ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)-ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਇਕ ਵਿਆਹੁਤਾ ਔਰਤ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਉਸਦੇ ਪਤੀ 'ਤੇ ਜਬਰ ਜਨਾਹ ਤੇ ਪਤੀ ਸਮੇਤ ਉਸਦੀ ਸੱਸ, ਸਹੁਰਾ, 2 ਨਣਦਾਂ ਤੇ ਸਰਹਿੰਦ ਦੀ ਇਕ ਨਿੱਜੀ ਕਲੀਨਿਕ ਦੀ ਮਹਿਲਾ ਡਾਕਟਰ ਿਖ਼ਲਾਫ਼ ਕਥਿਤ ਜਬਰੀ ਗਰਭਪਾਤ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਹੈ | ਫ਼ਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਪਤਨੀ ਦਵਿੰਦਰ ਸਿਆਣ ਵਾਸੀ ਬ੍ਰਾਹਮਣ ਮਾਜਰਾ, ਸਰਹਿੰਦ ਨੇ ਫ਼ਤਹਿਗੜ੍ਹ ਸਾਹਿਬ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸਦਾ ਪਹਿਲਾ ਵਿਆਹ ਸਾਲ 2012 ਵਿਚ ਫ਼ਤਹਿ ਸਿੰਘ ਵਾਸੀ ਭੜੀ ਨਾਲ ਸਿੱਖ ਰੀਤੀ ਰਿਵਾਜ ਨਾਲ ਹੋਇਆ ਸੀ | ਉਸ ਤੋਂ ਬਾਅਦ ਉਸਦੇ 15 ਦਸੰਬਰ 2014 ਨੂੰ ਇਕ ਬੇਟਾ ਹੋਇਆ | ਉਸ ਤੋਂ ਬਾਅਦ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਦਾ ਸਹੁਰੇ ਪਰਿਵਾਰ ਨਾਲ ਲੜਾਈ ਝਗੜਾ ਹੋਣ ਉਪਰੰਤ ਤਲਾਕ ਹੋ ਗਿਆ ਸੀ | ਫਿਰ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਆਪਣੇ ਪੇਕੇ ਪਰਿਵਾਰ ਵਿਚ ਆਪਣੇ ਪਿਤਾ ਕੋਲ ਮੰਡੀ ਗੋਬਿੰਦਗੜ੍ਹ ਆਪਣੇ ਲੜਕੇ ਸਮੇਤ ਰਹਿਣ ਲੱਗ ਪਈ | ਉਸ ਤੋਂ ਬਾਅਦ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) 2017 ਵਿਚ ਇਕ ਅਰੀਨਾਂ ਮਾਰੂਤੀ ਦੇ ਸ਼ੋਅਰੂਮ ਵਿਚ ਨੌਕਰੀ ਕਰਨ ਲੱਗ ਪਈ, ਜਿੱਥੇ ਦਵਿੰਦਰ ਸਿਆਣ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਨਾਲ ਪਿਆਰ ਦਾ ਰਿਸ਼ਤਾ ਬਣ ਗਿਆ | ਦਵਿੰਦਰ ਸਿਆਣ ਜੋਕਿ ਵਿਆਹਿਆ ਹੋਇਆ ਸੀ ਨੇ ਆਪਣੀ ਪਤਨੀ ਨਾਲ ਤਲਾਕ ਲੈ ਲਿਆ | ਉਸ ਤੋਂ ਬਾਅਦ ਦਵਿੰਦਰ ਸਿਆਣ ਵਿਆਹ ਰਾਜਵਿੰਦਰ ਕੌਰ (ਅਸਲੀ ਨਾਂਅ ਨਹੀ) ਉਸਦੇ ਘਰ ਰਿਸ਼ਤਾ ਲੈ ਕੇ ਗਿਆ ਤਾਂ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਮਨ੍ਹਾ ਕਰ ਦਿੱਤਾ | ਦੋਵਾਂ ਦੇ ਪ੍ਰੇਮ ਸਬੰਧਾਂ ਬਾਰੇ ਜਦੋਂ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੰੂ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਕਲੇਸ਼ ਪੈ ਗਿਆ | ਉਸਤੋਂ ਬਾਅਦ ਦਵਿੰਦਰ ਸਿਆਣ, ਉਸ ਦੀਆਂ ਭੈਣਾਂ ਆਪਣੇ ਪਤੀਆਂ ਸਮੇਤ ਰਾਜਵਿੰਦਰ ਕੌਰ ਨੰੂ ਮੰਡੀ ਗੋਬਿੰਦਗੜ੍ਹ ਤੋਂ ਬ੍ਰਾਹਮਣ ਮਾਜਰਾ ਲੈ ਆਏ ਸੀ | ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਉਸ ਦਾ ਬੇਟਾ ਤੇ ਦਵਿੰਦਰ ਸਿਆਣ ਤਿੰਨੇ ਜਣੇ ਦਵਿੰਦਰ ਸਿਆਣ ਦੀ ਭੈਣ ਦੇ ਨਾਲ ਹੀ ਉਸਦੇ ਘਰ ਲੁਧਿਆਣੇ 6 ਦਿਨ ਰਹੇ | ਫਿਰ ਉਹ ਬ੍ਰਾਹਮਣ ਮਾਜਰਾ ਆ ਕੇ ਰਹਿਣ ਲੱਗ ਪਏ, ਜਿਸ ਤੋਂ ਬਾਅਦ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਨਾਲ ਦਵਿੰਦਰ ਸਿਆਣ, ਉਸਦੀ ਮਾਤਾ ਦਰਸ਼ਨ ਕੌਰ, ਪਿਤਾ ਜਸਪਾਲ ਸਿੰਘ ਮਨਸਾ ਦੇਵੀ ਮੰਦਰ ਚੰਡੀਗੜ੍ਹ ਵਿਖੇ ਗਏ ਸੀ ਜਿੱਥੇ ਦਵਿੰਦਰ ਸਿਆਣ ਨੇ ਰਾਜਵਿੰਦਰ ਕੌਰ ਨਾਲ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਫੇਰੇ ਲਏ | ਇਸ ਤੋਂ ਬਾਅਦ ਦਵਿੰਦਰ ਸਿਆਣ ਦੇ ਪਰਿਵਾਰ ਨੇ ਰਾਜਵਿੰਦਰ ਕੌਰ (ਅਸਲੀ ਨਾਂਅ ਨਹੀ) ਦੇ ਪਹਿਲੇ ਪੁੱਤਰ ਕਰਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਸਨੇ ਆਪਣੇ ਲੜਕੇ ਨੂੰ ਆਪਣੀ ਮਾਤਾ ਕੋਲ ਭੇਜ ਦਿੱਤਾ | ਪਰ ਉਸ ਤੋਂ ਬਾਅਦ ਵੀ ਸਹੁਰੇ ਪਰਿਵਾਰ ਵਾਲਿਆਂ ਨੇ ਰਾਜਵਿੰਦਰ ਕੌਰ ਦੀ ਕੁੱਟਮਾਰ ਕੀਤੀ ਉਦੋਂ ਉਹ ਗਰਭਵਤੀ ਸੀ, ਜਿਸ ਕਾਰਨ ਉਹ ਬਿਮਾਰ ਹੋ ਗਈ ਤੇ ਉਸਨੰੂ ਸਰਹਿੰਦ ਸਥਿਤ ਪ੍ਰਾਈਵੇਟ ਸੂਦ ਕਲੀਨਿਕ ਵਿਚ ਦਾਖਲ ਕਰਵਾਇਆ ਗਿਆ | ਉਥੇ ਉਸਨੂੰ ਹੋਸ਼ ਨਹੀਂ ਰਹੀ ਤੇ ਜਦੋਂ ਉਸਨੂੰ ਹੋਸ਼ ਆਈ ਤਾਂ ਉਸਦਾ ਗਰਭਪਾਤ ਹੋ ਚੁੱਕਿਆ ਸੀ | ਉਸ ਤੋਂ ਬਾਅਦ ਉਸ ਨੰੂ ਘਰ ਲੈ ਗਏ ਤੇ ਪੀੜਤਾਂ ਨੇ ਅੱਗੇ ਦੋਸ਼ ਲਗਾਏ ਕਿ ਉੱਥੇ ਉਸ ਦੇ ਪਤੀ ਦਵਿੰਦਰ ਸਿਆਣ ਨੇ ਉਸ ਦੀ ਮਰਜ਼ੀ ਤੋਂ ਬਿਨਾ ਉਸ ਨਾਲ ਸਰੀਰਕ ਸਬੰਧ ਬਣਾਏ | ਉਸਤੋਂ ਬਾਅਦ ਫਿਰ ਉਸ ਦੇ ਸਹੁਰੇ ਪਰਿਵਾਰ ਨੇ ਉਸ ਨਾਲ ਕਥਿਤ ਕੁੱਟਮਾਰ ਕੀਤੀ ਤੇ ਮੁਹੱਲੇ ਵਾਲੇ ਉਸਨੂੰ ਚੁੱਕ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲੈ ਕੇ ਆਏ | ਜਿਸ 'ਤੇ ਪੁਲਿਸ ਨੇ ਜ਼ੇਰੇ ਇਲਾਜ ਰਾਜਵਿੰਦਰ ਕੌਰ (ਕਾਲਪਨਿਕ ਨਾਂਅ) ਦੀ ਸ਼ਿਕਾਇਤ 'ਤੇ ਪਤੀ ਦਵਿੰਦਰ ਸਿਆਣ, ਨਣਦ ਇੰਦੂ ਤੇ ਲਵਲੀ, ਸੱਸ ਦਰਸ਼ਨ ਕੌਰ, ਸਹੁਰਾ ਜਸਪਾਲ ਸਿੰਘ ਤੇ ਸੂਦ ਕਲੀਨਿਕ ਦੀ ਡਾਕਟਰ ਨਿਸ਼ਾ ਸੂਦ ਦੇ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 313, 376, 120-ਬੀ ਤਹਿਤ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਮੁਕੱਦਮਾ ਦਰਜ ਕਰ ਲਿਆ | ਕਾਰਵਾਈ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਤਾਇਨਾਤ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ |
ਡਾ. ਨਿਸ਼ਾ ਸੂਦ ਅਨੁਸਾਰ-ਜਦੋਂ ਦੇਰ ਸ਼ਾਮ ਕਰੀਬ 7.30 ਵਜੇ ਡਾ. ਨੀਸ਼ਾ ਸੂਦ ਨਾਲ ਦਰਜ ਹੋਏ ਮੁਕੱਦਮੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰਭਪਾਤ ਕਰਨ ਤੋਂ ਪਹਿਲਾ ਉਨ੍ਹਾਂ ਨੇ ਪਹਿਲਾ ਗਰਭਵਤੀ ਮਹਿਲਾ ਤੋਂ ਲਿਖਤੀ ਤੌਰ 'ਤੇ ਹਸਤਾਖ਼ਰ ਕਰਵਾ ਕੇ ਪ੍ਰਵਾਨਗੀ ਲਈ ਸੀ | ਉਨ੍ਹਾਂ ਕਿਹਾ ਕਿ ਮਹਿਲਾ ਦੇ ਸਹੁਰਾ ਪਰਿਵਾਰ ਵਲੋਂ ਦੀਪਕ ਸਕੈਨਰ ਵਿਖੇ ਅਲਟਰਾਸਾੳਾੂਡ ਕਰਵਾਇਆ ਸੀ, ਜਿਸ ਵਿਚ ਡਾ. ਦੀਪਕਜੋਤ ਦੀ ਰਿਪੋਰਟ ਵਿਚ ਇਹ ਸਾਫ਼ ਲਿਖਿਆ ਹੋਇਆ ਸੀ ਕਿ ਮਹਿਲਾ ਦੇ ਪੇਟ ਵਿਚ ਬੱਚਾ ਅਧੂਰਾ ਹੈ, ਜੋਕਿ ਬਣਨਾ ਹੀ ਸ਼ੁਰੂ ਨਹੀਂ ਹੋਇਆ, ਜਿਸ ਦਾ ਗਰਭਪਾਤ ਹੋਣਾ ਜ਼ਰੂਰੀ ਸੀ |
* ਦੀਪਕ ਸਕੈਨਰ ਅਨੁਸਾਰ- ਡਾ. ਦੀਪਕਜੋਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਗਰਭਵਤੀ ਮਹਿਲਾ ਦੇ ਪੇਟ ਵਿਚ ਬੱਚਾ ਤਿਆਰ ਹੀ ਨਹੀਂ ਹੋ ਰਿਹਾ ਸੀ ਜੇਕਰ ਸਮੇਂ ਸਿਰ ਉਸਦਾ ਗਾਇਨੀ ਡਾਕਟਰ ਵਲੋਂ ਗਰਭਪਾਤ ਨਾ ਕੀਤਾ ਜਾਂਦਾ ਤਾਂ ਗਰਭਵਤੀ ਮਹਿਲਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ |
ਮੰਡੀ ਗੋਬਿੰਦਗੜ੍ਹ, 20 ਨਵੰਬਰ (ਬਲਜਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫ਼ਿਰਕਾ ਪ੍ਰਸਤੀ ਨੂੰ ਉਤਸ਼ਾਹਿਤ ਕਰਕੇ ਕੀਤੇ ਜਾ ਰਹੇ ਦੇਸ਼ ਵਿਰੋਧੀ ਕਾਰਨਾਮਿਆਂ ਦੇ ਿਖ਼ਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪਾਰਟੀ ਹਾਈ ਕਮਾਨ ਦੇ ...
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੋੜ)-ਸਮਾਣਾ ਰੋਡ 'ਤੇ ਸਥਿਤ ਪਿੰਡ ਢਕੜੱਬਾ ਨੇੜੇ ਦੋ ਕਾਰਾਂ ਦੀ ਟੱਕਰ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ | ਮਿ੍ਤਕਾਂ ਦੀ ਪਹਿਚਾਣ ਹਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਵਾਸੀਆਨ ਪਟਿਆਲਾ ਵਜੋਂ ਹੋਈ ਹੈ | ਇਸ ...
ਸੰਘੋਲ, 20 ਨਵੰਬਰ (ਗੁਰਨਾਮ ਸਿੰਘ ਚੀਨਾ)-ਸੰਘੋਲ ਪੁਲਿਸ ਦੁਆਰਾ ਇਕ ਵਿਅਕਤੀ ਦੇ ਘਰੋਂ ਮੁਖ਼ਬਰੀ ਦੇ ਆਧਾਰ 'ਤੇ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਚੌਕੀ ਇੰਚਾਰਜ ਸੰਘੋਲ ਰਾਜਵੰਤ ਸਿੰਘ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਅ.ਬ.)-ਸਿੱਖਿਆ ਵਿਭਾਗ ਪੰਜਾਬ ਵਲੋਂ 'ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ' ਸਮਾਗਮ ਤਹਿਤ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਚ ਕੀਤੇ ਸਾਰਥਿਕ ਸੁਧਾਰਾਂ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਰੰਗ ਦਿਖਾਉਣਾ ਸ਼ੁਰੂ ਕਰ ...
ਬਸੀ ਪਠਾਣਾਂ, 20 ਨਵੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਹ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਬਹੁਤ ਖ਼ੁਸ਼ ਹਨ ਅਤੇ ਆਸ ਕਰਦੇ ਹਾਂ ਕਿ ਇਸ ਨਾਲ ਦੋਹਾਂ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਅ.ਬ.)-ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਸਰਹਿੰਦ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੂੰ ਦਿੱਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਬਧੌਛੀ ਸੀਨੀਅਰ ਮੀਤ ਪ੍ਰਧਾਨ ਰੇਂਜ ਨੇ ਦੱਸਿਆ ਕਿ ...
ਖਮਾਣੋਂ, 20 ਨਵੰਬਰ (ਜੋਗਿੰਦਰ ਪਾਲ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਰੇਂਜ ਕਮੇਟੀ ਖਮਾਣੋਂ ਵਲੋਂ ਵਣ ਰੇਂਜ ਅਫ਼ਸਰ ਖਮਾਣੋਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਪਨੈਚਾਂ ਨੇ ਕੀਤੀ | ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਮਨਤੇਜ ...
ਬਸੀ ਪਠਾਣਾਂ, 20 ਨਵੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਐਸ.ਡੀ.ਐਮ. ਪਵਿੱਤਰ ਸਿੰਘ ਦੀ ਪ੍ਰੇਰਨਾ ਨਾਲ ਨਗਰ ਕੌਾਸਲ ਵਲੋਂ ਅੱਜ ਪੋਲੀਥੀਨ ਦੀ ਵਰਤੋਂ ਨਾ ਕਰਨ ਬਾਰੇ ਮੁਹਿੰਮ ਤੇਜ਼ ਕਰਨ ਤੇ ਜਨਤਾ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿਚ ਇਕ ਪ੍ਰਭਾਵਸ਼ਾਲੀ ਰੈਲੀ ...
ਨੰਦਪੁਰ ਕਲੌੜ, 20 ਨਵੰਬਰ (ਜਰਨੈਲ ਸਿੰਘ ਧੁੰਦਾ)-'ਪੜ੍ਹੋ ਪੰਜਾਬ ਪੜ੍ਹਾਓ' ਪੰਜਾਬ ਤਹਿਤ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਦੀ ਅਗਵਾਈ ਵਿਚ ਕਰਵਾਏ, ਜਿਸ ...
ਬਸੀ ਪਠਾਣਾਂ, 20 ਨਵੰਬਰ (ਗੁਰਬਚਨ ਸਿੰਘ ਰੁਪਾਲ)-ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਨਕ ਸ਼ਾਖਾ ਵਲੋਂ ਪ੍ਰਧਾਨ ਅਜੇ ਮਲਹੋਤਰਾ ਦੀ ਅਗਵਾਈ ਹੇਠ 'ਭਾਰਤ ਕੋ ਜਾਨੋ' ਪ੍ਰਤੀਯੋਗਤਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ ਜਿਸ ਵਿਚ 16 ਸਕੂਲਾਂ ਦੇ 400 ਦੇ ਕਰੀਬ ...
ਅਮਲੋਹ, 20 ਨਵੰਬਰ (ਸੂਦ)-ਹਲਕਾ ਅਮਲੋਹ ਦੇ ਪਿੰਡ ਰਾਏਪੁਰ ਚੌਬਦਾਰਾ ਵਿਖੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੜਕੇ-ਲੜਕੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਲੜਕੇ ਲੜਕੀਆਂ ਨੇ ਹਿੱਸਾ ਲਿਆ | ਇਸ ਮੌਕੇ ਲੜਕੀਆਂ ਦੇ 5 ਤੋਂ 10 ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇਸ਼ ਦੀ ਆਰਥਿਕਤਾ ਵਿਚ ਸਹਿਕਾਰਤਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਸਹਿਕਾਰੀ ਬੈਂਕ ਤੇ ਸਹਿਕਾਰੀ ਸਭਾਵਾਂ ਸਮੇਂ-ਸਮੇਂ ਤੇ ਕਿਸਾਨਾਂ ਨੂੰ ਫ਼ਸਲੀ ਕਰਜ਼ੇ, ਖਾਦਾਂ, ਬੀਜ ਅਤੇ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਹਰਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ 'ਚਿਲਡਰਨ ਸਾਇੰਸ ਕਾਂਗਰਸ' ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਮਨਪ੍ਰੀਤ ਸਿੰਘ)-ਲਾਅਰੈਂਸ ਗਲੋਬਲ ਸਕੂਲ, ਆਦਮਪੁਰ ਫ਼ਤਹਿਗੜ੍ਹ ਸਾਹਿਬ ਵਿਚ ਬਾਲ ਸੁਰੱਖਿਆ ਯੂਨਿਟ ਫ਼ਤਹਿਗੜ੍ਹ ਸਾਹਿਬ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਲਾਅਰੈਂਸ ਗਲੋਬਲ ਸਕੂਲ ਵਿਚ 'ਚੰਗਾ ਅਤੇ ਮਾੜਾ ਸਪਰਸ਼' ਵਿਸ਼ੇ ...
ਸਲਾਣਾ, 20 ਨਵੰਬਰ (ਗੁਰਚਰਨ ਸਿੰਘ ਜੰਜੂਆ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਅਮਲੋਹ ਦੇ ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਸੈਂਟਰ ਸਕੂਲ ਸ਼ਮਸ਼ਪੁਰ 'ਚ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ ਵਿਚ ਸੈਂਟਰ ਦੇ 10 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ...
ਫ਼ਤਹਿਗੜ੍ਹ ਸਾਹਿਬ/ਸਲਾਣਾ, 20 ਨਵੰਬਰ (ਗੁਰਚਰਨ ਸਿੰਘ ਜੰਜੂਆ)-ਨਗਰ ਕੌਾਸਲ ਅਮਲੋਹ ਦੇ ਸਾਬਕਾ ਪ੍ਰਧਾਨ, ਸੀਨੀਅਰ ਐਡਵੋਕੇਟ ਅਤੇ ਅਗਾਂਹਵਧੂ ਕਿਸਾਨ ਤੇਜਵੰਤ ਸਿੰਘ ਧਾਮੀ ਜੋ 30 ਏਕੜ ਦੀ ਖੇਤੀ ਕਰਦਾ ਹੈ ਨੇ ਪਿਛਲੇ 2 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਅਤੇ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)-ਬੀਬੀ ਗੁਰਦੇਵ ਕੌਰ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਘਰੇਲੂ ਚੀਜ਼ਾਂ ਦਿੱਤੀਆਂ ਗਈਆਂ | ਸਟੇਟ ਬੈਂਕ ਆਫ਼ ਇੰਡੀਆ ਦੇ ਸਾਬਕਾ ਮੈਨੇਜਰ ਮੇਜਰ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ...
ਖਮਾਣੋਂ, 20 ਨਵੰਬਰ (ਜੋਗਿੰਦਰ ਪਾਲ)-ਪ੍ਰਵੀਨ ਰਾਣਾ ਉੱਪ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਤੇ ਰਵਿੰਦਰ ਸਿੰਘ ਮਨੈਲਾ ਚੇਅਰਮੈਨ ਪੇਂਡੂ ਵਿਕਾਸ ਸੈੱਲ ਕਾਂਗਰਸ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ...
ਖਮਾਣੋਂ, 20 ਨਵੰਬਰ (ਜੋਗਿੰਦਰ ਪਾਲ)-ਪ੍ਰਵੀਨ ਰਾਣਾ ਉੱਪ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਤੇ ਰਵਿੰਦਰ ਸਿੰਘ ਮਨੈਲਾ ਚੇਅਰਮੈਨ ਪੇਂਡੂ ਵਿਕਾਸ ਸੈੱਲ ਕਾਂਗਰਸ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ...
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ | ਇਸ ਮੌਕੇ ਐਸੋਸੀਏਸ਼ਨ ਵਲੋਂ ਨਵੇਂ ਅਹੁਦੇਦਾਰ ਚੁਣੇ ਗਏ | ਜਿਨ੍ਹਾਂ ਵਿਚ ਗੁਰਚਰਨ ਸਿੰਘ ਭਾਟੀਆ ਨੂੰ ...
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਮਹਿੰਗੇ ਵਿਆਹ ਸਮਾਗਮਾਂ ਨੂੰ ਛੱਡ ਕੇ ਸਾਦੇ ਵਿਆਹ ਕਰਨ ਨੂੰ ਤਰਜ਼ੀਹ ...
ਮੰਡੀ ਗੋਬਿੰਦਗੜ੍ਹ, 20 ਨਵੰਬਰ (ਮੁਕੇਸ਼ ਘਈ)-ਐਸ.ਐਨ.ਏ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ ਹੋ ਗਿਆ ਹੈ | ਇਸ ਅੰਤਿਮ ਦਿਨ ਦੇ ਮੁੱਖ ਮਹਿਮਾਨ ਐਸ.ਡੀ.ਐਮ. ਅਮਲੋਹ ਆਨੰਦ ਸਾਗਰ ਸ਼ਰਮਾ ਨੇ ਜੋਤ ਜਗ੍ਹਾ ਕੇ ਸਮਾਗਮ ਦਾ ਸ਼ੁੱਭ ਆਰੰਭ ...
ਮੰਡੀ ਗੋਬਿੰਦਗੜ੍ਹ, 20 ਨਵੰਬਰ (ਬਲਜਿੰਦਰ ਸਿੰਘ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਜ਼ਿਆਦਾਤਰ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕਿਆਂ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਵੱਡੇ ਪੈਮਾਨੇ 'ਤੇ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ | ਜਿਸਦੇ ਚੱਲਦਿਆਂ ...
ਪਟਿਆਲਾ, 20 ਨਵੰਬਰ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਦਿਹਾਤੀ ਹਲਕੇ ਦੇ ਮੁੱਖ ਸੇਵਾਦਾਰ ਪਟਿਆਲਾ ਦਿਹਾਤੀ ਦੇ ਹਲਕਾ ਮੁਖੀ ਤੇ ਯੂਥ ਅਕਾਲੀ ਦਲ ਮਾਲਵਾ ਜੋਨ 2 ਐਡਵੋਕੇਟ ਸਤਬੀਰ ਸਿੰਘ ਖੱਟੜਾ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ...
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੋੜ)-ਡੀ.ਐਸ.ਪੀ. ਪਿ੍ਥਵੀ ਸਿੰਘ ਚਹਿਲ ਨੇ ਅੱਜ ਥਾਣਾ ਲਹੋਰੀ ਗੇਟ ਦੇ ਮੁਖੀ ਵਜੋਂ ਆਹੁਦਾ ਸੰਭਾਲਿਆ ਹੈ | ਇਸ ਦੌਰਾਨ ਉਨ੍ਹਾਂ ਆਖਿਆ ਕਿ ਉਹ ਪਬਲਿਕ ਨਾਲ ਮਿਲ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ ਕਰਨਗੇ | ...
ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਸਕਿਉਰਿਟੀ ਅਫ਼ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਮਰਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਨੰਬਰ 174 ਧਾਰਾ 354 ਸੀ ਆਈ ਪੀ.ਸੀ. ਤਹਿਤ ਧਰੁਵ ਗਾਂਗਟ ਪੁੱਤਰ ਗੁਰਮੇਲ ਸਿੰਘ ...
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਜ਼ਿਲ੍ਹੇ 'ਚ ਇਸ ਵਾਰ ਸਾਲ 2018 ਦੇ ਮੁਕਾਬਲੇ ਡੇਂਗੂ ਦੇ ਕੇਸਾਂ ਵਿਚ 92 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ | ਡੇਂਗੂ ਪ੍ਰਤੀ ਜਾਗਰੂਕਤਾ ਤੇ ਡੇਂਗੂ ਦੇ ਲਾਰਵੇ ਦੀ ਪੈਦਾਇਸ਼ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਤੇ ...
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਪੁਲਿਸ ਨੇ ਵੱਖ-ਵੱਖ ਕੁੱਟਮਾਰ ਦੇ ਮਾਮਲਿਆਂ 'ਚ 13 ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਵਾਹਿਦ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦੱਸਿਆ ਕਿ 15 ਨਵੰਬਰ ਵਾਲੇ ਦਿਨ ਰਾਤੀਂ 8 ਵਜੇ ...
ਮੰਡੀ ਗੋਬਿੰਦਗੜ੍ਹ, 20 ਨਵੰਬਰ (ਬਲਜਿੰਦਰ ਸਿੰਘ)-ਗੋਬਿੰਦਗੜ੍ਹ ਵਾਕਰਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਆਗਾਮੀ 24 ਨਵੰਬਰ ਨੂੰ ਸਥਾਨਕ ਜੀ.ਟੀ. ਰੋਡ ਸਥਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਖ਼ਾਲਸਾ) ਦੇ ਖੇਡ ਮੈਦਾਨ ਵਿਚ ਕਰਵਾਈ ...
ਮੰਡੀ ਗੋਬਿੰਦਗੜ੍ਹ, 20 ਨਵੰਬਰ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਕੁੰਭੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਟਰ ਪੱਧਰੀ ਵਿੱਦਿਅਕ ਤੇ ਸਹਿਤਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਜਿਸ ...
ਸੰਘੋਲ, 20 ਨਵੰਬਰ (ਗੁਰਨਾਮ ਸਿੰਘ ਚੀਨਾ)-ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੁਆਰਾ ਪੋਹਲੋ ਮਾਜਰਾ ਸਹਿਕਾਰੀ ਸਭਾ ਦਾ ਦੌਰਾ ਕੀਤਾ ਗਿਆ ਤੇ ਸਕੱਤਰ ਅਵਤਾਰ ਸਿੰਘ ਤਾਰੀ ਤੋਂ ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਵਿਧਾਇਕ ਦੁਆਰਾ ਸਭਾ ਦਾ ...
ਨੋਗਾਵਾਂ, 20 ਨਵੰਬਰ (ਰਵਿੰਦਰ ਮੌਦਗਿਲ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੀ ਮੀਟਿੰਗ ਪ੍ਰਧਾਨ ਆਰ.ਐਨ ਸ਼ਰਮਾ ਦੀ ਅਗਵਾਈ ਹੇਠ ਨੂਰਮਹਿਲ ਹੋਟਲ ਵਿਖੇ ਹੋਈ | ਇਸ ਵਿਚ ਆਈ.ਏ.ਐਸ. ਜਸਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਬਤੌਰ ਮੁੱਖ ਮਹਿਮਾਨ ਅਤੇ ਸਿਵਲ ...
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ 'ਤੇ ਪਿੰਡ ਖਰੌੜਾ ਸਥਿਤ ਜੀ.ਐਮ. ਮੈਰਿਜ ਪੈਲੇਸ ਵਲੋਂ ਲਗਾਤਾਰ ਬੁਕਿੰਗ ਜਾਰੀ ਹੈ ਤੇ ਭਾਰੀ ਛੋਟ ਵੀ ਦਿੱਤੀ ਜਾ ਰਹੀ ਹੈ | ਜੀ.ਐਮ. ਮੈਰਿਜ ਪੈਲੇਸ ਦੇ ਐਮ.ਡੀ. ਹਰੀ ਸਿੰਘ ਚੰੁਨ੍ਹੀ ਮਾਜਰੇ ਵਾਲਿਆਂ ਨੇ ਦੱਸਿਆ ਕਿ ...
ਖਮਾਣੋਂ, 20 ਨਵੰਬਰ (ਜੋਗਿੰਦਰ ਪਾਲ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਵਿਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਨੇ ਮਨੋਰਥ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਹਿੰਦ ਮੰਡੀ ਵਿਖੇ ਕਾਰਵਾਈ ਜ਼ਿਲ੍ਹਾ ਪੱਧਰੀ ਚਿਲਡਰਨ ...
ਸੰਘੋਲ, 20 ਨਵੰਬਰ (ਗੁਰਨਾਮ ਸਿੰਘ ਚੀਨਾ)-ਪਿੰਡ ਪੋਹਲੋ ਮਾਜਰਾ ਵਿਖੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਵਿਕਾਸ ਕਾਰਜਾਂ ਦੀ ਇੰਟਰਲਾਕ ਟਾਈਲਾਂ ਲਗਾ ਕੇ ਸ਼ੁਰੂਆਤ ਕਰਵਾਈ | ਇਸ ਮੌਕੇ ਵਿਧਾਇਕ ਜੀ.ਪੀ. ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX