ਤਾਜਾ ਖ਼ਬਰਾਂ


ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  2 minutes ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  4 minutes ago
ਜੰਡਿਆਲਾ ਗੁਰੂ, 27 ਫਰਵਰੀ-(ਰਣਜੀਤ ਸਿੰਘ ਜੋਸਨ)- ਏ. ਡੀ.ਜੀ.ਪੀ. ਸਾਂਝ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਅੱਜ ਪੁਲਿਸਿੰਗ ਸਾਂਝ ਕੇਂਦਰ ...
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  7 minutes ago
ਚੰਡੀਗੜ੍ਹ, 27 ਫਰਵਰੀ(ਗੁਰਿੰਦਰ)- ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ...
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  19 minutes ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  22 minutes ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  23 minutes ago
ਚੰਡੀਗੜ੍ਹ, 27 ਫਰਵਰੀ(ਸੁਰਿੰਦਰ)- ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ...
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  42 minutes ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਜੇਲ ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚ ਭੁੱਖ ਹੜਤਾਲ ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  47 minutes ago
ਬੰਡਾਲਾ, 27 ਫਰਵਰੀ(ਅੰਗਰੇਜ਼ ਸਿੰਘ ਹੁੰਦਲ)— ਸਰਕਾਰੀ ਸਕੂਲ ਬੰਡਾਲਾ 'ਚ ਨੋਨੇ ਪਿੰਡ ਤੋਂ ਪੜ੍ਹਨ ਆਉਂਦੀ ਅਰਸ਼ਦੀਪ ਕੌਰ...
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  55 minutes ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  57 minutes ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  about 1 hour ago
ਖੇਮਕਰਨ, 27 ਫਰਵਰੀ (ਰਾਕੇਸ਼ ਬਿੱਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਰਨ ਤਾਰਨ ਕਰਵਾਈ ਜਾ ਰਹੀ ਰੈਲੀ 'ਚ ਸ਼ਾਮਲ ਹੋਣ ਦੇ ਲਈ ਵੱਖ-ਵੱਖ ਪਿੰਡਾਂ ਦੇ ...
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  about 1 hour ago
ਚੰਡੀਗੜ੍ਹ, 27 ਫਰਵਰੀ(ਗੁਰਿੰਦਰ)- ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਆਈ.ਬੀ ਅਧਿਕਾਰੀ ਕੇਂਦਰ ਸਰਕਾਰ ਦੇ ਹਨ...
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  about 1 hour ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  about 1 hour ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  about 1 hour ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 1 hour ago
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  33 minutes ago
ਈਰਾਨ 'ਚ 29 ਲੋਕ ਹੋਏ ਕੋਰੋਨਾ ਵਾਇਰਸ ਤੋਂ ਠੀਕ
. . .  about 1 hour ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 30
. . .  about 1 hour ago
ਪੰਜਾਬ ਵਿਧਾਨ ਸਭਾ ਦੇ ਬਾਹਰ 'ਆਪ' ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ
. . .  about 1 hour ago
ਕੋਰੋਨਾ ਵਾਇਰਸ ਵਾਲੇ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ ਤੇ 'ਆਪ' ਦੇ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਦਾਰਜੀਲਿੰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 2 hours ago
ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 2 ਮਾਮਲੇ ਆਏ ਸਾਹਮਣੇ
. . .  about 2 hours ago
ਲਾਹੌਲ ਸਪਿਤੀ 'ਚ ਤਾਜ਼ਾ ਬਰਫ਼ਬਾਰੀ
. . .  about 2 hours ago
ਜਸਟਿਸ ਐੱਸ. ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲਾ
. . .  about 2 hours ago
ਸੜਕ ਹਾਦਸੇ 'ਚ 3 ਮੌਤਾਂ, 3 ਜ਼ਖਮੀ
. . .  about 3 hours ago
ਜਪਾਨ ਤੋਂ 119 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 3 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28
. . .  about 3 hours ago
ਡੀ.ਐੱਮ.ਕੇ ਵਿਧਾਇਕ ਕੇ.ਪੀ.ਪੀ ਸੈਮੀ ਦਾ ਦੇਹਾਂਤ
. . .  about 3 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 334 ਹੋਰ ਕੇਸਾਂ ਦੀ ਪੁਸ਼ਟੀ
. . .  about 4 hours ago
ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਮਾੜੀ ਸ਼ਬਦਾਵਾਲੀ ਵਾਲੇ ਗੀਤ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ
. . .  about 4 hours ago
ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਤਾਇਵਾਨ 'ਚ ਕੋਵਿਡ -19 ਦੇ ਮ੍ਰਿਤਕਾਂ ਦੀ ਗਿਣਤੀ 32, ਯੂਨਾਨ 'ਚ ਵੀ ਵੇਖਿਆ ਗਿਆ ਕੇਸ
. . .  1 day ago
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ਼ ਨੂੰ ਘੋਸ਼ਿਤ ਕੀਤਾ 'ਭਗੌੜਾ'
. . .  1 day ago
ਰਾਜਾਸਾਂਸੀ ਹਵਾਈ ਅੱਡੇ ਤੇ 700 ਗ੍ਰਾਮ ਸੋਨੇ ਸਮੇਤ ਇੱਕ ਕਾਬੂ
. . .  1 day ago
ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  1 day ago
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  1 day ago
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  1 day ago
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  1 day ago
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ
. . .  1 day ago
ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ - ਸੁਖਬੀਰ ਬਾਦਲ
. . .  1 day ago
ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਕੀਤਾ ਮੁਲਤਵੀ
. . .  1 day ago
ਦਿੱਲੀ ਹਿੰਸਾ : ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ ਸਮਾਰਟ ਫੋਨ ਵੰਡਣ 'ਚ ਦੇਰੀ- ਕੈਪਟਨ
. . .  1 day ago
ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
. . .  1 day ago
ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਮੱਘਰ ਸੰਮਤ 551

ਤਰਨਤਾਰਨ

ਪਿੰਡ ਖਵਾਸਪੁਰ ਦੀ ਵਿਵਾਦਤ ਸ਼ਾਮਲਾਟ ਜ਼ਮੀਨ ਦਾ ਮਾਮਲਾ

ਸਾਬਕਾ ਚੇਅਰਮੈਨ ਬਿੱਟੂ ਦੀ ਅਗਵਾਈ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਲਿਤ ਪਰਿਵਾਰਾਂ ਨੇ ਸਥਾਨਕ ਪੁਲਿਸ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼

ਫਤਿਆਬਾਦ, 17 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਖਵਾਸਪੁਰ ਦੀ ਵਿਵਾਦਤ ਸ਼ਾਮਲਾਟ ਜ਼ਮੀਨ ਦੀ ਕਹਾਣੀ ਨੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਪਿੰਡ ਦੇ ਸਾਬਕਾ ਸਰਪੰਚ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪਿੰਡ ਦੇ ਪਤਵੰਤੇ ਸੱਜਣਾਂ ਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਖਵਾਸਪੁਰ ਦੀ ਅਗਵਾਈ 'ਚ ਦਲਿਤ ਪਰਿਵਾਰਾਂ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਸਥਾਨਕ ਪੁਲਿਸ 'ਤੇ ਕਥਿਤ ਦੋਸ਼ ਲਗਾਉਦਿਆਂ ਦੱਸਿਆ ਕਿ ਇਸ ਵਿਵਾਦਤ ਜ਼ਮੀਨ 'ਤੇ ਇਕ ਪਰਿਵਾਰ ਕਬਜ਼ਾ ਕਰਨ ਦੀ ਨੀਅਤ ਨਾਲ ਕੰਧਾਂ ਕਰਨ ਲੱਗਾ ਸੀ ਜਿਸ ਨੂੰ ਭੁਪਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੇ ਕਬਜ਼ਾ ਕਰਨ ਤੋਂ ਰੋਕਦੇ ਹੋਏ ਇਸ ਸ਼ਾਮਲਾਟ ਜ਼ਮੀਨ 'ਤੇ ਦਲਿਤ ਵਰਗ ਵਲੋਂ ਹੱਕ ਜਤਾਉਂਦੇ ਹੋਏ 120 ਦੇ ਲਗਭਗ ਬੇਘਰੇ ਲੋਕਾਂ ਨੇ ਇਸ ਜਗ੍ਹਾ 'ਤੇ ਟੈਂਟ ਲਗਾ ਕੇ ਰੈਣਬਸੇਰਾ ਬਣਾ ਲਿਆ ਪਰ ਉਕਤ ਲੋਕਾਂ ਦੇ ਦੋਸ਼ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦਾ ਐੱਸ.ਐੱਚ.ਓ. ਰਾਤ ਨੂੰ ਕਥਿਤ ਤੌਰ 'ਤੇ ਲੋਕਾਂ ਨੂੰ ਆ ਕੇ ਦਬਕੇ ਮਾਰਦਾ ਹੈ ਤੇ ਤੰਗ ਪ੍ਰੇਸ਼ਾਨ ਕਰਦਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਚੇਅਰਮੈਨ ਬਿੱਟੂ ਨੇ ਦੱਸਿਆ ਕਿ ਇਸ ਵਿਵਾਦਤ ਸ਼ਾਮਲਾਟ ਜ਼ਮੀਨ ਦਾ ਸਾਰਾ ਹਵਾਲਾ ਉਹ ਪੰਚਾਇਤ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਧਿਆਨ 'ਚ ਲਿਆ ਚੁੱਕੇ ਹਨ ਪਰ ਮੌਜੂਦਾ ਹਲਕਾ ਵਿਧਾਇਕ ਦੇ ਪੀ. ਏ. ਦੇ ਕਥਿਤ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਇਕ ਤਰਫਾ ਕਾਰਵਾਈ ਕਰਦੇ ਹੋਏ ਮੇਰੇ ਧੜੇ ਦੇ 19 ਲੋਕਾਂ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਹੈ ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਦਲਿਤ ਪਰਿਵਾਰਾਂ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਐੱਸ. ਐੱਚ. ਓ. ਗੋਇੰਦਵਾਲ ਜ਼ਿੰਮੇਵਾਰ ਹੋਵੇਗਾ | ਇਸ ਮੌਕੇ ਸਰਬਜੀਤ ਸਿੰਘ ਸੰਧੂ, ਨੰਬਰਦਾਰ ਹਰਜੀਤ ਸਿੰਘ, ਸੁਖਬੀਰ ਸਿੰਘ ਸੰਧੂ, ਦਿਲਬਾਗ ਸਿੰਘ ਵਿਰਕ, ਹਰਭਜਨ ਸਿੰਘ ਫੌਜੀ, ਬਲਦੇਵ ਸਿੰਘ ਸੇਖੋਂ, ਹਰਪਾਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਜਸਬੀਰ ਸਿੰਘ, ਪ੍ਰੇਮ ਸਿੰਘ, ਸੁੱਖਾ ਸਿੰਘ, ਕਾਬਲ ਸਿੰਘ, ਪ੍ਰੀਤਮ ਸਿੰਘ, ਲਸ਼ਮਣ ਸਿੰਘ, ਤੀਰਥ ਸਿੰਘ, ਧਰਮ ਸਿੰਘ, ਅੰਗਰੇਜ਼ ਸਿੰਘ ਤੇ ਵੱਡੀ ਗਿਣਤੀ 'ਚ ਔਰਤਾਂ ਨੇ ਸ਼ਮੂਲੀਅਤ ਕੀਤੀ |

ਡੇਂਗੂ ਸਬੰਧੀ ਦਿੱਤੀ ਜਾਣਕਾਰੀ

ਖੇਮਕਰਨ, 17 ਨਵੰਬਰ (ਰਾਕੇਸ਼ ਬਿੱਲਾ)-ਸਿਵਲ ਸਰਜਨ ਤਰਨ ਤਾਰਨ ਜ਼ਿਲ੍ਹਾ ਮਲੇਰੀਆ ਅਫਸਰ ਤੇ ਜ਼ਿਲ੍ਹਾ ਐਪੀਡੀਮੋਡੋਜਿਸਟ ਡਾ. ਬਿਧੀ ਬੀਰ ਸਿੰਘ ਦੀ ਰਹਿਨੁਮਾਈ ਤੇ ਸੀ.ਐੱਚ.ਸੀ. ਖੇਮਕਰਨ ਦੇ ਐੱਸ.ਐੱਮ.ਓ. ਡਾ. ਰੋਹਿਤ ਮਹਿਤਾ ਦੀ ਅਗਵਾਈ ਹੇਠ ਡੇਂਗੂ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਸਲ ਉਤਾੜ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਖੇਮਕਰਨ, 17 ਨਵੰਬਰ (ਰਾਕੇਸ਼ ਬਿੱਲਾ)¸ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਸਲ ਉਤਾੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾਉਣ ਵਾਲੇ 2 ਕਿਸਾਨਾਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ ਪ੍ਰੰਤੂ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ, ਜਿਸ ਤਹਿਤ ਥਾਣਾ ਕੱਚਾ ਪੱਕਾ ਤੇ ਥਾਣਾ ਭਿੱਖੀਵਿੰਡ ਦੀ ...

ਪੂਰੀ ਖ਼ਬਰ »

2 ਕਿਲੋ ਚੂਰਾ ਪੋਸਤ ਸਮੇਤ ਕਾਰ ਚਾਲਕ 2 ਵਿਅਕਤੀ ਕਾਬੂ

ਤਰਨ ਤਾਰਨ, 17 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ 'ਚ ਸਵਾਰ ਹੋ ਕੇ ਆ ਰਹੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ | ਐੱਸ.ਐੱਸ.ਪੀ. ਧਰੁਵ ...

ਪੂਰੀ ਖ਼ਬਰ »

ਸਾਰੀ ਫ਼ਸਲ ਖ਼ਰਾਬ ਹੋਣ 'ਤੇ ਪਰਿਵਾਰ ਨੂੰ ਮੋਨੂੰ ਚੀਮਾ ਨੇ ਖ਼ਾਦ, ਬੀਜ ਤੇ ਵਿੱਤੀ ਸਹਾਇਤਾ ਦਿੱਤੀ

ਸਰਾਏਾ ਅਮਾਨਤ ਖਾਂ, 17 ਨਵੰਬਰ (ਨਰਿੰਦਰ ਸਿੰਘ ਦੋਦੇ)¸ਪਿਛਲੇ ਦਿਨੀਂ ਸਰਹੱਦੀ ਇਲਾਕੇ ਦੇ ਕਈ ਪਿੰਡਾਂ 'ਚ ਭਾਰੀ ਗੜੇਮਾਰੀ ਮੀਂਹ ਤੇ ਝੱਖੜ ਕਾਰਨ ਕਈ ਕਿਸਾਨਾਂ ਦੀ ਫ਼ਸਲਾਂ ਤਬਾਹ ਹੋਣ ਕਾਰਨ ਲੋਕ ਭਾਰੀ ਸਦਮੇ ਦੇ ਆਲਮ 'ਚੋਂ ਗੁਜ਼ਰ ਰਹੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਦਾ ਤਹਿਸੀਲ ਪੱਧਰੀ ਇਜਲਾਸ

ਖਡੂਰ ਸਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਖਡੂਰ ਸਾਹਿਬ ਦਾ ਇਜਲਾਸ ਤਹਿਸੀਲ ਪ੍ਰਧਾਨ ਅਜੀਤ ਸਿੰਘ ਢੋਟਾ, ਚੈਂਚਲ ਸਿੰਘ ਜਹਾਾਗੀਰ, ਰੇਸ਼ਮ ਸਿੰਘ ਫੇਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਝਿਲਮਿਲ ਸਿੰਘ ਬਾਣੀਆ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਕਸਬਾ ਮੁਰਾਦਪੁਰਾ ਵਿਖੇ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ

ਹਰਿੰਦਰ ਸਿੰਘ ਤਰਨ ਤਾਰਨ, 17 ਨਵੰਬਰ-ਸ਼ਹਿਰ ਦੇ ਕਸਬਾ ਮੁਰਦਪੁਰਾ ਦੇ ਮੁਹੱਲਾ ਟੈਂਕੀ ਵਾਲਾ ਵਿਖੇ ਸਫਾਈ ਦਾ ਮੰਦਾ ਹਾਲ ਹੈ ਕਿਉਂਕਿ ਇਥੇ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਜਿੱਥੇ ਲੋਕ ਪਰੇਸ਼ਾਨ ਹਨ ਉਥੇ ਕਈ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਪਿਆ ਹੈ ...

ਪੂਰੀ ਖ਼ਬਰ »

ਬਾਬਾ ਸੁਰਜਨ ਜੀ ਵਿਖੇ ਪਹੰੁਚਣ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ

ਸ਼ਾਹਬਾਜ਼ਪੁਰ, 17 ਨਵੰਬਰ (ਪ੍ਰਦੀਪ ਬੇਗੇਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਸੰਮਨ ਮੂਸਨ ਜੀ ਸ਼ਾਹਬਾਜ਼ਪੁਰ ਤੋਂ ਸਜਾਇਆ ਗਿਆ, ਜਿਸ ਦਾ ਗੁਰਦੁਆਰਾ ਬਾਬਾ ਸੁਰਜਨ ਜੀ ਵਿਖੇ ਪਹੁੰਚਣ 'ਤੇ ਗੁਰਦੁਆਰੇ ਦੇ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਆਇਓਡੀਨ ਸਬੰਧੀ ਦਿੱਤੀ ਜਾਣਕਾਰੀ

ਖੇਮਕਰਨ, 17 ਨਵੰਬਰ (ਰਾਕੇਸ਼ ਬਿੱਲਾ) ¸ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਤੇਸਿਹਤ ਕੇਂਦਰ ਖੇਮਕਰਨ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰੋਹਿਤ ਮਹਿਤਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਖੇਮਕਰਨ ਵਿਖੇ ਆਇਓਡੀਨ ਸਬੰਧੀ ਜਾਣਕਾਰੀ ਦੇਣ ...

ਪੂਰੀ ਖ਼ਬਰ »

ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਨੇ ਤਹਿਸੀਲ ਪੱਧਰ ਦੇ ਸਾਇੰਸ ਮਾਡਲ ਮੁਕਾਬਲੇ 'ਚੋਂ 12 ਤਗਮੇ ਜਿੱਤੇ

ਗੋਇੰਦਵਾਲ ਸਾਹਿਬ, 17 ਨਵੰਬਰ (ਵਰਿੰਦਰ ਸਿੰਘ ਰੰਧਾਵਾ)¸ਤਹਿਸੀਲ ਪੱਧਰੀ ਸਾਇੰਸ ਮਾਡਲ ਪ੍ਰਦਰਸ਼ਨੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ 14 ਤੇ 15 ਨਵੰਬਰ ਨੂੰ ਲਗਾਈ ਗਈ | ਇਸ ਪ੍ਰਦਰਸ਼ਨੀ 'ਚ ਐਲੀਮੈਂਟਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ...

ਪੂਰੀ ਖ਼ਬਰ »

ਹਾਵਰਡਲੇਨ ਸਕੂਲ ਠੱਠਾ ਵਿਖੇ ਬਾਲ ਦਿਵਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਠੱਠਾ ਵਿਖੇ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਵਿਚ ਗਿੱਧਾ, ਭੰਗੜਾ, ਗੀਤ, ਸੋਲੋ ਡਾਂਸ,ਨਾਟਕ ਪੇਸ਼ ਕੀਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਖ਼ੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੇ ਕੀਤੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ

ਪੱਟੀ, 17 ਨਵੰਬਰ (ਅਵਤਾਰ ਸਿੰਘ ਖਹਿਰਾ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਉਪ ਮੰਡਲ ਮਜਿਸਟ੍ਰੇਟ ਪੱਟੀ ਡਾ: ਅਮਿਤ ਮਹਾਜਨ ਅਤੇ ਮੁੱਖ ਖੇਤੀਬਾੜੀ ਅਫਸਰ ਡਾ: ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ: ਜਸਬੀਰ ਸਿੰਘ ਗਿੱਲ ਬਲਾਕ ਖੇਤੀਬਾੜੀ ਅਫਸਰ ...

ਪੂਰੀ ਖ਼ਬਰ »

ਖੇਮਕਰਨ ਸ਼ਹਿਰ 'ਚ ਅਧੂਰੇ ਵਿਕਾਸ ਕੰਮ ਛੇਤੀ ਮੁਕੰਮਲ ਕੀਤੇ ਜਾਣਗੇ-ਰਾਜ ਸਿੰਘ ਪੱਤੂ

ਖੇਮਕਰਨ, 17 ਨਵੰਬਰ (ਰਾਕੇਸ਼ ਬਿੱਲਾ) ¸ਨਗਰ ਪੰਚਾਇਤ ਖੇਮਕਰਨ ਵਲੋਂ ਸ਼ਹਿਰ ਅੰਦਰ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ | ਸ਼ਹਿਰ ਅੰਦਰ ਰਹਿੰਦੀਆਂ ਗਲੀਆਂ ਅੰਦਰ ਇੰਟਰਲਾਕਿੰਗ ਟਾਇਲਾਂ ਲਗਾਉਣ ਦਾ ਕੰਮ ਚਾਲੂ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਅੰਦਰ ਬਾਕੀ ਵਿਕਾਸ ਕੰਮਾਂ ਨੂੰ ...

ਪੂਰੀ ਖ਼ਬਰ »

ਕਾਂਗਰਸ ਅਜੇ ਤੱਕ ਲੋਕਾਂ ਨਾਲ ਕੀਤੇ ਚੋਣ ਵਾਅਦੇ ਨਿਭਾਉਣ 'ਚ ਅਸਫ਼ਲ-ਜਥੇ. ਏ.ਆਰ

ਖਡੂਰ ਸਾਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਕਾਂਗਰਸ ਦੀ ਸਰਕਾਰ ਆਪਣੇ ਕਾਰਜਕਾਲ ਦਾ ਅੱਧੇ ਤੋਂ ਵੱਧ ਸਮਾਂ ਗੁਜਾਰ ਚੁੱਕੀ ਹੈ, ਪਰ ਅਜੇ ਤੱਕ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦੇ ਜਿਉਂ ਦੇ ਤਿਉਂ ਖੜ੍ਹੇ ਹਨ ਤੇ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਰੋਸ ...

ਪੂਰੀ ਖ਼ਬਰ »

ਪਿੰਡ ਖਵਾਸਪੁਰ ਵਿਖੇ ਆਇਓਡੀਨ ਹਫਤੇ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਫਤਿਆਬਾਦ, 17 ਨਵੰਬਰ (ਹਰਵਿੰਦਰ ਸਿੰਘ ਧੂੰਦਾ)¸ਨੈਸ਼ਨਲ ਆਇਓਡੀਨ ਹਫਤੇ ਤਹਿਤ ਸਿਵਲ ਸਰਜਨ ਤਰਨ ਤਾਰਨ ਦੀ ਰਹਿਨੁਮਾਈ ਹੇਠ ਡਾ. ਨਵੀਨ ਕੁਮਾਰ ਖੁੰਗਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਮੀਆਂਵਿੰਡ ਦੀ ਯੋਗ ਅਗਵਾਈ ਹੇਠ ਆਇਓਡੀਨ ਹਫਤਾ ਮਨਾਇਆ ਗਿਆ, ਜਿਸ ਦੇ ਤਹਿਤ ...

ਪੂਰੀ ਖ਼ਬਰ »

ਪਿੰਡ ਬਿਧੀ ਚੰਦ ਛੀਨਾ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ

ਸਰਾਏਾ ਅਮਾਨਤ ਖਾਂ, 17 ਨਵੰਬਰ (ਨਰਿੰਦਰ ਸਿੰਘ ਦੋਦੇ)¸ਪਿੰਡਾਂ ਦੇ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਨਿਰਦੇਸ਼ਾਂ ਹੇਠ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਪਿੰਡ ਬਿਧੀਚੰਦ ਛੀਨਾ ਵਿਖੇ ਕੈਂਪ ਲਗਾਇਆ ...

ਪੂਰੀ ਖ਼ਬਰ »

ਸਵ: ਹਰਬੰਸ ਸਿੰਘ ਬੱਬਰ ਦੀ ਯਾਦ 'ਚ ਪਰਿਵਾਰ ਵਲੋਂ ਦਾਸੂਵਾਲ ਦੇ ਸਰਕਾਰੀ ਸਕੂਲ ਨੂੰ ਆਰਥਿਕ ਸਹਾਇਤਾ

ਅਮਰਕੋਟ, 17 ਨਵੰਬਰ (ਗੁਰਚਰਨ ਸਿੰਘ ਭੱਟੀ)¸ ਸਵਰਗੀ ਹਰਬੰਸ ਸਿੰਘ ਬੱਬਰ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੀ ਯਾਦ 'ਚ ਉਨ੍ਹਾਂ ਦੇ ਸਪੁੱਤਰ ਟੀਚਰ ਬਲਰਾਜ ਸਿੰਘ, ਪ੍ਰਗਟ ਸਿੰਘ, ਭਰਾ ਦਲਜੀਤ ਸਿੰਘ ਬੱਬਰ ਸਾਬਕਾ ਸਰਪੰਚ ਤੇ ਸਾਰੇ ਪਰਿਵਾਰ ਵਲੋਂ ਸਰਕਾਰੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮਿ੍ਤਸਰ, 17 ਨਵੰਬਰ (ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਚਲਾਈ ਗਈ 'ਸਿਫਤਿ ਸਾਲਾਹੁਣ ਅੰਮਿ੍ਤ ਵੇਲਾ' ਸਮਾਗਮਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁ: ...

ਪੂਰੀ ਖ਼ਬਰ »

ਘਰੋਂ ਮੋਬਾਈਲ ਚੋਰੀ ਹੋਣ 'ਤੇ ਪਰਚਾ ਦਰਜ

ਅੰਮਿ੍ਤਸਰ, 17 ਨਵੰਬਰ (ਗਗਨਦੀਪ ਸ਼ਰਮਾ)-ਕੋਟ ਖ਼ਾਲਸਾ ਪੁਲਿਸ ਵਲੋਂ ਘਰ 'ਚੋਂ ਮੋਬਾਈਲ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਪਰਚਾ ਦਰਜ ਕੀਤਾ ਗਿਆ ਹੈ | ਪੀੜਤ ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੇ ਘਰ 'ਚ ਜਾਗਰਣ ਸੀ ਤੇ ਸਾਰੇ ਰਿਸ਼ਤੇਦਾਰ ਤੇ ਗਲੀ-ਮੁਹੱਲੇ ਦੇ ਲੋਕ ਘਰ ਆਏ ...

ਪੂਰੀ ਖ਼ਬਰ »

ਡੇਂਗੂ ਕਾਰਨ ਔਰਤ ਦੀ ਮੌਤ

ਵੇਰਕਾ, 17 ਨਵੰਬਰ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਪੂਰਬੀ 'ਚ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜ਼ਾਰੀ ਹੈ, ਜਿਸਦੇ ਚੱਲਦਿਆਂ ਬੀਤੀ ਸ਼ਾਮ ਹਸਪਤਾਲ ਵਿਖੇ ਜੇਰੇ ਇਲਾਜ ਡੇਂਗੂ ਦੀ ਬਿਮਾਰੀ ਤੋਂ ਪੀੜਤ ਇਕ ਹੋਰ ਔਰਤ ਦੀ ਮੌਤ ਹੋ ਜਾਣ ਕਾਰਨ ਵੇਰਕਾ, ਵੱਲ੍ਹਾ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੇ ਬਲਕਾਰ ਸਿੰਘ ਸੱਗੂ ਬਣੇ ਪ੍ਰਧਾਨ

ਪੱਟੀ, 17 ਨਵੰਬਰ (ਅਵਤਾਰ ਸਿੰਘ ਖਹਿਰਾ)-ਗੁਰਦੁਆਰਾ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ 'ਚ ਇਕ ਧੜੇ ਵਲੋਂ ਬਲਕਾਰ ਸਿੰਘ ਸੱਗੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਬਲਕਾਰ ਸਿੰਘ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣਾ ਸ਼ਲਾਘਾਯੋਗ ਕਦਮ-ਵਿਧਾਇਕ ਭਲਾਈਪੁਰ

ਖਡੂਰ ਸਾਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਜਿਸ ਨਾਲ ਵੱਧ ਰਹੇ ਪ੍ਰਦੂਸ਼ਣ ਉਪਰ ਵੱਡੇ ਪੱਧਰ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕ ਨਿਵਾਸ ਵਿਖੇ ਸੰਗਤ ਵਲੋਂ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਸੇਵਾ

ਤਰਨ ਤਾਰਨ, 17 ਨਵੰਬਰ (ਲਾਲੀ ਕੈਰੋਂ)-ਤਰਨ ਤਾਰਨ ਸ਼ਹਿਰ ਦੇ ਵਾਰਡ ਨੰਬਰ 6 ਵਿਖੇ ਸਥਿਤ ਗੁਰਦੁਆਰਾ ਨਾਨਕ ਨਿਵਾਸ ਮੁਹੱਲਾ ਨਾਨਕਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਨਿਸ਼ਾਨ ਸਾਹਿਬ 'ਤੇ ਚੋਲਾ ਚੜ੍ਹਾਉਣ ਦੀ ...

ਪੂਰੀ ਖ਼ਬਰ »

ਮਮਤਾ ਨਿਕੇਤਨ ਵਿਖੇ 'ਹੱਬ ਆਫ਼ ਲਰਨਿੰਗ' 'ਤੇ ਆਧਾਰਿਤ ਵਰਕਸ਼ਾਪ ਲਗਾਈ

ਤਰਨ ਤਾਰਨ, 17 ਨਵੰਬਰ (ਲਾਲੀ ਕੈਰੋਂ)-ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਵਿਦਿਆਰਥੀਆਂ ਦਾ ਸਿੱਖਿਆ 'ਚ ਰੁਝਾਨ ਪੈਦਾ ਕਰਨ ਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਨੋਰਥ ਨਾਲ ਹੱਬ ਆਫ਼ ਲਰਨਿੰਗ ਵਰਕਸ਼ਾਪ ਲਗਾਈ ਗਈ | ਇਸ ਪ੍ਰੋਗਰਾਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਵਲੋਂ ਅਕਾਲੀ ਆਗੂਆਂ ਨਾਲ ਮੀਟਿੰਗ

ਮੀਆਂਵਿੰਡ, 17 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)¸ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਆਪਣੇ ਗ੍ਰਹਿ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨਾਲ ਹਲਕੇ ਵਿਚ ਅਕਾਲੀ ਦਲ ਦੀ ਮਜ਼ਬੂਤੀ ਲਈ ਅਹਿਮ ...

ਪੂਰੀ ਖ਼ਬਰ »

ਯੂਨੀਵਰਸਲ ਅਕਾਦਮੀ ਵਿਖੇ ਰੋਕਸਪੋਟ ਐਡਵੈਂਚਰ ਪ੍ਰੋਗਰਾਮ ਕਰਵਾਇਆ

ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)-ਯੂਨੀਵਰਸਲ ਅਕਾਦਮੀ ਬਾਠ ਰੋਡ ਤਰਨ ਤਾਰਨ ਵਿਖੇ ਰੋਕਸਪੋਟ ਐਡਵੈਂਚਰ ਪ੍ਰੋਗਰਾਮ ਇੰਦਰਜੀਤਪਾਲ ਕੌਰ ਗਰੇਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਅਤੇ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਪ੍ਰੋਗਰਾਮ 'ਚ 12 ...

ਪੂਰੀ ਖ਼ਬਰ »

ਪਿੰਡ ਕੋਟ ਮੁਹੰਮਦ ਖਾਂ ਵਿਖੇ ਧਾਰਮਿਕ ਪ੍ਰੀਖਿਆ ਤੇ ਦਸਤਾਰ ਮੁਕਾਬਲੇ ਕਰਵਾਏ

ਫਤਿਆਬਾਦ, 17 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਪਿੰਡ ਕੋਟ ਮੁੰਹਮਦ ਖਾਂ ਵਿਖੇ ਵੀ ਪ੍ਰੋ. ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਦੀ ਅਗਵਾਈ ਹੇਠ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ, ਧਾਰਮਿਕ ਪ੍ਰੀਖਿਆ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਥਾਣਾ ਸਰਾਏ ਅਮਾਨਤ ਖਾਂ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਸਰਾਏਾ ਅਮਾਨਤ ਖਾਂ, 17 ਨਵੰਬਰ (ਨਰਿੰਦਰ ਸਿੰਘ ਦੋਦੇ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਥਾਣਾ ਸਰਾਏਾ ਅਮਾਨਤ ਖਾਂ ਦੇ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਉਪਰੰਤ ਸਮੂਹ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ...

ਪੂਰੀ ਖ਼ਬਰ »

ਸਾਡੀ ਸਮੁੱਚੀ ਟੀਮ ਅੱਗੇ ਹੋ ਕੇ ਲੋਕਾਂ ਦੇ ਕੰਮ ਕਰੇਗੀ-ਚੇਅ: ਭੈਲ

ਫਤਿਆਬਾਦ, 17 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਰਹਿਨੁਮਾਈ ਹੇਠ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਜਾਇਜ਼ ਕੰਮਾਂ ਲਈ ਸਾਡੀ ਸਮੁੱਚੀ ਟੀਮ ਅੱਗੇ ਹੋ ਕੇ ਕੰਮ ਕਰਗੀ | ਇਹ ਪ੍ਰਗਟਾਵਾ ਪਿੰਡ ਭੋਈਆਂ ਸਥਿਤ ਗ੍ਰਹਿ ਵਿਖੇ ਜਨ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਦਾ ਬੈਗ ਚੋਰੀ

ਅੰਮਿ੍ਤਸਰ, 17 ਨਵੰਬਰ (ਗਗਨਦੀਪ ਸ਼ਰਮਾ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਇਕ ਸ਼ਰਧਾਲੂ ਦਾ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਗਲਿਆਰਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਗੁਰਪ੍ਰੀਤ ਸਿੰਘ ਵਾਸੀ ਅੰਬਾਲਾ (ਹਰਿਆਣਾ) ਨੇ ਦੱਸਿਆ ਕਿ ...

ਪੂਰੀ ਖ਼ਬਰ »

ਦੱਖਣ ਭਾਰਤ ਦੀ ਲੋਕ ਗਾਇਕਾ ਆਰਤੀ ਸ਼ਾਹ ਨੇ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ

ਅਟਾਰੀ, 17 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ)-ਦੱਖਣ ਭਾਰਤ ਦੀ ਲੋਕ ਗਾਇਕਾ ਏਕਤਾ ਸ਼ਾਹ ਵਲੋਂ ਅਟਾਰੀ ਸਰਹੱਦ ਸਥਿਤ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ ਗਿਆ | ਇਸ ਮੌਕੇ ਉਨ੍ਹਾਂ ਨੇ ਬੀ. ਐੱਸ. ਐੱਫ. ਦੀਆਂ ਮਹਿਲਾ ਸਿਪਾਹੀਆਂ ਵਲੋਂ ਪਰੇਡ ਵਿਚ ਨਿਭਾਏ ਜਾਂਦੇ ਉੱਘੇ ਰੋਲ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 10.75 ਲੱਖ ਦੀ ਧੋਖਾਧੜੀ

ਅੰਮਿ੍ਤਸਰ, 17 ਨਵੰਬਰ (ਗਗਨਦੀਪ ਸ਼ਰਮਾ)-ਮਜੀਠਾ ਰੋਡ ਪੁਲਿਸ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10.75 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਅਧੀਨ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਇਹ ਮਾਮਲਾ ਪੀੜਤਾ ਰਿਚਾ ਸ਼ਰਮਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੈਨਸ਼ਨਰਜ਼ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ

ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਪੈਨਸ਼ਨਰਜ਼ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਬ ਤਹਿਸੀਲ ਝਬਾਲ ਦੀ ਮੀਟਿੰਗ ਵਿਰਸਾ ਸਿੰਘ ਪਹੂਵਿੰਡ ਦੀ ਪ੍ਰਧਾਨਗੀ ਹੇਠ ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ ਝਬਾਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਵਰੀ, ਜੁਲਾਈ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ

ਸੁਰ ਸਿੰਘ, 17 ਨਵੰਬਰ (ਧਰਮਜੀਤ ਸਿੰਘ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਮੁਤਾਬਿਕ ਸਥਾਨਕ ਐਲੀਮੈਂਟਰੀ ਸਕੂਲ (ਕੰ.) ਵਿਖੇ ਵਿਦਿਆਰਥਣਾਂ ਦਰਮਿਆਨ ਸੁੰਦਰ ਲਿਖਾਈ, ਭਾਸ਼ਣ, ਕਵਿਤਾ, ਆਮ ਗਿਆਨ, ਚਿੱਤਰਕਲਾ ਆਦਿ ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ...

ਪੂਰੀ ਖ਼ਬਰ »

ਟੀ. ਐੱਸ. ਯੂ. ਸਬ-ਡਵੀਜ਼ਨ ਦੇ ਮਨਜਿੰਦਰ ਸਿੰਘ ਦਿਆਲਪੁਰਾ ਪ੍ਰਧਾਨ ਚੁਣੇ

ਖੇਮਕਰਨ, 17 ਨਵੰਬਰ (ਰਾਕੇਸ਼ ਬਿੱਲਾ)- ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜਨ ਪਾਵਰਕਾਮ ਖੇਮਕਰਨ ਦੀ ਚੋਣ ਮੀਟਿੰਗ ਮੰਡਲ ਭਿੱਖੀਵਿੰਡ ਦੇ ਜਨਰਲ ਸਕੱਤਰ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਖੇਮਕਰਨ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਟੀ.ਐੱਸ.ਯੂ ਸਬ ਡਜਵੀਜਨ ...

ਪੂਰੀ ਖ਼ਬਰ »

ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਮੁਫ਼ਤ ਸਿਹਤ ਸੇਵਾਵਾਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ- ਸਿਵਲ ਸਰਜਨ

ਤਰਨ ਤਾਰਨ, 17 ਨਵੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)-ਸਿਹਤ ਵਿਭਾਗ ਵਲੋਂ ਇਥੋਂ ਦੇ ਮੁਰਾਦਪੁਰਾ ਦੇ ਸਿਹਤ ਕੇਂਦਰ ਵਿਖੇ ਟੀ. ਬੀ. ਤੇ ਹੋਰ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ ਵਿਚ ਸਿਵਲ ਸਰਜਨ ਡਾ ਅਨੂਪ ਕੁਮਾਰ ਵਿਸ਼ੇਸ਼ ...

ਪੂਰੀ ਖ਼ਬਰ »

ਵਾਰ ਗਾਇਨ ਮੁਕਾਬਲੇ 'ਚ ਗੁਰੂ ਅੰਗਦ ਦੇਵ ਕਾਲਜ ਨੇ ਤੀਜਾ ਸਥਾਨ ਕੀਤਾ ਹਾਸਲ

ਖਡੂਰ ਸਾਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬਾਬਾ ਉੱਤਮ ਸਿੰਘ ਦੁਆਰਾ ਸਥਾਪਿਤ ਤੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੈਕ ਵਲੋਂ 'ਏ' ਗੇ੍ਰਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਸ੍ਰੀ ...

ਪੂਰੀ ਖ਼ਬਰ »

ਬਲਾਕ ਗੰਡੀਵਿੰਡ 'ਚ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਦੇ ਫਾਰਮ ਭਰੇ

ਸਰਾਏਾ ਅਮਾਨਤ ਖਾਂ, 17 ਨਵੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਵਿਖੇ ਚੇਅਰਮੈਨ ਰਣਜੀਤ ਸਿੰਘ ਰਾਣਾ ਦੀ ਅਗਵਾਈ 'ਚ ਕਿਸਾਨਾਂ ਦੇ ਫਾਰਮ ਭਰੇ ਗਏ | ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਪੰਜ ਏਕੜ ਵਾਲੇ ...

ਪੂਰੀ ਖ਼ਬਰ »

ਮੰਦਰ ਲਾਲ ਦੁਆਰਾ ਗੁਰੂ ਨਾਨਕ ਕਾਲੋਨੀ ਪੱਟੀ ਵਿਖੇ ਸਮਾਗਮ ਕਰਵਾਇਆ

ਪੱਟੀ, 17 ਨਵੰਬਰ (ਅਵਤਾਰ ਸਿੰਘ ਖਹਿਰਾ)- ਮੰਦਿਰ ਲਾਲ ਦੁਆਰਾ ਗੁਰੂ ਨਾਨਕ ਕਾਲੋਨੀ ਪੱਟੀ ਵਿਖੇ ਸ੍ਰੀ 1008 ਪਰਮ ਪੂਜਨੀਯ ਬਾਵਾ ਲਾਲ ਦਿਆਲ ਦੀ ਮੂਰਤੀ ਸਥਾਪਨਾ ਤੇ ਮਾਂ ਚਿੰਤਪੂਰਨੀ ਦੀ ਪਿੰਡੀ ਸਥਾਪਨਾ ਕੀਤੀ ਗਈ | ਇਸ ਮੌਕੇ ਜੋਤੀ ਪ੍ਰਚੰਡ ਦੀ ਰਸਮ ਰਾਕੇਸ਼ ਪਾਸੀ ਪੰਪ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX