ਤਾਜਾ ਖ਼ਬਰਾਂ


ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  1 day ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  1 day ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  1 day ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  1 day ago
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  1 day ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  1 day ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  1 day ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  1 day ago
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  1 day ago
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  1 day ago
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  1 day ago
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  1 day ago
ਅੰਮ੍ਰਿਤਸਰ ਵਿਖੇ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  1 day ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  1 day ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  1 day ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  1 day ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  1 day ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  1 day ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  1 day ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਅੱਜ ਦਾ ਵਿਚਾਰ
. . .  1 day ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  2 days ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  2 days ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  2 days ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  2 days ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  2 days ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  2 days ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਮੱਘਰ ਸੰਮਤ 551

ਹਰਿਆਣਾ / ਹਿਮਾਚਲ

ਨਾਗੋਕੀ ਖ਼ੂਨਦਾਨ ਕੈਂਪ ਵਿਚ ਮਹਿਲਾਵਾਂ ਸਮੇਤ 60 ਨੇ ਕੀਤਾ ਖ਼ੂਨਦਾਨ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਨਾਗੋਕੀ ਵਿਚ ਯੁਵਾ ਕਲੱਬ ਤੇ ਗਰਾਮ ਪੰਚਾਇਤ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਿਰਸਾ ਦੇ ਸਹਿਯੋਗ ਨਾਲ ਸ਼ਿਵ ਮੰਦਿਰ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਖ਼ੂਨਦਾਨ ਕੈਂਪ ਵਿਚ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਪੰਚ ਬਲਵੀਰ ਸਿੰਘ, ਸਮਾਜ ਸੇਵਕ ਬਲੀ ਸ਼ੈਲੀ ਸਿੰਹਮਾਰ, ਬਰਿੰਦਰ ਜੋਧਕਾਂ, ਰਜਿੰਦਰ ਸਿੰਘ ਰੇਣੂ, ਸਰਪੰਚ ਤਿਰਲੋਚਨ ਸੰਧੂ ਅਲੀਕਾਂ ਨੇ ਸ਼ਿਰਕਤ ਕੀਤੀ | ਇਸ ਖ਼ੂਨਦਾਨ ਵਿਚ ਪੀਐਚਸੀ ਪਨੀਹਾਰੀ ਦੇ ਮੁਖੀ ਡਾ. ਅਮਨਦੀਪ ਸਿੰਘ ਸੇਠੀ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਿਰਸਾ ਦੇ ਪ੍ਰੋਗਰਾਮ ਅਧਿਕਾਰੀ ਡਾ. ਅਸ਼ਵਨੀ ਕੁਮਾਰ ਤੇ ਕਰਨੈਲ ਸਿੰਘ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਪ੍ਰਾਪਤ ਕੀਤਾ | ਇਸ ਖ਼ੂਨਦਾਨ ਕੈਂਪ ਵਿਚ ਪਰਮਜੀਤ ਕੌਰ, ਊਸ਼ਾ ਰਾਣੀ, ਸ਼ੀਲਮ ਰਾਣੀ ਅਤੇ ਅਨੇਕ ਨੌਜਵਾਨਾਂ ਸਮੇਤ 60 ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ 'ਤੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨ ਕਿਸੇ ਫ਼ੈਕਟਰੀ ਵਿਚ ਨਹੀਂ ਤਿਆਰ ਹੋ ਸਕਦਾ | ਇਸ ਲਈ ਜ਼ਿਆਦਾ ਤੋਂ ਜ਼ਿਆਦਾ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂਕਿ ਕਿਸੇ ਹਾਦਸੇ ਜਾਂ ਐਮਰਜੈਂਸੀ ਹਾਲਾਤ ਵਿਚ ਜ਼ਰੂਰਤਮੰਦ ਵਿਅਕਤੀ ਨੂੰ ਸਮੇਂ 'ਤੇ ਖ਼ੂਨ ਮੁਹੱਈਆ ਹੋ ਸਕੇ ਅਤੇ ਉਸ ਨੰੂ ਜੀਵਨ ਦਾਨ ਮਿਲ ਸਕੇ | ਕਲੱਬ ਵੱਲੋਂ ਮੁੱਖ ਮਹਿਮਾਨ ਸਮੇਤ ਸਾਰੇ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਤੇ ਕਲੱਬ ਪ੍ਰਧਾਨ ਵਿਨੋਦ ਕੁਮਾਰ, ਸੌਰਭ ਕੁਮਾਰ, ਰੋਹਿਤ ਕੁਮਾਰ, ਸੋਹਨ ਲਾਲ, ਵਿਰੇਸ਼ ਮਹਿਤਾ, ਬਸੰਤ ਸਿੰਘ, ਸ਼ਾਮ ਸੁੰਦਰ, ਸ਼ਾਮ ਲਾਲ, ਸੰਜੇ ਕੁਮਾਰ, ਸੰਦੀਪ ਕੁਮਾਰ ਆਦਿ ਮੌਜੂਦ ਸਨ |

ਕਾਲਕਾ ਤੋਂ ਹਰਿਦੁਆਰ ਜਾ ਰਹੀ ਬੱਸ ਪਲਟੀ, ਦਰਜਨਾਂ ਯਾਤਰੀ ਜਖ਼ਮੀ

ਜਗਾਧਰੀ, 17 ਨਵੰਬਰ (ਜਗਜੀਤ ਸਿੰਘ)- ਕਾਲਕਾ ਤੋਂ ਹਰਿਦੁਆਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਐਤਵਾਰ ਸਵੇਰੇ ਬਿਲਾਸਪੁਰ-ਛਛਰੌਲੀ ਰੋਡ 'ਤੇ ਸ਼ਾਹਪੁਰ ਨੇੜੇ ਕੂਹਣੀ ਮੋੜ 'ਤੇ ਇਕ ਕਾਰ ਨੂੰ ਬਚਾਉਦਿਆਂ ਪਲਟ ਗਈ | ਇਸ ਬੱਸ ਵਿਚ ਕਰੀਬ 52 ਯਾਤਰੂ ਸਵਾਰ ਸਨ, ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਲੜਕੀ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨ ਤੇ ਧਮਕੀਆਂ ਦੇਣ ਦੇ ਮਾਮਲੇ 'ਚ ਨੌਜਵਾਨ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਇਕ ਲੜਕੀ ਨੂੰ ਉਸਦੇ ਮੋਬਾਈਲ ਫੋਨ ਤੇ ਅਸ਼ਲੀਲ ਗੱਲਾਂ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਲੜਕੀ ਦੀ ਮਾਤਾ ਦੀ ...

ਪੂਰੀ ਖ਼ਬਰ »

ਦਸਤਾਰ ਸਜਾਓ ਮੁਕਾਬਲੇ ਵਿਚ ਗਗਨਦੀਪ ਸਿੰਘ ਨੇ ਮਾਰੀ ਬਾਜ਼ੀ

ਰਤੀਆ, 17 ਨਵੰਬਰ (ਬੇਅੰਤ ਕੌਰ ਮੰਡੇਰ)- ਗੁਰ ਨਾਨਕ ਅਕੈਡਮੀ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਪਿੰਡ ਅਹਿਰਵਾਂ ਵਿਚ ਆਣੋਜਿਤ ਦਸਤਾਰ ਸਜਾਓ ਮੁਕਾਬਲੇ ਵਿਚ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ | ਅਕੈਡਮੀ ਵਿਚ ਪਹੁੰਚਣ ਤੇ ਦੂਜੇ ਬੱਚਿਆਂ ਨੰੂ ਦਸਤਾਰ ਲਈ ਉਤਸ਼ਾਹਿਤ ਕਰਨ ਲਈ ...

ਪੂਰੀ ਖ਼ਬਰ »

ਥਾਣਾ ਔਢਾਂ ਦੇ ਮੁਖੀ ਕਿ੍ਸ਼ਨ ਕੁਮਾਰ ਬਣੇ ਇੰਸਪੈਕਟਰ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਥਾਣਾ ਔਢਾਂ ਦੇ ਮੁਖੀ ਸਬ ਇੰਸਪੈਕਟਰ ਕਿ੍ਸ਼ਨ ਕੁਮਾਰ ਦੀ ਤਰੱਕੀ ਹੋ ਗਈ ਅਤੇ ਹੁਣ ਇੰਸਪੈਕਟਰ ਬਣ ਗਏ ਹਨ | ਸਿਰਸਾ ਦੇ ਡੀਐਸਪੀ ਆਰੀਅਨ ਚੌਧਰੀ ਨੇ ਉਨ੍ਹਾਂ ਦੇ ਮੋਢੇ ਉੱਤੇ ਸਟਾਰ ਲਾ ਕੇ ਉਨ੍ਹਾਂ ਨੂੰ ਵਧਾਈ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸਰਾਭਾ ਦੇ ਵਿਚਾਰਾਂ 'ਤੇ ਚੱਲਣਾ ਚਾਹੀਦਾ ਹੈ-ਪਰਮਜੀਤ ਸਿੰਘ

ਰਤੀਆ, 17ਨਵੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਦਾ 11ਵਾਂ ਸੰਮੇਲਨ ਤਹਿਸੀਲ ਪ੍ਰਧਾਨ ਰਵੀ ਰਤੀਆ ਦੀ ਪ੍ਰਧਾਨਗੀ ਵਿਚ ਹੋਇਆ | ਇਸ ਮੌਕੇ ਮੁੱਖ ਬੁਲਾਰੇ ਦੇ ਤੌਰ 'ਤੇ ਜ਼ਿਲ੍ਹਾ ਕਮੇਟੀ ਸਕੱਤਰ ਪਰਮਜੀਤ ਸਿੰਘ ਲਾਲੀ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਖਿਓਵਾਲੀ ਦੇ ਸੰਤ ਕਬੀਰ ਆਸ਼ਰਮ 'ਚ ਕਰਵਾਇਆ ਅੱਠਵਾਂ ਸੰਤ ਸਮਾਗਮ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਖਿਓਵਾਲੀ ਦੇ ਸੰਤ ਕਬੀਰ ਆਸ਼ਰਮ ਵਿਚ ਅੱਠਵਾਂ ਸੰਤ ਸਮਾਗਮ ਸੰਤ ਕਬੀਰ ਬਿ੍ਧ ਆਸ਼ਰਮ ਵੈੱਲਫੇਅਰ ਟਰੱਸਟ ਐਲਨਾਬਾਦ ਦੇ ਸੰਚਾਲਕ ਸਵਾਮੀ ਜਿਤਵਾਨੰਦ ਦੀ ਦੇਖਰੇਖ ਹੇਠ ਕਰਵਾਇਆ ਗਿਆ | ਸੰਤ ਸਮਾਗਮ ਦੀ ...

ਪੂਰੀ ਖ਼ਬਰ »

ਆਡੀਓ ਵਾਇਰਲ ਮਾਮਲੇ ਵਿਚ ਡੀ.ਈ.ਓ. ਨੇ ਐਸ.ਐਸ.ਪੀ. ਨੂੰ ਲਿਖਿਆ ਪੱਤਰ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਇੱਥੋਂ ਸਰਕਾਰੀ ਸਕੂਲ ਵਿਚ ਸੰਸਕਿ੍ਤ ਅਧਿਆਪਕ ਦੀ ਅਸਾਮੀ ਉੱਤੇ ਨਿਯੁਕਤ ਰਹੇ ਕੁਲਦੀਪ ਸਿੰਘ ਦੇ ਿਖ਼ਲਾਫ਼ ਇੱਕ ਪੀੜਿਤ ਵਿਦਿਆਰਥਣ ਦਾ ਅਕਸ ਖ਼ਰਾਬ ਕਰਨ ਦਾ ਮਾਮਲਾ ਹੁਣ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੋਲ ਹੈ ...

ਪੂਰੀ ਖ਼ਬਰ »

ਔਢਾਂ ਦੇ ਸਰਕਾਰੀ ਸਕੂਲ 'ਚ ਲਾਇਆ ਇਕ ਦਿਨਾ ਰਾਸ਼ਟਰੀ ਸੇਵਾ ਯੋਜਨਾ ਕੈਂਪ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਕਸਬਾ ਔਢਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਇੱਕ ਦਿਨਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਬਲਾਕ ਸਿੱਖਿਆ ਅਧਿਕਾਰੀ ਔਢਾਂ ਹਰਮੇਲ ਸਿੰਘ ਅਤੇ ਸਕੂਲ ਦੇ ਪਿੰ੍ਰਸੀਪਲ ...

ਪੂਰੀ ਖ਼ਬਰ »

ਵਹਿਮਾਂ-ਭਰਮਾਂ ਤੋਂ ਬਚਣ ਲਈ ਗੁਰਬਾਣੀ ਨਾਲ ਜੁੜਿਆ ਜਾਵੇ-ਮੂਰੀਦ

ਰਤੀਆ, 17 ਨਵੰਬਰ (ਬੇਅੰਤ ਕੌਰ ਮੰਡੇਰ) ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੁਰਾਣਾ ਬਾਜ਼ਾਰ ਵਿਚ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ | ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਦ ਗੁਰੂਘਰ ਮੁੱਖ ਸੇਵਾਦਾਰ ਬਾਬਾ ਕਿਸ਼ਨ ਸਿੰਘ ਨੇ ਸਰਬੱਤ ਦੇ ਭਲੇ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜੁਨ ਨਗਰ ਜਗਾਧਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਮਨਾਇਆ

ਜਗਾਧਰੀ, 17 ਨਵੰਬਰ (ਜਗਜੀਤ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜੁਨ ਨਗਰ ਜਗਾਧਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਮਨਾਉਂਦਿਆਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕੀਰਤਨੀ ਜਥਿਆਂ ਨੇ ਸੰਗਤ ਨੂੰ ਸ਼ਬਦ ...

ਪੂਰੀ ਖ਼ਬਰ »

ਉਮੀਦ 1000 ਸਾਈਕਲ ਦੀ ਦੌੜ ਸ਼ਾਹਬਾਦ ਤੋਂ ਰਵਾਨਾ ਹੋਈ

ਸ਼ਾਹਬਾਦ ਮਾਰਕੰਡਾ, 17 ਨਵੰਬਰ (ਅਵਤਾਰ ਸਿੰਘ)- ਜ਼ਿਲ੍ਹਾ ਕੁਰੂਕਸ਼ੇਤਰ ਦੇ ਪੁਲਿਸ ਕਰਮਚਾਰੀਆਂ ਨੇ ਸਾਈਕਿਲ ਰੈਲੀ ਵਿਚ ਜ਼ਿਲਾ ਕਰਨਾਲ ਦੇ ਨੀਲੋ ਖੇੜੀ ਤੋਂ ਸ਼ਾਹਬਾਦ ਮਾਰੰਕਡਾ ਤੱਕ ਹਿੱਸਾ ਲਿਆ | ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਪ੍ਰਧਾਨ ਕੁਰਕੁਸ਼ੇਤਰ ਸ਼੍ਰੀਮਤੀ ...

ਪੂਰੀ ਖ਼ਬਰ »

ਉਸਾਰੀ ਮਜ਼ਦੂਰਾਂ ਦੀਆਂ ਸਹੂਲਤਾਂ ਖ਼ਤਮ ਕਰਨ 'ਤੇ ਰੋਸ ਰੈਲੀ

ਰੂਪਨਗਰ, 17 ਨਵੰਬਰ (ਪ. ਪ.)-ਕੇਂਦਰ ਸਰਕਾਰ ਵਲੋਂ ਪਹਿਲਾਂ ਉਸਾਰੀ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਖ਼ਤਮ ਕਰਨ ਵਿਰੁੱਧ 5 ਦਸੰਬਰ 2019 ਦੇ ਦਿੱਲੀ ਰੋਹ ਭਰਪੂਰ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਰੋਪੜ ਦੇ ਲੇਬਰ ਚੌਕ ਵਿਚ ਸਾਥੀ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਰੈਲੀ ...

ਪੂਰੀ ਖ਼ਬਰ »

ਪੁਲਿਸ ਵਲੋਂ ਦਰਜ ਮਾਮਲੇ 'ਚ ਅਧਿਆਪਕ ਬਰੀ

ਰੂਪਨਗਰ, 17 ਨਵੰਬਰ (ਪ. ਪ)- 2015 'ਚ ਤਤਕਾਲੀਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਕਾਰਜਕਾਲ ਦੌਰਾਨ 8 ਐੱਸ. ਐੱਸ. ਏ., ਰਮਸਾ ਅਧਿਆਪਕਾਂ 'ਤੇ ਪੁਲਿਸ 'ਤੇ ਹਮਲਾ ਕਰਨ ਅਤੇ ਡਿਊਟੀ 'ਚ ਵਿਘਨ ਪਾਉਣ ਦੀਆਂ ਧਾਰਾਵਾਂ ਹੇਠ ਜਿਨ੍ਹਾਂ 8 ਅਧਿਆਪਕਾਂ 'ਤੇ ਕੇਸ ਦਰਜ ਕੀਤੇ ਗਏ ਸਨ, ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਦਾਦੂ ਸਾਹਿਬ ਵਿਖੇ 550ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਕੀਤਾ ਗਿਆ ਧਾਰਮਿਕ ਸਮਾਗਮ

ਕਾਲਾਂਵਾਲੀ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ...

ਪੂਰੀ ਖ਼ਬਰ »

ਮਾਨਵ ਸੇਵਾ ਸੰਘ ਵਲੋਂ ਕਰਵਾਇਆ ਗਿਆ 10 ਲੜਕੀਆਂ ਦਾ ਵਿਆਹ

ਕਰਨਾਲ, 17 ਨਵੰਬਰ (ਗੁਰਮੀਤ ਸਿੰਘ ਸੱਗੂ)- ਮਾਨਵ ਸੇਵਾ ਸੰਘ ਵਲੋਂ ਹਰ ਦੋ ਮਹੀਨੇ ਬਾਅਦ ਗਰੀਬ ਕੁੜੀਆਂ ਦੇ ਵਿਆਹ ਕਰਵਾਏ ਜਾਣ ਦੀ ਲੜੀ ਅੱਜ 10 ਲੜਕੀਆਂ ਦਾ ਵਿਆਹ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਘ ਦੇ ਇੰਚਾਰਜ ਸਵਾਮੀ ਪ੍ਰੇਮ ਮੁਰਤੀ ਜੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸ ਦੇ ਕੌਮੀ ਸਕੱਤਰ ਦੀ ਮਾਤਾ ਦੀ ਮੌਤ 'ਤੇ ਦੱੁਖ ਪ੍ਰਗਟ ਕਰਨ ਲਈ ਪਹੁੰਚੇ ਕਈ ਕੌਮੀ ਪੱਧਰੀ ਕਾਂਗਰਸੀ ਆਗੂ

ਕਰਨਾਲ, 17 ਨਵੰਬਰ (ਗੁਰਮੀਤ ਸਿੰਘ ਸੱਗੂ)- ਕਾਂਗਰਸ ਪਾਰਟੀ ਦੇ ਕੌਮੀ ਸਕੱਤਰ ਅਤੇ ਬਿਹਾਰ ਇੰਚਾਰਜ ਵਰਿੰਦਰ ਰਾਠੌਰ ਦੀ ਮਾਤਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਕੌਮੀ ਪੱਧਰ ਦੇ ਕਈ ਆਗੂਆਂ ਨੇ ਪਹੁੰਚ ਕੇ ਦੱੁਖ ਪ੍ਰਗਟ ਕਰਦੇ ਹੋਏ ਸ੍ਰੀ ਰਾਠੌਰ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਮਕੈਨੀਕਲ ਵਰਕਰਜ਼ ਯੂਨੀਅਨ ਨੇ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ਼ ਕੀਤੀ ਮੀਟਿੰਗ

ਕਰਨਾਲ, 17 ਨਵੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸੰਯੁਕਤ ਕਰਮਚਾਰੀ ਸੰਘ ਨਾਲ ਸਬੰਧਿਤ ਪੀ. ਡਬਲਿਊ. ਡੀ. ਮਕੈਨੀਕਲ ਵਰਕਰਜ਼ ਯੂਨੀਅਨ ਦੀ ਸੂਬਾਈ ਕਮੇਟੀ ਅਤੇ ਜ਼ਿਲ੍ਹਾ ਕਮੇਟੀਆਂ ਦੀ ਸਾਂਝੀ ਮੀਟਿੰਗ ਸੂਬਾਈ ਪ੍ਰਧਾਨ ਸਤਪਾਲ ਵਰਮਾ ਦੀ ਅਗਵਾਈ ਹੇਠ ਨਹਿਰ ਕਾਲੋਨੀ ...

ਪੂਰੀ ਖ਼ਬਰ »

ਆਰੀਆ ਸਮਾਜ ਮੰਦਰ ਮਾਡਲ ਟਾਊਨ ਵਿਖੇ 67ਵਾਂ ਸਾਲਾਨਾ ਉਤਸਵ ਮਨਾਇਆ

ਜਗਾਧਰੀ, 17 ਨਵੰਬਰ (ਜਗਜੀਤ ਸਿੰਘ)- ਆਰੀਆ ਸਮਾਜ ਮੰਦਰ ਮਾਡਲ ਟਾਊਨ ਵਿਖੇ 67ਵਾਂ ਸਲਾਨਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ | 15 ਨਵੰਬਰ ਤੋਂ 17 ਨਵੰਬਰ ਤੱਕ ਚੱਲੇ ਇਸ ਉਤਸਵ ਦੌਰਾਨ ਲੋਕਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਸਮਾਰੋਹ ਵਿਚ ਆਰੀਆ ਵਿਸ਼ਵ ਪੱਧਰੀ ...

ਪੂਰੀ ਖ਼ਬਰ »

ਇਕ ਰੋਜ਼ਾ ਜੈ ਸ੍ਰੀ ਰਾਮ ਕੱਪ ਟੈਨਿਸ ਟੂਰਨਾਮੈਂਟ ਕਰਵਾਇਆ

ਜਗਾਧਰੀ, 17 ਨਵੰਬਰ (ਜਗਜੀਤ ਸਿੰਘ)- ਜ਼ਿਮਖਾਨਾ ਕਲੱਬ ਵਿਖੇ ਆਯੋਜਿਤ ਇਕ ਰੋਜ਼ਾ ਜੈ ਸ਼੍ਰੀ ਰਾਮ ਕੱਪ ਟੈਨਿਸ ਟੂਰਨਾਮੈਂਟ ਬਹੁਤ ਹੀ ਰੋਮਾਂਚਕਾਰੀ ਰਿਹਾ | ਇਹ ਟੂਰਨਾਮੈਂਟ ਰਾਮ ਮੰਦਰ ਬਾਰੇ ਸੁਪਰੀਮ ਕੋਰਟ ਦੇ ਆਏ ਫੈਸਲੇ ਦਾ ਸਵਾਗਤ ਕਰਨ ਲਈ ਅਯੋਜਿਤ ਕੀਤਾ ਗਿਆ | ...

ਪੂਰੀ ਖ਼ਬਰ »

ਗੰਭੀਰਪੁਰ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਢੇਰ, 17 ਨਵੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਵਿਖੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਵਲੋਂ ਦੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਸ਼ੁੱਭ ਆਰੰਭ ਕੀਤਾ ਗਿਆ, ਜਿਸ ਦਾ ਉਦਘਾਟਨ ਅੱਜ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈਾ ਅਤੇ ਬਲਾਕ ਸੰਮਤੀ ਦੇ ਵਾਈਸ ...

ਪੂਰੀ ਖ਼ਬਰ »

ਜਰਖੜ ਅਕੈਡਮੀ ਤੇ ਸਿਗਨਲ ਜਲੰਧਰ 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫ਼ੈਸਟੀਵਲ ਦੇ ਫਾਈਨਲ 'ਚ ਪੁੱਜੀਆਂ

ਰੂਪਨਗਰ, 17 ਨਵੰਬਰ (ਸਤਨਾਮ ਸਿੰਘ ਸੱਤੀ)-ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫ਼ੈਸਟੀਵਲ ਦੇ ਚੌਥੇ ਦਿਨ ਸੈਮੀਫਾਈਨਲ ਦੇ ਰੁਮਾਂਚਕ ਮੈਚਾਂ ਵਿਚ ਜਰਖੜ ਅਕੈਡਮੀ ਨੇ ਈ. ਐੱਮ. ਈ. ਜਲੰਧਰ ਨੂੰ ਟਾਈ ਬਰੇਕਰ ਰਾਹੀਂ 5-4 ਗੋਲਾਂ ਦੇ ...

ਪੂਰੀ ਖ਼ਬਰ »

ਦਿੱਲੀ ਦੀ ਸਿਆਸਤ

ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਮੂਰਤੀਆਂ ਰਾਹੀਂ ਦਰਸਾਉਣ ਦੀ ਬਜਾਏ, ਖ਼ੁਦ ਨੂੰ 'ਸਿੱਖੀ ਦਾ ਰੋਲ ਮਾਡਲ' ਬਣਾਉਣ ਸਿੱਖ ਆਗੂ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ 'ਚ ਕੁੱਝ ਮੂਰਤੀਆਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ | ਜਨਤਕ ਬਿਆਨਬਾਜੀ ਅਤੇ ਪੁਲਿਸ ਥਾਣੇ ...

ਪੂਰੀ ਖ਼ਬਰ »

ਕਿਸੇ ਸ਼ਰਾਰਤੀ ਨੇ ਪਰਾਲੀ ਲੱਦੀ ਟਰਾਲੀ ਨੂੰ ਅੱਗ ਲਗਾਈ

ਬਹਿਰਾਮ, 17 ਨਵੰਬਰ (ਨਛੱਤਰ ਸਿੰਘ ਬਹਿਰਾਮ)- ਪਿੰਡ ਝੰਡੇਰ ਕਲਾਂ ਦੇ ਸਾਬਕਾ ਸਰਪੰਚ ਮੱਖਣ ਸਿੰਘ ਨੇ ਦੱਸਿਆ ਕਿ ਮੈਂ ਪਸ਼ੂਆ ਦੇ ਚਾਰੇ ਲਈ ਨਜਦੀਕੀ ਪਿੰਡ ਗਦਾਣੀ ਤੋਂ ਬਾਸਮਤੀ ਪਰਾਲੀ ਖਰੀਦ ਕੇ ਇਕ ਟਰਾਲੀ ਲਿਆਂਦੀ ਸੀ ਅਤੇ ਆਪਣੇ ਘਰ ਦੇ ਅੱਗੇ ਟਰਾਲੀ ਖੜ੍ਹੀ ਕਰ ਦਿੱਤੀ | ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਜੀਵਨ ਵਿਚ ਸੱਚ ਧਾਰਨ ਕਰਨ ਦੀ ਲੋੜ-ਪਿ੍ੰ. ਡਾ. ਸੰਜੀਵ ਡਾਵਰ

ਨਵਾਂਸ਼ਹਿਰ, 17 ਨਵੰਬਰ (ਗੁਰਬਖਸ਼ ਸਿੰਘ ਮਹੇ)-ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ 'ਚ 7 ਰੋਜ਼ਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦੇ ਤੀਜੇ ਦਿਨ ਦਾ ਪ੍ਰੋਗਰਾਮ ਪਿ੍ੰ. ਡਾ. ਸੰਜੀਵ ਡਾਵਰ ਦੀ ਅਗਵਾਈ ਹੇਠ ਸ਼ੁਰੂ ਹੋਇਆ | ਇਸ ਵਿਚ ਪਹਿਲੇ ਸੈਸ਼ਨ ਦੌਰਾਨ ਪਿ੍ੰਸੀਪਲ ਨੇ ...

ਪੂਰੀ ਖ਼ਬਰ »

ਟੀ. ਐੱਸ. ਯੂ. ਪਾਵਰਕਾਮ ਬਹਿਰਾਮ ਨੰਬਰ-1 ਤੇ 2 ਦੀ ਚੋਣ

ਬਹਿਰਾਮ, 17 ਨਵੰਬਰ (ਨਛੱਤਰ ਸਿੰਘ ਬਹਿਰਾਮ)- ਪੰਜਾਬ ਰਾਜ ਪਾਵਰ ਕਾਮ ਲਿਮ: ਦੇ ਮੁਲਾਜਮਾਂ ਦੀ ਜਥੇਬੰਦੀ ਟੀ. ਐੱਸ. ਯੂ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਬ-ਡਵੀਜਨ ਬਹਿਰਾਮ ਨੰਬਰ-1 ਅਤੇ 2 ਦੀਆਂ ਕਮੇਟੀਆਂ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ 'ਚ ਟੀ. ਐੱਸ. ਯੂ. ਦੇ ਸੀਨੀਅਰ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸਿਗਰਟ ਨੋਸ਼ੀ ਕਰਨ ਵਾਲਿਆਂ ਦੇ ਕੀਤੇ ਚਲਾਨ

ਔੜ, 17 ਨਵੰਬਰ (ਜਰਨੈਲ ਸਿੰਘ ਖ਼ੁਰਦ)-ਜ਼ਿਲ੍ਹੇ ਨੂੰ ਤੰਬਾਕੂ ਮੁਕਤ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਬਲਵੰਤ ਰਾਮ ...

ਪੂਰੀ ਖ਼ਬਰ »

ਐੱਸ. ਐੱਲ. ਐੱਮ. ਸੈਂਟਰਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਬੰਗਾ, 17 ਨਵੰਬਰ (ਲਾਲੀ ਬੰਗਾ)- ਐੱਸ. ਐੱਲ. ਐੱਮ. ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਡਾਇਰੈਕਟਰ ਰਜਨੀਸ਼ ਮਿੱਤਲ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਏ. ਡੀ. ਸੀ. ਗੁਰਮੀਤ ਸਿੰਘ, ਸਤਵੀਰ ਸਿੰਘ ...

ਪੂਰੀ ਖ਼ਬਰ »

ਉੜਾਪੜ ਵਿਖੇ ਜ਼ੋਨ ਜੇਤੂ ਟੀਮਾਂ ਦਾ ਹੋਇਆ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ

ਉੜਾਪੜ/ਲਸਾੜਾ, 17 ਨਵੰਬਰ (ਲਖਵੀਰ ਸਿੰਘ ਖੁਰਦ)- ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵੱਖ-ਵੱਖ ਵਰਗਾਂ ਦੇ ਲੜਕੇ ਅਤੇ ਲੜਕੀਆਂ ਦੀਆਂ ਹਾਕੀ ਟੀਮਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਦੇ ਖੇਡ ਮੈਦਾਨ ਵਿਚ ਉੜਾਪੜ ...

ਪੂਰੀ ਖ਼ਬਰ »

ਮੀਡੀਆ ਦੀ ਆਜ਼ਾਦ ਤੇ ਨਿਰਪੱਖ ਭੂਮਿਕਾ ਲਈ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਵੈ-ਅਨੁਸ਼ਾਸਿਤ ਢਾਂਚਾ ਵਿਕਸਤ ਕਰਨਾ ਸਮੇਂ ਦੀ ਮੰਗ-ਰਾਣਾ ਕੇ. ਪੀ. ਸਿੰਘ

ਸ੍ਰੀ ਅਨੰਦਪੁਰ ਸਾਹਿਬ, 17 ਨਵੰਬਰ (ਨਿੱਕੂਵਾਲ)-ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ ਦੀ ਤਰਜ਼ 'ਤੇ ਮੀਡੀਆ ਦੀ ਆਜ਼ਾਦ ਤੇ ਨਿਰਪੱਖ ਭੂਮਿਕਾ ਲਈ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਵੈ-ਅਨੁਸ਼ਾਸਿਤ ਢਾਂਚਾ ਵਿਕਸਤ ਕਰਨਾ ਸਮੇਂ ਦੀ ਮੰਗ ਹੈ, ...

ਪੂਰੀ ਖ਼ਬਰ »

400 ਗ੍ਰਾਮ ਅਫ਼ੀਮ ਸਮੇਤ ਔਰਤ ਗਿ੍ਫ਼ਤਾਰ

ਰੂਪਨਗਰ, 17 ਨਵੰਬਰ (ਪ.ਪ.)-ਚੰਡੀਗੜ੍ਹ ਤੋਂ ਨੰਗਲ ਡੈਮ ਜਾ ਰਹੀ ਰੇਲਗੱਡੀ ਵਿਚੋਂ ਜੀ. ਆਰ. ਪੀ. ਪੁਲਿਸ ਨੇ 400 ਗ੍ਰਾਮ ਅਫੀਮ ਸਮੇਤ ਮਹਿਲਾ ਨੂੰ ਗਿ੍ਫ਼ਤਾਰ ਕੀਤਾ ਹੈ | ਕਥਿਤ ਦੋਸ਼ੀ ਔਰਤ ਦੀ ਪਹਿਚਾਣ ਸਮੀਨਾ ਖ਼ਾਤੂਨ ਪਤਨੀ ਤਾਜ ਮੁਹੰਮਦ ਨਿਵਾਸੀ ਪਿੰਡ ਜਮਨ ਕਵਾਲੀ ਥਾਣਾ ...

ਪੂਰੀ ਖ਼ਬਰ »

ਡਾਕਖ਼ਾਨੇ ਸਾਹਮਣਿਓਾ ਦਿਨ-ਦਿਹਾੜੇ ਸਕੂਟਰੀ ਚੋਰੀ

ਨਵਾਂਸ਼ਹਿਰ, 17 ਨਵੰਬਰ (ਗੁਰਬਖਸ਼ ਸਿੰਘ ਮਹੇ)- ਸਥਾਨਕ ਕਚਹਿਰੀ ਨਜ਼ਦੀਕ ਡਾਕਖ਼ਾਨੇ ਸਾਹਮਣਿਓਾ ਦਿਨ-ਦਿਹਾੜੇ ਸਕੂਟਰੀ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਮ ਸਿੰਘ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਹ 15 ਨਵੰਬਰ ਨੂੰ ਸਵੇਰੇ 10: ...

ਪੂਰੀ ਖ਼ਬਰ »

ਵਿਆਹੁਤਾ 'ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ਼ ਮਾਮਲਾ ਦਰਜ

ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਜੰਡਿਆਲੀ ਵਿਚ ਵਿਆਹੁਤਾ ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਸਿਲੰਡਰਾਂ ਦੀ ਕਾਲਾ ਬਾਜ਼ਾਰੀ ਕਰਨ ਵਾਲਾ ਨੌਜਵਾਨ ਗਿ੍ਫਤਾਰ

ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਕੈਲਾਸ਼ ਨਗਰ ਸਥਿਤ ਇਕ ਦੁਕਾਨ 'ਤੇ ਛਾਪਾਮਾਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਰੱਖੇ 15 ਸਿਲੰਡਰ ਬਰਾਮਦ ਕੀਤੇ ਹਨ | ਪੁਲਿਸ ਨੇ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ...

ਪੂਰੀ ਖ਼ਬਰ »

ਮੁੱਖ ਮੰਤਰੀ ਅੱਜ ਨੀਲੋਖੇੜੀ ਵਿਚ

ਨੀਲੋਖੇੜੀ, 17 ਨਵੰਬਰ (ਅਹੂਜਾ)- ਸਾਬਕਾ ਵਿਧਾਇਕ ਭਗਵਾਨ ਦਾਸ ਕਰੀਬਪੰਥੀ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਕਰਨਾਲ ਤੋਂ ਚੰਡੀਗੜ੍ਹ ਜਾਂਦੇ ਹੋਏ 10 ਵਜੇ ਨੀਲੋਖੇੜੀ ਹਿਲਮੈਨ ਹੋਟਲ ਕੋਲ ਕੁੱਝ ਸਮਾਂ ਰੁਕਣਗੇ ਅਤੇ ਮੁੱਖ ਮੰਤਰੀ ਦੁਬਾਰਾ ਬਨਣ 'ਤੇ ...

ਪੂਰੀ ਖ਼ਬਰ »

ਸਨੈਚਿੰਗ ਦੇ ਮਾਮਲੇ ਵਿਚ ਇਕ ਗਿ੍ਫ਼ਤਾਰ

ਜਗਾਧਰੀ, 17 ਨਵੰਬਰ (ਜਗਜੀਤ ਸਿੰਘ)- ਸੀ. ਆਈ. ਏ. 1 ਦੀ ਟੀਮ ਨੇ ਸਨੇਚਿੰਗ ਮਾਮਲੇ ਦੇ ਅਜਿਹੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਫਿਲਮਾਂ ਵਿਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਸੀ | ਇਸਤੋਂ ਇਲਾਵਾ ਉਹ ਟਿਕਟੋਕ 'ਤੇ ਆਪਣੇ ਵੀਡੀਓ ਬਣਾਉਂਦਾ ਸੀ | ਮੁਲਜ਼ਮ ਨੂੰ ਅਦਾਲਤ ...

ਪੂਰੀ ਖ਼ਬਰ »

ਜਿਸ ਥਾਣੇ ਦੇ ਖੇਤਰ 'ਚ ਚਿੱਟਾ ਵਿਕਿਆ, ਉਨ੍ਹਾਂ ਅਫ਼ਸਰਾਂ ਨੂੰ ਨਹੀਂ ਬਖ਼ਸ਼ਾਂਗੇ-ਚੌਧਰੀ ਰਣਜੀਤ ਸਿੰਘ

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਸਿਰਸਾ ਜ਼ਿਲ੍ਹੇ ਵਿਚ ਹੁਣ ਚਿੱਟਾ ਨਹੀਂ ਵਿਕਣ ਦਿੱਤਾ ਜਾਵੇਗਾ | ਜਿਸ ਥਾਣੇ ਦੇ ਏਰੀਏ ਵਿਚ ਚਿੱਟਾ ਵਿਕਿਆ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ...

ਪੂਰੀ ਖ਼ਬਰ »

ਨਗਰ ਕੀਰਤਨ 'ਚ ਮੂਰਤੀਆਂ ਸਬੰਧੀ ਵਿਵਾਦ ਦਾ ਮਾਮਲਾ ਅਕਾਲ ਤਖਤ ਪੁੱਜਿਆ

ਦਰਅਸਲ 11 ਨਵੰਬਰ ਨੂੰ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤਾਂ ਉਸ ਮੌਕੇ ਹਾਜ਼ਰੀ ਭਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ, ...

ਪੂਰੀ ਖ਼ਬਰ »

ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਯਾਦ 'ਚ ਕੀਤਾ ਗਿਆ ਸਾਲਾਨਾ ਸਮਾਗਮ

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਸਾਹਿਤਕ ਸੰਸਥਾ 'ਸੰਵਾਦ' ਵੱਲੋਂ ਦਸਵਾਂ ਛਤਰਪਤੀ ਸਨਮਾਨ ਸਮਾਗਮ ਪੰਚਾਇਤ ਭਵਨ 'ਚ ਕੀਤਾ ਗਿਆ | ਇਸ ਸਮਾਗਮ ਵਿਚ ਉੱਘੇ ਇਤਿਹਾਸਕਾਰ ਤੇ ਚਿੰਤਕ ਰਾਮ ਪੁਨਿਆਨੀ ਨੂੰ ਛਤਰਪਤੀ ਸਨਮਾਨ ਨਾਲ ਨਿਵਾਜਿਆ ਗਿਆ | ਇਹ ਸਨਮਾਨ ...

ਪੂਰੀ ਖ਼ਬਰ »

ਚਲਦੀ ਕਾਰ ਨੂੰ ਅੱਗ ਲੱਗਣ ਕਾਰਨ ਮਚੀ ਖਲਬਲੀ

ਲੁਧਿਆਣਾ, 17 ਨਵੰਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਲੋਧੀ ਕਲੱਬ ਰੋਡ ਤੇ ਸਨਿਚਰਵਾਰ ਦੁਪਹਿਰ ਨੂੰ ਚੱਲੀ ਕਾਰ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਖਲਬਲੀ ਮੱਚ ਗਈ | ਗਨੀਮਤ ਇਹ ਰਹੀ ਕਿ ਜਗੂਆਰ ਕਾਰ ਚਾਲਕ ਨੂੰ ਧੂੰਆਂ ਨਿਕਲਣ ਦਾ ਸਮੇਂ ਸਿਰ ਪਤਾ ਚੱਲ ਜਾਣ ਤੇ ਵੱਡਾ ਹਾਦਸਾ ...

ਪੂਰੀ ਖ਼ਬਰ »

ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਲੁਧਿਆਣਾ, 17 ਨਵੰਬਰ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ | ਅੰਮਿ੍ਤ ਵੇਲੇ ਤੋਂ ਭਾਈ ਲਵਪ੍ਰੀਤ ਸਿੰਘ, ਭਾਈ ਨਿਰਮਲ ਸਿੰਘ, ...

ਪੂਰੀ ਖ਼ਬਰ »

ਅੰਗਹੀਣਾਂ ਨੂੰ ਸਿਟੀ ਬੱਸ 'ਚ ਮੁਫਤ/ਰਿਆਇਤੀ ਦਰਾਂ 'ਤੇ ਸਫਰ ਕਰਨ ਦੀ ਸਹੂਲਤ ਦੇਣ ਦੀ ਮੰਗ

ਲੁਧਿਆਣਾ, 17 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਮੌਜੂਦ ਅੰਗਹੀਣਾਂ ਨੇ ਮੰਗ ਕੀਤੀ ਹੈ ਕਿ ਸਿਟੀ ਬੱਸ ਸਰਵਿਸ ਤਹਿਤ ਚਲਾਈਆਂ ਜਾ ਰਹੀਆਂ ਬੱਸਾਂ ਵਿਚ ਅੰਗਹੀਣਾਂ ਨੂੰ ਮੁਫਤ ਜਾਂ ਰਿਆਇਤੀ ਦਰਾਂ ਤੇ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇ | ਅੰਗਹੀਣਾਂ ਦੀ ਸੰਸਥਾ ਦੇ ...

ਪੂਰੀ ਖ਼ਬਰ »

ਡਾਬਾ ਇਲਾਕੇ 'ਚ ਵਧ ਰਹੀਆਂ ਵਾਰਦਾਤਾਂ ਕਾਰਨ ਪੁਲਿਸ ਨੇ ਰਾਤ ਦੀ ਗਸ਼ਤ ਵਧਾਈ

ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕਿਆਂ ਵਿਚ ਪਿਛਲੇ ਇਕ ਮਹੀਨੇ ਦੌਰਾਨ ਚੋਰੀ ਦੀਆਂ ਵਾਪਰੀਆਂ 60 ਦੇ ਕਰੀਬ ਵਾਰਦਾਤਾਾ ਕਾਰਨ ਪੁਲੀਸ ਵਲੋਂ ਹੁਣ ਇਨ੍ਹਾਂ ਇਲਾਕਿਆਂ ਵਿਚ ਰਾਤ ਦੀ ਗਸ਼ਤ ਵਧਾਉਣ ਦਾ ਫੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਕਬੱਡੀ ਮੁਕਾਬਲੇ ਵਿਚ ਢਾਣੀ ਬਚਨ ਸਿੰਘ ਦੀ ਟੀਮ ਜੇਤੂ

ਏਲਨਾਬਾਦ, 17 ਨਵੰਬਰ (ਜਗਤਾਰ ਸਮਾਲਸਰ)- ਸਥਾਨਿਕ ਖੇਲ ਇੰਡੀਆ ਖੇਲ੍ਹ ਅਕੈਡਮੀ ਵਿਚ ਅੱਜ 40 ਕਿੱਲੋਗਰਾਮ ਭਾਰ ਵਰਗ ਦੇ ਕਬੱਡੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਏਲਨਾਬਾਦ, ਮਿਠੁਨਪੁਰਾ, ਢਾਣੀ ਲੱਖਜੀ, ਢਾਣੀ ਬਚਨ ਸਿੰਘ, ਖਾਰੀ ਸੁਰੇਰਾ, ਨੀਮਲਾ ਆਦਿ ਪਿੰਡਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 34ਵਾਂ ਵਿਸ਼ੇਸ਼ ਸਮਾਗਮ

ਸ਼ਾਹਬਾਦ ਮਾਰਕੰਡਾ, 17 ਨਵੰਬਰ (ਅਵਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਸ਼ਰਧਾਲੂ ਕਰਤਾਰ ਸਿੰਘ ਕੱਕੜ ਦੇੇ ਗ੍ਰਹਿ ਵਿਖੇ ਹਫ਼ਤਾਵਾਰੀ ਸ੍ਰੀ ਸਹਿਜ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਅਗਲੇ ਪਾਠ ਦੀ ਆਰੰਭਤਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX