ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  1 day ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  1 day ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  1 day ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  1 day ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀਆਂ 105 ਦੌੜਾਂ 'ਤੇ 9ਵੀਂ ਵਿਕਟ ਡਿੱਗੀ
. . .  1 day ago
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀ ਪਾਰੀ ਲੜਖੜਾਈ, ਸਕੋਰ 98/8
. . .  1 day ago
ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਏ : ਸਿੱਖ ਸਦਭਾਵਨਾ ਦਲ
. . .  1 day ago
ਅਸਲਾ ਬਰਾਮਦਗੀ ਦੇ ਮਾਮਲੇ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
. . .  1 day ago
ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਨੇ ਸਹਾਇਕ ਥਾਣੇਦਾਰ ਤੇ ਸਿਪਾਹੀ ਨੂੰ ਕੀਤਾ ਬਰਖ਼ਾਸਤ
. . .  1 day ago
31 ਸਾਲਾ ਅਦਾਕਾਰਾ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
. . .  1 day ago
ਪਿੰਕ ਬਾਲ ਟੈੱਸਟ ਮੈਚ : ਲੰਚ ਤੱਕ ਬੰਗਲਾਦੇਸ਼ 6 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਕੇ ਖੇਡ ਰਿਹੈ
. . .  1 day ago
ਪਿੰਕ ਬਾਲ ਟੈੱਸਟ ਮੈਚ : ਭਾਰਤੀ ਗੇਂਦਬਾਜ਼ਾਂ ਨੇ ਢਾਹਿਆ ਕਹਿਰ, 60 ਦੇ ਸਕੋਰ 'ਤੇ ਬੰਗਲਾਦੇਸ਼ ਦੇ 6 ਖਿਡਾਰੀ ਆਊਟ
. . .  1 day ago
35 ਦਿਨਾਂ ਤੋਂ ਲਾਪਤਾ ਬੱਚੇ ਦੀ ਮਿਲੀ ਲਾਸ਼
. . .  1 day ago
ਕੋਲਕਾਤਾ ਪਿੰਕ ਟੈੱਸਟ ਮੈਚ : ਬੰਗਲਾਦੇਸ਼ ਨੂੰ ਗੁਲਾਬੀ ਗੇਂਦ ਪਈ ਭਾਰੀ, ਅੱਧੀ ਟੀਮ ਪਰਤੀ ਪੈਵਲੀਅਨ
. . .  1 day ago
ਕੋਲਕਾਤਾ ਪਿੰਕ ਟੈਸਟ ਮੈਚ : ਬੰਗਲਾਦੇਸ਼ ਦੇ 4 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 38
. . .  1 day ago
ਗੁਆਂਢੀ ਵੱਲੋਂ ਜਬਰ ਜਨਾਹ ਕਰਨ ਮਗਰੋਂ ਨਾਬਾਲਗ ਨੂੰ ਲਗਾਈ ਅੱਗ
. . .  1 day ago
ਪਿੰਕ ਟੈੱਸਟ ਮੈਚ : ਬੰਗਲਾਦੇਸ਼ ਦੀ ਬੇਹੱਦ ਖ਼ਰਾਬ ਸ਼ੁਰੂਆਤ, 17 ਦੌੜਾਂ 'ਤੇ 3 ਖਿਡਾਰੀ ਆਊਟ
. . .  1 day ago
ਪਿੰਕ ਬਾਲ ਟੈਸਟ ਮੈਚ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, ਸਕੋਰ 17/1
. . .  1 day ago
ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕੀਤਾ ਵੱਡਾ ਐਲਾਨ
. . .  1 day ago
ਰੱਦ ਹੋਇਆ ਓ.ਸੀ.ਆਈ. ਕਾਰਡ ਵਾਪਸ ਲੈਣ ਲਈ ਸੁਪਰੀਮ ਕੋਰਟ ਪੁੱਜਾ ਮੋਦੀ ਦੀ ਆਲੋਚਨਾ ਕਰਨ ਵਾਲਾ ਲੇਖਕ
. . .  1 day ago
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿਨ ਰਾਤ ਟੈੱਸਟ ਮੈਚ : ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਕਾਰ ਥੋੜ੍ਹੀ ਦੇਰ ਵਿਚ ਹੋਵੇਗਾ ਟਾਸ
. . .  1 day ago
ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦਾ ਦੇਹਾਂਤ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ. ਜਵਾਨ ਜ਼ਖਮੀ
. . .  1 day ago
ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  1 day ago
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  1 day ago
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  1 day ago
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  1 day ago
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  1 day ago
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  1 day ago
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  1 day ago
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  1 day ago
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  1 day ago
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  1 day ago
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  1 day ago
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  1 day ago
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  1 day ago
ਅੱਜ ਦਾ ਵਿਚਾਰ
. . .  1 day ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। -ਜਾਹਨ ਐਫ. ਕੈਨੇਡੀ

ਹੁਸ਼ਿਆਰਪੁਰ / ਮੁਕੇਰੀਆਂ

-ਬਿਆਸ ਦਰਿਆ 'ਤੇ ਵਹੀ ਅਧਿਆਤਮਿਕਤਾ ਦੀ ਧਾਰਾ- ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਿਆਸ ਦਰਿਆ 'ਤੇ ਕਰਵਾਏ 'ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਦਾ ਜ਼ਿਲ੍ਹੇ 'ਚ ਸ਼ਾਨਦਾਰ ਆਗਾਜ਼

ਦਸੂਹਾ, 19 ਅਕਤੂਬਰ (ਭੁੱਲਰ)-ਅੱਜ ਦੇਰ ਸ਼ਾਮ ਲਗਪਗ 7.30 ਵਜੇ ਬਿਆਸ ਦਰਿਆ 'ਤੇ ਪਹਿਲੀ ਵਾਰ ਅਧਿਆਤਮਿਕਤਾ ਦੀ ਅਜਿਹੀ ਧਾਰਾ ਵਹੀ, ਜਿਸਦੇ ਅਲੌਕਿਕ ਪ੍ਰਕਾਸ਼ ਨੇ ਪੂਰੇ ਇਲਾਕੇ ਨੂੰ ਇਕ ਰੰਗ ਵਿਚ ਪਰੋ ਦਿੱਤਾ | ਮੌਕਾ ਸੀ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਾਡ ਸਾਊਾਡ ਸ਼ੋਅ' ਦਾ | ਜ਼ਿਲ੍ਹੇ ਵਿਚ ਬਿਆਸ ਦਰਿਆ 'ਤੇ ਹੋ ਰਹੇ ਵਿਸ਼ੇਸ਼ ਸਮਾਗਮਾਂ ਦਾ ਅੱਜ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ 'ਤੇ ਸ਼ਰਧਾਪੂਰਵਕ ਤੇ ਸ਼ਾਨਦਾਰ ਤਰੀਕੇ ਨਾਲ ਹਲਕਾ ਵਿਧਾਇਕ ਸ਼੍ਰੀ ਅਰੁਣ ਕੁਮਾਰ ਡੋਗਰਾ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਹਾਜ਼ਰੀ ਵਿਚ ਆਗਾਜ਼ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਰੋਪੜ ਸ਼੍ਰੀ ਸੁਮਿਤ ਕੁਮਾਰ ਜਾਰੰਗਲ, ਜਨਰਲ ਅਬਜ਼ਰਵਰ ਸ਼੍ਰੀ ਪਾਂਡੂਰੰਗ ਪੋਲੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਬਿਆਸ ਦਰਿਆ 'ਤੇ ਪਹਿਲੀ ਵਾਰ ਹੋ ਰਹੇ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਾਡ ਸਾਊਾਡ ਸ਼ੋਅ' ਦੌਰਾਨ ਭਾਰੀ ਗਿਣਤੀ ਵਿਚ ਜ਼ਿਲ੍ਹਾ ਵਾਸੀਆਂ ਦਾ ਪੁੱਜਣਾ ਇਹ ਸਿੱਧ ਕਰ ਰਿਹਾ ਹੈ ਕਿ ਇਹ ਸ਼ੋਅ ਆਕਰਸ਼ਨ ਦਾ ਕੇਂਦਰ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸ਼ੋਅ 20 ਅਕਤੂਬਰ ਨੂੰ ਵੀ ਇਸੇ ਸਥਾਨ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ ਵਿਖੇ ਸ਼ਾਮ 6.45 ਤੋਂ 7.30 ਵਜੇ ਤੱਕ ਤੇ 8 ਤੋਂ 8.45 ਤੱਕ ਸ਼ੁਰੂ ਹੋਵੇਗਾ, ਉਪਰੰਤ ਪਵਿੱਤਰਤਾ ਦੀ ਝਲਕ ਮਾਰਦਾ ਮਾਡਲ ਪਾਣੀ ਰਾਹੀਂ ਹੀ ਪਿੰਡ ਗੰਧੂਵਾਲ ਵਿਖੇ ਪਹੁੰਚੇਗਾ, ਜਿੱਥੇ 23 ਤੇ 24 ਅਕਤੂਬਰ ਨੂੰ ਉਕਤ ਸਮੇਂ ਅਨੁਸਾਰ ਹੀ 'ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਕਰਵਾਏ ਜਾ ਰਹੇ ਹਨ | ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧੁਨਿਕ ਤਕਨੀਕ ਨਾਲ ਲਿਬਰੇਜ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਅਤੇ ਨੌਜਵਾਨੀ ਨੂੰ ਗੁਰੂ ਸਾਹਿਬ ਦੀ ਜੀਵਨੀ ਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ 'ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਦੌਰਾਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕਰਨਾ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜਿਕ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ | ਸ਼ੋਅ ਦੌਰਾਨ ਪੁੱਜੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਆਧੁਨਿਕ ਤਰੀਕੇ ਨਾਲ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਾਫੀ ਸਲਾਹੁਣਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਧਰਤੀ 'ਤੇ ਵਹਿੰਦੇ ਬਿਆਸ ਦਰਿਆ ਵਿਚ ਪਹਿਲੀ ਵਾਰ ਅਜਿਹਾ ਸਮਾਗਮ ਦੇਖਣ ਨੂੰ ਮਿਲ ਰਿਹਾ ਹੈ ਤੇ ਸ਼ੋਅ ਇਤਿਹਾਸ ਸਿਰਜੇਗਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ.ਡੀ.ਐਮ. ਜੋਤੀ ਬਾਲਾ, ਖਰਚਾ ਅਬਜ਼ਰਵਰ ਐਸ. ਮੁਰਲੀ ਕ੍ਰਿਸ਼ਨਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਜ਼ਿਲ੍ਹਾ ਵਾਸੀ ਹਾਜ਼ਰ ਸਨ |

ਬੇਕਰੀ ਦੀ ਦੁਕਾਨ ਤੇ ਦਫਤਰ 'ਚੋਂ 21 ਹਜ਼ਾਰ ਦੀ ਨਕਦੀ ਚੋਰੀ

ਗੜ੍ਹਦੀਵਾਲ, 19 ਅਕਤੂੁਬਰ (ਚੱਗਰ)-ਬੀਤੀ ਰਾਤ ਚੋਰਾਂ ਨੇ ਕਸਬਾ ਗੜ੍ਹਦੀਵਾਲਾ ਮੇਨ ਰੋਡ 'ਤੇ ਬਾਬਾ ਬਾਲਕ ਨਾਥ ਮੰਦਰ ਸਾਹਮਣੇ ਮਹੰਤ ਮਾਰਕੀਟ ਵਿਖੇ ਲਵਲੀ ਬੇਕਰੀ ਦੀ ਦੁਕਾਨ ਅਤੇ ਦਫਤਰ ਦੇ ਸ਼ਟਰ ਤੋੜਕੇ 21000 ਰੁਪਏ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਮਾਰਕੀਟ ਦੇ ਮਾਲਕ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ 'ਤੇ ਇਕ ਖਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਦੇ ਹੁਕਮਾਂ 'ਤੇ ਥਾਣਾ ਸਿਟੀ ਦੀ ਪੁਲਿਸ ਨੇ ਪੰਕਜ ਵਾਸੀ ਫਤਹਿਗੜ੍ਹ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਦੋਸ਼ ਇਹ ਹੈ ਕਿ ਕਥਿਤ ਦੋਸ਼ੀ ਅਦਾਲਤ 'ਚ ਬਿਨਾਂ ਦਸਤਾਵੇਜ਼ ਪੇਸ਼ ਕੀਤੇ ਹੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋਹ ਕੇ ਫਰਾਰ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਇਕ ਔਰਤ ਦੇ ਹੱਥ 'ਚੋਂ ਪਰਸ ਖੋਹ ਲਿਆ ਤੇ ਫਰਾਰ ਹੋ ਗਏ | ਥਾਣਾ ਮਾਡਲ ਟਾਊਨ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸੁੰਦਰ ਨਗਰ ਦੀ ਵਾਸੀ ...

ਪੂਰੀ ਖ਼ਬਰ »

ਦੋਸ਼ੀ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਕਰਾਂਗੇ ਥਾਣਾ ਮੇਹਟੀਆਣਾ ਦਾ ਘਿਰਾਓ-ਪੀੜਤ

ਹੁਸ਼ਿਆਰਪੁਰ, 19 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਭੁੰਗਰਨੀ ਦਾ ਇਕ ਪੀੜਤ ਪਰਿਵਾਰ ਪੁਲਿਸ ਵਲੋਂ ਇਨਸਾਫ਼ ਨਾ ਮਿਲਣ ਕਰਕੇ ਦਰ-ਦਰ ਦੀਆਂ ਠੋਕਰਾਂ ਖਾਉਣ ਲਈ ਮਜਬੂਰ ਹੈ | ਇਸ ਸਬੰਧੀ ਪੀੜਤ ਪਰਿਵਾਰਕ ਦੇ ਮੈਂਬਰਾਂ ਹਰਜੀਤ ਸਿੰਘ, ਪਲਵਿੰਦਰ ਕੌਰ, ਕੁਲਵਿੰਦਰ ਕੌਰ ਤੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੂੰ ਮੁਕੇਰੀਆਂ ਸੀਟ ਤੇ ਕਰਾਰੀ ਹਾਰ ਦੇਵਾਂਗੇ-ਸਾਬੀ

ਭੰਗਾਲਾ, 19 ਅਕਤੂਬਰ (ਸਰਵਜੀਤ ਸਿੰਘ)-ਮੁਕੇਰੀਆਂ ਹਲਕੇ ਦੀ ਜ਼ਿਮਨੀ ਚੋਣ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਭਾਰੀ ਬਹੁਮਤ ਨਾਲ ਜਿੱਤਣਗੇ | ਲੋਕ ਪੰਜਾਬ ਦੀ ਝੂਠੀ ਅਤੇ ਭਿ੍ਸ਼ਟਾਚਾਰੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਪੱਬਾਂ ਭਾਰ ਬੈਠੇ ਹਨ | ਉਕਤ ...

ਪੂਰੀ ਖ਼ਬਰ »

ਪਿੰਡ ਗੇਰਾ ਦੇ ਚੋਣ ਜਲਸੇ ਨੇ ਕਾਂਗਰਸ ਦੀਆਂ ਚੂਲਾਂ ਹਿਲਾਈਆਂ-ਸਾਬੀ

ਹਾਜੀਪੁਰ, 19 ਅਕਤੂਬਰ (ਪੁਨੀਤ ਭਾਰਦਵਾਜ)-ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ 21 ਅਕਤੂਬਰ ਨੂੰ ਹੋਣ ਦਾ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਸਰਕਾਰ ਦੀਆਂ ਬਦੀਕੀਆਂ ਦਾ ਬਦਲਾ ਇਲਾਕੇ ਦੀ ਜਨਤਾ ਲਵੇਗੀ | ਇਹ ਵਿਚਾਰ ਸਰਬਜੋਤ ਸਿੰਘ ਸਾਬੀ ਸਕੱਤਰ ਜਨਰਲ ਯੂਥ ਅਕਾਲੀ ...

ਪੂਰੀ ਖ਼ਬਰ »

ਮੈਡਮ ਇੰਦੂ ਬਾਲਾ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਜਾ ਕੇ ਚੋਣ ਪ੍ਰਚਾਰ

ਮੁਕੇਰੀਆਂ, 19 ਅਕਤੂਬਰ (ਸਰਵਜੀਤ ਸਿੰਘ)-ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਇੰਦੂ ਬਾਲਾ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁਕੇਰੀਆਂ ਸ਼ਹਿਰ ਅੰਦਰ ਦੁਕਾਨਾਂ 'ਤੇ ਜਾ ਕੇ ਵੋਟਾਂ ਮੰਗੀਆਂ | ਇਸ ਸਮੇਂ ਉਨ੍ਹਾਂ ਕਿਹਾ ਕਿ ਮੇਰੇ ਸਹੁਰਾ ਸਾਹਿਬ ਡਾਕਟਰ ਕੇਵਲ ...

ਪੂਰੀ ਖ਼ਬਰ »

ਜੰਗੀ ਲਾਲ ਦੇ ਹੱਕ ਵਿਚ ਪਿੰਡ ਕਲੇਰਾਂ ਵਿਖੇ ਹੋਇਆ ਚੋਣ ਜਲਸਾ

ਹਾਜੀਪੁਰ, 19 ਅਕਤੂਬਰ (ਰਣਜੀਤ ਸਿੰਘ)-ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਵੱਡੀ ਲੀਡ 'ਤੇ ਜਿੱਤ ਦਰਜ ਕਰੇਗਾ | ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਸ. ਈਸ਼ਰ ਸਿੰਘ ਮੰਝਪੁਰ ਨੇ ਪਿੰਡ ਕਲੇਰਾਂ ਵਿਖੇ ਪੈੱ੍ਰਸ ਨਾਲ ਗੱਲਬਾਤ ਦੌਰਾਨ ਸਾਂਝੇ ਕਰਦਿਆਂ ...

ਪੂਰੀ ਖ਼ਬਰ »

ਪ੍ਰੋ. ਮੁਲਤਾਨੀ ਵਲੋਂ ਬਸਪਾ ਨੇਤਾਵਾਂ ਨਾਲ ਮਿਲ ਕੇ ਚੋਣ ਪ੍ਰਚਾਰ

ਐਮਾ ਮਾਂਗਟ, 19 ਅਕਤੂਬਰ (ਭੰਮਰਾ)-ਮੁਕੇਰੀਆਂ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀ.ਐਸ. ਮੁਲਤਾਨੀ ਵਲੋਂ ਪਿੰਡ ਐਮਾ ਮਾਂਗਟ, ਸ਼ੇਰਪੁਰ, ਦੇਵੀਦਾਸ, ਮਾਖਾ ਅਤੇ ਧਨੋਆ ਵਿਖੇ ਬਸਪਾ ਨੇਤਾਵਾਂ ਨਾਲ ਮਿਲ ਕੇ ਸਾਂਝੇ ਤੌਰ 'ਤੇ ਚੋਣ ਪ੍ਰਚਾਰ ਲਈ ...

ਪੂਰੀ ਖ਼ਬਰ »

ਅੱਜ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿਚ ਜਦੋਂ ਸਕੂਲੀ ਬੱਚੇ ਫਸੇ

ਐਮਾ ਮਾਂਗਟ, 19 ਅਕਤੂਬਰ (ਗੁਰਾਇਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਇੰਦੂ ਬਾਲਾ ਦੇ ਹੱਕ ਵਿਚ ਅੱਜ ਰੋਡ ਸ਼ੋਅ ਕਰਨ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸ਼ੋਅ ਜਦੋਂ ਮੁਕੇਰੀਆਂ ਤੋਂ ਗੁਜ਼ਰਨ ਲੱਗਾ ਤਾਂ ਪੁਲਿਸ ...

ਪੂਰੀ ਖ਼ਬਰ »

ਮੈਡਮ ਇੰਦੂ ਬਾਲਾ ਵਲੋਂ ਬੇਟ ਏਰੀਆ ਦੇ ਪਿੰਡਾਂ ਵਿਚ ਚੋਣ ਬੈਠਕਾਂ

ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ, ਸਰਵਜੀਤ ਸਿੰਘ)- ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਇੰਦੂ ਬਾਲਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਬੇਟ ਏਰੀਆ ਦੇ ਇਕ ਦਰਜਨ ਪਿੰਡਾਂ 'ਚ ਚੋਣ ਬੈਠਕਾਂ ਕੀਤੀਆਂ | ਇਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤਰਸੇਮ ...

ਪੂਰੀ ਖ਼ਬਰ »

ਜਦੋਂ ਮੁਕੇਰੀਆਂ 'ਚ ਕਾਂਗਰਸੀ ਤੇ ਭਾਜਪਾ ਵਰਕਰ ਹੋਏ ਆਹਮੋ ਸਾਹਮਣੇ

ਮੁਕੇਰੀਆਂ, 19 ਅਕਤੂਬਰ (ਸ.ਰ.)-ਅੱਜ ਮੁਕੇਰੀਆਂ ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼ੀ੍ਰਮਤੀ ਇੰਦੂ ਬਾਲਾ ਦੇ ਹੱਕ ਵਿਚ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਦੌਰਾਨ ਮੁਕੇਰੀਆਂ ਸ਼ਹਿਰ ਅੰਦਰ ਉਸ ਸਮੇਂ ਕਾਂਗਰਸੀ ਅਤੇ ਭਾਜਪਾ ਵਰਕਰ ਆਹਮਣੇ-ਸਾਹਮਣੇ ਆ ਗਏ ਜਦੋਂ ...

ਪੂਰੀ ਖ਼ਬਰ »

ਪਿੰਡ ਪਲਾਕੀ 'ਚ ਜੰਗੀ ਲਾਲ ਮਹਾਜਨ ਦੇ ਹੱਕ 'ਚ ਭਰਵਾਂ ਚੋਣ ਜਲਸਾ

ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਸਮੇਤ ਪੰਜਾਬ ਦੀਆਂ ਚਾਰੇ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ 'ਤੇ ਭਾਜਪਾ ਸ਼ਾਨਦਾਰ ਜਿੱਤ ਹਾਸਲ ਕਰੇਗੀ 'ਤੇ ਕਾਂਗਰਸੀਆਂ ਨੂੰ ਮੂੰਹ ਦੀ ਖਾਣੀ ਪਵੇਗੀ | ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਸ. ਈਸ਼ਰ ...

ਪੂਰੀ ਖ਼ਬਰ »

ਗਿਲਜੀਆਂ ਦੀ ਅਗਵਾਈ ਹੇਠ ਹਲਕਾ ਮੁਕੇਰੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਾਲ ਰੋਡ ਸ਼ੋਅ

ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਕਾਂਗਰਸ ਪਾਰਟੀ ਦੀ ਟਿਕਟ 'ਤੇ ਹਲਕਾ ਮੁਕੇਰੀਆਂ ਤੋਂ ਜ਼ਿਮਨੀ ਚੋਣ ਲੜ ਰਹੀ ਮੈਡਮ ਇੰਦੂ ਬਾਲਾ ਦੀ ਜਿੱਤ ਯਕੀਨੀ ਬਣਾਉਣ ਲਈ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਮੁਕੇਰੀਆਂ ਵਿਚ ਰੋਡ ਸ਼ੋਅ ਕੀਤਾ | ਇਹ ਰੋਡ ...

ਪੂਰੀ ਖ਼ਬਰ »

ਹਾਜੀਪੁਰ 'ਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ

ਹਾਜੀਪੁਰ, 19 ਅਕਤੂਬਰ (ਰਣਜੀਤ ਸਿੰਘ)-ਅੱਜ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਦੀ ਉਮੀਦਵਾਰ ਇੰਦੂ ਕੋਂਡਲ ਪਤਨੀ ਸਵਰਗਵਾਸੀ ਸਾਬਕਾ ਵਿਧਾਇਕ ਰਜਨੀਸ਼ ਬੱਬੀ ਦੇ ਚੋਣ ਦੇ ਪ੍ਰਚਾਰ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਹਾਸਲ ਕੀਤੀ-ਮਹਾਜਨ

ਐਮਾ ਮਾਂਗਟ, 19 ਅਕਤੂਬਰ (ਗੁਰਾਇਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਉਪ ਚੋਣ ਨੂੰ ਲੈ ਕੇ ਅਕਾਲੀ-ਭਾਜਪਾ ਵਲੋਂ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹਰ ਰੋਜ਼ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਅਕਾਲੀ-ਭਾਜਪਾ ਦੇ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਦੇ ...

ਪੂਰੀ ਖ਼ਬਰ »

ਕੰਢੀ ਏਰੀਏ ਦੇ ਪਿੰਡਾਂ ਵਿਚ ਜੰਗੀ ਲਾਲ ਮਹਾਜਨ ਦੀ ਸਥਿਤੀ ਹੋਈ ਮਜ਼ਬੂਤ

ਤਲਵਾੜਾ, 19 ਅਕਤੂਬਰ (ਸੁਰੇਸ਼ ਕੁਮਾਰ)-ਕੰਢੀ ਏਰੀਆ ਦੇ ਵੱਖ-ਵੱਖ ਪਿੰਡਾਂ ਵਿਚ ਅੱਜ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਨੂੰ ਵੋਟਰਾਂ ਵਲੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ | ਅਕਾਲ ਆਗੂ ਈਸ਼ਰ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਵਾਰ ਕੰਢੀ ...

ਪੂਰੀ ਖ਼ਬਰ »

ਜੰਗੀ ਲਾਲ ਮਹਾਜਨ ਦੇ ਹੱਕ ਵਿਚ ਲੁਬਾਣਾ ਸਮਾਜ ਵਲੋਂ ਤੂਫ਼ਾਨੀ ਜਲਸੇ

ਨੰਗਲ ਬਿਹਾਲਾਂ, 19 ਅਕਤੂਬਰ (ਵਿਨੋਦ ਮਹਾਜਨ)-ਨੰਗਲ ਬਿਹਾਲਾਂ ਖੇਤਰ ਵਿਚ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਦੇ ਹੱਕ ਵਿਚ ਅੱਜ ਲੁਬਾਣਾ ਸਮਾਜ ਵਲੋਂ ਇਕ ਹੰਗਾਮੀ ਬੈਠਕ ਮਨਜੀਤ ਸਿੰਘ ਕੌਲਪੁਰ ਅਤੇ ਬਲਦੇਵ ਸਿੰਘ ਕੌਲਪੁਰ ਦੀ ਅਗਵਾਈ ਹੇਠ ਹੋਈ | ਇਸ ਬੈਠਕ ...

ਪੂਰੀ ਖ਼ਬਰ »

ਤਨੀਸ਼ਾ ਵਿੱਦਿਅਕ ਟਰੱਸਟ ਵਲੋਂ 'ਮਾਤਾ ਕਮਲਜੀਤ ਕੌਰ ਐਵਾਰਡ' ਦੇਣ ਦਾ ਫ਼ੈਸਲਾ

ਕੋਟਫ਼ਤੂਹੀ, 19 ਅਕਤੂਬਰ (ਅਟਵਾਲ)-ਤਨੀਸ਼ਾ ਬਾਲ ਪੁਸਤਕ ਲੜੀ ਦੇ ਸਰਪ੍ਰਸਤ ਲਾਲ ਚੰਦ ਵੱਲੋਂ ਅਦਾਰਾ ਤਨੀਸ਼ਾ ਤੇ ਵਿੱਦਿਅਕ ਟਰੱਸਟ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਤਨੀਸ਼ਾ ਬਾਲ ਪੁਸਤਕ ਲੜੀ ਦੀ ਪ੍ਰਫੁਲਿਤ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੀ ...

ਪੂਰੀ ਖ਼ਬਰ »

ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਦੋ ਨਾਮਜ਼ਦ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਘਰ ਵਾਪਸ ਆ ਰਹੀ ਲੜਕੀ ਨੂੰ ਰੋਕ ਕੇ ਉਸਨੂੰ ਜ਼ਬਰਦਸਤੀ ਕਾਰ 'ਚ ਬਿਠਾਉਣ ਦੀ ਕੋਸ਼ਿਸ਼ ਕਰਨ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਝੁੱਗੀਆਂ 'ਚ ਰਹਿੰਦੇ ਬੱਚਿਆਂ ਨੂੰ ਹੋਟਲ 'ਚ ਖਾਣਾ ਖੁਆਇਆ

ਹੁਸ਼ਿਆਰਪੁਰ, 19 ਅਕਤੂਬਰ (ਹਰਪ੍ਰੀਤ ਕੌਰ)-ਰੋਟਰੀ ਹੁਸ਼ਿਆਰਪੁਰ ਨਾਰਥ ਵਲੋਂ ਝੁੱਗੀ ਝੋਂਪੜੀ 'ਚ ਰਹਿਣ ਵਾਲੇ ਬੱਚਿਆਂ ਨੂੰ ਪੰਜਬ ਸਵੀਟ ਸ਼ਾਪ ਵਿਚ ਰਾਤ ਦਾ ਭੋਜਨ ਕਰਾਇਆ ਗਿਆ | ਕਲੱਬ ਦੇ ਪ੍ਰਧਾਨ ਵਿੰਦਰ ਸਿੰਘ, ਪ੍ਰਾਜੈਕਟ ਚੇਅਰਮੈਨ ਪਿ੍ਤਪਾਲ ਸਿੰਘ ਸੋਹਲ ਅਤੇ ...

ਪੂਰੀ ਖ਼ਬਰ »

ਤਿੰਨ ਰੋਜ਼ਾ ਸੀ. ਬੀ. ਐਸ. ਈ. ਕਲੱਸਟਰ 18 ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਸ਼ੁਰੂ

ਟਾਂਡਾ ਉੜਮੁੜ, 19 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਸੀ.ਬੀ.ਐਸ.ਈ. ਕਲਸਟਰ 18 ਦੇ ਨੈਸ਼ਨਲ ਸਟਾਈਲ ਦੇ ਤਿੰਨ ਰੋਜ਼ਾ ਮੁਕਾਬਲਿਆਂ ਦਾ ਆਗਾਜ਼ ਕੀਤਾ ਗਿਆ | ਪਿ੍ੰਸੀਪਲ ਰਕੇਸ਼ ਸ਼ਰਮਾ ਤੇ ਪ੍ਰਸ਼ਾਸਿਕਾ ਮਨੀਸ਼ਾ ਸੰਗਰ ਤੇ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਨਹੀਂ ਬਚਾ ਸਕੇਗਾ ਕਾਂਗਰਸ ਦੇ ਡੁੱਬਦੇ ਬੇੜੇ ਨੂੰ -ਸਰਬਜੋਤ ਸਾਬੀ

ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੁਕੇਰੀਆਂ ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਇੰਦੂ ਬਾਲਾ ਦੇ ਹੱਕ ਵਿਚ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਡ ਸ਼ੋਅ ਮੁਕੇਰੀਆਂ ਦੀ ਕਾਂਗਰਸ ਦੇ ਡੁੱਬਦੇ ਵੇੜੇ੍ਹ ਨੂੰ ਬਚਾ ...

ਪੂਰੀ ਖ਼ਬਰ »

ਗੁੱਜਰ ਭਾਈਚਾਰੇ ਨੇ ਜੰਗੀ ਮਹਾਜਨ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਹਾਜੀਪੁਰ, 19 ਅਕਤੂਬਰ (ਰਣਜੀਤ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਭਾਜਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਦੇ ਹੱਕ 'ਚ ਗੁੱਜਰ ਭਾਈਚਾਰੇ ਦੇ ਆਗੂ ਹਾਜੀ ਕਾਸਿਮ ਦੀਨ ਨੇ ਆਪਣੇ ਸਾਥੀਆਂ ਸਮੇਤ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਦੀ ਅਗਵਾਈ ਹੇਠ ਕੈਪ: ਅਮਰਿੰਦਰ ਸਿੰਘ ਦੇ ਸਵਾਗਤ ਲਈ ਪੰਹੁਚੇ ਹਜ਼ਾਰਾਂ ਵਰਕਰ

ਤਲਵਾੜਾ, 19 ਅਕਤੂਬਰ (ਸੁਰੇਸ਼ ਕੁਮਾਰ)-ਮੁਕੇਰੀਆਂ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਹਲਕੇ ਦੇ ਵੋਟਰਾਂ ਨੂੰ ਲਾਮਬੰਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਡ ਸ਼ੋਅ ਤਲਵਾੜਾ ਤੋਂ ਸ਼ੁਰੂ ਕੀਤਾ ਗਿਆ ਜਿਸ ...

ਪੂਰੀ ਖ਼ਬਰ »

ਜੰਗੀ ਲਾਲ ਮਹਾਜਨ ਦੇ ਹੱਕ ਵਿਚ ਕੀਤਾ ਵੋਟਰਾਂ ਨੂੰ ਲਾਮਬੰਦ

ਐਮਾ ਮਾਂਗਟ, 19 ਅਕਤੂਬਰ (ਗੁਰਾਇਆ)-ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਦੀ ਜਿੱਤ ਯਕੀਨੀ ਬਣਾਉਣ ਲਈ ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ ਨੇ ਜੰਗੀ ਲਾਲ ਮਹਾਜਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਇਸ ਮੌਕੇ ਚੱਕ ਨੇ ਕਿਹਾ ਕਿ ਕੈਪਟਨ ਸਰਕਾਰ ਨੇ ...

ਪੂਰੀ ਖ਼ਬਰ »

ਤਰਸੇਮ ਮਿਨਹਾਸ ਦੀ ਅਗਵਾਈ ਹੇਠ ਇੰਦੂ ਬਾਲਾ ਦੇ ਹੱਕ ਵਿਚ ਬੈਠਕ

ਨੁਸਹਿਰਾ, 19 ਅਕਤੂਬਰ (ਪ੍ਰਸ਼ੋਤਮ ਸਿੰਘ ਪੁਰੇਵਾਲ, ਰਾਜੀਵ ਸ਼ਰਮਾ)-ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਇੰਦੂ ਬਾਲਾ ਦੇ ਹੱਕ ਵਿਚ ਪਿੰਡ ਸਰਦੁੱਲਪੁਰ ਕਲੋਤਾ ਵਿਖੇ ਜ਼ਿਲ੍ਹਾ ਉਪ ਪ੍ਰਧਾਨ ਤਰਸੇਮ ਮਿਨਹਾਸ ਦੀ ਅਗਵਾਈ ਵਿਚ ਵਿਸ਼ਾਲ ਚੋਣ ਬੈਠਕ ਹੋਈ | ਬੈਠਕ ਨੂੰ ...

ਪੂਰੀ ਖ਼ਬਰ »

ਰਾਮੂ ਥਿਆੜਾ ਦੇ ਸਮਾਗਮਾਂ 'ਚ ਸੰਤ ਮਹਾਂਪੁਰਸ਼ਾਂ ਤੇ ਕੀਰਤਨੀ ਜਥਿਆਂ ਲਵਾਈ ਹਾਜ਼ਰੀ

ਨਸਰਾਲਾ, 19 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਅਸ਼ੀਰਵਾਦ ਨਾਲ ਜਥੇ. ਬਾਬਾ ਜੋਗਾ ਸਿੰਘ ਰਾਮੂ ਥਿਆੜੇ ਵਾਲਿਆਂ ਦੇ ਯਤਨਾਂ ਸਦਕਾ ਸੰਤ ਬਾਬਾ ਈਸ਼ਰ ਸਿੰਘ ਰਾੜ੍ਹਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦਿਆਂ ...

ਪੂਰੀ ਖ਼ਬਰ »

10ਵਾਂ ਚੇਤਨਾ ਸੰਤ ਸੰਮੇਲਨ 22 ਨੂੰ

ਬੁੱਲ੍ਹੋਵਾਲ, 19 ਅਕਤੂਬਰ (ਜਸਵੰਤ ਸਿੰਘ)-ਸੰਤ ਰਾਮਾਨੰਦ ਫਾਊਾਡੇਸ਼ਨ ਕਲੱਬ, ਸ਼੍ਰੀ ਗੁਰੂ ਰਵਿਦਾਸ ਸਭਾ ਪਿੰਡ ਖਡਿਆਲਾ ਸੈਣੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਸਰਵਣ ਦਾਸ ਦੀ ਬਰਸੀ ਅਤੇ ਸੰਤ ਰਾਮਾਨੰਦ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 10ਵਾਂ ਮਹਾਨ ਚੇਤਨਾ ਸੰਤ ...

ਪੂਰੀ ਖ਼ਬਰ »

ਥਾਣਾ ਹਾਜੀਪੁਰ 'ਤੇ ਮਾਈਨਿੰਗ ਆਗੂ ਧਰਮਿੰਦਰ ਨੇ ਲਗਾਇਆ ਬਦਸਲੂਕੀ ਕਰਨ ਦਾ ਦੋਸ਼

ਹਾਜੀਪੁਰ, 19 ਅਕਤੂਬਰ (ਰਣਜੀਤ ਸਿੰਘ)-ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਮੌਕੇ ਹਾਜੀਪੁਰ ਪੁਲਿਸ ਨੂੰ ਜਦ ਇਸ ਗੱਲ ਦੀ ਭਿਣਕ ਪੈ ਗਈ ਕਿ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕਰਨ ਵਾਲੇ ਨੌਜਵਾਨ ਆਗੂ ਧਰਮਿੰਦਰ ਸਿੰਘ ਆਪਣੇ ਸਾਥੀਆਂ ਸਮੇਤ ...

ਪੂਰੀ ਖ਼ਬਰ »

3 ਕੌ ਾਸਲਰਾਂ ਦਾ ਵਾਰਡ ਨਿੱਤ ਗੰਦੇ ਪਾਣੀ ਨਾਲ ਹੋ ਜਾਂਦੈ ਜਲ-ਥਲ, ਲੋਕ ਪ੍ਰੇਸ਼ਾਨ

ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਸ਼ਹਿਰ ਦਾ 3 ਕੌਾਸਲਰਾਂ ਨਾਲ ਸਬੰਧਿਤ ਵਾਰਡ 6 ਦਾ ਇਕ ਹਿੱਸਾ ਗੰਦੇ ਪਾਣੀ ਨਾਲ ਜਲ-ਥਲ ਹੋਇਆ ਪਿਆ ਹੈ | ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਵਾਰਡ 6 ਵਿਚ ਦਾਖਲ ਹੰੁਦਿਆਂ ਹੀ ਨਿੱਤ-ਦਿਨ ਗਲੀ ਵਿਚ ਜਮ੍ਹਾਂ ਗੰਦਾ ਪਾਣੀ ਲੋਕਾਂ ਨੂੰ ...

ਪੂਰੀ ਖ਼ਬਰ »

ਚੋਰਾਂ ਨੇ ਪਿੰਡ ਜਲਾਲਪੁਰ ਵਿਚ ਬੰਦ ਪਈਆਂ ਦੋ ਕੋਠੀਆਂ ਨੂੰ ਬਣਾਇਆ ਨਿਸ਼ਾਨਾ

ਮਿਆਣੀ, 19 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਬੇਟ ਇਲਾਕੇ ਦੇ ਪਿੰਡ ਜਲਾਲਪੁਰ ਵਿਚ ਚੋਰਾਂ ਨੇ ਬੀਤੀ ਰਾਤ ਵਿਦੇਸ਼ ਗਏ ਦੋ ਪਰਿਵਾਰਾਂ ਦੀਆਂ ਕੋਠੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਕੀਤੀ ਹੈ | ਚੋਰਾਂ ਨੇ ਤਰਲੋਕ ਸਿੰਘ ਪੁੱਤਰ ਸਰਦਾਰ ਸਿੰਘ ਤੇ ਗਿਰਧਾਰ ਸਿੰਘ ...

ਪੂਰੀ ਖ਼ਬਰ »

ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਦੁਕਾਨਦਾਰਾਂ ਦਾ ਸਾਮਾਨ ਕੀਤਾ ਜ਼ਬਤ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਾਮਾਨ ਨੂੰ ਨਗਰ ਨਿਗਮ ਦੀ ਟੀਮ ਵਲੋਂ ਕਬਜ਼ੇ ...

ਪੂਰੀ ਖ਼ਬਰ »

8ਵਾਂ ਮਹਾਨ ਕੀਰਤਨ ਦਰਬਾਰ ਅੱਜ

ਹਾਜੀਪੁਰ, 19 ਅਕਤੂਬਰ (ਰਣਜੀਤ ਸਿੰਘ)-ਬਲਾਕ ਹਾਜੀਪੁਰ ਦੀ ਪਿੰਡ ਸੰਧਵਾਲ 'ਚ ਭਾਈ ਲਾਲੋ ਵੈੱਲਫੇਅਰ ਸੁਸਾਇਟੀ ਹਾਜੀਪੁਰ ਵਲੋਂ ਕਰਵਾਇਆ ਜਾਂਦਾ ਕੀਰਤਨ ਦਰਬਾਰ ਇਸ ਵਾਰ ਵੀ ਅੱਜ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬਧੀ ਭਾਈ ਨਿਰਮਲ ਸਿੰਘ ਹਾਜੀਪੁਰ ਨੇ ...

ਪੂਰੀ ਖ਼ਬਰ »

ਅਕਾਲੀ ਦਲ ਦੇ ਦੋਹਰੇ ਸੰਵਿਧਾਨ ਵਿਰੁੱਧ ਕੇਸ ਦੀ ਅਗਲੀ ਤਾਰੀਖ਼ 30

ਹੁਸ਼ਿਆਰਪੁਰ, 19 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਬਣਾਏ ਦੋ ਸੰਵਿਧਾਨਾਂ ਨੂੰ ਲੈ ਕੇ ਸਿਵਲ ਜੱਜ ਮੋਨਿਕਾ ਸ਼ਰਮਾ ਏ.ਸੀ.ਜੇ.ਐਮ. ਦੀ ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁਕੱਦਮੇ ਦੀ ਅਗਲੀ ਤਾਰੀਖ਼ 30 ਅਕਤੂਬਰ ਨਿਸ਼ਚਿਤ ਕੀਤੀ ਹੈ | ...

ਪੂਰੀ ਖ਼ਬਰ »

ਹੁਸੈਨੀਵਾਲਾ ਬਾਰਡਰ ਦੇ 1961 ਦੇ ਫੈਸਲੇ ਦੀ ਤਰਜ 'ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ- ਬਾਬਾ ਸਰਬਜੋਤ ਸਿੰਘ ਬੇਦੀ

ਊਨਾ, 19 ਅਕਤੂਬਰ (ਹਰਪਾਲ ਸਿੰਘ ਕੋਟਲਾ)-ਗੁਰੂ ਦੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਖੁੱਲੇ ਦਰਸ਼ਨ ਦੀਦਾਰ ਕਰਨ ਦੀਆਂ ਅਰਦਾਸਾਂ ਦੇ ਫਲਸਰੂਪ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ ¢ ਜਿੱਥੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਦੀ ...

ਪੂਰੀ ਖ਼ਬਰ »

ਹੁਸ਼ਿਆਰਪੁਰ ਦੇ ਪਵਨ ਨੇ ਇੰਟਰਨੈਸ਼ਨਲ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਸੋਨੇ ਦਾ ਤਗਮਾ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਬੈਂਕਾਕ ਥਾਈਲੈਂਡ 'ਚ ਕਰਵਾਈ ਗਈ ਇੰਡੋ ਥਾਈ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੇ ਵਾਸੀ ਪਵਨ ਕੁਮਾਰ ਪੁੱਤਰ ਸਵ: ਰਾਮਜੀਤ ਨੇ ਸੋਨੇ ਦੇ ਮੈਡਲ ਜਿੱਤ ਕੇ ਵਿਸ਼ਵ 'ਚ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਿਖੇ ਆਸ਼ਾ ਕਿਰਨ ਵੈੱਲਫੇਅਰ ਸੁਸਾਇਟੀ ਨੇ ਲਗਾਈ ਪ੍ਰਦਰਸ਼ਨੀ

ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅਲ੍ਹਾ ਬਖ਼ਸ਼ ਮੁਕੇਰੀਆਂ ਦੇ ਐਨ.ਸੀ.ਸੀ. ਤੇ ਐਨ.ਐਸ.ਐਸ. ਯੂਨਿਟ ਵਲੋਂ ਸਾਂਝੇ ਤੌਰ 'ਤੇ ਆਸ਼ਾ ਕਿਰਨ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਕ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ | ...

ਪੂਰੀ ਖ਼ਬਰ »

ਦੰਦਾਂ ਦਾ ਪੰਦ੍ਹਰਵਾੜਾ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ-ਡੀ.ਡੀ.ਐਚ.ਓ.

ਦਸੂਹਾ, 19 ਅਕਤੂਬਰ (ਭੁੱਲਰ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੰਦਾਂ ਦਾ ਪੰਦਰਵਾੜਾ 15 ਤੋਂ 30 ਨਵੰਬਰ ਤੱਕ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਭਾਜਪਾ ਵਿਚ ਪਰਿਵਾਰ ਵਾਸਤੇ ਕੋਈ ਥਾਂ ਨਹੀਂ-ਤਰੁਣ ਚੁਘ

ਹਾਜੀਪੁਰ, 19 ਅਕਤੂਬਰ (ਪੁਨੀਤ ਭਾਰਦਵਾਜ)-ਭਾਜਪਾ ਇਕ ਅਜਿਹੀ ਪਾਰਟੀ ਹੈ ਜਿਥੇ ਹਰ ਕਾਰਜਕਰਤਾ ਦਾ ਸਨਮਾਨ ਅਤੇ ਉਸ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ | ਭਾਜਪਾ ਵਿਚ ਪਰਿਵਾਰਵਾਦ ਵਾਸਤੇ ਕੋਈ ਥਾਂ ਨਹੀਂ ਹੈ ਅਤੇ ਇਸ ਦੇ ਉਲਟ ਕਾਂਗਰਸ ਵਿਚ ਇਕ ਪਰਿਵਾਰ ਹੀ ਕਾਂਗਰਸ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਦਸੂਹਾ, 19 ਅਕਤੂਬਰ (ਭੁੱਲਰ)-ਡੇਰਾ ਬਾਬਾ ਬੰਨਾ ਰਾਮ ਉਡਰਾ ਵਿਖੇ ਸ੍ਰੀ ਗੁਰੂ ਨਾ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀਮਾਨ 108 ਸੰਤ ਬਾਬਾ ਜਸਪਾਲ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਮਿਆਣੀ 'ਚ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦਾ ਜਨਮ ਦਿਵਸ ਮਨਾਇਆ

ਮਿਆਣੀ, 19 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਗੋਬਿੰਦ ਪ੍ਰਵੇਸ਼ ਮਿਆਣੀ ਦੀ ਪ੍ਰਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸਕੂਲ ਮਿਆਣੀ, ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ, ਚੌਧਰੀ ਲੱਖੀ ਗਰਲਜ਼ ਮਿਡਲ ਸਕੂਲ ਮਿਆਣੀ ਦੇ ਬੱਚਿਆਂ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX