ਤਾਜਾ ਖ਼ਬਰਾਂ


ਲੋਹੀਆਂ (ਜਲੰਧਰ) 'ਚ 2 ਪਾਜ਼ੀਟਿਵ ਮਰੀਜ਼ ਹੋਰ ਆਉਣ ਨਾਲ 'ਕੋਰੋਨਾ' ਨੇ ਫੜੀ ਰਫ਼ਤਾਰ
. . .  about 1 hour ago
ਲੋਹੀਆਂ ਖ਼ਾਸ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ) ਲੰਘੀ 5 ਜੁਲਾਈ ਨੂੰ ਇਲਾਕੇ 'ਚ ਆਏ 2 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅੱਜ 2 ਹੋਰ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੋਰੋਨਾ ਵਾਇਰਸ ਨੇ ਲੋਹੀਆਂ 'ਚ ਰਫ਼ਤਾਰ ਫੜ ਲਈ ਲਗਦੀ ਹੈ, ਜਿਸ ਨਾਲ ਇਲਾਕੇ 'ਚ ਕੋਰੋਨਾ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਿਵਲ ਹਸਪਤਾਲ...
ਨੱਥੇਵਾਲ (ਜਲੰਧਰ) 'ਚ 6 ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਮੰਜਕੀ,11ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਐੱਸ.ਐਮ.ਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੱੁਢਲਾ ਸਿਹਤ ਕੇਂਦਰ ਜੰਡਿਆਲਾ ਅਧੀਨ ਆਉਂਦੇ ਪਿੰਡ ਨੱਥੇਵਾਲ ਵਿਚ ਅੱਜ 6 ਵਿਅਕਤੀਆਂ ਰਾਜੂ ਮਹਾਤੋ, ਧੂਰੀ ਮਹਾਤੋ,ਵਿਸ਼ਵਨਾਥ ਰਾਮ, ਜਤਿੰਦਰ ਮਹਾਤੋ, ਵੈਦਨਾਥ ਮਹਾਤੋ ਜਗਦੀਸ਼ ਮਹਾਤੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ...
ਸੁਨਾਮ (ਸੰਗਰੂਰ) ’ਚ ਅੱਜ ਦੋ ਹੋਰ ਕੇਸ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ 11 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਕੋਰੋਨਾ ਦੇ 2 ਹੋਰ ਕੇਸ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ’ਚ ਸਹਿਮ ਦਾ ਮਾਹੌਲ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ...
ਲੁਧਿਆਣਾ 'ਚ ਪ੍ਰਾਪਰਟੀ ਕਾਰੋਬਾਰੀ ਦਾ ਕਤਲ
. . .  40 minutes ago
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਥਾਣਾ ਡਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਲਹਾਰ ਸੜਕ ਤੇ ਨੌਕਰ ਵੱਲੋਂ ਪ੍ਰਾਪਰਟੀ ਕਾਰੋਬਾਰੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਸ਼ਨਾਖ਼ਤ ਸ਼ਮਸ਼ੇਰ ਸਿੰਘ ਅਟਵਾਲ (60) ਵਜੋਂ ਕੀਤੀ ਗਈ ਹੈ। ਜਾਂਚ ਕਰ ਰਹੇ ਅਧਿਕਾਰੀ...
ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਗ੍ਰਿਫ਼ਤਾਰ
. . .  about 2 hours ago
ਘਨੌਰ/ਪਟਿਆਲਾ, 11 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਰਾਜਪੁਰਾ ਤੋਂ ਚੰਡੀਗੜ੍ਹ ਮੁੱਖ ਸੜਕ ਤੇ ਸਥਿਤ ਇੱਕ ਹੱਬ 'ਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਵਿਰੁੱਧ ਪੁਲਸ ਵੱਲੋਂ ਮੁਕੱਦਮਾ ਦਰਜ਼ ਕਰਨ ਉਪਰµਤ ਮੌਕੇ ਤੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ...
ਰਾਹੋਂ (ਨਵਾਂਸ਼ਹਿਰ) ਦੇ 2 ਸਾਲਾ ਬੱਚੇ ਅਤੇ 9 ਔਰਤਾਂ ਸਮੇਤ 23 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ,11 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਅੱਜ ਸਵੇਰੇ ਇਕ ਔਰਤ ਸਮੇਤ ਆਏ 6 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਬਾਅਦ ਕਸਬਾ ਰਾਹੋਂ ਦੇ ਦੋ ਸਾਲਾ ਬੱਚੇ, 9 ਔਰਤਾਂ ਸਮੇਤ 23 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ...
ਕਪੂਰਥਲਾ 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਕਪੂਰਥਲਾ, 11 ਜੁਲਾਈ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਲਏ ਗਏ 297 ਸੈਂਪਲਾਂ ਵਿਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 296 ਸੈਂਪਲ ਨੈਗੇਟਿਵ ਪਾਏ ਗਏ ਹਨ। ਡਾ: ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਨਾਭਾ ਵਿਚ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ
. . .  about 2 hours ago
ਨਾਭਾ, 11 ਜੁਲਾਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਅੰਦਰ ਲਗਾਤਾਰ ਕੋਰੋਨਾ ਮਰੀਜ਼ਾ ਦੇ ਆਉਣ ਕਾਰਨ ਆਮ ਜਾਨਤਾ ਵਿੱਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਸ਼ਹਿਰ ਨਾਭਾ ਦੇ ਅਜੀਤ ਨਗਰ ਦਾ ਵਸਨੀਕ ਜਿਸ ਦੀ ਉਮਰ 31 ਸਾਲ ਹੈ ਕੋਰੋਨਾ ਪਾਜ਼ੀਟਿਵ ਆਇਆ ਹੈ। ਜਿਸ ਸਬੰਧੀ ਸਿਹਤ ਵਿਭਾਗ...
ਪਿੰਡ ਸੇਖ ਕੁਤਬ (ਲੁਧਿਆਣਾ) ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਬਰਨਾਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 minute ago
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਦੋ ਹੋਰ ਨਵੇਂ ਕੋਰੋਨਾ...
15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  about 4 hours ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  about 4 hours ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  about 4 hours ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  about 4 hours ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  about 5 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  about 5 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 5 hours ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਗੁਰੂ ਹਰਸਹਾਏ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਗੁਰੂ ਹਰਸਹਾਏ, 11 ਜੁਲਾਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਚ ਜਿੱਥੇ ਗੁਰੂ ਹਰਸਹਾਏ ਵਿਖੇ ਪਹਿਲਾ ਚਾਰ ...
ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਪਣੀ ਟੀਮ ਦਾ ਐਲਾਨ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 23 ਕੱਤਕ ਸੰਮਤ 551

ਲੁਧਿਆਣਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਵੱਖ-ਵੱਖ ਪੁਲਿਸ ਸਟੇਸ਼ਨਾਂ 'ਚ ਤਾਇਨਾਤ ਜਾਂਚ ਅਧਿਕਾਰੀਆਂ ਲਈ ਸੈਮੀਨਾਰ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਅੱਜ ਅਦਾਲਤੀ ਕੰਪਲੈਕਸ ਦੇ ਕਾਨਫਰੰਸ ਹਾਲ 'ਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਸਬੰਧੀ ਇੱਕ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ 'ਚ ਜ਼ਿਲ੍ਹਾ ਲੁਧਿਆਣਾ ਦੇ 47 ਜਾਂਚ ਅਧਿਕਾਰੀਆਂ ਵਲੋਂ ਹਿੱਸਾ ਲਿਆ ਗਿਆ ¢ ਸੈਮੀਨਾਰ ਦੀ ਪ੍ਰਧਾਨਗੀ ਗੁਰਬੀਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵਲੋਂ ਕੀਤੀ ਗਈ¢ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਹਾਜ਼ਰ ਜਾਂਚ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ 'ਚ ਜਾਂਚ ਅਧਿਕਾਰੀਆਂ ਦਾ ਇੱਕ ਅਹਿਮ ਰੋਲ ਹੁੰਦਾ ਹੈ ਕਿਉਂਕਿ ਕਿਸੇ ਵੀ ਪੀੜਤ ਲੜਕੀ ਵਲੋਂ ਸਭ ਤੋਂ ਪਹਿਲਾਂ ਆਪਣੇ ਨਾਲ ਬੀਤੀ ਮੰਦਭਾਗੀ ਘਟਨਾ ਬਾਰੇ ਆਪਣੇ ਸਬੰਧਿਤ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ¢ ਇਸ ਤੋਂ ਬਾਅਦ ਸਬੰਧਿਤ ਜਾਂਚ ਅਧਿਕਾਰੀ ਵਲੋਂ ਮਾਮਲੇ ਦੀ ਤਫਤੀਸ਼ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ¢ ਉਨ੍ਹਾਂ ਹਾਜ਼ਰ ਸਮੂਹ ਜਾਂਚ ਅਧਿਕਾਰੀਆਾ ਨੂੰ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ ¢ ਸੈਮੀਨਾਰ ਵਿਚ ਡਾ. ਨੀਲਮ ਬਤਰਾ, ਐਸਿਸਟੈਂਟ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਰੀਜਨਲ ਸੈਂਟਰ, ਲੁਧਿਆਣਾ ਵਲੋਂ ਹਾਜ਼ਰ ਸਮੂਹ ਜਾਾਚ ਅਧਿਕਾਰੀਆਂ ਨੂੰ ਇਸ ਐਕਟ ਦੀਆਾ ਵੱਖ-ਵੱਖ ਧਾਰਾਵਾਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ¢ ਉਨ੍ਹਾਾ ਵੱਲੋਂ ਸਮੂਹ ਜਾਂਚ ਅਧਿਕਾਰੀਆਂ ਵੱਲੋਂ ਕੀਤੇ ਗਏ ਵੱਖ-ਵੱਖ ਸਵਾਲਾਾ ਦੇ ਜਵਾਬ ਵੀ ਦਿੱਤੇ ਗਏ¢ ਇਸ ਸੈਮੀਨਾਰ 'ਚ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਇੰਚਾਰਜ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਾ ਅਥਾਰਟੀ, ਰਜਨੀਸ਼ ਲਖਨਪਾਲ, ਐਡਵੋਕੇਟ, ਜ਼ਿਲ੍ਹਾ ਕਚਿਹਰੀਆਾ ਲੁਧਿਆਣਾਾ ਵਲੋਂ ਵੀ ਆਪਣੇ ਵਿਚਾਰ ਸਾਾਝੇ ਕੀਤੇ ਗਏ ਅਤੇ ਦੱਸਿਆ ਗਿਆ ਕਿ ਕਿਸੇ ਵੀ ਦੁਸ਼ਕਰਮ ਦੀ ਸ਼ਿਕਾਰ ਔਰਤ ਮੁਫਤ ਕਾਨੂੰਨੀ ਸਹਾਇਤਾ ਲੈਣ ਦੀ ਹੱਕਦਾਰ ਹੈ¢ ਇਸ ਮੌਕੇ ਤੇ ਸ੍ਰੀ ਮਨਪਰਿੰਦਰ ਸਿੰਘ, ਐਡਵੋਕੇਟ ਵੀ ਹਾਜ਼ਰ ਸਨ¢

ਸ਼ੱਕੀ ਹਾਲਤ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਐਮਆਈਜੀ ਫਲੈਟਾਂ 'ਚ ਅੱਜ ਸਵੇਰੇ ਇੱਕ ਨੌਜਵਾਨ ਵਲੋਂ ਸ਼ੱਕੀ ਹਾਲਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਫ਼ੋਕਲ ਪੁਆਇੰਟ ਫੇਜ਼-8 ਦੇ ਪਲਾਟਾਂ 'ਤੇ ਵਾਧੂ ਪੈਸੇ ਵਸੂਲਣ ਦੇ ਮਸਲੇ ਦਾ ਹੱਲ ਕਰਨ ਲਈ ਕਮੇਟੀ ਬਣਾਈ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)- ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ (ਪੀ. ਐਸ. ਆਈ. ਈ. ਸੀ.) ਵਲੋਂ ਲੁਧਿਆਣਾ ਦੇ ਫ਼ੋਕਲ ਪੁਆਇੰਟ ਫੇਜ਼-8 ਵਿਚਲੇ ਪਲਾਟਾਂ ਤੇ ਵਾਧੂ ਪੈਸੇ ਵਸੂਲਣ ਦੇ ਮਸਲਿਆਂ ਦਾ ਨਿਪਟਾਰਾ ਕਰਨ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ | ਜੋ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 7 ਸਾਲ ਕੈਦ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ 7 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ...

ਪੂਰੀ ਖ਼ਬਰ »

ਡਾਕਟਰ ਤੇ ਮਹਿਲਾ ਡਾਕਟਰ ਵਿਚਾਲੇ ਸ਼ਹਿਰ ਦੇ ਨਾਮੀ ਹਸਪਤਾਲ 'ਚ ਹੋਇਆ ਟਕਰਾਅ ਚਰਚਾ ਦਾ ਵਿਸ਼ਾ ਬਣਿਆ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਨਾਮੀ ਹਸਪਤਾਲ 'ਚ ਸੀਨੀਅਰ ਡਾਕਟਰ ਅਤੇ ਮਹਿਲਾ ਡਾਕਟਰ ਵਿਚਾਲੇ ਹੋਏ ਤਕਰਾਰ ਦੀ ਘਟਨਾ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਰਹੀ | ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸੀਨੀਅਰ ਡਾਕਟਰ ਅਤੇ ਮਹਿਲਾ ਡਾਕਟਰ ...

ਪੂਰੀ ਖ਼ਬਰ »

1560 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ 1560 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਐਸ.ਐਚ.ਓ ਮੈਡਮ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਹਿਲੇਵਾਲ ਸੜਕ 'ਤੇ ਕੁਝ ਵਿਅਕਤੀਆਂ ਵਲੋਂ ...

ਪੂਰੀ ਖ਼ਬਰ »

ਬਿਨਾਂ ਨਕਸ਼ਾ ਪਾਸ ਕਰਾਏ ਨਾ ਹੋਣ ਦਿੱਤੀ ਜਾਵੇ ਉਸਾਰੀ-ਕਮਿਸ਼ਨਰ

ਲੁਧਿਆਣਾ, 7 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਨੇ ਇਮਾਰਤੀ ਸ਼ਾਖਾ ਸਟਾਫ ਨੂੰ ਸੁਚੇਤ ਕੀਤਾ ਹੈ ਕਿ ਰਿਕਵਰੀ ਟੀਚਾ ਪੂਰਾ ਕਰਨ ਤੇ ਆਨਲਾਈਨ ਨਕਸ਼ੇ ਅਪਲਾਈ ਕਰਾਉਣ 'ਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਲੁੱਟ-ਖੋਹ ਦੇ ਮਾਮਲੇ 'ਚ ਲੋੜੀਂਦਾ ਭਗੌੜਾ ਗਿ੍ਫ਼ਤਾਰ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੀ.ਓ ਸਟਾਫ਼ ਦੀ ਪੁਲਿਸ ਵਲੋਂ ਲੁੱਟ-ਖੋਹ ਦੇ ਮਾਮਲੇ ਵਿਚ ਲੋੜੀਂਦੇ ਇਕ ਭਗੌੜੇ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਜਾਾਚ ਅਧਿਕਾਰੀ ਧਰਮਿੰਦਰ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਇੰਡੀਅਨ ਇੰਸਟੀਟਿਊਟ ਨੇ ਫਾਇਰ ਸੇਫ਼ਟੀ 'ਤੇ ਸੈਮੀਨਾਰ ਕਰਵਾਇਆ

ਢੰਡਾਰੀ ਕਲਾਂ, 7 ਨਵੰਬਰ (ਪਰਮਜੀਤ ਸਿੰਘ ਮਠਾੜੂ)-ਅੱਗ ਲੱਗਣ ਦੇ ਕਾਰਨ ਤੇ ਅੱਗ ਲੱਗਣ ਤੋਂ ਬਾਅਦ ਕੀ ਕਰਨਾ ਚਾਹੀਦਾ ਤੇ ਇਸ ਦੇ ਬਚਾਅ ਲਈ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਦੇ ਸਬੰਧ ਵਿੱਚ ਇੰਡੀਅਨ ਇੰਸਟੀਚਿਊਟ ਦੁਆਰਾ ਫਾਇਰ ਸੇਫਟੀ 'ਤੇ ਇੱਕ ਸੈਮੀਨਾਰ ਕਰਵਾਇਆ ...

ਪੂਰੀ ਖ਼ਬਰ »

ਜੀ. ਏ. ਡੀ. ਅਕੈਡਮੀ ਦੀਆਂ ਵਿਦਿਆਰਥਣਾਂ ਬਣੀਆਂ ਸਹੋਦਿਆ ਬੈਡਮਿੰਟਨ ਅੰਡਰ 14 ਦੀਆਂ ਚੈਂਪੀਅਨ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਗਰੀਨਲੈਂਡ ਕਾਨਵੈਂਟ ਸਕੂਲ ਸਿਵਿਲ ਸਿਟੀ ਵਲੋਂ ਸਹੋਦਿਆ ਸਕੂਲਜ਼ ਕੰਪਲੈਕਸ ਬੈਡਮਿੰਟਨ ਮੁਕਾਬਲੇ ਵਿਚ ਜੀ. ਏ. ਡੀ. ਅਕੈਡਮੀ ਲਾਦੀਆਂ ਦੀਆਂ ਵਿਦਿਆਰਥਣਾਂ ਨੇ ਬਰੋਨਜ਼ ਮੈਡਲ ਹਾਸਿਲ ਕੀਤਾ | ਸਕੂਲ ਦੇ ਚੇਅਰਮੈਨ ਹਰਗੁਲਾਬ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅਕਾਲ ਸਾਹਿਬ ਪ੍ਰਤਾਪ ਨਗਰ ਵਲੋਂ ਸਵੇਰੇ 5 ਵਜੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਸ ਵਿਚ ਪ੍ਰਧਾਨ ਕੁੰਦਨ ਸਿੰਘ ਨਾਗੀ, ...

ਪੂਰੀ ਖ਼ਬਰ »

ਲੈਟਸ ਦੇ ਪ੍ਰਬੰਧਕੀ ਬੋਰਡ ਦੀ 6ਵੀਂ ਮੀਟਿੰਗ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)-ਲੁਧਿਆਣਾ ਇਨਫ਼ੂਲੈਂਟਸ ਟ੍ਰੀਟਮੈਂਟ ਸੁਸਾਇਟੀ (ਲੈਟਸ) ਦੇ ਪ੍ਰਬੰਧਕੀ ਬੋਰਡ ਦੀ 6ਵੀਂ ਮੀਟਿੰਗ ਜੈਮਲ ਰੋਡ ਜਨਤਾ ਨਗਰ ਵਿਖੇ ਸੀ.ਈ.ਓ. ਨਰਿੰਦਰ ਭੰਬਰਾ ਦੀ ਅਗਵਾਈ ਤੇ ਸਕੱਤਰ ਗੁਰਮੀਤ ਸਿੰਘ ਕੁਲਾਰ ਦੀ ਹਾਜ਼ਰੀ 'ਚ ਹੋਈ | ਮੀਟਿੰਗ 'ਚ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਮਨ ਹਾਂਡਾ ਵਾਸੀ ਫਿਰੋਜ਼ਪੁਰ ਅਤੇ ਹੋਰਨਾਂ ਲੋਕਾਂ ਦੀ ਸ਼ਿਕਾਇਤ 'ਤੇ ਅਸੀਸ ਗਿੱਲ ਵਾਸੀ ਬਟਾਲਾ, ਕੁਨਾਲ ਗਿੱਲ ਵਾਸੀ ਜਲੰਧਰ, ਪੰਕਜ ਖੋਖਰ ਵਾਸੀ ਅੰਮਿ੍ਤਸਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਹੈ ...

ਪੂਰੀ ਖ਼ਬਰ »

ਪ੍ਰਾਪਰਟੀ ਡੀਲਰ ਐਸੋਸੀਏਸ਼ਨ ਗਿੱਲ ਜ਼ੋਨ-2 ਵਲੋਂ ਨਗਰ ਕੀਰਤਨ ਦਾ ਸਵਾਗਤ

ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਗੁਰੂ ਤੇਗ ਬਹਾਦਰ ਨਗਰ ਵਲੋਂ ਸਜਾਏ ਨਗਰ ਕੀਰਤਨ ਦਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਗਿੱਲ ਜ਼ੋਨ-2 ਵਲੋਂ 200 ...

ਪੂਰੀ ਖ਼ਬਰ »

ਅੰਗਹੀਣਾਂ ਨਾਲ ਸਬੰਧਿਤ ਮਾਮਲਿਆਂ ਦੇ ਨਿਪਟਾਰੇ ਲਈ ਸਿਹਤ ਅਧਿਕਾਰੀਆਂ ਨੂੰ ਦਿੱਤੀ ਸਿਖਲਾਈ

ਲੁਧਿਆਣਾ, 7 ਨਵੰਬਰ (ਸਲੇਮਪੁਰੀ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਤਾਇਨਾਤ ਸਿਹਤ ਅਧਿਕਾਰੀਆਂ, ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਲਈ ਅੰਗਹੀਣਤਾ ਨਾਲ ਸਬੰਧਿਤ ਮਾਮਲਿਆਂ ਦੇ ਨਿਪਟਾਰੇ ਲਈ ਇਕ ਰੋਜ਼ਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ...

ਪੂਰੀ ਖ਼ਬਰ »

ਸੀ-ਪਾਈਟ ਕੈਂਪ ਵਿਖੇ ਫੌਜ ਦੀ ਭਰਤੀ ਲਈ ਸਰੀਰਿਕ ਪ੍ਰੀਖਿਆ ਦੀ ਮੁਫ਼ਤ ਤਿਆਰੀ ਸ਼ੁਰੂ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜ਼ਿਲ੍ਹੇ ਦੀ 27 ਤੇ 28 ਨਵੰਬਰ 2019 ਵਿਚ ਹੋਣ ਵਾਲੀ ਫੌਜ ਦੀ ਭਰਤੀ ਰੈਲੀ ਲਈ ਜਿਨ੍ਹਾਂ ਨੌਜਵਾਨਾਂ ਨੇ ਆਨ-ਲਾਈਨ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਵਾਸਤੇ ਸੀ-ਪਾਈਟ ਕੇਂਦਰ ਲੁਧਿਆਣਾ ਵਲੋਂ ਸਰੀਰਕ ਪ੍ਰੀਖਿਆ ਦੀ ...

ਪੂਰੀ ਖ਼ਬਰ »

ਬੀਬੀ ਅਮਨਦੀਪ ਕੌਰ ਦੀ ਗੁਰਬਾਣੀ ਸ਼ਬਦਾਂ ਦੀ ਸੀਡੀ 'ਐਸਾ ਸਤਿਗੁਰੂ ਜੇ ਮਿਲੈ' ਰਿਲੀਜ਼

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਗੁਰਬਾਣੀ ਸਿੱਖੀ ਜੀਵਨ ਜਾਂਚ ਦਾ ਮੂਲ ਸਰੋਤ ਹੈ, ਜਿਸ ਦੇ ਅੰਦਰੋ ਸਿੱਖੀ, ਸਿੱਖ ਸਿਧਾਂਤ ਅਤੇ ਸਿੱਖੀ ਪਿਆਰ ਦਾ ਜਨਮ ਹੁੰਦਾ ਹੈ¢ ਇਹ ਪ੍ਰਗਟਾਵਾ ਸੁਰਿੰਦਰ ਸਿੰਘ ਚੌਹਾਨ ਮੁੱਖ ਸੇਵਾਦਾਰ ਗੁਰੂ ਨਾਨਕ ਸੇਵਾ ਮਿਸ਼ਨ ਨੇ ਬੀਬੀ ...

ਪੂਰੀ ਖ਼ਬਰ »

ਸੰਗਤਾਂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੀਆਂ-ਰਾਜਧਾਨੀ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕਨੋਮਿਕ ਐਾਡ ਪੋਲੀਟਿਕਲ ਪਲੈਨਿੰਗ ਸੈੱਲ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਰਾਜਧਾਨੀ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਮਨਦੀਪ ਕਿ੍ਕਟ ਕਲੱਬ ਵਲੋਂ ਸਾਲਾਨਾ ਦੂਸਰਾ ਕਿ੍ਕਟ ਟੂਰਨਾਮੈਂਟ ਕੱਲ੍ਹ ਤੋਂ

ਡਾਬਾ/ਲੁਹਾਰਾ, 7 ਨਵੰਬਰ (ਕੁਲਵੰਤ ਸਿੰਘ ਸੱਪਲ)-ਮਨਦੀਪ ਕਿ੍ਕਟ ਕਲੱਬ ਅਤੇ ਐਸ. ਪੀ. ਆਈ. ਐਲ. ਕਿ੍ਕਟ ਕਲੱਬ ਵਲੋਂ ਸਵ. ਮਨਦੀਪ ਸਿੰਘ ਐਸ. ਐਸ. ਨੂੰ ਸਮਰਪਿਤ ਸਾਲਾਨਾ ਦੂਜਾ ਟੀ -20 ਕਿ੍ਕਟ ਟੂਰਨਾਮੈਂਟ 9 ਨਵੰਬਰ ਤੋਂ 1 ਦਸੰਬਰ ਤੱਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ 4 ਨੌਜਵਾਨ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਗਿ੍ਫਤਾਰ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਾ ਦੇ ਕਬਜ਼ੇ 'ਚੋਂ 960 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਰਜੇਸ਼ ...

ਪੂਰੀ ਖ਼ਬਰ »

ਸ਼ਹਿਰ 'ਚ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਉਪਰਾਲੇ ਸ਼ੁਰੂ

ਲੁਧਿਆਣਾ, 7 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਉਪਰਾਲੇ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਪ੍ਰਮੁੱਖ ਸੜਕਾਂ, ਜਨਤਕ ਸਥਾਨਾਂ, ਪਾਰਕਾਂ 'ਚ ਲੱਗੇ ਦਰੱਖਤਾਂ ਤੇ ਫੁਵਾਰੇ ...

ਪੂਰੀ ਖ਼ਬਰ »

ਦੂਨ ਐਕਸਫੋਰਡ ਸਕੂਲ ਵਿਖੇ ਕਿੰਡਰ ਗਾਰਡਨ ਰਾਊਾਡ ਸੈਸ਼ਨ ਕਰਵਾਇਆ

ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਦੂਨ ਐਕਸਫੋਰਡ ਸਕੂਲ ਪੱਖੋਵਾਲ ਰੋਡ ਠੱਕਰਵਾਲ ਵਿਖੇ ਕਿੰਡਰ ਗਾਰਡਨ ਰਾਊਾਡ ਸੈਸ਼ਨ-2019 ਤੇ 20 ਕਰਵਾਇਆ ਗਿਆ¢ ਇਸ ਸਮਾਗਮ ਦੌਰਾਨ ਨਵੀਆਂ ਪੁਸ਼ਾਕਾਂ ਵਿਚ ਸਜੇ ਨਵੇਂ ਦਾਖਲ ਹੋਏ ਛੋਟੇ ਬੱਚੇ ਤੇ ਉਨ੍ਹਾਂ ਦੇ ਮਾਪੇ ਖਿੱਚ ਦਾ ...

ਪੂਰੀ ਖ਼ਬਰ »

ਵਾਰਡ 57 'ਚ ਵਿਕਾਸ ਕਾਰਜਾਂ ਦਾ ਆਰੰਭ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਨਗਰ ਨਿਗਮ ਦੇ ਵਾਰਡ 57 'ਚ ਵਿਕਾਸ ਕਾਰਜ ਆਰੰਭ ਹੋ ਗਏ ਹਨ | ਵਾਰਡ 'ਚ ਆਉਂਦੇ ਇਲਾਕੇ ਕਸ਼ਮੀਰ ਨਗਰ ਨਾਲਾ ਰੋਡ ਵਾਲੀ ਸੜਕ ਦੀ ਉਸਾਰੀ ਦੇ ਕੰਮ ਦਾ ਆਰੰਭ ਅੱਜ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਬਰ ਤੇ ਕੌਾਸਲਰ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ਸਮਾਗਮ

ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਵਿਖੇ ਸੀ.ਬੀ.ਐੱਸ.ਈ. ਦੇ ਨਿਰਦੇਸ਼ਾਾ ਤਹਿਤ ਵੱਲਭ ਭਾਈ ਪਟੇਲ ਦੀ 144ਵੀਂ ਜੈਅੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ | ਇਸ ਦੌਰਾਨ ਵੱਲਭ ਭਾਈ ਪਟੇਲ ਦੀ ...

ਪੂਰੀ ਖ਼ਬਰ »

ਡੀ.ਐਮ.ਸੀ 'ਚ 7ਵਾਂ ਰਾਸ਼ਟਰੀ ਸਮਾਗਮ ਸ਼ੁਰੂ

ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬਸਰਾ)- ਡੀ.ਐਮ.ਸੀ ਹਸਪਤਾਲ ਵਿਖੇ 7ਵਾਂ ਰਾਸ਼ਟਰੀ ਸਮਾਗਮ ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ਡਾ.ਵੀ.ਐਮ.ਕਟੋਚ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਵਾਈ.ਕੇ.ਚਾਵਲਾ, ਡਾ. ਅਜੈ ਕੁਮਾਰ ਅਤੇ ਹਸਪਤਾਲ ਦੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਭਾਵਾਧਸ ਵਲੋਂ ਸਤਿਸੰਗ ਸਮਾਗਮ ਭਲਕੇ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੇ ਗ੍ਰਹਿ ਨਿਵਾਸ ਰਾਇਲ ਸਿਟੀ ਵਿਖੇ ਭਗਵਾਨ ਵਾਲਮੀਕਿ ਦਾ ਸਤਿਸੰਗ ਸਮਾਗਮ 9 ਨਵੰਬਰ ਨੂੰ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ¢ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ ਵਿਖੇ 15ਵੀਂ ਅਥਲੈਟਿਕ ਮੀਟ ਕਰਵਾਈ

ਲਾਡੋਵਾਲ, 7 ਨਵੰਬਰ (ਬਲਬੀਰ ਸਿੰਘ ਰਾਣਾ)-ਖੇਡਾਂ ਵਿਦਿਆਰਥੀ ਜੀਵਨ ਵਿਚ ਬਹੁਤ ਹੀ ਮਹੱਤਵ ਰੱਖਦੀਆਂ ਹਨ, ਕਿਉਂਕਿ ਖੇਡਾਂ ਬਿਨਾਂ ਸਿੱਖਿਆ ਵੀ ਅਧੂਰੀ ਮੰਨੀ ਜਾਂਦੀ ਹੈ, ਜਿਸ ਨੰੂ ਮੁੱਖ ਰੱਖਦਿਆਂ ਅੰਮਿ੍ਤ ਇੰਡੋ ਕਨੇਡੀਅਨ ਅਕੈਡਮੀ ਲਾਦੀਆਂ ਖੁਰਦ ਵਿਖੇ 15ਵੀਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲਾਂ ਲਈ ਸੈਮੀਨਾਰ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੈਨਲ ਵਕੀਲਾਂ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਵਕੀਲਾਂ ਨੂੰ 'ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 1971' ਦੀਆਂ ਵੱਖ-ਵੱਖ ਧਾਰਾਵਾਂ ਬਾਰੇ ...

ਪੂਰੀ ਖ਼ਬਰ »

ਵਲੀਪੁਰ ਖੁਰਦ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਜੇਤੂ ਬੱਚਿਆਂ ਦਾ ਸਨਮਾਨ

ਹੰਬੜਾਂ, 7 ਨਵੰਬਰ (ਹਰਵਿੰਦਰ ਸਿੰਘ ਮੱਕੜ)- ਸਰਕਾਰੀ ਪ੍ਰਾਇਮਰੀ ਸਕੂਲ ਵਲੀਪੁਰ ਕੁਰਦ ਵਿਖੇ ਜ਼ੋਨ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਹੋਈਆਂ ਖੇਡਾਂ 'ਚ ਮੱਲਾਂ ਮਾਰਨ ਵਾਲੇ ਜੇਤੂ ਬੱਚਿਆਂ ਦਾ ਗ੍ਰਾਮ ਪੰਚਾਇਤ ਵਲੋਂ ਸਨਮਾਨ ਕੀਤਾ ਗਿਆ ¢ ਇਸ ਮੌਕੇ ਮੁੱਖ ਮਹਿਮਾਨਾਂ ...

ਪੂਰੀ ਖ਼ਬਰ »

ਰੱਖ਼ ਬਾਗ 'ਚ ਲੱਗੇ ਝੂਲਿਆਂ ਦੇ ਰੇਟਾਂ 'ਚ ਕਟੌਤੀ ਨਾ ਕੀਤੀ ਗਈ ਤਾਂ ਭਾਜਪਾ ਯੁਵਾ ਮੋਰਚਾ ਨਿਗਮ ਿਖ਼ਲਾਫ਼ ਪ੍ਰਦਰਸ਼ਨ ਕਰੇਗੀ-ਮਹੇਸ਼ ਸ਼ਰਮਾ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਮਹੇਸ਼ ਸ਼ਰਮਾ ਨੇ ਕਿਹਾ ਕਿ ਰੱਖਬਾਗ 'ਚ ਲੱਗੇ ਝੂਲਿਆਂ ਦੇ ਰੇਟ 'ਚ ਜੇਕਰ ਕਟੌਤੀ ਨਾ ਕੀਤੀ ਗਈ ਤਾਂ ਯੁਵਾ ਮੋਰਚਾ ਵਲੋਂ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਸ੍ਰੀ ...

ਪੂਰੀ ਖ਼ਬਰ »

ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ' ਵਿਖੇ ਬੰਦੀਛੋੜ ਦਿਵਸ ਮਨਾਇਆ

ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ' ਰੌਲੀ ਰੋਡ ਮੋਗਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੰਦੀਛੋੜ ਦਿਵਸ ਮਨਾਇਆ ਗਿਆ | ਇਸ ਮੌਕੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੇ ...

ਪੂਰੀ ਖ਼ਬਰ »

ਐਸ.ਸੀ.ਡੀ. ਸਰਕਾਰੀ ਕਾਲਜ 'ਚ ਸੈਮੀਨਾਰ

ਲੁਧਿਆਣਾ, 7 ਨਵੰਬਰ (ਬੀ. ਐਸ. ਬਰਾੜ)- ਐਸ.ਸੀ.ਡੀ.ਸਰਕਾਰੀ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਮਮਤਾ ਆਸ਼ੂ ਕੌਾਸਲਰ ਨੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਧਰਮ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਅੰਮਿ੍ਤ ਇੰਡੋ-ਕੈਨੇਡੀਅਨ ਅਕੈਡਮੀ ਦੀਆਂ ਲੜਕੀਆਂ ਬਣੀਆਂ ਹੈਾਡਬਾਲ ਟੂਰਨਾਮੈਂਟ ਦੀਆਂ ਚੈਂਪੀਅਨ

ਲਾਡੋਵਾਲ, 7 ਨਵੰਬਰ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ-ਕੈਨੇਡੀਅਨ ਅਕੈਡਮੀ ਪਿੰਡ ਲਾਦੀਆਂ ਖੁਰਦ ਵਲੋਂ ਲੁਧਿਆਣਾ ਦੇ ਸਹੋਦਿਆ ਸਕੂਲ ਕੰਪਲੈਕਸ ਵਿਖੇ ਹੈਾਡਬਾਲ ਟੂਰਨਾਮੈਂਟ ਦੀ ਸਫ਼ਲਤਾਪੂਰਨ ਮੇਜ਼ਬਾਨੀ ਕੀਤੀ ਗਈ | ਇਸ ਸਬੰਧੀ ਪਿ੍ੰਸੀਪਲ ਜਸਕਿਰਨ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਚੌਗਿਰਦੇ ਨੂੰ ਹਰਿਆ ਭਰਿਆ ਕਰਨਾ ਅਤੀ ਜ਼ਰੂਰੀ-ਪਾਲ ਖੁਰਾਣਾ

ਲੁਧਿਆਣਾ, 7 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਫਰਨੀਚਰ ਐਸੋਸੀਏਸ਼ਨ ਦੇ ਚੇਅਰਮੈਨ ਤੇ ਵਪਾਰੀ ਆਗੂ ਪਾਲ ਖੁਰਾਣਾ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਕਰਨ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ ੳੱੁਥੇ ...

ਪੂਰੀ ਖ਼ਬਰ »

ਕਾਵਿ ਉਚਾਰਨ ਮੁਕਾਬਲੇ ਕਰਵਾਏ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਨੀ ਲਾਲ ਸਿੰਘ ਦੀ ਯਾਦ ਨੂੰ ਸਮਰਪਿਤ ਅੰਤਰ ਕਾਲਜ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ 'ਚ ਲਗਭਗ 20 ਤੋਂ ...

ਪੂਰੀ ਖ਼ਬਰ »

ਨਿਯਮਾਂ ਤੋਂ ਉਲਟ ਲੱਗੇ ਇਸ਼ਤਿਹਾਰੀ ਬੋਰਡਾਂ ਵਿਰੁੱਧ ਕੀਤੇ ਜਾ ਰਹੇ ਹਨ ਚਲਾਨ-ਸੁਪਰਡੈਂਟ

ਲੁਧਿਆਣਾ, 7 ਨਵੰਬਰ (ਅਮਰੀਕ ਸਿੰਘ ਬੱਤਰਾ)-ਰਾਜ ਸਰਕਾਰ ਵਲੋਂ ਲਾਗੂ ਕੀਤੀ ਆਊਟਡੋਰ ਇਸ਼ਤਿਹਾਰਬਾਜ਼ੀ ਨੀਤੀ ਦੀ ਉਲੰਘਣਾ ਕਰਕੇ ਵਪਾਰਕ ਸੰਸਥਾਵਾਂ ਵਲੋਂ ਲਗਾਏ ਜਾ ਰਹੇ ਬੋਰਡਾਂ ਤੇ ਵਾਹਨਾਂ 'ਤੇ ਕੀਤੀ ਜਾ ਰਹੀ ਗੈਰਕਾਨੂੰਨੀ ਇਸ਼ਤਿਹਾਰਬਾਜ਼ੀ ਖਿਲਾਫ ਨਗਰ ਨਿਗਮ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨਾਮਜ਼ਦ ਦੋਸ਼ੀ ਦੀ ਗਿ੍ਫਤਾਰੀ ਨੂੰ ਲੈ ਕੇ ਲੋਕਾਾ ਨੇ ਲਗਾਇਆ ਸੜਕ 'ਤੇ ਧਰਨਾ

ਲੁਧਿਆਣਾ, ਭਾਮੀਆਂ ਕਲਾਂ. 7 ਨਵੰਬਰ (ਪਰਮਿੰਦਰ ਸਿੰਘ ਆਹੂਜਾ, ਜਤਿੰਦਰ ਭੰਬੀ)- ਸਥਾਨਕ ਟਿੱਬਾ ਸੜਕ 'ਤੇ ਪੰਜ ਮਹੀਨੇ ਪਹਿਲਾਂ ਹੋਏ ਸੜਕ ਹਾਦਸੇ 'ਚ ਨਾਮਜ਼ਦ ਦੋਸ਼ੀ ਦੀ ਗਿ੍ਫਤਾਰੀ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਅੱਜ ਸੜਕ 'ਤੇ ਧਰਨਾ ਲਗਾ ਕੇ ਪੁਲਿਸ ਿਖ਼ਲਾਫ਼ ...

ਪੂਰੀ ਖ਼ਬਰ »

ਸਬਜ਼ੀ ਮੰਡੀ, ਦਾਣਾ ਮੰਡੀ, ਫਰੂਟ ਮੰਡੀ 'ਚ ਸਟੈਟਿਕ ਕਪੈਕਟਰ, 66 ਕੇ. ਵੀ. ਸਬ ਸਟੇਸ਼ਨ ਬਣਾਉਣ ਲਈ ਜਲਦੀ ਜ਼ਮੀਨ ਮਿਲਣ ਦੀ ਸੰਭਾਵਨਾ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਹਲਕਾ ਪੂਰਬੀ 'ਚੋਂ ਨਿਕਲਦੇ ਕੂੜੇ ਦੀ ਸੰਭਾਲ, ਅੱਗ ਲੱਗਣ ਦੀ ਘਟਨਾ 'ਤੇ ਕਾਬੂ ਪਾਉਣ ਲਈ ਨਵਾਂ ਫਾਇਰ ਸਟੇਸ਼ਨ ਤੇ ਬਿਜਲੀ ਸਪਲਾਈ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਨਵਾਂ 66 ਕੇ. ਵੀ. ਸਬ ਸਟੇਸ਼ਨ ਦੇ ਨਿਰਮਾਣ ਲਈ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਧਾਰਮਿਕ ਸਮਾਗਮ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ 'ਚ ਬੀਬੀ ਕਮਲਜੀਤ ਕੌਰ ਸ਼ਾਹਬਾਦ ਮਾਰਕੰਡਾ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਸਾੜਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਨੇ ਸਖ਼ਤੀ ਵਧਾਈ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)-ਪੰਜਾਬ ਰਿਮੋਟ ਸੈਸਿੰਗ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਵਾਲਿਆਂ ਿਖ਼ਲਾਫ਼ ਸਖ਼ਤੀ ਵਧਾ ਦਿੱਤੀ ਹੈ | ਦੋ ਦਿਨਾਂ 'ਚ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਮੈਡੀਕਲ ਕਾਲਜਾਂ ਦੇ ਫੈਕਲਟੀ ਨੂੰ ਨਵੇਂ ਐਮ. ਬੀ. ਬੀ. ਐਸ. ਪਾਠਕ੍ਰਮ ਸਬੰਧੀ ਸਿਖਲਾਈ ਦੇਣ ਲਈ ਕਾਰਜਸ਼ਾਲਾ ਸ਼ੁਰੂ

ਲੁਧਿਆਣਾ, 7 ਨਵੰਬਰ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਡਾਕਟਰੀ ਸਿੱਖਿਆ ਅਤੇ ਡਾਕਟਰੀ ਸੇਵਾਵਾਂ ਨੂੰ ਗੁਣਵੱਤਾ ਭਰਪੂਰ ਬਣਾਉਣ ਲਈ ਐਮ. ਬੀ. ਬੀ. ਐਸ. ਦੀ ਪੜ੍ਹਾਈ ਲਈ ਨਵਾਂ ਪਾਠ ਕ੍ਰਮ ਲਾਗੂ ਕੀਤਾ ਗਿਆ ਹੈ¢ ਮੈਡੀਕਲ ਕਾਲਜਾਂ ਦੇ ਫੈਕਲਟੀ ਮੈਂਬਰਾਂ ਨੂੰ ਨਵੀਂ ਡਾਕਟਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਅਕਾਲੀ ਪੱਬਾਂ ਭਾਰ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਸੰਸਾਰ ਵਿਚ ਮਨਾਇਆ ਜਾ ਰਿਹਾ ਹੈ, ਪਰ ਪੰਜਾਬ ਦੀ ਧਰਤੀ 'ਤੇ ਇਹ ਦਿਹਾੜਾ ਇਸ ਕਰਕੇ ਖਾਸ ਹੈ ਕਿ ਪਿਛਲੇ 7 ਦਹਾਕਿਆਂ ਤੋਂ ਜੋ ਸੰਗਤ ਵਿਛੜੇ ਗੁਰਧਾਮਾਂ ਦੇ ...

ਪੂਰੀ ਖ਼ਬਰ »

ਗੌਾਸਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਮੁਕੰਮਲ ਹੋਣ 'ਤੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਹੰਬੜਾਂ, 7 ਨਵੰਬਰ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਗੌਾਸਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਬਣੀ ਸੁੰਦਰ ਇਮਾਰਤ ਦੇ ਮੁਕੰਮਲ ਹੋਣ 'ਤੇ ਪਿੰਡ ਵਾਸੀਆਂ ਵਲੋਂ ਵਾਹਿਗੁਰੂ ਦਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਮੀਟਿੰਗ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਡਿਸਟਿ੍ਕਟ ਗਰੀਵੈਂਸਿਸ ਰੈਡਰੈਸਲ ਕਮੇਟੀ (ਡੀ.ਜੀ.ਆਰ.ਸੀ.) ਦੀ ਇਕ ਮੀਟਿੰਗ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਉਨ੍ਹਾਂ ਨੇ ...

ਪੂਰੀ ਖ਼ਬਰ »

ਖੇਤ 'ਚ ਪਰਾਲੀ ਨੂੰ ਅੱਗ ਲਗਾਉਣ 'ਤੇ ਮਾਮਲਾ ਦਰਜ

ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਲਲਤੋਂ ਕਲਾਂ ਵਾਸੀ ਧਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ 'ਤੇ ਬੀਤੀ ਸ਼ਾਮ ਖੇਤ ਵਿਚ ਖੜ੍ਹੀ ਪਰਾਲੀ ਨੂੰ ਅੱਗ ਲਗਾਉਣ 'ਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ¢ ਲਲਤੋਂ ਚੌਕੀ ਦੇ ਸਹਾਇਕ ...

ਪੂਰੀ ਖ਼ਬਰ »

ਭਗਤ ਪੂਰਨ ਸਿੰਘ ਦੀ ਕਹਾਣੀ 'ਤੇ ਅਧਾਰਿਤ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਨਾਟਕ 'ਲੂਣਾ' ਦੀ ਪੇਸ਼ਕਾਰੀ

ਲੁਧਿਆਣਾ, 7 ਨਵੰਬਰ (ਪੁਨੀਤ ਬਾਵਾ)-ਲੁਧਿਆਣਾ ਸੰਸਕ੍ਰਿਤੀ ਸਮਾਗਮ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਭਗਤ ਪੂਰਨ ਸਿੰਘ ਦੀ ਕਹਾਣੀ 'ਤੇ ਅਧਾਰਿਤ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਨਾਟਕ 'ਲੂਣਾ' ਦੀ ਪੇਸ਼ਕਾਰੀ ਕਰਵਾਈ ਗਈ | ਨਾਟਕ ਦੀ ਸ਼ੁਰੂਵਾਤ ਡਿਪਟੀ ...

ਪੂਰੀ ਖ਼ਬਰ »

ਈ-ਚਲਾਨ ਸਕੀਮ 'ਤੇ ਪਹਿਲਕਦਮੀ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ-ਚੰਦਰਕਾਂਤ ਚੱਢਾ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਮਹਾਂਨਗਰ 'ਚ ਟ੍ਰੈਫਿਕ ਸਿਸਟਮ ਦੇ ਸੁਧਾਰ ਨੂੰ ਲੈ ਕੇ ਈ-ਚਲਾਨ ਸਕੀਮ ਨੂੰ ਪਹਿਲਕਦਮੀ ਦੇਣ ਦਾ ਸਮਾਜ ਸੇਵੀ ਸੰਸਥਾ ਐਕਸ਼ਨ ਅਗੇਂਸਟ ਕਰੱਪਸ਼ਨ ਨੇ ਸਵਾਗਤ ਕੀਤਾ ਹੈ¢ ਇੱਥੇ ਇਹ ...

ਪੂਰੀ ਖ਼ਬਰ »

5 ਕਿਲੋ ਵਾਲੇ ਸਲੰਡਰ ਦੀ ਖ਼ਰੀਦ ਪ੍ਰਤੀ ਲੋਕਾਂ 'ਚ ਨਹੀਂ ਕੋਈ ਦਿਲਚਸਪੀ

ਲੁਧਿਆਣਾ, 7 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਖਪਤਕਾਰਾਂ ਦੀ ਸਹੂਲਤ ਲਈ 5 ਕਿਲੋ ਵਾਲਾ ਛੋਟਾ ਰਸੋਈ ਗੈਸ ਸਲੰਡਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਪਰ ਛੋਟੇ ਸਲੰਡਰ ਦੀ ਖ਼ਰੀਦ ਪ੍ਰਤੀ ਲੋਕਾਂ 'ਚ ਕੋਈ ਖਾਸ ਦਿਲਚਸਪੀ ਦੇਖਣ ਨੂੰ ਨਹੀਂ ਮਿਲ ਰਹੀ | ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਯੁਵਕ ਮੇਲੇ 'ਚ ਕੋਲਾਜ ਮੇਕਿੰਗ, ਪੋਸਟਰ ਤੇ ਮੇਕਿੰਗ ਮੁਕਾਬਲੇ

ਲੁਧਿਆਣਾ, 7 ਨਵੰਬਰ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਦੂਜੇ ਦਿਨ ਕੋਲਾਜ ਮੇਕਿੰਗ, ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਦੇ ਮੁਕਾਬਲੇ ਕਰਵਾਏ ਗਏ | ਡਾ. ਸਤਿਆਵਾਨ ਰਾਮਪਾਲ ਅਤੇ ਡਾ. ਰਮਨੀਕ ਮੁੱਖ ਮਹਿਮਾਨ ...

ਪੂਰੀ ਖ਼ਬਰ »

ਪਾਕਿਸਤਾਨ ਵਾਂਗ ਐਸ.ਜੀ.ਪੀ.ਸੀ. ਅਤੇ ਭਾਰਤ ਸਰਕਾਰ ਵੀ ਦਿਖਾਵੇ ਦਰਿਆਦਿਲੀ-ਬੈਂਸ ਭਰਾ

ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਐਸ.ਜੀ.ਪੀ.ਸੀ. ਦੇ ਮੈਂਬਰ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕੱਲ੍ਹ

ਲੁਧਿਆਣਾ, 7 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੁੱਖ ਭੰਜਨ ਸਾਹਿਬ , ਲੀਸਾ ਮਾਰਕੀਟ, ਨਿਊ ਕੁੰਦਨ ਪੁਰੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ 9 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਗਿਆਨਕ ਬੱਸ ਪਹੁੰਚੀ

ਭਾਮੀਆਂ ਕਲਾਂ, 7 ਨਵੰਬਰ (ਜਤਿੰਦਰ ਭੰਬੀ)-ਕੇਂਦਰ ਤੇ ਰਾਜ ਸਰਕਾਰ ਵਲੋਂ ਵਿਦਿਆਰਥੀਆਂ 'ਚ ਗਿਆਨ ਦੇ ਪ੍ਰਤੀ ਰੂਚੀ ਪੈਦਾ ਕਰਨ ਲਈ ਵਿਗਿਆਨ ਨਾਲ ਸਬੰਧਿਤ ਕਿਰਿਆਵਾਂ ਨੂੰ ਦਰਸਾਉਂਦੀ ਵਿਗਿਆਨ ਪ੍ਰਦਰਸ਼ਨੀ ਬੱਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਤੋਂ ਸਰਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX