ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  1 day ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  1 day ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  1 day ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  1 day ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  1 day ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  1 day ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  1 day ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  1 day ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  1 day ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  1 day ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  1 day ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  1 day ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  1 day ago
ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਪਤੀ ਪਤਨੀ 'ਤੇ ਪ੍ਰੇਮੀ ਵੱਲੋਂ ਫਾਇਰਿੰਗ, ਦੋਵੇਂ ਗੰਭੀਰ ਜ਼ਖਮੀ
. . .  1 day ago
ਵਿਵਾਦਾਂ 'ਚ ਘਿਰੇ ਸਿੱਧੂ ਮੂੱਸੇਵਾਲਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਗਿਆ ਮੱਥਾ
. . .  1 day ago
ਅੰਮ੍ਰਿਤਸਰ ਵਿਚ ਸੋਨੇ ਦੀ ਵਪਾਰੀ ਨਾਲ ਹੋਈ ਵੱਡੀ ਲੁੱਟ
. . .  1 day ago
ਟਰੱਕਾਂ ਵਾਲਿਆਂ ਤੋਂ ਨਾਕੇਬੰਦੀ ਦੌਰਾਨ ਪੈਸੇ ਲੈਂਦੇ ਮੁਲਾਜ਼ਮ ਮੁਅੱਤਲ
. . .  1 day ago
ਇੰਦੌਰ ਟੈਸਟ : ਬੰਗਲਾਦੇਸ਼ ਦੇ 5 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 140
. . .  1 day ago
ਮੋਟਰਸਾਈਕਲ ਸਵਾਰ ਦੋ ਲੁਟੇਰੇਆਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਖੱਟਰ ਕੈਬਨਿਟ ਦਾ ਹੋਇਆ ਵਿਸਤਾਰ
. . .  1 day ago
ਇੰਦੌਰ ਟੈਸਟ : ਬੰਗਲਾਦੇਸ਼ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਕੀਤੀਆਂ ਮੁਕੰਮਲ
. . .  1 day ago
ਮੁੰਬਈ ਦੇ ਸਕੂਲੀ ਬੱਚਿਆਂ ਨਾਲ ਪ੍ਰਿੰਸ ਚਾਰਲਸ ਨੇ ਮਨਾਇਆ ਜਨਮ ਦਿਨ
. . .  1 day ago
ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨਾਲ ਬਦਸਲੂਕੀ, ਸਾਰੇ ਡਾਕਟਰ ਹੋਏ ਇਕਜੁੱਟ
. . .  1 day ago
2 ਕਰੋੜ 82 ਲੱਖ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਮਹਾਨ ਗਣਿਤ ਮਾਹਰ ਵਸ਼ਿਸ਼ਟ ਨਰਾਇਣ ਸਿੰਘ ਦਾ ਹੋਇਆ ਦਿਹਾਂਤ
. . .  1 day ago
ਇੰਦੌਰ ਟੈੱਸਟ : ਬੰਗਲਾਦੇਸ਼ ਦੀ ਖ਼ਰਾਬ ਸ਼ੁਰੂਆਤ - ਸਕੋਰ 53/3
. . .  1 day ago
ਮੌਸਮ ਖ਼ਰਾਬ ਹੋਣ ਕਾਰਨ ਸਰਹੱਦ ਤੋਂ ਨਿਰਾਸ਼ ਪਰਤੀਆਂ ਸੰਗਤਾਂ
. . .  1 day ago
ਰਾਫੇਲ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ, ਰਾਹੁਲ ਗਾਂਧੀ ਦਾ ਮੁਆਫੀਨਾਮਾ ਮਨਜ਼ੂਰ
. . .  1 day ago
ਸਬਰੀਮਾਲਾ ਮਾਮਲਾ : ਸੁਪਰੀਮ ਕੋਰਟ ਨੇ ਵੱਡੀ ਬੈਂਚ ਨੂੰ ਸੌਂਪਿਆ ਮਾਮਲਾ
. . .  1 day ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਭਾਰਤ ਬੰਗਲਾਦੇਸ਼ ਇੰਦੌਰ ਟੈਸਟ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, 12 ਦੌੜਾਂ 'ਤੇ 2 ਖਿਡਾਰੀ ਆਊਟ
. . .  1 day ago
ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ 'ਤੇ ਡਾਂਗਾਂ ਨਾਲ ਹਮਲਾ, ਇਕ ਮੁਲਾਜ਼ਮ ਜ਼ਖਮੀ
. . .  1 day ago
ਬੰਗਲਾਦੇਸ਼ ਨੇ ਜਿੱਤੀ ਟਾਸ, ਭਾਰਤ ਕਰੇਗਾ ਪਹਿਲਾ ਗੇਂਦਬਾਜ਼ੀ
. . .  1 day ago
ਅੱਜ ਵੱਡੇ ਮਾਮਲਿਆਂ 'ਤੇ ਸੁਪਰੀਮ ਕੋਰਟ ਸੁਣਾਏਗਾ ਫ਼ੈਸਲਾ
. . .  1 day ago
ਦਿੱਲੀ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪੁੱਜਿਆ
. . .  1 day ago
ਅੱਜ ਦਾ ਵਿਚਾਰ
. . .  1 day ago
ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  2 days ago
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  2 days ago
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  2 days ago
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  2 days ago
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  2 days ago
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਜਦੋਂ ਕੋਈ ਚੁਣੌਤੀ ਆਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਦਲੇਰੀ ਨਾਲ ਸਾਹਮਣਾ ਕਰੋ। -ਡੇਵਿਡ ਵੈਦਰ ਫੋਰਡ

ਬਰਨਾਲਾ

ਆਪਣਾ ਜਨਮ ਦਿਨ ਮਨਾ ਕੇ ਵਾਪਸ ਪਿੰਡ ਆਉਂਦੇ ਨੌਜਵਾਨ ਦੀ ਮੌਤ, ਦੋ ਨੌਜਵਾਨ ਗੰਭੀਰ ਜ਼ਖ਼ਮੀ

ਹੰਡਿਆਇਆ, 8 ਨਵੰਬਰ (ਗੁਰਜੀਤ ਸਿੰਘ ਖੁੱਡੀ)-ਬੀਤੀ ਰਾਤ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਦੁਖਦਾਈ ਮੌਤ ਅਤੇ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਪੰਜਾਬ ਸਿੰਘ ਉਰਫ਼ ਪੱੁਤਰ ਸਾਹਿਬ ਸਿੰਘ, ਰਣਧੀਰ ਸਿੰਘ ਪੱੁਤਰ ਸਾਹਿਬ ਸਿੰਘ ਵਾਸੀ ਖੱੁਡੀ ਖ਼ੁਰਦ ਅਤੇ ਉਨ੍ਹਾਂ ਦੇ ਮਾਮੇ ਦਾ ਲੜਕਾ ਅੰਮਿ੍ਤਪਾਲ ਸਿੰਘ ਪੱੁਤਰ ਬਲਜੀਤ ਸਿੰਘ ਵਾਸੀ ਬਡਬਰ ਨਾਲ ਆਪਣਾ ਜਨਮ ਦਿਨ ਮਨਾ ਕੇ ਵਾਪਸ ਆਪਣੇ ਪਿੰਡ ਨੂੰ ਆ ਰਹੇ ਸਨ | ਜਦੋਂ ਉਹ ਟੀ-ਪੁਆਇੰਟ ਬਰਨਾਲਾ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜਨ ਕਰ ਕੇ ਓਵਰਬਿ੍ਜ ਦੇ ਹੇਠਾਂ ਖੜੀ ਭੂੰਗ ਵਾਲੀ ਟਰਾਲੀ ਨਾਲ ਜਾ ਟਕਰਾਈ | ਜਿਸ ਵਿਚ ਪੰਜਾਬ ਸਿੰਘ (23) ਦੀ ਮੌਤ ਹੋ ਗਈ ਅਤੇ ਰਣਧੀਰ ਸਿੰਘ ਤੇ ਅੰਮਿ੍ਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ | ਇਸ ਸਬੰਧੀ ਥਾਣਾ ਸਿਟੀ-2 ਬਰਨਾਲਾ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਲਈ ਭੇਜਿਆ ਗਿਆ | ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਸਿੰਘ ਦੇ ਪਿਤਾ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ | ਇਨ੍ਹਾਂ ਦੋਵੇਂ ਭਰਾਵਾਂ ਨੇ ਆਪਣੇ ਪਿੰਡ ਪੰਜਾਬ ਦੱੁਧ ਡੇਅਰੀ ਦਾ ਕਾਰੋਬਾਰ ਚਲਾਇਆ ਹੋਇਆ ਸੀ | ਜੋ ਆਪਣੇ ਭਰਾ ਅਤੇ ਮਾਮੇ ਦੇ ਲੜਕੇ ਨਾਲ ਆਪਣਾ ਜਨਮ ਦਿਨ ਮਨਾਉਣ ਧਨੌਲਾ ਵਿਖੇ ਗਿਆ ਸੀ | ਜਿਸ ਦੀ ਵਾਪਸ ਆਉਂਦਿਆਂ ਹੀ ਸੜਕ ਹਾਦਸੇ 'ਚ ਮੌਤ ਹੋ ਗਈ | ਮਿ੍ਤਕ ਪੰਜਾਬ ਸਿੰਘ ਦਾ ਸਥਾਨਕ ਸਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਸਸਕਾਰ ਕੀਤਾ ਗਿਆ |

ਓਵਰਲੋਡਿਡ ਵਾਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਏ.ਟੀ.ਓ ਸੰਧੂ

ਤਪਾ ਮੰਡੀ, 8 ਨਵੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਓਵਰਲੋਡਿਡ ਵਾਹਨਾਂ ਦਾ ਲੰਘਣਾ ਨਿਰਵਿਘਨ ਜਾਰੀ ਸੀ, ਜਿਨ੍ਹਾਂ ਕਾਰਨ ਦੂਸਰੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਨ੍ਹਾਂ ਓਵਰਲੋਡਿਡ ਵਾਹਨਾਂ 'ਤੇ ਲਗਾਮ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਤੋਂ ਤੰਗ ਨਵ-ਵਿਆਹੁਤਾ ਵਲੋਂ ਖੁਦਕੁਸ਼ੀ

ਭਦੌੜ, 8 ਨਵੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਇਕ ਨਵ-ਵਿਆਹੁਤਾ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਮਿ੍ਤਕ ਲੜਕੀ ਤੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 7 ਵਿਅਕਤੀਆਂ ਿਖ਼ਲਾਫ਼ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਨ.ਐਸ.ਐਸ. ਕੈਂਪ

ਮਹਿਲ ਕਲਾਂ, 8 ਨਵੰਬਰ (ਅਵਤਾਰ ਸਿੰਘ ਅਣਖੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ ਵਿਖੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ ਪਿ੍ੰਸੀਪਲ ਬਲਜੀਤ ਸਿੰਘ ਸੋਢਾ, ਪ੍ਰੋਗਰਾਮ ਅਫ਼ਸਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ 7 ਰੋਜ਼ਾ ਐਨ.ਐਸ.ਐਸ. ਕੈਂਪ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਤੋਂ ਤੰਗ ਨਵ-ਵਿਆਹੁਤਾ ਵਲੋਂ ਖੁਦਕੁਸ਼ੀ

ਭਦੌੜ, 8 ਨਵੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਇਕ ਨਵ-ਵਿਆਹੁਤਾ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਮਿ੍ਤਕ ਲੜਕੀ ਤੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 7 ਵਿਅਕਤੀਆਂ ਿਖ਼ਲਾਫ਼ ...

ਪੂਰੀ ਖ਼ਬਰ »

ਸਿਹਤ ਮਹਿਕਮੇ ਦੇ ਕਰਮਚਾਰੀਆਂ ਨੇ ਮੌੜ ਨਾਭਾ ਵਿਖੇ ਵਾਟਰ ਸਪਲਾਈ ਦੀ ਲੀਕ ਪਾਈਪ ਬੰਦ ਕਰਵਾਈ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਮੌੜ ਨਾਭਾ ਵਿਖੇ ਸਿਹਤ ਮਹਿਕਮੇ ਦੇ ਕਰਮਚਾਰੀ ਕੁਲਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਦੱਸਿਆ ਕਿ ਪਿੰਡ ਮੌੜ ਨਾਭਾ ਵਿਖੇ ਦੋ ਵੱਖ-ਵੱਖ ਥਾਵਾਂ 'ਤੇ ਵਾਟਰ ਸਪਲਾਈ ਦੇ ਪਾਣੀ ਦੀ ਪਾਈਪ ਲੀਕ ਹੋ ਰਹੀ ਸੀ | ਜਿਸ ਕਰ ਕੇ ਵਾਟਰ ਵਰਕਸ ਦਾ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਨੂੰ ਸਬਜਬਾਗ ਦਿਖਾਉਣ ਵਾਲਿਆਂ ਤੋਂ ਕਿਨਾਰਾ ਕਰਨ ਦੀ ਲੋੜ-ਕੇਵਲ ਸਿੰਘ ਢਿੱਲੋਂ

ਧਨੌਲਾ, 8 ਨਵੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਆਮ ਆਦਮੀ ਪਾਰਟੀ ਭੋਲੇ-ਭਾਲੇ ਲੋਕਾਂ ਨੂੰ ਸਬਜਬਾਗ ਦਿਖਾ ਕੇ ਗੁੰਮਰਾਹ ਕਰਨ ਤੱਕ ਸੀਮਤ ਹੈ | ਜਦਕਿ ਮੇਰਾ ਮਿਸ਼ਨ ਸਿਰਫ ਤੇ ਕੇਵਲ ਹਲਕੇ ਦਾ ਵਿਕਾਸ ਕਰਨਾ ਹੈ | ਇਹ ਪ੍ਰਗਟਾਵਾ ਹਲਕਾ ਬਰਨਾਲਾ ਦੇ ਇੰਚਾਰਜ ਅਤੇ ਪੰਜਾਬ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਬਰਨਾਲਾ, 8 ਨਵੰਬਰ (ਰਾਜ ਪਨੇਸਰ)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਮੁੱਖ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 8 ਨਵੰਬਰ (ਧਰਮਪਾਲ ਸਿੰਘ)-ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖਸਖਸ ਦੀ ਖੇਤੀ ਸਬੰਧੀ ਪੁਲਿਸ ਵਲੋਂ ਇਕ ਨੌਜਵਾਨ 'ਤੇ ਪਰਚਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਜਗਸੀਰ ...

ਪੂਰੀ ਖ਼ਬਰ »

ਬਲਾਕ ਪੱਧਰੀ ਕੰਪਿਊਟਰ ਮੁਕਾਬਲਿਆਂ 'ਚ ਮਹਿਲ ਖ਼ੁਰਦ ਦੀ ਵਿਦਿਆਰਥਣ ਦਾ ਪਹਿਲਾ ਸਥਾਨ

ਮਹਿਲ ਕਲਾਂ, 8 ਨਵੰਬਰ (ਤਰਸੇਮ ਸਿੰਘ ਚੰਨਣਵਾਲ)-ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਮਹਿਲ ਖ਼ੁਰਦ ਨੇ ਬਲਾਕ ਪੱਧਰੀ ਕੰਪਿਊਟਰ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਸਕੂਲ ਕੰਪਿਊਟਰ ਅਧਿਆਪਕ ...

ਪੂਰੀ ਖ਼ਬਰ »

ਘਰ ਅੰਦਰ ਦਾਖ਼ਲ ਹੋ ਕੇ ਕੱੁਟਮਾਰ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ 7 'ਤੇ ਪਰਚਾ ਦਰਜ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਦੱੁਲਮਸਰ ਮੌੜ ਵਿਖੇ ਇਕ ਵਿਅਕਤੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਪਤਨੀ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿਚ ਇਕ ਔਰਤ ਸਮੇਤ 7 ਜਣਿਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ...

ਪੂਰੀ ਖ਼ਬਰ »

ਸ਼ਹਿਰ ਬਰਨਾਲਾ 'ਚ ਬਣੇਗਾ ਵਰਕਿੰਗ ਵੂਮੈਨ ਹੋਸਟਲ-ਕੇਵਲ ਸਿੰਘ ਢਿੱਲੋਂ

ਬਰਨਾਲਾ, 8 ਨਵੰਬਰ (ਰਾਜ ਪਨੇਸਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਵਿਚ ਹਲਕਾ ਬਰਨਾਲਾ ਵਾਸੀਆਂ ਨੂੰ ਇਕ ਹੋਰ ਵੱਡੀ ਸੌਗਾਤ ਮਿਲਣ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਗੁਰਪ੍ਰੀਤ ਰੰਧਾਵਾ ਨੇ 90 ਘੰਟੇ 35 ਮਿੰਟ 'ਚ ਪੂਰੀ ਕੀਤੀ 1400 ਕਿੱਲੋਮੀਟਰ ਦੀ ਸਾਈਕਲ ਦੌੜ

ਧਨੌਲਾ, 8 ਨਵੰਬਰ (ਚੰਗਾਲ)-ਭਾਰਤ ਵਿਚ ਦੂਸਰੀ ਵਾਰ ਹੋਈ 1400 ਕਿੱਲੋਮੀਟਰ ਸਾਈਕਲ ਦੌੜ ਵਿਚ ਬਰਨਾਲਾ ਸਾਈਕਿਲੰਗ ਕਲੱਬ ਦੇ ਸਾਈਕਲਿਸਟ ਗੁਰਪ੍ਰੀਤ ਸਿੰਘ ਰੰਧਾਵਾ ਨੇ ਭਾਗ ਲਿਆ ਅਤੇ ਸਭ ਤੋਂ ਪਹਿਲਾਂ ਸਿਰਫ਼ 90 ਘੰਟੇ 35 ਮਿੰਟ ਵਿਚ ਇਸ ਨੂੰ ਪੂਰਾ ਕੀਤਾ, ਜਦ ਕਿ ਇਸ ਨੂੰ ਪੂਰਾ ...

ਪੂਰੀ ਖ਼ਬਰ »

ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਵਿਖੇ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਵਲੋਂ ਸੈਮੀਨਾਰ

ਧਨੌਲਾ, 8 ਨਵੰਬਰ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਪÏਲੀਟੈਕਨਿਕ ਕਾਲਜ ਬਡਬਰ (ਬਰਨਾਲਾ) ਵਿਖੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵਲੋਂ ਪਿ੍ੰਸੀਪਲ ਇੰਜੀ: ਰਵਿੰਦਰ ਸਿੰਘ ਹੁੰਦਲ ਅਤੇ ਨੋਡਲ ਅਫ਼ਸਰ ਜਗਦੀਪ ਸਿੰਘ ਸਿੱਧੂ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਸ੍ਰੀ ਸਾਂਈ ਸਕਿੱਲ ਸੈਂਟਰ ਧਨੌਲਾ ਵਿਖੇ ਮੁਫ਼ਤ ਕੋਰਸਾਂ ਲਈ ਦਾਖ਼ਲੇ ਸ਼ੁਰੂ

ਧਨੌਲਾ, 8 ਨਵੰਬਰ (ਚੰਗਾਲ)-ਸ੍ਰੀ ਸਾਂਈ ਸਕਿੱਲ ਸੈਂਟਰ ਧਨੌਲਾ ਵਿਦਿਆਰਥੀਆਂ ਲਈ ਸਰਵਪੱਖੀ ਵਿਕਾਸ ਦੇ ਲਈ ਮੁਫ਼ਤ ਸਕਿਲ ਡਿਵੈਲਪਮੈਂਟ ਕੋਰਸ ਕਰਵਾ ਰਹੀ ਹੈ | ਜਿਸ ਨਾਲ ਇਲਾਕੇ ਦੇ ਹਜ਼ਾਰਾਂ ਹੀ ਵਿਦਿਆਰਥੀ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਨਿਖਾਰ ਕੇ ਵਧੀਆ ਜੀਵਨ ...

ਪੂਰੀ ਖ਼ਬਰ »

ਸੁਖਪੁਰਾ ਸਕੂਲ ਦੀ ਵਿਦਿਆਰਥਣ ਦਾ ਬਲਾਕ ਪੱਧਰੀ ਮੁਕਾਬਲਿਆਂ 'ਚ ਪਹਿਲਾ ਸਥਾਨ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਸੁਖਪੁਰਾ ਸਕੂਲ ਦੀ ਵਿਦਿਆਰਥਣ ਨੇ ਬਲਾਕ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਸਕੂਲ ਸਟਾਫ਼ ਵਲੋਂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ | ਦਸਵੀਂ ਕਲਾਸ ਦੀ ਵਿਦਿਆਰਥਣ ਖੁਸਪ੍ਰੀਤ ਕੌਰ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਸਕੂਲ ਪੱਖੋਂ ਕਲਾਂ ਵਿਖੇ ਭਾਸ਼ਣ ਮੁਕਾਬਲੇ ਕਰਵਾਏ

ਰੂੜੇਕੇ ਕਲਾਂ, 8 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ...

ਪੂਰੀ ਖ਼ਬਰ »

ਆਈ.ਬੀ.ਟੀ. ਦੀ ਵਿਦਿਆਰਥਣ ਦਾ ਆਈਲੈਟਸ 'ਚ ਵਧੀਆ ਪ੍ਰਦਰਸ਼ਨ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਆਈ.ਬੀ.ਟੀ. ਇੰਸਟੀਚਿਊਟ ਬਰਨਾਲਾ ਦੀ ਵਿਦਿਆਰਥਣ ਨੇ ਆਈਲੈਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸੰਸਥਾ ਦੇ ਐਮ.ਡੀ. ਸੌਰਵ ਸਿੰਗਲਾ ਅਤੇ ਸੈਂਟਰ ਹੈੱਡ ਕਰਨ ਸਿੰਗਲਾ ਨੇ ਦੱਸਿਆ ਕਿ ਵਿਦਿਆਰਥਣ ਸੁਖਵੀਰ ਕੌਰ ਨੇ ਆਈ.ਬੀ.ਟੀ. ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ 'ਇਮਾਨਦਾਰੀ-ਇਕ ਜੀਵਨ ਸ਼ੈਲੀ' ਵਿਸ਼ੇ 'ਤੇ ਸੈਮੀਨਾਰ

ਧਨੌਲਾ, 8 ਨਵੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸੀ.ਬੀ.ਐੱਸ.ਈ. ਬੋਰਡ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਵਾਈਸ ਪਿ੍ੰਸੀਪਲ ਮੈਡਮ ਕਵਿਤਾ ਦੀ ਅਗਵਾਈ ਹੇਠ ਸੈਮੀਨਾਰ ਕਰਵਾ ਕੇ ...

ਪੂਰੀ ਖ਼ਬਰ »

ਮਦਰ ਟੀਚਰ ਸਕੂਲ ਦੇ ਵਿਦਿਆਰਥੀਆਂ ਨੇ ਸਕੇਟਿੰਗ ਮੁਕਾਬਲੇ 'ਚ ਸੋਨ ਤਗਮੇ ਜਿੱਤੇ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਛੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਸਾਰੰਸ਼ ਨੇ 500 ਮੀਟਰ ਦੌੜ, 1000 ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ ਵਲੋਂ ਕੱਢੇ 430 ਸੁਰੱਖਿਆ ਕਰਮੀ ਤੁਰੰਤ ਬਹਾਲ ਕੀਤੇ ਜਾਣ-ਇੰਜ: ਸਿੱਧੂ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਗ੍ਰਾਮੀਣ ਬੈਂਕ ਵਲੋਂ ਕੱਢੇ ਗਏ 430 ਸੁਰੱਖਿਆ ਕਰਮੀ ਅਤੇ ਇਨ੍ਹਾਂ ਦੀ ਤਨਖ਼ਾਹ 15400 ਤੋਂ ਘਟਾ ਕੇ 8800 ਰੁਪਏ ਕਰਨ ਦੇ ਮਾਮਲੇ ਵਿਚ ਸ਼ੋ੍ਰਮਣੀ ਅਕਾਲੀ ਦਲ ਸਾਬਕਾ ਸੈਨਿਕ ਵਿੰਗ ਨੇ ਜਿੱਥੇ ਸਕਿਉਰਿਟੀ ਗਾਰਡਾਂ ਨੂੰ ਤੁਰੰਤ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਆਰੰਭ

ਮਹਿਲ ਕਲਾਂ, 8 ਨਵੰਬਰ (ਅਵਤਾਰ ਸਿੰਘ ਅਣਖੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਾਂਗਰਸ ਦੇ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਇਤਿਹਾਸਕ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਬਾਰੇ ਗੋਸ਼ਟੀ ਭਲਕੇ

ਜੈਤੋ, 8 ਨਵੰਬਰ (ਭੋਲਾ ਸ਼ਰਮਾ)-ਪਾਠਕ ਮੰਚ ਦਬੜ੍ਹੀਖਾਨਾ ਵਲੋਂ 10 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਬਾਰੇ ਗੋਸ਼ਟੀ ਕਰਵਾਈ ਜਾਵੇਗੀ | ਮੰਚ ਦੇ ਆਗੂ ਗੁਰਵਿੰਦਰ ਸਿੰਘ ਦਬੜ੍ਹੀਖਾਨਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਲਾਕ ਦਫ਼ਤਰ ਸ਼ਹਿਣਾ ਦੇ 11 ਸੇਵਾ ਕੇਂਦਰ ਪੰਚਾਇਤਾਂ ਨੂੰ ਸੌਾਪੇ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਅਧੀਨ ਪੈਂਦੇ 11 ਪਿੰਡਾਂ ਦੇ ਸੇਵਾ ਕੇਂਦਰਾਂ ਦਾ ਚਾਰਜ ਪੰਚਾਇਤਾਂ ਨੂੰ ਸੌਾਪ ਦਿੱਤਾ ਗਿਆ ਹੈ | ਜਾਰੀ ਪੱਤਰ ਅਨੁਸਾਰ ਬਲਾਕ ਸ਼ਹਿਣਾ ਦੇ ਉਪਰੋਕਤ 11 ਪਿੰਡਾਂ ਦੇ ਸੇਵਾ ਕੇਂਦਰਾਂ ਵਿਚ ਪਏ ਸਾਮਾਨ ਦੀ ਜਾਂਚ ਉਕਤ ...

ਪੂਰੀ ਖ਼ਬਰ »

ਦਿ ਵੀਜ਼ਾ ਲੈਂਡ ਦਾ ਨੈਨੀ ਅਤੇ ਸਟੱਡੀ ਵੀਜ਼ਾ ਸਬੰਧੀ ਸੈਮੀਨਾਰ ਅੱਜ

ਜਲੰਧਰ, 8 ਨਵੰਬਰ- ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਦਿ ਵੀਜ਼ਾ ਲੈਂਡ ਨੈਨੀ ਅਤੇ ਇਮੀਗ੍ਰੇਸ਼ਨ ਵਲੋਂ ਨੈਨੀ ਕੇਅਰ ਕੋਰਸ, ਵੀਜ਼ਾ ਫ਼ਾਈਲ, ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਸਬੰਧੀ ਵਿਸ਼ੇਸ ਸੈਮੀਨਾਰ ਅੱਜ (9 ਨਵੰਬਰ, 2019) ਦਿਨ ਸ਼ਨੀਵਾਰ ਸਵੇਰੇ 10 ਤੋਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ-ਗੁਰਦੇਵ ਸਿੰਘ ਮੱਕੜਾ

ਬਰਨਾਲਾ, 8 ਨਵੰਬਰ (ਧਰਮਪਾਲ ਸਿੰਘ)-ਕੈਪਟਨ ਸਰਕਾਰ ਨੇ ਜੋ ਵੋਟਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ | ਜਿਸ ਕਾਰਨ ਲੋਕਾਂ 'ਚ ਕੈਪਟਨ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ...

ਪੂਰੀ ਖ਼ਬਰ »

ਭਾਈ ਰੂਪ ਚੰਦ ਸਕੂਲ ਵਿਖੇ ਕਲਾ ਪ੍ਰਦਰਸ਼ਨੀ ਲਗਾਈ

ਭਦੌੜ, 8 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਚੇਅਰਪਰਸਨ ਬੀਬੀ ਜੋਗਿੰਦਰਪਾਲ ਕੌਰ ਦੀ ਅਗਵਾਈ ਵਿਚ ਕਲਾ ਪ੍ਰਦਰਸ਼ਨੀ ਲਗਾਈ | ਜਿਸ ਵਿਚ ਹੱਬ ਆਫ਼ ਲਰਨਿੰਗ ਸਕੂਲ ਦੇ ਅਧੀਨ ਆਉਂਦੇ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ...

ਪੂਰੀ ਖ਼ਬਰ »

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਐਮ.ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ

ਭਦੌੜ, 8 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਐਲਾਨੇ ਗਏ ਐਮ.ਏ. ਪੰਜਾਬੀ ਭਾਗ ਪਹਿਲਾ ਸਮੈਸਟਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਮੱਲ੍ਹਾਂ ਮਾਰੀਆਂ ਹਨ ¢ ਪੰਜਾਬੀ ਵਿਭਾਗ ...

ਪੂਰੀ ਖ਼ਬਰ »

ਕਿਸਾਨ ਕੇਵਲ ਕ੍ਰਿਸ਼ਨ ਪਰਾਲੀ ਨੂੰ ਬਿਨਾਂ ਅੱਗ ਲਗਾਏ 100 ਏਕੜ 'ਚ ਕਰਦਾ ਕਣਕ ਦੀ ਬਿਜਾਈ

ਦਿੜ੍ਹਬਾ ਮੰਡੀ, 8 ਨਵੰਬਰ (ਹਰਬੰਸ ਸਿੰਘ ਛਾਜਲੀ)- ਪਿੰਡ ਤੂਰਬਨਜਾਰਾ ਦੇ ਕਿਸਾਨ ਕੇਵਲ ਕਿ੍ਸ਼ਨ ਵਲੋਂ ਕਰੀਬ 100 ਏਕੜ ਜ਼ਮੀਨ ਵਿਚ ਝੋਨੇ ਦੀ ਫ਼ਸਲ ਲਗਾਈ ਜਾਂਦੀ ਹੈ | ਕਿਸਾਨ ਨੇ ਪਿਛਲੇ ਕਈ ਸਾਲਾਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ | ਕਿਸਾਨ ਕੇਵਲ ਕ੍ਰਿਸ਼ਨ ਦਾ ...

ਪੂਰੀ ਖ਼ਬਰ »

'ਸਮਾਜ ਨੂੰ ਸਕੂਲ ਨਾਲ ਜੋੜਨ' ਤਹਿਤ ਪ੍ਰੋਗਰਾਮ ਕਰਵਾਇਆ

ਕੌਹਰੀਆਂ, 8 ਨਵੰਬਰ (ਮਾਲਵਿੰਦਰ ਸਿੰਘ ਸਿੱਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਚ ਸਮਾਜ ਨੂੰ ਸਕੂਲ ਨਾਲ ਜੋੜਨ ਦੀ ਮੁਹਿੰਮ ਤਹਿਤ ਕਰਵਾਏ ਸਮਾਗਮ ਵਿਚ ਪਿੰਡ ਦੇ ਮੋਹਤਵਰ ਵਿਅਕਤੀਆਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਸ਼ਾਮਿਲ ਹੋਏ | ਸਮਾਗਮ ਵਿਚ ...

ਪੂਰੀ ਖ਼ਬਰ »

ਮਦਨ ਮੋਹਨ ਦੀ ਯਾਦ ਨੂੰ ਸਮਰਪਿਤ ਅੰਗਹੀਣਾਂ ਲਈ ਲਗਾਇਆ ਜਾਵੇਗਾ ਮੁਫ਼ਤ ਕੈਂਪ

ਲੌਾਗੋਵਾਲ, 8 ਨਵੰਬਰ (ਸ.ਸ.ਖੰਨਾ) - ਸੰਤ ਹਰਚੰਦ ਸਿੰਘ ਲੌਾਗੋਵਾਲ ਇੰਸਟੀਚਿਊਟ ਆਫ ਇੰਜੀਨਿਅਰਿੰਗ ਤਕਨਾਲੋਜੀ ਵਿਖੇ ਟੈਕਨੀਕਲ ਵਿਭਾਗ ਵਿਚ ਬਤੌਰ ਤਕਨੀਸੀਅਨ ਅਤੇ ਉੱਘੇ ਸਮਾਜ ਸੇਵੀ, ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਾਡ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਉਣ ਦੀ ਲੋੜ-ਰਿੰਕਾ ਕੁਤਬਾ ਬਾਹਮਣੀਆਂ

ਮਹਿਲ ਕਲਾਂ, 8 ਨਵੰਬਰ (ਅਵਤਾਰ ਸਿੰਘ ਅਣਖੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੂਹ ਰਾਜਨੀਤਕ ਧਿਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਨਾਉਣ ਦੀ ਲੋੜ ਹੈ | ਇਹ ਪ੍ਰਗਟਾਵਾ ਡਾ: ...

ਪੂਰੀ ਖ਼ਬਰ »

ਜਾਗਰੂਕਤਾ ਦਿਵਸ ਮਨਾਇਆ

ਮੂਣਕ, 8 ਨਵੰਬਰ (ਕੇਵਲ ਸਿੰਗਲਾ) - ਸਿਹਤ ਵਿਭਾਗ ਵਲੋਂ ਪੰਜਾਬ ਅਤੇ ਡਾ. ਰਾਜ ਕੁਮਾਰ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰਾਜੇਸ਼ ਕੁਮਾਰ ਐਸ.ਐਮ.ਓ ਮੁਢਲਾ ਸਿਹਤ ਕੇਂਦਰ ਮੂਣਕ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਹਸਪਤਾਲ ਵਿਖੇ ਵਿਸ਼ਵ ਕੈਂਸਰ ...

ਪੂਰੀ ਖ਼ਬਰ »

ਵਿਸ਼ਵ ਆਜ਼ਾਦੀ ਦਿਵਸ ਮਨਾਇਆ

ਸ਼ੇਰਪੁਰ, 8 ਨਵੰਬਰ (ਦਰਸ਼ਨ ਸਿੰਘ ਖੇੜੀ) - ਬਾਬਾ ਜੋਰਾ ਸਿੰਘ ਮੈਮੋ: ਪਬਲਿਕ ਸਕੂਲ ਗੁਰਬਖਸਪੁਰਾ ਦੀ ਪਿੰ੍ਰਸੀਪਲ ਮੈਡਮ ਪੂਨਮ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਖੇ ਵਿਸ਼ਵ ਆਜ਼ਾਦੀ ਦਿਵਸ ਮਨਾਇਆ ਗਿਆ | ਨੌਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਨੇ ...

ਪੂਰੀ ਖ਼ਬਰ »

ਚੀਮਾ ਦੇ ਬੱਸ ਅੱਡੇ 'ਤੇ ਫਿਰ ਚੋਰੀ

ਟੱਲੇਵਾਲ, 8 ਨਵੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਬੱਸ ਸਟੈਂਡ 'ਤੇ ਪਿਛਲੇ ਇਕ ਹਫ਼ਤੇ ਦੌਰਾਨ ਹੀ ਚੋਰਾਂ ਵਲੋਂ ਤਿੰਨ ਦੁਕਾਨਾਂ 'ਤੇ ਚੋਰੀ ਕੀਤੀ ਜਾ ਚੱੁਕੀ ਹੈ | ਇਸੇ ਹੀ ਕੜ੍ਹੀ ਤਹਿਤ ਪਿੰਡ ਚੀਮਾ ਦੇ ਬੱਸ ਅੱਡੇ ਨਜ਼ਦੀਕ ਕੁਲਚੇ ਛੋਲੇ ਦੀ ਰੇਹੜੀ ਲਗਾਉਣ ਵਾਲੇ ...

ਪੂਰੀ ਖ਼ਬਰ »

ਸ੍ਰੀ ਕੋਪਾਲ ਮੋਚਨ ਲਈ 33ਵਾਂ ਲੰਗਰ ਰਵਾਨਾ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਕੋਪਾਲ ਮੋਚਨ ਲੰਗਰ ਕਮੇਟੀ ਬਰਨਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 33ਵਾਂ ਲੰਗਰ ਸ੍ਰੀ ਕੋਪਾਲ ਮੋਚਨ ਲਈ ਰਵਾਨਾ ਕੀਤਾ ਗਿਆ | ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ੍ਰੀ ...

ਪੂਰੀ ਖ਼ਬਰ »

ਸਰਕਾਰ ਵਲੋਂ ਅਗਾਂਹਵਧੂ ਕਿਸਾਨ ਗੁਲਜ਼ਾਰ ਸਿੰਘ ਗਿੱਲ ਦਾ ਸਨਮਾਨ 10 ਨੂੰ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ 550 ਵਿਸ਼ੇਸ਼ ਸਿੱਖ ਅਤੇ ਨਾਨਕ ਨਾਮ ਲੇਵਾ ਸ਼ਖ਼ਸੀਅਤਾਂ, ਜਿਨ੍ਹਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਦਾ ...

ਪੂਰੀ ਖ਼ਬਰ »

ਜਥੇ: ਮੁਕੰਦ ਸਿੰਘ ਹਮੀਦੀ ਨਮਿੱਤ ਭੋਗ ਭਲਕੇ

ਮਹਿਲ ਕਲਾਂ, 8 ਨਵੰਬਰ (ਅਵਤਾਰ ਸਿੰਘ ਅਣਖੀ)-ਸਾਬਕਾ ਰਾਜਪਾਲ ਸ: ਸੁਰਜੀਤ ਸਿੰਘ ਬਰਨਾਲਾ ਦੇ ਨਜ਼ਦੀਕੀ ਸਾਥੀ ਜਥੇ: ਮੁਕੰਦ ਸਿੰਘ ਹਮੀਦੀ ਦੇ ਅਕਾਲ ਚਲਾਣੇ 'ਤੇ ਸੀਨੀਅਰ ਅਕਾਲੀ ਆਗੂ ਬੀਬੀ ਸੁਰਜੀਤ ਕੌਰ ਬਰਨਾਲਾ, ਗਗਨਜੀਤ ਸਿੰਘ ਬਰਨਾਲਾ, ਸਾਬਕਾ ਚੇਅਰਮੈਨ ਰੁਪਿੰਦਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਣ ਮੁਕਾਬਲੇ

ਮਹਿਲ ਕਲਾਂ, 8 ਨਵੰਬਰ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਣ ਮੁਕਾਬਲੇ ਸਕੂਲ ਪਿ੍ੰਸੀਪਲ ਹਿਮਾਂਸ਼ੂ ਦੱਤ ਸ਼ਰਮਾ ਦੀ ...

ਪੂਰੀ ਖ਼ਬਰ »

ਸੀ.ਐਸ. ਇਮੀਗੇ੍ਰਸ਼ਨ ਕੰਪਨੀ ਨੇ ਕੈਨੇਡਾ ਦਾ ਇਕ ਹੋਰ ਵਰਕ ਪਰਮਿਟ ਵੀਜ਼ਾ ਲਗਵਾਇਆ

ਟੱਲੇਵਾਲ, 8 ਨਵੰਬਰ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਕੰਪਨੀ ਸੀ.ਐਸ. ਇਮੀਗ੍ਰੇਸ਼ਨ ਰਾਏਕੋਟ ਕੈਨੇਡਾ ਦੇ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ ਹੈ ¢ ਕੰਪਨੀ ਨੇ ਥੋੜੇ੍ਹ ਸਮੇਂ ਵਿਚ ਕੈਨੇਡਾ ਦੇ ਸੈਂਕੜੇ ਵਿਜ਼ਟਰ ਵੀਜ਼ੇ, ਸਟੱਡੀ ...

ਪੂਰੀ ਖ਼ਬਰ »

ਬਲਾਕ ਦਫ਼ਤਰ ਸ਼ਹਿਣਾ ਵਿਖੇ ਪੰਚਾਇਤਾਂ ਦੀ ਮੀਟਿੰਗ ਦੌਰਾਨ ਕਈ ਅਹਿਮ ਮਤੇ ਵਿਚਾਰੇ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਪੰਚਾਇਤਾਂ ਦੀ ਮੀਟਿੰਗ ਦੌਰਾਨ ਕਈ ਅਹਿਮ ਮਤੇ ਵਿਚਾਰੇ ਗਏ | ਮੀਟਿੰਗ ਦੀ ਪ੍ਰਧਾਨਗੀ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਮੌੜ, ਗੁਰਦੀਪ ਦਾਸ ਬਾਵਾ ਵਾਇਸ ਚੇਅਰਮੈਨ, ਤਕਵਿੰਦਰ ਸਿੰਘ ਢਿੱਲੋਂ ਪ੍ਰਧਾਨ ...

ਪੂਰੀ ਖ਼ਬਰ »

ਜੀ.ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ ਦਸਤਾਰ ਮੁਕਾਬਲੇ ਕਰਵਾਏ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਜੀ.ਐਨ. ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੰੂ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ¢ ਜਿਸ ਵਿਚ ਤਿੰਨ ਗਰੁੱਪ ਅਲੱਗ-ਅਲੱਗ ਜਮਾਤਾਂ ਦੇ ਬਣਾਏ ਗਏ¢ ਪਹਿਲੇ ਗਰੱੁਪ ਵਿਚੋਂ ਜਗਦੀਪ ਸਿੰਘ (ਗਿਆਰ੍ਹਵੀਂ), ...

ਪੂਰੀ ਖ਼ਬਰ »

ਵੀ.ਐਲ.ਸੀ.ਸੀ. ਇੰਸਟੀਚਿਊਟ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਵੀ.ਐਲ.ਸੀ.ਸੀ. ਇੰਸਟੀਚਿਊਟ ਬਰਨਾਲਾ ਵਲੋਂ ਜਨਵਰੀ ਇਨਟੇਕ ਸਟੱਡੀ ਵੀਜ਼ਾ ਵਾਲੇ ਵਿਦਿਆਰਥੀਆਂ ਨੂੰ ਬਿਊਟੀ ਕੋਰਸ ਪੂਰਾ ਹੋਣ 'ਤੇ ਸਰਟੀਫਿਕੇਟ ਵੰਡੇ ਗਏ | ਇੰਸਟੀਚਿਊਟ ਹੈੱਡ ਮੈਡਮ ਈਸ਼ਾ ਵਸ਼ਿਸ਼ਟ ਨੇ ਦੱਸਿਆ ਕਿ ਇਸ ਕੋਰਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਵਿਸ਼ੇਸ਼ ਇਕੱਤਰਤਾ

ਧਨੌਲਾ, 8 ਨਵੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਬਲੌਰ ਸਿੰਘ ਛੰਨਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਬਰਨਾਲਾ ਜੇਲ੍ਹ ਅੱਗੇ ਮਨਜੀਤ ਧਨੇਰ ਦੀ ਸਜਾ ਦੇ ਵਿਰੋਧ ਵਿਚ ਲਾਏ ਗਏ ...

ਪੂਰੀ ਖ਼ਬਰ »

ਐਲ.ਬੀ.ਐਸ. ਕਾਲਜ ਵਿਖੇ ਧਾਰਮਿਕ ਮੁਕਾਬਲੇ ਕਰਵਾਏ

ਬਰਨਾਲਾ, 8 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵਕਰਮਾ ਟੈਕਨੀਕਲ ਐਸੋਸੀਏਸ਼ਨ ਬਰਨਾਲਾ ਵਲੋਂ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ ਗਿ: ਕਰਮ ਸਿੰਘ ਭੰਡਾਰੀ ਵਲੋਂ ਲਿਖੇ ਪੈਂਫ਼ਲਿਟ 'ਮਾਨਵਤਾ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਫ਼ੈਕਟਰੀ ਦਾ ਦੌਰਾ ਕਰਵਾਇਆ

ਧਨੌਲਾ, 8 ਨਵੰਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਦੇ ਮਨੋਰਥ ਨਾਲ, ਸਰਕਾਰੀ ਮਿਡਲ ਸਕੂਲ (ਸੰਗਰ ਪੱਤੀ) ਦੇ ਵਿਦਿਆਰਥੀਆਂ ਨੂੰ ਇਲਾਕੇ ਦੇ ਖੇਤਰ 'ਚ ਚੱਲ ਰਹੀ ਅਵਦੂਤ ਗੱਤਾ ਫ਼ੈਕਟਰੀ ਦੇ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਕਾਲੂ ਭੋਤਨਾ ਦਾ ਪੱਖੋ ਕੈਂਚੀਆਂ ਵਿਖੇ ਸਨਮਾਨ

ਸ਼ਹਿਣਾ, 8 ਨਵੰਬਰ (ਸੁਰੇਸ਼ ਗੋਗੀ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲੂ ਭੋਤਨਾ ਜੋ ਵਿਦੇਸ਼ਾਂ ਤੋਂ ਕਬੱਡੀ ਖੇਡ ਕੇ ਪਿੰਡ ਪਰਤੇ ਹਨ ਅਤੇ ਉਨ੍ਹਾਂ ਨੂੰ ਪੱਖੋਂ ਕੈਂਚੀਆਂ ਸਥਿੱਤ ਸਿੱਧੂ ਜਿੰਮ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX