ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  1 day ago
ਪੁਣੇ, 8 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੇ ਹਸਪਤਾਲ 'ਚ ਜੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਅਰੁਣ ਸ਼ੌਰੀ...
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਹਰਸ਼ ਵਰਧਨ ਵੱਲੋਂ ਘਟਨਾ ਸਥਲ ਦਾ ਦੌਰਾ
. . .  1 day ago
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਮੰਤਰੀ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੋਕ ਸਭਾ ਮੈਂਬਰ ਹਰਸ਼ਵਰਧਨ ਵੱਲੋਂ ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ...
ਅੰਮ੍ਰਿਤਸਰ ਦਿਹਾਤੀ 'ਚ ਪਿਕ ਐਂਡ ਡਰਾਪ ਸਹੂਲਤ ਦੀ ਸ਼ੁਰੂਆਤ
. . .  1 day ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਔਰਤਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ 'ਚ ਪਿਕ ਐਂਡ ਡਰਾਪ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਉੱਤੇ ਕਾਰਵਾਈ ਕਰਦਿਆ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ...
ਗੁਰੂਗ੍ਰਾਮ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਗੁਰੂਗ੍ਰਾਮ, 8 ਦਸੰਬਰ - ਹਰਿਆਣਾ ਦੇ ਗੁਰੂਗ੍ਰਾਮ 'ਚ ਪੈਂਦੇ ਮਾਨੇਸਰ ਦੇ ਸੈਕਟਰ ਨੰ. 8 'ਚ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਟਾਸ ਜਿੱਤ ਕੇ ਵੈਸਟ ਇੰਡੀਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  1 day ago
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  1 day ago
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  1 day ago
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  1 day ago
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  1 day ago
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  1 day ago
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  1 day ago
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  1 day ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  1 day ago
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  1 day ago
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  1 day ago
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  1 day ago
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  1 day ago
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  1 day ago
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  1 day ago
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  1 day ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  1 day ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  1 day ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  1 day ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। -ਜਾਹਨ ਐਫ. ਕੈਨੇਡੀ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

550ਵੇਂ ਪ੍ਰਕਾਸ਼ ਦਿਵਸ ਦੇ ਸਬੰਧ 'ਚ ਭਾਈ ਬਲਵਿੰਦਰ ਸਿੰਘ ਰੰਗੀਲਾ ਦੀ ਅਗਵਾਈ 'ਚ 25 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੇ ਸੈਕਟਰ 40 ਖੁੱਲ੍ਹੇ ਪੰਡਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧ 'ਚ ਭਾਈ ਬਲਵਿੰਦਰ ਸਿੰਘ ਰੰਗੀਲਾ ਦੀ ਅਗਵਾਈ ਵਿਚ 25 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ | ਇਨ੍ਹਾਂ ਲੜਕੀਆਂ ਨੂੰ ਬੀਬੀ ਕੁਲਵੰਤ ਕੌਰ ਦੀ ਅਗਵਾਈ ਵਿਚ ਬੀਬੀ ਮਨਬੀਰ ਕੌਰ, ਦੀਪਾ ਮਹਿਤਾ, ਸਰਬਜੀਤ ਕੌਰ (ਪ੍ਰਧਾਨ), ਆਸ਼ਾ ਅਤੇ ਪਰਮਜੀਤ ਕੌਰ ਪੰਡਾਲ ਤਕ ਲੈ ਕੇ ਪੁੱਜੀਆਂ | ਇਨ੍ਹਾਂ ਵਿੱਚੋਂ 23 ਸਿੱਖ ਅਤੇ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਪੂਰੀ ਗੁਰ ਮਰਿਯਾਦਾ ਅਨੁਸਾਰ ਅਤੇ 2 ਮੁਸਲਿਮ ਲੜਕੀਆਂ ਦੇ ਨਿਕਾਹ ਕਰਵਾਏ ਗਏ | ਸ੍ਰੀ ਗੁਰੂ ਹਰਿ ਰਾਏ ਜੀ ਗੁਰਮਤਿ ਸੰਗੀਤ ਵਿਦਿਆਲਾ ਚੰਡੀਗੜ੍ਹ ਦੇ 25ਵੇਂ ਇਸ ਗੁਰਮਤਿ ਸਮਾਗਮ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸਿੰਘ ਸਾਹਿਬ ਗਿਆਨ ਰਘੁਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, ਗਿਆਨੀ ਜਸਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਗੁਰਸੇਵਕ ਸਿੰਘ ਰੰਗੀਲਾ ਵਲੋਂ ਇਸ ਮੌਕੇ ਸਾਂਝੇ ਤੌਰ 'ਤੇ ਗੁਰ ਮਰਿਯਾਦਾ ਅਨੁਸਾਰ ਲਾਵਾਂ ਦੀਆਂ ਰਸਮਾਂ ਨੂੰ ਨੇਪਰੇ ਚਾੜਿ੍ਹਆ ਗਿਆ | ਉਪਰੰਤ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਸੁਰਿੰਦਰ ਸਿੰਘ ਰੰਗੀਲਾ ਅਤੇ ਹੋਰ ਹਜ਼ਾਰਾਂ ਦੀ ਤਾਦਾਦ ਵਿਚ ਜੁੜੀਆਂ ਸੰਗਤਾਂ ਨੇ 25 ਡੋਲੀਆਂ ਨੂੰ ਪਿਆਰ ਅਤੇ ਸਤਿਕਾਰ ਨਾਲ ਵਿਦਾ ਕੀਤਾ | ਇਨ੍ਹਾਂ ਵਿਆਹੇ 25 ਜੋੜਿਆਂ ਨੂੰ ਇਕ -ਇਕ ਲੱਖ ਰੁਪਏ ਦਾ ਘਰੇਲੂ ਅਤੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ | ਇਹ ਨਵੇਂ ਵਿਆਹੇ ਜੋੜੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਆਦਿ ਥਾਵਾਂ ਨਾਲ ਸੰਬੰਧਤ ਸਨ | ਇਸ ਤੋਂ ਪਹਿਲਾਂ ਸਮਾਗਮ ਵਾਲੀ ਥਾਂ 'ਤੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਗੁਰਵਾਰਸ ਸਿੰਘ, ਸੁਰਜੀਤ ਸਿੰਘ ਨੇ ਜਿੱਥੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ ਉੱਥੇ ਭਾਈ ਮਰਦਾਨਾ ਜੀ ਦੇ 17ਵੀਂ ਅਤੇ 18ਵੀਂ ਵੰਸ਼ ਦੇ ਜੱਥਿਆਂ ਵਿਚ ਭਾਈ ਇੰਦਰਜੀਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਕਿਸ਼ਨਪਾਲ ਸਿੰਘ ਵਲੋਂ ਵੀ ਆਪਣੀਆਂ ਭਰਵੀਆਂ ਹਾਜ਼ਰੀਆਂ ਕੀਰਤਨ ਨਾਲ ਲਗਵਾਈਆਂ | ਇਸ ਸਮਾਗਮ ਵਿਚ ਸ. ਸੂਬਾ ਸਿੰਘ, ਸ. ਅਵਤਾਰ ਸਿੰਘ, ਰਣਜੀਤ ਸਿੰਘ ਮਾਣਕਪੁਰ ਸ਼ਰੀਫ, ਪਿਆਰਾ ਸਿੰਘ ਰਾਹੀ ਆਦਿ ਵਲੋਂ ਵੀ ਸਹਿਯੋਗ ਦਿੱਤਾ ਗਿਆ | ਸਮੁੱਚੇ ਸਮਾਗਮ ਦੀ ਕਾਰਵਾਈ ਨੂੰ ਸ. ਭਗਵੰਤ ਸਿੰਘ ਚੱਢਾ ਵਲੋਂ ਬਾਖ਼ੂਬੀ ਨਿਭਾਇਆ ਗਿਆ | ਇਸ ਮੌਕੇ 'ਤੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਕਿਹਾ ਕਿ ਉਹ 25 ਸਾਲਾਂ ਤੋਂ ਲਗਾਤਾਰ ਹਰ ਸਾਲ ਸਮੂਹਿਕ ਵਿਆਹ ਅਤੇ ਗੁਰਮਤਿ ਸਮਾਗਮ ਨਿਰੰਤਰ ਕਰਵਾਉਂਦੇ ਆ ਰਹੇ ਹਨ ਅਤੇ ਇਨ੍ਹਾਂ ਸਮਾਗਮਾਂ ਵਿਚ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਸਿਲਸਿਲਾ ਬਿਨਾ ਕਿਸੇ ਜਾਤ ਪਾਤ ਦੇ ਭੇਦਭਾਵ ਤੋਂ ਜਾਰੀ ਰੱਖਿਆ ਹੋਇਆ ਹੈ |

ਪਲਾਸਟਿਕ ਵਿਰੋਧੀ ਮੁਹਿੰਮ ਦੌਰਾਨ 14 ਦੇ ਚਲਾਨ

ਚੰਡੀਗੜ੍ਹ, 19 ਅਕਤੂਬਰ (ਆਰ. ਐਸ. ਲਿਬਰੇਟ)- ਅੱਜ ਨਗਰ ਨਿਗਮ ਵਲੋਂ ਅਨਾਜ ਮੰਡੀ ਸੈਕਟਰ-26 ਵਿਚ ਪਲਾਸਟਿਕ ਵਰਤੋਂ ਵਿਰੋਧੀ ਮੁਹਿੰਮ ਚਲਾਈ ਗਈ ਅਤੇ ਸੈਕਟਰ-35 ਵਿਚ ਪਲਾਸਟਿਕ ਦੀਆਂ ਵਸਤਾਂ ਦੀ ਵਰਤੋਂ ਅਧੀਨ 14 ਦੇ ਚਲਾਨ ਕੀਤੇ | ਅਨਾਜ ਮੰਡੀ ਸੈਕਟਰ-26 ਵਿਚ ਨਗਰ ਨਿਗਮ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ

ਚੰਡੀਗੜ੍ਹ, 19 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਮੱਧਿਆ ਮਾਰਗ 'ਤੇ ਹੋਏ ਇਕ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਇਕ ਪੈਦਲ ਜਾਂਦੇ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਫ਼ਿਲਹਾਲ ਪਛਾਣ ਨਹੀਂ ਹੋ ਪਾਈ ਹੈ ਜਦਕਿ ...

ਪੂਰੀ ਖ਼ਬਰ »

ਝਪਟਮਾਰੀ ਦੇ ਮਾਮਲੇ 'ਚ ਸ਼ਾਮਿਲ ਨਾਬਾਲਗ ਕਾਬੂ

ਚੰਡੀਗੜ੍ਹ, 19 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਝਪਟਮਾਰੀ ਦੇ ਮਾਮਲਿਆਂ 'ਚ ਸ਼ਾਮਿਲ ਇਕ ਨਾਬਾਲਗ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ 17 ਅਕਤੂਬਰ ਨੂੰ ਮਨੀਮਾਜਰਾ ਦੀ ਰਹਿਣ ਵਾਲੀ ਮਧੂ ਗੁਪਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ...

ਪੂਰੀ ਖ਼ਬਰ »

ਡਾ. ਮਨੀਸ਼ ਅਹੂਜਾ ਵਲੋਂ ਰੋਬੋਟ ਦੀ ਸਹਾਇਤਾ ਵਾਲੀਆਂ ਸਰਜਰੀਆਂ ਸਫ਼ਲ ਹੋਣ ਦਾ ਦਾਅਵਾ

ਚੰਡੀਗੜ੍ਹ, 19 ਅਕਤੂਬਰ (ਆਰ.ਐਸ.ਲਿਬਰੇਟ)-ਇਕ ਡਾਕਟਰਾਂ ਨੇ ਸਮੂਹ ਨੇ ਪੱਤਰਕਾਰ ਮਿਲਣੀ ਦੌਰਾਨ ਰੋਬੋਟ ਦੀ ਸਹਾਇਤਾ ਨਾਲ ਕੀਤੀਆਂ ਗਈਆਂ ਸਰਜਰੀਆਂ ਵਿਚ ਚੰਗੀ ਸਫ਼ਲਤਾ ਦਰ ਦਾ ਦਾਅਵਾ ਕੀਤਾ ਹੈ | ਡਾ. ਮਨੀਸ਼ ਆਹੂਜਾ ਯੂਰੋਲੋਜੀ ਨੇ ਕਿਹਾ ਕਿ ਉਹ ਇਹ ਦਾਅਵਾ 150 ਤੋਂ ਜਿਆਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਕਾਰ ਚਾਲਕ ਨੂੰ ਦੋ ਸਾਲ ਦੀ ਕੈਦ

ਚੰਡੀਗੜ੍ਹ, 19 ਅਕਤੂਬਰ (ਰਣਜੀਤ ਸਿੰਘ)-ਸੜਕ ਹਾਦਸੇ ਦੇ ਅੱਠ ਸਾਲ ਬਾਅਦ ਜ਼ਿਲ੍ਹਾ ਅਦਾਲਤ ਨੇ ਮਾਮਲੇ ਵਿਚ ਦੋਸ਼ੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਸੈਕਟਰ-15 ਦਾ ਰਹਿਣ ਵਾਲਾ ਗੋਲਡੀ ਅਗਰਵਾਲ ਹੈ | ਇਸ ਤੋਂ ਪਹਿਲਾਂ ਅਕਤੂਬਰ 2016 ਵਿਚ ਗੋਲਡੀ ਨੂੰ ...

ਪੂਰੀ ਖ਼ਬਰ »

ਬੱਸ 'ਚ ਔਰਤ ਨਾਲ ਛੇੜਛਾੜ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 19 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੀ.ਆਰ.ਟੀ.ਸੀ ਦੀ ਬੱਸ ਵਿਚ ਔਰਤ ਨਾਲ ਛੇੜਛਾੜ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਖੰਨਾ ਦੇ ਰਹਿਣ ਵਾਲੇ ਨਵਦੀਪ ਸਿੰਘ ਵਜੋਂ ਹੋਈ ਹੈ, ਜਿਸ ਿਖ਼ਲਾਫ਼ ਪੁਲਿਸ ਨੇ ...

ਪੂਰੀ ਖ਼ਬਰ »

ਐਸ.ਬੀ.ਆਈ. ਪੀਓ ਦੇ ਨਤੀਜੇ 'ਚ ਚੰਡੀਗੜ੍ਹੀਆਂ ਦਾ ਚੰਗਾ ਪ੍ਰਦਰਸ਼ਨ

ਚੰਡੀਗੜ੍ਹ, 19 ਅਕਤੂਬਰ (ਆਰ. ਐਸ. ਲਿਬਰੇਟ)- ਅੱਜ ਐਸ.ਬੀ.ਆਈ ਪੀਓ ਦੇ ਐਲਾਨੇ ਨਤੀਜੇ ਵਿਚ ਚੰਡੀਗੜ੍ਹੀਏ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ | ਭਾਰਤੀ ਸਟੇਟ ਬੈਂਕ ਨੇ ਜੂਨ 2019 ਵਿਚ 1500 ਪ੍ਰੋਬੇਸ਼ਨਰੀ ਅਫ਼ਸਰ (ਪੀਓ) ਦੀ ਚੋਣ ਲਈ ਇਹ ਪ੍ਰੀਖਿਆ ਕਰਵਾਈ ਗਈ ਸੀ | ਇਹ ...

ਪੂਰੀ ਖ਼ਬਰ »

ਹੋਟਲ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਅਦਾਲਤ ਨੇ ਪੁਲਿਸ ਤੋਂ ਮੰਗੀ ਸਟੇਟਸ ਰਿਪੋਰਟ

ਚੰਡੀਗੜ੍ਹ, 19 ਅਕਤੂਬਰ (ਰਣਜੀਤ ਸਿੰਘ)-ਭਾਜਪਾ ਲੀਡਰ ਅਤੇ ਸਾਬਕਾ ਜ਼ਿਲ੍ਹਾ ਕੌਾਸਲਰ ਧਰਮਿੰਦਰ ਸਿੰਘ ਸੈਣੀ 'ਤੇ ਜ਼ਿਲ੍ਹਾ ਅਦਾਲਤ ਵਿਚ ਇਕ ਹੋਟਲ 'ਤੇ ਕਬਜ਼ਾ ਕਰਨ ਦਾ ਕੇਸ ਚੱਲ ਰਿਹਾ ਹੈ | ਸ਼ਿਕਾਇਤ ਕਰਤਾ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਹ ਅਪੀਲ ਕੀਤੀ ਹੈ ਕਿ ...

ਪੂਰੀ ਖ਼ਬਰ »

ਸੀ.ਆਈ.ਆਈ ਚੰਡੀਗੜ੍ਹ ਮੇਲਾ : ਰਾਜਸਥਾਨੀ ਜੁੱਤੀ ਸਣੇ ਸੂਬਿਆਂ ਦੀਆਂ ਰਵਾਇਤੀ ਵਸਤਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀਆਂ

ਚੰਡੀਗੜ੍ਹ, 19 ਅਕਤੂਬਰ (ਆਰ.ਐਸ.ਲਿਬਰੇਟ)-ਬੀਤੇ ਕੱਲ੍ਹ ਤੋਂ ਸ਼ੁਰੂ ਸੈਕਟਰ-17 ਪਰੇਡ ਗਰਾਊਾਡ ਵਿਚ ਸ਼ੁਰੂ ਹੋਇਆ ਸੀ.ਆਈ.ਆਈ ਚੰਡੀਗੜ੍ਹ ਮੇਲਾ ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮੀਆਂ ਲਈ ਬਣਿਆ ਉੱਤਮ ਪਲੇਟਫ਼ਾਰਮ ਬਣਿਆਂ ਹੈ ਉੱਥੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਦੇ ...

ਪੂਰੀ ਖ਼ਬਰ »

ਸਕੂਲਾਂ 'ਚ ਉਗਾਈਆਂ ਸਬਜ਼ੀਆਂ ਦਿੱਤੀਆਂ ਜਾਣਗੀਆਂ ਮਿੱਡ-ਡੇ-ਮੀਲ 'ਚ

ਚੰਡੀਗੜ੍ਹ, 19 ਅਕਤੂਬਰ (ਸੁਰਜੀਤ ਸਿੰਘ ਸੱਤੀ)-ਚੰਡੀਗੜ੍ਹ ਦੇ ਸਕੂਲਾਂ ਵਿਚ ਹੁਣ ਵਿਲੱਖਣ ਰਵਾਇਤ ਸ਼ੁਰੂ ਹੋਣ ਲੱਗੀ ਹੈ | ਸਕੂਲਾਂ ਵਿਚ ਸਬਜ਼ੀਆਂ ਤੇ ਫਲ ਉਗਾਏ ਜਾਣਗੇ ਅਤੇ ਇਹੋ ਸਬਜ਼ੀਆਂ ਪਕਾ ਕੇ ਵਿਦਿਆਰਥੀਆਂ ਨੂੰ ਮਿੱਡ-ਡੇ-ਮੀਲ ਵਿਚ ਪਰੋਸੀਆਂ ਜਾਣਗੀਆਂ | ਇਸ ਨਾਲ ...

ਪੂਰੀ ਖ਼ਬਰ »

ਕੈਨੇਡਾ ਪੜ੍ਹਦੇ ਵਿਦਿਆਰਥੀ ਆਪਣੇ ਮਾਂ-ਪਿਓ ਨੂੰ ਵੀ ਬੁਲਾ ਸਕਦੇ ਹਨ-ਬਿ੍ਲੀਐਾਟ ਕੰਸਲਟੈਂਟਸ, ਮੁਹਾਲੀ

ਚੰਡੀਗੜ੍ਹ, 19 ਅਕਤੂਬਰ (ਅ. ਬ.)-ਬਿ੍ਲੀਐਾਟ ਕੰਸਲਟੈਂਟਸ, ਮੁਹਾਲੀ ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਐਸ. ਸੀ. ਓ. 22, ਫੇਜ਼-1 ਮੁਹਾਲੀ ਵਿਖੇ ਸਥਿਤ ਹੈ | ਬਿ੍ਲੀਐਾਟ ਕੰਸਲਟੈਂਟ ਦੇ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ...

ਪੂਰੀ ਖ਼ਬਰ »

ਐਨ.ਏ. ਕਲਚਰਲ ਸੁਸਾਇਟੀ ਵਲੋਂ ਬੱਚਿਆਂ ਦੀ ਪ੍ਰਤਿਭਾ ਪਰਖ਼ਣ ਲਈ ਕਰਵਾਇਆ 'ਟੈਲੇਂਟ ਹੰਟ'

ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)-ਸਥਾਨਕ ਨਾਮਦੇਵ ਭਵਨ ਵਿਖੇ ਐਨ.ਏ. ਕਲਚਰਲ ਸੁਸਾਇਟੀ ਵਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਪਰਖ਼ਣ ਅਤੇ ਉਨ੍ਹਾਂ ਨੂੰ ਸੂਖਮ ਕਲਾਵਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅੱਜ 'ਟੈਲੇਂਟ ਹੰਟ' ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਪਟੀਸ਼ਨਾਂ ਨਹੀਂ ਬਣਨਗੀਆਂ ਹਰਿਆਣਾ ਚੋਣਾਂ 'ਚ ਰੋੜਾ-ਸੁਣਵਾਈ ਚੋਣਾਂ ਤੋਂ ਬਾਅਦ ਲਈ ਮੁਲਤਵੀ

ਚੰਡੀਗੜ੍ਹ, 19 ਅਕਤੂਬਰ (ਸੁਰਜੀਤ ਸਿੰਘ ਸੱਤੀ)-ਹਰਿਆਣਾ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਦੌਰਾਨ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਤੇ ਇਕ ਮਾਮਲੇ 'ਚ ਨਾਮਜ਼ਦਗੀ 'ਚ ਕਥਿਤ ਦੇਰੀ ਹੋਣ 'ਤੇ ਨਾਮਜ਼ਦਗੀ ਰੱਦ ਕਰਨ ਦੀ ਮੰਗ ਸਬੰਧੀ ਪਟੀਸ਼ਨਾਂ ਮੌਜੂਦਾ ਚੋਣਾਂ 'ਚ ਰੋੜਾ ...

ਪੂਰੀ ਖ਼ਬਰ »

ਮਹਿਲਾਵਾਂ ਨੂੰ ਬ੍ਰੈੱਸਟ ਕੈਂਸਰ ਪ੍ਰਤੀ ਕੀਤਾ ਜਾਗਰੂਕ

ਚੰਡੀਗੜ੍ਹ, 19 ਅਕਤੂਬਰ (ਅਜੀਤ ਬਿਊਰੋ)-ਚੰਡੀਗੜ੍ਹ 'ਚ ਮਹਿਲਾਵਾਂ 'ਚ ਵੱਧ ਰਹੀ ਬ੍ਰੈੱਸਟ ਕੈਂਸਰ ਦੀ ਗੰਭੀਰ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ | ਐਸ.ਬੀ.ਪੀ ਸੰਸਥਾ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਬ੍ਰੈੱਸਟ ਕੈਂਸਰ ਦੇ ਬਾਰੇ ...

ਪੂਰੀ ਖ਼ਬਰ »

'ਥੀਰੋਨੋਸਟਿਕਸ' ਵਿਸ਼ੇ 'ਤੇ ਪੀ.ਜੀ.ਆਈ ਨੇ ਪਹਿਲੀ ਕੌਮੀ ਕਾਨਫ਼ਰੰਸ ਕਰਵਾਈ

ਚੰਡੀਗੜ੍ਹ, 19 ਅਕਤੂਬਰ (ਆਰ. ਐਸ. ਲਿਬਰੇਟ)- ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਮੈਡੀਕਲ, ਬੇਸਿਕ ਅਤੇ ਸੋਸ਼ਲ ਸਾਇੰਟਿਸਟਸ ਨੇ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਪੀ.ਜੀ.ਆਈ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਦੇ ਭਾਰਗਵ ਆਡੀਟੋਰੀਅਮ ਵਿਖੇ ਇਕ ਦਿਨਾ ...

ਪੂਰੀ ਖ਼ਬਰ »

ਚੰਡੀਗੜ੍ਹ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 'ਚ ਕਵੀਆਂ ਨੇ ਲਾਈਆਂ ਰੌਣਕਾਂ

ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)- ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਕਸ਼ਯਪ ਰਾਜਪੂਤ ਭਵਨ ਚੰਡੀਗੜ੍ਹ ਵਿਖੇ ਅੱਜ ਤ੍ਰੈ-ਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਲੈਫ਼ ਜਨਰਲ ਪੀ.ਐਨ.ਹੂਨ ...

ਪੂਰੀ ਖ਼ਬਰ »

'ਐਾਟਰਪ੍ਰਾਇਨਰ ਇਨ ਮੇਕਿੰਗ' ਪ੍ਰਦਰਸ਼ਨੀ ਲਗਾਈ

ਚੰਡੀਗੜ੍ਹ, 19 ਅਕਤੂਬਰ (ਆਰ. ਐਸ. ਲਿਬਰੇਟ)- 'ਬਣਾਉਣ ਵਿਚ ਉੱਦਮੀ' ਯਾਨੀ 'ਐਾਟਰਪ੍ਰਾਇਨਰ ਇਨ ਮੇਕਿੰਗ' ਮਾਟੋ ਹੇਠ ਨੌਜਵਾਨ ਪ੍ਰਭਾਵਸ਼ਾਲੀ ਮਨਾਂ ਵਿਚ ਸਦਾਚਾਰਕ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਅੱਜ ਇਕ ਪ੍ਰਦਰਸ਼ਨੀ ਲਗਾਈ ਗਈ | ਇਸ ਦੌਰਾਨ ਨੌਜਵਾਨ ਬੱਚੇ-ਬੱਚੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਜੀਵਨ ਜੁਗਤਿ' ਸੈਮੀਨਾਰ ਕਰਵਾਇਆ

ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਜੀਵਨ ਜੁਗਤਿ' ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 'ਪ੍ਰਦੂਸ਼ਣ ਕੰਟਰੋਲ' ਵਿਸ਼ੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਸਨਮਾਨਿਤ

ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)-ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵਲੋਂ ਸੱਦੀ ਗਈ ਆਪਣੀ ਵਿਸ਼ੇਸ਼ ਕਾਰਜਕਾਰਨੀ ਮੀਟਿੰਗ ਦੌਰਾਨ ਸੁਸਾਇਟੀ ਨਾਲ ਸਬੰਧਿਤ ਕਾਲਜਾਂ ਦੇ ਖਿਡਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਸੁਸਾਇਟੀ ...

ਪੂਰੀ ਖ਼ਬਰ »

ਫੇਸ-1 ਵਿਖੇ ਦੀਵਾਲੀ ਮੇਲਾ ਅੱਜ

ਐੱਸ. ਏ. ਐੱਸ. ਨਗਰ, 19 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਯੂਨੀਵਰਸਲ ਆਰਟ ਐਾਡ ਕਲਚਰ ਵੈੱਲਫੇਅਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਰੰਗਮੰਚ ਅਤੇ ਫ਼ਿਲਮ ਅਦਾਕਾਰ ਨਰਿੰਦਰ ਨੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵਲੋਂ ਕਰਵਾਏ ਜਾਂਦੇ ਹਰ ਮਹੀਨੇ ...

ਪੂਰੀ ਖ਼ਬਰ »

ਪੰਚਕੂਲਾ ਜ਼ਿਲ੍ਹੇ ਦੇ 410 ਬੂਥਾਂ 'ਤੇ ਅੱਜ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ

ਪੰਚਕੂਲਾ, 19 ਅਕਤੂਬਰ (ਕਪਿਲ)-ਹਰਿਆਣਾ ਵਿਧਾਨਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ | ਹੁਣ ਉਮੀਦਵਾਰ ਡੋਰ-ਟੂ-ਡੋਰ ਜਾ ਕੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਸਕਦੇ ਹਨ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ...

ਪੂਰੀ ਖ਼ਬਰ »

ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਮਨੁੱਖੀ ਅਧਿਕਾਰਾਂ ਦੀ ਰਾਖੀ' ਵਿਸ਼ੇ 'ਤੇ ਸੈਮੀਨਾਰ

ਜ਼ੀਰਕਪੁਰ, 19 ਅਕਤੂਬਰ (ਹੈਪੀ ਪੰਡਵਾਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਸੈਮੀਨਾਰ ਕਮੇਟੀ ਦੇ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਮੰਦਰ 'ਚ ਚੋਰੀ

ਖਰੜ, 19 ਅਕਤੂਬਰ (ਮਾਨ)-ਸ੍ਰੀ ਸਨਾਤਨ ਧਰਮ ਮੰਦਰ ਸੰਨੀ ਇਨਕਲੇਵ ਖਰੜ ਵਿਖੇ ਚੋਰੀ ਹੋਣ ਸਬੰਧੀ ਸਿਟੀ ਪੁਲਿਸ ਖਰੜ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੇ ਪੂਜ਼ਾਰੀ ਸੰਜੇ ਪ੍ਰਸ਼ਾਦ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ 12 ...

ਪੂਰੀ ਖ਼ਬਰ »

ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਦੇ ਸੱਦੇ ਨਾਲ ਲਗਾਇਆ ਜਾ ਰਿਹੈ ਆਰੋਗਿਆ ਮੇਲਾ

ਐੱਸ. ਏ. ਐੱਸ. ਨਗਰ, 19 ਅਕਤੂਬਰ (ਕੇ. ਐੱਸ. ਰਾਣਾ)-Ñਲੋਕਾਂ ਨੂੰ ਸਿਹਤਮੰਦ ਜੀਵਨ ਜਾਂਚ ਸਿਖਾਉਣ ਲਈ ਪੰਜਾਬ ਸਰਕਾਰ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇੱਥੇ ਪੁੱਡਾ ਭਵਨ ਫ਼ੇਸ-8 ਦੇ ਮੈਦਾਨ ਵਿਖੇ ਆਰੋਗਿਆ ਮੇਲਾ ਲਗਵਾਇਆ ਜਾ ਰਿਹਾ ਹੈ | ਮੇਲੇ ਦੇ ਦੂਜੇੇ ਦਿਨ ਪ੍ਰਮੁੱਖ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਅਤਿਸ਼ਬਾਜ਼ੀ ਦੀਆਂ ਚੱਲ ਰਹੀਆਂ ਦੋ ਅਣ-ਅਧਿਕਾਰਤ ਦੁਕਾਨਾਂ ਨੂੰ ਕੀਤਾ ਸੀਲ

ਕੁਰਾਲੀ, 19 ਅਕਤੂਬਰ (ਹਰਪ੍ਰੀਤ ਸਿੰਘ)-ਸ਼ਹਿਰ ਵਿਚ ਅਤਿਸ਼ਬਾਜ਼ੀ ਦੀਆਂ ਚੱਲ ਰਹੀਆਂ ਅਣ-ਅਧਿਕਾਰਤ ਦੁਕਾਨਾਂ ਿਖ਼ਲਾਫ਼ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਇੱਥੋਂ ਦੇ ਬਡਾਲੀ ਮਾਰਗ 'ਤੇ ਸਥਿਤ ਦੋ ਦੁਕਾਨਾਂ ਨੂੰ ਸੀਲ ਕੀਤਾ ਹੈ | ਇਸੇ ਦੌਰਾਨ ਕਰੀਬ ਦੋ ਦਰਜਨ ਹੋਰ ...

ਪੂਰੀ ਖ਼ਬਰ »

ਯੂ.ਜੀ.ਸੀ. ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਡਿਸਟੈਂਸ ਐਜੂਕੇਸ਼ਨ ਦੀ ਮਿਲੀ ਪ੍ਰਵਾਨਗੀ

ਐੱਸ. ਏ. ਐੱਸ. ਨਗਰ, 19 ਅਕਤੂਬਰ (ਕੇ. ਐੱਸ. ਰਾਣਾ)-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਵਲੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਡਿਸਟੈਂਸ ਐਜੂਕਸ਼ਨ ਪ੍ਰੋਗਰਾਮ ਚਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ | ਜਿਸ ਤਹਿਤ ਜਨਵਰੀ 2020 ਤੋਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ...

ਪੂਰੀ ਖ਼ਬਰ »

ਜਿਮਨੇਜ਼ੀਅਮ ਮਾਲਕ ਨੇ ਦੂਜੇ ਜਿਮਨੇਜ਼ੀਅਮ ਮਾਲਕ ਦੀ ਕੀਤੀ ਕੁੱਟਮਾਰ

ਡੇਰਾਬੱਸੀ, 19 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਸ਼ਹਿਰ ਦੇ 2 ਜਿਮਨੇਜ਼ੀਅਮ ਮਾਲਕਾਂ ਦਰਮਿਆਨ ਆਪੋ-ਆਪਣੇ ਗ੍ਰਾਹਕ ਵਧਾਉਣ ਲਈ ਮਸ਼ਹੂਰੀ ਲਈ ਸ਼ਹਿਰ ਦੇ ਗਲੀ-ਮੁਹੱਲਿਆਂ 'ਚ ਇਸ਼ਤਿਹਾਰ ਵੰਡਣ ਨੂੰ ਲੈ ਕੇ ਦੋਵਾਂ 'ਚ ਕੁੜੱਤਣ ਏਨੀ ਵੱਧ ਗਈ ਕਿ ਇਕ ਨੇ ਦੂਜੇ ਬਰਵਾਲਾ ...

ਪੂਰੀ ਖ਼ਬਰ »

ਦੁਕਾਨਦਾਰਾਂ ਨੂੰ ਆਰਥਿਕ ਮੰਦੀ ਤੇ ਘਾਟੇ 'ਚੋਂ ਕੱਢਣ ਲਈ ਸਰਕਾਰ ਟੈਕਸਾਂ 'ਚ ਵਿਸ਼ੇਸ਼ ਛੋਟ ਦੇਵੇ-ਜੇ.ਪੀ. ਸਿੰਘ

ਐੱਸ. ਏ. ਐੱਸ. ਨਗਰ, 19 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਵਿਚ ਵਪਾਰੀ ਅਤੇ ਦੁਕਾਨਦਾਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ | ਤਿਉਹਾਰਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਦੁਕਾਨਾਂ ਅਤੇ ਸ਼ੋਅਰੂਮਾਂ 'ਤੇ ਸਾਮਾਨ ਖ਼ਰੀਦਣ ...

ਪੂਰੀ ਖ਼ਬਰ »

ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਮੁੱਲਾਂਪੁਰ ਗਰੀਬਦਾਸ, 19 ਅਕਤੂਬਰ (ਖੈਰਪੁਰ)-ਪਿੰਡ ਖੇੜਾ ਵਿਖੇ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਇਕ ਵਸਨੀਕ ਦੀ ਦਰਦਨਾਕ ਮੌਤ ਹੋ ਗਈ | ਪਿੰਡ ਦੇ ਬਾਹਰਵਾਰ ਖਿਜ਼ਰਾਬਾਦ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਕੇਸਰ ਸਿੰਘ ਵਾਸੀ ਖੇੜਾ ਜੋ ਕਿ ਸੀ.ਟੀ.ਯੂ. ਵਿਚ ਮੁਲਾਜ਼ਮ ਹੈ, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX