ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  8 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  9 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  22 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  27 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  33 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  46 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  49 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  55 minutes ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  58 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ...
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਮੁਹਾਲੀ, 11 ਦਸੰਬਰ - ਪੰਜਾਬ ਪੁਲਿਸ ਵਲੋਂ ਆਯੋਜਿਤ ਦੂਸਰੇ ਕੇ.ਪੀ.ਐਸ. ਗਿੱਲ ਮੈਮੋਰੀਅਲ ਲੈਕਚਰ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਵੈਰਤਾ ਨਾਲ ਭਰਿਆ ਹੋਇਆ ਹੈ, ਉਹ ਆਪਣੀਆਂ ਭਾਰਤ ਵਿਰੋਧੀ...
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 1 hour ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 2 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 2 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 2 hours ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 2 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 2 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 3 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 2 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 3 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 3 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 4 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 4 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 4 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 4 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 4 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 5 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 6 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 5 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 6 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 7 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 7 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 7 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 7 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 7 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 7 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 7 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 7 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 7 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 8 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 9 hours ago
ਬਿਹਾਰ 'ਚ ਜਿੰਦਾ ਸਾੜੀ ਗਈ ਨਾਬਾਲਗ ਲੜਕੀ ਦੀ ਮੌਤ
. . .  about 9 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  1 minute ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਸਫਲਤਾ ਨੂੰ ਚਾਹੁਣ ਵਾਲਾ ਹਰ ਮਨੁੱਖ ਆਪਣੇ ਹਉਮੈ ਨੂੰ ਤਿਆਗ ਕੇ ਹੀ ਸਫ਼ਲ ਹੋ ਸਕਦਾ ਹੈ। -ਗੁਰੂ ਨਾਨਕ ਦੇਵ ਜੀ

ਸੰਗਰੂਰ

ਵੱਖ-ਵੱਖ ਥਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

 ਸੰਗਰੂਰ, 12 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਨਾਨਕਿਆਂ ਚੌਂਕ ਸਥਿਤ ਕੇ ਟੀ ਰੋਆਇਲ ਹੋਟਲ ਦੇ ਮਾਲਕ ਕੇਵਲ ਸਿੰਘ ਤੂਰ (ਜਲਾਣ) ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਉਤਸਵ ਹੋਟਲ ਵਿਖੇ 550 ਬੂਟੇ ਲੰਗਰ ਵਜੋਂ ਵੰਡ ਕੇ ਮਨਾਇਆ ਗਿਆ। ਸ੍ਰ ਤੂਰ ਨੇ ਕਿਹਾ ਕਿ ਵਾਤਾਵਰਨ ਬਚਾਉਣਾ ਵੀ ਗੁਰੂ ਸਾਹਿਬ ਦੇ ਸੰਦੇਸ਼ ਦਾ ਹਿੱਸਾ ਹੈ ਕਿਉਂਕਿ ਚੰਗਾ ਵਾਤਾਵਰਨ ਮਨੁੱਖਤਾ ਦੇ ਜਿਊਣ ਲਈ ਸਭ ਤੋਂ ਉੱਤਮ ਸਾਧਨ ਹੈ ਇਸ ਲਈ ਉਨਾਂ ਵਲੋਂ ਅੱਜ ਦਾ ਇਹ ਦਿਨ ਬੂਟਿਆਂ ਦੇ ਲੰਗਰ ਦੇ ਰੂਪ ਵਿੱਚ ਬੂਟੇ ਵੰਡ ਕੇ ਮਨਾਇਆ ਗਿਆ ਹੈ 'ਤੇ ਉਨਾਂ ਵਲੋਂ ਅੱਜ ਸੰਗਤ ਨੂੰ 550 ਬੂਟੇ ਵੰਡੇ ਹਨ। ਇਸ ਮੌਕੇ ਉਨਾਂ ਨਾਲ ਅਭਿਸ਼ੇਕ ਮਿੱਤਲ, ਪ੍ਰਦੀਪ ਸਿੰਘ ਖਹਿਰਾ, ਪ੍ਰਦੀਪ ਸਿੰਘ ਕਾਲਾ, ਬਲਵੀਰ ਸਿੰਘ, ਸਾਜਨ ਓਬਰਾਏ ਤੋਂ ਇਲਾਵਾ ਕੇ ਟੀ ਰੋਆਇਲ ਹੋਟਲ ਦਾ ਸਾਰਾ ਸਟਾਫ਼ ਮੌਜੂਦ ਸੀ।
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪਾਵਨ ਪ੍ਰਕਾਸ਼ ਦਿਹਾੜਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਵਕਰਮਾ ਭਵਨ ਸੁਨਾਮ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰੂਹਾਨੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵਿਧਾਇਕ ਅਮਨ ਅਰੋੜਾ ਨੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਵਿਸ਼ਵਕਰਮਾ ਦੀ ਨਵੀਂ ਬਣ ਰਹੀ ਰਹੀ ਇਮਾਰਤ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਐਮ.ਪੀ ਕੋਟੇ ਵਿਚੋਂ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਹਰਿੰਦਰ ਸਿੰਘ ਲਖਮੀ ਰਵਾਲਾ, ਜਗਦੇਵ ਸਿੰਘ ਜੱਗਾ, ਅਜੈਬ ਸਿੰਘ ਸੱਗੂ ਨੇ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵਲੋਂ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਡਾ. ਪ੍ਰਸ਼ੋਤਮ ਵਸ਼ਿਸ਼ਟ, ਹਰਪ੍ਰੀਤ ਸਿੰਘ ਹੰਝਰਾ, ਇੰਦਰਜੀਤ ਸਿੰਘ ਕੰਬੋਜ, ਕਰਨੈਲ ਸਿੰਘ ਜਿਲੈਦਾਰ, ਮਾਸਟਰ ਗੁਰਬਖ਼ਸ਼ ਸਿੰਘ, ਪ੍ਰੀਤਮ ਸਿੰਘ ਜੰਡੂ, ਹਰਦੇਵ ਸਿੰਘ ਸੱਗੂ, ਜਵਾਲਾ ਸਿੰਘ ਦਿਉਸੀ, ਪਰਮਾਨੰਦ ਕਾਂਸਲ, ਸ਼ਮਸ਼ੇਰ ਸਿੰਘ ਸ਼ੇਰੋ ਆਦਿ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਡੀ.ਐੱਸ.ਪੀ ਦਫ਼ਤਰ ਸੁਨਾਮ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾ ਨੇ ਗੁਰਬਾਣੀ ਦਾ ਰੂਹਾਨੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਹਰਮਨ ਦੇਵ ਸਿੰਘ ਬਾਜਵਾ ਨੇ ਜਿੱਥੇ ਹੀ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਡੀ.ਐੱਸ.ਪੀ ਸੁਨਾਮ ਸ੍ਰੀ ਰਾਜੇਸ਼ ਸਨੇਹੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਐੱਸ.ਐੱਚ.ਓ ਸਿਟੀ ਸ੍ਰ ਜਾਨ ਪਾਲ ਸਿੰਘ ਹੰਝਰਾ, ਮੁਨੀਸ਼ ਸੋਨੀ, ਤਰਸੇਮ ਸਿੰਘ ਕੁਲਾਰ, ਮੈਡਮ ਸੁਖਵਿੰਦਰ ਕੌਰ ਢਿੱਲੋਂ ਆਦਿ ਵੀ ਹਾਜ਼ਰ ਸਨ।
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਟਾਫ਼ ਅਤੇ ਬੱਚਿਆਂ ਵਲੋਂ ਸ੍ਰੀ 'ਜਪੁਜੀ' ਸਾਹਿਬ ਦਾ ਪਾਠ ਕੀਤਾ ਗਿਆ। ਅਕੈਡਮੀ ਪ੍ਰਿੰਸੀਪਲ ਨਵੀਂ ਕਿਰਨ ਅਤੇ ਉਪ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ ਗਿਆ। ਅਕੈਡਮੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਡਾਕੂਮੈਂਟਰੀ ਵੀ ਦਿਖਾਈ ਗਈ ਅਤੇ ਅਕੈਡਮੀ ਦੇ ਬੱਚਿਆਂ ਨੇ ਗੁਰੂ ਨਾਨਕ ਮਲਟੀਵਰਸਿਟੀ ਦੁਆਰਾ ਆਯੋਜਿਤ ਪ੍ਰਸ਼ਨੋਤਰੀ ਮੁਕਾਬਲੇ 'ਚ ਵੀ ਭਾਗ ਲਿਆ। ਸਮਾਗਮ ਦੇ ਅੰਤ 'ਚ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਪ੍ਰਬੰਧਕ ਰਾਜ ਕੁਮਾਰ ਚੀਮਾ ਅਤੇ ਪ੍ਰਬੰਧਕ ਗੁਰਸ਼ਰਨ ਤੱਗੜ੍ਹ ਨੇ ਸਾਰਿਆਂ ਨੂੰ 550ਵੇਂ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜ੍ਹੇ 'ਤੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਲੋਂ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ ਜਿਸ ਦਾ ਸ਼ਹਿਰ ਦੀਆਂ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾ ਕੇ ਸੁਵਾਗਤ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ੇਸ਼ 'ਤੇ ਪਹੁੰਚੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਿਹਾੜ੍ਹੇ ਦੀ ਵਧਾਈ ਦਿੱਤੀ। ਇਸ ਮੌਕੇ 'ਤੇ ਕਾਰ ਸੇਵਾ ਬਾਲੇ ਬਾਬਾ ਕ੍ਰਿਪਾਲ ਸਿੰਘ, ਅਜੈਬ ਸਿੰਘ ਗਹਿਲਾਂ, ਹਰਵਿੰਦਰ ਸਿੰਘ ਕਾਕੜਾ, ਗੁਰੂ ਘਰ ਦੇ ਮੈਨੇਜਰ ਮਨਪ੍ਰੀਤ ਸਿੰਘ ਭਲਵਾਨ, ਨਿਰਮਲ ਸਿੰਘ ਭੜ੍ਹੋ, ਗੁਰਤੇਜ ਸਿੰਘ ਸਾਬਕਾ ਕੌਂਸਲਰ, ਬਲਜਿੰਦਰ ਸਿੰਘ ਆਗੂ ਨਿਰਵੈਰ ਖ਼ਾਲਸਾ ਦਲ, ਮਨਜੀਤ ਸਿੰਘ ਨਾਗਰਾ, ਜਗਜੀਤ ਸਿੰਘ ਜੱਗੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਅਤੇ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਸਿੱਖ ਸੰਗਤਾਂ ਮੌਜੂਦ ਸਨ।
ਘਰਾਚੋਂ, (ਘੁਮਾਣ)-ਪਿੰਡ ਕਪਿਆਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਦੰਦਾਂ ਦੇ ਮਾਹਰ ਡਾ: ਰੋਹਿਤ ਮਿੱਤਲ, ਡਾ: ਨਿਰਪਾਲ ਸਿੰਘ ਘੁਮਾਣ, ਨੱਕ ਕੰਨ ਤੇ ਗਲ੍ਹੇ ਦੇ ਮਾਹਰ ਡਾ: ਦਿਨੇਸ ਕੁਮਾਰ ਮਿੱਤਲ, ਸੁਖਵਿੰਦਰ ਸਿੰਘ ਫਾਰਮੇਸੀ ਅਫ਼ਸਰ ਸੰਗਰੂਰ ਦੀ ਟੀਮ ਨੇ ਸਿਰਕਤ ਕੀਤੀ ਅਤੇ 250 ਮਰੀਜਾਂ ਦੀ ਜਾਂਚ ਪ੍ਰੜਤਾਲ ਕੀਤੀ। ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਜਰਨੈਲ ਸਿੰਘ ਸਰਪੰਚ, ਗੁਰਮੀਤ ਸਿੰਘ ਕਪਿਆਲ ਭਾਕਿਯੂ ਜ਼ਿਲ੍ਹਾ ਪ੍ਰਧਾਨ ਰਾਜੇਵਾਲ, ਜਗਦੀਪ ਸਿੰਘ ਤੂਰ ਰਾਮਪੁਰਾ, ਜਸਵੰਤ ਸਿੰਘ ਪੌਮੀ, ਹਰਵਿੰਦਰ ਸਿੰਘ ਫੌਜੀ, ਗੁਰਵਿੰਦਰ ਸਿੰਘ ਨਾਲ ਸਨ।
ਸ਼ੇਰਪੁਰ, (ਦਰਸਨ ਸਿੰਘ ਖੇੜੀ)-ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ ਉਤਸਵ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਅੱਜ ਗੁਰਦੁਆਰਾ ਅਕਾਲ ਪ੍ਰਕਾਸ ਸਾਹਿਬ ਸ਼ੇਰਪੁਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਤਰਨ ਸਜਾਏ ਗਏ। ਇਸ ਮੋਕੇ ਰਾਗੀ ਢਾਡੀ ਜੱਥਿਆਂ ਨੇ ਗੁਰੂ ਕੀ ਬਾਣੀ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਨਗਰ ਕੀਰਤਨ ਦਾ ਵੱਖ ਵੱਖ ਪੜਾਵਾ ਤੇ ਸਵਾਗਤ ਕੀਤਾ ਗਿਆ। ਇਸ ਮੋਕੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ: ਹਰਬੰਸ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਧਾਮੀ, ਤੇਜਿੰਦਰ ਸਿੰਘ ਬੜਿੰਗ, ਬਹਾਦਰ ਸਿੰਘ ਨੰਬਰਦਾਰ, ਮਲਕੀਤ ਸਿੰਘ ਪੰਚ, ਦਰਸਨ ਸਿੰਘ ਸ਼ੇਰਪੁਰੀ, ਗੁਰਮੇਲ ਸਿੰਘ, ਅਮਰੀਕ ਸਿੰਘ ਜਵੰਧਾ, ਜਗਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੋਜੂਦ ਸੀ।
ਲਹਿਰਾਗਾਗਾ, (ਸੂਰਜ ਭਾਨ ਗੋਇਲ)-ਗੁਰਦੁਆਰਾ ਪ੍ਰਬੰਧਕ ਕਮੇਟੀ ਲਹਿਰਾਗਾਗਾ ਮੰਡੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ ਖਰੋੜ, ਗੁਰਮੇਲ ਸਿੰਘ ਖਾਈ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਗੁਰਦੁਆਰਾ ਕਮੇਟੀ ਵਲੋਂ ਮਨਾਇਆ ਗਿਆ।
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਗੁਰੂ ਨਾਨਕ ਕੰਨਿਆਂ ਮਹਾਂਵਿਦਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ ਦੀ ਅਗਵਾਈ ਵਿਚ ਹੋਏ ਧਾਰਮਿਕ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ।
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਸੰਤ ਹਰਚੰਦ ਸਿੰਘ ਲੌਂਗੋਵਾਲ ਯਾਦਗਾਰੀ ਪਬਲਿਕ ਸਕੂਲ ਸ਼ੇਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਦਵਿੰਦਰ ਸਿੰਘ ਚੀਮਾਂ ਨੇ ਦੱਸਿਆ ਕਿ ਪ੍ਰਿੰਸੀਪਲ ਬਲਕਾਰ ਸਿੰਘ ਧਾਲੀਵਾਲ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੀ ਗਈ ਵਿਚਾਰਧਾਰਾ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦੇ ਅਨੁਸਾਰ ਆਪਣਾ ਜੀਵਨ ਨਿਰਬਾਹ ਕਰਨ ਦੀ ਅਪੀਲ ਕੀਤੀ । ਇਸ ਸਮੇਂ ਇਲਾਕੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾ ਅਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਸਟਾਫ਼ ਨੇ ਹਾਜ਼ਰੀ ਭਰੀ।
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਸਬ ਡਵੀਜ਼ਨ ਸੁਨਾਮ ਦੀ ਪੁਲਿਸ ਵਲੋਂ ਡੀ.ਐਸ.ਪੀ.ਸੁਨਾਮ ਰਾਜੇਸ਼ ਸਨੇਹੀ ਦੀ ਅਗਵਾਈ ਵਿਚ ਸਥਾਨਕ ਡੀ.ਐਸ.ਪੀ.ਦਫ਼ਤਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅਮਨ ਅਰੋੜਾ, ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ, ਹਰਮਨਦੇਵ ਸਿੰਘ ਬਾਜਵਾ, ਘਣਸ਼ਾਮ ਕਾਂਸਲ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰ੍ਹਾ, ਤਰਸੇਮ ਕੁਲਾਰ, ਸੁਖਦੇਵ ਸਿੰਘ ਬਿੱਲੂ, ਹਰਦੇਵ ਸਿੰਘ ਅਤੇ ਰਣ ਸਿੰਘ ਚੱਠਾ ਤੋਂ ਇਲਾਵਾ ਐਸ.ਐਚ.ਓ.ਸ਼ਹਿਰੀ ਸੁਨਾਮ ਜਾਨਪਾਲ ਸਿੰਘ, ਐਸ.ਐਚ.ਓ.ਲੌਂਗੋਵਾਲ ਬਲਵੰਤ ਸਿੰਘ, ਐਸ.ਐਚ.ਓ.ਚੀਮਾ ਜਰਨੈਲ ਸਿੰਘ ਆਦਿ ਮੌਜੂਦ ਸਨ।
ਮਲੇਰੲਕੋਟਲਾ, (ਕੁਠਾਲਾ)-ਅੱਜ ਸੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਮਲੇਰਕੋਟਲਾ ਦੇ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਮੇਤ ਇਲਾਕੇ ਭਰ ਦੇ ਗੁਰਦੁਆਰਿਆਂ ਅੰਦਰ ਵਿਸ਼ੇਸ਼ ਸਮਾਗਮ ਕਰਵਾਏ ਗਏ। ਗੁਰਦੁਆਰਾ ਹਾਅ ਦਾ ਨਾਅਰਾ ਅਤੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਲਾਕੇ ਭਰ ਤੋਂ ਹਜ਼ਾਰਾਂ ਸਿੱਖ ਸੰਗਤਾਂ ਨਤਮਸਕਤ ਹੋਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਬੰਧਾਂ ਦੌਰਾਨ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਭੋਗ ਸਮਾਗਮਾਂ ਵਿੱਚ ਜਿੱਥੇ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਪੀ.ਆਰ.ਟੀ.ਸੀ. ਦੇ ਐਮ.ਡੀ. ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ., ਐਸ.ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਭਰਪੂਰ ਸਿੰਘ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਮਰ ਵਿਰਾਸਤ ਚੈਰੀਟੇਬਲ ਟਰੱਸਟ ਵਲੋਂ ਬਾਬੇ ਨਾਨਕ ਦੀ ਨਿੱਘੀ ਯਾਦ ਵਿੱਚ ਖ਼ੂਨ ਦਾਨ ਕੈਂਪ ਲਗਾਇਆਂ ਗਿਆ ਜਿੱਥੇ ਐਸ.ਪੀ. ਮਨਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਨੌਜਵਾਨਾਂ ਨੇ ਖ਼ੂਨ ਦਾਨ ਕੀਤਾ। ਖ਼ੂਨ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ ਡਾ. ਜੋਤੀ ਕਪੂਰ ਦੀ ਅਗਵਾਈ ਹੇਠ ਪਹੁੰਚੀ ਮੈਡੀਕਲ ਟੀਮ ਨੇ ਨਿਭਾਈ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਹਾਂ ਦਾ ਨਾਅਰਾ ਦੇ ਹਜ਼ੂਰੀ ਰਾਗੀ ਭਾਈ ਨਰਿੰਦਰਪਾਲ ਸਿੰਘ ਦੇ ਕੀਰਤਨੀ ਜਥਿਆਂ ਨੇ ਰੱਬੀ ਬਾਣੀ ਦੇ ਇਲਾਹੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀ.ਆਰ.ਟੀ.ਸੀ. ਦੇ ਐਮ.ਡੀ. ਸ. ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ., ਐਸ.ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਭਰਪੂਰ ਸਿੰਘ ਸਮੇਤ ਰਾਗੀ ਤੇ ਗਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕਰਨ ਵਾਲੇ ਸਿੱਖ ਆਗੂਆਂ ਵਿੱਚ ਪ੍ਰਧਾਨ ਬਹਾਦਰ ਸਿੰਘ, ਅਜੀਤ ਸਿੰਘ ਚੰਦੂਰਾਈਆਂ, ਕੁਲਵੰਤ ਸਿੰਘ ਖਜਾਨਚੀ, ਸਵਰਨ ਸਿੰਘ, ਨੇਤਰ ਸਿੰਘ, ਪਵਿੱਤਰ ਸਿੰਘ, ਜਰਨੈਲ ਸਿੰਘ ਮੰਨਵੀਂ, ਕੁਲਦੀਪ ਸਿੰਘ, ਮੋਹਣ ਸਿੰਘ, ਡਾ. ਰਮੇਲ ਸਿੰਘ, ਪ੍ਰਿਤਪਾਲ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ ਜਵੰਧਾ, ਗੁਰਮੁੱਖ ਸਿੰਘ ਟਿਵਾਣਾ, ਆਤਮਾ ਸਿੰਘ, ਹਰਿੰਦਰ ਸਿੰਘ , ਕੁਲਦੀਪ ਸਿੰਘ, ਪਰਮਜੀਤ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਅਤੇ ਨਿਰਮਲ ਸਿੰਘ ਆਦਿ ਸ਼ਾਮਿਲ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਅਤੇ ਗੁਰਦੁਆਰਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬ ਘੋੜਿਆਂ ਵਾਲਾ ਨਾਭਾ ਤੋਂ ਪਹੁੰਚੇ ਕਥਾ ਵਾਚਕ ਭਾਈ ਰਜਿੰਦਰਪਾਲ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਬਧੇਸ਼ਾ ਦਾ ਪ੍ਰਬੰਧਕਾਂ ਵੱਲੋਂ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਮੰਡੀਆਂ ਤੇ ਭਾਈ ਘੁੰਮਣ ਦੇ ਨਾਲ ਸਰਪੰਚ ਜਤਿੰਦਰ ਸਿੰਘ ਮਹੋਲੀ, ਪ੍ਰੋ. ਕੁਲਵੰਤ ਸਿੰਘ ਉਪਲ, ਜਥੇਦਾਰ ਬਹਾਦਰ ਸਿੰਘ ਭੂਦਨ ਅਤੇ ਦਰਸ਼ਨ ਸਿੰਘ ਚੋਪੜਾ ਸਮੇਤ ਵੱਡੀ ਗਿਣਤੀ ਸਿੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਮਸਤੂਆਣਾ ਸਾਹਿਬ, (ਦਮਦਮੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਅਤੇ ਸੰਤ ਦਲੀਪ ਸਿੰਘ ਸਿਧਾਨਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜਾ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਸਮੂਹ ਇਲਾਕੇ ਦੀਆਂ ਸਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸਿਧਾਨਾ ਸਾਹਿਬ ਵਿਖੇ ਬੜੀ ਸਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਸੰਤ ਗਿਆਨੀ
(ਬਾਕੀ ਸਫ਼ਾ 8 'ਤੇ)
ਸਫ਼ਾ 7 ਦੀ ਬਾਕੀ
ਭਗਵਾਨ ਸਿੰਘ ਭਿੰਡਰਾਂ ਵਾਲਿਆਂ ਅਤੇ ਸੰਤ ਸੇਵਕ ਜਥਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਹਜੂਰੀ ਪ੍ਰਚਾਰਕ ਸੰਤ ਬਲਜੀਤ ਸਿੰਘ ਫੱਕਰ, ਬਾਬਾ ਦਰਸਨ ਸਿੰਘ ਬਾਲੀਆਂ ਵਾਲੇ, ਬਾਬਾ ਕੁਲਵਿੰਦਰ ਸਿੰਘ ਧੂਰੀ ਵਾਲੇ, ਬਾਬਾ ਇੰਦਰਜੀਤ ਸਿੰਘ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲਿਆਂ ਵੱਲੋਂ ਖੁੱਲੇ ਪੰਡਾਲ ਵਿਖੇ ਕਥਾ ਵੀਚਾਰਾਂ ਅਤੇ ਪੰਥ ਪ੍ਰਸਿੱਧ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਸੇਵਕ ਜਥਾ ਬਿਹੰਗਮ ਸੰਪਰਦਾਇ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਛੋਟਾ ਸਿੰਘ, ਬਾਬੂ ਪ੍ਰਕਾਸ ਚੰਦ ਗਰਗ, ਬਾਬਾ ਟੇਕ ਸਿੰਘ ਧਨੌਲਾ, ਹਰਮਨਦੇਵ ਬਾਜਵਾ, ਬਲਵੰਤ ਸਿੰਘ ਸੇਰਗਿੱਲ, ਬਾਬਾ ਜੰਗ ਸਿੰਘ, ਬਾਬਾ ਵਾਹਿਗੁਰੂ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਹਰਬੇਅੰਤ ਸਿੰਘ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਜਸਵਿੰਦਰ ਸਿੰਘ ਖਾਲਸਾ, ਬਾਬਾ ਬਚਿੱਤਰ ਸਿੰਘ ਛੀਨਾ ਹੋਰਾਂ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਅਤੇ ਨੌਜਵਾਨ ਪੀੜੀ ਨੂੰ ਅੰਮ੍ਰਿਤ ਪਾਣ ਕਰਨ ਲਈ ਪ੍ਰੇਰਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗ੍ਰੰਥੀ ਰਾਗੀ ਸਭਾ ਦੇ ਪ੍ਰਧਾਨ ਬਾਬਾ ਬਚਿੱਤਰ ਸਿੰਘ ਵਲੋਂ ਨਿਭਾਉਣ ਉਪਰੰਤ ਪ੍ਰਬੰਧਕਾਂ ਵਲੋਂ ਰਾਗੀ, ਢਾਡੀ ਜਥੇ, ਸਾਧੂ ਸੰਤ ਮਹਾਤਮਾ ਤੋਂ ਇਲਾਵਾ ਇਲਾਕੇ ਦੇ ਪੰਚਾਂ ਸਰਪੰਚਾਂ ਤੇ ਮੋਹਤਵਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਨੇੜਲੇ ਪਿੰਡਾਂ ਵਿਚ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਬਾਬਾ ਭਰਪੂਰ ਸਿੰਘ ਘਨੌਰ ਵਾਲੇ, ਬਾਬਾ ਸੁਖਵਿੰਦਰ ਸਿੰਘ ਸੋਨੀ, ਭਾਈ ਕੁਲਵੰਤ ਸਿੰਘ ਖਾਲਸਾ, ਸਤਨਾਮ ਸਿੰਘ ਮਸਤੂਆਣਾ, ਕੁਲਦੀਪ ਸਿੰਘ ਬਾਗੀ, ਨਾਜ਼ਰ ਸਿੰਘ ਬਡਰੁੱਖਾਂ, ਰਾਜਵਿੰਦਰ ਸਿੰਘ ਸੰਗਰੂਰ, ਰਜਿੰਦਰ ਸਿੰਘ ਤੱਗੜ, ਦੁੱਲਾ ਰਾਮ, ਹੈਪੀ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਖੁਰਾਣਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਗੁਰੂ ਕੇ ਅਤੁੱਟ ਲੰਗਰ ਲਗਾਏ ਗਏ।
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਕਮੇਟੀ ਦੇ ਚੇਅਰਮੈਨ ਗੁਰਲਾਡ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੰਦੇਸ਼ ਦਿਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਰੀਨਾ ਕੌਰ ਚੀਮ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਡੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਜਿਹੇ ਰਹਿਬਰਾਂ ਦੇ ਦਰਸਾਏ ਰਾਹ 'ਤੇ ਚੱਲਣ ਦੀ ਲੋੜ ਹੈ।
ਅਹਿਮਦਗੜ, (ਰਣਧੀਰ ਸਿੰਘ ਮਹੋਲੀ)-ਜ਼ਰੂਰਤਮੰਦ ਅਤੇ ਆਰਥਿਕ ਪੱਖੋ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਕਲਾਸਾਂ ਲਗਾ ਕੇ ਸਿੱਖਿਅਤ ਕਰ ਰਹੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਿਚ ਪੜਾਈ ਕਰ ਰਹੇ ਬੱਚਿਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸੁਸਾਇਟੀ ਪ੍ਰਧਾਨ ਅਮਰ ਸਿੰਘ ਸਰਾਂਓ ਅਤੇ ਸੈਕਟਰੀ ਦਿਲਸ਼ਾਦ ਦੀ ਅਗਵਾਈ ਵਿਚ ਸਮੂਹ ਬੱਚਿਆਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਜੈਨ ਸਕੂਲ ਦੀ ਬੈਂਡ ਟੀਮ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਲੀ ਕੀਤੀ। ਗੁਰਦੁਆਰਾ ਸਿੰਘ ਸਭਾ ਵਿਖੇ ਚਲ ਰਹੇ ਗੁਰਮਤਿ ਸਮਾਗਮ ਵਿਚ ਭਾਗ ਲੈਂਦਿਆਂ ਗੁਰੂ ਜੀ ਦੀ ਜੀਵਨੀ ਬਾਰੇ ਭਾਸ਼ਣ, ਕਵਿਤਾਵਾਂ ਅਤੇ ਕਵੀਸ਼ਰੀ ਪੇਸ਼ ਕੀਤੀ ਅਤੇ ਪ੍ਰਬੰਧਕਾਂ ਨੇ ਬੱਚਿਆਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਜੈਨ ਸਕੂਲ ਕਮੇਟੀ ਮੈਨੇਜਰ ਕੇਦਾਰ ਕਪਿਲਾ, ਸੈਕਟਰੀ ਅਸ਼ੋਕ ਕੁਮਾਰ, ਪ੍ਰਿਸੀਪਲ ਮੈਡਮ ਅਰੁਣਾਂ, ਡੀ. ਪੀ ਬਲਜਿੰਦਰ ਕੌਰ, ਕੁਸਮ ਮੈਡਮ, ਪ੍ਰਧਾਨ ਅਮਰ ਸਿੰਘ ਸਰਾਂਓ, ਚੌਧਰੀ ਦਿਲਸ਼ਾਦ, ਕੈਪਟਨ ਕੁਲਦੀਪ ਸਿੰਘ, ਰੱਖਾ ਰਾਮ ਵਰਮਾਂ, ਹਰਬੰਸ ਲਾਲ, ਆਨੰਦ ਸਾਗਰ ਅਤੇ ਸੁਸਾਇਟੀ ਸਟਾਫ਼ ਹਾਜ਼ਰ ਸੀ।
ਲੌਂਗੋਵਾਲ, (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਸ਼ੇਰੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਡਾ. ਸਵਾਮੀ ਚੰਦਰ ਮੁਨੀ ਨੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਧਾਰਮਿਕ ਗਤੀਵਿਧੀਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ. ਸਵਾਮੀ ਚੰਦਰ ਮੁਨੀ, ਚੇਅਰਮੈਨ ਜਸਵੀਰ ਸਿੰਘ ਸਿੱਧੂ, ਪ੍ਰਿੰਸੀਪਲ ਬਲਜੀਤ ਕੌਰ, ਐੱਮ.ਡੀ. ਨਵਜੋਤ ਸਿੰਘ, ਭਾਈ ਗੁਰਤੇਜ ਸਿੰਘ ਛਾਜਲੀ, ਭਾਈ ਅਮਰੀਕ ਸਿੰਘ, ਭਾਈ ਰੇਸ਼ਮ ਸਿੰਘ ਅਤੇ ਭਾਈ ਜੋਤੀ ਸਿੰਘ ਨੇ ਸਨਮਾਨਿਤ ਕੀਤਾ।
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਗੁਰਦੁਆਰਾ ਸੁੱਖ ਸਾਗਰ ਪ੍ਰੀਤ ਨਗਰ ਸੰਗਰੂਰ ਵਿਖੇ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਲਾਸ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕਥਾ ਵਾਚਕ ਹਰਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਹਾਜ਼ਰ ਹੋਰ ਸ਼ਖ਼ਸੀਅਤਾਂ ਵਿਚ ਪ੍ਰਧਾਨ ਗੁਰਤੇਜ ਸਿੰਘ, ਠੇਕੇਦਾਰ ਦਰਸ਼ਨ ਸਿੰਘ ਕਲੇਰ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਕਰਮ ਸਿੰਘ ਠੇਕੇਦਾਰ, ਮਲਕੀਤ ਸਿੰਘ, ਕੁਲਵੰਤ ਸਿੰਘ ਅਤੇ ਮਾਸਟਰ ਪ੍ਰੀਤਮ ਸਿੰਘ ਵੀ ਮੌਜੂਦ ਸਨ।
ਮੂਣਕ, (ਕੇਵਲ ਸਿੰਗਲਾ)-ਸ਼ਹਿਰ ਦੀ ਵਿਦਿਅਕ ਸੰਸਥਾ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਵ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਇੰਟਰ ਹਾਊਸ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਸਕੂਲ ਦੇ ਮੈਨੇਜਮੈਂਟ ਮੈਂਬਰ ਅਸ਼ੋਕ ਕੁਮਾਰ ਅਤੇ ਕਰਮਵੀਰ ਸਿੰਗਲਾ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਮਿੱਠੁ ਸਿੰਗਲਾ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਹੋਏ। ਉਨਾਂ ਨੇ ਜੇਤੂ ਵਿਦਿਆਰਥੀਆਂ (ਜਸਪ੍ਰੀਤ ਕੌਰ, ਅਭੀਜੋਤ, ਪ੍ਰਭਜੋਤ, ਅਨਮੋਲ, ਸਮੀਰ ਸਿੰਗਲਾ, ਹਰਮਨਦੀਪ, ਸੰਜਨਾ, ਕਿਰਨ, ਗੁਰਲੀਨ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ।
ਧੂਰੀ, (ਭੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਰਾਹਿਬ ਸੁੱਖਾ ਸਿੰਘ ਦੇ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਅਲੌਕਿਕ ਨਗਰ ਕੀਤਰਨ ਵੱਖੋ-ਵੱਖ ਸਥਾਨਾਂ ਰਾਹੀਂ ਕੱਢਿਆ। ਇਸ ਮੌਕੇ ਪਹੁੰਚੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਨਾਨਕ ਨਾਮ ਲੇਵਾ ਸੰਗਤ ਨੂੰ 550 ਸਾਲਾ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਭਾਈ ਜਸਵੀਰ ਸਿੰਘ, ਜਸਵਿੰਦਰ ਸਿੰਘ, ਪ੍ਰਕਾਸ਼ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ, ਮਿਹਰਬਾਨ ਸਿੰਘ, ਦਰਸ਼ਨ ਸਿੰਘ ਸਮੇਤ ਸਿੱਖ ਸੰਗਤਾਂ ਵੀ ਸ਼ਾਮਲ ਹੋਈਆਂ।
ਮੂਲੋਵਾਲ, (ਰਤਨ ਭੰਡਾਰੀ)-ਦੇਸ਼ ਵਿਦੇਸ਼ ਵਿਚ ਜਗਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ'ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜਿੰਦਰ ਸਿੰਘ ਮੂਲੋਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਉਨਾਂ ਨੇ ਆਪਣੇ ਖੇਤ ਵਿੱਚ ਟਰੈਕਟਰ ਅਤੇ ਕਰਾਹ ਨਾਲ 550 ਸਾਲਾਂ ਪ੍ਰਕਾਸ਼ ਪੁਰਬ ਗੁਰੂ ਦੇ ਨਾਲ ਉਕਰ ਕੇ ਵਿਲੱਖਣ ਢੰਗ ਨਾਲ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਸਰਬ-ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਿਲੱਖਣ ਢੰਗ ਨਾਲ ਮਨਾਏ ਜਾਣ ਕਰ ਕੇ ਦੂਰੋਂ ਦੂਰੋਂ ਲੋਕ ਵੇਖਣ ਆ ਰਹੇ ਹਨ। ਇਸ ਮੌਕੇ ਲਖਵੀਰ ਸਿੰਘ ਲੱਖਾ, ਰਣਜੀਤ ਸਿੰਘ, ਗੁਰਜੰਟ ਸਿੰਘ, ਜਗਜੀਤਪਾਲ ਸਿੰਘ ਫਰਵਾਹੀ, ਕਾਲਾ ਬਧੇਸ਼ਾ, ਅਮਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਮਹਿਲਾਂ ਚੌਂਕ, (ਸੁਖਵੀਰ ਸਿੰਘ ਢੀਂਡਸਾ)-ਸ਼ਹੀਦ ਊਧਮ ਕਾਲਜ ਮਹਿਲਾਂ ਚੌਂਕ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਤੇ ਕਾਲਜ ਕੈਂਪਸ ਵਿਖੇ ਜਪੁਜੀ ਸਾਹਿਬ, ਆਨੰਦ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਪਾਠ ਦੇ ਭੋਗ ਉਪਰੰਤ ਗੁਰੂ ਨਾਨਕ ਦੇਵ ਜੀ ਦੀ ਸਿੱਖਿਅਕ ਅਤੇ ਜੀਵਨ ਦਰਸ਼ਨ ਬਾਰੇ ਸੇਧ ਦਿੱਤੀ ਗਈ। ਸੰਸਥਾ ਦੇ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਇਸ ਚੇਅਰਮੈਨ ਕੌਰ ਸਿੰਘ ਦੁੱਲਟ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਦੱਸਾਂ ਨਹੁੰਆਂ ਦੀ ਕਿਰਤ ਕਰਨ, ਵੰਡ ਛਕਣ ਤੇ ਇਨਸਾਨੀਅਤ ਦਾ ਮੁੱਲ ਪਾ ਕੇ ਨਸ਼ਿਆਂ ਅਤੇ ਜਾਤਪਾਤ ਦੇ ਭੇਦ-ਭਾਵ ਤੋਂ ਦੂਰ ਰਹਿ ਕੇ ਇਸਤਰੀ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ 'ਤੇ ਸੰਸਥਾ ਦੀ ਮੈਨੇਜਮੈਂਟ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਸ਼ੇਰਪੁਰ, (ਸੁਰਿੰਦਰ ਚਹਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਅੱਜ ਸ਼ੇਰਪੁਰ ਵਿਖੇ ਨਗਰ ਕੀਰਤਨ ਕੱਢੇ ਗਏ। ਗੁਰਦੁਆਰਾ ਸ੍ਰੀ ਅਕਾਲ ਪ੍ਰਕਸ਼ ਸਾਹਿਬ ਸ਼ੇਰਪੁਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਜਵੰਦਾ, ਤਜਿੰਦਰ ਸਿੰਘ ਬੜਿੰਗ, ਸਾਬਕਾ ਸਰਪੰਚ ਬਲਦੇਵ ਸਿੰਘ ਜਵੰਧਾ, ਰਣਜੀਤ ਸਿੰਘ, ਹੈੱਡ ਗ੍ਰੰਥੀ ਚਰਨਜੀਤ ਸਿੰਘ, ਗ੍ਰੰਥੀ ਜਸਪਾਲ ਸਿੰਘ, ਸਰਪੰਚ ਰਣਜੀਤ ਸਿੰਘ, ਮਾਸਟਰ ਹਰਬੰਸ ਸਿੰਘ, ਦਰਸ਼ਨ ਸਿੰਘ ਦਰਸ਼ੀ, ਮਨਜੀਤ ਸਿੰਘ ਆਦਿ ਆਗੂ ਮੌਜੂਦ ਸਨ।
ਛਾਜਲੀ, (ਗੁਰਸ਼ੇਵ ਸਿੰਘ ਛਾਜਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸਵੇਰੇ ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ ਛਾਜਲੀ ਵਿਖੇ ਭਾਈ ਕਨੱਈਆ ਕਮੇਟੀ ਮੈਂਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਸਦਕਾ ਪ੍ਰਭਾਤ-ਫੇਰੀਆਂ ਦੀ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿੱਲੂ ਸਿੰਘ ਲਾਹੜ ਨੇ ਕਿਹਾ ਕਿ ਅੱਜ ਅਖੰਡ ਪਾਠ ਦੇ ਪਰਕਾਸ਼ ਕੀਤੇ ਗਏ। ਭੋਗ ਪੈਣ ਉਪਰੰਤ ਪਿੰਡ ਵਿਚ ਨਗਰ ਕੀਰਤਨ ਕੀਤਾ ਗਿਆ। ਇਸ ਮੌਕੇ ਨਵਕੀਰਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਮਨਦੀਪ ਸਿੰਘ, ਅਰਸ਼ਦੀਪ ਸਿੰਘ, ਨਵਜੋਤ ਸਿੰਘ, ਬਿੱਲੂ ਸਿੰਘ, ਕਰਮਜੀਤ ਸਿੰਘ, ਲਖਵਿੰਦਰ ਸਿੰਘ ਕਾਲਾ, ਈਸ਼ਵਰ ਸਿੰਘ, ਹਰਮਨਦੀਪ ਸਿੰਘ, ਅਰਮਾਨ ਸਿੰਘ, ਜਸ਼ਨ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।
ਮਲੇਰਕੋਟਲਾ, (ਮੁਹੰਮਦ ਹਨੀ ਥਿੰਦ)-ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮੋਹਣ ਸਿੰਘ ਰਾਣਾ, ਪਰਦਮਣ ਸਿੰਘ, ਦਰਵਿੰਦਰ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਜੋਰਾ ਸਿੰਘ, ਅਜੈਬ ਸਿੰਘ, ਜਗਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਖਵੀਰ ਸਿੰਘ, ਖਜਾਨਚੀ ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਰਣਭਿੰਦਰ ਸਿੰਘ ਮੌਜੂਦ ਸਨ।
ਛਾਹੜ, (ਜਸਵੀਰ ਸਿੰਘ ਔਜਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਛਾਹੜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭਾਈ ਸਰਬਜੀਤ ਸਿੰਘ ਰਵੀ ਦੇ ਕੀਰਤਨੀ ਜਥੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।
ਮੂਣਕ, (ਕੇਵਲ ਸਿੰਗਲਾ)-ਸ਼ਹਿਰ ਦੀ ਵਿੱਦਿਅਕ ਸੰਸਥਾ ਨਵਦੀਪ ਪਬਲਿਕ ਸੀਨੀਅਰ.ਸੈਕੰਡਰੀ. ਸਕੂਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ 'ਤੇ ਉਨਾਂ ਦੁਆਰਾ ਦਿੱਤੇ ਗਏ ਸੰਦੇਸ਼ ਦੇ ਅਨੁਸਾਰ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਕਿ ਜਿੰਨਾ ਕਿਸਾਨ ਵੀਰਾਂ ਵਲੋਂ ਆਪਣੀ ਪਰਾਲੀ ਨੂੰ ਅੱਗ ਨਹੀ ਲਗਾਈ ਗਈ ਉਨਾਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਮੈਨੇਜਮੈਂਟ ਮੈਂਬਰ ਕਰਮਵੀਰ ਸਿੰਗਲਾ ਅਤੇ ਅਸ਼ੋਕ ਕੁਮਾਰ ਵਲੋਂ ਦੱਸਿਆ ਗਿਆ ਕਿ ਸਕੂਲ ਸ਼ੁਰੂ ਹੋਣ ਤੋਂ ਪਹਿਲਾ ਨਵੇਂ ਸ਼ੈਸ਼ਨ ਵਿਚ ਕਿਸਾਨ ਵੀਰਾਂ ਦੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਹੋਣ ਸਮੇਂ ਜੋ ਸਲਾਨਾ ਨਵੇਂ ਬੱਚੇ ਦੀ ਦਾਖਲਾ ਫੀਸ ਅਤੇ ਸਲਾਨਾ ਖਰਚ ਮਾਫ ਕਰ ਕੇ ਆਰਥਿਕ ਸਹਾਇਤਾ ਕੀਤੀ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਮਨਿੰਦਰ ਸਿੰਘ ਨੇ ਕਿਹਾ ਕਿ ਇਨਾਂ ਕਿਸਾਨ ਵੀਰਾਂ ਵਲੋਂ ਆਰਥਿਕ ਪੱਖੋਂ ਮਜ਼ਬੂਰ ਹੋ ਕੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਇਸ ਫੈਸਲੇ ਦਾ ਮੁੱਖ ਉਦੇਸ਼ ਉਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਉਨਾਂ ਦੀ ਆਰਥਿਕ ਮਦਦ ਕਰ ਕੇ ਵਾਤਾਵਰਣ ਬਚਾਉਣਾ ਹੈ।
ਮੂਣਕ, (ਸਿੰਗਲਾ ਭਾਰਵਾਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਾ ਸਿੰਘ ਸਭਾ ਮੂਣਕ ਵਲੋਂ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰੀਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਤਾਲਿਬ ਚੌਂਕ, ਟੋਹਾਣਾ ਕੈਂਚੀਆ, ਅਨਾਜ ਮੰਡੀ, ਅਤੇ ਮੁੱਖ ਬਜਾਰ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਸਮਾਪਤ ਹੋਇਆ।
ਲਹਿਰਾਗਾਗਾ, (ਸਰੂਜ ਭਾਨ ਗੋਇਲ)-ਅਕੈਡਮਿਕ ਹਾਇਟਸ ਪਬਲਿਕ ਸਕੂਲ ਅਤੇ ਬਚਪਨ ਪਲੇਅ ਸਕੂਲ ਵਲੋਂ ਸਾਂਝੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਮਨੀ ਸਿੰਘ ਵਲੋਂ ਕੀਰਤਨ ਕੀਤੇ ਗਏ। ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ, ਮੈਨੇਜਮੈਂਟ ਕਮੇਟੀ ਮੈਂਬਰ, ਅਕੈਡਮਿਕ ਹਾਇਟਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੀਤੂ ਰਾਣਾ, ਪ੍ਰਬੰਧਕ ਵਿਕ੍ਰੇਸ਼ ਰਾਣਾ, ਬਚਪਨ ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਵਲੋਂ ਆਏ ਹੋਏ ਪਤਬੰਤੇ ਸੰਜਣਾਂ ਦਾ, ਰਾਗੀ ਜਥੇ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਜਗਮੇਲ ਸਿੰਘ ਛਾਜਲਾ ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਗੁਰਜੀਤ ਸਿੰਘ ਚਹਿਲ ਮੀਡੀਆ ਇੰਚਾਰਜ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ, ਡਾ. ਕੁਲਵਿੰਦਰ ਸਿੰਘ ਛਾਜਲਾ, ਦਵਿੰਦਰ ਸਿੰਘ ਫਤਹਿਗੜ, ਅਧਿਆਪਕ ਮਮਤਾ, ਮਨਦੋਪ, ਮੋਨਿਕਾ, ਚੰਚਲ, ਅਰਸ਼ਦੀਪ, ਗੁਰਿੰਦਰ, ਨਿਤਿਨ ਅਤੇ ਬਚਪਨ ਸਕੂਲ ਸਟਾਫ਼ ਹਾਜ਼ਰ ਸੀ।
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਪਿੰਡ ਕੋਹਰੀਆਂ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਅਜੈਬ ਸਿੰਘ ਆੜਤੀਆ ਪ੍ਰਧਾਨ, ਜੋਰਾ ਸਿੰਘ ਨੰਬਰਦਾਰ, ਗੁਰਚਰਨ ਸਿੰਘ ਸਾਬਕਾ ਸਰਪੰਚ, ਸਰਪੰਚ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਕਾਂਗਰਸ, ਜਥੇਦਾਰ ਰਾਮ ਸਿੰਘ, ਧਰਮਾ ਸਿੰਘ, ਦਵਿੰਦਰ ਸਿੰਘ ਭੋਲਾ, ਨਸੀਬ ਸਿੰਘ, ਗੁਰਪਿਆਰ ਸਿੰਘ, ਬੇਅੰਤ ਸਿੰਘ, ਮੱਖਣ ਸਿੰਘ, ਦਰਸਨ ਸਿੰਘ, ਮੇਜਰ ਸਿੰਘ, ਦਲਜੀਤ ਸਿੰਘ, ਸਤਗੁਰ ਸਿੰਘ, ਗਗਨ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਬਬਲੀ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।
ਲੌਂਗੋਵਾਲ, (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਚੰਦ ਗਊਸ਼ਾਲਾ ਡੇਰਾ ਨਿੰਮ ਵਾਲਾ ਪਿੰਡ ਸ਼ੇਰੋਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਮੁੱਖ ਪ੍ਰਬੰਧਕ ਡਾ. ਸਵਾਮੀ ਚੰਦਰ ਮੁਨੀ ਦੇ ਉਪਰਾਲੇ ਨਾਲ ਸਵੇਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢੀ ਗਈ, ਜਿਸ ਵਿਚ ਨਾਨਕ ਬਾਣੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਤ ਮੱਖਣ ਮੁਨੀ ਡੁੰਮ ਵਾਲੇ, ਸੰਤ ਪਰਮ ਮੁਨੀ ਸਤੌਜ, ਡਾ. ਰੂਪ ਸਿੰਘ, ਕੇਵਲ ਸਿੰਘ, ਜਥੇ. ਸੁਖਦੇਵ ਸਿੰਘ, ਸਰਪੰਚ ਪ੍ਰਗਟ ਸਿੰਘ, ਅਵਤਾਰ ਸਿੰਘ ਸ਼ੇਰੋਂ, ਭਗਵਾਨ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਰੂਪ ਸਿੰਘ, ਭਾਈ ਚਤਰ ਸਿੰਘ ਅਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜਸਾਹਿਬ ਵਿਖੇ ਗੁਰੂ ਘਰ ਪ੍ਰਬੰਧਕ ਕਮੇਟੀ ਵਲੋਂ ਵੱਖ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਈ ਅਵਤਾਰ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿਚ ਅਪਣਾਉਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕੌਮਾਂਤਰੀ ਪ੍ਰਸਿੱਧੀ ਵਾਲਾ ਰਾਗ-ਰਤਨ ਐਵਾਰਡ ਜੈਤੁ ਬੱਚੀ ਸਹਿਜੋਤ ਸਮਰਾ ਨੇ ਵੀ ਕੀਰਤਨ ਰਾਹੀ ਗੁਰੂ ਜੱਸ ਗਾਇਆ। ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਸੰਗਤਾਂ ਨੂੰ ਗੁਰੂ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਪ੍ਰਧਾਨ ਸਵਰਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਸਮਰਾ, ਜਗਜੀਤ ਸਿੰਘ ਆਹੂਜਾ, ਅੰਗਰੇਜ਼ ਸਿੰਘ ਚੀਮਾਂ, ਬਲਵੀਰ ਸਿੰਘ ਚੀਮਾਂ, ਮੈਡਮ ਸੁਖਵਿੰਦਰ ਕੌਰ ਢਿੱਲੋਂ, ਸੁਖਦੇਵ ਸਿੰਘ ਚੀਮਾਂ ਆਦਿ ਮੌਜੂਦ ਸਨ।
ਘਰਾਚੋਂ, (ਘੁਮਾਣ) - ਪਿੰਡ ਝਨੇੜੀ ਵਿਖੇ ਡੇਰਾ ਮਸਤ ਰਾਮ ਬੰਸਰੀ ਵਾਲੇ ਦੇ ਮਹੰਤ ਬਾਬਾ ਜੰਡ ਦਾਸ ਦੇ ਭੋਗ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਅੱਜ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਸਮਾਗਮ 'ਚ ਬਾਬਾ ਮਹਿੰਦਰ ਦਾਸ ਕੋਰਾਵਾਲ, ਬਾਬਾ ਮੱਘਰ ਦਾਸ ਮਹਿਲਾਂ, ਮਹੰਤ ਨਿਸ਼ਾਨ ਦਾਸ ਦੋਦੜਾ, ਇਕਬਾਲ ਦਾਸ ਦਾਲੂਵਾਲ, ਮਹੰਤ ਠਾਕਰ ਦਾਸ ਘਰਾਚੋਂ, ਮਹਿੰਦਰ ਦਾਸ ਭਿੰਡਰਾਂ, ਰੂਪ ਦਾਸ ਝਨੇੜੀ, ਬਲਵਿੰਦਰ ਦਾਸ ਕੌਹਰੀਆਂ, ਮਨੋਹਰ ਦਾਸ ਘਰਾਚੋਂ, ਬਾਬਾ ਨਰਜੰਨ ਦਾਸ ਘਰਾਚੋਂ, ਸਰਪੰਚ ਸਿੰਘ ਮੇਜਰ ਸਿੰਘ ਝਨੇੜੀ, ਗੁਰਧਿਆਨ ਝਨੇੜੀ, ਕਰਨੈਲ ਸਿੰਘ ਝਨੇੜੀ, ਗੁਰਤੇਜ ਸਿੰਘ ਝਨੇੜੀ, ਬਲਕਾਰ ਸਿੰਘ ਝਨੇੜੀ ਮੌਜੂਦ ਸਨ।
(ਬਾਕੀ ਸਫ਼ਾ 9 'ਤੇ)
ਸਫ਼ਾ 8 ਦੀ ਬਾਕੀ
ਅਮਰਗੜ, (ਬਲਵਿੰਦਰ ਸਿੰਘ ਭੁੱਲਰ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਬਹੁਤ ਸ਼ਰਧਾ, ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਰੋਮਨ ਲਿੱਪੀ ਦੇ 550 ਅੱਖਰਾਂ ਦੇ ਕਰਮ ਅੰਕਾਂ ਅਨੁਸਾਰ ਜ਼ਮੀਨ ਉੱਪਰ ਮੈਟ ਵਿਛਾ ਕੇ ਬਿਠਾਇਆ ਗਿਆ ਤੇ ਉਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਮੈਡਮ ਭਗਵੰਤ ਕੌਰ ਢੀਂਡਸਾ ਵਲੋਂ ਸਾਰੇ ਸਕੂਲੀ ਬੱਚਿਆਂ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਸਕੂਲ ਦੇ ਚੇਅਰਮੈਨ ਜਗਤਾਰ ਸਿੰਘ ਲਾਂਗੜੀਆਂ ਨੇ ਸਿੱਖੀ ਦੀ ਵਿਚਾਰਧਾਰਾ ਅਤੇ ਧਾਰਮਿਕ ਨਜ਼ਰੀਏ ਤੋਂ ਬੱਚਿਆਂ ਨੂੰ ਦਸਤਾਰ ਬੰਨਣ ਦੀ ਮਹਿਮਾ ਅਤੇ ਇਸ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਪਗੜੀਧਾਰੀ ਬੱਚਿਆਂ ਦਰਮਿਆਨ ਦਸਤਾਰ ਮੁਕਾਬਲੇ ਵੀ ਕਰਵਾਏ ਗਏ।
ਘਰਾਚੋਂ, (ਘੁਮਾਣ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਲੋਕਲ ਗੁਰਦੁਆਰਾ ਕਲੌਦੀ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਅੱਜ ਭੋਗ ਪਾਏ ਗਏ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਰਾਗੀ ਜਥੇ ਨੇ ਗੁਰੂ ਨਾਨਕ ਦੀ ਬਾਣੀ ਨੂੰ 'ਚੋਂ ਅੰਮ੍ਰਿਤ ਰੂਪੀ ਸ਼ਬਦਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਰਵਨ ਸਿੰਘ ਪ੍ਰਧਾਨ, ਹਰਜੀਤ ਸਿੰਘ ਸਾਬਕਾ ਪ੍ਰਧਾਨ, ਸੀਤਲ ਸਿੰਘ ਮੀਤ ਪ੍ਰਧਾਨ, ਕੁਲਜੀਤ ਸਿੰਘ ਸਾਬਕਾ ਸਰਪੰਚ, ਹਰਚਰਨ ਸਿੰਘ ਭਾਕਿਯੂ ਆਗੂ, ਜਗਿੰਦਰ ਸਿੰਘ ਬਾਸੀ, ਭਿੰਦਰ ਸਿੰਘ ਬਾਸੀ, ਅਮਰੀਤ ਸਿੰਘ ਵਿਰਕ, ਡੈਂਪਲ ਸਿੰਘ ਵਿਰਕ, ਸੂਬਾ ਸਿੰਘ ਵਿਰਕ, ਸੀਤਲ ਸਿੰਘ, ਗਰੇਵਾਲ, ਅਵਤਾਰ ਸਿੰਘ ਭੰਗੂ, ਜੰਗ ਸਿੰਘ ਮਾਸਟਰ, ਸੁਖਵਿੰਦਰ ਸਿੰਘ ਵਿਰਕ, ਵਿਰਸਾ ਸਿੰਘ ਵਿਰਕ ਨਾਲ ਸਨ।
ਲੌਂਗੋਵਾਲ, (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਅਤਰ ਸਿੰਘ ਸ਼ੇਰੋਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਜ਼ੂਰੀ ਰਾਗੀ ਭਾਈ ਰੇਸ਼ਮ ਸਿੰਘ ਦੇ ਜਥੇ ਵਲੋਂ ਨਾਨਕ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਸਬੰਧੀ ਜਾਣਕਾਰੀ ਦਿੱਤੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇ. ਜਗਮਿੰਦਰ ਸਿੰਘ, ਅਮਰਜੀਤ ਸਿੰਘ, ਕੁਲਵੰਤ ਸਿੰਘ, ਬਿੱਕਰ ਸਿੰਘ, ਗੁਰਪਾਲ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸਤਿਗੁਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗ੍ਰੰਥੀ ਜੋਤੀ ਸਿੰਘ ਨੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਅਹਿਮਦਗੜ, (ਸੁਖਸਾਗਰ ਸਿੰਘ ਸੋਢੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਥਾਨਕ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਬਰਾੜ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਕੌਂਸਲਰ ਕਮਲਜੀਤ ਸਿੰਘ ਉੱਭੀ, ਲਕਸ਼ਮੀ ਨਰਾਇਣ ਸੇਵਾ ਦਲ ਦੇ ਆਗੂ ਹੈਪੀ ਜਿੰਦਲ, ਸ਼੍ਰੀ ਬਾਲਾ ਟਰੱਸਟ ਦੇ ਪ੍ਰਧਾਨ ਅਨੰਦ ਮਿੱਤਲ, ਨਗਰ ਕੌਂਸਲ ਪ੍ਰਧਾਨ ਸੁਰਾਜ ਮੁਹੰਮਦ, ਦਵਿੰਦਰ ਸਿੰਘ ਬੱਬੂ, ਸਰਪ੍ਰਸਤ ਕ੍ਰਿਸਨ ਸਿੰਘ ਰਾਜੜ, ਤਿਰਲੋਚਣ ਸਿੰਘ ਚਾਪੜਾਂ, ਬੇਅੰਤ ਸਿੰਘ ਸਰਾਉ, ਡਾ. ਰੁਪਿੰਦਰ ਸਿੰਘ, ਡਾ. ਜੋਰਾ ਸਿੰਘ, ਅਮਰ ਸਿੰਘ ਸਰਾਉ, ਸ਼ਿੰਦਰਪਾਲ ਸਿੰਘ ਪੰਧੇਰ, ਗੁਰਜੀਤ ਸਿੰਘ ਆਦਿ ਹਾਜ਼ਰ ਆਗੂਆਂ ਤੋਂ ਇਲਾਵਾ ਅਕਾਲੀ ਆਗੂ ਜਗਵੰਤ ਸਿੰਘ ਜੱਗੀ, ਅਵਤਾਰ ਸਿੰਘ ਜੱਸਲ, ਸਾਬਕਾ ਪ੍ਰਧਾਨ ਕੁਲਵੰਤ ਸਿੰਘ ਸੋਹਲ, ਰਵਿੰਦਰ ਪੁਰੀ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ, ਕੌਂਸਲਰ ਭੋਜ ਰਾਜ ਸ਼ਰਮਾ, ਨਿਹਾਲ ਸਿੰਘ ਉੱਭੀ, ਚੌਧਰੀ ਦਿਲਸ਼ਾਦ, ਵਿਕਾਸ ਟੰਗਣ, ਅਵਤਾਰ ਸਿੰਘ ਧਲੇਰ, ਜਸਵਿੰਦਰ ਸਿੰਘ ਜੱਸੀ, ਟਹਿਲ ਸਿੰਘ ਦੁੱਲਮਾ, ਮਹਾਂ ਸਿੰਘ ਜਿੱਤਵਾਲ, ਹਰਜੀਤ ਸਿੰਘ ਵੈਦ, ਅਰੁਣ ਸ਼ੈਲੀ, ਮਾਸਟਰ ਕੁਲਦੀਪ ਸਿੰਘ ਆਦਿ ਆਗੂਆਂ ਨੇ ਗੁਰਪੁਰਬ ਦੀ ਵਧਾਈ ਦਿੱਤੀ।
ਦਿੜਬਾ ਮੰਡੀ, (ਪਰਵਿੰਦਰ ਸੋਨੂੰ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਘਨੋੜ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਸਰਪੰਚ ਅਮਰੀਕ ਸਿੰਘ ਅਤੇ ਪ੍ਰਬੰਧਕ ਬਾਬਾ ਸੁਖਦੇਵ ਮੁਨੀ ਜੀ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਰੋਵਰ ਸਾਹਿਬ ਤੋ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਵਿਚੋਂ ਹੁੰਦੇ ਹੋਏ ਸਾਮ ਨੂੰ ਸਮਾਪਤ ਹੋਇਆ। ਨਗਰ ਕੀਰਤਨ ਮੌਕੇ ਰਸਤੇ ਵਿਚ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਥਾਂ ਥਾਂ ਤੇ ਲੰਗਰ ਚਾਹ ਦਾ ਪ੍ਰਬੰਧ ਕੀਤਾ ਹੋਇਆ ਸੀ। ਉਨਾਂ ਕਿਹਾ ਕਿ ਇਸ ਸਮਾਗਮ ਲਈ ਪਿੰਡ ਵਾਸੀਆਂ ਪੰਚਾਇਤ ਤੇ ਇਲਾਕੇ ਦੀ ਸੰਗਤ ਦਾ ਪੂਰਨ ਸਹਿਯੋਗ ਮਿਲਿਆ ਅਤੇ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਧਰਮਗੜ, (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਨੇੜਲੇ ਪਿੰਡ ਸਥਿਤ ਫਤਹਿਗੜਗੰਢੂਆਂ ਵਿਖੇ ਸਥਿਤ ਅਕਾਲ ਅਕੈਡਮੀ ਅਧੀਨ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਿਖੇ ਗੁਰਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਸੰਗਤਾਂ ਨੇ ਸ਼ਿਰਕਤ ਕੀਤੀ। ਬੜੂ ਸਾਹਿਬ ਦੇ ਸੇਵਾਦਾਰ ਭਾਈ ਕਰਮਜੀਤ ਸਿੰਘ, ਜ਼ੋਨਲ ਡਾਇਰੈਕਟਰ ਹਰਬਖਸ਼ ਸਿੰਘ ਅਨੰਦ, ਅਕਾਲ ਅਕੈਡਮੀ ਪ੍ਰਿੰਸੀਪਲ ਸਵਰਨ ਕੌਰ, ਉਪ ਪ੍ਰਿੰਸੀਪਲ ਸੀਮਾ ਰਾਣੀ ਅਤੇ ਅਕੈਡਮੀ ਸਟਾਫ਼ ਨੇ ਭੋਗ ਸਮੇਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ, ਕਾਕਾ ਹਰਿੰਦਰਵੀਰ ਸਿੰਘ, ਸੁਰਜਨ ਸਿੰਘ ਐਸ.ਐਚ.ਓ. ਧਰਮਗੜ, ਸਤਨਾਮ ਸਿੰਘ ਐਸ.ਐਚ.ਓ. ਲਹਿਰਾ, ਨਾਇਬ ਤਹਿਸੀਲਦਾਰ ਹਮੀਰ ਸਿੰਘ, ਕੰਨਗੋ ਹਰਬੰਸ ਸਿੰਘ, ਕੇਵਲ ਸਿੰਘ ਭੁੱਲਰ ਡਸਕਾ, ਸੁਖਵਿੰਦਰ ਸੁੱਖ ਸਾਬਕਾ ਸਰਪੰਚ ਫਲੇੜਾ, ਗੁਰਜੀਤ ਕੌਰ ਆਹਲੂਵਾਲੀਆ ਪ੍ਰਿੰਸੀਪਲ ਅਕਾਲ ਅਕੈਡਮੀ ਉਡਤ ਸੈਦੇਵਾਲਾ, ਗੁਰਜੀਤ ਕੌਰ ਪ੍ਰਿੰਸੀਪਲ ਉਭਿਆ, ਮਾਸਟਰ ਤਰਸੇਮ ਸਿੰਘ ਜਖੇਪਲ, ਕਲਰਕ ਕੁਲਦੀਪ ਸਿੰਘ ਸ਼ੇਰੋਂ, ਲੈਕਚਰਾਰ ਰਾਜਵੀਰ ਅਰੋੜਾ ਸੰਗਰੂਰ, ਧਰਮਜੀਤ ਧਰਮੂ ਸੰਗਤਪੁਰਾ, ਗਤਕਾ ਕੋਚ ਜਗਦੀਪ ਸਿੰਘ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ।
ਚੀਮਾ ਮੰਡੀ, (ਜਗਰਾਜ ਮਾਨ) - ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਦੇ ਉਪਦੇਸ਼ ਬਾਰੇ ਬੱਚਿਆਂ ਨੂੰ ਦੱਸਿਆ ਅਤੇ ਉਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਸਮਾਜ ਵਿਚ ਕਿਵੇਂ ਸੁਧਾਰ ਕਰ ਸਕਦੇ ਹਾਂ 'ਤੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਅਮਰਗੜ, (ਸੁਖਜਿੰਦਰ ਸਿੰਘ ਝੱਲ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤ&

2 ਥਾਣਿਆਂ ਦੀ ਪੁਲਿਸ ਵਲੋਂ ਇਲਾਕੇ 'ਚ ਫਲੈਗ ਮਾਰਚ

ਕੁੱਪ ਕਲਾਂ, 12 ਨਵੰਬਰ (ਮਨਜਿੰਦਰ ਸਿੰਘ ਸਰੌਦ, ਕੁਲਦੀਪ ਸਿੰਘ ਲਵਲੀ)-ਪਰਾਲੀ ਫੂਕਣ ਦੇ ਮਾਮਲੇ 'ਤੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਰਕਤ ਵਿਚ ਆਉਂਦਿਆਂ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਕਰਨ ਦੇ ਨਾਲ-ਨਾਲ ਥਾਣਾ ਸਿਟੀ ਅਤੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ

ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਅਵਤਾਰ ਸਿੰਘ ਬਾਦਸ਼ਾਹਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਹੋਈ | ਮੀਟਿੰਗ ਵਿਚ ਬਰਨਾਲੇ ਵਿਖੇ ਖਸਖਸ ਦੀ ਖੇਤੀ ਸਬੰਧੀ ਬਣਾਈ ...

ਪੂਰੀ ਖ਼ਬਰ »

ਘਰੇਲੂ ਰਸੋਈ ਗੈਸ ਸਿਲੰਡਰ ਫਟਣ ਨਾਲ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿਗੀ

ਮੂਣਕ, 12 ਨਵੰਬਰ (ਭਾਰਦਵਾਜ, ਸਿੰਗਲਾ)-ਨਜ਼ਦੀਕੀ ਪਿੰਡ ਬੱਲਰਾਂ ਵਿਖੇ ਦਲਿਤ ਗ਼ਰੀਬ ਪਰਿਵਾਰ ਦੇ ਘਰ ਚਾਹ ਬਣਾਉਂਦਿਆਂ ਅਚਾਨਕ ਰਸੋਈ ਗੈੱਸ ਸਿਲੰਡਰ ਫੱਟਣ ਨਾਲ ਮਕਾਨ ਦੀ ਛੱਤ ਡਿੱਗੀ ਅਤੇ ਸਾਰਾ ਘਰੇਲੂ ਵਰਤੋਂ ਦਾ ਸਾਮਾਨ ਸੜਕੇ ਸੁਆਹ ਹੋ ਗਿਆ | ਘਰ ਦੇ ਮਾਲਕ ਮੋਲਕ ਦਾਸ ...

ਪੂਰੀ ਖ਼ਬਰ »

ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ-ਭੱਠਲ

ਮੂਣਕ, 12 ਨਵੰਬਰ (ਗਮਦੂਰ ਧਾਲੀਵਾਲ)-ਬੀਬੀ ਰਾਜਿੰਦਰ ਕੌਰ ਭੱਠਲ ਵਾਇਸ ਚੇਅਰਪਰਸਨ ਯੋਜਨਾ ਬੋਰਡ ਪੰਜਾਬ, ਸਾਬਕਾ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਬੀ.ਡੀ.ਪੀ.ਓ. ਬਲਾਕ ਦਫ਼ਤਰ ਅਨਦਾਨਾ ਐਟ ਮੂਣਕ ਵਿਖੇ ਇਲਾਕੇ ਦੀਆ ਲੋੜਵੰਦ 480 ਔਰਤਾਂ ਨੂੰ ਸਿਲਾਈ ਮਸ਼ੀਨਾਂ ...

ਪੂਰੀ ਖ਼ਬਰ »

80 ਸਾਲਾ ਚਰਨਜੀਤ ਸ਼ਰਮਾ ਨੇ ਸੂਬਾ ਪੱਧਰੀ ਖੇਡਾਂ 'ਚ ਜਿੱਤੇ ਦੋ ਸੋਨ ਤਗਮੇ

ਸੁਨਾਮ ਊਧਮ ਸਿੰਘ ਵਾਲਾ, 12 ਨਵੰਬਰ (ਧਾਲੀਵਾਲ, ਭੁੱਲਰ)-ਮਾਸਟਰ ਗੇਮਜ ਐਸੋਸੀਏਸ਼ਨ ਪੰਜਾਬ ਵਲੋਂ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈਆਂ ਗਈਆਂ ਦੋ ਰੋਜ਼ਾ ਦੂਜੀਆਂ ਪੰਜਾਬ ਸਟੇਟ ਮਾਸਟਰ ਖੇਡਾਂ (ਐਥਲੈਟਿਕ ਚੈਂਪੀਅਨਸ਼ਿਪ) ਵਿਚ ਖ਼ੁਰਾਕ ਤੇ ਸਪਲਾਈ ਵਿਭਾਗ ...

ਪੂਰੀ ਖ਼ਬਰ »

ਕੈਦੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ

ਮਲੇਰਕੋਟਲਾ, 12 ਨਵੰਬਰ (ਕੁਠਾਲਾ)-ਸਿਵਲ ਹਸਪਤਾਲ ਮਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ਦੀ ਟੀਮ ਵਲੋਂ ਅੱਜ ਕੌਾਸਲਰ ਗੁਰਪ੍ਰੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਮੈਡੀਕਲ ਮਾਹਿਰਾਂ ਦੀ ਟੀਮ ਵੱਲੋਂ ਸਥਾਨਕ ਸਬ ਜੇਲ੍ਹ ਵਿਖੇ ਕੈਦੀਆਂ ਨੂੰ ਨਸ਼ਿਆਂ ਦੇ ਮਾਰੂ ਅਤੇ ...

ਪੂਰੀ ਖ਼ਬਰ »

ਡਾ: ਅੱਲਾਮਾ ਇਕਬਾਲ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ

ਮਾਲੇਰਕੋਟਲਾ, 12 ਨਵੰਬਰ (ਪਾਰਸ ਜੈਨ)-ਅੰਜੁਮਨ-ਏ-ਫਰੋਗ-ਏ-ਅਦਬ ਪੰਜਾਬ ਵਲੋਂ ਡਾ. ਅੱਲਾਮਾ ਇਕਬਾਲ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਭਗ ਦੋ ਦਰਜਨ ਬੱਚਿਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਕਿਸਾਨਾਂ 'ਤੇ ਪਰਾਲੀ ਸਾੜਨ ਸਬੰਧੀ ਪਰਚੇ ਰੱਦ ਕੀਤੇ ਜਾਣ ਦੀ ਕੀਤੀ ਮੰਗ

ਛਾਹੜ, 12 ਨਵੰਬਰ (ਜਸਵੀਰ ਸਿੰਘ ਔਜਲਾ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਾ ਕੱਢ ਕੇ ਤੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰਨ ਤੋਂ ਬਾਅਦ ਸਰਕਾਰ ਦਾ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਕੈਪਟਨ ਸਰਕਾਰ ਦਾ ਚਿਹਰਾ ...

ਪੂਰੀ ਖ਼ਬਰ »

ਬੀ. ਐਸ. ਐਫ. ਦੇ ਅਸਿਟੈਂਟ ਕਮਾਂਡੈਂਟ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸ਼ੇਰਪੁਰ, 12 ਨਵੰਬਰ (ਦਰਸ਼ਨ ਸਿੰਘ ਖੇੜੀ)-ਕਸਬਾ ਸ਼ੇਰਪੁਰ ਦੇ ਨੇੜਲੇ ਪਿੰਡ ਸਲੇਮਪੁਰ ਦੇ ਵਸਨੀਕ ਬੀ.ਐਸ.ਐਫ. ਵਿਖੇ ਅਸਿਸਟੈਂਟ ਕਮਾਡੈਂਟ ਸਮਸੇਰ ਸਿੰਘ (55) ਸਾਲ ਜੋ ਕਿ ਫ਼ਿਰੋਜ਼ਪੁਰ ਵਿਖੇ ਤੈਨਾਂਤ ਸੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੀਆਂ ਗਊਸ਼ਾਲਾਵਾਂ ਪਰਾਲੀ ਬੈਂਕ ਤੋਂ 100 ਰੁਪਏ ਪ੍ਰਤੀ ਕੁਇੰਟਲ ਚੁੱਕਣਗੀਆਂ ਝੋਨੇ ਦੀ ਪਰਾਲੀ

ਸੰਗਰੂਰ, 12 ਨਵੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਜਿੱਥੇ ਸੂਬੇ ਵਿਚ ਸਭ ਤੋਂ ਵੱਧ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਉੱਥੇ ਹੁਣ ਤੱਕ ਇਕ ਨਵੀਂ ਆਸ ਦੀ ਕਿਰਨ ਜਾਗੀ ਹੈ | ਉੱਤਰ ਪ੍ਰਦੇਸ਼ ਦੇ ਮûਰਾ ਜ਼ਿਲ੍ਹੇ ਤੋਂ ਸੰਗਰੂਰ ਵਿਖੇ ਕਈ ਦਿਨਾਂ ਤੋਂ ਪੱਕਾ ...

ਪੂਰੀ ਖ਼ਬਰ »

-ਮਾਮਲਾ ਟਰੱਕ ਅਤੇ ਬੱਸ ਦੀ ਹੋਈ ਟੱਕਰ ਵਿਚ ਯਾਤਰੀ ਦੀ ਲੱਤ ਕੱਟੇ ਜਾਣ ਦਾ- ਮੋਟਰ ਐਕਸੀਡੈਂਟਲ ਕਲੇਮਜ਼ ਟਿ੍ਬਿਊਨਲ ਵਲੋਂ ਬੀਮਾ ਕੰਪਨੀ ਨੂੰ ਹੁਕਮ ਜਾਰੀ

ਸੰਗਰੂਰ, 12 ਨਵੰਬਰ (ਧੀਰਜ ਪਸ਼ੌਰੀਆ)-ਮੋਟਰ ਐਕਸੀਡੈਂਟਲ ਕਲੇਮਜ਼ ਟਿ੍ਬਿਉੂਨਲ ਸੰਗਰੂਰ ਨੇ ਮੁਆਵਜ਼ਾ ਕੇਸ ਦਾ ਨਿਪਟਾਰਾ ਕਰਦਿਆਂ ਯੂਨਾਇਟਡ ਇੰਡੀਆ ਇੰਸੋਰੈਂਸ ਕੰਪਨੀ ਲਿਮਟਡ ਅਤੇ ਪੈਪਸੁੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿਪੂ ਨੂੰ ਹੁਕਮ ਕੀਤਾ ਹੈ ਕਿ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX