ਤਾਜਾ ਖ਼ਬਰਾਂ


ਮੁੰਬਈ : ਸੁਪਰ ਸਟਾਰ ਅਮਿਤਾਭ ਬਚਨ ਨਾਨਾਵਤੀ ਹਸਪਤਾਲ 'ਚ ਦਾਖ਼ਲ
. . .  3 minutes ago
ਲੋਹੀਆਂ (ਜਲੰਧਰ) 'ਚ 2 ਪਾਜ਼ੀਟਿਵ ਮਰੀਜ਼ ਹੋਰ ਆਉਣ ਨਾਲ 'ਕੋਰੋਨਾ' ਨੇ ਫੜੀ ਰਫ਼ਤਾਰ
. . .  about 1 hour ago
ਲੋਹੀਆਂ ਖ਼ਾਸ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ) ਲੰਘੀ 5 ਜੁਲਾਈ ਨੂੰ ਇਲਾਕੇ 'ਚ ਆਏ 2 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅੱਜ 2 ਹੋਰ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੋਰੋਨਾ ਵਾਇਰਸ ਨੇ ਲੋਹੀਆਂ 'ਚ ਰਫ਼ਤਾਰ ਫੜ ਲਈ ਲਗਦੀ ਹੈ, ਜਿਸ ਨਾਲ ਇਲਾਕੇ 'ਚ ਕੋਰੋਨਾ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਿਵਲ ਹਸਪਤਾਲ...
ਨੱਥੇਵਾਲ (ਜਲੰਧਰ) 'ਚ 6 ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਮੰਜਕੀ,11ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਐੱਸ.ਐਮ.ਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੱੁਢਲਾ ਸਿਹਤ ਕੇਂਦਰ ਜੰਡਿਆਲਾ ਅਧੀਨ ਆਉਂਦੇ ਪਿੰਡ ਨੱਥੇਵਾਲ ਵਿਚ ਅੱਜ 6 ਵਿਅਕਤੀਆਂ ਰਾਜੂ ਮਹਾਤੋ, ਧੂਰੀ ਮਹਾਤੋ,ਵਿਸ਼ਵਨਾਥ ਰਾਮ, ਜਤਿੰਦਰ ਮਹਾਤੋ, ਵੈਦਨਾਥ ਮਹਾਤੋ ਜਗਦੀਸ਼ ਮਹਾਤੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ...
ਸੁਨਾਮ (ਸੰਗਰੂਰ) ’ਚ ਅੱਜ ਦੋ ਹੋਰ ਕੇਸ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ 11 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਕੋਰੋਨਾ ਦੇ 2 ਹੋਰ ਕੇਸ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ’ਚ ਸਹਿਮ ਦਾ ਮਾਹੌਲ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ...
ਲੁਧਿਆਣਾ 'ਚ ਪ੍ਰਾਪਰਟੀ ਕਾਰੋਬਾਰੀ ਦਾ ਕਤਲ
. . .  45 minutes ago
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਥਾਣਾ ਡਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਲਹਾਰ ਸੜਕ ਤੇ ਨੌਕਰ ਵੱਲੋਂ ਪ੍ਰਾਪਰਟੀ ਕਾਰੋਬਾਰੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਸ਼ਨਾਖ਼ਤ ਸ਼ਮਸ਼ੇਰ ਸਿੰਘ ਅਟਵਾਲ (60) ਵਜੋਂ ਕੀਤੀ ਗਈ ਹੈ। ਜਾਂਚ ਕਰ ਰਹੇ ਅਧਿਕਾਰੀ...
ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਗ੍ਰਿਫ਼ਤਾਰ
. . .  about 2 hours ago
ਘਨੌਰ/ਪਟਿਆਲਾ, 11 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਰਾਜਪੁਰਾ ਤੋਂ ਚੰਡੀਗੜ੍ਹ ਮੁੱਖ ਸੜਕ ਤੇ ਸਥਿਤ ਇੱਕ ਹੱਬ 'ਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਵਿਰੁੱਧ ਪੁਲਸ ਵੱਲੋਂ ਮੁਕੱਦਮਾ ਦਰਜ਼ ਕਰਨ ਉਪਰµਤ ਮੌਕੇ ਤੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ...
ਰਾਹੋਂ (ਨਵਾਂਸ਼ਹਿਰ) ਦੇ 2 ਸਾਲਾ ਬੱਚੇ ਅਤੇ 9 ਔਰਤਾਂ ਸਮੇਤ 23 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ,11 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਅੱਜ ਸਵੇਰੇ ਇਕ ਔਰਤ ਸਮੇਤ ਆਏ 6 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਬਾਅਦ ਕਸਬਾ ਰਾਹੋਂ ਦੇ ਦੋ ਸਾਲਾ ਬੱਚੇ, 9 ਔਰਤਾਂ ਸਮੇਤ 23 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ...
ਕਪੂਰਥਲਾ 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਕਪੂਰਥਲਾ, 11 ਜੁਲਾਈ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਲਏ ਗਏ 297 ਸੈਂਪਲਾਂ ਵਿਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 296 ਸੈਂਪਲ ਨੈਗੇਟਿਵ ਪਾਏ ਗਏ ਹਨ। ਡਾ: ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਨਾਭਾ ਵਿਚ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ
. . .  about 2 hours ago
ਨਾਭਾ, 11 ਜੁਲਾਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਅੰਦਰ ਲਗਾਤਾਰ ਕੋਰੋਨਾ ਮਰੀਜ਼ਾ ਦੇ ਆਉਣ ਕਾਰਨ ਆਮ ਜਾਨਤਾ ਵਿੱਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਸ਼ਹਿਰ ਨਾਭਾ ਦੇ ਅਜੀਤ ਨਗਰ ਦਾ ਵਸਨੀਕ ਜਿਸ ਦੀ ਉਮਰ 31 ਸਾਲ ਹੈ ਕੋਰੋਨਾ ਪਾਜ਼ੀਟਿਵ ਆਇਆ ਹੈ। ਜਿਸ ਸਬੰਧੀ ਸਿਹਤ ਵਿਭਾਗ...
ਪਿੰਡ ਸੇਖ ਕੁਤਬ (ਲੁਧਿਆਣਾ) ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਬਰਨਾਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਦੋ ਹੋਰ ਨਵੇਂ ਕੋਰੋਨਾ...
15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  about 4 hours ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  about 4 hours ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  about 4 hours ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  about 4 hours ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  about 5 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  about 5 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 5 hours ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਗੁਰੂ ਹਰਸਹਾਏ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 6 hours ago
ਗੁਰੂ ਹਰਸਹਾਏ, 11 ਜੁਲਾਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਚ ਜਿੱਥੇ ਗੁਰੂ ਹਰਸਹਾਏ ਵਿਖੇ ਪਹਿਲਾ ਚਾਰ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 23 ਕੱਤਕ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਪਾਣੀ ਤੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਸੀ. ਪੀ. ਆਈ. (ਐਮ.) ਵਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 7 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਇਥੇ ਸੀ. ਪੀ. ਆਈ.(ਐਮ.) ਦੀ ਅਗਵਾਈ 'ਚ ਜ਼ਿਲ੍ਹੇ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਔਰਤਾਂ ਵਲੋਂ ਸ਼ਹਿਰ 'ਚ ਪੀਣ ਵਾਲੇ ਪਾਣੀ ਦੇ ਬਿੱਲ ਮੁਆਫ਼ ਤੇ ਬਿਜਲੀ ਬਿੱਲ ਨੂੰ ਅੱਧਾ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੀ. ਪੀ. ਆਈ. (ਐਮ.) ਦੇ ਸੂਬਾ ਸਕੱਤਰੇਤ ਮੈਂਬਰ ਕਾ: ਰਘੂਨਾਥ ਸਿੰਘ, ਸੂਬਾ ਕਮੇਟੀ ਮੈਂਬਰ ਕਾ: ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ, ਮਹਾਂ ਸਿੰਘ ਰੋੜੀ, ਸੁਭਾਸ਼ ਮੱਟੂ ਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਮਹਿੰਦਰ ਕੁਮਾਰ ਬੱਢੋਆਣਾ, ਹਰਭਜਨ ਸਿੰਘ ਅਟਵਾਲ, ਗੁਰਦਿਆਲ ਸਿੰਘ ਕੋਟਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਪੈਟਰਨ 'ਤੇ ਪੀਣ ਵਾਲੇ ਪਾਣੀ ਦੇ ਬਿਲ ਮੁਆਫ਼ ਤੇ ਬਿਜਲੀ ਦੇ ਬਿੱਲ ਅੱਧੇ ਕੀਤੇ ਜਾਣ | ਇਸ ਤੋਂ ਇਲਾਵਾ ਆਵਾਰਾ ਪਸ਼ੂਆਂ, ਕੁੱਤਿਆਂ ਤੇ ਜੰਗਲੀ ਜਾਨਵਰਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ | ਇਸ ਮੌਕੇ ਸੀ.ਪੀ.ਆਈ. (ਐਮ.) ਦੇ ਆਗੂ ਆਦਿ ਹਾਜ਼ਰ ਸਨ |

ਗੁਰੂ ਰਵਿਦਾਸ ਮੰਦਰ 10 ਹਜ਼ਾਰ ਦੀ ਨਕਦੀ ਚੋਰੀ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਮੁਹੱਲਾ ਗੁਰਦੇਵਪੁਰ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੋਲਕ ਸਹਿਤ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਹਾਸਲ ਹੋਇਆ ਹੈ | ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਨੇਜਰ ...

ਪੂਰੀ ਖ਼ਬਰ »

ਸਮਾਜ ਸੇਵੀ ਪ੍ਰੋ: ਬਹਾਦੁਰ ਸਿੰਘ ਸੁਨੇਤ ਦਾ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨ

ਹੁਸ਼ਿਆਰਪੁਰ, 7 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਦੇਸ਼ ਭਰ 'ਚ ਸਵੈ ਇਛੁੱਕ ਖੂਨਦਾਨ ਸੇਵਾ ਸਬੰਧੀ ਲੋਕਾਂ ਨੂੰ ਉਤਸ਼ਾਹਿਤ ਕਰਨ ਤੇ ਖੂਨਦਾਨ ਬੈਂਕਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਰਾਸ਼ਟਰੀ ਪੱਧਰ ਦੀ ਸੰਸਥਾ ਇੰਡੀਅਨ ਬਲੱਡ ਟਰਾਂਸਫਿਊਜ਼ਨ ਤੇ ...

ਪੂਰੀ ਖ਼ਬਰ »

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਮਾਮਲੇ 'ਚ ਪਤੀ ਨੂੰ 1 ਸਾਲ ਦੀ ਕੈਦ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਸੀ. ਜੇ. ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਾਏ ਗਏ ਪਤੀ ਨੂੰ 1 ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ | ...

ਪੂਰੀ ਖ਼ਬਰ »

ਜਬਰ ਜਨਾਹ ਤੇ ਧਮਕੀਆਂ ਦੇਣ ਦੇ ਦੋਸ਼ 'ਚ ਨੌਜਵਾਨ ਨਾਮਜ਼ਦ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਗੁਆਂਢ 'ਚ ਰਹਿਣ ਵਾਲੀ ਲੜਕੀ ਨੂੰ ਆਪਣੇ ਘਰ ਬੁਲਾਉਣ ਉਪਰੰਤ ਉਸ ਨਾਲ ਜਬਰ ਜਨਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਰਸਤੇ 'ਚ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਰਸਤੇ 'ਚ ਰੋਕ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਤੋਂ ਬਾਅਦ ਝਾੜੀਆਂ 'ਚ ਸੁੱਟਣ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ 4 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ 6 ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਨਾਰੂ ...

ਪੂਰੀ ਖ਼ਬਰ »

14 ਕਿੱਲੋ ਚੂਰਾ ਪੋਸਤ ਸਮੇਤ ਇਕ ਕਾਬੂ

ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 14 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਐੱਸ. ਐਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਇਕ ਡੀ. ਐੱਸ. ਪੀ. ਸਤੀਸ਼ ਕੁਮਾਰ ਦੀ ਸੁਪਰਵੀਜਨ ਹੇਠ ਏ. ਐੱਸ. ਆਈ. ਸੁਭਾਸ਼ ...

ਪੂਰੀ ਖ਼ਬਰ »

ਦੁਕਾਨਦਾਰਾਂ ਵਲੋਂ ਸਾਈਕਲ ਚੋਰ ਕਾਬੂ

ਕੋਟਫ਼ਤੂਹੀ, 7 ਨਵੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ 'ਚ ਇਕ ਨੌਜਵਾਨ ਵਲੋਂ ਮੈਡੀਕਲ ਸਟੋਰ ਅੱਗੇ ਖੜ੍ਹਾ ਸਾਈਕਲ ਚੋਰੀ ਕਰ ਕੇ ਲੈ ਗਿਆ | ਜਾਣਕਾਰੀ ਅਨੁਸਾਰ ਸਥਾਨਕ ਮੁੱਖ ਬਾਜ਼ਾਰ 'ਚ ਮਦਾਨ ਮੈਡੀਕਲ ਵਿਚ ਇਕ ਬਹਿਬਲਪੁਰ ਦਾ ਵਿਅਕਤੀ ਆਪਣਾ ਸਾਈਕਲ ਦੁਕਾਨ ਅੱਗੇ ...

ਪੂਰੀ ਖ਼ਬਰ »

ਦਾਨੀ ਸੱਜਣਾਂ ਦਾ ਯੋਗਦਾਨ ਪ੍ਰਸੰਸਾਯੋਗ-ਬੀ. ਪੀ. ਈ. ਓ. ਸੇਵਾ ਸਿੰਘ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਸੂਬੇ ਦੇ ਸਕੂਲਾਂ ਦੀ ਨੁਹਾਰ ਬਦਲਣ ਵਿਚ ਪਾਏ ਜਾ ਰਹੇ ਦਾਨੀ ਸੱਜਣਾਂ ਦਾ ਯੋਗਦਾਨ ਪ੍ਰਸੰਸਾਯੋਗ ਹੈ | ਇਹ ਗੱਲ ਬੀ. ਪੀ. ਈ. ਓ. ਮੁਕੇਰੀਆਂ 1 ਸੇਵਾ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰ ਵਿਖੇ ਰਿਟਾ. ਕੈਪਟਨ ਪੂਰਨ ਚੰਦ ਸ਼ਰਮਾ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਟਾਂਡਾ ਨੂੰ ਦਾਨ ਵਜੋਂ ਵੈਨ ਭੇਟ

ਟਾਂਡਾ ਉੜਮੁੜ, 7 ਨਵੰਬਰ (ਦੀਪਕ ਬਹਿਲ)-ਗੁਰਦੁਆਰਾ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ਟਾਂਡਾ ਵਲੋਂ ਇਲਾਕੇ 'ਚ ਚਲਾਏ ਜਾ ਰਹੇ ਪਰਉਪਕਾਰੀ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਮੁਖ਼ਤਿਆਰ ਸਿੰਘ ਕਾਨਪੁਰੀਆ ਵਲੋਂ ਆਪਣੀ ਪਤਨੀ ਰਵੇਲ ਕੌਰ ਦੀ ਯਾਦ 'ਚ ਇਕ ਵੈਨ ਗੁਰਦੁਆਰਾ ...

ਪੂਰੀ ਖ਼ਬਰ »

ਸੈਮੀਨਾਰ 10 ਨੂੰ

ਤਲਵਾੜਾ, 7 ਨਵੰਬਰ (ਸੁਰੇਸ਼ ਕੁਮਾਰ)-ਪੰਜਾਬ ਸਟੇਟ ਵੈੱਲਫੇਅਰ ਐਸੋਸੀਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ, ਜਨਰਲ ਸਕੱਤਰ ਯੁਗਰਾਜ ਸਿੰਘ ਤੇ ਵਿੱਤ ਸਕੱਤਰ ਨੇ ਇਕ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ 13ਵਾਂ ਪੈਨਸ਼ਨਰਜ਼ ਜਾਗਰੂਕਤਾ ਸੈਮੀਨਾਰ ਲਕਸ਼ਮੀ ਨਰਾਇਣ ...

ਪੂਰੀ ਖ਼ਬਰ »

ਸੂਬਾ ਪੱਧਰੀ ਲੇਖ ਮੁਕਾਬਲੇ 'ਚ ਰਜਵਾਲ ਸਕੂਲ ਦੀ ਸ਼ਿਵਾਨੀ ਚੌਥੇ ਸਥਾਨ 'ਤੇ

ਰਾਮਗੜ੍ਹ ਸੀਕਰੀ, 7 ਨਵੰਬਰ (ਕਟੋਚ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਿੱਖਿਆ ਵਿਭਾਗ ਵਲੋਂ ਕਰਵਾਏ ਸੂਬਾ ਪੱਧਰੀ ਲੇਖ ਲਿਖਣ ਮੁਕਾਬਲੇ ਜੋ ਪਟਿਆਲਾ ਵਿਖੇ ਆਯੋਜਿਤ ਹੋਏ ਹਨ, ਉਸ 'ਚ ਬਲਾਕ ਤਲਵਾੜਾ ਦੇ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਸਬਜ਼ੀ ਮੰਡੀ ਦੇ ਗਟਰ 'ਚੋਂ ਗੰਦੇ ਪਾਣੀ ਦੀ ਹੋ ਰਹੀ ਲੀਕੇਜ ਤੋਂ ਲੋਕ ਪ੍ਰੇਸ਼ਾਨ

ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਸ਼ਹਿਰ ਦੀ ਸਬਜ਼ੀ ਮੰਡੀ 'ਚ ਪਿਛਲੇ ਲੰਮੇ ਅਰਸੇ ਤੋਂ ਸੀਵਰੇਜ ਦੇ ਗਟਰ 'ਚੋਂ ਲੀਕੇਜ ਹੋ ਰਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਬਜ਼ੀ ਮੰਡੀ ਨੂੰ ਜਾਣ ਵਾਲੇ ਮੁੱਖ ਲਾਂਘੇ ਤੇ ਚੁਰਸਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਮਾਰਟ ਸਿੱਖਿਆ ਦੇਣ ਲਈ ਵਚਨਬੱਧ-ਸ਼ਲਿੰਦਰ ਸਿੰਘ

ਗੜ੍ਹਦੀਵਾਲਾ, 7 ਨਵੰਬਰ (ਚੱਗਰ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਣ ਸਿੰਘ ਲੇਹਲ ਦੀ ਅਗਵਾਈ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ 'ਚ ਸਮਾਰਟ ਸਿੱਖਿਆ ਦੇਣ ਦੇ ਯਤਨਾਂ ਨੂੰ ਤੇਜ਼ੀ ਪ੍ਰਦਾਨ ਕਰਨ ਲਈ ਸਹਾਇਕ ਡਾਇਰੈਕਟਰ ...

ਪੂਰੀ ਖ਼ਬਰ »

ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ ਮਹਿਤਾਬਪੁਰ 'ਚ ਧੜੱਲੇ ਨਾਲ ਹੋ ਰਹੀ ਮਾਈਨਿੰਗ

ਭੰਗਾਲਾ, 7 ਨਵੰਬਰ (ਸਰਵਜੀਤ ਸਿੰਘ)-ਬੇਸ਼ੱਕ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਰੋਜ਼ਾਨਾ ਇਹ ਦਾਅਵੇ ਕਰਦਾ ਹੈ ਕਿ ਕਿਸੇ ਵੀ ਕੀਮਤ 'ਤੇ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਪਰ ਉਪ ਮੰਡਲ ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਵਿਖੇ ਕਰੀਬ ਇਕ ਮਹੀਨੇ ਤੋਂ ਹੋ ...

ਪੂਰੀ ਖ਼ਬਰ »

ਡੀ. ਐਚ. ਓ. ਵਲੋਂ ਰੈਸਟੋਰੈਂਟਾਂ 'ਚ ਖਾਣ ਸਮੱਗਰੀ ਦੀ ਚੈਕਿੰਗ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੁਰਿੰਦਰ ਸਿੰਘ ਵਲੋਂ ਟੀਮ ਸਮੇਤ ਸ਼ਹਿਰ ਦੇ ਵੱਖ-ਵੱਖ ਰੈਸਟੋਰੈਂਟਾਂ 'ਚ ਖਾਣ ਸਮੱਗਰੀ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਦੌਰਾਨ ਡਾ: ਸੁਰਿੰਦਰ ਸਿੰਘ ਨੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾਉਣ ਵਾਲੇ 27 ਕਿਸਾਨਾਂ ਨੂੰ ਜੁਰਮਾਨੇ, 2 ਿਖ਼ਲਾਫ਼ ਮਾਮਲਾ ਦਰਜ

ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਬਲਾਕ ਗੜ੍ਹਸ਼ੰਕਰ ਵਿਖੇ ਖੇਤੀਬਾੜੀ ਵਿਭਾਗ ਦੀ ਨਰਮੀ ਦੀ ਚਲਦੇ ਹੋਏ ਇਕ ਦੂਜੇ ਨੂੰ ਦੋਖੇ-ਦੇਖੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਹੁਣ ਵਿਭਾਗ ਦੀ ਸਖ਼ਤੀ ਦਾ ਸ਼ਿਕਾਰ ਹੋ ਗਏ ਹਨ | ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਵਾਲੇ ਦਿਨ ਨੂੰ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਡੀ. ਸੀ. ਨੂੰ ਮੰਗ-ਪੱਤਰ

ਹੁਸ਼ਿਆਰਪੁਰ, 7 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਥ ਅਕਾਲੀ ਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਦੇ ਨਿਰਦੇਸ਼ਾਂ ਅਨੁਸਾਰ ਕੋਰ ਕਮੇਟੀ ...

ਪੂਰੀ ਖ਼ਬਰ »

ਦੇਹਲਾਂ ਤੋਂ ਊਨਾ ਤੱਕ ਸਜੇਗਾ ਨਗਰ ਕੀਰਤਨ

ਊਨਾ, 7 ਨਵੰਬਰ (ਹਰਪਾਲ ਸਿੰਘ ਕੋਟਲਾ)-ਹਿਮਾਚਲ ਪ੍ਰਦੇਸ਼ 'ਚ ਊਨਾ ਵਿਧਾਨ ਸਭਾ ਖੇਤਰ ਦੇ ਪਿੰਡ ਦੇਹਲਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਊਨਾ 'ਚ ਕਿਲ੍ਹਾ ਬਾਬਾ ਸਾਹਿਬ ਸਿੰਘ ਬੇਦੀ ਵਿਚ 24 ਨਵੰਬਰ ਨੂੰ ਹੋ ਰਹੇ ਗੁਰਮਿਤ ਸਮਾਗਮ ਦੇ ਸਬੰਧ ...

ਪੂਰੀ ਖ਼ਬਰ »

ਆਪਣੀ ਕਿਸਮ ਦੀ ਹੈ ਇਹ ਦੂਜੀ ਘਟਨਾ

ਬੀਣੇਵਾਲ, 7 ਨਵੰਬਰ (ਬੈਜ ਨਾਥ)-ਬੀਤ ਇਲਾਕੇ ਦੇ ਪਿੰਡ ਕੋਟ ਤੋਂ ਬਾਰਾਪੁਰ ਨੂੰ ਜਾਂਦੀ ਸੜਕ ਨੇੜੇ ਪਿੰਡ ਕੋਟ ਦੇ ਖੇਤਾਂ 'ਚ ਜੰਗਲੀ ਝਾੜੀਆਂ 'ਚ ਮਿਲੀ ਇਕ ਲੜਕੀ ਦੀ ਅੱਧ ਜਲੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ | ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਤਾਂ ...

ਪੂਰੀ ਖ਼ਬਰ »

ਧਾਰਮਿਕ ਸਿੰਗਰ ਟਰੈਕ 'ਚੱਲੋ ਚੱਲੀਏ ਭਗਤੋ ਜੀ' ਜਾਰੀ

ਹੁਸ਼ਿਆਰਪੁਰ, 7 ਨਵੰਬਰ (ਹਰਪ੍ਰੀਤ ਕੌਰ)-ਐਚ. ਐਸ ਰਿਕਾਰਡਿੰਗ ਕੰਪਨੀ ਵਲੋਂ ਪੰਜਾਬੀ ਗਾਇਕ ਪਰਮਿੰਰਦ ਸਾਗਰ ਤੇ ਸੋਨਾ ਕੌਰ ਦੀ ਅਵਾਜ਼ 'ਚ ਧਾਰਮਿਕ ਸਿੰਗਰ ਟਰੈਕ 'ਚੱਲੋ ਚੱਲੀਏ ਭਗਤੋ ਜੀ' ਨੂੰ ਇਥੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਜਾਰੀ ਕੀਤਾ | ਇਸ ਭਜਨ ਦਾ ...

ਪੂਰੀ ਖ਼ਬਰ »

ਰੰਧਾਵਾ ਵਿਖੇ 7ਵਾਂ ਕਬੱਡੀ ਕੱਪ ਸ਼ੁਰੂ

ਦਸੂਹਾ, 7 ਨਵੰਬਰ (ਭੁੱਲਰ)-ਪਿੰਡ ਰੰਧਾਵਾ ਵਿਖੇ ਯੁਵਕ ਸੇਵਾਵਾਂ ਕਲ ਕਲੱਬ ਵਲੋਂ ਪੀਰ ਬਾਬਾ ਦਮਦਮਾ ਸਾਹਿਬ ਯਾਦਗਾਰੀ 7ਵਾਂ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ | ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਾਸਲ ਦਸੂਹਾ ਤੇ ਸਰਪੰਚ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਲ੍ਹ

ਗੜ੍ਹਦੀਵਾਲਾ, 7 ਨਵੰਬਰ (ਚੱਗਰ)-ਗੁਰਦੁਆਰਾ ਸਿੰਘ ਸਭਾ ਥੇਂਦਾ ਦੇ ਪ੍ਰਬੰਧਕਾਂ ਵਲੋਂ ਪਿੰਡ ਥੇਂਦਾ, ਚਿਪੜਾ ਤੇ ਹਰਦੋਪੱਟੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਨਵੰਬਰ ਨੂੰ ਨਗਰ ਕੀਰਤਨ ...

ਪੂਰੀ ਖ਼ਬਰ »

ਲਾਂਘੇ ਦੇ ਉਦਘਾਟਨ ਮੌਕੇ ਹਲਕਾ ਮੁਕੇਰੀਆਂ ਤੋਂ ਅਕਾਲੀ ਵਰਕਰ ਵੱਡੀ ਗਿਣਤੀ ਵਿਚ ਪੁੱਜਣਗੇ-ਮੰਝਪੁਰ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੋਲ੍ਹੇ ਜਾ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹੁੰਚ ਕੇ ਇਸ ਲਾਂਘੇ ਦਾ ਉਦਘਾਟਨ ਕਰ ਕੇ ਨਾਨਕ ਨਾਮ ...

ਪੂਰੀ ਖ਼ਬਰ »

ਗੁ: ਹਰੀਆਂ ਵੇਲਾਂ ਤੋਂ ਸੁਲਤਾਨਪੁਰ ਲੋਧੀ ਸਮਾਗਮਾਂ ਲਈ ਜਥਾ ਰਵਾਨਾ

ਚੱਬੇਵਾਲ, 7 ਨਵੰਬਰ (ਰਾਜਾ ਸਿੰਘ ਪੱਟੀ)-ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮਾਂ 'ਚ ਸ਼ਾਮਿਲ ਹੋਣ ਵਾਸਤੇ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੰ. ਹਾ. ਪਾ. ਕਾ. ਲਿ. ਮੁਕੇਰੀਆਂ ਇੰਜੀ. ਹਰਮਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ 66 ਕੇ. ਵੀ. ਸਟੇਸ਼ਨ ਮੁਕੇਰੀਆਂ ਦੀ ਮੇਨ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਤੇ ਨਵੇਂ ਬਰੇਕਰ ਰੱਖਣ ਕਰ ਕੇ ...

ਪੂਰੀ ਖ਼ਬਰ »

ਸਕੂਲਾਂ ਦਾ ਨਤੀਜਾ ਸੱਤ ਪ੍ਰਤੀਸ਼ਤ ਮਿਸ਼ਨ ਤਹਿਤ ਦੇਣ ਲਈ ਅਧਿਆਪਕ ਤਨਦੇਹੀ ਨਾਲ ਕੰਮ ਕਰਨ-ਡੀ. ਈ. ਓ.

ਦਸੂਹਾ, 7 ਨਵੰਬਰ (ਭੁੱਲਰ)-ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸਕੂਲਾਂ ਦਾ ਨਤੀਜਾ ਸੱਤ ਪ੍ਰਤੀਸ਼ਤ ਮਿਸ਼ਨ ਤਹਿਤ ਦੇਣ ਲਈ ਅਧਿਆਪਕ ਸਕੂਲਾਂ 'ਚ ਪੂਰੀ ਤਨਦੇਹੀ ਨਾਲ ਕੰਮ ਕਰਨ | ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਊਨਾ, 7 ਨਵੰਬਰ (ਹਰਪਾਲ ਸਿੰਘ ਕੋਟਲਾ)-ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ 'ਚ ਵਿਦਿਆਥੀਆਂ ਨੇ ਜਪੁਜੀ ਸਾਹਿਬ ਦੀ ਬਾਣੀ ਅਤੇ ਚੌਪਈ ਸਾਹਿਬ ਦੀ ਬਾਣੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਸ਼ਾਮਚੁਰਾਸੀ, 7 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਆਹਰਾਂ-ਹਾਜ਼ੀ ਖ਼ਾਨਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੌਮੀ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਂਸਰ ਨੂੰ ਲਾ-ਇਲਾਜ ਕਹਿਣਾ ਤਾਂ ਗਲਤ ਹੋਵੇਗਾ, ਪਰ ਕੈਂਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜ਼ਿੰਦਗੀਆਂ ਵੀ ਖ਼ਤਮ ਹੋ ਸਕਦੀਆਂ ਹਨ | ਇਹ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਫ਼ਸਰ ਡਾ: ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਵਲੋਂ 38 ਵਿਦਿਆਰਥੀਆਂ ਲਈ 3.86 ਲੱਖ ਦੇ ਚੈੱਕ ਤਕਸੀਮ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਹੋਣਹਾਰ ਤੇ ਲੋੜਵੰਦ 38 ਵਿਦਿਆਰਥੀਆਂ, ਜਿਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਤੇ ਬੱਚਿਆਂ ਲਈ ਮੈਡੀਕਲ ਜਾਂਚ ਕੈਂਪ ਲਗਾਇਆ

ਹੁਸ਼ਿਆਰਪੁਰ, 7 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕੌਮੀ ਸ਼ਹਿਰੀ ਸਿਹਤ ਮਿਸ਼ਨ ਤਹਿਤ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਨਹਿਰ ਕਾਲੋਨੀ ਡਿਸਪੈਂਸਰੀ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ: ਜੀ. ਐਸ. ਕਪੂਰ ਜ਼ਿਲ੍ਹਾ ...

ਪੂਰੀ ਖ਼ਬਰ »

ਲੋਕਾਂ ਲਈ ਪ੍ਰੇਸ਼ਾਨੀ ਬਣਿਆ ਨਗਰ ਕੌ ਾਸਲ ਵਲੋਂ ਪੁੱਟਿਆ ਖੱਡਾ

ਗੜ੍ਹਸ਼ੰਕਰ, 7 ਨਵੰਬਰ (ਸੁਮੇਸ਼ ਬਾਲੀ)-ਸ਼ਹਿਰ ਦੀ ਮੁੱਖ ਸੜਕ 'ਤੇ ਦਾਣਾ ਮੰਡੀ ਤੇ ਪੀ. ਡੀ. ਬੇਦੀ ਸੀਨੀਅਰ ਸੈਕੰਡਰੀ ਸਕੂਲ ਦੇ ਰਸਤੇ 'ਚ ਪਿਛਲੇ ਕਈ ਦਿਨਾ ਤੋਂ ਕਿਸੇ ਮੁਰੰਮਤ ਨੂੰ ਲੈ ਕੇ ਨਗਰ ਕੌਾਸਲ ਵਲੋਂ ਵੱਡਾ ਖੱਡਾ ਪੁੱਟਿਆ ਹੈ | ਕਰੀਬ ਇਕ ਮਹੀਨੇ ਤੋਂ ਪੁੱਟਿਆ ਹੋਇਆ ...

ਪੂਰੀ ਖ਼ਬਰ »

ਦਿਲਬਾਗ ਸਿੰਘ ਜ਼ਿਲ੍ਹਾ ਕਾਂਗਰਸ ਤਾਲਮੇਲ ਕਮੇਟੀ ਦੇ ਸਕੱਤਰ ਬਣੇ

ਅੱਡਾ ਸਰਾਂ, 7 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਸੰਧਰਾਂ ਦੇ ਨੌਜਵਾਨ ਕਾਂਗਰਸੀ ਆਗੂ ਦਿਲਬਾਗ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਾਲਮੇਲ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ | ਤਾਲਮੇਲ ਕਮੇਟੀ ਦੇ ਸੂਬਾ ਚੇਅਰਮੈਨ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਮੰਨਣਹਾਣਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ 10 ਨੂੰ

ਜਲੰਧਰ, 7 ਨਵੰਬਰ (ਅ. ਬ.)-ਸ: ਬਲਬੀਰ ਸਿੰਘ ਸੈਣੀ, ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ, ਗੁਰੂ ਨਾਨਕ ਚੌਕ ਜਲੰਧਰ ਸ਼ਹਿਰ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਸੰਤ ਹਰੀ ਸਿੰਘ ਨੇਕੀਵਾਲੇ ਚੈਰੀਟੇਬਲ ਮੈਮੋਰੀਅਲ ...

ਪੂਰੀ ਖ਼ਬਰ »

ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਦਸੂਹਾ, 7 ਨਵੰਬਰ (ਭੁੱਲਰ)-ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤਾ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ...

ਪੂਰੀ ਖ਼ਬਰ »

ਬਿ੍ਜ ਆਫ਼ ਹੌਪ ਨਾਂਅ ਦੀ ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਤੇ ਕਿਤਾਬਾਂ ਵੰਡਣ ਦੀ ਮੁਹਿੰਮ

ਮੁਕੇਰੀਆਂ, 7 ਨਵੰਬਰ (ਸਰਵਜੀਤ ਸਿੰਘ)-ਸਮਾਜ 'ਚ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਾਸਤੇ ਬਿ੍ਜ ਆਫ਼ ਹੌਪ ਨਾਂਅ ਦੀ ਸੰਸਥਾ ਜੋ ਕਿ ਕੇਰਲ ਪ੍ਰਾਂਤ ਵਿਚ ਸ਼ੁਰੂ ਹੋ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਤੇ ਭਾਰਤ ਦੇ ਵੱਖ-ਵੱਖ ਪ੍ਰਾਤਾਂ 'ਚ ਚੰਗੀ ਸਿੱਖਿਆ ਦੇਣ ਲਈ ਮੁਫ਼ਤ ...

ਪੂਰੀ ਖ਼ਬਰ »

ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬੀ ਭਾਸ਼ਾ ਸਬੰਧੀ ਬਿੱਲ ਪਾਸ ਨਾ ਕਰਨਾ ਮੰਦਭਾਗਾ-ਸੰਧੂ ਵਰਿਆਣਵੀਂ

ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਪੰਜਾਬੀ ਭਾਸ਼ਾ ਸਬੰਧੀ ਬਿੱਲ ਨਾ ਪਾਸ ਕੀਤੇ ਜਾਣ ਕਾਰਨ ਮਾਂ-ਬੋਲੀ ਪੰਜਾਬੀ ਦੇ ...

ਪੂਰੀ ਖ਼ਬਰ »

ਰੈਸ਼ਨੇਲਾਈਜੇਸ਼ਨ ਦੇ ਨਾਂਅ 'ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ-ਅਧਿਆਪਕ ਯੂਨੀਅਨ

ਰਾਮਗੜ੍ਹ ਸੀਕਰੀ, 7 ਨਵੰਬਰ (ਕਟੋਚ)-ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ ਲਈ ਜਾਰੀ ਕੀਤੀ ਤਰੁੱਟੀਆਂ ਭਰਪੂਰ ਰੈਸ਼ਨੇਲਾਈਜੇਸ਼ਨ ਨੀਤੀ ਦਾ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ | ਯੂਨੀਅਨ ਦੀ ਬਲਾਕ ਤਲਵਾੜਾ ਇਕਾਈ ਦੇ ਪ੍ਰਧਾਨ ...

ਪੂਰੀ ਖ਼ਬਰ »

ਪਲੀਰ ਪੱਤੀ-ਬੇਡਿੰਗ ਿਲੰਕ ਸੜਕ ਦੀ ਹਾਲਤ ਬਦਤਰ, ਲੋਕ ਪ੍ਰੇਸ਼ਾਨ

ਤਲਵਾੜਾ, 7 ਨਵੰਬਰ (ਰਾਜੀਵ ਓਸ਼ੋ)-ਬਲਾਕ ਤਲਵਾੜਾ ਦੇ ਪਿੰਡ ਪਲੀਰ ਪੱਤੀ ਤੋਂ ਬੇਡਿੰਗ ਜਾਣ ਵਾਲੀ ਿਲੰਕ ਸੜਕ ਹੁਣ ਸਿਰਫ਼ ਵਿਭਾਗ ਦੇ ਨਕਸ਼ਿਆਂ ਵਿਚ ਹੀ ਮੌਜੂਦ ਹੈ ਪਰ ਹਕੀਕਤ 'ਚ ਇਹ ਸੜਕ ਗੁਆਚ ਗਈ ਹੈ | ਸੜਕ ਪੂਰੀ ਤਰ੍ਹਾਂ ਉਖੜ ਗਈ ਹੈ, ਕਾਰ ਤਾਂ ਦੂਰ ਸਕੂਟਰ-ਮੋਟਰਸਾਈਕਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੁਕੇਰੀਆਂ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਨਗਰ ਕੀਰਤਨ 'ਚ ਸਭ ਤੋਂ ਅੱਗੇ ਖ਼ਾਲਸਾ ਸੀਨੀਅਰ ...

ਪੂਰੀ ਖ਼ਬਰ »

ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਣ ਪ੍ਰਤੀ ਕੀਤਾ ਜਾਗਰੂਕ

ਹੁਸ਼ਿਆਰਪੁਰ, 7 ਨਵੰਬਰ (ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਕਾਲਜ ਦੇ ਐਨ. ਐਸ. ਐਸ. ਇੰਚਾਰਜ ਪ੍ਰੋ: ਵਿਜੇ ਕੁਮਾਰ ਦੀ ਅਗਵਾਈ ਹੇਠ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪਰਾਲੀ ਨੂੰ ਨਾ ਸਾੜਣ ਪ੍ਰਤੀ ਜਾਗਰੂਕ ਕੀਤਾ | ਇਸ ...

ਪੂਰੀ ਖ਼ਬਰ »

ਐਸ. ਪੀ. ਐਨ. ਕਾਲਜ ਮੁਕੇਰੀਆਂ ਵਿਖੇ ਵਰਕਸ਼ਾਪ

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਐਸ. ਪੀ. ਐਨ. ਕਾਲਜ ਮੁਕੇਰੀਆਂ ਦੇ ਸਮੂਹ ਪੋਸਟ ਗ੍ਰੈਜੂਏਟ ਵਿਭਾਗਾਂ ਵਲੋਂ ਸਾਂਝੇ ਰੂਪ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਇਸ ਦੀ ਆਧੁਨਿਕ ਯੁੱਗ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੜ੍ਹਦੀਵਾਲਾ, 7 ਨਵੰਬਰ (ਚੱਗਰ)-ਪਿੰਡ ਬਾਹਲਾ ਦੀਆਂ ਸਮੂਹ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਦੇ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ...

ਪੂਰੀ ਖ਼ਬਰ »

ਟਰੱਸਟ ਦੇ ਸਥਾਨਾਂ 'ਤੇ ਕਰੋੜਾਂ ਦੀ ਲਾਗਤ ਨਾਲ ਕਰਵਾਏ ਜਾਣਗੇ ਵਿਕਾਸ ਕਾਰਜ-ਐਡਵੋਕੇਟ ਮਰਵਾਹਾ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਸੁਧਾਰ ਟਰੱਸਟ ਵਲੋਂ ਟਰੱਸਟ ਦੇ ਵੱਖ-ਵੱਖ ਸਥਾਨਾਂ 'ਤੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਇਕ ਮੀਟਿੰਗ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਦੀ ਅਗਵਾਈ 'ਚ ਹੋਈ | ਇਸ ਮੌਕੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਕੋਟਫਤੂਹੀ, 7 ਨਵੰਬਰ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਦਾਤਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ...

ਪੂਰੀ ਖ਼ਬਰ »

ਖ਼ਾਨਪੁਰ ਥਿਆੜਾ ਤੋਂ ਨਗਰ ਕੀਰਤਨ 10 ਨੂੰ

ਨਸਰਾਲਾ, 7 ਨਵੰਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | 10 ਨਵੰਬਰ ...

ਪੂਰੀ ਖ਼ਬਰ »

ਸਾਈ ਰਾਮੇ ਸ਼ਾਹ ਦੀ ਅਗਵਾਈ ਹੇਠ ਜਾਗਰਣ ਕਰਵਾਇਆ

ਦਸੂਹਾ, 7 ਨਵੰਬਰ (ਭੁੱਲਰ)-ਸਈਅਦ ਪਾਕਿ ਬਜ਼ੁਰਗ ਅਨਾਇਤ ਅਲੀ ਸ਼ਾਹ ਹੁਸੈਨ ਲੋਢੇਆਣੀ ਸ਼ਰੀਫ਼ ਵਿਖੇ ਗੱਦੀ ਨਸ਼ੀਨ ਸਾਈ ਰਾਮੇ ਸ਼ਾਹ ਕਾਦਰੀ ਦੀ ਅਗਵਾਈ ਹੇਠ ਸਾਲਾਨਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਬੀਬੀ ਰਜਨੀ ਸ਼ਾਹ ਕਾਦਰੀ, ਸਾਈ ਗੋਲੂ ਸ਼ਾਹ ਕਾਦਰੀ, ਅਮਨ ਵਲੋਂ ਮਾਂ ...

ਪੂਰੀ ਖ਼ਬਰ »

ਦਿੱਲੀ ਪੁਲਿਸ ਿਖ਼ਲਾਫ਼ ਵਕੀਲਾਂ ਵਲੋਂ ਪ੍ਰਦਰਸ਼ਨ

ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਦਿੱਲੀ ਪੁਲਿਸ ਵਲੋਂ ਵਕੀਲਾਂ 'ਤੇ ਗੋਲੀ ਚਲਾਉਣ ਅਤੇ ਧੱਕੇਸ਼ਾਹੀ ਵਿਰੁੱਧ ਗੜ੍ਹਸ਼ੰਕਰ ਕੋਰਟ ਕੰਪਲੈਕਸ ਵਿਖੇ ਵਕੀਲਾਂ ਵਲੋਂ ਪੰਜਾਬ ਦੀਆਂ ਸਬ-ਡਵੀਜ਼ਨ ਪੱਧਰ ਦੀਆਂ ਬਾਰ ਐਸੋਸੀਏਸ਼ਨਾਂ ਦੀ ਸੂਬਾ ਕਮੇਟੀ ਦੇ ਮੈਂਬਰ ਤੇ ਬਾਰ ...

ਪੂਰੀ ਖ਼ਬਰ »

ਚੈਂਪੀਅਨ ਬਣੀ ਖ਼ਾਲਸਾ ਕਾਲਜ ਮਾਹਿਲਪੁਰ ਦੀ ਟੀਮ ਸਨਮਾਨਿਤ

ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਲਜਾਂ ਦੀ ਕੱਲ੍ਹ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੰਪੰਨ ਹੋਈ ਅੰਤਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦੀ ਜੇਤੂ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ...

ਪੂਰੀ ਖ਼ਬਰ »

ਬਹੁਸੰਮਤੀ ਕੋਆਪ੍ਰੇਟਿਵ ਸੁਸਾਇਟੀ ਬਸੀ ਵਾਜੀਦ ਦੇ ਸੁੱਚਾ ਸਿੰਘ ਪ੍ਰਧਾਨ ਬਣੇ

ਹਰਿਆਣਾ, 7 ਨਵੰਬਰ (ਖੱਖ)-ਬਸੀ ਵਾਜੀਦ ਬਹੁਸੰਮਤੀ ਕੋਆਪ੍ਰੇਟਿਵ ਸੁਸਾਇਟੀ ਲਿਮ: ਦੀ ਨਵੀਂ ਕਮੇਟੀ ਦੇ ਗਠਨ ਲਈ ਸੁਸਾਇਟੀ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ 'ਚ ਸੁਸਾਇਟੀ ਦੇ ਕੰਮਕਾਜ ਤੇ ਹੋਰ ਗਤੀਵਿਧੀਆਂ 'ਤੇ ਵਿਸਥਾਰ ਨਾਲ ਵਿਚਾਰ-ਚਰਚਾ ਉਪਰੰਤ ਸਮੂਹ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਭੁਵੇਸ਼ ਸੈਣੀ ਨੇ ਜਿੱਤਿਆ ਸੋਨੇ ਦਾ ਤਗਮਾ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਜਲੰਧਰ ਵਿਖੇ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜੀ. ਐਮ. ਏ. ਸਿਟੀ ਪਬਲਿਕ ਸਕੂਲ ਸਿੰਗੜੀਵਾਲਾ ਦੇ ਵਿਦਿਆਰਥੀ ਭੁਵੇਸ਼ ਸੈਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਤੇ ਭਾਸ਼ਣ ਮੁਕਾਬਲੇ ਕਰਵਾਏ

ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ)-ਐਲਿਸ ਹਾਈ ਸਕੂਲ ਮਾਹਿਲਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਰਪਿਤ ਨੂੰ ਐਮ. ਡੀ. ਦਲਵਿੰਦਰ ਅਜੀਤ ਤੇ ਪਿ੍ੰ: ਬਲਵਿੰਦਰ ਕੌਰ ਦੀ ਅਗਵਾਈ 'ਚ ਧਾਰਮਿਕ ਸਮਾਗਮ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਸਮਾਗਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX