ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  7 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  19 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  30 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 1 hour ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 3 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 3 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 3 hours ago
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  about 3 hours ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 4 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 4 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  1 minute ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 5 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 5 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 5 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 5 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 5 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 5 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 6 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 7 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 7 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 8 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 8 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 8 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 9 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 9 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 10 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਜਲੰਧਰ

ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਧੀਮੀ ਗਤੀ ਤੋਂ ਵਿਧਾਇਕ ਬੇਰੀ ਤੇ ਪ੍ਰਗਟ ਨਾਰਾਜ਼

ਮੇਅਰ ਤੇ ਕਮਿਸ਼ਨਰ ਨੂੰ ਮਿਲ ਕੇ ਕਿਹਾ, ਜਦ ਫ਼ੰਡ ਮੌਜੂਦ ਹੈ ਤਾਂ ਤੇਜ਼ੀ ਨਾਲ ਕਰਵਾਓ ਕੰਮ

ਜਲੰਧਰ, 13 ਨਵੰਬਰ (ਸ਼ਿਵ ਸ਼ਰਮਾ)- ਸ਼ਹਿਰ ਵਿਚ ਵਿਕਾਸ ਦੇ ਕੰਮਾਂ ਅਤੇ ਸਫ਼ਾਈ ਨੂੰ ਲੈ ਕੇ ਵਿਧਾਇਕਾਂ ਵਲੋਂ ਨਿਗਮ ਪ੍ਰਸ਼ਾਸਨ ਕੋਲ ਮਸਲੇ ਉਠਾਏ ਜਾਂਦੇ ਰਹੇ ਹਨ, ਪਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੇ ਕੱਛੂ ਦੀ ਚਾਲ ਨਾਲ ਚੱਲ ਰਹੇ ਕੰਮਾਂ ਤੋਂ ਵਿਧਾਇਕਾਂ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਵਿਧਾਇਕ ਪਰਗਟ ਸਿੰਘ, ਵਿਧਾਇਕ ਰਜਿੰਦਰ ਬੇਰੀ ਨੇ ਨਿਗਮ ਵਿਚ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ ਨੂੰ ਮਿਲ ਕੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੇ ਕੰਮਾਂ ਦੀ ਹੌਲੀ ਗਤੀ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਦੀ ਹਦਾਇਤ ਦਿੱਤੀ ਹੈ | ਵਿਧਾਇਕਾਂ ਦਾ ਕਹਿਣਾ ਸੀ ਕਿ ਸਮਾਰਟ ਸਿਟੀ ਦੇ ਜਦ ਸਾਰੇ ਫ਼ੰਡ ਮੌਜੂਦ ਹਨ ਤਾਂ ਪ੍ਰਾਜੈਕਟਾਂ ਵਿਚ ਤੇਜ਼ੀ ਕਿਉਂ ਨਹੀਂ ਲਿਆਈ ਜਾ ਰਹੀ ਹੈ | ਵਿਧਾਇਕਾਂ ਨੇ ਕਿਹਾ ਕਿ ਲੁਧਿਆਣਾ ਵਿਚ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੇ 60 ਤੋਂ 70 ਫ਼ੀਸਦੀ ਕੰਮ ਹੋ ਚੁੱਕੇ ਹਨ, ਪਰ ਜਲੰਧਰ ਵਿਚ ਇਨ੍ਹਾਂ ਕੰਮਾਂ ਦੀ ਗਤੀ ਕਾਫ਼ੀ ਧੀਮੀ ਹੈ | ਰਜਿੰਦਰ ਬੇਰੀ ਦਾ ਕਹਿਣਾ ਸੀ ਕਿ ਵਰਕਸ਼ਾਪ ਚੌਕ ਨੂੰ ਸਮਾਰਟ ਬਣਾਉਣ ਦੇ ਨਾਂਅ 'ਤੇ ਛੋਟਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਟਰੈਫ਼ਿਕ ਦੀ ਹੋਰ ਪ੍ਰੇਸ਼ਾਨੀ ਆਵੇਗੀ | ਬੇਰੀ ਦਾ ਕਹਿਣਾ ਸੀ ਕਿ ਕੰਮ ਕਾਫ਼ੀ ਹੌਲੀ ਚੱਲ ਰਿਹਾ ਹੈ, ਦੂਜੇ ਹੋਰ ਕਿਸੇ ਚੌਕ ਦਾ ਕੰਮ ਨਹੀਂ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਮੇਅਰ ਨੂੰ ਉਨ੍ਹਾਂ ਨੇ ਠੇਕੇਦਾਰ ਨੂੰ ਨੋਟਿਸ ਦੇਣ ਲਈ ਕਹਿ ਦਿੱਤਾ ਹੈ | ਬੇਰੀ, ਪਰਗਟ ਸਿੰਘ ਨੇ ਸਮਾਰਟ ਸਿਟੀ ਵਿਚ 46 ਕਰੋੜ ਦੀ ਲਾਗਤ ਨਾਲ ਲੱਗਣ ਵਾਲੀਆਂ ਐੱਲ. ਈ. ਡੀ. ਲਾਈਟਾਂ ਦਾ ਮਸਲਾ ਉਠਾਇਆ ਕਿ ਪਾਵਰਕਾਮ ਨੇ ਇਸ ਲਈ ਮਨਜ਼ੂਰੀ ਦੇਣ ਵਾਲੀ ਫ਼ਾਈਲ ਰੋਕ ਦਿੱਤੀ ਹੈ ਕਿ ਪਿਛਲੀ ਕੰਪਨੀ ਨੇ 65,000 ਲਾਈਟਾਂ ਦੀ ਮਨਜ਼ੂਰੀ ਲਈ ਸੀ ਤੇ ਹੁਣ 10,000 ਹਜ਼ਾਰ ਲਾਈਟਾਂ ਵਧ ਗਈਆਂ ਹਨ | ਪਰਗਟ ਸਿੰਘ ਵਿਧਾਇਕ ਨੇ ਵੀ ਦੱਸਿਆ ਕਿ ਨਵੇਂ ਇਲਾਕੇ ਵਧਣ ਕਰਕੇ ਐੱਲ. ਈ. ਡੀ. ਲਾਈਟਾਂ ਦੀ ਗਿਣਤੀ ਵਧੀ ਹੈ | ਉਨ੍ਹਾਂ ਨੇ ਕਮਿਸ਼ਨਰ ਨੂੰ ਇਸ ਮਸਲੇ ਨੂੰ ਪਾਵਰਕਾਮ ਕੋਲ ਉਠਾ ਕੇ ਹੱਲ ਕਰਵਾਉਣ ਲਈ ਕਿਹਾ ਤਾਂ ਜੋ ਪ੍ਰਾਜੈਕਟ ਸ਼ੁਰੂ ਹੋ ਸਕਣ | ਵਿਧਾਇਕ ਨੇ ਪੁਲਿਸ ਲਾਈਨ ਵਿਚ ਆਈ. ਸੀ. ਸੀ. ਸੀ. (ਇੰਟਰਾਗਰੇਟਿਡ ਕੰਟਰੋਲ ਐਾਡ ਕਮਾਨ ਸੈਂਟਰ) ਦੀ ਇਮਾਰਤ ਤੋਂ ਬਾਅਦ ਅੱਗੇ ਕੰਮ ਤੇਜ਼ ਕਰਨ ਦੀ ਹਦਾਇਤ ਦਿੱਤੀ | ਕਮਿਸ਼ਨਰ ਦੀਪਰਵਾ ਲਾਕੜਾ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਹਦਾਇਤ ਜਾਰੀ ਕਰਨਗੇ | ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਜਲਦੀ ਹੀ ਇਸ ਬਾਰੇ ਮੀਟਿੰਗ ਸੱਦਣਗੇ ਜਿਨ੍ਹਾਂ ਵਿਚ ਪ੍ਰਾਜੈਕਟਾਂ ਨੂੰ ਤੇਜ਼ੀ ਲਿਆਉਣ ਬਾਰੇ ਗੱਲਬਾਤ ਕੀਤੀ ਜਾਵੇਗੀ |
ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਤੇ ਨਿਗਮ ਸਟਾਰ ਰੇਟਿੰਗ ਲਈ ਕਰੇਗਾ ਅਪਲਾਈ
ਸ਼ਹਿਰ ਵਿਚ ਕੂੜੇ ਦੀ ਸਮੱਸਿਆ ਅਜੇ ਤੱਕ ਚਾਹੇ ਪੂਰੀ ਤਰਾਂ ਨਾਲ ਹੱਲ ਨਹੀਂ ਹੋਈ ਹੈ, ਜਦਕਿ ਨਗਰ ਨਿਗਮ ਨੇ ਕੇਂਦਰ ਸ਼ਹਿਰੀ ਵਿਕਾਸ ਮੰਤਰਾਲਾ ਕੋਲ ਕੂੜਾ ਮੁਕਤ ਸਿਟੀ ਲਈ ਸਟਾਰ ਰੇਟਿੰਗ ਲਈ ਅਪਲਾਈ ਕਰਨ ਦਾ ਫ਼ੈਸਲਾ ਕੀਤਾ ਹੈ | ਸਤੰਬਰ ਵਿਚ ਕੇਂਦਰੀ ਵਿਕਾਸ ਮੰਤਰਾਲੇ ਵਲੋਂ ਕੂੜਾ ਮੁਕਤ ਸ਼ਹਿਰ ਵਿਚ ਸਰਵੇਖਣ ਕਰਵਾਇਆ ਸੀ, ਉਨ੍ਹਾਂ ਵਿਚ ਹਰਿਆਣਾ ਦੇ ਕਰਨਾਲ ਦਾ ਤੀਜਾ ਨੰਬਰ ਆਇਆ ਹੈ, ਜਦਕਿ ਮਹਾਰਾਸ਼ਟਰ ਤੇ ਗੁਜਰਾਤ ਦੇ ਸ਼ਹਿਰ ਪਹਿਲੇ ਅਤੇ ਦੂਜੇ ਨੰਬਰ 'ਤੇ ਰਹੇ ਹਨ | ਪੰਜਾਬ ਦੇ ਕਿਸੇ ਸ਼ਹਿਰ ਦੀ ਨਿਗਮ ਵਲੋਂ ਕੇਂਦਰ ਕੋਲ ਅਪਲਾਈ ਨਹੀਂ ਕੀਤਾ ਗਿਆ ਸੀ | ਹੈਲਥ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਸੀ ਕਿ ਜਿਨ੍ਹਾਂ ਹਿੱਸਿਆਂ ਵਿਚ ਇਲਾਕੇ ਕੂੜਾ ਮੁਕਤ ਕੀਤੇ ਗਏ ਹਨ, ਉਨ੍ਹਾਂ ਲਈ ਉਹ ਸਟਾਰ ਰੇਟਿੰਗ ਲਈ ਦੋ ਤੋਂ ਤਿੰਨ ਹਫ਼ਤੇ ਵਿਚ ਆਨਲਾਈਨ ਅਪਲਾਈ ਕਰਨਗੇ | ਸਟਾਰ ਰੇਟਿੰਗ ਵਿਚ ਕੂੜਾ ਚੁੱਕਣ ਤੋਂ ਲੈ ਕੇ ਉਸ ਨੂੰ ਖ਼ਤਮ ਕਰਨ ਤੱਕ ਦੀ ਹੁੰਦੀ ਹੈ | ਨਿਗਮ ਪ੍ਰਸ਼ਾਸਨ ਚਾਹੇ ਅਜੇ ਤੱਕ ਸਮੱਸਿਆ 'ਤੇ ਪੂਰੀ ਤਰਾਂ ਨਾਲ ਕਾਬੂ ਨਹੀਂ ਪਾ ਸਕਿਆ ਹੈ, ਪਰ ਸਮੱਸਿਆ ਹੱਲ ਕਰਨ ਦੀ ਦਿਸ਼ਾ ਵੱਲ ਕਦਮ ਉਠਾਉਣੇ ਸ਼ੁਰੂ ਕੀਤੇ ਗਏ ਹਨ |

ਸੀਮੈਂਟ ਫੈਕਟਰੀਆਂ 'ਚ ਭੇਜੇ ਜਾਣਗੇ ਜ਼ਬਤ ਕੀਤੇ ਪਲਾਸਟਿਕ ਦੇ ਲਿਫ਼ਾਫ਼ੇ

ਸਥਾਨਕ ਸਰਕਾਰਾਂ ਵਿਭਾਗ ਨੇ ਨਿਗਮ ਨੂੰ ਪੈਕ ਕਰਵਾਉਣ ਦੀ ਦਿੱਤੀ ਹਦਾਇਤ

ਜਲੰਧਰ, 13 ਨਵੰਬਰ (ਸ਼ਿਵ ਸ਼ਰਮਾ)- ਕੁਝ ਮਹੀਨੇ ਵਿਚ 80 ਤੋਂ 90 ਕੁਇੰਟਲ ਫੜੇ ਗਏ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ | ਸਥਾਨਕ ਸਰਕਾਰਾਂ ਵਿਭਾਗ ਨੇ ਇਨ੍ਹਾਂ ਫੜੇ ਗਏ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਸਟਾਕ ਨੂੰ ਸੀਮੈਂਟ ਫ਼ੈਕਟਰੀਆਂ ...

ਪੂਰੀ ਖ਼ਬਰ »

ਦੋੋ ਧਿਰਾਂ ਦੇ ਝਗੜੇ 'ਚ 4 ਜ਼ਖ਼ਮੀ-ਮਾਮਲਾ ਦਰਜ

ਜਲੰਧਰ 13 ਨਵੰਬਰ (ਸ਼ੈਲੀ)- ਜਲੰਧਰ ਦੀ ਮੋਤਾ ਸਿੰਘ ਮਾਰਕੀਟ ਵਿਖੇ ਇਕ ਦੁਕਾਨ ਵਿਚ ਦੋ ਧਿਰਾਂ ਦਾ ਝਗੜਾ ਹੋ ਗਿਆ, ਜਿਸ ਦੌਰਾਨ ਦੋਹਾਂ ਧਿਰਾਂ 'ਚੋਂ ਇਕ ਧਿਰ ਦੇ ਤਿੰਨ ਅਤੇ ਦੂਜੀ ਧਿਰ ਦਾ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ | ਜ਼ਖ਼ਮੀਆਂ ਨੂੰ ਮੌਕੇ 'ਤੇ ਸਿਵਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਚਰਸ ਦੇ ਮਾਮਲੇ 'ਚ ਕੈਦ

ਜਲੰਧਰ, 13 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਚਰਸ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਲਕੀਤ ਉਰਫ਼ ਬਿੱਟਾ ਵਾਸੀ ਨਕੋਦਰ ਨੂੰ 3 ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਬਰੀ

ਜਲੰਧਰ, 13 ਨਵੰਬਰ (ਚੰਦੀਪ ਭੱਲਾ)- ਜੇ. ਐਮ. ਆਈ. ਸੀ. ਸੁਧੀਰ ਕੁਮਾਰ ਦੀ ਅਦਾਲਤ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮੋਹਿਤ ਉਰਫ਼ ਗੌਰਵ ਵਾਸੀ ਸੁਲਤਾਨਪੁਰ ਲੋਧੀ, ਕਪੂਰਥਲਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਆਦਮਪੁਰ ਤੇ ਅਲਾਵਲਪੁਰ ਵਿਖੇ ਡੇਂਗੂ ਨੇ ਪਸਾਰੇ ਪੈਰ ਇਕ ਦੀ ਮੌਤ, ਹੋਰ ਵੀ ਕਈ ਆਏ ਲਪੇਟ 'ਚ

ਆਦਮਪੁਰ, 13 ਨਵੰਬਰ (ਰਮਨ ਦਵੇਸਰ)- ਆਦਮਪੁਰ ਤੇ ਨੇੜੇ ਕਸਬਾ ਅਲਾਵਲਪੁਰ ਵਿਖੇ ਡੇਂਗੂ ਨੇ ਆਪਣੇ ਪੈਰ ਪੂਰੀ ਤਰ੍ਹਾਂ ਫੈਲਾ ਰੱਖੇ ਹਨ ਜਿਸ ਦੇ ਚਲਦਿਆਂ ਚਾਰ ਮਰੀਜ਼ਾਂ ਦੀ ਡੇਂਗੂ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ ਤੇ 10-12 ਹੋਰ ਨਵੇਂ ਡੇਂਗੂ ਦੇ ਮਰੀਜ਼ਾਂ ਦਾ ਪਤਾ ਚੱਲਿਆ ...

ਪੂਰੀ ਖ਼ਬਰ »

ਸਕੈਨ ਦੀ ਰਿਪੋਟਰ ਗਲਤ ਦੱਸਣ 'ਤੇ ਐਮ.ਐਸ. ਨੂੰ ਕੀਤੀ ਸ਼ਿਕਾਇਤ

ਜਲੰਧਰ, 13 ਨਵੰਬਰ (ਸ਼ੈਲੀ)- ਸਿਵਲ ਹਸਪਤਾਲ ਜਲੰਧਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਕ ਮਰੀਜ਼ ਦੀ ਪਤਨੀ ਨੇ ਡਾਕਟਰ 'ਤੇ ਸਕੈਨਿੰਗ ਦੀ ਗਲਤ ਰਿਪੋਰਟ ਦੱਸਣ ਦੇ ਦੋਸ਼ ਲਗਾਏ | ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਰਾਜ ਕੁਮਾਰ ਨਿਵਾਸੀ ਭਾਰਗੋ ਕੈਂਪ ਦੀ ਪਤਨੀ ਮਮਤਾ ਨੇ ...

ਪੂਰੀ ਖ਼ਬਰ »

ਇਨਕਮ ਟੈਕਸ ਫਗਵਾੜਾ ਇਲੈਵਨ ਕਿ੍ਕਟ ਮੈਚ 'ਚ ਰਹੀ ਜੇਤੂ

ਜਲੰਧਰ, 13 ਨਵੰਬਰ (ਖੇਡ ਪ੍ਰਤੀਨਿਧ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ.ਏ. ਤੇ ਵਕੀਲਾਂ ਵਲੋਂ ਇਕ ਯਾਦਗਾਰੀ ਕ੍ਰਿਕਟ ਮੈਚ ਕਰਵਾਇਆ ਗਿਆ | ਇਸ ਮੈਚ ਦੇ 'ਚੋਂ ਇਨਕਮ ਟੈਕਸ ਫਗਵਾੜਾ ਇਲੈਵਨ ਦੀ ਟੀਮ ਨੇ ਬਾਰ ਐਸੋਸੀਏਸ਼ਨ ਦੀ ਟੀਮ 'ਤੇ ...

ਪੂਰੀ ਖ਼ਬਰ »

ਕੇ.ਐਮ.ਵੀ. 'ਚ ਐਸ.ਪੀ.ਐਸ.ਐਸ. ਵਿਸ਼ੇ 'ਤੇ ਵਰਕਸ਼ਾਪ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਾਡ ਬਿਜ਼ਨੈੱਸ ਐਡਮਨਿਸਟੇ੍ਰਸ਼ਨ ਵਲੋਂ ਐਸ.ਪੀ.ਐਸ.ਐਸ. ਸਟੈਟਿਸਟਿਕਲ ਪੈਕੇਜ ਫ਼ਾਰ ...

ਪੂਰੀ ਖ਼ਬਰ »

ਏ.ਪੀ.ਜੇ. ਕਾਲਜ ਦੇ ਵਿਦਿਆਰਥੀਆਂ ਨੇ ਇਟਲੀ ਦੇ ਗੁਰਦੁਆਰਾ ਸਾਹਿਬ 'ਚ ਮਨਾਇਆ ਪ੍ਰਕਾਸ਼ ਪੁਰਬ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)- ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀ ਇਟਲੀ ਵਿਖੇ ਆਪਣੇ ਵਿੱਦਿਅਕ ਦੌਰੇ 'ਤੇ ਗਏ ਹੋਏ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਮਨਾਇਆ | ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਦਿੱਤਾ ਵਜ਼ੀਫ਼ਾ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਜਲੰਧਰ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਪ੍ਰਸਿੱਧ ਉਦਯੋਗਪਤੀ ਪਰਮਿੰਦਰ ਬੇਰੀ ਵਲੋਂ ਵਜ਼ੀਫ਼ਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਪਰਮਿੰਦਰ ਬੇਰੀ ਇਸ ਸੰਸਥਾ ਵਿਚ ਵਿਦਿਆਰਥਣ ਰਹਿ ਚੁੱਕੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਨੰਨ੍ਹੇ ਵਿਦਿਆਰਥੀ ਬਣੇ ਚਾਚਾ ਨਹਿਰੂ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਬਾਲ ਦਿਵਸ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਨ ਨਗਰ ਬਰਾਂਚ 'ਚ ਮਨਾਇਆ ਗਿਆ | ਪਿ੍ੰ. ਨਮਰਤਾ ਦੀ ਅਗਵਾਈ 'ਚ ਐੱਲ.ਕੇ.ਜੀ. ਦੇ ਨੰਨ੍ਹੇ ...

ਪੂਰੀ ਖ਼ਬਰ »

ਟਾਊਨ ਹਾਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲਗਾਈ

ਜਲੰਧਰ, 13 ਨਵੰਬਰ (ਸ਼ਿਵ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਨਿਗਮ ਜਲੰਧਰ ਦੇ ਟਾਊਨ ਹਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲਗਾਈ ਗਈ ਹੈ | ਇਸ ਮੌਕੇ ਮੇਅਰ ਜਗਦੀਸ਼ ਰਾਜਾ, ਕੌਾਸਲਰ ਮਨਮੋਹਨ ਸਿੰਘ ਰਾਜੂ, ਕੌਾਸਲਰ ਨਿਰਮਲਜੀਤ ...

ਪੂਰੀ ਖ਼ਬਰ »

ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਲਈ ਪ੍ਰਬੰਧਕੀ ਕਮੇਟੀ ਦਾ ਗਠਨ

ਜਲੰਧਰ, 13 ਨਵੰਬਰ (ਖੇਡ ਪ੍ਰਤੀਨਿਧ)- ਪੰਜਾਬ ਕੁਸ਼ਤੀ ਸੰਸਥਾ ਦੀ ਜਨਰਲ ਬਾਡੀ ਦੀ ਮੀਟਿੰਗ ਪਦਮਸ੍ਰੀ ਕਰਤਾਰ ਸਿੰਘ (ਆਈ.ਪੀ.ਐਸ) ਦੀ ਪ੍ਰਧਾਨਗੀ ਹੇਠ ਗੋਲਫ਼ ਕਲੱਬ ਪੀ.ਏ.ਪੀ ਜਲੰਧਰ ਵਿਖੇ ਹੋਈ | ਇਸ ਬੈਠਕ ਦੇ ਵਿਚ ਪੰਜਾਬ ਨੂੰ ਜੋ ਸੀਨੀਅਰ ਨੈਸ਼ਨਲ ਕੁਸ਼ਤੀ ...

ਪੂਰੀ ਖ਼ਬਰ »

ਮਰਹੂਮ ਸੂਫ਼ੀ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਸੱਭਿਆਚਾਰਕ ਮੇਲਾ 17 ਨੂੰ

ਕਾਲਾ ਸੰਘਿਆਂ, 13 ਨਵੰਬਰ (ਸੰਘਾ)-ਮਰਹੂਮ ਸੂਫ਼ੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ 'ਚ ਪਿੰਡ ਅਠੋਲਾ ਵਿਖੇ ਲੱਗਦਾ ਸਾਲਾਨਾ ਸਭਿਆਚਾਰਕ ਮੇਲਾ 17 ਨਵੰਬਰ ਦਿਨ ਐਤਵਾਰ ਨੂੰ ਲੱਗ ਰਿਹਾ ਹੈ | ਰਾਜ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਤੇ ਮਨਜੀਤ ਸਿੰਘ ਸੋਹਲ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ 'ਤੇ ਵਿਅਕਤੀ ਦੀ ਮੌਤ

ਜਲੰਧਰ, 13 ਨਵੰਬਰ (ਸ਼ੈਲੀ)- ਦੇਰ ਰਾਤ ਥਾਣਾ ਦੇ ਵਿਚ ਪੈਂਦੇ ਵਰਕਸ਼ਾਪ ਚੌਕ ਵਿਖੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ | ਖ਼ਬਰ ਲਿਖੇ ਜਾਣ ਤੱਕ ਮਿ੍ਤਕ ਦੀ ਪਹਿਚਾਣ ਨਹੀਂ ਹੋ ਪਾਈ | ਜਾਣਕਾਰੀ ਅਨੁਸਾਰ ਸਾਈਕਲ ਸਵਾਰ ਵਰਕਸ਼ਾਪ ਚੌਕ ਵਲ ਜਾ ਰਿਹਾ ...

ਪੂਰੀ ਖ਼ਬਰ »

ਲੁੱਟਾ-ਖੋਹਾਂ ਕਰਨ ਵਾਲਾ ਕਾਬੂ

ਜਲੰਧਰ, 13 ਨਵੰਬਰ (ਸ਼ੈਲੀ)- ਥਾਣਾ-6 ਦੀ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਦੀ ਪਹਿਚਾਣ ਸੰਨੀ ਗਿੱਲ ਪੁੱਤਰ ਚਰਨਜੀਤ ਸਿੰਘ ਨਿਵਾਸੀ ਪਿੰਡ ਜੰਗਰਾਲ ਜਲੰਧਰ ਦੇ ਰੂਪ ਵਿਚ ਹੋਈ ਹੈ | ਜਾਣਕਾਰੀ ਦਿੰਦੇ ਹਏ ਥਾਣਾ-6 ਦੇ ਮੁਖੀ ...

ਪੂਰੀ ਖ਼ਬਰ »

ਸੰਗ ਢੇਸੀਆਂ ਵਿਖੇ ਨਗਰ ਕੀਰਤਨ ਸਜਾਇਆ

ਗੁਰਾਇਆ, 13 ਨਵੰਬਰ (ਬਲਵਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਸੰਗ ਢੇਸੀਆਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ...

ਪੂਰੀ ਖ਼ਬਰ »

ਪਿੰਡ ਭੱਟੀਆਂ ਵਿਖੇ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਫਿਲੌਰ, 13 ਨਵੰਬਰ ( ਸੁਰਜੀਤ ਸਿੰਘ ਬਰਨਾਲਾ)- ਨਜ਼ਦੀਕੀ ਪਿੰਡ ਭੱਟੀਆਂ ਵਿਖੇ ਸ੍ਰੀ ਗੁਰੂ ਨਾਨਕੇ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ ਅਤੇ ਰਾਗੀ ਸਿੰਘਾ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਮਾਮਲੇ 'ਚ ਕੈਦ

ਜਲੰਧਰ, 13 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਿਰਮਲ ਸਿੰਘ ਉਰਫ਼ ਨਿੰਮਾ ਵਾਸੀ ਨਕੋਦਰ ਨੂੰ ਡੇਢ ਸਾਲ ਦੀ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ...

ਪੂਰੀ ਖ਼ਬਰ »

ਗੁਰਸ਼ਰਨ ਸਿੰਘ ਦਾ ਸਨਮਾਨ ਹੋਣ ਨਾਲ ਸਨਅਤੀ ਖੇਤਰ ਦਾ ਮਾਣ ਵਧਿਆ

ਜਲੰਧਰ, 13 ਨਵੰਬਰ (ਸ਼ਿਵ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਸਮਾਗਮ ਵਿਚ ਦੇਸ਼-ਵਿਦੇਸ਼ਾਂ ਤੋਂ 550 ਪ੍ਰਮੁੱਖ ਵਿਅਕਤੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਸੀ, ਉਨ੍ਹਾਂ ਵਿਚ ਫੈਡਰੇਸ਼ਨ ਆਫ਼ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਚੁਗਿੱਟੀ/ਜੰਡੂਸਿੰਘਾ, 13 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਰੇ ਧਰਮਾਂ ਦੇ ਲੋਕਾਂ ਲਈ ਲਾਹੇਵੰਦ ਹੈ, ਜਿਸ 'ਤੇ ਅਮਲ ਕਰਦੇ ਹੋਏ ਆਵਾਗਵਨ ਦੇ ਚੱਕਰ ਤੋਂ ਬਚਿਆ ਜਾ ਸਕਦਾ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਤੇ ...

ਪੂਰੀ ਖ਼ਬਰ »

ਜੰਡੂਸਿੰਘਾ ਵਿਖੇ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 13 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਸ਼ਾਹਕੋਟ, ਨਕੋਦਰ ਤੋਂ ਲੋਕਾਂ ਦੇ ਜਲੰਧਰ ਆਉਣ ਨਾਲ ਭੀੜ ਵਧੀ, ਕੰਮਾਂ 'ਚ ਹੋ ਰਹੀ ਦੇਰੀ ਫਿਲੌਰ 'ਚ ਡਰਾਈਵਿੰਗ ਟਰੈਕ 'ਤੇ ਲੱਖਾਂ ਰੁਪਏ ਲਾਏ, ਪਰ ਟੈਸਟ ਦੀ ਸਹੂਲਤ ਨਹੀਂ ਦਿੱਤੀ

ਜਲੰਧਰ, 13 ਨਵੰਬਰ (ਸ਼ਿਵ)- ਆਰ. ਟੀ. ਏ. ਦਫ਼ਤਰ ਵਲੋਂ ਵਾਰ-ਵਾਰ ਯਤਨ ਕਰਕੇ ਵੀ ਡਰਾਈਵਿੰਗ ਟਰੈਕ 'ਤੇ ਭੀੜ ਘੱਟ ਨਹੀਂ ਹੋ ਰਹੀ ਹੈ ਜਿਸ ਕਰਕੇ ਲੋਕਾਂ ਦੇ ਕੰਮਾਂ ਵਿਚ ਹੋਰ ਵੀ ਦੇਰੀ ਹੋ ਰਹੀ ਹੈ | ਸ਼ਾਹਕੋਟ ਤੇ ਨਕੋਦਰ ਦੇ ਲਈ ਪੱਕੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣ ਦੀ ...

ਪੂਰੀ ਖ਼ਬਰ »

ਫਿਲੌਰ 'ਚ ਡਰਾਈਵਿੰਗ ਟਰੈਕ 'ਤੇ ਲੱਖਾਂ ਰੁਪਏ ਲਾਏ, ਪਰ ਟੈਸਟ ਦੀ ਸਹੂਲਤ ਨਹੀਂ ਦਿੱਤੀ

ਜਲੰਧਰ, 13 ਨਵੰਬਰ (ਸ਼ਿਵ)- ਆਰ. ਟੀ. ਏ. ਦਫ਼ਤਰ ਵਲੋਂ ਵਾਰ-ਵਾਰ ਯਤਨ ਕਰਕੇ ਵੀ ਡਰਾਈਵਿੰਗ ਟਰੈਕ 'ਤੇ ਭੀੜ ਘੱਟ ਨਹੀਂ ਹੋ ਰਹੀ ਹੈ ਜਿਸ ਕਰਕੇ ਲੋਕਾਂ ਦੇ ਕੰਮਾਂ ਵਿਚ ਹੋਰ ਵੀ ਦੇਰੀ ਹੋ ਰਹੀ ਹੈ | ਸ਼ਾਹਕੋਟ ਤੇ ਨਕੋਦਰ ਦੇ ਲਈ ਪੱਕੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣ ਦੀ ...

ਪੂਰੀ ਖ਼ਬਰ »

ਡਾ: ਜਗਦੀਸ਼ ਕੌਰ ਵਾਡੀਆ ਦੀ ਪੁਸਤਕ 'ਜਿਨਿ ਮਾਣਸ ਤੇ ਦੇਵਤੇ ਕੀਏ' ਲੋਕ ਅਰਪਣ

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਉਦਾਸੀਨ ਆਸ਼ਰਮ ਗੋਪਾਲ ਨਗਰ ਵਿਖੇ ਮਹਾਂ ਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਾ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਜਗਦੀਸ਼ ਕੌਰ ਵਾਡੀਆ ...

ਪੂਰੀ ਖ਼ਬਰ »

ਨਾਬਾਲਗਾ ਨਾਲ ਅਸ਼ਲੀਲ ਹਰਕਤ ਦੀ ਕੋਸ਼ਿਸ਼-ਮਾਮਲਾ ਦਰਜ

ਮਕਸੂਦਾਂ, 13 ਨਵੰਬਰ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾ 'ਚ ਇਕ ਪ੍ਰਵਾਸੀ ਮਜ਼ਦੂਰ ਦੀ 12 ਸਾਲਾ ਲੜਕੀ ਨੂੰ ਘਰ 'ਚ ਇਕੱਲਾ ਪਾ ਕੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਦੋਸ਼ੀ ਦੀ ...

ਪੂਰੀ ਖ਼ਬਰ »

ਮਿੱਠਾਪੁਰ ਦਾ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 13 ਨਵੰਬਰ (ਖੇਡ ਪ੍ਰਤੀਨਿਧ)- 47ਵਾਂ ਹਾਕੀ ਟੂਰਨਾਮੈਂਟ ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਚੇਅਰਮੈਨ ਡੀ.ਸੀ.ਪੀ. ਅਮਰੀਕ ਸਿੰਘ ਪੁਆਰ ਦੀ ਰਹਿਨੁਮਾਈ ਹੇਠ ਮਿੱਠਾਪੁਰ ਦਾ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਦੇ ਉਦਘਾਟਨ ਮੌਕੇ ਵਿਧਾਇਕ ...

ਪੂਰੀ ਖ਼ਬਰ »

ਸੰਸਕ੍ਰਿਤੀ ਕੇ.ਐਮ.ਵੀ. ਦਾ ਸੂਬਾ ਪੱਧਰੀ ਤਾਈਕਵਾਂਡੋ 'ਚ ਤੀਜਾ ਸਥਾਨ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)- ਸੰਸਕ੍ਰਿਤੀ ਕੇ. ਐਮ. ਵੀ. ਸਕੂਲ ਜਲੰਧਰ ਦੀ ਪਿ੍ੰਸੀਪਲ ਰਚਨਾ ਮੋਂਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਵੀਂ ਰਾਜ ਪੱਧਰੀ ਤਾਈਕਵਾਂਡੋ ਮੁਕਾਬਲੇ ਫ਼ਿਰੋਜ਼ਪੁਰ 'ਚ ਹੋਏ, ਜਿਸ ਦੀ ਸੰਸਥਾ ਦੇ ਖਿਡਾਰੀਆਂ ਨੇ ਪ੍ਰਤੀਨਿਧਤਾ ...

ਪੂਰੀ ਖ਼ਬਰ »

43 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ

ਜਲੰਧਰ, 13 ਨਵੰਬਰ (ਸ਼ੈਲੀ)- ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ 43 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ | ਲਾਰਵਾ ਵਿਰੋਧੀ ਸੈਲ ਦੀਆਂ ਵੱਖ-ਵੱਖ ਟੀਮਾਂ ...

ਪੂਰੀ ਖ਼ਬਰ »

ਗੁੱਜਰਾਂਵਾਲਾ ਜਿਊਲਰਜ਼ ਦਾ ਐਨੀਵਰਸਰੀ ਬੋਨਾਂਜ਼ਾ

ਜਲੰਧਰ, 13 ਨਵੰਬਰ (ਅ.ਬ.)- ਜਲੰਧਰ ਸ਼ਹਿਰ ਦੇ ਸਰਬੋਤਮ ਗੁੱਜਰਾਂਵਾਲਾ ਜਿਊਲਰਜ਼ ਇਕ ਵਾਰ ਫਿਰ ਆਪਣੇ ਗਾਹਕਾਂ ਲਈ ਆਪਣੀ 16ਵੀਂ ਬੋਨਾਂਜ਼ਾ ਸਕੀਮ ਲੈ ਆਏ ਹਨ | ਹਰ ਸਾਲ ਦੀ ਤਰਾਂ ਇਸ ਵਾਰ ਵੀ ਬੋਨਾਂਜ਼ਾ ਸਕੀਮ ਗਾਹਕਾਂ ਲਈ ਹੀਰੇ ਤੇ ਸੋਨੇ ਦੇ ਗਹਿਣਿਆਂ ਦੀ ਖ਼ਰੀਦ 'ਤੇ ਬਹੁਤ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਕੀਮਤ ਵਸੂਲੀ ਸਬੰਧੀ ਸੈਮੀਨਾਰ ਜਲੰਧਰ 'ਚ 16 ਨੂੰ

ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਲੋਕ ਇਨਸਾਫ ਪਾਰਟੀ ਵਲੋਂ ਨਹਿਰੀ ਪਾਣੀ ਦੀ ਕੀਮਤ ਵਸੂਲੀ ਸਬੰਧੀ ਸੈਮੀਨਾਰ 16 ਨਵੰਬਰ ਨੂੰ ਹੋਟਲ ਸੇਖੋਂ ਗਰੈਂਡ ਜਲੰਧਰ 'ਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ...

ਪੂਰੀ ਖ਼ਬਰ »

70 ਕਰੋੜ ਘਰਾਂ 'ਚ ਪਾਣੀ ਕੁਨੈੱਕਸ਼ਨ ਦੀ ਮਿਲੇਗੀ ਸਹੂਲਤ-ਕਟਾਰੀਆ

ਜਲੰਧਰ, 13 ਨਵੰਬਰ (ਸ਼ਿਵ)-ਕੇਂਦਰੀ ਜਲ ਸ਼ਕਤੀ ਤੇ ਸਮਾਜਿਕ ਨਿਆਂ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਭਾਰਤ ਸਰਕਾਰ ਹਰ ਘਰ 'ਚ ਕੁਨੈਕਸ਼ਨ ਰਾਹੀਂ ਪਾਣੀ ਦੀ ਸਹੂਲਤ ਦੇਣ ਲਈ ਸਕੀਮ 'ਤੇ ਕੰਮ ਕਰ ਰਹੀ ਹੈ ਅਤੇ 2024 ਤੱਕ ਦੇਸ਼ ਦੇ 70 ਕਰੋੜ ਘਰਾਂ 'ਚ ਇਹ ਸਹੂਲਤ ਪ੍ਰਦਾਨ ਕਰ ...

ਪੂਰੀ ਖ਼ਬਰ »

ਲਾਂਘਾ ਖੁੱਲ੍ਹਣ ਲਈ ਸੁਖਾਵੇਂ ਮਾਹੌਲ ਨੂੰ ਹੋਰ ਅੱਗੇ ਵਧਾਇਆ ਜਾਵੇ-ਕੈਨੇਡੀਅਨ ਐਮ. ਪੀ.

ਜਲੰਧਰ, 13 ਨਵੰਬਰ (ਮੇਜਰ ਸਿੰਘ)-ਦੂਜੀ ਵਾਰ ਕੈਨੇਡਾ ਦੀ ਪਾਰਲੀਮੈਂਟ ਵਿਚ ਜਿੱਤ ਕੇ ਪੁੱਜੇ ਪੰਜਾਬੀ ਮੂਲ ਦੇ ਰਮੇਸ਼ਵਰ ਸਿੰਘ ਸੰਘਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਰਿਸ਼ਤੇ ਸੁਧਾਰਨ ਲਈ ਹੋਰ ਪਹਿਲਕਦਮੀਆਂ ਵੀ ...

ਪੂਰੀ ਖ਼ਬਰ »

ਮਾਤਾ ਖੀਵੀ ਦੀ ਯਾਦ ਵਿਚ ਬਸਤੀ ਸ਼ੇਖ 'ਚ ਸਮਾਗਮ ਕੱਲ੍ਹ

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ: ਰਣਧੀਰ ਸਿੰਘ ਸੰਭਲ ਮੁੱਖ ਪ੍ਰਬੰਧਕ ਮਾਤਾ ਖੀਵੀ ਸੁਸਾਇਟੀ ਸੂਚਿਤ ਕਰਦੇ ਹਨ ਕਿ ਮਾਤਾ ਜੀ ਦੀ ਯਾਦ ਵਿਚ ਸੰਗਤਾਂ ਵਲੋਂ ਸਾਲਾਨਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ | ਲੰਗਰ ਦੀ ਪ੍ਰਥਾ ਨੂੰ ਜਾਰੀ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦਾ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 13 ਨਵੰਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਅਤੇ ਰਾਇਲ ਵਰਲਡ) ਨੇ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 16 ਸੋਨ ਤਗਮੇ ਜਿੱਤ ਕੇ ਸਕੂਲ ਦਾ ਮਾਣ ...

ਪੂਰੀ ਖ਼ਬਰ »

ਕਮਿਸ਼ਨਰ ਤੇ ਰਿੰਕੂ ਨੇ ਜੂਟ ਦੇ ਲਿਫ਼ਾਫ਼ੇ ਵੰਡੇ

ਜਲੰਧਰ, 13 ਨਵੰਬਰ (ਸ਼ਿਵ ਸ਼ਰਮਾ)-ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ, ਕਮਿਸ਼ਨਰ ਦੀਪਰਵਾ ਲਾਕੜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਖਾਦੀ ਤੇ ਵਿਲੇਜ ਉਦਯੋਗ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਨੇ ਬਾਬੂ ਜਗਜੀਵਨ ਰਾਮ ਚੌਕ ਵਿਚ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ 1536.47 ਕਰੋੜ ਦੀ ਅਦਾਇਗੀ ਹੋਈ-ਡੀ.ਸੀ.

ਜਲੰਧਰ, 13 ਨਵੰਬਰ (ਚੰਦੀਪ ਭੱਲਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਵਿਚ ਨਿਰਵਿਘਨ ਝੋਨੇ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ ਖ਼ਰੀਦੇ ਗਏ ਝੋਨੇ 'ਚੋਂ 96 ਫ਼ੀਸਦੀ ਦੀ ਚੁਕਾਈ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ 1536.47 ਕਰੋੜ ...

ਪੂਰੀ ਖ਼ਬਰ »

ਪੀ.ਏ.ਪੀ. ਚੌਕ ਨੇੜੇ ਕੱਚੀ ਥਾਂ 'ਤੇ ਬਣਾਇਆ ਨਾਜਾਇਜ਼ ਬੱਸ ਅੱਡਾ

ਜਲੰਧਰ ਛਾਉਣੀ, 13 ਨਵੰਬਰ (ਪਵਨ ਖਰਬੰਦਾ)-ਪੀ.ਏ.ਪੀ. ਫਲਾਈ ਓਵਰ ਦੇ ਬਣਨ ਅਤੇ ਇਸ ਦੇ ਦੂਸਰੇ ਹਿੱਸੇ ਦੇ ਚਾਲੂ ਹੋਣ ਨਾਲ ਭਾਵੇਂ ਫਗਵਾੜਾ ਤੋਂ ਪਠਾਨਕੋਟ-ਅੰਮਿ੍ਤਸਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪ੍ਰੰਤੂ ਇਸ ਦੇ ਨਾਲ ਹੀ ਜਲੰਧਰ ਤੋਂ ...

ਪੂਰੀ ਖ਼ਬਰ »

ਅਖੰਡ ਕੀਰਤਨੀ ਜਥੇ ਵਲੋਂ ਰੈਣ ਸੁਬਾਈ ਕੀਰਤਨ ਸਮਾਗਮ

ਜਲੰਧਰ, 13 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅਖੰਡ ਕੀਰਤਨੀ ਜਥੇ ਵਲੋਂ ਸਥਾਨਕ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਰੋਡ ਵਿਖੇ ਕਰਵਾਏ ਗਏ ਰੈਣ ਸਬਾਈ ਕੀਰਤਨ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤ ਨੇ ...

ਪੂਰੀ ਖ਼ਬਰ »

ਸੰਘਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਕਿਸ਼ਨਗੜ੍ਹ, 13 ਨਵੰਬਰ (ਲਖਵਿੰਦਰ ਸਿੰਘ ਲੱਕੀ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਅਤੇ ਮੁੱਖ ਗ੍ਰੰਥੀ ਗੁਰਦੁਆਰਾ ਜੋਗੀ ਪੀਰ ਚਾਹਲ ਭਾਈ ਸਾਹਿਬ, ਭਾਈ ...

ਪੂਰੀ ਖ਼ਬਰ »

ਪਿੰਡ ਮਨਸੂਰਪੁਰ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਫਿਲੌਰ, 13 ਨਵੰਬਰ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਪੰਜਾਬ ਅਕੈਡਮੀ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ ਕੱਲ੍ਹ

ਗੁਰਾਇਆ, 13 ਨਵੰਬਰ (ਬਲਵਿੰਦਰ ਸਿੰਘ)- ਪੰਜਾਬ ਅਕੈਡਮੀ ਕਾਨਵੈਂਟ ਸਕੂਲ ਬੜਾ ਪਿੰਡ ਦਾ ਸਾਲਾਨਾ ਸਮਾਗਮ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਬੰਟੀ ਬਾਵਾ ਯੂ. ਐਸ. ਏ. ਤੇ ਤੀਰਥ ...

ਪੂਰੀ ਖ਼ਬਰ »

ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ 16 ਤੋਂ

ਗੁਰਾਇਆ, 13 ਨਵੰਬਰ (ਬਲਵਿੰਦਰ ਸਿੰਘ)- ਸ੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦਾ ਸਾਲਾਨਾ ਸਮਾਗਮ 16 ਤੇ 17 ਨਵੰਬਰ ਨੂੰ ਹੋ ਰਿਹਾ ਹੈ | 16 ਨਵੰਬਰ ਦੁਪਹਿਰ 2 ਵਜੇ ਹੋ ਰਹੇ ਸਮਾਗਮ ਵਿਚ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਜਲੰਧਰ ਮੁੱਖ ਮਹਿਮਾਨ ਹੋਣਗੇ, ...

ਪੂਰੀ ਖ਼ਬਰ »

ਦੋਆਬਾ ਪੱਤਰਕਾਰ ਮੰਚ ਭੋਗਪੁਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਸਬੰਧੀ ਵਿਚਾਰ ਗੋਸ਼ਟੀ

ਭੋਗਪੁਰ, 13 ਨਵੰਬਰ (ਕੁਲਦੀਪ ਸਿੰਘ ਪਾਬਲਾ)- ਦੋਆਬਾ ਪੱਤਰਕਾਰ ਮੰਚ ਭੋਗਪੁਰ ਅਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਆਫ਼ ਇੰਡੀਆ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਸਬੰਧੀ ਵਿਚਾਰ ਗੋਸ਼ਟੀ ਕਰਵਾਈ ...

ਪੂਰੀ ਖ਼ਬਰ »

ਅੱਪਰਾ ਦੇ ਪਿੰਡ ਛੋਕਰਾ 'ਚ ਬੇਅਦਬੀ-ਮੁਕੱਦਮਾ ਦਰਜ

ਫਿਲੌਰ, 13 ਨਵੰਬਰ ( ਸੁਰਜੀਤ ਸਿੰਘ ਬਰਨਾਲਾ)- ਅੱਪਰਾ ਦੇ ਨਜ਼ਦੀਕੀ ਪਿੰਡ ਛੋਕਰਾ ਵਿਖੇ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਦੋਂ ਪਿੰਡ ਦੀ ਨਾਲੀ 'ਚੋਂ ਨਿਤਨੇਮ ਗੁਟਕਾ ਸਾਹਿਬ ਦੇ ਅੱਧ ਸੜੇ ਪੰਨੇ ਮਿਲੇ | ਜਾਣਕਾਰੀ ਅਨੁਸਾਰ ਇਕ ਵਿਅਕਤੀ ਪਿੰਡ ਛੋਕਰਾ 'ਚ ਜਾ ਰਿਹਾ ਸੀ, ...

ਪੂਰੀ ਖ਼ਬਰ »

ਹੈਾਡੀਕੈਪਡ ਸੇਵਾ ਸੁਸਾਇਟੀ ਪੰਜਾਬ ਦੀ ਮੀਟਿੰਗ

ਅੱਪਰਾ, 13 ਨਵੰਬਰ (ਸੁਰਜੀਤ ਸਿੰਘ ਬਰਨਾਲਾ)- ਹੈਾਡੀਕੈਪਡ ਸੇਵਾ ਸੁਸਾਇਟੀ (ਰਜ਼ਿ.) ਪੰਜਾਬ ਦੀ ਮੀਟਿੰਗ ਸਥਾਨਕ ਬੀ. ਐਮ. ਸੀ. ਪਾਰਕ ਅੱਪਰਾ ਵਿਖੇ ਹੋਈ | ਮੀਟਿੰਗ ਦੌਰਾਨ ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਰਟੈਂਡਾ ਤੇ ਚੇਅਰਮੈਨ ਬਲਿਹਾਰ ਸੰਧੀ ਨੇ ਕਿਹਾ ਕਿ ਰਾਜੂ ਕਾਹਮਾ ...

ਪੂਰੀ ਖ਼ਬਰ »

ਬਿਲਗਾ 'ਚ ਨਗਰ ਪੰਚਾਇਤ ਦੇ ਉਸਾਰੀ ਅਧੀਨ ਕੰਮਾਂ 'ਤੇ ਪਾਸ ਟੈਂਡਰ ਤੋਂ ਘੱਟ ਪਾਇਆ ਜਾ ਰਿਹਾ ਹੈ ਪੱਥਰ

ਬਿਲਗਾ, 13 ਨਵੰਬਰ (ਰਾਜਿੰਦਰ ਸਿੰਘ ਬਿਲਗਾ)- ਨਗਰ ਪੰਚਾਇਤ ਬਿਲਗਾ ਅਧੀਨ ਚੱਲ ਰਹੇ ਰਸਤਿਆਂ ਦੀ ਉਸਾਰੀ ਦੇ ਕੰਮਾਂ 'ਤੇ ਟੈਂਡਰ ਮੁਤਾਬਿਕ ਪੱਥਰ ਤੇ ਰੇਤਾ ਨਹੀਂ ਵਰਤਿਆ ਜਾ ਰਿਹਾ ਹੈ ਜਿਸ ਦੀ ਮਿਸਾਲ ਵਾਰਡ ਨੰਬਰ-1 ਵਿਚ ਬਿਲਗਾ ਤੋਂ ਮੁਆਈ ਸੜਕ ਦੇ ਬਰ੍ਹਮਾਂ 'ਤੇ ਚੱਲ ਰਹੇ ...

ਪੂਰੀ ਖ਼ਬਰ »

ਆਦਮਪੁਰ ਤੇ ਅਲਾਵਲਪੁਰ ਵਿਖੇ ਡੇਂਗੂ ਨੇ ਪਸਾਰੇ ਪੈਰ ਇਕ ਦੀ ਮੌਤ, ਹੋਰ ਵੀ ਕਈ ਆਏ ਲਪੇਟ 'ਚ

ਆਦਮਪੁਰ, 13 ਨਵੰਬਰ (ਰਮਨ ਦਵੇਸਰ)- ਆਦਮਪੁਰ ਤੇ ਨੇੜੇ ਕਸਬਾ ਅਲਾਵਲਪੁਰ ਵਿਖੇ ਡੇਂਗੂ ਨੇ ਆਪਣੇ ਪੈਰ ਪੂਰੀ ਤਰ੍ਹਾਂ ਫੈਲਾ ਰੱਖੇ ਹਨ ਜਿਸ ਦੇ ਚਲਦਿਆਂ ਚਾਰ ਮਰੀਜ਼ਾਂ ਦੀ ਡੇਂਗੂ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ ਤੇ 10-12 ਹੋਰ ਨਵੇਂ ਡੇਂਗੂ ਦੇ ਮਰੀਜ਼ਾਂ ਦਾ ਪਤਾ ਚੱਲਿਆ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਬੀ. ਡੀ. ਪੀ. ਓ. ਨੂੰ ਮੰਗ-ਪੱਤਰ

ਨੂਰਮਹਿਲ, 13 ਨਵੰਬਰ (ਜਸਵਿੰਦਰ ਸਿੰਘ ਲਾਂਬਾ, ਗੁਰਦੀਪ ਸਿੰਘ ਲਾਲੀ)- ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਮਜ਼ਦੂਰਾ ਦੇ ਮਸਲੇ ਫ਼ੌਰੀ ਹੱਲ ਕਰਾਉਣ ਲਈ ਅੱਜ ਬੀ.ਡੀ.ਪੀ.ਓ. ਧਾਰਾ ਕੱਕੜ ਨੂਰਮਹਿਲ ਰਾਹੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ ਦਿੱਤਾ, ਜਿਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 18 ਨੂੰ

ਨਕੋਦਰ, 13 ਨਵੰਬਰ (ਭੁਪਿੰਦਰ ਅਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਮੂਹ ਸੰਗਤਾਂ ਅਤੇ ਸ੍ਰੀ ਗੁਰੂ ਸਿੰਘ ਸਭਾ ਨਕੋਦਰ ਵਲੋਂ 18 ਨਵੰਬਰ ਨੂੰ ਦਿਨੇ 11 ਵਜੇ ਸਜਾਇਆ ਜਾਵੇਗਾ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਪਿੰਡ ਨੌਗੱਜਾ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਕਿਸ਼ਨਗੜ੍ਹ, 13 ਨਵੰਬਰ (ਹਰਬੰਸ ਸਿੰਘ ਹੋਠੀ)-ਗੁ: ਸ੍ਰੀ ਗੁਰੂ ਸਿੰਘ ਸਭਾ (ਚੜ੍ਹਦਾ ਪਾਸਾ) ਪਿੰਡ ਨੌਗੱਜਾ ਦੀ ਗੁ: ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਤੇ ਧਾਰਮਿਕ ਸਮਾਗਮ

ਭੋਗਪੁਰ, 13 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੋਗਪੁਰ ਬਲਾਕ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਨਗਰ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਏ ਗਏ | ਗੁਰਦੁਆਰਾ ਸਿੰਘ ...

ਪੂਰੀ ਖ਼ਬਰ »

ਸ਼ਾਹਕੋਟ ਤੋਂ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਸੁਲਤਾਨਪੁਰ ਲੋਧੀ ਲਈ ਰਵਾਨਾ

ਸ਼ਾਹਕੋਟ, 13 ਨਵੰਬਰ (ਸਚਦੇਵਾ)- ਸ਼ਾਹਕੋਟ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫ਼ਲਾ ਬੱਸ ਰਾਹੀਂ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬੌਬੀ ਗਰੋਵਰ ਦੀ ਦੇਖ-ਰੇਖ ਹੇਠ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਨਕੋਦਰ/ਮੱਲ੍ਹੀਆਂ ਕਲਾਂ, 13 ਨਵੰਬਰ (ਗੁਰਵਿੰਦਰ ਸਿੰਘ, ਮਨਜੀਤ ਮਾਨ)-ਥਾਣਾ ਸਦਰ ਪੁਲਿਸ ਨਕੋਦਰ ਨੇ ਗਸ਼ਤ ਦੌਰਾਨ 60 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਤਿਗੁਰੂ ਗਿਆਨ ਨਾਥ ਦੇ ਜਨਮ ਸਥਾਨ ਮਾਨਾਂਵਾਲਾ 'ਚ ਉਸਾਰੀ ਦੀ ਸੇਵਾ ਆਰੰਭ-ਬਾਬਾ ਸਾਹਿਬ ਨਾਥ

ਮੱਲ੍ਹੀਆਂ ਕਲਾਂ, 13 ਨਵੰਬਰ (ਮਨਜੀਤ ਮਾਨ)-ਗੁਰੂ ਗਿਆਨ ਨਾਥ ਦੇ ਜਨਮ ਅਸਥਾਨ ਮਾਨਾਂਵਾਲਾ (ਅੰਮਿ੍ਤਸਰ) ਵਿਖੇ ਭੋਰਾ ਸਾਹਿਬ ਦੀ ਗੁਰੂ ਦੇ ਜੱਦੀ ਘਰ ਦੀ ਉਸਾਰੀ ਚੱਲ ਰਹੀ ਹੈ | ਸੰਗਤਾਂ ਇਸ ਵਿਚ ਆਪਣਾ ਵੱਧ ਯੋਗਦਾਨ ਪਾਉਣ, ਅੱਜ ਇਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX