ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  1 day ago
ਪੁਣੇ, 8 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੇ ਹਸਪਤਾਲ 'ਚ ਜੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਅਰੁਣ ਸ਼ੌਰੀ...
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਹਰਸ਼ ਵਰਧਨ ਵੱਲੋਂ ਘਟਨਾ ਸਥਲ ਦਾ ਦੌਰਾ
. . .  1 day ago
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਮੰਤਰੀ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੋਕ ਸਭਾ ਮੈਂਬਰ ਹਰਸ਼ਵਰਧਨ ਵੱਲੋਂ ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ...
ਅੰਮ੍ਰਿਤਸਰ ਦਿਹਾਤੀ 'ਚ ਪਿਕ ਐਂਡ ਡਰਾਪ ਸਹੂਲਤ ਦੀ ਸ਼ੁਰੂਆਤ
. . .  1 day ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਔਰਤਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ 'ਚ ਪਿਕ ਐਂਡ ਡਰਾਪ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਉੱਤੇ ਕਾਰਵਾਈ ਕਰਦਿਆ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ...
ਗੁਰੂਗ੍ਰਾਮ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਗੁਰੂਗ੍ਰਾਮ, 8 ਦਸੰਬਰ - ਹਰਿਆਣਾ ਦੇ ਗੁਰੂਗ੍ਰਾਮ 'ਚ ਪੈਂਦੇ ਮਾਨੇਸਰ ਦੇ ਸੈਕਟਰ ਨੰ. 8 'ਚ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਟਾਸ ਜਿੱਤ ਕੇ ਵੈਸਟ ਇੰਡੀਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  1 day ago
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  1 day ago
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  1 day ago
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  1 day ago
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  1 day ago
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  1 day ago
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  1 day ago
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  1 day ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  1 day ago
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  1 day ago
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  1 day ago
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  1 day ago
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  1 day ago
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  1 day ago
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  1 day ago
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  1 day ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  1 day ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  1 day ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  1 day ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਸਫਲਤਾ ਨੂੰ ਚਾਹੁਣ ਵਾਲਾ ਹਰ ਮਨੁੱਖ ਆਪਣੇ ਹਉਮੈ ਨੂੰ ਤਿਆਗ ਕੇ ਹੀ ਸਫ਼ਲ ਹੋ ਸਕਦਾ ਹੈ। -ਗੁਰੂ ਨਾਨਕ ਦੇਵ ਜੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਵੱਖ-ਵੱਖ ਗੁਰਦੁਆਰਿਆਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 12 ਨਵੰਬਰ (ਕਾਹਲੋਂ)-ਪਿੰਡ ਕਾਹਲਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਨਗਰ ਕੀਰਤਨ ਖ਼ਾਲਸਾਈ ਜੈਕਾਰਿਆਂ ਦੀ ਗੂੰਜ 'ਚ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਤੇ ਸ਼ਬਦੀ ਜਥਿਆਂ ਗੁਰਬਾਣੀ-ਕੀਰਤਨ ਕਰਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ | ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਭੁਪਿੰਦਰ ਸਿੰਘ, ਸਿਕੰਦਰ ਸਿੰਘ ਪੀ.ਏ., ਭਾਈ ਹਰਦੀਪ ਸਿੰਘ, ਦਰਬਾਗ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਨਿਰਮਲ ਸਿੰਘ, ਸੂਬੇਦਾਰ ਬਲਦੇਵ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਬਲਰਾਜ ਸਿੰਘ, ਫੁੰਮਣ ਸਿੰਘ, ਪਟਵਾਰੀ ਬਲਬੀਰ ਸਿੰਘ ਆਦਿ ਹਾਜ਼ਰ ਸਨ |
ਗੁਰਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਦੀਨਾਨਗਰ (ਸੰਧੂ/ਸੋਢੀ/ਸ਼ਰਮਾ)-ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ 1 ਅਗਸਤ ਤੋਂ ਸ਼ੁਰੂ ਕੀਤੀ ਗਈ ਅਖੰਡ ਪਾਠਾਂ ਦੀ ਲੜੀ ਦੇ ਭੋਗ ਵੀ ਪਾਏ ਗਏ¢ ਉਪਰੰਤ ਸਜਾਏ ਕੀਰਤਨ ਦਰਬਾਰ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗੀਰ ਸਿੰਘ ਵਲੋਂ ਸ਼ਬਦ ਕੀਰਤਨ ਤੇ ਗੁਰਬਾਣੀ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਮੁੱਖ ਸੇਵਾਦਾਰ ਬੀਬੀ ਪੁਸ਼ਪਿੰਦਰ ਕੌਰ ਮਜਬੂਰ ਨੇ ਆਪਣੇ ਸੰਬੋਧਨ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਾਘਾ ਖੋਲੇ ਜਾਣ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਅਨੂਪ ਸਿੰਘ, ਬਲਦੇਵ ਸਿੰਘ ਤਲਵੰਡੀ, ਭਗਵਾਨ ਸਿੰਘ ਬਾਜਵਾ, ਸੁਰਿੰਦਰ ਸਿੰਘ ਬਾੜਾ, ਮੈਨੇਜਰ ਗੁਰਬਚਨ ਸਿੰਘ, ਰਛਪਾਲ ਸਿੰਘ, ਮਾਸਟਰ ਹਰਦਿਆਲ ਸਿੰਘ ਦਰਸ਼ਨ ਸਿੰਘ ਤੇ ਪਲਵਿੰਦਰ ਸਿੰਘ ਵੀ ਹਾਜ਼ਰ ਸਨ |
ਕਸਬਾ ਪੁਰਾਣਾ ਸ਼ਾਲਾ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ
ਪੁਰਾਣਾ ਸ਼ਾਲਾ, (ਗੁਰਵਿੰਦਰ ਸਿੰਘ ਗੁਰਾਇਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ 'ਚ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪੁਰਾਣਾ ਸ਼ਾਲਾ ਤੋਂ ਸਜਾਇਆ ਗਿਆ | ਇਹ ਨਗਰ ਕੀਰਤਨ ਸਥਾਨਿਕ ਕਸਬੇ ਦੀਆਂ ਪ੍ਰਕਰਮਾ ਕਰਦਾ ਹੋਇਆ ਸਥਾਨਿਕ ਬਾਜ਼ਾਰ ਅੰਦਰ ਪੁੱਜਿਆ ਜਿੱਥੋਂ ਇਹ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਤੋਂ ਹੁੰਦਾ ਹੋਇਆ ਨੇੜਲੇ ਪਿੰਡ ਗੁਰੀਆ ਵਿਖੇ ਪੁੱਜਿਆ ਜਦੋਂ ਕਿ ਨਗਰ ਕੀਰਤਨ ਦੀ ਸਮਾਪਤੀ ਅਰੰਭਿਕ ਸਥਾਨ 'ਤੇ ਹੋਈ | ਇਸ ਮੌਕੇ ਸਹਿਯੋਗ ਦੇਣ ਵਾਲਿਆਂ 'ਚ ਬਾਬਾ ਤਰਲੋਕ ਸਿੰਘ, ਜੋਗਿੰਦਰ ਸਿੰਘ, ਜਸਵੀਰ ਸਿੰਘ, ਕੈਪਟਨ ਪਿਆਰਾ ਸਿੰਘ, ਰਵਿੰਦਰ ਸਿੰਘ ਯੂ.ਕੇ., ਗੁਰਨਾਮ ਸਿੰਘ, ਸਰਬਜੀਤ ਸਿੰਘ ਲਾਲੀਆ, ਭਾਈ ਪਰਮਜੀਤ ਸਿੰਘ, ਭਾਈ ਲਖਵਿੰਦਰ ਸਿੰਘ, ਲੰਬੜਦਾਰ ਚਰਨਜੀਤ ਸਿੰਘ, ਬਲਜਿੰਦਰ ਸਿੰਘ ਚੀਮਾ, ਜੈਪਾਲ ਸਿੰਘ ਅੱਡਾ, ਬੀਬੀ ਸੁਖਵਿੰਦਰ ਕੌਰ ਦੇ ਜਥੇ ਤੋਂ ਇਲਾਵਾ ਵੱਡੀ ਤਾਦਾਦ 'ਚ ਸੰਗਤਾਂ ਹਾਜ਼ਰ ਸਨ |
ਪਿੰਡ ਬਾੜਾ ਵਿਖੇ 550ਵਾਂ ਪ੍ਰਕਾਸ਼ ਪੁਰਬ ਮਨਾਇਆ
ਦੀਨਾਨਗਰ, (ਸੰਧੂ/ ਸੋਢੀ/ ਸ਼ਰਮਾ) - ਦੀਨਾਨਗਰ ਦੇ ਪਿੰਡ ਬਾੜ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਸ਼ਟਰੀ ਉਪ ਪ੍ਰਧਾਨ ਨਰਿੰਦਰ ਸਿੰਘ ਬਾੜਾ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਅੱਜ ਸਵੇਰੇ ਆਰੰਭ ਕੀਤੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਗਾਹਲੜੀ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਵਲੋਂ ਆਸਾ ਦੀ ਵਾਰ ਦੇ ਕੀਰਤਨ ਕੀਤਾ ਗਿਆ | ਇਸ ਉਪਰੰਤ ਪਿੰਡ ਜਕੜੀਆ ਦੇ ਗੁਰਦੁਆਰਾ ਸਾਹਿਬ ਤੋਂ ਪ੍ਰਭਾਤਫੇਰੀ ਨਾਲ ਪਹੁੰਚੀ ਸੰਗਤ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮਨਪ੍ਰੀਤ ਸਿੰਘ ਬਾੜਾ, ਰਮਨਪ੍ਰੀਤ ਸਿੰਘ ਬਾੜਾ, ਪਰਮਜੀਤ ਸਿੰਘ ਬਾੜਾ, ਰੂਬਲ ਵਾਲੀਆ, ਇੰਦਰਜੀਤ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ ਤੇ ਇਲਾਕੇ ਦੀ ਸੰਗਤ ਹਾਜ਼ਰ ਸੀ |
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਦੀਨਾਨਗਰ, (ਸੰਧੂ/ਸੋਢੀ/ਸ਼ਰਮਾ)-ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ 'ਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਬੰਸ ਸਿੰਘ, ਰਾਗੀ ਜਥਾ ਭਾਈ ਤਰਲੋਚਨ ਸਿੰਘ, ਰਾਗੀ ਜਥਾ ਭਾਈ ਸੁਖਜੀਤ ਸਿੰਘ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਸਮਾਗਮ 'ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਂਬਰ ਤੇ ਭਾਰੀ ਗਿਣਤੀ 'ਚ ਇਲਾਕੇ ਦੀ ਸੰਗਤ ਹਾਜ਼ਰ ਸੀ |
ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 550ਵਾਂ ਪ੍ਰਕਾਸ਼ ਪੁਰਬ
ਡੇਰਾ ਬਾਬਾ ਨਾਨਕ, (ਵਿਜੇ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੱਜ ਦੇ ਪਾਵਨ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਡੇਰਾ ਬਾਬਾ ਨਾਨਕ ਪਹੰੁਚੀਆਂ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ | ਗੁਰਦੁਆਰਾ ਸਾਹਿਬ ਵਿਖੇ ਸਮਾਗਮਾਂ ਦੀ ਆਰੰਭਤਾ ਤੋਂ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਜਥੇ ਨੇ ਜਿਥੇ ਗੁਰਬਾਣੀ ਦਾ ਇਲਾਹੀ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵੀ ਢਾਡੀ ਵਾਰਾਂ, ਕਥਾ, ਕੀਰਤਨ ਕਰ ਸੰਗਤਾਂ ਨਾਲ ਗੁਰ ਇਤਿਹਾਸ ਸਾਂਝਾ ਕੀਤਾ | ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਕਲਿਆਣਪੁਰ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਬੀਬੀ ਜੋਗਿੰਦਰ ਕੌਰ, ਮੈਂਬਰ ਹਰਪਾਲ ਸਿੰਘ ਕੈਰੋਂ, ਪਰਗਟ ਸਿੰਘ, ਨਿਰਮਲ ਸਿੰਘ ਹਰੂਵਾਲ, ਅਮਰਜੀਤ ਸਿੰਘ ਬੰਬ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਸੀ੍ਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸੀ੍ਰ ਬੁਰਜ ਸਾਹਿਬ ਧਾਰੀਵਾਲ ਵਿਖੇ ਸੀ੍ਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿਸ ਵਿਚ ਸੀ੍ਰ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਤਲਵਿੰਦਰ ਸਿੰਘ, ਭਾਈ ਗੁਰਮੁੱਖ ਸਿੰਘ ਤੇ ਸਾਥੀਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਮੁੱਖ ਗ੍ਰੰਥੀ ਭਾਈ ਗੁਰਦੇਵ ਸਿੰਘ ਨੇ ਗੁਰਬਾਣੀ ਕਥਾ ਰਾਹੀਂ ਸੀ੍ਰ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਰੌਸ਼ਨੀ ਪਾਈ | ਇਸ ਮੌਕੇ 'ਤੇ ਗੁਰਦੁਆਰਾ ਮੈਨੇਜ਼ਰ ਬਖਸ਼ੀਸ਼ ਸਿੰਘ ਗੁੰਨੋਪੁਰ, ਮੈਨੇਜਰ ਸੁਰਜੀਤ ਸਿੰਘ ਚਾਹਲ, ਐਸ.ਡੀ.ਓ. ਲਖਵਿੰਦਰ ਸਿੰਘ, ਜਥੇ: ਨਿਰਵੈਰ ਸਿੰਘ, ਪ੍ਰਚਾਰਕ ਗੁਰਵਿੰਦਰ ਸਿੰਘ ਵੜੈਚ, ਸੀ: ਅਕਾਲੀ ਦਲ ਆਗੂ ਕੰਵਲਜੀਤ ਸਿੰਘ ਚਾਹਲ, ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਤਰਸੇਮ ਸਿੰਘ ਭਗਤ, ਡਾ. ਰਣਜੀਤ ਸਿੰਘ, ਸਰਬਰਿੰਦਰ ਸਿੰਘ ਚਾਹਲ, ਸੰਦੀਪ ਸਿੰਘ, ਮੋਹਨਦੀਪ ਸਿੰਘ, ਮਨਜੀਤ ਸਿੰਘ ਬੁੱਟਰ, ਦਿਲਬਾਗ ਸਿੰਘ ਗੁਰਦਾਸ ਨੰਗਲ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |

ਫਤਹਿਗੜ੍ਹ ਚੂੜੀਆਂ 'ਚ ਡੇਂਗੂ ਦਾ ਕਹਿਰ ਜਾਰੀ-ਹੁਣ ਤੱਕ 1000 ਤੋਂ ਵੱਧ ਮਰੀਜ਼ ਪੀੜਤ

ਫਤਹਿਗੜ੍ਹ ਚੂੜੀਆਂ, 12 ਨਵੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ 'ਚ ਡੇਂਗੂ ਪਿਛਲੇ ਇਕ ਮਹੀਨੇ ਤੋਂ ਕਹਿਰ ਵਰਸਾਅ ਹੈ ਅਤੇ ਹੁਣ ਤੱਕ ਹਜ਼ਾਰਾਂ ਮਰੀਜ਼ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 1000 ਦੇ ਕਰੀਬ ਮਰੀਜ਼ ਸਰਕਾਰੀ ਅਤੇ ਨਿੱਜੀ ਡਾਕਟਰਾਂ ਕੋਲ ਆਪਣੇ ਇਲਾਜ ...

ਪੂਰੀ ਖ਼ਬਰ »

ਕਿਸਾਨ ਦੀ ਸ਼ਿਕਾਇਤ 'ਤੇ ਮਿੱਟੀ ਦੀ ਮਾਈਨਿੰਗ ਨੂੰ ਰੁਕਵਾਇਆ

ਧਾਰੀਵਾਲ, 12 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਸੋਹਲ ਨੇੜੇ ਮਹਾਂਦੇਵ ਖੁਰਦ ਵਿਖੇ ਮਿੱਟੀ ਦੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ 'ਚ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਨਾਲ ਲੱਗਦੇ ਖੇਤਾਂ 'ਚ ਲਗਪਗ 6-6 ਫੁੱਟ ਡੂੰਘੀ ਮਿੱਟੀ ...

ਪੂਰੀ ਖ਼ਬਰ »

ਹਸਤ ਸ਼ਿਲਪ ਕਾਲਜ ਵਿਖੇ ਸ਼ਾਨ-ਏ-ਦਸਤਾਰ ਟੀਮ ਵਲੋਂ ਕਾਵਿ ਉਚਾਰਨ ਤੇ ਕਵੀ ਦਰਬਾਰ

ਬਟਾਲਾ, 12 ਨਵੰਬਰ (ਕਾਹਲੋਂ)-ਹਸਤ ਸ਼ਿਲਪ ਡਿਗਰੀ ਕਾਲਜ ਅਤੇ ਆਈ.ਟੀ.ਆਈ. ਬਟਾਲਾ ਵਿਖੇ ਸ਼ਾਨ-ਏ-ਦਸਤਾਰ ਟੀਮ ਵਲੋਂ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਦਾ ਕਾਵਿ ਉਚਾਰਨ ਮੁਕਾਬਲਾ ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਕਵੀ ਸੰਧੂ ਬਟਾਲਵੀ, ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋਕਾਂ ਨੂੰ ਬਕਾਇਆ ਕਿਸ਼ਤਾਂ ਨਾ ਮਿਲਣ 'ਤੇ ਬਾਬਾ ਲੱਖਾ ਸਿੰਘ ਮਰਨ ਵਰਤ 'ਤੇ ਬੈਠਣਗੇ

ਧਾਰੀਵਾਲ, 12 ਨਵੰਬਰ (ਸਵਰਨ ਸਿੰਘ)-ਨਗਰ ਕੌਾਸਲ ਧਾਰੀਵਾਲ ਅਧੀਨ ਆਉਂਦੇ ਖੇਤਰ 'ਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਤਹਿਤ ਦਿੱਤੇ ਜਾਣ ਵਾਲੇ ਪੈਸਿਆਂ ਦੀ ਤੀਸਰੀ ਕਿਸ਼ਤ ਨਾ ਆਉਣ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧ 'ਚ ...

ਪੂਰੀ ਖ਼ਬਰ »

ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਸੁਲਤਾਨਪੁਰ ਲੋਧੀ ਲਈ ਜਥਾ ਰਾਵਾਨਾ

ਕਾਦੀਆਂ, 12 ਨਵੰਬਰ (ਗੁਰਪ੍ਰੀਤ ਸਿੰਘ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਪੰਡਾਲ 'ਚ ਸੈਂਕੜੇ ਸਾਥੀਆਂ ਨਾਲ ਹਾਜ਼ਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ 'ਚ ਬਾਬਾ ਨਾਨਕ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ

ਫਤਹਿਗੜ੍ਹ ਚੂੜੀਆਂ, 12 ਨਵੰਬਰ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੀ ਮਿੱਠੀ ਯਾਦ 'ਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ...

ਪੂਰੀ ਖ਼ਬਰ »

ਗਲੋਬਲ ਮਾਈਗਰੇਸ਼ਨ ਨੇ ਦੋ ਰਫਿਊਜ਼ਲਾਂ ਵਾਲੇ ਦਾ ਲਗਾਇਆ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ

ਗੁਰਦਾਸਪੁਰ, 12 ਨਵੰਬਰ (ਸੁਖਵੀਰ ਸਿੰਘ ਸੈਣੀ)-ਗਲੋਬਲ ਮਾਈਗਰੇਸ਼ਨ ਕੰਸਲਟੈਂਟ ਵਲੋਂ ਦੋ ਵਾਰ ਰਫਿਊਜ਼ ਹੋਏ ਨੌਜਵਾਨ ਦਾ ਆਸਟ੍ਰੇਲੀਆ ਦਾ ਡਿਪਾੈਡੈਂਟ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਅਤੇ ਇਗੀਮਰੇਸ਼ਨ ਐਡਵੋਕੇਟ ਗਗਨ ਘੁੰਮਣ ਤੇ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਲਈ 95 ਬੱਸਾਂ ਦਾ ਜਥਾ ਰਵਾਨਾ

ਗੁਰਦਾਸਪੁਰ, 12 ਨਵੰਬਰ (ਸੁਖਵੀਰ ਸਿੰਘ ਸੈਣੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ 95 ਬੱਸਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਕਾਫ਼ਲੇ ਦੇ ਨਾਲ ...

ਪੂਰੀ ਖ਼ਬਰ »

ਸੈਵਨਸੀਜ਼ ਇਮੀਗਰੇਸ਼ਨ ਵਲੋਂ ਲਗਾਏ ਕੈਨੇਡਾ ਵੀਜ਼ਿਆਂ ਦੇ ਆ ਰਹੇ ਸਫਲਤਾ ਪੂਰਵਕ ਨਤੀਜੇ

ਗੁਰਦਾਸਪੁਰ, 12 ਨਵੰਬਰ (ਆਰਿਫ਼)-ਸੈਵਨਸੀਜ਼ ਇਮੀਗਰੇਸ਼ਨ ਦੇ ਐਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਕੈਨੈਡਾ ਦੇ 100 ਫ਼ੀਸਦੀ ਸਫਲਤਾ ਪੂਰਵਕ ਨਤੀਜੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਹੁਣ ਤੱਕ ਸੈਂਕੜੇ ਰਫਿਊਜ਼ ...

ਪੂਰੀ ਖ਼ਬਰ »

ਦੋਆਬਾ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਧਾਰੀਵਾਲ, 12 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਦੋਆਬਾ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਦੇ ਪ੍ਰਬੰਧਾਂ ਅਤੇ ਪਿ੍ੰਸੀਪਲ ਬਰਿੰਦਰ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਗਾਇਕ ਦਲੇਰ ਮਹਿੰਦੀ ਤੇ ਨੂਰਾਂ ਭੈਣਾਂ 15 ਤੇ 18 ਨੂੰ ਕਰਨਗੇ ਬਟਾਲਾ 'ਚ ਕੀਰਤਨ-ਬਾਬਾ ਹਰਜੀਤ ਸਿੰਘ

ਬਟਾਲਾ, 12 ਨਵੰਬਰ (ਹਰਦੇਵ ਸਿੰਘ ਸੰਧੂ)-ਗ਼ਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ...

ਪੂਰੀ ਖ਼ਬਰ »

ਹਰਮਨ ਗੁਰਾਇਆ ਵਲੋਂ ਅਪਾਹਜ ਵਿਅਕਤੀ ਨੂੰ ਟਰਾਈਸਾਈਕਲ ਭੇਟ

ਬਟਾਲਾ, 12 ਨਵੰਬਰ (ਕਾਹਲੋਂ)-ਸਮਾਜ ਸੇਵੀ ਕਾਰਜਾਂ 'ਚ ਅਹਿਮ ਯੋਗਦਾਨ ਪਾ ਰਹੇ ੳੱੁਘੇ ਸਮਾਜ ਸੇਵੀ ਅਤੇ ਪੰਜਾਬ ਸਟੇਟ ਐਡਵਾਈਜ਼ਰੀ ਬੋਰਡ ਦੇ ਮਾੈਬਰ ਹਰਮਨਜੀਤ ਸਿੰਘ ਗੁਰਾਇਆ ਵਲੋਂ ਇਕ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਹ ਲੰਬੇ ...

ਪੂਰੀ ਖ਼ਬਰ »

ਬਾਲ ਨਿਕੇਤਨ ਸਕੂਲ ਦੇ ਵਿਦਿਆਰਥੀ ਸ਼ਬਦ ਅਤੇ ਕਵੀਸ਼ਰੀ ਮੁਕਾਬਲੇ 'ਚ ਅੱਵਲ

ਕਿਲ੍ਹਾ ਲਾਲ ਸਿੰਘ, 12 ਨਵੰਬਰ (ਬਲਬੀਰ ਸਿੰਘ)-ਬਾਲ ਨਿਕੇਤਨ ਇੰਗਲਿਸ਼ ਮਾਧਿਅਮ ਹਾਈ ਸਕੂਲ ਭਾਗੋਵਾਲ ਦੇ ਵਿਦਿਆਰਥੀਆਂ ਨੇ ਸਿਲਵਰ ਕਰੀਕ ਸਕੂਲ ਬਟਾਲਾ ਵਿਖੇ ਹੋਏ ਇੰਟਰ ਸਕੂਲ ਸ਼ਬਦ ਅਤੇ ਕਵੀਸ਼ਰੀ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਕੂਲ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਮੁਫ਼ਤ ਐਕੂਪ੍ਰੇਸ਼ਰ ਕੈਂਪ

ਗੁਰਦਾਸਪੁਰ, 12 ਨਵੰਬਰ (ਸੁਖਵੀਰ ਸਿੰਘ ਸੈਣੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਕੁਦਰਤੀ ਇਲਾਜ ਕੇਂਦਰ ਮਾਨ ਕੌਰ ਸਿੰਘ ਵਿਖੇ 6 ਰੋਜ਼ਾ ਐਕਯੂਪ੍ਰੇਸ਼ਰ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਚੇਅਰਮੈਨ ਪਾਹੜਾ ਨੇ ਕੀਤਾ ਉਦਘਾਟਨ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਮੁਫ਼ਤ ਐਕੂਪ੍ਰੇਸ਼ਰ ਕੈਂਪ

ਗੁਰਦਾਸਪੁਰ, 12 ਨਵੰਬਰ (ਸੁਖਵੀਰ ਸਿੰਘ ਸੈਣੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਕੁਦਰਤੀ ਇਲਾਜ ਕੇਂਦਰ ਮਾਨ ਕੌਰ ਸਿੰਘ ਵਿਖੇ 6 ਰੋਜ਼ਾ ਐਕਯੂਪ੍ਰੇਸ਼ਰ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਰਸਤੇ ਦੀ ਜਾਣਕਾਰੀ ਦੇਣ ਵਾਲੇ ਬੋਰਡ ਬਾਹਰੀ ਚੌਕਾਂ 'ਚ ਲਗਾਏ ਜਾਣ-ਬਲਵਿੰਦਰ ਸਿੰਘ ਬੰਮਰਾਹ

ਬਟਾਲਾ, 12 ਨਵੰਬਰ (ਸੁਖਦੇਵ ਸਿੰਘ)-ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਚਾਅ ਹਰ ਸਿੱਖ ਦੇ ਮਨ ਅੰਦਰ ਦੇਖਣ ਨੂੰ ਮਿਲ ਰਿਹਾ ਹੈ | ਬਾਬਾ ਨਾਨਕ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਲਈ ਸੰਗਤਾਂ ਵੱਡੀ ਗਿਣਤੀ 'ਚ ਡੇਰਾ ਬਾਬਾ ਨਾਨਕ ਵੱਲ ਜਾ ਰਹੀਆਂ ਹਨ, ਪਰ ਸ਼ਹਿਰ ...

ਪੂਰੀ ਖ਼ਬਰ »

20 ਡਾਲਰ ਦੀ ਫੀਸ ਵੀ ਮੁਆਫ਼ ਕਰੇ ਪਾਕਿਸਤਾਨ ਸਰਕਾਰ-ਸਵਰਨ ਸਲਾਰੀਆ

ਕਿਲ੍ਹਾ ਲਾਲ ਸਿੰਘ, 12 ਨਵੰਬਰ (ਬਲਬੀਰ ਸਿੰਘ)-ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇਤਿਹਾਸ ਦਾ ਨਵਾਂ ਅਧਿਆਏ ਲਿਖ ਦਿੱਤਾ ਹੈ, ਜਿਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਹੁਣ ਸ੍ਰੀ ਕਰਤਾਰਪੁਰ ਸਾਹਿਬ ਗੁਰਰਦੁਆਰਾ ਦੇ ਦਰਸ਼ਨ ਦੀਦਾਰੇ ...

ਪੂਰੀ ਖ਼ਬਰ »

ਮੁਹੱਲਾ ਲੁਧਿਆਣਾ ਵਿਖੇ ਮਸੀਹੀ ਕਨਵੈਨਸ਼ਨ ਹੋਈ

ਧਾਰੀਵਾਲ, 12 ਨਵੰਬਰ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਿਖੇ ਪਾਸਟਰ ਚਮਨ ਲਾਲ ਅਤੇ ਪਾਸਟਰ ਤਰਸੇਮ ਮਸੀਹ ਦੇ ਪ੍ਰਬੰਧਾਂ ਹੇਠ ਹੋਈ ਮਸੀਹੀ ਕਨਵੈਨਸ਼ਨ ਦਾ ਉਦਘਾਟਨ ਯੂਥ ਕਾਂਗਰਸੀ ਆਗੂ ਬੱਬਾ ਗਿੱਲ ਅਤੇ ਸਾਬਕਾ ਕੌਾਸਲਰ ਵਿਲਿਅਮ ਹੀਰੋ ਨੇ ਸਾਂਝੇ ਤੌਰ 'ਤੇ ਕੀਤਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਵਾਰ ਸੰਗਤਾਂ ਸਮੇਤ ਸੁਲਤਾਨਪੁਰ ਲੋਧੀ ਰਵਾਨਾ

ਅੱਚਲ ਸਾਹਿਬ, 12 ਨਵੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਭਾਈ ਗੁਰਬਚਨ ਸਿੰਘ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਗੁਰਦਾਸਪੁਰ, 12 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦੁਆਰਾ ਸੰਗਤਪੁਰਾ ਬਥਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਦਿੱਤੀ ਨਵੀਂ ਦਿਸ਼ਾ-ਲਵਲੀ

ਨਰੋਟ ਜੈਮਲ ਸਿੰਘ, 12 ਨਵੰਬਰ (ਗੁਰਮੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਵਿਦਵਾਨ ਅਤੇ ਵਿਚਾਰਕ ਸਨ ਜਿਨ੍ਹਾਂ ਨੇ ਸਮਾਜ ਨੂੰ ਜਿੱਥੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉੱਥੇ ਸਮਾਜਿਕ ਕੁਰੀਤੀਆਂ ਦਾ ਖੰਡਨ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਵੀ ਦਿੱਤੀ | ਇਨ੍ਹਾਂ ...

ਪੂਰੀ ਖ਼ਬਰ »

ਰੂਸ 'ਚ ਮੱਲਿ੍ਹਆਂਵਾਲ ਸਕੂਲ ਦੀ ਟੀਮ ਜੇਤੂ ਰਹੀ

ਵਡਾਲਾ ਬਾਂਗਰ, 12 ਨਵੰਬਰ (ਭੁੰਬਲੀ)-ਰੂਸ ਦੇ ਸੈਂਟ ਪੀਟਰਬਰਗ 'ਚ ਹੋਏ 9ਵੇਂ ਇੰਟਰਨੈਸ਼ਨਲ ਫੋਕਅ ਆਰਟ ਤਿਉਹਾਰ 'ਚ ਭੰਗੜਾ ਡੀਜ਼ਾਇਰ ਇੰਟਰਨੈਸ਼ਨਲ ਫੋਕ ਆਰਟ ਕਲੱਬ ਵਲੋਂ ਭਾਰਤ ਦੀ ਮੇਜ਼ਬਾਨੀ ਕਰ ਰਹੀ ਸ੍ਰੀ ਗੁਰੂ ਹਰਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ...

ਪੂਰੀ ਖ਼ਬਰ »

ਸੁਰਿੰਦਰ ਮੈਸੀ ਯੂ.ਐਸ.ਏ. ਵਲੋਂ ਮਿਸ਼ਨ ਹਸਪਤਾਲ ਦਾ ਦੌਰਾ

ਧਾਰੀਵਾਲ, 12 ਨਵੰਬਰ (ਸਵਰਨ ਸਿੰਘ)-ਐਨ.ਆਰ.ਆਈ. ਸੁਰਿੰਦਰ ਮੈਸੀ ਯੂ.ਐਸ.ਏ. ਵਲੋਂ 'ਦਾ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ' ਦਾ ਦੌਰਾ ਕੀਤਾ ਗਿਆ | ਉਨ੍ਹਾਂ ਦਾ ਹਸਪਤਾਲ ਵਿਖੇ ਪਹੁੰਚਣ 'ਤੇ ਪ੍ਰਬੰਧਕ ਮੇਜਰ ਗੁਰਨਾਮ ਮਸੀਹ ਦੀ ਅਗਵਾਈ 'ਚ ਭਰਵਾਂ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਮਨੋਹਰ ਲਾਲ ਬੱਬੂ ਨਾਰਵੇ ਜ਼ਿਲ੍ਹਾ ਕਾਂਗਰਸ ਐੱਨ. ਆਰ. ਆਈ. ਵਿੰਗ ਦਾ ਕੋਆਰਡੀਨੇਟਰ ਨਿਯੁਕਤ

ਊਧਨਵਾਲ, 12 ਨਵੰਬਰ (ਪਰਗਟ ਸਿੰਘ)-ਉੱਘੇ ਸਮਾਜ ਅਤੇ ਐੱਨ.ਆਰ.ਆਈ. ਮਨੋਹਰ ਸਿੰਘ ਬੱਬੂ ਨਾਰਵੇਂ ਨੂੰ ਐੱਨ.ਆਰ.ਆਈ. ਵਿੰਗ ਜ਼ਿਲ੍ਹਾ ਗੁਰਦਾਸਪੁਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਰੌਸ਼ਨ ਜੌਸਫ਼ ਅਤੇ ਵਿਧਾਇਕ ਬਲਵਿੰਦਰ ...

ਪੂਰੀ ਖ਼ਬਰ »

ਗੁਰਦੁਆਰਾ ਅਰਬਨ ਅਸਟੇਟ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਧਾਰਮਿਕ ਸਮਾਗਮ

ਬਟਾਲਾ, 12 ਨਵੰਬਰ (ਬੁੱਟਰ)-ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਅਵਤਾਰ ਪੁਰਬ ਦੀਆਂ ...

ਪੂਰੀ ਖ਼ਬਰ »

ਸੰਨੀ ਦਿਓਲ ਤੋਂ ਭੀਮਪੁਰ-ਸਰਨਾ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਉਣ ਦੀ ਮੰਗ

ਘਰੋਟਾ, 12 ਨਵੰਬਰ (ਸੰਜੀਵ ਗੁਪਤਾ)-ਪੰਜਾਬ ਰਾਜ ਮੰਡੀ ਬੋਰਡ ਅਧੀਨ ਪੈਂਦੇ ਭੀਮਪੁਰ-ਸਰਨਾ ਸੜਕ ਨੰੂ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਉਣ ਦੀ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਤਾਂ ਕਿ ਜ਼ਿਲ੍ਹਾ ਪੱਧਰ 'ਤੇ ਮੌਜੂਦ ਦਫ਼ਤਰਾਂ ਅੰਦਰ ਰੋਜ਼ਾਨਾ ਕੰਮਕਾਰ 'ਤੇ ਜਾਣ ਵਾਲੇ ...

ਪੂਰੀ ਖ਼ਬਰ »

ਬਾਬਾ ਸਰਬਜੋਤ ਸਿੰਘ ਬੇਦੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਹੋਏ ਨਤਮਸਤਕ

ਡੇਰਾ ਬਾਬਾ ਨਾਨਕ, 12 ਨਵੰਬਰ (ਹੀਰਾ ਸਿੰਘ ਮਾਂਗਟ)-ਸੰਤ ਸਮਾਜ ਪੰਜਾਬ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਅੱਜ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਚਖੰਡ ਗੁਰੂ ਨਾਨਕ ਅਸਥਾਨ ਵਿਖੇ ਧਾਰਮਿਕ ਸਮਾਗਮ

ਡੇਰਾ ਬਾਬਾ ਨਾਨਕ, 12 ਨਵੰਬਰ (ਹੀਰਾ ਸਿੰਘ ਮਾਂਗਟ)-ਸਥਾਨਕ ਗੁਰੁਦਆਰਾ ਸੱਚਖੰਡ ਗੁਰੂ ਨਾਨਕ ਅਸਥਾਨ ਵਿਖੇ ਬਾਬਾ ਅਵਤਾਰ ਸਿੰਘ ਬੇਦੀ ਗੱਦੀ ਨਸ਼ੀਨ ਚੋਲਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਬਟਾਲਾ, 12 ਨਵੰਬਰ (ਸੁਖਦੇਵ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਮਾਜ ਸੇਵੀ ਸੰਸਥਾ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ (ਰਜਿ:) ਅਲੀਵਾਲ ਰੋਡ ਬਟਾਲਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਵਿਦੇਸ਼ੀ ਭਾਰਤੀਆਂ ਅਤੇ ...

ਪੂਰੀ ਖ਼ਬਰ »

ਕੈਨੇਡਾ ਮਈ ਸੈਸ਼ਨ ਲਈ ਖੁੱਲੇ੍ਹ ਦਾਖ਼ਲੇ, 14 ਨੂੰ ਕਰੋ ਅਪਲਾਈ

ਗੁਰਦਾਸਪੁਰ, 12 ਨਵੰਬਰ (ਆਰਿਫ਼)-ਮਈ 2020 ਸੈਸ਼ਨ 'ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ ਵਿਚ 14 ਨਵੰਬਰ ਦਿਨ ਵੀਰਵਾਰ ਨੂੰ ਗਲੋਬਲ ਗੁਰੂ ਇਮੀਗ੍ਰੇਸ਼ਨ ਦੇ ਗੁਰਦਾਸਪੁਰ ਦਫ਼ਤਰ ਜੋ ਕਿ ...

ਪੂਰੀ ਖ਼ਬਰ »

ਫਾਰਮਾਸਿਸਟ ਪ੍ਰਭਜੀਤ ਸਿੰਘ ਨਾਨੋਹਾਰਨੀ ਤੇ ਮਾ: ਲਵਜੀਤ ਸਿੰਘ ਨਾਲ ਛੋਟੇਪੁਰ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਵਡਾਲਾ ਬਾਂਗਰ, 12 ਨਵੰਬਰ (ਭੁੰਬਲੀ)-ਫਾਰਮਾਸਿਸਟ ਪ੍ਰਭਜੀਤ ਸਿੰਘ ਨਾਨੋਹਾਰਨੀ ਤੇ ਮਾ: ਲਵਜੀਤ ਸਿੰਘ ਹੁਰਾਂ ਨਾਲ ਉਨ੍ਹਾਂ ਦੇ ਪਿਤਾ ਹੈਡ: ਵੀਰ ਸਿੰਘ ਨਾਨੋਹਾਰਨੀ ਦੇ ਅਕਾਲ ਚਲਾਣਾ ਕਰਨ 'ਤੇ ਸਾ: ਕੈਬਨਿਟ ਮੰਤਰੀ ਜਥੇ: ਸੁੱਚਾ ਸਿੰਘ ਛੋਟੇਪੁਰ, ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਮਨਸੋਤਰਾ ਬਰਾਦਰੀ ਦੀ ਮੇਲ ਕਰਵਾਈ

ਪੁਰਾਣਾ ਸ਼ਾਲਾ, 12 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਕਰਾਲ ਅਤੇ ਕ੍ਰਿਸ਼ਨ ਨਗਰ ਮਾਤਾ ਬਾਵਾ ਸਜੋਤੀ ਦੀ ਸਾਲਾਨਾ ਮੇਲ ਕਰਵਾਈ ਗਈ | ਇਸ ਮੌਕੇ ਪਹਿਲਾਂ ਝੰਡਾ ਪੂਜਨ ਪੰਡਿਤ ਵਲੋਂ ਕੀਤਾ ਗਿਆ | ਉਪਰੰਤ ਸੰਗਤਾਂ ਨੇ ਮਾਤਾ ਬਾਵਾ ਸਜੋਤੀ ਦੇ ਮੱਥਾ ਟੇਕਿਆ | ਇਸ ਮੌਕੇ ਬਿਮਲ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਪਠਾਨਕੋਟ, 12 ਨਵੰਬਰ (ਆਰ. ਸਿੰਘ)-ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਪਠਾਨਕੋਟ ਵਿਖੇ ਗੁਰਦੁਆਰਾ ਪ੍ਰਧਾਨ ਕੁਲਦੀਪ ਸਿੰਘ ਗੁੰਨਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਭਾਈ ਮਾਲ ...

ਪੂਰੀ ਖ਼ਬਰ »

ਚੱਕੀ ਖੱਡ 'ਚ ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਪਠਾਨਕੋਟ, 12 ਨਵੰਬਰ (ਚੌਹਾਨ)-ਨਾਜਾਇਜ਼ ਮਾਈਨਿੰਗ ਦਾ ਧੰਦਾ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਬੇਰੋਕ ਟੋਕ ਧੜੱਲੇ ਨਾਲ ਜਾਰੀ ਹੈ | ਇਸ ਦਾ ਸਭ ਤੋਂ ਜ਼ਿਆਦਾ ਅਸਰ ਕੰਢੀ ਏਰੀਏ 'ਚ ਪੈ ਰਿਹਾ ਹੈ | ਉੱਥੇ ਕੰਢੀ ਏਰੀਏ ਵਿਚ ਪੀਣ ਵਾਲੇ ਪਾਣੀ, ਕਿਸਾਨਾਂ ਨੰੂ ਜ਼ਮੀਨ ਦੀ ...

ਪੂਰੀ ਖ਼ਬਰ »

ਬੈਂਕ ਪੀੜਤ ਸੰਘਰਸ਼ ਕਮੇਟੀ ਦੇ 19 ਦੇ ਰੋਸ ਪ੍ਰਦਰਸ਼ਨ 'ਚ ਵਪਾਰ ਮੰਡਲ ਵਲੋਂ ਸਹਿਯੋਗ ਦਾ ਭਰੋਸਾ

ਪਠਾਨਕੋਟ, 12 ਨਵੰਬਰ (ਚੌਹਾਨ)-ਹਿੰਦੂ ਕੋਆਪ੍ਰੇਟਿਵ ਬੈਂਕ ਪੀ ੜਤ ਸੰਘਰਸ਼ ਕਮੇਟੀ ਦੀ ਮੀਟਿੰਗ ਰਾਮਪਾਲ ਸੈਣੀ ਦੀ ਪ੍ਰਧਾਨਗੀ ਹੇਠ ਬ੍ਰਾਹਮਣ ਸਭਾ ਵਿਚ ਹੋਈ | ਮੀਟਿੰਗ 'ਚ ਬੈਂਕ ਖਾਤਾ ਧਾਰਕਾਂ ਦੀਆਂ ਮੰਗਾਂ ਨੰੂ ਲੈ ਕੇ 19 ਨਵੰਬਰ ਨੰੂ ਡਲਹੌਜ਼ੀ ਰੋਡ ਬੈਂਕ ਹੈੱਡ ਆਫਿਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ 15 ਤੱਕ

ਪਠਾਨਕੋਟ, 12 ਨਵੰਬਰ (ਆਰ. ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX