ਤਾਜਾ ਖ਼ਬਰਾਂ


ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  9 minutes ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  10 minutes ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  21 minutes ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  37 minutes ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  about 1 hour ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  about 2 hours ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  about 2 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  about 2 hours ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀਆਂ 105 ਦੌੜਾਂ 'ਤੇ 9ਵੀਂ ਵਿਕਟ ਡਿੱਗੀ
. . .  1 minute ago
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀ ਪਾਰੀ ਲੜਖੜਾਈ, ਸਕੋਰ 98/8
. . .  about 3 hours ago
ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਏ : ਸਿੱਖ ਸਦਭਾਵਨਾ ਦਲ
. . .  about 3 hours ago
ਜਲੰਧਰ, 22 ਨਵੰਬਰ (ਚਿਰਾਗ਼ ਸ਼ਰਮਾ) - ਅੱਜ ਜਲੰਧਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋਂ ਭਾਰਤ ਸਰਕਾਰ 'ਤੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸ਼ਰਧਾਲੂਆਂ ਨੂੰ ਜਿੱਥੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਦੋਸ਼...
ਅਸਲਾ ਬਰਾਮਦਗੀ ਦੇ ਮਾਮਲੇ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
. . .  about 3 hours ago
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਅਦਾਲਤ ਨੇ ਅਸਲਾ ਬਰਾਮਦਗੀ ਦੇ ਇੱਕ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਭਾਈ ਹਵਾਰਾ ਅੱਜ ਕੱਲ੍ਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਦਸੰਬਰ 1995 ਵਿਚ ਪੁਲਿਸ...
ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਨੇ ਸਹਾਇਕ ਥਾਣੇਦਾਰ ਤੇ ਸਿਪਾਹੀ ਨੂੰ ਕੀਤਾ ਬਰਖ਼ਾਸਤ
. . .  about 3 hours ago
ਬਰਨਾਲਾ, 22 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਤੇ ਸਿਪਾਹੀ ਵੱਲੋਂ ਇਕ ਔਰਤ ਨਾਲ ਕੀਤੇ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਨੇ ਸਖ਼ਤ ਕਾਰਵਾਈ ਕਰਦਿਆਂ...
31 ਸਾਲਾ ਅਦਾਕਾਰਾ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
. . .  about 4 hours ago
ਪਿੰਕ ਬਾਲ ਟੈੱਸਟ ਮੈਚ : ਲੰਚ ਤੱਕ ਬੰਗਲਾਦੇਸ਼ 6 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਕੇ ਖੇਡ ਰਿਹੈ
. . .  about 4 hours ago
ਪਿੰਕ ਬਾਲ ਟੈੱਸਟ ਮੈਚ : ਭਾਰਤੀ ਗੇਂਦਬਾਜ਼ਾਂ ਨੇ ਢਾਹਿਆ ਕਹਿਰ, 60 ਦੇ ਸਕੋਰ 'ਤੇ ਬੰਗਲਾਦੇਸ਼ ਦੇ 6 ਖਿਡਾਰੀ ਆਊਟ
. . .  about 4 hours ago
35 ਦਿਨਾਂ ਤੋਂ ਲਾਪਤਾ ਬੱਚੇ ਦੀ ਮਿਲੀ ਲਾਸ਼
. . .  about 4 hours ago
ਕੋਲਕਾਤਾ ਪਿੰਕ ਟੈੱਸਟ ਮੈਚ : ਬੰਗਲਾਦੇਸ਼ ਨੂੰ ਗੁਲਾਬੀ ਗੇਂਦ ਪਈ ਭਾਰੀ, ਅੱਧੀ ਟੀਮ ਪਰਤੀ ਪੈਵਲੀਅਨ
. . .  about 5 hours ago
ਕੋਲਕਾਤਾ ਪਿੰਕ ਟੈਸਟ ਮੈਚ : ਬੰਗਲਾਦੇਸ਼ ਦੇ 4 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 38
. . .  about 5 hours ago
ਗੁਆਂਢੀ ਵੱਲੋਂ ਜਬਰ ਜਨਾਹ ਕਰਨ ਮਗਰੋਂ ਨਾਬਾਲਗ ਨੂੰ ਲਗਾਈ ਅੱਗ
. . .  about 5 hours ago
ਪਿੰਕ ਟੈੱਸਟ ਮੈਚ : ਬੰਗਲਾਦੇਸ਼ ਦੀ ਬੇਹੱਦ ਖ਼ਰਾਬ ਸ਼ੁਰੂਆਤ, 17 ਦੌੜਾਂ 'ਤੇ 3 ਖਿਡਾਰੀ ਆਊਟ
. . .  about 5 hours ago
ਪਿੰਕ ਬਾਲ ਟੈਸਟ ਮੈਚ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, ਸਕੋਰ 17/1
. . .  about 5 hours ago
ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕੀਤਾ ਵੱਡਾ ਐਲਾਨ
. . .  about 6 hours ago
ਰੱਦ ਹੋਇਆ ਓ.ਸੀ.ਆਈ. ਕਾਰਡ ਵਾਪਸ ਲੈਣ ਲਈ ਸੁਪਰੀਮ ਕੋਰਟ ਪੁੱਜਾ ਮੋਦੀ ਦੀ ਆਲੋਚਨਾ ਕਰਨ ਵਾਲਾ ਲੇਖਕ
. . .  about 6 hours ago
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 6 hours ago
ਦਿਨ ਰਾਤ ਟੈੱਸਟ ਮੈਚ : ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਕਾਰ ਥੋੜ੍ਹੀ ਦੇਰ ਵਿਚ ਹੋਵੇਗਾ ਟਾਸ
. . .  about 7 hours ago
ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦਾ ਦੇਹਾਂਤ
. . .  about 7 hours ago
ਛੱਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ. ਜਵਾਨ ਜ਼ਖਮੀ
. . .  about 7 hours ago
ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  about 7 hours ago
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  about 8 hours ago
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  about 8 hours ago
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  about 8 hours ago
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  1 minute ago
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  about 9 hours ago
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 9 hours ago
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  about 9 hours ago
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  about 9 hours ago
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 9 hours ago
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  about 10 hours ago
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  about 10 hours ago
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  1 minute ago
ਅੱਜ ਦਾ ਵਿਚਾਰ
. . .  about 11 hours ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  about 1 hour ago
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  about 1 hour ago
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  12 minutes ago
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  32 minutes ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  about 1 hour ago
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  57 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਦਿੱਲੀ

- ਦਿੱਲੀ ਦੀ ਸਿਆਸਤ -

ਬਾਲਾ ਸਾਹਿਬ ਹਸਪਤਾਲ ਦੀ ਖੰਡਰ ਇਮਾਰਤ, ਸਿੱਖ ਆਗੂਆਂ ਦੀ ਨਾਕਾਮੀ ਤੇ ਆਪਣੀ ਮਾੜੀ ਕਿਸਮਤ 'ਤੇ ਕਦੋਂ ਤੱਕ ਰੋਂਦੀ ਰਹੇਗੀ?

ਸਿਆਸਤ ਅਤੇ ਵਿਵਾਦਾਂ ਦੀ ਭੇਟ ਚੜ੍ਹ ਕੇ ਖੰਡਰ ਹੋ ਚੁੱਕੀ ਬਾਲਾ ਸਾਹਿਬ ਹਸਪਤਾਲ ਦੀ ਇਮਾਰਤ ਪਿਛਲੇ ਹਫ਼ਤੇ ਤੋਂ ਮੁੜ ਚਰਚਾ 'ਚ ਆ ਗਈ ਹੈ | ਦਰਅਸਲ ਪਿਛਲੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਵਲੋਂ ਇਸ ਹਸਪਤਾਲ ਦੀ ਕਾਰ-ਸੇਵਾ ਸ਼ੁਰੂ ਕਰਨ ਅਤੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ '550 ਬੈੱਡ ਵਾਲਾ ਹਸਪਤਾਲ' ਤਿਆਰ ਕਰਨ ਦਾ ਐਲਾਨ ਕੀਤਾ ਗਿਆ ਸੀ | ਕਾਰ-ਸੇਵਾ ਸ਼ੁਰੂ ਕਰਨ ਲਈ 'ਨਗਦੀ' ਅਤੇ 4 ਕਿਲੋ 'ਸੋਨਾ' ਕਾਰ-ਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਸੌਾਪਿਆ ਗਿਆ | ਹਾਲਾਂਕਿ ਕਈਆਂ ਵਲੋਂ ਦਿੱਲੀ ਕਮੇਟੀ ਦੀ ਇਸ ਕਾਰਵਾਈ ਨੂੰ ਕੌਮਾਂਤਰੀ ਨਗਰ ਕੀਰਤਨ ਮਾਮਲੇ 'ਚ ਡੈਮੇਜ਼ ਕੰਟਰੋਲ ਕਰਨ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ | ਇਹ ਉਹੀ 'ਸੋਨਾ' ਹੈ ਜੋ ਦਿੱਲੀ ਕਮੇਟੀ ਨੂੰ , ਕੌਮਾਂਤਰੀ ਨਗਰ ਕੀਰਤਨ ਮੌਕੇ ਲਿਜਾਈ ਜਾਣ ਵਾਲੀ 'ਸੋਨੇ ਦੀ ਪਾਲਕੀ' ਵਾਸਤੇ ਸੰਗਤ ਵਲੋਂ ਦਾਨ ਵਜੋਂ ਦਿੱਤਾ ਗਿਆ ਸੀ ਪਰ ਨਗਰ ਕੀਰਤਨ ਦੀ ਪੂਰੀ ਪ੍ਰਵਾਨਗੀ ਨਾ ਮਿਲਣ ਅਤੇ ਸ੍ਰੀ ਅਕਾਲ ਤਖਤ ਦੇ ਹੁਕਮਾਂ ਤਹਿਤ ਦਿੱਲੀ ਕਮੇਟੀ ਨੂੰ ਆਪਣਾ ਨਗਰ ਕੀਰਤਨ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਜਿਸ ਤੋਂ ਬਾਅਦ ਇਹ 'ਸੋਨਾ' ਬਾਬਾ ਬਚਨ ਸਿੰਘ ਨੂੰ ਸੌਾਪ ਕੇ ਹਸਪਤਾਲ ਦੀ ਕਾਰ ਸੇਵਾ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਗਿਆ | ਇਸ ਵਾਰ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਹਸਪਤਾਲ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਵੀ ਅਜਿਹੇ ਐਲਾਨ ਕਈ ਵਾਰ ਹੁੰਦੇ ਰਹੇ ਅਤੇ ਸਿਆਸਤ ਵੀ ਰੱਜ ਕੇ ਹੁੰਦੀ ਰਹੀ ਪਰ ਨਾ ਤਾਂ ਖੰਡਰ ਹੋ ਚੁੱਕੀ ਇਮਾਰਤ ਦੀ ਕਿਸਮਤ ਹੀ ਬਦਲੀ ਤੇ ਨਾ ਹੀ ਹਸਪਤਾਲ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਸਕਿਆ | ਪਿਛਲੇ ਕਈ ਸਾਲਾ ਤੋਂ ਹਸਪਤਾਲ ਸ਼ੁਰੂ ਹੋਣ ਦੇ ਐਲਾਨ ਸੁਣ-ਸੁਣ ਕੇ ਹੁਣ ਤਾਂ ਸੰਗਤ ਦੇ ਵੀ ਕੰਨ ਪੱਕ ਚੁੱਕੇ ਹਨ ਅਤੇ ਜੇਕਰ ਖੰਡਰਾਂ ਦੀ ਜ਼ਬਾਨ ਹੁੰਦੀ ਤਾਂ ਸ਼ਾਇਦ ਬਾਲਾ ਸਾਹਿਬ ਹਸਪਤਾਲ ਦੀ ਇਮਾਰਤ ਅੱਜ ਅਥਰੂ ਕੇਰਦੇ ਇਹ ਅਰਜੋਈ ਕਰ ਰਹੀ ਹੁੰਦੀ ਕਿ 'ਮੇਰੇ 'ਤੇ ਰਹਿਮ ਕਰੋ, ਹੁਣ ਮੈਨੂੰ ਉਮੀਦ ਦੇ ਹੋਰ ਭੁਲੇਖੇ ਨਹੀਂ ਚਾਹੀਦੈ' |
'ਕਦੋਂ' ਤੇ 'ਕਿਓਾ' ਸ਼ੁਰੂ ਹੋਇਆ ਬਾਲਾ ਸਾਹਿਬ ਹਸਪਤਾਲ ਨਾਲ ਸਬੰਧਤ ਵਿਵਾਦ?
ਤਕਰੀਬਨ 19 ਸਾਲ ਪਹਿਲਾਂ ਯਾਨੀ 12 ਜਨਵਰੀ 2000 ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇ: ਅਵਤਾਰ ਸਿੰਘ ਹਿੱਤ ਦੇ ਕਾਰਜਕਾਲ ਸਮੇਂ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀ.ਡੀ.ਏ.) ਵਲੋਂ ਦਿੱਲੀ ਕਮੇਟੀ ਨੂੰ ਗਰੀਬ ਲੋਕਾਂ ਵਾਸਤੇ 200 ਬਿਸਤਰਿਆਂ ਦਾ ਹਸਪਤਾਲ ਬਣਾਉਣ ਵਾਸਤੇ 46 ਹਜ਼ਾਰ ਵਰਗ ਗਜ ਤੋਂ ਵੱਧ ਥਾਂ ਅਲਾਟ ਕੀਤੀ ਗਈ ਸੀ | ਉਪਰੰਤ ਡੀ.ਡੀ.ਏ. ਵਲੋਂ 25 ਜੂਨ, 2002 ਨੂੰ ਜ਼ਮੀਨ ਦਾ ਕਬਜ਼ਾ ਦੇ ਕੇ 2 ਸਾਲਾ ਵਿਚ ਉਕਤ ਹਸਪਤਾਲ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ | ਸਚਖੰਡ ਵਾਸੀ ਬਾਬਾ ਹਰਬੰਸ ਸਿੰਘ (ਕਾਰ ਸੇਵਾ) ਵਲੋਂ ਆਪਣੇ ਜੀਵਨ ਕਾਲ ਸਮੇਂ ਕਾਰ-ਸੇਵਾ ਰਾਹੀਂ ਹਸਪਤਾਲ ਦੀ ਇਮਾਰਤ ਤਿਆਰ ਕਰਵਾਈ ਗਈ ਪਰ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦ ਪਰਮਜੀਤ ਸਿੰਘ ਸਰਨਾ ਨੇ ਆਪਣੇ ਕਾਰਜਕਾਲ ਦੌਰਾਨ ਇਕ ਟਰੱਸਟ ਬਣਾ ਕੇ ਉਕਤ ਹਸਪਤਾਲ ਨੂੰ ਚਲਾਉਣ ਲਈ 'ਮਨੀਪਾਲ ਕੰਪਨੀ' ਨਾਲ 'ਕਰਾਰ' ਕੀਤਾ ਤਾਂ ਵਿਰੋਧੀ ਧਿਰ ਵਜੋਂ ਬਾਦਲ ਦਲ ਦੇ ਆਗੂ ਕੁਲਦੀਪ ਸਿੰਘ ਭੋਗਲ ਨੇ ਇਸ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦੇ ਦਿੱਤੀ | ਹਾਲਾਂਕਿ ਬਾਅਦ 'ਚ ਸਰਨਾ ਨੇ ਸਾਲ 2012 ਦੌਰਾਨ ਮਨੀਪਾਲ ਨਾਲ ਹੋਇਆ 'ਕਰਾਰ' ਰੱਦ ਕਰਕੇ ਦੂਜੀ ਕੰਪਨੀ ਰੈਡੀਐਾਟ ਹੈਲਥ ਕੇਅਰ (ਬੀ.ਐਲ.ਕਪੂਰ) ਨਾਲ ਨਵਾਂ 'ਕਰਾਰ' ਕਰ ਲਿਆ | ਮਾਮਲਾ ਕੋਰਟ 'ਚ ਚਲਦਾ ਰਿਹਾ, ਇਮਾਰਤ ਖੰਡਰ ਬਣਦੀ ਰਹੀ ਅਤੇ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣ ਵਾਲੇ ਪੂਰਾ ਲਾਹਾ ਖੱਟਦੇ ਰਹੇ | ਸਾਲ 2013 'ਚ ਦਿੱਲੀ ਕਮੇਟੀ ਦਾ ਪ੍ਰਬੰਧ ਬਾਦਲ ਦਲ ਦੇ ਹੱਥਾਂ 'ਚ ਆਉਣ ਉਪਰੰਤ 4 ਸਤੰਬਰ, 2015 ਨੂੰ ਦੋਵੇਂ ਧਿਰਾਂ ਦੀ ਸਹਿਮਤੀ ਬਣਨ ਤੋਂ ਬਾਅਦ ਦਿੱਲੀ ਕਮੇਟੀ ਵਲੋਂ ਰੇਡੀਐਾਟ ਹੈਲਥ ਕੇਅਰ ਕੰਪਨੀ ਨੂੰ 13.25 ਕਰੋੜ ਰੁਪਏ ਦੀ ਅਦਾਇਗੀ ਰਾਹੀਂ ਕਾਨੂੰਨੀ ਰੇੜਕਾ ਖਤਮ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਹਸਪਤਾਲ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ |
ਹਸਪਤਾਲ ਬਾਰੇ ਦੂਸ਼ਨਬਾਜੀ ਤੇ ਚੁਣੌਤੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹੈ
ਹੁਣ ਬੇਸ਼ਕ ਜੀ.ਕੇ. ਨੇ ਵੱਖਰੀ ਜਾਗੋ ਪਾਰਟੀ ਬਣਾ ਲਈ ਹੈ ਪਰ ਪਿਛੋਕੜ 'ਚ ਜੀ.ਕੇ. ਤੇ ਸਿਰਸਾ ਵਲੋਂ ਅਕਸਰ ਹੀ ਸਰਨਾ 'ਤੇ ਹਸਪਤਾਲ ਵੇਚਣ ਦਾ ਕਥਿਤ ਦੋਸ਼ ਲਾਇਆ ਜਾਂਦਾ ਸੀ ਜਦਕਿ ਸਰਨਾ ਵਲੋਂ ਇਸ ਦੋਸ਼ ਨੂੰ ਸਾਬਤ ਕਰਨ ਦੀ ਚੁਣੌਤੀ ਦਿੰਦੇ ਹੋਏ ਬਾਦਲ ਦਲ ਦੇ ਪੋਤੜੇ ਫਰੋਲੇ ਜਾਂਦੇ ਰਹੇ ਹਨ | ਸਾਲ 2013 'ਚ ਹੋਈ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਮੌਕੇ ਬਾਦਲ ਦਲ ਵਲੋਂ ਬਾਲਾ ਸਾਹਿਬ ਹਸਪਤਾਲ ਮੁੱਦੇ ਬਾਰੇ ਸਰਨਾ ਦਲ ਿਖ਼ਲਾਫ਼ ਧੂੰਆਂਦਾਰ ਪ੍ਰਚਾਰ ਕੀਤਾ ਗਿਆ ਸੀ ਜਦਕਿ ਸਰਨਾ ਮੁਤਾਬਿਕ ਬਾਦਲ ਦਲ ਆਗੂਆਂ ਨੇ ਡੀ.ਡੀ.ਏ. 'ਚ ਝੂਠੀਆਂ ਸ਼ਿਕਾਇਤਾਂ ਅਤੇ ਦਿੱਲੀ ਹਾਈ ਕੋਰਟ 'ਚ ਮੁਕੱਦਮੇ ਪਾ ਕੇ ਠੱਪ ਕਰਵਾ ਦਿੱਤਾ ਸੀ ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ ਬਾਲਾ ਸਾਹਿਬ ਹਸਪਤਾਲ ਦੀ ਇਮਾਰਤ ਅੱਜ ਖੰਡਰ ਬਣ ਗਈ |
ਕੀ ਮੌਜੂਦਾ ਪ੍ਰਬੰਧਕਾਂ ਸਾਹਮਣੇ ਗਲੇ 'ਚ ਫਸੀ ਹੱਡੀ ਵਾਂਗ ਬਣ ਚੁੱਕਿਆ ਹੈ ਹਸਪਤਾਲ ਦਾ ਮੁੱਦਾ?
ਪਿਛਲੇ 10-12 ਸਾਲਾ 'ਚ ਹਸਪਤਾਲ ਮਾਮਲੇ ਬਾਰੇ ਬਾਦਲ ਦਲ ਵਲੋਂ ਜਿਸ ਗੱਲ 'ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ, ਉਹ ਇਹ ਸੀ ਕਿ ਜ਼ਿੰਮੇਵਾਰੀ ਸੰਭਾਲਣ ਉਪਰੰਤ ਦਿੱਲੀ ਕਮੇਟੀ ਖੁਦ ਹੀ ਹਸਪਤਾਲ ਨੂੰ ਚਲਾਏਗੀ | ਹਾਲਾਂਕਿ ਮੈਡੀਕਲ ਖੇਤਰ ਨਾਲ ਜੁੜੇ ਮਾਹਿਰਾਂ ਮੁਤਾਬਿਕ, ਦਿੱਲੀ ਕਮੇਟੀ ਵਲੋਂ ਸੁਪਰ ਸਪੈਸ਼ਲਿਟੀ ਵਰਗੇ ਹਸਪਤਾਲ ਨੂੰ ਖੁਦ ਸਫਲਤਾਪੂਰਵਕ ਚਲਾਉਣਾ, ਯਕੀਨਨ ਬਹੁਤ ਹੀ ਅਸੰਭਵ ਜਿਹਾ ਕਾਰਜ ਹੈ | ਸਵਾਲ ਇਹ ਵੀ ਹੈ ਕਮੇਟੀ ਦੀ ਮੌਜੂਦਾ ਮਾੜੀ ਆਰਥਿਕ ਸਥਿਤੀ ਅਤੇ ਬਿਨਾਂ ਕਿਸੇ ਤਜ਼ਰਬੇ ਦੇ ਇੰਨੇ ਵੱਡੇ ਹਸਪਤਾਲ ਨੂੰ ਖੁਦ ਕਿਵੇਂ ਚਲਾਇਆ ਜਾ ਸਕੇਗਾ? ਦੂਜੇ ਪਾਸੇ ਜੇਕਰ ਦਿੱਲੀ ਕਮੇਟੀ ਇਸ ਨੂੰ ਖੁਦ ਨਹੀਂ ਚਲਾਉਂਦੀ ਤਾਂ ਆਪਣੀ ਗੱਲ 'ਤੇ ਝੂਠੀ ਪੈ ਜਾਵੇਗੀ | ਹਾਲਾਂਕਿ ਸਮੁੱਚਾ ਸਿੱਖ ਜਗਤ ਇਸ ਹਸਪਤਾਲ ਨੂੰ ਸ਼ੁਰੂ ਹੋਇਆ ਵੇਖਣਾ ਚਾਹੁੰਦਾ ਹੈ, ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਹਸਪਤਾਲ ਦੇ ਮੁੱਦੇ ਨਾਲ ਜੁੜੇ ਸਾਰੇ ਸਿੱਖ ਆਗੂ ਪਹਿਲਾਂ ਇਮਾਨਦਾਰੀ ਨਾਲ ਆਪਣੀ ਆਪਣੀ ਗਲਤੀ ਮੰਨਣ (ਜਿਸ ਜਿਸ ਨੇ ਕੋਈ ਵੀ ਗਲਤੀ ਕੀਤੀ ਹੈ) ਅਤੇ ਇਸ ਤੋਂ ਉਪਰੰਤ ਇਕਜੁਟ ਹੋ ਕੇ ਸਾਂਝੇ ਤੌਰ 'ਤੇ ਹਸਪਤਾਲ ਸ਼ੁਰੂ ਕਰਨ ਪ੍ਰਤੀ ਆਪਣਾ ਹਰ ਸੰਭਵ ਯੋਗਦਾਨ ਦੇਣ, ਇਹ ਦਿੱਲੀ ਦੀਆਂ ਸਿੱਖ ਸੰਗਤ 'ਤੇ ਇਨ੍ਹਾਂ ਦਾ ਬਹੁਤ ਵੱਡਾ ਅਹਿਸਾਨ ਹੋਵੇਗਾ |

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂ ਨਾਨਕ ਕਾਵਿ ਮਹਿਮਾ ਕਵੀ ਦਰਬਾਰ' ਕਰਵਾਇਆ

ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਗੁਰੂ ਨਾਨਕ ਕਾਵਿ ਮਹਿਮਾ ਕਵੀ ਦਰਬਾਰ' ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਧਰਮਾਂ ਦੇ ਕਵੀਆਂ ਨੇ ਸ਼ਾਮਿਲ ਹੋ ਕੇ ਗੁਰੂ ...

ਪੂਰੀ ਖ਼ਬਰ »

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ...

ਪੂਰੀ ਖ਼ਬਰ »

ਪੈਨਸ਼ਨ ਨਾ ਮਿਲਣ 'ਤੇ ਪੰਜਾਬ ਮਿਊਾਸਪਲ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਰੋਸ ਮੀਟਿੰਗ

ਫ਼ਿਰੋਜ਼ਪੁਰ, 20 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸੇ ਸਬੰਧੀ ਪੰਜਾਬ ਮਿਊਨਿਸੀਪਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਫ਼ਿਰੋਜ਼ਪੁਰ-ਬਠਿੰਡਾ ਰੀਜਨ ਦੀ ਇਕ ਹੰਗਾਮੀ ...

ਪੂਰੀ ਖ਼ਬਰ »

ਹਮਲੇ 'ਚ ਜ਼ਖ਼ਮੀ ਪਿਓ-ਪੁੱਤ 'ਚੋਂ ਪਿਓ ਦੀ ਮੌਤ

ਫ਼ਿਰੋਜ਼ਪੁਰ, 20 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਸ਼ਾਹ ਅਬੂ ਬੁੱਕਰ ਵਿਖੇ ਕੁਝ ਵਿਅਕਤੀਆਂ ਨੇ ਬੀਤੇ ਦਿਨੀਂ ਪਿਓ-ਪੁੱਤਰ'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਸੱਟਾਂ ਮਾਰੀਆਂ ਸਨ, ਜਿਨ੍ਹਾਂ 'ਚੋਂ ...

ਪੂਰੀ ਖ਼ਬਰ »

ਬਾਂਸੀ ਗੇਟ ਫ਼ਿਰੋਜ਼ਪੁਰ ਸ਼ਹਿਰ 'ਚ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

ਫ਼ਿਰੋਜ਼ਪੁਰ, 20 ਅਕਤੂਬਰ (ਕੰਵਰਜੀਤ ਸਿੰਘ ਜੈਂਟੀ)- ਫ਼ਿਰੋਜ਼ਪੁਰ ਸ਼ਹਿਰ ਬਾਂਸੀ ਗੇਟ ਦੇ ਨੇੜੇ ਮੇਨ ਸੜਕ ਉੱਪਰ ਲੱਗੇ ਕੁੜੇ ਦੇ ਢੇਰਾਂ ਤੋਂ ਮੁਹੱਲਾ ਨਿਵਾਸੀਆਂ ਦੇ ਨਾਲ-ਨਾਲ ਦੁਕਾਨਦਾਰ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਕਰਜ਼ਾਈ ਕਿਸਾਨਾਂ ਨੂੰ ਬੈਂਕ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕਰਨ ਿਖ਼ਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਇਆ ਧਰਨਾ

ਫ਼ਿਰੋਜ਼ਪੁਰ, 20 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਕਰਜੇ ਮੁਆਫ਼ੀ ਸਬੰਧੀ ਕੀਤੇ ਚੁਣਾਵੀਂ ਵਾਅਦੇ ਨੂੰ ਅਮਲੀ ਰੂਪ ਨਾ ਮਿਲਣ ਕਾਰਨ ਡਿਫਾਲਟਰ ਹੋਏ ਕਿਸਾਨਾਂ ਨੂੰ ਬੈਂਕ ਅਧਿਕਾਰੀਆਂ ਵਲੋਂ ਤੰਗ ਪੇ੍ਰਸ਼ਾਨ ਕਰਨ ਸਮੇਂ ਫੜ ਜੇਲਾਂ 'ਚ ...

ਪੂਰੀ ਖ਼ਬਰ »

ਪੰਜਾਬ 'ਚ ਪਹਿਲੇ ਪਰਾਲੀ ਬੈਂਕ ਦੀ ਸ਼ੁਰੂਆਤ ਮਸਤੂਆਣਾ ਸਾਹਿਬ ਤੋਂ

ਮਸਤੂਆਣਾ ਸਾਹਿਬ, 20 ਅਕਤੂਬਰ (ਦਮਦਮੀ) - ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵਲੋਂ ਅਕਾਲ ਕਾਲਜ ਕੌਾਸਲ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਪਰਾਲੀ ਬੈਂਕ ਦੀ ਸ਼ੁਰੂਆਤ ਕੀਤੀ ਗਈ | ਇਸ ਪਰਾਲੀ ਬੈਂਕ ਦਾ ਉਦਘਾਟਨ ਸਵਾਮੀ ਅੰਮਿ੍ਤਾ ਅਨੰਦ ਨੇ ...

ਪੂਰੀ ਖ਼ਬਰ »

ਝੋਨਾ ਵੇਚਣ ਲਈ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਦੀਆਂ ਮੰਡੀਆਂ ਵੱਲ ਕੀਤਾ ਮੂੰਹ

ਲਹਿਰਾਗਾਗਾ, 20 ਅਕਤੂਬਰ (ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ) -ਪੰਜਾਬ ਦੇ ਕਿਸਾਨ ਝੋਨਾ ਹਰਿਆਣਾ ਦੀਆਂ ਮੰਡੀਆਂ 'ਚ ਵੇਚਣ ਨੂੰ ਤਰਜੀਹ ਦੇ ਰਹੇ ਹਨ | ਪਤਾ ਲੱਗਾ ਹੈ ਕਿ ਹਰਿਆਣਾ ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਬਾਸਮਤੀ 1121 ਤੇ 1509 ਪੰਜਾਬ ਦੇ ਮੁਕਾਬਲੇ 200-300 ਰੁਪਏ ...

ਪੂਰੀ ਖ਼ਬਰ »

3 ਦਿਨਾਂ 'ਚ ਪੱਕੇ ਦੰਦ ਲਗਾਉਣ ਦਾ ਰਿਆਇਤੀ ਕੈਂਪ 26 ਤੱਕ

ਜਲੰਧਰ, 20 ਅਕਤੂਬਰ (ਐੱਮ.ਐੱਸ. ਲੋਹੀਆ) - ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ ਨਿਊ ਜਵਾਹਰ ਨਗਰ ਜਲੰਧਰ 'ਚ 'ਬੇਸਲ ਇੰਪਲਾਂਟ' ਤਕਨੀਕ ਨਾਲ 3 ਦਿਨਾਂ 'ਚ ਖਾਣ ਵਾਲੇ ਪੱਕੇ ਦੰਦ ਲਗਾਉਣ ਦਾ ਰਿਆਇਤੀ ਕੈਂਪ 26 ਅਕਤੂਬਰ ਸਨਿਚਰਵਾਰ ਤੱਕ ਲਗਾਇਆ ਗਿਆ ਹੈ | ਇਸ ਮੌਕੇ ਹਸਪਤਾਲ ਦੀ ...

ਪੂਰੀ ਖ਼ਬਰ »

ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੀ ਵਿਦਿਆਰਥਣ ਗਗਨਦੀਪ ਪੰਜਾਬ ਭਰ 'ਚੋਂ ਅੱਵਲ

ਤਰਨ ਤਾਰਨ, 20 ਅਕਤੂਬਰ (ਲਾਲੀ ਕੈਰੋਂ)-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਲੋਂ ਇਸ ਸਾਲ ਐਲਾਨੇ ਬੀ.ਐੱਸ.ਸੀ. (ਨਰਸਿੰਗ) ਚੌਥੇ ਸਾਲ ਦੇ ਨਤੀਜੇ 'ਚ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ (ਪਿੱਦੀ) ਤਰਨ ਤਾਰਨ ਦੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਸਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਮੋਗਾ ਵਿਖੇ ਕਰਵਾਇਆ ਗਿਆ ਕੌਮਾਂਤਰੀ ਸੈਮੀਨਾਰ

ਮੋਗਾ, 20 ਅਕਤੂਬਰ (ਜਸਪਾਲ ਸਿੰਘ ਬੱਬੀ)-ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ 50 ਸਾਲਾ ਅਰਧ-ਸ਼ਤਾਬਦੀ ਨੂੰ ਸਮਰਪਿਤ 5ਵਾਂ ਕੌਮਾਂਤਰੀ ...

ਪੂਰੀ ਖ਼ਬਰ »

ਸੰਤ ਬਾਬਾ ਮਾਨ ਸਿੰਘ ਵਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਧੀਣਾ ਤੋਂ ਜਾਹੋ-ਜਲਾਲ ਨਾਲ ਸੁਲਤਾਨਪੁਰ ਲੋਧੀ ਲਈ ਰਵਾਨਾ

ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਕ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਮਾਨ ਸਿੰਘ ਦੀ ਦੇਖਰੇਖ ਹੇਠ ਸਜਾਇਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ | ਇਸ ਨਗਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX