ਤਾਜਾ ਖ਼ਬਰਾਂ


ਹੈਦਰਾਬਾਦ ਹਾਊਸ 'ਚ ਪਹੁੰਚੇ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ
. . .  16 minutes ago
ਨਵੀਂ ਦਿੱਲੀ, 25 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਹੈਦਰਾਬਾਦ ਹਾਊਸ 'ਚ ਪਹੁੰਚੇ ਹਨ। ਇੱਥੇ ਪ੍ਰਧਾਨ ਮੰਤਰੀ...
ਰਾਜਘਾਟ 'ਤੇ ਟਰੰਪ ਅਤੇ ਮੇਲਾਨੀਆ ਨੇ ਲਾਇਆ ਬੂਟਾ
. . .  19 minutes ago
ਨਵੀਂ ਦਿੱਲੀ, 25 ਫਰਵਰੀ- ਰਾਜਘਾਟ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ...
'ਆਪ' ਦੇ ਵਿਧਾਇਕ ਦਲ ਦੀ ਬੈਠਕ ਸ਼ੁਰੂ
. . .  24 minutes ago
ਚੰਡੀਗੜ੍ਹ, 25 ਫਰਵਰੀ (ਸੁਰਿੰਦਰਪਾਲ ਸਿੰਘ)- ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਰਤ...
ਬਜਟ ਇਜਲਾਸ : ਅਕਾਲੀ ਦਲ ਅਤੇ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  29 minutes ago
ਬਜਟ ਇਜਲਾਸ : ਆਸ਼ੂ ਦੇ ਮਾਮਲੇ ਦੀ ਗੱਲ ਅਕਾਲੀ ਦਲ ਕਰ ਰਿਹਾ ਹੈ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹ ਖ਼ੁਦ ਕਿਉਂ ਨਹੀਂ ਬੋਲੇ- ਸੁਖਜਿੰਦਰ ਰੰਧਾਵਾ
. . .  30 minutes ago
ਬਜਟ ਇਜਲਾਸ : ਅਕਾਲੀ ਦਲ ਨਾਲ ਖੜ੍ਹੀ ਹੋਈ 'ਆਪ', ਸਦਨ 'ਚ ਦੋਹਾਂ ਪਾਰਟੀਆਂ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  33 minutes ago
ਬਜਟ ਇਜਲਾਸ : ਅਕਾਲੀ ਦਲ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  34 minutes ago
ਬਜਟ ਇਜਲਾਸ : ਮਜੀਠੀਆ ਨੇ ਕੈਬਨਿਟ ਮੰਤਰੀ ਆਸ਼ੂ ਦੇ ਅੱਤਵਾਦੀ ਹੋਣ ਬਾਰੇ ਦੱਸਿਆ
. . .  21 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੀ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਭਰਤ ਭੂਸ਼ਨ ਆਸ਼ੂ...
ਰਾਜਘਾਟ 'ਤੇ ਵਿਜ਼ਟਰ ਬੁੱਕ 'ਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਲਿਖਿਆ ਸੰਦੇਸ਼
. . .  23 minutes ago
ਰਾਜਘਾਟ 'ਤੇ ਵਿਜ਼ਟਰ ਬੁੱਕ 'ਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਲਿਖਿਆ ਸੰਦੇਸ਼.....
ਬਜਟ ਇਜਲਾਸ : ਭਗਵੰਤ ਮਾਨ ਨੇ ਸਾਧਿਆ ਅਰੂਸਾ ਅਤੇ ਆਸ਼ੂ 'ਤੇ ਨਿਸ਼ਾਨਾ
. . .  39 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- 'ਆਪ' ਨੇਤਾ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰੂਸਾ ਆਲਮ...
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਡੀ. ਜੀ. ਪੀ. ਦੇ ਬਿਆਨ ਨੂੰ ਲੈ ਕੇ ਸਦਨ 'ਚੋਂ ਵਾਕ ਆਊਟ
. . .  46 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਵਿਧਾਇਕਾਂ ਵਲੋਂ ਡੀ. ਜੀ. ਪੀ. ਪੰਜਾਬ ਦੇ...
ਹੈਦਰਾਬਾਦ ਹਾਊਸ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  55 minutes ago
ਨਵੀਂ ਦਿੱਲੀ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਹੈਦਰਾਬਾਦ ਹਾਊਸ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ...
ਰਾਜਘਾਟ 'ਤੇ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਨੇ 'ਬਾਪੂ' ਨੂੰ ਦਿੱਤੀ ਸ਼ਰਧਾਂਜਲੀ
. . .  54 minutes ago
ਨਵੀਂ ਦਿੱਲੀ, 25 ਫਰਵਰੀ- ਰਾਜਘਾਟ 'ਤੇ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਰਾਸ਼ਟਰ ਪਿਤਾ...
ਦਿੱਲੀ ਦੇ ਹਾਲਾਤ 'ਤੇ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਰਾਜਪਾਲ ਬੈਜਲ ਨਾਲ ਬੈਠਕ ਕਰਨਗੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ 'ਚ ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਦੇ ਸਮਰਥਕਾਂ ਤੇ ਵਿਰੋਧੀ ਗੁੱਟਾਂ ਵਿਚਾਲੇ ਹੋਈ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ...
ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ
. . .  about 1 hour ago
ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ................
ਰਾਸ਼ਟਰਪਤੀ ਭਵਨ 'ਚ ਟਰੰਪ ਨੂੰ ਦਿੱਤਾ ਗਿਆ ਗਾਰਡ ਆਫ਼ ਆਨਰ
. . .  about 1 hour ago
ਰਾਸ਼ਟਰਪਤੀ ਭਵਨ 'ਚ ਪਹੁੰਚੇ ਡੋਨਾਲਡ ਟਰੰਪ ਅਤੇ ਮੇਲਾਨੀਆ
. . .  about 1 hour ago
ਇਵਾਂਕਾ ਟਰੰਪ ਪਹੁੰਚੇ ਰਾਸ਼ਟਰਪਤੀ ਭਵਨ
. . .  about 1 hour ago
ਕਾਰ ਸੇਵਾ ਦੇ ਡੇਰੇ ਤੋਂ ਇਕ ਕਰੋੜ ਤੋਂ ਵੱਧ ਦੀ ਲੁੱਟ
. . .  about 2 hours ago
ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਭਰਜਾਈ ਦਾ ਦੇਹਾਂਤ
. . .  about 2 hours ago
ਪੰਘੂੜੇ ਚੋਂ ਫਿਰ ਮਿਲੀ ਨਵਜੰਮੀ ਬੱਚੀ
. . .  about 2 hours ago
ਸ਼ਿਵ ਸੈਨਾ ਦੇ ਮੀਤ ਪ੍ਰਧਾਨ ਦੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 2 hours ago
ਅੱਜ ਵੀ ਬੰਦ ਰਹਿਣਗੇ ਮੈਟਰੋ ਸਟੇਸ਼ਨਾਂ ਦੇ ਗੇਟ
. . .  about 3 hours ago
ਮੇਲਾਨੀਆ ਟਰੰਪ ਅੱਜ ਕਰਨਗੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ
. . .  about 3 hours ago
ਦਿੱਲੀ 'ਚ ਭੜਕੀ ਹਿੰਸਾ ਦੌਰਾਨ ਮੌਤਾਂ ਦੀ ਗਿਣਤੀ ਹੋਈ 5
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
. . .  1 day ago
ਕੈਪਟਨ ਨੇ ਐੱਨ. ਸੀ. ਸੀ. ਟਰੇਨਿੰਗ ਜਹਾਜ਼ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  1 day ago
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  1 day ago
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  1 day ago
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  1 day ago
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  1 day ago
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  1 day ago
ਬਜਟ ਇਜਲਾਸ : ਮਜੀਠੀਆ ਵਲੋਂ ਸਪੀਕਰ ਵਿਰੁੱਧ ਨਾਅਰੇਬਾਜ਼ੀ ਕਰਨ ਮਗਰੋਂ ਆਪਸ 'ਚ ਉਲਝੇ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਨੇ 'ਪੰਜਾਬ ਪੁਲਿਸ ਦੀ ਗੁੰਡਾਗਰਦੀ ਬੰਦ ਕਰ' ਦੇ ਲਾਏ ਨਾਅਰੇ
. . .  1 day ago
ਬਜਟ ਇਜਲਾਸ : ਮਾਰਸ਼ਲਾਂ ਵਲੋਂ 'ਆਪ' ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਦੇ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਮਹਿਲਾ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ
. . .  1 day ago
ਤਾਜ ਮਹਿਲ ਪਹੁੰਚੇ ਟਰੰਪ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  1 day ago
ਤਾਜ ਮਹਿਲ ਦੇ ਦੀਦਾਰ ਕਰ ਰਹੇ ਹਨ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਨੂੰ ਬਰਖ਼ਾਸਤ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੰਗ
. . .  1 day ago
ਜਲਦ ਹੀ ਤਾਜ ਮਹਿਲ 'ਚ ਪਹੁੰਚਣਗੇ ਰਾਸ਼ਟਰਪਤੀ ਟਰੰਪ ਅਤੇ ਫ਼ਸਟ ਲੇਡੀ ਮੇਲਾਨੀਆ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ-ਭਾਜਪਾ ਵਿਧਾਇਕ ਸਰਕਾਰ ਵਿਰੁੱਧ ਕਰ ਰਹੇ ਹਨ ਨਾਅਰੇਬਾਜ਼ੀ, ਸਦਨ 'ਚ ਹੰਗਾਮਾ ਜਾਰੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼, ਹੋਰ ਸਿਵਲ ਸੁਰੱਖਿਆ ਕਰਮੀ ਬੁਲਾਏ ਗਏ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜ ਕੇ ਸਪੀਕਰ ਦੀ ਕੁਰਸੀ ਵੱਲ ਜਾਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਹੰਗਾਮੇ ਦੌਰਾਨ ਕਾਂਗਰਸ ਵਿਧਾਇਕਾਂ ਵਲੋਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ, ਸਦਨ ਬਣਿਆ ਰੌਲ਼ੇ-ਰੱਪੇ ਅਤੇ ਹੰਗਾਮੇ ਦਾ ਮੈਦਾਨ
. . .  1 day ago
ਤਾਜ ਮਹਿਲ ਲਈ ਰਵਾਨਾ ਹੋਇਆ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਕੱਤਕ ਸੰਮਤ 551

ਸੰਪਾਦਕੀ

ਛੇਤੀ ਹੋ ਸਕਦਾ ਹੈ ਦਿੱਲੀ ਕਾਂਗਰਸ ਦੇ ਪ੍ਰਧਾਨ ਦਾ ਐਲਾਨ

ਕਾਂਗਰਸ ਜਲਦ ਹੀ ਆਪਣੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਨਾਂਅ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੀ 20 ਜੁਲਾਈ ਨੂੰ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਤੋਂ ਬਾਅਦ ਦਿੱਲੀ ਦੇ ਕਾਂਗਰਸ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਸੀ। ਦਿੱਲੀ ਕਾਂਗਰਸ ਪ੍ਰਧਾਨ ਦੀ ਅਣਹੋਂਦ ਕਾਰਨ 2020 ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਹਨ। ਇਸ ਅਹੁਦੇ ਲਈ 3 ਨਾਂਅ ਚਰਚਾ 'ਚ ਹਨ-ਸੁਭਾਸ਼ ਚੋਪੜਾ, ਜੇ.ਪੀ. ਅਗਰਵਾਲ ਅਤੇ ਸਾਬਕਾ ਭਾਜਪਾ ਆਗੂ ਕੀਰਤੀ ਆਜ਼ਾਦ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਇੰਚਾਰਜ ਪੀ.ਸੀ. ਚਾਕੋ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਸੀ ਪਰ ਅਜੇ ਕਿਸੇ ਵੀ ਨਾਂਅ ਦੀ ਆਖਰੀ ਚੋਣ ਨਹੀਂ ਕੀਤੀ ਗਈ। ਦਰਅਸਲ, ਦਿੱਲੀ ਕਾਂਗਰਸ ਵੀ ਧੜੇਬੰਦੀ ਦੀ ਸ਼ਿਕਾਰ ਹੈ ਤੇ ਸਾਰੇ ਧੜੇ ਇਕ ਦੂਜੇ ਵਿਰੁੱਧ ਮੋਰਚਾ ਖੋਲ੍ਹ ਕੇ ਬੈਠੇ ਹਨ, ਜਿਸ ਕਾਰਨ ਦਿੱਲੀ ਕਾਂਗਰਸ ਪ੍ਰਧਾਨ ਦੇ ਨਾਂਅ ਦੇ ਐਲਾਨ ਵਿਚ ਦੇਰੀ ਹੋ ਰਹੀ ਹੈ। ਦਰਅਸਲ, ਇਹ ਕਿਹਾ ਜਾ ਰਿਹਾ ਹੈ ਕਿ ਧੜੇਬੰਦੀ ਦੇ ਕਾਰਨ ਪਾਰਟੀ ਉੱਚ ਕਮਾਨ ਵਲੋਂ ਕੀਰਤੀ ਆਜ਼ਾਦ ਨੂੰ ਪ੍ਰਧਾਨ ਬਣਾਉਣ ਦੇ ਖ਼ਦਸ਼ੇ ਵਿਚ ਵਾਧਾ ਹੋਇਆ ਹੈ। ਦਰਅਸਲ, ਕੀਰਤੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਫ਼ਰਵਰੀ ਵਿਚ ਹੀ ਕਾਂਗਰਸ ਦਾ ਪੱਲਾ ਫੜਿਆ ਸੀ ਤੇ ਧਨਬਾਦ ਤੋਂ ਚੋਣ ਲੜ ਕੇ ਭਾਜਪਾ ਦੇ ਪਸ਼ੂਪਤੀ ਨਾਥ ਸਿੰਘ ਨੂੰ ਕਰੀਬ 5 ਲੱਖ ਵੋਟਾਂ ਨਾਲ ਹਰਾਇਆ ਸੀ। ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਦਿੱਲੀ ਕਾਂਗਰਸ ਦੇ ਪ੍ਰਧਾਨ ਜੇ.ਪੀ. ਅਗਰਵਾਲ ਸੋਨੀਆ ਦੇ ਨਜ਼ਦੀਕੀ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਪੁਰਾਣੇ ਆਗੂਆਂ ਦੀਆਂ ਕਿਤਾਬਾਂ ਵਿਚ ਵੀ ਉਨ੍ਹਾਂ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਬਾਣੀਆ ਅਤੇ ਮੁਸਲਮਾਨ ਭਾਈਚਾਰੇ 'ਤੇ ਉਨ੍ਹਾਂ ਦੀ ਚੰਗੀ ਪਕੜ ਹੈ। ਸੁਭਾਸ਼ ਚੋਪੜਾ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ ਅਤੇ 1998 ਵਿਚ ਉਨ੍ਹਾਂ ਨੇ ਪਹਿਲੀ ਵਾਰ ਅਤੇੇ 2003 ਵਿਚ ਦੂਜੀ ਵਾਰ ਵਿਧਾਨ ਸਭਾ ਚੋਣ ਜਿੱਤੀ ਸੀ। 2003 ਵਿਚ ਉਹ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਨ। ਉਨ੍ਹਾਂ ਨੇ ਪ੍ਰਧਾਨਗੀ ਸਣੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਈ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਬਿਠਾਇਆ ਜਾ ਸਕਦਾ ਹੈ ਕਿਉਂਕਿ ਇਕ ਨੌਜਵਾਨ ਆਗੂ ਦਿੱਲੀ ਦੀ ਕਾਂਗਰਸ ਇਕਾਈ ਨੂੰ ਫਿਰ ਤੋਂ ਪੈਰਾਂ 'ਤੇ ਖੜ੍ਹਾ ਕਰ ਸਕਦਾ ਹੈ।
ਨੈਸ਼ਨਲ ਕਾਂਗਰਸ ਪਾਰਟੀ ਦੀ ਹੋਣੀ

ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਐਨ.ਸੀ.ਪੀ. ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਬਿਰਧ ਹੋ ਰਹੇ ਸ਼ਰਦ ਪਵਾਰ ਚਾਹੁੰਦੇ ਹਨ ਕਿ ਪਾਰਟੀ ਦੀ ਕਮਾਨ ਨੌਜਵਾਨ ਪੀੜ੍ਹੀ ਦੇ ਹਵਾਲੇ ਕਰ ਦਿੱਤੀ ਜਾਵੇ। ਬੀਤੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ ਉਸ ਨੇ ਆਪਣਾ ਰਾਹ ਵੱਖ ਕਰ ਲਿਆ। ਇਸ ਤੋਂ ਬਾਅਦ ਸ਼ਰਦ ਪਵਾਰ ਨੇ ਆਪਣੀ ਬੇਟੀ ਸੁਪ੍ਰੀਆ ਸੂਲੇ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਪਰ ਉਹ ਵੀ ਪਾਰਟੀ ਨੂੰ ਮਜ਼ਬੂਤੀ ਨਾਲ ਚਲਾ ਨਹੀਂ ਸਕੀ। ਹੁਣ ਪਵਾਰ ਆਪਣੇ ਭਰਾ ਦੇ ਪੋਤਰੇ 'ਤੇ ਨਿਰਭਰ ਹਨ ਕਿ ਉਹ ਪਾਰਟੀ ਨੂੰ ਨਵੀਂ ਊਰਜਾ ਨਾਲ ਅੱਗੇ ਲੈ ਕੇ ਜਾਵੇ। ਹੁਣ ਨਵੀਂ ਮੁਸੀਬਤ ਇਹ ਪੈਦਾ ਹੋ ਗਈ ਹੈ ਕਿ ਈ.ਡੀ. ਨੇ ਮਹਾਰਾਸ਼ਟਰ ਸਟੇਟ ਕੋਆਪ੍ਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿਚ ਸ਼ਰਦ ਪਵਾਰ ਦਾ ਨਾਂਅ ਵੀ ਸ਼ਾਮਿਲ ਕਰ ਲਿਆ ਹੈ। ਪਰ ਸ਼ਰਦ ਪਵਾਰ ਨੇ ਫੁਰਤੀ ਦਿਖਾਉਂਦਿਆਂ ਕਿਹਾ ਹੈ ਕਿ ਉਹ ਖੁਦ ਮੁੰਬਈ 'ਚ ਈ.ਡੀ. ਦੇ ਦਫ਼ਤਰ ਜਾਣਗੇ। ਉਨ੍ਹਾਂ ਸੂਬੇ ਦੀ ਭਾਜਪਾ ਸਰਕਾਰ 'ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਚੋਣਾਂ ਦੇ ਮੌਸਮ ਦੌਰਾਨ ਈ.ਡੀ. ਦੀ ਵਰਤੋਂ ਕਰ ਕੇ ਐਨ.ਸੀ.ਪੀ. ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਈ.ਡੀ. ਨੇ ਮਹਾਰਾਸ਼ਟਰ ਪੁਲਿਸ ਦੇ ਰਾਹੀਂ ਸ਼ਰਦ ਪਵਾਰ ਨੂੰ ਸੰਦੇਸ਼ ਦਿੱਤਾ ਹੈ ਕਿ ਫਿਲਹਾਲ ਉਨ੍ਹਾਂ (ਈ.ਡੀ.) ਨੇ ਉਨ੍ਹਾਂ ਨੂੰ ਨਹੀਂ ਬੁਲਾਇਆ, ਪਰ ਭਵਿੱਖ ਵਿਚ ਜੇਕਰ ਲੋੜ ਪਈ ਤਾਂ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਐਨ.ਸੀ.ਪੀ. ਦੇ ਕਾਂਗਰਸ ਨਾਲ ਮਿਲਣ ਦੀਆਂ ਅਫ਼ਵਾਹਾਂ ਵੀ ਫ਼ੈਲ ਰਹੀਆਂ ਸਨ ਪਰ ਸੁਪ੍ਰੀਆ ਸੂਲੇ ਨੇ ਇਨ੍ਹਾਂ ਦਾ ਖੰਡਨ ਕੀਤਾ ਹੈ।
ਤੇਜ਼ ਹੋਈ ਮੁਕਾਬਲੇ ਦੀ ਰਾਜਨੀਤੀ

ਲੋਕ ਸਭਾ ਚੋਣਾਂ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਰਮਿਆਨ ਵੱਖ ਵੱਖ ਮੁੱਦਿਆਂ 'ਤੇ ਤਣਾਅ ਚੱਲ ਰਿਹਾ ਹੈ। ਦੋਵਾਂ ਪਾਰਟੀਆਂ ਦਾ ਉਦੇਸ਼ ਹੈ ਕਿ ਆਗਾਮੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਅਤੇ 2021 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਜਾਵੇ। ਇਹ ਪਹਿਲੀ ਵਾਰ ਹੈ ਕਿ ਸਿਆਸੀ ਲਾਹਾ ਲੈਣ ਲਈ ਦੋਵੇਂ ਪਾਰਟੀਆਂ ਦੁਰਗਾ ਪੂਜਾ ਦਾ ਸਹਾਰਾ ਲੈ ਰਹੀਆਂ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕੋਲਕਾਤਾ ਦੇ ਸਾਲਟ ਝੀਲ ਇਲਾਕੇ ਵਿਚ ਇਕ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ। ਇਹ ਪਹਿਲੀ ਵਾਰ ਹੈ ਕਿ ਭਾਜਪਾ ਦੇ ਆਗੂਆਂ ਅਤੇ ਕਾਰਕੁਨਾਂ ਨੇ ਸੂਬੇ ਭਰ ਵਿਚ ਕਈ ਦੁਰਗਾ ਪੂਜਾ ਪੰਡਾਲਾਂ ਦਾ ਪ੍ਰਬੰਧ ਕੀਤਾ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁਰਗਾ ਪੂਜਾ ਕਮੇਟੀਆਂ ਨੂੰ ਸਰਕਾਰੀ ਫੰਡ ਮੁਹੱਈਆ ਕਰਵਾਏ ਹਨ। ਹੁਣ ਜਦੋਂ ਪੂਜਾ ਤਿਉਹਾਰ ਖ਼ਤਮ ਹੋ ਚੁੱਕਾ ਹੈ ਤਾਂ ਦੋਵੇਂ ਪਾਰਟੀਆਂ ਆਪੋ ਆਪਣੇ ਵਰਕਰਾਂ ਦੀਆਂ ਹੱਤਿਆਵਾਂ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਦੱਸ ਰਹੀਆਂ ਹਨ। ਬੀਤੀ 8 ਅਕਤੂਬਰ ਨੂੰ ਪ੍ਰਾਇਮਰੀ ਸਕੂਲ ਦੇ ਅਧਿਆਪਕ ਪ੍ਰਕਾਸ਼ ਪਾਲ, ਉਨ੍ਹਾਂ ਦੀ ਗਰਭਵਤੀ ਪਤਨੀ ਬਿਊਟੀ ਪਾਲ ਅਤੇ ਉਨ੍ਹਾਂ ਦਾ ਪੁੱਤਰ ਅੰਗਦ ਮੁਰਸ਼ੀਦਾਬਾਦ ਵਿਖੇ ਆਪਣੇ ਘਰ 'ਚ ਮ੍ਰਿਤਕ ਹਾਲਤ 'ਚ ਮਿਲੇ। ਇਸ ਤ੍ਰਾਸਦੀ ਦਾ ਭਾਜਪਾ ਨੇ ਗ਼ਲਤ ਢੰਗ ਨਾਲ ਸਿਆਸੀਕਰਨ ਕੀਤਾ। ਭਾਜਪਾ ਦੇ ਸੂੂਬਾ ਪ੍ਰਧਾਨ ਦਲੀਪ ਗੋਸ਼ ਨੇ ਇਹ ਕਹਿੰਦਿਆਂ ਗ਼ਲਤ ਦੋਸ਼ ਲਗਾਇਆ ਕਿ ਪ੍ਰਕਾਸ਼ ਪਾਲ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਸਬੰਧਿਤ ਸਨ ਅਤੇ ਦਲੀਪ ਨੇ ਤ੍ਰਿਣਮੂਲ ਕਾਂਗਰਸ ਨੂੰ ਹੱਤਿਆਵਾਂ ਲਈ ਜ਼ਿੰਮੇਵਾਰ ਦੱਸਿਆ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਾਇਦਾਦ ਸਬੰਧੀ ਵਿਵਾਦ ਕਾਰਨ ਇਹ ਹੱਤਿਆਵਾਂ ਹੋਈਆਂ ਹਨ। ਇਸੇ ਤਰ੍ਹਾਂ ਹੀ ਹਰਾਲਾਲ ਦੇਬੂਨਾਥ ਬਾਬੂ ਨਾਂਅ ਦੇ ਦੁਕਾਨਦਾਰ ਦੀ ਹੱਤਿਆ ਲਈ ਵੀ ਦੋਵੇਂ ਪਾਰਟੀਆਂ ਇਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਦਰਅਸਲ, 52 ਸਾਲਾ ਬਾਬੂ ਦੀ ਹੱਤਿਆ ਸੂਬੇ ਦੇ ਨਦੀਆ ਜ਼ਿਲ੍ਹੇ ਦੇ ਰਾਣਾਘਾਟ ਇਲਾਕੇ ਵਿਚ ਹੋਈ ਹੈ। ਪੁਲਿਸ ਨੇ ਇਸ ਹੱਤਿਆ ਪਿੱਛੇ ਸਿਆਸੀ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ ਪਰ ਸੂਬੇ ਦੇ ਭਾਜਪਾ ਜਨਰਲ ਸਕੱਤਰ ਸੁਬਰਾਤਾ ਚੈਟਰਜੀ ਨੇ ਦਾਅਵਾ ਕੀਤਾ ਹੈ ਕਿ ਇਹ ਹੱਤਿਆ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਕੀਤੀ ਹੈ ਕਿਉਂਕਿ ਬਾਬੂ ਭਾਜਪਾ ਵਰਕਰ ਸੀ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਆਗੂ ਤਾਪਸ ਘੋਸ਼ ਨੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਅਸਲ ਵਿਚ ਦੇਬੂਨਾਥ ਤ੍ਰਿਣਮੂਲ ਕਾਂਗਰਸ ਦਾ ਵਰਕਰ ਸੀ, ਜਿਸ ਦੀ ਹੱਤਿਆ ਭਾਜਪਾ ਸਮਰਥਕਾਂ ਵਲੋਂ ਕੀਤੀ ਗਈ ਹੈ।
ਨਵੀਂ ਪੀੜ੍ਹੀ ਚੋਣ ਮੈਦਾਨ 'ਚ

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਇਹ ਬਹੁਤ ਹੀ ਦਿਲਚਸਪ ਹੈ ਕਿ ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਦੇ ਪਰਿਵਾਰਕ ਜੀਅ ਭਾਜਪਾ ਦੇ ਖ਼ਿਲਾਫ਼ ਲੜ ਰਹੇ ਹਨ ਪਰ ਸਾਂਝੇ ਰੂਪ ਵਿਚ ਨਹੀਂ ਹਨ। ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਨੇ 1990 ਤੱਕ ਕਰੀਬ 30 ਸਾਲਾਂ ਲਈ ਹਰਿਆਣਾ 'ਤੇ ਰਾਜ ਕੀਤਾ ਹੈ। ਇਨ੍ਹਾਂ ਤਿੰਨਾਂ ਵੱਡੇ ਆਗੂਆਂ ਦੇ ਕਰੀਬ 10 ਪਰਿਵਾਰਕ ਜੀਅ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਤਿੰਨਾਂ ਦਿੱਗਜ਼ ਆਗੂਆਂ ਦਾ ਹਰਿਆਣਾ ਦੇ ਵਿਕਾਸ ਵਿਚ ਵੀ ਵੱਡਾ ਹੱਥ ਹੈ, ਜਿਵੇਂ ਕਿ ਲੋਕ ਅੱਜ ਵੀ ਕਹਿੰਦੇ ਹਨ ਕਿ ਭਜਨ ਲਾਲ ਨੇ ਕਰੀਬ ਹਰੇਕ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਸੀ। ਇਸੇ ਤਰ੍ਹਾਂ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਬੰਸੀ ਲਾਲ ਵਲੋਂ 2 ਨਹਿਰਾਂ ਰਾਹੀਂ ਸੂਬੇ ਨੂੰ ਪਾਣੀ ਮੁਹੱਈਆ ਕਰਵਾਏ ਜਾਣ ਤੋਂ ਪਹਿਲਾਂ ਹਰਿਆਣਾ ਬੰਜਰ ਸੀ ਅਤੇ ਇਹ ਵੀ ਕਿ ਬੰਸੀ ਲਾਲ ਨੇ ਖੇਤੀਬਾੜੀ ਵਿਚ ਹਰਿਆਣੇ ਨੂੰ ਪੰਜਾਬ ਨਾਲੋਂ ਵੀ ਬਿਹਤਰ ਬਣਾ ਦਿੱਤਾ ਸੀ। ਸੂਬੇ ਦੇ ਲੋਕ ਦੇਵੀ ਲਾਲ ਨੂੰ ਆਪਣੀ ਬੋਲੀ ਵਿਚ 'ਤਾਊ' ਕਹਿ ਕੇ ਪੁਕਾਰਦੇ ਸਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਲੋਕਾਂ ਨੂੰ ਦਿੱਤੇ ਰੁਜ਼ਗਾਰ ਲਈ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਹੁਣ ਇਨ੍ਹਾਂ ਤਿੰਨਾਂ ਵੱਡੇ ਨੇਤਾਵਾਂ ਦੇ ਪੁੱਤਰ-ਧੀਆਂ ਅਤੇ ਪੋਤੇ-ਪੋਤੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਦਾ ਅਜੇ ਹਰਿਆਣੇ ਦੇ ਵਿਕਾਸ ਵਿਚ ਕੋਈ ਖ਼ਾਸ ਯੋਗਦਾਨ ਨਹੀਂ ਹੈ। ਇਸ ਲਈ ਉਹ ਆਪਣੇ ਪਿਤਾ ਅਤੇ ਦਾਦੇ ਦੇ ਨਾਵਾਂ ਦਾ ਸਹਾਰਾ ਲੈ ਕੇ ਚੋਣ ਪ੍ਰਚਾਰ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਾਜਪਾ ਦੇ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਕਰਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ ਦੇ ਪੁੱਟੇ ਗਏ ਕਦਮ ਦਾ ਸਹਾਰਾ ਲੈ ਰਹੇ ਹਨ।
(ਆਈ.ਪੀ.ਏ.)

ਖੁਸ਼ਵੰਤ ਸਿੰਘ ਸਾਹਿਤ ਉਤਸਵ ਦੇ ਰੰਗ

ਜਗਤ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੇ ਜਿਊਂਦੇ ਜੀਅ ਕਸੌਲੀ ਵਿਖੇ ਸੱਤ ਸਾਲ ਪਹਿਲਾਂ ਸ਼ੁਰੂ ਹੋਇਆ ਸਾਹਿਤ ਉਤਸਵ ਹਰ ਸਾਲ ਪਿਛਲੇ ਸਾਲ ਨਾਲੋਂ ਵਧੇਰੇ ਧੂਮ-ਧੜੱਕੇ ਨਾਲ ਮਨਾਇਆ ਜਾਂਦਾ ਹੈ। ਇਸ ਵਿਚ ਲਗਾਤਾਰ ਸ਼ਿਰਕਤ ਕਰਨ ਵਾਲੇ ਹਰ ਵਰ੍ਹੇ ਇਹੀਓ ...

ਪੂਰੀ ਖ਼ਬਰ »

ਦਿਮਾਗੀ ਸਿਹਤ ਨੂੰ ਅਣਗੌਲਣ ਕਾਰਨ ਵਧ ਰਿਹਾ ਹੈ ਖੁਦਕੁਸ਼ੀਆਂ ਦਾ ਰੁਝਾਨ

'ਪੂਛ ਲੇਤੇ ਵੋ ਬਸ ਮਿਜ਼ਾਜ ਮੇਰਾ ਕਿਤਨਾ ਆਸਾਨ ਥਾ ਇਲਾਜ ਮੇਰਾ।' ਫਹਮੀ ਬਦਾਯੂਨੀ ਨੇ ਇਹ ਸ਼ਿਅਰ ਕਿਸ ਮਹਿਬੂਬ ਲਈ ਲਿਖਿਆ ਸੀ, ਪਤਾ ਨਹੀਂ। ਪਰ ਇਸ ਨੂੰ ਸਾਦੇ ਅਲਫ਼ਾਜ਼ਾਂ 'ਚ ਬਿਨਾਂ ਰੂਮਾਨੀ ਜਜ਼ਬਾਤ ਪਰੋਏ ਪੜ੍ਹੀਏ ਤਾਂ ਵੀ ਕਿੰਨਾ ਸਹੀ ਹੈ। ਇਕ ਸਾਧਾਰਨ ਮਨੁੱਖ ਦਿਨ 'ਚ ...

ਪੂਰੀ ਖ਼ਬਰ »

ਨੌਜਵਾਨਾਂ ਦਾ ਸੰਤਾਪ

ਜਿਸ ਤਰ੍ਹਾਂ 300 ਤੋਂ ਵਧੇਰੇ ਭਾਰਤੀ ਨੌਜਵਾਨ, ਜਿਨ੍ਹਾਂ 'ਚੋਂ ਜ਼ਿਆਦਾ ਪੰਜਾਬ ਅਤੇ ਹਰਿਆਣਾ ਨਾਲ ਸਬੰਧ ਰੱਖਦੇ ਹਨ, ਨੂੰ ਮੈਕਸੀਕੋ ਤੋਂ ਵਾਪਸ ਭਾਰਤ ਭੇਜਿਆ ਗਿਆ ਹੈ, ਇਹ ਨੌਜਵਾਨਾਂ ਦੀ ਤ੍ਰਾਸਦੀ ਦੀ ਕਹਾਣੀ ਹੈ। ਅੱਜ ਅਜਿਹੀ ਤ੍ਰਾਸਦੀ ਨਾਲ ਦੇਸ਼ ਭਰ ਵਿਚ ਹਜ਼ਾਰਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX