ਤਾਜਾ ਖ਼ਬਰਾਂ


ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  7 minutes ago
ਨਵੀਂ ਦਿੱਲੀ, 25 ਜਨਵਰੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ...
ਚੋਗਾਵਾ ਅਤੇ ਲੋਪੋਕੇ'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  5 minutes ago
ਚੋਗਾਵਾ/ਲੋਪੋਕੇ, 25 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ)- ਦਲ ਖਾਲਸਾ ਪੰਜਾਬ ਅਤੇ ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਘੱਟ ਗਿਣਤੀਆਂ ..
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  16 minutes ago
ਸ੍ਰੀਨਗਰ, 25 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਚੱਲ ਰਹੇ ਰਹੀ ਮੁਠਭੇੜ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ...
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  21 minutes ago
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਕਾਲਜ ਅਜਨਾਲਾ ਵਿਖੇ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ ਚੋਣਕਾਰ ਰਜਿਸਟ੍ਰੇਸ਼ਨ...
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  30 minutes ago
ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ)- 2 ਫਰਵਰੀ ਨੂੰ ਸੰਗਰੂਰ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਨੂੰ....
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  40 minutes ago
ਮੋਗਾ, 25 ਜਨਵਰੀ (ਗੁਰਤੇਜ ਬੱਬੀ)- ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਨਾਰਾਜ਼ ਚੱਲੇ ਆ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੋਗਾ...
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  50 minutes ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ...
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  54 minutes ago
ਅਟਾਰੀ/ਅਜਨਾਲਾ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ, ਗੁਰਪ੍ਰੀਤ ਸਿੰਘ ਢਿੱਲੋਂ)- ਸਿੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ ਗਏ ਬੰਦ ਦੇ ਸੱਦਾ ਦਾ ਅੰਮ੍ਰਿਤਸਰ...
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  about 1 hour ago
ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਟਾਰੀ ਸਥਿਤ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਅਤੇ ਗਰਲਜ਼ ਹਾਈ ਸਕੂਲ ਅਟਾਰੀ ਦਾ ਦੌਰਾ ਕਰਨ ਉਪਰੰਤ...
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  about 1 hour ago
ਬਾਘਾਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਬਾਘਾਪੁਰਾਣਾ ਸ਼ਹਿਰ ਅੰਦਰ ਕੋਈ ਅਸਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  about 1 hour ago
ਗੁਰੂਹਰਸਹਾਏ/ਗੋਲੂ ਕਾ ਮੋੜ, 25 ਜਨਵਰੀ (ਕਪਿਲ ਕੰਧਾਰੀ, ਹਰਚਰਨ ਸਿੰਘ, ਸੁਰਿੰਦਰ ਸਿੰਘ ਪੁਪਨੇਜਾ)- ਨਾਗਰਿਕਤਾ ਸੋਧ ਕਾਨੂੰਨ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਅੱਜ ਸ਼੍ਰੋਮਣੀ ਅਕਾਲੀ ਦਲ...
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 1 hour ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ, ਰਾਜੇਸ਼ ਕੁਮਾਰ)- ਅਮਰੀਕਾ ਵਿਖੇ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਸ. ਮਨਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮਾਨ ਸਿੰਘ...
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 2 hours ago
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਵੱਖ-ਵੱਖ ਸਿੱਖ ਅਤੇ ਦਲਿਤ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਹੁਸ਼ਿਆਰਪੁਰ...
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 2 hours ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ)- ਨਾਗਰਿਕਤਾ ਸੋਧ ਕਾਨੂੰਨ ਅਤੇ ਕੇਂਦਰ ਦੀਆਂ ਹੋਰ ਵਧੀਕੀਆਂ ਵਿਰੁੱਧ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਆਪਣੀਆਂ ਹੋਰ ਸਹਿਯੋਗੀ...
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 2 hours ago
ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੂੰ ਇਤਿਹਾਸਿਕ ਨਗਰ...
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 2 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 2 hours ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 3 hours ago
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 3 hours ago
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 3 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  1 minute ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 5 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  1 day ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  1 day ago
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਮੱਘਰ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਵਿਕਾਸ ਹਰ ਮੁਹਾਜ਼ 'ਤੇ ਰੁਕਿਆ-ਅਰੋੜਾ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਕਾਂਗਰਸ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਨੰਦਾ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਪਵਨ ਕੁਮਾਰ ਆਦੀਆ, ਵਿਧਾਇਕ ਡਾ: ਰਾਜ ਕੁਮਾਰ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਵਿਧਾਇਕ ਇੰਦੂ ਬਾਲਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਸਮੇਤ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦਿਆਂ ਪਿਛਲੇ 45 ਸਾਲਾਂ ਨਾਲੋਂ ਹੁਣ ਬੇਰੁਜ਼ਗਾਰੀ 'ਚ 8.19 ਫ਼ੀਸਦੀ ਵਾਧਾ ਹੋ ਗਿਆ ਹੈ, ਜੋ ਸਭ ਤੋਂ ਜ਼ਿਆਦਾ ਹੈ ਤੇ ਸਿੱਖਿਆ ਪ੍ਰਣਾਲੀ ਦਾ ਢਾਂਚਾ ਖ਼ਰਾਬ ਹੋਣ ਕਾਰਨ ਨੌਜਵਾਨ ਸਿੱਖਿਆ ਤੋਂ ਦੂਰ ਹੋਣ ਕਾਰਨ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਤਹਿਸ-ਨਹਿਸ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ 'ਚ ਦੇਸ਼ ਦੀ ਅਰਥਵਿਵਸਥਾ ਇੰਨੀ ਹੇਠਾਂ ਚਲੀ ਗਈ ਹੈ ਕਿ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਜੀ. ਡੀ. ਪੀ. 5 ਫ਼ੀਸਦੀ ਦੇ ਹੇਠਲੇ ਪੱਧਰ 'ਤੇ ਰਹੀ ਹੈ, ਜਿਸ ਦੇ ਚੱਲਦਿਆਂ ਵਰਲਡ ਬੈਂਕ ਤੇ ਆਰ. ਬੀ. ਆਈ. ਸਮੇਤ ਸਾਰੀਆਂ ਏਜੰਸੀਆਂ ਨੇ ਭਾਰਤ ਦੀ ਆਰਥਿਕਤਾ ਤੇ ਜੀ. ਡੀ. ਪੀ. ਦੇ ਸੁਧਰਨ ਦੀ ਆਸ ਹੀ ਛੱਡ ਦਿੱਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਨੰਦਾ ਨੇ ਕਿਹਾ ਕਿ ਨਿੱਜੀ ਨਿਵੇਸ਼ ਪਿਛਲੇ 16 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ, ਜਿਸ ਕਾਰਨ ਦੇਸ਼ 'ਚ ਬੱਚਤ ਦੀ ਸੰਪੂਰਨ ਦਰ 35 ਫ਼ੀਸਦੀ ਤੋਂ ਘੱਟ ਕੇ 30 ਫ਼ੀਸਦੀ ਰਹਿ ਗਈ ਹੈ ਤੇ ਉਦਯੋਗਿਕ ਵਿਕਾਸ ਅਗਸਤ 2019 'ਚ ਸਿਮਟ ਕੇ ਸਿਰਫ਼ 1.1 ਫ਼ੀਸਦੀ ਹੀ ਰਿਹਾ, ਜੋ ਪਿਛਲੇ 7 ਸਾਲਾਂ 'ਚ ਸਭ ਤੋਂ ਘੱਟ ਹੈ | ਧਰਨੇ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ ਨੂੰ ਮੰਗ-ਪੱਤਰ ਵੀ ਸੌਾਪਿਆ ਗਿਆ | ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਇੰਚਾਰਜ ਰਜਨੀਸ਼ ਟੰਡਨ ਜਨਰਲ ਸਕੱਤਰ, ਤਰਨਜੀਤ ਕੌਰ ਸੇਠੀ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਹਰੀਸ਼ ਆਨੰਦ ਮੀਤ ਪ੍ਰਧਾਨ, ਸੁਮੇਸ਼ ਸੋਨੀ ਜਨਰਲ ਸਕੱਤਰ, ਮੁਕੇਸ਼ ਡਾਬਰ ਸਿਟੀ ਪ੍ਰਧਾਨ, ਨਵਪ੍ਰੀਤ ਰੀਹਲ ਸਿਟੀ ਯੂਥ ਪ੍ਰਧਾਨ, ਵਰਿੰਦਰ ਜੱਸਲ, ਜਸਪਾਲ ਸਿੰਘ ਪੰਡੋਰੀ, ਸੁਦਰਸ਼ਨ ਧੀਰ, ਮਨਮੋਹਣ ਸਿੰਘ ਕਪੂਰ, ਸ਼ਾਦੀ ਲਾਲ, ਤਰਸੇਮ ਮਿਨਹਾਸ ਮੁਕੇਰੀਆਂ, ਮੰਗਲੇਸ਼ ਕੁਮਾਰ ਜੱਜ ਮੁਕੇਰੀਆਂ, ਬਲਵਿੰਦਰ ਬਿੰਦਾ, ਡਾ: ਬਹਾਦਰ ਸਿੰਘ, ਹਰੀਸ਼ ਨੰਦ, ਵਿਸ਼ਵਨਾਥ ਬੰਟੀ, ਸੁਮੇਸ਼ ਸੋਨੀ, ਸੁਮਨ ਤਲਵਾੜ, ਸਰਵਣ ਸਿੰਘ, ਕੁਲਵਿੰਦਰ ਸਿੰਘ ਸ਼ਿੰਦਾ, ਪ੍ਰਦੀਪ ਕੁਮਾਰ, ਕਮਲਜੀਤ ਕਟਾਰੀਆ, ਰਜਿੰਦਰ ਸਿੰਘ ਪਰਮਾਰ, ਐਡਵੋਕੇਟ ਸੰਧਿਆ ਸਾਂਚੀ, ਦੀਪਕ ਪੁਰੀ, ਗੁਰਮੀਤ ਕੌਰ, ਅੰਜੂ ਸ਼ਰਮਾ, ਨੀਤੂ ਰਾਣੀ ਤੇ ਵਰਕਰ ਹਾਜ਼ਰ ਸਨ |

ਪਿੱਪਲਾਂਵਾਲਾ 'ਚ ਬਣਾਏ ਡੰਪ ਕਾਰਨ ਹਵਾ ਦੀ ਗੁਣਵੱਤਾ ਦਿੱਲੀ ਨਾਲੋਂ ਵੀ ਖਤਰਨਾਕ-ਧੀਮਾਨ

ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਸਵੰਤ ਸਿੰਘ ਤੇ ਰਾਜਨਵੀਰ ਨੇ ਪਿੱਪਲਾਂਵਾਲਾ ਦੇ ਰਿਹਾਇਸ਼ੀ ਇਲਾਕੇ 'ਚ ਕਰੀਬ 28 ਏਕੜ ਜ਼ਮੀਨ 'ਚ ਨਗਰ ਨਿਗਮ ਵਲੋਂ ਬਣਾਏ ਗਏ ਕੂੜੇ ਦੇ ਡੰਪ ਵਿਰੋਧ 'ਚ ਰੋਸ ...

ਪੂਰੀ ਖ਼ਬਰ »

ਈਸਰ ਸਿੰਘ ਮੰਝਪੁਰ ਆਲ ਇੰਡੀਆ ਸੈਣੀ ਸਭਾ ਦੇ ਸੀਨੀਅਰ ਉਪ ਪ੍ਰਧਾਨ ਨਿਯੁਕਤ

ਮੁਕੇਰੀਆਂ, 15 ਨਵੰਬਰ (ਰਾਮਗੜ੍ਹੀਆ)-ਆਲ ਇੰਡੀਆ ਸੈਣੀ ਸਭਾ ਦੇ ਪ੍ਰਧਾਨ ਸ. ਭਗਤ ਸਿੰਘ ਭੂਗਰਨੀ ਨੇ ਈਸਰ ਸਿੰਘ ਮੰਝਪੁਰ ਸੀਨੀਅਰ ਅਕਾਲੀ ਨੇਤਾ ਨੂੰ ਆਲ ਇੰਡੀਆ ਸੈਣੀ ਸਭਾ ਦਾ ਕੌਮੀ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ | ਇਨ੍ਹਾਂ ਦੀ ਇਹ ਨਿਯੁਕਤੀ ਇਕ ਟਕਸਾਲੀ ਤੇ ਲੰਬੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ

ਦਸੂਹਾ, 15 ਨਵੰਬਰ (ਕੌਸ਼ਲ)-ਦਸੂਹਾ ਦੇ ਪਿੰਡ ਉੱਚੀ ਬੱਸੀ ਨਜ਼ਦੀਕ ਸਤਨਾਮ ਸਿੰਘ ਉੱਚੀ ਬੱਸੀ ਤੋਂ ਚੱਕ ਕਾਸਮ ਵੱਲ ਨੂੰ ਜਾ ਰਿਹਾ ਸੀ, ਕਿ ਪਠਾਨਕੋਟ ਵਲੋਂ ਆਏ ਕਿਸੇ ਵਾਹਨ ਨੇ ਸਤਨਾਮ ਸਿੰਘ ਨੂੰ ਸਾਈਡ ਮਾਰ ਦਿੱਤੀ, ਜੋ ਕਿ ਜ਼ੇਰੇ ਇਲਾਜ ਹਸਪਤਾਲ ਵਿਚ ਸੀ, ਉਪਰੰਤ ਸਤਨਾਮ ...

ਪੂਰੀ ਖ਼ਬਰ »

ਸ਼ਹਿਰੀ ਉਪ ਮੰਡਲ, ਮਾਡਲ ਟਾਊਨ, ਸਿਵਲ ਲਾਈਨ ਤੇ ਸਬ-ਡਵੀਜ਼ਨ ਦੀਆਂ ਚੋਣਾਂ ਕਰਵਾਈਆਂ

ਹੁਸ਼ਿਆਰਪੁਰ, 15 ਨਵੰਬਰ (ਹਰਪ੍ਰੀਤ ਕੌਰ)-ਟੈਕਨੀਕਲ ਸਰਵਿਸ ਯੂਨੀਅਨ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸ਼ਹਿਰੀ ਮੰਡਲ ਹੁਸ਼ਿਆਰਪੁਰ ਅਧੀਨ ਪੈਂਦੇ ਸ਼ਹਿਰੀ ਉਪ ਮੰਡਲ, ਮਾਡਲ ਟਾਊਨ, ਸਿਵਲ ਲਾਈਨ ਤੇ ਸਬ-ਡਵੀਜ਼ਨ ਦੀਆਂ ਚੋਣਾਂ ਟੈਕਨੀਕਲ ਸਰਵਿਸ ਯੂਨੀਅਨ ਦੇ ਮੰਡਲ ...

ਪੂਰੀ ਖ਼ਬਰ »

ਔਰਤ ਤਸਕਰ ਨੂੰ 1 ਮਹੀਨੇ ਦੀ ਸਜ਼ਾ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ. ਕੇ. ਖੁੱਲਰ ਦੀ ਅਦਾਲਤ ਨੇ ਦੋ ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕੀਤੀ ਔਰਤ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਉਕਤ ਔਰਤ ਤਸਕਰ ਨੂੰ 1 ਮਹੀਨੇ ਦੀ ਸਜ਼ਾ ਦੇ ਹੁਕਮ ਸੁਣਾਏ ਹਨ | ...

ਪੂਰੀ ਖ਼ਬਰ »

ਗੰਨੇ ਦੀ ਬਕਾਇਆ ਰਾਸ਼ੀ 65 ਕਰੋੜ ਦਸੰਬਰ 2019 ਤੱਕ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ-ਸੰਜੇ ਸਿੰਘ

ਮੁਕੇਰੀਆਂ, 15 ਨਵੰਬਰ (ਰਾਮਗੜ੍ਹੀਆ)-ਭਾਰਤੀ ਕਿਸਾਨ ਸੰਘ ਦਾ ਵਫ਼ਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਨਰਿੰਦਰ ਸਿੰਘ ਦੀ ਅਗਵਾਈ ਵਿਚ ਖੰਡ ਮਿਲ ਮੁਕੇਰੀਆਂ ਦੇ ਸੀ. ਜੀ. ਐਮ. ਸੰਜੇ ਸਿੰਘ ਨੂੰ ਮਿਲਿਆ | ਕਿਸਾਨਾਂ ਦੇ ਹਿਤ 'ਚ ਗੰਨੇ ਦੀ ਬਕਾਇਆ ਪੇਮੈਂਟ ਬਾਬਤ ਸੀ. ਜੀ. ਐਮ. ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਕੌਮੀ ਨਵਜਾਤ ਸ਼ਿਸ਼ੂ ਹਫ਼ਤੇ ਦੀ ਸ਼ੁਰੂਆਤ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵਜੰਮੇ ਬੱਚੇ ਦੀ ਦੇਖ-ਰੇਖ ਕਰਨ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਕੌਮੀ ਨਵਜਾਤ ਸ਼ਿਸ਼ੂ ਹਫ਼ਤੇ ਦੀ ਸ਼ੁਰੂਆਤ ਜ਼ਿਲ੍ਹਾ ਪਰਿਵਾਰ ਭਲਾਈ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਵਲੋਂ ਨਿਵੇਕਲੀ ਪਹਿਲ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਦਾ ਖੇਤ 'ਚ ਹੀ ਪ੍ਰਬੰਧਨ ਕਰਨ ਲਈ ਜਿਥੇ ਸਰਕਾਰ ਵਲੋਂ ਸਬਸਿਡੀ 'ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਹੁਣ ਇਕ ਨਿਵੇਕਲੀ ਪਹਿਲ ਕਰਦਿਆਂ 'ਸੀ. ਐਚ. ...

ਪੂਰੀ ਖ਼ਬਰ »

ਨਗਰ ਪੰਚਾਇਤ ਦਫ਼ਤਰ ਤੋਂ ਮਹਿਜ਼ ਕੁਝ ਦੂਰੀ 'ਤੇ ਬਣਾਏ ਜਨਤਕ ਪਖਾਨਿਆਂ ਨੂੰ ਲੱਗੇ ਤਾਲੇ

ਤਲਵਾੜਾ, 15 ਨਵੰਬਰ (ਸੁਰੇਸ਼ ਕੁਮਾਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਦੇ ਫ਼ੰਡ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਕਾਰਨ ਅਜਾਈਾ ਜਾ ਰਹੇ ਹਨ | ਤਲਵਾੜਾ ਸ਼ਹਿਰ ਅੰਦਰ ਨਗਰ ਪੰਚਾਇਤ ਅਧਿਕਾਰੀਆਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਔਰਤ ਦਾ ਪਰਸ ਝਪਟਿਆ

ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)-ਇਥੇ ਨੰਗਲ ਰੋਡ 'ਤੇ ਸ਼ਾਮ ਸਮੇਂ ਮੋਟਰਸਾਈਕਲ ਸਵਾਰਾਂ ਵਲੋਂ ਇਕ ਪੈਦਲ ਜਾ ਰਹੀ ਔਰਤ ਦਾ ਪਰਸ ਝਪਟ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਕੁਲਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 12 ਗੜ੍ਹਸ਼ੰਕਰ ਨੇ ਦੱਸਿਆ ਕਿ ਮੈਂ ਸ਼ਾਮ ...

ਪੂਰੀ ਖ਼ਬਰ »

ਸੜਕ ਹਾਦਸੇ ਦੀ ਦੋਸ਼ੀ ਲੜਕੀ ਨੂੰ ਦੋ ਸਾਲ ਦੀ ਕੈਦ

ਮਾਹਿਲਪੁਰ, 15 ਨਵੰਬਰ (ਦੀਪਕ ਅਗਨੀਹੋਤਰੀ)-12 ਅਕਤੂਬਰ 2018 ਨੂੰ ਬਲਾਕ ਮਾਹਿਲਪੁਰ ਦੇ ਪਿੰਡ ਪਾਲਦੀ ਦੇ ਸਿਵਲ ਹਸਪਤਾਲ ਸਾਹਮਣੇ ਹੋਏ ਸੜਕ ਹਾਦਸੇ 'ਚ ਮਰੇ ਨੌਜਵਾਨ ਦੀ ਦੋਸ਼ੀ ਐਕਟਿਵਾ ਚਾਲਕ ਲੜਕੀ ਨੂੰ ਜੂਨੀਅਰ ਡਿਵੀਜ਼ਨ ਜੱਜ ਗੜ੍ਹਸ਼ੰਕਰ ਨਵਨੀਤ ਕੌਰ ਨੇ ਦੋ ਸਾਲ ਦੀ ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਬਣੀ ਅਲੇਰਾ ਪੰਚਾਇਤ ਨੂੰ ਅਜੇ ਵੀ ਵਿਸ਼ੇਸ਼ ਗਰਾਂਟ ਦਾ ਇੰਤਜਾਰ

ਰਾਮਗੜ੍ਹ ਸੀਕਰੀ, 15 ਨਵੰਬਰ (ਕਟੋਚ)- ਬਲਾਕ ਤਲਵਾੜਾ ਅਧੀਨ ਪਿੰਡ ਅਲੇਰਾ ਦੀ ਸਰਵ ਸੰਮਤੀ ਨਾਲ ਬਣੀ ਪੰਚਾਇਤ ਨੂੰ ਕਰੀਬ ਇਕ ਸਾਲ ਬੀਤਣ ਦੇ ਉਪਰੰਤ ਅਜੇ ਤੱਕ ਵਿਸ਼ੇਸ਼ ਗਰਾਂਟ ਨਹੀ ਮਿਲੀ ਹੈ ਜਿਸ ਦੇ ਨਤੀਜਨ ਪਿੰਡ ਵਾਸੀਆਂ 'ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਇਥੇ ...

ਪੂਰੀ ਖ਼ਬਰ »

ਹਾਦਸੇ ਦੌਰਾਨ ਹੋਈ ਮੌਤ ਸਬੰਧੀ ਮਾਮਲਾ ਦਰਜ

ਦਸੂਹਾ, 15 ਨਵੰਬਰ (ਨਿੱਜੀ ਪੱਤਰ ਪ੍ਰੇਰਕ)-ਦਸੂਹਾ ਪੁਲਿਸ ਵਲੋਂ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ ਸਬੰਧੀ ਨਾਮਾਲੂਮ ਵਾਹਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ. ਐਚ. ਓ. ਯਾਦਵਿੰਦਰ ਸਿੰਘ ਬਰਾੜ ਤੇ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ...

ਪੂਰੀ ਖ਼ਬਰ »

ਕੁਸ਼ਤੀ ਦੰਗਲ 'ਚ ਅਲੀ ਮਲੇਰਕੋਟਲਾ ਨੇ ਜਿੱਤੀ ਪਟਕੇ ਦੀ ਕੁਸ਼ਤੀ

ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)-ਸ੍ਰੀ ਕ੍ਰਿਸ਼ਨ ਲੀਲਾ ਕਮੇਟੀ ਗੜ੍ਹਸ਼ੰਕਰ ਵਲੋਂ ਇਥੇ ਅਖਾੜਾ ਗਊਸ਼ਾਲਾ ਵਿਖੇ ਸਾਲਾਨਾ ਮੇਲੇ ਦੇ ਅੰਤਿਮ ਦਿਨ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਮੌਕੇ ਪਟਕੇ ਦੀ ਕੁਸ਼ਤੀ 'ਚ ਅਲੀ ਮਲੇਰਕੋਟਲਾ ਨੇ ਸੁਰਮੂ ਹੁਸ਼ਿਆਰਪੁਰ ਨੂੰ ਚਿੱਤ ...

ਪੂਰੀ ਖ਼ਬਰ »

ਫੁੱਟਬਾਲ ਤੇ ਵਾਲੀਬਾਲ ਤਿੰਨ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ

ਖੁੱਡਾ, 15 ਨਵੰਬਰ (ਸਰਬਜੀਤ ਸਿੰਘ)-ਮਹੰਤ ਲਾਲ ਸਿੰਘ ਸਪੋਰਟਸ ਕਲੱਬ ਖੁੱਡਾ ਵਲੋਂ ਮਹੰਤ ਲਾਲ ਸਿੰਘ ਦੀ 31ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦੀ ਗਰਾਊਾਡ ਵਿਚ 15, 16, 17 ਨਵੰਬਰ ਨੂੰ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਅਰਬਨ ਯੂਨਿਟ ਹੁਸ਼ਿਆਰਪੁਰ ਵਲੋਂ ਪ੍ਰਧਾਨ ਪ੍ਰੇਮ ਸੁੱਖ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ...

ਪੂਰੀ ਖ਼ਬਰ »

ਸੁਮਨ ਮੈਮੋਰੀਅਲ ਸੁਸਾਇਟੀ ਵਲੋਂ ਸੇਂਟ ਜੋਸਫ਼ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ)-ਸੁਮਨ ਮੈਮੋਰੀਅਲ ਸੁਸਾਇਟੀ ਮਾਡਲ ਟਾਊਨ ਹੁਸ਼ਿਆਰਪੁਰ ਵਲੋਂ 10ਵੀਂ ਜਮਾਤ ਦੀ ਪ੍ਰੀਖਿਆ 'ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਸੇਂਟ ਜੋਸਫ਼ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੂੰ ਸੋਨੇ ਤੇ ਚਾਂਦੀ ਦੇ ...

ਪੂਰੀ ਖ਼ਬਰ »

ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੀ ਬਰਸੀ ਮੌਕੇ ਸਮਾਗਮ ਤੇ ਕੀਰਤਨ ਦਰਬਾਰ

ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ)-ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਸੰਤ ਬਾਬਾ ਜਵਾਲਾ ਸਿੰਘ ਦੇ ਤਪ ਅਸਥਾਨ 'ਤੇ ਉਨ੍ਹਾਂ ਦੀ 62ਵੀਂ ਬਰਸੀ ਮੌਕੇ ਸੰਤ ਸਮਾਗਮ ਤੇ ਕੀਰਤਨ ਦਰਬਾਰ ਡੇਰੇ ਦੇ ਮੁੱਖ ਸੇਵਾਦਾਰ ਸੰਤ ਮਨਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਅਗਵਾਈ ...

ਪੂਰੀ ਖ਼ਬਰ »

ਭਾਜਪਾ ਦੇ ਕੌਮੀ ਮੀਤ ਪ੍ਰਧਾਨ ਖੰਨਾ ਦੇ ਮਾਤਾ ਰਾਜ ਰਾਣੀ ਨਮਿਤ ਪ੍ਰਾਰਥਨਾ ਸਭਾ

ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)-ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਤੇ ਸੁਨੀਲ ਕੁਮਾਰ ਲਵਲੀ ਖੰਨਾ ਦੇ ਮਾਤਾ ਸਵ. ਰਾਜ ਰਾਣੀ ਖੰਨਾ ਨਮਿਤ ਪ੍ਰਾਰਥਨਾ ਸਭਾ ਇਥੇ ਐੱਮ. ਪੀ. ਰਿਸੋਰਟ ਡਘਾਮ ਵਿਖੇ ਕਰਵਾਈ ਗਈ | ਪ੍ਰਾਰਥਨਾ ...

ਪੂਰੀ ਖ਼ਬਰ »

ਪੰਜ ਦਿਨਾ ਮੱਛੀ ਪਾਲਣ ਟ੍ਰੇਨਿੰਗ ਕੈਂਪ 18 ਤੋਂ

ਹੁਸ਼ਿਆਰਪੁਰ, 15 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 18 ਤੋਂ 22 ਨਵੰਬਰ 2019 ਤੱਕ 5 ਦਿਨਾ ਮੱਛੀ ਪਾਲਣ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਅਪੀਲ ...

ਪੂਰੀ ਖ਼ਬਰ »

ਸੀ. ਐਚ. ਸੀ. ਭੂੰਗਾ ਨੇ ਮੈਡੀਕਲ ਕੈਂਪ ਲਗਾਇਆ

ਹਰਿਆਣਾ, 15 ਨਵੰਬਰ (ਹਰਮੇਲ ਸਿੰਘ ਖੱਖ)-ਸੀ. ਐਚ. ਸੀ. ਭੰੂਗਾ ਵਲੋਂ ਡਾ: ਮਨੋਹਰ ਲਾਲ ਐਸ. ਐਮ. ਓ. ਭੂੰਗਾ ਦੀ ਅਗਵਾਈ ਹੇਠ ਪਿੰਡ ਤੇ ਸ਼ਹਿਰਾਂ ਅੰਦਰ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਹੀ ਪਿੰਡ ਕਬੀਰਪੁਰ ਤੇ ਤਲਵੰਡੀ ਜੱਟਾਂ ਵਿਖੇ ਮੁਫ਼ਤ ਮੈਡੀਕਲ ਕੈਂਪ ...

ਪੂਰੀ ਖ਼ਬਰ »

ਪਿੰਡ ਕਾਲਰਾ ਵਿਖੇ 'ਮੇਲਾ ਪੌਣਾਹਾਰੀ ਦਾ' 24 ਨੂੰ

ਪੱਸੀ ਕੰਢੀ, 15 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਗੜ੍ਹਦੀਵਾਲਾ ਦੇ ਨਜਦੀਕ ਪਿੰਡ ਕਾਲਰਾ ਵਿਖੇ ਬਾਬਾ ਬਾਲਕ ਨਾਥ ਦੇ ਦਰਬਾਰ 'ਤੇ ਸਾਲਾਨਾ ਮੇਲਾ 'ਮੇਲਾ ਪੌਣਾਹਾਰੀ ਦਾ' ਬਰੰਮ ਲੀਨ ਸੰਤ ਬਾਪੂ ਨੰਜੀ ਦੀ ਯਾਦ 'ਚ ਦਰਬਾਰ ਦੇ ਮੁੱਖ ਸੇਵਾਦਾਰ ਮੀਰ ਬਾਬਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਆਦਰਸ਼ ਸਕੂਲ ਵਿਖੇ ਬਾਲ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ

ਭੰਗਾਲਾ, 15 ਨਵੰਬਰ (ਸਰਵਜੀਤ ਸਿੰਘ)-ਦਿਆਵੰਤੀ ਮੈਮੋਰੀਅਲ ਆਦਰਸ਼ ਪਬਲਿਕ ਹਾਈ ਸਕੂਲ ਚਨੌਰ ਵਿਖੇ ਬਾਲ ਦਿਵਸ ਦੇ ਸਬੰਧ 'ਚ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਮੁਕਾਬਲੇ, ਭੰਗੜਾ, ਗਿੱਧਾ, ਗਰੁੱਪ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਹੁਸ਼ਿਆਰਪੁਰ, 15 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਦਰ ਪੁਲਿਸ ਨੇ ਬਜਵਾੜਾ ਬਾਈਪਾਸ ਤੋਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ | ਜਿਸ ਦੀ ਪਛਾਣ ਸਰਬਜੀਤ ਸਿੰਘ ਵਾਸੀ ਬਜਵਾੜਾ ਕਲਾਂ ਵਜੋਂ ਹੋਈ | ਤਲਾਸ਼ੀ ਲੈਣ 'ਤੇ ਉਸ ...

ਪੂਰੀ ਖ਼ਬਰ »

ਡਾਨ ਯੂ. ਕੇ. ਵਲੋਂ ਸਰਕਾਰੀ ਸਕੂਲ ਖੁੱਡਾ ਵਿਖੇ ਦੋ ਰੋਜ਼ਾ ਕੈਂਪ

ਖੁੱਡਾ, 15 ਨਵੰਬਰ (ਸਰਬਜੀਤ ਸਿੰਘ)-ਸਮਾਜ ਸੇਵੀ ਸੰਸਥਾ ਡਾਨ (ਡਰੱਗ ਐਾਡ ਅਲਕੋਹਲ ਅਵੇਰੇਨੈਸ ਨੈਟਵਰਕ) ਯੂ. ਕੇ. ਵਲੋਂ ਦੋ ਰੋਜ਼ਾ ਵਿਸ਼ਾਲ ਕੈਂਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਕੀਤਾ ਗਿਆ | ਮਹੰਤ ਤੇਜਾ ਸਿੰਘ ਡੇਰਾ ਗੁਰੂਸਰ ਖੁੱਡਾ ...

ਪੂਰੀ ਖ਼ਬਰ »

ਦੋ ਮਹੀਨੇ ਤੋਂ ਲਾਪਤਾ ਵਿਅਕਤੀ ਦਾ ਕੋਈ ਸੁਰਾਗ ਨਹੀਂ

ਭੋਗਪੁਰ, 15 ਨਵੰਬਰ (ਡੱਲੀ)-ਨਜ਼ਦੀਕ ਪਿੰਡ ਲੜੋਆ ਦੇ ਲਾਪਤਾ ਵਿਅਕਤੀ ਰਜਿੰਦਰ ਸਿੰਘ ਪੱਪੂ (56) ਦਾ ਕਰੀਬ ਦੋ ਮਹੀਨੇ ਬਾਅਦ ਵੀ ਪੁਲਿਸ ਕੋਈ ਸੁਰਾਗ ਲਾਉਣ 'ਚ ਅਸਫ਼ਲ ਰਹੀ ਹੈ | ਹਰਜੀਤ ਸਿੰਘ ਪੁੱਤਰ ਸਵ. ਕਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਰਜਿੰਦਰ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX