ਗੁਰਦਾਸਪੁਰ, 21 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਬੀਤੇ ਦਿਨੀਂ ਡਾਕਟਰ ਦੀ ਅਣਗਹਿਲੀ ਨਾਲ ਇਕ ਔਰਤ ਦੀ ਹੋਈ ਮੌਤ ਦੇ ਸਬੰਧ ਵਿਚ ਕੋਈ ਵੀ ਪੁਲਿਸ ਕਾਰਵਾਈ ਨਾ ਹੋਣ 'ਤੇ ਅੱਜ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਐਸ.ਐਸ.ਪੀ.ਗੁਰਦਾਸਪੁਰ ਦਫ਼ਤਰ ਦੇ ਬਾਹਰ ਡਾਕਟਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਐਸ.ਐਸ.ਪੀ.ਨੰੂ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਸਬੰਧੀ ਮਿ੍ਤਕ ਔਰਤ ਦੇ ਪਤੀ ਹਰੀ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਤਿੱਬੜ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਪਤਨੀ ਹਰਜੀਤ ਕੌਰ ਜੋ ਪਿੱਤੇ ਵਿਚ ਪੱਥਰੀ ਦੀ ਬਿਮਾਰੀ ਨਾਲ ਪੀੜਤ ਸੀ | ਜਿਸ ਦਾ ਉਨ੍ਹਾਂ ਵਲੋਂ ਇਕ ਨਿੱਜੀ ਹਸਪਤਾਲ ਵਿਖੇ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੇ ਪਿੱਤੇ ਵਿਚ ਪੱਥਰੀ ਹੈ ਜਿਸ ਦਾ ਆਪ੍ਰੇਸ਼ਨ ਕਰਵਾਉਣਾ ਪੈਣਾ ਹੈ | ਉਨ੍ਹਾਂ ਕਿਹਾ ਕਿ ਡਾਕਟਰ ਵਲੋਂ ਸਾਰੇ ਟੈੱਸਟ ਕਰਨ ਤੋਂ ਬਾਅਦ ਆਪ੍ਰੇਸ਼ਨ ਕਰ ਦਿੱਤਾ ਗਿਆ ਅਤੇ ਹਸਪਤਾਲ ਵਿਚ ਤਿੰਨ-ਚਾਰ ਦਿਨ ਰੱਖਣ ਤੋਂ ਬਾਅਦ ਉਸ ਦੀ ਪਤਨੀ ਦੇ ਠੀਕ ਨਾ ਹੋਣ 'ਤੇ ਵੀ ਜ਼ਬਰਦਸਤੀ ਛੁੱਟੀ ਦੇ ਦਿੱਤੀ ਗਈ | ਜਦੋਂ ਉਹ ਆਪਣੀ ਪਤਨੀ ਨੰੂ ਘਰ ਲੈ ਕੇ ਆਏ ਤਾਂ ਉਸ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੁੰਦੀ ਗਈ | ਉਨ੍ਹਾਂ ਵਲੋਂ ਡਾਕਟਰ ਨੰੂ ਦੱਸਣ 'ਤੇ ਦੁਬਾਰਾ ਉਸ ਦੀ ਪਤਨੀ ਨੰੂ ਹਸਪਤਾਲ ਵਿਖੇ ਦਾਖਲ ਕਰ ਲਿਆ ਗਿਆ ਅਤੇ ਕਿਹਾ ਕਿ ਮਰੀਜ਼ ਦੇ ਇਨਫੈਕਸ਼ਨ ਜ਼ਿਆਦਾ ਹੋ ਗਈ ਹੈ ਅਤੇ ਕੁਝ ਦਿਨ ਵਿਚ ਠੀਕ ਹੋ ਜਾਵੇਗੀ | ਪਰ ਕੁਝ ਦਿਨ ਬੀਤ ਜਾਣ ਦੇ ਬਾਅਦ ਵੀ ਉਸ ਦੀ ਪਤਨੀ ਠੀਕ ਨਾ ਹੋਈ ਤਾਂ ਪਰਿਵਾਰਕ ਮੈਂਬਰ ਉਸ ਨੰੂ ਹਸਪਤਾਲ ਤੋਂ ਛੁੱਟੀ ਲੈ ਕੇ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਪਤਨੀ ਦਾ ਦੁਬਾਰਾ ਆਪ੍ਰੇਸ਼ਨ ਕੀਤਾ ਅਤੇ ਦੱਸਿਆ ਕਿ ਪਹਿਲਾਂ ਹੋਏ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੀ ਪਤਨੀ ਦੀ ਆਂਤੜੀ ਕੱਟੀ ਗਈ ਹੈ | ਜਿਸ ਕਾਰਨ ਸਰੀਰ ਵਿਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ | ਮਿ੍ਤਕ ਦੇ ਪਤੀ ਨੇ ਦੋਸ਼ ਲਗਾਏ ਕਿ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਦੇ ਡਾਕਟਰ ਦੀ ਅਣਗਹਿਲੀ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ | ਪਰ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਸਬੰਧੀ ਅੱਜ ਮਿ੍ਤਕ ਦੇ ਪਰਿਵਾਰਕ ਮੈਂਬਰ ਐਸ.ਪੀ.ਹਰਵਿੰਦਰ ਸਿੰਘ ਸੰਧੂ ਨੰੂ ਮਿਲੇ, ਜਿਨ੍ਹਾਂ ਨੇ ਪਰਿਵਾਰ ਨੰੂ ਭਰੋਸਾ ਦਿੱਤਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ |
ਗੁਰਦਾਸਪੁਰ, 21 ਨਵੰਬਰ (ਸੁਖਵੀਰ ਸਿੰਘ ਸੈਣੀ)-ਥਾਣਾ ਸਦਰ ਗੁਰਦਾਸਪੁਰ ਨੰੂ ਇਕ ਔਰਤ ਵਲੋਂ ਆਪਣੇ ਪਤੀ ਦੇ ਿਖ਼ਲਾਫ਼ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਸ਼ਿਕਾਇਤ ਦਰਜ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਭਨਾ ਪੁੱਤਰੀ ਸਵ: ਲਾਲ ਚੰਦ ਨਿਵਾਸੀ ...
ਬਟਾਲਾ, 21 ਨਵੰਬਰ (ਕਾਹਲੋਂ)-13ਵੇਂ ਅੰਤਰ ਜ਼ਿਲ੍ਹਾ ਸੰਗੀਤ ਅਤੇ ਨਾਚ ਮੁਕਾਬਲੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ 'ਚ ਸੱਚ ਦਰਸ਼ਨ ਕਲਾ ਕੇਂਦਰ ਜਲੰਧਰ ਵਲੋਂ ਕਰਵਾਏ ਗਏ | ਇਸ ਵਿਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀ: ਸੈਕੰ: ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ...
ਬਟਾਲਾ, 21 ਨਵੰਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁਰਦੁਆਰਾ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਲਾਂਘਾ ਦੇ ਕੇ ਸਿੱਖ ਕੌਮ ਨੂੰ ਤੋਹਫਾ ...
ਬਟਾਲਾ, 21 ਨਵੰਬਰ (ਬੁੱਟਰ)-25 ਸਾਲ ਦੀ ਇਕ ਅੰਗਹੀਣ ਲੜਕੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਘਰ ਅਜੀਤ ਨਗਰ ਬਟਾਲਾ 'ਚ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਫੇਸਬੁੱਕ 'ਤੇ ਲਾਈਵ ਹੋ ਕੇ ਇਸ ਲੜਕੀ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਤਾਂ ਉਸ ...
ਗੁਰਦਾਸਪੁਰ, 21 ਨਵੰਬਰ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਗਾਲਣ ਸਬੰਧੀ ਤਕਨੀਕ ਅਪਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਸਰਕਾਰ ਕਿਸਾਨਾਂ ਦੀ ਸਮੱਸਿਆਵਾਂ ਹੱਲ ਕਰਨ ਲਈ ...
ਬਟਾਲਾ, 21 ਨਵੰਬਰ (ਕਾਹਲੋਂ)-ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਕੋਟ ਧੰਦਲ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਦਮਦਮੀ ਟਕਸਾਲ ਰਣਜੀਤ ਅਖਾੜਾ ਗੁਰਮਤਿ ਵਿਦਿਆਲਾ ਅਤੇ ਸੰਗੀਤ ਅਕੈਡਮੀ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਹਿੱਸਾ ...
ਘੁਮਾਣ, 21 ਨਵੰਬਰ (ਬੰਮਰਾਹ)-ਨਜ਼ਦੀਕ ਪਿੰਡ ਮੰਡ ਦੇ ਇਕ ਨੌਜਵਾਨ ਨੇ ਆਪਣੇ ਚਾਚੇ ਤੇ ਚਾਚੀ ਤੋਂ ਇਲਾਵਾ ਕੁਝ ਹੋਰ ਲੋਕਾਂ 'ਤੇ ਅਮਰੀਕਾ ਇਕ ਨੰਬਰ 'ਚ ਭੇਜਣ ਦੇ ਨਾਂਅ 'ਤੇ 43 ਲੱਖ ਦੀ ਠੱਗੀ ਮਾਰਨ ਦੇ ਦੋਸ਼ ਲਗਵਾਏ ਸਨ | ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ ਲਈ ਸਬੰਧਤ ਨੌਜਵਾਨ ਦੇ ...
ਬਟਾਲਾ, 21 ਨਵੰਬਰ (ਕਾਹਲੋਂ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਹਲਕਾ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਲੱਖਾ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ 66 ਕੇ.ਵੀ. ਸਬ ਸਟੇਸ਼ਨ 26 ਨੰਬਰ ਬਟਾਲਾ ਵਿਖੇ ਹੋਈ, ਜਿਸ ਵਿਚ ...
ਸ੍ਰੀ ਹਰਿਗੋਬਿੰਦਪੁਰ, 21 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ ਦੀ ਹਦੂਦ 'ਚ ਮੁੱਖ ਸੜਕ ਬਿਆਸ ਦਰਿਆ ਦੇ ਪੁਲ ਤੋਂ ਕੁਝ ਦੂਰੀ 'ਤੇ ਬੀਤੇ ਦਿਨ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ, ਜੋ ਜਾਰੀ ਰਿਹਾ | ਇਸ ਮੁਤੱਲਕ ਜਾਣਕਾਰੀ ...
ਬਟਾਲਾ, 21 ਨਵੰਬਰ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ: ਪ੍ਰੋ: ਡਾ. ਐਡਵਰਡ ਮਸੀਹ ਹੁਰਾਂ ਦੀ ਰਹਿਨੁਮਾਈ ਹੇਠ ਚੱਲ ਰਹੇ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (ਇਗਨੋ) ਦੇ ਕੇਂਦਰ ਦੀ ਇੰਡਕਸ਼ਨ ਮੀਟਿੰਗ ਹੋਈ | ਇਸ ਮੀਟਿੰਗ ਵਿਚ ਦੀਵੈਸ਼ ...
ਪੰਜਗਰਾਈਆਂ, 21 ਨਵੰਬਰ (ਬਲਵਿੰਦਰ ਸਿੰਘ)-ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਸਮੂਹ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ...
ਕਾਦੀਆਂ, 21 ਨਵੰਬਰ (ਗੁਰਪ੍ਰੀਤ ਸਿੰਘ)-ਜੰਗਲਾਤ ਵਰਕਰ ਯੂਨੀਅਨ ਰੇਂਜ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਰੇਂਜ ਪ੍ਰਧਾਨ ਹਰਬੰਸ ਸਿੰਘ ਅਤੇ ਸੰਤੋਖ ਸਿੰਘ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਵਜੋਂ ਜੰਗਲਾਤ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ...
ਕਲਾਨੌਰ, 21 ਨਵੰਬਰ (ਪੁਰੇਵਾਲ)-ਸਥਾਨਕ ਕਸਬੇ ਦੇ ਬਾਹਰਵਾਰ ਗੁਰਦਾਸਪੁਰ ਮਾਰਗ 'ਤੇ ਨਿਰਮਾਣ ਅਧੀਨ ਕੌਮੀ ਮਾਰਗ 'ਤੇ ਸੜਕ ਦੇ ਕਿਨਾਰੇ 'ਤੇ ਪੁੱਟੇ ਗਏ ਟੋਏ 'ਚ ਅੱਜ ਸਵੇਰੇ ਧੁੰਦ ਕਾਰਨ ਇਕ ਇਨੋਵਾ ਗੱਡੀ ਡਿਗ ਪਈ | ਇਸ ਦੌਰਾਨ ਗੱਡੀ ਨੁਕਸਾਨੀ ਗਈ, ਜਦਕਿ ਜਾਨੀ ਨੁਕਸਾਨ ਦਾ ...
ਡੇਰਾ ਬਾਬਾ ਨਾਨਕ, 21 ਨਵੰਬਰ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਅੱਜ ਸਾਥੀਆਂ ਸਮੇਤ ਡੇਰਾ ਬਾਬਾ ਨਾਨਕ ਵਿਖੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ...
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)-ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦਾ ਚੋਣ ਇਜਲਾਸ ਹੋਇਆ | ਜਿਸ ਦੀ ਪ੍ਰਧਾਨਗੀ ਸੂਬਾ ਕਨਵੀਨਰ ਦਿਗ ਵਿਜੇਪਾਲ ਨੇ ਕੀਤੀ | ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਅਧਿਆਪਕਾਂ ਅਤੇ ਆਗੂਆਂ ਨੇ ਸ਼ਿਰਕਤ ...
ਦੋਰਾਂਗਲਾ, 21 ਨਵੰਬਰ (ਲਖਵਿੰਦਰ ਸਿੰਘ ਚੱਕਰਾਜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਾਹਲੜ੍ਹੀ ਵਿਖੇ ਮਨਾਏ ਗਏ ਗਿਆਨ ਉਤਸਵ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ...
ਕੋਟਲੀ ਸੂਰਤ ਮੱਲ੍ਹੀ, 21 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪਿ੍ਸਟੀਨ ਪਬਲਿਕ ਸਕੂਲ ਬੰਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਦੋਰਾਂਗਲਾ, 21 ਨਵੰਬਰ (ਲਖਵਿੰਦਰ ਸਿੰਘ ਚੱਕਰਾਜਾ)ਸਰਹੱਦੀ ਖੇਤਰ ਅੰਦਰ ਵਿੱਦਿਆ ਦੇ ਖੇਤਰ ਵਿਚ ਬੱਚਿਆਂ ਨੰੂ ਵਧੀਆ ਸੇਵਾਵਾਂ ਦੇ ਰਿਹਾ ਟੈਗੋਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸੇਖਾ ਅਤੇ ਇੱਥੋਂ ਸਿੱਖਿਆ ਲੈ ਕੇ ਜਾਣ ਵਾਲੇ ਬੱਚੇ ਵਧੀਆ ਮੁਕਾਮ ਹਾਸਲ ਕਰ ਰਹੇ ...
ਘੁਮਾਣ, 21 ਨਵੰਬਰ (ਬੰਮਰਾਹ)-ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ ਪਿ੍ੰਸੀਪਲ ਗੁਰਭੇਜ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਪੂਜਨੀਕ ਮਾਤਾ ਅਮਰਜੀਤ ਕੌਰ (80) ਪਤਨੀ ਗੁਰਦੀਪ ਸਿੰਘ ਪਿੰਡ ਗੰਢੇਕੇ ਚੋਣੇ ਦਾ ਬੀਤੇ ਕੱਲ੍ਹ ਅਚਨਚੇਤ ...
ਧਾਰੀਵਾਲ, 21 ਨਵੰਬਰ (ਜੇਮਸ ਨਾਹਰ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 24 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਕੰਗ ਤੋਂ ਸਵੇਰੇ 10 ਵਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ...
ਧਾਰੀਵਾਲ, 21 ਨਵੰਬਰ (ਜੇਮਸ ਨਾਹਰ)-ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਲਈ ਸੰਗਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਿਉਂਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਆਮ ਜਨਤਾ ਦੀ ਪਹੁੰਚ ਤੋਂ ਦੂਰ ਹਨ | ਇਹ ਪ੍ਰਗਟਾਵਾ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ...
ਬਟਾਲਾ, 21 ਨਵੰਬਰ (ਕਾਹਲੋਂ)-ਗੁਰੂ ਨਾਨਕ ਦੇਵ ਪਬਲਿਕ ਸਕੂਲ ਤੇ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ...
ਗੁਰਦਾਸਪੁਰ, 21 ਨਵੰਬਰ (ਸੁਖਵੀਰ ਸਿੰਘ ਸੈਣੀ)-ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਘੱਟ ਹੋਣ ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੀ ਮਿਆਦ ਵਿਚ ਤਬਦੀਲੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ 2019-20 ...
ਕੋਟਲੀ ਸੂਰਤ ਮੱਲ੍ਹੀ, 21 ਨਵੰਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਸੀ.ਟੀ. ਕਾਲਜ ਗੁਰਦਾਸਪੁਰ 'ਚ ਬੀਤੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਲਗਾਈ ਗਈ ਸਾਇੰਸ ਪ੍ਰਦਰਸਨੀ 'ਚ ਸ਼ਾਨਦਾਰ ...
ਕਾਹਨੂੰਵਾਨ, 21 ਨਵੰਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਬੇਟ ਇਲਾਕੇ ਦੇ ਪ੍ਰਸਿੱਧ ਕਾਲਜ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਝੰਡਾ ਲੁਬਾਣਾ ਵਿਖੇ ਕਾਲਜ ਤੇ ਸਕੂਲ ਕਮੇਟੀ ਦੇ ਐਮ.ਡੀ. ਸੁਖਪਾਲ ਸਿੰਘ ਸੈਣੀ ਦੀ ਅਗਵਾਈ ਹੇਠ ਸਮੂਹ ਸਟਾਫ਼ ਤੇ ...
ਬਟਾਲਾ, 21 ਨਵੰਬਰ (ਕਾਹਲੋਂ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ 'ਤੇ ਦਿੱਤੇ ਭਾਸ਼ਣ ਤੋਂ ਹੋਈ | ...
ਦੀਨਾਨਗਰ, 21 ਨਵੰਬਰ (ਸੰਧੂ/ਸ਼ਰਮਾ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਪਿ੍ੰਸੀਪਲ ਰਤਨਾ ਸ਼ਰਮਾ ਦੀ ਪ੍ਰਧਾਨਗੀ ਵਿਚ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵਲੋਂ ਆਯੋਜਿਤ 5 ਦਿਨੀਂ ਇੰਸਪਾਇਰ ਇੰਟਰਨਸ਼ਿਪ ਕੈਂਪ ਦੀ ਸਮਾਪਤੀ ਦੇ ...
ਕੋਟਲੀ ਸੂਰਤ ਮੱਲ੍ਹੀ, 21 ਨਵੰਬਰ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਉਘੇ ਆਗੂ ਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੀ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨਾਲ ਇਲਾਕੇ ਦੇ ਵੱਖ-ਵੱਖ ...
ਗੁਰਦਾਸਪੁਰ, 21 ਨਵੰਬਰ (ਆਰਿਫ਼)-ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੈਨੇਡਾ ਦੇ ਕੁਝ ਕਾਲਜਾਂ ਵਲੋਂ ਪੀ.ਜੀ. ਕੋਰਸ ਲਈ ਯੋਗਤਾ 6 ਬੈਂਡ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਾਂਚ ਮੈਨੇਜਰ ਦੀਪ ਕੁਮਾਰ ਸ਼ਰਮਾ ਨੇ ਦੱਸਿਆ ...
ਗੁਰਦਾਸਪੁਰ, 21 ਨਵੰਬਰ (ਸੁਖਵੀਰ ਸਿੰਘ ਸੈਣੀ)-ਥਾਣਾ ਸਿਟੀ ਪੁਲਿਸ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਨੰੂ ਜ਼ਖ਼ਮੀ ਕਰਨ ਵਾਲੇ ਚਾਰ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ...
ਬਟਾਲਾ, 21 ਨਵੰਬਰ (ਕਾਹਲੋਂ)-ਡੀ.ਏ.ਵੀ. ਰਾਸ਼ਟਰੀ ਖੇਡਾਂ ਸ਼ਤਰੰਜ ਦੇ ਕਲਸਟਰ ਪ੍ਰਤੀਯੋਗਤਾ ਡੀ.ਏ.ਵੀ. ਅੰਮਿ੍ਤਸਰ ਵਿਚ ਹੋਈਆਂ, ਜਿਸ ਵਿਚ ਡੀ.ਏ.ਵੀ. ਸੈਨੇਟਰੀ ਸਕੂਲ ਬਟਾਲਾ ਦੇ ਲੜਕੇ ਤੇ ਲੜਕੀਆਂ ਦੀ ਟੀਮ ਨੇ ਅੰਡਰ-19 ਗਰੁੱਪ ਵਿਚ ਭਾਗ ਲਿਆ | ਸਕੂਲ ਪਿ੍ੰ: ਅਨੀਤਾ ਮਹਿਰਾ ਨੇ ...
ਘੁਮਾਣ, 21 ਨਵੰਬਰ (ਬੰਮਰਾਹ)-ਘੁਮਾਣ ਤੋਂ ਮਹਿਤਾ ਸੜਕ 'ਤੇ ਫਰਸ਼ੀ ਕੰਡੇ ਦੇ ਨਜ਼ਦੀਕ ਤੇਜ਼ ਰਫਤਾਰ ਅਣਪਛਾਤੀ ਗੱਡੀ ਵਲੋਂ ਪ੍ਰਦੇਸੀ ਮਜ਼ਦੂਰ ਕੁਚਲ ਦੇਣ ਦੀ ਖ਼ਬਰ ਹੈ | ਇਸ ਸਬੰਧੀ ਮਿ੍ਤਕ ਦੇ ਭਰਾ ਸੰਜੇ ਮੰਡਲ ਨੇ ਦੱਸਿਆ ਕਿ ਮੇਰਾ ਭਰਾ ਸਿਲੰਦਰ ਮੰਡਲ ਪੁੱਤਰ ਵਿਦੇਸ਼ੀ ...
ਅੰਮਿ੍ਤਸਰ, 21 ਨਵੰਬਰ (ਰੇਸ਼ਮ ਸਿੰਘ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਹਿਲਾਂ ਨੈੱਟ 'ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ 'ਚੋਂ 22 ਨਵੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ ਅਤੇ ਪ੍ਰੈਕਟੀਕਲ) (ਕ੍ਰੈਡਿਟ ਬੇਸਡ ਨੂੰ ਛੱਡ ਕੇ) ...
ਗੁਰਦਾਸਪੁਰ, 21 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਗੁਰੂ ਨਾਨਕ ਪਾਰਕ ਵਿਖੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਗਈ | ਉਪਰੰਤ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਡੀ.ਸੀ ਨੰੂ ਮੰਗ-ਪੱਤਰ ਦਿੱਤਾ ਗਿਆ | ਇਸ ਧਰਨੇ ਨੰੂ ਸੰਬੋਧਨ ਕਰਦਿਆਂ ...
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)-ਸਥਾਨਕ ਸ਼ਹਿਰ ਦੇ ਮੰਡੀ ਰੋਡ ਸਥਿਤ ਸੈਂਟਰਲ ਬੈਂਕ ਵਿਖੇ ਅੱਜ ਸਵੇਰੇ ਪੈਸੇ ਜਮਾ ਕਰਵਾਉਣ ਗਏ ਇਕ ਪ੍ਰਵਾਸੀ ਮਜ਼ਦੂਰ ਕੋਲੋਂ ਇਕ ਵਿਅਕਤੀ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ | ਇਸ ਸਬੰਧੀ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ...
ਪਠਾਨਕੋਟ, 21 ਨਵੰਬਰ (ਸੰਧੂ/ਆਰ. ਸਿੰਘ)-ਅੱਜ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਚੇਅਰਮੈਨ ਜਸਬੀਰ ਸਿੰਘ ਸਾਬਕਾ ਜੱਜ ਪੰਜਾਬ ਐਾਡ ਹਰਿਆਣਾ ਹਾਈਕੋਰਟ ਅਤੇ ਉਨ੍ਹਾਂ ਦੀ ਟੀਮ ਪਠਾਨਕੋਟ ਵਿਖੇ ਪਹੁੰਚੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜ਼ਿਲ੍ਹਾ ...
ਸ਼ਾਹਪੁਰ ਕੰਢੀ, 21 ਨਵੰਬਰ (ਰਣਜੀਤ ਸਿੰਘ)-ਥੀਨ ਡੈਮ ਵਰਕਰਜ਼ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਸ਼ਾਹਪੁਰ ਕੰਢੀ ਵਿਖੇ ਹੋਈ | ਜਿਸ ਵਿਚ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ...
ਪਠਾਨਕੋਟ, 21 ਨਵੰਬਰ (ਸੰਧੂ)-ਦਿ ਰਾਕਿੰਗ ਰਾਈਡਰ ਸੰਸਥਾ ਵਲੋਂ ਜਗਤ ਗੁਰੂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਾਈਕਲ ਯਾਤਰਾ ਪਠਾਨਕੋਟ ਤੋਂ ਸ੍ਰੀ ਡੇਰਾ ਬਾਬਾ ਨਾਨਕ ਤੱਕ ਕੱਢੀ ਗਈ | ਸੰਸਥਾ ਦੇ ਬੁਲਾਰੇ ...
ਪਠਾਨਕੋਟ, 21 ਨਵੰਬਰ (ਚੌਹਾਨ)-ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਜਿੰਦਰ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਰੀਆਂ ਬਰਾਂਚਾਂ ਦੇ ਪ੍ਰਧਾਨ, ਜਨਰਲ ਸਕੱਤਰਾਂ ਨੇ ...
ਮਾਧੋਪੁਰ, 21 ਨਵੰਬਰ (ਨਰੇਸ਼ ਮਹਿਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਵਿਖੇ ਸਕੂਲ ਪਿ੍ੰਸੀਪਲ ਰਾਮ ਮੂਰਤੀ ਸ਼ਰਮਾ ਤੇ ਕਮਾਂਡ ਅਫ਼ਸਰ ਸੱਤ ਪੰਜਾਬ ਬਟਾਲੀਅਨ ਐਨ.ਸੀ.ਸੀ. ਗੁਰਦਾਸਪੁਰ ਕਰਨਲ ਡੀ.ਐੱਸ. ਢਾਕਾ ਅਤੇ ਨਿਰਦੇਸ਼ਕ ਐਡਮ ਅਫ਼ਸਰ ਕਰਨਲ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਮਾਮੂਨ ਪਠਾਨਕੋਟ ਵਿਖੇ ਤਿੰਨ ਰੋਜ਼ਾ ਸਕਾਊਟ ਐਾਡ ਗਾਈਡਕੈਂਪ ਚੇਅਰਮੈਨ ਪਵਨ ਮਹਾਜਨ ਅਤੇ ਸਕੂਲ ਪ੍ਰਬੰਧਨ ਦੇ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਇਸ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੁਜ਼ਗਾਰ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ | ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ ਰਾਹੀਂ ਆਪਣੀ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਪੂਨਮ ਰਾਮਪਾਲ ਅਤੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਦੇਖਰੇਖ ਹੇਠ ...
ਸ਼ਾਹਪੁਰ ਕੰਢੀ, 21 ਨਵੰਬਰ (ਰਣਜੀਤ ਸਿੰਘ)-ਬਹੁਮੰਤਵੀ ਰਣਜੀਤ ਸਾਗਰ ਡੈਮ ਦੀਆਂ ਹੱਦਾਂ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨਾਲ ਲੱਗਦੀਆਂ ਹਨ | ਜਿਸ ਕਾਰਨ ਰਣਜੀਤ ਸਾਗਰ ਡੈਮ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਜਿਸ ਨੰੂ ਲੈ ਕੇ ਬੀਤੀ ਸ਼ਾਮ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ ਦੇ 42 ਵਿਦਿਆਰਥੀਆਂ ਵਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੁਜ਼ਗਾਰ ਬਿਊਰੋ ਵਿਖੇ ਦਿੱਤੀਆਂ ਜਾਂਦੀਆਂ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਜ਼ਿਲ੍ਹਾ ਮਹਾਜਨ ਸਭਾ ਪਠਾਨਕੋਟ ਵਲੋਂ ਪ੍ਰਧਾਨ ਸੰਜੂ ਮਹਾਜਨ ਦੀ ਦੇਖਰੇਖ ਵਿਚ ਮਾਡਲ ਟਾਊਨ ਪਠਾਨਕੋਟ ਵਿਖੇ ਰੈੱਡ ਕਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਬਲਾਇੰਡ ਸਕੂਲ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਭਾਜਪਾ ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਗੁਰੂ ਪੀਰਾਂ ਦੀ ਧਰਤੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਬੀਤੇ ਦਿਨੀਂ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਉੱਚ ਜਾਤੀ ਦੇ ਲੋਕਾਂ ਵਲੋਂ ਕੀਤੀ ਕੁੱਟਮਾਰ ਅਤੇ ਤਸ਼ੱਦਦ ਕਾਰਨ ਹੋਈ ਮੌਤ ਨੇ ਪੰਜਾਬ ਸਰਕਾਰ, ...
ਪਠਾਨਕੋਟ, 21 ਨਵੰਬਰ (ਆਰ. ਸਿੰਘ)-ਜਮਵਾਲ ਆਟਾ ਚੱਕੀ ਤੋਂ ਡਿੱਬਰ ਘਰਾਟ ਦੀ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ | ਵਾਰਡ ਨੰਬਰ 18 ਮਾਮੂਨ ਪਠਾਨਕੋਟ ਦੇ ਕੌਾਸਲਰ ਅਮਿਤ ਡੋਗਰਾ ਨੇ ਸੜਕ ਮੁਰੰਮਤ ਦੇ ਕੰਮ ਨੂੰ ਸ਼ੁਰੂ ਕਰਨ ਉਪਰੰਤ ...
ਧਾਰ ਕਲਾਂ, 21 ਨਵੰਬਰ (ਨਰੇਸ਼ ਪਠਾਨੀਆ)-ਧਾਰ ਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ ਖੇਤੀਬਾੜੀ ਵਿਭਾਗ ਪੰਜਾਬ ਦੇ ਖੇਤੀਬਾੜੀ ਵਿਸਥਾਰ ਅਫ਼ਸਰ ਜੇ.ਪੀ. ਸਿੰਘ ਵਲੋਂ ਕਿਸਾਨਾਂ ਨੰੂ ਕਣਕ ਦੇ ਸੋਧ ਕੀਤੇ ਗਏ ਬੀਜ ਵੰਡੇ ਗਏ ਅਤੇ ਐਚ.ਡੀ. 2967 ਕਿਸਮਾਂ ਦੇ ਬੀਜਾਂ ਵਾਸਤੇ 285 ...
ਪਠਾਨਕੋਟ, 21 ਨਵੰਬਰ (ਆਰ.ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਸਿੰਬਲ ਚੌਾਕ ਪਠਾਨਕੋਟ ਸਥਿਤ ਆਸ਼ਰਮ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ ਗਿਆ¢ ਇਸ ਮੌਕੇ ਕਥਾ ਕਰਦੇ ਹੋਏ ਆਸ਼ੂਤੋਸ਼ ਮਹਾਰਾਜ ਦੇ ਸ਼ਾਗਿਰਦ ਸਵਾਮੀ ਗੁਰਦਾਸਾਨੰਦ ਨੇ ਕਿਹਾ ਕਿ ਮਨੁੱਖ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX