ਤਾਜਾ ਖ਼ਬਰਾਂ


ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  9 minutes ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  about 1 hour ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  about 2 hours ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  about 2 hours ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  about 2 hours ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  about 2 hours ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 2 hours ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  about 3 hours ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  about 3 hours ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 3 hours ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 4 hours ago
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 4 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 4 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 4 hours ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 4 hours ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 4 hours ago
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 4 hours ago
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 4 hours ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 5 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 5 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 5 hours ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 5 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 5 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 6 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 5 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 6 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 6 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 7 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 7 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 7 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 7 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 7 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 8 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 9 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 8 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 9 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 9 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 10 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 10 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 10 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 10 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 10 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 10 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਸਫਲਤਾ ਨੂੰ ਚਾਹੁਣ ਵਾਲਾ ਹਰ ਮਨੁੱਖ ਆਪਣੇ ਹਉਮੈ ਨੂੰ ਤਿਆਗ ਕੇ ਹੀ ਸਫ਼ਲ ਹੋ ਸਕਦਾ ਹੈ। -ਗੁਰੂ ਨਾਨਕ ਦੇਵ ਜੀ

ਸੰਪਾਦਕੀ

ਪ੍ਰਕਾਸ਼ ਪੁਰਬ ਦੀ ਪ੍ਰੇਰਨਾ

ਜਿਸ ਤਰ੍ਹਾਂ ਭਾਰਤ ਅਤੇ ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਸ਼ਰਧਾ ਨਾਲ ਮਨਾਇਆ ਗਿਆ ਹੈ ਅਤੇ ਜਿਸ ਤਰ੍ਹਾਂ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਵਲੋਂ ਮਹਾਨ ਗੁਰੂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਉਸ ਨਾਲ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਦਾ ਜਜ਼ਬਾ ਦੂਣ ਸਵਾਇਆ ਹੋਇਆ ਹੈ। ਨਾ ਸਿਰਫ਼ ਵੱਖ-ਵੱਖ ਥਾਵਾਂ 'ਤੇ ਦੀਵਾਨ ਹੀ ਸਜਾਏ ਗਏ ਸਗੋਂ ਵੱਡੀ ਭਾਵਨਾ ਨਾਲ ਨਗਰ ਕੀਰਤਨ ਵੀ ਕੱਢੇ ਗਏ। 550 ਸਾਲ ਬੀਤਣ ਤੋਂ ਬਾਅਦ ਵੀ ਅਜਿਹੀ ਭਾਵਨਾ ਪੈਦਾ ਹੋਣ ਦਾ ਅਰਥ ਇਹੀ ਹੈ ਕਿ ਅੱਜ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਬੇਹੱਦ ਪ੍ਰੇਰਨਾਦਾਇਕ ਬਣੀਆਂ ਹੋਈਆਂ ਹਨ। ਉਸ ਸਮੇਂ ਆਪਣੀ ਬਾਣੀ ਰਾਹੀਂ ਜੋ ਵਿਚਾਰ ਉਨ੍ਹਾਂ ਨੇ ਪ੍ਰਗਟਾਏ, ਅੱਜ ਵੀ ਉਹ ਸਾਰਥਿਕ ਦਿਖਾਈ ਦਿੰਦੇ ਹਨ।
ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਉਜਵਲ ਵਿਚਾਰਾਂ ਨੂੰ ਅਪਣਾਉਣ ਦੀ ਪ੍ਰੇਰਨਾ ਦਿੱਤੀ। ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ 'ਤੇ ਗੁਰੂ ਜੀ ਦੀ ਮਨੁੱਖੀ ਬਰਾਬਰੀ, ਭਾਈਚਾਰਕ ਸਾਂਝ, ਕਰਮਾਂ-ਕਾਂਡਾਂ ਤੋਂ ਉੱਪਰ ਉੱਠਣ, ਜਾਤ-ਪਾਤ ਦੀਆਂ ਵੰਡੀਆਂ ਖ਼ਤਮ ਕਰਨ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦੀ ਗੱਲ ਕੀਤੀ। ਇਕ ਚੰਗੇ ਸਮਾਜ ਲਈ ਅਜਿਹੀਆਂ ਕੀਮਤਾਂ ਦਾ ਧਾਰਨੀ ਹੋਣਾ ਬੇਹੱਦ ਜ਼ਰੂਰੀ ਹੈ, ਜਿਸ ਦੀ ਪਾਲਣਾ ਹਰੇਕ ਮਨੁੱਖ ਨੂੰ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ 'ਤੇ ਗੁਰੂ ਜੀ ਵਲੋਂ ਅਮਲੀ ਜੀਵਨ ਜਿਊਣ ਦੀ ਮਿਸਾਲ ਦਿੱਤੀ ਅਤੇ ਇਹ ਵੀ ਕਿਹਾ ਕਿ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਮਨੁੱਖ ਦਾ ਪਰਮ ਧਰਮ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਨਿਡਰਤਾ ਅਤੇ ਸਾਫ਼ਗੋਈ ਨਾਲ ਗੁਰੂ ਜੀ ਆਪਣੀ ਹੱਯਾਤੀ ਵਿਚ ਵਿਚਰੇ, ਉਹ ਆਪਣੇ-ਆਪ ਵਿਚ ਇਕ ਮਿਸਾਲ ਹੈ। ਇਸੇ ਦੇ ਅਨੁਸਾਰੀ ਹੋ ਕੇ ਗੁਰੂ ਸਾਹਿਬਾਨ ਨੇ ਸੁਚੱਜੀ ਜੀਵਨ ਜਾਚ ਸਿਖਾਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਭੈਅ ਹੋਣ ਦੀ ਇਕ ਮਿਸਾਲ ਕਾਇਮ ਕੀਤੀ। ਸਿੱਖ ਸਮਾਜ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੱਡੀ ਹੱਦ ਤੱਕ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਯਤਨ ਕੀਤਾ, ਖ਼ਾਸ ਤੌਰ 'ਤੇ ਸਮੇਂ ਦੇ ਹਾਕਮਾਂ ਦੇ ਜ਼ੁਲਮ ਅਤੇ ਬੇਰਹਿਮੀ ਵਿਰੁੱਧ ਉਹ ਡਟ ਕੇ ਖੜ੍ਹੇ ਹੋਏ। ਅਜਿਹੀ ਪਰੰਪਰਾ 'ਤੇ ਮਾਣ ਕੀਤਾ ਜਾ ਸਕਦਾ ਹੈ। ਇਸ ਦੀ ਮਿਸਾਲ ਹੈ, ਗੁਰੂ ਸਾਹਿਬਾਨ ਤੋਂ ਬਾਅਦ ਦਾ ਉਹ ਕੁਰਬਾਨੀਆਂ ਭਰਿਆ ਇਤਿਹਾਸ ਜੋ ਉਨ੍ਹਾਂ ਦੇ ਅਨੁਯਾਈਆਂ ਨੇ ਰਚਿਆ। ਉਹ ਆਪਣੇ-ਆਪ ਵਿਚ ਮਾਣ ਕਰਨ ਵਾਲੀ ਗੱਲ ਹੈ। ਅੱਜ ਅਜਿਹੀ ਭਾਵਨਾ ਨੂੰ ਉਜਾਗਰ ਰੱਖਦਿਆਂ ਆਪਣੇ ਮਨਾਂ ਵਿਚ ਡੂੰਘੀ ਝਾਤੀ ਮਾਰਨ ਦੀ ਲੋੜ ਮਹਿਸੂਸ ਹੁੰਦੀ ਹੈ। ਅੱਜ ਗੁਰੂ ਨਾਨਕ ਨਾਮ ਲੇਵਾ ਇਨ੍ਹਾਂ ਕਦਰਾਂ-ਕੀਮਤਾਂ ਨੂੰ ਵਿਸਾਰਦੇ ਜਾ ਰਹੇ ਹਨ। ਅੱਜ ਗੁਰੂਆਂ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਜਾਤ-ਪਾਤ ਦੀਆਂ ਘੁੰਮਣ-ਘੇਰੀਆਂ ਵਿਚ ਫਸੇ ਨਜ਼ਰ ਆ ਰਹੇ ਹਨ। ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਨੇ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਲਗਦਾ ਹੈ। ਪਰ ਅਜਿਹੇ ਇਤਿਹਾਸਕ ਦਿਨ ਇਕ ਪ੍ਰੇਰਨਾ ਸਰੋਤ ਬਣਨੇ ਚਾਹੀਦੇ ਹਨ।
ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਿੱਖ ਧਰਮ ਨੂੰ ਜੋ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ ਹੈ, ਉਸ ਨੇ ਗੁਰੂ ਸਾਹਿਬ ਦੇ ਸ਼ਰਧਾਲੂਆਂ ਦੇ ਉਤਸ਼ਾਹ ਵਿਚ ਹੋਰ ਵੀ ਵਾਧਾ ਕੀਤਾ ਹੈ ਅਤੇ ਇਸ ਵਿਸ਼ਵਾਸ ਨੂੰ ਪੱਕਾ ਕੀਤਾ ਹੈ ਕਿ ਜਿਸ ਭਾਵਨਾ ਨਾਲ ਉਹ ਉਥੇ ਦਰਸ਼ਨ ਕਰਨ ਜਾਣਗੇ, ਉਹ ਭਾਵਨਾ ਉਨ੍ਹਾਂ ਦੇ ਕਿਰਦਾਰ ਦਾ ਇਕ ਅਹਿਮ ਹਿੱਸਾ ਬਣੇਗੀ। ਉਹ ਭਾਵਨਾ ਉਨ੍ਹਾਂ ਅੰਦਰ ਇਕ ਅਜਿਹੀ ਰੌਸ਼ਨੀ ਪੈਦਾ ਕਰਨ ਦੇ ਸਮਰੱਥ ਹੋਵੇਗੀ, ਜੋ ਹਮੇਸ਼ਾ ਉਨ੍ਹਾਂ ਨੂੰ ਚੰਗੇ ਰਸਤੇ 'ਤੇ ਲਿਜਾਣ ਵਿਚ ਸਹਾਈ ਹੋ ਸਕੇਗੀ।


-ਬਰਜਿੰਦਰ ਸਿੰਘ ਹਮਦਰਦ

ਆਰਥਿਕ ਵਿਕਾਸ ਦੀ ਆੜ ਵਿਚ ਹੋ ਰਿਹੈ ਕੁਦਰਤੀ ਸਰੋਤਾਂ ਦਾ ਉਜਾੜਾ

1 ਅਕਤੂਬਰ, 2019 ਨੂੰ ਸੁਪਰੀਮ ਕੋਰਟ ਨੇ ਦੁਸਹਿਰੇ ਦੀਆਂ ਇਕ ਹਫ਼ਤੇ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਮੁੰਬਈ ਸ਼ਹਿਰ ਦੇ ਗੋਰੋਗਾਂਵ ਦੇ ਨੇੜੇ ਆਰੇ ਕਾਲੋਨੀ ਦੇ ਜੰਗਲੀ ਖੇਤਰ ਵਿਚ ਮੁੰਬਈ ਮੈਟਰੋ-3 ਦੇ ਕਾਰ ਸ਼ੈੱਡ ਬਣਾਉਣ ਲਈ ਵੱਢੇ ਜਾ ਰਹੇ ਦਰੱਖ਼ਤਾਂ ਨੂੰ ਬਚਾਉਣ ਲਈ ਕਾਨੂੰਨ ...

ਪੂਰੀ ਖ਼ਬਰ »

ਆਓ, ਗੁਰੂ ਨਾਨਕ ਸਾਹਿਬ ਵਾਲੀ ਵਿਧੀ ਨਾਲ ਲੋਕਾਂ ਨੂੰ ਜੋੜੀਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਗ੍ਹਾ ਜਗ੍ਹਾ 'ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਹਰ ਵਰਗ ਦੇ ਲੋਕ ਗੁਰੂ ਜੀ ਨੂੰ ਆਪਣਾ ਮੰਨਦੇ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਨੇ 'ਉਪਦੇਸੁ ਚਹੁ ਵਰਨਾ ਕਉ ਸਾਝਾ' ਅਨੁਸਾਰ ...

ਪੂਰੀ ਖ਼ਬਰ »

ਅਜੇ ਤੱਕ ਨਹੀਂ ਹੋ ਸਕਿਆ ਹਰਿਆਣਾ ਮੰਤਰੀ ਮੰਡਲ ਦਾ ਗਠਨ!

ਹਰਿਆਣਾ ਮੰਤਰੀ ਮੰਡਲ ਦਾ ਵਿਸਥਾਰ ਪਿਛਲੇ 16 ਦਿਨਾਂ ਤੋਂ ਅੜਿਆ ਹੋਇਆ ਹੈ। ਦਿਵਾਲੀ ਵਾਲੇ ਦਿਨ 27 ਅਕਤੂਬਰ ਨੂੰ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਸਹੁੰ ਚੁੱਕੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਅਗਲੇ 2-3 ਦਿਨਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX