ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  18 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  30 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  41 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 3 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 3 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 3 hours ago
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  1 minute ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 4 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 4 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  about 5 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 5 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 5 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 5 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 5 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 6 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 6 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 7 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 7 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 8 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 8 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 8 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 9 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 10 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 10 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਯੂਥ ਕਾਂਗਰਸ ਚੋਣਾਂ 2019
ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਦੀ ਦੌੜ 'ਚ ਸ਼ਾਮਿਲ 5 ਉਮੀਦਵਾਰ-ਜ਼ਿਲ੍ਹੇ 'ਚ 15585 ਵੋਟਾਂ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਜੋ ਕਿ 30 ਨਵੰਬਰ ਤੋਂ 2 ਦਸੰਬਰ ਤੱਕ ਹੋਣ ਜਾ ਰਹੀਆਂ ਹਨ ਦੇ ਸਿਰ 'ਤੇ ਆਉਂਦਿਆਂ ਹੀ ਜ਼ਿਲਿ੍ਹਆਂ 'ਚ ਕਾਂਗਰਸ ਯੂਥ ਆਗੂਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਜੇਕਰ ਜ਼ਿਲ੍ਹਾ ਗੁਰਦਾਸਪੁਰ ਦੇ ਯੂਥ ਆਗੂਆਂ 'ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ 'ਚ ਕੁੱਲ 5 ਉਮੀਦਵਾਰ ਸ਼ਾਮਿਲ ਹਨ, ਜਿਨ੍ਹਾਂ ਵਿਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ, ਸਾਬਕਾ ਲੋਕ ਸਭਾ ਕਾਂਗਰਸ ਯੂਥ ਦੇ ਸਕੱਤਰ ਅਤੇ ਮੌਜੂਦਾ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਬਲਜੀਤ ਸਿੰਘ ਪਾਹੜਾ, ਕਾਦੀਆਂ ਤੋਂ ਰਾਹੁਲ ਸ਼ਰਮਾ, ਬਟਾਲਾ ਤੋਂ ਅਮਿਤਪਾਲ ਸਿੰਘ, ਦੀਨਾਨਗਰ ਤੋਂ ਦੀਪਕ ਰਾਜ ਅਤੇ ਗੁਰਦਾਸਪੁਰ ਤੋਂ ਜਗਬੀਰ ਸਿੰਘ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਸਿਰਫ਼ ਗੁਰਦਾਸਪੁਰ ਹਲਕੇ ਅੰਦਰ ਹੀ 9130 ਯੂਥ ਕਾਂਗਰਸੀ ਵਰਕਰਾਂ ਦੀ ਮੈਂਬਰਸ਼ਿਪ ਹੈ ਜੋ ਕਿ ਬਾਕੀ ਸਾਰੇ ਹਲਕਿਆਂ ਦੀ ਮੈਂਬਰਸ਼ਿਪ ਨੰੂ ਵੀ ਮਿਲਾ ਕੇ ਉਨ੍ਹਾਂ ਤੋਂ ਦੁੱਗਣੀ ਹੁੰਦੀ ਹੈ, ਕਿਉਂਕਿ ਡੇਰਾ ਬਾਬਾ ਨਾਨਕ ਵਿਖੇ 1644, ਕਾਦੀਆਂ 1991, ਬਟਾਲਾ 1123, ਫ਼ਤਿਹਗੜ੍ਹ ਚੂੜੀਆਂ 450, ਦੀਨਾਨਗਰ 871 ਅਤੇ ਸ੍ਰੀ ਹਰਗੋਬਿੰਦਪੁਰ 371 ਯੂਥ ਕਾਂਗਰਸ ਦੀ ਮੈਂਬਰਸ਼ਿਪ ਹੈ | ਜਿਸ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਗੁਰਦਾਸਪੁਰ ਦੇ ਬਲਜੀਤ ਸਿੰਘ ਪਾਹੜਾ ਆਸਾਨੀ ਨਾਲ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਬਣ ਸਕਦੇ ਹਨ, ਕਿਉਂਕਿ ਗੁਰਦਾਸਪੁਰ ਤੋਂ ਇਲਾਵਾ ਦੀਨਾਨਗਰ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਵੀ ਉਨ੍ਹਾਂ ਨੰੂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੌਧਰੀ ਦਾ ਥਾਪੜਾ ਹੈ | ਇਸੇ ਤਰ੍ਹਾਂ ਹਲਕਾ ਪ੍ਰਧਾਨਾਂ ਦੀ ਦੌੜ ਵਿਚ ਗੁਰਦਾਸਪੁਰ ਤੋਂ ਨਕੁਲ ਮਹਾਜਨ ਅਤੇ ਗੁਰਜੀਤ ਸਿੰਘ, ਡੇਰਾ ਬਾਬਾ ਨਾਨਕ ਤੋਂ ਤੇਜਬੀਰ ਸਿੰਘ ਤੇ ਸੁਰਜਣ ਸਿੰਘ, ਬਟਾਲਾ ਤੋਂ ਪ੍ਰਭਜੋਤ ਸਿੰਘ, ਅਮਨਦੀਪ ਸਿੰਘ ਤੇ ਨਿਤਿਨ ਜੀਤ ਸਿੰਘ, ਫ਼ਤਿਹਗੜ੍ਹ ਚੂੜੀਆਂ ਤੋਂ ਜਤਿੰਦਰਪਾਲ ਸਿੰਘ ਅਤੇ ਸੁਖਬੀਰ ਸਿੰਘ, ਦੀਨਾਨਗਰ ਤੋਂ ਅਜੇਪਾਲ ਸਿੰਘ ਅਤੇ ਰਮਣੀਕ ਸਿੰਘ, ਸ੍ਰੀ ਹਰਗੋਬਿੰਦਪੁਰ ਤੋਂ ਹਰਮਨਦੀਪ ਸਿੰਘ ਅਤੇ ਕਰਨ ਕੁਮਾਰ ਸ਼ਾਮਿਲ ਹਨ | ਜਦੋਂ ਕਿ ਕਾਦੀਆਂ ਤੋਂ 10 ਦੇ ਕਰੀਬ ਉਮੀਦਵਾਰ ਹਲਕਾ ਪ੍ਰਧਾਨ ਦੀ ਦੌੜ 'ਚ ਹਨ | ਇੱਥੇ ਇਹ ਵੀ ਦੱਸ ਦਈਏ ਕਿ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਜ਼ਿਲ੍ਹਾ ਪ੍ਰਧਾਨ ਬਣੇਗਾ ਅਤੇ 4 ਉਪ ਪ੍ਰਧਾਨਾਂ ਦੀ ਚੋਣ ਕੀਤੀ ਜਾਵੇਗੀ | ਇਨ੍ਹਾਂ 4 ਉਪ ਪ੍ਰਧਾਨਾਂ ਵਿਚ ਇਕ ਸੀਟ ਮਹਿਲਾ ਉਮੀਦਵਾਰ ਦੀ ਹੋਵੇਗੀ, ਦੋ ਜਨਰਲ ਅਤੇ ਇਕ ਐਸ.ਸੀ/ਐਸ.ਟੀ ਕੋਟੇ 'ਚ ਹੋਵੇਗੀ | ਇਹ ਵੀ ਚਰਚਾ ਹੈ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜ ਰਹੇ ਬਲਜੀਤ ਸਿੰਘ ਪਾਹੜਾ ਕੋਲ ਪੁਰਾਣਾ ਤਜਰਬਾ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨ ਵੀ ਰਹਿ ਚੁੱਕੇ ਹਨ | ਇਸ ਲਈ ਉਨ੍ਹਾਂ ਨੰੂ ਇਸ ਦਾ ਲਾਭ ਮਿਲ ਸਕਦਾ ਹੈ | ਇਸੇ ਤਰ੍ਹਾਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਗੁਰਦਾਸਪੁਰ ਤੋਂ ਐਡਵੋਕੇਟ ਬਲਜੀਤ ਸਿੰਘ ਪਾਹੜਾ, ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਕਨਵਰ ਬਾਜਵਾ ਅਤੇ ਕਿਰਨਪ੍ਰੀਤ ਸਿੰਘ ਪਾਹੜਾ ਦੇ ਨਾਂਅ ਸਾਹਮਣੇ ਆਏ ਸਨ | ਪਰ ਇਨ੍ਹਾਂ 'ਚੋਂ ਪੰਜਾਬ ਜਨਰਲ ਸਕੱਤਰ ਦੀ ਚੋਣ ਕਨਵਰ ਬਾਜਵਾ ਅਤੇ ਕਿਰਨਪ੍ਰੀਤ ਸਿੰਘ ਪਾਹੜਾ ਹੀ ਲੜ ਰਹੇ ਹਨ | ਇਨ੍ਹਾਂ ਚੋਣਾਂ ਦੇ ਚੱਲਦਿਆਂ ਸਾਰੇ ਹੀ ਉਮੀਦਵਾਰ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਦੀ ਜੱਦੋ ਜਹਿਦ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਚੋਣਾਂ ਤੋਂ ਬਾਅਦ ਹੋ ਜਾਵੇਗਾ |

ਅੰਗਰੇਜ਼ੀ ਸ਼ਰਾਬ ਸਮੇਤ ਇਕ ਕਾਬੂ

ਨਿੱਕੇ ਘੁੰਮਣ, 20 ਨਵੰਬਰ (ਸਤਬੀਰ ਸਿੰਘ ਘੁੰਮਣ)-ਪੁਲਿਸ ਥਾਣਾ ਘੁੰਮਣ ਕਲਾਂ ਵਲੋਂ ਦੌਰਾਨੇ ਗਸ਼ਤ ਅੰਗਰੇਜ਼ੀ ਸ਼ਰਾਬ ਸਮੇਤ ਇਕ ਨੂੰ ਕਾਬੂ ਕਰਨ ਦੀ ਖ਼ਬਰ ਹੈ | ਥਾਣਾ ਮੁਖੀ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਐੱਚ.ਸੀ. ਸੁਖਜਿੰਦਰ ਸਿੰਘ ਆਧਾਰਿਤ ਪੁਲਿਸ ਪਾਰਟੀ ...

ਪੂਰੀ ਖ਼ਬਰ »

3 ਦਿਨ ਚੱਲੇ ਮੋਬਾਈਲ ਡਿਜੀਟਲ ਮਿਊਜ਼ੀਅਮ 'ਚ ਸੰਗਤਾਂ ਨੇ ਕੀਤੀ ਸ਼ਿਰਕਤ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 3 ਦਿਨ ਕਰਵਾਏ ਮੋਬਾਈਲ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ 'ਚ ਸੰਗਤਾਂ ਨੇ ਪਰਿਵਾਰਾਂ ਸਮੇਤ ...

ਪੂਰੀ ਖ਼ਬਰ »

ਬੇਰਿੰਗ ਕਾਲਜੀਏਟ ਸਕੂਲ ਵਿਖੇ ਪਾਣੀ ਬਚਾਉਣ ਹਿਤ ਸਹੁੰ ਚੁੱਕ ਸਮਾਗਮ

ਬਟਾਲਾ, 20 ਨਵੰਬਰ (ਕਾਹਲੋਂ)-ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਪਿ੍ੰ: ਡਾ. ਰਾਜਨ ਚੌਧਰੀ ਦੀ ਪ੍ਰਧਾਨਗੀ ਹੇਠ ਵਿੱਦਿਆ ਭਾਰਤੀ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਣੀ ਬਚਾਉਣ ਹਿਤ ਇਕ ਸਹੁੰ ...

ਪੂਰੀ ਖ਼ਬਰ »

ਆਨਲਾਈਨ ਰਜਿਸਟੇ੍ਰਸ਼ਨ ਦੀ ਪੁਸ਼ਟੀ ਹੋਣ ਦੇ ਬਾਵਜੂਦ ਸ਼ਰਧਾਲੂ ਜੋੜਾ ਬਿਨਾਂ ਦਰਸ਼ਨ ਵਾਪਸ ਪਰਤਿਆ

ਡੇਰਾ ਬਾਬਾ ਨਾਨਕ, 20 ਨਵੰਬਰ (ਵਿਜੇ ਸ਼ਰਮਾ)-ਆਨਲਾਈਨ ਰਜਿਸਟੇ੍ਰਸ਼ਨ ਦੀ ਪੁਸ਼ਟੀ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਅਧਿਕਾਰੀਆਂ ਵਲੋਂ ਸਹਿਯੋਗ ਨਾ ਕੀਤੇ ਜਾਣ ਤੋਂ ਸ਼ਰਧਾਲੂ ਨਾਖੁਸ਼ ਹਨ | ਆਨਲਾਈਨ ...

ਪੂਰੀ ਖ਼ਬਰ »

ਗੁਡਵਿਲ ਸਕੂਲ 'ਚ ਸੱਭਿਆਚਾਰਕ ਅਤੇ ਕਲਾਤਮਕ ਪ੍ਰੋਗਰਾਮ ਕਰਵਾਇਆ

ਬਟਾਲਾ, 20 ਨਵੰਬਰ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸੰਯੁਕਤ ਰਾਸ਼ਟਰ ਵਿਸ਼ਵ ਬਾਲ ਦਿਵਸ ਨੂੰ ਸਮਰਪਿਤ ਮੇਲਾ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਨੌਵੀਂ ਜਮਾਤ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਧਾਰਮਿਕ ਗੀਤ ਨਾਲ ਕੀਤੀ | ਇਸ ਮੇਲੇ ...

ਪੂਰੀ ਖ਼ਬਰ »

ਸੱਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਦੇ ਇਨਾਮ ਵੰਡ ਸਮਾਰੋਹ ਲਈ ਬੱਸਾਂ ਰਵਾਨਾ

ਬਟਾਲਾ, 20 ਨਵੰਬਰ (ਕਾਹਲੋਂ)-ਸੱਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਜਲੰਧਰ ਡੀ.ਏ.ਵੀ. ਇੰਸਟੀਚਿਊਟ ਵਿਖੇ 13ਵੇਂ ਇਨਾਮ ਵੰਡ ਸਮਾਗਮ ਵਿਚ ਭਾਗ ਲੈਣ ਲਈ ਬਟਾਲਾ ਤੋਂ 2 ਬੱਸਾਂ ਦਾ ਕਾਫ਼ਲੇ ਨੂੰ ਸਬਜ਼ੀ ਮੰਡੀ ਦੇ ਪ੍ਰਧਾਨ ਰਾਜੀਵ ਖੁੱਲਰ ਅਤੇ ਸਮਾਜ ਸੇਵਕ ਮਾਸਟਰ ਜੋਗਿੰਦਰ ...

ਪੂਰੀ ਖ਼ਬਰ »

ਕਿਸਾਨਾਂ ਨੂੰ ਚੁਫ਼ੇਰਿਓਾ ਮਾਰ-ਬਾਸਮਤੀ 1121 ਦੇ ਰੇਟ 'ਚ ਵੱਡੀ ਗਿਰਾਵਟ

ਨਿੱਕੇ ਘੁੰਮਣ, 20 ਨਵੰਬਰ (ਸਤਬੀਰ ਸਿੰਘ ਘੁੰਮਣ)-ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਨੂੰ ਇਸ ਵਾਰ ਬਾਸਮਤੀ 1121 ਨੇ ਆਰਥਿਕ ਪੱਖੋਂ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ | ਇਕ ਤਾਂ ਪ੍ਰਤੀ ਏਕੜ ਬਾਸਮਤੀ ਦਾ ਝਾੜ 8 ਤੋਂ 12 ਕੁਇੰਟਲ ਦੇ ਨੇੜੇ-ਤੇੜੇ ਰਹਿਣ ਅਤੇ ਰੇਟ ...

ਪੂਰੀ ਖ਼ਬਰ »

ਲੋਕਾਂ ਦਾ ਸਵਾਗਤ ਕਰਦੇ ਹਨ ਸ਼ਹਿਰ ਦੇ ਮੁੱਖ ਰਸਤੇ 'ਤੇ ਲੱਗੇ ਕੂੜੇ ਦੇ ਢੇਰ

ਗੁਰਦਾਸਪੁਰ, 20 ਨਵੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਸ਼ਹਿਰ ਅੰਦਰ ਦਾਖ਼ਲ ਹੁੰਦਿਆਂ ਹੀ ਰਸਤਿਆਂ 'ਚ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਬਾਹਰ ਤੋਂ ਆਉਂਦੇ ਲੋਕਾਂ ਦਾ ਸਵਾਗਤ ਕਰਦੇ ਹਨ | ਇਹ ਕੂੜੇ ਦੇ ਢੇਰ ਸਵੱਛ ਭਾਰਤ ਮੁਹਿੰਮ ਦੀਆਂ ...

ਪੂਰੀ ਖ਼ਬਰ »

ਤਾਰੋਂ ਪਾਰ ਜ਼ਮੀਨ ਵਾਹੁਣ ਵਾਸਤੇ ਕਈ-ਕਈ ਦਿਨ ਕੱਢਣੀਆਂ ਪੈਂਦੀਆਂ ਹਨ ਅਧਿਕਾਰੀਆਂ ਦੀਆਂ ਲਿਲਕੜੀਆਂ
ਸਰਹੱਦੀ ਇਲਾਕੇ ਦੇ ਕਿਸਾਨਾਂ ਵਲੋਂ ਬੀ.ਐਸ.ਐਫ. 'ਤੇ ਖੱਜਲ-ਖੁਆਰ ਕਰਨ ਦੇ ਦੋਸ਼

ਡੇਰਾ ਬਾਬਾ ਨਾਨਕ, 20 ਨਵੰਬਰ (ਹੀਰਾ ਸਿੰਘ ਮਾਂਗਟ)-ਲੱਕ ਤੋੜਵੀਂ ਮਹਿੰਗਾਈ ਤੇ ਕਰਜ਼ੇ ਦੇ ਬੋਝ ਹੇਠ ਦੱਬੀ ਪੰਜਾਬ ਦੀ ਕਿਸਾਨੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿੱਥੇ ਪਹਿਲਾਂ ਹੀ ਆਖਰੀ ਸਾਹਾਂ 'ਤੇ ਖੜੀ ਹੈ, ਉਥੇ ਤਾਰੋਂ ਪਾਰ ਖੇਤੀ ਕਰਨ ਵਾਲੇ ਸਰਹੱਦੀ ਇਲਾਕੇ ਦੇ ...

ਪੂਰੀ ਖ਼ਬਰ »

ਸਰਹੱਦੀ ਇਲਾਕੇ ਦੇ ਕਿਸਾਨਾਂ ਵਲੋਂ ਬੀ.ਐਸ.ਐਫ. 'ਤੇ ਖੱਜਲ-ਖੁਆਰ ਕਰਨ ਦੇ ਦੋਸ਼

ਡੇਰਾ ਬਾਬਾ ਨਾਨਕ, 20 ਨਵੰਬਰ (ਹੀਰਾ ਸਿੰਘ ਮਾਂਗਟ)-ਲੱਕ ਤੋੜਵੀਂ ਮਹਿੰਗਾਈ ਤੇ ਕਰਜ਼ੇ ਦੇ ਬੋਝ ਹੇਠ ਦੱਬੀ ਪੰਜਾਬ ਦੀ ਕਿਸਾਨੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿੱਥੇ ਪਹਿਲਾਂ ਹੀ ਆਖਰੀ ਸਾਹਾਂ 'ਤੇ ਖੜੀ ਹੈ, ਉਥੇ ਤਾਰੋਂ ਪਾਰ ਖੇਤੀ ਕਰਨ ਵਾਲੇ ਸਰਹੱਦੀ ਇਲਾਕੇ ਦੇ ...

ਪੂਰੀ ਖ਼ਬਰ »

ਗੈਵੀ ਕਲੇਰ ਨੇ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਵੀਜ਼ਾ ਲਗਵਾਇਆ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਟੀਮ ਗਲੋਬਲ ਇਮੀਗ੍ਰੇਸ਼ਨ ਦੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਹੋਰ ਵਿਦਿਆਰਥੀ ਦੇ ਆਸਟ੍ਰੇਲੀਆ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਭ ਤੋਂ ਹੋਣਹਾਰ ਅਤੇ ਤਜਰਬੇਕਾਰ ਵੀਜ਼ਾ ਮਾਹਿਰ ...

ਪੂਰੀ ਖ਼ਬਰ »

19 ਲੱਖ ਦੀ ਲਾਗਤ ਨਾਲ ਬਣੇਗੀ ਰੁਲੀਆ ਰਾਮ ਕਾਲੋਨੀ ਦੀ ਸੜਕ
ਸੜਕਾਂ ਦੀ ਕਾਇਆ ਕਲਪ ਕਰਕੇ ਸ਼ਹਿਰ ਦੀ ਬਦਲੀ ਜਾ ਰਹੀ ਹੈ ਨੁਹਾਰ-ਵਿਧਾਇਕ ਪਾਹੜਾ

ਗੁਰਦਾਸਪੁਰ, 20 ਨਵੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਕਾਇਆ ਕਲਪ ਕਰਕੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੇ ਲੋਕਾਂ ਨੰੂ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਇਨ•੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ...

ਪੂਰੀ ਖ਼ਬਰ »

ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਚੋਣ ਹੋਈ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ 'ਚ ਗਾਹਲੜੀ ਹੈੱਡ ਸਬ ਡਵੀਜ਼ਨ ਅਮੀਪੁਰ ਨਹਿਰੀ ਵਿਭਾਗ ਦੇ ਕਰਮਚਾਰੀ ਪੀ.ਡਬਲਯੂ.ਡੀ. ਫ਼ੀਲਡ ਐਾਡ ਵਰਕਸ਼ਾਪ ਯੂਨੀਅਨ ਛੱਡ ਕੇ ਦੀ ਕਲਾਸ ਫੋਰ ਯੂਨੀਅਨ 'ਚ ਸ਼ਾਮਿਲ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਹੋਈ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਭਾਜਪਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਕੋਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਸੰਗਠਨ ਚੋਣ ਇੰਚਾਰਜ ਨਰੇਸ਼ ਸ਼ਰਮਾ ਅਤੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਰਾਸ਼ਟਰੀ ਸਿੱਖਿਆ ਐਵਾਰਡ ਹਾਸਲ ਕਰਨ ਵਾਲੇ ਪੰਜਾਬ 'ਚੋਂ ਇਕਲੌਤੇ ਹੈੱਡ ਮਾਸਟਰ ਹਨ ਬਲਜੀਤ ਸਿੰਘ

ਪੁਰਾਣਾ ਸ਼ਾਲਾ, 20 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)-ਸਮਾਜ ਅੰਦਰ ਲੋੜਵੰਦ ਲੋਕਾਂ ਅਤੇ ਵਿਦਿਆਰਥੀਆਂ ਦੀ ਲੰਬੇ ਸਮੇਂ ਤੋਂ ਬਾਾਹ ਫੜਦੇ ਆ ਰਹੇ ਤੇ ਸਿੱਖਿਆ ਦੇ ਖੇਤਰ 'ਚ ਵਿਚਰਦਿਆਂ ਨਿਭਾਈਆਂ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਮਾਸਟਰ ਬਲਜੀਤ ਸਿੰਘ ਨੰੂ ਬੀਤੇ ...

ਪੂਰੀ ਖ਼ਬਰ »

ਪਿੰਡ ਡੋਗਰ 'ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਚੇਤਨਾ ਸਮਾਗਮ ਸਮਾਪਤ

ਕਾਲਾ ਅਫਗਾਨਾ, 20 ਨਵੰਬਰ (ਅਵਤਾਰ ਸਿੰਘ ਰੰਧਾਵਾ)-550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਜ਼ਦੀਕੀ ਪਿੰਡ ਡੋਗਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਦੋ ਦਿਨਾਂ ਚੇਤਨਾ ਸਮਾਗਮ ਕਰਵਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕਰਵਾਏ ਗਏ ਇਸ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਖੇ ਟੈੱਟ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ ਕੱਲ੍ਹ ਤੋਂ ਸ਼ੁਰੂ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਐਜੂਕੇਸ਼ਨ ਵਰਲਡ ਵਿਖੇ ਟੈੱਟ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਕੋਚਿੰਗ ਦੇ ਬੈਚ 22 ਨਵੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੜਕਾਂ ਦੀ ਕਾਇਆ ਕਲਪ ਕਰਕੇ ਸ਼ਹਿਰ ਦੀ ਬਦਲੀ ਜਾ ਰਹੀ ਹੈ ਨੁਹਾਰ-ਵਿਧਾਇਕ ਪਾਹੜਾ

ਗੁਰਦਾਸਪੁਰ, 20 ਨਵੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਕਾਇਆ ਕਲਪ ਕਰਕੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੇ ਲੋਕਾਂ ਨੰੂ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਇਨ•੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ...

ਪੂਰੀ ਖ਼ਬਰ »

ਬਰੇਨ ਵੇਵਜ਼ ਇੰਸਟੀਚਿਊਟ ਦੇ ਵਿਦਿਆਰਥੀ ਨੇ ਹਾਸਲ ਕੀਤੇ ਆਈਲਟਸ 'ਚੋਂ 8.5 ਬੈਂਡ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਸਥਾਨਿਕ ਸ਼ਹਿਰ ਦੇ ਜੇਲ• ਰੋਡ ਸਥਿਤ ਬਰੇਨ ਵੇਵਜ਼ ਇੰਸਟੀਚਿਊਟ ਦੇ ਇਕ ਵਿਦਿਆਰਥੀ ਬਲਕਰਨ ਸਿੰਘ ਨੇ ਆਈਲਟਸ ਵਿਚੋਂ 8.5 ਬੈਂਡ ਸਪੀਕਿੰਗ ਅਤੇ ਓਵਰਆਲ 6.5 ਬੈਂਡ ਹਾਸਲ ਕੀਤੇ ਹਨ | ਇਸੇ ਤਰ•ਾਂ ਇਕ ਹੋਰ ਵਿਦਿਆਰਥਣ ਰਮਨਦੀਪ ਕੌਰ ਨੇ ਪੀ.ਟੀ.ਈ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਐਸ. ਡੀ. ਐਮ. ਨੂੰ ਮੰਗ ਪੱਤਰ

ਬਟਾਲਾ, 20 ਨਵੰਬਰ (ਕਾਹਲੋਂ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਹੋਏ ਸੂਬਾ ਇਜਲਾਸ ਤੋਂ ਬਾਅਦ ਸਿੱਖਿਆ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਤ ਮੰਗਾਂ ਸਬੰਧੀ ਐਸ.ਡੀ.ਐਮ. ਬਟਾਲਾ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗਾਂ ਸਬੰਧੀ ਦੱਸਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਇੰਡੋ-ਨਿਪਾਲ ਚੈਂਪੀਅਨਸ਼ਿਪ 'ਚ ਸੰਤ ਫਰਾਂਸਿਸ ਸਕੂਲ ਨੇ ਤਗਮੇ ਜਿੱਤੇ

ਬਟਾਲਾ, 20 ਨਵੰਬਰ (ਕਾਹਲੋਂ)-ਨਿਪਾਲ 'ਚ ਫਸਟ ਇੰਡੋ-ਨਿਪਾਲ ਕਰਾਟੇ ਚੈਂਪੀਅਨਸ਼ਿਪ ਨੈਸ਼ਨਲ ਰੈਜੇਨਿਊ ਕਰਾਟੇ-ਡੂ ਐਸੋਸੀਏਸ਼ਨ ਵਲੋਂ ਕਰਵਾਈ ਗਈ, ਜਿਸ 'ਚ ਨਿਪਾਲ ਅਤੇ ਭਾਰਤ ਦੇ 350 ਵਿਦਿਆਰਥੀਆਂ ਨੇ ਭਾਗ ਲਿਆ | ਸੰਤ ਫਰਾਂਸਿਸ ਸਕੂਲ ਦੇ ਬੱਚਿਆਂ ਨੇ ਸ਼ੇਨਸ਼ਈ ਗੁਲਸ਼ਨ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਬੀਬੀ ਗੁਰਜੀਤ ਕੌਰ ਨੂੰ ਸ਼ਰਧਾਂਜਲੀਆਂ

ਬਟਾਲਾ, 20 ਨਵੰਬਰ (ਕਾਹਲੋਂ)-ਬੀਤੇ ਦਿਨੀਂ ਪਿੰਡ ਸਰੂਪਵਾਲੀ ਕਲਾਂ ਦੇ ਕਾਂਗਰਸੀ ਆਗੂ ਰਜਿੰਦਰ ਸਿੰਘ ਗੋਗੀ ਦੀ ਪਤਨੀ ਗੁਰਜੀਤ ਕੌਰ ਦਾ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਏ | ਉਪਰੰਤ ...

ਪੂਰੀ ਖ਼ਬਰ »

ਈਸ਼ਾ ਠਾਕੁਰ ਤੇ ਸਨਮਪ੍ਰੀਤ ਕੌਰ ਦਾ ਕਰਾਟੇ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਦੇ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਰਾਜ ਪੱਧਰੀ ਕਰਾਟੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ ਕਾਂਸੇ ...

ਪੂਰੀ ਖ਼ਬਰ »

ਪੁਰਾਣਾ ਸ਼ਾਲਾ ਸਬ ਡਵੀਜ਼ਨ ਬਿਜਲੀ ਬੋਰਡ ਦੇ ਦਫ਼ਤਰ ਦੀ ਹਾਲਤ ਖਸਤਾ-ਮੁਲਾਜ਼ਮ ਪ੍ਰੇਸ਼ਾਨ

ਪੁਰਾਣਾ ਸ਼ਾਲਾ, 20 ਨਵੰਬਰ (ਅਸ਼ੋਕ ਸ਼ਰਮਾ)-ਸਥਾਨਿਕ ਸਬ ਡਵੀਜ਼ਨ ਬਿਜਲੀ ਬੋਰਡ ਦੀ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ ਅਤੇ ਪਾਵਰ ਕਾਮ ਮਹਿਕਮੇ ਦੇ ਉੱਚ ਅਧਿਕਾਰੀ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੇ | ਜਿਸ ਕਰਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਮਹਿਕਮੇ ...

ਪੂਰੀ ਖ਼ਬਰ »

'ਡੇਰਾ ਬਾਬਾ ਨਾਨਕ ਉਤਸਵ' 'ਚ ਯੋਗ ਪ੍ਰਬੰਧ ਕਰ ਕੇ ਰੰਧਾਵਾ ਨੇ ਸੰਗਤਾਂ ਦਾ ਦਿਲ ਜਿੱਤਿਆ-ਢਿੱਲੋਂ

ਕਲਾਨੌਰ, 20 ਨਵੰਬਰ (ਪੁਰੇਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ 'ਤੇ 8 ਤੋਂ 11 ਨਵੰਬਰ ਤੱਕ ਪੰਜਾਬ ਸਰਕਾਰ ਦੇ ਪ੍ਰਬੰਧਾਂ ਹੇਠ ਕਰਵਾਏ ਗਏ 'ਡੇਰਾ ਬਾਬਾ ਨਾਨਕ ਉਤਸਵ' 'ਚ ਯੋਗ ਪ੍ਰਬੰਧ ਕਰਕੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਨੌਜਵਾਨਾਂ ਦਾ ਵਫ਼ਦ ਮੰਤਰੀ ਰੰਧਾਵਾ ਨੂੰ ਮਿਲਿਆ

ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)-ਪਿੰਡ ਸਹਾਰੀ ਦੇ ਨੌਜਵਾਨਾਂ ਦਾ ਵਫ਼ਦ ਆਪਣੀਆਂ ਜ਼ਰੂਰੀ ਮੰਗਾਂ ਨੂੰ ਲੈ ਕੇ ਹਲਕੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ | ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਖੇਡਣ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਮੈਚ ਕਰਵਾਇਆ

ਬਹਿਰਾਮਪੁਰ, 20 ਨਵੰਬਰ (ਬਲਬੀਰ ਸਿੰਘ ਕੋਲਾ)-ਪਿੰਡ ਧਕਾਲਾ ਦੇ ਐਨ.ਆਰ.ਆਈਜ਼ ਦੇ ਸਹਿਯੋਗ ਸਦਕਾ ਪਿੰਡ ਵਾਸੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਕਬੱਡੀ ਮੈਚ ਕਰਵਾਇਆ ਗਿਆ | ਜਿਸ 'ਚ ਨਾਇਬ ਤਹਿਸੀਲਦਾਰ ਦੀਨਾਨਗਰ ਮਨਜੀਤ ਸਿੰਘ ...

ਪੂਰੀ ਖ਼ਬਰ »

ਨਵੀਂ ਬਣੀ ਸੜਕ ਦੇ ਬਰਮਾਂ 'ਤੇ ਪ੍ਰਬੰਧਕ ਕਮੇਟੀ ਨੇ ਪਵਾਈ ਮਿੱਟੀ

ਪੁਰਾਣਾ ਸ਼ਾਲਾ, 20 ਨਵੰਬਰ (ਅਸ਼ੋਕ ਸ਼ਰਮਾ)-ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਲੱਖਾਂ ਰੁਪਏ ਖ਼ਰਚ ਕਰਕੇ ਨਵਾਂ ਪਿੰਡ ਬਹਾਦਰ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਜਾਂਦੀ ਸੜਕ ਨਾਲ ਜੋੜ ਦਿੱਤਾ ਹੈ | ...

ਪੂਰੀ ਖ਼ਬਰ »

ਧੁੱਪਸੜੀ ਦੀ ਪੰਚਾਇਤ ਵਲੋਂ ਪਿ੍ੰਸੀਪਲ ਪਰਮਜੀਤ ਕੌਰ ਅਤੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਦਾ ਸਨਮਾਨ

ਵਡਾਲਾ ਗ੍ਰੰਥੀਆਂ, 20 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਧੁੱਪਸੜੀ ਪੰਚਾਇਤ ਵਲੋਂ ਪਿ੍ੰਸੀਪਲ ਪਰਮਜੀਤ ਕੌਰ ਸ.ਸ.ਸ. ਸਕੂਲ ਧੁੱਪਸੜੀ ਅਤੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਨੂੰ ਸੈਲਫ ਸਮਾਰਟ ਸਕੂਲ ਬਣਾਉਣ ਅਤੇ ਸਕੂਲ 'ਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਕਾਰਨ ...

ਪੂਰੀ ਖ਼ਬਰ »

ਸਰਪੰਚ ਵਿਰਕ ਦੇ ਸਾਥੀ ਕਾਰੋਬਾਰੀਆਂ ਵਲੋਂ ਸਕੂਲ ਨੂੰ ਐਲ.ਈ. ਡੀ. ਭੇਟ

ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)-ਸਰਪੰਚ ਗੁਰਦੇਵ ਸਿੰਘ ਵਿਰਕ ਦੇ ਸਾਥੀ ਕਾਰੋਬਾਰੀਆਂ, ਜਿਨਾਂ 'ਚ ਅੰਮਿ੍ਤ ਤਰੇਹਣ ਪਠਾਨਕੋਟ, ਹੈਪੀ ਪਠਾਨਕੋਟ, ਅਮਨ ਪਠਾਨਕੋਟ ਤੇ ਮਾ: ਸ਼ਾਂਤੀ ਕੁਮਾਰ ਹੁਰਾਂ ਵਲੋਂ ਸਾਂਝੇ ਤੌਰ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਦੇ ਬੱ ਚਿਆਂ ...

ਪੂਰੀ ਖ਼ਬਰ »

ਸਬ-ਡਵੀਜਨ ਪੱਧਰੀ ਕਿਸਾਨ ਸਿਖਲਾਈ ਕੈਂਪ 'ਚ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਕੀਤਾ ਜਾਗਰੂਕ

ਕਲਾਨੌਰ, 20 ਨਵੰਬਰ (ਪੁਰੇਵਾਲ)-ਸਥਾਨਕ ਖੇਤੀਬਾੜੀ ਦਫ਼ਤਰ 'ਚ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਤਰਨਪਾਲ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਬ-ਡਵੀਜ਼ਨ ...

ਪੂਰੀ ਖ਼ਬਰ »

ਸਕੂਲ ਨੂੰ ਐਲ. ਸੀ. ਡੀ. ਅਤੇ ਆਂਗਣਵਾੜੀ ਕੇਂਦਰ ਨੂੰ ਮੇਜ਼ ਭੇਟ

ਵਡਾਲਾ ਗ੍ਰੰਥੀਆਂ, 20 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿੰਡ ਧੰਨੇ ਦੇ ਸਰਪੰਚ ਜਰਨੈਲ ਸਿੰਘ ਅਤੇ ਜੀ.ਓ.ਜੀ. ਸੂਬੇਦਾਰ ਜੈਮਲ ਸਿੰਘ ਨੇ ਅੱਜ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਐਲ.ਸੀ.ਡੀ. ਅਤੇ ਆਂਗਣਵਾੜੀ ਸੈਂਟਰਾਂ ਨੂੰ ਇਕ ਦਫ਼ਤਰ ਮੇਜ ਭੇਟ ਕੀਤਾ | ਉਨ੍ਹਾਂ ਇਸ ...

ਪੂਰੀ ਖ਼ਬਰ »

'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਦਾ ਉਪਰਾਲਾ
ਬੇਬੇ ਨਾਨਕੀ ਸਿਲਾਈ, ਕਢਾਈ ਸੈਂਟਰ ਦੀਆਂ 31 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਡੇਰਾ ਬਾਬਾ ਨਾਨਕ, 20 ਨਵੰਬਰ (ਵਿਜੇ ਸ਼ਰਮਾ)-ਸਰਬੱਤ ਦੇ ਭਲੇ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਲ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਅੰਮਿ੍ਤ ਐਾਡ ਅਜੀਤ ਚੈਰੀਟੇਬਲ ਟਰਸਟ ਯੂ.ਕੇ.' ਦੇ ਸਹਿਯੋਗ ਨਾਲ ਕਰਵਾਏ ...

ਪੂਰੀ ਖ਼ਬਰ »

ਬੇਬੇ ਨਾਨਕੀ ਸਿਲਾਈ, ਕਢਾਈ ਸੈਂਟਰ ਦੀਆਂ 31 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਡੇਰਾ ਬਾਬਾ ਨਾਨਕ, 20 ਨਵੰਬਰ (ਵਿਜੇ ਸ਼ਰਮਾ)-ਸਰਬੱਤ ਦੇ ਭਲੇ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਲ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਅੰਮਿ੍ਤ ਐਾਡ ਅਜੀਤ ਚੈਰੀਟੇਬਲ ਟਰਸਟ ਯੂ.ਕੇ.' ਦੇ ਸਹਿਯੋਗ ਨਾਲ ਕਰਵਾਏ ...

ਪੂਰੀ ਖ਼ਬਰ »

ਕਿਰਨ ਨਾਲਾ ਸੱਕੀ ਦੇ ਛੋਟੇ ਪੋਰੇ ਮਚਾ ਸਕਦੇ ਹਨ ਫ਼ਸਲਾਂ ਦੀ ਤਬਾਹੀ

ਕਲਾਨੌਰ, 20 ਨਵੰਬਰ (ਪੁਰੇਵਾਲ)-ਸਥਾਨਕ ਕਸਬੇ 'ਚੋਂ ਗੁਜਰਦੇ 354 ਨੰਬਰ ਕੌਮੀ ਮਾਰਗ ਦੇ ਨਵੀਨੀਕਰਨ ਦੇ ਚੱਲ ਰਹੇ ਕਾਰਜਾਂ ਦੌਰਾਨ ਕਲਾਨੌਰ 'ਚ ਸਥਿਤ ਕਿਰਨ ਨਾਲਾ ਸੱਕੀ ਦੇ ਪੁਲ ਦੇ ਨੇੜੇ ਪਾਣੀ ਦੀ ਨਿਕਾਸੀ ਲਈ ਪਾਏ ਗਏ ਤਿੰਨ ਛੋਟੇ ਪੋਰੇ (ਸੀਮੈਂਟ ਦੇ ਪਾਇਪ) ਬਰਸਾਤੀ ...

ਪੂਰੀ ਖ਼ਬਰ »

ਕਿਸਾਨਾਂ ਨੂੰ 1113 ਕਰੋੜ ਰੁਪਏ ਦੀ ਕੀਤੀ ਅਦਾਇਗੀ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਜ਼ਿਲੇ੍ਹ ਅੰਦਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ 1113 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ 'ਚ ਜਿੰਨਾ ਝੋਨਾ ਪਹੰੁਚਿਆ ਸੀ ਉਸ ਵਿਚੋਂ ਕਰੀਬ 99 ਫ਼ੀਸਦੀ ਝੋਨੇ ਦੀ ਚੁਕਾਈ ਹੋ ਚੁੱਕੀ ਹੈ | ਇਸ ਸਬੰਧੀ ਡਿਪਟੀ ...

ਪੂਰੀ ਖ਼ਬਰ »

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਧਰਨਾ

ਸ੍ਰੀ ਹਰਗੋਬਿੰਦਪੁਰ, 20 ਨਵੰਬਰ (ਕੰਵਲਜੀਤ ਸਿੰਘ ਚੀਮਾ)- ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਗੁਰਦੁਆਰਾ ਬਾਬਾ ਮੰਝ ਦੇ ਨਜ਼ਦੀਕ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ 'ਚ ਇਕੱਤਰ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਨਾ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਆਗੂਆਂ ਦੀ ਧਰਨੇ ਸਬੰਧੀ ਬੈਠਕ

ਸ੍ਰੀ ਹਰਿਗੋਬਿੰਦਪੁਰ, 20 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਅਹਿਮ ਬੈਠਕ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਜ਼ੋਨ ਦੇ ਕਿਸਾਨ ...

ਪੂਰੀ ਖ਼ਬਰ »

ਅਸਥਾਈ ਥਾਣਿਆਂ 'ਚ ਮੁਲਾਜ਼ਮਾਂ ਦੇ ਰਹਿਣ ਦੀ ਹਾਲਤ ਬਦਤਰ

ਪੁਰਾਣਾ ਸ਼ਾਲਾ, 20 ਨਵੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਡੀ.ਜੀ.ਪੀ. ਪੰਜਾਬ ਵਲੋਂ ਬਣਾਏ ਨਵੇਂ ਥਾਣੇ ਜਿਨ੍ਹਾਂ ਵਿਚ ਤਿੱਬੜ, ਪੁਰਾਣਾ ਸ਼ਾਲਾ ਸਮੇਤ ਹੋਰ ਥਾਣੇ ਸ਼ਾਮਿਲ ਹਨ, ਜਿਨ੍ਹਾਂ ਦੀ ਸਥਾਈ ਇਮਾਰਤ ਨਹੀਂ ਹੈ | ਜਦੋਂ ਪੱਤਰਕਾਰ ਨੇ ਤਿੱਬੜ, ਪੁਰਾਣਾ ...

ਪੂਰੀ ਖ਼ਬਰ »

65ਵੀਆਂ ਪੰਜਾਬ ਰਾਜ ਅੰਤਰ ਖੇਡਾਂ ਲਈ ਗੁਰਦਾਸਪੁਰ ਤੋਂ ਟੀਮਾਂ ਰਵਾਨਾ

ਗੁਰਦਾਸਪੁਰ, 20 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਸੰਗਰੂਰ ਵਿਖੇ 21 ਨਵੰਬਰ ਤੋਂ 24 ਨਵੰਬਰ ਤੱਕ ਹੋ ਰਹੀਆਂ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਲਈ ਅੱਜ ਗੁਰਦਾਸਪੁਰ ਤੋਂ ਟੀਮਾਂ ਨੰੂ ਰਵਾਨਾ ਕੀਤਾ ਗਿਆ | ਇਨ੍ਹਾਂ ਟੀਮਾਂ 'ਚ ਸ਼ਾਮਿਲ ਅਥਲੈਟਿਕਸ ਅੰਡਰ 14, 17 ਅਤੇ 19 ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਲਾਡੀ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਘੁਮਾਣ, 20 ਨਵੰਬਰ (ਬਾਵਾ)-ਪਿੰਡ ਮਾੜੀ ਟਾਂਡਾ ਦੇ ਵਿਕਾਸ ਕਾਰਜਾਂ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਜਿੰਨੀ ਵੀ ਗ੍ਰਾਂਟ ਦੀ ਲੋੋੜ ਹੋਵੇਗੀ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇੱਥੇ ਸਰਪੰਚ ਸਰਬਜੀਤ ਕੌਰ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਕਲਾਸਵਾਲਾ ਖ਼ਾਲਸਾ ਸਕੂਲ ਦੇ ਵਲੰਟੀਅਰਾਂ ਵਲੋਂ ਅਜਮੇਰ 'ਚ ਕੈਂਪ

ਕਾਦੀਆਂ, 20 ਨਵੰਬਰ (ਕੁਲਵਿੰਦਰ ਸਿੰਘ)-ਕਲਾਸਵਾਲਾ ਖ਼ਾਲਸਾ ਸੀਨੀ: ਸੈਕੰ: ਸਕੂਲ ਦੇ ਐੱਨ.ਸੀ.ਸੀ. ਕੈਂਪ ਦੇ ਵਲੰਟੀਅਰ 8 ਦਿਨਾਂ ਦਾ ਕੈਂਪ ਲਗਾ ਕੇ ਵਾਪਸ ਪਹੰੁਚੇ | ਇਹ ਕੈਂਪ ਅਜਮੇਰ (ਟੈਕ) ਰਾਜਸਥਾਨ 'ਚ ਲੱਗਿਆ ਸੀ | ਇਸ ਕੈਂਪ 'ਚ ਵੱਖ-ਵੱਖ ਰਾਜਾਂ ਦੇ ਐੱਨ.ਸੀ.ਸੀ. ਵਲੰਟੀਅਰਾਂ ...

ਪੂਰੀ ਖ਼ਬਰ »

ਕਲਾਨੌਰ 'ਚ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ 25 ਨੂੰ -ਕਾ. ਕਵਲਜੀਤ

ਕਲਾਨੌਰ, 20 ਨਵੰਬਰ (ਪੁਰੇਵਾਲ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਤਹਿਤ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 25 ਨਵੰਬਰ ਨੂੰ 13ਵਾਂ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਕੈਂਪ ...

ਪੂਰੀ ਖ਼ਬਰ »

ਰਾਣਾ ਸਵਰਾਜ ਯੂਨੀਵਰਸਲ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ

ਧਾਰੀਵਾਲ, 20 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ (ਧਾਰੀਵਾਲ) ਦਾ ਸਾਲਾਨਾ ਸਮਾਗਮ ਚੇਅਰਮੈਨ ਡਾ. ਐਸ.ਐਸ. ਛੀਨਾ ਦੇ ਪ੍ਰਬੰਧਾਂ ਹੇਠ ਅਤੇ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਦੀ ਅਗਵਾਈ ਵਿਚ ਹੋਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਮਾਸਟਰ ਬਖਸ਼ੀਸ਼ ਸਿੰਘ ਨਮਿੱਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਧਾਰੀਵਾਲ, 20 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਧਾਰੀਵਾਲ ਕਲਾਂ ਵਿਖੇ ਮਾਸਟਰ ਬਖਸ਼ੀਸ਼ ਸਿੰਘ ਨਮਿੱਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ, ਜਿਸ 'ਚ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਾ ਜਗਦੀਪ ਸਿੰਘ ਅਤੇ ਸਾਥੀਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ...

ਪੂਰੀ ਖ਼ਬਰ »

ਘਰੋਟਾ ਸਕੂਲ ਕੈਂਪਸ 'ਚ ਇੰਟਰਲਾਕਿੰਗ ਟਾਇਲਾਂ ਲਗਾਉਣ ਦਾ ਕੰਮ ਜਾਰੀ

ਘਰੋਟਾ, 20 ਨਵੰਬਰ (ਸੰਜੀਵ ਗੁਪਤਾ)-ਸਰਕਾਰੀ ਸਕੂਲ ਘਰੋਟਾ ਵਿਖੇ ਸੈੱਲਫ਼ ਸਮਾਰਟ ਸਕੂਲ ਮੁਹਿੰਮ ਤਹਿਤ ਕਰੀਬ 3 ਲੱਖ ਦੀ ਲਾਗਤ ਨਾਲ ਸਕੂਲ ਕੈਂਪਸ ਵਿਖੇ ਇੰਟਰ ਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਜਾਰੀ ਹੈ | ਜਿਸ ਨਾਲ ਵਿਦਿਆਰਥੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਉਪ ਮੰਡਲ ਬਹਿਰਾਮਪੁਰ ਦੀ ਚੋਣ ਹੋਈ

ਬਹਿਰਾਮਪੁਰ, 20 ਨਵੰਬਰ (ਬਲਬੀਰ ਸਿੰਘ ਕੋਲਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਉਪ ਮੰਡਲ ਬਹਿਰਾਮਪੁਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ 'ਚ ਵਿੱਤ ਸਕੱਤਰ ਪੰਜਾਬ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇੰਜੀ: ਨਰਵੀਰ ਸਿੰਘ ਨੰੂ ਪ੍ਰਧਾਨ, ...

ਪੂਰੀ ਖ਼ਬਰ »

ਕਿਸਾਨਾਂ ਨੂੰ 1113 ਕਰੋੜ ਰੁਪਏ ਦੀ ਕੀਤੀ ਅਦਾਇਗੀ

ਗੁਰਦਾਸਪੁਰ, 20 ਨਵੰਬਰ (ਆਰਿਫ਼)-ਜ਼ਿਲੇ੍ਹ ਅੰਦਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ 1113 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ 'ਚ ਜਿੰਨਾ ਝੋਨਾ ਪਹੰੁਚਿਆ ਸੀ ਉਸ ਵਿਚੋਂ ਕਰੀਬ 99 ਫ਼ੀਸਦੀ ਝੋਨੇ ਦੀ ਚੁਕਾਈ ਹੋ ਚੁੱਕੀ ਹੈ | ਇਸ ਸਬੰਧੀ ਡਿਪਟੀ ...

ਪੂਰੀ ਖ਼ਬਰ »

ਨੌਰੰਗਪੁਰ ਵਿਖੇ ਸੀਵਰੇਜ ਪਾਉਣ ਦਾ ਕੰਮ ਜਾਰੀ

ਘਰੋਟਾ, 20 ਨਵੰਬਰ (ਸੰਜੀਵ ਗੁਪਤਾ)-ਫੋਕਲ ਪੁਆਇੰਟ ਨੌਰੰਗਪੁਰ ਵਿਖੇ ਪੰਚਾਇਤ ਵਲੋਂ 5 ਲੱਖ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਆਰੰਭਿਆ ਹੋਇਆ ਹੈ | ਇਸ ਨਾਲ ਕਰੀਬ 17 ਸਾਲਾਂ ਤੋਂ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਜਾਗੀ ਹੈ | ...

ਪੂਰੀ ਖ਼ਬਰ »

ਟਰੇਨ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ

ਦੀਨਾਨਗਰ 20 ਨਵੰਬਰ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਰੇਲਵੇ ਸਟੇਸ਼ਨ 'ਤੇ ਅੱਜ ਇਕ ਮਹਿਲਾ ਦੇ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਰੇਲਵੇ ਸਟੇਸ਼ਨ 'ਤੇ ਦੋ ਗੱਡੀਆਂ ਦਾ ਕਰਾਸ ਪਿਆ ਹੋਇਆ ਸੀ ਤੇ ...

ਪੂਰੀ ਖ਼ਬਰ »

ਕਸਬਾ ਦੋਰਾਂਗਲਾ ਤੋਂ ਨਗਰ ਕੀਰਤਨ ਸਜਾਇਆ

ਦੋਰਾਂਗਲਾ, 20 ਨਵੰਬਰ (ਲਖਵਿੰਦਰ ਸਿੰਘ ਚੱਕਰਾਜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੂ ਸਮਰਪਿਤ ਕਸਬਾ ਦੋਰਾਂਗਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ...

ਪੂਰੀ ਖ਼ਬਰ »

5 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਸ਼ਾਹਪੁਰ ਕੰਢੀ, 20 ਨਵੰਬਰ (ਰਣਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਵਲੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ | ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਆਗੂ ਭੱਬਾਂ ਭਾਰ

ਤਾਰਾਗੜ੍ਹ, 20 ਨਵੰਬਰ (ਸੋਨੂੰ ਮਹਾਜਨ)-ਕਾਂਗਰਸ ਪਾਰਟੀ ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ 'ਚ ਜ਼ਿਲ੍ਹਾ ਪ੍ਰਧਾਨਗੀ ਦਾ ਅਹੁਦਾ ਪ੍ਰਾਪਤ ਕਰਨ ਦੇ ਲਈ ਪਠਾਨਕੋਟ ਜ਼ਿਲੇ੍ਹ ਤੋਂ ਲਗਪਗ 3 ਉਮੀਦਵਾਰ ਭੱਬਾਂ ...

ਪੂਰੀ ਖ਼ਬਰ »

ਹਰਕਤ 'ਚ ਆਇਆ ਸਿਹਤ ਅਤੇ ਮਿੱਟੀ ਪਰਖ ਵਿਭਾਗ

ਨਰੋਟ ਮਹਿਰਾ, 20 ਨਵੰਬਰ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਆਉਂਦੇ ਪਿੰਡ ਭਗਵਾਨਸਰ ਵਿਖੇ ਕੈਂਸਰ ਦੀ ਵੱਧ ਰਹੀ ਬਿਮਾਰੀ ਦੀ ਖ਼ਬਰ ਪ੍ਰਕਾਸ਼ਿਤ ਹੋਣ ਕਾਰਨ ਸਿਹਤ ਵਿਭਾਗ ਅਤੇ ਮਿੱਟੀ ਪਰਖ ਵਿਭਾਗ ਹਰਕਤ 'ਚ ਆਇਆ ਹੈ | ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਕਰਮਚਾਰੀ ਦਲ ਪੰਜਾਬ ਰਣਜੀਤ ਸਾਗਰ ਡੈਮ ਦਾ ਵਫ਼ਦ ਐਸ.ਐਮ.ਓ. ਨੂੰ ਮਿਲਿਆ

ਸ਼ਾਹਪੁਰ ਕੰਢੀ, 20 ਨਵੰਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦਾ ਸਰਕਾਰੀ ਹਸਪਤਾਲ ਤੇ ਉੱਚਾ ਥੜ੍ਹਾ ਕਾਲੋਨੀ ਦੇ ਹਸਪਤਾਲ ਵਿਚ ਦਵਾਈਆਂ ਦੀ ਘਾਟ ਤੇ ਮਾੜੇ ਸਫ਼ਾਈ ਦੇ ਪ੍ਰਬੰਧਾਂ ਨੰੂ ਲੈ ਕੇ ਕਰਮਚਾਰੀ ਦਲ ਪੰਜਾਬ ਰਣਜੀਤ ਸਾਗਰ ਡੈਮ ਦੇ ਵਿਸ਼ੇਸ਼ ਵਫਦ ਪ੍ਰਧਾਨ ...

ਪੂਰੀ ਖ਼ਬਰ »

ਬੈਰਾਜ ਔਸਤ ਯੂਨੀਅਨ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਧਰਨਾ

ਸ਼ਾਹਪੁਰ ਕੰਢੀ, 20 ਨਵੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਬੈਰਾਜ ਔਸਤੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਦੇ ਦਫ਼ਤਰ ਸਾਹਮਣੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਪੰਜਾਬ ਸਰਕਾਰ ਤੇ ਡੈਮ ...

ਪੂਰੀ ਖ਼ਬਰ »

ਆਈ. ਟੀ. ਆਈ. ਦੇ ਵਿਦਿਆਰਥੀਆਂ ਵਲੋਂ 73 ਯੂਨਿਟ ਖ਼ੂਨਦਾਨ

ਬਮਿਆਲ, 20 ਨਵੰਬਰ (ਰਾਕੇਸ਼ ਸ਼ਰਮਾ)-ਸਿਖਲਾਈ ਸੰਸਥਾ ਬਮਿਆਲ ਵਿਖੇ ਪਿ੍ੰਸੀਪਲ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਐੱਚ.ਡੀ.ਐਫ਼.ਸੀ. ਬੈਂਕ ਸ਼ਾਖਾ ਜਨਿਆਲ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਗਰਾਮ ਪੰਚਾਇਤ ਬਮਿਆਲ ਦੀ ਸਰਪੰਚ ਰਜਨੀ ਠਾਕੁਰ ਅਤੇ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਓਵਰਲੋਡਿੰਗ ਟਰੱਕਾਂ ਨੂੰ ਕੀਤਾ ਪੁਲਿਸ ਦੇ ਹਵਾਲੇ

ਡਮਟਾਲ, 20 ਨਵੰਬਰ (ਰਾਕੇਸ਼ ਕੁਮਾਰ)- ਇੰਦੌਰਾ-ਕਾਠਗੜ੍ਹ ਰੋਡ 'ਤੇ ਪੰਜਾਬ ਅਤੇ ਹਿਮਾਚਲ ਵਿਚ ਲੱਗੇ ਕਰੈਸ਼ਰਾਂ 'ਤੇ ਰੇਤ ਬੱਜਰੀ ਨਾਲ ਭਰ ਕੇ ਭਾਰੀ ਟਰੱਕਾਂ ਦੇ ਨਾਲ ਸੜਕ ਟੁੱਟ ਗਈ ਹੈ | ਸਥਾਨਿਕ ਲੋਕਾਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੰੂ ਜਾਗਰੂਕ ਕਰਵਾਇਆ ਪਰ ...

ਪੂਰੀ ਖ਼ਬਰ »

ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਬਮਿਆਲ, 20 ਨਵੰਬਰ (ਰਾਕੇਸ਼ ਸ਼ਰਮਾ)-ਸਰਕਾਰੀ ਸਮਾਰਟ ਸਕੂਲ ਬਸਾਊ ਬੜਾਵਾਂ ਵਿਖੇ ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ 'ਚ ਕੇਂਦਰ ਦੇ 10 ਸਕੂਲਾਂ ਨੇ ਭਾਗ ਲਿਆ | ਇਸ ਮੌਕੇ ਸੁੰਦਰ ਲਿਖਾਈ, ਭਾਸ਼ਾ ਭਾਸ਼ਣ, ਮੌਲਿਕ ਚਿੱਤਰਕਲਾ, ਆਮ ਗਿਆਨ ਅਤੇ ਪਹਾੜੇ ਆਦਿ ਦਾ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਗਾਂਹਵਧੂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

ਪਠਾਨਕੋਟ, 20 ਨਵੰਬਰ (ਸੰਧੂ)-ਖੇਤੀਬਾੜੀ ਅਤੇ ਹੋਰ ਸੰਬੰਧਿਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ...

ਪੂਰੀ ਖ਼ਬਰ »

ਪੰਜਾਬ ਮੰਡੀ ਬੋਰਡ ਦੇ ਠੇਕੇਦਾਰ ਵਲੋਂ ਅਧੂਰੀ ਛੱਡੀ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

ਮਾਧੋਪੁਰ, 20 ਨਵੰਬਰ (ਨਰੇਸ਼ ਮਹਿਰਾ)-ਮਾਧੋਪੁਰ ਖੇਤਰ ਦੇ ਅਧੀਨ ਪੈਂਦੇ ਪਿੰਡਾਂ 'ਚ ਇਕ ਸਾਲ ਪਹਿਲਾਂ ਸੜਕਾਂ ਬਣਾਉਣ ਦਾ ਕੰਮ ਪੰਜਾਬ ਮੰਡੀ ਬੋਰਡ ਵਿਭਾਗ ਵਲੋਂ ਇਕ ਨਿੱਜੀ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ | ਉਕਤ ਠੇਕੇਦਾਰ ਨੇ ਮਾਧੋਪੁਰ, ਥਰਿਆਲ ਅਤੇ ਸਧੋੜੀ ਸਮੇਤ ...

ਪੂਰੀ ਖ਼ਬਰ »

80 ਗ੍ਰਾਮ ਹੈਰੋਇਨ ਸਮੇਤ ਇਕ ਲੜਕਾ ਤੇ ਲੜਕੀ ਕਾਬੂ

ਪਠਾਨਕੋਟ, 20 ਨਵੰਬਰ (ਸੰਧੂ/ਆਰ. ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਨਸ਼ੇ ਦੇ ਿਖ਼ਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ | ਪੁਲਿਸ ਨੇ 80 ਗਰਾਮ ਹੈਰੋਇਨ ਸਮੇਤ ਇਕ ਨੌਜਵਾਨ ਲੜਕੇ ਤੇ ਇਕ ਲੜਕੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਰਾਫੇਲ ਮਾਮਲੇ 'ਚ ਰਾਹੁਲ ਗਾਂਧੀ ਜਨਤਕ ਤੌਰ 'ਤੇ ਮਾਫ਼ੀ ਮੰਗਣ-ਵਿਪਨ ਮਹਾਜਨ

ਪਠਾਨਕੋਟ, 20 ਨਵੰਬਰ (ਚੌਹਾਨ)-ਰਾਫ਼ੇਲ ਮਾਮਲੇ 'ਚ ਰਾਹੁਲ ਗਾਂਧੀ ਨੇ ਸਾਰੇ ਦੇਸ਼ ਨੰੂ ਗੁੰਮਰਾਹ ਕੀਤਾ, ਝੂਠ ਬੋਲਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਭੰਡਿਆ ਪਰ ਉੱਚ ਅਦਾਲਤ 'ਚੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਉਹ ਜਨਤਕ ਤੌਰ 'ਤੇ ਮਾਫ਼ੀ ਮੰਗਣ | ਇਹ ...

ਪੂਰੀ ਖ਼ਬਰ »

ਐੱਸ.ਸੀ./ਓ.ਬੀ.ਸੀ. ਸਕੀਮ ਤਹਿਤ ਡਾ. ਅੰਬੇਡਕਰ ਪੋਰਟਲ ਖੋਲਿ੍ਹਆ-ਸੁਖਵਿੰਦਰ ਸਿੰਘ

ਪਠਾਨਕੋਟ, 20 ਨਵੰਬਰ (ਸੰਧੂ/ਆਰ. ਸਿੰਘ)-ਸੁਖਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਪਠਾਨਕੋਟ ਨੇ ਇਕ ਪੈੱ੍ਰਸ ਬਿਆਨ ਰਾਹੀਂ ਦੱਸਿਆ ਹੈ ਕਿ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵਲੋਂ ...

ਪੂਰੀ ਖ਼ਬਰ »

ਤਾਰਾਗੜ੍ਹ ਸਕੂਲ 'ਚ ਕਾਨੂੰਨੀ ਅਧਿਕਾਰਾਂ ਬਾਰੇ ਸੈਮੀਨਾਰ

ਤਾਰਾਗੜ੍ਹ, 20 ਨਵੰਬਰ (ਸੋਨੂੰ ਮਹਾਜਨ)-ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਅਥਾਰਿਟੀ ਦੇ ਸਕੱਤਰ ਅਤੇ ਚੀਫ਼ ਜੁਡੀਸ਼ੀਅਲ ਮਜਿਸਟਰੇਟ ਜਤਿੰਦਰ ਪਾਲ ਸਿੰਘ ਦੇ ਹੁਕਮਾਂ ਅਨੁਸਾਰ ਸ਼ਹੀਦ ਲੈਫ਼ਟੀਨੈਂਟ ਗੁਰਦੀਪ ਸਿੰਘ ਸਲਾਰੀਆ ਸਰਕਾਰੀ ਸਕੂਲ ਤਾਰਾਗੜ੍ਹ 'ਚ ...

ਪੂਰੀ ਖ਼ਬਰ »

ਆਰੀਆ ਕੰਨਿਆ ਸਕੂਲ ਵਿਖੇ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ਮੁਕਾਬਲੇ

ਪਠਾਨਕੋਟ, 20 ਨਵੰਬਰ (ਆਰ. ਸਿੰਘ)-ਪੰਜਾਬ ਸਟੇਟ ਕੌਾਸਲ ਆਫ਼ ਸਾਇੰਸ ਐਾਡ ਟੈਕਨਾਲੋਜੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੀਆ ਕੰਨਿਆ ਸਕੂਲ ਪਠਾਨਕੋਟ ਵਿਖੇ ਪਿ੍ੰਸੀਪਲ ਮਧੂ ਸਲਾਰੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਐਲ.ਈ.ਡੀ. ਭੇਟ

ਬਮਿਆਲ, 20 ਨਵੰਬਰ (ਰਾਕੇਸ਼ ਸ਼ਰਮਾ)-ਪਿੰਡ ਸਕੋਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰੂ ਸਿੱਖਿਆ ਸੁਧਾਰ ਕਮੇਟੀ ਦੇ ਮੈਂਬਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਜਕੀਚੱਕ ਦੇ ਪਿ੍ੰਸੀਪਲ ਰਾਜੇਸ਼ਵਰ ਸਲਾਰੀਆ ਵਲੋਂ ਨਿੱਜੀ ਤੌਰ 'ਤੇ ਐਲ.ਈ.ਡੀ ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ

ਪਠਾਨਕੋਟ, 20 ਨਵੰਬਰ (ਸੰਧੂ)-ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਪਠਾਨਕੋਟ ਪਬਲਿਕ ਸਕੂਲ ਵਿਖੇ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦੇਵ ਰਾਜ ਅਤੇ ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਦੀ ਦੇਖ ਰੇਖ ਹੇਠ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈੱਲ ਦੇ ਇੰਚਾਰਜ ਸਬ ...

ਪੂਰੀ ਖ਼ਬਰ »

ਮਹਾਜਨ ਮਹਿਲਾ ਸਭਾ ਦੀ ਮੀਟਿੰਗ ਹੋਈ

ਪਠਾਨਕੋਟ, 20 ਨਵੰਬਰ (ਸੰਧੂ)-ਮਹਾਜਨ ਮਹਿਲਾ ਸਭਾ ਵਲੋਂ ਸਭਾ ਦੀ ਪ੍ਰਧਾਨ ਪੂਨਮ ਮਹਾਜਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ 'ਚ ਮੰਜੂ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਸਭਾ ਵਲੋਂ ਬੀਤੇ ਦਿਨਾਂ 'ਚ ਕੀਤੇ ਅਤੇ ਆਉਂਦੇ ਦਿਨਾਂ 'ਚ ਕੀਤੇ ਜਾਣ ਵਾਲੇ ...

ਪੂਰੀ ਖ਼ਬਰ »

ਜ਼ੋਰਾਵਰ ਸਕੂਲ ਵਿਖੇ ਮੁਕਾਬਲਿਆਂ ਦੇ ਅੱਵਲ ਵਿਦਿਆਰਥੀ ਸਨਮਾਨਿਤ

ਕਲਾਨੌਰ, 20 ਨਵੰਬਰ (ਪੁਰੇਵਾਲ)-ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਸੁਪਰੀਤ ਕੌਰ ਮੱਲ੍ਹੀ ਤੇ ਪਿ੍ੰਸੀ. ਮੀਨਾ ਪਰਾਸ਼ਰ ...

ਪੂਰੀ ਖ਼ਬਰ »

ਪੈਰਾਡਾਈਜ਼ ਪਬਲਿਕ ਸਕੂਲ ਵਿਖੇ ਇਨਾਮ ਵੰਡ ਸਮਾਗਮ

ਕਿਲ੍ਹਾ ਲਾਲ ਸਿੰਘ, 20 ਨਵੰਬਰ (ਬਲਬੀਰ ਸਿੰਘ)-ਪੈਰਾਡਾਈਜ ਪਬਲਿਕ ਸਕੂਲ ਕੋਟ ਮਜਲਸ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲੀ ਬੱਚਿਆਂ ਵਲੋਂ ...

ਪੂਰੀ ਖ਼ਬਰ »

ਖਾਤਾ ਧਾਰਕਾਂ ਵਲੋਂ ਧਰਨੇ 'ਚ ਸ਼ਮੂਲੀਅਤ ਨਾ ਕਰਨ 'ਤੇ ਜ਼ਿਲ੍ਹਾ ਵਪਾਰ ਮੰਡਲ ਵਲੋਂ ਚਿੰਤਾ ਜ਼ਾਹਿਰ

ਪਠਾਨਕੋਟ, 20 ਨਵੰਬਰ (ਸੰਧੂ)-ਹਿੰਦੂ ਕੋਆਪਰੇਟਿਵ ਬੈਂਕ ਨੂੰ ਬਚਾਉਣ ਲਈ ਦਿੱਤੇ ਧਰਨੇ 'ਚ ਖਾਤਾ ਧਾਰਕਾਂ ਦੀ ਘੱਟ ਗਿਣਤੀ ਇਕ ਚਿੰਤਾ ਦੀ ਗੱਲ ਹੈ | ਉਕਤ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੀ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਇੰਦਰਜੀਤ ...

ਪੂਰੀ ਖ਼ਬਰ »

ਮਹਾਂਵੀਰ ਹਨੂਮਾਨ ਮੰਦਰ 'ਚ ਹਵਨ ਯੱਗ ਅਤੇ ਭੰਡਾਰਾ

ਪਠਾਨਕੋਟ, 20 ਨਵੰਬਰ (ਆਰ. ਸਿੰਘ/ਚੌਹਾਨ)-ਮਹਾਂਵੀਰ ਹਨੂੰਮਾਨ ਮੰਦਰ ਢਾਣੀ ਵਿਖੇ ਸਾਲਾਨਾ ਹਵਨ ਯੱਗ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਮੰਦਰ 'ਚ ਬਣਾਏ ਵਿਸ਼ਾਲ ਹਵਨ ਕੁੰਡ ਵਿਚ ਧਰਤੀ ਪੂਜਨ ਕਰਕੇ ਹਵਨ ਯੱਗ ਦਾ ਸ਼ੁੱਭ ਆਰੰਭ ਕੀਤਾ ਗਿਆ | ਜਿਸ 'ਚ ਸ੍ਰੀ ਸਾਈਾ ਗਰੁੱਪ ਦੇ ...

ਪੂਰੀ ਖ਼ਬਰ »

ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਕੰਢੀ ਇਲਾਕੇ ਦੇ ਪਸ਼ੂ ਹਸਪਤਾਲਾਂ ਦਾ ਦੌਰਾ

ਸ਼ਾਹਪੁਰ ਕੰਢੀ, 20 ਨਵੰਬਰ (ਰਣਜੀਤ ਸਿੰਘ)-ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪਠਾਨਕੋਟ ਤੇ ਕੰਢੀ ਇਲਾਕੇ ਦੇ ਪਸ਼ੂ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਅਤੇ ਡਾਇਰੈਕਟਰ ਇੰਦਰਜੀਤ ਸਿੰਘ ਵਲੋਂ ਪਿੰਡ ਘੋਹ ਵਿਖੇ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਕਿਸਾਨ 27 ਨੂੰ ਡੀ.ਸੀ. ਦਫ਼ਤਰ ਸਾਹਮਣੇ ਦੇਣਗੇ ਧਰਨਾ

ਪਠਾਨਕੋਟ, 20 ਨਵੰਬਰ (ਚੌਹਾਨ)-ਕੁਲਹਿੰਦ ਕਿਸਾਨ ਸੰਘਰਸ਼ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਸੱਤਿਆਦੇਵ ਸੈਣੀ ਦੀ ਪ੍ਰਧਾਨਗੀ ਹੇਠ ਦਫ਼ਤਰ ਵਿਖੇ ਹੋਈ | ਜਿਸ 'ਚ ਕੁਲਹਿੰਦ ਕਿਸਾਨ ਤਾਲਮੇਲ ਕਮੇਟੀ ਦੀ ਮੈਂਬਰ ਜਥੇਬੰਦੀਆਂ ਕੁੱਲਹਿੰਦ ਕਿਸਾਨ ਸਭਾ ਭੁਪਿੰਦਰ ਸਿੰਘ, ਰਾਮ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਰਵੇ

ਪਠਾਨਕੋਟ, 20 ਨਵੰਬਰ (ਆਰ. ਸਿੰਘ)-ਸਿਵਲ ਸਰਜਨ ਪਠਾਨਕੋਟ ਡਾ: ਅਦਿੱਤੀ ਸਲਾਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰ-19 ਸਿੰਬਲ ਚੌਕ ਪਠਾਨਕੋਟ ਵਿਖੇ ਲੋਕਾਂ ਦੀ ਸ਼ਿਕਾਇਤ ਉਪਰੰਤ ਟੀਮ ਭੇਜ ਕੇ ਸਰਵੇ ਕਰਵਾਇਆ ਗਿਆ | ਵਾਰਡ ਦੇ ਲੋਕਾਂ ਵਲੋਂ ਗੰਦੇ ਪਾਣੀ ਦੀ ਸਪਲਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX