ਤਾਜਾ ਖ਼ਬਰਾਂ


ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  21 minutes ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  40 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  52 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  about 1 hour ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 3 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 2 hours ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 3 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 4 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 4 hours ago
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  about 4 hours ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 5 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 5 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  about 5 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 5 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 6 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 6 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 6 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 6 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 6 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 7 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 7 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 8 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 8 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 8 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 9 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 10 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 10 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 10 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 10 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਜਗਰਾਓਂ

550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

550ਵੇਂ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਸ਼ਹਿਰ ਦੀ ਰਾਏਕੋਟ ਰੋਡ ਉੱਪਰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਤੜਕਸਾਰ 2:30 ਵਜੇ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਨੂੰ ਵਧਾਉਣ ਲਈ ਬੈਂਡ, ਗਤਕਾ ਪਾਰਟੀਆਂ ਵਲੋਂ ਆਪਣੇ ਕਰਤੱਬ ਵਿਖਾਏ | ਪੰਥ ਪ੍ਰਸਿੱਧ ਕੀਰਤਨੀਏ ਭਾਈ ਕੁਲਦੀਪ ਸਿੰਘ ਦੇ ਜੱਥੇ ਵਲੋਂ ਕੀਰਤਨ ਕੀਤਾ ਗਿਆ | ਗ੍ਰੰਥੀ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਹਿੱਸੋਵਾਲ ਵਲੋਂ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ ਬਾਰੇ ਬੋਲਦਿਆ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਬਾਣੀ ਵਿਚ ਸੱਚੇ-ਸੁਚੇ ਅਤੇ ਪੂਰਨ ਇਨਸ਼ਾਨ ਦੀ ਵਿਆਖਿਆ ਕਰਦਿਆਂ ਸਮਾਜਿਕ ਬੁਰਾਈਆ ਵਿਰੁੱਧ ਜ਼ਾਲਮਾਂ ਨੂੰ ਫਟਕਾਰਿਆ | ਜਤਿੰਦਰ ਸਿੰਘ ਮੱਕੜ ਅਤੇ ਮਨਪ੍ਰੀਤ ਸਿੰਘ ਦੋਧਰੀਆ ਮੰਡੀ ਮੁੱਲਾਂਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ 'ਕਿਰਤ ਕਰੋ ਵੰਡ ਛਕੋ' ਉਪਦੇਸ਼ ਨੂੰ ਅਪਨਾਉਣ ਲਈ ਸੰਗਤ ਨੂੰ ਪ੍ਰੇਰਿਆ ਗਿਆ | ਇੱਥੇ ਵਰਣਨਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ 35 ਦਿਨਾਂ ਤੋਂ ਅੰਮਿ੍ਤ ਵੇਲੇ ਕੱਢੀ ਜਾਂਦੀ ਪ੍ਰਭਾਤ ਫੇਰੀਆਂ ਦੀ ਅੱਜ ਅਰਦਾਸ ਹੋਈ |
ਪ੍ਰਕਾਸ਼ ਪੁਰਬ 'ਤੇ ਲਗਾਏ ਖ਼ੂਨਦਾਨ ਕੈਂਪ 'ਚ 36 ਦਾਨੀਆਂ ਨੇ ਕੀਤਾ ਖ਼ੂਨਦਾਨ
ਇਯਾਲੀ/ਥਰੀਕੇ, (ਰਾਜ ਜੋਸ਼ੀ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ 36 ਵਿਅਕਤੀਆਂ ਨੇ ਖ਼ੂਨਦਾਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ¢ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਅਤੇ ਰਹਿਰਾਸ ਸੇਵਾ ਸੁਸਾਇਟੀ ਲੁਧਿਆਣਾ ਦੇ ਉੱਦਮ ਸਦਕਾ ਲੱਗੇ ਇਸ ਕੈਂਪ 'ਚ ਖ਼ੂਨ ਇਕੱਤਰ ਕਰਨ ਦੀ ਸੇਵਾ ਸ੍ਰੀ ਰਘੂਨਾਥ ਹਸਪਤਾਲ ਦੀ ਬਲੱਡ ਬੈਂਕ ਡਾਕਟਰ ਪਵਨਦੀਪ ਅਤੇ ਟੀਮ ਜੁਪਿੰਦਰ ਕੌਰ, ਦਲਰੀਤ, ਵਰੁਣ ਅਤੇ ਵੀਰੂ ਵਲੋਂ ਕੀਤੀ ਗਈ ¢ ਕੈਂਪ ਦੀ ਸ਼ੁਰੂਆਤ ਪ੍ਰਧਾਨ ਅਜੈਬ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ¢ ਇਸ ਸਮੇਂ ਖ਼ੂਨਦਾਨ ਕਰਨ ਵਾਲਿਆਂ ਨੂੰ ਐਚ.ਡੀ.ਐਫ.ਸੀ. ਬੈਂਕ ਦੇ ਹੀਰਕ ਚੋਪੜਾ ਨੇ ਇਕ ਇਕ ਟਿਫਿਨ ਤੋਹਫ਼ੇ ਵਜੋਂ ਭੇਟ ਕੀਤਾ ਗਿਆ ¢ ਸੁਸਾਇਟੀ ਵਲੋਂ ਚੇਅਰਮੈਨ ਰਮਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਪ੍ਰਧਾਨ ਅਜੈਬ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਸਿੰਘ ਕੈਰੋਂ ਸੁਸਾਇਟੀ ਪ੍ਰਧਾਨ ਹੀਰਕ ਚੋਪੜਾ ਐਚ.ਡੀ.ਐਫ.ਸੀ, ਸਰਦਾਰ ਅਲੀ, ਅੱਛਰ ਸਿੰਘ, ਜਸਵੀਰ ਸਿੰਘ ਸਰਪੰਚ, ਹਰਮੇਲ ਸਿੰਘ, ਤੇਜਿੰਦਰ ਸਿੰਘ, ਬੂਟਾ ਸਿੰਘ, ਡਾ. ਲਖਵਿੰਦਰ ਸਿੰਘ, ਮਨਦੀਪ ਸਿੰਘ, ਲੱਖਾ ਸਿੰਘ ਆਦਿ ਹਾਜ਼ਰ ਸਨ ¢
ਗੁਰਦੁਆਰਾ ਭਜਨਗੜ੍ਹ ਵਿਖੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰਾਤਰੀ ਸਮਾਗਮ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਤਰੀ ਸਮਾਗਮ ਹੋਇਆ | ਇਸ ਸਮਾਗਮ ਵਿਚ ਸ਼ਰਧਾਲੂਆਂ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਘਰਾਂ ਵਿਚ ਕੀਤੇ 16 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਅਰਦਾਸ ਭਾਈ ਇੰਦਰਜੀਤ ਸਿੰਘ ਵਲੋਂ ਕੀਤੀ ਗਈ | ਸਮਾਗਮ ਵਿਚ ਭਾਈ ਹਰਨੇਕ ਸਿੰਘ, ਭਾਈ ਕੁਲਜੀਤ ਸਿੰਘ ਭਾਈ ਜਗਰੂਪ ਸਿੰਘ ਦੇ ਜਥਿਆਂ ਤੋਂ ਇਲਾਵਾ ਬੱਚਿਆਂ ਨੇ ਤਾਂਤੀ ਸਾਜਾਂ ਨਾਲ ਗੁਰਬਾਣੀ ਦਾ ਕੀਰਤਨ ਕੀਤਾ | ਗੁਰਦੁਆਰਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਸੋਚ ਨੂੰ ਨਿਕਾਰਿਆ ਸੀ, ਸਮਾਜ ਅੰਦਰ ਅੱਜ ਉਹ ਫਿਰ ਭਾਰੂ ਹੋ ਰਹੀ ਹੈ | ਇਸ ਕਰਕੇ ਹੀ ਸੰਸਾਰ ਅੰਦਰ ਬੇਗਾਨੇਪਨ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮਾਜ ਅੰਦਰ ਸ਼ਾਤੀ ਅਤੇ ਮਿਲਵਰਤਨ ਵਾਲਾ ਮਾਹੌਲ ਸਿਰਜਣ ਲਈ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨਾਲ ਜੁੜਨਾ ਪੈਣਾ ਹੈ | ਇਸ ਮੌਕੇ ਪ੍ਰੋ: ਕਰਮ ਸਿੰਘ, ਭਾਈ ਤਿ੍ਲੋਕ ਸਿੰਘ, ਬਲਵਿੰਦਰ ਸਿੰਘ ਮੱਕੜ, ਅਮਰੀਕ ਸਿੰਘ, ਰਾਜਿੰਦਰ ਸਿੰਘ, ਜਸਵੰਤ ਸਿੰਘ, ਜਸਮਿੰਦਰ ਸਿੰਘ ਗਰੋਵਰ, ਈਸ਼ਰ ਸਿੰਘ, ਇਕਬਾਲ ਸਿੰਘ ਛਾਬੜਾ, ਦਮਨਪ੍ਰੀਤ ਸਿੰਘ, ਇਸ਼ਟਪ੍ਰੀਤ ਸਿੰਘ, ਪਿ੍ੰ: ਅਮਰਜੀਤ ਕੌਰ, ਪਿ੍ੰ: ਦਲਜੀਤ ਕੌਰ, ਨਸੀਬ ਕੌਰ, ਹਰਸਿਮਰਨ ਕੌਰ, ਸਤਵੀਰ ਕੌਰ, ਸੁਦੇਸ਼ ਰਾਣੀ, ਗੁਰਪ੍ਰੀਤ ਕੌਰ ਗੁਰਜੀਤ ਕੋਰ ਆਦਿ ਵੀ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸੰਤ ਅਜਾਇਬ ਸਿੰਘ ਖ਼ਾਲਸਾ ਪਬਲਿਕ ਸਕੂਲ ਲੰਮਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਕਵੀਸ਼ਰੀ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਕੂਲ ਦੇ ਚਾਰੇ ਹਾਊਸਜ ਦੇ ਅਧਿਆਪਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਯਾਤਰਾਵਾਂ, ਸਿੱਖਿਆਵਾਂ ਨਾਲ ਸਬੰਧਿਤ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਗਏ | ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਦਾ ਹਾਊਸ ਵਾਈਜ ਕੁਇਜ਼ ਮੁਕਾਬਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਜਾਣਕਾਰੀ ਨਾਲ ਸਬੰਧਿਤ ਵੀ ਕਰਵਾਇਆ ਗਿਆ | ਜਿਸ ਵਿੱਚੋਂ ਮਾਰਸ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਗਮ ਦੀ ਸਮਾਪਤੀ ਸਮੇ ਅਰਦਾਸ ਕਰਨ ਉਪਰੰਤ ਕੜਾਹ-ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਦੇਵ ਸਿੰਘ ਢਿੱਲੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 3 ਸੁਨਹਿਰੀ ਉਪਦੇਸ਼ Tਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋU ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ | ਇਸ ਮੌਕੇ ਸੰਸਥਾ ਦੇ ਉਪ-ਚੇਅਰਪਰਸਨ ਕੁਲਵੰਤ ਕੌਰ ਢਿੱਲੋਂ, ਪਿ੍ੰ. ਹਰਦੀਪ ਕੌਰ, ਹਰਪਿੰਦਰ ਸਿੰਘ ਢਿੱਲੋਂ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਹਿਜਾਦ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ਼ ਵਿਚ ਰਵਾਨਾ ਹੋਏ ਨਗਰ ਕੀਰਤਨ ਦਾ ਨਗਰ ਦੀਆਂ ਸੰਗਤਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਜਿਥੇ ਰਾਗੀ ਜੱਥੇ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ | ਉਥੇ ਵੱਖ-ਵੱਖ ਪੜਾਵਾਂ 'ਤੇ ਢਾਡੀ ਟਹਿਲ ਸਿੰਘ ਦੋਲੋਂ, ਸਾਥੀ ਸੁਖਦੀਪ ਸਿੰਘ ਪਮਾਲ, ਤੇਜਿੰਦਰ ਸਿੰਘ ਲੁਧਿਆਣਾ ਤੇ ਸਾਰੰਗੀ ਮਾਸਟਰ ਜਗਜੀਤ ਸਿੰਘ ਦੋਲੋਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਾਰਾ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨੀ ਸ਼ਹਿਜਾਦ, ਨਰਿੰਦਰ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
550ਵਾਂ ਪ੍ਰਕਾਸ਼ ਪੁਰਬ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)- ਸਿੱਖ ਧਰਮ ਦੇ ਬਾਨੀ ਅਤੇ ਸ਼ਾਂਝੀਵਾਲਤਾ ਦੇ ਪ੍ਰਤੀਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਬੇਟ ਇਲਾਕੇ ਵਿਚ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਥਾਨਕ ਕਸਬੇ ਸਮੇਤ ਲਾਗਲੇ ਨਗਰ ਸਲੇਮਪੁਰਾ, ਗੁਰਦੁਆਰਾ ਬਾਓਲੀ ਸਾਹਿਬ (ਸੋਢੀਵਾਲ), ਸਦਰਪੁਰਾ, ਜਨੇਤਪੁਰਾ, ਗਿੱਦੜਵਿੰਡੀ, ਅੱਬੂਪੁਰਾ, ਭੈਣੀ ਅਰਾਈਆਂ, ਤਲਵਾੜਾ, ਜੰਡੀ, ਰਾਊਵਾਲ, ਬੰਗਸੀਪੁਰਾ, ਗੋਰਸੀਆਂ ਕਾਦਰਬਖਸ, ਗੋਰਸੀਆਂ ਮੱਖਣ, ਮੁਦਾਰਪੁਰਾ, ਕੀਵੀ, ਭੁਮਾਲ, ਬੰਗਸੀਪੁਰ, ਤਿਹਾੜਾ ਕਾਕੜ, ਮਲਸੀਹਾਂ ਬਾਜਨ, ਲੋਧੀਵਾਲ, ਜਨੇਤਪੁਰਾ ਅਤੇ ਲੀਲਾਂ ਮੇਘ ਸਿੰਘ ਆਦਿ ਦੇ ਗੁਰਦੁਆਰਿਆਂ ਵਿਚ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਸਜਾਏ (ਬਾਕੀ ਸਫ਼ਾ 8 'ਤੇ)ਜਾਣ ਵਾਲੇ ਧਾਰਮਿਕ ਦੀਵਾਨਾਂ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਕਈ ਧਾਰਮਿਕ ਅਸਥਾਨਾਂ 'ਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ | ਕਈ ਨਗਰਾਂ ਵਿਚ ਨਗਰ ਕੀਰਤਨ ਸਜਾਏ ਗਏ | ਕਸਬੇ ਦੀ ਗੁਰੂ ਨਾਨਕ ਦੇਵ ਮਾਰਕਿਟ ਵਲੋਂ ਸੰਗਤਾਂ ਲਈ ਲੱਡੂ ਵੰਡੇ ਗਏ | ਇਸੇ ਦੌਰਾਨ ਇਲਾਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਸਾਬਕਾ ਵਿਧਾਇਕ ਐਸ.ਆਰ.ਕਲੇਰ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਅਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਸੰਗਤਾਂ ਨੂੰ ਬਾਬਾ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਜਿਉਣ ਦੀ ਅਪੀਲ ਕੀਤੀ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਹੰਬੜਾਂ, (ਜਗਦੀਸ਼ ਸਿੰਘ ਗਿੱਲ)-ਪਿੰਡ ਈਸੇਵਾਲ ਦੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਅਤੇ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਜਿਨ੍ਹਾਂ ਦੇ ਸਵਾਗਤ ਵਿਚ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਫੁੱਲਾਂ ਦੀ ਵਰਖਾ ਕਰਦਿਆਂ ਸਤਿਨਾਮ ਦਾ ਜਾਪ ਕਰਦੀਆਂ ਨਗਰ ਕੀਰਤਨ ਨਾਲ ਚੱਲ ਰਹੀਆਂ ਸਨ | ਨਗਰ ਕੀਰਤਨ ਦਾ ਪਿੰਡ ਵਿਚ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਸੰਗਤਾਂ ਲਈ ਥਾਂ-ਥਾਂ 'ਤੇ ਚਾਹ-ਪਕੌੜਿਆਂ ਅਤੇ ਲੱਡੂਆਂ ਦੇ ਲੰਗਰ ਵੀ ਵਰਤਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ ਈਸੇਵਾਲ ਦੀ ਅਗਵਾਈ ਹੇਠ ਜਿਥੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਰਾਗੀ ਜੱਥੇ ਅਤੇ ਢਾਡੀ ਜਥਿਆਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਹਰਿੰਦਰ ਸਿੰਘ ਸੇਖੋਂ, ਸਾਬਕਾ ਸਰਪੰਚ ਸੁਰਜੀਤ ਕੌਰ ਈਸੇਵਾਲ, ਪ੍ਰਧਾਨ ਗੁਰਦੀਪ ਸਿੰਘ ਦੀਪ ਸੇਖੋਂ, ਗੁਰਿੰਦਰ ਸਿੰਘ ਸੇਖੋਂ, ਹਰਕੇਵਲ ਸਿੰਘ ਈਸੇਵਾਲ, ਜਦਗੇਵ ਸਿੰਘ ਸੇਖੋਂ, ਗੁਰਦਿਆਲ ਸਿੰਘ ਈਸੇਵਾਲ, ਜਥੇਦਾਰ ਕੁਲਦੀਪ ਸਿੰਘ ਖਾਲਸਾ, ਜਗਵੰਤ ਸਿੰਘ ਜੱਗਾ ਈਸੇਵਾਲ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ |
550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਸਾਧ-ਸੰਗਤ ਸਾਹਿਬ ਪਿੰਡ ਆਂਡਲੂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ ਦੌਰਾਨ ਭਾਈ ਮਨਪ੍ਰੀਤ ਸਿੰਘ ਖ਼ਾਲਸਾ (ਕਪੂਰਥਲਾ) ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਸਬੰਧਿਤ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ | ਇਸ ਨਗਰ ਕੀਰਤਨ ਦਾ ਪਿੰਡ ਦੇ ਵੱਖ-ਵੱਖ ਪੜਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸ੍ਰੀ ਰੁਮਾਲਾ ਸਾਹਿਬ ਅਤੇ 5 ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ | ਇਸ ਮੌਕੇ ਸੰਗਤ ਲਈ ਪਿੰਡ ਵਾਸੀਆਂ ਨੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜੋ ਸੰਗਤ ਨੇ ਸ਼ਰਧਾ ਭਾਵਨਾ ਨਾਲ ਛਕੇ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਰਾਜਦੀਪ ਸਿੰਘ ਪੰਧੇਰ, ਹੈੱਡ ਗ੍ਰੰਥੀ ਜਗਤਾਰ ਸਿੰਘ, ਹਰਭਜਨ ਸਿੰਘ, ਗ੍ਰੰਥੀ ਰਾਜਦੀਪ ਸਿੰਘ, ਕਰਮ ਸਿੰਘ, ਜਗਤਾਰ ਸਿੰਘ, ਜਗਰੂਪ ਸਿੰਘ, ਤਰਲੋਚਨ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਦਲੀਪ ਸਿੰਘ (ਸਾਰੇ ਕਮੇਟੀ ਮੈਂਬਰ) ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਮੌਕੇ ਦਿਤਾਰ ਸਿਖਲਾਈ ਕੈਂਪ ਲਗਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਨੌਜਵਾਨਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ | ਉਨ੍ਹਾਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤਿ੍ਗ ਕਮੇਟੀ ਵਲੋਂ ਦਸਤਾਰਾਂ ਵੰਡੀਆਂ ਗਈਆਂ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਆਖਿਆ ਕਿ 'ਵਿਰਸਾ ਸੰਭਾਲ ਸਰਦਾਰੀ ਲਹਿਰ' ਤਹਿਤ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਦਸਤਾਰ ਮੁਕਾਬਲੇ ਕਰਵਾਉਣ ਨਾਲ ਨੌਜੁਵਾਨਾਂ ਦਾ ਉਤਸ਼ਾਹ ਵਧਦਾ ਹੈ | ਉਨ੍ਹਾਂ ਦੱਸਿਆ ਕਿ ਸੈਂਕੜੇ ਨੌਜਵਾਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ 'ਤੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ | ਇਸ ਮੌਕੇ ਮਨਦੀਪ ਸਿੰਘ ਖੁਰਦ, ਕੌਾਸਲਰ ਡਾ. ਹਰਪਾਲ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਡਾਇਰੈਕਟਰ ਗੁਰਜੀਤ ਸਿੰਘ ਗਿੱਲ, ਡਾ. ਜਗਰਾਜ ਸਿੰਘ ਰਾਜਗੜ੍ਹ, ਮੈਨੇਜਰ ਕੰਵਲਜੀਤ ਸਿੰਘ ਗਿੱਲ, ਗੁਰਜਪ ਸਿੰਘ ਸੁਖਾਣਾ, ਲਵਦੀਪ ਸਿੰਘ ਜਲਾਲਦੀਵਾਲ, ਹੀਰਾ ਸਿੰਘ ਆਦਮਕੇ, ਸੰਦੀਪ ਸਿੰਘ ਧੂਰੀ, ਬਲਪ੍ਰੀਤ ਸਿੰਘ ਜਲਾਲਦੀਵਾਲ, ਲਵਦੀਪ ਸਿੰਘ ਕੋਕਰੀ, ਗੁਰਦੀਪ ਸਿੰਘ ਜਲਾਲਦੀਵਾਲ, ਸੁਖਦੀਪ ਸਿੰਘ ਕੋਕਰੀ, ਅਕਾਊਟੈਂਟ ਜੋਗਾ ਸਿੰਘ, ਭਾਈ ਹਰਦੀਪ ਸਿੰਘ, ਪਰਮਿੰਦਰ ਸਿੰਘ ਖੰਗੂੜਾ, ਗੁਰਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਬਸਰਾਉਂ, ਕਮਲਜੀਤ ਸਿੰਘ ਬਰ੍ਹਮੀ ਸਾਬਕਾ ਮੈਂਬਰ ਬਲਾਕ ਸੰੰਮਤੀ, ਖ਼ਜ਼ਾਨਚੀ ਹਰਵਿੰਦਰ ਸਿੰਘ ਭੂੰਦੜੀ ਆਦਿ ਹਾਜ਼ਰ ਸਨ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਹੰਬੜਾਂ, (ਜਗਦੀਸ਼ ਸਿੰਘ ਗਿੱਲ)-ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਗੁਰਦੁਆਰਾ ਪ੍ਰਧਾਨ ਤੇਜਾ ਸਿੰਘ ਗਿਲ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਅਤੇ ਨਗਰ ਦੀਆਂ ਸੰਗਤਾਂ ਵਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਪਰਮਿੰਦਰ ਸਿੰਘ ਕੈਨੇਡਾ, ਭਾਈ ਬਲਦੇਵ ਸਿੰਘ, ਭਾਈ ਪਿੰਦਰਪਾਲ ਸਿੰਘ ਦੇ ਇੰਟਰਨੈਸ਼ਨਲ ਰਾਗੀ ਜਥੇ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਕਾਂਗਰਸ ਦੇ ਸੁਬਾਈ ਆਗੂ ਮਨਜੀਤ ਸਿੰਘ ਹੰਬੜਾਂ, ਗੋਲਡਨ ਪਲਾਈਵੁੱਡ ਦੇ ਐੱਮ.ਡੀ ਬਲਦੇਵ ਸਿੰਘ, ਰਵਨੀਕ ਇੰਟਰਨੈਸ਼ਨਲ ਪਲਾਈਵੁੱਡ ਕੰਪਨੀ ਦੇ ਐੱਮ.ਡੀ ਜਰਨੈਲ ਸਿੰਘ ਅਤੇ ਕਵਲਪ੍ਰੀਤ ਸਿੰਘ ਕੁਕਰੇਜਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਪ੍ਰਧਾਨ ਤੇਜਾ ਸਿੰਘ ਗਿੱਲ, ਜਥੇਦਾਰ ਗੁਰਦਿਆਲ ਸਿੰਘ, ਜਥੇਦਾਰ ਸ਼ਰਨਜੀਤ ਸਿੰਘ ਸਾਹਨੀ, ਮੇਜਰ ਸਿੰਘ ਚੀਮਾ, ਮਨਜੀਤ ਸਿੰਘ ਭੈਰੋਮੁੰਨਾਂ, ਐੱਮ.ਡੀ ਗੁਰਚਰਨ ਸਿੰਘ ਬਾਠ ਵਲੋਂ ਗੁਰੂ ਘਰ ਅਤੇ ਹੰਬੜਾਂ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਉਣ ਬਦਲੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਬਲਦੇਵ ਸਿੰਘ ਗੋਲਡਨ ਪਲਾਈਵੁੱਡ, ਜਰਨੈਲ ਸਿੰਘ ਅਤੇ ਕਵਲਪ੍ਰੀਤ ਸਿੰਘ ਕੁਕਰੇਜਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸਰਪੰਚ ਰਣਯੋਧ ਸਿੰਘ ਜੱਗਾ, ਭਾਈ ਸੂਰਤਾ ਸਿੰਘ ਖ਼ਾਲਸਾ, ਪ੍ਰਵਾਸੀ ਭਾਰਤੀ ਰਾਮ ਸਿੰਘ ਚੀਮਾ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਨੰਬਰਦਾਰ ਹਰਨੇਕ ਸਿੰਘ ਧਾਲੀਵਾਲ, ਮਹਿੰਦਰ ਸਿੰਘ ਚੀਮਾ, ਪ੍ਰਧਾਨ ਮੋਹਣ ਸਿੰਘ ਹੰਬੜਾਂ, ਕੇਹਰ ਸਿੰਘ ਰਾਊਵਾਲ ਵਾਲੇ, ਸੁਰਜੀਤ ਸਿੰਘ ਮਾਲੜਾ, ਕੁਲਦੀਪ ਸਿੰਘ ਬਾਠ, ਬੂਟਾ ਸਿੰਘ ਤੂਰ, ਸਾਬਕਾ ਪੰਚ ਗੁਰਚਰਨ ਸਿੰਘ ਬਿੱਟੂ, ਸ਼ਿੰਗਾਰਾ ਸਿੰਘ ਤੂਰ, ਜਸਪਾਲ ਸਿੰਘ ਪਾਲੀ ਭੰਦੋਹਲ, ਮਲਕੀਤ ਸਿੰਘ ਮਾਲੜਾ, ਪੰਚ ਰਣਜੀਤ ਸਿੰਘ ਚੀਮਾ, ਮੈਨੇਜਰ ਜਸਵੀਰ ਸਿੰਘ, ਭੁਪਿੰਦਰ ਸਿੰਘ ਮਠਾੜੂ, ਅਵਤਾਰ ਸਿੰਘ ਭੰਦੋਹਲ, ਜਸਵੰਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਧਾਲੀਵਾਲ, ਪ੍ਰਧਾਨ ਜਸਵੀਰ ਸਿੰਘ ਰਾਣਾ, ਰਣਵੀਰ ਸਿੰਘ ਹੰਬੜਾਂ, ਫੀਜੀ ਬਲਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਮਨਪ੍ਰੀਤ ਸਿੰਘ, ਕੁਲਜਿੰਦਰ ਸਿੰਘ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ |
550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ
ਜਗਰਾਉਂ, (ਜੋਗਿੰਦਰ ਸਿੰਘ)- ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਕੂਲ ਵਿਚ ਇਸ ਦਿਨ ਦੀਆਂ ਤਿਆਰੀਆਂ ਬਹੁਤ ਦਿਨਾਂ ਤੋਂ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਸਨ ਅਤੇ ਪ੍ਰਾਰਥਨਾ ਸਭਾ ਵਿਚ ਜਪੁਜੀ ਸਾਹਿਬ ਦੇ ਪਾਠ ਦੀ ਲੜੀ ਸ਼ੁਰੂ ਕੀਤੀ ਗਈ ਸੀ | ਇਸ ਸਮਾਗਮ ਲਈ ਖਾਸ ਤੌਰ 'ਤੇ ਸ਼ਬਦ ਕੀਰਤਨ ਲਈ ਰਾਗੀ ਸਾਹਿਬਾਨ ਬੁਲਵਾਏ ਗਏ ਸਨ | ਸੁੰਦਰ ਸਜੇ ਹੋਏ ਸਕੂਲ ਵਿਚ ਸਵੇਰੇ ਹੀ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਜਪੁਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਗਏ ਅਤੇ ਸਾਰੇ ਪੰਡਾਲ ਵਿਚ ਇਲਾਹੀ ਬਾਣੀ ਦਾ ਰਸ ਫੈਲ ਗਿਆ ਉਪਰੰਤ ਅਧਿਆਪਕਾਂ ਅਤੇ ਬੱਚਿਆਂ ਦੁਆਰਾ ਕਵਿਤਾਵਾਂ, ਭਾਸ਼ਣ ਅਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ | 'ਸਤਿਗੁਰੂ ਨਾਨਕ ਪ੍ਰਗਟਿਆ' ਅਤੇ 'ਗੁਰੂੁ ਨਾਨਕ ਆਇਆ' ਸ਼ਬਦਾਂ ਨੂੰ ਰਾਗਾਂ ਅਤੇ ਸਾਜਾ ਦਾ ਸੁਰ ਦੇ ਕੇ ਬੱਚਿਆਂ ਨੇ ਸਾਰੀ ਸਕੂਲ ਸੰਗਤ ਨੂੰ ਨਿਹਾਲ ਕਰ ਦਿੱਤਾ | ਰਾਗੀ ਸਾਹਿਬਾਨ ਦੁਆਰਾ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਵਿਚੋਂ ਸ਼ਬਦ ਗਾ ਕੇ ਜਿਵੇਂ ਸਮੇਂ ਨੂੰ ਹੀ ਰੋਕ ਦਿੱਤਾ | ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਅਤੇ ਗੁਰੂ ਦਾ ਲੰਗਰ ਵਰਤਾਇਆ ਗਿਆ | ਇਸ ਦੌਰਾਨ ਸਕੂਲ ਪਿ੍ੰਸੀਪਲ ਰਾਜਪਾਲ ਕੌਰ ਦੁਆਰਾ ਬੱਚਿਆਂ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਢਾਲਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਹ ਸ਼ੁਭ ਉਪਰਾਲਾ ਮੈਨੇਜਮੈਂਟ ਦੇ ਸਹਿਯੋਗ ਨਾਲ ਹੀ ਸਫ਼ਲ ਹੋ ਸਕਿਆ ਹੈ | ਇਸ ਸਮਾਗਮ ਲਈ ਤਿਆਰੀਆਂ ਦੀ ਡਿਊਟੀ ਨੀਲਮ ਕਪੂਰ ਅਤੇ ਮਧੂ ਖੁਰਾਨਾ ਦੀ ਟੀਮ ਵੱਲੋਂ ਬਖ਼ੂਬੀ ਨਿਭਾਈ ਗਈ |
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਹਦੇਆਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਵਿਚ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਉੱਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਗ੍ਰੰਥੀ ਭਾਈ ਬਲਵਿੰਦ ਸਿੰਘ ਸ਼ਿੰਦਾ ਦੇ ਨਾਲ ਸਟਾਫ਼ ਅਤੇ ਬੱਚਿਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ | ਉੇਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਦੁਆਰਾ ਹਾਜ਼ਰੀ ਭਰੀ | ਇਸ ਮੌਕੇ ਭਾਈ ਕੁਲਵੰਤ ਸਿੰਘ ਲੱਖਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਪ੍ਰਥਾਇ ਬੱਚਿਆਂ ਨੂੰ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਨੂੰ ਸਰਬ ਸਾਂਝਾ ਉਪਦੇਸ਼ ਦਿੰਦਿਆਂ ਇਕੋ ਅਕਾਲ ਪੁਰਬ ਦੀ ਸੰਤਾਨ ਦੱਸਿਆ ਅਤੇ ਜਾਤ-ਪਾਤ, ਊਚ-ਨੀਚਤਾ ਦੇ ਭੇਦ ਭਾਵ ਨੂੰ ਖਤਮ ਕਰਦਿਆਂ ਕਿਸੇ ਨਾਲ ਵੈਰ ਰੱਖਣਾ ਜਾਂ ਬੇਗਾਨਾ ਨਹੀਂ ਸਮਝਣ ਦਾ ਉਪਦੇਸ਼ ਦਿੱਤਾ | ਆਖਿਰ ਵਿਚ ਪਿ੍ੰ: ਮਨਜੀਤ ਸਿੰਘ ਨੇ ਸਭ ਨੂੰ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਧੰਨਵਾਦ ਕੀਤਾ | ਇਸ ਮੌਕੇ ਭਾਈ ਗੁਰਮੀਤ ਸਿੰਘ ਲੱਖਾ, ਜੋਗਿੰਦਰ ਸਿੰਘ, ਭਾਈ ਘਾਲਾ ਸਿੰਘ, ਬਲਵੀਰ ਸਿੰਘ ਲੱਖਾ ਤੇ ਸਮੂਹ ਸਟਾਫ਼ ਹਾਜ਼ਰ ਸੀ |
ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ 550ਵਾਂ ਪ੍ਰਕਾਸ਼ ਪੁਰਬ ਮਨਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)-ਗੁਰੁੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਪਿ੍ੰਸੀਪਲ ਪਵਨ ਸੂਦ ਦੀ ਸੁਹਿਰਦ ਅਗਵਾਈ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਉੱਦਮ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਗੁਰਦੁਆਰਾ ਸਾਹਿਬ 'ਚ ਖੁੱਲੇ ਦੀਵਾਨ ਸਜਾਏ ਗਏ ਅਤੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਸਾਖੀਆਂ, ਕਵਿਤਾਵਾਂ, ਕਵੀਸ਼ਰੀ ਅਤੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਡਾ: ਬਲਜਿੰਦਰ ਸਿੰਘ ਢਿਲੋਂ ਐਸ.ਡੀ.ਐਮ ਜਗਰਾਉਂ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੇ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਮੈਡਮ ਸ਼ਵਿੰਦਰ ਕੌਰ ਸਿੱਧੂ, ਮੈਂਬਰ ਹਰਮੇਲ ਸਿੰਘ ਸਿੱਧੂ, ਡਾ. ਅਮਨਦੀਪ ਕੌਰ ਪਿ੍ੰਸੀਪਲ ਜੀ.ਐਚ.ਜੀ. ਹਰਪ੍ਰਕਾਸ਼ ਕਾਲਿਜ ਆਫ ਐਜੂਕੇਸ਼ਨ ਫਾਰ ਵਿਮੈਨ ਸਿੱਧਵਾਂ ਖੁਰਦ, ਡਾ. ਐਸ.ਕੇ. ਨਾਇਕ ਪਿ੍ੰਸੀਪਲ ਜੀ.ਐਚ.ਜੀ. ਇੰਸਟੀਚਿਊਟ ਆਫ ਲਾਅ ਫਾਰ ਵਿਮੈਨ ਸਿੱਧਵਾਂ ਖੁਰਦ ਅਤੇ ਸਾਬਕਾ ਪਿ੍ੰਸੀਪਲ ਸਤਿੰਦਰਜੀਤ ਕੌਰ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਸਮਾਗਮ ਦੀ ਸਮਾਪਤੀ ਸਮੇਂ ਸਕੂਲ ਦੇ ਪਿ੍ੰਸੀਪਲ ਪਵਨ ਸੂਦ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਮੈਡਮ ਚਰਨਜੀਤ ਕੌਰ, ਸਰਬਜੀਤ ਸਿੰਘ ਅਤੇ ਰਮਨਦੀਪ ਕੌਰ ਨੇ ਬਾਖੂਬੀ ਨਿਭਾਇਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

ਮੱਲ੍ਹਾ ਪਰਿਵਾਰ ਵਲੋਂ ਲੋੜਵੰਦਾਂ ਦੀ ਸੇਵਾ ਲਈ ਟਰੱਸਟ ਦਾ ਕੀਤਾ ਗਠਨ

ਜਗਰਾਉਂ, 13 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਮੱਲ੍ਹਾ ਪਰਿਵਾਰ ਵਲੋਂ ਲੋੜਵੰਦਾਂ ਦੀ ਸੇਵਾ ਲਈ ਜਿਉਂਣ ਸਿੰਘ, ਭਾਗ ਸਿੰਘ ਮੱਲ੍ਹਾ ਟਰੱਸਟ ਦਾ ਗਠਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਇਹ ਟਰੱਸਟ ਸ੍ਰੀ ਗੁਰੂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਬੱਚਿਆਂ ਨੂੰ ਧਾਰਮਿਕ ਅਤੇ ਯਾਦਗਾਰੀ ਅਸਥਾਨਾਂ ਦੀ ਯਾਤਰਾ ਕਰਵਾਈ

ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਦੇ ਬੱਚਿਆਂ ਨੂੰ ਸੈਂਟਰ ਹੈੱਡ ਟੀਚਰ ਸੁਖਦੇਵ ਸਿੰਘ ਹਠੂਰ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ ਅਤੇ ਹੋਰ ਯਾਦਗਾਰੀ ਅਸਥਾਨਾਂ ਦੀ ਯਾਤਰਾ ਕਰਵਾਈ ਗਈ | ਇਸ ਦੌਰਾਨ ਬੱਚਿਆਂ ...

ਪੂਰੀ ਖ਼ਬਰ »

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਪਿ੍ੰਸੀਪਲ ਨੂੰ ਸੀ.ਜੀ.ਸੀ. ਗਰੁੱਪ ਆਫ਼ ਕਾਲਜ ਵਲੋਂ ਡੀਟਰਮੀਨੇਸ਼ਨ ਐਵਾਰਡ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਜ਼ਿਲ੍ਹੇ ਵਿਚ ਆਈ.ਸੀ.ਐੱਸ.ਈ ਬੋਰਡ ਅਧੀਨ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਮੁੱਲਾਂਪੁਰ ਪਿ੍ੰਸੀਪਲ ਮੈਡਮ ਡਾ. ਨੀਤੂ ਸ਼ਰਮਾ ਨੂੰ ਚੰਡੀਗੜ੍ਹ ਗਰੁੱਪ ਆਫ਼ ਕਾਲਜ ਝੰਜੇੜੀ ਮੋਹਾਲੀ ...

ਪੂਰੀ ਖ਼ਬਰ »

ਸਕਿਨ ਅਤੇ ਬੋਨ ਕੇਅਰ ਹਸਪਤਾਲ ਗਿੱਲ ਰੋਡ ਵਿਖੇ ਮੈਡੀਕਲ ਕੈਂਪ ਭਲਕੇ-ਡਾ. ਗਰੇਵਾਲ

ਹੰਬੜਾਂ, 13 ਨਵੰਬਰ (ਹਰਵਿੰਦਰ ਸਿੰਘ ਮੱਕੜ)- ਸ਼ਹਿਰ ਦੇ ਵੱਖੋ ਵੱਖਰੇ ਨਿੱਜੀ ਹਸਪਤਾਲਾਂ 'ਚ ਲੋਕ ਸੰਪਰਕ ਅਫ਼ਸਰਾਂ ਦੇ ਤੌਰ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਵਲੋਂ ਬਣਾਈ ਰਜਿਟਰ ਐਸੋਸੀਏਸ਼ਨ ਦੀ ਐਸ਼ੋਸੀਏਸ਼ਨ ਆਫ ਪਰੋਲੀਮਜ਼ (ਪੀ.ਐਚ.ਡੀ.ਸੀ.) ਲੁਧਿਆਣਾ ਦੀ ਮਹੀਨਾਵਾਰ ...

ਪੂਰੀ ਖ਼ਬਰ »

ਸੀ.ਐਸ. ਇਮੀਗ੍ਰੇਸ਼ਨ ਰਾਏਕੋਟ ਕੈਨੇਡਾ ਦੇ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ੇ ਲਗਵਾਉਣ 'ਚ ਮੋਹਰੀ

ਰਾਏਕੋਟ, 13 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਨਜੂਰਸ਼ੁਦਾ ਕੰਪਨੀ ਸੀ.ਐਸ ਇਮੀਗ੍ਰੇਸ਼ਨ ਰਾਏਕੋਟ ਕੈਨੇਡਾ ਦੇ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ ਹੈ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਇਯਾਲੀ ਵਲੋਂ ਗੁਰੀ ਗੁੱਜਰਵਾਲ ਦਾ ਧਾਰਮਿਕ ਗੀਤ 'ਗੁਰੂ ਦੀ ਕਿ੍ਪਾ' ਜਾਰੀ

ਜੋਧਾਂ, 13 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੀ ਗੁੱਜਰਵਾਲ ਦਾ ਧਾਰਮਿਕ ਗੀਤ 'ਗੁਰੂ ਦੀ ਕਿਰਪਾ' ਜਾਰੀ ਕੀਤਾ ਗਿਆ | ਵਿਧਾਇਕ ਇਯਾਲੀ ਨੇ ਗੁਰੀ ਗੁੱਜਰਵਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਕਾਲਜ ਵਿਖੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ

ਰਾਏਕੋਟ, 13 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸਤਿਕਾਰ ਅਤੇ ਭਾਵਨਾ ਸਹਿਤ ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਮਨਾਇਆ ਗਿਆ | ...

ਪੂਰੀ ਖ਼ਬਰ »

ਗਾਹਕ ਬਣ ਕੇ ਆਇਆ ਨੌਜਵਾਨ ਸੋਨੇ ਦੀਆਂ ਦੋ ਚੇਨੀਆਂ ਲੈ ਕੇ ਫ਼ਰਾਰ

ਜੋਧਾਂ, 13 ਨਵੰਬਰ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ ਵਿਖੇ ਜ਼ਿਊਲਰੀ ਦੀ ਦੁਕਾਨ 'ਤੇ ਗਾਹਕ ਬਣ ਕੇ ਆਇਆ ਨੌਜਵਾਨ ਚਲਾਕੀ ਨਾਲ ਦੋ ਸੋਨੇ ਦੀਆਂ ਚੈਨੀਆਂ ਲੈ ਕੇ ਰਫੂ ਚੱਕਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜੋਧਾਂ ਮੇਨ ਬਾਜ਼ਾਰ 'ਚ ਸਥਿਤ ਇਕ ਜ਼ਿਊਲਰ ਦੀ ਦੁਕਾਨ ...

ਪੂਰੀ ਖ਼ਬਰ »

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਭਾਈ ਕੁਲਵੰਤ ਸਿੰਘ ਲੱਖਾ ਦਾ ਵਿਸ਼ੇਸ਼ ਸਨਮਾਨ

ਹਠੂਰ, 13 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਤਰਫ਼ੋਂ ਸ੍ਰੀ ਅਕਾਲ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਿਖੇ ਕਿਡਜ਼ ਟੈਲੇਂਟ ਹੰਟ ਪ੍ਰੋਗਰਾਮ

ਰਾਏਕੋਟ, 13 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਬਾਲ ਦਿਵਸ ਨੂੰ ਸਮਰਪਿਤ ਕਿਡਜ਼ ਟੈਲੇਂਟ ਹੰਟ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਕਲਾਸਾਂ ਦੇ ਬਾਲ ਕਲਾਕਾਰਾਂ ਵੱਲੋਂ ਐਕਸ਼ਨ ਸੌਾਗ ਪੇਸ਼ ਕੀਤੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਸਰੀ ਦਿਵਸ ਮਨਾਇਆ

ਭੂੰਦੜੀ, 13 ਨਵੰਬਰ (ਕੁਲਦੀਪ ਸਿੰਘ ਮਾਨ)- ਸੇਂਟ ਜੇਵੀਅਰ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੰੂ ਮੁੱਖ ਰੱਖਦਿਆ 550ਵਾਂ ਗੁਰਪੁਰਬ ਮਨਾਇਆ ਗਿਆ, ਜਿਸ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਵਲੋਂ ਇਹ ਦਿਨ ਕੇਸਰੀ ਦਿਵਸ ਵਜੋਂ ਮਨਾਇਆ ਗਿਆ ¢ ਪਹਿਲੀ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣ ਲਈ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰਾਂ 'ਚ ਦਾਖ਼ਲਾ ਸ਼ੁਰੂ

ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਚਾਲੂ ਯੋਜਨਾਵਾਂ ਅਧੀਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਦਫ਼ਤਰ ਆਰ.ਸੈਟੀ ਵਿਖੇ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰ ਖੋਲ੍ਹੇ ਗਏ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਸੇਖੋਂ ਈਸੇਵਾਲ ਨਮਿਤ ਪਾਠ ਦੇ ਭੋਗ ਭਲਕੇ

ਹੰਬੜਾਂ, 13 ਨਵੰਬਰ (ਜਗਦੀਸ਼ ਸਿੰਘ ਗਿੱਲ)-ਸੀਨੀਅਰ ਅਕਾਲੀ ਆਗੂ ਜਗਵੰਤ ਸਿੰਘ ਜੱਗਾ, ਤੇਜਵੰਤ ਸਿੰਘ ਸੇਖੋਂ ਤੇ ਸਹਿਕਾਰੀ ਸਭਾ ਈਸੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਸੇਖੋਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਸੇਖੋਂ ਈਸੇਵਾਲ (82) ਪਤਨੀ ਮਹਿੰਦਰ ਸਿੰਘ ਸੇਖੋਂ ...

ਪੂਰੀ ਖ਼ਬਰ »

ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਜਾਰੀ

ਪੱਖੋਵਾਲ/ਸਰਾਭਾ/ਸੁਧਾਰ, 13 ਨਵੰਬਰ (ਕਿਰਨਜੀਤ ਕੌਰ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 104 ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਕਰਤਾਰ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ 72ਵੇਂ ਗੋਲਡ ਕੱਪ ਖੇਡ ਮੇਲੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਜਗਰਾਉਂ ਬਰਾਂਚ ਦੇ ਵਿਦਿਆਰਥੀ ਨੇ ਹਾਸਲ ਕੀਤੇ ਵਧੀਆ ਬੈਂਡ

ਜਗਰਾਉਂ, 13 ਨਵੰਬਰ (ਜੋਗਿੰਦਰ ਸਿੰਘ)-ਮੈਕਰੋ ਗਲੋਬਲ ਜਗਰਾਉਂ ਬਰਾਂਚ ਆਪਣੀਆਂ ਆਈਲੈਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਵਿਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ...

ਪੂਰੀ ਖ਼ਬਰ »

'ਮਾਮਲਾ ਆੜ੍ਹਤੀਆਂ ਨੂੰ ਦਾਮੀ, ਮਜ਼ਦੂਰੀ, ਲੋਡਿੰਗ ਅਤੇ ਸਿਲਾਈ ਦੀ ਪੇਮੈਂਟ ਸਰਕਾਰ ਵਲੋਂ ਨਾ ਦੇਣ ਦਾ'

ਰਾਏਕੋਟ, 13 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆਂ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਕਿਸਾਨਾਂ ਨੂੰ ਐਡਵਾਂਸ ਪੇਮੈਂਟ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਮੀਟਿੰਗ ਦੌਰਾਨ ਸੁਰੇਸ਼ ਗਰਗ, ਵਿਨੋਦ ਕਤਿਆਲ, ...

ਪੂਰੀ ਖ਼ਬਰ »

ਇਯਾਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ

ਜੋਧਾਂ, 13 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਦਸਮੇੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਤਨ ਵਿਖੇ ਹਲਕਾ ਦਾਖਾ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ...

ਪੂਰੀ ਖ਼ਬਰ »

ਨਾਨਕਸਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਦਿਨ ਤੇ ਰਾਤ ਦੇ ਹੋਏ ਸਮਾਗਮ

ਜਗਰਾਉਂ, 13 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਦਿਨ ਤੇ ਰਾਤ ਦੇ ਸਮਾਗਮ ਹੋਏ | ਵੱਡੀ ਗਣਿਤੀ 'ਚ ਸੰਗਤਾਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਕੀਰਤਨੀ ਜਥਿਆਂ ਤੋਂ ਗੁਰਬਾਣੀ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX