ਤਾਜਾ ਖ਼ਬਰਾਂ


ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  31 minutes ago
ਮਹਿਲ ਕਲਾਂ, 26 ਜਨਵਰੀ (ਤਰਸੇਮ ਸਿੰਘ ਚੰਨਣਵਾਲ ) - ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ...
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਕੁੱਪ ਕਲਾਂ, 26 ਜਨਵਰੀ (ਕੁਲਦੀਪ ਸਿੰਘ ਲਵਲੀ/ਮਨਜਿੰਦਰ ਸਿੰਘ ਸਰੌਦ) ਅੱਜ ਮਲੇਰਕੋਟਲਾ-ਲੁਧਿਆਣਾ ਮਾਰਗ ਤੇ ਪਿੰਡ ਭੋਗੀਵਾਲ ਨੇੜੇ ਗੰਨੇ ਨਾਲ ਲੱਦੀ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ...
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਲੋਹਟਬੱਦੀ, 26 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦਵਾਰਾ ਈਸ਼ਰਸਰ ਸਾਹਿਬ ਪਿੰਡ ਲੋਹਟਬੱਦੀ ਨੇੜੇ ਕਲਿਆਣ ਪੁਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ, 50 ਸਾਲ ਅੱਜ ਆਪਣਾ ਪੰਜ ਭੌਤਿਕ...
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  1 day ago
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  1 day ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  1 day ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  1 day ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  1 day ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  1 day ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  1 day ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  1 day ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  1 day ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  1 day ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  1 day ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  1 day ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  1 day ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਕੱਤਕ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ 'ਚ 5 ਤੋਂ 7 ਨਵੰਬਰ ਤੱਕ ਹੋਵੇਗਾ ਲਾਈਟ ਐਾਡ ਸਾਊਾਡ ਸ਼ੋਅ ਤੇ ਡਿਜੀਟਲ ਮਿਊਜ਼ੀਅਮ-ਕੈਬਨਿਟ ਮੰਤਰੀ ਬਾਜਵਾ

ਬਟਾਲਾ, 22 ਅਕਤੂਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ ਬਟਾਲਾ ਸ਼ਹਿਰ ਵਿਖੇ 5 ਤੋਂ 7 ਨਵੰਬਰ ਤੱਕ ਹੋਵੇਗਾ | ਬਟਾਲਾ ਵਾਸੀਆਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਲਗਾਤਾਰ 3 ਦਿਨ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਉਣਗੇ | ਡਿਜੀਟਲ ਅਜਾਇਬਘਰ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ | ਇਸ ਸਬੰਧੀ ਸੂਬੇ ਦੇ ਉਚੇਰੀ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੂਬੇ ਦੇ 26 ਥਾਵਾਂ 'ਤੇ 4 ਮਹੀਨੇ ਚੱਲਣ ਵਾਲੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਝਾਤ ਪਾਉਂਦਾ ਲਾਈਟ ਐਾਡ ਸਾਊਾਡ ਸ਼ੋਅ ਚਲਾਇਆ ਜਾ ਰਿਹਾ ਹੈ | ਸ: ਬਾਜਵਾ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੀ ਧਰਤੀ ਬਟਾਲਾ ਵਿਖੇ 5 ਤੋਂ 7 ਨਵੰਬਰ ਨੂੰ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਹੋਵੇਗਾ | ਇਸ ਤੋਂ ਬਾਅਦ 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ ਅਤੇ 17 ਤੋਂ 19 ਨਵੰਬਰ ਨੂੰ ਪੁੱਡਾ ਮੈਦਾਨ ਗੁਰਦਾਸਪੁਰ ਵਿਖੇ ਵੀ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ ਕੀਤੇ ਜਾਣਗੇ | ਕੈਬਨਿਟ ਮੰਤਰੀ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਸਭ ਥਾਵਾਂ 'ਤੇ ਡਿਜੀਟਲ ਅਜਾਇਬਘਰ ਲਗਾਤਾਰ 3 ਦਿਨ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦਕਿ ਰੰਗਦਾਰ ਦਿ੍ਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਾਡ ਸਾਊਾਡ ਸ਼ੋਅ 2 ਦਿਨ ਹੋਇਆ ਕਰੇਗਾ ਅਤੇ ਹਰ ਰਾਤ 2 ਸ਼ੋਅ ਵਿਖਾਏ ਜਾਣਗੇ | ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਇਨ੍ਹਾਂ ਸਮਾਗਮਾਂ ਦੇ ਵੱਖਰੇ ਪਹਿਲੂਆਂ 'ਤੇ ਝਾਤ ਪਾਉਂਦਿਆਂ ਦੱਸਿਆ ਕਿ ਇਸ ਲੜੀ ਤਹਿਤ ਆਪਣੀ ਕਿਸਮ ਦੇ ਪਹਿਲੇ 'ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ | ਉਨ੍ਹਾਂ ਦੱਸਿਆ ਕਿ 'ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਤਹਿਤ 1 ਅਤੇ 2 ਨਵੰਬਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਨੇੜੇ ਬਿਆਸ ਦਰਿਆ ਵਿਚ ਅਤੇ 5 ਤੇ 6 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਬਿਆਸ ਦਰਿਆ ਵਿਚ ਵੀ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਕਰਵਾਏ ਜਾਣਗੇ |

ਵਿਦਿਆਰਥੀ ਸਮਾਂ ਨਾ ਗਵਾਉਂਦੇ ਹੋਏ ਅਪਲਾਈ ਕਰ ਸਕਦੇ ਹਨ ਕੈਨੇਡਾ ਦਾ ਵੀਜ਼ਾ

ਗੁਰਦਾਸਪੁਰ, 22 ਅਕਤੂਬਰ (ਆਰਿਫ਼)- ਪੰਜਾਬ ਦੇ ਨੌਜਵਾਨਾਂ ਦੀ ਕੈਨੇਡਾ ਜਾਣ ਦੀ ਖਿੱਚ ਵਧਦੀ ਜਾ ਰਹੀ ਹੈ | ਇਸ ਸਬੰਧੀ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਦੇ ਡਾਇਰੈਕਟਰ ਤੇ ਵੀਜ਼ਾ ਮਾਹਿਰ ਜੇ.ਪੀ. ਸਿੰਘ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਚੋਣ ਨਤੀਜਿਆਂ ਦੇ ਇੰਤਜ਼ਾਰ ...

ਪੂਰੀ ਖ਼ਬਰ »

ਆਜ਼ਾਦ ਪਾਰਟੀ ਵਲੋਂ ਬਟਾਲਾ 'ਚ ਭਾਰੀ ਰੋਸ ਪ੍ਰਦਰਸ਼ਨ, ਬੱਸਾਂ ਦਾ ਚੱਕਾ ਜਾਮ

ਬਟਾਲਾ, 22 ਅਕਤੂਬਰ (ਕਾਹਲੋਂ)- ਪਿਛਲੇ ਕਰੀਬ 20 ਸਾਲਾਂ ਤੋਂ ਬਟਾਲਾ ਨੂੰ ਪੂਰਨ ਜ਼ਿਲ੍ਹਾ ਤੇ ਨਗਰ ਨਿਗਮ ਬਣਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਦੀ ਅਗਵਾਈ ਹੇਠ ਅੱਜ ਬਟਾਲਾ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਸਰਪੰਚ ਪੰਥਦੀਪ ਸਿੰਘ ਦਾ ਦੋ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨ ਅੱਜ ਦਿੱਲੀ 'ਚ

ਬਟਾਲਾ, 22 ਅਕਤੂਬਰ (ਕਾਹਲੋਂ)- ਪੰਜਾਬ ਦੇ ਐੱਮ.ਬੀ.ਈ. ਡਿਗਰੀ ਪਾਸ, ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਨੂੰ ਤਰਜੀਹ ਨਾ ਦੇ ਕੇ ਪਿੰਡ ਛੀਨਾ ਦੇ ਦੂਜੀ ਵਾਰ ਬਣੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਅੱਜ ਦਿੱਲੀ ਵਿਖੇ ਭਾਰਤ ਦੇਸ਼ ਦੇ ਪੰਚਾਇਤ ਮੰਤਰੀ ਨਰਿੰਦਰ ਸਿੰਘ ਤੋਮਰ ...

ਪੂਰੀ ਖ਼ਬਰ »

ਲੋਕਾਂ ਨੇ ਘਰ 'ਚ ਵੜੇ ਵਿਅਕਤੀ ਨੂੰ ਕੀਤਾ ਪੁਲਿਸ ਹਵਾਲੇ

ਦੀਨਾਨਗਰ, 22 ਅਕਤੂਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੀ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਦਰਾ ਕਾਲੋਨੀ ਵਿਚ ਬੀ.ਐਸ.ਐੱਫ. ਦੇ ਜਵਾਨ ਦੇ ਘਰ ਚੋਰੀ ਦੀ ਨੀਯਤ ਨਾਲ ਆਏ ਇਕ ਵਿਅਕਤੀ ਨੂੰ ਆਸ-ਪਾਸ ਦੇ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ਅਨੁਸਾਰ ਇੰਦਰਾ ...

ਪੂਰੀ ਖ਼ਬਰ »

ਸ੍ਰੀ ਆਰ. ਵੈਂਕਟਰਤਨਮ ਪ੍ਰਮੁੱਖ ਸਕੱਤਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਅਧਿਕਾਰੀਆਂ ਤੇ ਕਿਸਾਨਾਂ ਨਾਲ ਮੀਟਿੰਗ

ਗੁਰਦਾਸਪੁਰ, 22 ਅਕਤੂਬਰ (ਆਰਿਫ਼)- ਪ੍ਰਮੁੱਖ ਸਕੱਤਰ ਜੇਲ੍ਹਾਂ ਤੇ ਨਿਆਂ ਵਿਭਾਗ ਸ੍ਰੀ ਆਰ. ਵੈਂਕਟ ਰਤਨਮ ਵਲੋਂ ਜ਼ਿਲੇ੍ਹ ਅੰਦਰ ਝੋਨੇ ਦੀ ਚੱਲ ਰਹੀ ਖ਼ਰੀਦ ਸਬੰਧੀ ਸਬੰਧਿਤ ਅਧਿਕਾਰੀਆਂ ਤੇ ਕਿਸਾਨਾਂ ਨਾਲ ਸਥਾਨਕ ਪੰਚਾਇਤ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਡਿਪਟੀ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮਜ਼ਦੂਰ ਯੂਨੀਅਨ ਵਲੋਂ ਮੰਗ ਪੱਤਰ

ਬਟਾਲਾ, 22 ਅਕਤੂਬਰ (ਬੁੱਟਰ)-ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ 'ਚ ਆਪਣੀਆਂ ਹੱਕੀ ਮੰਗਾਂ ਸਬੰਧੀ ਕਿਰਤ ਵਿਭਾਗ ਬਟਾਲਾ ਵਿਖੇ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਇਸ ਮੌਕੇ ਕਮਿਸ਼ਨਰ ਨੇ ...

ਪੂਰੀ ਖ਼ਬਰ »

ਆਰ. ਆਰ. ਬਾਵਾ ਕਾਲਜੀਏਟ ਸਕੂਲ ਦੇ ਵਿਦਿਆਰਥੀ ਸਨਮਾਨਿਤ

ਬਟਾਲਾ, 22 ਅਕਤੂਬਰ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਕਾਲਜੀਏਟ ਸਕੂਲ ਵਿਖੇ ਪਿ੍ੰਸੀਪਲ ਪ੍ਰੋ: ਡਾ. ਸ੍ਰੀਮਤੀ ਨੀਰੂ ਚੱਡਾ ਦੇ ਨਿਰਦੇਸ਼ਾਂ ਹੇਠ ਗੁਰੂ ਗੋਬਿੰਦ ਸਟੱਡੀ ਸਰਕਲ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਨੈਤਿਕ ਸਿੱਖਿਆ ਦਾ ...

ਪੂਰੀ ਖ਼ਬਰ »

ਭਾਈ ਗੁਰਦਾਸ ਅਕੈਡਮੀ 'ਚ ਸਾਇੰਸ ਪ੍ਰਦਰਸ਼ਨੀ ਲਗਾਈ

ਬਟਾਲਾ, 22 ਅਕਤੂਬਰ (ਕਾਹਲੋਂ)-ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸਾਇੰਸ ਵਿਸ਼ੇ ਨਾਲ ਸਬੰਧਤ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਅਜੈ ਹਾਊਸ, ਅਭੈ, ਅਮੁਲ ਅਤੇ ਅਤੁਲ ਇੰਟਰ ਹਾਊਸ ਬੱਚਿਆਂ ਨੇ ਭਾਗ ਲਿਆ | ਵਿਦਿਆਰਥੀਆਂ ਵਲੋਂ ਬੜੇ ਹੀ ਉਤਸ਼ਾਹ ਨਾਲ ਸਾਇੰਸ ਨਾਲ ਸਬੰਧਤ ...

ਪੂਰੀ ਖ਼ਬਰ »

ਡਾ: ਐਸ. ਐਸ. ਛੀਨਾ ਨੈਸ਼ਨਲ ਕਨਵੈਨਸ਼ਨ 'ਚ ਸ਼ਮੂਲੀਅਤ ਕਰਨਗੇ

ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਦੱਖਣੀ ਕੋਰੀਆ ਦੀਆਂ ਯੂਨੈਸਕੋ ਕਲੱਬਾਂ ਦੀ ਫ਼ੈਡਰੇਸ਼ਨ ਦੀ ਨੈਸ਼ਨਲ ਕਨਵੈਨਸ਼ਨ ਦੇ ਮੌਕੇ 'ਤੇ ਭਾਰਤੀ ਕਨਫ਼ੈਡਰੇਸ਼ਨ ਆਫ਼ ਯੂਨੈਸਕੋ ਕਲੱਬਜ ਦੇ ਪ੍ਰਧਾਨ ਡਾ. ਐਸ.ਐਸ. ਛੀਨਾ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ | ਉਹ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮਜ਼ਦੂਰ ਯੂਨੀਅਨ ਵਲੋਂ ਮੰਗ ਪੱਤਰ

ਬਟਾਲਾ, 22 ਅਕਤੂਬਰ (ਬੁੱਟਰ)-ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ 'ਚ ਆਪਣੀਆਂ ਹੱਕੀ ਮੰਗਾਂ ਸਬੰਧੀ ਕਿਰਤ ਵਿਭਾਗ ਬਟਾਲਾ ਵਿਖੇ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਇਸ ਮੌਕੇ ਕਮਿਸ਼ਨਰ ਨੇ ...

ਪੂਰੀ ਖ਼ਬਰ »

ਘਰੋਂ ਲੜ ਕੇ ਗਏ 26 ਸਾਲਾ ਲੜਕੇ ਦੀ ਲਾਸ਼ ਮਿਲੀ

ਕਾਦੀਆਂ, 22 ਅਕਤੂਬਰ (ਗੁਰਪ੍ਰੀਤ ਸਿੰਘ)-ਅੱਜ ਬਾਅਦ ਦੁਪਹਿਰ ਉਸ ਵੇਲੇ ਕਾਦੀਆਂ ਸ਼ਹਿਰ ਵਿਚ ਸਨਸਨੀ ਫ਼ੈਲ ਗਈ ਜਦ ਕਾਦੀਆਂ ਦੇ ਮੁਹੱਲਾ ਸਿਵਲ ਲਾਈਨ ਨਜ਼ਦੀਕ ਤਰਖਾਣਾਂ ਵਾਲੀ ਰੋਡ ਉੱਪਰ ਕਮਾਦਾਂ 'ਚੋਂ 26 ਸਾਲਾ ਨੌਜਵਾਨ ਦੀ ਲਾਸ਼ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ੍ਰੀ ਨੰਗਲੀ ਅਕਾਦਮਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਕੋਰਟ ਦਾ ਦੌਰਾ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)- ਸ੍ਰੀ ਨੰਗਲੀ ਅਕਾਦਮਿਕ ਪਬਲਿਕ ਸਕੂਲ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਕੋਰਟ ਦਾ ਦੌਰਾ ਕੀਤਾ | ਇਸ ਮੌਕੇ ਸੀ.ਜੇ.ਐਮ. ਕਮ ਸਕੱਤਰ ਐਲ.ਐਮ.ਏ. ਰਾਣਾ ਕੰਵਰਦੀਪ ਕੌਰ ਨੇ ਵਿਦਿਆਰਥੀਆਂ ਨੰੂ ...

ਪੂਰੀ ਖ਼ਬਰ »

ਵੱਖ-ਵੱਖ ਨਰਸਿੰਗ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿਚੋਂ ਸਿਟੀ ਨਰਸਿੰਗ ਕਾਲਜ ਗੁਰਦਾਸਪੁਰ ਦੇ ਸ਼ਾਨਦਾਰ ਨਤੀਜੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ: ਅਤਿੰਦਰ ਕੌਰ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ 'ਤੇ ਜਾਰੀ ਸੋਨੇ-ਚਾਂਦੀ ਦੇ ਸਿੱਕੇ ਮੁੱਖ ਡਾਕਘਰ 'ਚ ਉਪਲਬਧ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਚੰਡੀਗੜ੍ਹ ਦੇ ਸਹਿਯੋਗ ਸਦਕਾ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ...

ਪੂਰੀ ਖ਼ਬਰ »

ਬਾਬਾ ਨੌ ਗਜ਼ਾ ਪੀਰ ਗੋਹਤ ਪੋਕਰ ਵਿਖੇ ਭਜਨ ਕੀਰਤਨ ਕਰਵਾਇਆ

ਪੁਰਾਣਾ ਸ਼ਾਲਾ, 22 ਅਕਤੂਬਰ (ਅਸ਼ੋਕ ਸ਼ਰਮਾ)- ਪਿੰਡ ਗੋਹਤ ਪੋਕਰ ਦੇ ਬਾਬਾ ਨੌ ਗਜਾ ਪੀਰ ਦੇ ਸਥਾਨ 'ਤੇ ਭਜਨ ਕੀਰਤਨ ਹਰ ਸਾਲ ਵਾਂਗ ਇਸ ਵਾਰ ਵੀ ਮੁੱਖ ਸੇਵਾਦਾਰ ਸੁਖਦੇਵ ਸਿੰਘ ਦੇ ਸਹਿਯੋਗ ਤੇ ਸੰਗਤਾਂ ਦੀ ਅਗਵਾਈ ਹੇਠ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਭਜਨ ...

ਪੂਰੀ ਖ਼ਬਰ »

ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਈਆਂ ਪ੍ਰੀਖਿਆਵਾਂ 'ਚ ਸਿਟੀ ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਵੱਖ-ਵੱਖ ਨਰਸਿੰਗ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿਚੋਂ ਸਿਟੀ ਨਰਸਿੰਗ ਕਾਲਜ ਗੁਰਦਾਸਪੁਰ ਦੇ ਸ਼ਾਨਦਾਰ ਨਤੀਜੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ: ਅਤਿੰਦਰ ਕੌਰ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਵਫ਼ਦ ਵਧੀਕ ਨਿਗਰਾਨ ਇੰਜੀਨੀਅਰ ਨੂੰ ਮਿਲਿਆ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪਾਵਰ ਕਾਰਪੋਰੇਸ਼ਨ ਮੰਡਲ ਗੁਰਦਾਸਪੁਰ ਦੇ ਨਵੇਂ ਆਏ ਵਧੀਕ ਨਿਗਰਾਨ ਇੰਜੀਨੀਅਰ ਗੁਰਕੀਰਤ ਸਿੰਘ ਬਾਜਵਾ ਨੰੂ ਮੰਡਲ ਦਫ਼ਤਰ ਗੁਰਦਾਸਪੁਰ ਵਿਖੇ ਮੰਡਲ ਪ੍ਰਧਾਨ ਰਾਕੇਸ਼ ਠਾਕੁਰ ਦੀ ਅਗਵਾਈ ਵਿਚ ਯੂਨੀਅਨ ਦਾ ਵਫ਼ਦ ...

ਪੂਰੀ ਖ਼ਬਰ »

ਸ੍ਰੀ ਨੰਗਲੀ ਸਕੂਲ ਦੇ ਵਿਦਿਆਰਥੀਆਂ ਵਲੋਂ 'ਸਾਡੇ ਪਿੰਡ' ਦਾ ਦੌਰਾ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਸ੍ਰੀ ਨੰਗਲੀ ਅਕੈਡਮਿਕ ਸਕੂਲ ਦੇ ਪਹਿਲੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੇ 'ਸਾਡੇ ਪਿੰਡ' ਅਤੇ 'ਵੰਡਰ ਲੈਂਡ' ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਜਿਥੇ 'ਸਾਡੇ ਪਿੰਡ' ਵਿਚ ਆਪਣੀ ਸੰਸਕ੍ਰਿਤੀ ਨੰੂ ਦੇਖਿਆ, ਉਥੇ ਹੀ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਪਿ੍ੰ. ਜੇ. ਐਸ. ਚੌਹਾਨ ਦੀ ਅਗਵਾਈ ਹੇਠ ਦੌਰਾ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਬੱਚਿਆਂ ਨੰੂ ਨਸ਼ਿਆਂ ਪ੍ਰਤੀ ...

ਪੂਰੀ ਖ਼ਬਰ »

ਸਾਹਿਰ ਲੁਧਿਆਣਵੀ ਦੀ ਯਾਦ 'ਚ ਸੈਮੀਨਾਰ ਤੇ ਮੁਸ਼ਾਇਰਾ 25 ਨੂੰ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਉਰਦੂ ਦੇ ਪ੍ਰਸਿੱਧ ਸ਼ਾਇਰ/ਗੀਤਕਾਰ ਸਾਹਿਰ ਲੁਧਿਆਣਵੀ ਦੀ ਬਰਸੀ ਮੌਕੇ ਹੋਟਲ ਗੋਲਡਨ ਪਾਮ ਗੁਰਦਾਸਪੁਰ ਵਿਖੇ ਇਕ ਸੈਮੀਨਾਰ 25 ਅਕਤੂਬਰ ਨੰੂ ਸ਼ਾਮ 6 ਵਜੇ ਸ਼ੁਰੂ ਹੋਵੇਗਾ | ਇਸ ਦੀ ਸਦਾਰਤ ਡਿਪਟੀ ਕਮਿਸ਼ਨਰ ਵਿਪੁਲ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਗਾਜੀਕੋਟ 'ਚ ਮੁਕਾਬਲੇ ਕਰਵਾਏ

ਗੁਰਦਾਸਪੁਰ, 22 ਅਕਤੂਬਰ (ਆਰਿਫ਼)- ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਗਾਜੀਕੋਟ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਰਵਾਏ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਵਫ਼ਦ ਐਕਸੀਅਨ ਗਰਿੱਡ ਨੂੰ ਮਿਲਿਆ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪਾਵਰ ਕਾਰਪੋਰੇਸ਼ਨ ਮੰਡਲ ਗੁਰਦਾਸਪੁਰ ਦੇ ਨਵੇਂ ਆਏ ਐਕਸੀਅਨ ਗਰਿੱਡ ਮੈਨਟੀਨੈਂਸ ਅਰਸ਼ਦੀਪ ਸਿੰਘ ਨੰੂ ਮੰਡਲ ਦਫ਼ਤਰ ਗੁਰਦਾਸਪੁਰ ਵਿਖੇ ਮੰਡਲ ਪ੍ਰਧਾਨ ਪੀ.ਐਮ. ਸੁਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਯੂਨੀਅਨ ਦਾ ...

ਪੂਰੀ ਖ਼ਬਰ »

ਐੱਚ. ਆਰ. ਏ. ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਮੇਲਾ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਰਵਿੰਦਰ ਦੀ ਸਰਪ੍ਰਸਤੀ ਵਿਚ ਦੀਵਾਲੀ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਨਿਤਿਸ਼ ਧੀਮਾਨ ਡਿਪਟੀ ਕਮਾਡੈਂਟ ਬੀ.ਐਸ.ਐੱਫ. ਨੇ ...

ਪੂਰੀ ਖ਼ਬਰ »

ਮਹਾਂਰਿਸ਼ੀ ਦਯਾਨੰਦ ਸਰਸਵਤੀ ਦਾ ਬਲੀਦਾਨ ਦਿਵਸ ਅਤੇ ਸਵਾਮੀ ਸਰਵਾਨੰਦ ਸਰਸਵਤੀ ਦੇ ਨਿਰਵਾਣ ਉਤਸਵ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ

ਦੀਨਾਨਗਰ, 22 ਅਕਤੂਬਰ (ਸੋਢੀ/ਸੰਧੂ/ਸ਼ਰਮਾ)- ਆਰੀਆ ਸਮਾਜ ਮੰਦਿਰ ਦੀਨਾਨਗਰ ਵਲੋਂ ਮਹਾਂਰਿਸ਼ੀ ਦਯਾਨੰਦ ਸਰਸਵਤੀ ਦਾ ਬਲੀਦਾਨ ਦਿਵਸ ਤੇ ਆਰੀਆ ਜਗਤ ਦੇ ਪ੍ਰਸਿੱਧ ਸਨਿਆਸੀ ਸਵਾਮੀ ਸਰਵਾਨੰਦ ਸਰਸਵਤੀ ਦੇ ਨਿਰਵਾਣ ਉਤਸਵ ਸਬੰਧੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ 'ਚ ਕੀਤਾ ਨਾਂਅ ਰੌਸ਼ਨ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਨੇ ਐਥਲੈਟਿਕਸ ਵਿਚੋਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਜੇ.ਐਸ. ਚੌਹਾਨ ਨੇ ਦੱਸਿਆ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਫਰੰਟ ਦੀ ਹੋਈ ਮੀਟਿੰਗ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਆਲਮਬੀਰ ਸਿੰਘ)-ਡੈਮੋਕਰੇਟਿਕ ਟੀਚਰ ਫਰੰਟ ਗੁਰਦਾਸਪੁਰ ਦੀ ਮੀਟਿੰਗ ਅਧਿਆਪਕ ਆਗੂ ਕਰਨੈਲ ਸਿੰਘ ਚਿੱਟੀ, ਵਰਿੰਦਰ ਹੱਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਸਕੂਲ ਅੰਦਰ ਹੋ ...

ਪੂਰੀ ਖ਼ਬਰ »

ਨਾਚੀਕੇਤਾ ਨੇ ਲਵਾਇਆ ਸਾਢੇ 5 ਲੱਖ ਵਜ਼ੀਫ਼ੇ ਨਾਲ ਤਿੰਨ ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਨਾਚੀਕੇਤਾ ਐਜੂਕੇਸ਼ਨਲ ਸਰਵਿਸਜ਼ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥਣ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਜੋ ਕਿ ਸਾਢੇ ਪੰਜ ਲੱਖ ਦੀ ਸਕਾਲਰਸ਼ਿਪ ਸਮੇਤ ਲਗਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਮਨੀਸ਼ਾ ਮਹਾਜਨ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ 4 ਸਾਲ ਗੈਪ 'ਤੇ ਵਿਦਿਆਰਥੀ ਦਾ 4 ਦਿਨਾਂ 'ਚ ਲਵਾਇਆ ਕੈਨੇਡਾ ਵੀਜ਼ਾ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥੀ ਦਾ 4 ਦਿਨਾਂ ਵਿਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਗਲੋਬਲ ਮਾਈਗ੍ਰੇਸ਼ਨ ਦੇ ਐਮ.ਡੀ. ਅਮਨ ਘੁੰਮਣ ਤੇ ਗਗਨ ਘੁੰਮਣ ਨੇ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਗੁਰਇਕਬਾਲ ਸਿੰਘ ਮਾਹਲ ਨੂੰ ਕਾਦੀਆਂ ਦਾ ਹਲਕਾ ਇੰਚਾਰਜ ਲਗਾਉਣ ਦੀ ਮੰਗ

ਕਾਦੀਆਂ, 22 ਅਕਤੂਬਰ (ਗੁਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਜਥੇਬੰਦਕ ਸਕੱਤਰ ਪੰਜਾਬ ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਇੰਚਾਰਜ ਲਗਾਉਣ ਲਈ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਨਾਥਪੁਰ ਦੇ ਸਰਪੰਚ ਮਲਕੀਤ ਸਿੰਘ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦੇ ਧਾਰਮਿਕ ਪ੍ਰੀਖਿਆ 'ਚ ਅੱਵਲ ਰਹੇ ਬੱਚਿਆਂ ਦਾ ਸਨਮਾਨ

ਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਵਿਦਿਆਰਥੀਆਂ ਨੇ ਸਿਰਮੋਰ ਸੰਸਥਾ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਪ੍ਰੀਖਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਅਧਿਕਾਰੀਆਂ ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 22 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦਫ਼ਤਰ 'ਚ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਕਮੇਟੀ ਦੇ ਮੁਲਾਜ਼ਮਾਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨਾਲ ਬੈਠਕ ਕੀਤੀ | ...

ਪੂਰੀ ਖ਼ਬਰ »

ਕਰਮਚਾਰੀ ਦਲ ਦਾ ਵਫ਼ਦ ਐਕਸੀਅਨ ਸੁਰੇਸ਼ ਕਸਯਪ ਨੂੰ ਮਿਲਿਆ

ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ ਡਵੀਜਨ ਧਾਰੀਵਾਲ ਦੇ ਐਕਸੀਅਨ ਸੁਰੇਸ਼ ਕਸਯਪ ਨੂੰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮੁਲਾਜ਼ਮਾਂ ਦਾ ਵਫ਼ਦ ਮਿਲਿਆ | ਇਸ ਮੌਕੇ ਸੂਬਾ ਵਿੱਤ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਯਾਦ 'ਚ ਸਾਲਾਨਾ ਗੁਰਮਤਿ ਸਮਾਗਮ

ਹਰਚੋਵਾਲ, 22 ਅਕਤੂਬਰ (ਰਣਜੋਧ ਸਿੰਘ ਭਾਮ)-ਨਜ਼ਦੀਕ ਪਿੰਡ ਭਾਮ ਵਿਖੇ ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਦੋ ਦਿਨਾ ਰਾਤ ਦੇ ਸਮਾਗਮ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ 'ਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ

ਫਤਹਿਗੜ੍ਹ ਚੂੜੀਆਂ, 22 ਅਕਤੂਬਰ (ਐਮ.ਐਸ. ਫੁੱਲ)-ਗੁਰਮੀਤ ਸਿੰਘ ਚਾਹਲ ਬੀ.ਡੀ.ਪੀ.ਓ. ਫਤਹਿਗੜ੍ਹ ਚੂੜੀਆਂ ਦੀ ਦੇਖ-ਰੇਖ ਹੇਠ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵਿਭਾਗਾਂ ਨੇ ਆਪੋ-ਆਪਣੇ ਸਟਾਲ ਲਗਾ ਕੇ ਸ਼ਗਨ ਸਕੀਮ, ...

ਪੂਰੀ ਖ਼ਬਰ »

ਜੀ.ਪੀ.ਐਮ.ਓ. ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਡੇਰਾ ਬਾਬਾ ਨਾਨਕ, 22 ਅਕਤੂਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸੈਨਿਕ ਸਦਨ ਹਾਲ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਤਹਿਸੀਲ ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਮਾਹਲ ਦੀ ਅਗਵਾਈ 'ਚ ਪਾਰਟੀ ਮਜ਼ਬੂਤ ਹੋ ਰਹੀ ਹੈ-ਪਾਰਟੀ ਵਰਕਰ

ਧਾਰੀਵਾਲ, 22 ਅਕਤੂਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਬਿੱਲਾ ਮਾਹਲ ਦੀ ਅਗਵਾਈ ਹੇਠ ਪਾਰਟੀ ਹਲਕਾ ਕਾਦੀਆਂ ਅੰਦਰ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਚਾਵਾ ਸੈਲਫ ਮੇਡ ਸਮਾਰਟ ਸਕੂਲ ਬਣਿਆ

ਪੁਰਾਣਾ ਸ਼ਾਲਾ, 22 ਅਕਤੂਬਰ (ਅਸ਼ੋਕ ਸ਼ਰਮਾ)-ਸਰਕਾਰੀ ਮਿਡਲ ਸਕੂਲ ਚਾਵਾ ਸਿੱਖਿਆ ਵਿਭਾਗ ਦੀਆਂ ਚੰਗੀਆਂ ਨੀਤੀਆਂ ਕਰਕੇ ਸੈਲਫ ਮੇਡ ਸਮਾਰਟ ਸਕੂਲ ਬਣਿਆ ਹੈ | ਨਰਿੰਦਰ ਡੀ.ਐਮ. ਅੰਗਰੇਜ਼ੀ ਅਤੇ ਆਜ਼ਾਦ ਪਰਮਿੰਦਰ ਸਿੰਘ ਬੀ.ਐਮ. ਨੇ ਸਕੂਲ ਦੀ ਦਿੱਖ ਸਵਾਰਨ ਵਾਸਤੇ ...

ਪੂਰੀ ਖ਼ਬਰ »

ਐਸ.ਡੀ. ਕਾਲਜ 'ਚ ਅਧਿਆਪਕ-ਮਾਪੇ ਮਿਲਣੀ ਪ੍ਰੋਗਰਾਮ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਕਾਹਨੰੂਵਾਨ ਰੋਡ 'ਤੇ ਸਥਿਤ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਆਫ਼ ਵਿਮੈਨ ਵਿਖੇ ਅਧਿਆਪਕ-ਮਾਪੇ ਮਿਲਨੀ ਪ੍ਰੋਗਰਾਮ ਦਾ ਆਯੋਜਨ ਪਿ੍ੰ. ਡਾ: ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ | ਪੇਰੈਂਟ ...

ਪੂਰੀ ਖ਼ਬਰ »

ਪਿੰਡ ਦੇਹੜ ਗਵਾਰ ਵਿਖੇ ਸ਼ਿਵ ਸੈਨਾ ਭਾਰਤ ਦੀ ਮੀਟਿੰਗ

ਘਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸ਼ਿਵ ਸੈਨਾ ਭਾਰਤ ਦੀ ਇਕ ਅਹਿਮ ਮੀਟਿੰਗ ਅੱਡਾ ਦੇਹੜ ਗਵਾਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ਼ਿਵ ਸੈਨਾ ਭਾਰਤ ਦੇ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਬਿੱਲਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਕੇਕ 'ਤੇ ਬਾਈਬਲ ਦੀ ਤਸਵੀਰ ਬਣਾਉਣ ਦੀ ਨਿੰਦਾ

ਧਾਰੀਵਾਲ, 22 ਅਕਤੂਬਰ (ਜੇਮਸ ਨਾਹਰ)-ਸਮਸੂਨ ਕ੍ਰਿਸ਼ਚਨ ਸੈਨਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਵਲੋਂ ਐਮ.ਪੀ. ਦੀ ਚੋਣ ਲੜ ਚੁੱਕੇ ਪੀਟਰ ਮਸੀਹ ਚੀਦਾ ਅਤੇ ਕ੍ਰਿਸ਼ਚਨ ਨੈਸ਼ਨਲ ਯੂਥ ਫ਼ਰੰਟ ਦੇ ਪ੍ਰਧਾਨ ਆਰਿਫ਼ ਮਸੀਹ ਚੌਹਾਨ ਦੀ ਸਾਂਝੀ ਅਗਵਾਈ ਵਿਚ ਇਥੇ ਕ੍ਰਿਸ਼ਚਨ ...

ਪੂਰੀ ਖ਼ਬਰ »

ਪੰਚਾਇਤੀ ਸੰਮਤੀ ਕਲਾਨੌਰ ਦੀ ਪਲੇਠੀ ਮੀਟਿੰਗ 'ਚ ਅਹਿਮ ਵਿਚਾਰਾਂ

ਕਲਾਨੌਰ, 22 ਅਕਤੂਬਰ (ਪੁਰੇਵਾਲ)- ਸਥਾਨਕ ਬਲਾਕ ਤੇ ਵਿਕਾਸ ਦਫ਼ਤਰ ਕਲਾਨੌਰ 'ਚ ਬਲਾਕ ਤੇ ਪੰਚਾਇਤ ਸੰਮਤੀ ਕਲਾਨੌਰ ਦੀ ਪਲੇਠੀ ਮੀਟਿੰਗ ਚੇਅਰਪਰਸਨ ਬੀਬੀ ਸਨੇਹ ਲਤਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ 'ਚ ਸੰਮਤੀ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ...

ਪੂਰੀ ਖ਼ਬਰ »

ਪੰਜਾਬ ਅੰਦਰ ਇਕ ਹਫ਼ਤੇ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਗਿਣਤੀ 4036 ਤੱਕ ਪਹੁੰਚੀ

ਜਸਪਾਲ ਸਿੰਘ ਢਿੱਲੋਂ ਪਟਿਆਲਾ, 22 ਅਕਤੂਬ P ਭਾਵੇਂ ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਸਬੰਧੀ ਵੱਖ ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੇ ਉਹ ਲੋਕ ਜੋ ਉਲੰਘਣਾ ਕਰਦੇ ਹਨ, ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਹ ਮੁੜ ਉਲੰਘਣਾਵਾਂ ਦੇ ...

ਪੂਰੀ ਖ਼ਬਰ »

ਮਸੀਹ ਭਾਈਚਾਰੇ ਵਲੋਂ ਬੇਰਿੰਗ ਕਾਲਜ ਦੇ ਮੈਨੇਜਰ ਿਖ਼ਲਾਫ਼ ਨਾਅਰੇਬਾਜ਼ੀ

ਬਟਾਲਾ, 22 ਅਕਤੂਬਰ (ਬੁੱਟਰ)-ਮਸੀਹ ਭਾਈਚਾਰੇ ਵਲੋਂ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਸੈਕਟਰੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਨੈਸ਼ਨਲ ਕ੍ਰਿਸ਼ਚੀਅਨ ਯੂਥ ਫਰੰਟ ਪ੍ਰਧਾਨ ਜਾਰਜ ਗਿੱਲ ਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਬੇਰਿੰਗ ਕਾਲਜ ਅਤੇ ਕਾਲਜੀਏਟ ਸਕੂਲ ...

ਪੂਰੀ ਖ਼ਬਰ »

ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ 'ਚ ਰੋਸ ਪ੍ਰਦਰਸ਼ਨ

ਬਟਾਲਾ, 22 ਅਕਤੂਬਰ (ਹਰਦੇਵ ਸਿੰਘ ਸੰਧੂ)-ਸਥਾਨਕ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਹੋਈ ਅਣਗਹਿਲੀ ਕਾਰਨ ਲੜਕੀ ਦੀ ਮੌਤ ਹੋ ਜਾਣ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਨਿਹੰਗ ਬਾਬਾ ਗੁਰਮੇਜ਼ ...

ਪੂਰੀ ਖ਼ਬਰ »

ਆਲ ਇੰਡੀਆ ਵੂਮੈਨ ਕਾਨਫਰੰਸ ਨੇ ਬੱਚਿਆਂ ਨੂੰ ਸਿਲਾਈ ਮਸ਼ੀਨਾਂ ਤੇ ਬਿਊਟੀ ਕਿੱਟਾਂ ਵੰਡੀਆਂ

ਬਟਾਲਾ, 22 ਅਕਤੂਬਰ (ਕਾਹਲੋਂ)-ਆਲ ਇੰਡੀਆ ਵਿਮੈਨ ਕਾਨਫਰੰਸ ਸਤੀ ਸਮਾਧ ਜਲੰਧਰ ਰੋਡ ਬਟਾਲਾ ਵਿਖੇ ਮਸ਼ੀਨ ਵੰਡ ਦਾ ਸਮਾਰੋਹ ਚੇਅਰਪਰਸਨ ਪ੍ਰਕਾਸ਼ ਕੌਰ, ਪ੍ਰਧਾਨ ਨਰਿੰਦਰ ਕੌਰ ਮੱਲ੍ਹੀ ਦੀ ਪ੍ਰਧਾਨਗੀ ਹੇਠ ਸੁਸਾਇਟੀ ਫਾਰ ਸਗੰਵਸ ਵੋਲੈਂਟਰੀ ਐਜਨਸੀਰ ਪੰਜਾਬ ...

ਪੂਰੀ ਖ਼ਬਰ »

ਬੋਹੜੀ ਮੰਦਰ ਰੋਡ ਦੀ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ

ਬਟਾਲਾ, 22 ਅਕਤੂਬਰ (ਬੁੱਟਰ)-ਆਟੋ ਮੋਬਾਈਲ ਐਸੋਸੀਏਸ਼ਨ ਬਟਾਲਾ ਵਲੋਂ ਸਥਾਨਿਕ ਰੋਡ ਦੀ ਸੜਕ, ਸੀਵਰੇਜ, ਸਾਫ਼-ਸਫ਼ਾਈ ਤੇ ਸਟਰੀਟ ਲਾਈਟਾਂ ਦੀ ਮੰਦੀ ਹਾਲ ਨੂੰ ਲੈ ਕੇ ਪ੍ਰਧਾਨ ਬਿੱਟੂ ਯਾਦਵ ਦੀ ਅਗਵਾਈ 'ਚ ਰੋਸ ਕਰਦਿਆਂ ਪ੍ਰਸ਼ਾਸਨ ਿਖ਼ਲਾਫ਼ ਪੁਤਲਾ ਫੂਕਿਆ | ਇਸ ਮੌਕੇ ...

ਪੂਰੀ ਖ਼ਬਰ »

ਸਿਵਲ ਡਿਫੈਂਸ ਨੇ ਵਿਦਿਆਰਥੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੀ ਮਹੱਤਤਾ ਸਮਝਾਈ

ਬਟਾਲਾ, 22 ਅਕਤੂਬਰ (ਕਾਹਲੋਂ)-ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ | ਇਨ੍ਹਾਂ ਦਾ ਸਰਬਪੱਖੀ ਵਿਕਾਸ ਹੋਣਾ ਬਹੁਤ ਹੀ ਜ਼ਰੂਰੀ ਹੈ | ਇਨ੍ਹਾਂ ਕੋਲ ਵਿੱਦਿਆ ਦੇ ਗਿਆਨ ਦੇ ਨਾਲ ਆਪਣੀ ਸੁਰੱਖਿਆ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ | ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਲਈ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਵੱਖ-ਵੱਖ ਸਕੂਲਾਂ ਦੀਆਂ ਖੇਡਾਂ ਕਰਵਾਈਆਂ

ਹਰਚੋਵਾਲ, 22 ਅਕਤੂਬਰ (ਰਣਜੋਧ ਸਿੰਘ ਭਾਮ)-ਸ.ਸ.ਸ.ਸ. ਬਹਾਦਰਪੁਰ ਰਜੋਆ ਵਿਖੇ ਪਿ੍ੰਸੀਪਲ ਸ: ਸੁਲੱਖਣ ਸਿੰਘ ਰਜੋਆ ਦੀ ਅਗਵਾਈ ਹੇਠ ਪ੍ਰਾਇਮਰੀ ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਜ਼ੋਨ ਨਾਲ ਸਬੰਧਤ ਵੱਖ-ਵੱਖ ...

ਪੂਰੀ ਖ਼ਬਰ »

ਬਿਜਲੀ ਬੋਰਡ ਦੇ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ 24 ਨੂੰ

ਬਟਾਲਾ, 22 ਅਕਤੂਬਰ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ/ਟਰਾਂਸਕੋ ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਹੇਠ ਚੱਲ ਰਹੀ ਜਥੇਬੰਦੀ ਦਿਹਾਤੀ ਮੰਡਲ ਬਟਾਲਾ ...

ਪੂਰੀ ਖ਼ਬਰ »

ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਦਾਣਾ ਮੰਡੀਆਂ ਦਾ ਨਿਰੀਖਣ

ਸ੍ਰੀ ਹਰਿਗੋਬਿੰਦਪੁਰ, 22 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਮੰਡੀ ਅਫ਼ਸਰ ਨਿਰਮਲ ਸਿੰਘ ਕੁਹਾਲ, ਮਾਰਕੀਟ ਕਮੇਟੀ ਦੇ ਸਕੱਤਰ ਓਮ ਪ੍ਰਕਾਸ਼ ਚੱਡਾ ਨੇ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦਫ਼ਤਰ ਵਿਖੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਕਮੇਟੀ ਅਧੀਨ ...

ਪੂਰੀ ਖ਼ਬਰ »

ਪਟਾਕਾ ਵਿਕਰੇਤਾ ਬਿਨਾਂ ਲਾਇਸੈਂਸ ਪਟਾਕੇ ਨਾ ਵੇਚਣ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਬੀਤੇ ਕੱਲ੍ਹ ਗੁਰਦਾਸਪੁਰ ਵਿਖੇ ਇਕ ਗੋਦਾਮ 'ਚੋਂ ਫੜੇ ਭਾਰੀ ਮਾਤਰਾ ਵਿਚ ਪਟਾਕਿਆਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਵਰਤਦੇ ਹੋਏ ਸ਼ਹਿਰ ਅੰਦਰ ਪਟਾਕੇ ਵੇਚਣ 'ਤੇ ਸਖ਼ਤੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਐਸ.ਡੀ. ਕਾਲਜ ਵਲੋਂ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਵਿਖੇ ਪਿ੍ੰ. ਡਾ: ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ: ਸੁਖਵਿੰਦਰ ਕੌਰ ਤੇ ਮਿਸਿਜ਼ ਯੂਡਿਥ ਚੌਧਰੀ ਦੀ ...

ਪੂਰੀ ਖ਼ਬਰ »

-ਰਾਜ ਪੱਧਰੀ ਰੋਪ ਸਕਿਪਿੰਗ ਪ੍ਰਤੀਯੋਗਤਾ- ਡੀ.ਏ.ਵੀ. ਸੈਨੇਟਰੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 22 ਅਕਤੂਬਰ (ਕਾਹਲੋਂ)-6ਵੀਂ ਪੰਜਾਬ ਸਕੂਲ ਖੇਡ ਰੋਪ ਸਕਿਪਿੰਗ ਰਾਜ ਪੱਧਰੀ ਪ੍ਰਤੀਯੋਗਤਾ ਪਠਾਨਕੋਟ ਵਿਖੇ ਅੰਡਰ 14, 17, 19 ਦੇ ਵਿਦਿਆਰਥੀਆਂ ਦੀ ਕਰਵਾਈ ਗਈ, ਜਿਸ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੀ ਵਿਜੇਤਾ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਸਮਾਜ ਦੀਆਂ ਮੰਗਾਂ ਨੂੰ ਲੈ ਕੇ ਪਰਜਾਪਤ ਕੁਮਹਾਰ ਸਭਾ ਦੀ ਮੀਟਿੰਗ

ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕ ਪਿੰਡ ਡਡਵਾਂ ਵਿਖੇ ਸਥਿਤ ਪਰਜਾਪਤ ਭਵਨ ਵਿਖੇ ਪਰਜਾਪਤ ਸਭਾ ਦੀ ਮੀਟਿੰਗ ਤਿਲਕ ਰਾਜ ਡੁੰਡਾ ਦੇ ਪ੍ਰਬੰਧਾਂ ਹੇਠ ਹੋਈ, ਜਿਸ ਵਿਚ ਸਭਾ ਦੇ ਕੌਮੀ ਪ੍ਰਧਾਨ ਰਘੁਬੀਰ ਸਿੰਘ ਰਾਜਸਾਂਸੀ ਨੇ ਵਿਸ਼ੇਸ਼ ਤੌਰ 'ਤੇ ਸ਼ਿਕਰਤ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਪੜ੍ਹਦੇ ਮਸੀਹ ਭਾਈਚਾਰੇ ਦੇ ਬੱਚਿਆਂ ਨੂੰ ਸਰਕਾਰ ਮੁਫ਼ਤ ਵਰਦੀਆਂ ਮੁਹੱਈਆ ਕਰਵਾਏ-ਹੰਸ ਰਾਜ ਅਰਲੀਭੰਨ

ਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗ਼ਰੀਬ ਲੋਕਾਂ ਦੇ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਸਰਕਾਰ ਵਲੋਂ ਮੁਫ਼ਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ, ਜਿਹੜੀ ਕਿ ਸਿਰਫ਼ ਐਸ.ਸੀ., ਐਸ.ਟੀ. ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਜਨਵਰੀ-ਫਰਵਰੀ ਇਨਟੇਕ ਲਈ ਦਾਖ਼ਲੇ ਜਾਰੀ-ਵੀਜ਼ਾ ਮਾਹਿਰ ਗੈਵੀ ਕਲੇਰ

ਗੁਰਦਾਸਪੁਰ, 22 ਅਕਤੂਬਰ (ਆਰਿਫ਼)- ਟੀਮ ਗਲੋਬਲ ਇਮੀਗ੍ਰੇਸ਼ਨ ਗੁਰਦਾਸਪੁਰ ਸੈਂਕੜੇ ਵਿਦਿਆਰਥੀਆਂ ਦੇ ਆਸਟੇ੍ਰਲੀਆ ਜਾਣ ਦੇ ਸੁਪਨੇ ਸਾਕਾਰ ਕਰ ਚੁੱਕੀ ਹੈ | ਇਸੇ ਲਈ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮਿ੍ਤਸਰ ਤੋਂ ਇਲਾਵਾ ਪੰਜਾਬ ਭਰ ਵਿਚੋਂ ਵਿਦਿਆਰਥੀ ਟੀਮ ਗਲੋਬਲ ਨਾਲ ...

ਪੂਰੀ ਖ਼ਬਰ »

ਘਰੇਲੂ ਅੰਦਰੂਨੀ ਸਜਾਵਟ ਦੀ ਮੁਫ਼ਤ ਸਿਖਲਾਈ 4 ਤੱਕ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਿਖੇ 4 ਨਵੰਬਰ ਤੱਕ ਗ੍ਰਹਿ ਵਿਗਿਆਨ ਦੇ ਅਧੀਨ 10 ਦਿਨਾਂ ਦੀ ਘਰੇਲੂ ਅੰਦਰੂਨੀ ਸਜਾਵਟ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਸਿਖਲਾਈ ਦੌਰਾਨ ਹੱਥੀਂ ਫੁੱਲ ਬਣਾਉਣ, ਪੋਟ ...

ਪੂਰੀ ਖ਼ਬਰ »

ਕੈਨੇਡਾ 'ਚ ਸੁੱਖ ਧਾਲੀਵਾਲ ਦੀ ਜਿੱਤ 'ਤੇ ਵਿਧਾਇਕ ਲਾਡੀ ਨੇ ਪ੍ਰਗਟਾਈ ਖੁਸ਼ੀ

ਘੁਮਾਣ, 22 ਅਕਤੂਬਰ (ਬੰਮਰਾਹ)-ਪਿਛਲੇ ਦਿਨੀਂ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਕੈਨੇਡਾ ਫੇਰੀ ਦੌਰਾਨ ਵਿਧਾਇਕ ਲਾਡੀ ਵਲੋਂ ਕੈਨੇਡਾ ਵਿਚ ਹੋ ਰਹੀਆਂ ਚੋਣਾਂ ਦੌਰਾਨ ਪਾਰਟੀ ਵਲੋਂ ਖੜ੍ਹੇ ਉਮੀਦਵਾਰ ਸੁੱਖ ਧਾਲੀਵਾਲ ਨਾਲ ਮਾ: ਬਲਦੇਵ ...

ਪੂਰੀ ਖ਼ਬਰ »

ਆਰ.ਬੀ. ਸੋਹਲ ਦਾ ਗ਼ਜ਼ਲ ਸੰਗ੍ਰਹਿ “'ਪੱਥਰ ਹੋ ਰਹੀ ਮੋਮ' ਲੋਕ ਅਰਪਣ

ਪੁਰਾਣਾ ਸ਼ਾਲਾ, 22 ਅਕਤੂਬਰ (ਅਸ਼ੋਕ ਸ਼ਰਮਾ)-ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਸਹਿਯੋਗ ਨਾਲ ਇੱਥੋਂ ਦੇ ਕਾਮਰੇਡ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਬਾਲ ਨਿਕੇਤਨ ਸਕੂਲ ਭਾਗੋਵਾਲ ਦੇ ਵਿਦਿਆਰਥੀ ਧਾਰਮਿਕ ਪ੍ਰੀਖਿਆ 'ਚੋਂ ਅੱਵਲ

ਕਿਲ੍ਹਾ ਲਾਲ ਸਿੰਘ, 22 ਅਕਤੂਬਰ (ਬਲਬੀਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡੇਰਾ ਬਾਬਾ ਨਾਨਕ ਵਲੋਂ ਕਰਵਾਈ ਗਈ, ਜਿਸ ਵਿਚ ਬਾਲ ਨਿਕੇਤਨ ਇੰਗਲਿਸ਼ ਮਾਧਿਅਮ ਸਕੂਲ ...

ਪੂਰੀ ਖ਼ਬਰ »

ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ 'ਚ ਦੀਵਾਲੀ ਸਬੰਧੀ ਪ੍ਰੋਗਰਾਮ

ਬਟਾਲਾ, 22 ਅਕਤੂਬਰ (ਕਾਹਲੋਂ)-ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਗਿਆ | ਪਿ੍ੰ. ਮੈਡਮ ਰੀਤੂ ਮਹਾਜਨ ਦੀ ਅਗਵਾਈ 'ਚ ਕਰਵਾਏ ਇਸ ਪ੍ਰੋਗਰਾਮ 'ਚ ਵੱਖ-ਵੱਖ ਕਲਾਸ ਦੇ ਬੱਚਿਆਂ ਵਲੋਂ ਹਰੀ ...

ਪੂਰੀ ਖ਼ਬਰ »

ਸਮਾਜ ਸੇਵਾ ਦਲ ਦੇ ਐਨ.ਆਰ.ਆਈ. ਸੈੱਲ ਵਲੋਂ ਕਬੱਡੀ ਟੂਰਨਾਮੈਂਟ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ ਆਲਮਬੀਰ ਸਿੰਘ)-ਸਮਾਜ ਸੇਵਾ ਦਲ ਦੇ ਐਨ.ਆਰ.ਆਈ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਜੌਹਲ ਵਲੋਂ ਆਪਣੇ ਮਾਤਾ-ਪਿਤਾ ਜੀ ਦੀ ਯਾਦ ਵਿਚ ਪਿੰਡ ਹਰਦੋ ਬਥਵਾਲਾ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਾਇਮਰੀ ਵਰਗ ਦੇ ਬੱਚਿਆਂ ਲਈ ਰੰਗ ਭਰਨ ਦੀ ਕਲਾ ਕਰਵਾਈ

ਕਾਹਨੂੰਵਾਨ, 22 ਅਕਤੂਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਐੱਸ.ਜੀ.ਆਰ.ਡੀ. ਇੰਟਰਨੈਸ਼ਨਲ ਸਕੂਲ ਮੇਹੜੇ ਵਿਖੇ ਸਕੂਲ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਰਿਆੜ ਅਤੇ ਪਿ੍ੰ: ਹਰਪ੍ਰੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਸਕੂਲ ਵਿਚ ਪੜ੍ਹਦੇ ਪ੍ਰਾਇਮਰੀ ...

ਪੂਰੀ ਖ਼ਬਰ »

ਐਕਸੈਲਸੀਅਰ ਸਕੂਲ ਬਿਜਲੀਵਾਲ 'ਚ ਪ੍ਰਦੂਸ਼ਣ ਰਹਿਤ ਦੀਵਾਲੀ ਸਬੰਧੀ ਸੈਮੀਨਾਰ

ਕਿਲ੍ਹਾ ਲਾਲ ਸਿੰਘ, 22 ਅਕਤੂਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਸਕੂਲ ਦੇ ਐੱਮ.ਡੀ. ਸ: ਨਰੋਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰ: ਸ੍ਰੀਮਤੀ ਤਜਿੰਦਰ ਕੌਰ ਦੀ ਅਗਵਾਈ ਹੇਠ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਇਕ ...

ਪੂਰੀ ਖ਼ਬਰ »

ਪਿੰਡ ਸ਼ੇਖੂਪੁਰ ਵਿਖੇ ਦੋ ਰੋਜ਼ਾ ਮੇਲਾ ਸਮਾਪਤ

ਜੌੜਾ ਛੱਤਰਾਂ, 22 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਨਜ਼ਦੀਕ ਪਿੰਡ ਸ਼ੇਖੂਪੁਰ ਵਿਖੇ ਅਠਵਾਲ ਪਰਿਵਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ | ਮੇਲੇ ਦੇ ਸਮਾਪਤੀ ਵਾਲੇ ਦਿਨ ਸ਼ੇਖੂਪੁਰ, ਤੱਤਲੇ, ਦੋਸਤਪੁਰ, ਪੂਰੋਵਾਲ ਰਾਈਆਂ, ਭੋਪਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇ-ਸੁਖਵਿੰਦਰ

ਪਠਾਨਕੋਟ, 22 ਅਕਤੂਬਰ (ਚੌਹਾਨ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੀ ਸੰਗਤ ਲਈ ਮੁਫ਼ਤ ਬੱਸ ਸੇਵਾ ਆਉਣ-ਜਾਣ ਤੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣ ਦਾ 20 ਡਾਲਰ ਦਾ ਸਾਰਾ ਖ਼ਰਚਾ ਦਿੱਲੀ ਸਰਕਾਰ ਵਲੋਂ ਕਰਨ ਦੀ ਤਰੀਫ਼ ...

ਪੂਰੀ ਖ਼ਬਰ »

ਨਰੇਸ਼ ਸੈਣੀ ਬਣੇ ਮਾਸਟਰ ਕਾਡਰ ਯੂਨੀਅਨ ਦੇ ਬਲਾਕ ਪ੍ਰਧਾਨ

ਪਠਾਨਕੋਟ, 22 ਅਕਤੂਬਰ (ਚੌਹਾਨ)-ਮਾਸਟਰ ਕਾਡਰ ਯੂਨੀਅਨ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਵਿਖੇ ਹੋਈ ਜਿਸ ਵਿਚ ਸਰਵਸੰਮਤੀ ਨਾਲ ਨਰੇਸ਼ ਸੈਣੀ ਨੰੂ ਬਲਾਕ ਪ੍ਰਧਾਨ ਚੁਣਿਆ ਗਿਆ | ਕੁਲਜੀਤ ਸਿੰਘ ਜਨਰਲ ਸਕੱਤਰ, ਸੋਹਣ ਲਾਲ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ...

ਪੂਰੀ ਖ਼ਬਰ »

ਮਾਂ ਕਾਲੀ ਯੁਵਾ ਕਮੇਟੀ ਛੰਨੀ ਵਲੋਂ 31ਵਾਂ ਜਾਗਰਨ

ਡਮਟਾਲ, 22 ਅਕਤੂਬਰ (ਰਾਕੇਸ਼ ਕੁਮਾਰ)- ਜੈ ਮਾਂ ਕਾਲੀ ਯੁਵਾ ਕਮੇਟੀ ਛੰਨੀ ਵਲੋਂ 31ਵਾਂ ਭਗਵਤੀ ਜਾਗਰਨ ਪਿੰਡ ਛੰਨੀ ਵਿਚ ਕਰਵਾਇਆ ਗਿਆ ਜਿਸ ਵਿਚ ਸਵੇਰੇ 10 ਵਜੇ ਪੂਰੇ ਪਿੰਡਾਂ ਦੇ ਲੋਕਾਂ ਵਲੋਂ ਮਾਤਾ ਕਾਲੀ ਦੇ ਮੰਦਰ ਵਿਚ ਹਵਨ ਕੀਤਾ ਗਿਆ | ਉਸ ਤੋਂ ਬਾਅਦ ਕਾਲੀ ਮਾਤਾ ...

ਪੂਰੀ ਖ਼ਬਰ »

ਜੀਵਨ ਸ਼ੈਲੀ 'ਤੇ ਅਧਿਆਪਕ ਵਰਕਸ਼ਾਪ ਲਗਾਈ

ਪਠਾਨਕੋਟ, 22 ਅਕਤੂਬਰ (ਚੌਹਾਨ)- ਗਰੀਨਲੈਂਡ ਪਬਲਿਕ ਸਕੂਲ 'ਚ ਜੀਵਨ ਸ਼ੈਲੀ ਤੇ ਅਧਿਆਪਕ ਵਰਕਸ਼ਾਪ ਲਗਾਈ ਗਈ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਏ | ਇਸ ਵਰਕਸ਼ਾਪ 'ਚ ਦਪਿੰਦਰ ਕੌਰ ਜਿਨ੍ਹਾਂ ਨੰੂ ਸੰਸਧਾਨ ਸਹਾਇਕ ਦੇ ਤੌਰ 'ਤੇ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਦਾ ਵਿਦਿਆਰਥੀਆਂ ਵਲੋਂ ਦੌਰਾ

ਪਠਾਨਕੋਟ, 22 ਅਕਤੂਬਰ (ਸੰਧੂ/ਆਰ. ਸਿੰਘ)-ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਮੂਨ ਅਤੇ ਸਰਕਾਰੀ ਆਈ.ਟੀ.ਆਈ (ਲੜਕੀਆਂ) ਦੇ ਵਿਦਿਆਰਥੀਆਂ ਵਲੋ ਦੌਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸ਼ੈਲੀ ਰੋਡ ਟਰੱਕ ਯੂਨੀਅਨ 'ਚ ਦੀਵਾਲੀ ਮੇਲਾ 25 ਤੇ 26 ਨੂੰ -ਡੀ. ਸੀ.

ਪਠਾਨਕੋਟ, 22 ਅਕਤੂਬਰ (ਆਰ. ਸਿੰਘ)- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਵਲੋਂ ਸ਼ੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਵਿਖੇ 25 ਅਤੇ 26 ਅਕਤੂਬਰ ਨੂੰ ਲਗਾਏ ਜਾ ਰਹੇ ਦੀਵਾਲੀ ਮੇਲਾ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਰਾਮਵੀਰ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ

ਪਠਾਨਕੋਟ, 22 ਅਕਤੂਬਰ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਹੈਪੀ ਸੀਨੀਅਰ ਸੈਕੰਡਰੀ ਸਕੂਲ ਸਮਾਗਮ ਹੋਇਆ ਜਿਸ ਵਿਚ ਸੁਸਾਇਟੀ ਵਲੋਂ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ 2 ਹੋਣਹਾਰ ...

ਪੂਰੀ ਖ਼ਬਰ »

ਔਰਤ ਤੋਂ ਨਾਜਾਇਜ਼ ਸ਼ਰਾਬ ਬਰਾਮਦ

ਸੁਜਾਨਪੁਰ, 22 ਅਕਤੂਬਰ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਇਕ ਔਰਤ ਕੋਲੋਂ 30 ਬੋਲਤਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਿਸ ਦੀ ਪਹਿਚਾਣ ਸਰਿਸ਼ਟਾ ਵਾਸੀ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਦੇ ਰੂਪ ਵਿਚ ਹੋਈ ਹੈ | ਸੁਜਾਨਪੁਰ ਪੁਲਿਸ ਦੇ ਹੈੱਡ ਕਾਂਸਟੇਬਲ ਸ਼ਾਮ ...

ਪੂਰੀ ਖ਼ਬਰ »

ਹਿੰਦੂ ਸਹਿਕਾਰੀ ਬੈਂਕ ਦੇ ਖ਼ਾਤਾਧਾਰਕ ਤੇ ਸ਼ੇਅਰਧਾਰਕ ਮੈਂਬਰਾਂ ਵਲੋਂ ਰੋਸ ਰੈਲੀ

ਪਠਾਨਕੋਟ, 22 ਅਕਤੂਬਰ (ਚੌਹਾਨ)-ਹਿੰਦੂ ਸਹਿਕਾਰੀ ਬੈਂਕ ਦੇ ਖਾਤਾ ਧਾਰਕ ਅਤੇ ਸ਼ੇਅਰ ਧਾਰਕ ਮੈਂਬਰਾਂ ਵਲੋਂ ਪ੍ਰਧਾਨ ਰਾਮਪਾਲ ਸੈਣੀ ਅਤੇ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਐਸ.ਐਸ. ਬਾਵਾ ਦੀ ਅਗਵਾਈ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿਚ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ 'ਤੇ ਲੜਕਾ ਜ਼ਖ਼ਮੀ

ਪਠਾਨਕੋਟ, 22 ਅਕਤੂਬਰ (ਸੰਧੂ)-ਸਥਾਨਕ ਓਲਡ ਸ਼ਾਹਪੁਰ ਰੋਡ ਦੇ ਨੇੜੇ ਕਾਰ ਦੀ ਲਪੇਟ ਵਿਚ ਆਉਣ ਨਾਲ ਸਕੂਟਰੀ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ | ਜ਼ਖ਼ਮੀ ਨੌਜਵਾਨ ਨੂੰ ਸਥਾਨਕ ਲੋਕਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਜ਼ਖ਼ਮੀ ਦੀ ...

ਪੂਰੀ ਖ਼ਬਰ »

ਵਪਾਰ ਮੰਡਲ ਵਲੋਂ ਹਿੰਦੂ ਕੋਆਪ੍ਰੇਟਿਵ ਬੈਂਕ ਿਖ਼ਲਾਫ਼ ਖੋਲਿ੍ਹਆ ਜਾਵੇਗਾ ਮੋਰਚਾ-ਮਹਾਜਨ, ਨਈਅਰ

ਪਠਾਨਕੋਟ, 22 ਅਕਤੂਬਰ (ਸੰਧੂ)-ਵਪਾਰ ਮੰਡਲ ਪਠਾਨਕੋਟ ਵਲੋਂ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਨਈਅਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ ਅਤੇ ਸੂਬਾ ਸਕੱਤਰ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ...

ਪੂਰੀ ਖ਼ਬਰ »

ਏ. ਐਾਡ ਐਮ. ਗਰੁੱਪ ਆਫ਼ ਇੰਸਟੀਚਿਊਟਸ 'ਚ ਦੀਵਾਲੀ ਮੇਲਾ 24 ਨੂੰ

ਪਠਾਨਕੋਟ, 22 ਅਕਤੂਬਰ (ਆਰ. ਸਿੰਘ)-ਏ. ਐਾਡ ਐਮ. ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਗਰੱੁਪ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫਰੈਸ਼ਰ ਪਾਰਟੀ 'ਪਰਿਚੈ 2019' ਅਤੇ ਦੀਵਾਲੀ ਮੇਲਾ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਇੰਸਟੀਚਿਊਟ ਦੀ ਡਾਇਰੈਕਟਰ ਡਾ: ਰੇਣੂਕਾ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ 4 ਸਾਲ ਗੈਪ 'ਤੇ ਵਿਦਿਆਰਥੀ ਦਾ 4 ਦਿਨਾਂ 'ਚ ਲਵਾਇਆ ਕੈਨੇਡਾ ਵੀਜ਼ਾ

ਗੁਰਦਾਸਪੁਰ, 22 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥੀ ਦਾ 4 ਦਿਨਾਂ ਵਿਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਗਲੋਬਲ ਮਾਈਗ੍ਰੇਸ਼ਨ ਦੇ ਐਮ.ਡੀ. ਅਮਨ ਘੁੰਮਣ ਤੇ ਗਗਨ ਘੁੰਮਣ ਨੇ ...

ਪੂਰੀ ਖ਼ਬਰ »

ਐਮ.ਪੀ., ਵਿਧਾਇਕ ਦੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਬੰਦ ਕਰਨ ਦੀ ਮੰਗ-ਬੂਆ ਸਿੰਘ

ਪਠਾਨਕੋਟ, 22 ਅਕਤੂਬਰ (ਆਰ. ਸਿੰਘ)-ਆਲ ਇੰਡੀਆ ਭਾਰਤੀ ਸੇਵਾ ਦਲ ਦੀ ਮੀਟਿੰਗ ਮਾਮੂਨ ਪਠਾਨਕੋਟ ਵਿਖੇ ਚੇਅਰਮੈਨ ਬੂਆ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬੂਆ ਸਿੰਘ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੇ ਗਏ ਐਮ.ਪੀ., ਵਿਧਾਇਕ ਕੋਈ ...

ਪੂਰੀ ਖ਼ਬਰ »

ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਮਠਿਆਈ ਦੀਆਂ ਦੁਕਾਨਾਂ ਤੋਂ ਨਮੂਨੇ ਲਏ

ਪਠਾਨਕੋਟ 22 ਅਕਤੂਬਰ (ਸੰਧੂ) ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫ਼ਟੀ ਵਿੰਗ ਦੀ ਟੀਮ ਵਲੋਂ ਸਹਾਇਕ ਕਮਿਸ਼ਨਰ ਰਜਿੰਦਰ ਪਾਲ ਦੀ ਅਗਵਾਈ ਵਿਚ ਮਿਲਾਵਟ ਖੋਰਾਂ ਿਖ਼ਲਾਫ਼ ਕਾਰਵਾਈ ਕਰਨ ਨੂੰ ਲੈ ਕੇ ਸ਼ਹਿਰ ਦੇ ਢਾਗੂੰ ਰੋਡ, ਰੇਲਵੇ ਰੋਡ, ਸਵਤੰਤਰਤਾ ...

ਪੂਰੀ ਖ਼ਬਰ »

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਜਤਿੰਦਰਪਾਲ ਵਲੋਂ ਧਾਰ ਕਲਾਂ 'ਚ ਲੀਗਲ ਏਡ ਦਫ਼ਤਰ ਦਾ ਉਦਘਾਟਨ

ਧਾਰ ਕਲਾਂ, 22 ਅਕਤੂਬਰ (ਨਰੇਸ਼ ਪਠਾਨੀਆ)-ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਸਚਿਵ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਤਿੰਦਰਪਾਲ ਵਲੋਂ ਬੀ.ਡੀ.ਪੀ.ਓ. ਦਫ਼ਤਰ ਧਾਰ ਕਲਾਂ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਲੀਗਲ ਏਡ ਕਲੀਨਿਕ ਧਾਰ ਕਲਾਂ ...

ਪੂਰੀ ਖ਼ਬਰ »

-ਅਦਾਲਤ ਵਲੋਂ ਡੀ. ਸੀ. ਨੂੰ ਆਦੇਸ਼- ਪੰਚਾਇਤਾਂ ਦੇ ਰੋਜ਼ ਦੇ ਕੰਮਾਂ 'ਚ ਦਖ਼ਲ ਨਾ ਦੇਵੇ ਜੀ. ਓ. ਜੀ.

ਪਠਾਨਕੋਟ, 22 ਅਕਤੂਬਰ (ਚੌਹਾਨ)-ਜ਼ਿਲ੍ਹਾ ਪੰਚਾਇਤ ਯੂਨੀਅਨ ਵਲੋਂ ਜੀ.ਓ.ਜੀ. ਿਖ਼ਲਾਫ਼ ਹਾਈਕੋਰਟ 'ਚ ਕੀਤੇ ਗਏ ਕੇਸ 'ਚ ਹਾਈਕੋਰਟ ਨੇ 16 ਅਕਤੂਬਰ ਨੰੂ ਹੋਈ ਸੁਣਵਾਈ 'ਚ ਨੋਟਿਸ ਆਫ਼ ਮੋਸ਼ਨ ਜਾਰੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਠਾਨਕੋਟ ਨੰੂ ਹੁਕਮ ਦਿੱਤੇ ਹਨ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ 'ਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ

ਫਤਹਿਗੜ੍ਹ ਚੂੜੀਆਂ, 22 ਅਕਤੂਬਰ (ਐਮ.ਐਸ. ਫੁੱਲ)-ਗੁਰਮੀਤ ਸਿੰਘ ਚਾਹਲ ਬੀ.ਡੀ.ਪੀ.ਓ. ਫਤਹਿਗੜ੍ਹ ਚੂੜੀਆਂ ਦੀ ਦੇਖ-ਰੇਖ ਹੇਠ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵਿਭਾਗਾਂ ਨੇ ਆਪੋ-ਆਪਣੇ ਸਟਾਲ ਲਗਾ ਕੇ ਸ਼ਗਨ ਸਕੀਮ, ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਅਧਿਕਾਰੀਆਂ ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 22 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦਫ਼ਤਰ 'ਚ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਕਮੇਟੀ ਦੇ ਮੁਲਾਜ਼ਮਾਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨਾਲ ਬੈਠਕ ਕੀਤੀ | ...

ਪੂਰੀ ਖ਼ਬਰ »

ਜੀ.ਪੀ.ਐਮ.ਓ. ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਡੇਰਾ ਬਾਬਾ ਨਾਨਕ, 22 ਅਕਤੂਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸੈਨਿਕ ਸਦਨ ਹਾਲ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਤਹਿਸੀਲ ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਗੁਰਇਕਬਾਲ ਸਿੰਘ ਮਾਹਲ ਨੂੰ ਕਾਦੀਆਂ ਦਾ ਹਲਕਾ ਇੰਚਾਰਜ ਲਗਾਉਣ ਦੀ ਮੰਗ

ਕਾਦੀਆਂ, 22 ਅਕਤੂਬਰ (ਗੁਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਜਥੇਬੰਦਕ ਸਕੱਤਰ ਪੰਜਾਬ ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਇੰਚਾਰਜ ਲਗਾਉਣ ਲਈ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਨਾਥਪੁਰ ਦੇ ਸਰਪੰਚ ਮਲਕੀਤ ਸਿੰਘ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦੇ ਧਾਰਮਿਕ ਪ੍ਰੀਖਿਆ 'ਚ ਅੱਵਲ ਰਹੇ ਬੱਚਿਆਂ ਦਾ ਸਨਮਾਨ

ਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਵਿਦਿਆਰਥੀਆਂ ਨੇ ਸਿਰਮੋਰ ਸੰਸਥਾ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਪ੍ਰੀਖਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਨਾਚੀਕੇਤਾ ਨੇ ਲਵਾਇਆ ਸਾਢੇ 5 ਲੱਖ ਵਜ਼ੀਫ਼ੇ ਨਾਲ ਤਿੰਨ ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 22 ਅਕਤੂਬਰ (ਆਰਿਫ਼)-ਨਾਚੀਕੇਤਾ ਐਜੂਕੇਸ਼ਨਲ ਸਰਵਿਸਜ਼ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥਣ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਜੋ ਕਿ ਸਾਢੇ ਪੰਜ ਲੱਖ ਦੀ ਸਕਾਲਰਸ਼ਿਪ ਸਮੇਤ ਲਗਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਮਨੀਸ਼ਾ ਮਹਾਜਨ ...

ਪੂਰੀ ਖ਼ਬਰ »

ਲੰਮੇ ਸਮੇਂ ਤੋਂ ਏ. ਟੀ. ਐਮ. ਖ਼ਰਾਬ, ਲੋਕ ਪ੍ਰੇਸ਼ਾਨ

ਨਰੋਟ ਜੈਮਲ ਸਿੰਘ, 22 ਅਕਤੂਬਰ (ਗੁਰਮੀਤ ਸਿੰਘ)- ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਏ.ਟੀ.ਐਮ. ਸਬੰਧੀ ਦਿੱਕਤ ਪੇਸ਼ ਆ ਰਹੀ ਹੈ | ਪ੍ਰੰਤੂ ਬੈਂਕਾਂ ਵਲੋਂ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ...

ਪੂਰੀ ਖ਼ਬਰ »

ਗੁਰਦੁਆਰਾ ਬਾਰਠ ਸਾਹਿਬ ਵਿਖੇ ਗੁਰਮਤਿ ਸਮਾਗਮ

ਨਰੋਟ ਮਹਿਰਾ, 22 ਅਕਤੂਬਰ (ਰਾਜ ਕੁਮਾਰੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਸਹਿਜ ਪਾਠ ਸੰਸਥਾ ਅੰਮਿ੍ਤਸਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਇਸਤਰੀ ਅਕਾਲੀ ਦਲ ਅਤੇ ਮੀਰੀ ਪੀਰੀ ਪ੍ਰਚਾਰ ਸੰਸਥਾ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਫਰੰਟ ਦੀ ਹੋਈ ਮੀਟਿੰਗ

ਗੁਰਦਾਸਪੁਰ, 22 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਆਲਮਬੀਰ ਸਿੰਘ)-ਡੈਮੋਕਰੇਟਿਕ ਟੀਚਰ ਫਰੰਟ ਗੁਰਦਾਸਪੁਰ ਦੀ ਮੀਟਿੰਗ ਅਧਿਆਪਕ ਆਗੂ ਕਰਨੈਲ ਸਿੰਘ ਚਿੱਟੀ, ਵਰਿੰਦਰ ਹੱਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਸਕੂਲ ਅੰਦਰ ਹੋ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX