ਤਾਜਾ ਖ਼ਬਰਾਂ


ਮੁੰਬਈ : ਬਾਲੀਵੁੱਡ ਸਿਤਾਰਿਆਂ ਤੇ ਕ੍ਰਿਕਟ ਜਗਤ ਨੇ ਅਮਿਤਾਭ ਬਚਨ ਦੇ ਜਲਦੀ ਠੀਕ ਹੋਣ ਲਈ ਕੀਤੀ ਪ੍ਰਾਰਥਨਾ
. . .  4 minutes ago
ਮੁੰਬਈ : ਸੁਪਰ ਸਟਾਰ ਅਮਿਤਾਭ ਬਚਨ ਨਾਨਾਵਤੀ ਹਸਪਤਾਲ 'ਚ ਦਾਖ਼ਲ
. . .  33 minutes ago
ਮੁੰਬਈ ,11 ਜੁਲਾਈ ,{ ਪੰਨੂ }-ਸੁਪਰ ਸਟਾਰ ਅਮਿਤਾਭ ਬਚਨ ਨਾਨਾਵਤੀ ਹਸਪਤਾਲ 'ਚ ਦਾਖ਼ਲ । ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਹੈ । ਅਮਿਤਾਭ ਬਚਨ ਦੇ ਕੋਰੋਨਾ ਦੀ ਪੁਸ਼ਟੀ ਹੋਈ ਹੈ ।
ਲੋਹੀਆਂ (ਜਲੰਧਰ) 'ਚ 2 ਪਾਜ਼ੀਟਿਵ ਮਰੀਜ਼ ਹੋਰ ਆਉਣ ਨਾਲ 'ਕੋਰੋਨਾ' ਨੇ ਫੜੀ ਰਫ਼ਤਾਰ
. . .  about 1 hour ago
ਲੋਹੀਆਂ ਖ਼ਾਸ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ) ਲੰਘੀ 5 ਜੁਲਾਈ ਨੂੰ ਇਲਾਕੇ 'ਚ ਆਏ 2 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅੱਜ 2 ਹੋਰ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੋਰੋਨਾ ਵਾਇਰਸ ਨੇ ਲੋਹੀਆਂ 'ਚ ਰਫ਼ਤਾਰ ਫੜ ਲਈ ਲਗਦੀ ਹੈ, ਜਿਸ ਨਾਲ ਇਲਾਕੇ 'ਚ ਕੋਰੋਨਾ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਿਵਲ ਹਸਪਤਾਲ...
ਨੱਥੇਵਾਲ (ਜਲੰਧਰ) 'ਚ 6 ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਮੰਜਕੀ,11ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਐੱਸ.ਐਮ.ਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੱੁਢਲਾ ਸਿਹਤ ਕੇਂਦਰ ਜੰਡਿਆਲਾ ਅਧੀਨ ਆਉਂਦੇ ਪਿੰਡ ਨੱਥੇਵਾਲ ਵਿਚ ਅੱਜ 6 ਵਿਅਕਤੀਆਂ ਰਾਜੂ ਮਹਾਤੋ, ਧੂਰੀ ਮਹਾਤੋ,ਵਿਸ਼ਵਨਾਥ ਰਾਮ, ਜਤਿੰਦਰ ਮਹਾਤੋ, ਵੈਦਨਾਥ ਮਹਾਤੋ ਜਗਦੀਸ਼ ਮਹਾਤੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ...
ਸੁਨਾਮ (ਸੰਗਰੂਰ) ’ਚ ਅੱਜ ਦੋ ਹੋਰ ਕੇਸ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ 11 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਕੋਰੋਨਾ ਦੇ 2 ਹੋਰ ਕੇਸ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ’ਚ ਸਹਿਮ ਦਾ ਮਾਹੌਲ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ...
ਲੁਧਿਆਣਾ 'ਚ ਪ੍ਰਾਪਰਟੀ ਕਾਰੋਬਾਰੀ ਦਾ ਕਤਲ
. . .  about 1 hour ago
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਥਾਣਾ ਡਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਲਹਾਰ ਸੜਕ ਤੇ ਨੌਕਰ ਵੱਲੋਂ ਪ੍ਰਾਪਰਟੀ ਕਾਰੋਬਾਰੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਸ਼ਨਾਖ਼ਤ ਸ਼ਮਸ਼ੇਰ ਸਿੰਘ ਅਟਵਾਲ (60) ਵਜੋਂ ਕੀਤੀ ਗਈ ਹੈ। ਜਾਂਚ ਕਰ ਰਹੇ ਅਧਿਕਾਰੀ...
ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਗ੍ਰਿਫ਼ਤਾਰ
. . .  about 2 hours ago
ਘਨੌਰ/ਪਟਿਆਲਾ, 11 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਰਾਜਪੁਰਾ ਤੋਂ ਚੰਡੀਗੜ੍ਹ ਮੁੱਖ ਸੜਕ ਤੇ ਸਥਿਤ ਇੱਕ ਹੱਬ 'ਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਵਿਰੁੱਧ ਪੁਲਸ ਵੱਲੋਂ ਮੁਕੱਦਮਾ ਦਰਜ਼ ਕਰਨ ਉਪਰµਤ ਮੌਕੇ ਤੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ...
ਰਾਹੋਂ (ਨਵਾਂਸ਼ਹਿਰ) ਦੇ 2 ਸਾਲਾ ਬੱਚੇ ਅਤੇ 9 ਔਰਤਾਂ ਸਮੇਤ 23 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ,11 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਅੱਜ ਸਵੇਰੇ ਇਕ ਔਰਤ ਸਮੇਤ ਆਏ 6 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਬਾਅਦ ਕਸਬਾ ਰਾਹੋਂ ਦੇ ਦੋ ਸਾਲਾ ਬੱਚੇ, 9 ਔਰਤਾਂ ਸਮੇਤ 23 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ...
ਕਪੂਰਥਲਾ 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਕਪੂਰਥਲਾ, 11 ਜੁਲਾਈ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਲਏ ਗਏ 297 ਸੈਂਪਲਾਂ ਵਿਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 296 ਸੈਂਪਲ ਨੈਗੇਟਿਵ ਪਾਏ ਗਏ ਹਨ। ਡਾ: ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਨਾਭਾ ਵਿਚ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ
. . .  about 3 hours ago
ਨਾਭਾ, 11 ਜੁਲਾਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਅੰਦਰ ਲਗਾਤਾਰ ਕੋਰੋਨਾ ਮਰੀਜ਼ਾ ਦੇ ਆਉਣ ਕਾਰਨ ਆਮ ਜਾਨਤਾ ਵਿੱਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਸ਼ਹਿਰ ਨਾਭਾ ਦੇ ਅਜੀਤ ਨਗਰ ਦਾ ਵਸਨੀਕ ਜਿਸ ਦੀ ਉਮਰ 31 ਸਾਲ ਹੈ ਕੋਰੋਨਾ ਪਾਜ਼ੀਟਿਵ ਆਇਆ ਹੈ। ਜਿਸ ਸਬੰਧੀ ਸਿਹਤ ਵਿਭਾਗ...
ਪਿੰਡ ਸੇਖ ਕੁਤਬ (ਲੁਧਿਆਣਾ) ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਬਰਨਾਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਦੋ ਹੋਰ ਨਵੇਂ ਕੋਰੋਨਾ...
15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  about 4 hours ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  1 minute ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  about 5 hours ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 5 hours ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  about 5 hours ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  about 5 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  about 6 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  about 6 hours ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 6 hours ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 23 ਕੱਤਕ ਸੰਮਤ 551

ਬਠਿੰਡਾ /ਮਾਨਸਾ

ਪੀ. ਜੀ. 'ਚ ਰਹਿੰਦੇ ਵਿਦਿਆਰਥੀਆਂ 'ਤੇ ਫਾਇਰਿੰਗ ਕਰਦਿਆਂ ਕੀਤੀ ਕੁੱਟਮਾਰ, ਤਿੰਨ ਵਿਦਿਆਰਥੀ ਜ਼ਖ਼ਮੀ

ਤਲਵੰਡੀ ਸਾਬੋ, 7 ਨਵੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਕੁਝ ਲੋਕਾਂ ਵਲੋਂ ਆਪਣੇ ਗੁਆਂਢ ਵਿਚ ਇਕ ਪੀ.ਜੀ ਵਿਚ ਰਹਿੰਦੇ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦੌਰਾਨ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜ਼ਖ਼ਮੀ ਹੋਏ ਤਿੰਨ ਵਿਦਿਆਰਥੀਆਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਦੇਰ ਸ਼ਾਮ ਤੱਕ ਵੀ ਪੁਲਿਸ ਵਲੋਂ ਮਾਮਲਾ ਦਰਜ ਨਾ ਕਰਦਿਆਂ ਜਾਂਚ ਕੀਤੇ ਜਾਣ ਦੀ ਗੱਲ ਕਹਿ ਕੇ ਪੱਲਾ ਛੁਡਾਇਆ ਜਾ ਰਿਹਾ ਸੀ | ਹਸਪਤਾਲ ਵਿਚ ਜੇਰੇ ਇਲਾਜ ਜ਼ਖ਼ਮੀ ਹੋਏ ਵਿਦਿਆਰਥੀਆ ਪ੍ਰਵੀਨ ਪੁੱਤਰ ਪ੍ਰਹਲਾਦ ਅਤੇ ਰਮਨਦੀਪ ਪੁੱਤਰ ਸੁਭਾਸ਼ ਚੰਦਰ ਨੇ ਨਾ ਸਿਰਫ਼ ਘਟਨਾ ਸਥਾਨ ਦੀ ਉਹ ਕੈਮਰਾ ਫੁਟੇਜ ਇਸ ਪੱਤਰਕਾਰ ਨੂੰ ਸੌਾਪੀ ਜਿਸ ਵਿਚ ਉਕਤ ਦੋਸ਼ੀਆਨ ਉਨ੍ਹਾਂ ਉੱਪਰ ਕਾਤਲਾਨਾ ਹਮਲਾ ਕਰਨ ਦੇ ਵਕਤ ਅਸਲ੍ਹਾ ਅਤੇ ਹੋਰ ਹਥਿਆਰ ਲੈ ਕੇ ਪੀ.ਜੀ ਵਿਚ ਦਾਖ਼ਲ ਹੋ ਰਹੇ ਹਨ, ਸਗੋਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਇਕ ਤੀਸਰੇ ਸਾਥੀ ਵਿਦਿਆਰਥੀ ਜਿਹੜਾ ਕਥਿਤ ਹਮਲਾਵਰਾਂ ਦੇ ਖ਼ੌਫ਼ ਦੀ ਤਾਬ ਨਾ ਸਹਾਰਦਾ ਹੋਇਆ ਡਰ ਕੇ ਬਾਥਰੂਮ ਵਿਚ ਲੁਕ ਗਿਆ ਸੀ ਨੂੰ ਗੰਡਾਸਿਆਂ ਨਾਲ ਦਰਵਾਜ਼ਾ ਤੋੜ ਕੇ ਬਾਹਰ ਕੱਢਣ ਪਿੱਛੋਂ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ | ਜੇਰੇ ਇਲਾਜ ਜ਼ਖਮੀ ਪੀੜਤਾਂ ਨੇ ਪੁਲਸ ਉੱਪਰ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਵੇਂ ਪੁਲਿਸ ਉਨ੍ਹਾਂ ਦਾ ਬਿਆਨ ਕਲਮਬੰਦ ਕਰਕੇ ਲੈ ਗਈ ਹੈ ਪਰ ਥਾਣੇਦਾਰ ਉਨ੍ਹਾਂ ਵਲੋਂ ਲਿਖਵਾਏ ਬਿਆਨ ਲਿਖਣ ਦੀ ਬਜਾਏ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਣ ਦੀਆਂ ਸਲਾਹਾਂ ਦਿੱਤੀਆਂ ਗਈਆਂ | ਜ਼ਖ਼ਮੀਆਂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਪੁਲਿਸ ਵਿਚ ਹੋਣ ਕਰਕੇ ਉਨ੍ਹਾਂ ਤੇ ਦਬਾਅ ਪਾਇਆ ਜਾ ਰਿਹਾ ਹੈ | ਜ਼ਖਮੀ ਵਿਦਿਆਰਥੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪੀ.ਜੀ ਵਿਚ ਲੱਗਿਆ ਬਿਜਲੀ ਦਾ ਪੱਖਾ, ਇਕ ਡੈੱਕ ਅਤੇ ਮੋਬਾਈਲ ਫ਼ੋਨ ਸਮੇਤ ਕਈ ਕੀਮਤੀ ਚੀਜ਼ਾਂ ਦੀ ਭੰਨ ਤੋੜ ਵੀ ਕੀਤੀ ਜਦੋਂ ਕਿ ਇਕ ਮੋਬਾਈਲ ਫ਼ੋਨ ਵੀ ਉਹ ਜਾਂਦੇ ਹੋਏ ਨਾਲ ਲੈ ਗਏ | ਇਸ ਮਾਮਲੇ ਸਬੰਧੀ ਜਦੋਂ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਥਾਣੇਦਾਰ ਵਲੋਂ ਬਿਆਨ ਲਿਖਣ ਵੇਲੇ ਕਿਸੇ ਕਿਸਮ ਦੀ ਆਨਾਕਾਨੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ | ਅਜੇ ਤੱਕ ਮਾਮਲਾ ਦਰਜ ਨਾ ਕਰਨ ਅਤੇ ਹਮਲਾਵਰਾਂ ਦੇ ਰਿਸ਼ਤੇਦਾਰਾਂ ਦੇ ਪੁਲਿਸ ਵਿਚ ਹੋਣ ਦੇ ਸਵਾਲ 'ਤੇ ਜਾਂਚ ਅਧਿਕਾਰੀ ਟਾਲਾ ਵੱਟ ਗਏ |

ਬਿਨਾਂ ਐਸ.ਐਮ.ਐਸ. ਤੋਂ ਕਟਾਈ ਕਰ ਰਹੀ ਕੰਬਾਇਨ ਦਾ ਚਲਾਨ ਕੱਟਣ ਆਏ ਅਧਿਕਾਰੀਆਾ ਦਾ ਕਿਸਾਨਾਂ ਵਲੋਂ ਘਿਰਾਓ

ਕੋਟਫੱਤਾ, 7 ਨਵੰਬਰ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਦੇ ਯੂਥ ਅਕਾਲੀ ਆਗੂ ਜਤਿੰਦਰ ਸਿੰਘ ਰੋਮੀ ਢਿੱਲੋਂ ਦੇ ਖੇਤ ਵਿਚ ਸੁਖਜਿੰਦਰ ਸਿੰਘ ਕੋਟਫੱਤਾ ਦੀ ਕੰਬਾਈਨ ਜੋ ਕਿ ਬਿਨਾਂ ਐਸ ਐਮ ਐਸ ਤੋਂ ਝੋਨੇ ਦੀ ਕਟਾਈ ਕਰ ਰਹੀ ਸੀ ਉਸ ਦਾ ਚਲਾਨ ਕੱਟਣ ਵਾਸਤੇ ਖੇਤੀਬਾੜੀ ਵਿਭਾਗ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ਾਂ ਤਹਿਤ 2 ਦਿਨਾਂ 'ਚ 52 ਕਿਸਾਨਾਂ ਵਿਰੁੱਧ ਮੁਕੱਦਮੇ ਦਰਜ

ਸੰਗਤ ਮੰਡੀ, 7 ਨਵੰਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਸੰਗਤ ਬਲਾਕ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਪਿਛਲੇ 2 ਦਿਨਾਂ ਵਿਚ 52 ਕਿਸਾਨਾਂ ਵਿਰੁੱਧ ਮੁਕੱਦਮੇ ਦਰਜ਼ ਹੋਣ ਦੀ ਖ਼ਬਰ ਹੈ | ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਨਗਰ ਕੌਾਸਲ ਦੀ ਮੀਤ ਪ੍ਰਧਾਨ ਦੀ ਚੋਣ ਮੌਕੇ ਅਕਾਲੀ ਕੌ ਾਸਲਰ ਦੀ ਕੁੱਟਮਾਰ

ਮੌੜ ਮੰਡੀ, 7 ਨਵੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਨਗਰ ਕੌਾਸਲ ਵਿਖੇ ਅੱਜ ਨਗਰ ਕੌਾਸਲ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਤੇ ਰੱਖੀ ਗਈ ਮੀਟਿੰਗ ਦੇ ਚੱਲਦਿਆਂ ਇਕ ਕੌਾਸਲਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਕੁੱਟਮਾਰ ਦੇ ਸ਼ਿਕਾਰ ਹੋਏ ...

ਪੂਰੀ ਖ਼ਬਰ »

ਵਰਨਾ ਕਾਰ ਵਿਚੋਂ ਇਕ ਕੁਇੰਟਲ ਭੁੱਕੀ ਬਰਾਮਦ

ਸੰਗਤ ਮੰਡੀ, 7 ਨਵੰਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਥਾਣਾ ਸੰਗਤ ਦੀ ਪੁਲਿਸ ਵਲੋਂ ਇਕ ਵਰਨਾ ਕਾਰ ਦੀ ਤਲਾਸ਼ੀ ਦੌਰਾਨ ਇਕ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ | ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਸੁਖਪਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕੁੱਟੀ ...

ਪੂਰੀ ਖ਼ਬਰ »

ਪੁਲਿਸ ਵਲੋਂ 1 ਕਰੋੜ 75 ਲੱਖ ਰੁਪਏ ਦੀ ਹੈਰੋਇਨ ਬਰਾਮਦ

ਬਠਿੰਡਾ, 7 ਨਵੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਥਾਣੇ ਦੀ ਟੀਮ ਨੇ ਮਾਨਸਾ ਰੋਡ 'ਤੇ ਜ਼ਮੀਨਦੋਜ਼ ਪੁਲ ਨੇੜਿਓਾ 350 ਗ੍ਰਾਮ ਹੈਰੋਇਨ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਬਰਾਮਦ ਕੀਤੀ ਹੈਰੋਇਨ ...

ਪੂਰੀ ਖ਼ਬਰ »

ਦੋ ਵੱਖ-ਵੱਖ ਹਾਦਸਿਆਂ ਵਿਚ 4 ਜ਼ਖ਼ਮੀ

ਬਠਿੰਡਾ, 7 ਨਵੰਬਰ (ਸਟਾਫ਼ ਰਿਪੋਰਟਰ)-ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਟੀਮ ਦੇ ਵਲੰਟੀਅਰ ਸੰਦੀਪ ਗੋਇਲ ਨੇ ਦੱਸਿਆ ਕਿ ਵੱਖ-ਵੱਖ ਦੋ ਥਾਵਾਂ ਤੇ ਦੋ ਮੋਟਰਸਾਈਕਲ ਹਾਦਸੇ ਹੋਣ ਕਰਕੇ 4 ਜ਼ਖ਼ਮੀ ਹੋ ਗਏ | ਇਨ੍ਹਾਂ ਹਾਦਸਿਆਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਸਾੜਨ ਵਾਲੇ ਹੋਰ ਕਿਸਾਨਾਂ 'ਤੇ ਵੀ ਮਾਮਲੇ ਦਰਜ

ਸੰਗਤ ਮੰਡੀ, 7 ਨਵੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਅੱਗ ਲਾ ਕੇ ਝੋਨੇ ਦੀ ਪਰਾਲੀ ਸਾੜਨ ਵਾਲੇ ਹੋਰ ਕਿਸਾਨਾਂ 'ਤੇ ਵੀ ਮਾਮਲੇ ਦਰਜ ਕੀਤੇ ਹਨ | ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਥਾਣਾ ਸੰਗਤ ਦੀ ਪੁਲਿਸ ਨੇ ਵੱਖ-ਵੱਖ ਪਿੰਡਾਂ 'ਚ ...

ਪੂਰੀ ਖ਼ਬਰ »

ਸੜਕ ਦੇ ਖੱਡਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਖ਼ਾਤਰ ਲੋਕ ਇਨਸਾਫ਼ ਪਾਰਟੀ ਵਲੋਂ ਧਰਨਾ

ਭਗਤਾ ਭਾਈਕਾ, 7 ਨਵੰਬਰ (ਸੁਖਪਾਲ ਸਿੰਘ ਸੋਨੀ)-ਪਿਛਲੇ ਲੰਬੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣੀ ਆ ਰਹੀ ਸਥਾਨਕ ਸ਼ਹਿਰ ਤੋਂ ਬਾਘਾ ਪੁਰਾਣਾ ਸੜਕ ਦੇ ਖੱਡਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਖ਼ਾਤਰ ਅੱਜ ਲੋਕ ਇਨਸਾਫ਼ ਪਾਰਟੀ ਬਠਿੰਡਾ ਵਲੋਂ ਪਿੰਡ ਕੇਸਰ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਮਾਰਚ ਕਰਨ ਉਪਰੰਤ ਡੀ.ਸੀ. ਦਫ਼ਤਰ ਅੱਗੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ

ਬਠਿੰਡਾ, 7 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਝੰਡੇ ਥੱਲੇ ਸਥਾਨਕ ਚਿਲਡਰਨ ਪਾਰਕ 'ਚ ਇਕੱਠੇ ਹੋਏ ਕਿਸਾਨਾਂ ਨੇ ਮਾਰਚ ਕਰਨ ਉਪਰੰਤ ਡੀ.ਸੀ. ਦਫ਼ਤਰ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਅਤੇ ਸਰਕਾਰ ...

ਪੂਰੀ ਖ਼ਬਰ »

ਸਕਾਲਰਸ਼ਿਪ ਸਕੀਮਾਂ ਲਈ ਪੋਰਟਲ 'ਤੇ ਆਨ-ਲਾਇਨ ਅਪਲਾਈ ਕਰਨ ਦੀ ਮਿਤੀ 'ਚ ਕੀਤਾ ਵਾਧਾ-ਡਿਪਟੀ ਕਮਿਸ਼ਨਰ

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਵਲੋਂ ਸਿੱਖ, ਮੁਸਲਿਮ, ਈਸਾਈ, ਪਾਰਸੀ, ਜੈਨੀ ਅਤੇ ਬੋਧੀ ਸਮੁਦਾਏ ਨਾਲ ਸਬੰਧਿਤ ਸਰਕਾਰੀ ਅਤੇ ਗੈਰ ਸਰਕਾਰੀ ਮਾਨਤਾ ਪ੍ਰਾਪਤ ...

ਪੂਰੀ ਖ਼ਬਰ »

ਨੰਗਲਾ ਦੇ ਮਾਲਵਾ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ

ਸੀਂਗੋ ਮੰਡੀ, 7 ਨਵੰਬਰ (ਲਕਵਿੰਦਰ ਸ਼ਰਮਾ)-ਪਿੰਡ ਨੰਗਲਾ ਦੇ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਉਤਸਵ ਦੇ ਸਬੰਧ 'ਚ ਬੱਚਿਆਂ ਦੇ ਲੁਧਿਆਣਾ ਦੇ ਸਿੱਖ ਮਿਸ਼ਨਰੀ ਕਾਲਜ ਵਲੋਂ ਕੁਇਜ਼ ਜਮੁਕਾਬਲੇ ਕਰਵਾਏ ਗਏ, ਜਿਸ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਭਗਤਾ ਭਾਈਕਾ ਵਿਖੇ 'ਵਿਜੀਲੈਂਸ ਜਾਗਰੂਕਤਾ ਹਫ਼ਤਾ' ਮਨਾਇਆ

ਭਗਤਾ ਭਾਈਕਾ, 7 ਨਵੰਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ' ਭਗਤਾ ਭਾਈਕਾ ਹਮੇਸ਼ਾ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇ ਹਰ ਪੱਖ ਤੋਂ ਤਰਾਸ਼ਣ ਲਈ ਕਈ ਪ੍ਰਕਾਰ ਦੀਆਂ ਕਿ੍ਆਤਮਕ ਗਤੀਵਿਧੀਆਂ ਨੂੰ ਉਲੀਕਦੀ ...

ਪੂਰੀ ਖ਼ਬਰ »

ਪੀ.ਐਸ.ਪੀ.ਸੀ.ਐਲ ਦੇ ਪਟਿਆਲਾ ਸਥਿਤ ਖਪਤਕਾਰ ਸ਼ਿਕਾਇਤ ਫੋਰਮ ਨੇ ਸੁਣੀਆਂ ਖਪਤਕਾਰਾਂ ਦੀਆਂ ਸ਼ਿਕਾਇਤਾਂ

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੰਡ ਹਲਕਾ ਬਠਿੰਡਾ ਦੇ ਬਿਜਲੀ ਖਪਤਕਾਰਾਂ ਦੀਆਂ ਵੱਖ-ਵੱਖ ਕਿਸਮ ਦੀਆਂ ਸ਼ਿਕਾਇਤਾਂ ਸੁਣਨ ਲਈ, ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਪਟਿਆਲਾ ਦੀ ਟੀਮ ਵਲੋਂ ਸਥਾਨਕ ਫ਼ੀਲਡ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ ਐਮ.ਐਸ.ਸੀ. (ਫਿਜ਼ਿਕਸ) ਦੂਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਐਸ. ਸੀ. (ਫਿਜ਼ਿਕਸ) ਦੂਜਾ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ | ...

ਪੂਰੀ ਖ਼ਬਰ »

ਫ਼ਸਲੀ ਹੱਦ ਕਰਜ਼ੇ ਦੇ ਵਧੇ ਖ਼ਰਚੇ ਅਤੇ ਬੇਲੋੜੀ ਦੇਰੀ ਕਾਰਨ ਕਿਸਾਨ ਖੱਜਲ-ਖੁਆਰ

ਨਥਾਣਾ, 7 ਨਵੰਬਰ (ਗੁਰਦਰਸ਼ਨ ਲੁੱਧੜ)-ਬੈਂਕਾਂ ਵਲੋਂ ਫ਼ਸਲੀ ਹੱਦ ਕਰਜ਼ਿਆਂ ਦੀਆਂ ਪੁਰਾਣੀਆਂ ਲਿਮਟਾਂ ਨੂੰ ਬੰਦ ਕਰਵਾ ਕੇ ਨਵੇਂ ਸਿਰਿਓਾ ਇਹ ਫ਼ਸਲੀ ਹੱਦ ਕਰਜ਼ੇ ਬਣਾਉਣ ਸਬੰਧੀ ਜਾਰੀ ਕੀਤੇ ਨਿਰਦੇਸ਼ਾਂ ਕਾਰਨ ਕਿਸਾਨਾਂ ਨੂੰ ਅੱਜ-ਕੱਲ੍ਹ ਮਹਿੰਗੇ ਖ਼ਰਚੇ ਅਤੇ ...

ਪੂਰੀ ਖ਼ਬਰ »

550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦਾ ਦੋ ਦਿਨਾਂ ਜ਼ੋਨਲ ਯੂਥ ਫ਼ੈਸਟੀਵਲ 'ਸਰਬੱਤ ਦਾ ਭਲਾ' ਦਾ ਸ਼ਾਨਦਾਰ ਆਗਾਜ਼

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦਾ ਦੋ ਦਿਨਾਂ 5ਵਾਂ ਅੰਤਰ-ਜ਼ੋਨਲ ਯੁਵਕ ਮੇਲਾ-2019 ''ਸਰਬੱਤ ਦਾ ਭਲਾ'' ਯੂਨੀਵਰਸਿਟੀ ...

ਪੂਰੀ ਖ਼ਬਰ »

ਗਗਨਦੀਪ ਸਿੰਘ ਤੰਗਰਾਲੀ ਬੇਰੁਜ਼ਗਾਰ ਆਯੁਰਵੈਦਿਕ ਉਪਵੈਦ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਭਾਗੀਵਾਂਦਰ, 7 ਨਵੰਬਰ (ਮਹਿੰਦਰ ਸਿੰਘ ਰੂਪ)-ਬੇਰੁਜ਼ਗਾਰ ਆਯੁਰਵੈਦਿਕ ਡੀ.ਫਾਰਮੈਸੀ ਉਪਵੈਦ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਜਸਪ੍ਰੀਤ ਸਿੰਘ ਪ੍ਰਧਾਨ ਪੰਜਾਬ ਬੇਰੁਜ਼ਗਾਰ ਆਯੁਰਵੈਦਿਕ ਡੀ.ਫਾਰਮੈਸੀ ਉਪਵੈਦ ਦੀ ਦੇਖ-ਰੇਖ ਹੇਠ ਬਠਿੰਡਾ ਵਿਖੇ ਕਰਵਾਈ ਗਈ | ...

ਪੂਰੀ ਖ਼ਬਰ »

ਪਰਾਲੀ ਨੰੂ ਅੱਗ ਨਾਂ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ-ਨਾਇਬ ਤਹਿਸੀਲਦਾਰ

ਗੋਨਿਆਣਾ, 7 ਨਵੰਬਰ (ਲਛਮਣ ਦਾਸ ਗਰਗ)-ਬੀ. ਸ੍ਰੀ.ਨਿਵਾਸਨ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਾਇਬ ਤਹਿਸੀਲਦਾਰ ਗੋਨਿਆਣਾ ਦੇ ਦਫ਼ਤਰ ਵਿਖੇ ਸਮੂਹ ਨੋਡਲ ਅਫ਼ਸਰ ਅਤੇ ਮਾਲ ਪਟਵਾਰੀਆਂ ਦੀ ਮੀਟਿੰਗ ਡਾ. ਕੰਵਲ ਕੁਮਾਰ ਜਿੰਦਲ ਕੁਆਰਡੀਨੇਟਰ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਪੈਸ਼ਲ ਟਾਸਕ ਫੋਰਸ ਪ੍ਰਬੰਧਕ ਕਮੇਟੀ ਦੀ ਬੈਠਕ ਦੌਰਾਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਕੂੜੇ-ਕਰਕਟ ਦੀ ਸੰਭਾਲ ਤੇ ਪਲਾਸਟਿਕ ਦੇ ਮੁਕੰਮਲ ਖ਼ਾਤਮੇ ਲਈ ਲਗਾਤਾਰ ਕੀਤੀ ਜਾਵੇ ਜਾਂਚ-ਜਸਟਿਸ ਜਸਬੀਰ ਸਿੰਘ

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਪੱਧਰੀ ਸਪੈਸ਼ਲ ਟਾਸਕ ਫ਼ੋਰਸ ਮੈਨੇਜਮੈਂਟ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਜਸਬੀਰ ਸਿੰਘ, ਸਾਬਕਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਹਿਰ ਅੰਦਰ ਪਲਾਸਟਿਕ ਦੇ ਮੁਕੰਮਲ ਖ਼ਾਤਮੇ ...

ਪੂਰੀ ਖ਼ਬਰ »

ਕੂੜੇ-ਕਰਕਟ ਦੀ ਸੰਭਾਲ ਤੇ ਪਲਾਸਟਿਕ ਦੇ ਮੁਕੰਮਲ ਖ਼ਾਤਮੇ ਲਈ ਲਗਾਤਾਰ ਕੀਤੀ ਜਾਵੇ ਜਾਂਚ-ਜਸਟਿਸ ਜਸਬੀਰ ਸਿੰਘ

ਬਠਿੰਡਾ, 7 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਪੱਧਰੀ ਸਪੈਸ਼ਲ ਟਾਸਕ ਫ਼ੋਰਸ ਮੈਨੇਜਮੈਂਟ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਜਸਬੀਰ ਸਿੰਘ, ਸਾਬਕਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਹਿਰ ਅੰਦਰ ਪਲਾਸਟਿਕ ਦੇ ਮੁਕੰਮਲ ਖ਼ਾਤਮੇ ...

ਪੂਰੀ ਖ਼ਬਰ »

ਮੋਬਾਈਲ ਚੋਰੀ ਦੇ ਦੋਸ਼ਾਂ ਵਿਚ 3 ਗਿ੍ਫ਼ਤਾਰ, 21 ਤੱਕ ਜੇਲ੍ਹ ਭੇਜੇ

ਬਠਿੰਡਾ, 7 ਨਵੰਬਰ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਨੇ ਮੋਬਾਈਲ ਚੋਰੀ ਦੇ ਦੋਸ਼ਾਂ ਤਹਿਤ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਦੀਪ ਕੁਮਾਰ ਦੀਪਕ, ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਪਰਾਲੀ ਪ੍ਰਬੰਧ ਲਈ ਕਿਸਾਨਾਂ 'ਤੇ ਪਰਚੇ ਦਰਜ ਕਰਨ ਦੀ ਥਾਂ ਬੋਨਸ ਦੇਣ ਦੀ ਕੀਤੀ ਮੰਗ

ਲਹਿਰਾ ਮੁਹੱਬਤ, 7 ਨਵੰਬਰ (ਸੁਖਪਾਲ ਸਿੰਘ ਸੁੱਖੀ)-ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਲਹਿਰਾ ਬੇਗਾ ਨੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਕਿਸਾਨੀ ਮਸਲੇ ਸਬੰਧੀ ਵਿਚਾਰ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਦਰੱਖਤਾਂ ਦੇ ਟਾਹਣੇ ਪੁਲ 'ਚ ਫਸਣ ਨਾਲ ਓਵਰ ਫਲੋ ਹੋਏ ਰਜਵਾਹੇ 'ਚ ਪਈਆਂ ਖੱਡਾਂ ਨਾਲ ਪਾਣੀ ਟੁੱਟਿਆ, ਵੱਡੇ ਨੁਕਸਾਨ ਤੋਂ ਬਚਾਅ

ਸੀਂਗੋ ਮੰਡੀ, 7 ਨਵੰਬਰ (ਲਕਵਿੰਦਰ ਸ਼ਰਮਾ)-ਪਿੰਡ ਬਹਿਮਣ ਕੌਰ ਸਿੰਘ ਲਾਗਿਓ ਲੰਘਦੇ ਰਜਵਾਹੇ ਦੇ ਪੁੱਲ ਵਿਚ ਦਰੱਖਤਾਂ ਦੇ ਟਾਹਣੇ ਫਸਣ ਨਾਲ ਓਵਰ ਫਲੋਂ ਹੋਏ ਰਜਵਾਹੇ 'ਚ ਪਈ ਖੱਡ ਨਾਲ ਪਾਣੀ ਟੁੱਟ ਗਿਆ ਪਰ ਪਿੰਡ ਦੇ ਕਿਸਾਨਾਂ ਨੂੰ ਜਲਦੀ ਪਤਾ ਲੱਗਣ ਨਾਲ ਵੱਡੇ ਨੁਕਸਾਨ ...

ਪੂਰੀ ਖ਼ਬਰ »

ਤਿੰਨ ਕਿਸਾਨ ਪਰਾਲੀ ਸਾੜਨ ਦੇ ਦੋਸ਼ ਹੇਠ ਨਾਮਜ਼ਦ

ਰਾਮਾਂ ਮੰਡੀ, 7 ਨਵੰਬਰ (ਤਰਸੇਮ ਸਿੰਗਲਾ)-ਮਾਨਯੋਗ ਸੁਪਰੀਮ ਕੋਰਟ ਵਲੋਂ ਸਰਕਾਰਾਂ ਨੂੰ ਲਾਈ ਸਖ਼ਤ ਫਟਕਾਰ ਤੋਂ ਬਾਅਦ ਪੁਲਿਸ ਨੇ ਸਖ਼ਤੀ ਵਿਖਾਉਂਦਿਆਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਲਗਾਈ ਅੱਗ, ਮਾਮਲਾ ਦਰਜ

ਸੀਂਗੋ ਮੰਡੀ, 7 ਨਵੰਬਰ (ਪਿ੍ੰਸ ਸੌਰਭ ਗਰਗ)-ਕੋਰਟ ਦੇ ਹੁਕਮਾਂ ਅਤੇ ਸਰਕਾਰ ਵਲੋਂ ਕੀਤੀ ਸਖ਼ਤੀ ਦੇ ਬਾਵਜੂਦ ਵੀ ਖੇਤਾਂ ਵਿਚ ਝੋਨੇ ਦੀ ਪਰਾਲੀ ਅੱਗ ਲਗਾਉਣ ਦਾ ਸਿਲਸਿਲਾ ਅਜੇ ਚੱਲ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਤਾਂ ਫੈਲਦਾ ਹੀ ਹੈ ਇਸ ਨਾਲ ਪੈਦਾ ਹੋਣ ਵਾਲਾ ਧੰੂਆਂ ...

ਪੂਰੀ ਖ਼ਬਰ »

ਰਿਫਾਇਨਰੀ ਰਜਵਾਹਾ ਓਵਰਫਲੋ ਹੋਣ ਕਾਰਨ ਖੇਤਾਂ 'ਚ ਭਰਿਆ ਪਾਣੀ

ਰਾਮਾਂ ਮੰਡੀ, 7 ਨਵੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਾਮਾਂ ਤੋਂ ਰਿਫਾਈਨਰੀ ਵਿਚ ਜਾਂਦਾ ਰਜਵਾਹਾ ਓਵਰਫਲੋ ਹੋਣ ਜਾਣ ਕਾਰਨ ਖੇਤਾਂ ਵਿਚ ਖੜੀ ਨਰਮੇ ਦੀ ਫ਼ਸਲ 'ਚ ਪਾਣੀ ਭਰ ਗਿਆ | ਇਸ ਮੌਕੇ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰ ਗ੍ਰੀਨ ਟਿ੍ਬਿਊਨਲ ਦੀਆਂ ਸ਼ਰਤਾਂ ਲਾਗੂ ਕਰੇ-ਰੇਸ਼ਮ ਸਿੰਘ ਯਾਤਰੀ ਮੌੜ ਪੁਲਿਸ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ

ਮੌੜ ਮੰਡੀ, 7 ਨਵੰਬਰ (ਲਖਵਿੰਦਰ ਸਿੰਘ ਮੌੜ)-ਭਾਰਤ ਦੀ ਸਰਬ ਉੱਚ ਅਦਾਲਤ ਅਤੇ ਸਰਕਾਰੀ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਥਾਣਾ ਮੌੜ ਦੀ ਪੁਲਿਸ ਵਲੋਂ ਮੁਕੱਦਮੇ ਦਰਜ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਮੌੜ ਪੁਲਿਸ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ

ਮੌੜ ਮੰਡੀ, 7 ਨਵੰਬਰ (ਲਖਵਿੰਦਰ ਸਿੰਘ ਮੌੜ)-ਭਾਰਤ ਦੀ ਸਰਬ ਉੱਚ ਅਦਾਲਤ ਅਤੇ ਸਰਕਾਰੀ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਥਾਣਾ ਮੌੜ ਦੀ ਪੁਲਿਸ ਵਲੋਂ ਮੁਕੱਦਮੇ ਦਰਜ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਭਾਈਰੂਪਾ ਦੇ 2 ਪਰਿਵਾਰਾਂ 'ਤੇ ਪਰਾਲੀ ਸਾੜਨ ਦੇ ਦਰਜ ਹੋਏ ਮਾਮਲੇ ਨੂੰ ਪਰਿਵਾਰ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ

ਭਾਈਰੂਪਾ, 7 ਨਵੰਬਰ (ਵਰਿੰਦਰ ਲੱਕੀ)-ਫੂਲ ਪੁਲਿਸ ਵਲੋਂ ਬੀਤੇ ਕੱਲ੍ਹ ਪਰਾਲੀ ਸਾੜਨ ਦੇ ਦੋਸ਼ 'ਚ ਨਾਮਜ਼ਦ ਕੀਤੇ ਕਸਬਾ ਭਾਈਰੂਪਾ ਦੇ ਅਕਾਲੀ ਦਲ ਨਾਲ ਸਬੰਧਿਤ 2 ਪਰਿਵਾਰਾਂ ਨੇ ਆਪਣੇ ਉੱਪਰ ਦਰਜ਼ ਕੀਤੇ ਗਏ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਜ਼ਿਲੇ੍ਹ ਦੇ ...

ਪੂਰੀ ਖ਼ਬਰ »

ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖ਼ਤ ਕਰਨ ਆਏ ਪਟਵਾਰੀ ਨੂੰ ਕਿਸਾਨਾਂ ਨੇ ਘੇਰਿਆ

ਭਾਈਰੂਪਾ, 7 ਨਵੰਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਢਿਪਾਲੀ ਵਿਖੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ (ਡਕੌਦਾਂ) ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖ਼ਤ ਕਰਨ ਆਈ ਟੀਮ ਦੇ ਇਕ ਪਟਵਾਰੀ ਦਾ ਘਿਰਾਓ ਕਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX