ਤਾਜਾ ਖ਼ਬਰਾਂ


ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  3 minutes ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  12 minutes ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  32 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  33 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  46 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  51 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  57 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 1 hour ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 1 hour ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 1 hour ago
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 2 hours ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 2 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 2 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  1 minute ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 3 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 3 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 3 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 3 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 4 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 4 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 4 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 4 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 5 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 5 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 5 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 6 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 6 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 5 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 7 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 7 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 7 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 7 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 8 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 8 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 8 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 8 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 8 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 8 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 8 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 7 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 8 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਖੰਨਾ / ਸਮਰਾਲਾ

ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਤੇ ਅਫ਼ਸਰਸ਼ਾਹੀ ਿਖ਼ਲਾਫ਼ ਅਪਣਾਏ ਬਾਗ਼ੀ ਤੇਵਰ

ਮਾਛੀਵਾੜਾ ਸਾਹਿਬ, 20 ਨਵੰਬਰ (ਸੁਖਵੰਤ ਸਿੰਘ ਗਿੱਲ)- ਹਲਕਾ ਸਮਰਾਲਾ ਦੇ ਬਲਾਕ ਮਾਛੀਵਾੜਾ 'ਚ ਕਾਂਗਰਸ ਪਾਰਟੀ ਨੂੰ ਲੋਕਾਂ ਵਲੋਂ ਚੁਣੇ ਹੋਏ ਮੈਂਬਰਾਂ ਦੀ ਅਣਦੇਖੀ ਕਰਨੀ ਉਸ ਸਮੇਂ ਮਹਿੰਗੀ ਪਈ ਜਦੋਂ ਬਲਾਕ ਸੰਮਤੀ ਦੇ ਉਪ ਚੇਅਰਮੈਨ ਸਮੇਤ 6 ਸੰਮਤੀ ਮੈਂਬਰਾਂ ਨੇ ਬਾਗ਼ੀ ਤੇਵਰ ਅਪਣਾਉਂਦਿਆਂ ਹੋਇਆ ਚੇਅਰਮੈਨੀ ਦੀ ਦੁਬਾਰਾ ਚੋਣ ਤੇ ਮਾੜੇ ਅਧਿਕਾਰੀਆਂ ਨੂੰ ਬਦਲਣ ਦੀ ਮੰਗ ਪਾਰਟੀ ਦੇ ਉੱਚ ਅਹੁਦੇਦਾਰਾਂ ਕੋਲ ਰੱਖ ਅਸਤੀਫ਼ੇ ਦੇਣ ਦੀ ਚਿਤਾਵਨੀ ਦੇ ਦਿੱਤੀ | ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਬਲਾਕ ਸੰਮਤੀ ਦੇ ਚੁਣੇ ਗਏ ਸੱਤਾ ਧਿਰ ਦੇ ਸੰਮਤੀ ਦੇ ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ, ਅਮਨਦੀਪ ਸਿੰਘ ਰਾਣਵਾਂ, ਸਿਮਰਨਦੀਪ ਕੌਰ ਦੇ ਪਤੀ ਸੁਖਜਿੰਦਰ ਸਿੰਘ ਪਵਾਤ, ਕੁਲਵੰਤ ਕੌਰ ਦੇ ਪਤੀ ਜਗਜੀਤ ਸਿੰਘ, ਦਲਜੀਤ ਕੌਰ ਦੇ ਪਤੀ ਸੁਖਦੀਪ ਕੌਰ, ਕੁਲਦੀਪ ਕੌਰ ਦੇ ਪਤੀ ਹਰਭਜਨ ਸਿੰਘ ਅਤੇ ਗਿਆਨ ਕੌਰ ਦੇ ਪਤੀ ਜਗਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਇਲਾਕੇ ਦੇ ਵਿਕਾਸ ਕੰਮਾਂ ਲਈ ਸੇਵਾ ਸੌਾਪੀ ਹੈ, ਪਰ ਬਲਾਕ ਸੰਮਤੀ ਦੀ ਚੋਣ ਸਮੇਂ ਹਲਕੇ ਦੇ ਇਕ ਆਗੂ ਵਲੋਂ ਦਖ਼ਲਅੰਦਾਜ਼ੀ ਕਰਦਿਆਂ ਹੋਇਆਂ ਟਕਸਾਲੀ ਕਾਂਗਰਸੀ ਮੈਂਬਰਾਂ ਨੂੰ ਅਣਗੌਲਿਆ ਕਰ ਮਨਮਰਜ਼ੀ ਦੇ ਮੈਂਬਰ ਨੂੰ ਚੇਅਰਮੈਨ ਥੋਪ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਉਹ ਵਫ਼ਾਦਾਰ ਸਿਪਾਹੀ ਹਾਂ ਜਿਨ੍ਹਾਂ ਅਕਾਲੀ ਸਰਕਾਰ ਸਮੇਂ ਵੀ ਚੋਣਾਂ ਲੜੀਆਂ ਤੇ ਅਕਾਲੀ ਸਰਕਾਰ ਦੀ ਧੱਕੇਸ਼ਾਹੀ ਵੀ ਸਹਿਣ ਕੀਤੀ ਤੇ ਹੁਣ ਸਾਡੀ ਸਰਕਾਰ ਵਿਚ ਸੀਨੀਅਰ ਤੇ ਲੋਕਾਂ ਵਲੋਂ ਚੁਣੇ ਗਏ ਸੰਮਤੀ ਮੈਂਬਰਾਂ 'ਚੋਂ ਚੇਅਰਮੈਨ ਬਣਾਉਣ ਦੀ ਬਜਾਏ ਉਨ੍ਹਾਂ ਉੱਪਰ ਨਵੇਂ ਵਿਅਕਤੀ ਨੂੰ ਚੇਅਰਮੈਨ ਬਣਾ ਕੇ ਥੋਪ ਦਿੱਤਾ, ਜਿਸ ਨਾਲ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ | ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਵੀ ਸਾਡੇ ਵਿਕਾਸ ਕੰਮਾਂ ਵਿਚ ਰੁਕਾਵਟਾਂ ਲਾ ਰਹੀ ਹੈ | ਬਲਾਕ ਸੰਮਤੀ ਮੈਂਬਰਾਂ ਨੇ ਬੀ. ਡੀ. ਪੀ. ਓ. 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਬੇਇੱਜ਼ਤ ਕਰਦੀ ਹੈ ਤੇ ਉਨ੍ਹਾਂ ਦੇ ਜ਼ੋਨਾਂ ਵਿਚ ਵਿਕਾਸ ਕੰਮ ਨਹੀਂ ਹੋਣ ਦੇ ਰਹੀ | ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਨੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਮਾਛੀਵਾੜਾ ਬਲਾਕ ਸੰਮਤੀ ਦੇ ਚੇਅਰਮੈਨ ਅਹੁਦੇ ਦੀ ਚੋਣ ਦੁਬਾਰਾ ਕਰਵਾਈ ਜਾਵੇ ਅਤੇ ਬਲਾਕ 'ਚ ਬੈਠੇ ਮਾੜੇ ਅਧਿਕਾਰੀਆਂ ਨੂੰ ਤੁਰੰਤ ਬਦਲਿਆ ਜਾਵੇ ਜੇਕਰ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀਆਂ ਇਹ ਮੰਗਾਂ ਸਮਾਂ ਰਹਿੰਦਿਆਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਆਪਣੇ ਬਲਾਕ ਸੰਮਤੀ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਗੇ | ਉੱਧਰ ਬਲਾਕ ਮਾਛੀਵਾੜਾ 'ਚ ਰਿਜ਼ਰਵ ਸੰਮਤੀ ਜ਼ੋਨ ਤੋਂ ਚੁਣੀ ਗਈ ਮੈਂਬਰ ਗਿਆਨ ਕੌਰ ਨੇ ਕਿਹਾ ਕਿ ਬਲਾਕ ਵਿਚ ਦਲਿਤ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਅਣਗੋਲਿਆਂ ਕਰ ਕੋਈ ਵੀ ਅਹੁਦਾ ਨਹੀਂ ਦਿੱਤਾ ਗਿਆ |
ਪਿੰਡਾਂ 'ਚ ਵਿਕਾਸ ਕੰਮਾਂ ਦੇ ਨਾਂਅ 'ਤੇ ਲੱਖਾਂ ਰੁਪਏ ਦਾ ਘਪਲਾ- ਝੜੌਦੀ, ਰਾਣਵਾਂ
ਬਲਾਕ ਸੰਮਤੀ ਦੇ ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ, ਸੰਮਤੀ ਮੈਂਬਰ ਅਮਨਦੀਪ ਸਿੰਘ ਰਾਣਵਾਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਮਾਣੇਵਾਲ ਤੇ ਲੱਖੋਵਾਲ ਅਤੇ ਹੋਰ ਕਈ ਪਿੰਡਾਂ ਵਿਚ ਵਿਕਾਸ ਕੰਮ ਕਰਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਦਾ ਘਪਲਾ ਹੈ, ਜਿਸ ਦੀ ਜਾਂਚ ਲਈ ਜਦੋਂ ਉਹ ਆਵਾਜ਼ ਉਠਾਉਂਦੇ ਹਨ ਤਾਂ ਦਫ਼ਤਰ ਦੀ ਅਫ਼ਸਰਸ਼ਾਹੀ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਇਸ ਘਪਲੇ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਇਸ ਘਪਲੇ ਵਿਚ ਕਈ ਕਰਮਚਾਰੀ ਤੇ ਅਧਿਕਾਰੀ ਵੀ ਜ਼ਿੰਮੇਵਾਰ ਹਨ |
ਘਪਲਿਆਂ ਦੀ ਜਾਂਚ ਕਰ ਉੱਚ ਅਧਿਕਾਰੀਆਂ ਨੂੰ ਭੇਜੀ-ਬੀ. ਡੀ. ਪੀ. ਓ.
ਜਦੋਂ ਸੰਮਤੀ ਮੈਂਬਰਾਂ ਵਲੋਂ ਕਈ ਪਿੰਡਾਂ 'ਚ ਹੋਏ ਘਪਲਿਆਂ ਸੰਬੰਧੀ ਬੀ. ਡੀ. ਪੀ. ਓ. ਰਾਜਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਘਪਲਿਆਂ ਦੀ ਕਿਸੇ ਵੀ ਸੰਮਤੀ ਮੈਂਬਰ ਨੇ ਗੱਲ ਨਹੀਂ ਕੀਤੀ, ਸਗੋਂ ਮੈਂ ਖ਼ੁਦ ਕਈ ਪਿੰਡਾਂ ਦੀ ਜਾਂਚ ਕਰ ਉੱਚ ਅਧਿਕਾਰਾਂ ਨੂੰ ਰਿਪੋਰਟ ਭੇਜੀ ਹੈ | ਉਨ੍ਹਾਂ ਬਲਾਕ ਸੰਮਤੀ ਮੈਂਬਰਾਂ ਵਲੋਂ ਬੇਇੱਜ਼ਤ ਕਰਨ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਦਫ਼ਤਰ ਵਿਚ ਚੁਣ ਕੇ ਹਰ ਮੈਂਬਰ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਕਿਸੇ ਵੀ ਸੰਮਤੀ ਮੈਂਬਰ ਤੇ ਸਰਪੰਚਾਂ ਨਾਲ ਪੱਖਪਾਤ ਨਹੀਂ ਕੀਤਾ |

ਸਮਰਾਲਾ ਪੁਲਿਸ ਵਲੋਂ ਵੱਖੋ-ਵੱਖ ਨਾਕਾਬੰਦੀ ਦੌਰਾਨ 78 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

ਸਮਰਾਲਾ, 20 ਨਵੰਬਰ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ 78 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀਆਂ ਦੀ ...

ਪੂਰੀ ਖ਼ਬਰ »

ਖੰਨਾ ਨੇੜੇ ਕਤਲ ਹੋਈ ਔਰਤ ਨੂੰ ਸੁਪਾਰੀ ਦੇ ਕੇ ਸੱਸ ਨੇ ਮਰਵਾਇਆ, ਡੀ. ਐਸ. ਪੀ. ਵਲੋਂ ਖ਼ੁਲਾਸਾ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਪਿੰਡ ਭੁਮੱਦੀ ਵਿਚ ਕਤਲ ਹੋਈ ਔਰਤ ਜਸਵੀਰ ਕੌਰ ਪਤਨੀ ਸਵ. ਅਵਤਾਰ ਸਿੰਘ ਦਾ ਦੋ ਨੌਜਵਾਨਾਂ ਵਲੋ ਗੋਲੀਆ ਮਾਰ ਕੇ ਕੀਤੇ ਕਤਲ ਅਤੇ ਪਿੰਡ ਦੇ ਹੀ ਇਕ ਹੋਰ ਵਿਅਕਤੀ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀਆਂ ਹੇੜ੍ਹਾਂ ਤੋਂ ਲੋਕ ਪ੍ਰੇਸ਼ਾਨ, ਅੱਜ ਫਿਰ ਹੋਇਆ ਹਾਦਸਾ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਜੀ. ਟੀ .ਰੋਡ ਤੇ ਆਪਸ ਵਿਚ ਲੜ ਰਹੇ ਸਾਨ੍ਹਾਂ ਨੇ ਫਿਰ 2 ਸਕੂਟਰ ਸਵਾਰਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਵਿਚੋਂ ਅਖ਼ਬਾਰ ਦਾ ਹਾਕਰ ਜਸਕਰਨ ਸਿੰਘ ਤੇ ਉਸ ਦੇ ਦੋਸਤ ਦੀ ਮਾਤਾ ...

ਪੂਰੀ ਖ਼ਬਰ »

ਸ੍ਰੀ ਝਾੜ ਸਾਹਿਬ ਰੋਡ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਜਾਰੀ

ਸਮਰਾਲਾ, 20 ਨਵੰਬਰ (ਬਲਜੀਤ ਸਿੰਘ ਬਘੌਰ)-ਸਮਰਾਲਾ ਸ਼ਹਿਰ ਤੋਂ ਬਾਹਰਬਾਰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਕੱਢੇ ਜਾ ਰਹੇ ਬਾਈਪਾਸ ਕਾਰਨ ਇਤਿਹਾਸਕ ਤੀਰਥ ਅਸਥਾਨਾਂ ਨੂੰ ਜਾਣ ਵਾਲਾ ਰਸਤਾ ਬੰਦ ਹੋ ਰਿਹਾ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਇਲਾਕੇ ਦੇ ...

ਪੂਰੀ ਖ਼ਬਰ »

ਸਤੀਸ਼ ਸ਼ਰਮਾ ਦੀ ਸ਼ਿਕਾਇਤ 'ਤੇ ਬੀ. ਡੀ. ਪੀ. ਓ. ਖੰਨਾ ਨੇ ਏ. ਐਸ. ਮੈਨੇਜਮੈਂਟ ਨੂੰ ਦਿੱਤਾ ਨੋਟਿਸ

ਖੰਨਾ, 20 ਨਵੰਬਰ (ਹਰਜਿੰਦਰਿ ਸੰਘ ਲਾਲ)- ਸਤੀਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ, ਆਰ.ਟੀ.ਆਈ. ਸੈੱਲ ਭਾਰਤੀ ਜਨਤਾ ਪਾਰਟੀ ਖੰਨਾ ਦੀ ਸ਼ਿਕਾਇਤ 'ਤੇ ਬੀ.ਡੀ.ਪੀ.ਓ ਖੰਨਾ ਵਲੋਂ 5 ਲੱਖ ਰੁਪਏ ਦੀ ਸਰਕਾਰੀ ਗਰਾਂਟ ਨੂੰ ਵਰਤਣ ਸਬੰਧੀ ਖਰਚੇ ਦੇ ਬਿਲ ਅਤੇ ਵਰਤੋ ਸਰਟੀਫਿਕੇਟ ਪੇਸ਼ ਕਰਨ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦਾ ਸਨਮਾਨ

ਮਲੌਦ, 20 ਨਵੰਬਰ (ਸਹਾਰਨ ਮਾਜਰਾ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਮਲੌਦ ਦੇ ਪ੍ਰਧਾਨ ਮਾ: ਕਰਨੈਲ ਸਿੰਘ, ਨੰਬਰਦਾਰ ਤੇਜਿੰਦਰ ਸਿੰਘ ਪੰਮਾ, ਸੁਰਿੰਦਰਪਾਲ ਸਿੰਘ ਟੋਨੀ, ਜੀਤ ਸਿੰਘ ਸੋਮਲ, ਅਜਮੇਰ ਸਿੰਘ ਖ਼ਾਲਸਾ, ਗਿਆਨੀ ਚਮਕੌਰ ਸਿੰਘ, ਚਰਨਕੰਵਲ ਸਿੰਘ ਲਾਲੀ, ਡਾ: ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਦਾ ਆਨਲਾਈਨ ਯੂਥ ਫ਼ੈਸਟੀਵਲ ਮੁਕਾਬਲੇ 'ਚ ਕਲੀ 'ਚੋਂ ਦੂਜਾ ਸਥਾਨ

ਬੀਜਾ, 20 ਨਵੰਬਰ (ਪੱਤਰ ਪ੍ਰੇਰਕ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁ. ਪ੍ਰ. ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ) ਵਲੋਂ ਡੇਰਾ ਬਾਬਾ ਨਾਨਕ ਆਨ ਲਾਈਨ ਯੂਥ ਫ਼ੈਸਟੀਵਲ ਮੁਕਾਬਲੇ ਵਿਚ ਢਾਡੀ ਕਲਾ ਮੁਕਾਬਲੇ ਦੀ ਵੰਨਗੀ ਕਲੀ ਵਿਚ ...

ਪੂਰੀ ਖ਼ਬਰ »

ਹਿੰਦੀ ਪੁੱਤਰੀ ਪਾਠਸ਼ਾਲਾ ਦੀ ਏਕਨੂਰ ਤੇ ਸੰਜਨਾ ਨੇ ਜਿਮਨਾਸਟਿਕ 'ਚ ਜਿੱਤਿਆ ਤਗਮਾ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਹਾਲ ਵਿਚ ਹੋਈਆਂ 41ਵੀਂਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸੰਗਰੂਰ ਵਿਚ ਚੱਲ ਰਹੇ ਵੱਖ-ਵੱਖ ਮੁਕਾਬਲਿਆਂ ਵਿਚ ਹਿੰਦੀ ਪੁੱਤਰੀ ਪਾਠਸ਼ਾਲਾ ਦੀ ਚੌਥੀ ਜਮਾਤ ਦੀ ਵਿਦਿਆਰਥਣ ਏਕਨੂਰ ਅਤੇ ਸੰਜਨਾ ਨੇ ਜਿਮਨਾਸਟਿਕ ...

ਪੂਰੀ ਖ਼ਬਰ »

ਖੰਨਾ ਦੀ ਜੋਤੀ ਅਤੇ ਆਸ਼ੂਤੋਸ਼ ਇੰਟਰ ਜ਼ੋਨਲ ਯੂਥ ਫ਼ੈਸਟੀਵਲ 'ਚ ਅੱਵਲ ਰਹੇ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੱੁਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਆਯੋਜਿਤ ਕੀਤੇ ਤਿੰਨ ਦਿਨਾਂ ਇੰਟਰ ਜ਼ੋਨਲ ਯੂਥ ਫ਼ੈਸਟੀਵਲ 2019 ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ...

ਪੂਰੀ ਖ਼ਬਰ »

ਫਰਜੁੱਲਾਪੁਰ ਤੇ ਰਾਜੇਵਾਲ 'ਚ ਲਾਏ ਸਿਹਤ ਕੈਂਪ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਪਿੰਡ ਫਰਜੁੱਲਾਪੁਰ ਅਤੇ ਰਾਜੇਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਵੈੱਲਫੇਅਰ ਸੁਸਾਇਟੀ ਅਤੇ ਪਿੰਡ ਦੀ ਪੰਚਾਇਤ ਵਲੋਂ ਮੁਫ਼ਤ ਅੱਖਾਂ ਦਾ ਜਾਂਚ, ਆਪ੍ਰੇਸ਼ਨ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਰਾਧਾ ਵਾਟਿਕਾ ਸੀ. ...

ਪੂਰੀ ਖ਼ਬਰ »

ਪੋਲਟਰੀ ਉਦਯੋਗ ਪਹਿਲਾਂ ਨਾਲੋਂ ਵੀ ਨਿਰਾਸ਼ਾਜਨਕ ਹਾਲਤ 'ਚ

ਮਾਛੀਵਾੜਾ ਸਾਹਿਬ, 20 ਨਵੰਬਰ (ਮਨੋਜ ਕੁਮਾਰ)-ਸੂਬੇ ਭਰ ਦਾ ਪੋਲਟਰੀ ਉਦਯੋਗ ਪਿਛਲੇ ਕਾਫ਼ੀ ਦਿਨਾਂ ਤੋ ਲਗਾਤਾਰ ਨਿਰਾਸ਼ਾਜਨਕ ਮਾਹੌਲ ਵਿਚ ਘਿਰਦਾ ਜਾ ਰਿਹਾ ਹੈ | ਹਾਲਾਤ ਇਹ ਹਨ ਕਿ ਕੁੱਝ ਦਿਨ ਪਹਿਲਾਂ 55 ਰੁਪਏ ਕਿੱਲੋ ਵਿਕਣ ਵਾਲਾ ਬਰੈਲਰ ਅੱਜ ਘੱਟ ਕੇ 44 ਰੁਪਏ ਕਿੱਲੋ ਤੇ ...

ਪੂਰੀ ਖ਼ਬਰ »

40ਵੇਂ ਅਥਲੈਟਿਕਸ ਮੁਕਾਬਲਿਆਂ 'ਚ ਖੰਨਾ ਦੇ ਬਜ਼ੁਰਗਾਂ ਦੀ ਬੱਲੇ-ਬੱਲੇ

ਖੰਨਾ, 20 ਨਵੰਬਰ (ਜੋਗਿੰਦਰ ਸਿੰਘ ਓਬਰਾਏ)- ਇਸ ਵਾਰ 40ਵੀਆਂ ਪੰਜਾਬ ਪੱਧਰ ਦੀਆਂ ਮਾਸਟਰਜ਼ ਅਥਲੈਟਿਕਸ ਦੌੜਾਂ ਦੇ ਮੁਕਾਬਲੇ ਸੰਗਰੂਰ ਜ਼ਿਲੇ੍ਹ ਦੇ ਮਸਤੂਆਣਾ ਸਾਹਿਬ ਵਿਖੇ ਹੋਏ, ਜਿਸ ਵਿਚ ਖੰਨਾ ਇਲਾਕੇ ਤੋਂ ਗਏ ਬਜ਼ੁਰਗ ਦੌੜਾਕਾਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ...

ਪੂਰੀ ਖ਼ਬਰ »

ਹਿਮਾਂਸ਼ੂ, ਹਰਮਨ, ਚਰਨਪ੍ਰੀਤ ਅਤੇ ਵਰਮਾ ਰਹੇ ਪਹਿਲੇ ਸਥਾਨ 'ਤੇ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਸਕੂਲ ਲਲਹੇੜੀ ਵਿਖੇ ਤਹਿਸੀਲ ਪੱਧਰੀ ਵਿਗਿਆਨ, ਗਣਿਤ ਤੇ ਵਾਤਾਵਰਨ ਵਿਸ਼ੇ ਸਬੰਧੀ ਪ੍ਰਦਰਸ਼ਨੀ ਵਿਚ ਸਰਕਾਰੀ ਸਕੂਲ ਰਸੂਲੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਚਾਰ ਵਿਦਿਆਰਥੀਆਂ ਹਿਮਾਂਸ਼ੂ ਓਹਰੀ, ...

ਪੂਰੀ ਖ਼ਬਰ »

ਪੰਚਾਇਤ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜੀ-ਕਾਲੀ ਪਾਇਲ

ਬੀਜਾ, 20 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਲਾਗਲੇ ਪਿੰਡ ਕੱਦੋਂ ਵਿਚ ਲਗਾਤਾਰ ਡੇਂਗੂ ਨਾਲ ਹੋ ਰਹੀਆਂ ਮੌਤਾਂ ਤੋਂ ਡਰੇ ਹੋਏ ਪਿੰਡ ਬਰਮਾਲੀਪੁਰ ਦੇ ਵਾਸੀਆਂ ਦਰਸ਼ਨ ਸਿੰਘ ਸਾਬਕਾ ਪੰਚ, ਸਵਰਨ ਸਿੰਘ, ਬਲਵੀਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ, ਮੋਹਨ ਸਿੰਘ, ਸੁਰਜੀਤ ...

ਪੂਰੀ ਖ਼ਬਰ »

ਵਿਗਿਆਨ ਪ੍ਰਦਰਸ਼ਨੀ ਵਿਚ ਖੰਨਾ ਤਹਿਸੀਲ ਦੇ 38 ਸਕੂਲਾਂ ਦੇ ਵਿਦਿਆਰਥੀ ਸ਼ਾਮਿਲ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਲਲਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਤਹਿਸੀਲ ਪੱਧਰੀ ਵਿਗਿਆਨ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਮੁਕਾਬਲਿਆਂ ਵਿਚ ਖੰਨਾ ਤਹਿਸੀਲ ਦੇ 38 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ...

ਪੂਰੀ ਖ਼ਬਰ »

ਡੇਂਗੂ ਦੇ ਬਚਾਅ ਲਈ ਸਪਰੇਅ ਕੀਤੀ ਅਤੇ ਜਾਗਰੂਕਤਾ ਕੈਂਪ ਲਗਾਇਆ

ਮਲੌਦ, 20 ਨਵੰਬਰ (ਦਿਲਬਾਗ ਸਿੰਘ ਚਾਪੜਾ)-ਸਿਹਤ ਵਿਭਾਗ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਡੇਂਗੂ ਵਰਗੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਪਿੰਡਾਂ ਵਿਚ ਪਾਣੀ ਵਾਲੀ ਥਾਂ ਉੱਪਰ ਡੀਜ਼ਲ ਅਤੇ ਕੀਟਨਾਸ਼ਕ ਦਵਾਈ ਦੇ ਸਪਰੇਅ ਕੀਤੇ ਜਾ ਰਹੇ ਹਨ ਅਤੇ ਲੋਕਾਂ ...

ਪੂਰੀ ਖ਼ਬਰ »

ਜੀ.ਐੱਚ.ਜੀ. ਅਕੈਡਮੀ ਖੰਡੂਰ ਦੇ ਵਿਦਿਆਰਥੀ ਸੁੰਦਰ ਲਿਖਾਈ ਮੁਕਾਬਲਿਆਂ 'ਚ ਜੇਤੂ

ਜੋਧਾਂ, 20 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਜੀ.ਐੱਚ.ਜੀ ਅਕੈਡਮੀ ਖੰਡੂਰ ਵਿਖੇ ਕਰਵਾਏ ਗਏ ਡਰਾਇੰਗ, ਲੇਖ ਲਿਖਣ, ਸੁੰਦਰ ਲਿਖਾਈ ਮੁਕਾਬਲੇ ਵਿੱਚ ਦਵਿੰਦਰ ਕੌਰ ਅੱਠਵੀਂ, ਪ੍ਰਭਲੀਨ ਕੌਰ ਛੇਵੀਂ, ਸਿਮਰਨਦੀਪ ਕੌਰ ਛੇਵੀਂ ਅਤੇ ਸ਼ਮਨਦੀਪ ਕੌਰ ਛੇਵੀਂ ਵਿਦਿਆਰਥੀ ਜੇਤੂ ...

ਪੂਰੀ ਖ਼ਬਰ »

ਆਤਮ ਵਿੱਦਿਆ ਮੰਦਰ ਸਕੂਲ ਦਾ ਖੋ-ਖੋ 'ਚ ਵਧੀਆ ਪ੍ਰਦਰਸ਼ਨ

ਸਾਹਨੇਵਾਲ, 20 ਨਵੰਬਰ (ਹਰਜੀਤ ਸਿੰਘ ਢਿੱਲੋਂ)-ਆਤਮ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਕਨੇਚ ਦੀ ਟੀਮ ਦੇ ਖੋ-ਖੋ ਮੁਕਾਬਲਿਆਾ ਵਿਚ ਕੀਤੇ ਵਧੀਆ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਪਿ੍ੰਸੀਪਲ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਕਲਗ਼ੀਧਰ ਅਕੈਡਮੀ ਸੀਨੀ. ਸੈਕੰ. ...

ਪੂਰੀ ਖ਼ਬਰ »

ਗੋਪਾਲ ਸਕੂਲ ਵਿਖੇ ਸੈਮੀਨਾਰ ਕਰਵਾਇਆ

ਈਸੜੂ, 20 ਨਵੰਬਰ (ਬਲਵਿੰਦਰ ਸਿੰਘ)-ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਡਾਇਰੈਕਟਰ ਸੰਜੀਵ ਗੋਪਾਲ ਦੀ ਯੋਗ ਅਗਵਾਈ ਅਤੇ ਪਿ੍ੰਸੀਪਲ ਮੈਡਮ ਸੁਮਨ ਜੌਲੀ ਦੀ ਦੇਖ ਰੇਖ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਤਨਾਮ ਸਿੰਘ ਸੱਲੋਪੁਰੀ (ਸ੍ਰੀ ...

ਪੂਰੀ ਖ਼ਬਰ »

ਡੀ. ਪੀ. ਐਸ. ਖੰਨਾ 'ਚ ਸਥਾਪਨਾ ਦਿਵਸ ਸਮਾਰੋਹ, ਮੇਜਰ ਜਨਰਲ ਸੰਧੂ ਮੁੱਖ ਮਹਿਮਾਨ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਚ 18 ਨਵੰਬਰ 2019 ਨੂੰ ਨੌਵੇਂ ਸਥਾਪਨਾ ਦਿਵਸ ਸਮਾਰੋਹ ਕਰਵਾਇਆ ਗਿਆ | ਮੇਜਰ ਜਨਰਲ ਸੂਰਤ ਸੰਧੂ ( ਰਿਟਾਇਰ) ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ | ਪਿ੍ਆ ਭੋਰਗਿੱਲ (ਟਰੱਸਟੀ ਡੀ. ਪੀ. ਐਸ. ...

ਪੂਰੀ ਖ਼ਬਰ »

ਪਿੰਡ ਢਿੱਲਵਾਂ ਦੇ ਗੁਰੂ ਘਰ ਦੇ ਦਰਬਾਰ ਹਾਲ 'ਚ ਸੋਫ਼ਾ ਟਾਈਪ ਕੁਰਸੀਆਂ ਲਗਾਉਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਸਮਰਾਲਾ, 20 ਨਵੰਬਰ (ਬਲਜੀਤ ਸਿੰਘ ਬਘੌਰ)- ਪਿੰਡ ਢਿੱਲਵਾਂ ਦੇ ਗੁਰੂ ਘਰ ਦੇ ਦਰਬਾਰ ਹਾਲ ਵਿਚ ਸੋਫ਼ਾ ਟਾਈਪ ਕੁਰਸੀਆਂ ਲਗਾਉਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਚੁੱਕਾ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਗੁਰੂ ਘਰ ਦੇ ...

ਪੂਰੀ ਖ਼ਬਰ »

ਰਮਨ ਪੰਨੰੂ ਦਾ ਗੀਤ 'ਬਾਬਾ ਨਾਨਕ' ਪੰਡਿਤ ਧਰੇਨਵਰ ਨੇ ਕੀਤਾ ਲੋਕ ਅਰਪਣ

ਮਲੌਦ, 20 ਨਵੰਬਰ (ਸਹਾਰਨ ਮਾਜਰਾ)-ਸਾਫ਼ ਸੁਥਰੀ ਗਾਇਕੀ ਰਾਹੀਂ ਆਪਣਾ ਨਾਮ ਕਮਾ ਰਹੇ ਨੌਜਵਾਨ ਗਾਇਕ ਰਮਨ ਪੰਨੂੰ ਇਨ੍ਹੀਂ ਦਿਨੀਂ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਗੀਤ 'ਬਾਬਾ ਨਾਨਕ' ਨੂੰ ਲੈ ਕੇ ਧਾਰਮਿਕ ਸਫ਼ਾ ਵਿਚ ਚਰਚਾ ਵਿਚ ਹੈ | ਸੈਂਕੜੇ ...

ਪੂਰੀ ਖ਼ਬਰ »

ਸਿੱਧਸਰ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਲੱਖਾ ਸਮੇਤ ਅਨੇਕਾਂ ਨਾਮੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ

ਮਲੌਦ/ਪਾਇਲ, 20 ਨਵੰਬਰ (ਨਿਜ਼ਾਮਪੁਰ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਾਲਜ ਵਿਦਿਆਰਥੀਆਂ ਦੀ ਸਹੂਲਤ ਲਈ ਨਵੇਂ ਬੱਸ ਪਰਮਿਟ ਜਾਰੀ ਕਰਕੇ ਬੱਸ ਸਰਵਿਸ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਾਲਜ ਇਮਾਰਤ ਨੂੰ ਰੰਗ ਰੋਗਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਜਲਦੀ ਦੇਣ ਦਾ ...

ਪੂਰੀ ਖ਼ਬਰ »

ਦਰਸ਼ਨ ਸਿੰਘ ਕੂਹਲੀ ਦੀ ਮਿ੍ਤਕ ਦੇਹ ਡਾਕਟਰੀ ਖੋਜ ਲਈ ਭੇਟ

ਮਲੌਦ, 20 ਨਵੰਬਰ (ਨਿਜ਼ਾਮਪੁਰ, ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਕੂਹਲੀ ਦੇ ਹੋਏ ਦਿਹਾਂਤ ਉਪਰੰਤ ਮਿ੍ਤਕ ਦੇਹ ਨੂੰ ਡਾਕਟਰੀ ਖੋਜ ਲਈ ਦਯਾਨੰਦ ਹਸਪਤਾਲ ਲੁਧਿਆਣਾ ਦੀ ਡਾਕਟਰਾਂ ਟੀਮ ਨੂੰ ਸਪੁਰਦ ਕੀਤੀ ਗਈ | ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ

ਈਸੜੂ, 20 ਨਵੰਬਰ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਸੰਸਕਿ੍ਤੀ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਦਵਿੰਦਰ ਸਿੰਘ ਖੱਟੜਾ ਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਦੁਆਰਾ ...

ਪੂਰੀ ਖ਼ਬਰ »

ਸਿਹੌੜਾ ਸਕੂਲ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ

ਮਲੌਦ, 20 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਤਹਿਸੀਲ ਪੱਧਰੀ ਸਾਇੰਸ ਗਣਿਤ ਅਤੇ ਵਾਤਾਵਰਨ ਪ੍ਰਦਰਸ਼ਨੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਦੇ ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡੀ ਕਿਰਨਦੀਪ ਸਿੰਘ ਜਸਵਿੰਦਰ ਕੌਰ ਸ਼ਰਨਜੀਤ ਸਿੰਘ ਹਰਦੀਪ ਕੌਰ ਦੀ ...

ਪੂਰੀ ਖ਼ਬਰ »

ਦੋਸਤ 'ਤੇ ਲਾਏ ਸੋਨੇ ਦੀ ਚੇਨ ਤੇ ਹੋਰ ਸਾਮਾਨ ਖੋਹਣ ਦੇ ਦੋਸ਼

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਇਕ ਦੋਸਤ ਵਲੋਂ ਆਪਣੇ ਹੀ ਦੋਸਤ ਨੂੰ ਲੁੱਟ ਲਏ ਜਾਣ ਦੀ ਖ਼ਬਰ ਹੈ | ਪੁਲਿਸ ਨੂੰ ਦਿੱਤੀ ਇਕ ਸ਼ਿਕਾਇਤ ਵਿਚ ਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਜ਼ਦੀਕ ਨਾਮਦੇਵ ਮੰਦਿਰ ਜੀ. ਟੀ. ਬੀ. ਨਗਰ ਖੰਨਾ ਦੀ ਸ਼ਿਕਾਇਤ 'ਤੇ ਉਸ ...

ਪੂਰੀ ਖ਼ਬਰ »

ਸੜਕ ਉੱਪਰ ਘੱਟ ਮਟੀਰੀਅਲ ਪਾਉਣ ਦੇ ਲਗਾਏ ਦੋਸ਼

ਮਲੌਦ, 20 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰੱਬੋਂ ਨੀਚੀ ਵਿਖੇ ਬਣ ਰਹੀ ਸੜਕ ਉਪਰ ਘੱਟ ਮੈਟੀਰੀਅਲ ਪਾਉਣ ਦੇ ਦੋਸ਼ ਲਗਾਉਂਦਿਆਂ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੱਥਰ ਪਾ ਕੇ ਅਧੂਰੀ ਛੱਡੀ ਸੜਕ ...

ਪੂਰੀ ਖ਼ਬਰ »

ਗੁਰਮੀਤ ਸਿੰਘ ਪਾਇਲ ਬਣੇ ਸਬ-ਯੂਨਿਟ ਦੇ ਪ੍ਰਧਾਨ

ਪਾਇਲ, 20 ਨਵੰਬਰ (ਰਜਿੰਦਰ ਸਿੰਘ)-ਟੈਕਨੀਕਲ ਸਰਵਿਸ ਯੂਨੀਅਨ (ਰਜਿ:) ਵਲੋਂ ਸਬ-ਯੂਨਿਟ ਪਾਇਲ ਦੀ ਮੀਟਿੰਗ ਭਗਵੰਤ ਸਿੰਘ ਡਵੀਜ਼ਨ ਪ੍ਰਧਾਨ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ 'ਚ ਸਬ-ਡਵੀਜ਼ਨ ਦੋਰਾਹਾ ਤੇ ਪਾਇਲ ਦੇ ਸਾਥੀਆਂ ਨੇ ਹਿੱਸਾ ਲਿਆ | ਇਸ ਸਮੇਂ ਪੀ. ਐੱਸ. ਪੀ. ਸੀ. ਐਲ. ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਈ. ਓ. ਅਤੇ ਚੇਅਰਮੈਨ ਦਾ ਸਨਮਾਨ

ਮਲੌਦ, 20 ਨਵੰਬਰ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਮਲੌਦ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮਾ. ਕਰਨੈਲ ਸਿੰਘ ਦੀ ਅਗਵਾਈ ਵਿਚ ਨਗਰ ਪੰਚਾਇਤ ਮਲੌਦ ਦੇ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ, ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੇ ...

ਪੂਰੀ ਖ਼ਬਰ »

ਜਸਪਾਲੋਂ ਸਕੂਲ ਨੇ ਪੰਜਾਬ ਪੱਧਰੀ ਖੇਡਾਂ 'ਚ ਸੋਨ ਤਗਮਾ ਜਿੱਤਿਆ

ਬੀਜਾ, 20 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)- ਰਣਜੀਤ ਸਿੰਘ ਖ਼ਾਲਸਾ ਹਾਈ ਸਕੂਲ, ਜਸਪਾਲੋਂ ਦੇ ਵਿਦਿਆਰਥੀ ਅਜੇ ਕੁਮਾਰ ਨੇ 41ਵੀਆਂ ਪੰਜਾਬ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ¢ ਕੋਚ ਕਮਲਜੀਤ ਸਿੰਘ ਰਾਣੋ ਨੇ ਦਸਿਆ ਕਿ ਉਕਤ ...

ਪੂਰੀ ਖ਼ਬਰ »

ਭੈਣੀ ਸਾਹਿਬ 'ਚ ਸਤਿਗੁਰੂ ਜਗਜੀਤ ਸਿੰਘ ਯਾਦਗਾਰੀ ਸੰਗੀਤ ਸੰਮੇਲਨ 23, 24 ਨੂੰ

ਕੁਹਾੜਾ, 20 ਨਵੰਬਰ (ਤੇਲੂ ਰਾਮ ਕੁਹਾੜਾ)-ਨਾਮਧਾਰੀ ਸਤਿਗੁਰ ਜਗਜੀਤ ਸਿੰਘ ਜੀ ਦੇ 99ਵੇਂ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੀ ਯਾਦ ਵਿਚ ਅੱਠਵਾਂ ਸਾਲਾਨਾ ਸੰਗੀਤ ਸੰਮੇਲਨ ਸਤਿਗੁਰੂ ਉਦੇ ਸਿੰਘ ਜੀ ਦੀ ਸਰਪ੍ਰਸਤੀ ਹੇਠ 23 ਅਤੇ 24 ਨਵੰਬਰ ਨੂੰ ਸ਼ਾਮ 5 ਵਜੇ ਤੋਂ 9 ਵਜੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸਕੂਲ ਸੋਹੀਆ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਮਲੌਦ, 20 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸ਼ਹੀਦ ਊਧਮ ਸਿੰਘ ਸਕੂਲ ਸੋਹੀਆ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਤੋਂ ਗਣਿਤ, ਵਿਗਿਆਨ, ...

ਪੂਰੀ ਖ਼ਬਰ »

ਗੁਲਜ਼ਾਰ ਕਾਲਜ 'ਚ ਫ਼ੋਟੋਗ੍ਰਾਫ਼ੀ ਪ੍ਰਦਰਸ਼ਨੀ ਤੇ ਪੈਨਸਿਲ ਕਲਾ ਮੁਕਾਬਲੇ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਗੁਲਜ਼ਾਰ ਗਰੁੱਪ ਆਫ਼ ਇੰਸੀਟੀਚਿਊਟਸ ਵਿਚ ਫ਼ੋਟੋਗਰਾਫੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਐਮ. ਐਚ. ਆਰ. ਡੀ. ਨਵੀਂਨਤਾਂ ਸੈਲ ਦੇ ਸਹਿਯੋਗ ਨਾਲ ਪੱਤਰਕਾਰੀ ਅਤੇ ਖ਼ਾਸ ਕਮਿਊਨੀਕੇਸ਼ਨ ਵਿਭਾਗ ਜੀ. ਜੀ. ਆਈ. ਵਿਚ ਇਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਸਹਿਯੋਗ ਨਾਲ ਪੰਚਾਇਤ ਨੇ ਸਪਰੇਅ ਕਰਵਾਈ

ਮਲੌਦ, 20 ਨਵੰਬਰ (ਦਿਲਬਾਗ ਸਿੰਘ ਚਾਪੜਾ)-ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਵਾਲੇ ਮੱਛਰ ਦੇ ਖ਼ਾਤਮੇ ਲਈ ਅੱਜ ਪਿੰਡ ਆਲਮਪੁਰ ਦੀ ਪੰਚਾਇਤ ਵਲੋਂ ਆਪਣਾ ਨਿੱਜੀ ਖਰਚਾ ਕਰਦੇ ਹੋਏ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡ ਵਿਚ ਨਾਲੀਆਂ, ਟੋਭੇ ਅਤੇ ਪਾਣੀ ...

ਪੂਰੀ ਖ਼ਬਰ »

ਮਾਤਾ ਜੋਗਿੰਦਰ ਕੌਰ ਚੀਮਾ ਦੀ ਮੌਤ 'ਤੇ ਕਾਲਖ ਪਰਿਵਾਰ ਨਾਲ ਦੁੱਖ ਪ੍ਰਗਟ

ਡੇਹਲੋਂ, 20 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ ਸਾਬਕਾ ਸਰਪੰਚ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਸਵਰਗੀ ਮਾਤਾ ...

ਪੂਰੀ ਖ਼ਬਰ »

ਲੇਖ ਮੁਕਾਬਲੇ ਕਰਵਾਏ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਵਿਖੇ ਕਾਲਜ ਪਿ੍ੰਸੀਪਲ ਡਾ: ਮੀਨੂੰ ਸ਼ਰਮਾ ਦੀ ਅਗਵਾਈ ਵਿਚ ਐਨ. ਸੀ. ਸੀ. ਅਤੇ ਐਨ. ਐਸ. ਐਸ. ਯੂਨਿਟ ਕੌਮੀ ਏਕਤਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਲੇਖ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਇਸ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX