ਤਾਜਾ ਖ਼ਬਰਾਂ


ਜੇਕਰ ਸੁਖਬੀਰ ਸੱਚਮੁੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਚਾਹੁੰਦੇ ਹਨ ਤਾਂ ਆਪਣੀ ਪਾਰਟੀ 'ਚ ਮਤਾ ਪਾਉਣ- ਢੀਂਡਸਾ
. . .  3 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਵਲੋਂ ਆਪਣੀ ਸੰਗਰੂਰ ਰੈਲੀ ਦੌਰਾਨ ਕੀਤਾ...
ਗੁਰੂ ਘਰਾਂ ਦੇ ਪੈਸੇ ਨਾਲ ਸੁਖਬੀਰ ਆਪਣੀਆਂ ਨਿੱਜੀ ਇਮਾਰਤਾਂ ਬਣਾ ਰਿਹਾ ਹੈ- ਭਾਈ ਰਣਜੀਤ ਸਿੰਘ
. . .  28 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਦੇ ਪੈਸੇ ਨਾਲ ਆਪਣੀਆਂ ਇਮਾਰਤਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ...
ਬਲਵੰਤ ਸਿੰਘ ਰਾਮੂਵਾਲੀਆ ਅਤੇ ਰਵਿੰਦਰ ਸਿੰਘ ਵੀ ਸੰਗਰੂਰ ਰੈਲੀ 'ਚ ਪਹੁੰਚੇ
. . .  29 minutes ago
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ- ਬੰਦਿਸ਼ਾਂ ਨੂੰ ਤੋੜ ਕੇ ਉਚਾਈਆਂ ਛੂਹ ਰਹੀਆਂ ਹਨ ਦੇਸ਼ ਦੀਆਂ ਧੀਆਂ
. . .  35 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹੁਨਰ ਹਾਟ, ਪੁਲਾੜ ਅਤੇ ਕਾਪ ਕਨਵੈੱਨਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ...
ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਕੀਤੀ ਰੱਖਿਆ- ਭਾਈ ਰਣਜੀਤ ਸਿੰਘ
. . .  57 minutes ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ 3 ਸਾਲ ਮੁੱਖ ਮੰਤਰੀ ਰਹੇ...
ਸੰਗਰੂਰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚੇ ਆਗੂ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬੋਧਨ ਕਰ ਰਹੇ ਹਨ। ਰੈਲੀ 'ਚ ਮਨਜੀਤ ਸਿੰਘ...
ਗੋਆ 'ਚ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕੇ. ਹਾਦਸਾਗ੍ਰਸਤ
. . .  about 1 hour ago
ਪਣਜੀ, 23 ਫਰਵਰੀ- ਗੋਆ 'ਚ ਭਾਰਤੀ ਜਲ ਸੈਨਾ ਦੇ ਲੜਾਕੂ ਜਹਾਜ਼ ਮਿਗ-29 ਕੇ. ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਭਾਰਤੀ ਜਲ ਸੈਨਾ ਨੇ ਦੱਸਿਆ ਕਿ ਇਹ ਜਹਾਜ਼ ਆਪਣੀ ਰੁਟੀਨ ਸਿਖਲਾਈ...
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਨਹੀਂ ਰਹੇ
. . .  about 1 hour ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸ਼ਿਵ ਮੰਦਿਰ ਸਰਥਲੀ ਦੇ ਮੁਖੀ ਅਤੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ (57) ਨਹੀਂ ਰਹੇ ।ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਜਾਂਦੀ...
ਢੀਂਡਸਿਆਂ ਦੀ ਸੰਗਰੂਰ ਰੈਲੀ 'ਚ ਉਮੜਿਆ ਹਜ਼ਾਰਾਂ ਦਾ ਇਕੱਠ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਸੰਗਰੂਰ ਵਿਖੇ ਅੱਜ ਢੀਂਡਸਾ ਪਰਿਵਾਰ ਵਲੋਂ ਕੀਤੀ ਜਾ ਰਹੀ ਰੈਲੀ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਉਮੜ ਚੁੱਕਾ ਹੈ। ਰੈਲੀ 'ਚ ਸਾਬਕਾ...
ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 23 ਫਰਵਰੀ (ਹਰਮਿੰਦਰ ਸਿੰਘ)- ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਕੈਰੋਲੀਨ ਇਮਾਊਂਡ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ...
ਰਾਖਵੇਂਕਰਨ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ
. . .  about 2 hours ago
ਗੁਰੂਹਰਸਹਾਏ, 23 ਫਰਵਰੀ (ਕਪਿਲ ਕੰਧਾਰੀ)- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਵਾਲਮੀਕਿ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ...
ਲੇਹ 'ਚ ਸਭ ਤੋਂ ਉੱਚੀ ਪੱਟੀ ਤੋਂ ਜਹਾਜ਼ ਨੇ ਉਡਾਣ ਭਰੀ- ਪ੍ਰਧਾਨ ਮੰਤਰੀ ਮੋਦੀ
. . .  about 2 hours ago
31 ਜਨਵਰੀ 2020 'ਚ ਲਦਾਖ਼ 'ਚ ਇਤਿਹਾਸ ਬਣਿਆ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਯੁਵਿਕਾ ਪ੍ਰੋਗਰਾਮ ਇਸਰੋ ਦਾ ਸ਼ਲਾਘਾਯੋਗ ਕਦਮ- ਮੋਦੀ
. . .  about 2 hours ago
ਬੱਚਿਆਂ ਅਤੇ ਨੌਜਵਾਨਾਂ 'ਚ ਵਿਗਿਆਨ-ਤਕਨੀਕ ਪ੍ਰਤੀ ਦਿਲਚਸਪੀ ਵੱਧ ਰਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਹੁਨਰ ਹਾਟ 'ਚ ਲਿਆ ਬਿਹਾਰ ਦੇ ਸੁਆਦੀ ਭੋਜਨ ਦਾ ਆਨੰਦ- ਮੋਦੀ
. . .  about 2 hours ago
ਭਾਰਤ ਦੀ ਵਿਭਿੰਨਤਾ ਮਾਣ ਨਾਲ ਭਰ ਦਿੰਦੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ 'ਮਨ ਕੀ ਬਾਤ'
. . .  about 2 hours ago
ਜਲੰਧਰ 'ਚ ਫ਼ਰਨੀਚਰ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਵਿਰੁੱਧ ਕਿਸ਼ਨਗੜ੍ਹ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ
. . .  about 3 hours ago
ਮੰਗਾਂ ਪੂਰੀਆਂ ਕਰਾਉਣ ਲਈ ਅਧਿਆਪਕ ਦਲ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ
. . .  about 3 hours ago
ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭਾਰਤ ਬੰਦ, ਪਟਨਾ 'ਚ ਕਈ ਥਾਈਂ ਪ੍ਰਦਰਸ਼ਨ
. . .  about 3 hours ago
ਟਰੱਕ ਤੇ ਟੈਂਪੂ ਟਰੈਵਲ ਦੀ ਟੱਕਰ 'ਚ 11 ਮੌਤਾਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  about 4 hours ago
ਜਾਫਰਾਬਾਦ ਮੈਟਰੋ ਸਟੇਸ਼ਨ ਦੇ ਗੇਟ ਕੀਤੇ ਗਏ ਬੰਦ
. . .  about 5 hours ago
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਦੂਰੀ ਪਾਰੀ 'ਚ ਭਾਰਤ 58/1, ਅਜੇ ਵੀ 125 ਦੌੜਾਂ ਪਿੱਛੇ
. . .  about 5 hours ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
. . .  about 5 hours ago
ਵਾਲਮੀਕ ਭਾਈਚਾਰੇ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਕੇਸਾਂ ਦੀ ਪੁਸ਼ਟੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਮੱਘਰ ਸੰਮਤ 551

ਤਰਨਤਾਰਨ

ਪਰਾਲੀ ਨਾ ਸਾੜਨ ਵਾਲੇ ਕੇਵਲ ਯੋਗ ਕਿਸਾਨ ਹੀ ਮੁਆਵਜ਼ਾ ਸਕੀਮ ਲਈ ਦੇਣ ਅਰਜ਼ੀ-ਡਿਪਟੀ ਕਮਿਸ਼ਨਰ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਕਿਸਾਨੀ ਅਤੇ ਵਾਤਾਵਰਨ ਪੱਖੀ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਸਰਕਾਰ ਵਲੋਂ ਮੁਆਵਜ਼ਾ ਦੇਣ ਨਾਲ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਗਲੀਆਂ ਫ਼ਸਲਾਂ ਲਈ ਖੇਤ ਤਿਆਰ ਕੀਤੇ ਸਨ, ਉਨ੍ਹਾਂ ਦੇ ਵਾਧੂ ਖਰਚੇ ਦੀ ਭਰਪਾਈ ਹੋ ਸਕੇਗੀ | ਉਨ੍ਹਾਂ ਦੱਸਿਆ ਕਿ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ, ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂਅ 'ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਦੀ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿਚ ਗੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਖੇਤ ਦੇ ਕਿਸੇ ਵੀ ਹਿੱਸੇ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਸ਼ਰਤਾਂ ਪੂਰੀਆਂ ਕਰਦੇ ਕਿਸਾਨ ਪਰਿਵਾਰ ਦੇ ਮੁਖੀ ਵਲੋਂ ਪਿੰਡ ਦੀ ਪੰਚਾਇਤ ਕੋਲ ਉਪਲੱਬਧ ਸਵੈ-ਘੋਸ਼ਣਾ ਪੱਤਰ ਵਿਚ ਮੰਗੀ ਗਈ ਜਾਣਕਾਰੀ ਭਰ ਕੇ 30 ਨਵੰਬਰ 2019 ਤੱਕ ਪੰਚਾਇਤ ਨੂੰ ਦਿੱਤੀ ਜਾਵੇ, ਜਿਸ ਦੀ ਤਸਦੀਕ ਕਰਨ ਉਪਰੰਤ ਮੁਆਵਜ਼ੇ ਦੀ ਰਾਸ਼ੀ ਯੋਗ ਕਿਸਾਨ ਦੇ ਖਾਤੇ ਵਿਚ ਆਵੇਗੀ, ਪਰ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਖ਼ਤ ਤਾੜਨਾ ਕੀਤੀ ਹੈ ਕਿ ਕੇਵਲ ਯੋਗ ਕਿਸਾਨ ਹੀ ਅਰਜੀਆਂ ਦੇਣ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਜਿਹੇ ਵਿਅਕਤੀ ਨੇ ਅਰਜੀ ਦਿੱਤੀ, ਜਿਸ ਨੇ ਗੈਰ ਬਾਸਮਤੀ ਝੋਨੇ ਦੀ ਕਾਸ਼ਤ ਨਾ ਕੀਤੀ ਹੋਈ ਜਾਂ ਕੋਈ ਹੋਰ ਫ਼ਸਲ ਲਗਾਈ ਹੋਈ ਜਾਂ ਜਿਸ ਨੇ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਹੋਵੇ ਜਾਂ ਜਿਸ ਕੋਲ ਜ਼ਮੀਨ ਜ਼ਿਆਦਾ ਹੋਵੇ ਤਾਂ ਅਜਿਹੇ ਹਾਲਾਤਾਂ 'ਚ ਅਰਜ਼ੀ ਦੇਣ ਵਾਲੇ ਅਯੋਗ ਵਿਅਕਤੀ ਖਿਲਾਫ਼ ਅਤੇ ਉਸ ਦੀ ਅਰਜੀ ਨੂੰ ਮੁਆਵਜ਼ੇ ਲਈ ਪਾਸ ਕਰਨ ਵਾਲੇ ਅਧਿਕਾਰੀ ਕਰਮਚਾਰੀ ਖਿਲਾਫ਼ ਜੋ ਵੀ ਅਜਿਹੇ ਗੈਰਕਾਨੂੰਨੀ ਕਾਰਵਾਈ ਵਿਚ ਸ਼ਾਮਿਲ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ | ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਸਕੀਮ ਦਾ ਲਾਭ ਕੇਵਲ ਯੋਗ ਕਿਸਾਨਾਂ ਨੂੰ ਮਿਲੇ ਇਸ ਲਈ ਸਾਰੀਆਂ ਅਰਜੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਸਮੂਹ ਉਪਮੰਡਲ ਮੈਜਿਸਟ੍ਰੇਟਾਂ, ਪੰਚਾਇਤ ਅਤੇ ਸਹਿਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਦਾ ਲਾਭ ਸਹੀ ਲੋਕਾਂ ਨੂੰ ਹੀ ਮਿਲੇ | ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਪੱਸ਼ਟ ਤੌਰ ਤੇ ਸਾਰੀਆਂ ਅਰਜੀਆਂ ਦੀ ਬਰੀਕੀ ਨਾਲ ਘੋਖ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਪਰਾਲੀ ਦਾ ਨਿਪਟਾਰਾ ਰਹਿੰਦਾ ਹੈ, ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਕਿਉਂਕਿ ਜੋ ਵੀ ਅੱਗ ਲਗਾਏਗਾ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)¸ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਸੰਗਰੂਰ ਜ਼ਿਲੇ੍ਹ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ, ਪਾਣੀ ਮੰਗਣ 'ਤੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਐਸ.ਡੀ.ਐਮ. ਪੱਟੀ ਦਫ਼ਤਰ ਦਾ ਘਿਰਾਓ ਮੰਗਾਂ ਸਬੰਧੀ ਤਹਿਸੀਲਦਾਰ ਪੱਟੀ ਨੂੰ ਦਿੱਤਾ ਮੰਗ-ਪੱਤਰ

ਪੱਟੀ, 18 ਨਵੰਬਰ (ਅਵਤਾਰ ਸਿੰਘ ਖਹਿਰਾ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਐਸ.ਡੀ.ਐਮ. ਪੱਟੀ ਦਫ਼ਤਰ ਦਾ ਘਿਰਾਓ ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ, ਨਿਰੰਜਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਸੁਖਦੇਵ ...

ਪੂਰੀ ਖ਼ਬਰ »

ਨਿਸ਼ਾਨ ਐਾਡ ਮਾਲਵਾ ਬੱਸ ਟਰਾਂਸਪੋਰਟ ਦੇ ਦਫ਼ਤਰ 'ਚ ਚੋਰਾਂ ਨੇ ਲਾਈ ਸੰਨ੍ਹ

ਤਰਨ ਤਾਰਨ, 18 ਨਵੰਬਰ (ਲਾਲੀ ਕੈਰੋਂ)- ਤਰਨ ਤਾਰਨ ਦੇ ਜੰਡਿਆਲਾ ਰੋਡ ਵਿਖੇ ਸਥਿਤ ਨਿਸ਼ਾਨ ਐਾਡ ਮਾਲਵਾ ਬੱਸ ਟਰਾਂਸਪੋਰਟ ਦੇ ਦਫ਼ਤਰ ਵਿਖੇ ਚੋਰਾਂ ਵਲੋਂ ਬੀਤੀ ਰਾਤ ਸੰਨ੍ਹ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਟਰਾਂਸਪੋਰਟਰ ਕੰਵਰ ਹਰਜਿੰਦਰ ...

ਪੂਰੀ ਖ਼ਬਰ »

ਝਬਾਲ 'ਚ ਡੇਂਗੂ ਦਾ ਕਹਿਰ ਜਾਰੀ, ਪਤਨੀ ਦੀ ਡੇਂਗੂ ਨਾਲ ਮੌਤ, ਪਤੀ ਹਸਪਤਾਲ 'ਚ ਜ਼ੇਰੇ ਇਲਾਜ ਦਾਖ਼ਲ

ਝਬਾਲ, 18 ਨਵੰਬਰ (ਸੁਖਦੇਵ ਸਿੰਘ)¸ਝਬਾਲ ਖ਼ੇਤਰ 'ਚ ਡੇਂਗੂ ਤੋਂ ਪਲੇਟਲੈਟ ਸੈੱਲ ਘਟਣ ਦੇ ਵਧੇ ਪ੍ਰਕੋਪ ਨਾਲ ਅੱਡਾ ਝਰਬਾਲ ਵਿਖੇ ਇਕ ਔਰਤ ਦੀ ਮੌਤ ਹੋ ਗਈ, ਜਦਕਿ ਮਿ੍ਤਕ ਔਰਤ ਦੇ ਪਤੀ ਸਮੇਤ ਹੋਰ ਦਰਜਨਾਂ ਦੇ ਕਰੀਬ ਪਰਿਵਾਰ ਇਸ ਦੀ ਲਪੇਟ ਵਿਚ ਆ ਕੇ ਜ਼ਿੰਦਗੀ ਤੇ ਮੌਤ ਨਾਲ ...

ਪੂਰੀ ਖ਼ਬਰ »

ਹਰੀਕੇ ਪੁਲਿਸ ਵਲੋਂ 3 ਪੋਕਲੈਨ ਮਸ਼ੀਨਾਂ ਅਤੇ 5 ਟਰਾਲੇ ਕਾਬੂ, ਚਾਲਕ ਮੌਕੇ ਤੋਂ ਹੋਏ ਫਰਾਰ

ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)-ਥਾਣਾ ਹਰੀਕੇ ਪੁਲਿਸ ਨੇ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਦਿਆਂ ਬੂਹ ਹਥਾੜ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਖੱਡ 'ਤੇ ਛਾਪਾ ਮਾਰ ਕੇ ਤਿੰਨ ਪੋਕਲੈਨ ਮਸ਼ੀਨਾਂ ਅਤੇ ਪੰਜ ਘੋੜੇ ਟਰਾਲਿਆਂ ਨੂੰ ਆਪਣੇ ਕਬਜੇ ਵਿਚ ਲੈ ਲਿਆ, ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ

ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖੇਮਕਰਨ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ | ਐਸ.ਐਸ.ਪੀ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਘਰ 'ਚੋਂ ਨਕਦੀ ਅਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋਈ ਪ੍ਰੇਮਿਕਾ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਘਰ 'ਚੋਂ ਗਹਿਣੇ ਅਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਪ੍ਰੇਮਿਕਾ ਸਮੇਤ 2 ਹੋਰ ਔਰਤਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਦਰ ਵਿਖੇ ਪਿੰਡ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾਉਣ ਵਾਲੇ 9 ਕਿਸਾਨਾਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲਗਾਉਣ 'ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪ੍ਰੰਤੂ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਨੇ ਪਰਾਲੀ ਨੂੰ ਅੱਗ ...

ਪੂਰੀ ਖ਼ਬਰ »

ਨਾਰਕੋਟਿਕਸ ਸੈੱਲ ਨੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ 2 ਕਾਬੂ ਕੀਤੇ

ਪੱਟੀ, 17 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)- ਨਾਰਕੋਟਿਕਸ ਸੈੱਲ ਪੱਟੀ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ | ਇਸ ਸਬੰਧੀ ਨਾਰਕੋਟਿਕਸ ਸੈੱਲ ਪੱਟੀ ਦੇ ਇੰਚਾਰਜ ਐਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ...

ਪੂਰੀ ਖ਼ਬਰ »

ਇੰਸਪੈਕਟਰ ਪਰਮਜੀਤ ਸਿੰਘ ਨੇ ਐਸ. ਐਚ. ਓ. ਸਦਰ ਪੱਟੀ ਦਾ ਅਹੁਦਾ ਸੰਭਾਲਿਆ

ਪੱਟੀ, 18 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)- ਇੰਸਪੈਕਟਰ ਪਰਮਜੀਤ ਸਿੰਘ ਨੇ ਐਸ.ਐਚ.ਓ. ਸਦਰ ਪੱਟੀ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਪੱਟੀ ਹਲਕੇ ਵਿਚ ਅਮਨ ਕਾਨੂੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰਾ ਯਤਨ ਕਰਨਗੇ | ...

ਪੂਰੀ ਖ਼ਬਰ »

ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਸੋਹਲ ਵਲੋਂ ਵਿੱਦਿਅਕ ਟੂਰ ਲਗਵਾਇਆ

ਝਬਾਲ, 18 ਨਵੰਬਰ (ਸਰਬਜੀਤ ਸਿੰਘ) - ਪਿੰਡ ਸੋਹਲ ਦੇ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਵਲੋਂ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਇਕ ਰੋਜਾ ਵਿਦਿਅਕ ਟੂਰ ਲਗਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਛੇਹਰਟਾ ...

ਪੂਰੀ ਖ਼ਬਰ »

ਨਵ-ਜਨਮੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮਾਂ ਦਾ ਪਹਿਲਾ ਦੁੱਧ ਪਿਲਾਉਣਾ ਬਹੁਤ ਜ਼ਰੂਰੀ-ਸਿਵਲ ਸਰਜਨ

ਤਰਨ ਤਾਰਨ, 18 ਨਵੰਬਰ (ਗੁਰਪ੍ਰੀਤ ਸਿੰਘ ਕੱਦਗਿੱਲ) - ਸਿਵਲ ਸਰਜਨ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਇਥੋਂ ਦੀ ਜੱਚਾ-ਬੱਚਾ ਵਾਰਡ ਵਿਖੇ ਨਵਜਾਤ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਪੱਟੀ ਵਿਖੇ ਦੰਦਾਂ ਦੇ ਪੰਦ੍ਹਰਵਾੜੇ ਦੀ ਹੋਈ ਸ਼ੁਰੂਆਤ

ਪੱਟੀ, 18 ਨਵੰਬਰ (ਅਵਤਾਰ ਸਿੰਘ ਖਹਿਰਾ)¸ਸਿਵਲ ਹਸਪਤਾਲ ਪੱਟੀ ਵਿਖੇ ਸਿਵਲ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਐਸ.ਐਮ.ਓ. ਪੱਟੀ ਡਾ. ਸ਼ੁਦਰਸ਼ਨ ਕੁਮਾਰ ਨੇ ਦੰਦਾਂ ਦੇ ਪੰਦ੍ਹਰਵਾੜੇ ਦੀ ਰਿਬਨ ਕੱਟ ਕੇ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਡੈਂਟਲ ਸਰਜਨ ਡਾ. ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਇਨਡੋਰ ਸਟੇਡੀਅਮ ਵਿਖੇ ਭਲਕੇ ਲੱਗੇਗਾ ਜ਼ਿਲ੍ਹਾ ਪੱਧਰੀ ਮੈਗਾ ਕੈਂਪ-ਡਿਪਟੀ ਕਮਿਸ਼ਨਰ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਪਹੁੰਚਾਉਣ ਲਈ ਲਾਏ ਜਾ ਰਹੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪਾਂ ਦੀ ਲੜੀ ਤਹਿਤ ਇਸ ਵਾਰ ਦਾ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੈਗਾ ...

ਪੂਰੀ ਖ਼ਬਰ »

ਭਾਰਤੀ ਇਨਕਾਲਬੀ ਮਾਰਕਸਵਾਦੀ ਪਾਰਟੀ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ-ਤੁੜ

ਫਤਿਆਬਾਦ, 18 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਤੋਂ ਇਲਾਵਾ ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖਾਂ ਅਤੇ ਹੋਰਨਾਂ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਆਂਗਣਵਾੜੀ ਵਰਕਰਾਂ ਨੂੰ ਵੰਡੇ ਨਿਯੁਕਤੀ ਪੱਤਰ

ਮੀਆਂਵਿੰਡ, 18 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਦਫਤਰ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਹੋਇਆ, ਜਿਸ ਵਿਚ ਸੰਬੋਧਨ ਕਰਦਿਆਂ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ...

ਪੂਰੀ ਖ਼ਬਰ »

ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ

ਤਰਨ ਤਾਰਨ, 18 ਨਵੰਬਰ (ਗੁਰਪ੍ਰੀਤ ਸਿੰਘ ਕੱਦਗਿੱਲ) - ਤਰਨ ਤਾਰਨ ਨਜ਼ਦੀਕੀ ਪਿੰਡ ਕੱਕਾ ਕੰਡਿਆਲਾ ਦੇ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ | ਸ਼ਬਦੀ ...

ਪੂਰੀ ਖ਼ਬਰ »

ਮਾਤਾ ਦਲਜੀਤ ਕੌਰ ਗਿੱਲ ਨੂੰ ਵੱਡੀ ਗਿਣਤੀ 'ਚ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਝਬਾਲ, 18 ਨਵੰਬਰ (ਸਰਬਜੀਤ ਸਿੰਘ)- ਮਾਰਕੀਟ ਕਮੇਟੀ ਝਬਾਲ ਦੇ ਸਾਬਕਾ ਚੇਅਰਮੈਨ ਲਖਬੀਰ ਸਿੰਘ ਬੁਰਜ, ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਬੁਰਜ, ਮਨਜਿੰਦਰ ਸਿੰਘ ਆਸਟ੍ਰੇਲੀਆਂ, ਬਲਬੀਰ ਸਿੰਘ ਲਾਡੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਅਤੇ ...

ਪੂਰੀ ਖ਼ਬਰ »

ਪਿੰਡ ਗਗੜੇਵਾਲ ਨੇੜੇੇ ਬਿਆਸ ਦਰਿਆ 'ਚ 22-23 ਨੂੰ ਹੋਵੇਗਾ 'ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ' ਪੰਜਾਬ ਸਰਕਾਰ ਵਲੋਂ ਸੰਗਤਾਂ ਨੂੰ ਖੁੱਲ੍ਹਾ ਸੱਦਾ

ਖਡੂਰ ਸਾਹਿਬ, 18 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡ ਗਗੜੇਵਾਲ ਨੇੜੇ ਬਿਆਸ ਦਰਿਆ ਦੇ ਪਾਣੀ ਵਿਚ 22 ਅਤੇ 23 ਨਵੰਬਰ ਨੂੰ ਆਪਣੀ ਕਿਸਮ ਦਾ ਪਹਿਲਾ 'ਫ਼ਲੋਟਿੰਗ ਲਾਈਟ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਹੋਇਆ ਮਜ਼ਬੂਤ-ਜਲਾਲਉਸਮਾ

ਖਡੂਰ ਸਾਹਿਬ, 18 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਪ੍ਰਭਜੋਤ ਸਿੰਘ ਨਾਗੋਕੇ ਯੂਥ ਆਗੂ ਦੀ ਹਾਜ਼ਰੀ ਵਿਚ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ...

ਪੂਰੀ ਖ਼ਬਰ »

ਮਾ. ਗੁਰਦੀਪ ਸਿੰਘ ਝਬਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਝਬਾਲ, 18 ਨਵੰਬਰ (ਸਰਬਜੀਤ ਸਿੰਘ)-ਮਾਰਕੀਟ ਕਮੇਟੀ ਝਬਾਲ ਦੇ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ ਦੇ ਚਾਚਾ ਅਤੇ ਐਨ. ਆਰ. ਆਈ. ਜੈਦੀਪ ਸਿੰਘ ਅਤੇ ਕਰਨਦੀਪ ਸਿੰਘ ਦੇ ਪਿਤਾ ਅਤੇ ਗੁਰਰਾਜ ਸਿੰਘ ਢਿੱਲੋਂ ਦੇ ਦਾਦਾ ਮਾ. ਗੁਰਦੀਪ ਸਿੰਘ ਝਬਾਲ ਦਾ ਪਿਛਲੇ ਦਿਨੀਂ ਦਿਹਾਂਤ ਹੋ ...

ਪੂਰੀ ਖ਼ਬਰ »

ਗੁਰਦੁਆਰਾ ਫਲਾਹੀ ਸਾਹਿਬ ਬੁਰਜ ਰਾਏਕੇ ਵਿਖੇ 11ਵਾਂ ਕਵੀਸ਼ਰੀ ਦਰਬਾਰ ਕਰਵਾਇਆ

ਪੱਟੀ, 18 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਾਏਕੇ ਬੁਰਜ ਵਿਖੇ ਗੁਰਦੁਆਰਾ ਫਲਾਹੀ ਸਾਹਿਬ ਵਿਚ ਬਾਬਾ ਕਾਹਨ ਸਿੰਘ ਜੀ, ਬਾਬਾ ਕੇਹਰ ਸਿੰਘ ਦੀ ਯਾਦ ਵਿਚ ਕਵੀਸ਼ਰੀ ਦਰਬਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਪਾਇਨਲੈਡਸ ਕਾਨਵੈਂਟ ਸਕੂਲ ਵਿਖੇ ਸਹਿਣਸ਼ੀਲਤਾ ਦਿਵਸ ਮਨਾਇਆ

ਝਬਾਲ, 18 ਨਵੰਬਰ (ਸਰਬਜੀਤ ਸਿੰਘ)¸ਪਾਇਨਲੈਡਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਗੱਗੋਬੂਹਾ ਵਿਖੇ ਸਹਿਣਸ਼ੀਲਤਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਵਲੋਂ ਸਕੂਲੀ ਬੱਚਿਆਂ ਨੂੰ ਕੌਮਾਂਤਰੀ ਸਰਹੱਦ ਦਾ ਦੌਰਾ ਕਰਵਾਇਆ

ਅਮਰਕੋਟ, 18 ਨਵੰਬਰ (ਭੱਟੀ) ¸ਸੀਮਾ ਸੁਰੱਖਿਆ ਬੱਲ ਬਟਾਲੀਅਨ 103 ਵਲੋਂ ਕੇਂਦਰੀ ਵਿਦਿਆਲਾ ਅਮਰਕੋਟ ਦੇ ਬੱਚਿਆਂ ਨੂੰ ਸਰਹੱਦ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੂੰ ਹਥਿਆਰਾਂ ਤੇ ਹੋਰ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਬੱਚਿਆਂ ਨੇ ਕੌਮਾਂਤਰੀ ਸਰਹੱਦ ਬਾਰੇ ...

ਪੂਰੀ ਖ਼ਬਰ »

ਪਿ੍ੰ. ਡਾ. ਕੁਲਵਿੰਦਰ ਸਿੰਘ ਦੀ 'ਸਟਾਰ ਆਫ ਏਸ਼ੀਆ ਐਜੂਕੇਸ਼ਨ ਪੁਰਸਕਾਰ' ਲਈ ਚੋਣ

ਚੋਹਲਾ ਸਾਹਿਬ, 18 ਨਵੰਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੀ ਅਗਵਾਈ ਕਰ ਰਹੇ ਦੂਰਦਰਸ਼ੀ ਤੇ ਗੁਰਸਿੱਖ ਵਿਦਵਾਨ ਪਿੰ੍ਰ. ਡਾ. ਕੁਲਵਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ

ਸੁਰ ਸਿੰਘ, 18 ਨਵੰਬਰ (ਧਰਮਜੀਤ ਸਿੰਘ)¸ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਫਰੰਦੀਪੁਰ ਦੇ ਐਲੀਮੈਂਟਰੀ ਸਕੂਲ ਵਿਖੇ ਵਿਦਿਆਰਥੀਆਂ ਦਰਮਿਆਨ ਸੁੰਦਰ ਲਿਖਾਈ, ਭਾਸ਼ਣ, ਕਵਿਤਾ, ਆਮ ਗਿਆਨ, ਚਿੱਤਰਕਲਾ ਆਦਿ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ 'ਤੇ ਦਰਜ ਕੀਤੇ ਕੇਸ ਤੁਰੰਤ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ- ਚਾਹਲ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)- ਇੰਪਲਾਇਜ ਫੈੱਡਰੇਸ਼ਨ ਚਾਹਲ ਗਰੁੱਪ ਸਰਕਲ ਤਰਨ ਤਾਰਨ ਦੀ ਇਕ ਮੀਟਿੰਗ ਸਰਕਲ ਸਕੱਤਰ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਤਰਨ ਤਾਰਨ ਸਰਾਂ ਵਿਖੇ ਹੋਈ, ਜਿਸ ਵਿਚ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ...

ਪੂਰੀ ਖ਼ਬਰ »

'ਜਰਨੀ ਟੂ ਕਰਤਾਰਪੁਰ' ਕੈਨੇਡੀਅਨ ਸ਼ਰਧਾਲੂਆਂ ਦੀ ਬੱਸ ਖਡੂਰ ਸਾਹਿਬ ਪੁੱਜੀ

ਖਡੂਰ ਸਾਹਿਬ, 18 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਪੰਜਾਬੀ ਫਾਊਾਡੇਸ਼ਨ ਦੀ ਅਗਵਾਈ ਵਿਚ 'ਜਰਨੀ ਟੂ ਕਰਤਾਰਪੁਰ' ਨਾਂਅ ਦੀ ਬੱਸ ਪੰਦਰਾਂ ਮੁਲਕਾਂ 'ਚੋਂ ਹੁੰਦੀ ਹੋਈ ਅੱਜ ਖਡੂਰ ਸਾਹਿਬ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਵਲੋਂ ਖੇਮਕਰਨ ਬਿਜਲੀ ਘਰ ਦੇ ਗੇਟ 'ਤੇ ਜਥੇਬੰਦੀ ਦਾ ਝੰਡਾ ਲਹਿਰਾਇਆ

ਖੇਮਕਰਨ, 18 ਨਵੰਬਰ (ਰਾਕੇਸ਼ ਬਿੱਲਾ)¸ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਸਬ ਡਵੀਜ਼ਨ ਖੇਮਕਰਨ ਦੀ ਇਕੱਤਰਤਾ ਸਬ ਡਵੀਜ਼ਨ ਖੇਮਕਰਨ ਦੇ ਪ੍ਰਧਾਨ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰਾਂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਚੋਣ ਦੌਰਾਨ ਗੁਰਪ੍ਰੀਤ ਸਿੰਘ ਨਾਗੀ ਪ੍ਰਧਾਨ ਚੁਣੇ

ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਸਬ-ਡਵੀਜ਼ਨ ਹਰੀਕੇ ਪੀ. ਐਸ. ਪੀ. ਸੀ. ਐਲ. ਦੀ ਮੀਟਿੰਗ ਹਰੀਕੇ ਪੱਤਣ ਵਿਖੇ ਡਵੀਜ਼ਨ ਪ੍ਰਧਾਨ ਬਿ੍ਜ ਲਾਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਟੀ.ਐਸ.ਯੂ.ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਚੋਣ ਦੌਰਾਨ ਗੁਰਪ੍ਰੀਤ ਸਿੰੰਘ ਨਾਗੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ, ਤਿੰਨ ਫਰਾਰ

ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦ ਕਿ ਤਿੰਨ ਵਿਅਕਤੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਐਸ.ਐਸ.ਪੀ. ਧਰੁਵ ...

ਪੂਰੀ ਖ਼ਬਰ »

ਕਿਸਾਨਾਂ ਨੂੰ ਪਰਾਲੀ ਸਾਂਭਣ ਲਈ ਛੇ ਹਜ਼ਾਰ ਪ੍ਰਤੀ ਏਕੜ ਦੇਵੇ ਸਰਕਾਰ-ਪੰਨੂੰ

ਅਮਰਕੋਟ, 18 ਨਵੰਬਰ (ਭੱਟੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਇਕੱਠ ਪਿੰਡ ਮਹਿਮੂਦਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਲਹੌਰਾ ਸਿੰਘ ਕਾਲੀਆ, ਤਰਸੇਮ ਸਿੰਘ ਕਲਸੀਆਂ, ਬਲਵਿੰਦਰ ਸਿੰਘ ਮਾੜੀ ਮੇਘਾ ਦੀ ਪ੍ਰਧਾਨਗੀ ਹੇਠ ਹੋਇਆ | ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX