ਤਾਜਾ ਖ਼ਬਰਾਂ


30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਵਿਅਕਤੀ
. . .  3 minutes ago
ਫਿਲੌਰ, 27 ਫਰਵਰੀ (ਇੰਦਰਜੀਤ ਚੰਦੜ) - ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ 'ਤੇ ਇਕ ਘਰ 'ਚੋਂ ਘਰ ਦਾ ਨੌਕਰ...
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  6 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ...
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  18 minutes ago
ਤਰਨਤਾਰਨ, 27 ਫਰਵਰੀ (ਹਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  34 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਮੰਤਰੀ ਸਮੇਤ ਪਾਰਟੀ ਦੇ ਦਿੱਗਜ ਆਗੂਆਂ...
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  44 minutes ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  51 minutes ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  about 1 hour ago
ਲਖਨਊ, 27 ਫਰਵਰੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  about 1 hour ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  28 minutes ago
ਜੰਡਿਆਲਾ ਗੁਰੂ, 27 ਫਰਵਰੀ-(ਰਣਜੀਤ ਸਿੰਘ ਜੋਸਨ/ਪਰਮਿੰਦਰ ਸਿੰਘ ਜੋਸਨ)- ਏ. ਡੀ.ਜੀ.ਪੀ. ਸਾਂਝ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਅੱਜ ਪੁਲਿਸਿੰਗ ਸਾਂਝ ਕੇਂਦਰ ...
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  about 1 hour ago
ਚੰਡੀਗੜ੍ਹ, 27 ਫਰਵਰੀ(ਗੁਰਿੰਦਰ)- ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ...
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  about 1 hour ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  about 1 hour ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 1 hour ago
ਚੰਡੀਗੜ੍ਹ, 27 ਫਰਵਰੀ(ਸੁਰਿੰਦਰ)- ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ...
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  about 1 hour ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਜੇਲ ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚ ਭੁੱਖ ਹੜਤਾਲ ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  about 2 hours ago
ਬੰਡਾਲਾ, 27 ਫਰਵਰੀ(ਅੰਗਰੇਜ਼ ਸਿੰਘ ਹੁੰਦਲ)— ਸਰਕਾਰੀ ਸਕੂਲ ਬੰਡਾਲਾ 'ਚ ਨੋਨੇ ਪਿੰਡ ਤੋਂ ਪੜ੍ਹਨ ਆਉਂਦੀ ਅਰਸ਼ਦੀਪ ਕੌਰ...
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  about 2 hours ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  about 2 hours ago
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  about 2 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  about 2 hours ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  about 2 hours ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  about 2 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  about 1 hour ago
ਈਰਾਨ 'ਚ 29 ਲੋਕ ਹੋਏ ਕੋਰੋਨਾ ਵਾਇਰਸ ਤੋਂ ਠੀਕ
. . .  about 2 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 30
. . .  about 2 hours ago
ਪੰਜਾਬ ਵਿਧਾਨ ਸਭਾ ਦੇ ਬਾਹਰ 'ਆਪ' ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ
. . .  about 3 hours ago
ਕੋਰੋਨਾ ਵਾਇਰਸ ਵਾਲੇ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ ਤੇ 'ਆਪ' ਦੇ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  about 3 hours ago
ਦਾਰਜੀਲਿੰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 2 ਮਾਮਲੇ ਆਏ ਸਾਹਮਣੇ
. . .  about 3 hours ago
ਲਾਹੌਲ ਸਪਿਤੀ 'ਚ ਤਾਜ਼ਾ ਬਰਫ਼ਬਾਰੀ
. . .  about 3 hours ago
ਜਸਟਿਸ ਐੱਸ. ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲਾ
. . .  about 3 hours ago
ਸੜਕ ਹਾਦਸੇ 'ਚ 3 ਮੌਤਾਂ, 3 ਜ਼ਖਮੀ
. . .  about 4 hours ago
ਜਪਾਨ ਤੋਂ 119 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 4 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28
. . .  about 4 hours ago
ਡੀ.ਐੱਮ.ਕੇ ਵਿਧਾਇਕ ਕੇ.ਪੀ.ਪੀ ਸੈਮੀ ਦਾ ਦੇਹਾਂਤ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 334 ਹੋਰ ਕੇਸਾਂ ਦੀ ਪੁਸ਼ਟੀ
. . .  about 5 hours ago
ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਮਾੜੀ ਸ਼ਬਦਾਵਾਲੀ ਵਾਲੇ ਗੀਤ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ
. . .  about 5 hours ago
ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਤਾਇਵਾਨ 'ਚ ਕੋਵਿਡ -19 ਦੇ ਮ੍ਰਿਤਕਾਂ ਦੀ ਗਿਣਤੀ 32, ਯੂਨਾਨ 'ਚ ਵੀ ਵੇਖਿਆ ਗਿਆ ਕੇਸ
. . .  1 day ago
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ਼ ਨੂੰ ਘੋਸ਼ਿਤ ਕੀਤਾ 'ਭਗੌੜਾ'
. . .  1 day ago
ਰਾਜਾਸਾਂਸੀ ਹਵਾਈ ਅੱਡੇ ਤੇ 700 ਗ੍ਰਾਮ ਸੋਨੇ ਸਮੇਤ ਇੱਕ ਕਾਬੂ
. . .  1 day ago
ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  1 day ago
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  1 day ago
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  1 day ago
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  1 day ago
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਮੱਘਰ ਸੰਮਤ 551

ਦਿੱਲੀ

ਡਾ: ਹਮਦਰਦ ਦੀਆਂ ਐਲਬਮਾਂ 'ਸੰਵੇਦਨਾ', 'ਦਾਸਤਾਨ', 'ਦਰਦ-ਏ-ਦਿਲ' ਤੇ 'ਜੁਗਨੂੰ' ਰੀਲੀਜ਼

• 'ਦੂਸ਼ਿਤ ਹੋ ਰਹੇ ਵਾਤਾਵਰਨ ਤੇ ਪਾਣੀ ਸਮੇਤ ਵਧਦੀ ਆਬਾਦੀ ਰੋਕਣ ਲਈ ਗੰਭੀਰ ਯਤਨਾਂ ਦੀ ਲੋੜ'

• ਕਿਹਾ, ਲੋਕਾਂ ਦਾ ਪਿਆਰ ਤੇ ਜਿੱਤਿਆ ਵਿਸ਼ਵਾਸ 'ਅਜੀਤ' ਸਮੂਹ ਦੀ ਵੱਡੀ ਪ੍ਰਾਪਤੀ

ਭੱਠਲ, ਸਿੰਗਲਾ, ਢੀਂਡਸਾ, ਚੀਮਾ ਤੇ ਬਿੱਟੂ ਸਮੇਤ ਵੱਡੀ ਗਿਣਤੀ 'ਚ ਸਖ਼ਸ਼ੀਅਤਾਂ ਨੇ ਸਮਾਗਮ 'ਚ ਕੀਤੀ ਸ਼ਮੂਲੀਅਤ

ਬਰਨਾਲਾ, 17 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ, ਰਘਵੀਰ ਸਿੰਘ ਚੰਗਾਲ, ਪਰਮਜੀਤ ਸਿੰਘ ਕੁਠਾਲਾ, ਧੀਰਜ ਪਸ਼ੌਰੀਆ)-ਪ੍ਰਸਿੱਧ ਸ਼ਾਇਰ ਸ.ਸ. ਮੀਸ਼ਾ ਦੀ ਸ਼ਾਇਰੀ 'ਤੇ ਆਧਾਰਿਤ 'ਅਜੀਤ' ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਗਾਇਨ ਕੀਤੀਆਂ ਗ਼ਜ਼ਲਾਂ ਦੀਆਂ ਚਾਰ ਐਲਬਮਾਂ 'ਜੁਗਨੰੂ, 'ਦਾਸਤਾਨ', 'ਸੰਵੇਦਨਾ' ਅਤੇ 'ਦਰਦ-ਏ ਦਿਲ' ਵਾਈ.ਐਸ. ਕਾਲਜ ਹੰਡਿਆਇਆ ਦੇ ਆਡੀਟੋਰੀਅਮ 'ਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀਆਂ ਗਈਆਂ | ਇਸ ਦੌਰਾਨ ਐਲਬਮਾਂ ਦੇ ਰੀਲੀਜ਼ ਸਮਾਰੋਹ ਅਤੇ 'ਅਜੀਤ' ਉੱਪ-ਦਫ਼ਤਰ ਸੰਗਰੂਰ ਤੇ ਬਰਨਾਲਾ ਦੀ 11ਵੀਂ ਵਰੇ੍ਹਗੰਢ ਮੌਕੇ ਸੰਬੋਧਨ ਕਰਦਿਆਂ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਪੰਜਾਬ ਦਾ ਦੂਸ਼ਿਤ ਹੋ ਰਿਹਾ ਵਾਤਾਵਰਨ ਤੇ ਪਾਣੀ ਸਮੇਤ ਦਿਨੋਂ ਦਿਨ ਵਧਦੀ ਆਬਾਦੀ ਗੰਭੀਰ ਸਮੱਸਿਆ ਹੈ, ਜਿਸ ਬਾਰੇ ਗੰਭੀਰ ਯਤਨਾਂ ਤੇ ਇੱਛਾ ਸ਼ਕਤੀ ਦੀ ਜ਼ਰੂਰਤ ਹੈ | ਮਾਲਵੇ ਵਿਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਸਾਰੇ ਜਾਗਰੂਕ ਲੋਕਾਂ ਲਈ ਵੱਡੀ ਸੋਚਣ ਵਾਲੀ ਸਮੱਸਿਆ ਦੱਸਦਿਆਂ ਡਾ: ਹਮਦਰਦ ਨੇ ਕਿਹਾ ਕਿ ਹਵਾ ਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਉਪਰਾਲੇ ਸਾਡੇ ਸਭਨਾਂ ਦੇ ਏਜੰਡੇ 'ਚ ਸ਼ਾਮਿਲ ਹੋਣੇ ਚਾਹੀਦੇ ਹਨ | ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਇਨ੍ਹਾਂ ਦਰਪੇਸ਼ ਸਮੱਸਿਆਵਾਂ ਨੂੰ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ | ਗ਼ੁਰਬਤ ਤੇ ਬੇਰੁਜ਼ਗਾਰੀ ਵਰਗੀਆਂ ਸਮਾਜਿਕ ਸਮੱਸਿਆਵਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਵਧਦੀ ਆਬਾਦੀ ਵਰਗੇ ਮੁੱਦਿਆਂ ਨਾਲ ਜੁੜੀਆਂ ਸਮੱਸਿਆਵਾਂ ਦੱਸਦਿਆਂ ਡਾ: ਹਮਦਰਦ ਨੇ ਕਿਹਾ ਕਿ ਸਮਾਜ ਤੇ ਸਰਕਾਰਾਂ ਨੂੰ ਇਸ ਪਾਸੇ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ | ਸੰਗਰੂਰ ਤੇ ਬਰਨਾਲਾ ਸਮੇਤ ਸਮੁੱਚੇ ਮਾਲਵਾ ਇਲਾਕੇ ਨੂੰ ਮਾਣਮੱਤੀ ਪੰਜਾਬੀ ਵਿਰਾਸਤ ਦਾ ਪੰਘੂੜਾ ਦੱਸਦਿਆਂ ਡਾ: ਹਮਦਰਦ ਨੇ ਕਿਹਾ ਕਿ ਇਸ ਿਖ਼ੱਤੇ ਦੀ ਮਾਣਮੱਤੀ ਵਿਰਾਸਤ ਤੇ ਮੋਹ ਦੀਆਂ ਤੰਦਾਂ ਸਦਕਾ ਹੀ ਉਨ੍ਹਾਂ ਜਲੰਧਰ ਜਾਂ ਚੰਡੀਗੜ੍ਹ ਦੀ ਬਜਾਏ ਇਹ ਐਲਬਮਾਂ ਰਿਲੀਜ਼ ਕਰਨ ਲਈ ਬਰਨਾਲਾ ਨੂੰ ਤਰਜ਼ੀਹ ਦਿੱਤੀ | ਉਨ੍ਹਾਂ ਅਦਾਰਾ 'ਅਜੀਤ' ਨਾਲ ਸਬੰਧਿਤ ਪੱਤਰਕਾਰਾਂ ਵਲੋਂ ਲੋਕਾਂ 'ਚ ਬਣਾਈ ਭਰੋਸੇਯੋਗਤਾ ਤੇ ਪਿਆਰ ਦੀ ਚਰਚਾ ਕਰਦਿਆਂ ਕਿਹਾ ਕਿ 'ਅਜੀਤ' ਆਪਣੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਲੋਕਾਂ 'ਚ ਆਪਣਾ ਵਿਸ਼ਵਾਸ ਇੰਜ ਹੀ ਬਰਕਰਾਰ ਰੱਖੇਗਾ | ਡਾ: ਹਮਦਰਦ ਨੇ ਕਿਹਾ ਕਿ ਹਰ ਵਿਅਕਤੀ ਦੇ ਆਪਣੇ ਵਿਚਾਰ ਹੁੰਦੇ ਹਨ ਤੇ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ ਪ੍ਰੰਤੂ ਫਿਰ ਵੀ ਪੰਜਾਬੀਆਂ ਨੇ 'ਅਜੀਤ' ਨਾਲ ਜੋ ਵਿਸ਼ਵਾਸ ਪ੍ਰਗਟਾਇਆ ਹੈ ਉਹ 'ਅਜੀਤ' ਦੀ ਵੱਡੀ ਪ੍ਰਾਪਤੀ ਹੈ | ਡਾ: ਹਮਦਰਦ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਲਈ 'ਅਜੀਤ' ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਬਿਹਤਰੀ ਲਈ 'ਅਜੀਤ' ਆਪਣੀ ਜ਼ਿੰਮੇਵਾਰੀ ਪੂਰੀ ਬੇਬਾਕੀ ਤੇ ਗੰਭੀਰਤਾ ਨਾਲ ਨਿਭਾਉਂਦਾ ਰਹੇਗਾ | ਉਨ੍ਹਾਂ ਸਮਾਗਮ 'ਚ ਹਾਜ਼ਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਆਪਣੇ ਪਰਿਵਾਰਕ ਸਬੰਧਾਂ ਦੀ ਚਰਚਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਮਰਹੂਮ ਸੰਤ ਰਾਮ ਸਿੰਗਲਾ ਨਾਲ ਲੰਬੇ ਸਮੇਂ ਤੋਂ ਨਿੱਘੇ ਸਬੰਧਾਂ ਨੂੰ ਯਾਦ ਕੀਤਾ |
ਡਾ: ਹਮਦਰਦ ਦੀ ਅਗਵਾਈ ਹੇਠ 'ਅਜੀਤ' ਪਿੰਡਾਂ ਦੀਆਂ ਸੱਥਾਂ ਤੇ ਖੁੰਢਾਂ ਦੀ ਰੌਣਕ ਬਣਿਆ-ਬੀਬੀ ਭੱਠਲ
ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੇ ਉੱਪ-ਚੇਅਰਮੈਨ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 'ਅਜੀਤ' ਡਾ: ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਬਿਖੜੇ ਪੈਂਡੇ ਸਰ ਕਰਦਿਆਂ ਅੱਜ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਤੇ ਖੁੰਢਾਂ ਦੀ ਰੌਣਕ ਬਣ ਗਿਆ ਹੈ | ਇਸ ਅਖ਼ਬਾਰ ਨੇ ਗਰੀਬਾਂ, ਮਜ਼ਲੂਮਾਂ ਤੇ ਔਰਤਾਂ ਦੇ ਹੱਕ 'ਚ ਜਿਸ ਬੇਬਾਕੀ ਨਾਲ ਆਵਾਜ਼ ਉਠਾਈ ਹੈ ਉਸ ਲਈ ਡਾ: ਹਮਦਰਦ ਤੇ ਉਨ੍ਹਾਂ ਦੀ ਇਮਾਨਦਾਰ ਟੀਮ ਮੁਬਾਰਕਬਾਦ ਦੀ ਹੱਕਦਾਰ ਹੈ | ਉਨ੍ਹਾਂ ਡਾ: ਹਮਦਰਦ ਨੂੰ ਇਕ ਤਿਆਗੀ ਤੇ ਨਿਡਰ ਇਨਸਾਨ ਦੱਸਦਿਆਂ ਉਨ੍ਹਾਂ ਵਲੋਂ ਪੰਜਾਬ ਦੀ ਬਿਹਤਰੀ ਲਈ ਰਾਜ ਸਭਾ ਵਰਗੀ ਵੱਕਾਰੀ ਸੀਟ ਛੱਡ ਕੇ ਸਥਾਪਿਤ ਕੀਤੇ ਨਵੇਂ ਕੀਰਤੀਮਾਨ ਦਾ ਵਿਸ਼ੇਸ਼ ਤੌਰ 'ਤੇ ਵਰਣਨ ਕੀਤਾ | ਬੀਬੀ ਭੱਠਲ ਨੇ ਡਾ: ਹਮਦਰਦ ਦੀ ਗਾਇਕੀ 'ਚ ਝਲਕਦੇ ਦਰਦ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਅੰਦਰਲਾ ਛੁਪਿਆ ਦਰਦ ਅੱਜ ਗ਼ਜ਼ਲਾਂ ਦੇ ਰੂਪ 'ਚ ਸਾਹਮਣੇ ਆ ਗਿਆ ਹੈ |
ਡਾ: ਹਮਦਰਦ ਦੀਆਂ ਸਿੱਖਿਆਵਾਂ ਨੇ ਸਿਆਸੀ ਪਿੜ 'ਚ ਤੁਰਨਾ ਸਿਖਾਇਆ-ਸਿੰਗਲਾ
ਸੂਬੇ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾ: ਹਮਦਰਦ ਨੇ ਮੇਰੇ ਪਿਤਾ ਸੰਤ ਰਾਮ ਸਿੰਗਲਾ ਦੇ ਨਜ਼ਦੀਕੀ ਦੋਸਤ ਹੁੰਦਿਆਂ ਜੋ ਸਿੱਖਿਆਵਾਂ ਮੈਨੂੰ ਦਿੱਤੀਆਂ ਉਹ ਮੇਰੇ ਜੀਵਨ 'ਚ ਮੇਰੀ ਸਿਆਸੀ ਕਾਮਯਾਬੀ ਦਾ ਵੱਡਾ ਸਰੋਤ ਹੋ ਨਿੱਬੜੀਆਂ | ਉਨ੍ਹਾਂ ਡਾ: ਹਮਦਰਦ ਨੂੰ ਇਕ ਨਿਡਰ ਸੰਪਾਦਕ ਤੇ ਪੰਜਾਬੀ ਗਾਇਕੀ ਦਾ ਵੱਡਾ ਥੰਮ ਦੱਸਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਦਿ੍ਸ਼ਟੀ ਤੇ ਫਿਰ ਪੰਜਾਬੀ ਟਿ੍ਬਿਊਨ ਅਤੇ ਹੁਣ 'ਅਜੀਤ' ਦੀ ਸੰਪਾਦਨਾ ਕਰਦਿਆਂ ਜਿਸ ਪ੍ਰਤੀਬੱਧਤਾ ਨਾਲ ਪੰਜਾਬੀ ਪੱਤਰਕਾਰਤਾ ਦੀ ਸੇਵਾ ਕੀਤੀ ਹੈ ਉਸ ਤੋਂ ਉਨ੍ਹਾਂ ਦੇ ਵਿਅਕਤੀਤਵ ਨੂੰ ਪ੍ਰੀਭਾਸ਼ਿਤ ਕਰਨਾ ਮੇਰੇ ਵਰਗੇ ਲਈ ਬਹੁਤ ਮੁਸ਼ਕਿਲ ਹੈ | ਉਨ੍ਹਾਂ ਕਰਤਾਰਪੁਰ 'ਚ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੀ ਵਿਲੱਖਣ ਯਾਦਗਾਰ ਉਸਾਰਨ 'ਚ ਨਿਭਾਈ ਮੋਹਰੀ ਭੂਮਿਕਾ ਲਈ ਡਾ: ਹਮਦਰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਦਗਾਰ ਦੇਸ਼ ਦੀ ਜੰਗੇ ਆਜ਼ਾਦੀ 'ਚ ਪੰਜਾਬੀਆਂ ਦੀਆਂ ਕੁਰਬਾਨੀਆਂ ਬਾਰੇ ਆਉਣ ਵਾਲੀਆਂ ਪੀੜੀਆਂ ਲਈ ਗਿਆਨ ਦਾ ਵੱਡਾ ਸ੍ਰੋਤ ਬਣੇਗੀ | ਕੈਬਨਿਟ ਮੰਤਰੀ ਨੇ ਚੋਣਾਂ ਵੇਲੇ ਮੁੱਲ ਦੀਆਂ ਖ਼ਬਰਾਂ ਰੋਕਣ ਲਈ ਡਾ: ਹਮਦਰਦ ਵਲੋਂ ਕੀਤੀ ਨਿਡਰ ਪਹਿਰੇਦਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 'ਪੇਡ ਨਿਊਜ਼' ਦੀ ਘਟੀਆ ਰਵਾਇਤ ਨੂੰ ਸਖ਼ਤੀ ਨਾਲ ਰੋਕ ਕੇ ਦੇਸ਼ ਦੇ ਲੋਕਤੰਤਰ ਦੀ ਵੱਡੀ ਸੇਵਾ ਕੀਤੀ ਹੈ |
ਪੰਜਾਬ ਨੰੂ ਬਚਾਉਣ ਲਈ ਡਾ: ਹਮਦਰਦ ਦੀਆਂ ਨਿਰਸਵਾਰਥ ਸੇਵਾਵਾਂ ਅੱਗੇ ਸਿਰ ਝੁਕਦਾ ਹੈ-ਢੀਂਡਸਾ
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਲਈ ਨਿਭਾਈਆਂ ਨਿਰਸਵਾਰਥ ਸੇਵਾਵਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਬਹੁਤ ਹੀ ਬੇਬਾਕੀ ਨਾਲ ਜਿੱਥੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸਰਕਾਰਾਂ ਤੇ ਸਿਆਸਤਦਾਨਾਂ ਨੂੰ ਸੁਚੇਤ ਕੀਤਾ, ਉੱਥੇ ਪੰਜਾਬ ਸਿਰ ਆਈ ਹਰ ਬਿਪਤਾ ਮੌਕੇ ਆਪਣੀ ਮੋਹਰੀ ਭੂਮਿਕਾ ਵੀ ਅਦਾ ਕੀਤੀ | ਡਾ: ਹਮਦਰਦ ਨੂੰ ਆਪਣੇ ਪਿਤਾ ਸਮਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹਨ, ਜਿੱਥੋਂ ਸੇਧ ਲੈ ਕੇ ਮੇਰੇ ਵਰਗੇ ਅਨੇਕਾਂ ਲੋਕ ਸਮਾਜ ਸੇਵਾ 'ਚ ਜੁਟੇ ਹੋਏ ਹਨ |
ਡਾ: ਹਮਦਰਦ ਨੇ ਪੱਤਰਕਾਰਤਾ ਤੇ ਗਾਇਕੀ ਦੀ ਵਿਲੱਖਣ ਮਿਸਾਲ ਪੈਦਾ ਕੀਤੀ-ਚੀਮਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾ: ਹਮਦਰਦ ਦੀ ਬੇਬਾਕ, ਇਮਾਨਦਾਰ ਤੇ ਪੰਜਾਬ ਪ੍ਰਸਤ ਪੱਤਰਕਾਰਤਾ ਦੇ ਨਾਲ-ਨਾਲ ਅਤਿ ਖ਼ੂਬਸੂਰਤ ਗਾਇਕੀ ਅੱਜ ਦੇ ਰੁਝੇਵਿਆਂ ਭਰੇ ਦੌਰ 'ਚ ਲੋਕਾਂ ਲਈ ਵਿਲੱਖਣ ਪ੍ਰਬੰਧਨ ਦਾ ਨਿਵੇਕਲਾ ਸਬੂਤ ਹੈ | ਉਨ੍ਹਾਂ ਡਾ: ਹਮਦਰਦ ਦੀ ਮਿਠਾਸ ਭਰੀ ਆਵਾਜ਼ 'ਚ ਗਾਇਕੀ ਦੀ ਭਰਵੀਂ ਸ਼ਲਾਘਾ ਕੀਤੀ |
ਡਾ: ਬਰਜਿੰਦਰ ਸਿੰਘ ਹਮਦਰਦ ਨੇ ਹਮੇਸ਼ਾ ਸਹੀ ਰਸਤਾ ਦਿਖਾਇਆ-ਬਿੱਟੂ
ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਨੇ ਜਿੱਥੇ ਇਮਾਨਦਾਰੀ ਤੇ ਨਿਡਰਤਾ ਨਾਲ ਪੱਤਰਕਾਰੀ ਕੀਤੀ ਹੈ, ਉੱਥੇ ਭਾਰਤ ਦੀ ਕਿਸੇ ਵੀ ਸ਼ਖ਼ਸੀਅਤ ਨੇ ਉਨ੍ਹਾਂ ਤੋਂ ਸਲਾਹ ਲਈ ਡਾ. ਹਮਦਰਦ ਨੇ ਹਮੇਸ਼ਾ ਸਹੀ ਰਸਤਾ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਡਾ: ਹਮਦਰਦ ਦੇ ਜੀਵਨ ਬਾਰੇ ਚਾਨਣਾ ਪਾਉਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਵਾਈ.ਐਸ. ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਵੀ ਸੰਬੋਧਨ ਕੀਤਾ | ਇਸ ਤੋਂ ਇਲਾਵਾ ਉੱਪ-ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਵਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ | ਸਮਾਗਮ ਦੌਰਾਨ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਰਮੇਸ਼ ਮਿੱਤਲ, ਪਰਵਿੰਦਰ ਸਿੰਘ ਬਰਮਿੰਘਮ, ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ ਡਾਇਰੈਕਟਰ ਸਰਬ ਮਲਟੀਪਲੈਕਸ, ਡਿਪਟੀ ਕਮਿਸ਼ਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ, ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਅਮਨ ਅਰੋੜਾ, ਸਾਬਕਾ ਐਮ.ਪੀ. ਰਾਜਦੇਵ ਸਿੰਘ ਖ਼ਾਲਸਾ, ਇਕਬਾਲ ਸਿੰਘ ਝੂੰਦਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸੰਗਰੂਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ, ਜ਼ਿਲ੍ਹਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾਂ, ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ, ਹਲਕਾ ਇੰਚਾਰਜ ਭਦੌੜ ਸਤਨਾਮ ਸਿੰਘ ਰਾਹੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਬਤਰਾ, ਐਸ.ਪੀ. ਰੁਪਿੰਦਰ ਭਾਰਦਵਾਜ, ਨਗਰ ਕੌਾਸਲ ਬਰਨਾਲਾ ਦੇ ਪ੍ਰਧਾਨ ਸੰਜੀਵ ਸ਼ੋਰੀ, ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ, ਸੰਤ ਦਲਬਾਰ ਸਿੰਘ ਛੀਨੀਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਬੀਬੀ ਸਰਬਜੀਤ ਕੌਰ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ, ਵਾਈ.ਐਸ. ਗਰੁੱਪ ਦੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ, ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਮਹੰਤ ਪਿਆਰਾ ਸਿੰਘ, ਸਮਾਜ ਸੇਵੀ ਕੇਵਲ ਸਿੰਘ ਵੀਨਸ, ਸ਼ਿਵ ਸਿੰਗਲਾ, ਡਾ. ਵਿਪਨ ਗੁਪਤਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਅਕਾਲੀ ਆਗੂ ਰਾਜੀਵ ਵਰਮਾ ਰਿੰਪੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਰੌਕੀ ਬਾਂਸਲ, ਬੁੱਧ ਰਾਮ, ਤੇਜਿੰਦਰ ਸਿੰਘ ਸੋਨੀ ਜਾਗਲ, ਬਲਵਿੰਦਰ ਸਿੰਘ ਸਮਾਓਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ, ਕਾਂਗਰਸੀ ਆਗੂ ਬੀਬੀ ਸੁਖਜੀਤ ਕੌਰ ਸੁੱਖੀ, ਹੈਪੀ ਢਿੱਲੋਂ, ਮਹੇਸ਼ ਕੁਮਾਰ ਲੋਟਾ, ਕੁਲਦੀਪ ਕੁਮਾਰ ਧਰਮਾ, ਦੀਪ ਸੰਘੇੜਾ, ਪਿਆਰਾ ਲਾਲ ਰਾਏਸਰ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਘੇੜਾ, ਟ੍ਰਾਈਡੈਂਟ ਦੇ ਰੁਪਿੰਦਰ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਕ, ਸਾਹਿਤਕ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ |

ਡਾ: ਹਮਦਰਦ ਨੇ ਆਪਣੀ ਸੋਜ਼ਮਈ ਤੇ ਖੂਬਸੂਰਤ ਆਵਾਜ਼ ਨਾਲ ਬੰਨਿ੍ਹਆ ਸਮਾਂ

ਬਰਨਾਲਾ, 17 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ, ਰਘਵੀਰ ਸਿੰਘ ਚੰਗਾਲ, ਪਰਮਜੀਤ ਸਿੰਘ ਕੁਠਾਲਾ, ਧੀਰਜ ਪਸ਼ੌਰੀਆ)-ਪ੍ਰਸਿੱਧ ਸ਼ਾਇਰ ਸ.ਸ. ਮੀਸ਼ਾ ਦੀ ਸ਼ਾਇਰੀ 'ਤੇ ਆਧਾਰਿਤ ਅਤੇ ਅਦਾਰਾ 'ਅਜੀਤ' ਦੇ ਪ੍ਰਬੰਧਕੀ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ...

ਪੂਰੀ ਖ਼ਬਰ »

ਰੁਜ਼ਗਾਰ ਦਫ਼ਤਰ ਮੂਹਰੇ 'ਸਿੱਖਾਂ ਨੂੰ ਸਰਕਾਰੀ ਨੌਕਰੀ ਦਾ ਹੱਕ ਨਹੀਂ' ਵਾਲੇ ਬੋਰਡ ਲਗਾਏਗੀ ਜਾਗੋ ਪਾਰਟੀ

ਨਵੀਂ ਦਿੱਲੀ, 17 ਨਵੰਬਰ (ਜਗਤਾਰ ਸਿੰਘ)- ਦਿੱਲੀ 'ਚ ਸਰਕਾਰੀ ਨੌਕਰੀ ਦੀ ਭਾਲ 'ਚ ਡੀ.ਐਸ.ਐਸ.ਐਸ.ਬੀ. ਦੀ ਪ੍ਰਵੇਸ਼ ਪ੍ਰੀਖਿਆ 'ਚ ਬੈਠਣ ਵਾਲੇ ਸਿੱਖ ਦਾਅਵੇਦਾਰਾਂ ਦੇ ਨਾਲ ਹੋ ਰਹੇ ਧਾਰਮਿਕ ਵਿਤਕਰੇ ਨਾਲ ਨਿਬੜਨ ਦਾ ਜਾਗੋ ਪਾਰਟੀ ਨੇ ਨਿਵੇਕਲਾ ਤਰੀਕਾ ਲੱਭਿਆ ਹੈ | ਜਾਗੋ ...

ਪੂਰੀ ਖ਼ਬਰ »

ਪ੍ਰਦੂਸ਼ਣ ਮਾਮਲੇ ਬਾਰੇ ਸਾਂਸਦ ਗੋਇਲ ਦੀ ਅਗਵਾਈ 'ਚ ਦਿੱਲੀ ਭਾਜਪਾ ਵਲੋਂ ਜੰਤਰ ਮੰਤਰ ਵਿਖੇ ਧਰਨਾ

ਨਵੀਂ ਦਿੱਲੀ, 17 ਨਵੰਬਰ (ਜਗਤਾਰ ਸਿੰਘ)- ਦਿੱਲੀ ਵਿਚ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਸਾਬਕਾ ਕੇਂਦਰੀ ਤੇ ਸਾਂਸਦ ਵਿਜੇ ਗੋਇਲ ਦੀ ਅਗਵਾਈ 'ਚ ਦਿੱਲੀ ਪ੍ਰਦੇਸ਼ ਭਾਜਪਾ ਨੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ | ਇਸ ਮੌਕੇ ਗੋਇਲ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਸਰਦਾਰ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਜਾਣ ਦੀ ਪ੍ਰਕਿਰਿਆ ਨੂੰ ਸੌਖਾ ਕਰਕੇ ਸੰਗਤਾਂ ਦੀ ਦਿੱਕਤਾਂ ਘਟਾਈਆਂ ਜਾਣ-ਰਾਠੌਰ

ਨਵੀਂ ਦਿੱਲੀ, 17 ਨਵੰਬਰ (ਜਗਤਾਰ ਸਿੰਘ)-ਪ੍ਰਸਿੱਧ ਸਮਾਜ ਸੇਵੀ ਤੇ ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ ਦੇ ਮੁਖੀ ਰਾਮ ਸਿੰਘ ਰਾਠੌਰ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਭਾਰਤ-ਪਾਕਿਸਤਾਨ ਸਰਕਾਰ ਅਤੇ ਇਸ ਕਾਰਜ ਨੂੰ ਅਮਲੀ ਰੂਪ 'ਚ ਨੇਪਰੇ ਚੜ੍ਹਾਉਣ 'ਚ ਯੋਗਦਾਨ ਦੇਣ ...

ਪੂਰੀ ਖ਼ਬਰ »

ਪ੍ਰਾਈਮ ਇੰਟਰਨੈਸ਼ਨਲ ਨੇ ਗੈਪ ਤੇ 5.5 ਬੈਂਡ ਵਾਲਿਆਂ ਦੇ ਲਵਾਏ ਕੈਨੇਡਾ ਤੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ

ਧੂਰੀ, 17 ਨਵੰਬਰ (ਸੰਜੇ ਲਹਿਰੀ)-ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਵਲੋਂ ਪਿੰਡ ਭੋਜੋਵਾਲੀ ਦੀ ਰਹਿਣ ਵਾਲੀ ਸਨਪ੍ਰੀਤ ਕੌਰ ਦਾ ਬੀ. ਕਾਮ ਤੋਂ ਬਾਅਦ ਓਵਰਆਲ 6 ਬੈਂਡ ਤੇ ਇਕ ਮਡੀਊਲ਼ 'ਚੋਂ 5.5 ਬੈਂਡ ਅਤੇ ਦੋ ਸਾਲ ਦਾ ਗੈਪ ਹੋਣ ਦੇ ਬਾਵਜੂਦ ਕੈਨੇਡਾ ਦਾ ਸਟੱਡੀ ਵੀਜ਼ਾ ...

ਪੂਰੀ ਖ਼ਬਰ »

ਬਾਬਾ ਬਚਨ ਸਿੰਘ ਵਲੋਂ ਬਾਲਾ ਸਾਹਿਬ ਹਸਪਤਾਲ ਦੀ ਕਾਰ-ਸੇਵਾ ਸ਼ੁਰੂ

ਨਵੀਂ ਦਿੱਲੀ, 17 ਨਵੰਬਰ (ਜਗਤਾਰ ਸਿੰਘ)-ਕੁੱਝ ਸਾਲ ਪਹਿਲਾਂ ਇਤਿਹਾਸਕ ਗੁ. ਬਾਲਾ ਸਾਹਿਬ ਵਿਖੇ 'ਸੁਪਰ ਸਪੈਸ਼ਲਿਟੀ' ਹਸਪਤਾਲ ਬਣਾਉਣ ਲਈ ਉਸਾਰੀ ਗਈ ਇਮਾਰਤ ਕਈ ਤਰ੍ਹਾਂ ਦੇ ਵਿਵਾਦਾਂ 'ਚ ਘਿਰ ਜਾਣ ਕਾਰਨ ਖੰਡਰ ਹੋ ਚੁੱਕੀ ਹੈ |ਪਿਛਲੇ ਕੁੱਝ ਸਮਿਆਂ 'ਚ ਇਸ ਹਸਪਤਾਲ ਨੂੰ ...

ਪੂਰੀ ਖ਼ਬਰ »

ਕੌਮਾਂਤਰੀ ਪੱਧਰ ਦੇ ਡੇਅਰੀ ਤੇ ਖੇਤੀਬਾੜੀ ਮੇਲੇ ਦੀਆਂ ਤਾਰੀਕਾਂ ਦਾ ਐਲਾਨ

ਜਗਰਾਉਂ, 17 ਨਵੰਬਰ (ਜੋਗਿੰਦਰ ਸਿੰਘ)- ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ.ਏ.) ਵਲੋਂ ਪੰਜਾਬ ਦੀ ਕਿਸਾਨੀ ਨੂੰ ਡੇਅਰੀ ਤੇ ਖੇਤੀਬਾੜੀ ਦੇ ਧੰਦੇ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨ ਲਈ ਪੰਜਾਬ ਵਿਚ ਲਗਾਏ ਜਾਂਦੇ ਕੌਮਾਂਤਰੀ ਪੱਧਰ ਦੇ ਡੇਅਰੀ ਤੇ ...

ਪੂਰੀ ਖ਼ਬਰ »

16ਵਾਂ ਗੁਰਸ਼ਰਨ ਸਿੰਘ ਨਾਟ ਉਤਸਵ-2019' ਦਾ ਹੋਇਆ ਆਗਾਜ਼

ਚੰਡੀਗੜ੍ਹ, 17 ਨਵੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਅੱਜ 5 ਰੋਜ਼ਾ '16ਵਾਂ ਗੁਰਸ਼ਰਨ ਸਿੰਘ ਨਾਟ ਉਤਸਵ-2019' ਦਾ ਅੱਜ ਇੱਥੇ ਆਗਾਜ਼ ਹੋਇਆ | ਸੁਚੇਤਕ ਰੰਗਮੰਚ ਮੁਹਾਲੀ ਵਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ...

ਪੂਰੀ ਖ਼ਬਰ »

ਸੈਕਟਰ 53 ਦੇ ਜੰਗਲ 'ਚੋ ਮਿਲੇ ਲਾਸ਼ ਦੇ ਅਵਸ਼ੇਸ਼

ਚੰਡੀਗੜ੍ਹ, 17 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 53 ਦੇ ਜੰਗਲ ਇਲਾਕੇ ਵਿਚ ਇਕ ਲਾਸ਼ ਦੇ ਅਵਸ਼ੇਸ਼ ਮਿਲੇ ਹਨ | ਪੁਲਿਸ ਨੇ ਫ਼ਿਲਹਾਲ ਅਵਸ਼ੇਸ਼ਾਂ ਨੂੰ ਜਾਂਚ ਲਈ ਸੀ.ਐਫ.ਐਸ.ਐਲ ਭੇਜ ਦਿੱਤਾ ਹੈ ਅਤੇ ਸੀ.ਐਫ.ਐਸ.ਐਲ ਦੀ ਰਿਪੋਰਟ ਆਉਣ ਦੇ ਬਾਅਦ ਹੀ ਇਹ ਸਾਫ਼ ਹੋ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਦੇ ਵਰਕਰਾਂ ਦੀ ਮੀਟਿੰਗ

ਮਹਿਤਪੁਰ, 17 ਨਵੰਬਰ (ਮਿਹਰ ਸਿੰਘ ਰੰਧਾਵਾ)- ਆਰ. ਐਮ. ਪੀ. ਆਈ. ਵਰਕਰਾਂ ਦੀ ਮੀਟਿੰਗ ਸੱਤਪਾਲ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਤਹਿਸੀਲ ਸਕੱਤਰ ਸਾਥੀ ਨਿਰਮਲ ਆਧੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਅਪੈਕਸ ਇੰਟਰਨੈਸ਼ਨਲ ਪਬਲਿਕ ਸੀਨੀ: ਸੈਕੰ: ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਤੇ 'ਉਡਾਨ' ਪ੍ਰੋਗਰਾਮ ਕਰਵਾਇਆ

ਮੱਲ੍ਹੀਆਂ ਕਲਾਂ, 17 ਨਵੰਬਰ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਸੀਨੀ: ਸੈਕੰ: ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸ: ਰਵਿੰਦਰ ਸਿੰਘ ਦੁਸਾਂਝ ਤੇ ਸਕੂਲ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਸਰਪ੍ਰਸਤੀ ਹੇਠ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿਚ ਸਾਲਾਨਾ ਇਨਾਮ ਵੰਡ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਚੱਕ ਦੇਸ ਰਾਜ 'ਚ ਸਜਾਇਆ ਨਗਰ ਕੀਰਤਨ

ਦੁਸਾਂਝ ਕਲਾਂ, 17 ਨਵੰਬਰ (ਰਾਮ ਪ੍ਰਕਾਸ਼ ਟੋਨੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਿੰਡ ਚੱਕ ਦੇਸ ਰਾਜ 'ਚ ਸੰਤਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ...

ਪੂਰੀ ਖ਼ਬਰ »

ਪੈਦਲ ਆ ਰਹੀ ਔਰਤ ਹੈਰੋਇਨ ਸਮੇਤ ਕਾਬੂ

ਜੰਡਿਆਲਾ ਮੰਜਕੀ, 17 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਕ ਪੈਦਲ ਆ ਰਹੀ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਪਿੰਡ ਲੱਖਣਪਾਲ ਵਿਚ ਥਾਣੇ ਦੇ ਮੁਲਾਜ਼ਮਾਂ ਜਸਵੀਰ ...

ਪੂਰੀ ਖ਼ਬਰ »

ਰਾਏ ਬੁਲਾਰ ਭੱਟੀ ਦੇ ਪਰਿਵਾਰ ਨੂੰ ਕੇਂਦਰ ਵੀਜ਼ਾ ਦੇਵੇ-ਭਾਈ ਪੁਰੇਵਾਲ

ਸ਼ਾਹਕੋਟ, 17 ਨਵੰਬਰ (ਸਚਦੇਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਾਏ ਬੁਲਾਰ ਭੱਟੀ ਦੇ ਪਰਿਵਾਰਕ ਮੈਂਬਰ ਸ੍ਰੀ ਹਰਮਿੰਦਰ ਸਾਹਿਬ ਅੰਮਿ੍ਤਸਰ ਵਿਖੇ ਨਤਮਸਤਕ ਹੋਣਾ ਚਾਹੁੰਦੇ ਹਨ, ਪਰ ਉਨ੍ਹਾਂ ਵਲੋਂ 4 ਵਾਰ ਵੀਜ਼ੇ ਲਈ ਅਪਲਾਈ ਕਰਨ ਦੇ ਬਾਵਜੂਦ ਵੀ ਭਾਰਤ ਸਰਕਾਰ ...

ਪੂਰੀ ਖ਼ਬਰ »

ਡੀ.ਟੀ.ਐੱਫ. ਦੀ ਸੂਬਾ ਜਥੇਬੰਦਕ ਕਮੇਟੀ ਦਾ ਸੂਬਾਈ ਇਜਲਾਸ 24 ਨੂੰ

ਸ਼ਾਹਕੋਟ, 17 ਨਵੰਬਰ (ਸਚਦੇਵਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਜਥੇਬੰਦਕ ਕਮੇਟੀ ਵਲੋਂ 24 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਇਜਲਾਸ ਕਰਵਾਇਆ ਜਾ ਰਿਹਾ ਹੈ ਤੇ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਥੇਬੰਦਕ ਕਮੇਟੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਉੱਗੀ 'ਚ ਕਰਵਾਏ ਵਿੱਦਿਅਕ ਮੁਕਾਬਲੇ

ਮੱਲ੍ਹੀਆਂ ਕਲਾਂ, 17 ਨਵੰਬਰ (ਮਨਜੀਤ ਮਾਨ)-ਪ੍ਰਭੂ ਵਾਲਮੀਕਿ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀਯ ਵਾਲਮੀਕਿ ਸਭਾ (ਰਜਿ:) ਵਲੋਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਉੱਗੀ (ਜਲੰਧਰ) ਦੇ ਸਹਿਯੋਗ ਨਾਲ ਸੈਂਟਰ ਸਕੂਲ 'ਚ ਵਿੱਦਿਅਕ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾ ਰਿਹੈ-ਜਗਬੀਰ ਸਿੰਘ ਬਰਾੜ

ਮੱਲ੍ਹੀਆਂ ਕਲਾਂ, 17 ਨਵੰਬਰ (ਮਨਜੀਤ ਮਾਨ)-ਅੱਜ ਪਿੰਡ ਚੂਹੜ (ਜਲੰਧਰ) ਵਿਖੇ ਸੀਨੀ: ਕਾਂਗਰਸੀ ਆਗੂ ਸਰਪੰਚ ਰਜਨੀਸ਼ ਗੋਤਮ ਦੀ ਅਗਵਾਈ ਹੇਠ ਦੋਨੇ ਇਲਾਕੇ ਦੇ ਆਧੀ ਬਲਾਕ ਦੇ ਪਿੰਡਾਂ ਦੇ ਲੋਕਾਂ ਦਾ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਸੀਨੀ, ਕਾਂਗਰਸੀ ਆਗੂਆਂ ...

ਪੂਰੀ ਖ਼ਬਰ »

ਚਾਰ ਵਾਹਨ ਟਕਰਾਏ, ਇਕ ਦੀ ਮੌਤ, ਤਿੰਨ ਗੰਭੀਰ

ਕਿਸ਼ਨਗੜ੍ਹ, 17 ਨਵੰਬਰ (ਹਰਬੰਸ ਸਿੰਘ ਹੋਠੀ/ਲਖਵਿੰਦਰ ਸਿੰਘ ਲੱਕੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਤੋਂ ਥੋੜ੍ਹੀ ਦੂਰ ਸਤਿਸੰਗ ਨਜ਼ਦੀਕੀ ਦੋ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੂੰ ਪਿੱਛਿਓਾ ਇਨੋਵਾ ਕਾਰ ਵਲੋਂ ਟੱਕਰ ਮਾਰਨ ...

ਪੂਰੀ ਖ਼ਬਰ »

ਸੰਕਲਪ ਯਾਤਰਾ ਪ੍ਰੋਗਰਾਮਾਂ 'ਚ ਸਾਹਮਣੇ ਆ ਰਹੀ ਭਾਜਪਾ ਦੀ ਧੜੇਬੰਦੀ

ਜਲੰਧਰ, 17 ਨਵੰਬਰ (ਸ਼ਿਵ )- ਭਾਜਪਾ ਹਾਈਕਮਾਨ ਨੇ ਪਾਰਟੀ ਦੇ ਸਾਰੇ ਜ਼ਿਲਿ੍ਹਆਂ ਨੂੰ ਉਂਜ ਮਹਾਤਮਾ ਗਾਂਧੀ ਦੀਆਂ ਸਿੱਖਿਆ ਬਾਰੇ ਅਮਲ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ਦਾ ਪ੍ਰਚਾਰ ਕਰਵਾਉਣ ਲਈ ਸੰਕਲਪ ਯਾਤਰਾ ਸ਼ੁਰੂ ਕਰਵਾਈਆਂ ਹਨ, ...

ਪੂਰੀ ਖ਼ਬਰ »

ਕੈਨੇਡਾ 'ਚ ਓਵਰ ਆਲ 6.0 (5.5) ਬੈਂਡ 'ਤੇ ਜਨਵਰੀ 2020 ਇਨਟੇਕ 'ਚ ਦਾਖਲੇ ਸਬੰਧੀ ਸੈਮੀਨਾਰ 20 ਨੂੰ

ਜਲੰਧਰ, 17 ਨਵੰਬਰ (ਅ.ਬ )-ਜੇ.ਐਮ.ਓਵਰਸੀਜ਼ ਜੋ ਕਿ ਮੋਗਾ ਸ਼ਹਿਰ ਦੀ ਅੰਮਿ੍ਤਸਰ ਰੋਡ 'ਤੇ ਸਥਿਤ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ, ਵੱਲੋਂ ਆਏ ਦਿਨ ਕੈਨੇਡਾ, ਆਸਟ੍ਰੇਲੀਆ ਅਤੇ ਯੂ.ਕੇ. ਦੇ ਵੀਜ਼ੇ ਘੱਟ ਖਰਚੇ ਅਤੇ ਕਾਨੂੰਨੀ ਤਰੀਕੇ ਨਾਲ ਲਗਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਮੈਡੀਕਲ ਕੈਂਪ 'ਚ 72 ਮਰੀਜ਼ਾਂ ਦੀ ਜਾਂਚ

ਫਗਵਾੜਾ, 17 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ 46ਵਾਂ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਸਥਾਨਕ ਬਲੱਡ ਬੈਂਕ ਵਿਖੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ. ਅਮਰਜੀਤ ਚੌਸਰ ਅਤੇ ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੇ ਲਗਾਈ ਵਿਸ਼ੇਸ਼ ਪ੍ਰਦਰਸ਼ਨੀ

ਕਪੂਰਥਲਾ, 17 ਨਵੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਫ਼ਿਲਾਸਫ਼ੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਇਕ ਪ੍ਰਦਰਸ਼ਨੀ ਵੀ ਕਾਲਜ 'ਚ ਲਗਾਈ ਗਈ | ਕਾਲਜ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਜੇਤੂ ਫੁੱਟਬਾਲ ਟੀਮ ਦਾ ਸਨਮਾਨ

ਫਗਵਾੜਾ, 17 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦੀ ਫੁੱਟਬਾਲ ਟੀਮ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਇੰਟਰ ਕਾਲਜ ਫੁੱਟਬਾਲ ਟੂਰਨਾਮੈਂਟ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ | ਕਾਲਜ ਪਹੁੰਚਣ 'ਤੇ ਇਸ ...

ਪੂਰੀ ਖ਼ਬਰ »

ਤਾਈਕਵਾਂਡੋ ਚੈਂਪੀਅਨਸ਼ਿਪ 'ਚ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 17 ਨਵੰਬਰ (ਹੈਪੀ, ਥਿੰਦ)-ਜਲੰਧਰ ਦੇ ਇਕ ਰਿਸੋਰਟ ਵਿਖੇ ਸੰਪੰਨ ਹੋਈ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਹਿੱਸਾ ਲੈਂਦਿਆਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ

ਭੁਲੱਥ, 17 ਨਵੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਹਿਮ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਉਪਰੰਤ ...

ਪੂਰੀ ਖ਼ਬਰ »

ਖਲਵਾੜਾ 'ਚੋਂ ਲੰਘਦੀ ਡਰੇਨ ਦੀ ਸਫ਼ਾਈ ਕਰਵਾਉਣ ਦੀ ਮੰਗ

ਖਲਵਾੜਾ, 17 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ 'ਚੋਂ ਲੰਘਦੀ ਡਰੇਨ ਦੀ ਬੀਤੇ ਕਈ ਸਾਲਾਂ ਤੋਂ ਸਫ਼ਾਈ ਨਹੀਂ ਕਰਵਾਈ ਗਈ ਹੈ ਤੇ ਬਰਸਾਤ ਦੇ ਦਿਨਾਂ 'ਚ ਡਰੇਨ 'ਚ ਵੱਧ ਪਾਣੀ ਆਉਣ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਾਬਕਾ ਜ਼ਿਲ੍ਹਾ ...

ਪੂਰੀ ਖ਼ਬਰ »

ਡਾ: ਵਧਵਾ ਤੇ ਪੂਨਮ ਟੁਟੇਜਾ ਵਲੋਂ ਐਲੀਮੈਂਟਰੀ ਸਕੂਲ ਹੋਸਟਲ ਕਪੂਰਥਲਾ-2 ਨੂੰ ਐਲ.ਈ.ਡੀ. ਭੇਟ

ਕਪੂਰਥਲਾ, 17 ਨਵੰਬਰ (ਵਿ.ਪ੍ਰ.)-ਸਰਕਾਰੀ ਐਲੀਮੈਂਟਰੀ ਸਕੂਲ ਹੋਸਟਲ ਕਪੂਰਥਲਾ-2 'ਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੇਵਾ ਮੁਕਤ ਡਾ: ਵਧਵਾ ਤੇ ਇਨਕਮਟੈਕਸ ਇੰਸਪੈਕਟਰ ਪੂਨਮ ਟੁਟੇਜਾ ਨੇ ਆਪਣੀ ਕਿਰਤ ਕਮਾਈ 'ਚੋਂ ਸਕੂਲ ਦੇ ਵਿਦਿਆਰਥੀਆਂ ਲਈ ਇਕ ਐਲ.ਈ.ਡੀ. ਭੇਟ ਕੀਤੀ | ...

ਪੂਰੀ ਖ਼ਬਰ »

ਪ੍ਰੀਤਾ ਲੀ ਲੈਸਨ ਸਕੂਲ 'ਚ ਦੋ ਰੋਜ਼ਾ ਖੇਡ ਮੇਲਾ ਕਰਵਾਇਆ

ਕਪੂਰਥਲਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪ੍ਰੀਤਾ ਲੀ ਲੈਸਨ ਸਕੂਲ ਦਾ 52ਵਾਂ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ | ਖੇਡ ਮੇਲੇ ਦੇ ਪਹਿਲੇ ਦਿਨ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੋਲੀ ਸਿੰਘ ਨੇ ਮਾਰਚ ਪਾਸਟ ਤੋਂ ਸਲਾਮੀ ਲਈ | ਉਪਰੰਤ ਮਸ਼ਾਲ ਰੋਸ਼ਨ ਕਰਕੇ ...

ਪੂਰੀ ਖ਼ਬਰ »

ਦਲਿਤ ਔਰਤ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ-ਹਮੀਰਾ

ਕਪੂਰਥਲਾ, 17 ਨਵੰਬਰ (ਸਡਾਨਾ)-ਗਰੀਬ ਵਰਗ ਨਾਲ ਪੁਲਿਸ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਇਹ ਪ੍ਰਗਟਾਵਾ ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਇਕ ਲਿਖਤੀ ਬਿਆਨ ਰਾਹੀਂ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਮਨੁੱਖ ਦੀ ਜ਼ਿੰਮੇਵਾਰੀ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੀ ਹੈ-ਸੁਰਜੀਤ ਜੱਜ

ਫਗਵਾੜਾ, 17 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ 'ਬਲਿਹਾਰੀ ਕੁਦਰਤਿ ਵਸਿਆ' ਸਬੰਧੀ ਸੈਮੀਨਾਰ ਮਲਕੀਅਤ ਸਿੰਘ ਰਘਬੋਤਰਾ ਜਨਰਲ ਸਕੱਤਰ ਫਗਵਾੜਾ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਆਈ.ਈ.ਸੀ. ਪ੍ਰਦਰਸ਼ਨੀ ਸੰਗਤਾਂ ਲਈ ਬਣੀ ਖਿੱਚ ਦਾ ਕੇਂਦਰ

ਸੁਲਤਾਨਪੁਰ ਲੋਧੀ, 17 ਨਵੰਬਰ (ਥਿੰਦ, ਹੈਪੀ)-ਸੁਲਤਾਨਪੁਰ ਲੋਧੀ ਵਿਖੇ ਮਨਾਏ ਗਏ 550ਵੇਂ ਪ੍ਰਕਾਸ਼ ਪੁਰਬ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਦਾਤ 'ਚ ਆਈਆਂ ਸੰਗਤਾਂ ਨੂੰ ਚੰਗੀ ਸਿਹਤ ਸਹੂਲਤ ਤੇ ਕੋਈ ਵੀ ਅਣਸੁਖਾਂਵੀ ਘਟਨਾ ਵਾਪਰਨ 'ਤੇ ਸਮੇਂ ਸਿਰ ਯੋਗ ਇਲਾਜ ਕਰਨ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX