ਤਾਜਾ ਖ਼ਬਰਾਂ


30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  6 minutes ago
ਫਿਲੌਰ, 27 ਫਰਵਰੀ (ਇੰਦਰਜੀਤ ਚੰਦੜ) - ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ 'ਤੇ ਇਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ...
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  12 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ...
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  24 minutes ago
ਤਰਨਤਾਰਨ, 27 ਫਰਵਰੀ (ਹਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  40 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਮੰਤਰੀ ਸਮੇਤ ਪਾਰਟੀ ਦੇ ਦਿੱਗਜ ਆਗੂਆਂ...
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  50 minutes ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  57 minutes ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  about 1 hour ago
ਲਖਨਊ, 27 ਫਰਵਰੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  about 1 hour ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  34 minutes ago
ਜੰਡਿਆਲਾ ਗੁਰੂ, 27 ਫਰਵਰੀ-(ਰਣਜੀਤ ਸਿੰਘ ਜੋਸਨ/ਪਰਮਿੰਦਰ ਸਿੰਘ ਜੋਸਨ)- ਏ. ਡੀ.ਜੀ.ਪੀ. ਸਾਂਝ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਅੱਜ ਪੁਲਿਸਿੰਗ ਸਾਂਝ ਕੇਂਦਰ ...
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  about 1 hour ago
ਚੰਡੀਗੜ੍ਹ, 27 ਫਰਵਰੀ(ਗੁਰਿੰਦਰ)- ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ...
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  about 1 hour ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  about 1 hour ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 1 hour ago
ਚੰਡੀਗੜ੍ਹ, 27 ਫਰਵਰੀ(ਸੁਰਿੰਦਰ)- ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ...
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  about 2 hours ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਜੇਲ ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚ ਭੁੱਖ ਹੜਤਾਲ ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  about 2 hours ago
ਬੰਡਾਲਾ, 27 ਫਰਵਰੀ(ਅੰਗਰੇਜ਼ ਸਿੰਘ ਹੁੰਦਲ)— ਸਰਕਾਰੀ ਸਕੂਲ ਬੰਡਾਲਾ 'ਚ ਨੋਨੇ ਪਿੰਡ ਤੋਂ ਪੜ੍ਹਨ ਆਉਂਦੀ ਅਰਸ਼ਦੀਪ ਕੌਰ...
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  about 2 hours ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  about 2 hours ago
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  about 2 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  about 2 hours ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  about 2 hours ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  about 2 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  about 1 hour ago
ਈਰਾਨ 'ਚ 29 ਲੋਕ ਹੋਏ ਕੋਰੋਨਾ ਵਾਇਰਸ ਤੋਂ ਠੀਕ
. . .  1 minute ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 30
. . .  about 3 hours ago
ਪੰਜਾਬ ਵਿਧਾਨ ਸਭਾ ਦੇ ਬਾਹਰ 'ਆਪ' ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ
. . .  about 3 hours ago
ਕੋਰੋਨਾ ਵਾਇਰਸ ਵਾਲੇ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ ਤੇ 'ਆਪ' ਦੇ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  about 3 hours ago
ਦਾਰਜੀਲਿੰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 2 ਮਾਮਲੇ ਆਏ ਸਾਹਮਣੇ
. . .  about 3 hours ago
ਲਾਹੌਲ ਸਪਿਤੀ 'ਚ ਤਾਜ਼ਾ ਬਰਫ਼ਬਾਰੀ
. . .  about 4 hours ago
ਜਸਟਿਸ ਐੱਸ. ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲਾ
. . .  about 4 hours ago
ਸੜਕ ਹਾਦਸੇ 'ਚ 3 ਮੌਤਾਂ, 3 ਜ਼ਖਮੀ
. . .  about 4 hours ago
ਜਪਾਨ ਤੋਂ 119 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 4 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28
. . .  about 4 hours ago
ਡੀ.ਐੱਮ.ਕੇ ਵਿਧਾਇਕ ਕੇ.ਪੀ.ਪੀ ਸੈਮੀ ਦਾ ਦੇਹਾਂਤ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 334 ਹੋਰ ਕੇਸਾਂ ਦੀ ਪੁਸ਼ਟੀ
. . .  about 5 hours ago
ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਮਾੜੀ ਸ਼ਬਦਾਵਾਲੀ ਵਾਲੇ ਗੀਤ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ
. . .  about 5 hours ago
ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਤਾਇਵਾਨ 'ਚ ਕੋਵਿਡ -19 ਦੇ ਮ੍ਰਿਤਕਾਂ ਦੀ ਗਿਣਤੀ 32, ਯੂਨਾਨ 'ਚ ਵੀ ਵੇਖਿਆ ਗਿਆ ਕੇਸ
. . .  1 day ago
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ਼ ਨੂੰ ਘੋਸ਼ਿਤ ਕੀਤਾ 'ਭਗੌੜਾ'
. . .  1 day ago
ਰਾਜਾਸਾਂਸੀ ਹਵਾਈ ਅੱਡੇ ਤੇ 700 ਗ੍ਰਾਮ ਸੋਨੇ ਸਮੇਤ ਇੱਕ ਕਾਬੂ
. . .  1 day ago
ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  1 day ago
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  1 day ago
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  1 day ago
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  1 day ago
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਮੱਘਰ ਸੰਮਤ 551

ਸੰਪਾਦਕੀ

ਬੇਲਗਾਮ ਹੁੰਦੀ ਮਹਿੰਗਾਈ

ਦੇਸ਼ ਵਿਚ ਵਧਦੀ ਮੁਦਰਾ ਸਫੀਤੀ ਅਤੇ ਪ੍ਰਚੂਨ ਪੱਧਰ 'ਤੇ ਮਹਿੰਗਾਈ ਵਿਚ ਹੋਏ ਵਾਧੇ ਨੇ ਦੇਸ਼ ਦੇ ਆਮ ਲੋਕਾਂ ਨੂੰ ਇਕ ਵਾਰ ਫਿਰ ਚਿੰਤਤ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਕ ਐਲਾਨ ਅਨੁਸਾਰ ਪ੍ਰਚੂਨ ਵਿਚ ਮੁਦਰਾ ਸਫੀਤੀ ਦੀ ਦਰ ਵਧ ਕੇ 4.62 ਫ਼ੀਸਦੀ ਹੋ ਗਈ ਹੈ, ਜਦੋਂਕਿ 2 ਮਹੀਨੇ ਪਹਿਲਾਂ ਇਹ ਦਰ 3.99 ਫ਼ੀਸਦੀ ਸੀ। ਰਿਜ਼ਰਵ ਬੈਂਕ ਨੇ ਇਹ ਪੁਸ਼ਟੀ ਸਤੰਬਰ ਮਹੀਨੇ ਦੀ ਉਪਭੋਗਤਾ ਮੁੱਲ ਸੂਚੀ ਦੇ ਆਧਾਰ 'ਤੇ ਕੀਤੀ ਹੈ। ਇਸ ਦੇ ਨਾਲ ਹੀ ਖਾਧ ਪਦਾਰਥਾਂ ਦੇ ਪੱਧਰ 'ਤੇ ਮੁਦਰਾ ਸਫੀਤੀ ਦੀ ਦਰ 7.89 ਫ਼ੀਸਦੀ ਦਰਜ ਕੀਤੀ ਗਈ ਹੈ, ਜਦਕਿ ਅਕਤੂਬਰ ਵਿਚ ਇਹ ਦਰ 5.31 ਫ਼ੀਸਦੀ ਸੀ। ਮਹਿੰਗਾਈ ਵਿਚ ਵਾਧੇ ਦੀ ਇਸ ਦਰ ਨੇ ਜਿਥੇ ਆਮ ਲੋਕਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਆਮ ਆਦਮੀ ਦੀ ਰਸੋਈ 'ਤੇ ਵੀ ਮਾਰ ਪਈ ਹੈ। ਜਿਥੋਂ ਤੱਕ ਕੀਮਤਾਂ ਵਿਚ ਵਾਧੇ ਦਾ ਸੰਕਟ ਹੈ, ਤਾਂ ਇਹ ਵਾਧਾ ਹਰੇਕ ਵਸਤੂ 'ਚ ਹਰੇਕ ਪੱਧਰ 'ਤੇ ਹੋਇਆ ਹੈ। ਫਿਰ ਵੀ ਆਟਾ, ਦਾਲ, ਖੰਡ, ਘਿਓ, ਫਲ਼ ਅਤੇ ਸਬਜ਼ੀਆਂ ਦੇ ਵਧਦੇ ਭਾਅ ਨੇ ਆਮ ਆਦਮੀ ਦੀ ਖ਼ਰੀਦ ਸ਼ਕਤੀ ਨੂੰ ਘੱਟ ਕੀਤਾ ਹੈ। ਇਸ ਨਾਲ ਬਾਜ਼ਾਰ ਵਿਚ ਵਿੱਤੀ ਸੰਕਟ ਪੈਦਾ ਹੋ ਗਿਆ ਹੈ। ਇਸ ਪੂਰੇ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਨਾ ਤਾਂ ਇਸ ਸਥਿਤੀ ਨੂੰ ਲੈ ਕੇ ਸੱਤਾਧਾਰੀ ਪੱਖ ਦੇ ਕੰਨਾਂ 'ਤੇ ਜੂੰਅ ਸਰਕੀ ਹੈ ਅਤੇ ਨਾ ਹੀ ਵਿਰੋਧੀ ਧਿਰ ਦੇ ਚਿਹਰੇ 'ਤੇ ਆਮ ਲੋਕਾਂ ਪ੍ਰਤੀ ਚਿੰਤਾ ਵਾਲੇ ਭਾਵ ਦਿਸ ਰਹੇ ਹਨ। ਲਿਹਾਜ਼ਾ, ਆਮ ਆਦਮੀ ਬਦਲਦੀਆਂ ਸਥਿਤੀਆਂ ਅਨੁਸਾਰ ਆਪਣੇ-ਆਪ ਨੂੰ ਢਾਲਣ ਲਈ ਮਜਬੂਰ ਹੋਇਆ ਦਿਖਾਈ ਦਿੰਦਾ ਹੈ।
ਆਰਥਿਕ ਮਾਹਿਰਾਂ ਦੇ ਅਨੁਸਾਰ ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਵਿੱਤੀ ਸਥਿਤੀ ਦੀ ਲਗਾਤਾਰ ਵਿਗੜਦੀ ਹਾਲਤ ਮੁੜ ਲੀਹ 'ਤੇ ਨਹੀਂ ਪੈ ਰਹੀ, ਜਿਸ ਨਾਲ ਆਮ ਆਦਮੀ ਅਤੇ ਖ਼ਾਸ ਤੌਰ 'ਤੇ ਪੇਂਡੂ ਖ਼ੇਤਰ ਦੀ ਆਰਥਿਕਤਾ ਬਹੁਤ ਪ੍ਰਭਾਵਿਤ ਹੋਈ ਹੈ। ਇਕ ਰਿਪੋਰਟ ਅਨੁਸਾਰ ਮਹਿੰਗਾਈ ਅਤੇ ਮੁਦਰਾ ਸਫੀਤੀ ਦੀ ਹਾਲਤ ਵਿਚ ਵਿਗਾੜ ਘਰੇਲੂ ਵਸਤੂਆਂ, ਖ਼ਾਸ ਤੌਰ 'ਤੇ ਦਾਲਾਂ, ਫਲ਼ਾਂ ਅਤੇ ਸਬਜ਼ੀਆਂ ਦੇ ਭਾਅ ਵਧਣ ਨਾਲ ਆਇਆ ਹੈ। ਦਾਲਾਂ, ਫਲ਼ ਅਤੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਾਧੇ ਨੇ ਬਾਜ਼ਾਰ ਦੇ ਸੰਪੂਰਨ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਬਾਜ਼ਾਰ ਨਾਲ ਸਬੰਧਿਤ ਅਰਥ-ਸ਼ਾਸਤਰੀਆਂ ਦੇ ਅਨੁਸਾਰ ਮੌਜੂਦਾ ਸਮੇਂ ਵਿਚ ਦੇਸ਼ ਵਿਚ ਮੌਜੂਦ ਮੰਦੀ ਅਤੇ ਮੁਦਰਾ ਸਫ਼ੀਤੀ ਦੇ ਲਈ ਦਾਲਾਂ, ਸਬਜ਼ੀਆਂ ਅਤੇ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਜ਼ਿੰਮੇਵਾਰ ਹਨ। ਜਿਵੇਂ-ਜਿਵੇਂ ਦੇਸ਼ ਵਿਚ ਕੀਮਤਾਂ ਵਧ ਰਹੀਆਂ ਹਨ ਅਤੇ ਮਹਿੰਗਾਈ ਦੀ ਰਫ਼ਤਾਰ ਵਧੀ ਹੈ, ਉਸੇ ਅਨੁਪਾਤ ਨਾਲ ਮੁਦਰਾ ਸਫ਼ੀਤੀ ਨੇ ਵੀ ਕਰਵਟ ਲਈ ਹੈ। ਪਰ ਹੇਠਲੇ ਪੱਧਰ 'ਤੇ ਆਮਦਨ ਵਿਚ ਵਾਧਾ ਨਹੀਂ ਹੋ ਰਿਹਾ ਹੈ। ਆਰਥਿਕ ਮਾਹਿਰਾਂ ਦੇ ਅਨੁਸਾਰ ਘਰੇਲੂ ਪੱਧਰ ਦੀ ਇਸ ਕੀਮਤ ਅਸਥਿਰਤਾ ਨੇ ਆਮ ਆਦਮੀ ਦੀ ਖਰੀਦ ਸ਼ਕਤੀ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਰਾਸ਼ਟਰੀ ਗਣਨਾ ਦਫ਼ਤਰ ਦੀ ਲੀਕ ਹੋਈ ਇਕ ਰਿਪੋਰਟ ਵਿਚ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਪੇਂਡੂ ਪੱਧਰ 'ਤੇ ਆਈ ਸੁਸਤੀ ਦੇ ਕਾਰਨ ਆਮ ਆਦਮੀ ਦੀ ਖ਼ਰੀਦ ਸ਼ਕਤੀ ਵਿਚ ਕਮੀ ਆਈ ਹੈ। ਸਰਕਾਰ ਨੇ ਵੀ ਜਿਵੇਂ ਅਸਿੱਧੇ ਢੰਗ ਨਾਲ ਇਸ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ, ਪਰ ਉਸ ਨੇ ਇਸ ਰਿਪੋਰਟ ਦੇ ਅੰਕੜਿਆਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਰਥ-ਸ਼ਾਸਤਰੀਆਂ ਦੇ ਅਨੁਸਾਰ ਦੇਸ਼ ਦੀ ਮੌਜੂਦਾ ਸਥਿਤੀ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਬਹੁਤ ਘੱਟ ਕੀਤਾ ਹੈ ਅਤੇ ਵਪਾਰਕ ਅਤੇ ਉਦਯੋਗਿਕ ਜਗਤ ਦੀਆਂ ਨੌਕਰੀਆਂ 'ਤੇ ਵੀ ਬੁਰਾ ਪ੍ਰਭਾਵ ਪਾਇਆ ਹੈ। ਵਪਾਰ ਦੇ ਖੇਤਰ ਵਿਚ ਵੀ ਇਸ ਸਥਿਤੀ ਦੇ ਕਾਰਨ ਇਕ ਠਹਿਰਾਅ ਆਇਆ ਹੈ, ਜਿਸ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿਚ ਕਮੀ ਹੁੰਦੀ ਨਜ਼ਰ ਆਈ ਹੈ।
ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦੀ ਦੂਜੀ ਪਾਰੀ ਵਿਚ ਵਿੱਤੀ ਪੱਧਰ 'ਤੇ ਸਭ ਕੁਝ ਠੀਕ ਨਹੀਂ ਹੈ। ਅਰਥ-ਸ਼ਾਸਤਰੀਆਂ ਦਾ ਇਹ ਮੁਲਾਂਕਣ ਵੀ ਹੈਰਾਨ ਕਰਦਾ ਹੈ ਕਿ ਮੰਦੀ ਅਤੇ ਮੁਦਰਾ ਸਫੀਤੀ ਵਿਚ ਵਾਧੇ ਵਾਲੀ ਇਹ ਸਥਿਤੀ ਅਜੇ ਹੋਰ ਸਮਾਂ ਬਣੇ ਰਹਿਣ ਦੀ ਸੰਭਾਵਨਾ ਹੈ। ਇਹ ਤੱਥ ਵੀ ਧਿਆਨ ਖਿੱਚਦਾ ਹੈ ਕਿ ਦੇਸ਼ ਦੇ ਆਮ ਲੋਕ ਇਸ ਸਥਿਤੀ ਤੋਂ ਬੇਹੱਦ ਪ੍ਰੇਸ਼ਾਨ ਹਨ ਪਰ ਇਸ ਤੋਂ ਬਚਣ ਦਾ ਕੋਈ ਰਾਹ ਕਿਸੇ ਨੂੰ ਨਹੀਂ ਸੁਝ ਰਿਹਾ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਅਤੇ ਉਸ ਦੇ ਕਈ ਐਲਾਨਾਂ ਦੇ ਬਾਵਜੂਦ ਕੀਮਤਾਂ ਵਿਚ ਵਾਧਾ ਅਤੇ ਮਹਿੰਗਾਈ 'ਤੇ ਰੋਕ ਨਹੀਂ ਲਗ ਰਹੀ। ਵਪਾਰੀ ਸਮਾਜ ਦੇ ਅਨੁਸਾਰ ਖਾਧ ਪਦਾਰਥਾਂ ਖਾਸ ਤੌਰ 'ਤੇ ਫਲ਼, ਸਬਜ਼ੀ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਲਈ ਵਪਾਰੀਆਂ ਦੀ ਜਮ੍ਹਾਖੋਰੀ ਵੀ ਜ਼ਿੰਮੇਵਾਰ ਹੈ। ਪਰ ਸਰਕਾਰ ਦੇ ਮੰਤਰੀਆਂ ਦੀ ਅਗਿਆਨਤਾ ਅਤੇ ਉਨ੍ਹਾਂ ਦੀ ਬਿਆਨਬਾਜ਼ੀ ਵਾਲੀ ਮਾਨਸਿਕਤਾ ਦੇ ਕਾਰਨ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜਨ ਲੱਗੇ ਹਨ। ਇਹ ਵੀ ਇਕ ਕੌੜੀ ਸੱਚਾਈ ਹੈ ਕਿ ਇਕ ਪਾਸੇ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਲੋਕ ਮਹਿੰਗੇ ਭਾਅ 'ਤੇ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਲਈ ਮਜਬੂਰ ਹਨ ਪਰ ਦੂਜੇ ਪਾਸੇ ਇਨ੍ਹਾਂ ਵਸਤੂਆਂ ਦੇ ਉਤਪਾਦਕ ਕਿਸਾਨ ਮੰਡੀ ਵਿਚ ਬਹੁਤ ਸਸਤੀ ਕੀਮਤ 'ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹਨ। ਮੰਡੀਕਰਨ ਦੀ ਪ੍ਰਕਿਰਿਆ 'ਚ ਆਏ ਇਸ ਅਸੰਤੁਲਨ ਨੂੰ ਦੂਰ ਕੀਤੇ ਬਿਨਾਂ ਮਹਿੰਗਾਈ 'ਤੇ ਕਾਬੂ ਪਾਉਣਾ ਮੁਸ਼ਕਿਲ ਹੈ। ਸਥਿਤੀਆਂ ਦੀ ਗੰਭੀਰਤਾ 'ਤੇ ਰੋਕ ਨਾ ਲੱਗਣ ਕਾਰਨ ਵਪਾਰਕ ਖ਼ੇਤਰ ਵੀ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ। ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਫ਼ਰਜ਼ ਨੂੰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਸਮਝ ਲੈਂਦੇ ਹਨ ਅਤੇ ਸਮੱਸਿਆ ਦੀ ਜੜ੍ਹ ਤੱਕ ਕੋਈ ਵੀ ਨਹੀਂ ਪਹੁੰਚਦਾ, ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਉਦਾਹਰਨ ਦੇ ਤੌਰ 'ਤੇ ਟਮਾਟਰ ਅਤੇ ਪਿਆਜ਼ ਦੀ ਘਾਟ ਅਤੇ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਲਿਆ ਸਕਦਾ ਹੈ। ਮੰਡੀ ਅਤੇ ਪ੍ਰਚੂਨ ਬਾਜ਼ਾਰ ਵਿਚ ਪਿਆਜ਼ ਅਤੇ ਆਲੂ ਵਧੀਆ ਸੇਬਾਂ ਤੋਂ ਵੀ ਮਹਿੰਗੇ ਭਾਅ ਵਿਕ ਰਹੇ ਹਨ। ਜਦੋਂ ਵੀ ਕੋਈ ਮੰਤਰੀ ਜਾਂ ਅਧਿਕਾਰੀ ਇਸ ਸਬੰਧ ਵਿਚ ਕੋਈ ਗੱਲ ਕਰਦਾ ਹੈ ਤਾਂ ਕਿਸੇ ਨਾ ਕਿਸੇ ਆਨੇ-ਬਹਾਨੇ ਸਮੱਸਿਆ ਨੂੰ ਅਗਾਂਹ ਧੱਕ ਦਿੰਦਾ ਹੈ। ਪਿਆਜ਼ ਅਤੇ ਟਮਾਟਰ ਦੀ ਕਮੀ ਅਤੇ ਕੀਮਤਾਂ ਵਿਚ ਵਾਧੇ ਦਾ ਸੰਕਟ ਪਹਿਲਾਂ ਵੀ ਕਈ ਵਾਰ ਪੈਦਾ ਹੁੰਦਾ ਰਿਹਾ ਹੈ ਪਰ ਦੇਰ-ਸਵੇਰ ਇਸ 'ਤੇ ਕਾਬੂ ਪਾ ਲਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਸਮੱਸਿਆ ਵਧਦੀ ਹੀ ਜਾ ਰਹੀ ਹੈ। ਸਬੰਧਿਤ ਕੇਂਦਰੀ ਮੰਤਰੀਆਂ ਦੇ ਬਿਆਨਾਂ ਤੋਂ ਕਦੇ ਵੀ ਅਜਿਹਾ ਪ੍ਰਤੀਤ ਨਹੀਂ ਹੋਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ।
ਅਸੀਂ ਸਮਝਦੇ ਹਾਂ ਕਿ ਸਮੱਸਿਆ ਦਾ ਕਾਰਨ ਕੁਝ ਵੀ ਹੋਵੇ, ਆਮ ਲੋਕਾਂ ਨੂੰ ਉਸ ਤੋਂ ਮੁਕਤੀ ਦਿਵਾਉਣ ਦਾ ਕੰਮ ਸਰਕਾਰ ਅਤੇ ਉਸ ਦੇ ਪ੍ਰਸ਼ਾਸਨ ਦਾ ਹੁੰਦਾ ਹੈ। ਹੇਠਲੇ ਪੱਧਰ 'ਤੇ ਆਮ ਆਦਮੀ ਦਾ ਮੰਦੀ ਜਾਂ ਮੁਦਰਾ ਸਫੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਸ ਨੂੰ ਤਾਂ ਮਹਿੰਗਾਈ ਜਾਂ ਵਧਦੀਆਂ ਕੀਮਤਾਂ ਤੋਂ ਰਾਹਤ ਚਾਹੀਦੀ ਹੈ। ਮਹਿੰਗਾਈ ਅਤੇ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੈ। ਸਰਕਾਰ ਇਸ ਕਾਰਜ ਨੂੰ ਕਿਵੇਂ ਅਤੇ ਕਿੰਨੀ ਜਲਦੀ ਕਰਦੀ ਹੈ, ਇਸੇ 'ਤੇ ਹੀ ਉਸ ਦੀ ਸਫ਼ਲਤਾ ਅਤੇ ਕਾਰਜਕੁਸ਼ਲਤਾ ਨਿਰਭਰ ਕਰਦੀ ਹੈ। ਸਰਕਾਰ ਜਿੰਨਾ ਜਲਦੀ ਆਪਣੇ ਫ਼ਰਜ਼ਾਂ ਦਾ ਪਾਲਣ ਕਰੇਗੀ, ਓਨਾ ਹੀ ਉਸ ਲਈ ਅਤੇ ਉਸ ਦੀ ਲੋਕਪ੍ਰਿਅਤਾ ਦੇ ਹਿਤ ਵਿਚ ਹੋਵੇਗਾ। *

ਅੱਜ ਬਹੁਪੱਖੀ ਸੰਕਟਾਂ ਦਾ ਸ਼ਿਕਾਰ ਹੈ ਪੰਜਾਬੀ ਵਸੇਬਾ

ਸਾਡਾ ਵਾਤਾਵਰਨ ਬਿਮਾਰ ਹੋ ਗਿਆ ਹੈ। ਬਿਮਾਰ ਵਾਤਾਵਰਨ ਵਿਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਡੀ ਸਰੀਰਕ ਸਿਹਤ ਹੋਵੇ ਜਾਂ ਮਾਨਸਿਕ ਸਿਹਤ, ਇਹ ਸਾਡੇ ਸਰੀਰ ਤੱਕ ਹੀ ਸੀਮਤ ਨਹੀਂ ਹੁੰਦੀ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਸ ਲਈ ਇਸ ਬਾਰੇ ਕਿਹਾ ਜਾ ...

ਪੂਰੀ ਖ਼ਬਰ »

ਭਾਰਤ ਦੀ ਭੁੱਖ ਨਾਲ ਜੰਗ

ਬੀਤੇ ਦਿਨੀਂ ਐਨ.ਡੀ.ਟੀ.ਵੀ. ਨੇ ਪ੍ਰੋਗਰਾਮ 'ਹਮ ਲੋਗ' ਤਹਿਤ 'ਭਾਰਤ ਦੀ ਭੁੱਖ ਨਾਲ ਜੰਗ' ਸਿਰਲੇਖ ਹੇਠ ਵਿਸਥਾਰਤ ਤੇ ਹੈਰਾਨੀਜਨਕ ਵੇਰਵੇ ਪੇਸ਼ ਕੀਤੇ, ਜਿਨ੍ਹਾਂ ਬਾਰੇ ਜਾਣ ਕੇ ਦਰਸ਼ਕ ਪ੍ਰੇਸ਼ਾਨ ਹੋ ਗਏ। ਸਾਡੇ ਗੁਦਾਮ ਨੱਕੋ-ਨੱਕ ਭਰੇ ਹਨ। ਅਨਾਜ ਸੜ ਰਿਹਾ ਹੈ ਪਰ ਲੋਕ ...

ਪੂਰੀ ਖ਼ਬਰ »

ਧਾਰਮਿਕ ਤੇ ਭਾਈਚਾਰਕ ਸਾਂਝ ਨੂੰ ਪੀਡਾ ਕਰੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ

ਪਾਕਿਸਤਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਨਾਲ ਜਿਥੇ ਨਾਨਕ ਨਾਮ ਲੇਵਾ ਸੰਗਤ ਨੂੰ ਅਥਾਹ ਖ਼ੁਸ਼ੀ ਹੋਈ ਹੈ, ਉਥੇ ਇਹ ਲਾਂਘਾ ਦੋਵਾਂ ਦੇਸ਼ਾਂ 'ਚ ਭਾਈਚਾਰਕ ਸਾਂਝ ਵਧਾਉਣ ਵਿਚ ਵੀ ਸਹਾਈ ਹੋਵੇਗਾ। ਬੇਸ਼ੱਕ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX