ਜਗਰਾਉਂ, 12 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਕੁਦਰਤੀ ਸੋਮਿਆਂ ਦੀ ਮਹੱਤਤਾ ਪ੍ਰਤੀ ਲੋਕਾਈ ਨੂੰ ਜਾਣੰੂ ਕਰਵਾਉਣ ਦਾ ਆਇਦ ਕਰਦਿਆਂ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ), ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ, ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਜਗਰਾਉਂ, ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਭਜਨਗੜ੍ਹ ਸਾਹਿਬ, ਗੁਰਦੁਆਰਾ ਗੁਰੂ ਰਾਮ ਦਾਸ, ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਭਹੋਈ ਸਾਹਿਬ, ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ, ਗੁਰਦੁਆਰਾ ਭਗਤ ਨਾਮ ਦੇਵ, ਗੁਰਦੁਆਰਾ ਭਗਤ ਰਵਿਦਾਸ ਗੁਰਦੁਅਰਾ ਦਮਦਮਾ ਸਾਹਿਬ ਪਿੰਡ ਅਖਾੜਾ, ਗੁਰਦੁਆਰਾ ਸਿੰਘ ਸਭਾ ਕੋਠੇ ਰਾਹਲਾਂ, ਗੁਰਦੁਆਰਾ ਡੇਰਾ ਸਾਹਿਬ ਪਿੰਡ ਮਲਕ ਤੋਂ ਇਲਾਵਾ ਅੱਧੀ ਦਰਜਨ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸਵੇਰ ਵੇਲੇ ਤੋਂ ਸੰਗਤਾਂ ਜੁੜਨੀਆਂ ਸ਼ੁਰੂ ਹੋਈਆਂ | ਇਨ੍ਹਾਂ ਗੁਰੂ ਘਰਾਂ ਵਿਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਜਿਥੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਸਬੰਧੀ ਜਾਣੂੰ ਕਰਵਾਇਆ | 550ਵੇਂ ਪ੍ਰਕਾਸ਼ ਪੁਰਬ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸੰਗਤ ਕਮੇਟੀ ਸੰਪਰਦਾਇ ਨਾਨਕਸਰ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਹਰਸੁਰਿੰਦਰ ਸਿੰਘ ਗਿੱਲ, ਨਗਰ ਕੌਾਸਲ ਜਗਰਾਉਂ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ, ਜਗਜੀਤ ਸਿੰਘ ਸਿੱਧੂ, ਅਮਰ ਨਾਥ ਕਲਿਆਣ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਗੁਰਿੰਦਰ ਸਿੰਘ ਸਿੱਧੂ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਐਡਵੋਕੇਟ ਜਰਨੈਲ ਸਿੰਘ ਖਹਿਰਾ, ਐਡਵੋਕੇਟ ਰਘਬੀਰ ਸਿੰਘ ਤੂਰ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਇਕਬਾਲ ਸਿੰਘ ਆਦਿ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਗੁਰੂ ਘਰਾਂ ਵਿਖੇ ਸਜਾਏ ਦੀਵਾਨਾਂ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਕਾਦਰ ਦੀ ਸਾਜੀ ਪ੍ਰਕਿਰਤੀ ਦੇ ਨੇੜੇ ਰਹੇ | ਉਨ੍ਹਾਂ ਕੁਦਰਤੀ ਸੋਮਿਆਂ ਨਾਲ ਮੋਹ ਪਾਉਣ ਲਈ ਆਖਿਆ | ਉਨ੍ਹਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਭ ਤੋਂ ਵੱਧ ਘਾਣ ਕੁਦਰਤੀ ਸੋਮਿਆਂ ਦਾ ਹੋ ਰਿਹਾ ਹੈ | ਸੰਸਾਰ ਇਸ ਵੇਲੇ ਤਬਾਹੀ ਦੇ ਕਿਨਾਰੇ 'ਤੇ ਖੜਿ੍ਹਆ ਹੋਇਆ ਹੈ | ਕੁਦਰਤੀ ਸੋਮਿਆਂ ਦੀ ਮਹੱਤਤਾ ਪ੍ਰਤੀ ਲੋਕਾਈ ਨੂੰ ਜਾਣੂੰ ਕਰਵਾ ਕੇ ਹੀ ਅਸੀਂ ਆਉਣ ਵਾਲੀ ਤਬਾਹੀ ਤੋਂ ਬਚ ਸਕਦੇ ਹਾਂ | ਇਸ ਮੌਕੇ ਵੱਖ-ਵੱਖ ਖਾਣ-ਪੀਣ ਪਦਾਰਥਾਂ ਦੇ ਲੰਗਰ ਵੀ ਲਗਵਾਏ ਗਏ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)- ਪਿੰਡ ਤਾਜਪੁਰ ਵਿਖੇ ਗੁਰਦੁਆਰਾ ਖੰਗੂੜਾ ਪੱਤੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁੰਦਰ ਪਾਲਕੀ ਵਿਚ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ | ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ ਦੌਰਾਨ ਇੰਟਰਨੈਸ਼ਨਲ ਪੰਥਕ ਪ੍ਰਸਿੱਧ ਢਾਡੀ ਜਥੇਦਾਰ ਹਰਦੀਪ ਸਿੰਘ ਸੰਗਤਪੁਰ (ਕਪੂਰਥਲਾ) ਵਾਲਿਆਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਰਾਏਕੋਟ ਰੋਡ ਤੇ ਸਥਿਤ ਰਵਿਦਾਸੀਆਂ ਪਰਿਵਾਰਾਂ ਵਲੋਂ ਸੂਬੇਦਾਰ ਮੇਜਰ ਸਿੰਘ, ਜੇਈ ਨਿਰਮਲ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਸਤਪਾਲ ਸਿੰਘ, ਦਰਸਨ ਸਿੰਘ, ਤੇਜਵਿੰਦਰ ਸਿੰਘ, ਛਿੰਦਰਪਾਲ ਸਿੰਘ, ਦਲਜੀਤ ਸਿੰਘ, ਜਰਨੈਲ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਸਰਪ੍ਰਸਤ ਗੁਰਬਖਸ ਸਿੰਘ, ਪ੍ਰਧਾਨ ਜਗਦੇਵ ਸਿੰਘ ਖੰਗੂੜਾ, ਮੀਤ ਪ੍ਰਧਾਨ ਜਸਮੇਲ ਸਿੰਘ, ਬੰਤ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਰਾਜ ਸਿੰਘ, ਕੈਪਟਨ ਬਲਜਿੰਦਰ ਸਿੰਘ, ਮੋਹਨ ਸਿੰਘ ਖੰਗੂੜਾ, ਸੋਹਨ ਸਿੰਘ ਖੰਗੂੜਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ, ਸਮੂਹ ਸਕੂਲ ਸਟਾਫ਼ ਤੇ ਪ੍ਰਬੰਧਕੀ ਕਮੇਟੀ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ 'ਚ ਵਧ-ਚੜ੍ਹਕੇ ਸ਼ਮੂਲੀਅਤ ਕੀਤੀ | ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂਸਰ ਸੁਧਾਰ ਤੋਂ ਸੁੰਦਰ ਪਾਲਕੀ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਕਸਬਾ ਸੁਧਾਰ ਬਾਜ਼ਾਰ, ਪਿੰਡ ਸੁਧਾਰ ਪੱਤੀ ਧਾਲੀਵਾਲ, ਪੱਤੀ ਗਿੱਲ, ਨਾਨਕ ਮੁਹੱਲਾ ਵਿਖੇ ਵੱਖ-ਵੱਖ ਪੜਾਵਾਂ ਦੌਰਾਨ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰ: ਜਗਰਾਜ ਸਿੰਘ ਧਾਲੀਵਾਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਸਰਪੰਚ ਹਰਮਿੰਦਰ ਸਿੰਘ ਪੱਪ ਗਿੱਲ, ਮੈਨੇਜਰ ਹਰਦੀਪ ਸਿੰਘ ਗਿੱਲ, ਪਿ੍ੰ: ਰਾਜਵਿੰਦਰ ਕੌਰ ਗਿੱਲ, ਡਾ:ਜਗਜੀਤ ਸਿੰਘ ਬਰਾੜ, ਸਾਧੂ ਸਿੰਘ ਗਿੱਲ, ਜਥੇਦਾਰ ਇੰਦਰਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਹਰਦਿਆਲ ਸਿੰਘ ਲਿੱਟ, ਤਰਕਸ਼ੀਲ ਆਗੂ ਰਾਮ ਪ੍ਰਸ਼ਾਦ, ਸਰਪੰਚ ਸਤਵੰਤ ਸਿੰਘ ਪੱਤੀ ਧਾਲੀਵਾਲ, ਸੰਤੋਖ ਸਿੰਘ ਕੈਨੇਡਾ, ਪ੍ਰਧਾਨ ਸਤੀਸ਼ ਕੁਮਾਰ, ਪਿਸ਼ੌਰਾ ਸਿੰਘ ਅਮਰੀਕਾ, ਜਸਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਸਬੰਧੀ ਰੈਣ-ਸਬਾਈ ਕੀਰਤਨ ਦਰਬਾਰ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸੰਤ ਬਿਰਧ ਆਸ਼ਰਮ ਬਰ੍ਹਮੀ ਨੂਰਪੁਰਾ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੈਣ-ਸੂਬਾਈ ਕੀਰਤਨ ਦਰਬਾਰ ਸਜਾਇਆ | ਇਸ ਮੌਕੇ ਬਾਬਾ ਭਰਪੂਰ ਸਿੰਘ ਮੁੱਖ ਸੇਵਾਦਾਰ ਸੰਤ ਬਿਰਧ ਆਸ਼ਰਮ ਬਰ੍ਹਮੀ-ਨੂਰਪੁਰਾ ਵਿਖੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਆਖਿਆ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ 'ਤੇ ਚੱਲਣ ਲਈ ਵਿਸ਼ਵ ਭਰ 'ਚ ਉਪਦੇਸ਼ ਦਿੱਤਾ | ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਖ-ਵੱਖ ਦੇਸ਼ਾਂ 'ਚ ਪ੍ਰਚਲਿਤ ਨਾਵਾਂ ਵਾਲੇ ਕੈਲੰਡਰ ਰਿਲੀਜ਼ ਕੀਤੇ | ਇਸ ਮੌਕੇ ਅਵਤਾਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਚਮਕੌਰ ਸਿੰਘ, ਚਰਨ ਸਿੰਘ, ਦੀਪਕ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੁੱਲਾਂਪੁਰ ਗੁਰਦੁਆਰਾ ਮਾਤਾ ਗੁਜਰ ਕੌਰ ਤੋਂ ਅੰਮਿ੍ਤ ਵੇਲੇ ਖ਼ਾਲਸਾਈ ਜਾਹੌ-ਜਲਾਅ 'ਤੇ ਜੈਕਾਰਿਆਂ ਦੀ ਗੂੰਝ ਵਿਚ ਨਗਰ ਕੀਰਤਨ ਦੀ ਅਰੰਭਤਾ ਹੋਈ | ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਾਲੇ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ ਸਮੇਂ ਭਾਈ ਗੁਰਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਹਰਪ੍ਰੀਤ ਸਿੰਘ ਸੰਗਤਪੁਰਾ ਦੇ ਢਾਡੀ ਜਥੇ ਵਲੋਂ ਵਾਰਾਂ ਗਾਇਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੰਗਤ ਨਾਲ ਸਾਂਝਾ ਕੀਤਾ | ਨਗਰ ਕੀਰਤਨ ਸਮੇਂ ਬਾਬਾ ਫ਼ਤਹਿ ਸਿੰਘ ਗਤਕਾ ਪਾਰਟੀ ਵਲੋਂ ਗਤਕੇ ਦੇ ਜ਼ੌਹਰ ਦਿਖਾਏ ਗਏ | ਪ੍ਰਧਾਨ ਬਚਿੱਤਰ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ ਧਨੋਆ ਵਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਇਯਾਲੀ/ਥਰੀਕੇ, (ਰਾਜ ਜੋਸ਼ੀ)-ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ ਆਈਆਂ ਸੰਗਤਾਂ ਨੇ ਹਾਜ਼ਰੀਆਾ ਭਰੀਆਂ¢ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਵਿਚ ਰਾਗੀ ਭਾਈ ਸਾਹਿਬ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਰਸ ਕੀਰਤਨ ਨਾਲ ਨਿਹਾਲ ਕੀਤਾ ਗਿਆ ¢ ਭਾਈ ਸੁਖਦੇਵ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ¢ ਮੁੱਖ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਵਲੋਂ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ¢ ਇਸ ਮੌਕੇ ਭਾਈ ਸੁਖਦੇਵ ਸਿੰਘ, ਪ੍ਰਧਾਨ ਅਜੈਬ ਸਿੰਘ, ਗੁਰਪ੍ਰੀਤ ਸਿੰਘ ਬੱਧਣੀ, ਪੰਡਤ ਚਰਨਜੀਤ, ਸਰਦਾਰ ਅਲੀ, ਅੱਛਰ ਸਿੰਘ, ਜਸਵੀਰ ਸਿੰਘ ਸਰਪੰਚ, ਹਰਮੇਲ ਸਿੰਘ, ਤੇਜਿੰਦਰ ਸਿੰਘ, ਬੂਟਾ ਸਿੰਘ, ਡਾ ਲਖਵਿੰਦਰ ਸਿੰਘ, ਮਨਦੀਪ ਸਿੰਘ, ਲੱਖਾ ਸਿੰਘ, ਹਰਬੰਸ ਸਿੰਘ, ਰਾਮ ਸਿੰਘ, ਅੰਮਿ੍ਤਪਾਲ ਸਿੰਘ, ਸੁਧੀਰ ਕਾਲੜਾ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ¢
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)-ਗ੍ਰਾਮ ਪੰਚਾਇਤ, ਨੌਜਵਾਨ ਸਭਾ ਤੇ ਸਮੂਹ ਨਗਰ ਨਿਵਾਸੀ ਪਿੰਡ ਸਿੱਧਵਾਂ ਕਲਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਬੰਧਿਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਸ ਮੌਕੇ ਪ੍ਰਧਾਨ ਸੋਹਣ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧਵਾਂ, ਸਰਪੰਚ ਸੁਖਵਿੰਦਰ ਕੌਰ ਗਰੇਵਾਲ, ਪੰਚ ਜਗਦੀਪ ਸਿੰਘ ਦੀਪੀ, ਪੰਚ ਹਰਦੇਵ ਸਿੰਘ ਸਿੱਧਵਾਂ, ਦਲਜੀਤ ਸਿੰਘ ਕੱਕੂ, ਬਾਬਾ ਮੁਖਤਿਆਰ ਸਿੰਘ ਸਿੱਧਵਾਂ, ਗਿਆਨ ਸਿੰਘ, ਹਰਪਾਲ ਸਿੰਘ, ਮੀਤ ਪ੍ਰਧਾਨ ਇਕਬਾਲ ਸਿੰਘ, ਨਰਿੰਦਰ ਸਿੰਘ ਨਿੰਦਾ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕਿ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਇਸ ਮੌਕੇ ਜਸਪਾਲ ਸਿੰਘ ਸਿੰਘ ਪਾਲੀ ਦੀ ਯਾਦ ਵਿਚ ਮਾਤਾ ਖੀਵੀ ਜੀ ਵੈੱਲਫੇਅਰ ਸੇਵਾ ਸੁਸਾਇਟੀ ਸਿੱਧਵਾਂ ਕਲਾਂ ਵਲੋਂ ਪੰਜ ਪਿਆਰਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਕੀਰਤਨੀ ਜੱਥਾ, ਢਾਡੀ ਜੱਥਾ, ਬੀਬੀ ਕੁਲਵਿੰਦਰ ਕੌਰ ਮਾਨ ਤੇ ਹਰਵਿੰਦਰ ਸਿੰਘ ਸੇਖੋਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ | ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਪ੍ਰਧਾਨ ਉਪਿੰਦਰ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ ਆੜ੍ਹਤੀਆ, ਹਰਵਿੰਦਰ ਸਿੰਘ, ਮਲਕੀਤ ਸਿੰਘ, ਪ੍ਰਧਾਨ ਹਰਪ੍ਰੀਤ ਸਿੰਘ, ਪ੍ਰਧਾਨ ਸੁਰਜੀਤ ਸਿੰਘ ਸੀਤਾ, ਬਲਜੀਤ ਸਿੰਘ, ਕੁਲਦੀਪ ਸਿੰਘ ਸੀਰਾ ਆਦਿ ਹਾਜ਼ਰ ਸਨ |
550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)- ਗੁਰਦੁਆਰਾ (ਬਾਕੀ ਸਫ਼ਾ 10 'ਤੇ)ਸਿੰਘ ਸਭਾ ਪਿੰਡ ਕੁਲਾਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਦੀਵਾਨਾਂ ਵਿਚ ਭਾਈ ਚਰਨ ਸਿੰਘ ਆਲਮਗੀਰ ਦੇ ਢਾਡੀ ਜੱਥੇ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਕੁਲਾਰ, ਸਾਬਕਾ ਸਰਪੰਚ ਦਲਜੀਤ ਸਿੰਘ ਕੁਲਾਰ, ਬਾਬਾ ਸਰਬਜੀਤ ਸਿੰਘ ਲਾਲੀ ਤੇ ਸੁਖਵੰਤ ਸਿੰਘ ਕੁਲਾਰ ਦੀ ਅਗਵਾਈ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਚਰਨ ਸਿੰਘ ਆਲਮਗੀਰ ਦੇ ਢਾਡੀ ਜੱਥੇ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ. ਜਗਦੇਵ ਸਿੰਘ, ਗੁਰਤੇਜ ਸਿੰਘ, ਹੁਸਨ ਸਿੰਘ, ਜਸਵਮਤ ਸਿੰਘ, ਮਹਿੰਦਰ ਸਿੰਘ, ਸਿੰਦਰਪਾਲ ਸਿੰਘ, ਸਾਬਕਾ ਪੰਚ ਕਰਨੈਲ ਸਿੰਘ, ਰਾਮਪਾਲ ਸਿੰਘ, ਬੂਟਾ ਸਿੰਘ, ਬਾਬਾ ਟਹਿਲ ਸਿੰਘ, ਗਿਆਨੀ ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਕੁਲਾਰ, ਕੁਲਵਿੰਦਰ ਸਿੰਘ ਮੁਨਸੀ, ਹਰਿੰਦਰਪਾਲ ਸਿੰਘ ਹਨੀ ਆਦਿ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਸਬੰਧੀ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੁਲਿਸ ਥਾਣਾ ਸਿਟੀ ਸਦਰ ਰਾਏਕੋਟ ਵਲੋਂ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਗਏ | ਇਸ ਮੌਕੇ ਮੁੱਖ ਮੁਨਸ਼ੀ ਸਿਟੀ ਨਿਰਭੈ ਸਿੰਘ ਗਰੇਵਾਲ, ਮੁੱਖ ਮੁਨਸ਼ੀ ਸਦਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਸਿਟੀ ਅਮਰਜੀਤ ਸਿੰਘ ਗੋਗੀ ਅਤੇ ਪੁਲਿਸ ਥਾਣਾ ਸਦਰ ਦੇ ਐਸ.ਐਚ.ਓ ਨਿਧਾਨ ਸਿੰਘ ਦੀ ਅਗਵਾਈ ਹੇਠ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਗਏ, ਜਿਸ ਦੌਰਾਨ ਸਬ ਇੰਸਪੈਕਟਰ ਦਵਿੰਦਰ ਸਿੰਘ, ਏ.ਐਸ.ਆਈ. ਬਲਵੀਰ ਚੰਦ, ਏ.ਐਸ.ਆਈ. ਜਸਵਿੰਦਰ ਸਿੰਘ ਗਰੇਵਾਲ, ਏ.ਐਸ.ਆਈ. ਬੂਟਾ ਸਿੰਘ, ਸਬ ਇੰਸਪੈਕਟਰ ਮਨਜੀਤ ਕੌਰ, ਸਾਂਝ ਕੇਂਦਰ ਇੰਚਾਰਜ ਸੁਖਵਿੰਦਰ ਸਿੰਘ ਸੰਘਾ, ਵਾਇਰਲੈੱਸ ਏ.ਐਸ.ਆਈ ਮੁਖਤਿਆਰ ਸਿੰਘ ਅਤੇ ਸਮੂਹ ਸਟਾਫ਼ ਪੁਲਿਸ ਥਾਣਾ ਸਦਰ ਅਤੇ ਸਿਟੀ ਮੌਜੂਦ ਸਨ | ਇਸ ਮੌਕੇ ਅਰਵਿੰਦਰ ਸਿੰਘ ਭੂਟੋ, ਸੁੱਖਾ ਸਿੰਘ, ਰਿਕਸ਼ਾ ਯੂਨੀਅਨ, ਅਮਰਜੀਤ ਸਿੰਘ, ਰੂਪ ਸਿੰਘ, ਗੁਰਮੇਲ ਸਿੰਘ, ਬਿੱਟੂ ਸਿੰਘ, ਤਾਰੀ ਸਿੰਘ, ਜੱਸੀ ਸਿੰਘ ਗਰੇਵਾਲ, ਬਾਬਾ ਕਾਲਾ ਸਿੰਘ ਆਦਿ ਮੌਜੂਦ ਸਨ |
550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮਾਤਾ ਬਿਸ਼ਨ ਕੌਰ ਵਿਖੇ ਸਮਾਗਮ
ਰਾਏਕੋਟ, (ਸੁਸ਼ੀਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੇ ਮੁਹੱਲਾਂ ਨੈਬਾਂ ਸਥਿਤ ਗੁਰਦੁਆਰਾ ਮਾਤਾ ਬਿਸ਼ਨ ਕੌਰ ਵਿਖੇ ਸੁਖਮਨੀ ਸੇਵਾ ਸੁਸਾਇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ 'ਚ ਪਹਿਲਾਂ ਸਵੇਰੇ ਪ੍ਰਭਾਤ ਫੇਰੀ ਸਜਾਈ ਗਈ | ਉਨ੍ਹਾਂ ਦੱਸਿਆ ਕਿ ਪ੍ਰਭਾਤ ਫੇਰੀ 'ਚ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਭਾਗ ਲਿਆ ਗਿਆ | ਇਹ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ-ਵੱਖ ਗਲੀਆਂ-ਮੁਹੱਲਿਆਂ ਵਿਚ ਪੁੱਜੀ ਜਿੱਥੇ ਸੰਗਤਾਂ ਵਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਚਾਹ ਪ੍ਰਸ਼ਾਦ ਦੇ ਲੰਗਰ ਵੀ ਲਗਾਏ ਗਏ | ਇਸ ਉਪਰੰਤ ਗੁਰਦੁਆਰਾ ਸਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ | ਇਸ ਮੌਕੇ ਹਰਜਿੰਦਰ ਸਿੰਘ ਜੀਤਾ ਔਲਖ, ਜਗਦੇਵ ਸਿੰਘ ਗਰੇਵਾਲ ਪ੍ਰਧਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ, ਮਨਪ੍ਰੀਤ ਸਿੰਘ ਔਲਖ, ਹਰਭਜਨ ਸਿੰਘ ਬੱਤਰਾ, ਫਤਿਹ ਸਿੰਘ, ਨਰਿੰਦਰ ਸਿੰਘ, ਵੀਰਪਾਲ ਸਿੰਘ, ਸਰਬਜੀਤ ਸਿੰਘ ਆਦਿ ਸ਼ਾਮਿਲ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)-ਤਪ ਅਸਥਾਨ ਬਾਬਾ ਚਰਨ ਦਾਸ ਗੁਰਦੁਆਰਾ ਝਿੜੀ ਸਾਹਿਬ ਪਿੰਡ ਸਵੱਦੀ ਕਲਾਂ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਬਿੱਲੂ ਵਲੈਤੀਆਂ, ਮੀਤ ਪ੍ਰਧਾਨ ਜਗਦੇਵ ਸਿੰਘ ਤੂਰ, ਜਨਰਲ ਸਕੱਤਰ ਮਨਜੀਤ ਸਿੰਘ ਤੂਰ, ਸਾਬਕਾ ਪੰਚ ਰਣਜੀਤ ਸਿੰਘ ਤੂਰ ਤੇ ਹਰਜਿੰਦਰ ਸਿੰਘ ਵਿਧੀਆ ਪੱਤੀ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕਿ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਇਸ ਮੌਕੇ ਭਾਈ ਅਮਰਜੀਤ ਸਿੰਘ ਸਿੱਧਵਾਂ ਕਾਲਜ ਵਾਲੇ ਦੇ ਬੀਬੀਆਂ ਦੇ ਢਾਡੀ ਜੱਥੇ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵੱਖ-ਵੱਖ ਪੜ੍ਹਾਵਾਂ 'ਤੇ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਫੁੱਲਾਂ ਦੀ ਵਰਖਾ ਕਰਕੇ ਕੀਤਾ | ਇਸ ਮੌਕੇ ਪਿੰਡ ਦੀ ਪਰਿਕਰਮਾ ਕਰਦੀ ਸੰਗਤ ਨੂੰ ਗਿਆਨੀ ਰਣਜੀਤ ਸਿੰਘ ਪੱਖੋਕੇ ਦੇ ਕੀਰਤਨੀ ਜਥੇ ਵਲੋਂ ਸਤਿਨਾਮ-ਵਾਹਿਗੁਰੂ ਜੀ ਦਾ ਜਾਪ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਬਿੱਲੂ ਵਲੈਤੀਆਂ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਵਲੋਂ ਢਾਡੀ ਜਥੇ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਨਗਰ ਨਿਵਾਸੀਆਂ ਵਲੋਂ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਲਗਾਇਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
550ਵਾਂ ਪ੍ਰਕਾਸ਼ ਪੁਰਬ ਮਨਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)- ਗੁਰਦੁਆਰਾ ਸਾਹਿਬ ਸ੍ਰੀ ਗੁਰੁੂ ਨਾਨਕ ਦੇਵ ਜੀ ਅੱਡਾ ਚੌਾਕੀਮਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਦੁਕਾਨਦਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜਾਏ ਦੀਵਾਨਾਂ ਵਿਚ ਬੀਬੀ ਹਰਦੀਪ ਕੌਰ, ਅਰਸ਼ਪ੍ਰੀਤ ਕੌਰ ਗੁੜੇ, ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ ਤੇ ਰਜਨੀਤ ਕੌਰ ਦੇ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਗਿਆਨੀ ਬਸੰਤ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ | ਇਸ ਮੌਕੇ ਜਥੇ. ਜਰਨੈਲ ਸਿੰਘ ਗੁੜੇ, ਪਿ੍ੰ. ਸੁਖਦੇਵ ਸਿੰਘ ਮਾਨ, ਭਗਵੰਤ ਸਿੰਘ ਸਵੱਦੀ ਵਾਲੇ ਤੇ ਪੰਚ ਪ੍ਰੀਤਮ ਸਿੰਘ ਆਰੇਵਾਲੇ ਦੀ ਅਗਵਾਈ ਵਿਚ ਬੀਬੀਆਂ ਦੇ ਕੀਰਤਨੀ ਜਥੇ ਤੇ ਗਿਆਨੀ ਬਸੰਤ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇ. ਜਰਨੈਲ ਸਿੰਘ ਗੁੜੇ ਵਲੋਂ ਆਈਆਂ ਸੰਗਤਾਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਨੰਬਰਦਾਰ ਕਰਮਜੀਤ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਜਿੰਦਰਪਾਲ ਸਿੰਘ ਹੇਰਾ, ਡਾ.ਗੁਰਮੀਤ ਸਿੰਘ ਟੂਸੇ, ਜਸਮੋਹਨ ਸਿੰਘ ਸਵੱਦੀ, ਜਸਪਾਲ ਸਿੰਘ ਜੇ.ਬੀ, ਜਗਸੀਰ ਸਿੰਘ ਚੌਾਕੀਮਾਨ, ਬਲਵੰਤ ਸਿੰਘ ਗੁੜੇ, ਇਕਬਾਲ ਸਿੰਘ ਬਾਲੀ, ਗੁਰਮੁੱਖ ਸਿੰਘ ਜੱਸੋਵਾਲ, ਸਤਪਾਲ ਸਿੰਘ ਹਾਂਸ, ਹਰਦੇਵ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਹਠੂਰ, (ਜਸਵਿੰਦਰ ਸਿੰਘ ਛਿੰਦਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਸੂਲਪੁਰ ਦੇ ਲੋਕਲ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਹੋਏ, ਜਿਸ 'ਚ ਸੰਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਸੰਗਤਾਂ ਨੂੰ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਭੂੰਦੜੀ, (ਕੁਲਦੀਪ ਸਿੰਘ ਮਾਨ)-ਸਥਾਨਕ ਕਸਬਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲਹਿੰਦੀ ਪੱਤੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਰਮਨਦੀਪ ਸਿੰਘ, ਭਾਈ ਪਰਮਿੰਦਰ ਸਿੰਘ ਆਦਿ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਬੱਬੀ ਅਤੇ ਕੁਲਦੀਪ ਸਿੰਘ ਧਾਲੀਵਾਲ ਆਦਿ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਕੁਲਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਬੱਬੀ, ਸਤਪਾਲ ਸਿੰਘ ਪੰਚ, ਖੁਸ਼ਦੀਪ ਸਿੰਘ, ਪਰਮਿੰਦਰ ਸਿੰਘ ਹੈਪੀ, ਚੇਅਰਮੈਨ ਕੁਲਦੀਪ ਸਿੰਘ ਧਾਲੀਵਾਲ, ਸ਼ਾਮ ਸਿੰਘ, ਬੇਅੰਤ ਸਿੰਘ, ਪਾਲ ਸਿੰਘ, ਦਲਜਿੰਦਰ ਸਿੰਘ ਕਾਕਾ, ਬਲਵੀਰ ਸਿੰਘ, ਧੰਨਾ ਸਿੰਘ, ਸਾਬਕਾ ਸੈਨਿਕ ਨਛੱਤਰ ਸਿੰਘ, ਪ੍ਰਧਾਨ ਬਸੰਤ ਸਿੰਘ, ਨੰਬਰਦਾਰ ਭੂਪਿੰਦਰ ਸਿੰਘ, ਜਗਰਾਜ ਸਿੰਘ ਰਾਜੂ, ਮਨਜਿੰਦਰ ਸਿੰਘ ਮੋਨੀ ਆਦਿ ਸ਼ਾਮਿਲ ਸਨ |
ਰਾਏਕੋਟ, 12 ਨਵਬੰਰ (ਬਲਵਿੰਦਰ ਸਿੰਘ ਲਿੱਤਰ)-ਜੈਨ ਚੈਰੀਟੇਬਲ ਹਸਪਤਾਲ ਰਾਏਕੋਟ ਵਿਖੇ ਨੌਕਰੀ ਕਰਦੇ ਇਕ ਪ੍ਰਵਾਸੀ ਮਜ਼ਦੂੂਰ ਦੀ ਪਤਨੀ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕਾ ਕਿਰਨਾ ਦੇ ਜੀਜਾ ...
ਖੰਨਾ, 12 ਨਵੰਬਰ (ਹਰਜਿੰਦਰ ਸਿੰਘ ਲਾਲ)-ਕਤਰ ਦੇ ਦੋਹਾ ਵਿਚ ਚੱਲ ਰਹੀਆਂ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਖੰਨਾ ਦੇ ਨਿਸ਼ਾਨੇਬਾਜ਼ ਦਿਲਸ਼ਾਨ ਕੈਲੇ ਨੇ ਚਾਂਦੀ ਦੇ 2 ਤਗਮੇ ਜਿੱਤ ਕੇ ਖੰਨਾ ਦਾ ਨਾਂਅ ਰੌਸ਼ਨ ਕੀਤਾ ਹੈ | ਕਈ ਅੰਤਰਰਾਸ਼ਟਰੀ ਪੱਧਰ ਦੇ ...
ਜਗਰਾਉਂ, 12 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮ ਦੌਰਾਨ ਬੀਤੀ ਰਾਤ ਮੁੱਖ ਦਰਬਾਰ ਵਿਖੇ ਦੀਵਾਨ ਸਜਾਏ ਗਏ | ਇਸ ਸਮਾਗਮ ਵਿਚ ਪੂਰੀ ਰਾਤ ...
ਬੀਜਾ, 12 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਪਹਿਲੀ ਪਾਤਸ਼ਾਹੀ ਸ਼੍ਰੀ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੇੜਲੇ ਪਿੰਡ ਪੂਰਬਾ ਵਿਖੇ ਗਰਾਮ ਪੰਚਾਇਤ ਅਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਸਮਾਜਸੇਵੀ ਗੁਰਦੀਪ ਸਿੰਘ ਅਤੇ ਹਰਨੇਕ ਸਿੰਘ ਢਿੱਲੋਂ ਦੇ ਯਤਨਾਂ ...
ਸਿੱਧਵਾਂ ਬੇਟ, 12 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸੂਬੇ ਦੀ ਕਾਂਗਰਸ ਸਰਕਾਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਪਿੰਡ ਲੀਲਾਂ ਮੇਘ ਤੋਂ ਜਨੇਤਪੁਰਾ ਜਾਣ ਵਾਲੀ ਸੜਕ 'ਤੇ ਆ ਕੇ ਠੁੱਸ ਹੋ ਕੇ ਰਹਿ ਜਾਂਦੇ ਹਨ | ਕਿਉਂਕਿ ਲੀਲਾਂ ਤੋਂ ਜਨੇਤਪੁਰਾ ਜਾਣ ਵਾਲੀ ਜਰਨੈਲੀ ਸੜਕ ...
ਸਮਰਾਲਾ, 12 ਨਵੰਬਰ (ਸੁਰਜੀਤ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਵੇਕ ਨਾਲ ਸਮਾਜ ਵਿਚ ਫੈਲੇ ਪਖੰਡਾਂ ਨੂੰ ਤਰਕਪੂਰਣ ਦਲੀਲਾਂ ਨਾਲ ਰੱਦ ਕੀਤਾ | ਇਹ ਵਿਚਾਰ ਉੱਘੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਨੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਵਿਚ ...
ਰਾਏਕੋਟ, 12 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਜਲਾਲਦੀਵਾਲ 'ਚ ਈ.ਟੀ.ਟੀ. ਸੈਸ਼ਨ 2017-19 ਦੇ ਪਾਸ ਹੋਏ ਵਿਦਿਆਰਥੀਆਂ ਨੂੰ ਫੇਅਰਵੈੱਲ ਪਾਰਟੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਵੱਖ ਡਾਂਸ ਪੇਸ਼ ਕੀਤੇ ਅਤੇ ਪਾਸ ਹੋਏ ...
ਜਗਰਾਉਂ, 12 ਨਵੰਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਦੇ ਸਿਵਲ ਹਸਪਤਾਲ 'ਚ ਪਤਨੀ ਦੀ ਕੱੁਟਮਾਰ ਕਰਨ 'ਤੇ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਅਨੁਰਾਧਾ ਪੱੁਤਰੀ ਬਲਵਿੰਦਰ ਕੁਮਾਰ ਵਾਸੀ ਖੇਤਾ ਰਾਮ ਸ਼ੇਰਪੁਰ ਰੋਡ ਜਗਰਾਉਂ ਨੇ ਪੁਲਿਸ ਕੋਲ ਦਰਜ ...
ਗੁਰੂਸਰ ਸੁਧਾਰ, 12 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਕਰਵਾਏ ਇਕ ਸੈਮੀਨਾਰ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਵੱਖ-ਵੱਖ ਸਥਾਨਾਂ ਤੇ ਲੰਮਾ ਸਮਾਂ ਵਾਈਸ ਚਾਂਸਲਰ ਰਹੇ ਤੇ ਅਧਿਆਪਕੀ ਸੇਵਾਵਾਂ ਨਿਭਾਉਣ ...
ਪੱੱਖੋਵਾਲ/ਸਰਾਭਾ, 12 ਨਵੰਬਰ (ਕਿਰਨਜੀਤ ਕੌਰ ਗਰੇਵਾਲ)-ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ, ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਵਿਸਾਰ ਦਿੰਦੀਆਂ ਹਨ ਉਹ ਦੁਨੀਆ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦੀਆਂ ਹਨ, ਇਸ ਲਈ ਸਾਨੂੰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਉਤਸ਼ਾਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX