ਤਾਜਾ ਖ਼ਬਰਾਂ


ਜੇਕਰ ਸੁਖਬੀਰ ਸੱਚਮੁੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਚਾਹੁੰਦੇ ਹਨ ਤਾਂ ਆਪਣੀ ਪਾਰਟੀ 'ਚ ਮਤਾ ਪਾਉਣ- ਢੀਂਡਸਾ
. . .  4 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਵਲੋਂ ਆਪਣੀ ਸੰਗਰੂਰ ਰੈਲੀ ਦੌਰਾਨ ਕੀਤਾ...
ਗੁਰੂ ਘਰਾਂ ਦੇ ਪੈਸੇ ਨਾਲ ਸੁਖਬੀਰ ਆਪਣੀਆਂ ਨਿੱਜੀ ਇਮਾਰਤਾਂ ਬਣਾ ਰਿਹਾ ਹੈ- ਭਾਈ ਰਣਜੀਤ ਸਿੰਘ
. . .  29 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਦੇ ਪੈਸੇ ਨਾਲ ਆਪਣੀਆਂ ਇਮਾਰਤਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ...
ਬਲਵੰਤ ਸਿੰਘ ਰਾਮੂਵਾਲੀਆ ਅਤੇ ਰਵਿੰਦਰ ਸਿੰਘ ਵੀ ਸੰਗਰੂਰ ਰੈਲੀ 'ਚ ਪਹੁੰਚੇ
. . .  30 minutes ago
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ- ਬੰਦਿਸ਼ਾਂ ਨੂੰ ਤੋੜ ਕੇ ਉਚਾਈਆਂ ਛੂਹ ਰਹੀਆਂ ਹਨ ਦੇਸ਼ ਦੀਆਂ ਧੀਆਂ
. . .  36 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹੁਨਰ ਹਾਟ, ਪੁਲਾੜ ਅਤੇ ਕਾਪ ਕਨਵੈੱਨਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ...
ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਕੀਤੀ ਰੱਖਿਆ- ਭਾਈ ਰਣਜੀਤ ਸਿੰਘ
. . .  58 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ 3 ਸਾਲ ਮੁੱਖ ਮੰਤਰੀ ਰਹੇ...
ਸੰਗਰੂਰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚੇ ਆਗੂ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬੋਧਨ ਕਰ ਰਹੇ ਹਨ। ਰੈਲੀ 'ਚ ਮਨਜੀਤ ਸਿੰਘ...
ਗੋਆ 'ਚ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕੇ. ਹਾਦਸਾਗ੍ਰਸਤ
. . .  about 1 hour ago
ਪਣਜੀ, 23 ਫਰਵਰੀ- ਗੋਆ 'ਚ ਭਾਰਤੀ ਜਲ ਸੈਨਾ ਦੇ ਲੜਾਕੂ ਜਹਾਜ਼ ਮਿਗ-29 ਕੇ. ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਭਾਰਤੀ ਜਲ ਸੈਨਾ ਨੇ ਦੱਸਿਆ ਕਿ ਇਹ ਜਹਾਜ਼ ਆਪਣੀ ਰੁਟੀਨ ਸਿਖਲਾਈ...
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਨਹੀਂ ਰਹੇ
. . .  about 1 hour ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸ਼ਿਵ ਮੰਦਿਰ ਸਰਥਲੀ ਦੇ ਮੁਖੀ ਅਤੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ (57) ਨਹੀਂ ਰਹੇ ।ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਜਾਂਦੀ...
ਢੀਂਡਸਿਆਂ ਦੀ ਸੰਗਰੂਰ ਰੈਲੀ 'ਚ ਉਮੜਿਆ ਹਜ਼ਾਰਾਂ ਦਾ ਇਕੱਠ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸੰਗਰੂਰ ਵਿਖੇ ਅੱਜ ਢੀਂਡਸਾ ਪਰਿਵਾਰ ਵਲੋਂ ਕੀਤੀ ਜਾ ਰਹੀ ਰੈਲੀ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਉਮੜ ਚੁੱਕਾ ਹੈ। ਰੈਲੀ 'ਚ ਸਾਬਕਾ...
ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 23 ਫਰਵਰੀ (ਹਰਮਿੰਦਰ ਸਿੰਘ)- ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਕੈਰੋਲੀਨ ਇਮਾਊਂਡ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ...
ਰਾਖਵੇਂਕਰਨ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ
. . .  about 2 hours ago
ਗੁਰੂਹਰਸਹਾਏ, 23 ਫਰਵਰੀ (ਕਪਿਲ ਕੰਧਾਰੀ)- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਵਾਲਮੀਕਿ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ...
ਲੇਹ 'ਚ ਸਭ ਤੋਂ ਉੱਚੀ ਪੱਟੀ ਤੋਂ ਜਹਾਜ਼ ਨੇ ਉਡਾਣ ਭਰੀ- ਪ੍ਰਧਾਨ ਮੰਤਰੀ ਮੋਦੀ
. . .  about 2 hours ago
31 ਜਨਵਰੀ 2020 'ਚ ਲਦਾਖ਼ 'ਚ ਇਤਿਹਾਸ ਬਣਿਆ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਯੁਵਿਕਾ ਪ੍ਰੋਗਰਾਮ ਇਸਰੋ ਦਾ ਸ਼ਲਾਘਾਯੋਗ ਕਦਮ- ਮੋਦੀ
. . .  about 2 hours ago
ਬੱਚਿਆਂ ਅਤੇ ਨੌਜਵਾਨਾਂ 'ਚ ਵਿਗਿਆਨ-ਤਕਨੀਕ ਪ੍ਰਤੀ ਦਿਲਚਸਪੀ ਵੱਧ ਰਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਹੁਨਰ ਹਾਟ 'ਚ ਲਿਆ ਬਿਹਾਰ ਦੇ ਸੁਆਦੀ ਭੋਜਨ ਦਾ ਆਨੰਦ- ਮੋਦੀ
. . .  about 2 hours ago
ਭਾਰਤ ਦੀ ਵਿਭਿੰਨਤਾ ਮਾਣ ਨਾਲ ਭਰ ਦਿੰਦੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ 'ਮਨ ਕੀ ਬਾਤ'
. . .  about 2 hours ago
ਜਲੰਧਰ 'ਚ ਫ਼ਰਨੀਚਰ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਵਿਰੁੱਧ ਕਿਸ਼ਨਗੜ੍ਹ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ
. . .  about 3 hours ago
ਮੰਗਾਂ ਪੂਰੀਆਂ ਕਰਾਉਣ ਲਈ ਅਧਿਆਪਕ ਦਲ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ
. . .  about 3 hours ago
ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭਾਰਤ ਬੰਦ, ਪਟਨਾ 'ਚ ਕਈ ਥਾਈਂ ਪ੍ਰਦਰਸ਼ਨ
. . .  about 3 hours ago
ਟਰੱਕ ਤੇ ਟੈਂਪੂ ਟਰੈਵਲ ਦੀ ਟੱਕਰ 'ਚ 11 ਮੌਤਾਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  about 4 hours ago
ਜਾਫਰਾਬਾਦ ਮੈਟਰੋ ਸਟੇਸ਼ਨ ਦੇ ਗੇਟ ਕੀਤੇ ਗਏ ਬੰਦ
. . .  about 5 hours ago
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਦੂਰੀ ਪਾਰੀ 'ਚ ਭਾਰਤ 58/1, ਅਜੇ ਵੀ 125 ਦੌੜਾਂ ਪਿੱਛੇ
. . .  about 5 hours ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
. . .  about 5 hours ago
ਵਾਲਮੀਕ ਭਾਈਚਾਰੇ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਕੇਸਾਂ ਦੀ ਪੁਸ਼ਟੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਮੱਘਰ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਸੂਬੇ 'ਚ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ-ਗਿਲਜੀਆਂ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਜੀਅ ਤੋੜ ਯਤਨ ਕਰ ਰਹੀ ਹੈ ਤੇ ਇਸੇ ਯਤਨਾਂ ਸਦਕਾ ਹੀ 'ਡੈਪੋ' ਅਤੇ 'ਬਡੀ' ਪ੍ਰੋਗਰਾਮ ਚਲਾਏ ਗਏ ਹਨ, ਤਾਂ ਜੋ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈ ਰਹੇ ਸਨ | ਇਸ ਮੌਕੇ ਹਲਕਾ ਵਿਧਾਇਕ ਮੁਕੇਰੀਆਂ ਇੰਦੂ ਬਾਲਾ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੇ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੀ ਮੌਜੂਦ ਸਨ | ਸੰਗਤ ਸਿੰਘ ਗਿਲਜੀਆਂ ਨੇ ਸਰਬੱਤ ਸਿਹਤ ਬੀਮਾ ਯੋਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹੋਰ ਗੰਭੀਰਤਾ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਸਿਹਤ ਵਿਭਾਗ ਤੇ ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਡੀਕਲ ਸਟੋਰਾਂ 'ਤੇ ਵੀ ਅਚਨਚੇਤ ਛਾਪੇਮਾਰੀ ਕੀਤੀ ਜਾਵੇ, ਤਾਂ ਜੋ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ 'ਤੇ ਸਖਤੀ ਵਰਤੀ ਜਾਵੇ | ਉਨ੍ਹਾਂ ਜਿਥੇ ਜ਼ਿਲ੍ਹਾ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ, ਉਥੇ ਵਿਭਾਗਾਂ ਨੂੰ ਸਰਕਾਰ ਵਲੋਂ ਚਲਾਏ ਗਏ 'ਡੈਪੋ' ਤੇ 'ਬਡੀ' ਪ੍ਰੋਗਰਾਮਾਂ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ | ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਾਇਜ਼ਾ ਲੈਂਦਿਆਂ ਗਿਲਜੀਆਂ ਨੇ ਕਿਹਾ ਕਿ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਹੋਰ ਗੰਭੀਰਤਾ ਦਿਖਾਈ ਜਾਵੇ, ਤਾਂ ਜੋ ਯੋਗ ਵਿਅਕਤੀਆਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ | ਉਨ੍ਹਾਂ 5-5 ਮਰਲੇ ਦੇ ਪਲਾਟ ਦੀ ਸਹੂਲਤ ਦੇਣ ਦੇ ਕੰਮ ਵਿਚ ਵੀ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਬੰਧੀ ਸਮੇਂ-ਸਮੇਂ 'ਤੇ ਕੈਂਪ ਲਗਾਏ ਜਾਣ | ਉਨ੍ਹਾਂ ਐਸ. ਡੀ. ਐਮਜ਼ ਨੂੰ ਨਿਰਦੇਸ਼ ਦਿੱਤੇ ਕਿ 5-5 ਮਰਲੇ ਪਲਾਟ ਸਬੰਧੀ ਹਰ ਹਫ਼ਤੇ ਬੀ. ਡੀ. ਪੀ. ਓਜ਼ ਨਾਲ ਰਿਵਿਊ ਮੀਟਿੰਗ ਕਰਨੀ ਯਕੀਨੀ ਬਣਾਈ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਡਾ: ਕੁਲਦੀਪ ਨੰਦਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ. ਡੀ. ਐਮ. ਹੁਸ਼ਿਆਰਪੁਰ ਅਮਿਤ ਸਰੀਨ, ਐਸ. ਡੀ. ਐਮ. ਦਸੂਹਾ ਜੋਤੀ ਬਾਲਾ, ਐਸ. ਡੀ. ਐਮ. ਮੁਕੇਰੀਆਂ ਅਸ਼ੋਕ ਕੁਮਾਰ, ਐਸ. ਡੀ. ਐਮ. ਗੜ੍ਹਸ਼ੰਕਰ ਹਰਬੰਸ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ |

ਅਰੋੜਾ ਨੇ ਚੰਡੀਗੜ੍ਹ ਬਾਈਪਾਸ 'ਤੇ ਬਣਿਆ ਬੱਸ ਕਿਊ ਸ਼ੈਲਟਰ ਲੋਕਾਂ ਨੂੰ ਕੀਤਾ ਸਮਰਪਿਤ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੂਬੇ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਯਤਨ ਜਾਰੀ ਹਨ | ਸਰਕਾਰ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ, ਜਿਸ ਨਾਲ ਲੋਕਾਂ ਨੂੰ ਕੋਈ ਸਮੱਸਿਆ ਦਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋਹ ਕੇ ਫ਼ਰਾਰ

ਮਾਹਿਲਪੁਰ, 18 ਨਵੰਬਰ (ਦੀਪਕ ਅਗਨੀਹੋਤਰੀ)-ਅੱਜ ਸਵੇਰੇ ਮਾਹਿਲਪੁਰ ਸ਼ਹਿਰ 'ਚ ਗੜ੍ਹਸ਼ੰਕਰ ਰੋਡ 'ਤੇ ਇਕ ਪੈਦਲ ਜਾ ਰਹੀ ਔਰਤ ਕੋਲੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਸਰਬਜੀਤ ਸਿੰਘ ...

ਪੂਰੀ ਖ਼ਬਰ »

ਮਹਿੰਗਰੋਵਾਲ ਪੰਚਾਇਤ ਅਧੀਨ ਵਣ ਵਿਭਾਗ ਵਲੋਂ ਕਰੋੜਾਂ ਖ਼ਰਚਣ ਦੇ ਬਾਵਜੂਦ ਹਰਿਆਲੀ ਅਲੋਪ-ਧੀਮਾਨ

ਹਰਿਆਣਾ, 18 ਨਵੰਬਰ (ਹਰਮੇਲ ਸਿੰਘ ਖੱਖ)-ਮਨਰੇਗਾ ਤਹਿਤ ਵਣ ਵਿਭਾਗ ਵਲੋਂ ਪਿੰਡ ਮਹਿੰਗਰੋਵਾਲ ਦੀ ਪੰਚਾਇਤ ਅਧੀਨ ਖ਼ਰਚ ਕਰ ਕੇ ਲਗਵਾਏ ਕਰੀਬ 3 ਕਰੋੜ ਰੁਪਏ ਦੇ ਦਰਖਤਾਂ 'ਤੇ ਹੈਰਾਨੀਜਨਕ ਕੀਤੇ ਗਏ ਖ਼ਰਚਿਆਂ ਸਬੰਧੀ ਜੈ ਗੋਪਾਲ ਧੀਮਾਨ ਪ੍ਰਧਾਨ ਲੇਬਰ ਪਾਰਟੀ ਨੇ ਕਸਬਾ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵਲੋਂ ਤਹਿਸੀਲਦਾਰ ਮੁਕੇਰੀਆਂ ਨੂੰ ਮੰਗ-ਪੱਤਰ

ਮੁਕੇਰੀਆਂ, 18 ਨਵੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਸਰਕਾਰ ਵਲੋਂ ਕੇਂਦਰੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀਆਂ ਪਰਾਲੀ ਦੀ ਰਹਿੰਦ-ਖੂੰਹਦ ਸਾਂਭਣ ਲਈ ਘਰ-ਘਰ ਰੁਜ਼ਗਾਰ ਸਕੀਮ ਅਧੀਨ, ਪਰਾਲੀ ਨੂੰ ਅੱਗ ਨਾ ਲਗਾਉਣ, ਸੀ. ਐਲ. ਓ. ਦੀ ਡਿਊਟੀ ਤੇ ਪ੍ਰਧਾਨ ਮੰਤਰੀ ਨਿਧੀ ...

ਪੂਰੀ ਖ਼ਬਰ »

ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਵਾਲੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ

ਮਾਹਿਲਪੁਰ, 18 ਨਵੰਬਰ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੇ ਪੁਲਿਸ ਮੁਲਾਜ਼ਮ ਪਿਛਲੇ 4 ਦਿਨਾਂ ਤੋਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ | ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ 'ਚ ਬਣੇ ਦੋ ਦਰਜਨ ਦੇ ਕਰੀਬ ਰਿਹਾਇਸ਼ੀ ਕੁਆਰਟਰਾਂ ਵਿਚ ਰਹਿੰਦੇ ਪੁਲਿਸ ਮੁਲਾਜ਼ਮ ਤੇ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਲਾਪਤਾ

ਬੀਣੇਵਾਲ, 18 ਨਵੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਟੱਬਾ ਦਾ ਤਰਲੋਕੀ ਨਾਥ ਉਰਫ਼ ਬਿੱਟੂ (50) ਪੁੱਤਰ ਤੀਰਥ ਰਾਮ, ਪਿਛਲੇ ਦੋ ਦਿਨਾ ਤੋਂ ਲਾਪਤਾ ਹੈ | ਬਿੱਟੂ ਦੇ ਪਰਿਵਾਰਕ ਮੈਂਬਰਾਂ ਅਸ਼ਵਨੀ ਕੁਮਾਰ ਸੋਨੂੰ ਤੇ ਹਰੀਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਅਰਜ਼ੀ 'ਚ ...

ਪੂਰੀ ਖ਼ਬਰ »

ਘਰ 'ਚੋਂ ਨਕਦੀ, ਸੋਨਾ ਤੇ ਹੋਰ ਸਾਮਾਨ ਚੋਰੀ

ਚੱਬੇਵਾਲ, 18 ਨਵੰਬਰ (ਸਖ਼ੀਆ)-ਲੰਘੀ ਰਾਤ ਪਿੰਡ ਬਜਰਾਵਰ ਵਿਖੇ ਚੋਰਾਂ ਵਲੋਂ ਘਰ ਦੀਆਂ ਕੰਧਾਂ ਟੱਪ ਕੇ ਤਾਕੀ ਦੀ ਗਰਿੱਲ ਤੇ ਦਰਵਾਜੇ ਤੋੜ ਕੇ ਅੰਦਰ ਪਈ ਨਕਦੀ, ਸੋਨਾ, ਇਲੈਕਟ੍ਰੋਨਿਕ ਸਾਮਾਨ ਤੇ ਕੱਪੜੇ ਤੱਕ ਚੋਰੀ ਕਰ ਲਏ ਗਏ | ਇਸ ਸਬੰਧੀ ਨੰਬਰਦਾਰ ਪਿਆਰਾ ਸਿੰਘ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਵਲੋਂ ਰਾਹੁਲ ਗਾਂਧੀ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਵਲੋਂ ਰਾਫ਼ੇਲ ਮਾਮਲੇ 'ਚ ਲਗਾਈ ਗਈ ਫਿਟਕਾਰ ਤੋਂ ਬਾਅਦ ਰਾਹੁਲ ਗਾਂਧੀ ਦੇ ਿਖ਼ਲਾਫ਼ ਭਾਜਪਾ ਵਲੋਂ ਦੇਸ਼ ਭਰ 'ਚ ਧਰਨੇ ਸ਼ੁਰੂ ਕੀਤੇ ਗਏ ਹਨ | ਜਿਸ ...

ਪੂਰੀ ਖ਼ਬਰ »

ਯਾਤਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਖੰਨਾ ਵਲੋਂ ਰੇਲਵੇ ਮੰਤਰੀ ਨੂੰ ਪੱਤਰ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਰੇਲ ਯਾਤਰੀਆਂ ਖਾਸ ਕਰ ਕੇ ਹੁਸ਼ਿਆਰਪੁਰ ਤੋਂ ਜਲੰਧਰ ਤੇ ਦਿੱਲੀ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ...

ਪੂਰੀ ਖ਼ਬਰ »

15 ਪੇਟੀਆਂ ਚੂਰਾ ਪੋਸਤ ਬਰਾਮਦ

ਦਸੂਹਾ, 18 ਨਵੰਬਰ (ਭੁੱਲਰ)-ਸਪੈਸ਼ਲ ਬਰਾਂਚ ਪੁਲਿਸ ਵਲੋਂ ਨਸ਼ਿਆਂ ਦੇ ਤਸਕਰਾਂ ਨੂੰ ਫੜਨ 'ਚ ਚਲਾਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਪਾਰਟੀ ਵਲੋਂ ਦਸੂਹਾ ਵਿਖੇ ਇਕ ਸੇਬਾਂ ਦੇ ਟਰੱਕ 'ਚੋਂ 15 ਪੇਟੀਆਂ ਚੂਰਾ ਪੋਸਤ ਬਰਾਮਦ ਕੀਤੀਆਂ ਗਈਆਂ ਹਨ | ਸਪੈਸ਼ਲ ...

ਪੂਰੀ ਖ਼ਬਰ »

ਰੁਜ਼ਗਾਰ ਦਿਵਾਉਣ 'ਚ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ 'ਚੋਂ ਦੂਜੇ ਸਥਾਨ 'ਤੇ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੂਬੇ 'ਚ ਸਤੰਬਰ 2019 'ਚ ਲਗਾਏ ਗਏ ਮੈਗਾ ਰੁਜ਼ਗਾਰ ਮੇਲਿਆਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨੇ 136.74 ਫੀਸਦੀ ਦਾ ਉਦੇਸ਼ ਪ੍ਰਾਪਤ ਕਰਦੇ ਹੋਏ ਪੰਜਾਬ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਵਧੀਆ ...

ਪੂਰੀ ਖ਼ਬਰ »

ਸਰਪੰਚ ਸਤਨਾਮ ਕੌਰ ਨੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਘਾਸੀਪੁਰ ਦੇ ਵਿਦਿਆਰਥੀਆਂ ਨੂੰ ਪਿੰਡ ਦੀ ਸਰਪੰਚ ਸਤਨਾਮ ਕੌਰ ਵਲੋਂ ਵਰਦੀਆਂ ਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਉਨ੍ਹਾਂ ਨਾਲ ਸਕੂਲ ਦੇ ਮੁੱਖ ਅਧਿਆਪਕ ਵੀ ਹਾਜ਼ਰ ਸਨ | ਇਸ ਮੌਕੇ ...

ਪੂਰੀ ਖ਼ਬਰ »

ਥਿਆੜਾ ਭਰਾਵਾਂ ਦੇ ਢਾਡੀ ਜਥੇ ਦਾ ਗਗਨੌਲੀ ਵਾਸੀਆਂ ਵਲੋਂ ਸਨਮਾਨ

ਨਸਰਾਲਾ, 18 ਨਵੰਬਰ (ਸਤਵੰਤ ਸਿੰਘ ਥਿਆੜਾ)-ਪਿੰਡ ਗਗਨੌਲੀ ਦੇ ਸਕੇ ਭਰਾਵਾਂ ਸਿਮਰਤਪਾਲ ਸਿੰਘ ਥਿਆੜਾ ਤੇ ਕੀਰਤਪਾਲ ਸਿੰਘ ਥਿਆੜਾ ਦੇ ਢਾਡੀ ਜਥੇ ਨੇ ਵੱਖ-ਵੱਖ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਆਪਣੇ ਪਿੰਡ ਗਗਨੌਲੀ ਦਾ ਨਾਂਅ ਰੋਸ਼ਨ ਕੀਤਾ ਹੈ, ਜਿਸ ਦੇ ਸਬੰਧ ਵਿਚ ਪਿੰਡ ...

ਪੂਰੀ ਖ਼ਬਰ »

ਪ੍ਰੋ: ਅਪਿੰਦਰ ਸਿੰਘ ਦੀ ਸੇਵਾ ਮੁਕਤੀ ਸਬੰਧੀ ਸਮਾਗਮ

ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਸਵ. ਬਲਦੇਵ ਸਿੰਘ ਮਾਹਿਲਪੁਰੀ ਦੇ ਸਪੁੱਤਰ ਪ੍ਰੋ: ਅਪਿੰਦਰ ਸਿੰਘ ਦੇ ਬੱਬਰ ਅਕਾਲੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਪ੍ਰੋਫੈਸਰ ਵਜੋਂ ਲੰਮਾ ਸਮਾਂ ਸੇਵਾ ਨਿਭਾ ਕੇ ਆਪਣੇ ਅਕਾਦਮਿਕ ਕਾਰਜ ਭਾਰ ਤੋਂ ਮੁਕਤ ਹੋਣ 'ਤੇ ਗੁਰਦੁਆਰਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ 'ਚ ਸਹਿਜ ਪਾਠ ਦੀ ਸੰਪੂਰਨਤਾ

ਗੜ੍ਹਦੀਵਾਲਾ, 18 ਨਵੰਬਰ (ਚੱਗਰ)-ਖਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵਲੋਂ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ: ਜਤਿੰਦਰ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਡੱਫਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਬਿ੍ਟਿਸ਼ ਐਕਸਪਰਟਸ ਦੇ ਸਾਰੇ ਸੈਟਰਾਂ 'ਚ ਮੁਫ਼ਤ ਕੀਤੀ ਜਾਵੇਗੀ ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟ੍ਰੇਸ਼ਨ-ਢਿੱਲੋ, ਕਲੋਟੀ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਔਖੀ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿ੍ਟਿਸ਼ ਐਕਸਪਰਟਸ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 18 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰ ਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ

ਕੋਟਫਤੂਹੀ, 18 ਨਵੰਬਰ (ਅਮਰਜੀਤ ਸਿੰਘ ਰਾਜਾ)-ਪਿੰਡ ਜਲਵੇਹੜਾ ਦੇ ਗੁਰਦੁਆਰਾ ਸੰਤ ਬਾਬਾ ਕਪੂਰ ਸਿੰਘ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਕੇਂਦਰੀ ਟੀਮ ਵਲੋਂ ਫਾਰਮ ਮਸ਼ੀਨਰੀ ਬੈਂਕਾਂ ਦਾ ਦੌਰਾ ਤੇ ਸੀ. ਐਚ. ਸੀ. ਐਪ ਦਾ ਪ੍ਰਚਾਰ

ਹੁਸ਼ਿਆਰਪੁਰ, 18 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਝੋਨੇ ਦੀ ਪਰਾਲੀ ਦੇ ਖੇਤਾਂ 'ਚ ਹੀ ਸੁਚੱਜੇ ਪ੍ਰਬੰਧਨ ਲਈ ਜਿਥੇ ਭਾਰਤ ਸਰਕਾਰ ਵਲੋਂ ਵੱਖ-ਵੱਖ ਖੇਤੀ ਮਸ਼ੀਨਾਂ 'ਤੇ ਸਬਸਿਡੀ ਦਿੱਤੀ ਗਈ ਹੈ ਉਥੇ ਹੀ ਇਨ੍ਹਾਂ ਖੇਤੀ ਮਸ਼ੀਨਾਂ ਨੂੰ ਕਿਰਾਏ 'ਤੇ ਲੈਣ ਵਾਲੇ ...

ਪੂਰੀ ਖ਼ਬਰ »

ਸਾਂਪਲਾ ਵਲੋਂ ਮਾ: ਜੰਡਾ ਦਾ ਅੱਠਵਾਂ ਕਾਵਿ ਸੰਗ੍ਰਹਿ 'ਪੀੜਾਂ ਦੇ ਫੁੱਲ' ਲੋਕ ਅਰਪਣ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਮਾਸਟਰ ਕੁਲਵਿੰਦਰ ਸਿੰਘ ਜੰਡਾ ਦੇ ਅੱਠਵੇਂ ਕਾਵਿ ਸੰਗਹਿ੍ 'ਪੀੜਾਂ ਦੇ ਫੁੱਲ' ਦਾ ਲੋਕ ਅਰਪਣ ਸਮਾਗਮ ਬਸੀ ਗੁਲਾਮ ਹੁਸੈਨ ਦੇ ਤਲਵਾੜ ਫਾਰਮ ਵਿਖੇ ਕਰਵਾਇਆ ਗਿਆ | ਇਸ ਮੌਕੇ ਸਾਬਕ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਚੱਬੇਵਾਲ, 18 ਨਵੰਬਰ (ਪੱਤਰ ਪ੍ਰੇਰਕ)-ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਜੱਲੋਵਾਲ-ਖਨੂਰ ਵਿਖੇ ਸਮੂਹ ਸਟਾਫ਼ ਤੇ ਪ੍ਰਬੰਧਕ ਕਮੇਟੀ ਵਲੋਂ ਮੁੱਖ ਪ੍ਰਬੰਧਕ ਕੈਪਟਨ ਗੁਰਦੀਪ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਸਾਂਝੀ ਸੰਘਰਸ਼ ਕਮੇਟੀ ਮੁਕੇਰੀਆਂ ਦਾ ਵਫ਼ਦ ਸ਼ੂਗਰ ਮਿੱਲ ਮੁਕੇਰੀਆਂ ਦੇ ਮੁੱਖ ਪ੍ਰਬੰਧਕ ਨੂੰ ਮਿਲਿਆ

ਮੁਕੇਰੀਆਂ, 18 ਨਵੰਬਰ (ਰਾਮਗੜ੍ਹੀਆ)-ਗੰਨਾ ਕਾਸ਼ਤਕਾਰ ਕਿਸਾਨਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਸਬੰਧ 'ਚ ਸਾਂਝੀ ਸੰਘਰਸ਼ ਕਮੇਟੀ ਮੁਕੇਰੀਆਂ ਦਾ ਇਕ ਵਫ਼ਦ ਸ਼ੂਗਰ ਮਿਲ ਮੁਕੇਰੀਆਂ ਦੇ ਮੁੱਖ ਪ੍ਰਬੰਧਕ ਸੰਜੇ ਸਿੰਘ ਨੂੰ ਮਿਲਿਆ | ਸਾਂਝੀ ਸੰਘਰਸ਼ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

ਮਹਿਲਾ ਥਾਣਾ ਮੁਖੀ ਤੋਂ ਔਖੇ ਜਬਰ ਜਨਾਹ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਨਾਅਰੇਬਾਜ਼ੀ

ਮਾਹਿਲਪੁਰ, 18 ਨਵੰਬਰ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੀ ਇਕ ਜਬਰ ਜਨਾਹ ਪੀੜਤ ਲੜਕੀ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਵਲੋਂ ਮਹਿਲਾ ਥਾਣਾ ਇੰਚਾਰਜ ਚੱਬੇਵਾਲ ਦੇ ਇਕ ਪਾਸੜ ਰਵੱਈਏ ਤੋਂ ਦੁਖੀ ਹੋ ਕੇ ਅੱਜ ਮਾਹਿਲਪੁਰ ਵਿਖੇ ਨਾਅਰੇਬਾਜ਼ੀ ਕੀਤੀ | ਜਾਣਕਾਰੀ ...

ਪੂਰੀ ਖ਼ਬਰ »

ਸੰਗਰੂਰ 'ਚ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ-ਧੁੱਗਾ

ਬੱੁਲ੍ਹੋਵਾਲ, 18 ਨਵੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਚਾਂਗਲੀਵਾਲਾ ਵਿਖੇ ਦਲਿਤ ਸਮਾਜ ਨਾਲ ਸਬੰਧਿਤ ਜਗਮੇਲ ਸਿੰਘ ਦੀ ਮਾਰ ਕੁਟਾਈ ਤੋਂ ਬਾਅਦ ਕੀਤੇ ਗਏ ਤਸ਼ੱਦਦ ਨਾਲ ਹੋਈ ਮੌਤ ਪੂਰੇ ਸਮਾਜ ਨੂੰ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਹੈ | ਇਹ ਘਟਨਾ ਇਕ ਗੈਰ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰ ਸ਼ਹਿਰ'ਚ ਥਾਂ-ਥਾਂ ਅਹਾਤੇ ਖ਼ੁਲਵਾ ਕੇ ਕਰ ਰਹੇ ਨੇ ਮਨਮਰਜ਼ੀ ਦੀ ਵਸੂਲੀ ਫ਼ੀਸ

ਮਾਹਿਲਪੁਰ, 18 ਨਵੰਬਰ (ਦੀਪਕ ਅਗਨੀਹੋਤਰੀ)-ਸ਼ਰਾਬ ਦੇ ਸ਼ਹਿਰ ਦੇ ਠੇਕੇਦਾਰਾਂ ਵਲੋਂ ਸ਼ਰਾਬ ਵੇਚਣ ਲਈ ਸ਼ਹਿਰ ਦੀਆਂ ਚਾਰੇ ਪ੍ਰਮੁੱਖ਼ ਸੜਕਾਂ 'ਤੇ ਰੇਹੜੀ ਵਾਲਿਆਂ ਨੂੰ ਆਪੋ ਆਪਣੀਆਂ ਰੇਹੜੀਆਂ 'ਤੇ ਸ਼ਰਾਬ ਪੀਣ ਦੀ ਆਗਿਆ ਦੇ ਕੇ ਉਨ੍ਹਾਂ ਕੋਲੋਂ ਰੋਜਾਨਾ ਫ਼ੀਸ ...

ਪੂਰੀ ਖ਼ਬਰ »

ਐਮਾ ਮਾਂਗਟ ਅਧੀਨ ਆਉਂਦੇ ਪਿੰਡਾਂ 'ਚ ਲੱਗ ਰਹੇ ਨੇ ਬਿਜਲੀ ਦੇ ਭਾਰੀ ਕੱਟ

ਐਮਾ ਮਾਂਗਟ, 18 ਨਵੰਬਰ (ਗੁਰਾਇਆ)-ਪਿਛਲੇ ਕੁੱਝ ਦਿਨਾਂ ਤੋਂ ਐਮਾ ਮਾਂਗਟ ਅਧੀਨ ਆਉਂਦੇ ਪਿੰਡਾਂ 'ਚ ਬਿਜਲੀ ਵਿਭਾਗ ਵਲੋਂ ਭਾਰੀ ਕੱਟ ਲਗਾਏ ਜਾ ਰਹੇ ਹਨ, ਜਿਸ ਕਰਕੇ ਵਿਦਿਆਰਥੀਆਂ ਤੇ ਆਮ ਲੋਕਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ | ਰਾਤ ਨੂੰ ਅਕਸਰ ਹੀ ਬਿਜਲੀ 11 ਵਜੇ ਬੰਦ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪੁਰ ਭਾਈਆਂ 'ਚ ਨਗਰ ਕੀਰਤਨ

ਹੁਸ਼ਿਆਰਪੁਰ, 18 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਮੇਹਰ ਸਿੰਘ ਰਾਜਪੁਰ ਭਾਈਆਂ ਤੋਂ ਸਜਾਇਆ ਗਿਆ | ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ...

ਪੂਰੀ ਖ਼ਬਰ »

ਗੁਰਦੁਆਰਾ ਭਾਈ ਤਿਲਕੂ ਲਈ ਸੋਨੇ ਦਾ ਕਲਸ਼ ਭੇਟ

ਗੜ੍ਹਸ਼ੰਕਰ, 18 ਨਵੰਬਰ (ਧਾਲੀਵਾਲ)-ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਦੇ ਦਰਬਾਰ ਹਾਲ ਦੀ ਉਸਾਰੀ 'ਚ ਕੀਤੇ ਗਏ ਵਾਧੇ ਤੋਂ ਬਾਅਦ ਬਾਬਾ ਹਰਭਜਨ ਸਿੰਘ ਭਲਵਾਨ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਵਲੋਂ ਦਰਬਾਰ ਸਾਹਿਬ ਦੇ ਗੁੰਬਦ 'ਤੇ ਲਗਾਉਣ ਲਈ ਇਕ ...

ਪੂਰੀ ਖ਼ਬਰ »

ਕੀਰਤਨ ਸਮਾਗਮ 22 ਨੂੰ

ਚੱਬੇਵਾਲ, 18 ਨਵੰਬਰ (ਪੱਤਰ ਪ੍ਰੇਰਕ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਕਾਲਜ ਦੇ ਸਰਪ੍ਰਸਤ ਤੇ ਪ੍ਰਧਾਨ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ...

ਪੂਰੀ ਖ਼ਬਰ »

ਆਲਮਪੁਰ 'ਚ ਆਗਿਆਵੰਤੀ ਕੌਰ ਦਾ ਅੰਤਿਮ ਸੰਸਕਾਰ

ਮਿਆਣੀ, 18 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਆਲਮਪੁਰ ਵਿਖੇ ਹੈੱਡਮਾਸਟਰ ਦਿਲਬਾਗ ਸਿੰਘ, ਜਸਵੰਤ ਸਿੰਘ ਅਮਰੀਕਾ, ਗੁਰਮੀਤ ਸਿੰਘ ਅਮਰੀਕਾ, ਪਰਮਜੀਤ ਸਿੰਘ ਅਮਰੀਕਾ ਦੀ ਮਾਤਾ ਤੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਰੋਮੀ ਅਮਰੀਕਾ, ਸੁਰਿੰਦਰਪਾਲ ਸਿੰਘ ਰਾਣਾ ...

ਪੂਰੀ ਖ਼ਬਰ »

ਗੜ੍ਹਸ਼ੰਕਰ ਨੇੜਲੇ ਪਿੰਡ ਬਗਵਾਈਾ ਤੋਂ ਮਿਲਿਆ ਨਵ-ਜਨਮਿਆ ਲੜਕਾ

ਗੜ੍ਹਸ਼ੰਕਰ, 18 ਨਵੰਬਰ (ਧਾਲੀਵਾਲ)-ਲੰਘੀ ਰਾਤ ਗੜ੍ਹਸ਼ੰਕਰ ਨਾਲ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਬਗਵਾਈਾ ਤੋਂ ਨਵ-ਜਨਮਿਆਂ ਲੜਕਾ ਲਾਵਾਰਸ ਹਾਲਤ 'ਚ ਮਿਲਣ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਬਗਵਾਈਾ ਵਿਖੇ ਲੰਘੀ ਰਾਤ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਵਲੋਂ 1.47 ਕਰੋੜ ਦੀ ਲਾਗਤ ਨਾਲ ਲਗਾਏ ਟਰਾਂਸਫ਼ਾਰਮਰ ਦਾ ਉਦਘਾਟਨ

ਦਸੂਹਾ, 18 ਨਵੰਬਰ (ਭੁੱਲਰ)-ਦਸੂਹਾ ਵਿਖੇ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਵਲੋਂ 1.47 ਕਰੋੜ ਦੀ ਲਾਗਤ ਨਾਲ 66 ਕੇ. ਵੀ. ਦਸੂਹਾ ਸਬ ਸਟੇਸ਼ਨ ਲਗਾਏ ਬੀ. ਐਮ. ਵੀ. ਏ. ਪਾਵਰ ਟਰਾਂਸਫ਼ਾਰਮਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX