ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  19 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  31 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  42 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 3 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 3 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 3 hours ago
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  about 4 hours ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 4 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 4 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  about 5 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 5 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 5 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 5 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 5 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 6 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 6 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 7 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 7 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 8 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 8 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 8 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 9 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 10 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 10 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਸੰਪਾਦਕੀ

ਮਹਾਰਾਸ਼ਟਰ ਦੀ ਸਿਆਸੀ ਡਰਾਮੇਬਾਜ਼ੀ

ਮਹਾਰਾਸ਼ਟਰ ਵਿਚ ਤਿੰਨ ਕੁ ਹਫ਼ਤੇ ਪਹਿਲਾਂ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਜੋ ਸਿਆਸੀ ਡਰਾਮੇਬਾਜ਼ੀ ਦੇਖਣ ਨੂੰ ਮਿਲੀ ਹੈ ਅਤੇ ਜਿਸ ਤਰ੍ਹਾਂ ਸਿਆਸਤਦਾਨਾਂ ਦੀ ਸੱਤਾ ਦੀ ਭੁੱਖ ਉੱਭਰ ਕੇ ਸਾਹਮਣੇ ਆਈ ਹੈ, ਉਸ ਨੇ ਭਾਰਤੀ ਸਿਆਸਤ ਨੂੰ ਨਾ ਸਿਰਫ਼ ਹੋਰ ਨਿਵਾਣ ਵਿਚ ਧੱਕਿਆ ਹੈ, ਸਗੋਂ ਸਿਆਸਤਦਾਨਾਂ ਦੇ ਕਿਰਦਾਰ ਨੂੰ ਵੀ ਹੋਰ ਨੰਗਾ ਕੀਤਾ ਹੈ।
ਮਹਾਰਾਸ਼ਟਰ ਦੇ ਚੋਣ ਨਤੀਜੇ ਕਿਸੇ ਵੀ ਇਕ ਪਾਰਟੀ ਦੇ ਹੱਕ ਵਿਚ ਨਹੀਂ ਸਨ ਆਏ। ਇਥੋਂ ਦੀ ਵਿਧਾਨ ਸਭਾ ਦੇ ਕੁੱਲ 288 ਮੈਂਬਰ ਹਨ, ਕਿਸੇ ਵੀ ਪਾਰਟੀ ਨੂੰ ਬਹੁਮਤ ਲਈ ਘੱਟੋ-ਘੱਟ 145 ਮੈਂਬਰਾਂ ਦੀ ਜ਼ਰੂਰਤ ਸੀ। ਭਾਜਪਾ ਨੂੰ 105 ਸੀਟਾਂ ਮਿਲੀਆਂ, ਸ਼ਿਵ ਸੈਨਾ ਨੂੰ 56, ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। ਇਹ ਚੋਣਾਂ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਲੜੀਆਂ ਸਨ ਪਰ ਦੂਸਰੇ ਪਾਸੇ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਕੇ ਇਨ੍ਹਾਂ ਚੋਣਾਂ ਵਿਚ ਉਤਰੇ ਸਨ। ਜੇਕਰ ਸਮਝੌਤੇ ਅਨੁਸਾਰ ਭਾਜਪਾ ਅਤੇ ਸ਼ਿਵ ਸੈਨਾ ਸਰਕਾਰ ਬਣਾਉਣ ਲਈ ਇਕੱਠੀਆਂ ਹੋ ਜਾਂਦੀਆਂ ਤਾਂ ਉਨ੍ਹਾਂ ਕੋਲ ਸਪੱਸ਼ਟ ਬਹੁਮਤ ਸੀ ਅਤੇ ਦੂਸਰੀਆਂ ਦੋਵੇਂ ਪਾਰਟੀਆਂ ਇਸ ਗਿਣਤੀ-ਮਿਣਤੀ ਵਿਚੋਂ ਬਾਹਰ ਸਨ। ਸ਼ਿਵ ਸੈਨਾ ਨੂੰ ਚਾਹੇ ਭਾਜਪਾ ਤੋਂ ਅੱਧੀਆਂ ਕੁ ਸੀਟਾਂ ਹੀ ਮਿਲੀਆਂ ਪਰ ਜਿਸ ਤਰ੍ਹਾਂ ਦਾ ਕੁਰਸੀ ਦਾ ਮੋਹ ਉਸ ਨੇ ਦਿਖਾਇਆ, ਉਸ ਤੋਂ ਇਹ ਜ਼ਰੂਰ ਸਪੱਸ਼ਟ ਹੋ ਗਿਆ ਕਿ ਫ਼ਿਰਕੂ ਸਿਧਾਂਤਾਂ ਨੂੰ ਪ੍ਰਣਾਈ ਇਹ ਪਾਰਟੀ ਸਦਾਚਾਰ ਤੋਂ ਦੂਰ ਹੈ। ਚਾਹੇ ਸ਼ਿਵ ਸੈਨਾ ਦੇ ਆਗੂ ਭਾਜਪਾ 'ਤੇ ਇਹ ਦੋਸ਼ ਮੜ੍ਹਦੇ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ 'ਚ ਅੱਧੋ-ਅੱਧੀ ਤਾਕਤ ਵੰਡਣ ਦਾ ਫ਼ੈਸਲਾ ਹੋਇਆ ਸੀ, ਪਰ ਭਾਜਪਾ ਆਗੂਆਂ ਨੇ ਹਮੇਸ਼ਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ। ਸ਼ਿਵ ਸੈਨਾ ਵਲੋਂ ਲਗਪਗ ਅੱਧੀਆਂ ਸੀਟਾਂ ਲੈਣ ਤੋਂ ਬਾਅਦ ਅੱਧੇ ਸਮੇਂ ਲਈ ਮੁੱਖ ਮੰਤਰੀ ਦੀ ਕੁਰਸੀ 'ਤੇ ਦਾਅਵਾ ਜਿਤਾਉਣਾ ਗ਼ੈਰ-ਵਾਜਬ ਸੀ। ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਭਾਜਪਾ ਉਨ੍ਹਾਂ ਦੇ ਸਹਿਯੋਗ ਬਿਨਾਂ ਸਰਕਾਰ ਨਹੀਂ ਬਣਾ ਸਕੇਗੀ, ਇਸ ਕਰਕੇ ਉਸ ਨੇ ਆਪਣੀ ਅੜੀ ਜਾਰੀ ਰੱਖੀ। ਇਸੇ ਕਰਕੇ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਇਹ ਦੋਵੇਂ ਪਾਰਟੀਆਂ ਕਿਸੇ ਸਮਝੌਤੇ 'ਤੇ ਨਾ ਪੁੱਜ ਸਕੀਆਂ। ਅਖ਼ੀਰ ਭਾਜਪਾ ਨੇ ਆਪਣੇ ਪੱਖ 'ਤੇ ਕਾਇਮ ਰਹਿੰਦਿਆਂ ਸਰਕਾਰ ਲਈ ਦਾਅਵਾ ਪੇਸ਼ ਨਾ ਕਰਨ ਦਾ ਐਲਾਨ ਕਰ ਦਿੱਤਾ।
ਦੂਜੇ ਪਾਸੇ ਆਪਣੀਆਂ 56 ਸੀਟਾਂ ਦੇ ਸਹਾਰੇ 'ਤੇ ਸ਼ਿਵ ਸੈਨਾ ਸੂਬੇ ਦਾ ਰਾਜ-ਭਾਗ ਸੰਭਾਲਣ ਦੇ ਦਾਅਵੇ ਕਰ ਰਹੀ ਹੈ। ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਇਨ੍ਹਾਂ ਦਾਅਵਿਆਂ ਨੂੰ ਮੁੱਖ ਰੱਖ ਕੇ ਸ਼ਿਵ ਸੈਨਾ ਨੂੰ ਬਹੁਮਤ ਜੁਟਾਉਣ ਲਈ 24 ਘੰਟੇ ਦੀ ਮੁਹਲਤ ਦਿੱਤੀ ਪਰ ਇਸ ਸਮੇਂ ਵਿਚ ਉਹ ਕਿਸੇ ਵੀ ਤਰ੍ਹਾਂ ਬਹੁਮਤ ਸਾਬਤ ਨਹੀਂ ਸੀ ਕਰ ਸਕੀ, ਕਿਉਂਕਿ ਇਸ ਹਿੰਦੂਵਾਦੀ ਸਿਧਾਂਤਾਂ ਨੂੰ ਪ੍ਰਣਾਈ ਪਾਰਟੀ ਦਾ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਕਾਂਗਰਸ ਨਾਲ ਮਿਲ ਕੇ ਚਲ ਸੱਕਣਾ ਬੇਹੱਦ ਮੁਸ਼ਕਿਲ ਜਾਪਦਾ ਸੀ। ਭਾਜਪਾ ਦੇ ਸਰਕਾਰ ਬਣਾਉਣ ਦੇ ਦਾਅਵੇ ਤੋਂ ਪਿੱਛੇ ਹਟਣ ਤੋਂ ਬਾਅਦ ਸ਼ਿਵ ਸੈਨਾ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਕਾਂਗਰਸ ਨਾਲ ਸਾਂਝ ਭਿਆਲੀ ਪਾਉਣ ਦਾ ਯਤਨ ਕਰਦੀ ਰਹੀ ਪਰ ਇਹ ਦੋਵੇਂ ਹੀ ਪਾਰਟੀਆਂ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਤੋਂ ਹਿਚਕਚਾਉਂਦੀਆਂ ਰਹੀਆਂ। ਕਾਂਗਰਸ ਜਿਸ ਨੇ ਹਮੇਸ਼ਾ ਹੀ ਸਿਧਾਂਤਕ ਤੌਰ 'ਤੇ ਧਰਮ ਨਿਰਪੱਖਤਾ ਨੂੰ ਆਪਣਾ ਮੁਢਲਾ ਸਿਧਾਂਤ ਬਣਾਈ ਰੱਖਿਆ ਅਤੇ ਉਸ ਨੇ ਇਨ੍ਹਾਂ ਦੋਵਾਂ ਹੀ ਫ਼ਿਰਕੂ ਪਾਰਟੀਆਂ ਤੋਂ ਆਪਣੀ ਦੂਰੀ ਬਣਾਈ ਰੱਖੀ ਹੈ। ਉਹ ਪਾਰਟੀ ਜੇ ਸ਼ਿਵ ਸੈਨਾ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦਿੰਦੀ ਹੈ, ਆਪਣੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀ ਗੱਲ ਹੋਵੇਗੀ। ਚਾਹੇ ਇਸ ਸਾਰੇ ਦ੍ਰਿਸ਼ ਵਿਚ ਉਥੋਂ ਦੇ ਰਾਜਪਾਲ ਨੇ ਰਾਸ਼ਟਰਪਤੀ ਰਾਜ ਲਗਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਇਸ ਨੂੰ ਕੇਂਦਰੀ ਮੰਤਰੀ ਮੰਡਲ ਨੇ ਤੁਰੰਤ ਮਨਜ਼ੂਰ ਵੀ ਕਰ ਲਿਆ ਹੈ। ਇਸ ਗੱਲ 'ਤੇ ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਕਾਂਗਰਸ ਨੂੰ ਰਾਜਪਾਲ ਦੀ ਆਲੋਚਨਾ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ ਹੈ। ਸ਼ਿਵ ਸੈਨਾ ਨੇ ਤਾਂ ਇਸ ਮਸਲੇ 'ਤੇ ਸਰਬ ਉੱਚ ਅਦਾਲਤ ਦਾ ਦਰਵਾਜ਼ਾ ਵੀ ਖਟ-ਖਟਕਾਇਆ ਹੈ।
ਅਸੀਂ ਮਹਿਸੂਸ ਕਰਦੇ ਹਾਂ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਸਰਕਾਰ ਬਣਾਉਣ ਦੇ ਯਤਨਾਂ ਲਈ ਗੱਲਬਾਤ ਕਰਦੀਆਂ ਸਾਰੀਆਂ ਪਾਰਟੀਆਂ ਨੂੰ ਹੋਰ ਸਮਾਂ ਜ਼ਰੂਰ ਦੇਣਾ ਚਾਹੀਦਾ ਸੀ ਅਤੇ ਸਾਰੀਆਂ ਹੀ ਸੰਭਾਵਨਾਵਾਂ ਦੇ ਖ਼ਤਮ ਹੋਣ ਤੋਂ ਬਾਅਦ ਹੀ ਰਾਸ਼ਟਰਪਤੀ ਰਾਜ ਦੀ ਸਿਫ਼ਾਰਸ਼ ਕਰਨੀ ਚਾਹੀਦੀ ਸੀ ਪਰ ਰਾਜਪਾਲ ਨੇ ਅਸੈਂਬਲੀ ਭੰਗ ਕਰਨ ਦਾ ਐਲਾਨ ਨਹੀਂ ਕੀਤਾ, ਜਿਸ ਤੋਂ ਇਹ ਅਸਾਰ ਬਣ ਗਏ ਹਨ ਕਿ ਸ਼ਿਵ ਸੈਨਾ ਹਾਲੇ ਵੀ ਕਾਂਗਰਸ ਅਤੇ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਭਾਈਵਾਲੀ ਬਣਾ ਸਕਦੀ ਹੈ। ਜੇਕਰ ਇਨ੍ਹਾਂ ਤਿੰਨਾਂ ਪਾਰਟੀਆਂ ਵਿਚਕਾਰ ਸਰਕਾਰ ਬਣਾਉਣ ਸਬੰਧੀ ਕੋਈ ਸਹਿਮਤੀ ਹੋ ਜਾਂਦੀ ਹੈ ਤਾਂ ਗਿਣਤੀ ਦੇ ਹਿਸਾਬ ਨਾਲ ਇਨ੍ਹਾਂ ਦਾ ਬਹੁਮਤ ਬਣ ਜਾਵੇਗਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਵਿਚ ਹਾਲੇ ਇਹ ਦੋਵੇਂ ਪਾਰਟੀਆਂ ਸ਼ਿਵ ਸੈਨਾ 'ਤੇ ਇਤਬਾਰ ਕਰਨ ਲਈ ਤਿਆਰ ਨਹੀਂ ਜਾਪਦੀਆਂ ਅਤੇ ਨਾ ਹੀ ਇਕ ਕੱਟੜਵਾਦੀ ਹਿੰਦੂ ਪਾਰਟੀ ਨਾਲ ਸਾਂਝ ਭਿਆਲੀ ਤੋਂ ਬਾਅਦ ਲੋਕਾਂ ਅੱਗੇ ਜਵਾਬਦੇਹ ਹੋਣ ਲਈ ਤਿਆਰ ਹਨ। ਜੇਕਰ ਕੱਲ੍ਹ ਨੂੰ ਇਹ ਪਾਰਟੀਆਂ ਇਕੱਠੀਆਂ ਵੀ ਹੋ ਜਾਂਦੀਆਂ ਹਨ ਤਾਂ ਮਹਾਰਾਸ਼ਟਰ ਵਿਚ ਕਿਸ ਤਰ੍ਹਾਂ ਦੀ ਸਰਕਾਰ ਬਣੇਗੀ ਅਤੇ ਇਹ ਕਿੰਨੀ ਕੁ ਮਜ਼ਬੂਤ ਹੋਵੇਗੀ ਅਤੇ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਦੇਣ ਦੇ ਸਮਰੱਥ ਹੋ ਸਕੇਗੀ? ਇਸ ਬਾਰੇ ਹਾਲੇ ਤੱਕ ਅਨੇਕਾਂ ਤਰ੍ਹਾਂ ਦੇ ਸੰਸੇ ਬਰਕਰਾਰ ਹਨ। ਆਉਂਦੇ ਦਿਨਾਂ ਵਿਚ ਸੂਬੇ ਵਿਚ ਅਜਿਹੇ ਸਿਆਸੀ ਡਰਾਮੇ ਦੇ ਹੋਰ ਨਜ਼ਾਰੇ ਦੇਖਣ ਨੂੰ ਮਿਲ ਸਕਦੇ ਹਨ।


-ਬਰਜਿੰਦਰ ਸਿੰਘ ਹਮਦਰਦ

ਨੋਟਬੰਦੀ ਦੇ 3 ਸਾਲਾਂ ਬਾਅਦ ਕਿਥੇ ਖੜ੍ਹਾ ਹੈ ਭਾਰਤੀ ਅਰਥਚਾਰਾ?

ਬਿਨਾਂ ਵਿਆਪਕ ਚਰਚਾ ਦੇ ਨਤੀਜਿਆਂ 'ਤੇ ਪਹੁੰਚਣ ਦਾ ਅਮਲ ਕਿਸੇ ਵੀ ਦੇਸ਼ ਦੇ ਬੌਧਿਕ ਵਿਕਾਸ ਲਈ ਖ਼ਤਰਾ ਹੋ ਸਕਦਾ ਹੈ। ਇਸ ਵੇਲੇ ਲੋੜ ਚਰਚਾ ਚਾਲੂ ਰੱਖਣ ਦੀ ਹੈ। ਤਿੰਨ ਸਾਲ ਪਹਿਲਾਂ ਨੋਟਬੰਦੀ ਸਮੇਂ ਲਿਖੇ ਲੇਖ 'ਚ ਅਸੀਂ ਚਰਚਾ ਚਾਲੂ ਰੱਖਣ ਦੀ ਗੱਲ ਕੀਤੀ ਸੀ। ਪਰ ਕਹਿੰਦੇ ...

ਪੂਰੀ ਖ਼ਬਰ »

ਵਿਸ਼ਵਾਸ ਹੀ ਦਾਰੂ ਹੈ ਹਰ ਮਰਜ਼ ਦਾ

ਕਿਸੇ ਸਿਆਣੇ ਬੰਦੇ ਨੂੰ ਬਾਜ਼ਾਰ 'ਚ ਖ਼ਰੀਦਦਾਰੀ ਕਰਦੇ ਵੇਖੋ, ਤਾਂ ਉਸ ਦੇ ਮਾਪਦੰਡ ਵੱਖਰੇ ਹੋਣਗੇ। ਉਸ ਦਾ ਦਿੱਖ ਵੱਲ ਧਿਆਨ ਘੱਟ ਤੇ ਟਿਕਾਅ ਵੱਧ ਹੋਵੇਗਾ। ਠੋਸ ਤੇ ਟਿਕਾਊ ਹੀ ਉਸ ਦੀ ਜ਼ਰੂਰਤ ਹੋਵੇਗੀ। ਕੁਝ ਅਜਿਹਾ ਹੀ ਮੰਗ ਪੱਤਰ ਕੁਦਰਤ ਦਾ ਰਹਿੰਦਾ ਹੈ। ਜਿਹੜੇ ਇਨਸਾਨ ...

ਪੂਰੀ ਖ਼ਬਰ »

ਬਾਲ ਦਿਵਸ 'ਤੇ ਵਿਸ਼ੇਸ਼

ਅਜੋਕੇ ਸਮੇਂ ਦੇ ਸੰਦਰਭ 'ਚ ਬਾਲ ਦਿਵਸ ਦੀ ਸਾਰਥਿਕਤਾ ਦਾ ਸਵਾਲ

ਬਾਲ ਦਿਵਸ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਸਾਡੇ ਦੇਸ਼ ਵਿਚ ਹਰ ਸਾਲ 14 ਨਵੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਹੈ। ਆਜ਼ਾਦੀ ਤੋਂ 7 ਦਹਾਕਿਆਂ ਬਾਅਦ ਵੀ ਅਜਿਹੀਆਂ ਬੁਨਿਆਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX