ਤਾਜਾ ਖ਼ਬਰਾਂ


ਪੰਜਾਬ ਬਣਿਆ ਬੱਚਿਆਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਕੁਵਿਜ਼ ਟੈਸਟ ਲੈਣ ਵਾਲਾ ਸੂਬਾ
. . .  19 minutes ago
ਕਰਨਾਲ ਵਿਖੇ ਆਏ 4 ਹੋਰ ਕੋਰੋਨਾ ਪਾਜ਼ੀਟਿਵ
. . .  21 minutes ago
ਦੋ ਸਕੇ ਨਾਬਾਲਗ ਭਰਾਵਾਂ ਦੀ ਤਲਾਬ ਵਿਚ ਡੁੱਬਣ ਕਾਰਨ ਹੋਈ ਮੌਤ
. . .  35 minutes ago
ਕਰਨਾਲ, 3 ਜੂਨ ( ਗੁਰਮੀਤ ਸਿੰਘ ਸੱਗੂ ) – ਜ਼ਿਲ੍ਹੇ ਦੇ ਪਿੰਡ ਕਾਛਵਾ ਵਿਖੇ ਦੋ ਨਾਬਾਲਗ ਸੱਕੇ ਭਰਾਵਾਂ ਦੀ ਪਿੰਡ ਦੇ ਹੀ ਤਲਾਬ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਿਸ ਤੋ ਬਾਅਦ ਪਿੰਡ ਵਿਚ ਮਾਤਮ ਛਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਛਵਾ ਵਿਖੇ ਦੋ ਸਕੇ ਭਰਾ ਸ਼ੁਭਮ ਅਤੇ ਵਿਸ਼ਾਲ ਜੋ ਕਿ 5ਵੀਂ ਅਤੇ...
ਤੇਜ਼ ਰਫ਼ਤਾਰ ਇਨੋਵਾ ਗੱਡੀ ਵੱਲੋਂ ਮਾਰੀ ਟੱਕਰ 'ਚ ਮੋਟਰ ਸਾਇਕਲ ਨੌਜਵਾਨ ਹਲਾਕ
. . .  about 1 hour ago
ਮੰਡੀ ਕਿੱਲਿਆਂਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਸ਼ਾਮ ਪਿੰਡ ਮਾਹੂਆਣਾ ਨੇੜੇ ਇੱਕ ਤੇਜ਼ ਰਫ਼ਤਾਰ ਸਰਕਾਰੀ ਡਿਊਟੀ ਲਈ ਕਿਰਾਏ 'ਤੇ ਲਈ ਇਨੋਵਾ ਗੱਡੀ ਨਾਲ ਮੋਟਰ ਸਾਇਕਲ ਨਾਲ ਵਾਪਰੇ ਹਾਦਸੇ ਨੇ ਮਾਪਿਆਂ ਦਾ ਇਕਲੌਤਾ ਚਿਰਾਗ ਅਤੇ ਦੋ ਸਾਲਾਂ ਦੀ ਬੱਚੀ ਦੇ ਸਿਰ ਦਾ ਪਰਛਾਵਾਂ ਹਮੇਸ਼ਾਂ ਲਈ...
ਫ਼ਾਜ਼ਿਲਕਾ- ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਰਿਪੋਰਟ ਨੈਗਟਿਵ
. . .  about 1 hour ago
ਫ਼ਾਜ਼ਿਲਕਾ, 3 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟਾਂ ਨੈਗਟਿਵ ਆਈਆਂ ਹਨ ,ਜਾਣਕਾਰੀ ਦੇਂਦੀਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ .ਐਮ. ਕਟਾਰੀਆਂ ਨੇ ਦੱਸਿਆ ਕਿ ਪੀੜਿਤ ਨੌਜਵਾਨ ਜੋਕਿ ਸੋਨੀਪਤ...
ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  about 2 hours ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  about 2 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  about 2 hours ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  about 3 hours ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  about 3 hours ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  about 4 hours ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 4 hours ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਮਿਸ਼ਨ ਫ਼ਤਿਹ : ਬਰਨਾਲਾ ਦੇ ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
. . .  about 4 hours ago
ਤਪਾ ਮੰਡੀ , 3 ਜੂਨ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫ਼ਤਿਹ ਪ੍ਰਾਪਤ...
ਸਕੂਲ 2020-21 ਸੈਸ਼ਨ ਦੌਰਾਨ ਫੀਸਾਂ 'ਚ ਵਾਧਾ ਨਹੀਂ ਕਰ ਸਕਣਗੇ : ਪਰੀਦਾ
. . .  about 4 hours ago
ਚੰਡੀਗੜ੍ਹ, 3 ਜੂਨ (ਲਿਬਰੇਟ)- ਪ੍ਰਸ਼ਾਸਨ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੈਸ਼ਨ 2020-21 'ਚ ਫੀਸਾਂ 'ਚ ਵਾਧਾ ਨਾ ਕਰਨ ਦਾ ਫ਼ੈਸਲਾ ਕਰਦਿਆਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀ...
ਦਲ ਖ਼ਾਲਸਾ ਵਲੋਂ 5 ਜੂਨ ਦਾ ਯਾਦਗਾਰੀ ਮਾਰਚ 5 ਸਿੰਘਾਂ ਨਾਲ ਸੰਕੇਤਕ ਤੌਰ 'ਤੇ ਕੱਢਣ ਦਾ ਐਲਾਨ
. . .  about 4 hours ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਤੱਕ 5 ਜੂਨ ਨੂੰ ਕੀਤਾ ਜਾਂਦਾ ਘੱਲੂਘਾਰਾ...
ਕਿਤੇ ਵੀ ਉਤਪਾਦ ਵੇਚਣ ਅਤੇ ਵਧੇਰੇ ਕੀਮਤ ਦੇਣ ਵਾਲੇ ਨੂੰ ਵੇਚਣ ਦੀ ਹੁਣ ਕਿਸਾਨਾਂ ਨੂੰ ਆਜ਼ਾਦੀ- ਜਾਵੜੇਕਰ
. . .  about 4 hours ago
ਨਵੀਂ ਦਿੱਲੀ, 3 ਜੂਨ- ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਗਰੀਕਲਚਰ ਮਾਰਕੀਟ ਕਮੇਟੀ ਦੇ ਬੰਧਨ...
ਮਸੂਦ ਅਜ਼ਹਰ ਦਾ ਰਿਸ਼ਤੇਦਾਰ ਫੌਜੀ ਭਾਈ ਮੁਠਭੇੜ ਦੌਰਾਨ ਢੇਰ, ਪੁਲਵਾਮਾ ਹਮਲੇ 'ਚ ਸੀ ਸ਼ਾਮਲ
. . .  about 4 hours ago
ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ...
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਾਇਆ ਧਰਨਾ
. . .  about 5 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨਾਭਾ ਸ਼ਹਿਰ ਅੰਦਰ ਮੁਜ਼ਾਹਰਾ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਨਾਭਾ ਅੱਗੇ ਧਰਨਾ ਲਾਇਆ...
ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
. . .  about 5 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਸਰਕਾਰ ਤੇ ਪ੍ਰਸ਼ਾਸਨ ਦੀਆਂ...
ਪੰਜਾਬ 'ਚ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 5 hours ago
ਖਰੜ, 3 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਚਾਰ ਨਾਇਬ ਤਹਿਸੀਲਦਾਰ ਦੇ...
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਵਿਰੁੱਧ ਨਾਭਾ 'ਚ ਰੋਸ ਪ੍ਰਦਰਸ਼ਨ
. . .  about 5 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਪਟਿਆਲਾ ਗੇਟ ਵਿਖੇ ਅੱਜ ਵਿਦਿਆਰਥੀਆਂ ਨੇ ਮੈਡੀਕਲ ਸਿੱਖਿਆ ਦੀਆਂ ਫ਼ੀਸਾਂ 'ਚ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਇਕੱਠੇ...
ਕਣਕ ਦੇ ਸੈਂਪਲ ਰੱਦ ਹੋਣ ਕਾਰਨ ਆੜ੍ਹਤੀਏ ਨੇ ਚਲਾਈ ਗੋਲੀ, ਇੱਕ ਜ਼ਖ਼ਮੀ
. . .  about 5 hours ago
ਖਾਸਾ 3 ਜੂਨ (ਗੁਰਨੇਕ ਸਿੰਘ ਪੰਨੂ)- ਅੱਜ ਕਸਬਾ ਖਾਸਾ ਅਧੀਨ ਆਉਂਦੇ ਕਣਕ ਦੇ ਇੱਕ ਗੋਦਾਮ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਆੜ੍ਹਤੀਆ, ਜੋ ਕਿ ਪਿੰਡ...
ਨਹੀਂ ਰਹੇ ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ
. . .  about 6 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਕੱਤਕ ਸੰਮਤ 551

ਖੰਨਾ / ਸਮਰਾਲਾ

ਕੇਂਦਰ ਦੀ ਭਾਜਪਾ ਸਰਕਾਰ ਮੰਡੀਕਰਨ ਸਿਸਟਮ ਨੂੰ ਤੋੜਨਾ ਚਾਹੁੰਦੀ ਹੈ-ਢਿੱਲੋਂ

ਸਮਰਾਲਾ, 8 ਨਵੰਬਰ (ਸੁਰਜੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਮੰਡੀਕਰਨ ਸਿਸਟਮ ਨੂੰ ਤੋੜ ਕੇ ਕਿਸਾਨਾਂ ਨੂੰ ਧਨਾਢਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਇਹ ਗੱਲ ਅੱਜ ਇੱਥੇ ਆੜ੍ਹਤੀਆ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਸਰਕਾਰ ਵਲੋਂ ਆੜ੍ਹਤੀਆਂ ਨੂੰ ਆੜ੍ਹਤ ਅਤੇ ਲੇਬਰ ਦੀ ਮਜ਼ਦੂਰੀ ਦੀ ਅਦਾਇਗੀ ਨਾ ਕਰਨ ਦੇ ਵਿਰੋਧ ਵਿਚ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਸਮੇਂ ਕਹੀ | ਮੀਟਿੰਗ ਵਿਚ ਆੜ੍ਹਤੀਆਂ ਵਲੋਂ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਮੰਡੀ ਸ਼ੁਰੂ ਹੋਈ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਨੂੰ ਆੜ੍ਹਤ ਅਤੇ ਲੇਬਰ ਦੀ ਮਜ਼ਦੂਰੀ ਦੇ ਪੈਸੇ ਨਾ ਦੇ ਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ | ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਸਾਰੇ ਆੜ੍ਹਤੀਆਂ ਨੇ ਸਰਵ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਨੂੰ ਫ਼ਸਲ ਵਿੱਕਰੀ ਤੋਂ ਪਹਿਲਾਂ ਕੋਈ ਐਡਵਾਂਸ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਦਾ ਚਿਰਾਂ ਤੋਂ ਬਣਿਆ ਨਹੁੰ ਮਾਸ ਦਾ ਰਿਸ਼ਤਾ ਤੋੜਨ ਤੇ ਅਮਦਾ ਹੈ | ਜ਼ਿਕਰਯੋਗ ਹੈ ਕਿ ਮੰਡੀ ਵਿਚ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਭਰ ਦੇ ਆੜ੍ਹਤੀਆਂ ਨੇ ਕਿਸਾਨਾਂ ਨੂੰ ਸਰਕਾਰ ਵਲੋਂ ਸਿੱਧੀ ਅਦਾਇਗੀ ਕਰਨ ਲਈ ਕਿਸਾਨਾਂ ਦੇ ਬੈਂਕ ਖਾਤੇ ਪੋਰਟਲ ਤੇ ਚੜ੍ਹਾਉਣ ਵਿਰੁੱਧ ਹੜਤਾਲ ਕਰਕੇ ਮੰਡੀਆਂ ਦਾ ਬਾਈਕਾਟ ਕੀਤਾ ਸੀ, ਜਿਸ ਕਾਰਨ ਕਈ ਦਿਨਾਂ ਤਕ ਫ਼ਸਲ ਮੰਡੀਆਂ ਵਿਚ ਰੁਲਦੀ ਰਹੀ ਅਤੇ ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ 'ਤੇ ਆੜ੍ਹਤੀਆਂ ਵਲੋਂ ਕੰਮਕਾਜ ਸ਼ੁਰੂ ਕਰ ਲਿਆ ਗਿਆ ਸੀ | ਪਰ ਹੁਣ ਕੇਂਦਰ ਸਰਕਾਰ ਦੇ ਆਪਣੇ ਸਟੈਂਡ ਤੇ ਅੜੇ ਰਹਿਣ ਕਾਰਨ ਆੜ੍ਹਤੀਆਂ ਦੀ ਆੜ੍ਹਤ ਅਤੇ ਲੇਬਰ ਦੀ ਮਜ਼ਦੂਰੀ ਰੋਕ ਦੇਣ ਕਾਰਨ ਉਨ੍ਹਾਂ ਰੋਸ ਵਜੋਂ ਕਿਸਾਨਾਂ ਨੂੰ ਐਡਵਾਂਸ ਨਾ ਦੇਣ ਦਾ ਫ਼ੈਸਲਾ ਕੀਤਾ ਹੈ | ਢਿੱਲੋਂ ਨੇ ਦੋਸ਼ ਲਾਇਆ ਕਿ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਬਰਬਾਦ ਹੋ ਜਾਵੇਗਾ¢ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਰਿੰਕੂ ਥਾਪਰ, ਵਾਈਸ ਪ੍ਰਧਾਨ ਗੁਰਪਾਲ ਸਿੰਘ, ਜਨਰਲ ਸਕੱਤਰ ਪ੍ਰਮਿੰਦਰ ਸਿੰਘ, ਵਿਨੋਦ ਕੁਮਾਰ, ਪਰਮਿੰਦਰ ਸਿੰਘ ਪਾਲਮਾਜਰਾ, ਜਸਵੀਰ ਸਿੰਘ ਢਿੱਲੋਂ, ਕੁਲਮਿੰਦਰ ਸਿੰਘ, ਗੁਰਮੇਲ

ਕਬਾੜੀਆਂ ਵਲੋਂ ਲਾਈ ਅੱਗ ਨਾਲ ਲਲਹੇੜੀ ਰੋਡ 'ਤੇ ਨੰਦੀ ਕਾਲੋਨੀ ਫਿਰ ਕਾਲੇ ਧੂੰਏਾ ਦੀ ਲਪੇਟ 'ਚ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਅਤੇ ਆਸ ਪਾਸ ਦਾ ਪ੍ਰਦੂਸ਼ਣ ਪੱਧਰ ਪਿਛਲੇ ਕੁੱਝ ਦਿਨਾਂ ਤੋਂ ਖ਼ਤਰਨਾਕ ਪੱਧਰ ਤੇ ਚੱਲ ਰਿਹਾ ਸੀ | ਬੁੱਧਵਾਰ ਅਤੇ ਵੀਰਵਾਰ ਦੀ ਪੂਰੀ ਰਾਤ ਰੁਕ ਰੁਕ ਕੇ ਮੀਂਹ ਪੈਣ ਨਾਲ ਖੰਨਾ ਅਤੇ ਆਸ ਪਾਸ ਦਾ ਪ੍ਰਦੂਸ਼ਣ ਖ਼ਤਰਨਾਕ ਪੱਧਰ ...

ਪੂਰੀ ਖ਼ਬਰ »

-ਮਾਮਲਾ ਪੰਜਾਬ ਮੰਡੀਕਰਨ ਬੋਰਡ ਦਾ- ਵਿਭਾਗ ਦੇ ਅਧਿਕਾਰੀਆਂ ਦੇ ਲਾਰਿਆਂ ਤੋਂ ਬਾਅਦ ਵੀ ਨਹੀਂ ਬਣ ਸਕੀ ਮਿੰਨੀ ਬਾਈਪਾਸ ਦੀ ਪੁਲੀ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)- ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵਲੋਂ ਮਿੰਨੀ ਬਾਈਪਾਸ 'ਤੇ ਟੁੱਟੀ ਹੋਈ ਪੁਲੀ ਬਣਾਉਣ ਲਈ ਪਿਛਲੇ 5 ਸਾਲ ਤੋਂ ਲਾਰੇ ਲਗਾਏ ਜਾ ਰਹੇ ਹਨ, ਪਰ ਐਨਾ ਸਮਾਂ ਬੀਤਣ ਤੋਂ ਬਾਅਦ ਵੀ ਇਹ ਹਾਦਸਿਆਂ ਨੂੰ ਸੱਦਾ ਦਿੰਦੀ ਪੁਲੀ ਬਣ ਨਹੀਂ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਹਿਮਦਗੜ੍ਹ, 8 ਨਵੰਬਰ (ਮਹੋਲੀ, ਸੋਢੀ, ਪੁਰੀ)-ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ...

ਪੂਰੀ ਖ਼ਬਰ »

ਝੋਨੇ ਦੀ ਆਮਦ ਹੋਈ ਠੰਢੀ, ਪਿਛਲੇ ਸੀਜ਼ਨ ਮੁਕਾਬਲੇ ਅੰਕੜਾ ਵਧਣ ਦਾ ਅਨੁਮਾਨ

ਮਾਛੀਵਾੜਾ ਸਾਹਿਬ, 8 ਨਵੰਬਰ (ਮਨੋਜ ਕੁਮਾਰ)-ਝੋਨੇ ਦੀ ਆਮਦ ਫ਼ਿਲਹਾਲ ਮੰਡੀ ਵਿਚ ਪਹਿਲਾਂ ਮੁਕਾਬਲੇ ਕਾਫ਼ੀ ਠੰਢੀ ਹੁੰਦੀ ਨਜ਼ਰ ਆ ਰਹੀ ਹੈ | ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਦੇ ਪ੍ਰਭਾਵ ਕਾਰਨ ਚਾਹੇ ਝੋਨੇ ਦੇ ਝਾੜ ਵਿਚ ਕਮੀ ਹੋਣ ਦਾ ਜੋ ਅਨੁਮਾਨ ਕੀਤਾ ਜਾ ਰਿਹਾ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਹਿਮਦਗੜ੍ਹ, 8 ਨਵੰਬਰ (ਪੁਰੀ)-ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਦੋਰਾਹਾ, 8 ਨਵੰਬਰ (ਮਨਜੀਤ ਸਿੰਘ ਗਿੱਲ, ਜੋਗਿੰਦਰ ਸਿੰਘ ਓਬਰਾਏ)-ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਦੋਰਾਹਾ ਥਾਣੇ 'ਚ ਤਾਇਨਾਤ ਇਕ ਸਹਾਇਕ ਥਾਣੇਦਾਰ ਨੂੰ ਰਿਸ਼ਵਤ ਲੈਣ ਸਮੇਂ ਰੰਗੇ ਹੱਥੀ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਸਕੂਲ ਨੂੰ ਐਲ. ਈ. ਡੀ. ਕੀਤੀ ਦਾਨ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)-ਪਿੰਡ ਬਰਮਾ ਦੇ ਜੰਮਪਲ ਪ੍ਰਵਾਸੀ ਭਾਰਤੀ ਪਵਿੱਤਰ ਸਿੰਘ ਚਾਹਲ ਦੇ ਲੜਕੇ ਧਰਮਿੰਦਰ ਸਿੰਘ ਗਰੀਸ, ਜਤਿੰਦਰ ਸਿੰਘ ਕੈਨੇਡਾ ਅਤੇ ਰਾਜਿੰਦਰ ਸਿੰਘ ਕੈਨੇਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਮਿਡਲ ਸਕੂਲ ਬਰਮਾ ਦੇ ...

ਪੂਰੀ ਖ਼ਬਰ »

ਅਕਾਲ ਅਕਾਦਮੀ ਜੰਡਿਆਲੀ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਕੁਹਾੜਾ, 8 ਨਵੰਬਰ (ਤੇਲੂ ਰਾਮ ਕੁਹਾੜਾ)-ਅਕਾਲ ਅਕਾਦਮੀ ਜੰਡਿਆਲੀ ਵਿਚ ਪਿ੍ੰਸੀਪਲ ਹਰਚਰਨ ਕੌਰ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਮਾਗਮ ਹੋਇਆ | ਇਸ ਸਮਾਗਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਪਹਿਲਾਂ ...

ਪੂਰੀ ਖ਼ਬਰ »

ਗੁੱਡਅਰਥ ਸਕੂਲ ਸਿਆੜ੍ਹ ਵਿਖੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਡੇਹਲੋਂ, 8 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ੍ਹ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ | ਸਕੂਲ ਦਾ ਇਹ ਦਿਨ 'ਜਪੁਜੀ ਸਾਹਿਬ' ਦੇ ਪਾਠ ਨਾਲ ਆਰੰਭ ਕੀਤਾ ਗਿਆ | ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਵੱਖਰੇ ਅੰਦਾਜ਼ 'ਚ ਮਾਪਿਆਂ ਨੂੰ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਸਮਰਾਲਾ, 8 ਨਵੰਬਰ (ਸੁਰਜੀਤ ਸਿੰਘ)-ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਵਿਲੱਖਣ ਅੰਦਾਜ਼ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ | ਸਕੂਲ ...

ਪੂਰੀ ਖ਼ਬਰ »

ਭਾਈ ਬਲਵਿੰਦਰ ਸਿੰਘ ਭੌਰਲਾ ਕੈਨੇਡਾ ਲਈ ਰਵਾਨਾ

ਬੀਜਾ, 8 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਗੁਰਮਤਿ ਧਰਮ ਪ੍ਰਚਾਰ ਸਭਾ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਭੌਰਲਾ ਜਥੇ ਸਮੇਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਦੇ ਪ੍ਰਚਾਰ ਲਈ ਕੈਨੇਡਾ ਰਵਾਨਾ ਹੋਏ | ਛੇ ਮਹੀਨੇ ਕੀਰਤਨ ਦੀ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤ 'ਚ ਵਾਹੁਣ ਸਬੰਧੀ ਮਾਜਰੀ ਸਕੂਲ 'ਚ ਕੈਂਪ

ਬੀਜਾ, 8 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)- ਪਰਾਲੀ ਨੂੰ ਅੱਗ ਲਗਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਬਣ ਗਈ ਹੈ | ਡਾ. ਐੱਸ. ਸੀ. ਸ਼ਰਮਾ (ਸਹਿਯੋਗੀ ਨਿਰਦੇਸ਼ਕ ਸਿਖਲਾਈ) ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਮੁੱਚੀ ਸਾਂਭ ...

ਪੂਰੀ ਖ਼ਬਰ »

ਕੈਂਬਰਿਜ਼ ਮਾਡਰਨ ਸਕੂਲ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਮਲੌਦ, 8 ਨਵੰਬਰ (ਸਹਾਰਨ ਮਾਜਰਾ)- ਪਿੰ੍ਰ: ਸੰਜੀਵ ਮੋਦਗਿਲ, ਸਮੂਹ ਸਟਾਫ਼ ਅਤੇ ਬੱਚਿਆਂ ਦੇ ਉੱਦਮ ਨਾਲ ਕੈਂਬਰਿਜ਼ ਮਾਡਰਨ ਹਾਈ ਸਕੂਲ ਮਲੌਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ | ਸਕੂਲ ਦੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਦੋਰਾਹਾ, 8 ਨਵੰਬਰ (ਜਸਵੀਰ ਝੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਪਿੰਡ ਕੱਦੋਂ ਦੀ ਸਮੂਹ ਸੰਗਤ ਵਲੋਂ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲ਼ੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕੀਤੀ ਗਈਆਂ ਹਨ | ਬਾਬਾ ਹਰਨੇਕ ਸਿੰਘ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ

ਮਲੌਦ, 8 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਪਿ੍ੰਸੀਪਲ ਬਲਵੰਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਸਾਹਨੇਵਾਲ ਹਸਪਤਾਲ 'ਚ ਨੈਸ਼ਨਲ ਕੈਂਸਰ ਦਿਵਸ ਮਨਾਇਆ

ਸਾਹਨੇਵਾਲ, 8 ਨਵੰਬਰ (ਹਰਜੀਤ ਸਿੰਘ ਢਿੱਲੋਂ)- ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਸ. ਐਮ. ਓ. ਡਾ. ਪੂਨਮ ਗੋਇਲ ਦੀ ਅਗਵਾਈ ਵਿਚ ਅਤੇ ਮੈਡੀਕਲ ਅਫ਼ਸਰ ਡਾ ਹਰਜਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਵਿਖੇ ਮਨਾਏ ਗਏ ਨੈਸ਼ਨਲ ਕੈਂਸਰ ...

ਪੂਰੀ ਖ਼ਬਰ »

ਪੰਜਾਬ ਪੱਧਰੀ ਪ੍ਰਦਰਸ਼ਨੀ ਮੁਕਾਬਲਿਆਂ 'ਚ ਕੰਨਿਆ ਸਕੂਲ ਪਹਿਲੇ ਸਥਾਨ 'ਤੇ

ਮਾਛੀਵਾੜਾ ਸਾਹਿਬ, 8 ਨਵੰਬਰ (ਸੁਖਵੰਤ ਸਿੰਘ ਗਿੱਲ)-ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰ 'ਤੇ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਦਰਸਾਉਂਦੀ ਵੱਖ-ਵੱਖ ਸਕੂਲਾਂ ਦੀ ਪ੍ਰਦਰਸ਼ਨੀ ਮੁਕਾਬਲੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ 12 ਨੂੰ

ਮਾਛੀਵਾੜਾ ਸਾਹਿਬ, 8 ਨਵੰਬਰ (ਸੁਖਵੰਤ ਸਿੰਘ ਗਿੱਲ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵਾਮੀ ਗੰਗਾ ਨੰਦ ਜੀ ਚੈਰੀਟੇਬਲ ਸੇਵਾ ਸੰਮਤੀ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ 12 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਏ. ਐਸ. ਵਿਮੈਨ ਕਾਲਜ 'ਚ ਪ੍ਰਕਾਸ਼ ਪੁਰਬ ਮਨਾਇਆ

ਖੰਨਾ, 8 ਨਵੰਬਰ (ਹਰਜਿੰਦਰ ਸਿਘ ਲਾਲ)- ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਵਿਖੇ ਕਾਲਜ ਪਿ੍ੰਸੀਪਲ ਡਾ: ਮੀਨੂੰ ਸ਼ਰਮਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ: ਪ੍ਰਭਜੀਤ ਕੌਰ , ਡਾ: ਛਿੰਦਰਪਾਲ, ਪ੍ਰੋ: ਰੁਪਿੰਦਰ ਕੌਰ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਵਲੋਂ ...

ਪੂਰੀ ਖ਼ਬਰ »

ਬੈਂਸ ਦੇ ਧਰਨੇ 'ਚ ਪਹੁੰਚਣ ਤੋਂ ਬਾਅਦ ਪੁਲ ਦੀ ਆਸ ਬੱਝੀ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)-ਇਤਿਹਾਸਕ ਨਗਰੀ ਝਾੜ ਸਾਹਿਬ ਨੂੰ ਜਾ ਰਹੇ ਰਸਤੇ ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਚਲ ਰਹੀ ਭੁੱਖ ਹੜਤਾਲ 67ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ | ਬੀਤੇ ਦਿਨੀਂ ਇਸ ਧਰਨੇ ਵਿਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਸਮਰਾਲਾ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)-ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਾਕੀ ਹੇਡੋਂ ਦੀ ਪੁਲਿਸ ਪਾਰਟੀ ਵਲੋਂ ਨੀਲੋਂ ਪੁਲ ਨੇੜੇ ਕੀਤੀ ਜਾ ਰਹੀ ਗਸ਼ਤ ਦੌਰਾਨ ਇਕ ਵਿਅਕਤੀ ਨੂੰ 15 ਗਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ...

ਪੂਰੀ ਖ਼ਬਰ »

ਡੀ. ਟਾੀ. ਐਫ. ਬਲਾਕ ਖੰਨਾ 1 ਦੇ ਗੁਰਬਚਨ ਸਿੰਘ ਅਤੇ 2 ਦੇ ਹਰਪਿੰਦਰ ਸ਼ਾਹੀ ਬਣੇ ਪ੍ਰਧਾਨ

ਖੰਨਾ, 8 ਨਵੰਬਰ (ਹਰਜਿੰਦਰ ਸਿਘ ਲਾਲ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀਆਂ ਬਲਾਕ ਖੰਨਾ 1 ਅਤੇ ਖੰਨਾ 2 ਦੀਆਂ ਇਕਾਈਆਂ ਦੀ ਚੋਣ ਮੀਟਿੰਗ ਦਲਜੀਤ ਸਮਰਾਲਾ ਅਤੇ ਰਾਜਿੰਦਰ ਸਿੰਘ ਮਾਛੀਵਾੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਡੈਲੀਗੇਟ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੇ ਯਤਨਾਂ ਸਦਕਾ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਹੋਇਆ-ਉਮੈਦਪੁਰ, ਖੀਰਨੀਆਂ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)-ਕੇਂਦਰ ਸਰਕਾਰ ਦੇ ਯਤਨਾਂ ਸਦਕਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਸ਼ੁਰੂ ਹੋਇਆ ਹੈ, ਇਹ ਲਾਂਘਾ ਖੁੱਲਣ ਨਾਲ ਜਿਥੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਚੰਗੇ ਹੋਣਗੇ, ਉੱਥੇ ਵਪਾਰੀਆਂ ਦਾ ਵਪਾਰ ਖੁੱਲਣ ਨਾਲ ਦੇਸ਼ ਦੀ ...

ਪੂਰੀ ਖ਼ਬਰ »

ਨਾਨਕਪੁਰ ਜਗੇੜਾ ਵਿਖੇ ਅੰਮਿ੍ਤ ਸੰਚਾਰ ਕੱਲ੍ਹ- ਭਾਈ ਹਰਦੇਵ ਸਿੰਘ

ਡੇਹਲੋਂ, 8 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਅੰਮਿ੍ਤ ਸੰਚਾਰ ਦੀ ਸੇਵਾ ਦਸਮੇਸ਼ ਅੰਮਿ੍ਤ ਸੰਚਾਰ ਸੇਵਕ ਜਥਾ ਲੁਧਿਆਣਾ ਵਲੋਂ ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਪਿੰਡ ਨਾਨਕਪੁਰ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਵਲੋਂ ਪਲਾਸਟਿਕ ਦੀ ਵਰਤੋਂ ਵਿਰੁੱਧ ਚਾਰ ਰੋਜ਼ਾ ਕੈਂਪ

ਦੋਰਾਹਾ, 8 ਨਵੰਬਰ (ਜਸਵੀਰ ਝੱਜ, ਜੋਗਿੰਦਰ ਸਿੰਘ ਓਬਰਾਏ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਐਕਸਟੈਨਸ਼ਨ ਸੈੱਲ ਵਲੋਂ ਨਗਰ ਕੌਾਸਲ ਦੋਰਾਹਾ ਦੇ ਸਹਿਯੋਗ ਨਾਲ਼ 61ਵੇਂ ਪੰਜਾਬ ਯੂਨੀਵਰਸਿਟੀ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਦੌਰਾਨ ਪਲਾਸਟਿਕ ਦੀ ...

ਪੂਰੀ ਖ਼ਬਰ »

550ਵਾਂ ਪ੍ਰਕਾਸ਼ ਪੁਰਬ ਡੀ .ਏ. ਵੀ. ਸਕੂਲ 'ਚ ਮਨਾਇਆ

ਖੰਨਾ, 8 ਨਵੰਬਰ (ਹਰਜਿੰਦਰ ਸਿਘ ਲਾਲ)-ਡੀ. ਏ. ਵੀ. ਸੀ: ਸੈਕ: ਸਕੂਲ ਖੰਨਾ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਰੰਭ ਜਪੁਜੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਰੂਹਾਨੀ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਹੈੱਡ ਗ੍ਰੰਥੀ ਕੈਨੇਡਾ ਤੋਂ ਵਾਪਸ ਪਰਤੇ

ਬੀਜਾ, 8 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਗਿਆਨੀ ਗੁਰਪ੍ਰੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੈਨੇਡਾ ਫੇਰੀ ਦੌਰਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ, ਗੁਰਦੁਆਰਾ ...

ਪੂਰੀ ਖ਼ਬਰ »

ਸਰਕਾਰੀ ਸਿਵਲ ਹਸਪਤਾਲ 'ਚ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ

ਸਮਰਾਲਾ, 8 ਨਵੰਬਰ (ਸੁਰਜੀਤ ਸਿੰਘ)-ਸਥਾਨਕ ਸਿਵਲ ਹਸਪਤਾਲ ਵਿਚ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਤਾਰਿਕਜੋਤ ਸਿੰਘ ਨੇ ਹਾਜ਼ਰ ਮਰੀਜ਼ਾਂ ਅਤੇ ਹੋਰਨਾਂ ਲੋਕਾਂ ਨੂੰ ਕੈਂਸਰ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰ ਨੇ ਲਾਏ ਲੁੱਟ ਖੋਹ ਦੇ ਦੋਸ਼, ਇਕ ਜ਼ਖ਼ਮੀ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ)-ਪਰਮ ਵਾਈਨ ਫਰਮ ਦੇ ਪ੍ਰਤੀਨਿਧ ਸੌਰਵ ਨੇ ਦੋਸ਼ ਲਾਇਆ ਕਿ ਬੀਤੀ ਰਾਤ ਸਥਾਨਕ ਅਮਲੋਹ ਰੋਡ 'ਤੇ 6 ਵਿਅਕਤੀਆਂ ਨੇ ਠੇਕੇ ਦਾ ਕੈਸ਼ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਠੇਕੇ ਦੇ ਕੰਮ ਕਰਨ ਵਾਲੇ ਦੋ ਵਿਅਕਤੀਆਂ 'ਤੇ ਲੋਹੇ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX