਅਤੇ ਵੱਡੀ ਕਮਾਈ ਕਰਦਾ ਹੈ, ਉਹ ਵੀ ਉਸ ਵਾਂਗ ਬਹੁਤ ਸਾਰੇ ਪੈਸੇ ਕਮਾਉਣਾ ਚਾਹੰਦਾ ਸੀ | ਇਸੇ ਤਰ੍ਹਾਂ ਸਾਹਿਲ ਮਲਿਕ (22) ਨੇ ਦੱਸਿਆ ਕਿ ਉਹ 5 ਜੂਨ ਨੂੰ ਦਿੱਲੀ ਤੋਂ ਇਕਵਾਡੋਰ ਲਈ ਰਵਾਨਾ ਹੋਇਆ ਸੀ ਤੇ ਮੈਕਸੀਕੋ ਪੁੱਜਣ ਲਈ ਉਹ ਵੱਖ-ਵੱਖ ਤਰ੍ਹਾਂ ਦੇ ਕਈ ਟਰਾਂਸਪੋਰਟ ਵਾਹਨਾਂ ਦਾ ਇਸਤੇਮਾਲ ਕਰਕੇ ਇਥੇ ਪੁੱਜਾ ਸੀ |
ਮਨੁੱਖੀ ਤਸਕਰੀ ਰੈਕੇਟ ਲਈ ਸਖ਼ਤ ਸੁਨੇਹਾ
ਬੀਤੇ ਕੁਝ ਸਾਲਾਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਪੁੱਜਣ ਲਈ ਭਾਰਤੀਆਂ ਵਲੋਂ ਇਕਵਾਡੋਰ ਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਅਮਰੀਕਾ ਦੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੀ 2018 ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਆਉਣ ਵਾਲਿਆਂ ਦੀ ਗਿਣਤੀ 'ਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਸਾਲਾਨਾ 9000 ਨੂੰ ਟੱਪ ਚੁੱਕੀ ਹੈ ਅਤੇ ਉਨ੍ਹਾਂ 'ਚੋਂ ਅੱਧੇ ਤੋਂ ਵੱਧ ਮੈਕਸੀਕੋ ਸਰਹੱਦ ਜ਼ਰੀਏ ਅਮਰੀਕਾ 'ਚ ਦਾਖਲ ਹੁੰਦੇ ਹਨ | ਇਸ ਦੌਰਾਨ ਅਮਰੀਕਾ ਦੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਕਾਰਜਕਾਰੀ ਕਮਿਸ਼ਨਰ ਨੇ ਮੈਕਸੀਕੋ ਵਲੋਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਮਿਲੇਗਾ |

ਰਸਤੇ ਵਿਚ ਕਈ ਲਾਸ਼ਾਂ ਵੇਖੀਆਂ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਮਨਦੀਪ ਸਿੰਘ (19) ਨੇ ਦੱਸਿਆ ਕਿ ਉਹ 7 ਦੇਸ਼ਾਂ ਤੋਂ ਹੁੰਦਾ ਹੋਇਆ ਮੈਕਸੀਕੋ ਪੁੱਜਾ ਸੀ ਤੇ 12 ਸਤੰਬਰ ਨੂੰ ਮੈਕਸੀਕੋ ਪੁੱਜਣ ਤੱਕ ਉਹ ਤੇ ਉਸ ਦੇ ਸਾਥੀ 7 ਦਿਨ ਤੱਕ ਪਨਾਮਾ ਦੇ ਜੰਗਲਾਂ 'ਚ ਭਟਕਦੇ ਰਹੇ ਸਨ, ਉਨ੍ਹਾਂ ਰਸਤੇ 'ਚ ਕਈ ਲੋਕਾਂ ਦੀਆਂ ਲਾਸ਼ਾਂ ਪਈਆਂ ਵੀ ਵੇਖੀਆਂ ਹਨ | ਉਹ ਅਮਰੀਕਾ ਦੀ ਸਰਹੱਦ ਤੋਂ ਮਹਿਜ਼ 800 ਕਿਲੋਮੀਟਰ ਦੂਰ ਸਨ ਜਦੋਂ ਮੈਕਸੀਕੋ 'ਚ ਉਹ ਫੜੇ ਗਏ | ਇਸ ਤੋਂ ਪਹਿਲਾਂ ਉਹ ਇਕਵਾਡੋਰ 'ਆਨ ਅਰਾਈਵਲ' ਵੀਜ਼ਾ 'ਤੇ ਪੁੱਜੇ ਸਨ, ਜਿਸ ਦਾ ਪ੍ਰਬੰਧ ਦੱਖਣੀ ਅਮਰੀਕਾ ਦੇ ਸਥਾਨਕ ਏਜੰਟ ਵਲੋਂ ਕੀਤਾ ਗਿਆ ਸੀ ਅਤੇ ਇਸ ਵੀਜ਼ੇ ਨਾਲ ਕੋਈ ਵੀ ਭਾਰਤੀ ਉਥੇ 90 ਦਿਨ ਤੱਕ ਰਹਿ ਸਕਦਾ ਹੈ | ਉਥੋਂ ਉਹ ਕੋਲੰਬੀਆ ਗਏ ਤੇ ਕੈਂਪਾਂ 'ਚ ਰਹੇ ਅਤੇ ਉਨ੍ਹਾਂ ਦਾ ਅਗਲਾ ਪੜਾਅ ਪਨਾਮਾ ਸੀ | ਉਸ ਨੇ ਦੱਸਿਆ ਕਿ ਉਹ 13 ਤੋਂ 15 ਦਿਨ ਤੱਕ ਜ਼ਹਿਰੀਲੇ ਸੱਪਾਂ ਤੇ ਜਾਨਵਰਾਂ ਕੋਲੋਂ ਹੋ ਕੇ ਭੁੱਖੇ-ਭਾਣੇ ਤੁਰਦੇ ਰਹੇ | ਉਸ ਨੇ ਦੱਸਿਆ ਕਿ ਉਸ ਦਾ ਪਿਤਾ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਹੈ ਅਤੇ ਉਸ ਨੂੰ ਅਮਰੀਕਾ ਭੇਜਣ ਲਈ ਉਸ ਦੇ ਪਿਤਾ ਨੇ ਕਾਰ ਵੀ ਵੇਚ ਦਿੱਤੀ ਤੇ ਘਰ ਵੀ ਗਿਰਵੀ ਰੱਖ ਦਿੱਤਾ ਸੀ | ਮਨਦੀਪ ਦਾ ਕਹਿਣਾ ਹੈ ਕਿ ਮੈਕਸੀਕੋ ਨੇ ਸਾਡੇ ਨਾਲ ਵੱਡਾ ਧੋਖਾ ਕੀਤਾ ਹੈ ਕਿਉਂਕਿ ਉਨ੍ਹਾਂ ਇਸ ਤੋਂ ਪਹਿਲਾਂ ਕਦੇ ਕਿਸੇ ਭਾਰਤੀ ਨੂੰ ਡਿਪੋਰਟ ਨਹੀਂ ਕੀਤਾ ਸੀ | ਅਮਰੀਕਾ ਜਾਣ ਲਈ ਦਿ੍ੜ੍ਹ ਮਨਦੀਪ ਦਾ ਕਹਿਣਾ ਹੈ ਕਿ ਉਹ ਭਾਵੇਂ ਇਸ ਵਾਰ ਅਮਰੀਕਾ ਪੁੱਜਣ 'ਚ ਕਾਮਯਾਬ ਨਹੀਂ ਹੋ ਸਕਿਆ ਪਰ ਉਹ ਕੁਝ ਮਹੀਨੇ ਬਾਅਦ ਮੁੜ ਕੋਸ਼ਿਸ਼ ਕਰਕੇ ਜ਼ਰੂਰ ਅਮਰੀਕਾ ਪੁੱਜੇਗਾ | ਡਿਪੋਰਟ ਕੀਤੇ ਗਏ 311 ਭਾਰਤੀਆਂ 'ਚ ਸ਼ਾਮਿਲ ਇਕਲੌਤੀ ਔਰਤ ਕਮਲਜੀਤ ਕੌਰ (34) ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਬੇਟੇ ਨਾਲ ਅਮਰੀਕਾ ਜਾਣ ਲਈ ਘਰੋਂ ਨਿਕਲੀ ਸੀ ਅਤੇ ਉਨ੍ਹਾਂ ਇਸ ਲਈ 53 ਲੱਖ ਰੁਪਏ ਖਰਚ ਕੀਤੇ ਸਨ |

ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ -ਕੁਰੈਸ਼ੀ

ਕਿਹਾ, ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋਂ ਨਹੀਂ, ਆਮ ਸ਼ਰਧਾਲੂ ਵਾਂਗ ਸ਼ਾਮਿਲ ਹੋਣਗੇ
ਮੁਲਤਾਨ, 19 ਅਕਤੂਬਰ (ਏ. ਐਨ. ਆਈ.)-ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਜਾਵੇਗਾ | ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋ ਸ਼ਾਮਿਲ ਨਹੀਂ ਹੋਣਗੇ | ਉਹ ਇਕ ਸ਼ਰਧਾਲੂ ਵਜੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ | ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਿ੍ਹਆ ਜਾਵੇਗਾ | ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸੱਦਾ ਭੇਜਿਆ ਸੀ | ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ, ਉਨ੍ਹਾਂ ਨੇ ਮੈਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਮੈਂ ਮੁੱਖ ਮਹਿਮਾਨ ਵਜੋਂ ਨਹੀਂ ਇਕ ਆਮ ਸ਼ਰਧਾਲੂ ਵਜੋਂ ਸ਼ਾਮਿਲ ਹੋਵਾਂਗਾ | ਜੇਕਰ ਉਹ ਆਮ ਸ਼ਰਧਾਲੂ ਵਜੋਂ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ | ਦੱਸਣਯੋਗ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ 'ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ 'ਚ ਸ਼ਾਮਿਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸੱਦਾ ਭੇਜਿਆ ਸੀ | ਜਦੋਂਕਿ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਸੱਦਾ ਪ੍ਰਵਾਨ ਨਹੀਂ ਕਰਨਗੇ |

ਅਯੁੱਧਿਆ ਮਾਮਲਾ
ਮੁਸਲਿਮ ਤੇ ਹਿੰਦੂ ਧਿਰਾਂ ਵਲੋਂ ਸੁਪਰੀਮ ਕੋਰਟ 'ਚ 'ਮੋਲਡਿੰਗ ਆਫ਼ ਰਿਲੀਫ਼' ਦਾਇਰ


ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਨੇ ਸੁਪਰੀਮ ਕੋਰਟ 'ਚ ਸਾਂਝੇ ਰੂਪ ਨਾਲ 'ਮੋਲਡਿੰਗ ਆਫ਼ ਰਿਲੀਫ਼' 'ਤੇ ਆਪਣੀ ਬਦਲਵੀਂ ਮੰਗ ਸੀਲਬੰਦ ਲਿਫ਼ਾਫੇ 'ਚ ਪੇਸ਼ ਕੀਤੀ | ਸੁਪਰੀਮ ਕੋਰਟ ਨੇ 'ਮੋਲਡਿੰਗ ਆਫ਼ ਰਿਲੀਫ਼' ਪ੍ਰਸਤਾਵ ਸਾਰੀਆਂ ਧਿਰਾਂ ਨੂੰ 3 ਦਿਨਾਂ 'ਚ ਦੇਣ ਦਾ ਨਿਰਦੇਸ਼ ਦਿੱਤਾ ਸੀ | ਸਰਬ ਭਾਰਤੀ ਹਿੰਦੂ ਮਹਾਸਭਾ ਨੇ ਵੀ 'ਮੋਲਡਿੰਗ ਆਫ਼ ਰਿਲੀਫ਼' 'ਤੇ ਆਪਣੀ ਬਦਲਵੀਂ ਮੰਗ ਸੁਪਰੀਮ ਕੋਰਟ 'ਚ ਪੇਸ਼ ਕੀਤੀ ਸੀ | 'ਮੋਲਡਿੰਗ ਆਫ਼ ਰਿਲੀਫ਼' ਦਾ ਮਤਲਬ ਹੁੰਦਾ ਹੈ ਕਿ ਅਦਾਲਤ ਨੂੰ ਇਹ ਕਹਿਣਾ ਕਿ ਜੇਕਰ ਸਾਡੇ ਪਹਿਲਾਂ ਵਾਲੇ ਦਾਅਵੇ ਨੂੰ ਨਹੀਂ ਮੰਨਿਆ ਜਾ ਸਕਦਾ ਤਾਂ ਨਵੇਂ ਦਾਅਵੇ 'ਤੇ ਵਿਚਾਰ ਕੀਤਾ ਜਾਵੇ | ਅਸਲ 'ਚ ਅਦਾਲਤ ਨੇ ਅਯੁੱਧਿਆ ਮਾਮਲੇ 'ਚ ਫ਼ੈਸਲਾ ਸੁਰੱਖਿਅਤ ਰੱਖਦੇ ਸਮੇਂ ਸਾਰੀਆਂ ਧਿਰਾਂ ਨੂੰ 'ਮੋਲਡਿੰਗ ਆਫ਼ ਰਿਲੀਫ਼' ਨੂੰ ਲੈ ਕੇ ਤਿੰਨ ਦਿਨ 'ਚ ਲਿਖਤੀ ਨੋਟ ਦਾਇਰ ਕਰਨ ਲਈ ਕਿਹਾ ਸੀ | ਦੱਸਣਯੋਗ ਹੈ ਕਿ ਚੀਫ਼ ਜਸਟਿਸ ਅਗਲੇ ਮਹੀਨੇ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ | ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਅਯੁੱਧਿਆ ਮਾਮਲੇ 'ਚ ਫ਼ੈਸਲਾ ਆ ਸਕਦਾ ਹੈ |

ਭਾਰਤ-ਅਮਰੀਕਾ ਵਿਚਾਲੇ ਦੁਵੱਲਾ ਰੱਖਿਆ ਵਪਾਰ ਜਲਦ 18 ਅਰਬ ਡਾਲਰ ਤੱਕ ਪਹੁੰਚੇਗਾ-ਪੈਂਟਾਗਨ

ਵਾਸ਼ਿੰਗਟਨ, 19 ਅਕਤੂਬਰ (ਏਜੰਸੀ)-ਭਾਰਤ ਅਤੇ ਅਮਰੀਕਾ ਦਰਮਿਆਨ ਨੌਵੇਂ ਰੱਖਿਆ ਤਕਨਾਲੋਜੀ ਅਤੇ ਵਪਾਰ ਪਹਿਲ (ਡੀ. ਟੀ. ਟੀ. ਆਈ. ਸਮੂਹ) ਦੀ ਬੈਠਕ ਅਗਲੇ ਹਫ਼ਤੇ ਹੋਣੀ ਹੈ, ਜਿਸ ਤੋਂ ਪਹਿਲਾਂ ਅੱਜ ਪੈਂਟਾਗਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਦੁਵੱਲਾ ਰੱਖਿਆ ਵਪਾਰ ਇਸ ...

ਪੂਰੀ ਖ਼ਬਰ »

ਪਾਕਿਸਤਾਨ ਦੇ ਸੂਬਾ ਸਿੰਧ 'ਚ ਹਿੰਦੂ ਕੁੜੀ ਅਗਵਾ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਕਸਬੇ ਨਾਸਿਰਾਬਾਦ ਦੀ ਹਿੰਦੂ ਨਾਬਾਲਗ ਚੰਦਰੀ ਕੋਲਹੀ (13) ਨੂੰ ਅਗਵਾ ਕਰ ਕੇ ਉਸ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਚੰਦਰੀ ਦੇ ਪਿਤਾ ਵਲੋਂ ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਪੀ.ਐਮ.ਸੀ. ਬੈਂਕ ਦੇ ਇਕ ਹੋਰ ਖਾਤਾਧਾਰਕ ਦੀ ਮੌਤ

ਮੁੰਬਈ, 19 ਅਕਤੂਬਰ (ਏਜੰਸੀ)-ਘੁਟਾਲੇ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਐਾਡ ਮਹਾਰਾਸ਼ਟਰ ਬੈਂਕ (ਪੀ. ਐਮ. ਸੀ.) ਦੇ ਇਕ ਹੋਰ ਖਾਤਾਧਾਰਕ ਦੀ ਅੱਜ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਪੀ. ਐਮ. ਸੀ. ਵਿਚ ਘੁਟਾਲੇ ਤੋਂ ਬਾਅਦ ਲਗਾਈਆਂ ਗਈਆਂ ਵਿੱਤੀ ਪਾਬੰਦੀਆਂ ਕਾਰਨ ...

ਪੂਰੀ ਖ਼ਬਰ »

ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਨੂੰ 22 ਦੀ ਛੁੱਟੀ

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਨੂੰ 22 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ...

ਪੂਰੀ ਖ਼ਬਰ »

ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ 'ਚ ਸ਼ਾਮਿਲ

ਮੁੰਬਈ, 19 ਅਕਤੂਬਰ (ਏਜੰਸੀ)-ਬਾਲੀਵੁੱਡ ਸੁਪਰ ਸਟਾਰ ਸਲਮਾਨ ਖ਼ਾਨ ਦਾ ਲੰਬੇ ਸਮੇਂ ਤੋਂ ਬਾਡੀਗਾਰਡ ਚਲਿਆ ਆ ਰਿਹਾ ਬਾਡੀਗਾਰਡ ਗੁਰਮੀਤ ਸਿੰਘ, ਜੋ 'ਸ਼ੇਰਾ' ਦੇ ਨਾਂਅ ਨਾਲ ਵਧੇਰੇ ਜਾਣਿਆ ਜਾਂਦਾ ਹੈ, ਸ਼ਿਵ ਸੈਨਾ 'ਚ ਸ਼ਾਮਿਲ ਹੋ ਗਿਆ ਹੈ | ਸ਼ੇਰਾ ਉਪ-ਨਗਰੀ ਬਾਂਦਰਾ ਵਿਖੇ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਕਸ਼ਮੀਰ ਮੁੱਦੇ ਨੂੰ ਉਠਾਉਣ 'ਤੇ ਭਾਰਤ ਵਲੋਂ ਪਾਕਿਸਤਾਨ ਦੀ ਖਿਚਾਈ

ਸੰਯੁਕਤ ਰਾਸ਼ਟਰ, 19 ਅਕਤੂਬਰ (ਏਜੰਸੀ)-ਭਾਰਤ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਇਕ ਮੰਚ 'ਤੇ ਉਠਾਉਣ 'ਤੇ ਪਾਕਿਸਤਾਨ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਦੇਸ਼ ਆਪਣੇ ਗ਼ਲਤ ਬਿਆਨ ਵਾਲੇ ਏਜੰਡੇ ਨੂੰ ਚਲਾਉਣ ਲਈ ਖ਼ਾਲੀ ਬਿਆਨਬਾਜ਼ੀ ਕਰਦਾ ਹੈ ...

ਪੂਰੀ ਖ਼ਬਰ »

ਬਿਲਾਵਲ ਭੁੱਟੋ ਵਲੋਂ ਪਾਕਿ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਐਲਾਨ

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ | ਭੁੱਟੋ ਨੇ ਕਿਹਾ ਕਿ ਇਮਰਾਨ ਖ਼ਾਨ 'ਤੇ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਵਲੋਂ ਡੇਰਾ ਬਿਆਸ ਮੁਖੀ ਨੂੰ 14 ਨਵੰਬਰ ਨੂੰ ਪੇਸ਼ ਹੋਣ ਦੇ ਆਦੇਸ਼

ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਦਿੱਲੀ ਹਾਈਕੋਰਟ ਨੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਨਿੱਜੀ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਬਾ ਢਿੱਲੋਂ ਤੇ ...

ਪੂਰੀ ਖ਼ਬਰ »

ਭਾਰਤ ਨਵੰਬਰ 'ਚ 75 ਹਜ਼ਾਰ ਮੀਟਿ੍ਕ ਟਨ ਕਣਕ ਭੇਜੇਗਾ ਅਫ਼ਗ਼ਾਨਿਸਤਾਨ

ਪਾਕਿ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਵਪਾਰੀ ਚਾਬਹਾਰ ਬੰਦਰਗਾਹ ਰਾਹੀਂ ਸ਼ੁਰੂ ਕਰ ਰਹੇ ਹਨ ਕਾਰੋਬਾਰ ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਭਾਰਤ ਨਾਲ ਕੂਟਨੀਤਕ ਸਬੰਧਾਂ 'ਚ ਕਮੀ ਲਿਆਉਣ ਅਤੇ ਸਾਰੇ ਦੁਵੱਲੇ ਵਪਾਰ ਮੁਅੱਤਲ ਕਰਨ ਦੇ ਕੀਤੇ ...

ਪੂਰੀ ਖ਼ਬਰ »

ਯੂ.ਪੀ. 'ਚ ਹਿੰਦੂ ਆਗੂ ਦੀ ਹੱਤਿਆ ਮਾਮਲੇ ਵਿਚ 5 ਗਿ੍ਫ਼ਤਾਰ

ਲਖਨਊ, 19 ਅਕਤੂਬਰ (ਏਜੰਸੀ)- ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ (45) ਦੀ ਬੀਤੇ ਦਿਨ ਹੋਈ ਹੱਤਿਆ ਦੇ ਮਾਮਲੇ 'ਚ ਅੱਜ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚੋਂ 3 ਸੂਰਤ ਤੋਂ ਫੜੇ ਗਏ ਹਨ | ਪੁਲਿਸ ਨੇ ਦੱਸਿਆ ਕਿ ਮਰਹੂਮ ਤਿਵਾੜੀ ਦੀ ਪਤਨੀ ਕਿਰਨ ਦੀ ...

ਪੂਰੀ ਖ਼ਬਰ »

ਹਰਿਆਣਾ ਅਤੇ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਖ਼ਤਮ

ਚੰਡੀਗੜ੍ਹ/ਮੁੰਬਈ, 19 ਅਕਤੂਬਰ (ਏਜੰਸੀ)-ਹਰਿਆਣਾ ਅਤੇ ਮਹਾਰਾਸ਼ਟਰ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਚੋਣ ਪ੍ਰਚਾਰ ਖ਼ਤਮ ਹੋ ਗਿਆ | ਜ਼ਿਕਰਯੋਗ ਹੈ ਕਿ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ | ਆਖ਼ਰੀ ਸਮੇਂ ਤੱਕ ਦੋਵਾਂ ...

ਪੂਰੀ ਖ਼ਬਰ »

ਮੋਦੀ ਤਾਨਾਸ਼ਾਹੀ ਤੇ ਆਰ.ਐੱਸ.ਐੱਸ. ਦਾ ਏਜੰਡਾ ਲਾਗੂ ਕਰ ਰਹੇ ਹਨ-ਗਹਿਲੋਤ

ਕਿਹਾ, ਦੇਸ਼ ਲਈ ਹਾਲਾਤ ਚਿੰਤਾਜਨਕ ਚੰਡੀਗੜ੍ਹ, 19 ਅਕਤੂਬਰ (ਐਨ. ਐਸ. ਪਰਵਾਨਾ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ. ਐੱਸ. ਐੱਸ. ਦੀਆਂ ਨੀਤੀਆਂ ਤੇ ਸੋਚ ਲਾਗੂ ਕਰਕੇ ਦੇਸ਼ 'ਚ ਤਾਨਾਸ਼ਾਹੀ ਕਾਇਮ ਕਰਨ ਦਾ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਰਾਹੁਲ ਦੀ ਮੁਸ਼ਕਿਲ

ਰਾਹੁਲ ਗਾਂਧੀ ਲਈ ਇਹ ਸਮਾਂ ਬੇਹੱਦ ਮੁਸ਼ਕਿਲ ਭਰਿਆ ਹੈ | ਵੱਖ-ਵੱਖ ਸੂਬਿਆਂ 'ਚ ਬਾਗੀ ਤੇਵਰਾਂ ਵਾਲੇ ਜਿੰਨੇ ਵੀ ਕਾਂਗਰਸੀ ਦਿਸ ਰਹੇ ਹਨ, ਕਰੀਬ ਇਨ੍ਹਾਂ ਸਾਰਿਆਂ ਨੂੰ ਰਾਹੁਲ ਨੇ ਹੀ ਪਾਰਟੀ ਅੰਦਰ ਅੱਗੇ ਵਧਾਇਆ ਸੀ | ਹਰਿਆਣਾ 'ਚ ਪਾਰਟੀ ਛੱਡਣ ਵਾਲੇ ਸਾਬਕਾ ਪ੍ਰਦੇਸ਼ ...

ਪੂਰੀ ਖ਼ਬਰ »

ਮਾਰਗਦਰਸ਼ਕਾਂ 'ਤੇ ਮੋਦੀ ਦੀ ਮਿਹਰਬਾਨੀ

ਲੋਕ ਸਭਾ ਦੀ ਆਵਾਸ ਕਮੇਟੀ ਦੇ ਪ੍ਰਧਾਨ ਗੁਜਰਾਤ ਦੇ ਭਾਜਪਾ ਸੰਸਦ ਮੈਂਬਰ ਸੀ.ਆਰ. ਪਾਟਿਲ ਨੇ ਲੋਕ ਸਭਾ ਚੋਣਾਂ ਹਾਰ ਚੁੱਕੇ ਸੰਸਦ ਮੈਂਬਰਾਂ ਤੋਂ ਸਰਕਾਰੀ ਨਿਵਾਸ ਖਾਲੀ ਕਰਵਾਉਣ ਦੀ ਮੁਹਿੰਮ ਛੇੜੀ ਹੋਈ ਹੈ, ਪਰ ਭਾਜਪਾ ਦੇ ਤਿੰਨ ਬਜ਼ੁਰਗ ਆਗੂਆਂ ਲਾਲ ਕ੍ਰਿਸ਼ਨ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਸਿੰਧੀਆ ਹੀ ਵਿਰੋਧੀ ਧਿਰ

ਮੱਧ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਮੁੱਖ ਵਿਰੋਧੀ ਧਿਰ ਭਾਜਪਾ ਚੁੱਪ ਹੈ | ਇਸ ਦੇ ਦੋ ਕਾਰਨ ਹਨ, ਪਹਿਲਾ ਸੂਬੇ ਦੇ ਰਾਜਨੀਤਕ ਆਗੂਆਂ, ਅਫ਼ਸਰਾਂ ਤੇ ਕੁਝ ਪੱਤਰਕਾਰਾਂ ਨਾਲ ਜੁੜੇ ਇਕ ਵੱਡੇ ਸੈਕਸ ਸਕੈਂਡਲ ਦਾ ਖੁਲਾਸਾ ਹੋਇਆ ਹੈ, ਜਿਸ 'ਚ ਜ਼ਿਆਦਾਤਰ ਨਾਂਅ ਭਾਜਪਾ ਆਗੂਆਂ ਦੇ ...

ਪੂਰੀ ਖ਼ਬਰ »

ਸਮੇਂ-ਸਮੇਂ ਦੀ ਗੱਲ

ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਸਾਹਮਣੇ ਚੁਣੌਤੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ | ਹੁਣ ਤੱਕ ਉਸ ਦੇ ਿਖ਼ਲਾਫ਼ ਕੇਵਲ ਭਾਜਪਾ ਨੇ ਹੀ ਮੋਰਚਾ ਖੋਲ੍ਹ ਰੱਖਿਆ ਸੀ, ਪਰ ਹੁਣ ਕਾਂਗਰਸ ਵੀ ਮੈਦਾਨ 'ਚ ਆ ਗਈ ਹੈ | ਖੱਬੇ ਪੱਖੀਆਂ ਨਾਲ ਪਹਿਲਾਂ ਹੀ ਛੱਤੀ ...

ਪੂਰੀ ਖ਼ਬਰ »

ਵਿਰੋਧੀਆਂ ਦੇ ਹੋਰ ਸੰਸਦ ਮੈਂਬਰਾਂ ਨੂੰ ਤੋੜੇਗੀ ਭਾਜਪਾ

ਭਾਜਪਾ ਦਾ ਰਾਜ ਸਭਾ 'ਚ ਚਾਹੇ ਬਹੁਮਤ ਨਾ ਹੋਵੇ, ਪਰ ਉਹ ਸਭ ਤੋਂ ਵੱਡੀ ਪਾਰਟੀ ਤਾਂ ਬਣ ਹੀ ਗਈ ਹੈ ਤੇ ਜੋੜ-ਤੋੜ ਦੇ ਜ਼ਰੀਏ ਉਹ ਹਰ ਬਿੱਲ ਪਾਸ ਕਰਵਾਉਣ 'ਚ ਵੀ ਸਫ਼ਲ ਹੋ ਰਹੀ ਹੈ | ਇਸ ਦੇ ਬਾਵਜੂਦ ਉਹ ਜਲਦ ਤੋਂ ਜਲਦ ਬਹੁਮਤ 'ਚ ਆਉਣਾ ਚਾਹੁੰਦੀ ਹੈ | ਸੰਸਦ ਦੇ ਅਗਲੇ ਇਜਲਾਸ 'ਚ ...

ਪੂਰੀ ਖ਼ਬਰ »

ਚਿਰੰਜੀਵੀ ਤੇ ਪਵਨ ਕਲਿਆਣ ਦੇ ਰਾਜਨੀਤੀ 'ਚ ਪਰਤਣ ਦੇ ਕਿਆਸ

ਤੇਲਗੂ ਫਿਲਮਾਂ ਦੇ ਸੁਪਰ ਸਟਾਰ ਚਿਰੰਜੀਵੀ ਤੇ ਉਨ੍ਹਾਂ ਦੇ ਭਰਾ ਪਵਨ ਕਲਿਆਣ ਦੇ ਫਿਰ ਤੋਂ ਰਾਜਨੀਤੀ 'ਚ ਪਰਤਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ | ਪਿਛਲੇ ਦਿਨੀਂ ਚਿਰੰਜੀਵੀ ਦੀ ਮੁੱਖ ਮੰਤਰੀ ਜਗਨਮੋਹਨ ਰੈੱਡੀ ਨਾਲ ਹੋਈ ਮੁਲਾਕਾਤ ਤੋਂ ਇਨ੍ਹਾਂ ਅਟਕਲਾਂ ਨੂੰ ਹਵਾ ...

ਪੂਰੀ ਖ਼ਬਰ »

ਚਲਦੇ-ਚਲਦੇ

ਨੋਟਬੰਦੀ ਸਮੇਂ ਕਈ ਲੋਕ ਬੈਂਕਾਂ 'ਤੇ ਕਤਾਰਾਂ 'ਚ ਖੜੇ੍ਹ-ਖੜੇ੍ਹ ਮਰ ਗਏ ਸਨ | ਹੁਣ ਵਿਵਸਥਾ 'ਚ ਤਬਦੀਲੀ ਕੀਤੀ ਗਈ ਹੈ | ਪੰਜਾਬ ਐਾਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ 'ਚ ਕਤਾਰਾਂ ਲਗਾਉਣ ਵਰਗੀ ਵਿਵਸਥਾ ਨਹੀਂ ਹੈ | ਪ੍ਰਭਾਵਿਤ ਲੋਕ ਘਰਾਂ ਤੇ ਹਸਪਤਾਲਾਂ 'ਚ ਹੀ ਮਰ ਰਹੇ ਹਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX