ਤਾਜਾ ਖ਼ਬਰਾਂ


ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  4 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  15 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  49 minutes ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 1 hour ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 1 hour ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 2 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 3 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 3 hours ago
ਤਲਵੰਡੀ ਸਾਬੋ, 10 ਦਸੰਬਰ (ਰਣਜੀਤ ਸਿੰਘ ਰਾਜੂ)- ਕੈਪਟਨ ਵਲੋਂ ਗੈਂਗਸਟਰ ਕਹੇ ਜਾਣ 'ਤੇ ਪਿੰਡ ਜੰਬਰ ਬਸਤੀ ਦੇ ਆਗੂ ਹਰਜਿੰਦਰ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਕਾਂਗਰਸੀ ਹਨ। ਆਪਣੇ ਗ੍ਰਹਿ ਵਿਖੇ...
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  about 3 hours ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 3 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 4 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 4 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  about 4 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 4 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 5 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 5 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 5 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 5 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 5 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 6 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 7 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 7 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 7 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 8 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 8 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 9 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 9 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 9 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਸਰਕਾਰੀ ਸਕੂਲਾਂ ਨੂੰ ਲੀਹੇ ਪਾ ਕੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲਈ ਸਿੱਖਿਆ ਸਕੱਤਰ ਵਲੋਂ ਸਕੂਲਾਂ ਦਾ ਦੌਰਾ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਕੂਲਾਂ ਦੀ ਦਿੱਖ ਅਤਿ ਸੁੰਦਰ ਬਣਾਉਣ ਦੇ ਨਾਲ-ਨਾਲ ਗੁਣਾਤਮਿਕ ਅਤੇ ਮਿਆਰੀ ਸਿੱਖਿਆ ਨੂੰ ਉੱਚਾ ਚੁੱਕਣ ਦੇ ਮੰਤਵ ਤਹਿਤ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਅੱਜ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੂਲਾਂ ਦਾ ਜਿੱਥੇ ਦੌਰਾ ਕੀਤਾ, ਉਥੇ ਸਕੂਲ ਮੁਖੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪੜ੍ਹੋ ਪੰਜਾਬ ਦੀਆਂ ਟੀਮਾਂ ਨਾਲ ਮੀਟਿੰਗਾਂ ਕਰਕੇ ਸਕੂਲਾਂ ਦੀ ਦਿੱਖ ਸੁਧਾਰੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ 2020 ਤੱਕ ਸਮੂਹ ਸਰਕਾਰੀ ਸਕੂਲ ਸਮਾਰਟ ਬਣਾ ਕੇ ਇਤਿਹਾਸ ਸਿਰਜਿਆ ਜਾਵੇ | ਸਕੂਲ ਲੱਗਣ ਦੇ ਸਹੀ ਸਮੇਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣਾ ਸਿੰਘ ਵਾਲਾ ਵਿਖੇ ਪਹੰੁਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਕੂਲ ਦੀ ਪ੍ਰਾਰਥਨਾ ਸਭਾ 'ਚ ਸ਼ਮੂਲੀਅਤ ਕੀਤੀ, ਜਿਸ ਉਪਰੰਤ ਉਹ ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਬਿਲਕੁਲ ਕੰਡਿਆਲੀ ਤਾਰ ਦੇ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੀ ਪਹੰੁਚੇ, ਜਿੱਥੇ ਉਨ੍ਹਾਂ ਨੇ ਸਕੂਲ ਦੀ ਦਿੱਖ ਤੇ ਬੱਚਿਆਂ ਨਾਲ ਸਿੱਧੀ ਮਿਲਣੀ ਕਰਨ ਉਪਰੰਤ ਅਧਿਆਪਕਾਂ ਦੇ ਵੱਡੇ ਉੱਦਮ ਸਦਕਾ ਸਕੂਲਾਂ ਦੀ ਦਸ਼ਾ ਸੁਧਰਨ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਉਪਰੰਤ ਸਿੱਖਿਆ ਸਕੱਤਰ ਜ਼ਿਲ੍ਹਾ ਸਿੱਖਿਆ ਦਫ਼ਤਰ ਪਹੰੁਚੇ, ਜਿੱਥੇ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪਹੰੁਚੇ ਬੀ.ਪੀ.ਈ.ਓ. ਆਦਿ ਸਿੱਖਿਆ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਕੀਤੀ | ਸਿੱਖਿਆ ਸਕੱਤਰ ਇਸ ਉਪਰੰਤ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿਖੇ ਪਹੰੁਚੇ, ਜਿੱਥੇ ਉਨ੍ਹਾਂ ਨੇ ਸਕੂਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਉਡਾਣ ਪੋ੍ਰਜੈਕਟ, ਅੱਜ ਦੇ ਸ਼ਬਦ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਭੇਜੇ ਜਾਣ ਦੀ ਮਹੱਤਤਾ, ਫਿਟ ਗੁਰੂ ਮੁਹਿੰਮ, ਈ-ਕੰਟੈਂਟ, ਖੇਡ ਨੀਤੀ ਅਤੇ ਵਿਭਾਗ ਦੇ ਵਲੋਂ ਵਿਦਿਆਰਥੀਆਂ ਦੇ ਗੁਣਾਤਮਿਕ ਪੱਧਰ ਵਿਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ | ਮੀਟਿੰਗ ਵਿਚ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ, ਐ.ਸਿੱ.), ਪਿ੍ੰਸੀਪਲ, ਸਕੂਲ ਮੁਖੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਸਕੂਲ ਇੰਚਾਰਜ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਅਤੇ ਪੜ੍ਹੋ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ | 608 ਪ੍ਰਾਇਮਰੀ ਸਕੂਲਾਂ ਵਿਚੋਂ 388 ਸਕੂਲਾਂ ਵਿਚ ਐਲ.ਈ.ਡੀਜ਼ ਲਗਾ ਕੇ ਸਮਾਰਟ ਸਕੂਲ ਬਣਾਏ ਜਾਣ, ਬਾਕੀ ਸਕੂਲਾਂ ਨੂੰ ਸੈੱਲਫ਼ ਸਮਾਰਟ ਬਣਾਉਣ ਲਈ ਕੀਤੇ ਜਾ ਰਹੇ ਸਾਰਥਿਕ ਉਪਰਾਲਿਆਂ ਤੇ ਚੰਗੇ ਨਤੀਜਿਆਂ ਲਈ ਅਧਿਆਪਕਾਂ ਵਲੋਂ ਸਕੂਲਾਂ ਅੰਦਰ ਸਵੇਰ ਦੇ ਸਮੇਂ ਤੋਂ ਪਹਿਲਾਂ ਹੀ ਵਾਧੂ ਜਮਾਤਾਂ ਲਗਾਏ ਜਾਣ ਦੀ ਸ਼ਲਾਘਾ ਕਰਦਿਆਂ ਸਿੱਖਿਆ ਸਕੱਤਰ ਨੇ ਅਧਿਆਪਕਾਂ ਦੇ ਚੰਗੇ ਹੌਸਲੇ, ਦਿ੍ੜ੍ਹ ਇਰਾਦੇ ਅਤੇ ਸੁਝਾਵਾਂ ਦੇ ਸਨਮੁੱਖ ਮਾਰਚ 2020 ਦੀਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ 'ਮਿਸ਼ਨ ਸ਼ਤ-ਪ੍ਰਤੀਸ਼ਤ' ਤਹਿਤ ਸੌ ਫ਼ੀਸਦੀ ਨਤੀਜਿਆਂ ਦਾ ਪ੍ਰਣ ਦੁਆਇਆ | ਇਸ ਮੌਕੇ ਡਾ: ਜਰਨੈਲ ਸਿੰਘ ਕਾਲੇ ਕੇ ਸਹਾਇਕ ਡਾਇਰੈਕਟਰ ਸਿਖਲਾਈ, ਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਹਰਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸੁਖਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਮਲ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰੁਪਿੰਦਰ ਕੌਰ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮਹਿੰਦਰ ਸਿੰਘ ਸ਼ੈਲੀ, ਸੁਭਾਸ਼ ਚੰਦਰ, ਸਰਬਜੀਤ ਸਿੰਘ ਭਾਵੜਾ ਆਦਿ ਹਾਜ਼ਰ ਸਨ |
ਪੱਤਰਕਾਰਾਂ ਤੋਂ ਸਿੱਖਿਆ ਸਕੱਤਰ ਨੇ ਬਣਾਈ ਰੱਖੀ ਦੂਰੀ
ਸਿੱਖਿਆ ਵਿਭਾਗ ਅੰਦਰ ਅਧਿਆਪਕਾਂ ਨੂੰ ਲਾਏ ਜਾਂਦੇ ਥਾਣੇਦਾਰੀ ਦਬਕੇ, ਪਾਏ ਜਾਂਦੇ ਵਾਧੂ ਬੋਝ ਅਤੇ ਮਾਨਸਿਕ ਦਬਾਓ ਦੇ ਵਿਰੋਧ ਦੀਆਂ ਉੱਠਦੀਆਂ ਸੁਰਾਂ ਅਤੇ ਅਧਿਆਪਕਾਂ ਦੇ ਦਰਦ ਦੀਆਂ ਛਪਦੀਆਂ ਖ਼ਬਰਾਂ ਅਤੇ ਪੱਤਰਕਾਰਾਂ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਬਚਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਿਰਫ਼ ਸਰਕਾਰੀ ਸੋਸ਼ਲ ਮੀਡੀਆ 'ਤੇ ਹੀ ਆਨ ਲਾਈਨ ਹੋ ਆਪਣੀ ਗੱਲ ਰੱਖਦੇ ਰਹੇ, ਜਦਕਿ ਪੱਤਰਕਾਰਾਂ ਦੇ ਸਾਹਮਣੇ ਆ ਸਵਾਲਾਂ ਦੇ ਜਵਾਬ ਦੇਣ ਤੋਂ ਡਰ ਸਾਰਾ ਦਿਨ ਦੂਰੀ ਬਣਾਈ ਰੱਖੀ | ਜਾਣਕਾਰੀ ਅਨੁਸਾਰ ਜ਼ਿਲੇ੍ਹ ਦੇ ਸਿੱਖਿਆ ਅਧਿਕਾਰੀਆਂ ਵਲੋਂ ਮੈਰੀਟੋਰੀਅਸ ਸਕੂਲ ਦੇ ਪਿ੍ੰਸੀਪਲ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਸੀ ਕਿ ਉਹ ਪੱਤਰਕਾਰਾਂ ਨੂੰ ਮੀਟਿੰਗ ਹਾਲ ਤੱਕ ਨਾ ਪਹੁੰਚਣ ਦੇਣ |

ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਕੱਲ੍ਹ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)-ਧੰਨ-ਧੰਨ ਬਾਬਾ ਕਾਲਾ ਮਾਹਿਰ ਜੀ ਦੀ ਯਾਦ ਵਿਚ 18ਵਾਂ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਪਿੰਡ ਸ਼ਾਹ ਵਾਲਾ ਵਿਖੇ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਬਾਬਾ ਗੁਰਸੇਵਕ ਸਿੰਘ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਔਰਤ ਵਰਗ ਨੂੰ ਵੱਡਾ ਸਨਮਾਨ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਵਿਭਾਗ ਵਲੋਂ ਦਿੱਤੇ ਪ੍ਰੋਗਰਾਮ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਗਾ ਰਾਜ ਪੱਧਰੀ ਯੁਵਕ ਮੇਲਾ-2019

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਅੰਦਰ ਉਸਾਰੀ ਅਧੀਨ ਇਮਾਰਤ ਤੇ ਮਾਡਲ ਟਾਊਨ ਵਿਚੋਂ ਮਿਲਿਆ ਡੇਂਗੂ ਲਾਰਵਾ

ਫ਼ਿਰੋਜਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਸਿਵਲ ਸਰਜਨ ਡਾ: ਹਰੀ ਨਰਾਇਣ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ: ਮੀਨਾਕਸ਼ੀ ਢੀਂਗਰਾ ਦੇ ਹੁਕਮਾਂ ਅਨੁਸਾਰ ਡੇਂਗੂ ਵਿਚ ਹੋ ਰਹੇ ਵਾਧੇ ਨੂੰ ਧਿਆਨ 'ਚ ਰੱਖਦਿਆਂ ਅੱਜ ਸਿਹਤ ਵਿਭਾਗ ਅਤੇ ਨਗਰ ਕੌਾਸਲ ਦੀ ਟੀਮ ਵਲੋਂ ...

ਪੂਰੀ ਖ਼ਬਰ »

9 ਕਿੱਲੋ ਚੂਰਾ ਪੋਸਤ ਸਣੇ ਇਕ ਗਿ੍ਫ਼ਤਾਰ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)-ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 9 ਕਿੱਲੋ ਚੂਰਾ ਪੋਸਤ ਸਣੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ ਵਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ 'ਤੇ ਸਨ ਕਿ ਇਕ ...

ਪੂਰੀ ਖ਼ਬਰ »

ਪਤੰਜਲੀ ਯੋਗ ਸੰਮਤੀ ਵਲੋਂ ਮਮਦੋਟ 'ਚ ਤਿੰਨ ਰੋਜ਼ਾ ਯੋਗ ਸ਼ਿਵਰ ਅੱਜ ਤੋਂ

ਮਮਦੋਟ, 13 ਨਵੰਬਰ (ਜਸਬੀਰ ਸਿੰਘ ਕੰਬੋਜ)-ਪਤੰਜਲੀ ਯੋਗ ਸੰਮਤੀ, ਭਾਰਤ ਸਵਾਅਭਿਮਾਨ ਟਰੱਸਟ ਅਤੇ ਯੁਵਾ ਭਾਰਤ ਦੇ ਸਾਂਝੇ ਯਤਨਾਂ ਸਦਕਾ ਮਮਦੋਟ ਵਿਖੇ ਸਵ: ਪ੍ਰੇਮ ਕੁਮਾਰ (ਟੋਨੀ ਨਾਰੰਗ) ਦੀ ਯਾਦ ਵਿਚ ਤਿੰਨ ਰੋਜ਼ਾ ਯੋਗ ਸ਼ਿਵਰ ਦਾ ਆਯੋਜਨ ਕੀਤਾ ਗਿਆ ਹੈ | ਮਮਦੋਟ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ ਵਲੋਂ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

ਫ਼ਿਰੋਜ਼ਪੁਰ, 13 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜਪੁਰ ਦੇ ਵਕੀਲਾਂ ਦੀ ਚਿਰਾ ਤੋਂ ਲਮਕ ਰਹੀ ਨਵੇਂ ਚੈਂਬਰ ਬਣਨ ਦੀ ਆਸ ਨੂੰ ਅੱਜ ਬੂਰ ਪੈ ਗਿਆ | ਦੱਸਣਯੋਗ ਹੈ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਪਰਮਿੰਦਰ ਪਾਲ ਸਿੰਘ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਪ੍ਰਸ਼ਾਸਨ ਨੂੰ ਸੌਾਪਿਆ ਮੰਗ ਪੱਤਰ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਵਲੋਂ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਦੀ ਅਗਵਾਈ 'ਚ ਕਿਸਾਨਾਂ ਦਾ ਵਫ਼ਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਦੂਸਰਿਆਂ ਦੀ ਭਲਾਈ ਕਰਨਾ ਹੀ ਧਰਮ ਹੈ- ਸਵਾਮੀ ਆਤਮਾਨੰਦ ਪੁਰੀ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)- ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਸਵਾਮੀ ਸਵਤੇ ਪ੍ਰਕਾਸ਼ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਕਥਾ ਦੇ ਦੂਸਰੇ ਦਿਨ ਪਰਮ ਪੂਜਨੀਕ ਆਚਾਰੀਆ ਮਹਾਂ ਮੰਡਲੇਸ਼ਵਰ ਸਵਾਮੀ ਆਤਮਾ ਨੰਦ ਪੁਰੀ ਮਹਾਰਾਜ ਨੇ ...

ਪੂਰੀ ਖ਼ਬਰ »

ਅਗਾਂਹਵਧੂ ਨੌਜਵਾਨ ਕਿਸਾਨ ਹਰਦੀਪ ਸਿੰਘ ਗਿੱਲ ਮੁੱਖ ਮੰਤਰੀ ਵਲੋਂ ਸਨਮਾਨਿਤ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)-ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿੱਥੇ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਪਰਵਾਜ਼ ਭਰ ਰਹੀ ਹੈ, ਉੱਥੇ ਜ਼ੀਰਾ ਨੇੜਲੇ ਪਿੰਡ ਕਰਮੂਵਾਲਾ ਦਾ ਨੌਜਵਾਨ ਕਿਸਾਨ ਹਰਦੀਪ ਸਿੰਘ ਗਿੱਲ ਪੁੱਤਰ ਦਿਲਬਾਗ ਸਿੰਘ ਗਿੱਲ ਜਿਸ ਨੇ ਡੀ.ਏ.ਵੀ ...

ਪੂਰੀ ਖ਼ਬਰ »

ਲੀਗਲ ਹਫ਼ਤਾ ਮਨਾਉਣ ਮੌਕੇ ਸੀ.ਜੇ.ਐਮ ਅਮਨ ਪ੍ਰੀਤ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਵਲੋਂ ਰੈਲੀ

ਫ਼ਿਰੋਜ਼ਪੁਰ, 13 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਮੈਂਬਰ ਸਕੱਤਰ ਰੁਪਿੰਦਰ ਕੌਰ ਚਾਹਲ ਦੇ ਨਿਰਦੇਸ਼ਾਂ ਅਧੀਨ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਪਰਮਿੰਦਰ ਪਾਲ ਸਿੰਘ ਜ਼ਿਲ੍ਹਾ ਅਤੇ ...

ਪੂਰੀ ਖ਼ਬਰ »

ਗੁਰਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਬਲਾਕ ਜ਼ੀਰਾ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਮੋਗਾ ਮੈਡੀਸਿਟੀ ਹਸਪਤਾਲ ...

ਪੂਰੀ ਖ਼ਬਰ »

ਪਿੰਡਾਂ ਦੇ ਗੁਰਦੁਆਰਿਆਂ 'ਚ ਲੱਗੀਆਂ ਗੁਰਪੁਰਬ ਦੀਆਂ ਰੌਣਕਾਂ

ਗੁਰੂਹਰਸਹਾਏ, 13 ਨਵੰਬਰ (ਹਰਚਰਨ ਸਿੰਘ ਸੰਧੂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਇਲਾਕੇ ਅੰਦਰ ਧੂਮਧਾਮ ਨਾਲ ਮਨਾਇਆ ਗਿਆ | ਪਿੰਡਾਂ ਦੇ ਗੁਰਦੁਆਰਿਆਂ 'ਚ ਗੁਰਪੁਰਬ ਨੂੰ ਲੈ ਕੇ ਭਾਰੀ ਰੌਣਕਾਂ ਲੱਗੀਆਂ | ਗੁਰਪੁਰਬ ਸਬੰਧੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)-ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਕਲਗ਼ੀਧਰ ਨਗਰ ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ...

ਪੂਰੀ ਖ਼ਬਰ »

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

ਕੁੱਲਗੜ੍ਹੀ, 13 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਵਿੱਦਿਅਕ ਸੰਸਥਾ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਕੂਲ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅਨੰਦ ਸਾਹਿਬ 'ਚ ਦਸਤਾਰ ਮੁਕਾਬਲੇ ਕਰਵਾਏ

ਫ਼ਿਰੋਜ਼ਪੁਰ, 13 ਨਵੰਬਰ (ਕੰਵਰਜੀਤ ਸਿੰਘ ਜੈਂਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲੇ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਕਸੂਰੀ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਫ਼ਿਰੋਜ਼ਪੁਰ ਦਸਤਾਰ ਸਿਖਲਾਈ ਗਰੁੱਪ ਵਲੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਹਿਰ ਦੇ ਵੱਖ-ਵੱਖ ਥਾਈਾ ਸ਼ਰਧਾ ਨਾਲ ਮਨਾਇਆ

ਤਲਵੰਡੀ ਭਾਈ, 13 ਨਵੰਬਰ (ਰਵਿੰਦਰ ਸਿੰਘ ਬਜਾਜ)-ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਤਲਵੰਡੀ ਭਾਈ ਦੇ ਗੁਰਦੁਆਰਾ ਗੁਰੂ ਨਾਨਕ ਸਭਾ ਅਤੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ...

ਪੂਰੀ ਖ਼ਬਰ »

ਟਰੱਕ ਟਰਾਲਾ ਦੇ ਟਾਇਰ ਚੋਰੀ ਦਾ ਮੁਕੱਦਮਾ ਦਰਜ

ਫ਼ਿਰੋਜ਼ਪੁਰ, 13 ਨਵੰਬਰ (ਕੰਵਰਜੀਤ ਸਿੰਘ ਜੈਂਟੀ)-ਪੁਲਿਸ ਥਾਣਾ ਫ਼ਿਰੋਜ਼ਪੁਰ ਸਦਰ ਅਧੀਨ ਆਉਂਦੇ ਪਿੰਡ ਬਹਾਦਰ ਸਿੰਘ ਵਾਲਾ ਨਾਗਪਾਲ ਐੱਚ.ਪੀ ਪੈਟਰੋਲ ਪੰਪ ਵਿਖੇ ਟਰੱਕ ਟਰਾਲਾ ਚੋਰੀ ਕਰਕੇ ਉਸ ਦੇ ਟਾਇਰ ਖੋਲ੍ਹ ਕੇ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ...

ਪੂਰੀ ਖ਼ਬਰ »

ਆੜ੍ਹਤੀਆਂ ਵਾਂਗ ਸਹਿਕਾਰੀ ਸਭਾਵਾਂ ਵੀ ਕਿਸਾਨਾਂ ਦੀ ਕਰ ਰਹੀਆਂ ਹਨ ਲੁੱਟ

ਮਖੂ, 13 ਨਵੰਬਰ (ਮੇਜਰ ਸਿੰਘ ਥਿੰਦ)-ਮਖੂ ਇਲਾਕੇ ਵਿਚ ਕੱੁਲ 13 ਸੁਸਾਇਟੀਆਂ ਹਨ, ਜੋ ਕਿਸਾਨਾਂ ਨੂੰ ਫ਼ਸਲ ਬੀਜਣ ਵਾਸਤੇ ਖਾਦ, ਤੇਲ ਤੇ ਨਕਦ ਪੈਸੇ ਦਿੰਦੀਆਂ ਹਨ | ਸੁਸਾਇਟੀਆਂ ਵਲੋਂ ਕਿਸਾਨ ਦੀ ਹੋ ਰਹੀ ਲੁੱਟ ਬਾਰੇ ਲਖਵਿੰਦਰ ਸਿੰਘ ਪੀਰ ਮੁਹੰਮਦ ਯੂਥ ਆਗੂ ਪੰਜਾਬ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ

ਫ਼ਿਰੋਜ਼ਪੁਰ, 13 ਨਵੰਬਰ (ਕੰਵਰਜੀਤ ਸਿੰਘ ਜੈਂਟੀ)- ਸੰਸਾਰ ਭਰ 'ਚ ਆਪਣੀ ਸ਼ਹਾਦਤ ਦੀ ਅਨੋਖੀ ਮਿਸਾਲ ਪੈਦਾ ਕਰਨ ਵਾਲੇ ਅਤੇ ਦਮਦਮੀ ਟਕਸਾਲ ਦੇ ਬਾਨੀ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ 'ਤੇ ਦੁਲਚੀ ਕੇ ਰੋਡ ਦੀਆਂ ਸੰਗਤਾਂ ਨੇ ਕੇਕ ਤੇ ਪੇਸਟੀਆਂ ਦਾ ਲੰਗਰ ਲਗਾਇਆ

ਫ਼ਿਰੋਜ਼ਪੁਰ, 13 ਨਵੰਬਰ (ਕੰਵਰਜੀਤ ਸਿੰਘ ਜੈਂਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਜਿੱਥੇ ਦੇਸ਼-ਵਿਦੇਸ਼ 'ਚ ਸੰਗਤਾਂ ਵਲੋਂ ਕੀਰਤਨ ਦਰਬਾਰ ਲੰਗਰ ਲਗਾ ਕੇ ਮਨਾਇਆ ਗਿਆ ਹੈ, ਉਥੇ ਦੁਲਚੀ ਕੇ ਰੋਡ ਕੰਬੋਜ ਨਗਰ ਦੀਆਂ ਸੰਗਤਾਂ ਨੇ ਕੇਕ ਨੂੰ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 19 ਤੱਕ ਮਨਾਇਆ ਜਾਵੇਗਾ ਬਾਲ ਮਜ਼ਦੂਰੀ ਖ਼ਾਤਮਾ ਹਫਤਾ-ਚੰਦਰ ਗੈਂਦ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਜ਼ਿਲ੍ਹੇ ਪੰਜਾਬ ਤਹਿਤ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 19 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਖ਼ਤਰਨਾਕ ...

ਪੂਰੀ ਖ਼ਬਰ »

ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਟੀਮ ਨੇ ਗ਼ਰੀਬ ਔਰਤ ਨੂੰ ਰਾਸ਼ਨ ਦਿੱਤਾ

ਫ਼ਿਰੋਜ਼ਪੁਰ, 13 ਨਵੰਬਰ (ਗੁਰਿੰਦਰ ਸਿੰਘ)-ਮਨੁੱਖਤਾ ਦੀ ਭਲਾਈ ਲਈ ਨਿਰੰਤਰ ਯਤਨਸ਼ੀਲ ਸਮਾਜ ਸੇਵੀ ਸੰਸਥਾ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਦੀ ਟੀਮ ਵਲੋਂ ਗ਼ਰੀਬ ਵਿਧਵਾ ਨੂੰ ਇਕ ਮਹੀਨੇ ਦਾ ਰਾਸ਼ਨ ਦੇ ਕੇ ਉਸ ਦੀ ਮਦਦ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਕਿਸਾਨ ਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿਚ ਲਗਾਇਆ ਧਰਨਾ

ਮਮਦੋਟ, 13 ਨਵੰਬਰ (ਸੁਖਦੇਵ ਸਿੰਘ ਸੰਗਮ)-ਕਿਸਾਨ ਅਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮਮਦੋਟ ਦੇ ਪਿੰਡ ਨਿਆਜੀਆਂ ਦੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਨਾਇਬ ਤਹਿਸੀਲਦਾਰ ਮਮਦੋਟ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ | ਕਮੇਟੀ ਦੇ ਮੈਂਬਰਾਂ ਨੇ ...

ਪੂਰੀ ਖ਼ਬਰ »

ਸਰਕਾਰ ਵਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਦਾ ਨੈਸ਼ਨਲ ਕਮਿਸ਼ਨਰ ਫ਼ਾਰ ਵੁਮੈਨ ਦੀ ਮੈਂਬਰ ਵਲੋਂ ਜਾਇਜ਼ਾ

ਫ਼ਿਰੋਜ਼ਪੁਰ 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਔਰਤਾਂ ਅਤੇ ਲੜਕੀਆਂ ਦੀ ਭਲਾਈ ਲਈ ਚਲਾਈਆਂ ਵੱਖ-ਵੱਖ ਸਕੀਮਾਂ ਤਹਿਤ ਸਬੰਧਿਤ ਵਿਭਾਗਾਂ ਵਲੋਂ ਹੁਣ ਤੱਕ ਕੀਤੀ ਕਾਰਗੁਜ਼ਾਰੀ ਦੀ ਜਾਣਕਾਰੀ ਹਾਸਲ ਕਰਨ ਲਈ ਨੈਸ਼ਨਲ ਕਮਿਸ਼ਨਰ ...

ਪੂਰੀ ਖ਼ਬਰ »

ਵਿਵੇਕਾਨੰਦ ਵਰਲਡ ਸਕੂਲ 'ਚ ਦੋ ਰੋਜ਼ਾ ਖੇਡਾਂ ਸ਼ੁਰੂ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਵਿਵੇਕਾਨੰਦ ਵਰਲਡ ਸਕੂਲ ਦੇ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਅਤੇ ਡਾਇਰੈਕਟਰ ਐੱਸ.ਐਨ ਰੁਦਰਾ ਵਲੋਂ ਆਪਣੇ ਕਰ ਕਮਲਾਂ ਨਾਲ ਸਕੂਲ ਦੇ ਵਿਹੜੇ ਵਿਚ ਸਾਲਾਨਾ ਦੋ ਰੋਜ਼ਾ ਖੇਡਾਂ ਸ਼ੁਰੂ ਕਰਵਾਈਆਂ ਗਈਆਂ, ਜਿਸ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX