ਸੰਗਰੂਰ, 13 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ-ਉੱਭਾਵਾਲ ਸੜਕ 'ਤੇ ਸਥਿਤ ਇਕ ਮੈਗਾ ਸ਼ੋਅ ਰੂਮ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਭਾਵੇਂ ਚੋਰੀ ਦੀ ਖ਼ਬਰ ਮਿਲਣ 'ਤੇ ਮੁੱਖ ਅਫ਼ਸਰ ਥਾਣਾ ਸਿਟੀ ਵਨ ਸ੍ਰੀ ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਜਿਸ ਵਿਚ ਫਿੰਗਰ ਐਕਸਪਰਟ ਦੀ ਟੀਮ ਵੀ ਸ਼ਾਮਲ ਸੀ ਪੁੱਜ ਗਈ ਪਰ ਮੈਗਾ ਸ਼ੋਅ ਰੂਮ ਦੇ ਮਾਲਕ ਪੁਲਿਸ ਨੂੰ ਇਹ ਦੱਸਣ ਤੋਂ ਅਸਮਰਥ ਰਹੇ ਕਿ ਚੋਰੀ ਕੀ ਕੁੱਝ ਹੋਇਆ ਹੈ | ਸੂਤਰਾਂ ਅਨੁਸਾਰ ਪਹਿਲਾਂ ਤਾਂ ਮੈਗਾ ਮਾਰਟ ਸ਼ੋਅ ਰੂਮ ਦੇ ਪ੍ਰਬੰਧਕ ਸਾਮਾਨ ਆਦਿ ਚੋਰੀ ਹੋਣ ਦੀ ਗੱਲ ਕਰਦੇ ਰਹੇ ਫਿਰ ਅੰਤ ਵਿਚ ਗੱਲ ਨਕਦੀ ਚੋਰੀ ਹੋਣ ਦੀ ਕੀਤੀ ਜਾਣ ਲੱਗੀ | ਪੁਲਿਸ ਐਕਸਪਰਟ ਦੀ ਟੀਮ ਨੇ ਹਰ ਬਰੀਕ ਪਹਿਲੂ ਤੋਂ ਚੋਰੀ ਦੀ ਜਾਂਚ ਆਰੰਭ ਕੀਤੀ ਪਰ ਹੈਰਾਨੀਜਨਕ ਗੱਲ ਇਹ ਰਹੀ ਕਿ ਮਾਲਕ ਨਕਦੀ ਕਿੰਨੀ ਮਾਤਰਾ ਵਿਚ ਸੀ ਵੀ ਪੁਲਿਸ ਨੂੰ ਦੱਸਣ ਤੋਂ ਅਸਮਰਥ ਦਿਖਾਈ ਦਿੱਤੇ | ਭਾਵੇਂ ਇਸ ਵੱਡ ਅਕਾਰੀ ਸ਼ੋਅ ਰੂਮ ਵਿਚ ਕੈਮਰਿਆਂ ਦੀ ਗਿਣਤੀ ਵੀ 100 ਦੇ ਕਰੀਬ ਦੱਸੀ ਜਾਂਦੀ ਹੈ ਪਰ ਕੈਮਰਿਆਂ ਨੂੰ ਖੰਗਾਲਣ ਤੋਂ ਬਾਅਦ ਵੀ ਪੁਲਿਸ ਖ਼ਾਲੀ ਹੱਥ ਹੀ ਨਜ਼ਰ ਆ ਰਹੀ ਸੀ | ਹੈਰਤ ਇਸ ਗੱਲ ਦੀ ਵੀ ਸੀ ਕਿ ਕੈਮਰਿਆਂ ਦੇ ਸਵਿੱਚ ਵੀ ਪ੍ਰਬੰਧਕ ਸ਼ੋਅਰੂਮ ਦੇ ਬਾਹਰਵਾਰ ਲੱਗੇ ਦੱਸ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਸ਼ੋਅ ਰੂਮ ਨੂੰ ਖੁੱਲਿ੍ਹਆ ਅਜੇ ਮਹੀਨੇ ਕੁ ਦਾ ਸਮਾਂ ਹੋਇਆ ਹੈ, ਇਸ ਸ਼ੋਅ ਰੂਮ ਦੇ ਤਿੰਨ ਮਾਲਕ ਵੀ ਦੱਸੇ ਜਾਂਦੇ ਹਨ | ਇਸ ਸ਼ੋਅ ਰੂਮ ਵਿਚ ਜ਼ਿਆਦਾ ਮਾਲ ਵੀ ਇਕ ਨਾਮੀ-ਗਰਾਮੀ ਆਨ ਲਾਇਨ ਕੰਪਨੀ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ |
ਲੌਾਗੋਵਾਲ, 13 ਨਵੰਬਰ (ਸ.ਸ.ਖੰਨਾ) - ਕਰੀਬ 72 ਸਾਲਾਂ ਤੋਂ ਸਿੱਖ ਸੰਗਤਾਂ ਦੀ ਚਿਰੋਕਣੀ ਮੰਗ ਅਤੇ ਹਰ ਸਿੱਖ ਦੀ ਨਿੱਤ ਦੀ ਅਰਦਾਸ ਨੂੰ ਜਗਤ ਗੁਰੂ ਬਾਬਾ ਨਾਨਕ ਜੀ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਖੋਲਕੇ ਬਹੁਤ ਵੱਡਾ ਖ਼ੁਸ਼ੀ ਦਾ ...
ਭਵਾਨੀਗੜ੍ਹ, 13 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਪ੍ਰਸ਼ਾਸਨ ਵਲੋਂ ਪਿੰਡ ਬਟਰਿਆਣਾ ਦੇ ਕਿਸਾਨ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਗਿ੍ਫ਼ਤਾਰ ਕਰ ਲੈਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਆਗੂਆਂ ਨੇ ਥਾਣੇ ਦਾ ਗੇਟ ਰੋਕ ਕੇ ...
ਮਲੇਰਕੋਟਲਾ, 13 ਨਵੰਬਰ (ਕੁਠਾਲਾ)-ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਵਿਰੁੱਧ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਵਾਲੇ ਮਲੇਰਕੋਟਲਾ ਤੇ ਅਹਿਮਦਗੜ੍ਹ ਤਹਿਸੀਲਾਂ ਦੇ ਤਿੰਨ ਨੰਬਰਦਾਰਾਂ ਨੂੰ ਡਿਪਟੀ ਕਮਿਸ਼ਨਰ ...
ਮਲੇਰਕੋਟਲਾ, ਕੁੱਪ ਕਲਾਂ, 13 ਨਵੰਬਰ (ਕੁਠਾਲਾ, ਸਰੌਦ, ਲਵਲੀ) - ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਰੋਕਣ ਲਈ ਲਗਾਤਾਰ ਪਿੰਡਾਂ ਦਾ ਦੌਰਾ ਕਰ ਰਹੇ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਅਚਨਚੇਤ ਦੌਰੇ ਦੌਰਾਨ ਪਿੰਡ ...
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ, ਅਸ਼ੋਕ ਗਰਗ)-ਇੱਥੋਂ ਦੇ ਵਾਰਡ ਨੰਬਰ 6 ਦੇ ਵਸਨੀਕ ਰਾਜ ਕੁਮਾਰ (57 ਸਾਲ) ਪੁੱਤਰ ਅਮੀ ਚੰਦ ਦੀ ਲਾਇਸੰਸੀ ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ | ਸਿਟੀ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ...
ਸੰਗਰੂਰ, 13 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ 10 ਪੇਟੀਆਂ ਸ਼ਰਾਬ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਬਾਪ -ਪੁੱਤ ਦੀ ਜੋੜੀ ਇਸ ਮਸਲੇ ਵਿਚੋਂ ਫਰਾਰ ਦੱਸੀ ਜਾ ...
ਸੰਗਰੂਰ, 13 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਹੋਮੀ ਭਾਬਾ ਟਾਟਾ ਕੈਂਸਰ ਹਸਪਤਾਲ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਸੰਗਰੂਰ ਵਿਚ ਮੂੰਹ, ਛਾਤੀ ਅਤੇ ਸਰਵਾਈਕਲ ਅਤੇ ਕੈਸਰਾਂ ਦਾ ਪਹਿਲਾਂ ਹੀ ਪਤਾ ਲਗਾਉਣ ਸਬੰਧੀ ਇਕ ਹੈਲਥ ਐਜੂਕੇਸ਼ਨ ਪ੍ਰੋਗਰਾਮ ...
ਦਿੜ੍ਹਬਾ ਮੰਡੀ, 13 ਨਵੰਬਰ (ਹਰਬੰਸ ਸਿੰਘ ਛਾਜਲੀ) - ਪਰਾਲੀ ਸਾੜਨ ਦੇ ਮਾਮਲੇ 'ਚ ਸਰਕਾਰ ਦੋਸ਼ੀ ਸਾਬਿਤ ਹੋਈ | ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਦੀ ਥਾਂ ਕਿਸਾਨਾਂ 'ਤੇ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ | ਜੋ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹਨ ...
ਸ਼ੇਰਪੁਰ, 13 ਨਵੰਬਰ (ਦਰਸ਼ਨ ਸਿੰਘ ਖੇੜੀ)-ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਵਲੋਂ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਗਈ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸ.ਟੀ.ਐਫ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਮੁਖ਼ਬਰੀ ...
ਸੰਦੌੜ, 13 ਨਵੰਬਰ (ਗੁਰਪ੍ਰੀਤ ਸਿੰਘ ਚੀਮਾ)-ਖੇਤੀ ਵਿਚ ਵੰਨ-ਸੁਵੰਨਤਾ ਲਿਆਉਣ ਦੇ ਮੰਤਵ ਤਹਿਤ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਪਿੰਡ ਸੰਦੌੜ ਦੇ ਅਗਾਂਹਵਧੂ ਕਿਸਾਨ ਤੀਰਥ ਸਿੰਘ ਕਹਿਲ ਦਾ ਬੀਤੇ ਦਿਨੀਂ ਆਈ.ਕੇ.ਜੀ . ਪੀ.ਟੀ.ਯੂ ਕਪੂਰਥਲਾ ਵਿਖੇ ਪੰਜਾਬ ਸਰਕਾਰ ਵਲੋਂ ...
ਮਲੇਰਕੋਟਲਾ, 13 ਨਵੰਬਰ (ਕੁਠਾਲਾ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਮੈਨੇਜਿੰਗ ਡਾਇਰੈਕਟਰ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਦਾ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿਖੇ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਦੀ ਕੀਤੀ ਸ਼ਾਨਾ ਮੱਤੀ ਸੇਵਾ ...
ਲੌਾਗੋਵਾਲ, 13 ਨਵੰਬਰ (ਸ.ਸ.ਖੰਨਾ, ਵਿਨੋਦ) - ਸ਼੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਦਨ ਮੋਹਨ ਸਲਾਇਟ ਦੀ ਯਾਦ ਵਿਚ ਮਨਿਸਟਰੀ ਆਫ ਸੋਸ਼ਲ ਜਸਟਿਸ ਭਾਰਤ ਸਰਕਾਰ, ਅਰਟੀਫਿਸ਼ਲ ਲਿੰਬਜ਼ ਮੈਨੂਫੈਕਚੁਰਿੰਗ ਕਾਰਪੋਰੇਸ਼ਨ ਆਫ ਇੰਡੀਆ ਕਾਨਪੁਰ ...
ਸੁਨਾਮ ਊਧਮ ਸਿੰਘ ਵਾਲਾ, 13 ਨਵੰਬਰ (ਭੁੱਲਰ, ਧਾਲੀਵਾਲ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿਚ ਲਾਊਡ ਸਪੀਕਰਾਂ ਦੇ ਸ਼ੋਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਭਰ ਦੀਆਂ ਸਮਾਜਿਕ ਜਥੇਬੰਦੀਆਂ ਅਤੇ ਆਰ.ਟੀ.ਆਈ. ਕਾਰਕੁਨਾਂ ਵਲੋਂ 'ਮਿਸ਼ਨ 6213' ...
ਅਮਰਗੜ੍ਹ, 13 ਨਵੰਬਰ (ਬਲਵਿੰਦਰ ਸਿੰਘ ਭੁੱਲਰ) - ਹਲਕਾ ਅਮਰਗੜ੍ਹ ਵਿਚ ਪੈਂਦੇ ਪਿੰਡ ਭੁੱਲਰਾਂ ਤੋਂ ਲੈ ਕੇ ਤਿੰਨ ਕਿੱਲੋਮੀਟਰ ਦੀ ਦੂਰੀ ਤੇ ਵਸੇ ਪਿੰਡ ਉੱਪਲ ਖੇੜੀ੍ਹ ਦਰਮਿਆਨ ਤਿੰਨ ਮਹੀਨੇ ਪਹਿਲਾਂ ਪੱਥਰ ਤਾਂ ਵਿਛਾ ਦਿੱਤਾ ਗਿਆ ਸੀ ਪਰ ਸਥਾਨਕ ਮੰਡੀਕਰਨ ਬੋਰਡ ਵਲੋਂ ...
ਸੰਗਰੂਰ, 13 ਨਵੰਬਰ (ਦਮਨਜੀਤ ਸਿੰਘ)-ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸਥਾਨ ਤਪ ਅਸਥਾਨ ਨਗਨ ਬਾਬਾ ਸਾਹਿਬ ਦਾਸ ਦੀ ਕਾਰਜਕਾਰਨੀ ਕਮੇਟੀ ਵਿਚ ਵਾਧਾ ਕੀਤਾ ਗਿਆ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੇ੍ਰਮ ਨਾਥ ਸ਼ਰਮਾ, ਰਾਜਵੀਰ ਸਿੰਘ ਸਿਬੀਆ, ਮਨਜੀਤ ਸਿੰਘ ਗਰੇਵਾਲ, ...
ਕੁੱਪ ਕਲਾਂ, 13 ਨਵੰਬਰ (ਕੁਲਦੀਪ ਸਿੰਘ ਲਵਲੀ, ਮਨਜਿੰਦਰ ਸਿੰਘ ਸਰੌਦ) - ਜਿੱਥੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਵਲੋਂ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਅਜਿਹਾ ਨਾ ਕਰਨ ਵਾਲੇ ਵਾਤਾਵਰਨ ਪ੍ਰੇਮੀ ਕਿਸਾਨਾਂ ...
ਮਸਤੂਆਣਾ ਸਾਹਿਬ, 13 ਨਵੰਬਰ (ਦਮਦਮੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਡਾਕ ਵਿਭਾਗ ਦੇ ਸੰਗਰੂਰ ਡਿਵੀਜ਼ਨ ਵਲੋਂ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨ ਮਸਤੂਆਣਾ ਸਾਹਿਬ ਉੱਪਰ ਤਿਆਰ ਕੀਤਾ ਗਿਆ ਸਪੈਸ਼ਲ ਕਵਰ ਸ਼ਾਖਾ ਡਾਕਘਰ ...
ਕੌਹਰੀਆਂ, 13 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਆਜ਼ਾਦ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਉਭਿਆ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਕਬੱਡੀ ਕੱਪ ਕਰਵਾਇਆ ਗਿਆ | ਕਬੱਡੀ ਕੱਪ ਦਾ ਉਦਘਾਟਨ ਗੋਗੀ ਚੌਧਰੀ ਰੋਗਲਾ ਯੂਥ ਜਨਰਲ ਸੈਕਟਰੀ ਕਾਂਗਰਸ ਨੇ ਕੀਤਾ | ...
ਸੰਗਰੂਰ, 13 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਇਕ ਦਲਿਤ ਪਰਿਵਾਰ ਦੀ ਕੁੱਟਮਾਰ ਸਬੰਧੀ ਪੁਲਿਸ ਕਾਰਵਾਈ ਨਾ ਹੋਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਨਸਾਫ ਦੀ ...
ਮਲੇਰਕੋਟਲਾ, 13 ਨਵੰਬਰ (ਕੁਠਾਲਾ)-ਇਲਾਕੇ ਦੇ ਉੱਘੇ ਸਮਾਜ ਸੇਵੀ ਮਾਸਟਰ ਜਸਵੰਤ ਰਾਤਏ ਵਰਮਾ ਦੌਦ ਵਾਲਿਆਂ ਦੇ ਪਿਤਾ ਸ੍ਰੀ ਪਰਮਾ ਨੰਦ ਦੌਦ ਵਾਲਿਆਂ ਦਾ 94 ਸਾਲ ਦੀ ਉਮਰ ਵਿਚ ਅੱਜ ਦਿਹਾਂਤ ਹੋ ਗਿਆ | ਉਹ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਸ੍ਰੀ ਪਰਮਾ ਨੰਦ ਦੀ ...
ਸੁਨਾਮ ਊਧਮ ਸਿੰਘ ਵਾਲਾ, 13 ਨਵੰਬਰ (ਭੁੱਲਰ, ਧਾਲੀਵਾਲ)-ਲਿੱਲੀ ਸਟੂਡੀਓ ਸੁਨਾਮ ਦੇ ਮਾਲਕ ਸੁਰਿੰਦਰ ਸਿੰਘ ਲਿੱਲੀ (70) ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਦੇ ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਲਿੱਲੀ ਦੀ ਆਤਮਿਕ ਸ਼ਾਂਤੀ ...
ਸੁਨਾਮ ਊਧਮ ਸਿੰਘ ਵਾਲਾ, 13 ਨਵੰਬਰ (ਧਾਲੀਵਾਲ, ਭੁੱਲਰ) - ਸਥਾਨਕ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਰਵਾਈਆਂ ਜਾ ਰਹੀਆਂ 45ਵੀਆਂ ਤਿੰਨ ਰੋਜ਼ਾ ਸਾਲਾਨਾ ਖੇਡਾਂ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਜੇਸ਼ ਤਿ੍ਪਾਠੀ ਵਲੋਂ ਜੋਤੀ ਪ੍ਰਚੰਡ ਕਰ ...
ਲੌਾਗੋਵਾਲ, 13 ਨਵੰਬਰ (ਵਿਨੋਦ) - ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਲੌਾਗੋਵਾਲ ਦੀ ਟੈਕਨੀਕਲ ਸਰਵਿਸ਼ਿਜ਼ ਯੂਨੀਅਨ ਦੇ ਕਾਮਿਆਂ ਦੀ ਚੋਣ ਸਰਬਸੰਮਤੀ ਨਾਲ ਮੰਡਲ ਪ੍ਰਧਾਨ ਸ੍ਰੀ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਪ੍ਰਧਾਨ ਗੁਰਮੀਤ ਸਿੰਘ, ਮੀਤ ਪ੍ਰਧਾਨ ...
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਪੰਜਾਬ ਵਿਚ ਵਧੀਆ ਸਿੱਖਿਆ ਅਤੇ ਰੋਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਪੀੜੀ ਬਾਹਰ ਵਿਦੇਸ਼ਾਂ ਵੱਲ ਜਾ ਰਹੀ ਹੈ, ਅਗਰ ਸਮਾਂ ਰਹਿੰਦੇ ਪੰਜਾਬ ਸਰਕਾਰ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਪੰਜਾਬ ਖ਼ਾਲੀ ਹੋ ਜਾਵੇਗਾ | ਨੌਜਵਾਨ ...
ਸੰਦੌੜ, 13 ਨਵੰਬਰ (ਗੁਰਪ੍ਰੀਤ ਸਿੰਘ ਚੀਮਾ) - ਯੰਗ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੰਦੌੜ ਵਲੋਂ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਦੇ ਨਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਅੱਠਵਾਂ ਸ਼ਾਨਦਾਰ ਕਬੱਡੀ ਕੱਪ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ...
ਸੁਨਾਮ ਊਧਮ ਸਿੰਘ ਵਾਲਾ, 13 ਨਵੰਬਰ (ਰੁਪਿੰਦਰ ਸਿੰਘ ਸੱਗੂ)-ਅਜੀਤ ਨਰਸਿੰਗ ਇੰਸਟੀਚਿਊਟ ਸੁਨਾਮ ਵਿਖੇ ਕਾਲਜ ਦੇ ਪਿ੍ੰਸੀਪਲ ਮੈਡਮ ਡਾ. ਰਮਨਦੀਪ ਕੌਰ ਢਿੱਲੋਂ ਦੀ ਅਗਵਾਈ ਹੇਠ ਬੱਚਿਆਂ ਦੇ ਲਈ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣਨ ਦਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ...
ਲਹਿਰਾਗਾਗਾ, 13 ਨਵੰਬਰ (ਅਸ਼ੋਕ ਗਰਗ)-ਲਹਿਰਾਗਾਗਾ ਪੁਲਿਸ ਨੇ ਇਕ ਕਾਰ ਵਿਚੋਂ ਵੱਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਸਤਨਾਮ ਸਿੰਘ ਚੀਮਾ ਨੇ ਦੱਸਿਆ ਹੈ ਕਿ ਹੌਲਦਾਰ ਸੁੱਖਾ ਸਿੰਘ ਪੁਲਿਸ ਪਾਰਟੀ ਸਮੇਤ ...
ਲੌਾਗੋਵਾਲ, 13 ਨਵੰਬਰ (ਵਿਨੋਦ) - ਲੌਾਗੋਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਾਇਆ 'ਕੰਬਾਈਨ ਮੋਰਚਾ' ਛੇਵੇਂ ਦਿਨ ਵੀ ਜਾਰੀ ਹੈ | ਇਸ ਮੋਰਚੇ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ...
ਧੂਰੀ, 13 ਨਵੰਬਰ (ਸੁਖਵੰਤ ਸਿੰਘ ਭੁੱਲਰ) - ਸਰਦਾਰਨੀ ਅਮਰਜੀਤ ਕੌਰ ਬਲਿੰਗ ਜੈਨਪੁਰ ਸਪੁੱਤਰੀ ਸਾਬਕਾ ਡਾਇਰੈਕਟਰ ਮਿਲਕਫੈੱਡ ਪੰਜਾਬ ਅਤੇ ਸਾਬਕਾ ਸਰਪੰਚ ਸ. ਜੋਰਾ ਸਿੰਘ ਜੈਨਪੁਰ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰਨ 'ਤੇ ਅੰਤਿਮ ਅਰਦਾਸ ਮੌਕੇ ਵੱਖੋ-ਵੱਖ ਸਿਆਸੀ, ...
ਸੰਗਰੂਰ, 13 ਨਵੰਬਰ (ਧੀਰਜ ਪਸ਼ੌਰੀਆ)-ਸੰਗਰੂਰ ਦੀ ਬਨਾਸਰ ਰੋਡ 'ਤੇ ਸਥਿਤ ਇਕ ਪਲਾਟ ਦੇ ਮਾਲਿਕ ਸੁਰਜੀਤ ਸਿੰਘ ਗਰੇਵਾਲ ਐਡਵੋਕੇਟ ਪ੍ਰਧਾਨ ਸਿਟੀਜਨ ਕਲੱਬ ਨੇ ਨਗਰ ਕੌਾਸਲ ਸੰਗਰੂਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ | ਸ੍ਰੀ ਗਰੇਵਾਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ...
ਸੰਗਰੂਰ, 13 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਪੰਜਾਬ ਮਹਿਲਾਂ ਕਾਂਗਰਸ ਦੀ ਸਕੱਤਰ ਬੀਬੀ ਪਿ੍ਤਪਾਲ ਕੌਰ ਬਡਲਾ ਨੇ ਕਿਹਾ ਕਿ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਸੰਗਰੂਰ ਪੰਜਾਬ ਵਿਚ ਮਾਡਲ ਹਲਕੇ ਵਜੋਂ ਉਭਰ ਕੇ ਸਾਹਮਣੇ ਆਇਆ ...
ਮਾਲੇਰਕੋਟਲਾ, 13 ਨਵੰਬਰ (ਪਾਰਸ ਜੈਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਹਾਅ-ਦਾ-ਨਾਅਰਾ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਮੌਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸਿੱਖ ਸੰਗਤਾਂ ਨੂੰ ...
ਸੁਨਾਮ ਊਧਮ ਸਿੰਘ ਵਾਲਾ, 13 ਨਵੰਬਰ (ਭੁੱਲਰ, ਧਾਲੀਵਾਲ) - ਹਲਕਾ ਵਿਧਾਇਕ ਅਮਨ ਅਰੋੜਾ ਪਿੰਡਾਂ ਦੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਨੂੰ ਲੈ ਕੇ ਸਥਾਨਕ ਅਗਰਵਾਲ ਚੌਾਕ ਵਿਚ ਸਥਿਤ ਬੈਂਕ ਅਧਿਕਾਰੀਆਂ ਨੂੰ ਮਿਲੇ ਅਤੇ ਪੈਨਸ਼ਨਰਾਂ ਨੂੰ ਬੈਂਕ 'ਚੋਂ ਪੈਨਸ਼ਨ ਲੈਣ ਸਮੇਂ ...
ਸੰਗਰੂਰ, 13 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਨੇ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਅੱਖੋਂ ਪਰੋਖੇ ...
ਲਹਿਰਾਗਾਗਾ, 13 ਨਵੰਬਰ (ਗੋਇਲ, ਗਰਗ)-ਗੂਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼-ਪੁਰਬ ਮੌਕੇ ਲਹਿਰਾਗਾਗਾ ਦੇ ਮਿਊਾਸਪਲ ਪਾਰਕ ਵਿਖੇ ਲੋਕ ਚੇਤਨਾ ਮੰਚ ਦੀ ਪਹਿਲਕਦਮੀ 'ਤੇ ਪੀਪਲਜ਼ ਥੀਏਟਰ ਵਲੋਂ ਜਗਦੀਸ਼ ਪਾਪੜਾ ਦੀ ਨਿਰਦੇਸ਼ਨਾ 'ਚ ਨਾਟਕ 'ਇਹ ਲਹੂ ਕਿਸਦਾ ਹੈ?' ਦਾ ਮੰਚਨ ਕੀਤਾ ...
ਘਰਾਚੋਂ, 13 ਨਵੰਬਰ (ਘੁਮਾਣ) - ਸਥਾਨਕ ਪਿੰਡ ਦੇ ਸੁਨਾਮ ਵਾਲੀ ਸੜਕ 'ਤੇ ਚੀਫ ਖੇਤੀਬਾੜੀ ਅਫ਼ਸਰ ਸੰਗਰੂਰ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ | ਜਾਣਕਾਰੀ ਅਨੁਸਾਰ ਚੀਫ਼ ਖੇਤੀਬਾੜੀ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ, ਜਤਿੰਦਰ ਸਿੰਘ ਚਹਿਲ ਡੀ. ਆਰ ਸੰਗਰੂਰ ਅਤੇ ਹਰਬੰਸ ...
ਰੂੜੇਕੇ ਕਲਾਂ, 13 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਜੇਵੀਅਰ ਕਾਨਵੈਂਟ ਸਕੂਲ ਰੂੜੇਕੇ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਅੰਦਰ ਛੁਪੀ ਕਲਾਂ ਨੂੰ ...
ਮਸਤੂਆਣਾ ਸਾਹਿਬ, 13 ਨਵੰਬਰ (ਦਮਦਮੀ) - ਪਿੰਡ ਬਡਰੁੱਖਾਂ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਉਨ੍ਹਾਂ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ, ਉੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵਿਚ ...
ਸੰਗਰੂਰ, 13 ਨਵੰਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਖੁੱਲ੍ਹੇ ਅਣਗਿਣਤ ਬੀ.ਐਡ ਕਾਲਜਾਂ ਵਿਚ ਬੀ.ਐਡ ਦਾ ਕੋਰਸ ਕਰਨ ਲਈ ਬੀ.ਏ ਵਿਚੋਂ ਘੱਟ-ਘੱਟ 45 ਪ੍ਰਤੀਸ਼ਤ ਅੰਕ ਜ਼ਰੂਰੀ ਹਨ ਅਤੇ ਏਨੇ ਕੁ ਅੰਕਾਂ ਵਾਲੇ ਵਿਦਿਆਰਥੀ ਇਨ੍ਹਾਂ ਕਾਲਜਾਂ ਵਿਚ ਬੀ.ਐਡ ਕਰ ਰਹੇ ਹਨ ਪਰ ਸਰਕਾਰ ਦੀ ...
ਅਮਰਗੜ੍ਹ, 13 ਨਵੰਬਰ (ਬਲਵਿੰਦਰ ਸਿੰਘ ਭੁੱਲਰ) - ਭਾਵੇਂ ਕਿ ਸਰਕਾਰਾਂ ਝੋਨੇ ਦੀ ਰਹਿੰਦ ਖੂੰਹਦ ਨੂੰ ਖ਼ਤਮ ਕਰਨ ਲਈ ਕਿਸਾਨਾਂ ਦੇ ਇਸ ਮਸਲੇ ਨੂੰ ਹੱਲ ਕਰਨ ਤੋਂ ਅਸਮਰਥ ਰਹੀਆਂ ਹਨ ਪਰ ਮਜਬੂਰ ਕਿਸਾਨ ਕਿਸੇ ਵੀ ਜੁਰਮਾਨੇ ਜਾਂ ਸਜਾ ਜਾਫਤਾ ਦੀ ਪ੍ਰਵਾਹ ਨਾ ਕਰਦਾ ਹੋਇਆ ...
ਧੂਰੀ, 13 ਨਵੰਬਰ (ਸੰਜੇ ਲਹਿਰੀ) - ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਵਲੋਂ ਪਿੰਡ ਭੋਜੋਵਾਲੀ ਦੀ ਰਹਿਣ ਵਾਲੀ ਸਨਪ੍ਰੀਤ ਕੌਰ ਦਾ ਬੀ.ਕਾਮ ਤੋਂ ਬਾਅਦ ਓਵਰਆਲ 6 ਬੈਂਡ ਤੇ ਇਕ ਮੋਡਿਅੂਲ਼ ਵਿਚੋਂ 5.5 ਬੈਂਡ ਹੋਣ ਅਤੇ ਦੋ ਸਾਲ ਦਾ ਗੈਪ ਹੋਣ ਦੇ ਬਾਵਜੂਦ ਕੈਨੇਡਾ ਦਾ ...
ਬਰਨਾਲਾ, 13 ਨਵੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ | ਇਹ ਜਾਣਕਾਰੀ ਪਿ੍ੰਸੀਪਲ ਸ਼ਸ਼ੀਕਾਂਤ ਮਿਸਰਾ ਨੇ ਦਿੱਤੀ ਤੇ ਦੱਸਿਆ ਕਿ ਸਕੂਲ ਦੇ ਹੋਣਹਾਰ ...
ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਬੀਤੀ ਰਾਤ ਇਕ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਹੇਠਾਂ ਪਿਆ ਬਜ਼ੁਰਗ ਵਾਲ-ਵਾਲ ਬਚ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੱੁਤਰ ਗੁਰਦੇਵ ਸਿੰਘ ਦੇ ਇਕ ਕਮਰੇ ਦੀ ਡਾਟ ਲੱਗੀ ਹੋਈ ਸੀ ...
ਧਰਮਗੜ੍ਹ, 13 ਨਵੰਬਰ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਵਿਖੇ 7ਵੀਂ ਆਰਥਿਕ ਜਨਗਣਨਾ ਦੀ ਸ਼ੁਰੂਆਤ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸੀ.ਐਸ.ਸੀ. ਦੇ ਕਰਮਚਾਰੀਆਂ ਵਲੋਂ ਕਰ ਦਿੱਤੀ ਗਈ ਹੈ | ਸਰਪੰਚ ਕੁਲਵਿੰਦਰ ਕੌਰ ਨੇ ਕਿਹਾ ਕਿ ਸੀ.ਐਮ.ਸੀ. ਵਲੋਂ ਆਰਥਿਕ ਸਰਵੇ ਦਾ ਕੰਮ ...
ਧੂਰੀ, 13 ਨਵੰਬਰ (ਸੰਜੇ ਲਹਿਰੀ) - ਸ਼੍ਰੀ ਰਾਧੇ ਸ਼ਾਮ ਸੇਵਾ ਪਰਿਵਾਰ ਧੂਰੀ ਵਲੋਂ ਦੂਸਰਾ ਰਾਧਾ ਰਾਣੀ ਸਤਸੰਗ ਬਿਰਧ ਆਸ਼ਰਮ ਧੂਰੀ ਵਿਖੇ ਕਰਵਾਇਆ ਗਿਆ, ਜਿਸ ਵਿਚ ਬਿ੍ੰਦਾਵਨ ਤੋਂ ਆਏ ਰਸੀਕ ਸ਼੍ਰੀ ਚਿੱਤਰ, ਬਚਿੱਤਰ ਮਹਾਰਾਜ ਨੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ ...
ਸੰਗਰੂਰ, 13 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬੰਬਾ ਗਲੀ ਸੰਗਰੂਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਸਹਿਜ ਸਿੰਘ ਚੱਢਾ ਅਤੇ ਗੁਰਸਾਹਿਬ ਸਿੰਘ ਚੱਢਾ ਵਲੋਂ ਕੇਕ ਕੱਟਿਆ ਗਿਆ | ਇਸ ਸਮੇਂ ਡਾ. ਚਰਨਜੀਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX