ਤਾਜਾ ਖ਼ਬਰਾਂ


ਨਿਰਭੈਆ ਦੇ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  8 minutes ago
ਨਵੀਂ ਦਿੱਲੀ, 25 ਜਨਵਰੀ- ਸਾਲ 2012 ਦੇ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀ ਮੁਕੇਸ਼ ਕੁਮਾਰ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਉਸ ਦੀ ਦਇਆ ਪਟੀਸ਼ਨ ਨੂੰ ਖ਼ਾਰਜ ਕਰਨ...
ਨਾਗਰਿਕਤਾ ਬਿੱਲ ਦੇ ਵਿਰੋਧ 'ਚ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
. . .  17 minutes ago
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)- ਸ਼ਹਿਣਾ ਨੇੜਲੇ ਸਨਅਤੀ ਕਸਬਾ ਪੱਖੋ ਕੈਂਚੀਆ ਵਿਖੇ ਨਾਗਰਿਕਤਾ ਬਿੱਲ ਦੇ ਵਿਰੋਧ 'ਚ...
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤਜਿੰਦਰ ਬੱਗਾ ਨੂੰ ਭੇਜਿਆ ਨੋਟਿਸ
. . .  22 minutes ago
ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਰਿਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਤਜਿੰਦਰ ਪਾਲ ਸਿੰਘ ਬੱਗਾ...
ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਮਿਲੇਗਾ 5 ਫ਼ੀਸਦੀ ਮਹਿੰਗਾਈ ਭੱਤਾ
. . .  30 minutes ago
ਸ਼ਿਮਲਾ, 25 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਸੂਬਾ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨ ਧਾਰੀਆਂ ਲਈ...
ਗੜ੍ਹਸ਼ੰਕਰ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ
. . .  34 minutes ago
ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ...
ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  42 minutes ago
ਨਵੀਂ ਦਿੱਲੀ, 25 ਜਨਵਰੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ...
ਚੋਗਾਵਾ ਅਤੇ ਲੋਪੋਕੇ 'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  8 minutes ago
ਚੋਗਾਵਾ/ਲੋਪੋਕੇ, 25 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ)- ਦਲ ਖਾਲਸਾ ਪੰਜਾਬ ਅਤੇ ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਘੱਟ ਗਿਣਤੀਆਂ ..
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  51 minutes ago
ਸ੍ਰੀਨਗਰ, 25 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਚੱਲ ਰਹੇ ਰਹੀ ਮੁਠਭੇੜ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ...
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  56 minutes ago
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਕਾਲਜ ਅਜਨਾਲਾ ਵਿਖੇ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ ਚੋਣਕਾਰ ਰਜਿਸਟ੍ਰੇਸ਼ਨ...
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  about 1 hour ago
ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ)- 2 ਫਰਵਰੀ ਨੂੰ ਸੰਗਰੂਰ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਨੂੰ....
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  about 1 hour ago
ਮੋਗਾ, 25 ਜਨਵਰੀ (ਗੁਰਤੇਜ ਬੱਬੀ)- ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਨਾਰਾਜ਼ ਚੱਲੇ ਆ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੋਗਾ...
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  about 1 hour ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ...
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  about 1 hour ago
ਅਟਾਰੀ/ਅਜਨਾਲਾ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ, ਗੁਰਪ੍ਰੀਤ ਸਿੰਘ ਢਿੱਲੋਂ)- ਸਿੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ ਗਏ ਬੰਦ ਦੇ ਸੱਦਾ ਦਾ ਅੰਮ੍ਰਿਤਸਰ...
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  about 1 hour ago
ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਟਾਰੀ ਸਥਿਤ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਅਤੇ ਗਰਲਜ਼ ਹਾਈ ਸਕੂਲ ਅਟਾਰੀ ਦਾ ਦੌਰਾ ਕਰਨ ਉਪਰੰਤ...
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  about 1 hour ago
ਬਾਘਾਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਬਾਘਾਪੁਰਾਣਾ ਸ਼ਹਿਰ ਅੰਦਰ ਕੋਈ ਅਸਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  about 1 hour ago
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 2 hours ago
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 2 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 2 hours ago
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 3 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 3 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 3 hours ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 3 hours ago
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 3 hours ago
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 4 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  about 4 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 5 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਮੱਘਰ ਸੰਮਤ 551

ਖੰਨਾ / ਸਮਰਾਲਾ

ਡਾਕਘਰ 'ਚ ਸਟਾਫ਼ ਦੀ ਘਾਟ ਦੇ ਚੱਲਦਿਆਂ ਲੋਕ ਪੇ੍ਰਸ਼ਾਨ, ਸਰਕਾਰ ਤੇ ਪ੍ਰਸ਼ਾਸਨ ਖ਼ਾਮੋਸ਼

ਮਾਛੀਵਾੜਾ ਸਾਹਿਬ, 15 ਨਵੰਬਰ (ਸੁਖਵੰਤ ਸਿੰਘ ਗਿੱਲ) - ਕੇਂਦਰ ਸਰਕਾਰ ਵਲ਼ੋਂ ਡਾਕਘਰਾਂ ਰਾਹੀਂ ਲੋਕਾਂ ਨੂੰ ਬੈਂਕਾਂ ਵਰਗੀਆਂ ਸਹੂਲਤਾਂ ਦੇਣ ਦੀਆਂ ਯੋਜਨਾਵਾਂ ਉਲੀਕਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੱੁਝ ਹੋਰ ਹੀ ਸੱਚ ਬਿਆਨ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਮਾਛੀਵਾੜਾ ਸਾਹਿਬ ਦਾ ਡਾਕਘਰ ਸਟਾਫ਼ ਦੀ ਘਾਟ ਕਾਰਨ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਸੇਵਾਵਾਂ ਦੇਣ ਦੀ ਥਾਂ ਪੇ੍ਰਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ | ਡਾਕਘਰ 'ਚ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਦੀ ਬਜਾਏ ਸਰਕਾਰ ਤੇ ਸੰਬੰਧਿਤ ਵਿਭਾਗ ਬੇਪਰਵਾਹੀ ਦਿਖਾ ਰਿਹਾ ਹੈ | ਮਾਛੀਵਾੜਾ ਸ਼ਹਿਰ ਸਮੇਤ ਇਲਾਕੇ ਦੇ ਪਿੰਡਾਂ ਨੂੰ ਸੇਵਾਵਾਂ ਦੇ ਰਹੇ ਇਸ ਡਾਕਘਰ ਵਿਚ ਮਹਿਜ਼ ਪੋਸਟ ਮਾਸਟਰ ਸਮੇਤ 3 ਕਰਮਚਾਰੀ ਹਨ, ਜਿਨ੍ਹਾਂ 'ਚੋਂ ਇੱਕ ਛੁੱਟੀ 'ਤੇ ਚੱਲ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਡਾਕਘਰ ਦਾ ਕੰਮ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਤੇ ਇੱਥੇ ਆਉਣ ਵਾਲੇ ਲੋਕ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਡਾਕਘਰ 'ਚ ਆਪਣਾ ਕੰਮ ਕਰਾਉਣ ਆਏ ਅਕਾਸ਼ਦੀਪ, ਮਨਪ੍ਰੀਤ ਸਿੰਘ, ਛਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਗੁਰਨਾਇਬ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਤ ਖਾਤਿਆਂ 'ਚੋਂ ਜਮ੍ਹਾ ਰਾਸ਼ੀ ਲੈਣ ਆਏ ਸਨ ਤੇ ਸਾਨੂੰ ਪੋਸਟ ਮਾਸਟਰ ਵਲ਼ੋਂ ਇਹ ਪੈਸੇ ਦੇਣ ਤੋਂ ਇਹ ਇਨਕਾਰ ਕੀਤਾ ਜਾ ਰਿਹਾ ਹੈ ਕਿ ਮੇਰੇ ਕੋਲ ਸਟਾਫ਼ ਮੌਜੂਦ ਨਹੀਂ ਜਦਕਿ ਸਾਨੂੰ ਆਪਣੇ ਪੈਸਿਆਂ ਦੀ ਸਖ਼ਤ ਲੋੜ ਹੈ ਜੋ ਸਮੇਂ ਸਿਰ ਡਾਕਘਰ 'ਚੋਂ ਨਹੀਂ ਮਿਲ ਰਹੇ | ਹੋਰ ਤਾਂ ਹੋਰ ਡਾਕਖ਼ਾਨੇ ਦੇ ਹਾਲਾਤ ਇਸ ਹੱਦ ਤੱਕ ਮਾੜੇ ਚੱਲ ਰਹੇ ਹਨ ਕਿ ਜੇਕਰ ਕੋਈ ਰਜਿਸਟਰੀ ਕਰਾਉਣ ਆਉਂਦਾ ਹੈ ਤਾਂ ਉਸ ਨੰੂ ਕਰਮਚਾਰੀ ਸਟਾਫ਼ ਦੀ ਘਾਟ ਹੋਣ ਦਾ ਪੱਜ ਲਾ ਕੇ ਜਵਾਬ ਦੇ ਦਿੰਦੇ ਹਨ ਕਿ ਤੁਸੀਂ ਆਪਣੀ ਰਜਿਸਟਰੀ ਕਿਸੇ ਹੋਰ ਡਾਕਖ਼ਾਨੇ ਤੋਂ ਕਰਵਾਓ | ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਡਾਕਘਰ ਨਾਲ ਜੁੜੇ ਏਜੰਟ ਸੋਨੂੰ, ਹਰਨੇਕ ਸਿੰਘ, ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਖਾਤਾ ਧਾਰਕਾਂ ਦੇ ਵੱਖ-ਵੱਖ ਯੋਜਨਾਵਾਂ ਤਹਿਤ ਪੈਸੇ ਜਮ੍ਹਾ ਕਰਵਾਉਣ ਲਈ ਆ ਰਹੇ ਹਾਂ ਪਰ ਪੋਸਟ ਮਾਸਟਰ ਵਲ਼ੋਂ ਸਟਾਫ਼ ਨਾ ਹੋਣ ਦਾ ਕਹਿ ਕੇ ਪੈਸੇ ਜਮ੍ਹਾ ਨਹੀਂ ਕੀਤੇ ਜਾਂਦੇ ਜਦਕਿ ਕਈ ਯੋਜਨਾਵਾਂ ਤਹਿਤ ਪੈਸੇ ਜਮ੍ਹਾ ਕਰਾਉਣ ਦੀ ਮਿਆਦ 15 ਨਵੰਬਰ ਹੈ ਤੇ ਹੁਣ ਇਨ੍ਹਾਂ ਖਾਤਿਆਂ 'ਚ ਜੁਰਮਾਨਿਆਂ ਨਾਲ ਪੈਸੇ ਜਮ੍ਹਾ ਕੀਤੇ ਜਾ ਸਕਣਗੇ, ਜਿਨ੍ਹਾਂ ਦੀ ਭਰਪਾਈ ਉਨ੍ਹਾਂ ਨੂੰ ਆਪਣੇ ਕੋਲੋਂ ਕਰਨੀ ਪਵੇਗੀ | ਡਾਕਘਰ 'ਚ ਪੇ੍ਰਸ਼ਾਨੀ ਦੇ ਆਲਮ ਵਿਚ ਖੜ੍ਹੇ ਲੋਕਾਂ ਤੇ ਕਮਿਸ਼ਨ ਏਜੰਟਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਮਾਛੀਵਾੜਾ ਬਲਾਕ ਦੇ ਇਸ ਵੱਡੇ ਡਾਕਘਰ 'ਚ ਸਟਾਫ਼ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕ ਆਪਣਾ ਨਿਰਵਿਘਨ ਕੰਮ ਕਰਵਾ ਸਕਣ |
ਅਧਿਕਾਰੀਆਂ ਪੱਲਾ ਝਾੜਿਆ
ਮਾਛੀਵਾੜਾ ਡਾਕਘਰ 'ਚ ਲੋਕਾਂ ਦਾ ਕੰਮ ਨਾ ਹੋਣ ਸੰਬੰਧੀ ਜਦੋਂ ਪੋਸਟ ਮਾਸਟਰ ਹਰਨੇਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ 3 ਕਰਮਚਾਰੀ ਵਿਭਾਗ ਵਲ਼ੋਂ ਲਗਾਏ ਗਏ ਹਨ, ਜਿਨ੍ਹਾਂ 'ਚੋਂ 2 ਛੁੱਟੀ 'ਤੇ ਚਲੇ ਗਏ ਤੇ ਮੈਂ ਇਕੱਲਾ ਸਾਰਾ ਕੰਮ ਨਹੀਂ ਕਰ ਸਕਦਾ, ਜਿਸ ਕਾਰਨ ਲੋਕਾਂ ਨੂੰ ਪੇ੍ਰਸ਼ਾਨੀ ਹੋ ਰਹੀ ਹੈ, ਮੇਰੇ ਵਲ਼ੋਂ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜਦੋਂ ਡਾਕ ਵਿਭਾਗ ਲੁਧਿਆਣਾ ਦੇ ਸੁਪਰਡੈਂਟ ਨਰਿੰਦਰ ਸਿੰਘ ਨਾਲ ਡਾਕਘਰ ਵਿਚ ਸਟਾਫ਼ ਦੀ ਘਾਟ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਂ ਇਸ ਸਮੱਸਿਆ ਬਾਰੇ ਪਤਾ ਕਰਾਉਂਦਾ ਹਾਂ |

ਨਨਕਾਣਾ ਸਾਹਿਬ ਸਕੂਲ ਕਿਲ੍ਹਾ ਰਾਏਪੁਰ ਦੇ ਬੱਚੇ ਅੱਵਲ

ਡੇਹਲੋਂ, 15 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਿਲ੍ਹਾ ਰਾਏਪੁਰ ਦੇ ਵਿਦਿਆਰਥੀਆਂ ਨੇ ਜੀਸਸ ਸੇਕਰਟ ਹਾਰਟ ਸਕੂਲ ਲੁਧਿਆਣਾ ਵਲੋਂ ਇੰਟਰ ਸਕੂਲ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਸ਼ੇਰੀਆਂ ਦੇ ਕੂੜਾ ਡੰਪ ਨੇ ਪਿੰਡ ਨੂੰ ਸੁੰਦਰਤਾ ਪੱਖੋਂ ਪੰਜਾਬ 'ਚੋਂ ਮੋਹਰੀ ਬਣਾਇਆ

ਮਾਛੀਵਾੜਾ ਸਾਹਿਬ, 15 ਨਵੰਬਰ (ਸੁਖਵੰਤ ਸਿੰਘ ਗਿੱਲ) - ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਸ਼ੇਰੀਆਂ ਦੀ ਪੰਚਾਇਤ ਵਲ਼ੋਂ ਪਿੰਡ ਨੂੰ ਸਾਫ਼-ਸੁਥਰਾ ਬਣਾਉਣ ਲਈ ਪਿੰਡ ਤੋਂ ਬਾਹਰ ਗਿੱਲੇ ਤੇ ਸੁੱਕੇ ਕੂੜੇ ਦਾ ਸੁਚੱਜੇ ਢੰਗ ਨਾਲ ਬਣਾਏ ਡੰਪ ਨੇ ਜਿੱਥੇ ਪਿੰਡ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਵਿਅਕਤੀ ਜ਼ਖ਼ਮੀ

ਖੰਨਾ, 15 ਨਵੰਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਇਕ ਸੜਕ ਹਾਦਸੇ ਵਿਚ ਕਾਰ ਮੋਟਰਸਾਈਕਲ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਰਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ 'ਤੇ ਕੌਾਸਲ ਕਰਮਚਾਰੀ ਯੂਨੀਅਨਾਂ ਵਲੋਂ ਧਰਨਾ ਤੇ ਨਾਅਰੇਬਾਜ਼ੀ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਦੀਵਾਲੀ ਦੇ ਮਹੀਨੇ ਦੀ ਤਨਖ਼ਾਹ ਹੁਣ ਤੱਕ ਨਾ ਮਿਲਣ ਕਾਰਨ ਅੱਜ ਨਗਰ ਕੌਾਸਲ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਈ. ਓ. ਦੇ ਦਫ਼ਤਰ ਨੂੰ ਘੇਰ ਲਿਆ | ਕਰਮਚਾਰੀਆਂ ਵਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤੇ ਜਾਣ ਸਮੇਂ ਈ. ਓ. ...

ਪੂਰੀ ਖ਼ਬਰ »

ਖੰਨਾ ਵਿਖੇ ਤਿ੍ਵੇਣੀ ਪੁਰੀ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਭਲਕੇ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਧੰਨ-ਧੰਨ ਮਹਾਰਾਜ ਤਿ੍ਵੇਣੀ ਪੁਰੀ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸਮਾਗਮ 17 ਨਵੰਬਰ ਦਿਨ ਐਤਵਾਰ ਨੂੰ ਸਮਾਧੀ, ਸਮਾਧੀ ਰੋਡ ਖੰਨਾ ਵਿਖੇ ਵਿਸ਼ੇਸ਼ ਸਮਾਗਮ ਸਵੇਰੇ 10 ਵਜੇ ਤੋਂ ਸ਼ੁਰੂ ਹੋ ਰਹੇ ਹਨ | ਇਸ ਮੌਕੇ ਸੱਚਿਦਾਨੰਦ ...

ਪੂਰੀ ਖ਼ਬਰ »

ਟਿੱਪਰ-ਜੀਪ ਦੀ ਟੱਕਰ 'ਚ ਨੌਜਵਾਨ ਦੀ ਮੌਤ

ਈਸੜੂ, 15 ਨਵੰਬਰ (ਬਲਵਿੰਦਰ ਸਿੰਘ)-ਈਸੜੂ ਨਜ਼ਦੀਕ ਇਕ ਟਿੱਪਰ ਚਾਲਕ ਵਲੋਂ ਜੀਪ ਨੂੰ ਟੱਕਰ ਮਾਰਨ ਕਾਰਣ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਜੀਪ ਨੰ: ਪੀ. ਬੀ. 11 ਸੀ. ਐੱਮ.- 4830 ਜਿਸ ਦਾ ਟਾਇਰ ਪੈਂਚਰ ਹੋ ਗਿਆ ਸੀ ਅਤੇ ਮਨਪ੍ਰੀਤ ਸਿੰਘ ਪੁੱਤਰ ਈਸ਼ਰ ਰਾਮ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ 12 ਘੰਟਿਆਂ 'ਚ ਕਤਲ ਦੇ ਕਥਿਤ ਦੋਸ਼ੀ ਗਿ੍ਫ਼ਤਾਰ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਕੱਲ੍ਹ ਸ਼ਾਮ 2 ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਇਕ ਨੌਜਵਾਨ ਦੇ ਕਤਲ ਦਾ ਮਾਮਲਾ ਖੰਨਾ ਪੁਲਿਸ ਨੇ 12 ਘੰਟਿਆਂ ਵਿਚ ਸੁਲਝਾ ਕੇ ਅਤੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ | ਖੰਨਾ ਪੁਲਿਸ ਦੇ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਪਰਾਲੀ ਸਾੜਨ ਬਾਰੇ ਜਾਗਰੂਕਤਾ ਅਭਿਆਨ ਪੋ੍ਰਗਰਾਮ

ਬੀਜਾ, 15 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ) ਵਲੋਂ ਕਣਕ ਅਤੇ ਪਰਾਲੀ ਦੀ ਸਾੜੀ ਜਾਂਦੀ ਨਾੜ ਦੀ ਰੋਕਥਾਮ ਬਾਰੇ ਜਾਗਰੂਕਤਾ ਅਭਿਆਨ ...

ਪੂਰੀ ਖ਼ਬਰ »

ਰਜਿੰਦਰ ਕੁਮਾਰ ਨੇ ਪੰਚਾਇਤ ਸਕੱਤਰ ਵਜੋਂ ਅਹੁਦਾ ਸੰਭਾਲਿਆ

ਮਾਛੀਵਾੜਾ ਸਾਹਿਬ, 15 ਨਵੰਬਰ (ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਪੰਚਾਇਤ ਵਿਭਾਗ ਵਲ਼ੋਂ ਨਿਯੁਕਤ ਕੀਤੇ ਗਏ ਰਜਿੰਦਰ ਕੁਮਾਰ ਨੇ ਅੱਜ ਪੰਚਾਇਤ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ...

ਪੂਰੀ ਖ਼ਬਰ »

ਪਿੰਡ ਗੁੜੇ ਵਿਖੇ ਪਹਿਲੀਆਂ ਸ਼ਿਕਾਰੀ ਮੈਕਸ ਟਰੈਕ ਦੌੜਾਂ ਕਰਵਾਈਆਂ

ਚੌਾਕੀਮਾਨ, 15 ਨਵੰਬਰ (ਤੇਜਿੰਦਰ ਸਿੰਘ ਚੱਢਾ, ਪ.ਪ.)-ਪਿੰਡ ਗੁੜੇ ਵਿਖੇ ਪਹਿਲੀਆਂ ਸ਼ਿਕਾਰੀ ਮੈਕਸ ਟਰੈਕ ਦੌੜਾਂ ਕਰਵਾਈਆਂ ਗਈਆਂ ਜਿਸ ਵਿਚ 96 ਸ਼ਿਕਾਰੀ ਮੈਕਸ ਕੁੱਤਿਆ ਨੇ ਹਿੱਸਾ ਲਿਆ | ਇਨ੍ਹਾਂ ਦੌੜਾਂ ਦਾ ਉਦਘਟਾਨ ਹਲਕੇ ਦਾਖੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ...

ਪੂਰੀ ਖ਼ਬਰ »

ਅੱਜ ਸਿਟੀ-2 ਨੰਬਰ ਫੀਡਰ ਦੀ ਬਿਜਲੀ ਬੰਦ ਰਹੇਗੀ

ਜਗਰਾਉਂ, 15 ਨਵੰਬਰ (ਅਜੀਤ ਸਿੰਘ ਅਖਾੜਾ)-ਬਿਜਲੀ ਵਿਭਾਗ ਜਗਰਾਉਂ ਵਲੋਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਐਕਸੀਅਨ ਜਗਰਾਉਂ ਇੰਜ: ਗੁਰਮਨਪ੍ਰੀਤ ਸਿੰਘ ਸੋਮਲ ਦੀ ਅਗਵਾਈ ਹੇਠ ਫੀਡਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ | ਜਿਸ ਤਹਿਤ ਬਿਜਲੀ ਵਿਭਾਗ ...

ਪੂਰੀ ਖ਼ਬਰ »

ਲੁਧਿਆਣਾ ਗਰੁੱਪ ਆਫ਼ ਕਾਲਜਿਜ਼ ਚੌਾਕੀਮਾਨ ਵਿਖੇ ਫਰੈਸ਼ਰ ਪਾਰਟੀ

ਚੌਾਕੀਮਾਨ, 15 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਗਰੁੱਪ ਆਫ਼ ਕਾਲਜ਼ ਚੌਾਕੀਮਾਨ ਦੇ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਸਵਾਗਤਯੋਗ ਪਾਰਟੀ ਫ੍ਰੇਸਨਜਾ-2019 ਦਾ ਆਯੋਜਿਨ ਕੀਤਾ | ਇਸ ਮੌਕੇ ਕਾਲਜ ਦੀ ਮੈਨਜਮੈਂਟ ...

ਪੂਰੀ ਖ਼ਬਰ »

ਪਿੰਡ ਬੋਪਾਰਾਏ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਾਈ ਖੇਡ ਪਾਰਕ ਦਾ ਉਦਘਾਟਨ

ਚੌਾਕੀਮਾਨ, 15 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਬੋਪਾਰਾਏ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਈ ਖੇਡ ਪਾਰਕ ਦਾ ਉਦਘਾਟਨ ਸਰਪੰਚ ਲਖਵੀਰ ਸਿੰਘ ਬੋਪਾਰਾਏ ਤੇ ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਆਈ.ਸੀ.ਆਈ.ਸੀ.ਆਈ. ਫਾਊਾਡੇਸ਼ਨ ਵਲੋਂ ਪੰਚਾਇਤ ਦੇ ਸਹਿਯੋਗ ਨਾਲ 15 ਰੋਜ਼ਾ 'ਕਿਚਨ ਗਾਰਡਨ' ਕੈਂਪ

ਸਿੱਧਵਾਂ ਬੇਟ, 15 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਆਈ.ਸੀ.ਆਈ.ਸੀ.ਆਈ. ਫਾਊਾਡੇਸ਼ਨ ਵਲੋਂ ਲਾਗਲੇ ਪਿੰਡ ਸਲੇਮਪੁਰਾ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ 'ਅਕੈਡਮਿਕ ਫਾਰ ਸਕਿੱਲ ਡਿਵੈਲਪਮੈਂਟ' ਸਕੀਮ ਤਹਿਤ ਪਿੰਡ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ 15 ਰੋਜ਼ਾ 'ਕਿਚਨ ...

ਪੂਰੀ ਖ਼ਬਰ »

ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਭੂੰਦੜੀ, 15 ਨਵੰਬਰ (ਕੁਲਦੀਪ ਸਿੰਘ ਮਾਨ)- ਸੇਂਟ ਜੇਵੀਅਰ ਸਕੂਲ ਸਿੱਧਵਾਂ ਬੇਟ ਵਿਖੇ ਬਾਲ ਦਿਵਸ ਨੰੂ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਕਲਾਸਾਂ ਦੇ ਬਾਲ ਕਲਾਕਾਰਾਂ ਵਲੋਂ ਬਹੁਪੱਖੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਜਦਕਿ ਸਕੂਲ ਦੇ ਨੰਨ੍ਹੇ-ਮੁੰਨੇ ...

ਪੂਰੀ ਖ਼ਬਰ »

ਬਾਲ ਘਰ ਤਲਵੰਡੀ ਖੁਰਦ ਵਿਖੇ ਧਾਰਮਿਕ ਸਮਾਗਮ

ਮੁੱਲਾਂਪੁਰ ਦਾਖਾ, 15 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ਤਲਵੰਡੀ ਖੁਰਦ (ਲੁਧਿ:) ਦੇ ਅਦਾਰੇ ਲਾਵਾਰਿਸ ਬੱਚਿਆਂ ਦਾ ਘਰ ਐਸ.ਜੀ.ਬੀ ਬਾਲ ਘਰ ਦੇ ਪਰਿਵਾਰਾਂ ਵਲੋਂ ਫਾਊਾਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ...

ਪੂਰੀ ਖ਼ਬਰ »

ਪਿੰਡ ਬੋਪਾਰਾਏ ਕਲਾਂ 'ਚ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ

ਗੁਰੂਸਰ ਸੁਧਾਰ, 15 ਨਵੰਬਰ (ਜਸਵਿੰਦਰ ਸਿੰਘ ਗਰੇਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਹੋਈ ਜ਼ਿਮਨੀ ਚੋਣ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਦੇ ਹੱਕ ਵਿਚ ਲਹਿਰ ਖੜ੍ਹੀ ਕਰਨ ਵਾਲੇ ਨੌਜਵਾਨ ਨਵ-ਨਿਯੁਕਤ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕੇ ਦੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਬਲਾਕ ਰਾਏਕੋਟ ਪੱਧਰ ਦੀ ਨੈਤਿਕ ਸਿੱਖਿਆ ਪ੍ਰੀਖਿਆ ਦੇ ਨਤੀਜੇ ਐਲਾਨੇ

ਰਾਏਕੋਟ, 15 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਰਾਏਕੋਟ ਬਲਾਕ ਪੱਧਰ ਦੀ ਨੈਤਿਕ ਸਿੱਖਿਆ ਪ੍ਰੀਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈ ਗਈ | ਜਿਸ ਦੌਰਾਨ 40 ਸਕੂਲਾਂ ਦੇ ਲਗਭਗ 2050 ...

ਪੂਰੀ ਖ਼ਬਰ »

ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਭੂੰਦੜੀ, 15 ਨਵੰਬਰ (ਕੁਲਦੀਪ ਸਿੰਘ ਮਾਨ)- ਸੇਂਟ ਜੇਵੀਅਰ ਸਕੂਲ ਸਿੱਧਵਾਂ ਬੇਟ ਵਿਖੇ ਬਾਲ ਦਿਵਸ ਨੰੂ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਕਲਾਸਾਂ ਦੇ ਬਾਲ ਕਲਾਕਾਰਾਂ ਵਲੋਂ ਬਹੁਪੱਖੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਜਦਕਿ ਸਕੂਲ ਦੇ ਨੰਨ੍ਹੇ-ਮੁੰਨੇ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵਿਗਿਆਨ, ਗਣਿਤ ਤੇ ਵਾਤਾਵਰਨ ਸਬੰਧੀ ਪ੍ਰਦਰਸ਼ਨੀ

ਪਾਇਲ, 15 ਨਵੰਬਰ (ਰਜਿੰਦਰ ਸਿੰਘ)- ਸਮਾਰਟ ਸਕੂਲ ਪਾਇਲ ਵਿਚ ਅੱਜ ਤਹਿਸੀਲ ਪੱਧਰੀ ਵਿਗਿਆਨ, ਗਣਿਤ ਤੇ ਵਾਤਾਵਰਨ ਸਬੰਧੀ ਪ੍ਰਦਰਸ਼ਨੀ ਲਗਾਈ ਗਈ | ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਸਕੂਲ ਦੀ ਪਿ੍ੰਸੀਪਲ ਜੁਗਰਾਜਬੀਰ ਕੌਰ ਤੇ ਨੋਡਲ ਅਫ਼ਸਰ ਪਿ੍ੰਸੀਪਲ ਨਰੇਸ਼ ਕੁਮਾਰ ...

ਪੂਰੀ ਖ਼ਬਰ »

ਬਲਦੇਵ ਸਿੰਘ ਕੈਨੇਡਾ ਵਲੋਂ ਸਕੂਲ 'ਚ ਸਮਾਰਟ ਕਲਾਸ ਰੂਮ ਤਿਆਰ

ਜੌੜੇਪੁਲ ਜਰਗ, 15 ਨਵੰਬਰ (ਪਾਲਾ ਰਾਜੇਵਾਲੀਆ)-ਸਰਕਾਰੀ ਪ੍ਰਾਇਮਰੀ ਸਕੂਲ ਹੋਲ ਵਿਖੇ ਪਿੰਡ ਦੇ ਐਨ. ਆਰ. ਆਈ. ਬਲਦੇਵ ਸਿੰਘ ਕੈਨੇਡਾ ਵਲੋਂ ਸਕੂਲ ਲਈ ਸਮਾਰਟ ਕਲਾਸ ਰੂਮ ਬਣਾਇਆ ਗਿਆ | ਅੱਜ ਇਸ ਦਾ ਉਦਘਾਟਨ ਬਲਦੇਵ ਸਿੰਘ ਕੈਨੇਡਾ ਅਤੇ ਰਾਜਿੰਦਰ ਕੌਰ ਡੀ. ਈ. ਓ. ਲੁਧਿਆਣਾ ਨੇ ...

ਪੂਰੀ ਖ਼ਬਰ »

ਰਾਜੇਵਾਲ ਸਕੂਲ ਦੇ ਵਿਦਿਆਰਥੀਆਂ ਨੇ ਜੈਪੁਰ, ਅਜਮੇਰ ਅਤੇ ਪੁਸ਼ਕਰ ਦੀ ਯਾਤਰਾ ਕੀਤੀ

ਜੌੜੇਪੁਲ ਜਰਗ, 13 ਨਵੰਬਰ (ਪਾਲਾ ਰਾਜੇਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੀਆਂ ਜਿੱਥੇ ਵਿੱਦਿਅਕ, ਖੇਡਾਂ ਅਤੇ ਸਹਿ ਵਿੱਦਿਅਕ ਕਿਰਿਆਵਾਂ ਵਿਚ ਅਹਿਮ ਪ੍ਰਾਪਤੀਆਂ ਹਨ, ਉਥੇ ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਵਿਚ ...

ਪੂਰੀ ਖ਼ਬਰ »

ਖੰਨਾ ਦੀ ਹਰਸਿਮਰਨ ਤੇ ਨਿਕਿਤਾ ਵਾਰ ਗਾਇਣ ਵਿਚ ਪਹਿਲੇ ਸਥਾਨ 'ਤੇ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਏ.ਐਸ.ਗਰੱੁਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਆਯੋਜਿਤ ਕੀਤੇ ਤਿੰਨ ਦਿਨਾਂ ਜ਼ੋਨਲ ਯੂਥ ਫ਼ੈਸਟੀਵਲ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ¢ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਖੋਜ ਲਈ ਡਾ. ਪਰਮਿੰਦਰ ਸਿੰਘ ਬੈਨੀਪਾਲ ਸਨਮਾਨਿਤ

ਸਮਰਾਲਾ, 15 ਨਵੰਬਰ (ਸੁਰਜੀਤ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਖੋਜ ਪੂਰਨ ਦੋ ਮਹੱਤਵਪੂਰਨ ਪੁਸਤਕਾਂ ਲਿਖਣ ਲਈ ਉੱਘੇ ਵਿਦਵਾਨ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੇਖਕ ਮੰਚ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਕੁਹਾੜਾ ਬਲਾਕ ਦੀ ਚੋਣ

ਕੁਹਾੜਾ, 15 ਨਵੰਬਰ (ਤੇਲੂ ਰਾਮ ਕੁਹਾੜਾ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਕੁਹਾੜਾ ਇਕਾਈ ਦੀ ਚੋਣ ਮੀਟਿੰਗ ਧਨਾਨਸੂ ਵਿਖੇ ਸੂਬਾ ਜ: ਸਕੱਤਰ ਕੁਲਦੀਪ ਸਿੰਘ ਬੱੁਢੇਵਾਲ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਅਤੇ ਜਸਵੰਤ ਸਿੰਘ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਾਂ ਦੀ ਮੀਟਿੰਗ ਮੋਹੀ ਦੀ ਪ੍ਰਧਾਨਗੀ ਹੇਠ ਹੋਈ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਪਾਵਰਕਾਮ ਪੈਨਸ਼ਨਰਾਂ ਮੰਡਲ ਖੰਨਾ ਦੀ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੀ ...

ਪੂਰੀ ਖ਼ਬਰ »

ਤਵਲੀਨ, ਰਮਨ ਅਤੇ ਐਸਨਾ ਰੀਡਰ ਕਲੱਬ ਮੁਕਾਬਲੇ ਵਿਚ ਅੱਵਲ ਰਹੀਆਂ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਦੇ ਰੀਡਰ ਕਲੱਬ ਵਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦੀ ਪ੍ਰਧਾਨਗੀ ਕਾਲਜ ਪਿ੍ੰਸੀਪਲ ਡਾ: ਮੀਨੂੰੂ ਸ਼ਰਮਾ ਨੇ ਕੀਤੀ | ਰੀਡਰ ਕਲੱਬ ਦੇ ਇੰਚਾਰਜ਼ ਡਾ: ਨੈਨਾ ਸ਼ਰਮਾ, ਮੈਡਮ ਨੀਰਜਾ ...

ਪੂਰੀ ਖ਼ਬਰ »

ਹਰਰਹਿਮਤ ਪ੍ਰੋਡਕਸ਼ਨ ਵਲੋਂ ਪਹਿਲਾ ਗੀਤ ਰਿਲੀਜ਼

ਮਲੌਦ, 15 ਨਵੰਬਰ (ਦਿਲਬਾਗ ਸਿੰਘ ਚਾਪੜਾ)-ਹਰਰਹਿਮਤ ਪ੍ਰੋਡਕਸ਼ਨ ਵਲੋਂ ਆਪਣਾ ਪਹਿਲਾ ਗੀਤ ਲੋਕ ਤੱਥ ਯੂ ਟਿਊਬ ਤੇ ਰੀਲੀਜ਼ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੋ੍ਰਡਿਊਸਰ ਐਡਵੋਕੇਟ ਭਵਪ੍ਰੀਤ ਮੁੰਡੀ ਅਤੇ ਐਡਵੋਕੇਟ ਸ਼ੌਨ ਪੁਰੀ (ਟੈਰੀ) ਕੌਾਸਲਰ ਨੇ ...

ਪੂਰੀ ਖ਼ਬਰ »

ਪੰਧੇਰ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਸਹਾਰਨ ਮਾਜਰਾ ਵਲ਼ੋਂ ਕਬੱਡੀ ਦਾ ਮਹਾਂ ਕੁੰਭ ਕੱਪ ਕਰਵਾਉਣ ਲਈ ਕੀਤੀ ਭਰਵੀਂ ਮੀਟਿੰਗ

ਮਲੌਦ, 15 ਨਵੰਬਰ (ਸਹਾਰਨ ਮਾਜਰਾ)-ਨਗਰ ਦੇ ਅਗਾਂਹਵਧੂ ਨੌਜਵਾਨ ਸਰਪੰਚ ਪਰਮਿੰਦਰ ਸਿੰਘ ਪਿੰਦਰੀ ਦੇ ਯਤਨਾਂ ਸਦਕਾ ਪੰਧੇਰ ਸਪੋਰਟਸ ਕਲੱਬ, ਨਗਰ ਪੰਚਾਇਤ ਅਤੇ ਨੌਜਵਾਨਾ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਦਾ ਮਹਾਂ ਕੁੰਭ ਖੇਡ ਮੈਦਾਨ ਸਹਾਰਨ ...

ਪੂਰੀ ਖ਼ਬਰ »

ਗੁ. ਸਿੰਘ ਸਭਾ 'ਚ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੰਨਾ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ | ਭਾਈ ਤੇਜਿੰਦਰਪਾਲ ਸਿੰਘ ਰਹੌਣ ਵਾਲਿਆਂ ਦੇ ...

ਪੂਰੀ ਖ਼ਬਰ »

ਪਿ੍ੰਸੀਪਲ ਦੂਆ ਨੇ ਸਰਕਾਰੀ ਸਕੂਲ ਬੂਲੇਪੁਰ ਦਾ ਕੀਤਾ ਨਿਰੀਖਣ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਦੂਆ ਵਲੋਂ ਅੱਜ ਸਰਕਾਰੀ ਹਾਈ ਸਕੂਲ ਬੁੱਲੇਪੁਰ ਦਾ ਨਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਦਫ਼ਤਰੀ ਰਿਕਾਰਡ ਦੇ ਨਾਲ ਨਾਲ ਸਕੂਲ ਵਿਚ ਚੱਲ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ ਧਮੋਟ ਦੀ ਪ੍ਰਧਾਨਗੀ ਹੇਠ ਹੋਈ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ ਸਥਾਨਕ ਪ੍ਰੇਮ ਭੰਡਾਰੀ ਪਾਰਕ ਵਿਖੇ ਅਵਤਾਰ ਸਿੰਘ ਧਮੋਟ ਦੀ ਪ੍ਰਧਾਨਗੀ ਹੇਠ ਹੋਈ | ਇਹ ਇਕੱਤਰਤਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਟੋਨੀ ਤੇ ਪੱਪੂ ਕਾਲਖ ਦੀ ਮਾਤਾ ਦਾ ਅੰਤਿਮ ਸਸਕਾਰ ਅੱਜ

ਡੇਹਲੋਂ/ਅਹਿਮਦਗੜ੍ਹ, 15 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ, ਪੁਰੀ)-ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ ਸਾਬਕਾ ਸਰਪੰਚ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਸਮੇਤ ...

ਪੂਰੀ ਖ਼ਬਰ »

ਪੰਜਾਬ ਦੇ ਮੱੁਖ ਮੰਤਰੀ ਵਲ਼ੋਂ ਕੀਤੇ ਦਾਅਵੇ ਨੂੰ ਝੁਠਲਾਉਂਦੀ ਹੈ ਜੰਡਿਆਲੀ-ਬੱੁਢੇਵਾਲ-ਧਨਾਨਸੂ ਸੜਕ

ਕੁਹਾੜਾ, 15 ਨਵੰਬਰ (ਤੇਲੁ ਰਾਮ ਕੁਹਾੜਾ) - ਜਦੋਂ ਡੇਰਾ ਬਾਬਾ ਨਾਨਕ ਵਿਖੇ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋਇਆ ਤਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲ਼ੋਂ ਆਪਣੇ ਭਾਸ਼ਣ ਵਿਚ ਉਸ ਸਮੇਂ ਹਾਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ...

ਪੂਰੀ ਖ਼ਬਰ »

ਹਰਰਹਿਮਤ ਪ੍ਰੋਡਕਸ਼ਨ ਦੇ ਗੀਤ 'ਲੋਕ ਤੱਥ' ਨੂੰ ਭਰਵਾਂ ਹੁੰਗਾਰਾ

ਪਾਇਲ, 15 ਨਵੰਬਰ (ਰਜਿੰਦਰ ਸਿੰਘ)- ਹਰਰਹਿਮਤ ਪ੍ਰੋਡਕਸ਼ਨ ਵਲੋਂ ਆਪਣਾ ਪਹਿਲਾਂ ਗੀਤ 'ਲੋਕ ਤੱਥ' ਬੀਤੇ ਦਿਨ ਰਿਲੀਜ਼ ਕੀਤਾ ਗਿਆ | ਇਸ ਗੀਤ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਐਮ. ਪੀ. ਭਗਵੰਤ ਸਿੰਘ ਮਾਨ ਨੇ ਸੁਣ ਕੇ ਹਰਰਹਿਮਤ ਪ੍ਰੋਡਕਸ਼ਨ ਦੇ ਨਿਰਮਾਤਾ ਐਡਵੋਕੇਟ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਦੀ ਸਾਲਾਨਾ ਅਥਲੈਟਿਕ ਮੀਟ ਹੋਈ ਸਮਾਪਤ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ. ਸਕੂਲ ਖੰਨਾ ਵਿਚ 13 ਅਤੇ 14 ਨਵੰਬਰ ਨੂੰ ਵਿਦਿਆਰਥੀਆਂ ਦੀ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ | ਇਸ ਮੌਕੇ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਕਰਕੇ ਹੋਈ | ਇਸ ਮੀਟ ਵਿਚ 100 ਮੀ:, 200 ਮੀ:, 400 ...

ਪੂਰੀ ਖ਼ਬਰ »

ਧਨੇਰ ਦੀ ਸਜ਼ਾ ਮੁਆਫ਼ੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਮਲੌਦ, 15 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਗਾਰ ਸਿੰਘ ਘੁਢਾਣੀ ਨੇ ਕਿਹਾ ਕਿ ਕਿਰਨਜੀਤ ਕੌਰ ਕਾਂਡਲ ਮਹਿਲ ਕਲਾਂ ਦੇ ਐਕਸ਼ਨ ਕਮੇਟੀ ਮਾਮਲੇ ਵਿਚ ਮਨਜੀਤ ਸਿੰਘ ਧਨੇਰ ਨੂੰ ਪੁਲਿਸ-ਸਿਆਸੀ ...

ਪੂਰੀ ਖ਼ਬਰ »

ਰੋਹਣੋਂ ਕਲਾਂ 'ਚ ਸੋਨੀ ਤੇ ਜਸਦੀਪ ਦੇ ਖੇਤਾਂ ਵਿਚ ਬਿਨਾਂ ਪਰਾਲੀ ਸਾੜੇ ਕਣਕ ਬੀਜੀ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਰੋਹਣੋ ਕਲਾਂ ਵਿਖੇ ਕਿਸਾਨ ਸਤਨਾਮ ਸਿੰਘ ਸੋਨੀ ਚੇਅਰਮੈਨ ਬਲਾਕ ਸੰਮਤੀ ਖੰਨਾ ਤੇ ਜਸਦੀਪ ਸਿੰਘ ਵਲੋਂ ਆਪਣੇ ਦੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕੀਤੀ ਗਈ | ਇਸ ਨਾਲ ਵਾਤਾਵਰਨ ਨੂੰ ਬਚਾਉਣ ਲਈ ...

ਪੂਰੀ ਖ਼ਬਰ »

ਸਿਵਲ ਹਸਪਤਾਲ ਮਲੌਦ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ

ਮਲੌਦ, 15 ਨਵੰਬਰ (ਦਿਲਬਾਗ ਸਿੰਘ ਚਾਪੜਾ)-ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਮਲੌਦ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਰਾਮ ਦੀ ਅਗਵਾਈ ਹੇਠ ਵਿਸ਼ਵ ਸ਼ੂਗਰ ਦਿਵਸ ਦੇ ਸਬੰਧ ਵਿਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਆਏ ਲੋਕਾਂ ਨੂੰ ...

ਪੂਰੀ ਖ਼ਬਰ »

ਸ਼ੂਗਰ ਤੋਂ ਬਚਾਅ ਲਈ ਸੈਨਿਕ ਹਸਪਤਾਲ ਦੇ ਡਾ. ਹਾਂਡਾ ਨੇ ਦਿੱਤੇ ਸੁਝਾਅ

ਸਮਰਾਲਾ, 15 ਨਵੰਬਰ (ਸੁਰਜੀਤ ਸਿੰਘ) - ਸਥਾਨਕ ਰਾਮਾ ਮੰਡੀ ਮੁਹੱਲੇ ਵਿਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਣੇ ਸੈਨਿਕ ਹਸਪਤਾਲ ਵਿਚ ਡਾ. ਏ. ਕੇ. ਹਾਂਡਾ ਨੇ 'ਸੰਸਾਰ ਸ਼ੂਗਰ ਦਿਵਸ' ਮੌਕੇ ਹਸਪਤਾਲ ਵਿਚ ਇਕੱਠੇ ਹੋਏ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਮਾਨੂੰਪੁਰ ਵਿਚ ਨਸਬੰਦੀ ਪੰਦਰਵਾੜਾ ਸ਼ੁਰੂ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)-ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਏ ਜਾ ਰਹੇ ਨਸਬੰਦੀ ਪੰਦ੍ਹਰਵਾੜੇ ਬਾਰੇ ਐਸ.ਐਮ.ਓ ਮਾਨੂੰਪੁਰ ਡਾ: ਅਜੀਤ ਸਿੰਘ ਦੀ ਅਗਵਾਈ ਵਿਚ ਫ਼ੀਲਡ ਸਟਾਫ਼ ਦੀ ਮੀਟਿੰਗ ਰੱਖੀ ਗਈ | ਡਾ. ਅਜੀਤ ਸਿੰਘ ਨੇ ਦੱਸਿਆ ਕੇ ਇਸ ...

ਪੂਰੀ ਖ਼ਬਰ »

ਗੀਤਕਾਰ ਪੰਮਾ ਬਗ਼ਲੀ ਕਲਾਂ ਦੀ 'ਸੁੱਖ ਰੱਖੀ ਬਾਬਾ ਨਾਨਕਾ' ਕੈਸੇਟ ਰੀਲੀਜ਼

ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਕੈਸੇਟ 'ਸੁੱਖ ਰੱਖੀ ਬਾਬਾ ਨਾਨਕਾ' ਗਾਇਕ ਬਬਲਾ ਧੂਰੀ ਵਲੋਂ ਰੀਲੀਜ਼ ਕੀਤੀ ਗਈ | ਜਿਸ ਨੂੰ ਸੰਗੀਤ ਹਾਰਟ ਹੈੱਕਰ, ਗੀਤਕਾਰ ਪੰਮਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX