ਅੰਮਿ੍ਤਸਰ, 15 ਨਵੰਬਰ (ਰੇਸ਼ਮ ਸਿੰਘ)¸ਚੰਡੀਗੜ੍ਹ ਵਿਖੇ ਨੌਕਰੀ ਕਰਦੇ ਸੀ. ਆਰ. ਪੀ. ਐਫ਼. ਦੇ ਇਕ ਅਧਿਕਾਰੀ ਦੀ ਇੱਥੇ ਕੋਟ ਖਾਲਸਾ ਵਿਖੇ ਰਹਿੰਦੀ ਪਤਨੀ ਦੇ ਅੰਨੇ੍ਹ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ, ਇਸ ਮਾਮਲੇ 'ਚ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਪਤੀ ਹੀ ਨਿਕਲਿਆ ਹੈ ਜਿਸ ਵਲੋਂ ਕਿਸੇ ਹੋਰ ਔਰਤ ਦੇ ਇਸ਼ਕ ਦੇ ਚੱਕਰ 'ਚ ਡੱਬਵਾਲੀ (ਹਰਿਆਣਾ) ਦੇ ਇਕ ਡੇਰੇਦਾਰ ਬਾਬੇ ਦੀ ਮਦਦ ਨਾਲ ਉਸ ਦੇ 2 ਚੇਲਿਆਂ ਪਾਸੋਂ ਫ਼ਿਰੌਤੀ ਦੇ ਕੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ | ਪੁਲਿਸ ਵਲੋਂ ਮਿ੍ਤਕਾ ਦੇ ਪਤੀ, ਉਸ ਦੀ ਸਾਥੀ ਔਰਤ ਤੇ ਡੇਰੇਦਾਰ ਬਾਬੇ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦੇ ਦੋਵਾਂ ਚੇਲਿਆਂ ਦੀ ਭਾਲ ਜਾਰੀ ਹੈ | ਇਹ ਖੁਲਾਸਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਕਰਦਿਆਂ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਗੁਰਮਿੰਦਰ ਸਿੰਘ, ਔਰਤ ਵੀਰਪਾਲ ਕੌਰ ਵਾਸੀ ਅਰਬਨ ਸਟੇਟ ਫ਼ੇਜ਼-2 ਜਲੰਧਰ, ਬਾਬਾ ਗੁਰਵਿੰਦਰ ਸਿੰਘ ਉਰਫ਼ ਗੋਰਾ ਉਰਫ ਨਿੱਕੂ ਦਾਸ ਵਾਸੀ ਡੱਬਵਾਲੀ (ਹਰਿਆਣਾ) ਵਜੋਂ ਹੋਈ ਹੈ | ਜਦੋਂ ਕਿ ਦੋਵੇਂ ਚੇਲਿਆਂ ਦੀ ਸ਼ਨਾਖਤ ਸੁਖਦੀਪ ਸਿੰਘ ਉਰਫ ਜੇ.ਪੀ. ਵਾਸੀ ਪਿੰਡ ਮਸੀਤਾਂ ਡਬੱਵਾਲੀ ਤੇ ਦੇਸਾ ਸਿੰਘ ਵਾਸੀ ਸੇਖਵਾਂ ਜ਼ਿਲ੍ਹਾ ਬਠਿੰਡਾ ਦੀ ਭਾਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਬੀਤੇ 13 ਨਵੰਬਰ ਨੂੰ ਇਲਾਕਾ ਕੋਟ ਖਾਲਸਾ ਦੇ ਮੁਹੱਲਾ ਨਿਊ ਆਜ਼ਾਦ ਨਗਰ ਵਿਖੇ ਬਲਜੀਤ ਕੌਰ ਉਰਫ ਰੂਪ ਦਾ ਗੱਲ ਘੁੱਟ ਕੇ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਦੀ ਪੁਲਿਸ ਵਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਜਿਸ ਉਪਰੰਤ ਇਹ ਖੁਲਾਸਾ ਹੋਇਆ ਕਿ ਮਿ੍ਤਕ ਦਾ ਪਤੀ ਸੀ.ਆਰ.ਪੀ.ਐਫ. 85 ਬਟਾਲੀਅਨ ਚੰਡੀਗੜ੍ਹ ਵਿਚ ਬਤੌਰ ਇੰਸਪੈਕਟਰ ਨੌਕਰੀ ਕਰਦਾ ਹੈ ਤੇ ਉਸ ਦੇ ਆਪਣੀ ਮਿ੍ਤਕਾ ਪਤਨੀ ਬਲਜੀਤ ਕੌਰ ਨਾਲ ਅਣਬਣ ਸੀ ਤੇ ਇਸ ਇੰਸਪੈਕਟਰ ਦੇ ਜਲੰਧਰ ਦੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਸਬੰਧ ਸਨ ਜਿਸ ਕਾਰਨ ਉਸਦਾ ਆਪਣੀ ਪਤਨੀ ਨਾਲ ਆਪਸ 'ਚ ਬੋਲਚਾਲ ਵੀ ਨਹੀਂ ਸੀ | ਦੂਜੇ ਪਾਸੇ ਇਸ ਵਿਅਕਤੀ ਤੇ ਉਸ ਦੀ ਸਾਥਣ ਔਰਤ ਦੀ ਪਿੰਡ ਮਸੀਤਾਂ ਡੱਬਵਾਲੀ (ਹਰਿਆਣਾ) 'ਚ ਡੇਰਾ ਬਣਾ ਕੇ ਬੈਠੇ ਇਕ ਬਾਬੇ ਡੇਰੇਦਾਰ ਨਾਲ ਵੀ ਜਾਣ ਪਹਿਚਾਣ ਸੀ ਅਤੇ ਜੋ ਆਪਣੇ ਆਪ ਨੂੰ ਬਾਬਾ (ਸੰਤ) ਵੀ ਅਖਵਾਉਂਦਾ ਸੀ ਜਦੋਂ ਇਸ ਅਧਿਕਾਰੀ ਤੇ ਉਸ ਦੀ ਸਾਥੀ ਔਰਤ ਨੇ ਡੇਰੇਦਾਰ ਨਾਲ ਉਸ ਦੀ ਪਤਨੀ ਤੋਂ ਖਹਿੜਾ ਛੁਡਵਾਉਣ ਦੀ ਗੱਲ ਕੀਤੀ ਤਾਂ ਬਾਬੇ ਨੇ ਆਪਣੇ 2 ਚੇਲਿਆਂ ਦੇਸਾ ਤੇ ਜੇ. ਪੀ. ਨੂੰ ਇਸ ਕਤਲ ਬਾਰੇ ਫ਼ਿਰੌਤੀ ਦੇਣ ਦਾ ਵਾਅਦਾ ਕਰਕੇ ਤਿਆਰ ਕਰ ਲਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋਵੇਂ ਵਿਅਕਤੀਆਂ ਤੇ ਔਰਤ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਫਰਾਰ ਹੋਏ ਦੋਵੇਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਅੰਮਿ੍ਤਸਰ, 15 ਨਵੰਬਰ (ਰੇਸ਼ਮ ਸਿੰਘ)¸ਜ਼ਿਲ੍ਹਾ ਪ੍ਰੀਸ਼ਦ ਦੇ ਨਵ-ਨਿਯੁਕਤ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਵਲੋਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਸਮੂਹ ਦੇ ਦਫ਼ਤਰ ਵਿਖੇ ਆਪਣੇ ਆਹੁਦੇ ਦਾ ਕਾਰਜਭਾਲ ਸੰਭਾਲ ਲਿਆ ਹੈ | ਇਸ ਮੌਕੇ ...
ਗੱਗੋਮਾਹਲ 15 ਨਵੰਬਰ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਗੱਗੋਮਾਹਲ ਵਿਖੇ ਸਮਰਾਏ ਕਮਿਸ਼ਨ ਏਜੰਟ ਦੇ ਨਾਂਅ 'ਤੇ ਆੜ੍ਹਤ ਕਰਦੇ ਗੋਬਿੰਦਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਪਨਸਪ ਦੇ ਇੰਸਪੈਕਟਰ ਪ੍ਰਭਦੀਪ ਸਿੰਘ 'ਤੇ ਦੋਸ਼ ਲਗਾਉਂਦਿਆ ਕਿਹਾ ਕਿ 2018 ਦੇ ਹਾੜੀ ਸੀਜ਼ਨ ...
ਅੰਮਿ੍ਤਸਰ , 15 ਨਵੰਬਰ (ਰੇਸ਼ਮ ਸਿੰਘ)-ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਦੋਸ਼ੀ ਪਾਏ ਜਾਣ ਉਪਰੰਤ ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮਾਣਯੋਗ ਜਗਮੋਹਨ ਸਿੰਘ ਸਾਂਘੇ ਦੀ ਅਦਾਲਤ ਵਲੋਂ 10 ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ...
ਅਜਨਾਲਾ, 15 ਨਵੰਬਰ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਥਾਣਾ ਅਜਨਾਲਾ ਦੇ ਏ.ਐਸ.ਆਈ. ਰਣਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਥਾਨਕ ਸ਼ਹਿਰ ਦੇ ਮੁੱਖ ਬੱਸ ਅੱਡੇ ਨੇੜੇ ਸਾਈਾ ਧਾਮ ਮੰਦਿਰ ਚੌਕ 'ਚ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ...
ਅੰਮਿ੍ਤਸਰ, 15 ਨਵੰਬਰ (ਰੇਸ਼ਮ ਸਿੰਘ)-ਦਸਵੀਂ 'ਚ ਪੜ੍ਹਦੀ ਇਕ ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਦੋ ਨੌਜਵਾਨਾਂ ਨੂੰ ਅੱਜ ਇਥੇ ਅਦਾਲਤ ਵਲੋਂ ਪੰਜ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਮਿਲੇ ਵੇਰਵਿਆਂ ਅਨੁਸਾਰ ਪੀੜਤ ਲੜਕੀ ਜੋ ਕਿ ਦਸਵੀਂ ਜਮਾਤ ਦੀ ...
ਅੰਮਿ੍ਤਸਰ, 15 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਬਿਰਧ ਅਵਸਥਾ ਵਿਚ ਵੀ ਮੁਗਲ ਫੌਜਾਂ ਨਾਲ ਯੁੱਧ ਕਰਨ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਥਾਨਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ...
ਅੰਮਿ੍ਤਸਰ, 15 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਪ੍ਰਾਪਰਟੀ ਟੈਕਸ ਵਿਭਾਗ ਦੀ ਅਦਾਇਗੀ ਨਾ ਕਰਨ ਵਾਲੇ ਡਿਫ਼ਾਲਟਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਤਰੀ ਜ਼ੋਨ 'ਚ 10 ਦੁਕਾਨਾਂ ਸੀਲ ਕੀਤੀਆਂ | ਇਸ ਸਬੰਧੀ ਜਾਣਕਾਰੀ ...
ਤਰਸਿੱਕਾ, 15 ਨਵੰਬਰ (ਅਤਰ ਸਿੰਘ ਤਰਸਿੱਕਾ)-ਦਿਹਾਤੀ ਮਜ਼ਦੂਰ ਸਭਾ ਨੇ ਅੱਜ ਬਲਾਕ ਦਫ਼ਤਰ ਤਰਸਿੱਕਾ ਸਾਹਮਣੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਮਨਵਾਉਣ ਲਈ ਕਾਮਰੇਡ ਪਲਵਿੰਦਰ ਸਿੰਘ ਮਹਿਸਮਪੁਰ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਤੇ ...
ਰਾਜਾਸਾਂਸੀ, 15 ਨਵੰਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਚੋਰੀਆਂ ਦਾ ਸਿਲਸਿਲਾ ਅੱਜ ਤੀਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ, ਜਦੋਂ ਕਿ ਹਵਾਈ ਅੱਡਾ 'ਤੇ ਕੰਮ ਕਰਦੇ ਇੱਕ ਕਰਮਚਾਰੀ ਦਾ ਦੁਪਿਹਰ ਵੇਲੇ ...
ਬੰਡਾਲਾ, 15 ਨਵੰਬਰ (ਅੰਗਰੇਜ ਸਿੰਘ ਹੁੰਦਲ)¸ਬੀਤੇ ਦਿਨੀਂ ਆਨੰਦ ਗਾਰਮੈਂਟ ਤੋਂ ਕੱਪੜੇ ਤੇ ਨਗਦੀ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰਨ 'ਚ ਸਥਾਨਕ ਕਸਬੇ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਾਕੀ ਇੰਚਾਰਜ ਬਲਰਾਜ ਸਿੰਘ ਨੇ ...
ਜਗਦੇਵ ਕਲਾਂ, 15 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਕੱਤਰ ਮਹਿੰਦਰ ਸਿੰਘ ਆਹਲੀ ਦੇ ਸਹਿਯੋਗ ਸਦਕਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕਾ ਬਾਗ ਵਿਖੇ ...
ਬਾਬਾ ਬਕਾਲਾ ਸਾਹਿਬ, 15 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 85 ਦੇ ਕਰੀਬ ਪ੍ਰਾਣੀ ਅੰਮਿ੍ਤ ...
ਅੰਮਿ੍ਤਸਰ, 15 ਨਵੰਬਰ (ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਗੁ: ਨਾਨਕਸ਼ਾਹੀ ਢਾਕਾ (ਬੰਗਲਾ ਦੇਸ਼) ਮੈਨੇਜਮੈਂਟ ਬੋਰਡ ਕੋਲਕਾਤਾ ਗੁ: ਮੈਨੇਜਮੈਂਟ ਕਮੇਟੀ ਢਾਕਾ, ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਉਤਸ਼ਾਹ ਸਹਿਤ ...
ਲੈਸਟਰ/ ਇੰਗਲੈਂਡ,15 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬੀਤੇ ਦਿਨੀਂ ਅੰਮਿ੍ਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਨਾਲ ਸਬੰਧਤ ਸਾਬਕਾ ਸਰਪੰਚ ਸਵ: ਠਾਕੁਰ ਸਿੰਘ ਚੌਗਾਵਾਂ ਦੇ ਹੋਣਹਾਰ ਪੋਤਰੇ ਤੇ ਅੰਮਿ੍ਤਸਰ ਜ਼ਿਲ੍ਹੇ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਚੌਗਾਵਾਂ ਦੇ ...
ਤਰਸਿੱਕਾ, 15 ਨਵੰਬਰ (ਅਤਰ ਸਿੰਘ ਤਰਸਿੱਕਾ)-ਕਾਂਗਰਸ ਵਲੋਂ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਪੰਚ, ਸਰਪੰਚ, ਬਲਾਕ ਤੇ ਸੂਬਾ ਪੱਧਰ 'ਤੇ ਵਿਸ਼ੇਸ਼ ਤੌਰ 'ਤੇ ਅਹੁਦੇ ਦੇ ਕੇ ਨਿਵਾਜਿਆ ਹੈ ਤੇ ਇਸੇ ਲੜਕੀ ਨੂੰ ਅੱਗੇ ਤੋਰਦਿਆਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਨੌਜਵਾਨ ...
ਅਜਨਾਲਾ, 15 ਨਵੰਬਰ (ਐਸ. ਪ੍ਰਸ਼ੋਤਮ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ ਕਿਸਾਨਾਂ ਦੀ ਸਮੁੱਚੀ ਕਰਜਾ ਮੁਆਫੀ, ਸੀ-2 ਫਾਰਮੂਲੇ ਅਨੁਸਾਰ ਖੇਤੀ ਜਿਨਸਾਂ ਦੇ ਮੁੱਲ ਨਿਰਧਾਰਿਤ ...
ਅੰਮਿ੍ਤਸਰ , 15 ਨਵੰਬਰ (ਰੇਸ਼ਮ ਸਿੰਘ)-ਨਗਰ ਪੰਚਾਇਤ ਅਜਨਾਲਾ ਦੀਆਂ ਦੁਕਾਨਾਂ ਦੀ ਅਲਾਟਮੈਂਟ 'ਚ ਵੱਡੀ ਪੱਧਰ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਉਪਰੰਤ ਵਿਜੀਲੈਂਸ ਪੁਲਿਸ ਨੇ ਕਾਰਵਾਈ ਕਰਦਿਆਂ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜ਼ੋਰਾਵਰ ਸਿੰਘ, ...
ਅਜਨਾਲਾ, 15 ਨਵੰਬਰ (ਐਸ. ਪ੍ਰਸ਼ੋਤਮ)¸ਅੱਜ ਇਥੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਨਾਲ ਹਲਕੇ ਦੇ ਸਰਗਰਮ ਆਗੂਆਂ ਤੇ ਵਰਕਰਾਂ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਹੋਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਅੰਮਿ੍ਤਸਰ, 15 ਨਵੰਬਰ (ਰੇਸ਼ਮ ਸਿੰਘ)¸ਬੀਤੇ 11 ਨਵੰਬਰ ਨੂੰ ਆਪਣੇ ਬੱਚਿਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਇਕ ਸ਼ਰਧਾਲੂ ਔਰਤ ਦਾ 4 ਸਾਲਾ ਦਾ ਮਾਸੂਮ ਬੱਚਾ ਅਗਵਾ ਹੋਣ ਦੇ ਚਰਚਿਤ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਤੇ ਅਗਵਾ ਹੋਏ ਬੱਚੇ ਨੂੰ ...
ਅੰਮਿ੍ਤਸਰ, 15 ਨਵੰਬਰ (ਸਟਾਫ ਰਿਪੋਰਟਰ)-ਅੱਠ ਸਿੱਖ ਕੈਦੀਆਂ ਦੀ ਰਿਹਾਈ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਜ਼ੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨਾ ਕੇਂਦਰ ਸਰਕਾਰ ਦਾ ...
ਜਲੰਧਰ, 15 ਨਵੰਬਰ (ਅ.ਬ)-ਟਰਾਲਾ ਸਿਖਲਾਈ ਲੈ ਕੇ ਵਿਦੇਸ਼ਾਂ ਵਿਚ ਸੈੱਟ ਹੋਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ਹੈ | ਆਈ.ਟੀ.ਸੀ. ਮੋਟਰ ਟ੍ਰੇਨਿੰਗ ਸਕੂਲ ਜੋ ਕਿ ਗੌਰਮਿੰਟ ਮਨਜ਼ੂਰਸ਼ੁਦਾ ਹੈ ਅਤੇ ਜਲੰਧਰ ਵਿਖੇ ਲੰਮਾ ਪਿੰਡ ਚੌਕ ਸਾਹਮਣੇ ਇਲਾਹਾਬਾਦ ਬੈਂਕ, ਅੰਮਿ੍ਤਸਰ ...
ਅੰਮਿ੍ਤਸਰ, 15 ਨਵੰਬਰ (ਰੇਸ਼ਮ ਸਿੰਘ)¸ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਤੇ ਸ਼ਹਿਰੀ ਵਲੋਂ ਇੱਥੇ ਵੱਖ-ਵੱਖ ਥਾਵਾਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਤੇ ਦੇਸ਼ ਦੀ ਵਿਗੜ ਰਹੀ ਅਰਥ-ਵਿਵਸਥਾ, ਬੇਰੋਜ਼ਗਾਰੀ ਤੇ ਮਹਿੰਗਾਈ ਲਈ ਕੇਂਦਰ ਨੂੰ ...
ਟਾਂਗਰਾ, 15 ਨਵੰਬਰ (ਹਰਜਿੰਦਰ ਸਿੰਘ ਕਲੇਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਅਫ਼ਸਰ ਟਾਂਗਰਾ ਦੇ ਦਫ਼ਤਰ ਵਿਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਰੈਵੀਨਿਊ ਅਕਾਉਂਟ ਦਫ਼ਤਰ ਦਾ ਸਾਰਾ ਰਿਕਾਰਡ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਅੱਗ ਨਾਲ ਏ.ਆਰ. ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX