ਤਾਜਾ ਖ਼ਬਰਾਂ


ਘਨੌਰ 'ਚ ਕਰੋਨਾ ਨੇ ਦਿੱਤੀ ਦਸਤਕ - ਦੋ ਮਾਮਲੇ ਆਏ ਸਾਹਮਣੇ , ਪਿੰਡ ਕੀਤੇ ਸੀਲ
. . .  1 day ago
ਘਨੌਰ, 28 ਮਈ (ਬਲਜਿੰਦਰ ਸਿੰਘ ਗਿੱਲ) -ਵਿਸ਼ਵ ਭਰ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਦੀ ਲਪੇਟ 'ਚ ਜ਼ਿਲ੍ਹਾ ਪਟਿਆਲਾ ਦਾ ਬਲਾਕ ਘਨੌਰ ਵੀ ਆ ਗਿਆ ਹੈ, ਜਿੱਥੋਂ ਦੋ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਇੱਕਠੀ ਪੁਸ਼ਟੀ ਹੋਣ ਨਾਲ ਸਹਿਮ ਦਾ ...
ਲੁਧਿਆਣਾ ਵਿੱਚ ਕੋਰੋਨਾ ਪੀੜਤ ਮਰੀਜ਼ ਦੀ ਹੋਈ ਮੌਤ
. . .  1 day ago
ਲੁਧਿਆਣਾ, 29 ਮਈ {ਸਲੇਮਪੁਰੀ }- ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਜਾਰੀ ਰਹਿਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਅੱਜ ਲੁਧਿਆਣਾ ਵਿਚ ਇਕ ...
ਕੋਰੋਨਾ ਪਾਜ਼ੀਟਿਵ ਆਏ ਸਾਧੂ ਦੇ ਸੰਪਰਕ ਚ ਆਏ 35 ਲੋਕਾਂ ਦੇ ਲਏ ਸੈਂਪਲ
. . .  1 day ago
ਲਹਿਰਾਗਾਗਾ,29ਮਈ (ਸੂਰਜ ਭਾਨ ਗੋਇਲ)-ਕੋਰੋਨਾ ਪਾਜ਼ੀਟਿਵ ਆਏ ਇੱਕ 65 ਸਾਲ ਦੇ ਸਾਧੂ ਨੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਸਾਧੂ ਦਾ 25 ਮਈ ਨੂੰ ਕੋਰੋਨਾ ਦਾ ਟੈੱਸਟ ਲਿਆ ਗਿਆ ...
ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ ਪੰਜ ਕੇਸ ਕੋਰੋਨਾ ਪਾਜ਼ੀਟਿਵ ਪਾਏ
. . .  1 day ago
ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ 5 ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੋ ਕਿ ਬੀਤੇ ਦਿਨੀਂ ਮੁੰਬਈ ਤੋਂ ਇੱਥੇ ਆਏ ...
ਕਰਨਾਲ ਜ਼ਿਲ੍ਹੇ ਅੰਦਰ ਇਕੋ ਦਿਨ ਵਿਚ ਆਏ 6 ਕੋਰੋਨਾ ਪਾਜ਼ੀਟਿਵ ਪੀੜਤ
. . .  1 day ago
ਕਰਨਾਲ, 29 ਮਈ (ਗੁਰਮੀਤ ਸਿੰਘ ਸੱਗੂ) – ਕਰਨਾਲ ਜ਼ਿਲ੍ਹੇ ਅੰਦਰ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ 6 ਪੀੜਤ ਸਾਹਮਣੇ ਆਏ। ਇਨਾ ਪੀੜਤਾਂ ਵਿਚੋਂ 5 ਦੀ ਦੂਜੇ ਰਾਜਾਂ ਤੋ ਟਰੈਵਲ ਹਿਸਟਰੀ ਹੈ ਜਿਨ੍ਹਾਂ ਵਿਚੋਂ 3 ਮੁੰਬਈ ਤੋ ਅਤੇ 2 ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੋ ਇਥੇ ਆਏ...
ਜ਼ਿਲ੍ਹਾ ਸੰਗਰੂਰ 'ਚ ਮਿਲਿਆ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾ ਵਿਅਕਤੀ ਜੋ ਇੱਕ ਟੈਂਪੂ ਡਰਾਈਵਰ ਹੈ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਪਿੱਛੋਂ ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ ਅੱਜ...
105 ਪੰਚਾਇਤ ਸਕੱਤਰਾਂ ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 29 ਮਈ (ਧਾਲੀਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਹੁਕਮਾਂ ਰਾਹੀਂ 105 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  1 day ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੇਗੇਟਿਵ
. . .  1 day ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  1 day ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  1 day ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  1 day ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  1 day ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  1 day ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  1 day ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  1 day ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  1 day ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  1 day ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  1 day ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  1 day ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਕੱਤਕ ਸੰਮਤ 551

ਜਲੰਧਰ

ਇਮਾਰਤਾਂ ਿਖ਼ਲਾਫ਼ ਕਾਰਵਾਈ ਨੂੰ ਲੈ ਕੇ ਨਾਰਾਜ਼ ਬੇਰੀ ਕਮਿਸ਼ਨਰ ਨੂੰ ਮਿਲੇ

ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)- ਦੋ ਦਿਨ ਤੋਂ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਨਾਜਾਇਜ਼ ਕਾਲੋਨੀਆਂ, ਇਮਾਰਤਾਂ ਿਖ਼ਲਾਫ਼ ਚੱਲ ਰਹੀ ਨਿਗਮ ਦੀ ਕਾਰਵਾਈ ਨੇ ਸਿਆਸੀ ਆਗੂਆਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਨਿਗਮ ਦਫ਼ਤਰ ਵਿਚ ਪੁੱਜੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਬਿਲਡਿੰਗ ਵਿਭਾਗ ਵਲੋਂ ਕੀਤੀ ਜਾ ਰਹੀ ਕਾਰਵਾਈ ਦੇ ਤਰੀਕੇ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਨ੍ਹਾਂ ਇਮਾਰਤਾਂ ਨੂੰ ਸਮਝੌਤਾ ਕੇਸ ਵਿਚ ਪਾ ਕੇ ਫ਼ੀਸਾਂ ਆ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ | ਬੇਰੀ ਨੇ ਕਿਹਾ ਕਿ ਨਾਜਾਇਜ਼ ਇਮਾਰਤਾਂ ਿਖ਼ਲਾਫ਼ ਕਾਰਵਾਈ ਹੋਵੇ, ਪਰ ਰੈਗੂਲਰ ਹੋਣ ਵਾਲੀਆਂ ਇਮਾਰਤਾਂ ਿਖ਼ਲਾਫ਼ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ | ਬੇਰੀ ਨੇ ਮੇਅਰ ਕਾਨਫ਼ਰੰਸ ਹਾਲ ਵਿਚ ਕਮਿਸ਼ਨਰ ਦੀਪਰਵਾ ਲਾਕੜਾ, ਮੇਅਰ ਜਗਦੀਸ਼ ਰਾਜਾ, ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨਾਲ ਮੀਟਿੰਗ ਕੀਤੀ | ਬੇਰੀ ਦਾ ਕਹਿਣਾ ਸੀ ਕਿ ਬਿਲਡਿੰਗ ਵਿਭਾਗ ਵਲੋਂ ਤਾਂ ਇਸ ਤਰਾਂ ਦੀਆਂ ਇਮਾਰਤਾਂ ਸੀਲ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਪੁਰਾਣੀਆਂ ਹਨ ਤੇ ਉਹ ਦੁਬਾਰਾ ਢਾਹ ਕੇ ਬਣਾਈਆਂ ਹਨ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਬੇਰੀ ਨੇ ਕਿਹਾ ਕਿ ਮੰਡੀ ਰੋਡ 'ਤੇ ਡਾ: ਖੋਸਲਾ ਦੀ ਸਾਲਾਂ ਪੁਰਾਣੀਆਂ ਦੁਕਾਨਾਂ ਸਨ, ਜਿਨ੍ਹਾਂ ਨੂੰ ਢਾਹ ਕੇ ਬਣਾਇਆ ਗਿਆ ਹੈ | ਉਨ੍ਹਾਂ ਨੇ ਡੇਢ ਫੁੱਟ ਜਗ੍ਹਾ ਪਿੱਛੇ ਹਟ ਕੇ ਦੁਕਾਨਾਂ ਬਣਾਈਆਂ ਹਨ, ਪਰ ਇਸ ਦੇ ਬਾਵਜੂਦ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ | ਬੇਰੀ ਦਾ ਕਹਿਣਾ ਸੀ ਕਿ ਕਈ ਇਮਾਰਤਾਂ ਹਨ, ਜਿਨ੍ਹਾਂ ਬਾਰੇ ਸਮਝੌਤਾ ਕਰਕੇ ਉਨ੍ਹਾਂ ਤੋਂ ਬਣਦੀਆਂ ਫ਼ੀਸਾਂ ਵਸੂਲੀਆਂ ਜਾ ਸਕਦੀਆਂ ਹਨ | ਬਿਲਡਿੰਗ ਵਿਭਾਗ ਨੇ ਨੀਤੀ ਤਹਿਤ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ | ਦੱਸਿਆ ਕਿ ਕਈ ਮਾਮਲਿਆਂ ਵਿਚ ਗ਼ਲਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਤਰਾਂ ਦੇ ਕਿਧਰੇ ਹਦਾਇਤ ਨਹੀਂ ਦਿੱਤੀ ਕਿ ਇਮਾਰਤਾਂ ਸੀਲ ਕੀਤੀਆਂ ਜਾਣ | ਇਸ ਵਿਸ਼ੇ 'ਤੇ ਉਨ੍ਹਾਂ ਦੀ ਬਾਵਾ ਹੈਨਰੀ, ਸੁਸ਼ੀਲ ਰਿੰਕੂ ਨਾਲ ਵੀ ਚਰਚਾ ਹੋਈ ਹੈ | ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਕਮਿਸ਼ਨਰ ਦੀਪਰਵਾ ਲਾਕੜਾ ਨੇ ਕੋਈ ਬਹੁਤਾ ਭਰੋਸਾ ਨਹੀਂ ਦਿੱਤਾ ਤੇ ਕਿਹਾ ਕਿ ਉਹ ਮਾਮਲੇ ਨੂੰ ਦੇਖਣਗੇ | ਚੇਤੇ ਰਹੇ ਕਿ ਬਿਲਡਿੰਗ ਵਿਭਾਗ ਨੇ ਨਾਜਾਇਜ਼ ਇਮਾਰਤਾਂ ਦੇ ਮਾਮਲੇ ਵਿਚ ਚੱਲ ਰਹੇ ਕੇਸ ਬਾਰੇ 11 ਨਵੰਬਰ ਨੂੰ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਪੋਰਟ ਦੇਣੀ ਹੈ | ਦੋ ਦਿਨ ਵਿਚ 20 ਦੁਕਾਨਾਂ ਸੀਲ ਕਰਨ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਤੋੜੀਆਂ ਗਈਆਂ ਹਨ | ਸ੍ਰੀ ਬੇਰੀ ਨੇ ਇਸ ਮੌਕੇ ਦੱਸਿਆ ਕਿ ਨਿਗਮ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਹੈ ਕਿ ਪੁਰਾਣੇ ਬਾਜ਼ਾਰਾਂ ਵਿਚ ਦੁਕਾਨਾਂ ਬਣਾਉਣ ਲਈ ਨਕਸ਼ੇ ਪਾਸ ਕਰਨ ਵਾਲੀ ਜ਼ੋਨਿੰਗ ਨੀਤੀ ਤਿਆਰ ਕਰਕੇ ਚੰਡੀਗੜ੍ਹ ਭੇਜ ਦਿੱਤੀ ਹੈ | ਉਸ ਦੇ ਪਾਸ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਜਾਵੇਗੀ |
ਸਾਬਕਾ ਕੌਾਸਲਰ ਦੀ ਬਿਲਡਿੰਗ ਨਹੀਂ ਕੀਤੀ ਸੀਲ
ਬੀਤੇ ਦਿਨੀਂ ਨਿਗਮ ਦੀ ਟੀਮ ਨੇ ਕਈ ਇਮਾਰਤਾਂ ਨੂੰ ਸੀਲ ਕੀਤਾ ਸੀ, ਪਰ ਆਰ. ਟੀ. ਆਈ. ਐਕਟੀਵਿਸਟ ਰਵਿੰਦਰ ਪਾਲ ਸਿੰਘ ਚੱਢਾ ਨੇ ਕਿਹਾ ਕਿ ਇਸ ਮਾਮਲੇ ਵਿਚ ਜੇ. ਸੀ. ਹਰਚਰਨ ਸਿੰਘ ਨੂੰ ਸ਼ਿਕਾਇਤ ਦਿੰਦੇ ਹੋਏ ਕਿਹਾ ਹੈ ਕਿ ਇਕ ਪਾਸੇ ਤਾਂ ਜਿਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਨੂੰ ਰਿਹਾਇਸ਼ ਵਿਚ ਨਹੀਂ ਬਦਲੀ ਕੀਤਾ ਤੇ ਸੀਲ ਕੀਤਾ ਗਿਆ ਹੈ, ਪਰ ਸਾਬਕਾ ਕੌਾਸਲਰ ਮਹਿੰਦਰ ਸਿੰਘ ਗੁਲੂ ਵਲੋਂ ਹਲਫ਼ੀਆ ਬਿਆਨ ਦੇਣ ਦੇ ਬਾਵਜੂਦ ਉਸ ਦੀ ਇਮਾਰਤ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਕਿ ਉਹ ਰਿਹਾਇਸ਼ੀ ਵਰਤੋਂ ਵਿਚ ਕਰ ਲੈਣਗੇ, ਪਰ ਉਕਤ ਇਮਾਰਤ ਵਿਚ ਵਪਾਰਕ ਸਰਗਰਮੀਆਂ ਚੱਲ ਰਹੀਆਂ ਹਨ | ਚੱਢਾ ਨੇ ਕਿਹਾ ਕਿ ਜੇਕਰ ਇਮਾਰਤ ਨੂੰ ਸੀਲ ਨਾ ਕੀਤਾ ਗਿਆ ਤਾਂ ਉਹ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਨਗੇ |
ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਸਿਰੇ ਨਾ ਚੜ੍ਹਨ ਬਾਰੇ ਮੇਅਰ ਨੇ ਮੰਗੀ ਰਿਪੋਰਟ
ਜਲੰਧਰ - ਮੇਅਰ ਜਗਦੀਸ਼ ਰਾਜਾ ਨੇ ਕਮਿਸ਼ਨਰ ਦੀਪਰਵਾ ਲਾਕੜਾ ਤੇ ਜੇ. ਸੀ. ਹਰਚਰਨ ਸਿੰਘ ਤੇ ਨਿਗਮ ਦੇ ਹੋਰ ਵਿਭਾਗਾਂ ਦੇ ਮੁ੍ਰਖੀਆਂ ਨਾਲ ਹੋਈ ਮੀਟਿੰਗ ਵਿਚ ਕਈ ਮਾਮਲਿਆਂ ਵਿਚ ਰਿਪੋਰਟਾਂ ਮੰਗੀਆਂ ਹਨ ਸਗੋਂ ਕਈ ਪ੍ਰਾਜੈਕਟਾਂ 'ਤੇ ਕੰਮ ਕਰਨ ਦੀ ਹਦਾਇਤ ਦਿੱਤੀ ਹੈ | ਇਸ਼ਤਿਹਾਰੀ ਬੋਰਡ ਲਗਾਉਣ ਲਈ ਅਜੇ ਤੱਕ 7 ਵਾਰ ਟੈਂਡਰ ਸਿਰੇ ਨਾ ਚੜ੍ਹਨ ਬਾਰੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਕੋਲ ਰਿਪੋਰਟ ਮੰਗੀ ਹੈ | ਦੁਰਗਾ ਕੰਪਨੀ ਦੇ ਹੁਣ ਤੱਕ ਵੀ ਸ਼ਹਿਰ ਦੇ ਜਿਨ੍ਹਾਂ ਹਿੱਸਿਆਂ ਵਿਚ ਬੋਰਡ ਲੱਗੇ ਹਨ, ਉਨਾਂ ਨੂੰ ਉਤਾਰਨ ਦੀ ਹਦਾਇਤ ਦਿੱਤੀ ਹੈ | ਅਲੱਗ-ਅਲੱਗ ਫਲਾਈ ਓਵਰਾਂ ਦੀਆਂ ਦੀਵਾਰਾਂ 'ਤੇ ਨਾਜਾਇਜ਼ ਕੀਤੀ ਗਈ ਇਸ਼ਤਿਹਾਰਬਾਜ਼ੀ 'ਤੇ ਚਿੱਟਾ ਰੰਗ ਫੇਰਨ ਦੀ ਹਦਾਇਤ ਦਿੱਤੀ ਗਈ | ਸੜਕਾਂ ਸਾਫ਼ ਕਰਨ ਲਈ ਲਿਆਂਦੀ ਗਈ ਸਵੀਪਿੰਗ ਮਸ਼ੀਨ 'ਤੇ ਜੀ. ਪੀ. ਐਸ. ਪ੍ਰਣਾਲੀ ਨਾਲ ਨਿਗਰਾਨੀ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਹੋਰ ਵੀ ਕਈ ਪ੍ਰਾਜੈਕਟਾਂ 'ਤੇ ਰਿਪੋਰਟ ਮੰਗੀ ਗਈ ਹੈ |

ਸੈਨੇਟਰੀ ਸਟੋਰ ਤੇ ਕੋਠੀ 'ਚ ਚੋਰੀ

ਗੁਰਾਇਆ, 8 ਨਵੰਬਰ (ਬਲਵਿੰਦਰ ਸਿੰਘ)- ਹਾਈਵੇ ਸਥਿਤ ਮਾਂ ਲਕਸ਼ਮੀ ਸੈਨੇਟਰੀ ਸਟੋਰ ਜਮਾਲਪੁਰ ਚਚਰਾੜੀ ਵਿਖੇ ਬੀਤੀ ਰਾਤ ਚੋਰਾਂ ਨੇ ਸੰਨ੍ਹ ਲਾ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ | ਦੁਕਾਨ ਮਾਲਕ ਲੋਹਾ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਸ ਦੀ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਕੈਦ

ਜਲੰਧਰ, 8 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਕੰਗਨੀਵਾਲ, ਥਾਣਾ ਪਤਾਰਾ, ਜਲੰਧਰ ਨੂੰ 1 ਮਹੀਨੇ ਦੀ ਕੈਦ ਅਤੇ 11 ...

ਪੂਰੀ ਖ਼ਬਰ »

ਬਲੈਕ ਲਿਸਟ ਨਹੀਂ ਹੋਈ ਸੜਕ ਨਾ ਬਣਾਉਣ ਵਾਲੀ ਕੰਪਨੀ

ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)- ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਹੋਈ ਮੀਟਿੰਗ ਵਿਚ ਉਸ ਕੰਪਨੀ ਨੂੰ ਬਲੈਕ ਲਿਸਟ ਕਰਨ ਦਾ ਫ਼ੈਸਲਾ ਮੁਲਤਵੀ ਕਰਕੇ ਕੰਪਨੀ ਨੂੰ ਰਾਹਤ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਕਮੇਟੀ ਦੀ ਮੀਟਿੰਗ ...

ਪੂਰੀ ਖ਼ਬਰ »

ਮੰਗਲਵਾਰ ਤੱਕ ਅਦਾਲਤਾਂ 'ਚ ਛੁੱਟੀ

ਜਲੰਧਰ, 8 ਨਵੰਬਰ (ਚੰਦੀਪ ਭੱਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਅਦਾਲਤਾਂ 'ਚ ਵੀ ਹੁਣ ਮੰਗਲਵਾਰ ਤੱਕ ਛੁੱਟੀ ਰਹੇਗੀ ਤੇ ਬੁੱਧਵਾਰ ਨੂੰ ਅਦਾਲਤਾਂ 'ਚ ਕੰਮਕਾਜ ਸ਼ੁਰੂ ਹੋਵੇਗਾ | ਇਸ ਤੋਂ ਪਹਿਲਾਂ 9 ਨਵੰਬਰ ਨੂੰ ਦੂਜੇ ਸਨਿਚਰਵਾਰ ...

ਪੂਰੀ ਖ਼ਬਰ »

ਪਰਾਲੀ ਸਾੜਨ ਦੇ ਦੋਸ਼ 'ਚ ਕਿਸਾਨ ਗਿ੍ਫ਼ਤਾਰ

ਮਕਸੂਦਾਂ, 8 ਨਵੰਬਰ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਅੱਜ ਫਿਰ ਇਕ ਹੋਰ ਕਿਸਾਨ ਨੂੰ ਪਰਾਲੀ ਸਾੜਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਏਪੁਰ ਰਸੂਲਪੁਰ ਦੇ ਤੌਰ 'ਤੇ ਹੋਈ ਹੈ | ਏ.ਐਸ.ਆਈ. ...

ਪੂਰੀ ਖ਼ਬਰ »

ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ 4 ਜ਼ਖ਼ਮੀ, ਮੋਟਰਸਾਈਕਲ ਸਾੜੇ, ਵਾਹਨ ਤੋੜੇ

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)- ਬਸਤੀ ਸ਼ੇਖ਼ ਦੇ ਖੇਤਰ 'ਚ ਪੈਂਦੇ ਮੁਹੱਲਾ ਚਾਏਆਮ 'ਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੋ ਧਿਰਾਂ ਦੇ 4 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਦਕਿ ਕਈ ਵਾਹਨਾਂ ਦੀ ਭੰਨ ਤੋੜ ਕੀਤੀ ਗਈ ਤੇ 2 ਮੋਟਰਸਾਈਕਲ ਸਾੜੇ ਗਏ ਹਨ | ਸਿਵਲ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਪਟਵਾਰੀ ਬਰੀ

ਜਲੰਧਰ, 8 ਨਵੰਬਰ (ਚੰਦੀਪ ਭੱਲਾ)-ਜੇ.ਐਮ.ਆਈ. ਸੀ ਚੰਦਨਾ ਭੱਟੀ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਪਟਵਾਰੀ ਰਵੀ ਕੁਮਾਰ ਜੋ ਉਸ ਵੇਲੇ ਚਿੱਟੀ ਹਲਕੇ ਦਾ ਪਟਵਾਰੀ ਸੀ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕ੍ਰਿਸਮਸ ਅਤੇ ਨਵਾਂ ਸਾਲ ਟੂਰ ਪੈਕੇਜ ਸਬੰਧੀ ਮੁਫ਼ਤ ਸੈਮੀਨਾਰ ਅੱਜ ਤੇ ਕੱਲ੍ਹ ਈਜ਼ੀ ਵੀਜ਼ਾ ਜਲੰਧਰ ਦਫ਼ਤਰ 'ਚ

ਜਲੰਧਰ, 8 ਨਵੰਬਰ (ਅ. ਬ.)-ਕੈਨੇਡਾ ਦੇ ਸਭ ਤੋਂ ਵੱਧ ਵੀਜ਼ਾ ਲਗਵਾਉਣ ਤੇ ਤਿੰਨ ਵਾਰ ਐਵਾਰਡ ਜਿੱਤਣ ਵਾਲੀ ਕੰਪਨੀ ਈਜ਼ੀ ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਅਕਸਪਰਟ ਨਾਲ ਈਜ਼ੀ ਵੀਜ਼ਾ ਜਲੰਧਰ ਦਫ਼ਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ...

ਪੂਰੀ ਖ਼ਬਰ »

ਆਦਰਸ਼ ਨਗਰ ਸਕੂਲ ਦਾ ਸੂਬਾ ਪੱਧਰੀ ਸ਼ਬਦ ਗਾਇਨ ਮੁਕਾਬਲੇ 'ਚ ਪਹਿਲਾ ਸਥਾਨ

ਜਲੰਧਰ, 8 ਨਵੰਬਰ (ਰਣਜੀਤ ਸਿੰਘ ਸੋਢੀ)-ਆਦਰਸ਼ ਨਗਰ ਦੇ ਪਿ੍ੰਸੀਪਲ ਖੁਸ਼ਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰਾਜ ਪੱਧਰੀ ਕਰਵਾਏ ਗਏ ਸ਼ਬਦ ਗਾਇਣ ਮੁਕਾਬਲਿਆਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਦਰਬਾਰ ਅੱਜ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਚ ਚੱਲ ਰਹੇ 50 ਦੀਵਾਨਾਂ ਦੀ ਲੜੀ ਤਹਿਤ 9 ਨਵੰਬਰ ਨੂੰ 41ਵਾਂ ਦੀਵਾਨ ਰਾਤ 8:15 ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮਾਡਲ ਟਾਊਨ 'ਚ ਵਿਸ਼ੇਸ਼ ਸਮਾਗਮ 12 ਨੂੰ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ 12 ਨਵੰਬਰ ...

ਪੂਰੀ ਖ਼ਬਰ »

ਸਰਕਾਰ ਬਿਨਾਂ ਦੇਰੀ ਪੋਸਟ ਮੈਟਿ੍ਕ ਸਕਾਲਰਸ਼ਿਪ ਜਾਰੀ ਕਰੇ-ਰਮੇਸ਼ ਚੋਹਕਾਂ

ਜਲੰਧਰ, 8 ਨਵੰਬਰ (ਜਸਪਾਲ ਸਿੰਘ)-ਬਹੁਜਨ ਫ਼ਰੰਟ ਪੰਜਾਬ ਦੇ ਆਗੂ ਰਮੇਸ਼ ਚੋਹਕਾਂ ਨੇ ਪੋਸਟ ਮੈਟਿ੍ਕ ਸਕਾਲਰਸ਼ਿਪ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਸਾਲ 2015-16 ਤੋਂ ਬਾਅਦ ਕਿਸੇ ਵੀ ਦਲਿਤ ਵਿਦਿਆਰਥੀ ਦਾ ਵਜ਼ੀਫ਼ਾ ਜਾਰੀ ਨਹੀਂ ਕੀਤਾ ਗਿਆ ...

ਪੂਰੀ ਖ਼ਬਰ »

'ਸਟਾਰ ਫੀਲ' ਨਾਲ ਇਕ ਵਾਰ ਫਿਰ ਚਰਚਾ 'ਚ ਗਾਇਕ ਸਿੰਘ ਹਰਜੋਤ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- 'ਏ.ਟੀ.ਐਮ. ਕਾਰਡ', 'ਕਲੇਸ਼ ਪਾਲਾਂਗੇ' ਅਤੇ 'ਵਿਆਹ ਦੀ ਤਿਆਰੀ' ਗੀਤਾਂ ਨਾਲ ਮਸ਼ਹੂਰ ਉੱਭਰ ਰਿਹਾ ਗਾਇਕ ਸਿੰਘ ਹਰਜੋਤ ਇਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਸਟਾਰ ਫੀਲ' ਨਾਲ ਚਰਚਾ ਵਿਚ ਹੈ | ਜਾਣਕਾਰੀ ਦਿੰਦੇ ਹੋਏ ਬਾਂਸਲ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ

ਜਲੰਧਰ, 8 ਨਵੰਬਰ (ਚੰਦੀਪ ਭੱਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਬਾਰ ਰੂਮ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ 'ਚ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਸੁਖਮਨੀ ਸਾਹਿਬ ਦੇ ਪਾਠ ...

ਪੂਰੀ ਖ਼ਬਰ »

ਸ.ਸੀ.ਸੈ. ਸਮਰਾਟ ਸਕੂਲ 'ਚ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਜਲੰਧਰ, 8 ਨਵੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਪਹਿਲੀ ਜਮਾਤ ਤੋਂ ਲੈ ਕੇ 12 ਵੀਂ ਜਮਾਤ ਦੇ ਬੱਚਿਆਂ ਨੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਸਮਾਗਮ

ਜਲੰਧਰ, 8 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਮੁਹਾਲੀ ਵਿਖੇ ਇਕ ਵਿਸੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਮਹਾਰਾਣੀ ਪ੍ਰਨੀਤ ਕੌਰ ਨੇ ਸ਼ਿਰਕਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਾਣਾ ਕੁਕਿੰਗ ਸਕੂਲ ਵਲੋਂ ਵਿਸ਼ੇਸ਼ ਸਮਾਗਮ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਰਾਣਾ ਕੁਕਿੰਗ ਸਕੂਲ ਲਾਡੋਵਾਲੀ ਰੋਡ ਜਲੰਧਰ ਜਿਸ ਨੂੰ ਆਰ.ਸੀ.ਐਸ. ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦੇ ਸਾਲਾਨਾ ਸਮਾਗਮ 'ਯੂਫੋਰੀਆ-2019' 'ਚ ਵਿਦਿਆਰਥੀਆਂ ਨੇ ਕੀਤੀ ਖ਼ੂਬ ਮਸਤੀ

ਜਲੰਧਰ, 8 ਨਵੰਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਟ ਦੇ ਚਾਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਮਿਲ ਕੇ 'ਯੂਫੋਰੀਆ ਫੈਨਟਸੀ ਲੈਂਡ' ਥੀਮ ਨਾਲ ਤੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਬਰਾਮਦ

ਲਾਂਬੜਾ, 8 ਨਵੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਪਿੰਡ ਕਲਿਆਣਪੁਰ ਤੋਂ 45 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ...

ਪੂਰੀ ਖ਼ਬਰ »

ਰਣਵੀਰ ਸਿੰਘ ਯੂਥ ਅਕਾਲੀ ਦਲ ਸਰਕਲ ਜਲੰਧਰ ਛਾਉਣੀ ਦੇ ਪ੍ਰਧਾਨ ਨਿਯੁਕਤ

ਜਲੰਧਰ, 8 ਨਵੰਬਰ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਰਣਵੀਰ ਸਿੰਘ (ਖੇੜਾ) ਨੂੰ ਯੂਥ ਅਕਾਲੀ ਦਲ ਸਰਕਲ ਜਲੰਧਰ ਛਾਉਣੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਜ਼ਿਲ੍ਹਾ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਵਲੋਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਅਮਰ ਗਾਰਡਨ ਵਿਖੇ ਵਿਸ਼ੇਸ਼ ਸਮਾਗਮ ਕੱਲ੍ਹ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗੁ: ਸ੍ਰੀ ਗੁਰੂ ਗ੍ਰੰਥ ਸਾਹਿਬ ਅਮਰ ਗਾਰਡਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 10 ਨਬੰਵਰ ਨੂੰ ਕਰਵਾਇਆ ਜਾਵੇਗਾ | ਗੁਰਦੁਆਰਾ ਮੁੱਖ ਸੇਵਾਦਾਰ ਗੁਰਜੀਤ ਸਿੰਘ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਕਾਰਨ ਸਕੂਟਰ ਸਵਾਰ ਦੀ ਮੌਤ-ਟਰੱਕ ਚਾਲਕ ਗਿ੍ਫ਼ਤਾਰ

ਮਕਸੂਦਾਂ, 8 ਨਵੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਪਠਾਨਕੋਟ ਰੋਡ 'ਤੇ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਸਕੂਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਅਵਤਾਰ ਚੰਦ (42) ਪੁੱਤਰ ਕਿਸ਼ਨ ਲਾਲ ਵਾਸੀ ਭਾਰਗੋ ਕੈਂਪ ਦੇ ਤੌਰ 'ਤੇ ਹੋਈ ਹੈ | ਏ.ਐਸ.ਆਈ. ਗੁਰਮੇਲ ...

ਪੂਰੀ ਖ਼ਬਰ »

ਗੁਰ ਸ਼ਬਦ ਪ੍ਰਚਾਰ ਸਭਾ ਨੇ ਖ਼ਾਲਸਾ ਸਕੂਲ 'ਚ ਲਗਾਇਆ 'ਗੁਰੂ ਨਾਨਕ ਪਵਿੱਤਰ ਜੰਗਲ'

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਗੁਰ ਸ਼ਬਦ ਪ੍ਰਚਾਰ ਸਭਾ ਵਲੋਂ ਈਕੋ ਸਿੱਖ ਜਥੇਬੰਦੀ ਦੇ ਸਹਿਯੋਗ ਨਾਲ ਦੋਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਗੁਰੂ ਨਾਨਕ ਪਵਿੱਤਰ ਜੰਗਲ' ਲਗਾਉਣ ਦੀ ਅਰੰਭਤਾ ਹੋਈ, ਜਿਸ ਵਿਚ 1100 ਤੋਂ ਵੱਧ ਬੂਟੇ ਜਪਾਨੀ ...

ਪੂਰੀ ਖ਼ਬਰ »

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਸਬੰਧੀ ਐਸ.ਐਸ.ਪੀ. ਵਲੋਂ ਅਧਿਕਾਰੀਆਂ ਨੂੰ ਹਦਾਇਤਾਂ

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)-ਐਸ.ਐਸ.ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਅੱਜ ਆਪਣੇ ਗਜ਼ਟਿਡ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਐਸ.ਐਸ.ਪੀ. ਮਾਹਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬ-ਡਵੀਜ਼ਨਜ਼ ਮੈਜਿਸਟੇ੍ਰਟ ...

ਪੂਰੀ ਖ਼ਬਰ »

ਸੜਕ ਪਾਰ ਕਰਦੇ ਸਮੇਂ ਵਿਅਕਤੀ ਟਰੱਕ ਦੀ ਲਪੇਟ 'ਚ ਆਇਆ-ਮੌਤ

ਜਲੰਧਰ ਛਾਉਣੀ, 8 ਨਵੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਰਾਮਾ ਮੰਡੀ ਚੌਕ ਨੇੜੇ ਅੱਜ ਸਵੇਰ ਸਮੇਂ ਸੜਕ ਪਾਰ ਕਰਦੇ ਹੋਏ ਇਕ ਵਿਅਕਤੀ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ...

ਪੂਰੀ ਖ਼ਬਰ »

12 ਬਿਜਲੀ ਮੀਟਰਾਂ 'ਚ ਪਾਈ ਗਈ ਬਿਜਲੀ ਚੋਰੀ

ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਮੀਟਰਾਂ ਨੂੰ ਹੌਲੀ ਕਰਨ ਦੇ ਮਾਮਲੇ ਵਿਚ 35 ਮੀਟਰਾਂ 'ਚੋਂ 12 ਬਿਜਲੀ ਮੀਟਰਾਂ ਵਿਚ ਚੋਰੀ ਪਾਈ ਗਈ ਹੈ | ਇਸ ਮਾਮਲੇ ਵਿਚ ਸਬੰਧਿਤ ਖਪਤਕਾਰਾਂ ਨੂੰ 4 ਲੱਖ ਰੁਪਏ ਜੁਰਮਾਨਾ ਪਾ ਕੇ ਪਾਵਰਕਾਮ ...

ਪੂਰੀ ਖ਼ਬਰ »

ਮੁਫ਼ਤ ਜਾਂਚ ਕੈਂਪ 'ਚ 650 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁ ਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ-2 ਦੇ ਪ੍ਰਬੰਧਾਂ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਪ੍ਰੋ. ਡਾ. ...

ਪੂਰੀ ਖ਼ਬਰ »

ਸਮਾਰਟ ਸਿਟੀ ਦੇ ਸੀ. ਈ. ਓ. ਦਾ ਕੰਮ ਵੀ ਦੇਖਣਗੇ ਨਿਗਮ ਕਮਿਸ਼ਨਰ

ਜਲੰਧਰ, 8 ਨਵੰਬਰ (ਸ਼ਿਵ)- ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਹੁਣ ਸਮਾਰਟ ਸਿਟੀ ਦੇ ਸੀ. ਈ. ਓ. ਦਾ ਕੰਮ ਵੀ ਦੇਖਣਗੇ | ਸਾਬਕਾ ਸੀ. ਈ. ਓ. ਜਤਿੰਦਰ ਜੋਰਵਾਲ ਦੀ ਬਦਲੀ ਹੋ ਜਾਣ ਤੋਂ ਬਾਅਦ ਦੀਪਰਵਾ ਲਾਕੜਾ ਨੂੰ ਸੀ. ਈ. ਓ. ਦਾ ਵਾਧੂ ਚਾਰਜ ਦਿੱਤਾ ਗਿਆ | ਸਮਾਰਟ ਸਿਟੀ ਵਿਚ ਇਸ ਵੇਲੇ ...

ਪੂਰੀ ਖ਼ਬਰ »

ਸੜਕ ਪਾਰ ਕਰਦੇ ਸਮੇਂ ਵਿਅਕਤੀ ਟਰੱਕ ਦੀ ਲਪੇਟ 'ਚ ਆਇਆ-ਮੌਤ

ਜਲੰਧਰ ਛਾਉਣੀ, 8 ਨਵੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਰਾਮਾ ਮੰਡੀ ਚੌਕ ਨੇੜੇ ਅੱਜ ਸਵੇਰ ਸਮੇਂ ਸੜਕ ਪਾਰ ਕਰਦੇ ਹੋਏ ਇਕ ਵਿਅਕਤੀ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ...

ਪੂਰੀ ਖ਼ਬਰ »

ਪਿੰਡ ਕਲਿਆਣਪੁਰ 'ਚ ਲੋਕਾਂ ਤੇ ਗੈਸ ਏਜੰਸੀ ਦੇ ਵਰਕਰਾਂ 'ਚ ਤਕਰਾਰ

ਲਾਂਬੜਾ, 8 ਨਵੰਬਰ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਅੱਜ ਸ਼ਾਮ ਗੈਸ ਸਿਲੰਡਰਾਂ ਦੀ ਸਪਲਾਈ ਦੇ ਆਏ ਜੀ. ਆਰ. ਏ. ਗੈਸ ਏਜੰਸੀ ਦੇ ਮੁਲਾਜ਼ਮਾਂ ਤੇ ਪਿੰਡ ਵਾਸੀਆਂ 'ਚ ਤਕਰਾਰ ਹੋ ਗਿਆ | ਗੱਡੀ 'ਚ ਪਏ ਸਿਲੰਡਰਾਂ 'ਚ 4 ਤੋਂ 5 ਕਿਲੋ ਗੈਸ ਘੱਟ ਨਿਕਲਣ ...

ਪੂਰੀ ਖ਼ਬਰ »

12 ਬਿਜਲੀ ਮੀਟਰਾਂ 'ਚ ਪਾਈ ਗਈ ਬਿਜਲੀ ਚੋਰੀ

ਜਲੰਧਰ, 8 ਨਵੰਬਰ (ਸ਼ਿਵ ਸ਼ਰਮਾ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਮੀਟਰਾਂ ਨੂੰ ਹੌਲੀ ਕਰਨ ਦੇ ਮਾਮਲੇ ਵਿਚ 35 ਮੀਟਰਾਂ 'ਚੋਂ 12 ਬਿਜਲੀ ਮੀਟਰਾਂ ਵਿਚ ਚੋਰੀ ਪਾਈ ਗਈ ਹੈ | ਇਸ ਮਾਮਲੇ ਵਿਚ ਸਬੰਧਿਤ ਖਪਤਕਾਰਾਂ ਨੂੰ 4 ਲੱਖ ਰੁਪਏ ਜੁਰਮਾਨਾ ਪਾ ਕੇ ਪਾਵਰਕਾਮ ...

ਪੂਰੀ ਖ਼ਬਰ »

ਬਿਨਪਾਲਕੇ 'ਚ ਸਾਲਾਨਾ ਜਾਗਰਣ ਕੱਲ੍ਹ

ਭੋਗਪੁਰ 8 ਨਵੰਬਰ (ਡੱਲੀ)-ਇੱਥੋਂ ਥੋੜ੍ਹੀ ਦੂਰ ਭੋਗਪੁਰ-ਆਦਮਪੁਰ ਰੋਡ 'ਤੇ ਸਥਿਤ ਪਿੰਡ ਬਿਨਪਾਲਕੇ ਵਿਖੇ ਮਹਾਂਮਾਈ ਦਾ ਸਾਲਾਨਾ ਜਾਗਰਣ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਪਿੰਡ 'ਚ ਸਥਿਤ ਵੈਸ਼ਨੋ-ਹਨੂੰਮਾਨ ਮੰਦਰ ...

ਪੂਰੀ ਖ਼ਬਰ »

ਨਰਸਾਂ ਦੀ ਕਮੀ ਨਾਲ ਜੂਝ ਰਿਹੈ ਸਿਵਲ ਹਸਪਤਾਲ ਨਿੱਕੂ ਵਾਰਡ

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਜਿੱਥੇ ਵਾਇਰਲ ਅਤੇ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਲੱਗੀ ਹੋਈ ਹੈ, ਉੱਥੇ ਗਾਇਨੀ ਵਾਰਡ ਅਤੇ ਨਵ ਜਨਮੇ ਬੱਚਿਆਂ ਲਈ ਬਣੇ ਨਿੱਕੂ ਵਾਰਡ 'ਚ ਵੀ ਸਮਰੱਥਾ ਤੋਂ ਵੱਧ ਮਰੀਜ਼ ਦਾਖ਼ਲ ਹੋ ਰਹੇ ਹਨ | ਨਿੱਕੂ ਵਾਰਡ 'ਚ ਕਰੀਬ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਨਕੋਦਰ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

ਨਕੋਦਰ, 8 ਨਵੰਬਰ (ਭੁਪਿੰਦਰ ਅਜੀਤ ਸਿੰਘ)-ਕੇ. ਆਰ. ਐਮ. ਡੀ. ਏ. ਵੀ. ਕਾਲਜ ਨਕੋਦਰ ਦੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਪਿ੍ੰ: ਡਾ: ਅਨੂਪ ਕੁਮਾਰ ਦੀ ਅਗਵਾਈ 'ਚ ਅਤੇ ਪ੍ਰੋ: ਵਿਨੇ ਕੁਮਾਰ, ਪ੍ਰੋ: ਇੰਦੂ ਬੱਤਰਾ, ਪ੍ਰੋ: ਡਾ: ਕਮਲਜੀਤ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦਾ ਇਕ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ 'ਚ ਵਰਦੀਆਂ ਵੰਡੀਆਂ

ਆਦਮਪੁਰ, 8 ਨਵੰਬਰ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਕਸਬਾ ਅਲਾਵਲਪੁਰ ਦੇ ਸਰਕਾਰੀ ਕੰਨਿਆਂ ਸੀਨੀਅਰ ਸਕੈਡੰਰੀ ਸਕੂਲ ਵਿਖੇ ਪਿੰ੍ਰ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ¢ ਪਿ੍ੰਸੀਪਲ ਨੇ ਦੱਸਿਆ ਕਿ ਛੇਵੀਂ ਜਮਾਤ ਤੋਂ ਲੈ ਕੇ ...

ਪੂਰੀ ਖ਼ਬਰ »

ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਕਰਤਾਰਪੁਰ, 8 ਨਵੰਬਰ (ਜਸਵੰਤ ਵਰਮਾ, ਧੀਰਪੁਰ)-ਮਹਿੰਦਰਾ ਗਰੁੱਪ ਆਫ਼ ਸਕੂਲਜ਼ ਦਿਆਲਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਮਾਗਮਾਂ ਦੀ ਆਰੰਭਤਾ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ | ਉਪਰੰਤ ਦਸਵੀਂ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 450 ਮਰੀਜ਼ਾਂ ਦੀ ਜਾਂਚ

ਮਹਿਤਪੁਰ, 8 ਨਵੰਬਰ (ਮਿਹਰ ਸਿੰਘ ਰੰਧਾਵਾ)- ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਮਿਸਟਰ ਮੈਨੀ ਸਿੰਘ ਬਿੱਟੂ ਵਰਮਾ (ਯੂ.ਐਸ.ਏ) ਅਤੇ ਵਰਮਾ ਪਰਿਵਾਰ ਬਾਲੋਕੀ ਵਲੋਂ ਸੰਗਤਾਂ ਦੇ ਪਿਆਰ ਨਾਲ ਸਹਿਕਾਰੀ ਸੁਸਾਇਟੀ ਬਾਲੋਕੀ ਵਿਖੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਖ਼ਾਲਸਾ ਸਕੂਲ ਢੰਡੋਵਾਲ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਸ਼ਾਹਕੋਟ, 8 ਨਵੰਬਰ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ, ਸ਼ਾਹਕੋਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੀਆਂ ਸਿਖਿਆਵਾਂ ਤੇ ਜੀਵਨ 'ਤੇ ਆਧਾਰਿਤ ਕਵਿਤਾ, ਭਾਸ਼ਨ, ਸਲੋਗਨ, ਲੇਖ ਅਤੇ ...

ਪੂਰੀ ਖ਼ਬਰ »

ਨਰਸਾਂ ਦੀ ਕਮੀ ਨਾਲ ਜੂਝ ਰਿਹੈ ਸਿਵਲ ਹਸਪਤਾਲ ਨਿੱਕੂ ਵਾਰਡ

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਜਿੱਥੇ ਵਾਇਰਲ ਅਤੇ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਲੱਗੀ ਹੋਈ ਹੈ, ਉੱਥੇ ਗਾਇਨੀ ਵਾਰਡ ਅਤੇ ਨਵ ਜਨਮੇ ਬੱਚਿਆਂ ਲਈ ਬਣੇ ਨਿੱਕੂ ਵਾਰਡ 'ਚ ਵੀ ਸਮਰੱਥਾ ਤੋਂ ਵੱਧ ਮਰੀਜ਼ ਦਾਖ਼ਲ ਹੋ ਰਹੇ ਹਨ | ਨਿੱਕੂ ਵਾਰਡ 'ਚ ਕਰੀਬ ...

ਪੂਰੀ ਖ਼ਬਰ »

ਕੈਂਸਰ ਦੇ ਮਰੀਜ਼ ਨੂੰ ਐਸ.ਐਮ.ਓ. ਨੇ ਕਿਹਾ 'ਆਪੇ ਜ਼ਖ਼ਮ ਸਾਫ਼ ਕਰੋ ਇਹਦੇ 'ਚ ਕਿਹੜਾ ਮੰਤਰ ਪੜ੍ਹਨੇ ਨੇ'

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)-ਪ੍ਰੀਤ ਨਗਰ ਲਾਡੋਵਾਲੀ ਰੋਡ ਦੇ ਰਹਿਣ ਵਾਲੇ 60 ਸਾਲ ਦੇ ਬਜ਼ੁਰਗ ਭਗਵਾਨ ਸਿੰਘ, ਜਿਸ ਦੇ ਗਲੇ 'ਤੇ ਕੈਂਸਰ ਦਾ ਫੋੜਾ ਫੁੱਟ ਜਾਣ ਕਰਕੇ ਡੂੰਘਾ ਜ਼ਖ਼ਮ ਹੋਇਆ ਸੀ, ਦਾ ਇਲਾਜ ਕਰਵਾਉਣ ਲਈ ਉਸ ਦੀ ਨੂੰ ਹ ਬੇਅੰਤ ਕੌਰ ਸਿਵਲ ਹਸਪਤਾਲ ਦੇ ਸਰਜਨ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ 'ਚ ਨਤਮਸਤਕ ਹੋਏ ਅਨਿਲ ਜੋਸ਼ੀ, ਕੇ.ਡੀ. ਭੰਡਾਰੀ

ਜਲੰਧਰ, 8 ਨਵੰਬਰ (ਸ਼ਿਵ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਵਿਸ਼ੇਸ਼ ਤੌਰ 'ਤੇ ਮੱਥਾ ਟੇਕਣ ਲਈ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਸਾਬਕਾ ਸੀ. ਪੀ. ਐਸ. ਕੇ. ਡੀ. ਭੰਡਾਰੀ ਪੁੱਜੇ | ਸੁਲਤਾਨਪੁਰ ਲੋਧੀ ਦੀ ਪਵਿੱਤਰ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਰਾਮਾ ਮੰਡੀ 'ਚ ਸਮਾਗਮ ਅੱਜ

ਜਲੰਧਰ, 8 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਕ ਵਿਸ਼ੇਸ਼ ਗੁਰਮਤਿ ਸਮਾਗਮ 9 ਨਵੰਬਰ ਨੂੰ ਸ਼ਾਮੀਂ 6 ਤੋਂ ਰਾਤ 9 ਵਜੇ ਤੱਕ ਐਸ.ਜੀ.ਐਸ. ਨਗਰ ਸਾਹਮਣੇ ਬਿ੍ਟਿਸ਼ ਓਲੀਵੀਆ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੱਚੀ ਪਿੰਡ ਵਿਖੇ ਸਜਾਇਆ ਨਗਰ ਕੀਰਤਨ

ਚੁਗਿੱਟੀ/ਜੰਡੂਸਿੰਘਾ, 8 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ੁੱਕਰਵਾਰ ਨੂੰ ਗੁ: ਸ੍ਰੀ ਹਰਿਕਿਸ਼ਨ ਸਾਹਿਬ ਸੁੱਚੀ ਪਿੰਡ ਦੀ ਪ੍ਰਬੰਧਕੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

18 ਘੰਟੇ ਬੰਦ ਰਹੀ ਦਿਓਲ ਨਗਰ ਤੇ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ

ਜਲੰਧਰ, 8 ਨਵੰਬਰ (ਚੰਦੀਪ ਭੱਲਾ)-ਬੀਤੀ ਰਾਤ ਪਏ ਮੀਂਹ ਅਤੇ ਹਲਕੀਆਂ ਹਵਾਵਾਂ ਨਾਲ ਦਿਓਲ ਨਗਰ ਦੇ ਕੁੱਝ ਇਲਾਕਿਆਂ, ਈਸ਼ਵਰ ਨਗਰ, ਨਿਊ ਦਿਓਲ ਨਗਰ ਦੀ ਬਿਜਲੀ ਸਪਲਾਈ ਤਕਰੀਬਨ 18 ਘੰਟੇ ਬੰਦ ਰਹੀ ਹੈ ਤੇ 18 ਘੰਟੇ ਬਾਅਦ ਕਾਫ਼ੀ ਮਸ਼ੱਕਤ ਬਾਅਦ ਪਾਵਰਕਾਮ ਦੇ ਕਰਮਚਾਰੀ ਸਪਲਾਈ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ ਸਕੂਲਾਂ 'ਚ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਜਲੰਧਰ, 8 ਨਵੰਬਰ (ਰਣਜੀਤ ਸਿੰਘ ਸੋਢੀ)- ਸੀ. ਟੀ. ਵਰਲਡ ਸਕੂਲ ਤੇ ਸੀ. ਟੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ...

ਪੂਰੀ ਖ਼ਬਰ »

19 ਜ਼ਮੀਨ ਮਾਲਕਾਂ ਨੂੰ ਟਰੱਸਟ ਨੇ ਕੀਤੀ 85 ਲੱਖ ਦੀ ਅਦਾਇਗੀ

ਜਲੰਧਰ, 8 ਨਵੰਬਰ (ਸ਼ਿਵ)- ਸੁਪਰੀਮ ਕੋਰਟ ਵਿਚ ਚੱਲ ਰਹੇ ਇਕ ਕੇਸ ਦੇ ਮਾਮਲੇ ਵਿਚ ਇੰਪਰੂਵਮੈਂਟ ਟਰੱਸਟ ਨੇ ਸੂਰੀਆ ਇਨਕਲੇਵ ਦੀ 170 ਏਕੜ ਜ਼ਮੀਨ ਸਕੀਮ ਵਿਚ ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨਾਂ ਲਈਆਂ ਸੀ, ਉਨ੍ਹਾਂ ਵਿਚ 19 ਦੇ ਕਰੀਬ ਲੋਕਾਂ ਨੂੰ ਅੱਜ 85 ਲੱਖ ਦੀ ਅਦਾਇਗੀ ਕਰ ...

ਪੂਰੀ ਖ਼ਬਰ »

ਆਰੀਆ ਸਕੂਲ 'ਚ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਨਕੋਦਰ, 8 ਨਵੰਬਰ (ਭੁਪਿੰਦਰ ਅਜੀਤ ਸਿੰਘ)-ਸਥਾਨਕ ਏ. ਐਸ. ਸੀਨੀ: ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਜੋਤੀ ਗੌਤਮ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਸਮਾਗਮ ਵਿਚ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਲ੍ਹ

ਭੋਗਪੁਰ, 8 ਨਵੰਬਰ (ਕੁਲਦੀਪ ਸਿੰਘ ਪਾਬਲਾ)- ਇੱਥੋਂ ਥੋੜੀ ਦੂਰ ਗੁਰਦੁਆਰਾ ਸਿੰਘ ਸਭਾ ਪਿੰਡ ਬੁੱਟਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ 10 ਨਵੰਬਰ ਨੂੰ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨੇ ਲਗਾਇਆ ਲੰਗਰ

ਫਿਲੌਰ, 8 ਨਵੰਬਰ (ਇੰਦਰਜੀਤ ਚੰਦੜ੍ਹ) -ਭਾਰਤੀ ਜੀਵਨ ਬੀਮਾ ਸ਼ਾਖਾ ਫਿਲੌਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਲਈ ਖੀਰ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਬ੍ਰਾਂਚ ਮੈਨੇਜਰ ਸ੍ਰੀ ਗੁਰਸੰਦੀਪ ਸਿੰਘ ...

ਪੂਰੀ ਖ਼ਬਰ »

ਭੋਗਪੁਰ ਦੇ ਇਕ ਗੁਦਾਮ 'ਚੋਂ 650 ਪੇਟੀਆਂ ਸ਼ਰਾਬ ਬਰਾਮਦ

ਭੋਗਪੁਰ, 8 ਨਵੰਬਰ (ਕੁਲਦੀਪ ਸਿੰਘ ਪਾਬਲਾ)- ਪੁਲਿਸ ਥਾਣਾ ਭੋਗਪੁਰ ਤੇ ਸੀ.ਆਈ.ਏ. ਸਟਾਫ਼ ਜਲੰਧਰ ਵਲੋਂ ਬੀਤੀ ਰਾਤ ਲਗਪਗ 1:30 ਵਜੇ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ ਸ਼ਰਾਬ ਦੇ ਇਕ ਸਥਾਨਕ ਠੇਕੇਦਾਰ ਦੇ ਗੁਦਾਮ 'ਚੋਂ ਅਰੁਣਾਚਲ ਪ੍ਰਦੇਸ਼ ਮਾਰਕਾ 650 ਪੇਟੀਆਂ ਸ਼ਰਾਬ ਬਰਾਮਦ ...

ਪੂਰੀ ਖ਼ਬਰ »

ਬਸ਼ੀਰਪੁਰਾ ਵਿਖੇ ਨਗਰ ਕੀਰਤਨ ਭਲਕੇ

ਚੁਗਿੱਟੀ/ਜੰਡੂਸਿੰਘਾ, 8 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 10 ਨਵੰਬਰ ਨੂੰ ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਮੁਹੱਲਾ ਬਸ਼ੀਰਪੁਰਾ ਤੋਂ ਸਜਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਮੰਦਾ ਹਾਲ ਹੈ ਫਿਲੌਰ-ਸੁਲਤਾਨਪੁਰ ਲੋਧੀ ਸੜਕ ਦਾ

ਫਿਲੌਰ, 8 ਨਵੰਬਰ (ਬੀ. ਐਸ. ਕੈਨੇਡੀ)-ਫਿਲੌਰ, ਨੂਰਮਹਿਲ, ਨਕੋਦਰ, ਕਾਲਾ ਸੰਘਿਆਂ, ਸੁਲਤਾਨਪੁਰ ਲੋਧੀ ਸੜਕ ਦਾ ਏਨਾ ਮੰਦਾ ਹਾਲ ਹੈ ਕਿ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੱਚੀ ਪਿੰਡ ਵਿਖੇ ਸਜਾਇਆ ਨਗਰ ਕੀਰਤਨ

ਚੁਗਿੱਟੀ/ਜੰਡੂਸਿੰਘਾ, 8 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ੁੱਕਰਵਾਰ ਨੂੰ ਗੁ: ਸ੍ਰੀ ਹਰਿਕਿਸ਼ਨ ਸਾਹਿਬ ਸੁੱਚੀ ਪਿੰਡ ਦੀ ਪ੍ਰਬੰਧਕੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਬਰਾਮਦ

ਲਾਂਬੜਾ, 8 ਨਵੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਪਿੰਡ ਕਲਿਆਣਪੁਰ ਤੋਂ 45 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ...

ਪੂਰੀ ਖ਼ਬਰ »

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਸਬੰਧੀ ਐਸ.ਐਸ.ਪੀ. ਵਲੋਂ ਅਧਿਕਾਰੀਆਂ ਨੂੰ ਹਦਾਇਤਾਂ

ਜਲੰਧਰ, 8 ਨਵੰਬਰ (ਐੱਮ.ਐੱਸ. ਲੋਹੀਆ)-ਐਸ.ਐਸ.ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਅੱਜ ਆਪਣੇ ਗਜ਼ਟਿਡ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਐਸ.ਐਸ.ਪੀ. ਮਾਹਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬ-ਡਵੀਜ਼ਨਜ਼ ਮੈਜਿਸਟੇ੍ਰਟ ...

ਪੂਰੀ ਖ਼ਬਰ »

ਪਰਾਲੀ ਸਾੜਨ ਵਾਲੇ 3 ਹੋਰ ਕਿਸਾਨਾਂ 'ਤੇ ਮੁਕੱਦਮੇ ਦਰਜ

ਭੋਗਪੁਰ, 8 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਜਾਰੀ ਕੀਤੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਭੋਗਪੁਰ ਪੁਲਿਸ ਨੇ ਬਲਾਕ ਭੋਗਪੁਰ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਹੋਈ ਮੀਟਿੰਗ

ਕਰਤਾਰਪੁਰ, 8 ਨਵੰਬਰ (ਜਸਵੰਤ ਵਰਮਾ, ਧੀਰਪੁਰ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਸਰਾਏ ਖਾਸ ਵਿਖੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਕੌਮੀ ਜਨਰਲ ਸਕੱਤਰ ਰਜਿੰਦਰ ਗਿੱਲ ਅਤੇ ਪੰਜਾਬ ਦੇ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ...

ਪੂਰੀ ਖ਼ਬਰ »

ਟਰੈਕਟਰ-ਕਾਰ ਦੀ ਟੱਕਰ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਨਕੋਦਰ, 8 ਨਵੰਬਰ (ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਹਾਈਵੇ ਮਾਰਗ ਬਾਈਪਾਸ ਮਾਲੜੀ ਪਿੰਡ ਨੇੜੇ ਇਕ ਟਰੈਕਟਰ ਅਤੇ ਕਾਰ ਦੀ ਭਿਆਨਕ ਟੱਕਰ 'ਚ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ | ਕਾਰ ਚਾਲਕ ਦੀ ਪਛਾਣ ਨਿਸ਼ੀ ਹੀਰਾ ਪੁੱਤਰ ਚਰਨਜੀਤ ਹੀਰਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਖੰਬੇ 'ਤੇ ਚੜਿ੍ਹਆ ਮੁਲਾਜ਼ਮ ਗੰਭੀਰ ਜ਼ਖ਼ਮੀ

ਆਦਮਪੁਰ, 8 ਨਵੰਬਰ (ਹਰਪ੍ਰੀਤ ਸਿੰਘ)- ਸਥਾਨਕ ਕਸਬਾ ਆਦਮਪੁਰ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਹਾਇਕ ਲਾਈਨਮੈਨ ਤਰਸੇਮ ਸਿੰਘ 52 ਪੁੱਤਰ ਜੋਗਿੰਦਰ ਸਿੰਘ ਵਾਸੀ ਚੋਮੋ ਦੇਰ ਸ਼ਾਮ ਡਿਉੂਟੀ ਦੌਰਾਨ ਖੰਬੇ ਉੱਪਰ ਚੜ੍ਹ ਕੇ ਕੰਮ ਦੌਰਾਨ ਕਰੰਟ ਲੱਗਣ ਕਰਕੇ ਜ਼ਖ਼ਮੀ ਹੋ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ

ਲੋਹੀਆਂ ਖਾਸ, 8 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਹਕੋਟ ਸਬ ਡਵੀਜ਼ਨ ਦੇ ਬਲਾਕ ਲੋਹੀਆਂ ਦੇ ਦਰਿਆ ਸਤਲੁਜ ਦੇ ਕੰਢੇ 'ਤੇ ਸਥਿਤ ਪਿੰਡ ਇਸਮੈਲਪੁਰ ਵਿਖੇ ਕਰਵਾਏ ਗਏ ਅਧਿਆਤਮਿਕ ਫਲੋਟਿੰਗ ਲਾਈਟ ...

ਪੂਰੀ ਖ਼ਬਰ »

ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪੇਪਰਾਂ 'ਚ ਹਿੱਸਾ ਲਿਆ

ਕਰਤਾਰਪੁਰ, 8 ਨਵੰਬਰ (ਜਸਵੰਤ ਵਰਮਾ, ਧੀਰਪੁਰ)-ਬੀਬੀ ਭਜਨ ਕੌਰ ਮੁਖੀ ਗੁਰਦੁਆਰਾ ਸੰਤ ਬਾਬਾ ਨਿਧਾਨ ਸਿੰਘ ਕਰਤਾਰਪੁਰ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਪੇਪਰਾਂ ਵਿਚ ਹਿੱਸਾ ਲਿਆ | ਸਿੱਖ ...

ਪੂਰੀ ਖ਼ਬਰ »

ਸ਼ਾਹਕੋਟ ਦੀ ਮੁੱਖ ਸੜਕ ਨੂੰ ਸੰਵਾਰਨ ਦਾ ਕੰਮ ਸ਼ੁਰੂ

ਸ਼ਾਹਕੋਟ, 8 ਨਵੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ, ਨਗਰ ਪੰਚਾਇਤ ਸ਼ਾਹਕੋਟ ਅਤੇ ਸਮਾਜ ਸੇਵਕਾਂ ਦੇ ਸਾਂਝੇ ਯਤਨਾ ਨਾਲ ਸ਼ਾਹਕੋਟ ਦੀ ਮੁੱਖ ਸੜਕ ...

ਪੂਰੀ ਖ਼ਬਰ »

ਗਲੀ 'ਚ ਇੰਟਰਲਾਕ ਟਾਇਲਾਂ ਲਗਵਾਉਣ ਦਾ ਕੰਮ ਸ਼ੁਰੂ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਸ਼ਾਹਕੋਟ ਦੇ ਮੁਹੱਲਾ ਬਾਗਵਾਲੇ ਦੀ ਗਲੀ ਦੀ ਹਾਲਤ ਬਹੁਤ ਖ਼ਸਤਾ ਸੀ, ਜਿਸ ਕਾਰਨ ਮੁਹੱਲਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਅੱਜ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਉਪਰਾਲਾ ...

ਪੂਰੀ ਖ਼ਬਰ »

ਬਾਦਸ਼ਾਹਪੁਰ-ਮਹਿਮੰੂਵਾਲ ਛਿੰਝ ਮੇਲਾ 16 ਨੂੰ

ਲੋਹੀਆਂ ਖਾਸ, 8 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਪਿੰਡ ਬਾਦਸ਼ਾਹਪੁਰ-ਮਹਿਮੂੰਵਾਲ ਦੇ ਸਾਲਾਨਾ ਛਿੰਝ ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਵਾਲਾ ਤੇ ਅਸ਼ੀਸ਼ ਦਿੱਲੀ ਦਰਿਮਿਆਨ ਦੇਖਣਯੋਗ ਪਟਕੇ ਦੀ ਕੁਸ਼ਤੀ ਹੋਵੇਗੀ | ਇਸ ਸਬੰਧੀ ਦਰਗਾਹ ਦੇ ਮੁੱਖ ...

ਪੂਰੀ ਖ਼ਬਰ »

ਮਲਸੀਆਂ 'ਚ ਡੀ.ਟੀ.ਐੱਫ. ਜ਼ਿਲ੍ਹਾ ਜਲੰਧਰ ਦਾ ਡੈਲੀਗੇਟ ਇਜਲਾਸ ਅੱਜ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦਾ ਡੈਲੀਗੇਟ ਇਜਲਾਸ 9 ਨਵੰਬਰ ਨੂੰ ਮਲਸੀਆਂ ਵਿਖੇ ਕਰਵਾਇਆ ਰਿਹਾ ਹੈ | ਇਸ ਸਬੰਧੀ ਡੀ.ਟੀ.ਐੱਫ. ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਮਲਸੀਆਂ, ਅਵਤਾਰ ਗੁਰਾਇਆ, ਕਮਲਜੀਤ ਸਿੰਘ, ...

ਪੂਰੀ ਖ਼ਬਰ »

ਤਿੰਨ ਰੋਜ਼ਾ ਯੁਵਕ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ

ਡਰੋਲੀ ਕਲਾਂ, 8 ਨਵੰਬਰ (ਸੰਤੋਖ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਕਰਵਾਏ ਜਾ ਰਿਹਾ ਤਿੰਨ ਰੋਜ਼ਾ ਯੁਵਕ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ 'ਚ ਕੰਵਲਜੀਤ ਸਿੰਘ ਲਾਲੀ ਸਾਬਕਾ ਹਲਕਾ ਵਿਧਾਇਕ ਆਦਮਪੁਰ, ਹਰਦੇਵ ਸਿੰਘ ...

ਪੂਰੀ ਖ਼ਬਰ »

ਅਕਾਲ ਅਕੈਡਮੀ ਕਾਕੜਾ ਕਲਾਂ ਨੇ ਨਗਰ ਕੀਰਤਨ ਸਜਾਇਆ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਅਕਾਲ ਅਕੈਡਮੀ ਕਾਕੜਾ ਕਲਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਅਕਾਲ ਅਕੈਡਮੀ ਕਾਕੜਾ ਕਲਾਂ ਤੋਂ ਆਰੰਭ ਹੋ ਕੇ ਪਿੰਡ ਨਵਾਂ ਕਿਲ੍ਹਾ, ਸੋਹਲ ਜਗੀਰ, ਧਰਮੀਵਾਲ ...

ਪੂਰੀ ਖ਼ਬਰ »

ਬਾਠ ਛਿੰਝ ਮੇਲਾ 16 ਨੂੰ

ਨੂਰਮਹਿਲ, 8 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਇਲਾਕੇ ਦੀ ਸੁੱਖ ਸ਼ਾਂਤੀ ਲਈ ਲੱਖਾਂ ਦੇ ਦਾਤੇ ਦਾ 38ਵਾਂ ਛਿੰਝ ਮੇਲਾ 16 ਨਵੰਬਰ ਨੂੰ ਬਾਠ ਚੁੱਹੇਕੀ ਵਿਚ ਕਰਵਾਇਆ ਜਾ ਰਿਹਾ ਹੈ | ਇਸ ਛਿੰਝ ਮੇਲੇ ਵਿਚ ਪੰਜਾਬ ਦੇ ਪਹਿਲਵਾਨ ਹਿੱਸਾ ਲੈ ਰਹੇ ਹਨ | ਇਸ ਦੀ ਜਾਣਕਾਰੀ ਪ©ਧਾਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਦਰਬਾਰ ਅੱਜ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਚ ਚੱਲ ਰਹੇ 50 ਦੀਵਾਨਾਂ ਦੀ ਲੜੀ ਤਹਿਤ 9 ਨਵੰਬਰ ਨੂੰ 41ਵਾਂ ਦੀਵਾਨ ਰਾਤ 8:15 ...

ਪੂਰੀ ਖ਼ਬਰ »

ਫੁੱਟਬਾਲ ਮੁਕਾਬਲੇ 'ਚ ਸਮਰਾਏ ਜੰਡਿਆਲਾ ਕਲੱਬ 8-0 ਨਾਲ ਜੇਤੂ

ਜੰਡਿਆਲਾ ਮੰਜਕੀ, 8 ਨਵੰਬਰ (ਮਨਜਿੰਦਰ ਸਿੰਘ)- 'ਖੇਲੋ ਇੰਡੀਆ' ਤਹਿਤ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਚੱਲ ਰਹੀ ਪੰਜਾਬ ਫੁੱਟਬਾਲ ਲੀਗ ਲਈ ਸਥਾਨਕ ਹੈੱਡ ਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਸਮਰਾਏ ਜੰਡਿਆਲਾ ਵਿਖੇ ਲੜਕੀਆ ...

ਪੂਰੀ ਖ਼ਬਰ »

ਪਿੰਡ ਦਿਆਲਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਫਿਲੌਰ, 8 ਨਵੰਬਰ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਢਾਡੀ ਅਤੇ ਰਾਗੀ ਜਥਿਆਂ ਵਲੋਂ ...

ਪੂਰੀ ਖ਼ਬਰ »

ਨੈਸ਼ਨਲ ਸਵਾਤੇ ਚੈਂਪੀਅਨਸ਼ਿਪ 'ਚ ਤਗਮਾ ਜੇਤੂ ਖਿਡਾਰੀਆਂ ਦਾ ਸ਼ਾਹਕੋਟ ਪਹੁੰਚਣ 'ਤੇ ਭਰਵਾਂ ਸਵਾਗਤ

ਸ਼ਾਹਕੋਟ, 8 ਨਵੰਬਰ (ਸੁਖਦੀਪ ਸਿੰਘ)- ਰਾਜਸਥਾਨ ਦੇ ਅਜਮੇਰ ਵਿਖੇ ਹੋਈ ਨੈਸ਼ਨਲ ਸਵਾਤੇ ਚੈਂਪੀਅਨਸ਼ਿਪ ਵਿਚ ਪੰਜਾਬ ਟੀਮ ਵਲੋਂ ਟੀਮ ਕੋਚ ਹਰਪ੍ਰੀਤ ਸਿੰਘ ਅਤੇ ਕੋਚ ਕੋਮਲਪ੍ਰੀਤ ਕੌਰ ਦੀ ਅਗਵਾਈ 'ਚ ਭਾਗ ਲੈਣ ਵਾਲੀ ਟੀਮ ਦੇ 12 ਖਿਡਾਰੀਆਂ 'ਚੋਂ 6 ਨੇ ਸੋਨ, 4 ਨੇ ਚਾਂਦੀ ਤੇ 2 ...

ਪੂਰੀ ਖ਼ਬਰ »

ਮੂਲੇਵਾਲ ਖਹਿਰਾ ਸਕੂਲ ਦੇ ਬੱਚਿਆਂ ਦਾ ਬਲਾਕ ਪੱਧਰੀ ਮੁਕਾਬਲੇ 'ਚ ਪਹਿਲਾ ਸਥਾਨ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੇ ਵਿਦਿਆਰਥੀਆਂ ਨੇ ਕੰਪਿਊਟਰ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ 'ਚੋਂ ਮੱਲਾਂ ਮਾਰੀਆਂ ਹਨ | ਪਿ੍ੰ. ਹਰਜਿੰਦਰ ਕੌਰ ਤੇ ਲੈਕਚਰਾਰ ਬਲਕਾਰ ਸਿੰਘ ਨੇ ਦੱਸਿਆ ਕਿ ਸ.ਸ.ਸ.ਸ. ...

ਪੂਰੀ ਖ਼ਬਰ »

ਸਰਕਾਰੀ ਛੁੱਟੀ ਮੌਕੇ ਨਿੱਜੀ ਸਕੂਲ ਵੀ ਬੰਦ ਰੱਖੇ ਜਾਣ-ਐਸ.ਡੀ.ਐਮ.

ਸ਼ਾਹਕੋਟ, 8 ਨਵੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਐਲਾਨੀ ਜਾਂਦੀ ਸਰਕਾਰੀ ਛੁੱਟੀ ਮੌਕੇ ਨਿੱਜੀ ਸਕੂਲ ਵੀ ਬੰਦ ਰੱਖੇ ਜਾਣਗੇ | ਇਸ ਸਬੰਧੀ ਐਸ.ਡੀ.ਐਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਐਲਾਨੀ ...

ਪੂਰੀ ਖ਼ਬਰ »

ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ 'ਤੇ ਸਵਾਗਤ

ਬਿਲਗਾ, 8 ਨਵੰਬਰ (ਰਾਜਿੰਦਰ ਸਿੰਘ ਬਿਲਗਾ)-ਐਸ. ਆਰ. ਟੀ ਡੀ. ਏ. ਵੀ ਪਬਲਿਕ ਸਕੂਲ ਬਿਲਗਾ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵਲੋਂ ਰੋਟਰੀ ਭਵਨ ਰਾਜਪੁਰਾ 'ਚ ਆਯੋਜਿਤ ਪ੍ਰਤੀਯੋਗਤਾ ਵਿਚ ਆਪਣੇ ਆਪਣੇ ਵਰਗ 'ਚੋਂ ਵਿਭਿੰਨ ਪਦਕ ਜਿੱਤੇ ਜਿਸ ...

ਪੂਰੀ ਖ਼ਬਰ »

ਬਾਦਸ਼ਾਹਪੁਰ-ਮਹਿਮੰੂਵਾਲ ਛਿੰਝ ਮੇਲਾ 16 ਨੂੰ

ਲੋਹੀਆਂ ਖਾਸ, 8 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਪਿੰਡ ਬਾਦਸ਼ਾਹਪੁਰ-ਮਹਿਮੂੰਵਾਲ ਦੇ ਸਾਲਾਨਾ ਛਿੰਝ ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਵਾਲਾ ਤੇ ਅਸ਼ੀਸ਼ ਦਿੱਲੀ ਦਰਿਮਿਆਨ ਦੇਖਣਯੋਗ ਪਟਕੇ ਦੀ ਕੁਸ਼ਤੀ ਹੋਵੇਗੀ | ਇਸ ਸਬੰਧੀ ਦਰਗਾਹ ਦੇ ਮੁੱਖ ...

ਪੂਰੀ ਖ਼ਬਰ »

ਮਲਸੀਆਂ 'ਚ ਡੀ.ਟੀ.ਐੱਫ. ਜ਼ਿਲ੍ਹਾ ਜਲੰਧਰ ਦਾ ਡੈਲੀਗੇਟ ਇਜਲਾਸ ਅੱਜ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦਾ ਡੈਲੀਗੇਟ ਇਜਲਾਸ 9 ਨਵੰਬਰ ਨੂੰ ਮਲਸੀਆਂ ਵਿਖੇ ਕਰਵਾਇਆ ਰਿਹਾ ਹੈ | ਇਸ ਸਬੰਧੀ ਡੀ.ਟੀ.ਐੱਫ. ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਮਲਸੀਆਂ, ਅਵਤਾਰ ਗੁਰਾਇਆ, ਕਮਲਜੀਤ ਸਿੰਘ, ...

ਪੂਰੀ ਖ਼ਬਰ »

ਤਿੰਨ ਰੋਜ਼ਾ ਯੁਵਕ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ

ਡਰੋਲੀ ਕਲਾਂ, 8 ਨਵੰਬਰ (ਸੰਤੋਖ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਕਰਵਾਏ ਜਾ ਰਿਹਾ ਤਿੰਨ ਰੋਜ਼ਾ ਯੁਵਕ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ 'ਚ ਕੰਵਲਜੀਤ ਸਿੰਘ ਲਾਲੀ ਸਾਬਕਾ ਹਲਕਾ ਵਿਧਾਇਕ ਆਦਮਪੁਰ, ਹਰਦੇਵ ਸਿੰਘ ...

ਪੂਰੀ ਖ਼ਬਰ »

ਅਕਾਲ ਅਕੈਡਮੀ ਕਾਕੜਾ ਕਲਾਂ ਨੇ ਨਗਰ ਕੀਰਤਨ ਸਜਾਇਆ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਅਕਾਲ ਅਕੈਡਮੀ ਕਾਕੜਾ ਕਲਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਅਕਾਲ ਅਕੈਡਮੀ ਕਾਕੜਾ ਕਲਾਂ ਤੋਂ ਆਰੰਭ ਹੋ ਕੇ ਪਿੰਡ ਨਵਾਂ ਕਿਲ੍ਹਾ, ਸੋਹਲ ਜਗੀਰ, ਧਰਮੀਵਾਲ ...

ਪੂਰੀ ਖ਼ਬਰ »

ਬਾਠ ਛਿੰਝ ਮੇਲਾ 16 ਨੂੰ

ਨੂਰਮਹਿਲ, 8 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਇਲਾਕੇ ਦੀ ਸੁੱਖ ਸ਼ਾਂਤੀ ਲਈ ਲੱਖਾਂ ਦੇ ਦਾਤੇ ਦਾ 38ਵਾਂ ਛਿੰਝ ਮੇਲਾ 16 ਨਵੰਬਰ ਨੂੰ ਬਾਠ ਚੁੱਹੇਕੀ ਵਿਚ ਕਰਵਾਇਆ ਜਾ ਰਿਹਾ ਹੈ | ਇਸ ਛਿੰਝ ਮੇਲੇ ਵਿਚ ਪੰਜਾਬ ਦੇ ਪਹਿਲਵਾਨ ਹਿੱਸਾ ਲੈ ਰਹੇ ਹਨ | ਇਸ ਦੀ ਜਾਣਕਾਰੀ ਪ©ਧਾਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਦਰਬਾਰ ਅੱਜ

ਜਲੰਧਰ, 8 ਨਵੰਬਰ (ਹਰਵਿੰਦਰ ਸਿੰਘ ਫੁੱਲ)- ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਚ ਚੱਲ ਰਹੇ 50 ਦੀਵਾਨਾਂ ਦੀ ਲੜੀ ਤਹਿਤ 9 ਨਵੰਬਰ ਨੂੰ 41ਵਾਂ ਦੀਵਾਨ ਰਾਤ 8:15 ...

ਪੂਰੀ ਖ਼ਬਰ »

ਫੁੱਟਬਾਲ ਮੁਕਾਬਲੇ 'ਚ ਸਮਰਾਏ ਜੰਡਿਆਲਾ ਕਲੱਬ 8-0 ਨਾਲ ਜੇਤੂ

ਜੰਡਿਆਲਾ ਮੰਜਕੀ, 8 ਨਵੰਬਰ (ਮਨਜਿੰਦਰ ਸਿੰਘ)- 'ਖੇਲੋ ਇੰਡੀਆ' ਤਹਿਤ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਚੱਲ ਰਹੀ ਪੰਜਾਬ ਫੁੱਟਬਾਲ ਲੀਗ ਲਈ ਸਥਾਨਕ ਹੈੱਡ ਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਸਮਰਾਏ ਜੰਡਿਆਲਾ ਵਿਖੇ ਲੜਕੀਆ ...

ਪੂਰੀ ਖ਼ਬਰ »

ਪਿੰਡ ਦਿਆਲਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਫਿਲੌਰ, 8 ਨਵੰਬਰ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਢਾਡੀ ਅਤੇ ਰਾਗੀ ਜਥਿਆਂ ਵਲੋਂ ...

ਪੂਰੀ ਖ਼ਬਰ »

ਨੈਸ਼ਨਲ ਸਵਾਤੇ ਚੈਂਪੀਅਨਸ਼ਿਪ 'ਚ ਤਗਮਾ ਜੇਤੂ ਖਿਡਾਰੀਆਂ ਦਾ ਸ਼ਾਹਕੋਟ ਪਹੁੰਚਣ 'ਤੇ ਭਰਵਾਂ ਸਵਾਗਤ

ਸ਼ਾਹਕੋਟ, 8 ਨਵੰਬਰ (ਸੁਖਦੀਪ ਸਿੰਘ)- ਰਾਜਸਥਾਨ ਦੇ ਅਜਮੇਰ ਵਿਖੇ ਹੋਈ ਨੈਸ਼ਨਲ ਸਵਾਤੇ ਚੈਂਪੀਅਨਸ਼ਿਪ ਵਿਚ ਪੰਜਾਬ ਟੀਮ ਵਲੋਂ ਟੀਮ ਕੋਚ ਹਰਪ੍ਰੀਤ ਸਿੰਘ ਅਤੇ ਕੋਚ ਕੋਮਲਪ੍ਰੀਤ ਕੌਰ ਦੀ ਅਗਵਾਈ 'ਚ ਭਾਗ ਲੈਣ ਵਾਲੀ ਟੀਮ ਦੇ 12 ਖਿਡਾਰੀਆਂ 'ਚੋਂ 6 ਨੇ ਸੋਨ, 4 ਨੇ ਚਾਂਦੀ ਤੇ 2 ...

ਪੂਰੀ ਖ਼ਬਰ »

ਮੂਲੇਵਾਲ ਖਹਿਰਾ ਸਕੂਲ ਦੇ ਬੱਚਿਆਂ ਦਾ ਬਲਾਕ ਪੱਧਰੀ ਮੁਕਾਬਲੇ 'ਚ ਪਹਿਲਾ ਸਥਾਨ

ਸ਼ਾਹਕੋਟ, 8 ਨਵੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੇ ਵਿਦਿਆਰਥੀਆਂ ਨੇ ਕੰਪਿਊਟਰ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ 'ਚੋਂ ਮੱਲਾਂ ਮਾਰੀਆਂ ਹਨ | ਪਿ੍ੰ. ਹਰਜਿੰਦਰ ਕੌਰ ਤੇ ਲੈਕਚਰਾਰ ਬਲਕਾਰ ਸਿੰਘ ਨੇ ਦੱਸਿਆ ਕਿ ਸ.ਸ.ਸ.ਸ. ...

ਪੂਰੀ ਖ਼ਬਰ »

ਸਰਕਾਰੀ ਛੁੱਟੀ ਮੌਕੇ ਨਿੱਜੀ ਸਕੂਲ ਵੀ ਬੰਦ ਰੱਖੇ ਜਾਣ-ਐਸ.ਡੀ.ਐਮ.

ਸ਼ਾਹਕੋਟ, 8 ਨਵੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਐਲਾਨੀ ਜਾਂਦੀ ਸਰਕਾਰੀ ਛੁੱਟੀ ਮੌਕੇ ਨਿੱਜੀ ਸਕੂਲ ਵੀ ਬੰਦ ਰੱਖੇ ਜਾਣਗੇ | ਇਸ ਸਬੰਧੀ ਐਸ.ਡੀ.ਐਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਐਲਾਨੀ ...

ਪੂਰੀ ਖ਼ਬਰ »

ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ 'ਤੇ ਸਵਾਗਤ

ਬਿਲਗਾ, 8 ਨਵੰਬਰ (ਰਾਜਿੰਦਰ ਸਿੰਘ ਬਿਲਗਾ)-ਐਸ. ਆਰ. ਟੀ ਡੀ. ਏ. ਵੀ ਪਬਲਿਕ ਸਕੂਲ ਬਿਲਗਾ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵਲੋਂ ਰੋਟਰੀ ਭਵਨ ਰਾਜਪੁਰਾ 'ਚ ਆਯੋਜਿਤ ਪ੍ਰਤੀਯੋਗਤਾ ਵਿਚ ਆਪਣੇ ਆਪਣੇ ਵਰਗ 'ਚੋਂ ਵਿਭਿੰਨ ਪਦਕ ਜਿੱਤੇ ਜਿਸ ...

ਪੂਰੀ ਖ਼ਬਰ »

ਬਾਬਾ ਭਗਤ ਸਿੰਘ ਬਿਲਗਾ ਦੇ ਨਾਂਅ ਨਾਲ ਜਾਣਿਆ ਜਾਵੇਗਾ ਹੁਣ ਬਿਲਗਾ ਸਕੂਲ

ਬਿਲਗਾ, 8 ਨਵੰਬਰ (ਰਾਜਿੰਦਰ ਸਿੰਘ ਬਿਲਗਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਦਾ ਹੁਣ ਨਵਾਂ ਨਾਮ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਹੋਵੇਗਾ, ਜਿਸ ਦਾ ਰਸਮੀ ਉਦਘਾਟਨ ਅੱਜ ਸੰਸਦ ਮੈਂਬਰ ਚੌਧਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX