ਸੁਨਾਮ ਊਧਮ ਸਿੰਘ ਵਾਲਾ, 20 ਨਵੰਬਰ (ਧਾਲੀਵਾਲ, ਭੁੱਲਰ)- ਬੀਤੀ ਕੱਲ੍ਹ ਦੇਰ ਸ਼ਾਮ ਸੁਨਾਮ ਵਿਖੇ ਇੱਕ ਔਰਤ ਦੀ ਆਪਣੇ ਹੀ ਘਰ ਵਿਚ ਭੇਦਭਰੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਵਿਚ ਅੱਜ ਮਿ੍ਤਕਾ ਦੇ ਪੋਸਟਮਾਰਟਮ ਕਰਵਾਉਣ ਸਮੇਂ ਮਿ੍ਤਕਾ ਦੇ ਪੇਕੇ ਪਰਿਵਾਰਕ ਧਿਰ ਅਤੇ ਮੁਕਾਮੀ ਪੁਲਿਸ ਵਿਚ ਜ਼ਬਰਦਸਤ ਟਕਰਾਅ ਦੀ ਸਥਿਤੀ ਪੈਦਾ ਹੋ ਗਈ, ਪੇਕੇ ਪਰਿਵਾਰਕ ਪੱਖ ਤੋਂ ਸੈਂਕੜੇ ਵਿਅਕਤੀਆਂ ਨੇ ਪੁਲਿਸ ਉੱਪਰ ਕਥਿਤ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਸਿਵਲ ਹਸਪਤਾਲ ਦੇ ਸਾਹਮਣੇ ਵਾਲਾ ਸੁਨਾਮ-ਮਾਨਸਾ ਮੁੱਖ ਮਾਰਗ ਜਾਮ ਕਰ ਕੇ ਧਰਨਾ ਲਗਾ ਦਿੱਤਾ | ਇਸ ਮੌਕੇ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਸੁਨਾਮ ਦੇ ਮੁਹੱਲਾ ਪ੍ਰੀਤ ਨਗਰ (ਮੋਹਨਾਂ ਪੌੜੀਆਂ) ਵਿਖੇ 45 ਕੁ ਵਰਿ੍ਹਆਂ ਦੀ ਕਰਮਜੀਤ ਕੌਰ ਪਤਨੀ ਹਰਚਰਨ ਸਿੰਘ ਨੇ ਆਪਣੇ ਹੀ ਘਰ ਕਥਿਤ ਤੌਰ 'ਤੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਨੂੰ ਲੈ ਕੇ ਡੀ.ਐਸ.ਪੀ ਸੁਨਾਮ ਰਾਜੇਸ਼ ਸਨੇਹੀ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਸੀ | ਪੁਲਿਸ ਵਲੋਂ ਇਸ ਮੌਤ ਨੂੰ ਖ਼ੁਦਕੁਸ਼ੀ ਦੱਸਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੌਕੇ ਦੀ ਜਾਂਚ ਸਮੇਂ ਮਿ੍ਤਕਾ ਦੀ ਹੱਥ ਲਿਖਤ ਇਕ ਖ਼ੁਦਕੁਸ਼ੀ ਨੋਟ ਮਿਲਣ ਦਾ ਵੀ ਦਾਅਵਾ ਵੀ ਕੀਤਾ ਗਿਆ, ਪਰ ਮਿ੍ਤਕਾ ਦੇ ਭਰਾ ਕਰਮਾਂ ਸਿੰਘ ਅਤੇ ਮਾਤਾ ਮਹਿੰਦਰ ਕੌਰ ਇਸ ਮੌਤ ਨੂੰ ਸ਼ੁਰੂ ਤੋ ਹੀ ਖ਼ੁਦਕੁਸ਼ੀ ਮੰਨਣ ਤੋਂ ਇਨਕਾਰੀ ਸਨ ਤੇ ਦੋਸ਼ ਲਗਾ ਰਹੇ ਸਨ ਕਿ ਕਰਮਜੀਤ ਕੌਰ ਨੂੰ ਉਸ ਦੇ ਪਤੀ ਨੇ ਹੀ ਮਾਰ ਮੁਕਾਇਆ ਹੈ ਅਤੇ ਖ਼ੁਦਕੁਸ਼ੀ ਦੀ ਫ਼ਰਜ਼ੀ ਕਹਾਣੀ ਘੜੀ ਗਈ ਹੈ | ਅੱਜ ਜਦੋਂ ਪੋਸਟਮਾਰਟਮ ਸਮੇਂ ਮਿ੍ਤਕਾ ਦੇ ਪੇਕੇ ਪਰਿਵਾਰਕ ਮੈਂਬਰਾਂ ਨੰੂ ਪਤਾ ਲੱਗਿਆ ਕਿ ਕਥਿਤ ਦੋਸ਼ੀ ਦੇ ਬਿਆਨਾਂ 'ਤੇ ਹੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਤਾਂ ਗੁੱਸੇ ਵਿਚ ਆਏ ਇਨ੍ਹਾਂ ਵਿਅਕਤੀਆਂ ਨੇ ਇਨਸਾਫ਼ ਲੈਣ ਲਈ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਲੜਕੀ ਦੇ ਭਰਾ ਕਰਮਾਂ ਸਿੰਘ ਅਤੇ ਮੌਜੂਦ ਰਿਸ਼ਤੇਦਾਰਾਂ ਨੇ ਪੁਲਿਸ ਦੀ ਕਾਰਵਾਈ ਨੂੰ ਸ਼ੱਕੀ ਦੱਸਦਿਆਂ ਕਿਹਾ ਕਿ ਉਹ ਚੀਖ-ਚੀਖ ਕੇ ਕਹਿ ਰਹੇ ਹਨ ਕਿ ਪਿਛਲੇ ਕਰੀਬ ਪੰਝੀ ਸਾਲਾਂ ਤੋਂ ਕਰਮਜੀਤ ਕੌਰ ਦਾ ਪਤੀ ਹਰਚਰਨ ਸਿੰਘ ਉਸ ਦੀ ਕੁੱਟ-ਮਾਰ ਕਰਦਾ ਆ ਰਿਹਾ ਸੀ ਅਤੇ ਹੁਣ ਉਸ ਦਾ ਪੁੱਤਰ ਪ੍ਰਗਟ ਸਿੰਘ ਵੀ ਆਪਣੀ ਮਾਂ ਦੀ ਕੁੱਟ-ਮਾਰ ਕਰਨ ਲੱਗ ਪਿਆ ਸੀ | ਪੁਲਿਸ ਵੱਲੋਂ ਮਿਲੇ ਖ਼ੁਦਕੁਸ਼ੀ ਨੋਟ ਨੂੰ ਉਨ੍ਹਾਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਭੈਣ ਬਹੁਤ ਘੱਟ ਪੜ੍ਹੀ ਲਿਖੀ ਸੀ ਅਤੇ ਜੇਕਰ ਉਸ ਦੇ ਪੁਰਾਣੇ ਦਸਤਖਤਾਂ ਨਾਲ ਦਸਤਖਤ ਮਿਲਾ ਲਏ ਜਾਣ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ | ਇਸ ਮੌਕੇ ਧਰਨੇ ਵਿਚ ਪਹੁੰਚੇ ਡੀ.ਐਸ.ਪੀ ਸੁਨਾਮ ਨੇ ਧਰਨਾਕਾਰੀਆਂ ਨੂੰ ਗੱਲੀ ਬਾਤੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਕਥਿਤ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ 'ਤੇ ਅੜੇ ਰਹੇ | ਆਿਖ਼ਰ ਪੁਲਿਸ ਵਲੋਂ ਕਾਰਵਾਈ ਕਰਦਿਆਂ ਹਸਪਤਾਲ ਵਿਚ ਮੌਜੂਦ ਮਿ੍ਤਕਾ ਕਰਮਜੀਤ ਕੌਰ ਦੇ ਪਤੀ ਹਰਚਰਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਮਿਤਕਾ ਦੇ ਭਰਾ ਕਰਮਾਂ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਰਚਰਨ ਸਿੰਘ ਿਖ਼ਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ, ਜਿਸ 'ਤੇ ਧਰਨਾਕਾਰੀਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ | ਇਸ ਸਾਰੇ ਮਾਮਲੇ ਵਿਚ ਜਿੱਥੇ ਮੁਕਾਮੀ ਪੁਲਿਸ ਦੀ ਕਿਰਕਰੀ ਹੋਣ ਦੇ ਚਰਚੇ ਨੇ ਉੱਥੇ ਹੀ ਇਸ ਮਾਮਲੇ ਵਿਚ ਬੀਤੀ ਸ਼ਾਮ ਤੋਂ ਹੀ ਕਥਿਤ ਤੌਰ 'ਤੇ ਸੈਟਿੰਗ ਦੇ ਆਹਰ ਵਿਚ ਲੱਗੇ ਮੌਜੂਦਾ ਦੋ ਨਗਰ ਕੌਾਸਲਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਸਿਵਲ ਹਸਪਤਾਲ ਵਿਚੋਂ ਭੱਜਦੇ ਵਿਖਾਈ ਦਿੱਤੇ |
ਕੁੱਪ ਕਲਾਂ, 20 ਨਵੰਬਰ (ਮਨਜਿੰਦਰ ਸਿੰਘ ਸਰੌਦ)- ਖੇਤਾਂ ਅੰਦਰ ਕਣਕ ਦੇ ਵਿਚ ਆਪ ਮੁਹਾਰੇ ਉੱਗਣ ਵਾਲੇ ਗੁੱਲੀ ਡੰਡਾ ਨਦੀਨ ਨੇ ਸਬਜ਼ੀ ਬੀਜਣ ਵਾਲੇ ਕਿਸਾਨਾਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਇਸ ਤੋਂ ਪਹਿਲਾਂ ਰਵਾਇਤੀ ਖੇਤੀ ਕਾਸ਼ਤਕਾਰਾਂ ਵੱਲੋਂ ਖੇਤਾਂ ਵਿਚ ...
ਸੰਗਰੂਰ, 20 ਨਵੰਬਰ (ਅਮਨਦੀਪ ਸਿੰਘ ਬਿੱਟਾ)- ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵਾਂਗ ਇਸ ਵਾਰ ਵੀ ਅਕੈਡਮੀ ਦੇ ਵਿਦਿਆਰਥੀਆਂ ਦਾ ਪੀ.ਟੀ.ਈ ਅਤੇ ਆਇਲਟਸ ਵਿਚੋਂ ਨਤੀਜਾ ਸ਼ਾਨਦਾਰ ਰਿਹਾ ਹੈ | ਸ਼ਾਨਦਾਰ ਨਤੀਜਿਆਂ ਦਾ ਸਿਹਰਾ ...
ਮਲੇਰਕੋਟਲਾ, 20 ਨਵੰਬਰ (ਕੁਠਾਲਾ)- ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਿਵੀਜ਼ਨ ਮਾਲੇਰਕੋਟਲਾ ਦੀ ਅੱਜ ਇੱਥੇ ਪ੍ਰਧਾਨ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਰਹਿੰਦੇ 22 ...
ਧਰਮਗੜ੍ਹ, 20 ਨਵੰਬਰ (ਗੁਰਜੀਤ ਸਿੰਘ ਚਹਿਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਦਰਸ਼ ਸੈਕੰਡਰੀ ਸਕੂਲ ਗੰਢੂਆਂ ਦੇ ਟੀਚਿੰਗ, ਨਾਨ ਟੀਚਿੰਗ, ਦਰਜਾ ਚਾਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸੰਬੰਧੀ ਗ੍ਰਾਮ ਪੰਚਾਇਤ ...
ਕੌਹਰੀਆਂ, 20 ਨਵੰਬਰ (ਮਾਲਵਿੰਦਰ ਸਿੰਘ ਸਿੱਧੂ)- ਸ੍ਰੀ ਗੂਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਲਾਕੇ ਵਿਚੋਂ ਗੁਰਦੁਆਰਾ ਸਾਹਿਬ ਦੇ ਕਰੀਬ ਤਿੰਨ ਦਰਜਨ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕਰਨ ਲਈ ਗੁਰਦੁਆਰਾ ਭਜਨਸਰ ਸਾਹਿਬ ਪਿੰਡ ਹਰੀਗੜ ਵਿਚ ਗੁਰੂ ...
ਮਸਤੂਆਣਾ ਸਾਹਿਬ, 20 ਨਵੰਬਰ (ਦਮਦਮੀ)-ਪਿੰਡ ਚੰਗਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਮਸਤੂਆਣਾ ਸਾਹਿਬ ਤੋਂ ਚੰਗਾਲ ਵਾਲੀ ਸੜਕ ਦੇ ਵਿਚਕਾਰ ਲੱਕੜਾਂ ਨਾਲ ਭਰੇ ਖੜੇ੍ਹ ਟਰੈਕਟਰ ਟਰਾਲੀ ਦੇ ਪਿਛੇ ਮੋਟਰ ਸਾਈਕਲ ਟਕਰਾ ਜਾਣ ਕਾਰਨ ਮੋਟਰ ਸਾਈਕਲ ਸਵਾਰ ਜਗਸੀਰ ...
ਸੰਗਰੂਰ, 20 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)- ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸੂਬਾ ਚੇਅਰਮੈਨ ਸ: ਮਹਿੰਦਰ ਸਿੰਘ ਪਰਵਾਨਾ ਅਤੇ ਸੂਬਾ ਪ੍ਰਧਾਨ ਸ: ਬਖਸ਼ੀਸ ਸਿੰਘ ਬਰਨਾਲਾ ਦੀ ...
ਰੁੜਕੀ ਕਲਾਂ, 20 ਨਵੰਬਰ (ਜਤਿੰਦਰ ਮੰਨਵੀ) - ਸੀਨੀਅਰ ਸਿਟੀਜ਼ਨ ਨੂੰ ਰੋਜ਼ਾਨਾ ਜੀਵਨ ਵਿਚ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣ ਹੇਤੂ ਕਰਤਾਰ ਕੰਪਲੈਕਸ ਰੁੜਕੀ ਕਲਾਂ ਵਿਖੇ ਐਮ.ਡੀ ਨਿਰਭੈ ਸਿੰਘ ਦੀ ...
ਛਾਜਲੀ, 20 ਨਵੰਬਰ (ਗੁਰਸੇਵ ਸਿੰਘ ਛਾਜਲੀ)- ਅੱਜ ਇੱਥੇ ਜਗਤਾਰ ਸਿੰਘ ਪੁੱਤਰ ਗੁਰਬਖਸ ਸਿੰਘ ਪੱਤੀ ਸਮਰਾਓ ਨੇ ਅੱਜ ਸਵੇਰੇ ਰੇਲ ਗੱਡੀ ਥੱਲੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਜਗਤਾਰ ਸਿੰਘ 35 ਸਾਲ ਘਰੇਲੂ ਤੰਗੀ ਤੁਰਸ਼ੀ ਕਾਰਨ ...
ਅਮਰਗੜ੍ਹ, 20 ਨਵੰਬਰ (ਬਲਵਿੰਦਰ ਸਿੰਘ ਭੁੱਲਰ)- ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਾਦਾ ਆਪਣੇ ਸਕੂਲੀ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਾਉਣ ਦੀ ਪ੍ਰਕਿਰਿਆ ਨੂੰ ਮੁੱਖ ਰੱਖਦਿਆਂ ਅਤੇ ਉਨ੍ਹਾਂ ਦੇ ਮਨੋਬਲ ਦਾ ਪੱਧਰ ਉੱਚਾ ਚੁੱਕਣ ਦੇ ਮਕਸਦ ਨਾਲ ਆਪਣੀ ਸੰਸਥਾ ਵਿਚ ...
ਨਦਾਮਪੁਰ/ਚੰਨੋਂ, 20 ਨਵੰਬਰ (ਹਰਜੀਤ ਸਿੰਘ ਨਿਰਮਾਣ)-ਨੇੜਲੇ ਪਿੰਡ ਕਾਲਾਝਾੜ ਵਿਖੇ ਪਿਛਲੇ 10 ਸਾਲਾਂ ਤੋਂ ਬਾਸਮਤੀ ਝੋਨੇ ਦੀ ਖੇਤੀ ਕਰਦੇ ਕਿਸਾਨ ਗੁਰਦੀਪ ਸਿੰਘ ਕਾਲਾਝਾੜ ਨੇ ਬਾਸਮਤੀ ਝੋਨੇ 'ਤੇ ਪਈਆਂ ਮਾਰਾਂ ਲਈ ਸਰਕਾਰ ਤੋਂ 5000 ਏਕੜ ਦੇ ਮੁਆਵਜ਼ੇ ਦੀ ਮੰਗ ਕਰਦਿਆਂ ...
ਧੂਰੀ, 20 ਨਵੰਬਰ (ਸੁਖਵੰਤ ਸਿੰਘ ਭੁੱਲਰ)- ਗੰਨਾ ਕਾਸਤਕਾਰ ਸੰਘਰਸ਼ ਕਮੇਟੀ ਧੂਰੀ ਦੇ ਕਿਸਾਨਾਂ ਵਲੋਂ ਪਿਛਲੀ ਗੰਨਾਂ ਫਸਲੀ ਅਦਾਇਗੀ ਦੀ ਕਰੀਬ 127 ਕਰੋੜ ਰਾਸ਼ੀ ਦਾ ਲਗਪਗ ਭੁਗਤਾਨ ਹੋਣ ਸਮੇਂ ਕਰਵਾਏ ਸੁਕਰਾਨਾ ਸਮਾਗਮ ਉਪਰੰਤ ਅਹਿਮ ਮੀਟਿੰਗ 2019-20 ਦੇ ਚਾਲੂ ਸੀਜਨ ਦੇ ...
ਮੂਲੋਵਾਲ, 20 ਨਵੰਬਰ (ਰਤਨ ਭੰਡਾਰੀ)- ਪਿਛਲੇ ਦਿਨੀਂ ਸਤਨਾਮ ਸਰਬ ਕਲਿਆਣ ਟਰੱਸਟ ਰਜਿ: ਚੰਡੀਗੜ੍ਹ ਵਲੋਂ ਗੁਰਦੁਆਰਾ ਬਾਬਾ ਭਾਨ ਸਿੰਘ ਨੈਣੇਵਾਲ ਵਿਖੇ ਗੁਰਮਤਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਸੰਤ ਬਾਬਾ ਰਣਜੀਤ ਸਿੰਘ ਸਕੂਲ ਮੂਲੋਵਾਲ ਦੇ ...
ਛਾਜਲੀ, 20 ਨਵੰਬਰ (ਗੁਰਸੇਵ ਸਿੰਘ ਛਾਜਲੀ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਦੇ ਸਕੂਲ ਮੁਖੀ ਡਾ. ਇਕਬਾਲ ਸਿੰਘ ਦੀ ਅਗਵਾਈ ਵਿਚ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਲੈਕ. ਅਮਨੀਸ਼ ਕੁਮਾਰ ਅਤੇ ਮਾਸਟਰ ਪਰਮਜੀਤ ਸਿੰਘ ਦੀ ਦੇਖ ਰੇਖ ਵਿਚ ਇਕ ...
ਭਵਾਨੀਗੜ੍ਹ, 20 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)- ਹਰ ਸਿੱਖ ਆਗੂ ਨੂੰ ਪਹਿਲੀ ਪਾਤਸ਼ਾਹੀ ਦਾ 550ਵੇਂ ਦਿਹਾੜੇ ਨੂੰ ਸਮਰਪਿਤ ਹਰ ਪੱਧਰ 'ਤੇ ਸਮਾਗਮ ਕਰਾ ਕੇ ਹਰ ਸਿੱਖ ਬੱਚੇ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਨਾ ਚਾਹੀਦਾ ਹੈ, ਇਹ ਵਿਚਾਰ ਰਾਸ਼ਟਰੀ ਸਿੱਖ ਸੰਗਤ ...
ਸੰਗਰੂਰ, 20 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਨੰਬਰਦਾਰ ਯੂਨੀਅਨ ਸੰਗਰੂਰ ਦੇ ਮੈਂਬਰਾਂ ਦੀ ਮੀਟਿੰਗ ਏ.ਡੀ.ਸੀ. ਸੰਗਰੂਰ ਨਾਲ ਹੋਈ | ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਰਣ ਸਿੰਘ ਮਹਿਲਾਂ ਨਾਲ ਜ਼ਿਲ੍ਹਾ ਬਾਡੀ ਤੋਂ ਇਲਾਵਾ ਤਹਿਸੀਲ ਦੇ ...
ਲੌਾਗੋਵਾਲ, 20 ਨਵੰਬਰ (ਵਿਨੋਦ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਬੀਬੀ ਭਾਨੀ ਪਬਲਿਕ ਸਕੂਲ ਲੌਾਗੋਵਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਵਿੱਦਿਅਕ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਕਿਰਨਦੀਪ ਕੌਰ ਦੀ ...
ਕੌਹਰੀਆਂ, 20 ਨਵੰਬਰ (ਮਾਲਵਿੰਦਰ ਸਿੰਘ ਸਿੱਧੂ)- ਪਿਛਲੇ ਤਿੰਨ ਕੁ ਸਾਲ ਤੋਂ ਝੋਨੇ ਦੇ ਨਾੜ ਸਾੜੇ ਜਾਣ ਦਾ ਮੁੱਦਾ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਛਾਇਆ ਹੋਇਆ ਹੈ | ਅਜਿਹੇ ਵਿਚ ਕੁੱਝ ਕਿਸਾਨ ਦੂਸਰਿਆਂ ਲਈ ਮਾਰਗ ਦਰਸ਼ਕ ਬਣ ਰਹੇ ਹਨ | ਅਜੈਬ ਸਿੰਘ ਪੁੱਤਰ ਜਗਰੂਪ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 20 ਨਵੰਬਰ (ਰੁਪਿੰਦਰ ਸਿੰਘ ਸੱਗੂ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਅਜੀਤ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐੱਸ.ਸੀ ਨਰਸਿੰਗ ਭਾਗ ਤੀਜੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...
ਸੰਗਰੂਰ, 20 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਈ.ਪੀ.ਐਫ.ਓ. ਦੇ ਅਧੀਨ ਆਉਂਦੇ ਵੱਖੋ-ਵੱਖ ਅਦਾਰਿਆਂ ਦੇ ਪੈਨਸ਼ਨਰਾਂ ਦੀ ਮੀਟਿੰਗ ਸਥਾਨਕ ਸਿਟੀ ਪਾਰਕ ਵਿਖੇ ਹੋਈ | ਮੀਟਿੰਗ ਦੌਰਾਨ ਮਿਲਕ ਪਲਾਂਟ ਦੇ ਗੁਰਸਿਕੰਦਰ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ ...
ਮੂਣਕ, 20 ਨਵੰਬਰ (ਭਾਰਦਵਾਜ, ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਲਹਿਰਾਗਾਗਾ ਦੀ ਇਕਾਈ ਮੂਣਕ ਦੀ ਟੀਮ ਮੱਖਣ ਸਿੰਘ ਪਾਪੜਾ ਦੀ ਅਗਵਾਈ ਵਿਚ ਖੇਤਾਂ ਵਿਚ ਦਿੱਤੀ ਜਾਂਦੀ ਬਿਜਲੀ ਸਪਲਾਈ ਸਬੰਧੀ ਸਮੱਸਿਆਵਾਂ ਬਾਰੇ ਐੱਸ.ਡੀ.ਓ. ਮੂਣਕ ...
ਸੰਗਰੂਰ, 20 ਨਵੰਬਰ (ਧੀਰਜ ਪਸ਼ੌਰੀਆ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਜਲਿਆਂਵਾਲੇ ਬਾਗ਼ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ 10 ਅਗਸਤ ਨੂੰ ਕਰਵਾਈ ਚੇਤਨਾ ਪਰਖ ਪ੍ਰੀਖਿਆ ਦੇ ਮਿਡਲ ਅਤੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਨੂੰ ਵਧੀਆ ਪੁਸਤਕਾਂ, ...
ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ)- ਲਾਇਨਜ਼ ਆਈ ਹਸਪਤਾਲ ਪਾਤੜਾਂ-ਨਿਆਲ ਦੇ ਸਹਿਯੋਗ ਨਾਲ ਸੌਰਵ ਫਾਊਾਡੇਸ਼ਨ ਲਹਿਰਾਗਾਗਾ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਰਿੰਦਰ ਗੋਇਲ ਐਡਵੋਕੇਟ ਦੇ ਮਰਹੂਮ ਨੇਤਰਦਾਨੀ ਪੁੱਤਰ ਸੌਰਵ ਗੋਇਲ ਦੀ 8ਵੀਂ ਬਰਸੀ ਮੌਕੇ ਉਸ ਦੀ ...
ਅਮਰਗੜ੍ਹ, 20 ਨਵੰਬਰ (ਸੁਖਜਿੰਦਰ ਸਿੰਘ ਝੱਲ)- ਹਾਕੀ ਦੀ ਨਰਸਰੀ ਵਜੋਂ ਪ੍ਰਸਿੱਧ ਵਿੱਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਛੰਨਾ ਨੇ ਹਾਕੀ ਦੀ ਖੇਡ ਅੰਦਰ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਦਿਆਂ ਫਿਰ ਤੋਂ ਸੂਬਾ ਚੈਂਪੀਅਨ ਬਣਨ ਦਾ ...
ਸੰਗਰੂਰ, 20 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੰਜਾਬ ਸਕੂਲੀ ਖੇਡਾਂ ਦੇ ਸੂਬਾ ਪ੍ਰਬੰਧਕ ਰੁਪਿੰਦਰ ਸਿੰਘ ਰਵੀ ਨੇ ਦੱਸਿਆ ਹੈ ਕਿ 65ਵੀਂ ਪੰਜਾਬ ਰਾਜ ਸਕੂਲਜ਼ ਅਥਲੈਟਿਕਸ ਮੀਟ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ...
ਸੰਗਰੂਰ, 20 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਵੀ ਮਾਅਰਕਾ ਮਾਰਨ ਲੱਗੇ ਹਨ | ਪਿਛਲੇ ਦਿਨੀਂ ਸੰਗਰੂਰ ਵਿਖੇ ਹੋਇਆ ਰਾਜ ਪੱਧਰੀ ਦੀਆਂ ਪ੍ਰਾਇਮਰੀ ਖੇਡਾਂ ਵਿਚ ਸਕੂਲ ਦੇ ਖਿਡਾਰੀਆਂ ਨੇ ਬਹੁਤ ...
ਮਹਿਲਾਂ ਚੌਾਕ, 20 ਨਵੰਬਰ (ਸੁਖਵੀਰ ਸਿੰਘ ਢੀਂਡਸਾ)- ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਜੋ ਸੰਗਰੂਰ-ਪਾਤੜਾਂ ਰੋੜ ਤੇ ਪਿੰਡ ਮੌੜਾਂ ਵਿਖੇ ਸਥਿਤ ਦੇ ਵਿਦਿਆਰਥੀਆਂ ਨੇ ਸਟੇਟ ਲੈਵਲ ਤੇ ਹੋਈਆਂ ਖੇਡਾਂ ਵਿਚੋਂ ਬਾਸਕਟਬਾਲ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ...
ਮੂਲੋਵਾਲ, 20 ਨਵੰਬਰ (ਰਤਨ ਭੰਡਾਰੀ) - ਸਿੱਖਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜੋਮਾਜਰਾ ਦੇ ਪ੍ਰਧਾਨ ਗੁਰਮੇਲ ਸਿੰਘ ਅਤੇ ਹੋਰ ਹਾਜਰ ਮੈਂਬਰਾਂ ਨੇ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮੁੱਖ ...
ਅਮਰਗੜ੍ਹ, 20 ਨਵੰਬਰ (ਸੁਖਜਿੰਦਰ ਸਿੰਘ ਝੱਲ)- ਫ਼ੌਜ ਦੀ ਪੰਜਾਬ 3 ਰੈਜੀਮੈਂਟ ਵਿਚ ਡੇਢ ਸਾਲ ਪਹਿਲਾਂ ਭਰਤੀ ਹੋਏ ਪਿੰਡ ਗੁਆਰਾ ਦੇ 22 ਸਾਲਾਂ ਨੌਜਵਾਨ ਵੀਰਪਾਲ ਸਿੰਘ ਦਾ ਸਿਆਚਨ ਗਲੇਸ਼ੀਅਰ ਵਿਖੇ ਬਰਫ਼ੀਲੇ ਤੂਫ਼ਾਨ ਵਿਚ ਫਸਣ ਕਰ ਕੇ 18 ਨਵੰਬਰ ਦੀ ਸ਼ਾਮ ਨੂੰ ਦਿਹਾਂਤ ਹੋ ...
ਸੰਗਰੂਰ, 20 ਨਵੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ 8 ਸਤੰਬਰ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਅਤੇ ਵਾਰ-ਵਾਰ ਡਾਂਗਾਂ ਦਾ ਸੇਕ ਝੱਲ ਰਹੇ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਸਾਂਝੀ ਮੀਟਿੰਗ 21 ਨਵੰਬਰ ...
ਸੰਗਰੂਰ, 20 ਨਵੰਬਰ (ਧੀਰਜ ਪਸ਼ੌਰੀਆ)- ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਅਤੇ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ ਲਈ ਪੰਜਾਬ ਦੇ ਵਿਧਾਇਕਾਂ ਨੰੂ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਮੁਹਿੰਮ ਤਹਿਤ ਯੂਨੀਅਨ ਵਲੋਂ ਆਗੂ ਫਕੀਰ ਸਿੰਘ ...
ਕੁੱਪ ਕਲਾਂ, 20 ਨਵੰਬਰ (ਮਨਜਿੰਦਰ ਸਿੰਘ ਸਰੌਦ)- ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਜਨਮ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਪਿੰਡ ਕੁੱਪ ਕਲਾਂ ਵਿਖੇ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ...
ਟੱਲੇਵਾਲ, 20 ਨਵੰਬਰ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਦੇ ਘੱਲੂਘਾਰਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਐਨ.ਆਰ.ਆਈ. ਵੀਰਾਂ , ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਵ. ਅਮਰਜੀਤ ਸਿੰਘ ...
ਲਹਿਰਾਗਾਗਾ, 20 ਨਵੰਬਰ (ਕੰਵਲਜੀਤ ਸਿੰਘ ਢੀਂਡਸਾ)- ਪਬਲਿਕ ਯੂਨੀਸਨ ਫ਼ਾਰ ਸੋਸ਼ਲ ਹੈਲਪ ਵਲੋਂ ਲਾਇਨਜ਼ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਸਵ. ਡਾ. ਮਨਜੀਤ ਸਿੰਘ ਬਾਨੀ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਰਿਸ਼ਰਚ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯਾਦ ਨੂੰ ...
ਭਵਾਨੀਗੜ੍ਹ, 20 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਹਰ ਸਿੱਖ ਆਗੂ ਨੂੰ ਪਹਿਲੀ ਪਾਤਸ਼ਾਹੀ ਦੇ 550ਵੇਂ ਪੁਰਬ ਨੂੰ ਸਮਰਪਿਤ ਹਰ ਪੱਧਰ 'ਤੇ ਸਮਾਗਮ ਕਰਾ ਕੇ ਹਰ ਸਿੱਖ ਬੱਚੇ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਨਾ ਚਾਹੀਦਾ ਹੈ | ਇਹ ਵਿਚਾਰ ਰਾਸ਼ਟਰੀ ਸਿੱਖ ਸੰਗਤ ਦਲ ...
ਕੁੱਪ ਕਲਾਂ, 20 ਨਵੰਬਰ (ਮਨਜਿੰਦਰ ਸਿੰਘ ਸਰੌਦ) - ਪਿੰਡ ਭੋਗੀਵਾਲ ਵਿਖੇ ਨੈਸ਼ਨਲ ਮੀਡੀਆ ਕਨਫੈਡਰੇਸ਼ਨ ਦੀ ਇਕਾਈ ਪੰਜਾਬ ਵਲੋਂ ਰਾਸ਼ਟਰੀ ਪ੍ਰੈੱਸ ਦਿਵਸ ਨੂੰ ਸਮਰਪਿਤ ਨਾਰੀ ਅਧਿਕਾਰ ਅਤੇ ਮੀਡੀਆ ਵਿਸ਼ੇ 'ਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ...
ਲੌਾਗੋਵਾਲ, 20 ਨਵੰਬਰ (ਸ. ਸ. ਖੰਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਦੁੱਲਟ ਦੀ ...
ਲਹਿਰਾਗਾਗਾ, 20 ਨਵੰਬਰ (ਸੂਰਜ ਭਾਨ ਗੋਇਲ)- ਐਸ.ਐਸ.ਸੀ ਦਿੱਲੀ ਵਲੋਂ ਲਈ ਗਈ ਪ੍ਰੀਖਿਆ ਚੋਂ ਲਹਿਰਾਗਾਗਾ ਦੇ ਲਵਲੀ ਗੋਇਲ ਨੂੰ ਐਕਸਾਈਜ਼ ਇੰਸਪੈਕਟਰ ਦਾ ਅਹੁਦਾ ਪ੍ਰਾਪਤ ਹੋਇਆ | ਇਸ ਉਪਲਬਧੀ ਲਈ ਲਵਲੀ ਗੋਇਲ ਦਾ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਮੁੱਖ ਪੁਜਾਰੀ ...
ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿੰਡ ਕਾਲਬੰਜਾਰਾ ਦੇ ਸਮਾਜ ਸੇਵੀ ਪ੍ਰਧਾਨ ਛੱਜੂ ਸਿੰਘ ਸਰਾਓ ਵਲੋਂ ਪਿੰਡ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਰਾਹੀਂ ਗੁਰੂ ਨਾਨਕ ਦੇਵ ਜੀ ...
ਧਰਮਗੜ੍ਹ, 20 ਨਵੰਬਰ (ਗੁਰਜੀਤ ਸਿੰਘ ਚਹਿਲ)- ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸਾਇੰਸ ਰਿਸਰਚ ਇੰਟਰਨੈਸ਼ਨਲ ਸਿੰਘਾਪੁਰ ਲਈ ਰਵਾਨਾ ਹੋਇਆ | ਇਸ ਟੂਰ ਦੇ ...
ਸ਼ੇਰਪੁਰ, 20 ਨਵੰਬਰ (ਸੁਰਿੰਦਰ ਚਹਿਲ)- ਨੰਬਰਦਾਰ ਯੂਨੀਅਨ ਸਬ ਤਹਿਸੀਲ ਸ਼ੇਰਪੁਰ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਦਲਬਾਰਾ ਸਿੰਘ ਘਨੌਰੀ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX