ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  1 minute ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  4 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  10 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  15 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  18 minutes ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  20 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  33 minutes ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ...
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  49 minutes ago
ਮੁਹਾਲੀ, 11 ਦਸੰਬਰ - ਪੰਜਾਬ ਪੁਲਿਸ ਵਲੋਂ ਆਯੋਜਿਤ ਦੂਸਰੇ ਕੇ.ਪੀ.ਐਸ. ਗਿੱਲ ਮੈਮੋਰੀਅਲ ਲੈਕਚਰ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਵੈਰਤਾ ਨਾਲ ਭਰਿਆ ਹੋਇਆ ਹੈ, ਉਹ ਆਪਣੀਆਂ ਭਾਰਤ ਵਿਰੋਧੀ...
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  55 minutes ago
ਦਿਸਪੁਰ, 11 ਦਸੰਬਰ - ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਨਾਗਰਿਕਤਾ ਸੋਧ ਬਿਲ 2019 ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਥਾਂ ਥਾਂ ਅਗਜਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦਿਸਪੁਰ ਵਿਚ ਬੱਸਾਂ ਨੂੰ ਅੱਗ ਲਗਾਈ...
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 1 hour ago
ਡੇਰਾਬੱਸੀ, 11 ਦਸੰਬਰ ( ਸ਼ਾਮ ਸਿੰਘ ਸੰਧੂ )- ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ, ਨਵੀ ਦਿੱਲੀ ਵਲੋਂ ਸਿਕਸ਼ਾ '0' ਅਨੁਸੰਧਾਨ ਯੂਨੀਵਰਸਿਟੀ, ਭੁਵਨੇਸ਼ਵਰ, ਉੜੀਸਾ ਵਿਖੇ ਕਰਵਾਏ ' 49ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ' ਦੌਰਾਨ ਡੇਰਾਬੱਸੀ ਵਾਸੀ ਡਾ. ਨਵਨੀਤ ਕੌਰ ਨੂੰ...
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 1 hour ago
ਗੜ੍ਹਸ਼ੰਕਰ, 11 ਦਸੰਬਰ (ਧਾਲੀਵਾਲ) - ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਖੇ ਬਾਅਦ ਦੁਪਹਿਰ ਕੁੱਝ ਵਿਅਕਤੀਆਂ ਵਲੋਂ ਨਿੱਜੀ ਰੰਜਸ਼ ਨੂੰ ਲੈ ਕੇ ਦਵਿੰਦਰ ਪ੍ਰਤਾਪ ਉਰਫ਼ ਬੰਟੀ (28) ਪੁੱਤਰ ਯਸ਼ਪਾਲ ਦਾ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ...
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 1 hour ago
ਤਲਵੰਡੀ ਸਾਬੋ/ਸਿੰਗੋ ਮੰਡੀ, 11 ਦਸੰਬਰ (ਰਣਜੀਤ ਸਿੰਘ ਰਾਜੂ, ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਸੰਗਤ ਰੋਡ 'ਤੇ ਸਥਿਤ ਇੱਕ ਗਰੀਬ ਮਜ਼ਦੂਰ ਬੱਗਾ ਖਾਨ ਦੇ ਘਰ 'ਚ ਨਵੇਂ ਲਾਏ ਗੈਸ ਸਲੰਡਰ ਤੋਂ ਗੈਸ ਲੀਕ...
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 1 hour ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇੱਥੋਂ ਨੇੜਲੇ ਪਿੰਡ ਚੱਕਔਲ ਤੋਂ ਥੋੜੀ ਦੂਰ ਮੋਟਰਸਾਈਕਲ 'ਤੇ ਜਾ ਰਹੇ ਇਕ ਨੌਜਵਾਨ ਦੀ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਉਸ ਕੋਲੋਂ ਇਕ ਲੱਖ ਰੁਪਏ ਖੋਹ...
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 1 hour ago
ਗੁਹਾਟੀ, 11 ਦਸੰਬਰ- ਆਸਾਮ ਦੇ ਗੁਹਾਟੀ 'ਚ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਲੋਕਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ...
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 2 hours ago
ਪਾਇਲ/ਮਲੌਦ, 11 ਦਸੰਬਰ- (ਨਿਜਾਮਪੁਰ, ਰਜਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀ ਚੇਅਰਮੈਨੀ ਵਿਧਾਨ ਸਭਾ ਹਲਕਾ ਪਾਇਲ ਦੇ ਹਿੱਸੇ 'ਚ ਆਈ ਹੈ ਅਤੇ ਯਾਦਵਿੰਦਰ ਸਿੰਘ ਜੰਡਾਲੀ...
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 1 hour ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 2 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  1 minute ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 3 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 3 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 3 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 3 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 4 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 5 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 5 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 4 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 5 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 6 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 6 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 6 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 6 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 6 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 6 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 6 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 6 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 7 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 7 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 6 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 7 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 8 hours ago
ਬਿਹਾਰ 'ਚ ਜਿੰਦਾ ਸਾੜੀ ਗਈ ਨਾਬਾਲਗ ਲੜਕੀ ਦੀ ਮੌਤ
. . .  about 8 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 9 hours ago
ਅਮਰੀਕਾ ਵਿਖੇ ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਸਣੇ 6 ਮੌਤਾਂ
. . .  about 9 hours ago
ਰਾਜ ਸਭਾ 'ਚ ਅੱਜ ਕੋਈ ਪ੍ਰਸ਼ਨਕਾਲ ਨਹੀ ਹੋਵੇਗਾ
. . .  about 9 hours ago
ਪਿਆਜ਼ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
. . .  about 9 hours ago
ਭਰਾ ਵੱਲੋਂ ਪੁੱਤਰਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 9 hours ago
ਭਾਜਪਾ ਸੰਸਦੀ ਦਲ ਦੀ ਮੀਟਿੰਗ ਅੱਜ
. . .  about 10 hours ago
ਮਾਲਦੀਵ ਦੇ ਵਿਦੇਸ਼ ਮੰਤਰੀ ਪਹੁੰਚੇ ਭਾਰਤ
. . .  about 10 hours ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੀਸਰਾ ਟੀ-20 ਮੈਚ ਅੱਜ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਮੇਰਾ ਸਭ ਤੋਂ ਵੱਡਾ ਸੁਪਨਾ ਇਕ ਅਜਿਹੇ ਭਾਰਤ ਨੂੰ ਵੇਖਣ ਦਾ ਹੈ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੁਜ਼ਗਾਰਮਈ ਹੋਵੇ। -ਡਾ: ਮਨਮੋਹਨ ਸਿੰਘ

ਪੰਜਾਬ / ਜਨਰਲ

ਅਕਾਲੀ ਦਲ ਵਲੋਂ ਕੈਬਨਿਟ ਮੰਤਰੀ ਰੰਧਾਵਾ ਨੂੰ ਬਰਖ਼ਾਸਤ ਕਰਨ ਦੀ ਮੰਗ

ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ, ਸਗੋਂ ਜੰਗਲ ਰਾਜ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜੋ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਕਤਲ ਹੋਇਆ ਹੈ ਉਹ ਕੋਈ ਆਪਸੀ ਲਾਗ ਡਾਟ ਕਰਕੇ ਨਹੀਂ, ਸਗੋਂ ਸਿਆਸੀ ਬਦਲਾਖੋਰੀ ਤਹਿਤ ਹੋਇਆ ਹੈ | ਉਨ੍ਹਾਂ ਗੰਭੀਰ ਦੋਸ਼ ਲਾਇਆ ਕਿ ਅਕਾਲੀ ਆਗੂ ਦੇ ਕਤਲ ਲਈ ਸੂਬੇ ਵਿਚ ਬਣੇ ਮੰਤਰੀ, ਗੈਂਗਸਟਰ ਅਤੇ ਪੁਲਿਸ ਦਾ ਗਠਜੋੜ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਇਹ ਕਤਲ 2004 ਚੋਣਾਂ ਦੌਰਾਨ ਉਤਰੀ ਮੰਤਰੀ ਰੰਧਾਵਾ ਦੀ ਪੱਗ ਦੇ ਬਦਲੇ ਵਜੋਂ ਹੋਇਆ ਹੈ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਖਾਸਤਗੀ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ ਮਾਮਲੇ 'ਚ ਆਪਣੀ ਚੁੱਪੀ ਤੋੜ ਕੇ ਅਜਿਹੇ ਕਾਂਗਰਸੀਆਂ ਿਖ਼ਲਾਫ਼ ਕਾਰਵਾਈ ਦੇ ਹੁਕਮ ਦੇਣ | ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਪੰਜਾਬ ਪੁਲਿਸ ਖ਼ਾਸਕਰ ਐਸ.ਐਸ.ਪੀ. ਉਪਿੰਦਰਜੀਤ ਘੰੁਮਣ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ ਕਿਉਂਕਿ ਅਕਾਲੀ ਆਗੂ ਦੇ ਕਤਲ ਹੋਣ ਦੇ 13 ਮਿੰਟ ਮਗਰੋਂ ਹੀ ਐਸ.ਐਸ.ਪੀ. ਵਲੋਂ ਇਹ ਬਿਆਨ ਦੇ ਦਿੱਤਾ ਗਿਆ ਕਿ ਇਹ ਕਤਲ ਜ਼ਮੀਨ ਦੀ ਵੱਟ ਦੇ ਰੋਲ਼ੇ ਦੇ ਚਲਦੇ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਢਿਲਵਾਂ ਦੇ ਪੁੱਤਰ ਸੰਦੀਪ ਵਲੋਂ ਡੀ.ਜੀ.ਪੀ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਚਿੱਠੀ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਕਤਲ ਰਾਜਨੀਤਿਕ ਬਦਲਾਖੋਰੀ ਤਹਿਤ ਹੋਇਆ ਹੈ ਅਤੇ ਕਾਂਗਰਸੀਆਂ ਨੇ ਇਹ ਕਤਲ ਕੈਬਨਿਟ ਮੰਤਰੀ ਰੰਧਾਵਾ ਦੀ ਸਿਆਸੀ ਸਰਪ੍ਰਸਤੀ ਹੇਠ ਕੀਤਾ ਹੈ |
ਉਨ੍ਹਾਂ ਕਿਹਾ ਕਿ ਰੰਧਾਵਾ ਦੇ ਮੰਤਰੀ ਬਣਨ 'ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਵਧਾਈ ਦੇ ਫ਼ੋਨ ਆਏ ਸਨ ਪਰ ਉਹ ਫ਼ੋਨ ਕਿਸ ਦਾ ਸੀ ਇਹ ਗੱਲ ਭੇਤ ਹੀ ਬਣੀ ਹੋਈ ਸੀ | ਉਨ੍ਹਾਂ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਉਹ ਫ਼ੋਨ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰਾ ਦਾ ਸੀ ਜਿਸ ਦੀ ਮਾਂ ਨੂੰ ਡੇਰਾ ਬਾਬਾ ਨਾਨਕ 'ਚ ਭਗਵਾਨਪੁਰ ਪਿੰਡ 'ਚ ਪੰਚਾਇਤ ਮੈਂਬਰ ਵਜੋਂ ਮੰਤਰੀ ਰੰਧਾਵਾ ਦੀ ਹਮਾਇਤ ਪ੍ਰਾਪਤ ਹੈ | ਇਸ ਮੌਕੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਦੇ ਇਲਾਵਾ ਸੂਬੇ 'ਚ ਹੋਏ ਨੇਹਾ ਸ਼ੋਰੀ, ਜਗਮੇਲ ਸਿੰਘ ਦਲਿਤ ਨੌਜਵਾਨ ਅਤੇ ਗੁਰਦਾਸਪੁਰ 'ਚ ਹੋਏ ਗੁਰਬਚਨ ਸਿੰਘ ਦਾ ਕਤਲ ਵੀ ਜੰਗਲ ਰਾਜ ਦਾ ਸਬੂਤ ਹੈ | ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਆਗੂ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਲੜਾਈ ਲੜੇਗਾ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ |
ਇਸ ਸਬੰਧੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ 2007 ਤੱਕ ਕਾਂਗਰਸ ਦੀ ਹੀ ਸਰਕਾਰ ਸੀ ਤਾਂ ਅਜਿਹਾ ਉਦੋਂ ਕਿਉਂ ਨਾ ਹੋਇਆ | ਉਨ੍ਹਾਂ ਕਿਹਾ ਕਿ ਇਸ ਅਕਾਲੀ ਆਗੂ ਦਾ ਭਰਾ ਖਾੜਕੂ ਸੀ ਜੋ ਉਸ ਦੌਰ ਵਿਚ ਹੀ ਮਾਰਿਆ ਗਿਆ ਅਤੇ ਉਸ ਬਾਰੇ ਜ਼ਿਆਦਾ ਜਾਣਕਾਰੀ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਸਕਦੇ ਹਨ | ਉਨ੍ਹਾਂ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰਾ ਅਕਾਲੀ ਭਾਜਪਾ ਸਰਕਾਰ ਦੌਰਾਨ ਪੁਲਿਸ ਦੀ ਵੱਡੀ ਘੇਰਾਬੰਦੀ ਵਿਚੋਂ ਕਿਵੇਂ ਨਿਕਲ ਗਿਆ ਸੀ, ਮਜੀਠੀਆ ਇਸ ਗੱਲ ਦਾ ਜਵਾਬ ਦੇਣ |

ਬੱਬਰ ਖ਼ਾਲਸਾ ਨਾਲ ਸਬੰਧਿਤ 5 ਿਖ਼ਲਾਫ਼ ਚਾਰਜਸ਼ੀਟ ਦਾਖ਼ਲ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਕੌਮੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਘੱਲੂਘਾਰਾ ਦਿਵਸ ਦੌਰਾਨ ਪੰਜਾਬ 'ਚ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ 'ਚ ਗਿ੍ਫ਼ਤਾਰ 4 ਮੁਲਜ਼ਮਾਂ ਜਗਦੇਵ ਸਿੰਘ ਵਾਸੀ ਤਲਾਨੀਆ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਮਾਗਮ ਸੰਗਤਾਂ 'ਤੇ ਡੂੰਘਾ ਪ੍ਰਭਾਵ ਸਿਰਜਣ 'ਚ ਸਫ਼ਲ ਰਹੇ-ਬੀਬੀ ਜਗੀਰ ਕੌਰ

ਜਸਪਾਲ ਸਿੰਘ ਜਲੰਧਰ, 21 ਨਵੰਬਰ- ਹਾਲ ਹੀ 'ਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਬੇਹੱਦ ਸਫਲ ਰਹੇ ਹਨ ਤੇ ਲਗਾਤਾਰ 13 ਦਿਨ ਤੱਕ ਚੱਲੇ ਇਨ੍ਹਾਂ ਸਮਾਗਮਾਂ ਸਫਲਤਾ ਦਾ ਸਿਹਰਾ ਸ਼੍ਰੋਮਣੀ ਕਮੇਟੀ ...

ਪੂਰੀ ਖ਼ਬਰ »

ਖਡੂਰ ਸਾਹਿਬ ਵਿਖੇ ਜਲਦ ਖੁੱਲ੍ਹੇਗਾ ਪਾਸਪੋਰਟ ਸੇਵਾ ਕੇਂਦਰ-ਡਿੰਪਾ

ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)-ਸੰਸਦ 'ਚ ਸਰਹੱਦੀ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਲਈ ਪਾਸਪੋਰਟ ਸੇਵਾ ਕੇਂਦਰ ...

ਪੂਰੀ ਖ਼ਬਰ »

ਜੇ.ਐਸ. ਪੁਰੀ ਬਣੇ ਹਾਈਕੋਰਟ ਦੇ ਜੱਜ

ਚੰਡੀਗੜ੍ਹ, 21 ਨਵੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਜਸਗੁਰਪ੍ਰੀਤ ਸਿੰਘ ਪੁਰੀ ਨੂੰ ਹਾਈਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੂੰ ਵਧੀਕ ਜੱਜ ਬਣਾਇਆ ਗਿਆ ਹੈ | ਉਨ੍ਹਾਂ ਦੇ ਨਾਂਅ ਦੀ ਸਿਫ਼ਾਰਸ਼ ਹਾਈਕੋਰਟ ਵਲੋਂ ਭੇਜੀ ...

ਪੂਰੀ ਖ਼ਬਰ »

ਬਕਾਇਆ ਹਾਊਸ ਟੈਕਸ /ਪ੍ਰਾਪਰਟੀ ਟੈਕਸ ਅਦਾ ਕਰਨ ਦੀ ਮਿਆਦ 'ਚ ਤਿੰਨ ਮਹੀਨੇ ਦਾ ਵਾਧਾ

ਚੰਡੀਗੜ੍ਹ, 21 ਨਵੰਬਰ (ਅਜੀਤ ਬਿਊਰੋ)- ਸੂਬੇ ਦੇ ਬਾਸ਼ਿੰਦਿਆਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਰਕਾਰ ਨੇ ਬਿਨਾਂ ਕਿਸੇ ਜੁਰਮਾਨੇ ਦੇ ਬਕਾਇਆ ਹਾਊਸ ਟੈਕਸ /ਪ੍ਰਾਪਰਟੀ ਟੈਕਸ ਅਦਾ ਕਰਨ ਦੀ ਮਿਆਦ ਵਿਚ ਤਿੰਨ ਮਹੀਨੇ ਵਾਧਾ ਕਰ ਦਿੱਤਾ ਹੈ¢ ਇਹ ਜਾਣਕਾਰੀ ਸਥਾਨਕ ...

ਪੂਰੀ ਖ਼ਬਰ »

ਪਿੰਡ ਵਰਪਾਲ ਦੇ ਵਿਅਕਤੀ ਦਾ ਕਤਲ ਕਈ ਟੁਕੜੇ ਕੀਤੀ ਲਾਸ਼ ਮਿਲੀ

ਚੱਬਾ, 21 ਨਵੰਬਰ (ਜੱਸਾ ਅਨਜਾਣ)- ਅੰਮਿ੍ਤਸਰ (ਦਿਹਾਤੀ) ਅਧੀਨ ਆਉਂਦੇ ਤਰਨ ਤਾਰਨ ਰੋਡ 'ਤੇ ਪੈਂਦੇ ਥਾਣਾ ਚਾਟੀਵਿੰਡ ਦੇ ਪਿੰਡ ਵਰਪਾਲ ਵਿਖੇ ਬੀਤੀ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਦੁਆਰਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਇਕ 45 ਸਾਲਾ ਵਿਅਕਤੀ ਦੀ ਹੱਤਿਆ ਕਰ ਦੇਣ ਦਾ ...

ਪੂਰੀ ਖ਼ਬਰ »

ਮਨਰੇਗਾ ਘੁਟਾਲੇ ਲਈ ਜ਼ਿੰਮੇਵਾਰ ਕਾਾਗਰਸੀ ਵਿਧਾਇਕਾਾ ਨੰੂ ਕਿਉਂ ਬਚਾ ਰਹੇ ਹਨ ਬਾਜਵਾ- ਅਕਾਲੀ ਦਲ

ਚੰਡੀਗੜ੍ਹ•, 21 ਨਵੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਹੈ ਕਿ ਉਹ ਸਰਕਾਰੀ ਅਧਿਕਾਰੀਆਾ ਨਾਲ ਮਿਲ ਕੇ ਮਨਰੇਗਾ ਫੰਡਾਾ ਦੀ ਹੇਰਾਫੇਰੀ ਕਰਨ ਲਈ ਜ਼ਿੰਮੇਵਾਰ ਕਾਾਗਰਸੀ ਵਿਧਾਇਕਾਾ ਨੰੂ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਵਿਖੇ ਟੈਂਟ ਸਿਟੀ ਦਾ ਲਾਭ ਨਹੀਂ ਲੈ ਸਕੇ ਸ਼ਰਧਾਲੂ

ਡੇਰਾ ਬਾਬਾ ਨਾਨਕ/ਕਾਲਾ ਅਫਗਾਨਾ/ਕਲਾਨੌਰ, 21 ਨਵੰਬਰ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ, ਗੁਰਸ਼ਰਨਜੀਤ ਸਿੰਘ ਪੁਰੇਵਾਲ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਡੇਰਾ ਬਾਬਾ ਨਾਨਕ ਵਿਖੇ ਪਿੰਡ ਮਾਨ ਕੋਲ ਸਥਾਪਿਤ ਕੀਤੀ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਬੇਰੁਖੀ ਕਰਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਹੋਂਦ ਖ਼ਤਰੇ 'ਚ

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਕੇਂਦਰ ਸਰਕਾਰ ਵਲੋਂ ਆਰੰਭੀ ਸਕਿੱਲ ਇੰਡੀਆ ਮੁਹਿੰਮ ਦੀ ਤਰਜ਼ 'ਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਸਰਕਾਰ ਦੀ ਬੇਰੁਖੀ ਕਰਕੇ ਹੋਂਦ ਖਤਰੇ ਵਿਚ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ...

ਪੂਰੀ ਖ਼ਬਰ »

ਰੇਲਵੇ ਨੇ ਅਗਲੇ ਸਾਲ ਤੱਕ 16 ਰੇਲ ਗੱਡੀਆਂ ਕੀਤੀਆਂ ਰੱਦ

ਅੰਮਿ੍ਤਸਰ, 21 ਨਵੰਬਰ (ਰੇਸ਼ਮ ਸਿੰਘ)-ਉੱਤਰੀ ਰੇਲਵੇ ਵਲੋਂ ਭਵਿੱਖ 'ਚ ਵੱਧ ਰਹੀ ਠੰਡ ਤੇ ਧੁੰਦ ਵਾਲੇ ਮੌਸਮ ਨੂੰ ਭਾਂਪਦਿਆਂ 16 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਵੇਰਵਿਆਂ ਅਨੁਸਾਰ ਕੁਝ ...

ਪੂਰੀ ਖ਼ਬਰ »

ਮਾਮਲਾ ਪਾਕਿਸਤਾਨ ਤੋਂ ਲੂਣ ਦੀਆਂ ਬੋਰੀਆਂ ਹੇਠ ਛੁਪਾ ਕੇ ਲਿਆਂਦੀ ਹੈਰੋਇਨ ਦਾ

ਅਜੇ ਗੁਪਤਾ ਦੇ ਪਾਕਿਸਤਾਨ 'ਚੋਂ ਲੂਣ ਦੇ ਵਪਾਰ ਸਬੰਧੀ ਪੈਸਿਆਂ ਦਾ ਵੇਰਵਾ ਅਦਾਲਤ ਨੂੰ ਦਿੱਤਾ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)- ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਤੋਂ ਲਿਆਂਦੇ ਗਏ ਨਸ਼ੀਲੇ ਪਦਾਰਥ (532 ਕਿੱਲੋ ਹੈਰੋਇਨ ਅਤੇ 52 ਕਿੱਲੋ ਸ਼ੱਕੀ ਨਸ਼ਾ) ਬਰਾਮਦ ਹੋਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਨਾਮਜ਼ਦ ਕੀਤੇ ਅਜੇ ਗੁਪਤਾ ਵਾਸੀ ...

ਪੂਰੀ ਖ਼ਬਰ »

ਗਾਇਕ ਐਲੀ ਮਾਂਗਟ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਧਰੋੜ 'ਚ ਮੰਗਲਵਾਰ ਰਾਤ ਨੂੰ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਪੰਜਾਬੀ ਗਾਇਕ ਹਰਕੀਰਤ ਸਿੰਘ ਮਾਂਗਟ ਉਰਫ਼ ਐਲੀ ਮਾਂਗਟ ...

ਪੂਰੀ ਖ਼ਬਰ »

ਐਨ. ਜੀ. ਟੀ. ਦੀ ਟੀਮ ਨੇ ਹਿਮਾਚਲ ਦੀਆਂ 3 ਫੈਕਟਰੀਆਂ ਦਾ ਪਾਣੀ ਬਿਆਸ 'ਚ ਜਾਣ ਦਾ ਮਾਮਲਾ ਫੜਿਆ

ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ) - ਐਨ. ਜੀ. ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਦੀ ਇਕ ਟੀਮ ਨੇ ਤਲਵਾੜਾ ਨੇੜੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਸੰਸਾਰਪੁਰ ਟੈਰਸ ਦੇ ਇਲਾਕੇ 'ਚ ਤਿੰਨ ਫ਼ੈਕਟਰੀਆਂ ਦਾ ਪਾਣੀ ਸਿੱਧਾ ਸਵਾਂ ਖੱਡ ਰਾਹੀਂ ਬਿਆਸ ਦਰਿਆ ਵਿਚ ਜਾਣ ਦਾ ਮਾਮਲਾ ਫੜਿਆ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ 13 ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀਆਂ ਸਮੇਤ ਕੁੱਲ 51 ਸਮਾਗਮ ਕਰਵਾਏ-ਪ੍ਰੋ. ਬਡੂੰਗਰ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ, ਮਨਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਦੁਨੀਆ ਦੇ ਹਰ ਕੋਨੇ ਵਿਚ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਪ੍ਰਚਾਰ-ਪਸਾਰ ਨੂੰ ਮੱਦੇਨਜ਼ਰ ਵਿਸ਼ਾਲ ਸਮਾਗਮ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਵਿਸ਼ਲੇਸ਼ਣ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)-ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ ਦੇ 20ਵੇਂ ਸਥਾਪਨਾ ਦਿਵਸ 'ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਪ੍ਰਾਪਤੀਆਂ ਦੇ ਵਿਸ਼ਲੇਸ਼ਣ ...

ਪੂਰੀ ਖ਼ਬਰ »

ਸਰਕਾਰੀ ਦਫ਼ਤਰਾਂ 'ਚ ਰੱਖੇ ਪ੍ਰਾਈਵੇਟ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਜਾਰੀ

ਗੁਰਦਾਸਪੁਰ, 21 ਨਵੰਬਰ (ਸੁਖਵੀਰ ਸਿੰਘ ਸੈਣੀ)-ਸਹਿਕਾਰਤਾ ਵਿਭਾਗ ਵਲੋਂ ਦਫ਼ਤਰਾਂ ਵਿਚ ਰੱਖੇ ਪ੍ਰਾਈਵੇਟ ਮੁਲਾਜ਼ਮਾਂ ਨੰੂ ਤੁਰੰਤ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਪੱਤਰ ਅਨੁਸਾਰ ਵਿਭਾਗ ਨੰੂ ਇਕ ਰਿਪੋਰਟ ਪ੍ਰਾਪਤ ਹੋਈ ਸੀ, ਜਿਸ ਨੰੂ ਘੋਖ ਕਰਨ 'ਤੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਜਬਰ ਜਨਾਹ ਉਪਰੰਤ ਹੋਈ ਗਰਭਵਤੀ- ਦੋਸ਼ੀ ਗਿ੍ਫ਼ਤਾਰ

ਕਪੂਰਥਲਾ, 21 ਨਵੰਬਰ (ਸਡਾਨਾ/ਅਜੀਤ ਪ੍ਰਤੀਨਿਧ)-7ਵੀਂ ਜਮਾਤ ਵਿਚ ਪੜ੍ਹਦੀ 13 ਸਾਲਾ ਦੀ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੇ ਚਾਚਾ ਨੇ ਦੱਸਿਆ ਕਿ ਲੜਕੀ ...

ਪੂਰੀ ਖ਼ਬਰ »

ਡਿਊਟੀ ਦੌਰਾਨ ਕੁਤਾਹੀ ਵਰਤਣ ਲਈ ਲੈਕਚਰਾਰ ਮੁਅੱਤਲ

ਚੰਡੀਗੜ੍ਹ, 21 ਨਵੰਬਰ (ਅਜੀਤ ਬਿਊਰੋ)-ਪੰਜਾਬ ਸਿੱਖਿਆ ਵਿਭਾਗ ਨੇ ਸੰਗਰੂਰ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਸਰੀਰਿਕ ਸਿੱਖਿਆ ਦੇ ਇਕ ਲੈਕਚਰਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕਸਰ 'ਚ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਅੰਮਿ੍ਤ ਸੰਚਾਰ ਕਰਵਾਇਆ

ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਨਾਨਕਸਰ ਸਮਰਾਲਾ ਚੌਕ ਵਿਖੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਭਾਰੀ ਅੰਮਿ੍ਤ ਸੰਚਾਰ ਹੋਇਆ¢ ਬਾਬਾ ਜਸਵੰਤ ਸਿੰਘ ਨਾਨਕਸਰ ਵਾਲਿਆਂ ਦੀ ਪ੍ਰੇਰਨਾ ਸਦਕਾ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮਿ੍ਤ ...

ਪੂਰੀ ਖ਼ਬਰ »

ਨਵਜਾਤ ਬੱਚਿਆਂ ਦੀ ਸੰਭਾਲ ਸਬੰਧੀ ਕੌਮੀ ਕਾਨਫਰੰਸ

ਲੁਧਿਆਣਾ, 21 ਨਵੰਬਰ (ਸਿਹਤ ਪ੍ਰਤੀਨਿਧ)-ਕਾਲਜ ਆਫ ਨਰਸਿੰਗ, ਕਿ੍ਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਲੋਂ ਨਵਜਾਤ ਬੱਚਿਆਂ ਦੀ ਨਰਸਿੰਗ ਨਾਲ ਸਬੰਧਤ ਨਰਸਿੰਗ ਕਾਲਜ ਵਿਚ ਨਰਸਾਂ ਦੀ ਕੌਮੀ ਪੱਧਰ ਦੀ ਪਹਿਲੀ ਸਾਲਾਨਾ ਨੈਸ਼ਨਲ ਕਾਨਫੰਰਸ ਪੀਡੀਐਟਰਿਕਸ ਐਾਡ ...

ਪੂਰੀ ਖ਼ਬਰ »

ਇਹ ਲਵਾਰਿਸ ਬੱਚਾ ਕਿਸ ਦਾ ਹੈ?

ਜਲੰਧਰ, 21 ਨਵੰਬਰ (ਅ.ਬ.)-ਇਹ ਲਵਾਰਿਸ ਬੱਚਾ ਜਿਸਦੀ ਉਮਰ ਲਗਪਗ 2 ਦਿਨ ਹੈ, 3W3, ਹੁਸ਼ਿਆਰਪੁਰ ਨੇ ਨਾਰੀ ਨਿਕੇਤਨ ਵਿਚ 18.11.2019 ਨੂੰ ਦਾਖਲ ਕਰਵਾਇਆ ਹੈ | ਇਹ ਲਾਵਾਰਿਸ ਬੱਚਾ ਜਿਸ ਕਿਸੇ ਦਾ ਵੀ ਹੋਵੇ ਉਹ ਨਾਰੀ ਨਿਕੇਤਨ ਨਾਲ ਸੰਪਰਕ ਕਰੇ | ਫੋਨ ਨੰ: 0181-4614827, 4617009, 4627320 ...

ਪੂਰੀ ਖ਼ਬਰ »

ਲਾਹੌਰ 'ਚ ਭਾਈ ਮਨੀ ਸਿੰਘ ਦੇ ਸ਼ਹੀਦੀ ਸਥਾਨ ਦੇ ਦਰਸ਼ਨਾਂ 'ਤੇ ਲਗਾਈ ਰੋਕ

ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਅਤਿ ਖਸਤਾ ਹਾਲਤ 'ਚ ਮੌਜੂਦ ਭਾਈ ਮਨੀ ਸਿੰਘ ਦੇ ਸ਼ਹੀਦੀ ਅਸਥਾਨ ਦੇ ਦਰਸ਼ਨਾਂ 'ਤੇ ਰੋਕ ਲਗਾਏ ਜਾਣ ਬਾਰੇ ਜਾਣਕਾਰੀ ਮਿਲੀ ਹੈ | ਪਾਕਿਸਤਾਨੀ ਅਖ਼ਬਾਰ 'ਪਾਕਿਸਤਾਨ ਟੂਡੇ' ਦੀ ਪੱਤਰਕਾਰ ਤਾਨੀਆ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਤੋਂ ਪਰਿਵਾਰਵਾਦ ਦਾ ਕਬਜ਼ਾ ਤੋੜਨ ਲਈ ਪੰਥਕ ਦਰਦੀਆਂ ਦਾ ਇਕੱਠੇ ਹੋਣਾ ਸਮੇਂ ਦੀ ਲੋੜ- ਰਾਮੂਵਾਲੀਆ

ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਐਮ.ਐਲ.ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੋ੍ਰਮਣੀ ਕਮੇਟੀ ਤੋਂ ਪਰਿਵਾਰਵਾਦ ਦਾ ਕਬਜ਼ਾ ਤੋੜਨ ਅਤੇ ਜਨਰਲ ਚੋਣਾਂ ਕਰਵਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

12 ਕਰੋੜ ਦੀ ਲਗਾਈ ਸਟੇਜ ਅਕਾਲੀ ਦਲ ਬਾਦਲ ਤੇ ਸ਼ੋ੍ਰਮਣੀ ਕਮੇਟੀ ਦੇ ਭਿ੍ਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ- ਜਥੇ: ਬ੍ਰਹਮਪੁਰਾ

ਅੰਮਿ੍ਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਨੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸ਼ੋ੍ਰਮਣੀ ਕਮੇਟੀ ਵਲੋਂ ਸਟੇਜ ਲਾਉਣ ਲਈ 12 ਕਰੋੜ ਦਾ ਖਰਚਾ ਕਰਨ ਲਈ ਅਕਾਲੀ ਦਲ ਬਾਦਲ ਅਤੇ ਸ਼ੋ੍ਰਮਣੀ ਕਮੇਟੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ...

ਪੂਰੀ ਖ਼ਬਰ »

ਕਰਾਚੀ 'ਚ ਠੇਲ੍ਹੇ ਵਾਲੇ ਨੇ 24 ਸਾਲਾਂ 'ਚ ਕੀਤੇ 96 ਕਤਲ

ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਐਾਟੀ ਸਟਰੀਟ ਕ੍ਰਾਈਮ ਤੇ ਸੋਲਜਰ ਬਾਜ਼ਾਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਪਿਛਲੇ 24 ਸਾਲਾਂ 'ਚ 96 ਲੋਕਾਂ ਦੀ ਹੱਤਿਆ ਕਰਨ ਦਾ ਜੁਰਮ ਕਬੂਲ ਕੀਤਾ ਹੈ | ਮੁਲਜ਼ਮ ...

ਪੂਰੀ ਖ਼ਬਰ »

ਪ੍ਰਮੁੱਖ ਸ਼ਖਸੀਅਤਾਂ ਬਾਰੇ ਮਾੜੀ ਸ਼ਬਦਾਵਲੀ ਸਬੰਧੀ ਅਕਾਲ ਤਖ਼ਤ ਸਕੱਤਰੇਤ ਤੇ ਪੁਲਿਸ ਕਮਿਸ਼ਨਰ ਦਫਤਰ ਪੁੱਜੀ ਸ਼ਿਕਾਇਤ

ਅੰਮਿ੍ਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)- ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ, ਬੇਬੇ ਨਾਨਕੀ, ਭਾਈ ਮਰਦਾਨਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਧਰਮ ਪਤਨੀ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਵਿਰੁੱਧ ...

ਪੂਰੀ ਖ਼ਬਰ »

ਪੰਜਾਬੀਆਂ ਦੇ ਅਵੇਸਲੇਪਣ ਦਾ ਪ੍ਰਵਾਸੀ ਚੁੱਕ ਰਹੇ ਨੇ ਲਾਹਾ

ਗੜ੍ਹਸ਼ੰਕਰ, 21 ਨਵੰਬਰ (ਧਾਲੀਵਾਲ)-ਸਮੇਂ ਦੇ ਨਾਲ-ਨਾਲ ਜਿਥੇ ਦੁਨੀਆ ਤਰੱਕੀ ਦੀ ਰਾਹ 'ਤੇ ਹੈ ਉਥੇ ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਖੇਤੀਬਾੜੀ ਦੇ ਨਾਲ ਨਾਲ ਹੋਰ ਅਨੇਕਾਂ ਕਾਰਜਾਂ ਵਿਚ ਪੰਜਾਬੀਆਂ ਦੀ ਦਿਨੋਂ ਦਿਨ ਘੱਟ ਰਹੀ ਦਿਲਚਸਪੀ ਤੇ ਅਵੇਸਲੇਪਣ ਦਾ ਪ੍ਰਵਾਸੀ ...

ਪੂਰੀ ਖ਼ਬਰ »

ਦਰਬਾਰ ਸਾਹਿਬ 'ਚ ਅੰਗਹੀਣਾਂ ਲਈ ਨਹੀਂ ਹੈ ਵਿਵਸਥਾ-ਹਾਈਕੋਰਟ ਨੇ ਮੰਗ ਪੱਤਰ 'ਤੇ ਵਿਚਾਰ ਕਰਨ ਦੀ ਕੀਤੀ ਹਦਾਇਤ

ਚੰਡੀਗੜ੍ਹ, 21 ਨਵੰਬਰ (ਸੁਰਜੀਤ ਸਿੰਘ ਸੱਤੀ)- ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਅੰਗਹੀਣਾਂ ਨੂੰ ਸੁਖਾਲੇ ਮਹੌਲ 'ਚ ਮੱਥਾ ਟੇਕਣ ਲਈ ਕੋਈ ਵਿਵਸਥਾ ਨਾ ਹੋਣ ਦਾ ਦੋਸ਼ ਲਗਾਉਂਦਿਆਂ ਹਾਈਕੋਰਟ 'ਚ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ | ਹਾਈਕੋਰਟ ਨੇ ਇਸ ਸਮੱਸਿਆ ਨੂੰ ਲੈ ...

ਪੂਰੀ ਖ਼ਬਰ »

ਹੈਰੋਇਨ ਸਣੇ ਹੌਲਦਾਰ ਸਮੇਤ 4 ਗਿ੍ਫ਼ਤਾਰ-3 ਫ਼ਰਾਰ

ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)¸ਤਰਤਨ ਤਾਰਨ ਥਾਣਾ ਸਦਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਹੌਲਦਾਰ ਸਮੇਤ ਚਾਰ ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ ਅਤੇ 3 ਫਰਾਰ ਹੋਣ 'ਚ ਸਫ਼ਲ ਹੋ ਗਏ | ਗਿ੍ਫ਼ਤਾਰ ਕੀਤਿਆਂ ਦੀ ਪਛਾਣ ਹੌਲਦਾਰ ...

ਪੂਰੀ ਖ਼ਬਰ »

ਐਨ. ਆਈ. ਏ. ਵਲੋਂ ਮਾਮਲਾ ਦਿੱਲੀ ਤਬਦੀਲ ਕਰਵਾਉਣ ਲਈ ਸੁਪਰੀਮ ਕੋਰਟ 'ਚ ਅਪੀਲ ਦਾਇਰ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਆਰ. ਐਸ. ਐਸ. ਆਗੂ ਅਤੇ ਰਿਟਾ: ਬਿ੍ਗੇਡੀਅਰ ਜਗਦੀਸ਼ ਗਗਨੇਜਾ ਕਤਲ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਇਸ ਕੇਸ ਨੂੰ ਮੁਹਾਲੀ ਤੋਂ ਦਿੱਲੀ ਤਬਦੀਲ ਕਰਵਾਉਣ ਲਈ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਹੈ | ਇਸ ਅਪੀਲ ...

ਪੂਰੀ ਖ਼ਬਰ »

ਸ਼ਿਕਾਇਤਕਰਤਾ ਕਾਰੋਬਾਰੀਆਂ ਵਿਰੁੱਧ ਬਦਲੇ ਦੀ ਕਾਰਵਾਈ ਬਰਦਾਸ਼ਤ ਨਹੀਂ ਹੋਵੇਗੀ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਨਵੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਰੇਤ ਮਾਫ਼ੀਆ ਵਲੋਂ ਬੇਖ਼ੌਫ ਹੋ ਕੇ ਵਸੂਲੇ ਜਾਂਦੇ ਗੁੰਡਾ ਟੈਕਸ ਦਾ ਵਿਰੋਧ ਅਤੇ ...

ਪੂਰੀ ਖ਼ਬਰ »

ਯੂ.ਕੇ. ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਖ਼ੁਸ਼ਖਬਰੀ ਅਤੇ ਸੁਨਹਿਰੀ ਮੌਕਾ

ਜਲੰਧਰ, 21 ਨਵੰਬਰ (ਅ.ਬ)-ਯੂ.ਕੇ. ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੜ੍ਹਾਈ ਤੌਰ 'ਤੇ ਇਕ ਵਾਰ ਫਿਰ ਦਰਵਾਜ਼ੇ ਖੋਲ੍ਹ ਦਿੱਤੇ ਹਨ | ਜਿਸ ਦੇ ਚਲਦੇ ਹੁਣ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਦੋ ਸਾਲ ਤੱਕ ਦਾ ਪੀ.ਐਸ. ਡਬਲਿਊ (ਪੋਸਟ ...

ਪੂਰੀ ਖ਼ਬਰ »

ਪਿਰਾਮਿਡ ਈ-ਸਰਵਿਸਿਜ਼ ਨੂੰ ਸੇਨੇਕਾ ਕਾਲਜ ਦੁਆਰਾ ਉੱਤਮ ਸੇਵਾਵਾਂ ਲਈ ਕੀਤਾ ਗਿਆ ਸਨਮਾਨਿਤ

ਜਲੰਧਰ, 21 ਨਵੰਬਰ (ਅ.ਬ)-ਪਿਰਾਮਿਡ ਈ-ਸਰਵਿਸਿਜ਼ ਇਕ ਵਾਰ ਫਿਰ ਆਪਣੀ ਅਸਾਧਆਰਨ ਸਟੱਡੀ ਅਬਰੋਡ ਸੇਵਾਵਾਂ ਲਈ ਸੁਰਖੀਆਂ ਵਿਚ ਹੈ | 17 ਨਵੰਬਰ, 2019 ਨੂੰ ਇਕ ਹੁਨਰ ਵਿਕਾਸ ਬਾਰੇ ਇੰਡੋ-ਕੈਨੇਡੀਅਨ ਸੈਮੀਨਾਰ ਵਿਚ, ਪਿਰਾਮਿਡ ਈ-ਸਰਵਿਸਿਜ਼ ਦੀ ਇਸ ਦੀਆਂ ਸ਼ਾਨਦਾਰ ਸਟੱਡੀ ਅਬਰੋਡ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਸੰਤ ਬਾਬਾ ਬੇਅੰਤ ਮੁਨੀ ਗੁਫ਼ਾ ਲਸੋਈ ਸੱਚਖੰਡ ਜਾ ਬਿਰਾਜੇ

ਮਲੌਦ, 21 ਨਵੰਬਰ (ਸਹਾਰਨ ਮਾਜਰਾ)-ਡੇਰਾ ਗੁਫ਼ਾ ਲਸੋਈ ਬਾਬਾ ਮਾੜੂ ਰਾਮ ਲਸੋਈ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਬੇਅੰਤ ਮੁਨੀ ਗੁਫ਼ਾ ਲਸੋਈ (ਗੁਫ਼ਾ ਵਾਲੇ ਸੰਤ) ਅੱਜ ਸਵੇਰੇ ਅੰਮਿ੍ਤ ਵੇਲੇ ਆਪਣਾ ਸਰੀਰਕ ਚੋਲ੍ਹਾ ਤਿਆਗਦਿਆਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ | ...

ਪੂਰੀ ਖ਼ਬਰ »

ਖੇਡਾਂ ਦੌਰਾਨ ਕੁਤਾਹੀ ਕਰਨ ਦੇ ਦੋਸ਼ 'ਚ ਲੈਕਚਰਾਰ ਮੁਅੱਤਲ

ਸੰਗਰੂਰ, 21 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਵਾਰ ਹੀਰੋਜ਼ ਸਟੇਡੀਅਮ ਵਿਚ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਸਰੀਰਕ ਸਿੱਖਿਆ ਦਾ ਇਕ ਲੈਕਚਰਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਸੁਖਜੀਤ ਪਾਲ ਸਿੰਘ ਵਲੋਂ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਆੜ੍ਹਤ ਨਾ ਮਿਲਣ ਕਾਰਨ ਆੜ੍ਹਤੀ ਹਾਈਕੋਰਟ ਜਾਣ ਲਈ ਮਜਬੂਰ

ਸੰਗਰੂਰ, 21 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਅਜੇ ਤੱਕ ਆੜ੍ਹਤੀਆਂ ਦੀ ਝੋਨੇ ਦੀ ਆੜ੍ਹਤ ਮਜ਼ਦੂਰੀ ਸਿਲਾਈ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਵਲੋਂ ਬਰਨਾਲਾ ਵਿਖੇ ਆਸਟ੍ਰੇਲੀਆ ਵੀਜ਼ਾ ਸਬੰਧੀ ਸੈਮੀਨਾਰ ਅੱਜ

ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਵਲੋਂ ਬਰਨਾਲਾ ਦੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਕੈਨੇਡੀਅਨ ਅਕੈਡਮੀ ਬਰਨਾਲਾ ਵਿਖੇ ਵੀ.ਆਰ.ਸੀ. ਮਾਲ ਦੂਜੀ ਫਿਲੌਰ, ਸਾਹਮਣੇ ਦਾਣਾ ਮੰਡੀ, ਗੇਟ ਨੰ. 4 ਵਿਖੇ 22 ਨਵੰਬਰ, 2019 ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਦੇ 11 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ 'ਚ ਮਿਲੀਆਂ ਨੌਕਰੀਆਂ

ਸੰਗਰੂਰ, 21 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਟੋਕਸਲ ਟੈਕਨਾਲੋਜੀ ਮੋਹਾਲੀ ਅਤੇ ਕੋਲੇਬਰਾ ਟੈਕਨਾਲੋਜੀ ਵਲੋਂ ਕਾਲਜ ਦੇ 11 ਵਿਦਿਆਰਥੀਆਂ ਨੂੰ ਚੰਗੇ ਪੈਕੇਜ ਤੇ ਨੌਕਰੀਆਂ ਦਿੱਤੀਆਂ ਗਈਆਂ | ਇਸ ਸਬੰਧੀ ...

ਪੂਰੀ ਖ਼ਬਰ »

ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ 24 ਨੂੰ ਸਾਂਝੇ ਸੰਘਰਸ਼ ਦਾ ਐਲਾਨ

ਸੰਗਰੂਰ, 21 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਪਿਛਲੇ 75 ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਵਿਖੇ ਪੱਕੇ-ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਅਤੇ ਡਾਂਗਾਂ ਦਾ ਸੇਕ ਝੱਲ ਰਹੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਤੇ ਈ.ਟੀ.ਟੀ. ਅਧਿਆਪਕਾਂ ਨੇ 24 ਨਵੰਬਰ ...

ਪੂਰੀ ਖ਼ਬਰ »

ਮਨਰੇਗਾ ਘੁਟਾਲੇ ਲਈ ਜ਼ਿੰਮੇਵਾਰ ਕਾਾਗਰਸੀ ਵਿਧਾਇਕਾਾ ਨੰੂ ਕਿਉਂ ਬਚਾ ਰਹੇ ਹਨ ਬਾਜਵਾ- ਅਕਾਲੀ ਦਲ

ਚੰਡੀਗੜ੍ਹ•, 21 ਨਵੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਹੈ ਕਿ ਉਹ ਸਰਕਾਰੀ ਅਧਿਕਾਰੀਆਾ ਨਾਲ ਮਿਲ ਕੇ ਮਨਰੇਗਾ ਫੰਡਾਾ ਦੀ ਹੇਰਾਫੇਰੀ ਕਰਨ ਲਈ ਜ਼ਿੰਮੇਵਾਰ ਕਾਾਗਰਸੀ ਵਿਧਾਇਕਾਾ ਨੰੂ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਕਸ਼ਮੀਰ 'ਤੇ ਪਾਕਿ ਦੀ ਚਰਚਾ ਨੂੰ ਭਾਰਤ ਨੇ ਕੀਤਾ ਖਾਰਜ

ਸੰਯੁਕਤ ਰਾਸ਼ਟਰ, 21 ਨਵੰਬਰ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਜੰਮੂ-ਕਸ਼ਮੀਰ ਦਾ ਮਸਲਾ ਚੁੱਕਣ ਦੇ ਪਾਕਿਸਤਾਨ ਦੇ ਕਦਮ ਨੂੰ ਖ਼ਾਰਜ ਕਰ ਦਿੱਤਾ ਹੈ | ਭਾਰਤ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ | ਉਸ 'ਤੇ ਪਾਕਿਸਤਾਨ ...

ਪੂਰੀ ਖ਼ਬਰ »

ਈ.ਡੀ. ਨੇ ਕਸ਼ਮੀਰ ਅਧਾਰਿਤ ਅੱਤਵਾਦੀਆਂ ਦੀਆਂ 6 ਸੰਪਤੀਆਂ ਕਬਜ਼ੇ 'ਚ ਲਈਆਂ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪਾਕਿਸਤਾਨ ਅਧਾਰਿਤ ਕੌਮਾਂਤਰੀ ਅੱਤਵਾਦੀ ਸੰਗਠਨ ਐਲਾਨੇ ਗਏ ਹਿਜ਼ਬੁਲ ਮੁਜਾਹਦੀਨ ਦੇ ਸਰਗਨੇ ਸਈਦ ਸਲਾਹੂਦੀਨ ਨਾਲ ਸਬੰਧਿਤ ਅੱਤਵਾਦੀ ਫੰਡਿੰਗ ਮਾਮਲੇ 'ਚ ...

ਪੂਰੀ ਖ਼ਬਰ »

ਅਯੁੱਧਿਆ ਮਾਮਲੇ ਵਿਚ ਅੜਿੱਕੇ ਪਾਉਂਦੀ ਰਹੀ ਕਾਂਗਰਸ-ਅਮਿਤ ਸ਼ਾਹ

ਮਨੀਕਾ/ਲੋਹਾਰਡਾਗਾ (ਝਾਰਖੰਡ), 21 ਨਵੰਬਰ (ਏਜੰਸੀ)-ਆਪਣੇ ਝਾਰਖੰਡ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਯੁੱਧਿਆ ਮਾਮਲਾ ਚੁੱਕਦਿਆਂ ਦੋਸ਼ ਲਾਇਆ ਕਿ ਕਾਂਗਰਸ ਇਸ ਕੇਸ 'ਚ ਅੜਿੱਕੇ ਪਾਉਂਦੀ ਰਹਿੰਦੀ ਸੀ | ਉਨ੍ਹਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX