ਤਾਜਾ ਖ਼ਬਰਾਂ


ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  10 minutes ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  30 minutes ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ
. . .  39 minutes ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  54 minutes ago
ਨਵੀਂ ਦਿੱਲੀ, 13 ਨਵੰਬਰ- ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ...
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  59 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਹੁਣ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਵੀ ਸੂਚਨਾ ਦੇ ਅਧਿਕਾਰ ਭਾਵ ਕਿ ਆਰ. ਟੀ. ਆਈ. ਦੇ ਤਹਿਤ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ........
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  about 1 hour ago
ਮੁੰਬਈ, 13 ਨਵੰਬਰ- ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਖ਼ਰਾਬ ਸਿਹਤ ਦੇ ਚੱਲਦਿਆਂ ਪਿਛਲੇ ਦੋ ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹਨ। ਲਤਾ ਦੀਦੀ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ...
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਬ੍ਰਾਸੀਲੀਆ, 13 ਨਵੰਬਰ- 11ਵੇਂ ਬ੍ਰਿਕਸ ਸੰਮੇਲਨ 'ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 13 ਨਵੰਬਰ- ਸਾਲ 2011 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ...
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  about 2 hours ago
ਇਸਲਾਮਾਬਾਦ, 13 ਨਵੰਬਰ- ਪਾਕਿਸਤਾਨ ਦੀ ਜੇਲ੍ਹ 'ਚ ਜਾਸੂਸੀ ਦੇ ਦੋਸ਼ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਨਿਹੰਗ ਜਥੇਬੰਦੀਆਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਜਾ ਰਿਹਾ ਹੈ ਵਿਸ਼ਾਲ ਮਹੱਲਾ
. . .  about 2 hours ago
ਸੁਲਤਾਨਪੁਰ ਲੋਧੀ, 13 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ...
ਪ੍ਰਿੰਸ ਚਾਰਲਸ ਵਲੋਂ ਭਾਰਤੀ ਮੌਸਮ ਵਿਭਾਗ ਦਾ ਦੌਰਾ
. . .  57 minutes ago
ਨਵੀਂ ਦਿੱਲੀ, 13 ਨਵੰਬਰ- ਪ੍ਰਿੰਸ ਆਫ਼ ਵੇਲਜ਼- ਪ੍ਰਿੰਸ ਚਾਰਲਸ ਵਲੋਂ ਅੱਜ ਭਾਰਤੀ ਮੌਸਮ ਵਿਭਾਗ ਦਾ ਦੌਰਾ ਕੀਤਾ ਗਿਆ। ਦੱਸਣਯੋਗ ਹੈ...
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਬੋਲੇ ਰਾਓਤ, ਕਿਹਾ- ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ
. . .  about 3 hours ago
ਮੁੰਬਈ, 13 ਨਵੰਬਰ- ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੀਨੇ 'ਚ ਦਰਦ ਦੀ ਸ਼ਿਕਾਇਤ ਮਗਰੋਂ ਉਨ੍ਹਾਂ ਨੂੰ 11 ਨਵੰਬਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ...
ਕਾਂਗਰਸ ਨੇਤਾਵਾਂ ਨੇ ਹਸਪਤਾਲ 'ਚ ਰਾਓਤ ਨਾਲ ਕੀਤੀ ਮੁਲਾਕਾਤ
. . .  about 3 hours ago
ਮੁੰਬਈ, 13 ਨਵੰਬਰ- ਮਹਾਰਾਸ਼ਟਰ ਕਾਂਗਰਸ ਦੇ ਨੇਤਾਵਾਂ ਨੇ ਅੱਜ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨਾਲ ਮੁਲਾਕਾਤ ਕੀਤੀ। ਦੱਸ ਦਈਏ...
ਖੰਨਾ 'ਚ ਰੋਟਰੀ ਕਲੱਬ ਦੀ ਇਮਾਰਤ ਢਾਉਣ 'ਤੇ ਹੋਇਆ ਹੰਗਾਮਾ
. . .  about 3 hours ago
ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਖੰਨਾ ਦੇ ਰੋਟਰੀ ਭਵਨ ਨੂੰ ਤੋੜ ਦਿੱਤਾ ਗਿਆ, ਜਿਸ ਕਰਕੇ ਕਾਫੀ ਹੰਗਾਮਾ ਹੋਇਆ। ਇਹ ਰੋਟਰੀ ਭਵਨ ਵਕਫ਼ ਬੋਰਡ ਦੀ ਜ਼ਮੀਨ 'ਤੇ ਬਣਿਆ...
ਰਾਫੇਲ ਮਾਮਲੇ 'ਤੇ ਸੁਪਰੀਮ ਕੋਰਟ ਕੱਲ੍ਹ ਸੁਣਾਏਗਾ ਫ਼ੈਸਲਾ
. . .  about 4 hours ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ 'ਤੇ ਕੱਲ੍ਹ ਆਵੇਗਾ ਸੁਪਰੀਮ ਕੋਰਟ ਦਾ ਫ਼ੈਸਲਾ
. . .  about 4 hours ago
ਕੱਲ੍ਹ ਹੋਵੇਗਾ ਹਰਿਆਣਾ ਕੈਬਨਿਟ ਦਾ ਵਿਸਥਾਰ
. . .  about 4 hours ago
ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 minute ago
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  about 5 hours ago
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  about 5 hours ago
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  about 5 hours ago
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  about 7 hours ago
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  about 7 hours ago
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  about 7 hours ago
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  about 7 hours ago
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  1 day ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  1 day ago
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  1 day ago
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  1 day ago
ਜੰਮੂ-ਕਸ਼ਮੀਰ ਸੜਕ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 16
. . .  about 1 hour ago
ਕੈਪਟਨ ਨੇ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
. . .  about 1 hour ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 12 ਲੋਕਾਂ ਦੀ ਮੌਤ
. . .  about 1 hour ago
ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ
. . .  about 1 hour ago
ਕਰਤਾਰਪੁਰ ਸਾਹਿਬ ਜਾਣ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਦਿੱਲੀ ਸਰਕਾਰ
. . .  3 minutes ago
ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਰਾਜਪਾਲ ਦੇ ਫ਼ੈਸਲੇ ਨੂੰ ਦਿੱਤੀ ਚੁਨੌਤੀ
. . .  9 minutes ago
ਭੀਮਾ ਕੋਰੇਗਾਂਵ ਮਾਮਲਾ : ਅਦਾਲਤ ਨੇ ਦੋਸ਼ੀ ਗੌਤਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  25 minutes ago
ਜੀਪ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  41 minutes ago
ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  about 1 hour ago
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  about 1 hour ago
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  about 1 hour ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  1 day ago
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  1 day ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  1 day ago
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਜ਼ਿਆਦਾਤਰ ਲੋਕ ਇਸ ਲਈ ਵੀ ਸਫਲ ਹੋ ਜਾਂਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। -ਜਾਰਜ ਏਲੇਨ

ਪੰਜਾਬ / ਜਨਰਲ

ਦੀਵਾਲੀ ਤੇ ਗੁਰਪੁਰਬ 'ਤੇ ਮਿੱਥੇ ਸਮੇਂ ਮੁਤਾਬਕ ਚੱਲ ਸਕਣਗੇ ਪਟਾਕੇ-ਹਾਈਕੋਰਟ

ਚੰਡੀਗੜ੍ਹ, 22 ਅਕਤੂਬਰ (ਸੁਰਜੀਤ ਸਿੰਘ ਸੱਤੀ)- ਦੀਵਾਲੀ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿਛਲੇ ਸਾਲਾਂ ਵਾਂਗ ਤੈਅ ਸਮੇਂ ਮੁਤਾਬਕ ਪਟਾਕੇ ਚਲਾਏ ਜਾ ਸਕਣਗੇ | ਹਾਈਕੋਰਟ ਨੇ ਸਾਲ 2017 'ਚ ਸ਼ਾਮ ਸਾਢੇ ਛੇ ਵਜੇ ਤੋਂ ਰਾਤ ਸਾਢੇ ਨੌ ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ | ਮੰਗਲਵਾਰ ਨੂੰ ਹਾਈਕੋਰਟ ਨੇ ਇਸੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਉਕਤ ਦੋਵੇਂ ਤਿਉਹਾਰਾਂ 'ਤੇ ਪਿਛਲੇ ਸਾਲਾਂ ਵਾਂਗ ਹੀ ਪਟਾਕੇ ਚਲਾਏ ਜਾ ਸਕਣਗੇ | ਪੰਜਾਬ ਸਰਕਾਰ ਦੀ ਇਕ ਬੇਨਤੀ 'ਤੇ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਪਟਾਕਿਆਂ ਦੇ ਲਾਇਸੰਸ ਨਵਿਆਉਣ ਜਾਂ ਪੱਕੇ ਲਾਇਸੰਸ ਕਰਨ ਪ੍ਰਤੀ ਸਰਕਾਰ ਨੂੰ ਪੂਰੀ ਛੋਟ ਹੋਵੇਗੀ ਤੇ ਇਸ ਸਾਲ ਠੀਕ ਉਨੇ ਹੀ ਲਾਇਸੰਸ ਜਾਰੀ ਕੀਤੇ ਜਾਣਗੇ, ਜਿੰਨੇ ਕਿ ਸਾਲ 2016 'ਚ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤੇ ਗਏ ਆਰਜ਼ੀ ਲਾਇਸੰਸਾਂ ਦੀ ਗਿਣਤੀ ਦਾ 20 ਫੀਸਦੀ ਬਣਦੇ ਹਨ |

ਹੁਸੈਨੀਵਾਲਾ ਸਰਹੱਦ 'ਤੇ ਮੁੜ ਉੱਡੇ 3 ਪਾਕਿ ਡਰੋਨ-ਬੀ.ਐੱਸ.ਐਫ. ਨੇ ਕੀਤੀ ਫਾਇਰਿੰਗ

ਫ਼ਿਰੋਜ਼ਪੁਰ, 22 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪਾਕਿਸਤਾਨ ਵਲੋਂ ਫ਼ਿਰੋਜ਼ਪੁਰ ਸੈਕਟਰ ਰਾਹੀਂ ਬੀਤੀ ਰਾਤ ਵੱਖ-ਵੱਖ ਥਾਵਾਂ 'ਤੇ ਡਰੋਨ ਉਡਾਉਣ, ਨਸ਼ੇ ਭੇਜਣ ਤੇ ਘੁਸਪੈਠ ਕਰਵਾਉਣ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੀ.ਐੱਸ.ਐਫ. ...

ਪੂਰੀ ਖ਼ਬਰ »

ਸੁਖਪਾਲ ਸਿੰਘ ਖਹਿਰਾ ਨੇ ਅਸਤੀਫ਼ਾ ਵਾਪਸ ਲਿਆ

ਚੰਡੀਗੜ੍ਹ, 22 ਅਕਤੂਬਰ (ਐਨ. ਐਸ. ਪਰਵਾਨਾ)-ਪੰਜਾਬ ਦੇ 4 ਦਲ ਬਦਲੂ ਵਿਧਾਇਕਾਂ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਜੈਤੋ ਤੋਂ ਮਾਸਟਰ ਬਲਦੇਵ ਸਿੰਘ, ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਦਾ ਕੇਸ ਉਸ ਵੇਲੇ ਦਿਲਚਸਪ ਮੋੜ ਲੈ ਗਿਆ ...

ਪੂਰੀ ਖ਼ਬਰ »

ਨਵਜੋਤ ਕੌਰ ਸਿੱਧੂ ਵਲੋਂ ਕਾਂਗਰਸ ਛੱਡੇ ਜਾਣ ਦੀਆਂ ਚਰਚਾਵਾਂ ਸ਼ੁਰੂ

ਅੰਮਿ੍ਤਸਰ, 22 ਅਕਤੂਬਰ (ਰੇਸ਼ਮ ਸਿੰਘ)¸ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਵੇਂ ਨਵਜੋਤ ਸਿੰਘ ਸਿੱਧੂ ਅਗਿਆਤਵਾਸ ਹੋ ਗਏ ਹਨ, ਪਰ ਉਨ੍ਹਾਂ ਦੀ ਤੇਜ਼ ਤਰਾਰ ਪਤਨੀ ਡਾ. ਨਵਜੋਤ ਕੌਰ ਸਿੱਧੂ ਅੱਜ ਵੀ ਪੂਰੇ ਦਮ ਖਮ 'ਚ ਹੈ ਤੇ ਮੌਜੂਦਾ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਲਈ ਕਰਨਗੇ ਸਿਫ਼ਾਰਸ਼ਾਂ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਪੰਜਾਬ ਮਹਿਲਾ ਕਮਿਸ਼ਨ ਦੇ ਬੁਲਾਰੇ ਅਨੁਸਾਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ 'ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਅਮਰਦੀਪ ਸਿੰਘ ਰਾਏ ਵਲੋਂ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਇਕ ਅਰਧ ਸਰਕਾਰੀ ਪੱਤਰ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਖਹਿਰਾ ਤੇ ਤਿੰਨ 'ਆਪ' ਵਿਧਾਇਕਾਂ ਨੰੂ ਅਯੋਗ ਠਹਿਰਾਉਣ ਦੀ ਮੰਗ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਪੁਰਾਣੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਣ ਤੇ ਕਾਂਗਰਸ 'ਚ ਸ਼ਾਮਿਲ ਹੋਣ ਲਈ ਸੁਖਪਾਲ ਸਿੰਘ ਖਹਿਰਾ ਤੇ 'ਆਪ' ਦੇ ਤਿੰਨ ਵਿਧਾਇਕਾਂ ਨੰੂ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ¢ ਸਾਬਕਾ ਮੰਤਰੀ ਡਾ. ...

ਪੂਰੀ ਖ਼ਬਰ »

460 ਮੈਡੀਕਲ ਅਫ਼ਸਰਾਂ ਦੀ ਭਰਤੀ ਜਲਦ-ਬਾਜਵਾ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ 460 ਮੈਡੀਕਲ ਅਫ਼ਸਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਹਾਈਕੋਰਟ 'ਚ ਫ਼ੈਸਲਾ ਹੋਣ ਤੱਕ ਅਧਿਕਾਰੀ ਅਦਾਇਗੀ 'ਚ ਅੜਚਣ ਨਾ ਪਾਉਣ-ਚੀਮਾ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)- ਖ਼ੁਰਾਕ ਵਿਭਾਗ ਵਲੋਂ 18 ਅਕਤੂਬਰ ਨੂੰ ਕਿਸਾਨਾਂ ਦੇ ਖਾਤੇ ਪੋਰਟਲ 'ਤੇ ਪਾਏ ਬਿਨਾਂ ਅਗਲੀ ਅਦਾਇਗੀ ਨਾ ਕਰਨ ਸਬੰਧੀ ਜਾਰੀ ਕੀਤੇ ਪੱਤਰ ਦੇ ਵਿਰੋਧ 'ਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ...

ਪੂਰੀ ਖ਼ਬਰ »

2 ਨਕਲੀ ਸੀ.ਬੀ.ਆਈ. ਅਫ਼ਸਰ ਕਾਬੂ ਨਕਲੀ ਸ਼ਨਾਖ਼ਤੀ ਕਾਰਡ, ਨਕਲੀ ਪਿਸਤੌਲ ਬਰਾਮਦ

ਕਰਤਾਰਪੁਰ, 22 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਬੀਤੇ ਦਿਨੀਂ ਕਰਤਾਰਪੁਰ ਪੁਲਿਸ ਨੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਨਕਲੀ ਸੀ. ਬੀ. ਆਈ. ਅਫਸਰ ਜਸਪਾਲ ਸਿੰਘ ਉਰਫ ਸੁੰਦਰੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਨਾਰੂ ਨੰਗਲ ਹੁਸ਼ਿਆਰਪੁਰ ਨੂੰ ਕਾਬੂ ਕੀਤਾ ...

ਪੂਰੀ ਖ਼ਬਰ »

ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸਮਾਪਤ

ਨਿਹਾਲ ਸਿੰਘ ਵਾਲਾ, 22 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸੰਤ ਦਰਬਾਰਾ ਸਿੰਘ ਦੀ 41ਵੀਂ ਬਰਸੀ ਮੌਜੂਦਾ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦੀ ਰਹਿਨੁਮਾਈ ਹੇਠ ਸੰਤ ਆਸ਼ਰਮ ਲੋਪੋ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਇਸ ...

ਪੂਰੀ ਖ਼ਬਰ »

ਡੀ.ਜੀ.ਪੀ. ਵਲੋਂ ਮੁਅੱਤਲ ਜੇਲ੍ਹ ਸੁਪਰਡੈਂਟ ਨੂੰ ਬਹਾਲ ਕਰਨ ਦੀ ਸਿਫ਼ਾਰਿਸ਼

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮੁਅੱਤਲ ਕੀਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਨੂੰ ਪੰਜਾਬ ਪੁਲਿਸ ਮੁਖੀ ਡੀ.ਜੀ.ਪੀ. ਦਿਨਕਰ ਗੁਪਤਾ ਨੇ ਬਹਾਲ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ ਹੈ¢ ਜਸਪਾਲ ...

ਪੂਰੀ ਖ਼ਬਰ »

ਧਨੇਰ ਦੇ ਉਮਰ ਕੈਦ ਮਾਮਲੇ 'ਚ ਜੇਲ੍ਹ ਮੰਤਰੀ ਰੰਧਾਵਾ ਨਾਲ ਸੰਘਰਸ਼ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ 'ਤੇ ਆਧਾਰਿਤ ਕਮੇਟੀ ਦੀ ਮੀਟਿੰਗ ਅੱਜ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ...

ਪੂਰੀ ਖ਼ਬਰ »

ਜੇਲ੍ਹ ਕੰਪਲੈਕਸ 'ਚ ਹੋਣਗੀਆਂ ਉਮਰ ਕੈਦੀ ਗੈਂਗਸਟਰ ਦੀਆਂ ਲਾਵਾਂ

ਚੰਡੀਗੜ੍ਹ, 22 ਅਕਤੂਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਆਪਣੇ ਕਿਸਮ ਦਾ ਇਕ ਵਿਲੱਖਣ ਮਾਮਲਾ ਪੁੱਜਾ ਹੈ | ਦੋਹਰੇ ਕਤਲ ਕੇਸ 'ਚ ਫਸੇ ਇਕ ਗੈਂਗਸਟਰ ਵਲੋਂ ਵਿਆਹ ਲਈ ਇਕ ਮਹੀਨੇ ਦੀ ਛੁੱਟੀ ਮੰਗੀ ਗਈ, ਪਰ ਹਾਈਕੋਰਟ ਨੇ ਵਿਆਹ ਦੀ ਰਸਮ ਜੇਲ੍ਹ ਕੰਪਲੈਕਸ ...

ਪੂਰੀ ਖ਼ਬਰ »

ਦਮਦਮੀ ਟਕਸਾਲ ਦੇ ਅਰਧ-ਸ਼ਤਾਬਦੀ ਸਮਾਗਮ ਜਾਹੋ-ਜਲਾਲ ਨਾਲ ਆਰੰਭ

ਚੌਕ ਮਹਿਤਾ, 22 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੇ 50 ਸਾਲਾ (ਅਰਧ-ਸ਼ਤਾਬਦੀ) ਸਮਾਗਮ ਵੱਡੀ ਪੱਧਰ 'ਤੇ ਜਾਹੋ-ਜਲਾਲ ਨਾਲ 23, 24 ਤੇ 25 ਅਕਤੂਬਰ ਨੂੰ ਮਨਾਏ ...

ਪੂਰੀ ਖ਼ਬਰ »

ਕੌਮਾਂਤਰੀ ਨਗਰ ਕੀਰਤਨ ਦਾ ਪਟਿਆਲਾ ਪੁੱਜਣ 'ਤੇ ਭਰਵਾਂ ਸਵਾਗਤ

ਨਾਭਾ/ਭਾਦਸੋਂ, 22 ਅਕਤੂਬਰ (ਕਰਮਜੀਤ ਸਿੰਘ/ਗੁਰਬਖ਼ਸ਼ ਸਿੰਘ ਵੜੈਚ)-ਕੌਮਾਂਤਰੀ ਨਗਰ ਕੀਰਤਨ ਦਾ ਨਾਭਾ ਤੋਂ ਪਟਿਆਲਾ ਦਿਹਾਤੀ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਥੇ ਰੋਹਟੀ ਪੁਲ ਵਿਖੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ...

ਪੂਰੀ ਖ਼ਬਰ »

ਰਵਿਦਾਸ ਮੰਦਰ ਬਾਰੇ ਫ਼ੈਸਲਾ ਅਧੂਰਾ, ਪਰ ਸਵਾਗਤਯੋਗ- ਸੰਤ ਹੀਰਾ

ਜਲੰਧਰ, 22 ਅਕਤੂਬਰ (ਮੇਜਰ ਸਿੰਘ)-ਸਰਬ ਭਾਰਤ ਆਦਿਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਤੇ ਆਦਿਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਕੇਂਦਰ ਸਰਕਾਰ ਦੀ ਪੇਸ਼ਕਸ਼ 'ਤੇ ਗੁਰੂ ਰਵਿਦਾਸ ਤੀਰਥ ਅਸਥਾਨ ਤੁਗਲਕਾਬਾਦ ਦਿੱਲੀ ਦੀ ਮੁੜ ਉਸਾਰੀ ਬਾਰੇ ...

ਪੂਰੀ ਖ਼ਬਰ »

ਪਿੰਡ ਧੁਲੇਤਾ ਦੀ ਜੈਗ ਸਹੋਤਾ ਬਣੀ ਕੈਨੇਡਾ 'ਚ ਸੰਸਦ ਮੈਂਬਰ

ਬੜਾ ਪਿੰਡ, 22 ਅਕਤੂਬਰ (ਚਾਵਲਾ)- ਕੈਨੇਡਾ ਦੀਆਂ ਸੰਸਦੀ ਚੋਣਾਂ 'ਚ ਨਜ਼ਦੀਕੀ ਪਿੰਡ ਧੁਲੇਤਾ ਦੀ ਜੰਮਪਲ ਜੈਗ ਸਹੋਤਾ ਪੁੱਤਰੀ ਹਰਬੰਸ ਸਿੰਘ ਦੇ ਸੰਸਦ ਮੈਂਬਰ ਬਣਨ 'ਤੇ ਪਿੰਡ ਧੁਲੇਤਾ 'ਚ ਖੁਸ਼ੀ ਦੀ ਲਹਿਰ ਦੌੜ ਗਈ | ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ 18 ਪੰਜਾਬੀ ...

ਪੂਰੀ ਖ਼ਬਰ »

ਰੰਧਾਵਾ ਵਲੋਂ ਕਰਤਾਰਪੁਰ ਲਾਂਘੇ ਦੀ ਪ੍ਰਗਤੀ ਤੇ ਪ੍ਰਬੰਧਾਂ ਦਾ ਜਾਇਜ਼ਾ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੀ ਪ੍ਰਗਤੀ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਹਿਕਾਰਤਾ ਤੇ ...

ਪੂਰੀ ਖ਼ਬਰ »

ਰਾਮ ਰਹੀਮ ਨੂੰ ਜੇਲ੍ਹ 'ਚ ਪ੍ਰੇਸ਼ਾਨ ਕਰਨ ਦਾ ਦੋਸ਼

ਚੰਡੀਗੜ੍ਹ, 22 ਅਕਤੂਬਰ (ਸੁਰਜੀਤ ਸਿੰਘ ਸੱਤੀ)-ਜਬਰ ਜਨਾਹ ਦੇ ਦੋਸ਼ੀ ਸੁਨਾਰੀਆ ਜੇਲ੍ਹ 'ਚ ਬੰਦ ਰਾਮ ਰਹੀਮ ਦੇ ਪੈਰੋਕਾਰ ਤੇ ਡੇਰਾ ਸਿਰਸਾ ਸਥਿਤ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਹਾਈਕੋਰਟ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਨੂੰ ਜੇਲ੍ਹ 'ਚ ਸਰੀਰਕ ਤੇ ...

ਪੂਰੀ ਖ਼ਬਰ »

ਕੇਂਦਰ ਨੇ ਪੰਜਾਬ 'ਚ 'ਸਾਂਝੇ ਆਪਰੇਸ਼ਨ ਸੈਂਟਰ' ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕੇਂਦਰ ਸਰਕਾਰ ਨੇ ਪੰਜਾਬ 'ਚ ਰਾਜ ਪੁਲਿਸ ਸਮੇਤ ਕੇਂਦਰੀ ਸੁਰੱਖਿਆ ਏਜੰਸੀਆਂ ਦਾ ਇਕ ਸੰਯੁਕਤ ਕਾਊਾਟਰ ਆਪਰੇਸ਼ਨ ਸੈਂਟਰ ਸਥਾਪਿਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤਹਿਤ ਸਾਰੀਆਂ ਸੁਰੱਖਿਆ ਤੇ ਖ਼ੁਫ਼ੀਆ ...

ਪੂਰੀ ਖ਼ਬਰ »

ਏਅਰ ਇੰਡੀਆ ਨੇ ਬਿਜ਼ਨਸ ਕਲਾਸ ਟਿਕਟ 'ਤੇ ਦਿੱਲੀ ਜਾਣ ਵਾਲੇ ਯਾਤਰੀ ਨੂੰ ਆਮ ਯਾਤਰੀਆਂ ਨਾਲ ਭੇਜਣ ਲਈ ਕੀਤਾ ਮਜਬੂਰ

ਰਾਜਾਸਾਂਸੀ, 22 ਅਕਤੂਬਰ (ਹਰਦੀਪ ਸਿੰਘ ਖੀਵਾ, ਹੇਰ)-ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮਿ੍ਤਸਰ ਤੋਂ ਦਿੱਲੀ ਬਿਜ਼ਨਸ ਕਲਾਸ ਦੀ ਟਿਕਟ 'ਤੇ ਸਫਰ ਕਰਨ ਵਾਲੇ ਅੰਮਿ੍ਤਸਰ ਤੋਂ ਕੋਕਾ ਕੋਲਾ ਦੇ ਮਾਲਕ ਨੇ ਏਅਰ ਇੰਡੀਆ ਦੇ ਅਧਿਕਾਰੀਆਂ 'ਤੇ ਵਾਰ-ਵਾਰ ਖੱਜਲ ਖੁਆਰ ਕਰਨ ਦੇ ਦੋਸ਼ ...

ਪੂਰੀ ਖ਼ਬਰ »

ਆਈ.ਟੀ.ਬੀ.ਪੀ. ਦੀ ਸਾਬਕਾ ਡਿਪਟੀ ਕਮਾਂਡੈਂਟ ਵਲੋਂ ਦਬਾਅ ਦੇ ਚੱਲਦਿਆਂ ਨੌਕਰੀ ਛੱਡਣ ਦੇ ਦੋਸ਼

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡੋ ਤਿੱਬਤੀਅਣ ਬਾਰਡਰ ਪੁਲਿਸ ਫੋਰਸ (ਆਈ.ਟੀ.ਬੀ.ਪੀ.) 'ਚ ਤਾਇਨਾਤ ਰਹੀ ਸਾਬਕਾ ਡਿਪਟੀ ਕਮਾਂਡੈਂਟ/ਡਿਪਟੀ ਜੱਜ ਅਟਾਰਨੀ ਜਨਰਲ ਕਰੁਨਾਜੀਤ ਕੌਰ ਨੇ ਆਪਣੇ ਅਸਤੀਫ਼ੇ ਦੇਣ ਦੇ ਦੋਸ਼ ਆਈ.ਟੀ.ਬੀ.ਪੀ. ਦੇ ਸੀਨੀਅਰ ...

ਪੂਰੀ ਖ਼ਬਰ »

ਮੁਲਾਜ਼ਮ 24 ਨੂੰ ਕਾਲੀ ਦੀਵਾਲੀ ਮਨਾਉਣਗੇ

ਲੁਧਿਆਣਾ, 22 ਅਕਤੂਬਰ (ਸਲੇਮਪੁਰੀ)-ਸੂਬਾਈ ਮੁਲਾਜ਼ਮ ਆਗੂ ਗੁਰਨਾਮ ਸਿੰਘ ਵਿਰਕ, ਸੁਖਵਿੰਦਰ ਸਿੰਘ ਤੇ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬੇ ਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਵਲੋਂ ਮੰਗਾਂ ...

ਪੂਰੀ ਖ਼ਬਰ »

ਸਿੱਧਵਾਂ ਬੇਟ ਦੀ ਨੂੰ ਹ ਤੇ ਪਿੰਡ ਸਫ਼ੀਪੁਰਾ ਦੀ ਧੀ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰ

ਸਿੱਧਵਾਂ ਬੇਟ, 22 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)- ਕੈਨੇਡਾ 'ਚ ਹੋਈਆਂ ਸੰਸਦੀ ਚੋਣਾਂ ਦੌਰਾਨ ਸਥਾਨਕ ਕਸਬੇ ਦੇ ਮਰਹੂਮ ਮਾ. ਮੁਖਤਿਆਰ ਸਿੰਘ ਸਿੱਧੂ ਦੀ ਨੂੰ ਹ ਤੇ ਲਾਗਲੇ ਪਿੰਡ ਸਫੀਪੁਰਾ ਦੇ ਪ੍ਰਵਾਸੀ ਭਾਰਤੀ ਸਤਨਾਮ ਸਿੰਘ ਰੰਧਾਵਾ ਤੇ ਪਿ੍ਤਪਾਲ ਕੌਰ ਰੰਧਾਵਾ ਦੀ ...

ਪੂਰੀ ਖ਼ਬਰ »

ਕੈਨੇਡਾ 'ਚ ਚੋਣ ਜਿੱਤਣ ਵਾਲੇ ਗਗਨ ਸਿਕੰਦ ਦੇ ਨਾਨਕੇ ਪਿੰਡ ਜੰਡਿਆਲੀ 'ਚ ਖ਼ੁਸ਼ੀ ਦੀ ਲਹਿਰ

ਕੁਹਾੜਾ, 22 ਅਕਤੂਬਰ (ਤੇਲੂ ਰਾਮ ਕੁਹਾੜਾ)- ਕੈਨੇਡਾ 'ਚ ਮਿਸੀਸਾਗਾ ਸਟਰੀਟ ਵਿਲੇਜ ਹਲਕੇ 'ਚੋਂ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੇ ਗਗਨ ਸਿਕੰਦ ਦੇ ਜਿੱਤਣ ਦੀ ਖ਼ਬਰ ਜਿਉਂ ਹੀ ਉਨ੍ਹਾਂ ਦੇ ਨਾਨਕੇ ਪਿੰਡ ਜੰਡਿਆਲੀ (ਨੇੜੇ ਕੁਹਾੜਾ) ਜ਼ਿਲ੍ਹਾ ਲੁਧਿਆਣਾ 'ਚ ਪੁਜੀ ਤਾਂ ...

ਪੂਰੀ ਖ਼ਬਰ »

1 ਕਰੋੜ 85 ਲੱਖ ਦੀ ਹੈਰੋਇਨ ਤੇ 17 ਲੱਖ 40 ਹਜ਼ਾਰ ਦੀ ਡਰੱਗ ਮਨੀ ਸਮੇਤ ਤਿੰਨ ਗਿ੍ਫ਼ਤਾਰ

ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)- ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾ ਦੇ ਕਬਜ਼ੇ 'ਚੋਂ ਇਕ ਕਰੋੜ 85 ਲੱਖ ਰੁਪਏ ਦੇ ਮੁੱਲ ਦੀ ਹੈਰੋਇਨ ਤੇ 17 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ | ...

ਪੂਰੀ ਖ਼ਬਰ »

'ਫੁਲਕਾਰੀ' ਗੀਤ ਜਾਰੀ ਹੋਣ ਨਾਲ ਫ਼ਿਲਮ 'ਡਾਕਾ' ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਵਧੀ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਗੁਲਸ਼ਨ ਕੁਮਾਰ ਟੀ-ਸੀਰੀਜ਼ ਤੇ ਹੰਬੱਲ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਡਾਕਾ' ਦੇ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੇ ਦੋ ਗਾਣੇ 'ਫੁਲਕਾਰੀ' ਦਾ ਨਵਾਂ ਵਰਜ਼ਨ ਤੇ ਸੈਡ ਰੋਮਾਂਟਿਕ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਨਾਲ ਲਗਦੇ ਪੰਜਾਬ ਦੇ ਜ਼ਿਲਿ੍ਹਆਂ 'ਚ ਡੀਜ਼ਲ ਦੀ ਵਿਕਰੀ ਘਟੀ

ਜਲੰਧਰ, 22 ਅਕਤੂਬਰ (ਸ਼ਿਵ ਸ਼ਰਮਾ)- ਜੰਮੂ ਕਸ਼ਮੀਰ 'ਚ ਪਿਛਲੇ ਦੋ ਮਹੀਨੇ ਤੋਂ ਜਾਰੀ ਕਰਫ਼ਿਊ ਦਾ ਅਸਰ ਪੰਜਾਬ 'ਤੇ ਵੀ ਪਿਆ ਹੈ ਤੇ ਦੋ ਮਹੀਨੇ 'ਚ ਹੀ ਜੰਮੂ-ਕਸ਼ਮੀਰ ਦੇ ਨਾਲ ਲਗਦੇ ਜ਼ਿਲਿ੍ਹਆਂ 'ਚ ਡੀਜ਼ਲ ਦੀ ਵਿਕਰੀ 'ਚ ਕਮੀ ਆਈ ਹੈ | ਉਂਜ ਵੀ ਸਾਰੇ ਪੰਜਾਬ 'ਚ ਡੀਜ਼ਲ ਮਹਿੰਗਾ ...

ਪੂਰੀ ਖ਼ਬਰ »

ਸੰਸਦ ਮੈਂਬਰ ਸਿੱਧੂ ਦੇ ਜੱਦੀ ਘਰ ਪੱਤੀ ਸਾਹਲਾ ਨਗਰ ਵਿਖੇ ਲੱਗੀਆਂ ਰੌਣਕਾਂ

ਮਲਸੀਆਂ, 22 ਅਕਤੂਬਰ (ਸੁਖਦੀਪ ਸਿੰਘ) -ਕੈਨੇਡਾ ਦੀਆਂ ਸੰਸਦੀ ਚੋਣਾਂ 'ਚ ਇਸ ਵਾਰ ਮਲਸੀਆਂ (ਜਲੰਧਰ) ਦੇ ਸਿੱਧੂ ਪਰਿਵਾਰ ਦੇ ਨੌਜਵਾਨ ਮਨਿੰਦਰ ਸਿੰਘ ਸਿੱਧੂ ਉਰਫ ਮੈਨੀ ਸਿੱਧੂ ਨੇ ਲਿਬਰਲ ਪਾਰਟੀ ਵਲੋਂ ਬਰੈਂਪਟਨ ਈਸਟ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਜਿੱਤ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੀ ਜੰਮਪਲ ਰੂਬੀ ਸਹੋਤਾ ਦੀ ਜਿੱਤ 'ਤੇ ਜੱਦੀ ਪਿੰਡ 'ਚ ਖ਼ੁਸ਼ੀ ਮਨਾਈ

ਅਹਿਮਦਗੜ੍ਹ, 22 ਅਕਤੂਬਰ (ਪੁਰੀ)-ਕੈਨੇਡਾ ਸੰਸਦੀ ਚੋਣਾਂ 'ਚ ਸੰਸਦ ਮੈਂਬਰ ਚੁਣੀ ਗਈ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ (ਅਹਿਮਦਗੜ੍ਹ) ਵਿਖੇ ਉਨ੍ਹਾਂ ਦੇ ਹਮਾਇਤੀਆਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ | ਇਥੋਂ ਦੇ ਜੰਮਪਲ ਹਰਬੰਸ ...

ਪੂਰੀ ਖ਼ਬਰ »

ਸੁੱਖ ਧਾਲੀਵਾਲ ਦੇ ਚੌਥੀ ਵਾਰ ਸੰਸਦ ਮੈਂਬਰ ਬਣਨ 'ਤੇ ਪਿੰਡ 'ਚ ਵਿਆਹ ਵਰਗਾ ਮਾਹੌਲ

ਜਗਰਾਉਂ, 22 ਅਕਤੂਬਰ (ਜੋਗਿੰਦਰ ਸਿੰਘ)-ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਸੰਸਦੀ ਚੋਣਾਂ 'ਚ ਚੌਥੀ ਵਾਰ ਜੇਤੂ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਜਗਰਾਉਂ ਨੇੜੇ ਪੈਂਦੇ ਪਿੰਡ ਸੂਜਾਪੁਰ 'ਚ ਅੱਜ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ | ਇਸ ਮੌਕੇ ...

ਪੂਰੀ ਖ਼ਬਰ »

ਕੈਨੇਡਾ 'ਚ ਜਗਮੀਤ ਸਿੰਘ ਦੇ ਜਿੱਤਣ 'ਤੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਖ਼ੁਸ਼ੀ ਦੀ ਲਹਿਰ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕੈਨੇਡਾ ਵਿਖੇ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਦੇ ਹਲਕਾ ਬਰਨਬੀ ਸਾਊਥ ਤੋਂ ਵੱਡੀ ਲੀਡ 'ਤੇ ਚੋਣ ਜਿੱਤਣ ਦੀ ਖ਼ੁਸ਼ੀ 'ਚ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ...

ਪੂਰੀ ਖ਼ਬਰ »

ਹੁਸ਼ਿਆਰਪੁਰ ਨਾਲ ਸਬੰਧਿਤ ਹਨ ਕੈਨੇਡਾ 'ਚ ਚੁਣੇ ਗਏ 5 ਸੰਸਦ ਮੈਂਬਰ

ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਨੇਡਾ 'ਚ ਹੋਈਆਂ ਆਮ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ 18 ਪੰਜਾਬੀਆਂ 'ਚੋਂ ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ 5 ਉਮੀਦਵਾਰਾਂ ਨੇ ਵੀ ਸਫ਼ਲਤਾ ਹਾਸਲ ਕੀਤੀ ਹੈ | ਇਹ ਸਾਰੇ ਪਹਿਲਾਂ ਵੀ ਕੈਨੇਡਾ 'ਚ ਸੰਸਦ ਮੈਂਬਰ ਸਨ ਤੇ ...

ਪੂਰੀ ਖ਼ਬਰ »

ਟਿਮ ਉੱਪਲ ਦੀ ਜਿੱਤ 'ਤੇ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ

ਰਾਏਕੋਟ, 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕੈਨੇਡਾ ਦੀ ਧਰਤੀ 'ਤੇ ਸੰਸਦ ਮੈਂਬਰ ਬਣੇ ਟਿਮ ਉੱਪਲ ਦੀ ਜਿੱਤ 'ਤੇ ਉਨ੍ਹਾਂ ਦੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਹੈ | ਦੱਸਣਯੋਗ ਹੈ ਕਿ ਟਿਮ ਉੱਪਲ ਦਾ ਜਨਮ 14 ਨਵੰਬਰ 1974 ਨੂੰ ਰਾਏਕੋਟ ਦੇ ਇਤਿਹਾਸਕ ਨਗਰ ਪਿੰਡ ...

ਪੂਰੀ ਖ਼ਬਰ »

ਰਮੇਸ਼ਵਰ ਸੰਘਾ ਦੇ ਪਿੰਡ ਖੁਰਦਪੁਰ 'ਚ ਖੁਸ਼ੀ ਦੀ ਲਹਿਰ

ਆਦਮਪੁਰ, 22 ਅਕਤੂਬਰ (ਰਮਨ ਦਵੇਸਰ) -ਆਦਮਪੁਰ ਦੇ ਪਿੰਡ ਖੁਰਦਪੁਰ ਦੇ ਰਮੇਸ਼ਵਰ ਸੰਘਾ ਇਕ ਵਾਰ ਫਿਰ ਸੈਂਟਰਲ ਬਰੈਂਪਟਨ ਤੋਂ ਲਿਬਰਲ ਪਾਰਟੀ ਵਲੋਂ ਸੰਸਦ ਬਣੇ ਹਨ ¢ ਉਹ ਲਗਾਤਾਰ ਦੂਜੀ ਵਾਰ ਸੰਸਦ ਬਣੇ ਹਨ | ਉਨ੍ਹਾਂ ਦੀ ਜਿੱਤ 'ਤੇ ਉਨ੍ਹਾਂ ਦੇ ਸਹੁਰੇ ਪਿੰਡ ਖੁਰਦਪੁਰ 'ਚ ...

ਪੂਰੀ ਖ਼ਬਰ »

- ਤਿਵਾੜੀ ਹੱਤਿਆ ਮਾਮਲਾ -

ਗੁਜਰਾਤ-ਰਾਜਸਥਾਨ ਸਰਹੱਦ ਤੋਂ 2 ਸ਼ੱਕੀ ਗਿ੍ਫ਼ਤਾਰ

ਅਹਿਮਦਾਬਾਦ, 22 ਅਕਤੂਬਰ (ਏਜੰਸੀ)-ਗੁਜਰਾਤ ਏ.ਟੀ.ਐਸ. ਨੇ ਅੱਜ ਮੰਗਲਵਾਰ ਸ਼ਾਮ ਨੂੰ ਹਿੰਦੂ ਸੰਗਠਨ ਦੇ ਆਗੂ ਕਮਲੇਸ਼ ਤਿਵਾੜੀ ਦੀ ਹੱਤਿਆ 'ਚ ਕਥਿਤ ਤੌਰ 'ਤੇ ਸ਼ਾਮਿਲ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਅਸ਼ਫਾਕ ਸ਼ੇਖ (34) ਤੇ ...

ਪੂਰੀ ਖ਼ਬਰ »

ਭਾਰਤੀ ਅਧਿਕਾਰੀਆਂ ਨੇ ਵਿਦੇਸ਼ੀ ਰਾਜਦੂਤਾਂ ਨਾਲ ਕੰਟਰੋਲ ਰੇਖਾ ਦਾ ਦੌਰਾ ਨਹੀਂ ਕੀਤਾ- ਪਾਕਿ

ਇਸਲਾਮਾਬਾਦ, 22 ਅਕਤੂਬਰ (ਏਜੰਸੀ)-ਪਾਕਿਸਤਾਨ ਨੇ ਕਿਹਾ ਕਿ ਵਿਦੇਸ਼ੀ ਰਾਜਦੂਤਾਂ ਦੇ ਨਾਲ ਕੋਈ ਵੀ ਭਾਰਤੀ ਅਧਿਕਾਰੀ ਕੰਟਰੋਲ ਰੇਖਾ 'ਤੇ ਉਸ ਸਥਾਨ 'ਤੇ ਨਹੀਂ ਗਿਆ, ਜਿਥੇ ਭਾਰਤੀ ਸੈਨਾ ਨੇ ਤਿੰਨ ਅੱਤਵਾਦੀ ਟਿਕਾਣੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਡਰੋਨ ਸਬੰਧੀ ਬੀ.ਸੀ.ਏ.ਐਸ. ਜਲਦ ਜਾਰੀ ਕਰੇਗਾ ਕਾਨੂੰਨ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਵਾਬਾਜ਼ੀ ਸੁਰੱਖਿਆ ਕੰਟਰੋਲਰ ਬੀ.ਸੀ.ਏ.ਐਸ. ਦੇਸ਼ 'ਚ ਕਿਸੇ ਵੀ ਵਿਰੋਧੀ ਡਰੋਨ ਿਖ਼ਲਾਫ਼ ਇਕ ਹਫ਼ਤੇ ਦੇ ਅੰਦਰ-ਅੰਦਰ ਡਰੋਨ ਵਿਰੋਧੀ ਨਿਯਮ ਜਾਰੀ ਕਰੇਗਾ | ਬਿਊਰੋ ਆਫ਼ ਸਿਵਲ ਏਵੀਏਸ਼ਨ ...

ਪੂਰੀ ਖ਼ਬਰ »

ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ 25 ਫ਼ੀਸਦੀ ਵਾਧਾ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਪੰਜਾਬ ਵਿਚ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਸਾਲ 2018 ਦੇ ਮੁਕਾਬਲੇ 25 ਫ਼ੀਸਦੀ ਵਾਧਾ ਹੋਇਆ ਹੈ ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ ਵਾਢੀ ਦਾ ਕੰਮ ਜਲਦ ਸ਼ੁਰੂ ਹੋਣ ਕਾਰਨ ਅਜਿਹਾ ਹੋਇਆ ਹੈ ਜਦੋਂ ਕਿ ਪ੍ਰਸ਼ਾਸਨ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਨੇ ਚਲਾਈਆਂ ਵਿਸ਼ੇਸ਼ ਰੇਲ ਗੱਡੀਆਂ

ਫ਼ਿਰੋਜ਼ਪੁਰ, 22 ਅਕਤੂਬਰ (ਗੁਰਿੰਦਰ ਸਿੰਘ) -ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਉਤਰੀ ਰੇਲਵੇ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ...

ਪੂਰੀ ਖ਼ਬਰ »

'ਪੰਜਾਬੀ ਭਾਸ਼ਾ ਬਚਾਓ' ਤਹਿਤ ਕਾਨਫ਼ਰੰਸ ਕਰਵਾਈ

ਸੰਗਰੂਰ, 22 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਈ 'ਪੰਜਾਬੀ ਭਾਸ਼ਾ ਬਚਾਓ' ਕਾਨਫਰੰਸ 'ਚ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਭਾਰਤੀ ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਦੇ 7 ਵਿਦਿਆਰਥੀਆਂ ਨੂੰ ਮਿਲੀ ਨਾਮੀ ਕੰਪਨੀ 'ਚ ਨੌਕਰੀ

ਸੰਗਰੂਰ, 22 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਪਿਛਲੇ ਦਿਨੀਂ ਦੇਸ਼ ਦੀ ਇਕ ਨਾਮੀ ਕੰਪਨੀ ਓਸ਼ੀਆਨਾ ਟੈਕ ਪ੍ਰਾ. ਲਿਮ: ਵਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਕਾਲਜ ਦੇ 7 ਵਿਦਿਆਰਥੀਆਂ ਨੂੰ ਵਧੀਆ ਪੈਕੇਜ 'ਤੇ ਨੌਕਰੀਆਂ ...

ਪੂਰੀ ਖ਼ਬਰ »

ਮਾਨਸਾ ਪੁਲਿਸ ਨੇ ਤਲਾਸ਼ੀ ਵਾਰੰਟਾਂ 'ਤੇ ਹਰਿਆਣਾ 'ਚ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਾਰੰਟਾਂ 'ਤੇ ਹਰਿਆਣਾ ਦੇ ਪਿੰਡ ਰੰਗਾਂ ਦੀ ਢਾਣੀ 'ਚ ਛਾਪੇਮਾਰੀ ਕਰ ਕੇ 10 ਹਜ਼ਾਰ ਲੀਟਰ ਲਾਹਣ ...

ਪੂਰੀ ਖ਼ਬਰ »

ਕੇਂਦਰ ਵਲੋਂ ਚੀਨੀ ਪਟਾਕਿਆਂ 'ਤੇ ਪਾਬੰਦੀ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਦੀਵਾਲੀ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ ਚੀਨੀ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ | ਕਸਟਮ ਵਿਭਾਗ ਦੇ ਪਿ੍ੰਸੀਪਲ ਕਮਿਸ਼ਨਰ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ | ਨੋਟਿਸ 'ਚ ਸਪਸ਼ਟ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਜੇਲ੍ਹ 'ਚੋਂ ਚਲਾ ਰਿਹਾ ਆਪਣਾ ਅੱਤਵਾਦੀ ਸੰਗਠਨ

ਲਾਹੌਰ, 22 ਅਕਤੂਬਰ (ਏਜੰਸੀ)-ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ਕਾਰ ਹਾਫ਼ਿਜ਼ ਸਈਦ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਤੋਂ ਹੀ ਆਪਣੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਨੂੰ ਚਲਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਤੇ ਹੋਰਾਂ ਵਿਚਾਲੇ ਚੱਲ ਰਹੇ ਵਿਵਾਦ ਸੁਲਝਾਉਣ ਲਈ ...

ਪੂਰੀ ਖ਼ਬਰ »

ਭਾਰਤੀ ਸੈਨਾਵਾਂ ਦੇਸ਼ 'ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ-ਰਾਜਨਾਥ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ 26/11 ਵਰਗਾ ਹਮਲਾ ਦੁਬਾਰਾ ਨਾ ਹੋ ਪਾਵੇ, ਇਸ ਲਈ ਜਲ ਸੈਨਾ ਨੇ ਖਾਸ ਚੌਕਸੀ ਵਰਤਣ ਦਾ ਕੰਮ ਕੀਤਾ ਹੈ | ਇੱਥੇ ਜਲ ਸੈਨਾ ਦੇ ਕਮਾਂਡਰਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਭਾਰਤੀ ਹਵਾਈ ਸੈਨਾ ਵਲੋਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬ੍ਰਹਮੋਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਭਾਰਤੀ ਹਵਾਈ ਸੈਨਾ ਵਲੋਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬ੍ਰਹਮੋਜ਼ ਮਿਜ਼ਾਈਲ ਦਾ ਅੰਡੇਮਾਨ ਨਿਕੋਬਾਰ ਟਾਪੂਆਂ 'ਚ ਮੋਬਾਇਲ ਪਲੇਟਫਾਰਮ ਤੋਂ ਸਫਲਤਾ ਪੂਰਬਕ ਪ੍ਰੀਖਣ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨੋਇਡਾ 'ਚ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਣਾਏ ਚਰਖੇ ਦਾ ਏਸ਼ੀਆ ਬੁੱਕ ਆਫ ਰਿਕਾਰਡਜ਼ 'ਚ ਹੋਇਆ ਨਾਂਅ ਦਰਜ

ਨੋਇਡਾ (ਯੂ.ਪੀ.), 22 ਅਕਤੂਬਰ (ਏਜੰਸੀ)- ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਜਨਮ ਦਿਵਸ ਨੂੰ ਸਮਰਪਿਤ ਨੋਇਡਾ ਅਥਾਰਟੀ ਵਲੋਂ ਪਲਾਸਟਿਕ ਦੀ ਰਹਿੰਦ-ਖੂੰਦ ਤੋਂ ਬਣਾਇਆ ਗਿਆ ਚਰਖਾ ਏਸ਼ੀਆ ਬੁੱਕ ਆਫ ਰਿਕਾਰਡਜ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫਲ ਹੋ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ 14 ਤੋਂ

ਐੱਸ.ਏ.ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲੇ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਖਹਿਰਾ ਦੀ ਮੈਂਬਰਸ਼ਿਪ ਰੱਦ ਕਰਵਾਉਣ ਲਈ ਸਪੀਕਰ ਨੂੰ ਮਿਲਾਂਗਾ-ਗੋਰਾ ਗਿੱਲ

ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਵਾਪਸ ਲੈਣ 'ਤੇ ਪੰਜਾਬ ਕਾਾਗਰਸ ਦੇ ਬੁਲਾਰੇ ਅਮਨਦੀਪ ਸਿੰਘ (ਗੋਰਾ) ਗਿੱਲ ਨੇ ਆਖਿਆ ਕਿ ਦਲ ਬਦਲਣ ਦੇ ਆਦੀ ਹੋ ਚੁੱਕੇ ਖਹਿਰਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX