ਤਾਜਾ ਖ਼ਬਰਾਂ


ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  5 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  10 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  13 minutes ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  15 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  28 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ...
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  44 minutes ago
ਮੁਹਾਲੀ, 11 ਦਸੰਬਰ - ਪੰਜਾਬ ਪੁਲਿਸ ਵਲੋਂ ਆਯੋਜਿਤ ਦੂਸਰੇ ਕੇ.ਪੀ.ਐਸ. ਗਿੱਲ ਮੈਮੋਰੀਅਲ ਲੈਕਚਰ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਵੈਰਤਾ ਨਾਲ ਭਰਿਆ ਹੋਇਆ ਹੈ, ਉਹ ਆਪਣੀਆਂ ਭਾਰਤ ਵਿਰੋਧੀ...
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  50 minutes ago
ਦਿਸਪੁਰ, 11 ਦਸੰਬਰ - ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਨਾਗਰਿਕਤਾ ਸੋਧ ਬਿਲ 2019 ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਥਾਂ ਥਾਂ ਅਗਜਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦਿਸਪੁਰ ਵਿਚ ਬੱਸਾਂ ਨੂੰ ਅੱਗ ਲਗਾਈ...
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 1 hour ago
ਡੇਰਾਬੱਸੀ, 11 ਦਸੰਬਰ ( ਸ਼ਾਮ ਸਿੰਘ ਸੰਧੂ )- ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ, ਨਵੀ ਦਿੱਲੀ ਵਲੋਂ ਸਿਕਸ਼ਾ '0' ਅਨੁਸੰਧਾਨ ਯੂਨੀਵਰਸਿਟੀ, ਭੁਵਨੇਸ਼ਵਰ, ਉੜੀਸਾ ਵਿਖੇ ਕਰਵਾਏ ' 49ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ' ਦੌਰਾਨ ਡੇਰਾਬੱਸੀ ਵਾਸੀ ਡਾ. ਨਵਨੀਤ ਕੌਰ ਨੂੰ...
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 1 hour ago
ਗੜ੍ਹਸ਼ੰਕਰ, 11 ਦਸੰਬਰ (ਧਾਲੀਵਾਲ) - ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਖੇ ਬਾਅਦ ਦੁਪਹਿਰ ਕੁੱਝ ਵਿਅਕਤੀਆਂ ਵਲੋਂ ਨਿੱਜੀ ਰੰਜਸ਼ ਨੂੰ ਲੈ ਕੇ ਦਵਿੰਦਰ ਪ੍ਰਤਾਪ ਉਰਫ਼ ਬੰਟੀ (28) ਪੁੱਤਰ ਯਸ਼ਪਾਲ ਦਾ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ...
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 1 hour ago
ਤਲਵੰਡੀ ਸਾਬੋ/ਸਿੰਗੋ ਮੰਡੀ, 11 ਦਸੰਬਰ (ਰਣਜੀਤ ਸਿੰਘ ਰਾਜੂ, ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਸੰਗਤ ਰੋਡ 'ਤੇ ਸਥਿਤ ਇੱਕ ਗਰੀਬ ਮਜ਼ਦੂਰ ਬੱਗਾ ਖਾਨ ਦੇ ਘਰ 'ਚ ਨਵੇਂ ਲਾਏ ਗੈਸ ਸਲੰਡਰ ਤੋਂ ਗੈਸ ਲੀਕ...
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 1 hour ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇੱਥੋਂ ਨੇੜਲੇ ਪਿੰਡ ਚੱਕਔਲ ਤੋਂ ਥੋੜੀ ਦੂਰ ਮੋਟਰਸਾਈਕਲ 'ਤੇ ਜਾ ਰਹੇ ਇਕ ਨੌਜਵਾਨ ਦੀ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਉਸ ਕੋਲੋਂ ਇਕ ਲੱਖ ਰੁਪਏ ਖੋਹ...
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 1 hour ago
ਗੁਹਾਟੀ, 11 ਦਸੰਬਰ- ਆਸਾਮ ਦੇ ਗੁਹਾਟੀ 'ਚ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਲੋਕਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ...
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 2 hours ago
ਪਾਇਲ/ਮਲੌਦ, 11 ਦਸੰਬਰ- (ਨਿਜਾਮਪੁਰ, ਰਜਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀ ਚੇਅਰਮੈਨੀ ਵਿਧਾਨ ਸਭਾ ਹਲਕਾ ਪਾਇਲ ਦੇ ਹਿੱਸੇ 'ਚ ਆਈ ਹੈ ਅਤੇ ਯਾਦਵਿੰਦਰ ਸਿੰਘ ਜੰਡਾਲੀ...
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 1 hour ago
ਮੋਗਾ, 11 ਦਸੰਬਰ (ਗੁਰਤੇਜ ਬੱਬੀ)- ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਸ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ...
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 2 hours ago
ਸ੍ਰੀ ਚਮਕੌਰ ਸਾਹਿਬ, 11 ਦਸੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ-ਦੋਰਾਹਾ ਮਾਰਗ 'ਤੇ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ...
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 2 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 3 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 3 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 3 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 3 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 3 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 4 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 5 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 4 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 5 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 5 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 6 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 6 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 6 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 6 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 6 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 6 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 6 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 6 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 6 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 6 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 6 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 7 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 8 hours ago
ਬਿਹਾਰ 'ਚ ਜਿੰਦਾ ਸਾੜੀ ਗਈ ਨਾਬਾਲਗ ਲੜਕੀ ਦੀ ਮੌਤ
. . .  about 8 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 9 hours ago
ਅਮਰੀਕਾ ਵਿਖੇ ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਸਣੇ 6 ਮੌਤਾਂ
. . .  about 9 hours ago
ਰਾਜ ਸਭਾ 'ਚ ਅੱਜ ਕੋਈ ਪ੍ਰਸ਼ਨਕਾਲ ਨਹੀ ਹੋਵੇਗਾ
. . .  about 9 hours ago
ਪਿਆਜ਼ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
. . .  about 9 hours ago
ਭਰਾ ਵੱਲੋਂ ਪੁੱਤਰਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 9 hours ago
ਭਾਜਪਾ ਸੰਸਦੀ ਦਲ ਦੀ ਮੀਟਿੰਗ ਅੱਜ
. . .  about 10 hours ago
ਮਾਲਦੀਵ ਦੇ ਵਿਦੇਸ਼ ਮੰਤਰੀ ਪਹੁੰਚੇ ਭਾਰਤ
. . .  about 10 hours ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੀਸਰਾ ਟੀ-20 ਮੈਚ ਅੱਜ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਮੇਰਾ ਸਭ ਤੋਂ ਵੱਡਾ ਸੁਪਨਾ ਇਕ ਅਜਿਹੇ ਭਾਰਤ ਨੂੰ ਵੇਖਣ ਦਾ ਹੈ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੁਜ਼ਗਾਰਮਈ ਹੋਵੇ। -ਡਾ: ਮਨਮੋਹਨ ਸਿੰਘ

ਪਹਿਲਾ ਸਫ਼ਾ

ਚੋਣ ਬਾਂਡ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ

ਪ੍ਰਧਾਨ ਮੰਤਰੀ ਦਫ਼ਤਰ ਦਾ ਜ਼ਿਕਰ ਹੋਣ 'ਤੇ ਹੀ ਸਪੀਕਰ ਨੇ ਬੰਦ ਕੀਤਾ ਮਨੀਸ਼ ਤਿਵਾੜੀ ਦਾ ਮਾਈਕ
ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਚੋਣ ਬਾਂਡ ਅਤੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਦੇ ਮੁੱਦੇ 'ਤੇ ਕਾਂਗਰਸ ਨੇ ਸੰਸਦ ਦੇ ਦੋਹਾਂ ਸਦਨਾਂ 'ਚ ਜ਼ੋਰਦਾਰ ਹੰਗਾਮਾ ਕੀਤਾ | ਹੰਗਾਮਿਆਂ ਕਾਰਨ ਜਿੱਥੇ ਲੋਕ ਸਭਾ 'ਚ ਕਾਂਗਰਸ ਨੇ ਵਾਕਆਊਟ ਕਰ ਦਿੱਤਾ, ਉੱਥੇ ਰਾਜ ਸਭਾ 'ਚ ਚੇਅਰਮੈਨ ਨੂੰ ਸਭਾ ਦੀ ਕਾਰਵਾਈ 12 ਵਜੇ ਮੁਲਤਵੀ ਕਰਨੀ ਪਈ |
ਦੇਸ਼ ਹਿੱਤ ਲਈ ਮਜਬੂਰਨ ਸਭਾ ਦੇ ਵਿਚਕਾਰ ਜਾਣਾ ਪੈਂਦਾ ਹੈ-ਕਾਂਗਰਸ
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸੰਸਦ ਮੈਂਬਰਾਂ ਨੇ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੰਦਿਆਂ ਚੋਣ ਬਾਂਡ 'ਤੇ ਚਰਚਾ ਦੀ ਮੰਗ ਕੀਤੀ ਜਿਸ ਦੇ ਖ਼ਾਰਜ ਹੋਣ 'ਤੇ ਕਾਂਗਰਸੀ ਸੰਸਦ ਮੈਂਬਰ ਸਭਾ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਲੱਗੇ | ਸਪੀਕਰ ਓਮ ਬਿਰਲਾ, ਜੋ ਬੁੱਧਵਾਰ ਨੂੰ ਸਭਾ ਦੇ ਵਿਚਕਾਰ ਆਉਣ ਵਾਲੇ ਸੰਸਦ ਮੈਂਬਰ ਦੇ ਿਖ਼ਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦੇ ਚੁੱਕੇ ਸਨ, ਨੇ ਥੋੜ੍ਹਾ ਨਰਮ ਰੁਖ਼ ਅਖ਼ਤਿਆਰ ਕਰਦਿਆਂ ਮੈਂਬਰਾਂ ਨੂੰ ਧੀਰਜ ਬਣਾਈ ਰੱਖਣ ਲਈ ਕਿਹਾ | ਬਿਰਲਾ ਨੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਪੁਰਾਣੇ ਮੈਂਬਰਾਂ ਨੂੰ ਤਾਂ ਨੇਮ-ਕਾਨੂੰਨ ਪਤਾ ਹੈ ਜਦਕਿ ਨਵੇਂ ਤਾਂ ਉਹ ਹਨ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਪੀਕਰ ਦੀ ਟਿੱਪਣੀ 'ਤੇ ਫੌਰੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਪੀਕਰ ਨਵਾਂ-ਪੁਰਾਣਾ ਨਹੀਂ ਹੁੰਦਾ | ਕਾਂਗਰਸ ਆਗੂ ਨੇ ਪਾਰਟੀ ਵਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਪੀਕਰ ਦਾ ਅਪਮਾਨ ਕਰਨਾ ਉਨ੍ਹਾਂ ਦੀ ਮਨਸ਼ਾ ਨਹੀਂ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਦੇਸ਼ ਹਿੱਤ ਦਾ ਮੁੱਦਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਮਜਬੂਰਨ ਸਭਾ ਦੇ ਵਿਚਕਾਰ ਆਉਣਾ ਪੈਂਦਾ ਹੈ |
ਕਾਂਗਰਸ-ਭਾਜਪਾ ਦਰਮਿਆਨ ਸ਼ਬਦੀ ਜੰਗ
ਚੋਣ ਬਾਂਡ ਦਾ ਮੁੱਦਾ ਉਠਾਉਣ ਤੋਂ ਪਹਿਲਾਂ ਸਪੀਕਰ ਨੂੰ ਸਮਾਂ ਦੇਣ ਲਈ ਮਨਾਉਣ ਦੀ ਕਵਾਇਦ ਦੌਰਾਨ ਹੀ ਸੱਤਾ ਧਿਰ ਨੇ ਕਾਂਗਰਸ 'ਤੇ ਸਦਨ ਦਾ ਸਮਾਂ ਬਰਬਾਦ ਕਰਨ ਦਾ ਦੋਸ਼ ਲਾਇਆ | ਜਿਸ 'ਤੇ ਅਧੀਰ ਰੰਜਨ ਚੌਧਰੀ ਨੇ ਤਿੱਖੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ ਸੀ ਤਾਂ ਉਸ ਨੇ 2 ਜੀ, ਕੋਲਾ ਘੁਟਾਲੇ ਨੂੰ ਲੈ ਕੇ ਕਿੰਨੇ ਹੀ ਦਿਨ ਕਾਰਵਾਈ ਨਹੀਂ ਚੱਲਣ ਦਿੱਤੀ ਸੀ | ਚੌਧਰੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਨਹੀਂ ਸਪੀਕਰ ਨੂੰ ਅਪੀਲ ਕਰ ਰਹੇ ਹਨ | ਉਨ੍ਹਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲ ਇਸ਼ਾਰਾ ਕਰਦਿਆਂ
ਕਿਹਾ ਕਿ ਉਹ (ਜੋਸ਼ੀ) ਸਖ਼ਤ ਹੋ ਸਕਦੇ ਹਨ ਪਰ ਸਪੀਕਰ ਨਹੀਂ |
ਮਾਈਕ ਕੀਤਾ ਬੰਦ
ਸਿਫ਼ਰ ਕਾਲ 'ਚ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਚੋਣ ਬਾਂਡ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਰਾਹੀਂ ਸਰਕਾਰੀ ਭਿ੍ਸ਼ਟਾਚਾਰ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ | ਤਿਵਾੜੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਚੋਣ ਕਮਿਸ਼ਨ ਵਲੋਂ ਕੀਤੇ ਇਤਰਾਜ਼ਾਂ 'ਤੇ ਵੀ ਸਰਕਾਰ ਨੇ ਚੋਣ ਬਾਂਡ ਜਾਰੀ ਕੀਤੇ | ਤਿਵਾੜੀ ਨੇ ਚੋਣ ਬਾਂਡ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 2017 ਤੋਂ ਬਾਅਦ ਸਰਕਾਰ ਨੇ ਚੋਣ ਬਾਂਡ ਲਿਆਂਦੇ ਜਿਸ 'ਚ ਨਾ ਤਾਂ ਚੰਦਾ ਦੇਣ ਵਾਲੇ ਦਾ ਪਤਾ ਲੱਗ ਸਕਦਾ ਹੈ ਤੇ ਨਾ ਦਿੱਤੀ ਰਕਮ ਦਾ ਪਤਾ ਲੱਗ ਸਕਦਾ ਹੈ | ਤਿਵਾੜੀ ਨੇ ਕਿਹਾ ਕਿ ਪਹਿਲਾਂ ਇਹ ਸਕੀਮ ਸਿਰਫ਼ ਲੋਕ ਸਭਾ ਚੋਣਾਂ ਤੱਕ ਸੀਮਤ ਸੀ ਪਰ 11 ਅਪ੍ਰੈਲ 2018 ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਨੂੰ ਵਿਧਾਨ ਸਭਾ ਚੋਣਾਂ ਲਈ ਵੀ ਲਾਗੂ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਮੇਂ 'ਚ ਇਹ ਬਦਲਾਅ ਪ੍ਰਧਾਨ ਮੰਤਰੀ ਦਫ਼ਤਰ ਦੇ ਇਸ਼ਾਰੇ 'ਤੇ ਕੀਤਾ ਗਿਆ | ਕਾਂਗਰਸੀ ਆਗੂ ਵਲੋਂ ਪ੍ਰਧਾਨ ਮੰਤਰੀ ਦਫ਼ਤਰ ਦਾ ਜ਼ਿਕਰ ਕਰਨ 'ਤੇ ਹੀ ਸਪੀਕਰ ਨੇ ਨਾਂਅ ਨਾ ਲੈਣ ਦੀ ਹਦਾਇਤ ਦੇਣ ਦੇ ਨਾਲ ਹੀ ਤਿਵਾੜੀ ਦਾ ਮਾਈਕ ਬੰਦ ਕਰ ਦਿੱਤਾ | ਮਾਈਕ ਬੰਦ ਹੋਣ 'ਤੇ ਤਿਵਾੜੀ ਨੇ ਚੁਣਾਵੀ ਬਾਂਡ ਦੇ ਅੰਕੜੇ ਦਿੰਦਿਆਂ ਕਿਹਾ ਕਿ 6000 ਕਰੋੜ ਰੁਪਏ ਦੇ ਚੁਣਾਵੀ ਬਾਂਡ ਵਿਚੋਂ ਜੋ 95 ਫ਼ੀਸਦੀ ਰਕਮ ਭਾਜਪਾ ਨੂੰ ਮਿਲੀ ਹੈ | ਤਿਵਾੜੀ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ | ਤਿਵਾੜੀ ਦਾ ਮਾਈਕ ਬੰਦ ਹੁੰਦਿਆਂ ਹੀ ਸਦਨ 'ਚ ਮੌਜੂਦ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਆਪਣੀ ਸੀਟ ਤੋਂ ਉੱਠ ਗਈ ਜਿਸ ਦੇ ਨਾਲ ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ | ਰਾਜ ਸਭਾ 'ਚ ਵੀ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੇ ਹੰਗਾਮਾ ਕਰਦਿਆਂ ਵਾਕਆਊਟ ਕਰ ਦਿੱਤਾ ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ | ਕਾਂਗਰਸ ਨੇ ਇਸ ਮੁੱਦੇ 'ਤੇ ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਅਤੇ ਹੋਰ ਕਾਗਜ਼ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਦਸਤਾਵੇਜ਼ ਸਦਨ 'ਚ ਰੱਖਣਗੇ | ਚੁਣਾਵੀ ਬਾਂਡ 1000, ਦਸ ਹਜ਼ਾਰ, ਇਕ ਲੱਖ ਅਤੇ 1 ਕਰੋੜ ਰੁਪਏ ਦੀ ਗਿਣਤੀ 'ਚ ਖ਼ਰੀਦੇ ਜਾ ਸਕਦੇ ਹਨ | ਚੁਣਾਵੀ ਬਾਂਡ ਭਾਰਤੀ ਸਟੇਟ ਬੈਂਕ ਦੀਆਂ 29 ਸ਼ਾਖਾਵਾਂ ਵਲੋਂ ਹੀ ਜਾਰੀ ਕੀਤੇ ਜਾਂਦੇ ਹਨ | ਬੈਂਕ ਦੀਆਂ ਇਹ ਬ੍ਰਾਂਚਾਂ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਰਾਂਚੀ, ਗਾਂਧੀ ਨਗਰ ਅਤੇ ਚੇਨਈ 'ਚ ਸਥਿਤ ਹਨ | ਚੰਦਾ ਦੇਣ ਵਾਲੇ ਵਲੋਂ ਜਮ੍ਹਾਂ ਕਰਵਾਉਣ ਦੀ ਭਰੀ ਰਸੀਦ ਤੋਂ ਹੀ ਚੰਦੇ ਦੀ ਕੁੱਲ ਰਕਮ ਪਤਾ ਲਾਈ ਜਾ ਸਕਦੀ ਜੋ ਕੇਂਦਰ ਸਰਕਾਰ, ਆਰ.ਬੀ.ਆਈ. ਰਾਹੀਂ ਪਤਾ ਲਗਾ ਲਵੇਗੀ |
ਸਰਕਾਰ ਨੂੰ ਪਰਾਲੀ ਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰਨ ਦੀ ਅਪੀਲ
ਲੋਕ ਸਭਾ 'ਚ ਸੰਸਦ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਦੇ ਅੰਦਰ ਅਤੇ ਬਾਹਰ ਹਵਾ ਪ੍ਰਦੂਸ਼ਣ ਵਧਣ ਲਈ ਇਕੱਲਾ ਪਰਾਲੀ ਸਾੜਨ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਅਤੇ ਸਰਕਾਰ ਨੂੰ ਕਿਸਾਨਾਂ ਨੂੰ ਇੰਸੈਂਟਿਵ ਦੇਣ ਦੀ ਅਪੀਲ ਕੀਤੀ ਤਾਂ ਕਿ ਉਹ ਪਰਾਲੀ ਦਾ ਜ਼ਿਆਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰ ਸਕਣ | ਕੁਝ ਮੈਂਬਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਬਾਜਰਾ ਅਤੇ ਸੂਰਜਮੁਖੀ ਵਰਗੀਆਂ ਫ਼ਸਲਾਂ ਦੀ ਉਪਜ 'ਤੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਜਾਣਾ ਚਾਹੀਦਾ ਹੈ | ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਸਰਕਾਰ ਨੂੰ ਰਾਸ਼ਟਰੀ ਸਾਫ਼ ਹਵਾ ਨੀਤੀ ਨੂੰ ਲਾਗੂ ਕਰਨ ਲਈ ਵਿਧਾਨਿਕ ਰਸਤਾ ਅਪਣਾਉਣਾ ਚਾਹੀਦਾ ਹੈ | ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ 'ਤੇ ਚਰਚਾ ਦਾ ਅੱਜ ਦੂਜਾ ਦਿਨ ਸੀ ਅਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਜਵਾਬ ਦੇਣਗੇ | 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਅਪਨਾ ਦਲ ਦੀ ਆਗੂ ਅਨੁਪ੍ਰੀਆ ਪਟੇਲ ਨੇ ਕਿਹਾ ਕਿ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਅਜਿਹੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਸ ਤੋਂ ਰਹਿੰਦ-ਖੂੰਹਦ ਨਹੀਂ ਬਚਦੀ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਬਾਇਓਗੈਸ ਅਤੇ ਗੱਤੇ ਦੇ ਨਿਰਮਾਣ 'ਚ ਪਰਾਲੀ ਦੀ ਵਰਤੋਂ ਦੇ ਤਰੀਕਿਆਂ ਦੀ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਵੇਚਣ ਲਈ ਉਤਸ਼ਾਹਿਤ ਕੀਤਾ ਜਾ ਸਕੇ | ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅਜਿਹੀਆਂ ਫ਼ਸਲਾਂ ਬੀਜਦੇ ਹਨ ਜਿਨ੍ਹਾਂ ਦੀ ਰਹਿੰਦ ਖੂੰਹਦ ਬਚਦੀ ਹੈ ਕਿਉਂਕਿ ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ | ਜੇਕਰ ਸਰਕਾਰ ਬਾਜਰੇ ਅਤੇ ਸੂਰਜਮੁਖੀ 'ਤੇ ਵਾਜਬ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਰਦੀ ਹੈ ਤਾਂ ਕਿਸਾਨ ਇਨ੍ਹਾਂ ਫ਼ਸਲਾਂ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਹੋਣਗੇ | ਅਨੁਪ੍ਰੀਆ ਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ 'ਤੇ ਪੈਸੇ ਬਰਬਾਦ ਕਰਨ ਦੀ ਜਗ੍ਹਾ ਉਸ ਪੈਸੇ ਨੂੰ ਸੋਸ਼ਲ ਸੈਕਟਰ 'ਚ ਖ਼ਰਚਣਾ ਚਾਹੀਦਾ ਹੈ |
ਬਿੱਟੂ ਨੇ ਚੁੱਕਿਆ ਗਾਂਧੀ ਪਰਿਵਾਰ ਤੋਂ ਐੱਸ.ਪੀ.ਜੀ. ਸੁਰੱਖਿਆ ਹਟਾਉਣ ਦਾ ਮੁੱਦਾ
ਸੰਸਦ ਦੇ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋਣ ਤੋਂ ਹੀ ਕਾਂਗਰਸ ਵਲੋਂ ਗਾਂਧੀ ਪਰਿਵਾਰ ਦੀ ਐੱਸ.ਜੀ.ਪੀ. ਸੁਰੱਖਿਆ ਹਟਾਉਣ ਦਾ ਮੁੱਦਾ ਉਠਾ ਕੇ ਸਰਕਾਰ ਨੂੰ ਇਸ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਹਾਲਾਂਕਿ ਬੁੱਧਵਾਰ ਤੋਂ ਕਾਂਗਰਸ ਨੇ ਸਰਕਾਰ ਿਖ਼ਲਾਫ਼ ਚੁਣਵੀ ਬਾਂਡ ਦੇ ਮੁੱਦੇ ਨੂੰ ਮੁੱਖ ਰੱਖ ਕੇ ਮੋਰਚਾ ਖੋਲਿ੍ਹਆ ਹੈ ਪਰ ਪਾਰਟੀ ਵਲੋਂ ਇਸ ਮੁੱਦੇ ਨੂੰ ਛੱਡਿਆ ਨਹੀਂ ਗਿਆ | ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਲੋਕ ਸਭਾ 'ਚ ਇਕ ਵਾਰ ਫਿਰ ਗਾਂਧੀ ਪਰਿਵਾਰ ਤੋਂ ਐੱਸ.ਪੀ.ਜੀ. ਸੁਰੱਖਿਆ ਹਟਾਉਣ ਨੂੰ ਮੰਦਭਾਗਾ ਕਰਮ ਕਰਾਰ ਦਿੱਤਾ | ਬਿੱਟੂ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਪਰਿਵਾਰ 'ਚ ਦੋ-ਦੋ ਸ਼ਹਾਦਤਾਂ ਹੋਈਆਂ ਹੋਣ ਉਸ ਪਰਿਵਾਰ ਨਾਲ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ |
ਰਾਜ ਸਭਾ 'ਚ ਮਾਰਸ਼ਲਾਂ ਨੇ ਨਹੀਂ ਪਹਿਨੀ ਸੈਨਾ ਵਰਗੀ ਟੋਪੀ
ਰਾਜ ਸਭਾ ਦੇ ਮਾਰਸ਼ਲਾਂ ਦੀ ਨਵੀਂ ਵਰਦੀ 'ਚ ਮਾਮੂਲੀ ਬਦਲਾਅ ਕਰਦੇ ਹੋਏ ਸੈਨਾ ਵਰਗੀ ਦਿਖਾਈ ਦੇਣ ਵਾਲੀ ਟੋਪੀ ਹਟਾ ਦਿੱਤੀ ਗਈ ਹੈ | ਅੱਜ ਸੰਸਦ ਦੇ ਉੱਪਰਲੇ ਸਦਨ 'ਚ ਮਾਰਸ਼ਲਾਂ ਨੇ ਵਰਦੀ ਤਾਂ ਨਵੀਂ ਵਾਲੀ ਹੀ ਪਹਿਨੀ ਹੋਈ ਸੀ ਪਰ ਉਨ੍ਹਾਂ ਨੇ ਟੋਪੀ ਨਹੀਂ ਪਹਿਨੀ ਸੀ | ਸੋਮਵਾਰ ਨੂੰ ਰਾਜ ਸਭਾ ਦੇ 250ਵੇਂ ਇਜਲਾਸ ਦੀ ਸ਼ੁਰੂਆਤ ਮੌਕੇ ਸਦਨ ਦੇ ਮੈਂਬਰ ਮਾਰਸ਼ਲਾਂ ਦੀ ਵਰਦੀ ਦੇਖ ਕੇ ਹੈਰਾਨ ਰਹਿ ਗਏ ਸਨ | ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ ਦੀ ਨਵੀਂ ਵਰਦੀ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ |
ਵਕਫ ਬੋਰਡ ਦੀਆਂ ਕਰੀਬ 17000 ਸੰਪਤੀਆਂ 'ਤੇ ਨਾਜਾਇਜ਼ ਕਬਜ਼ੇ, ਸਭ ਤੋਂ ਵੱਧ ਮਾਮਲੇ ਪੰਜਾਬ 'ਚ
ਸਰਕਾਰ ਨੇ ਅੱਜ ਸੰਸਦ 'ਚ ਦੱਸਿਆ ਕਿ ਵਕਫ਼ ਬੋਰਡ ਦੀ ਸੰਪਤੀ 'ਤੇ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਪੰਜਾਬ ਵਿਚ ਹਨ, ਜਦਕਿ ਦੇਸ਼ ਭਰ 'ਚ ਕਰੀਬ 17000 ਅਜਿਹੀਆਂ ਸੰਪਤੀਆਂ 'ਤੇ ਨਾਜਾਇਜ਼ ਕਬਜ਼ੇ ਹਨ | ਇਕ ਸਵਾਲ ਦੇ ਲਿਖਤੀ ਜਵਾਬ 'ਚ ਘੱਟ ਗਿਣਤੀਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਲੋਕ ਸਭਾ 'ਚ ਦੱਸਿਆ ਕਿ ਦੇਸ਼ ਭਰ 'ਚ ਵਕਫ਼ ਬੋਰਡ ਦੀਆਂ 16937 ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਹਨ, ਜਦਕਿ ਇਕੱਲੇ ਪੰਜਾਬ 'ਚ 5610 ਸੰਪਤੀਆਂ 'ਤੇ, ਮੱਧ ਪ੍ਰਦੇਸ਼ 'ਚ 3240, ਪੱਛਮੀ ਬੰਗਾਲ 'ਚ 3082 ਤਾਮਿਲਨਾਡੂ 'ਚ 1335 ਵਕਫ਼ ਬੋਰਡ ਦੀਆਂ ਸੰਪਤੀਆਂ 'ਤੇ ਨਾਜਾਇਜ਼ ਕਬਜ਼ੇ ਹਨ |
ਸਰੋਗੇਸੀ ਬਿੱਲ ਸਿਲੈਕਟ ਕਮੇਟੀ ਨੂੰ ਭੇਜਿਆ
ਮੋਦੀ ਸਰਕਾਰ ਦਾ ਵਿਵਾਦਿਤ ਸੇਰੋਗੇਸੀ (ਰੈਗੂਲੇਸ਼ਨ) ਬਿੱਲ 2019 ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ | ਮੋਦੀ ਸਰਕਾਰ ਨੇ ਕਿਰਾਏ ਦੀ ਕੁੱਖ ਦੀ ਦੁਰਵਰਤੋਂ ਨੂੰ ਰੋਕਣ ਲਈ ਸੇਰੋਗੇਸੀ ਬਿੱਲ ਨੂੰ ਪਿਛਲੇ ਦਿਨੀਂ ਰਾਜ ਸਭਾ 'ਚ ਪੇਸ਼ ਕੀਤਾ ਸੀ ਜਿਸ ਨੂੰ ਵੀਰਵਾਰ ਨੂੰ ਉੱਪਰਲੇ ਸਦਨ ਨੇ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ | ਇਹ ਬਿੱਲ ਲੋਕ ਸਭਾ 'ਚ 15 ਜੁਲਾਈ ਨੂੰ ਪੇਸ਼ ਕੀਤਾ ਗਿਆ ਅਤੇ 5 ਅਗਸਤ ਨੂੰ ਪਾਸ ਹੋ ਗਿਆ ਸੀ | ਹਾਲਾਂਕਿ ਸੰਸਕਾਰੀ ਬਿੱਲ ਕਹਿ ਕੇ ਇਸ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਇਕੱਲੇ ਰਹਿਣ ਵਾਲੇ ਪੁਰਸ਼ਾਂ ਅਤੇ ਸਮਿਲੰਗੀ ਪੁਰਸ਼ਾਂ ਦੇ ਪਿਤਾ ਬਣਨ 'ਤੇ ਰੋਕ ਲਾਉਂਦਾ ਹੈ | ਸੰਸਦ 'ਚ ਕੈਬਨਿਟ ਮੰਤਰੀਆਂ ਦੀ ਗੈਰ-ਹਾਜ਼ਰੀ ਤੋਂ ਪ੍ਰਧਾਨ ਮੰਤਰੀ ਨਾਖੁਸ਼  ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਸੰਸਦ 'ਚ ਪ੍ਰਸ਼ਨ ਕਾਲ ਦੌਰਾਨ ਕੈਬਨਿਟ ਮੰਤਰੀਆਂ ਦੀ ਗੈਰ-ਹਾਜ਼ਰੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਸੰਸਦ ਦੇ ਦੋਵਾਂ ਸਦਨਾਂ 'ਚ ਪ੍ਰਸ਼ਨ ਕਾਲ ਦੌਰਾਨ ਮੰਤਰੀਆਂ ਦੀ ਗੈਰ-ਹਾਜ਼ਰੀ ਦਾ ਨੋਟਿਸ ਲਿਆ ਹੈ |
ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੌਰਾਨ 3 ਸਾਲਾਂ 'ਚ ਚਾਰਟਡ ਉਡਾਣਾਂ 'ਤੇ ਖ਼ਰਚ ਹੋਏ 255 ਕਰੋੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ 'ਤੇ ਪਿਛਲੇ 3 ਸਾਲਾਂ 'ਚ ਚਾਰਟਡ ਉਡਾਣਾਂ 'ਤੇ 255 ਕਰੋੜ ਰੁਪਏ ਤੋਂ ਜ਼ਿਆਦਾ ਰੁਪਏ ਖ਼ਰਚ ਹੋਏ | ਸੰਸਦ ਦੇ ਉਪਰਲੇ ਸਦਨ 'ਚ ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦਿੱਤੀ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਲਈ ਚਾਰਟਡ ਉਡਾਣਾਂ 'ਤੇ ਸਾਲ 2016-17 'ਚ 76.27 ਕਰੋੜ ਰੁਪਏ ਤੇ 2017-18 'ਚ 99.32 ਕਰੋੜ ਰੁਪਏ ਖ਼ਰਚ ਹੋਏ ਅਤੇ 2018-19 'ਚ 79.91 ਕਰੋੜ ਰੁਪਏ ਖ਼ਰਚ ਹੋਏ, ਜਦਕਿ 2019-20 ਲਈ ਬਿੱਲ ਅਜੇ ਪ੍ਰਾਪਤ ਨਹੀਂ ਹੋਇਆ |ਡਿੰਪਾ ਨੇ ਕੀਤੀ ਖਡੂਰ ਸਾਹਿਬ 'ਚ ਵੱਡਾ ਹਸਪਤਾਲ ਖੋਲ੍ਹਣ ਦੀ ਮੰਗ
ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ 'ਚ ਸਿਫ਼ਰ ਕਾਰ 'ਚ ਆਪਣੇ ਸੰਸਦੀ ਹਲਕੇ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਉੱਥੇ ਵੱਡਾ ਹਸਪਤਾਲ ਖੋਲ੍ਹਣ ਦੀ ਮੰਗ ਕੀਤੀ | ਕਾਂਗਰਸੀ ਸੰਸਦ ਮੈਂਬਰ ਨੇ ਸਰਕਾਰ ਦੀ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰੀ ਨੀਤੀ ਮੁਤਾਬਿਕ ਹਰ ਸੰਸਦੀ ਹਲਕੇ 'ਚ ਇਕ ਵੱਡਾ ਹਸਪਤਾਲ ਖੋਲਿ੍ਹਆ ਜਾਣਾ ਚਾਹੀਦਾ ਹੈ | ਡਿੰਪਾ ਨੇ ਕਿਹਾ ਕਿ ਸੂਬਾ ਸਰਕਾਰ ਜ਼ਮੀਨ ਦੇਣ ਲਈ ਤਿਆਰ ਹੈ |

ਕਾਂਗਰਸ ਵਰਕਿੰਗ ਕਮੇਟੀ ਵਲੋਂ ਮਹਾਰਾਸ਼ਟਰ 'ਚ ਗੱਠਜੋੜ ਸਰਕਾਰ ਬਣਾਉਣ 'ਤੇ ਮੋਹਰ

ਅੱਜ ਹੋ ਸਕਦੈ ਰਸਮੀ ਐਲਾਨ, ਊਧਵ ਠਾਕਰੇ ਬਣ ਸਕਦੇ ਹਨ ਮੁੱਖ ਮੰਤਰੀ
ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਕਾਂਗਰਸ ਵਰਕਿੰਗ ਕਮੇਟੀ ਨੇ ਮਹਾਰਾਸ਼ਟਰ 'ਚ ਪਾਰਟੀ ਨੂੰ ਸ਼ਿਵ ਸੈਨਾ ਅਤੇ ਐਨ.ਸੀ.ਪੀ. ਨਾਲ ਮਿਲ ਕੇ ਸਰਕਾਰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ | ਮਹਾਰਾਸ਼ਟਰ ਦੇ ਸਿਆਸੀ ਦਿ੍ਸ਼ 'ਤੇ ਚਰਚਾ ਕਰਨ ਲਈ ਪਾਰਟੀ ਦੀ ਫ਼ੈਸਲਾ ਲੈਣ ਵਾਲੀ ਸਭ ਤੋਂ ਵੱਡੀ ਇਕਾਈ ਦੀ ਇੱਥੇ ਹੋਈ ਬੈਠਕ ਦੌਰਾਨ ਇਸ ਫ਼ੈਸਲੇ 'ਤੇ ਮੋਹਰ ਲਗਾਈ ਗਈ | ਸੋਨੀਆ ਗਾਂਧੀ ਦੀ ਅਗਵਾਈ 'ਚ ਇਹ ਬੈਠਕ ਉਨ੍ਹਾਂ ਦੇ ਘਰ 10 ਜਨਪਥ ਵਿਖੇ ਹੋਈ | ਬੈਠਕ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਨੂੰ ਪਾਰਟੀ ਦੀ ਬੀਤੇ ਕੱਲ੍ਹ ਨੈਸ਼ਨਲ ਕਾਂਗਰਸ ਪਾਰਟੀ (ਐਨ.ਸੀ.ਪੀ.) ਨਾਲ ਹੋਈ ਗੱਲਬਾਤ ਬਾਰੇ ਜਾਣੂ ਕਰਵਾਇਆ ਗਿਆ | ਕਾਂਗਰਸੀ ਸੂਤਰਾਂ ਅਨੁਸਾਰ ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਸਬੰਧੀ ਆਖ਼ਰੀ ਫ਼ੈਸਲਾ ਸ਼ੁੱਕਰਵਾਰ ਨੂੰ ਲਿਆ ਜਾਵੇਗਾ | ਸੂਤਰਾਂ ਅਨੁਸਾਰ ਕਾਂਗਰਸੀ ਵਰਕਿੰਗ ਕਮੇਟੀ ਨੇ ਸ਼ਿਵ ਸੈਨਾ ਅਤੇ ਐਨ.ਸੀ.ਪੀ. ਨਾਲ ਮਿਲ ਕੇ ਸਰਕਾਰ ਬਣਾਉਣ 'ਤੇ ਵਿਆਪਕ ਸਹਿਮਤੀ ਜਤਾਈ | ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਬਾਰੇ ਐਲਾਨ ਕੱਲ੍ਹ ਮੁੰਬਈ 'ਚ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਹੋ ਸਕਦੇ ਹਨ ਜਦਕਿ ਐਨ.ਸੀ.ਪੀ. ਅਤੇ ਕਾਂਗਰਸ ਦੇ ਉਪ-ਮੁੱਖ ਮੰਤਰੀ ਹੋਣਗੇ | ਐਨ. ਸੀ. ਪੀ. ਦੇ ਅਜੀਤ ਪਵਾਰ ਅਤੇ ਕਾਂਗਰਸ ਦੇ ਬਾਲਾਸਾਹੇਬ ਥੋਰਾਟ ਉਪ-ਮੁੱਖ ਮੰਤਰੀ ਬਣ ਸਕਦੇ ਹਨ | ਸੂਤਰਾਂ ਅਨੁਸਾਰ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਅਤੇ ਕਾਂਗਰਸੀ ਨੇਤਾ ਊਧਵ ਠਾਕਰੇ ਨੂੰ 'ਮਹਾ ਵਿਕਾਸ ਅਘਾੜੀ' ਗੱਠਜੋੜ ਸਰਕਾਰ ਦਾ ਮੁੱਖ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ |
ਕਾਂਗਰਸ ਤੇ ਐਨ.ਸੀ.ਪੀ. ਆਗੂਆਂ ਵਿਚਾਲੇ ਬੈਠਕ

ਕਾਂਗਰਸ ਅਤੇ ਐਨ.ਸੀ.ਪੀ. ਆਗੂਆਂ ਦੀ ਆਮ ਘੱਟੋ-ਘੱਟ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਇਕ ਬੈਠਕ ਹੋਈ | ਦੋਵਾਂ ਪਾਰਟੀਆਂ ਦੇ ਉੱਚ ਆਗੂ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਦੇ ਘਰ ਵਿਖੇ ਮਿਲੇ | ਕਾਂਗਰਸ ਵਲੋਂ ਬੈਠਕ 'ਚ ਅਹਿਮਦ ਪਟੇਲ, ਜੈਰਾਮ ਰਮੇਸ਼ ਤੇ ਮਲਿਕਅਰਜੁਨ ਖੜਗੇ ਅਤੇ ਐਨ.ਸੀ.ਪੀ. ਵਲੋਂ ਪ੍ਰਫੁੱਲ ਪਟੇਲ, ਸੁਪਿ੍ਆ ਸੁਲੇ, ਅਜੀਤ ਪਵਾਰ, ਜੈਅੰਤ ਪਾਟਿਲ ਅਤੇ ਨਵਾਬ ਮਲਿਕ ਸ਼ਾਮਿਲ ਹੋਏ |

ਪ੍ਰੱਗਿਆ ਠਾਕੁਰ ਨੂੰ ਰੱਖਿਆ ਕਮੇਟੀ 'ਚ ਸ਼ਾਮਿਲ ਕਰਨ ਦਾ ਵਿਰੋਧ

ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਵਿਵਾਦਿਤ ਸੁਰਖੀਆਂ 'ਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੂੰ ਰੱਖਿਆ ਮਾਮਲਿਆਂ ਦੀ ਸੰਸਦੀ ਕਮੇਟੀ 'ਚ ਸ਼ਾਮਿਲ ਕੀਤਾ ਗਿਆ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਮਾਮਲਿਆਂ 'ਚ ਬਣੀ 21 ਮੈਂਬਰੀ ਸੰਸਦੀ ਸਲਾਹਕਾਰ ਕਮੇਟੀ ਲਈ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੂੰ ਨਾਮਜ਼ਦ ਕੀਤਾ ਗਿਆ ਹੈ | ਕਾਂਗਰਸ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਸ ਨੂੰ ਦੇਸ਼ ਦੇ ਜਵਾਨਾਂ ਦਾ ਅਪਮਾਨ ਕਰਾਰ ਦਿੱਤਾ ਹੈ | ਕਾਂਗਰਸ ਨੇ ਟਵੀਟ ਰਾਹੀਂ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਤਵਾਦੀ ਮਾਮਲਿਆਂ ਦੀ ਦੋਸ਼ੀ ਅਤੇ ਗੋਡਸੇ ਦੀ ਦੀਵਾਨੀ ਪ੍ਰੱਗਿਆ ਠਾਕੁਰ ਨੂੰ ਭਾਜਪਾ ਸਰਕਾਰ ਨੇ ਰੱਖਿਆ ਮਾਮਲਿਆਂ ਦੀ ਸੰਸਦੀ ਕਮੇਟੀ 'ਚ ਸ਼ਾਮਿਲ ਕੀਤਾ ਹੈ | ਇਹ ਸਾਡੇ ਦੇਸ਼ ਦੀ ਫ਼ੌਜ, ਦੇਸ਼ ਦੇ ਸਨਮਾਨਿਤ ਸੰਸਦ ਮੈਂਬਰ ਅਤੇ ਹਰ ਭਾਰਤੀ ਦਾ ਅਪਮਾਨ ਹੈ | ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ | ਸੂਰਜੇਵਾਲਾ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਇਸ ਨੂੰ ਦੇਸ਼ ਦੀ ਬਦਨਸੀਬੀ ਹੀ ਕਿਹਾ ਜਾਵੇਗਾ ਕਿ ਅੱਤਵਾਦ ਫੈਲਾਉਣ ਦਾ ਇਲਜ਼ਾਮ ਝੱਲ ਰਹੇ ਸੰਸਦ ਮੈਂਬਰ ਨੂੰ ਸੁਰੱਖਿਆ ਸਬੰਧੀ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਹੈ | ਸੂਰਜੇਵਾਲਾ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਵੀ ਤਨਜ਼ ਕੀਤਾ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਹ ਪ੍ਰੱਗਿਆ ਠਾਕੁਰ ਨੂੰ ਕਦੇ ਵੀ ਦਿਲ ਤੋਂ ਮੁਆਫ਼ ਨਹੀਂ ਕਰ ਪਾਉਣਗੇ | ਕਾਂਗਰਸੀ ਆਗੂ ਨੇ ਕਿਹਾ ਕਿ ਮੋਦੀ ਜੀ ਇਨ੍ਹਾਂ (ਠਾਕੁਰ) ਨੂੰ ਕਦੇ ਮਨ ਤੋਂ ਮੁਆਫ਼ ਨਹੀਂ ਕਰ ਪਾਏ, ਪਰ ਦੇਸ਼ ਦੀ ਸੁਰੱਖਿਆ ਜਿਹੇ ਅਹਿਮ ਮੁੱਦੇ ਦੀ ਜ਼ਿੰਮੇਵਾਰੀ ਦੇ ਦਿੱਤੀ | ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਇਸੇ ਲਈ ਤਾਂ 'ਮੋਦੀ ਹੈ ਤੋ ਮੁਮਕਿਨ ਹੈ' | ਜ਼ਿਕਰਯੋਗ ਹੈ ਕਿ 2008 'ਚ ਮਾਲੇਗਾਓਾ ਧਮਾਕਾ ਮਾਮਲੇ 'ਚ ਮੁਲਜ਼ਮ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ | ਪਹਿਲੀ ਵਾਰ ਸੰਸਦ ਮੈਂਬਰ ਬਣੀ ਪੱ੍ਰਗਿਆ ਠਾਕੁਰ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਸੀ ਜਿਸ ਕਾਰਨ ਉਹ ਮੁੜ ਵਿਵਾਦਿਤ ਸੁਰਖੀਆਂ 'ਚ ਆਈ ਸੀ | ਸਾਧਵੀ ਪ੍ਰੱਗਿਆ ਠਾਕੁਰ ਤੋਂ ਇਲਾਵਾ ਇਸ ਕਮੇਟੀ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਸਾਬਕਾ ਰੱਖਿਆ ਮੰਤਰੀ ਸ਼ਰਦ ਪਵਾਰ ਤੇ ਭਾਜਪਾ ਵਰਕਿੰਗ ਕਮੇਟੀ ਪ੍ਰਧਾਨ ਜੇ. ਪੀ. ਨੱਢਾ ਨੰੂ ਸ਼ਾਮਿਲ ਕੀਤਾ ਗਿਆ ਹੈ | ਕਮੇਟੀ 'ਚ 12 ਮੈਂਬਰ ਲੋਕ ਸਭਾ ਤੇ 9 ਮੈਂਬਰ ਰਾਜ ਸਭਾ ਤੋਂ ਲਏ ਗਏ ਹਨ | ਕਾਂਗਰਸ ਦੇ ਵਿਰੋਧ ਦੇ ਬਾਵਜੂਦ ਭਾਜਪਾ ਨੇ ਪ੍ਰੱਗਿਆ ਠਾਕੁਰ ਦੀ ਚੋਣ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਹੈ | ਭਾਜਪਾ ਆਗੂ ਮਿਨਾਕਸ਼ੀ ਲੇਖੀ ਜੋ ਇਸ ਕਮੇਟੀ 'ਚ ਵੀ ਸ਼ਾਮਿਲ ਹਨ ਨੇ ਕਿਹਾ ਕਿ ਭੁਪਾਲ ਤੋਂ ਚੁਣੀ ਗਈ ਸੰਸਦ ਮੈਂਬਰ ਸਹੀ ਕਾਰਜਪ੍ਰਣਾਲੀ ਤਿਆਰ ਕਰਨ 'ਚ ਮਦਦ ਕਰੇਗੀ ਤਾਂ ਕਿ ਬੇਕਸੂਰ ਲੋਕਾਂ ਨੂੰ ਦੋਸ਼ੀ ਨਾ ਬਣਾਇਆ ਜਾ ਸਕੇ ਜਿਸ ਤਰ੍ਹਾਂ ਉਸ ਨੂੰ ਬਣਾਇਆ ਗਿਆ ਸੀ | ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਉਸ ਦਾ ਲੋਕਤੰਤਰ ਤੋਂ ਭਰੋਸਾ ਉੱਠ ਚੁੱਕਿਆ ਹੈ ਅਤੇ ਕਾਂਗਰਸ ਭੁੱਲ ਗਈ ਹੈ ਕਿ ਪ੍ਰੱਗਿਆ ਸੰਸਦ 'ਚ ਲੋਕਾਂ ਵਲੋਂ ਚੁਣ ਕੇ ਪਹੁੰਚੀ ਹੈ | ਲੋਕ ਜਾਣਦੇ ਹਨ ਕਿ ਪੱ੍ਰਗਿਆ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਝੂਠਾ ਫਸਾਇਆ ਹੈ | ਇਸ ਕਮੇਟੀ ਵਿਚ ਟੀ. ਐਮ. ਸੀ. ਦੀ ਸੌਗਾਤਾ ਰੋਏ ਅਤੇ ਡੀ. ਐਮ. ਕੇ. ਦੇ ਏ. ਰਾਜਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ |

ਪਹਿਲੀ ਤੋਂ 'ਫਾਸਟਟੈਗ' ਲਾਜ਼ਮੀ, ਨਾ ਹੋਣ 'ਤੇ ਲੱਗੇਗਾ ਜੁਰਮਾਨਾ

ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਦੇਸ਼ 'ਚ ਇਲੈਕਟ੍ਰਾਨਿਕ ਟੋਲ ਨੂੰ ਉਤਸ਼ਾਹਿਤ ਕਰਨ ਅਤੇ ਮੁਸਾਫ਼ਰਾਂ ਨੂੰ ਸਹੂਲਤ ਦੇਣ ਲਈ ਸਰਕਾਰ 1 ਦਸੰਬਰ ਤੋਂ ਨੈਸ਼ਨਲ ਹਾਈਵੇ 'ਤੇ ਫਾਸਟਟੈਗ ਜਾਂ ਆਰ. ਐਫ. ਆਈ. ਡੀ. ਨੂੰ ਜ਼ਰੂਰੀ ਕਰਨ ਜਾ ਰਹੀ ਹੈ | ਦੇਸ਼ ਭਰ ਦੇ ਸਾਰੇ ਰਾਸ਼ਟਰੀ ਮਾਰਗ ਟੋਲ ਪਲਾਜ਼ਿਆਂ 'ਤੇ ਫਾਸਟਟੈਗ ਜ਼ਰੂਰੀ ਹੋਣ ਜਾ ਰਿਹਾ ਹੈ | ਆਰ. ਐਫ. ਆਈ. ਡੀ. ਜਾਂ ਰੇਡੀਓ ਫਰੀਕੁਐਾਸੀ ਇਨਫਰਾਰੈੱਡ ਡਿਵਾਈਸ ਅਸਲ 'ਚ ਇਕ ਛੋਟੀ ਚਿਪ ਜਾਂ ਸਟਿੱਕਰ ਹੁੰਦਾ ਹੈ, ਜਿਸ ਨੂੰ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਚਿਪਕਾ ਸਕਦੇ ਹਾਂ | ਇਸੇ ਸਟਿੱਕਰ ਜਾਂ ਚਿਪ ਨੂੰ ਫਾਸਟਟੈਗ ਕਹਿੰਦੇ ਹਨ | ਫਾਸਟਟੈਗ ਲੱਗਾ ਵਾਹਨ ਜਦੋਂ ਰਾਸ਼ਟਰੀ ਮਾਰਗ ਜਾਂ ਕਿਸੇ ਟੋਲ ਪਲਾਜ਼ਾ ਤੋਂ ਲੰਘੇਗਾ ਤਾਂ ਉਥੇ ਟੋਲ 'ਤੇ ਲੱਗੇ ਹਾਈ ਡੈਫੀਨੇਸ਼ਨ ਕੈਮਰੇ ਆਰ. ਐਫ. ਆਈ. ਡੀ. ਜਾਂ ਫਾਸਟ ਟੈਗ ਨੂੰ ਸਕੈਨ ਕਰ ਲੈਣਗੇ ਤੇ ਟੋਲ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਹੋ ਜਾਵੇਗਾ | ਜੇਕਰ ਉਹ ਗੱਡੀ 24 ਘੰਟੇ ਦੇ ਅੰਦਰ ਉਸ ਟੋਲ ਨੂੰ ਵਾਪਸ ਪਾਰ ਕਰਦੀ ਹੈ ਤਾਂ ਉਸ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ | ਬਲਕਿ ਉਸ ਦੇ ਖ਼ਾਤੇ 'ਚੋਂ ਅੱਪ-ਡਾਊਨ ਵਾਲੀ ਰਕਮ ਕੱਟ ਹੋਵੇਗੀ | ਹੁਣ ਨਵੇਂ ਵਾਹਨਾਂ 'ਤੇ ਪਹਿਲਾਂ ਹੀ ਇਹ ਫਾਸਟ ਟੈਗ ਲੱਗ ਕੇ ਆਉਂਦੇ ਹਨ | ਪੁਰਾਣੇ ਵਾਹਨਾਂ ਲਈ ਫਾਸਟ ਟੈਗ ਨੂੰ ਖਰੀਦਣਾ ਅਤੇ ਲਗਾਉਣਾ ਹੋਵੇਗਾ |
ਕਿਵੇਂ ਬਣੇਗਾ ਆਰ.ਐਫ.ਆਈ.ਡੀ.
ਆਰ. ਐਫ. ਆਈ. ਡੀ. ਕਿਸੇ ਵੀ ਬੈਂਕ 'ਚ ਬਣਵਾਇਆ ਜਾ ਸਕਦਾ ਹੈ | ਬਹੁਤੇ ਟੋਲਾਂ 'ਤੇ ਬੈਂਕ ਅਧਿਕਾਰੀ-ਕਰਮਚਾਰੀ ਬਿਠਾ ਦਿੱਤੇ ਗਏ ਹਨ ਤਾਂ ਕਿ ਵਾਹਨ ਚਾਲਕ ਉਥੇ ਹੀ ਆਪਣੀ ਪ੍ਰਕਿਰਿਆ ਨੂੰ ਪੂਰਾ ਕਰ ਸਕਣ | ਇਸ ਦੇ ਵਾਹਨ ਚਾਲਕ ਨੂੰ ਆਪਣੇ ਵਾਹਨ ਦੀ ਆਰ. ਸੀ., ਆਧਾਰ ਕਾਰਡ, ਪੈਨ ਕਾਰਡ ਆਦਿ ਦੀ ਫ਼ੋਟੋ ਕਾਪੀ ਦੀ ਜ਼ਰੂਰਤ ਹੁੰਦੀ ਹੈ |
ਰਿਚਾਰਜ ਜਾਂ ਐਕਟੀਵੇਟ ਕਰਨ ਲਈ
ਮੋਬਾਈਲ 'ਤੇ ਮਾਈ ਫਾਸਟਟੈਗ ਐਪਸ ਡਾਊਨਲੋਡ ਕਰ ਕੇ ਫਾਸਟਟੈਗ ਨੂੰ ਐਪ ਨਾਲ ਿਲੰਕ ਕੀਤਾ ਜਾ ਸਕਦਾ ਹੈ | ਫਿਰ ਯੂ. ਪੀ. ਆਈ. ਜਾਂ ਬੈਂਕ ਖਾਤੇ ਜ਼ਰੀਏ ਮੋਬਾਈਲ ਐਪ ਦੀ ਮਦਦ ਨਾਲ ਫਾਸਟਟੈਗ ਨੂੰ ਰਿਚਾਰਜ ਕੀਤਾ ਜਾ ਸਕਦਾ ਹੈ |
ਇਕ ਦਸੰਬਰ ਤੋਂ ਹੋਵੇਗਾ ਸ਼ੁਰੂ
ਵਾਹਨ ਟੋਲ 'ਤੇ ਆਉਣ 'ਤੇ ਆਰ. ਐਫ. ਆਈ. ਡੀ. ਟੈਗ ਲੱਗਾ ਹੋਵੇਗਾ ਤਾਂ ਟੋਲ 'ਤੇ ਲੱਗਾ ਕੈਮਰਾ ਉਸ ਨੂੰ ਡਿਟੈਕਟ ਕਰੇਗਾ | ਵਾਹਨ ਨੇ ਫਾਸਟਟੈਗ ਲਿਆ ਹੋਵੇਗਾ ਤਾਂ ਉਸ ਦੇ ਖਾਤੇ ਤੋਂ ਟੋਲ ਦੀ ਰਾਸ਼ੀ ਆਪਣੇ ਆਪ ਕੱਟ ਜਾਵੇਗੀ ਅਤੇ ਸਾਹਮਣੇ ਲੱਗਾ ਆਟੋਮੈਟਿਕ ਬੈਰੀਅਰ ਖੁੱਲ੍ਹ ਜਾਵੇਗਾ | ਇਸ ਨਾਲ ਗੱਡੀ ਆਸਾਨੀ ਨਾਲ ਟੋਲ ਤੋਂ ਲੰਘ ਜਾਵੇਗੀ | ਜੇਕਰ ਵਾਹਨ 'ਤੇ ਟੈਗ ਨਹੀਂ ਹੈ ਅਤੇ ਟੋਲ ਪਲਾਜ਼ਾ 'ਤੇ ਗਲਤ ਲੇਨ 'ਚ ਗੱਡੀ ਲਿਜਾਈ ਜਾਂਦੀ ਹੈ ਤਾਂ ਜੁਰਮਾਨੇ ਤਹਿਤ ਦੁੱਗਣੀ ਟੋਲ ਰਾਸ਼ੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ |

ਢਾਈ ਕਰੋੜ 'ਚ ਵਿਕੇ ਪਾਕਿ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਸਿੱਕੇ

ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਗਏ ਸਿੱਕਿਆਂ ਤੋਂ ਹੁਣ ਤਕ ਪਾਕਿਸਤਾਨ ਨੂੰ 2 ਕਰੋੜ 53 ਲੱਖ ਰੁਪਏ ਦੀ ਆਮਦਨ ਹੋਈ ਹੈ | ਇਸ ਬਾਰੇ ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਪਾਕਿਸਤਾਨ ਵਲੋਂ ਜੋ 550 ਰੁਪਏ ਦੇ ਸਿੱਕੇ ਜਾਰੀ ਕੀਤੇ ਗਏ ਸਨ, ਉਨ੍ਹਾਂ 'ਚੋਂ ਅੱਜ ਤਕ 46 ਹਜ਼ਾਰ ਸਿੱਕੇ ਵਿਕ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਹ ਸਿੱਕੇ ਪ੍ਰਕਾਸ਼ ਪੁਰਬ ਸਮਾਰੋਹਾਂ 'ਚ ਸ਼ਾਮਿਲ ਹੋਣ ਵਾਲੇ ਹਿੰਦੂ ਤੇ ਸਿੱਖ ਸ਼ਰਧਾਲੂਆਂ ਸਮੇਤ ਸਿੱਕੇ ਇੱਕਠੇ ਕਰਨ ਦੇ ਸ਼ੌਕੀਨਾਂ ਵਲੋਂ ਖਰੀਦੇ ਗਏ ਹਨ | ਇਸ ਦੇ ਇਲਾਵਾ ਪ੍ਰਕਾਸ਼ ਪੁਰਬ ਮੌਕੇ ਪਾਕਿ ਸਰਕਾਰ ਵਲੋਂ ਜਾਰੀ ਕੀਤੀ 20 ਰੁਪਏ ਦੀ ਕੀਮਤ ਵਾਲੀਆਂ ਡਾਕ ਟਿਕਟਾਂ ਦੀ ਵੱਡੇ ਪੱਧਰ 'ਤੇ ਵਿਕਰੀ ਹੋ ਰਹੀ ਹੈ | ਸਟੇਟ ਬੈਂਕ ਆਫ਼ ਪਾਕਿਸਤਾਨ ਵਲੋਂ ਕਰਾਚੀ 'ਚ ਜਾਰੀ ਕੀਤੇ ਗਏ ਇਹ ਸਿੱਕੇ ਲਾਹੌਰ ਦੀ ਉਸ ਟਕਸਾਲ ਤੋਂ ਢਲਵਾਏ ਗਏ ਹਨ, ਜਿੱਥੋਂ ਸੰਨ 1940 ਤੋਂ ਸਰਕਾਰੀ ਸਿੱਕੇ ਢਲਵਾਏ ਜਾ ਰਹੇ ਹਨ ਅਤੇ ਇਨ੍ਹਾਂ ਸਿੱਕਿਆਂ ਦਾ ਬਕਾਇਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ | ਉਕਤ ਸਿੱਕਿਆਂ ਦੇ ਇਕ ਪਾਸੇ ਉਰਦੂ 'ਚ 'ਇਸਲਾਮੀ ਜਮਹੂਰੀਆ ਪਾਕਿਸਤਾਨ 550 ਰੁਪਏ-2019' ਅਤੇ ਦੂਜੇ ਪਾਸੇ ਅੰਗਰੇਜ਼ੀ 'ਚ '550 ਬ੍ਰਥਡੇ ਸੇਲੀਬ੍ਰੇਸ਼ਨਜ਼-ਸ੍ਰੀ ਗੁਰੂ ਨਾਨਕ ਦੇਵ ਜੀ 1469-2019' ਉੱਕਰਿਆ ਹੋਇਆ ਹੈ |

ਅੰਮਿ੍ਤਸਰ ਨੇੜੇ ਏ.ਟੀ.ਐਮ. 'ਚੋਂ ਸਾਢੇ 14 ਲੱਖ ਦੀ ਨਕਦੀ ਲੁੱਟੀ

ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ.ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਲੁੱਟਣ ਦੀ ਖ਼ਬਰ ਹੈ, ਜਿਸ 'ਚ ਬੀਤੇ ਦਿਨੀਂ ਸਾਢੇ 14 ਲੱਖ ਦੇ ਕਰੀਬ ਨਕਦੀ ਪਾਈ ਗਈ ਸੀ | ਜਾਣਕਾਰੀ ਅਨੁਸਾਰ ਸਟੇਟ ਆਫ਼ ਇੰਡੀਆ (ਐਸ.ਬੀ.ਆਈ.) ਦੇ ਇਸ ਏ.ਟੀ.ਐਮ. 'ਤੇ ਬੀਤੀ ਰਾਤ ਚੋਰਾਂ ਨੇ ਧੁੰਦ ਦਾ ਲਾਭ ਲੈਂਦਿਆਂ ਬੜੀ ਆਸਾਨੀ ਨਾਲ ਸ਼ਟਰ ਦੇ ਜਿੰਦਰੇ ਤੋੜੇ ਅਤੇ ਏ.ਟੀ.ਐਮ. ਨੂੰ ਗੈਸ ਕਟਰ ਦੀ ਮਦਦ ਨਾਲ ਕੱਟਿਆ ਤੇ ਏ.ਟੀ.ਐਮ. 'ਚ ਪਈ ਨਕਦੀ ਲੈ ਕੇ ਰਫੂਚੱਕਰ ਹੋ ਗਏ | ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ, ਏ.ਡੀ.ਸੀ.ਪੀ. ਜੁਗਰਾਜ ਸਿੰਘ, ਸੀ.ਆਈ. ਸਟਾਫ਼ ਤੋਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ, ਐਸ. ਐਚ. ਓ. ਇੰਦਰਜੀਤ ਸਿੰਘ ਤੇ ਚੌਕੀ ਨਿਊ ਅੰਮਿ੍ਤਸਰ ਦੇ ਇੰਜਾਰਜ ਸ਼ਿਵ ਲਾਲ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਘਟਨਾ ਦਾ ਜਾਇਜ਼ਾ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਏ.ਟੀ. ਐਮ. 'ਤੇ ਬੈਂਕ ਵਾਲਿਆਂ ਨੇ ਕੋਈ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਕੀਤਾ ਹੋਇਆ ਸੀ, ਜਿਸ ਕਰਕੇ ਚੋਰਾਂ ਨੂੰ ਏ.ਟੀ.ਐਮ. ਲੁੱਟਣ ਦਾ ਮੌਕਾ ਮਿਲਿਆ ਹੈ | ਸੂਚਨਾ ਅਨੁਸਾਰ ਕਰੀਬ ਸਾਢੇ 14 ਲੱਖ ਰੁਪਏ ਦੀ ਨਕਦੀ ਬੀਤੇ ਦਿਨ ਏ.ਟੀ.ਐਮ. 'ਚ ਪਾਈ ਗਈ ਸੀ, ਜਿਸ 'ਚੋਂ ਕਿੰਨੀ ਰਾਸ਼ੀ ਗ੍ਰਾਹਕਾਂ ਨੇ ਕਢਵਾਈ, ਕਿੰਨੀ ਘਟਨਾ ਵੇਲੇ ਏ.ਟੀ.ਐਮ. 'ਚ ਸੀ, ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾਵੇਗਾ | ਇਸ ਮੌਕੇ ਫਿੰਗਰਪਿ੍ੰਟ ਮਾਹਿਰਾਂ ਦੀ ਟੀਮ ਵੀ ਸੱਦੀ ਗਈ, ਜਿਸ ਨੇ ਵੱਖ-ਵੱਖ ਥਾਵਾਂ ਤੋਂ ਫਿੰਗਰਪਿ੍ੰਟ ਹਾਸਲ ਕੀਤੇ |
ਪੂਰੇ ਹਥਿਆਰਾਂ ਨਾਲ ਲੈਸ ਹੋ ਪਹੁੰਚੇ ਚੋਰ

ਘਟਨਾ ਨੂੰ ਅੰਜਾਮ ਦੇਣ ਵਾਲੇ ਹਥਿਆਰਾਂ ਨਾਲ ਲੈਸ ਚੋਰਾਂ ਨੇ ਏ.ਟੀ.ਐਮ. ਦੇ ਬਾਹਰਲੇ ਸ਼ਟਰ ਦੇ ਜਿੰਦਰੇ ਤੋੜੇ ਤੇ ਅੰਦਰਲਾ ਐਲੂਮੀਨੀਅਮ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਹੋਣ ਕਰਕੇ ਆਸਾਨੀ ਨਾਲ ਅੰਦਰ ਵੜ ਗਏ ਅਤੇ ਫ਼ਿਲਮੀ ਅੰਦਾਜ਼ 'ਚ ਏ.ਟੀ.ਐਮ. ਨੂੰ ਗੈਸ ਕਟਰ ਨਾਲ ਕੱਟਿਆ ਅਤੇ ਇਸ 'ਚ ਪਈ ਨਕਦੀ ਚੋਰੀ ਕਰ ਲਈ, ਜਿਸ ਗੈਸ ਕਟਰ ਨਾਲ ਏ.ਟੀ.ਐਮ.ਨੂੰ ਕੱਟਿਆ ਗਿਆ, ਉਸ ਨੂੰ ਕੋਈ ਮਾਹਿਰ ਹੀ ਚਲਾ ਸਕਦਾ ਹੈ ਤੇ ਉਸ ਨੂੰ ਚਲਾਉਣ ਲਈ ਇਕ ਐਲ.ਪੀ.ਜੀ. ਤੇ ਇਕ ਆਕਸੀਜਨ ਸਿੰਲਡਰ (ਦੋ ਸਿਲੰਡਰਾਂ) ਦੀ ਜ਼ਰੂਰਤ ਵੀ ਪੈਂਦੀ ਹੈ | ਗੈਸ ਕਟਰ ਦੇ ਸੇਕ ਨਾਲ ਬੁਰੀ ਤਰ੍ਹਾਂ ਸੜ ਚੁੱਕਿਆ ਏ.ਟੀ.ਐਮ. ਬਿਲਕੁਲ ਨਕਾਰਾ ਹੋ ਚੁੱਕਿਆ ਹੈ ਅਤੇ ਏ.ਟੀ.ਐਮ. 'ਚ ਪਈ ਨਕਦੀ ਨੂੰ ਵੀ ਜ਼ਰੂਰ ਨੁਕਸਾਨ ਪਹੁੰਚਿਆ ਹੋਵੇਗਾ |

ਆਮਿਰ ਖ਼ਾਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਏ ਨਤਮਸਤਕ

ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਲਾਏ ਰੂਪਨਗਰ ਇਲਾਕੇ 'ਚ ਡੇਰੇ
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਨੇੜਲੇ ਨੂਰਪੁਰ ਬੇਦੀ ਖੇਤਰ 'ਚ ਸ਼ੂਟਿੰਗ ਲਈ ਪੁੱਜੇ ਫ਼ਿਲਮ ਸਟਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ ਇਕ ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਨਤਮਸਤਕ ਹੋਏ | ਉਹ ਇਥੇ ਪਿੰਡ ਗੜ੍ਹਡੋਲੀਆਂ (ਰੋਪੜ) ਸਤਲੁਜ ਦਰਿਆ ਦੇ ਕਿਨਾਰੇ ਕੋਲ ਆਪਣੀ ਨਵੀਂ ਬਣ ਰਹੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਕਰਨ ਲਈ ਪਹੁੰਚੇ ਹੋਏ ਹਨ | ਆਮਿਰ ਖ਼ਾਨ ਨੇ ਗੁਰਦੁਆਰਾ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਉਪਰੰਤ ਕਥਾਵਾਚਕ ਭਾਈ ਪਵਿੱਤਰ ਸਿੰਘ ਵਲੋਂ ਫ਼ਿਲਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਕਥਾਵਾਚਕ ਭਾਈ ਪਵਿੱਤਰ ਸਿੰਘ ਅਤੇ ਰਿਕਾਰਡ ਕੀਪਰ ਗੁਰਮੀਤ ਸਿੰਘ ਵਲੋਂ ਆਮਿਰ ਖ਼ਾਨ ਨੂੰ ਸਿਰੋਪਾਓ ਦਿੱਤਾ ਗਿਆ | ਆਮਿਰ ਖ਼ਾਨ ਨੇ ਕੇਸਰੀ ਕੇਸਕੀ ਬੰਨ੍ਹੀ ਹੋਈ ਸੀ ਅਤੇ ਵਧਾਈ ਹੋਈ ਦਾੜ੍ਹੀ ਖੁੱਲ੍ਹੀ ਛੱਡੀ ਹੋਈ ਸੀ | ਜ਼ਿਕਰਯੋਗ ਹੈ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਖੇਤਰ 'ਚ ਪੈਂਦੇ ਪਿੰਡ
ਗੜ੍ਹਡੋਲੀਆਂ ਵਿਖੇ ਸਤਲੁਜ ਦਰਿਆ ਦੇ ਕਿਨਾਰੇ 'ਫ਼ਿਲਮ ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਚੱਲ ਰਹੀ ਹੈ ਜਿੱਥੇ ਲਗਪਗ ਡੇਢ ਮਹੀਨੇ ਤੋਂ ਇਥੇ ਹਵੇਲੀਨੁਮਾ ਫ਼ਿਲਮ ਦਾ ਸੈੱਟ ਤਿਆਰ ਕੀਤਾ ਹੋਇਆ ਹੈ | ਇਥੇ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਅਤੇ ਹੋਰ ਕਲਾਕਾਰ ਵੀ ਸ਼ੂਟਿੰਗ ਕਰ ਚੁੱਕੇ ਹਨ |

ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਹੁਣ ਤੱਕ ਦਰਜ ਹੋਏ 1668 ਕੇਸ

ਪਟਿਆਲਾ, 21 ਨਵੰਬਰ (ਜਸਪਾਲ ਸਿੰਘ ਢਿੱਲੋਂ)-ਅਦਾਲਤ ਦੀਆਂ ਸਖ਼ਤ ਹਦਾਇਤਾਂ ਬਾਅਦ ਪੰਜਾਬ ਸਰਕਾਰ ਨੇ ਕੁਝ ਸਖ਼ਤ ਰਵੱਈਆ ਦਿਖਾਉਂਦਿਆਂ ਹੁਣ ਪੁਲਿਸ ਕੇਸ ਤੇ ਹਵਾ ਪ੍ਰਦੂਸ਼ਣ ਕਾਨੂੰਨ ਤਹਿਤ ਵੀ ਕੇਸ ਦਰਜ ਕੀਤੇ ਹਨ ਤੇ ਇਹ ਕਿਥੋਂ ਤੱਕ ਸਿਰੇ ਲਾਏ ਜਾਣਗੇ, ਇਹ ਤਾਂ ਭਵਿੱਖ ...

ਪੂਰੀ ਖ਼ਬਰ »

ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੰੁਦੇ 5 ਭਾਰਤੀ ਕਾਬੂ

ਨਿਊਯਾਰਕ, 21 ਨਵੰਬਰ (ਏਜੰਸੀ)- ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 5 ਭਾਰਤੀਆਂ ਨੂੰ ਅਮਰੀਕੀ ਗਸ਼ਤ ਅਧਿਕਾਰੀਆਂ ਨੇ ਹਿਰਾਸਤ 'ਚ ਲਿਆ ਹੈ | ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਨੂੰ ਨਿਊਯਾਰਕ 'ਚ ਓਗਡੇਂਸਬਰਗ ਬਾਰਡਰ ਪੈਟਰੋਲ ਸਟੇਸ਼ਨ 'ਚ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਕੇਂਦਰ ਨੂੰ ਕਸ਼ਮੀਰ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਸੁਪਰੀਮ ਕੋਰਟ 'ਚ ਜੰਮੂ-ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਖ਼ਤਮ ਕਰਨ ਤੇ ਉਥੇ ਜਾਰੀ ਪਾਬੰਦੀਆਂ ਨੂੰ ਲੈ ਕੇ ਦਾਖ਼ਲ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਜਸਟਿਸ ਰਮੱਨਾ ਦੀ ਅਗਵਾਈ ਵਾਲੀ ਜਸਟਿਸ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ ਪੰਜਾਬ ਵਿਚ ਪਾਸਪੋਰਟ ਸੇਵਾਵਾਂ ਦਾ ਵਿਸਥਾਰ

ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਸਪੋਰਟ ਬਣਾਉਣ ਲਈ ਭਾਰੀ ਗਿਣਤੀ ਵਿਚ ਆ ਰਹੀਆਂ ਅਰਜ਼ੀਆਂ ਕਾਰਨ ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਜਾਬ 'ਚ ਪਾਸਪੋਰਟ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ ਹੈ | ਭਾਰਤ ਤੇ ਪਾਕਿਸਤਾਨ ਵਿਚਾਲੇ ...

ਪੂਰੀ ਖ਼ਬਰ »

ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਪੋਸਟਰਾਂ ਕਾਰਨ ਵਾਦੀ 'ਚ ਬੰਦ ਜਾਰੀ

ਸ੍ਰੀਨਗਰ, 21 ਨਵੰਬਰ (ਏਜੰਸੀ)- ਕਸ਼ਮੀਰ 'ਚ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਿਖ਼ਲਾਫ਼ ਚਿਤਾਵਨੀ ਦਿੰਦੇ ਪੋਸਟਰਾਂ ਕਾਰਨ ਘਾਟੀ ਦੇ ਬਹੁਤੇ ਹਿੱਸਿਆਂ 'ਚ ਵੀਰਵਾਰ ਨੂੰ ਲਗਾਤਾਰ ਦੂਸਰੇ ਦਿਨ ਬਹੁਤੀਆਂ ਦੁਕਾਨਾਂ, ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ 'ਤੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਜਲਿ੍ਹਆਂਵਾਲਾ ਬਾਗ਼ ਦੀ ਮਿੱਟੀ ਦਾ ਕਲਸ਼ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਸੌਾਪਿਆ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਨੂੰ ਅੰਮਿ੍ਤਸਰ ਸਥਿਤ ਜਲਿ੍ਹਆਂਵਾਲਾ ਬਾਗ਼ ਦੀ ਮਿੱਟੀ ਨਾਲ ਭਰਿਆ ਕਲਸ਼ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਸੌਾਪਿਆ | ਇਸ ਤੋਂ ...

ਪੂਰੀ ਖ਼ਬਰ »

ਸਰਕਾਰੀ ਵਿਭਾਗਾਂ 'ਚ ਧੋਖਾਧੜੀ ਦੀ ਪੜਤਾਲ ਲਈ ਨਵੇਂ ਤਰੀਕੇ ਵਿਕਸਿਤ ਕੀਤੇ ਜਾਣ-ਮੋਦੀ

ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਡੀਟਰ ਕੈਗ ਨੂੰ ਜਿੱਥੇ ਸਰਕਾਰੀ ਵਿਭਾਗਾਂ 'ਚ ਧੋਖਾਧੜੀ ਦੀ ਪੜਤਾਲ ਕਰਨ ਲਈ ਤਕਨੀਕੀ ਸਾਧਨ ਵਿਕਸਿਤ ਕਰਨ ਨੂੰ ਕਿਹਾ ਉੱਥੇ ਉਸ ਨੂੰ ਭਾਰਤ ਦੇ ਅਰਥਚਾਰੇ ਨੂੰ 5 ਲੱਖ ਕਰੋੜ ਡਾਲਰ ਦਾ ਬਣਾਉਣ 'ਚ ...

ਪੂਰੀ ਖ਼ਬਰ »

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਮੁਸੀਬਤਾਂ ਪੈਦਾ ਕਰ ਰਿਹੈ ਭਾਰਤ-ਪਾਕਿ

ਸਿਆਚਿਨ ਵਿਚ ਭਾਰਤ ਦੀ ਸੈਰ-ਸਪਾਟੇ ਦੀ ਯੋਜਨਾ ਨੂੰ ਕੀਤਾ ਖ਼ਾਰਜ ਇਸਲਾਮਾਬਾਦ, 21 ਨਵੰਬਰ (ਪੀ.ਟੀ.ਆਈ.)-ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਭਾਰਤ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ...

ਪੂਰੀ ਖ਼ਬਰ »

ਸੰਗਰੂਰ 'ਚ ਦਲਿਤ ਹੱਤਿਆਕਾਂਡ ਦੀ ਜਾਂਚ ਲਈ ਭਾਜਪਾ ਵਲੋਂ ਕਮੇਟੀ ਦਾ ਗਠਨ

ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਸੰਗਰੂਰ 'ਚ ਦਲਿਤ ਨੌਜਵਾਨ ਦੇ ਹੱਤਿਆਕਾਂਡ ਦੀ ਜਾਂਚ ਲਈ ਭਾਜਪਾ ਨੇ ਤਿੰਨ ਸੰਸਦ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ | ਇਸ ਕਮੇਟੀ 'ਚ ਭਾਜਪਾ ਦੇ ਉੱਪ ਪ੍ਰਧਾਨ ਤੇ ਰਾਜ ਸਭਾ ਮੈਂਬਰ ਵਿਨੇ ਸਹਸਰਬੁੱਧੇ, ਬਾਘਪਤ ਤੋਂ ਸੰਸਦ ਮੈਂਬਰ ...

ਪੂਰੀ ਖ਼ਬਰ »

ਲੇਬਰ ਪਾਰਟੀ ਵਲੋਂ ਜਲਿ੍ਹਆਂਵਾਲਾ ਬਾਗ਼ ਤੇ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਭੂਮਿਕਾ ਦੀ ਜਾਂਚ ਕਰਵਾਉਣਾ ਚੋਣ ਮਨੋਰਥ ਪੱਤਰ 'ਚ ਸ਼ਾਮਿਲ

ਲੰਡਨ, 21 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ ਵਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਮੁਕੰਮਲ ਮੁਆਫ਼ੀ ਮੰਗਣ ਤੇ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਉਣ ਦਾ ਵਾਅਦਾ ਕਰਦਿਆਂ ...

ਪੂਰੀ ਖ਼ਬਰ »

ਔਜਲਾ, ਲਲਵਾਨੀ ਵਾਂਗ ਹੋਰ ਸੰਸਦ ਮੈਂਬਰ ਵੀ ਉਠਾਉਣ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ

ਨਵੀਂ ਦਿੱਲੀ, 21 ਨਵੰਬਰ (ਅਜੀਤ ਬਿਊਰੋ)-ਬੀਤੇ ਦਿਨ ਇੰਦੌਰ ਤੋਂ ਲੋਕ ਸਭਾ ਦੇ ਮੈਂਬਰ ਸ਼ੰਕਰ ਲਲਵਾਨੀ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਨੂੰ ਲੈ ਕੇ ਮੁੱਦਾ ਲੋਕ ਸਭਾ 'ਚ ਉਠਾਇਆ ਸੀ | ਇਸ ਤੋਂ ਪਹਿਲਾਂ ਅੰਮਿ੍ਤਸਰ ਤੋਂ ਕਾਂਗਰਸ ਦੇ ਸੰਸਦ ...

ਪੂਰੀ ਖ਼ਬਰ »

ਸ੍ਰੀਨਗਰ-ਜੰਮੂ ਹਾਈਵੇਅ 'ਤੇ ਸੁਰੱਖਿਆ ਬਲਾਂ ਨੇ ਬਾਰੂਦੀ ਸੁਰੰਗ ਨੂੰ ਕੀਤਾ ਨਕਾਰਾ

ਸ੍ਰੀਨਗਰ, 21 ਨਵੰਬਰ (ਮਨਜੀਤ ਸਿੰਘ)-ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਇਕ ਆਈ. ਈ. ਡੀ. (ਬਾਰੂਦੀ ਸੁਰੰਗ) ਪਾਏ ਜਾਣ 'ਤੇ ਕੁੱਝ ਘੰਟਿਆਂ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ | ਜ਼ਿਲ੍ਹਾ ਕੁਲਗਾਮ ਦੇ ਵਾਨਪੋਹ ...

ਪੂਰੀ ਖ਼ਬਰ »

ਭਾਰਤ-ਪਾਕਿ ਵਿਚਾਲੇ ਡਾਕ ਸੇਵਾ ਮੁੜ ਬਹਾਲ

ਆਈ.ਸੀ.ਪੀ. ਦੇ ਜ਼ੀਰੋ ਲਾਈਨ 'ਤੇ 11:30 ਵਜੇ ਡਾਕ ਥੈਲਿਆਂ ਦਾ ਹੋਇਆ ਵਟਾਂਦਰਾ ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਭਾਰਤ ਨਾਲ 22 ਅਗਸਤ ਨੂੰ ਬੰਦ ਕੀਤੀ ਪੋਸਟਲ ਸੇਵਾ ਨੂੰ ਲਗਪਗ ਤਿੰਨ ਮਹੀਨੇ ਬਾਅਦ ਮੁੜ ...

ਪੂਰੀ ਖ਼ਬਰ »

ਜਾਸੂਸੀ ਦੇ ਦੋਸ਼ 'ਚ ਸਿੱਖ ਜੋੜਾ ਜਰਮਨੀ ਦੀ ਅਦਾਲਤ 'ਚ ਪੇਸ਼

ਬਰਲਿਨ, 21 ਨਵੰਬਰ (ਏਜੰਸੀ)-ਜਰਮਨੀ ਵਿਚ ਸਿੱਖ ਤੇ ਕਸ਼ਮੀਰੀ ਸੰਗਠਨਾਂ ਦੀ ਜਾਸੂਸੀ ਕਰਨ ਅਤੇ ਇਸ ਸਬੰਧੀ ਜਾਣਕਾਰੀ ਭਾਰਤੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੂੰ ਦੇਣ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਸਿੱਖ ਜੋੜੇ ਨੂੰ ਅੱਜ ਫ੍ਰੈਂਕਫਰਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX